ਹਠੂਰ,19,ਅਗਸਤ-(ਕੌਸ਼ਲ ਮੱਲ੍ਹਾ)-ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਸਰੇ੍ਹਆਮ ਵਿਕ ਰਹੇ ਚਿੱਟੇ ਖਿਲਾਫ ਅੱਜ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਰੋਸ ਮਾਰਚ ਅਤੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਥਾ ਵਾਚਕ ਭਾਈ ਗੁਰਜੰਟ ਸਿੰਘ ਖਾਲਸਾ,ਤੇਜਪਾਲ ਸਿੰਘ ਤੇਜੀ,ਰਾਣੀ ਕੌਰ,ਮਹਿੰਦਰ ਕੌਰ,ਅਮਰਜੀਤ ਕੌਰ,ਕਮਲਜੀਤ ਕੌਰ,ਭਿੰਦਰ ਕੌਰ,ਰਮਨਦੀਪ ਕੌਰ,ਮਨਜੀਤ ਕੌਰ ਆਦਿ ਨੇ ਕਿਹਾ ਕਿ ਪੰਜਾਬ ਵਿਚ ਭਾਵੇ ਸ੍ਰੋਮਣੀ ਅਕਾਲੀ ਦਲ (ਬਾਦਲ),ਕਾਗਰਸ ਅਤੇ ਭਾਵੇ ਆਪ ਦੀ ਸਰਕਾਰ ਹੋਵੇ ਪਰ ਇਹ ਸਰਕਾਰਾ ਨਸਿਆ ਤੇ ਕਾਬੂ ਪਾਉਣ ਵਿਚ ਬੁਰੀ ਤਰ੍ਹਾ ਫੇਲ ਰਹੀਆ ਹਨ।ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਸ਼ਿਆ ਖਿਲਾਫ ਰੋਜਾਨਾ ਬਿਆਨ ਦੇ ਰਹੇ ਹਨ ਪਰ ਅਸਲ ਵਿਚ ਜਮੀਨੀ ਪੱਧਰ ਤੇ ਚਿੱਟਾ ਨਸਾਂ ਦਿਨੋ-ਦਿਨ ਵੱਧ ਰਿਹਾ ਹੈ।ਉਨ੍ਹਾ ਕਿਹਾ ਕਿ ਪਿੰਡ ਰਸੂਲਪੁਰ ਵਿਖੇ ਲੋਪੋ ਰੋਡ ਤੇ ਬਣੇ ਫੋਕਲ ਪੁਆਇੰਟ ਨਸੇ ਦੇ ਸੁਦਾਗਰਾ ਦਾ ਮੇਨ ਅੱਡਾ ਬਣ ਚੁੱਕਾ ਹੈ ਜਿਥੇ ਨਸਾ ਵੇਚਣ ਅਤੇ ਨਸ਼ਾ ਪੀਣ ਵਾਲੇ ਵੱਡੀ ਤਦਾਦ ਵਿਚ ਹਰ ਸਮੇ ਮੌਜੂਦ ਰਹਿੰਦੇ ਹਨ ਪਰ ਪੁਲਿਸ ਕੁਝ ਨਹੀ ਕਰ ਰਹੀ।ਉਨ੍ਹਾ ਕਿਹਾ ਕਿ ਹਠੂਰ ਪੁਲਿਸ ਵੱਲੋ ਪੰਜਾਬ ਸਰਕਾਰ ਦੀਆ ਅੱਖਾ ਵਿਚ ਘੱਟਾ ਪਾਉਣ ਲਈ ਹਲਕੇ ਦੇ ਕੁਝ ਹੀ ਪਿੰਡਾ ਵਿਚ ਨਸ਼ਿਆ ਖਿਲਾਫ ਸੈਮੀਨਰ ਕਰਵਾਏ ਗਏ ਹਨ ਪਰ ਪਿੰਡ ਰਸੂਲਪੁਰ ਵਿਚ ਅੱਜ ਤੱਕ ਹਠੂਰ ਪੁਲਿਸ ਵੱਲੋ ਕੋਈ ਵੀ ਨਸ਼ਿਆ ਖਿਲਾਫ ਸੈਮੀਨਰ ਨਹੀ ਕਰਵਾਇਆ ਗਿਆ ਜਦਕਿ ਨਸਾ ਕਰਨ ਵਾਲੇ ਆਪਣੇ ਘਰਾ ਦਾ ਜਰੂਰੀ ਸਮਾਨ ਵੀ ਘਰੋ ਚੋਰੀ ਕਰਕੇ ਵੇਚ ਚੁੱਕੇ ਹਨ ਅਤੇ ਕਈ ਨੌਜਵਾਨ ਚਿੱਟੇ ਦੀ ਭੇਂਟ ਚੜ੍ਹ ਕੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।ਉਨ੍ਹਾ ਕਿਹਾ ਕਿ ਅਸੀ ਪੰਜਾਬ ਸਰਕਾਰ ਤੋ ਮੰਗ ਕਰਦੇ ਹਾਂ ਕਿ ਪਿੰਡ ਰਸੂਲਪੁਰ ਵਿਚ ਚਿੱਟਾ ਵੇਚਣ ਵਾਲਿਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਚਿੱਟਾ ਪੀਣ ਵਾਲਿਆ ਦਾ ਫਰੀ ਇਲਾਜ ਕੀਤਾ ਜਾਵੇ ਨਹੀ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਅਵਤਾਰ ਸਿੰਘ,ਪ੍ਰਧਾਨ ਸੇਵਕ ਸਿੰਘ, ਬਲਵੀਰ ਸਿੰਘ,ਕੁਲਤਾਰ ਸਿੰਘ,ਕੁਲਤਾਰਨ ਸਿੰਘ ਸਿੱਧੂ,ਕਾਮਰੇਡ ਗੁਰਚਰਨ ਸਿੰਘ,ਗੁਰਮੀਤ ਸਿੰਘ ਸਿੱਧੂ,ਸਰਗਣ ਸਿੰਘ,ਹਰਸਿਮਰਤ ਸਿੰਘ,ਰਵੀ ਸਿੰਘ,ਨੱਥੂ ਸਿੰਘ,ਅਮਰਜੀਤ ਸਿੰਘ ਆਦਿ ਹਾਜਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਰੋਸ ਪ੍ਰਦਰਸਨ ਕਰਨ ਵਾਲੀਆ ਔਰਤਾ ਜਿਨ੍ਹਾ ਵਿਅਕਤੀਆ ਤੇ ਨਸਾ ਵੇਚਣ ਦਾ ਸੱਕ ਕਰ ਰਹੀਆ ਹਨ।ਉਨ੍ਹਾ ਦੇ ਘਰਾ ਦੀ ਪੁਲਿਸ ਵੱਲੋ ਤਲਾਸੀ ਲਈ ਗਈ ਹੈ ਪਰ ਪੁਲਿਸ ਨੂੰ ਕੁਝ ਨਹੀ ਮਿਿਲਆ।ਇਸ ਸਬੰਧੀ ਜਦੋ ਪ੍ਰਭਜੋਤ ਕੌਰ ਡੀ ਐਸ ਪੀ ਰਾਏਕੋਟ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਜਲਦੀ ਹੀ ਪਿੰਡ ਰਸੂਲਪੁਰ ਵਿਖੇ ਨਸ਼ਿਆ ਖਿਲਾਫ ਸੈਮੀਨਰ ਕਰਵਾਇਆ ਜਾਵੇਗਾ।ਪਿੰਡ ਦੇ ਲੋਕ ਨਸਾ ਵੇਚਣ ਵਾਲਿਆ ਦੀ ਸੂਚਨਾ ਪੁਲਿਸ ਨੂੰ ਦੇਣ,ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁੱਪਤ ਰੱਖਿਆ ਜਾਵੇਗਾ।
ਫੋਟੋ ਕੈਪਸ਼ਨ:-ਚਿੱਟੇ ਦੇ ਖਿਲਾਫ ਰੋਸ ਪ੍ਰਦਰਸਨ ਕਰਦੀਆ ਹੋਈਆ ਪਿੰਡ ਰਸੂਲਪੁਰ ਦੀਆ ਔਰਤਾ।