You are here

ਪੰਜਾਬ

ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ

ਜਗਰਾਉਂ (ਬਲਦੇਵ ਸਿੰਘ  ,ਸੁਨੀਲ ਕੁਮਾਰ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਇਨਾਮ ਵੰਡ ਸਮਾਰੋਹ ਮਨਾਇਆ ਗਿਆ। ਇਸ ਸਮੇਂ ਸਕੂਲ ਦੇ ਛੇਵੀਂ ਜਮਾਤ ਤੋਂ ਲੈ ਕੇ  ਬਾਰਵੀਂ ਜਮਾਤ ਤੱਕ ਦੇ ਫਸਟ, ਸੈਕਿੰਡ ਅਤੇ ਥਰਡ ਪੁਜੀਸ਼ਨਾਂ ਤੇ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਬੀਬੀ ਸਰਵਜੀਤ ਕੌਰ ਮਾਣੂੰਕੇ ਜੀ (ਐਮ ,ਐਲ,ਏ ਜਗਰਾਉਂ) ਜੀ ਦੀ ਰਹਿਨੁਮਾਈ ਹੇਠ, ਪ੍ਰੋਫੈਸਰ ਸੁਖਵਿੰਦਰ ਸਿੰਘ ਜੀ,  ਪ੍ਰਿੰਸੀਪਲ ਵਿਨੋਦ ਕੁਮਾਰ, ਸਰਪੰਚ ਬੀਬੀ ਰਮਨਦੀਪ ਕੌਰ, ਪੰਚ ਬੀਬੀ ਮਨਜੀਤ ਕੌਰ, ਡਾ:ਹਰਚੰਦ ਸਿੰਘ ,ਜਗਰਾਜ ਸਿੰਘ, ਹੁਸ਼ਿਆਰ ਸਿੰਘ, ਪ੍ਰਮਿੰਦਰ ਸਿੰਘ ਸਾਬਕਾ ਮੁੱਖ ਅਧਿਆਪਕ, ਸੁਖਦੇਵ ਸਿੰਘ, ਸੁਰਜੀਤ ਸਿੰਘ ਭੱਟੀ, ਸੋਨੀ ਸ਼ੇਰਪੁਰੀ, ਅਤੇ ਸਮੁੱਚੇ ਸਟਾਫ ਵੱਲੋਂ ਕੀਤਾ ਗਿਆ। ਇਸ ਸਮੇਂ ਕਰਮਵਾਰ, ਪਹਿਲੇ,ਦੂਜੇ,ਅਤੇ  ਤੀਜੇ ਸਥਾਨ ਤੇ ਆਉਣ ਵਾਲੇ ਛੇਵੀਂ ਜਮਾਤ ਦੇ ਵਿਦਿਆਰਥੀ ਗੁਰਸਿਮਰਨ ਕੌਰ, ਹਰਦੀਪ ਕੌਰ , ਪ੍ਰਿੰਸ ,ਸੱਤਵੀਂ ਜਮਾਤ ਦੇ ਵਿਦਿਆਰਥੀ ਮੁਸਕਾਨ ਕੌਰ, ਨਵੀਂਨਜੋਤ ਕੌਰ, ਸੁਖਮਨ ਸਿੰਘ, ਕੋਮਲਪ੍ਰੀਤ ਕੌਰ, ਅੱਠਵੀਂ ਜਮਾਤ ਦੇ ਵਿਦਿਆਰਥੀ ਸੂਰਜ ਸਿੰਘ, ਮਨਦੀਪ ਸਿੰਘ, ਕਾਜਲ, ਨੌਵੀਂ ਜਮਾਤ ਦੇ ਵਿਦਿਆਰਥੀ, ਸਿਮਰਨਜੀਤ ਕੌਰ, ਕੋਮਲਪ੍ਰੀਤ ਕੌਰ, ਜਸਲੀਨ ਕੌਰ, ਦਸਵੀਂ ਜਮਾਤ ਦੇ ਵਿਦਿਆਰਥੀ ਗੁਰਸਿਮਰਨਜੀਤ ਕੌਰ, ਰਮਨਜੀਤ ਕੌਰ, ਸਿਮਰਨ ਕੌਰ, ਗਿਆਰਵੀਂ ਜਮਾਤ ਦੇ ਵਿਦਿਆਰਥੀ ਕੁਲਬੀਰ ਕੌਰ, ਜਸਮੀਨ ਕੌਰ, ਮਨਪ੍ਰੀਤ ਕੌਰ, ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਸਿਮਰਨਪਰੀਤ ਕੌਰ, ਹਰਪ੍ਰੀਤ ਕੌਰ, ਰਮਨਪ੍ਰੀਤ ਕੌਰ, ਆਦਿ ਦਾ ਸਕੂਲ ਵਲੋਂ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ    ਫੁੱਟਵਾਲ ਖਿਡਾਰੀ ਹਰਦੀਪ ਸਿੰਘ ਦਾ ਵੀ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ, ਜਿਸਨੇ ਨੈਸ਼ਨਲ ਪੱਧਰ ਤੇ ਫੁੱਟਵਾਲ ਖੇਡਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਸੀ। ਅੱਜ ਦੇ ਮੁੱਖ ਮਹਿਮਾਨ ਪ੍ਰੋਫੈਸਰ ਸੁਖਵਿੰਦਰ ਸਿੰਘ ਸਮੇਤ ਆਈ ਸਮੁੱਚੀ ਗ੍ਰਾਮ ਪੰਚਾਇਤ ,ਸਮਾਜ ਸੇਵੀ ਆਦਿ ਦਾ ਸਕੂਲ ਵਲੋਂ ਲੋਈਆਂ, ਸ਼ਾਲ ਆਦਿ ਪ੍ਰਦਾਨ ਕਰਕੇ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ ਨੇ ਸਕੂਲ ਦੀਆਂ ਪ੍ਰਾਪਤੀਆਂ ਪ੍ਰਤੀ, ਆਈਆਂ ਸਖਸ਼ੀਅਤਾਂ ਨੂੰ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਦੀਆਂ ਵਿਦਿਅਕ ਖੇਤਰ ਵਿੱਚ ਪਾਂਈਆ ਉਨਤਮਈ ਪੈੜਾਂ ਪ੍ਰਤੀ ਵੀ ਚਾਨਣਾ ਪਾਇਆ। ਸਮਾਰੋਹ ਦਾ ਆਗਾਜ਼ ਵਿਦਿਆਰਥੀ ਵਰਗ ਵਲੋਂ ਧਾਰਮਿਕ ਸ਼ਬਦ ਰਾਹੀਂ ਕੀਤਾ ਗਿਆ। ਇਸ ਸਮੇਂ ਸਕੂਲ ਪ੍ਰਬੰਧਨ ਵਲੋਂ ਇੱਕ ਮੰਗ ਪੱਤਰ ਵੀ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਨੂੰ ਦਿੱਤਾ ਗਿਆ। ਸਕੂਲ ਵਲੋਂ ਚਾਹ ਪਾਣੀ ਆਦਿ ਦਾ ਇੰਤਜ਼ਾਮ ਵੀ ਕੀਤਾ ਗਿਆ। ਅੰਤ ਵਿੱਚ ਲੈਕਚਰਾਰ ਕੰਵਲਜੀਤ ਸਿੰਘ ਜੀ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦਾ ਸਟੇਜ ਸੰਚਾਲਨ ਦਾ ਕੰਮ ਲੈਕਚਰਾਰ  ਬਲਦੇਵ ਸਿੰਘ ਜੀ ਵਲੋਂ ਬਾਖੂਬੀ ਨਿਭਾਇਆ ਗਿਆ। ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।

ਲੋਕ ਸੇਵਾ ਸੁਸਾਇਟੀ ਵੱਲੋਂ 27ਵਾਂ ਮੁਫ਼ਤ ਆਈ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ

ਜਗਰਾਉ 28 ਜੁਲਾਈ (ਅਮਿਤਖੰਨਾ,ਅਮਨਜੋਤ)) ਸਵਰਗਵਾਸੀ ਫੂਲਮਤੀ ਜੈਨ ਪਤਨੀ ਸਵਰਗਵਾਸੀ ਦਿਆ ਚੰਦ ਜੈਨ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਰਾਜਿੰਦਰ ਜੈਨ ਦੇ ਪਰਿਵਾਰ ਵੱਲੋਂ ਲੋਕ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ 27ਵਾਂ ਮੁਫ਼ਤ ਆਈ ਚੈੱਕਅੱਪ ਤੇ ਅਪਰੇਸ਼ਨ ਕੈਂਪ ਅੱਜ ਸਥਾਨਕ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਰੇਲਵੇ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਗਿਆ। ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਦੇ ਪਤੀ ਪ੍ਰੋ: ਸੁਖਵਿੰਦਰ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਸੁਸਾਇਟੀ ਵੱਲੋਂ ਅੱਖਾਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਲਈ ਹਰੇਕ ਮਹੀਨੇ ਲਗਾਏ ਜਾਂਦੇ ਕੈਂਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋੜਵੰਦ ਦੀ ਸਹਾਇਤਾ ਕਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਇਸ ਸਾਲ ਦਾ ਸੁਸਾਇਟੀ ਦਾ ਇਹ ਸੱਤਵਾਂ ਕੈਂਪ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਾਲ ਹਰੇਕ ਮਹੀਨੇ ਅੱਖਾਂ ਦਾ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸ਼ੰਕਰਾ ਹਸਪਤਾਲ ਮੁੱਲਾਂਪੁਰ ਦੇ ਡਾਕਟਰ ਤੇਜਿੰਦਰ ਕੌਰ, ਅਮਰਿੰਦਰ ਸਿੰਘ, ਅਵਤਾਰ ਸਿੰਘ, ਕਮਲਦੀਪ ਕੌਰ, ਦਿਲਜੋਤ ਸਿੰਘ, ਪਲਵੀ, ਸਾਕਸ਼ੀ ਤੇ ਧਰਮਿੰਦਰ ਦੀ ਟੀਮ ਨੇ 145 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਦਿਆਂ 45 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੇ ਆਪ੍ਰੇਸ਼ਨ ਸ਼ੰਕਰਾ ਹਸਪਤਾਲ ਵਿਖੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਦੇ ਜਸਪਾਲ ਸਿੰਘ, ਕੁਲਦੀਪ ਸਿੰਘ ਤੇ ਸੰਦੀਪ ਸਿੰਘ ਨੇ ਟੀਮ ਨੇ 50 ਮਰੀਜ਼ਾਂ ਦੇ ਕੋਰੋਨਾ ਟੈੱਸਟ ਵੀ ਕੀਤੇ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਏ ਐੱਸ ਆਟੋਮੋਬਾਲਿੲਜ਼ ਦੇ ਮਾਲਕ ਗੁਰਿੰਦਰ ਸਿੰਘ ਸਿੱਧੂ, ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੁਖਜਿੰਦਰ ਸਿੰਘ ਢਿੱਲੋਂ, ਪ੍ਰਸ਼ੋਤਮ ਅਗਰਵਾਲ, ਜਸਵੰਤ ਸਿੰਘ, ਅਨਿਲ ਮਲਹੋਤਰਾ, ਸੁਨੀਲ ਅਰੋੜਾ, ਮੁਕੇਸ਼ ਗੁਪਤਾ, ਪ੍ਰੇਮ ਬਾਂਸਲ, ਕੰਵਲ ਕੱਕੜ, ਰਾਜਿੰਦਰ ਜੈਨ ਕਾਕਾ, ਲਾਕੇਸ਼ ਟੰਡਨ, ਆਰ ਕੇ ਗੋਇਲ, ਮਦਨ ਲਾਲ ਅਰੋੜਾ ਆਦਿ ਹਾਜ਼ਰ ਸਨ।

ਰੂਪ ਵਾਟਿਕਾ ਸਕੂਲ ਚ ਮਨਾਇਆ ਤੀਜ ਦਾ ਤਿਓਹਾਰ  

ਜਗਰਾਉ 28 ਜੁਲਾਈ (ਅਮਿਤਖੰਨਾ) ਰੂਪ ਵਾਟਿਕਾ ਸਕੂਲ ਵਿੱਚ ਕਿੰਡਰਗਾਰਟਨ ਦੇ ਬੱਚਿਆਂ ਨੇ ਤੀਜ ਦੇ ਤਿਉਹਾਰ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ ਇਹ ਨੰਨ੍ਹੇ ਮੁੰਨੇ ਬੱਚੇ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਬਹੁਤ ਸੋਹਣੇ ਲੱਗ ਰਹੇ ਸਨ ਇਨ੍ਹਾਂ ਨੇ ਰੈਂਪ ਵਾਕ ਗਿੱਧਾ ਭੰਗੜਾ ਓਪਨ ਡਾਂਸ ਵਿਚ ਹਿੱਸਾ ਲਿਆ  ਅਵਨੂਰ ਦੀ ਸੋਲੋ ਪਰਫਾਰਮੈਂਸ ਨੇ ਧਮਾਲ ਪਾ ਦਿੱਤੀ ਸਾਰੀਆਂ ਐਟਮਾਂ ਨੇ ਰੂਪ ਵਾਟਿਕਾ ਦੇ ਵਿਹੜੇ ਵਿੱਚ ਰੰਗ ਬੰਨ੍ਹ ਦਿੱਤਾ ਕੁੜੀਆਂ ਪੰਜਾਬੀ ਮੁਟਿਆਰਾਂ ਤੇ ਮੁੰਡੇ ਪੰਜਾਬੀ ਗੱਭਰੂ ਦੇ ਰੂਪ ਵਿੱਚ ਦਿਖਾਈ ਦਿੱਤੇ  ਸਕੂਲ ਦੀ ਪ੍ਰਿੰਸੀਪਲ ਵਿੰਮੀ ਠਾਕੁਰ ਨੇ ਇਨ੍ਹਾਂ ਸਾਰੇ ਹੀ ਬੱਚਿਆਂ ਨੂੰ ਆਪਣਾ ਬਹੁਤ ਪਿਆਰ ਦਿੱਤਾ ਤੇ ਅੰਤ ਵਿਚ  ਜਪੁਜੀ ਕੌਰ ਨਰਸਰੀ ਨੂੰ ਮਿਸ ਤੀਜ ਤੇ ਯੂ ਕੇ ਜੀ ਦੇ ਜਸਰਾਜ ਨੂੰ ਮਿਸਟਰ ਗੱਭਰੂ ਨਾਲ ਸਨਮਾਨਿਤ ਕੀਤਾ ਗਿਆ ਪ੍ਰਿੰਸੀਪਲ ਵਿੰਮੀ ਠਾਕੁਰ ਨੇ ਦੋਨੋਂ ਬੱਚਿਆਂ ਨੂੰ  ਸਨਮਾਨਿਤ ਕੀਤਾ ਗਿਆ  ਤੇ ਵਧਾਈ ਦਿੱਤੀ

ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਗਿਆਰ੍ਹਵੀ ਜਮਾਤ ਦੇ ਵਿਿਦਆਰਥੀਆਂ ਵੱਲੋਂ ਅਕਾਊਟਸ ਵਿਸ਼ੇ ਨਾਲ ਸੰਬੰਧਿਤ ਗਤੀਵਿਧੀ ਕਰਵਾਈ 

ਜਗਰਾਉ 28 ਜੁਲਾਈ (ਅਮਿਤਖੰਨਾ,ਅਮਨਜੋਤ)) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਗਿਆਰ੍ਹਵੀ ਜਮਾਤ ਦੇ ਵਿਿਦਆਰਥੀਆਂ ਵੱਲੋਂ ਅਕਾਊਟਸ ਵਿਸ਼ੇ ਨਾਲ ਸੰਬੰਧਿਤ ਗਤੀਵਿਧੀ ਕਰਵਾਈ ਗਈ। ਜਿਸ ਵਿਚ ਉਹਨਾਂ ਦੇ ਅਧਿਆਪਕ ਮਿ:ਦੀਪਕ ਗਰਗ ਨੇ ਵਿਿਦਆਰਥੀਆਂ ਨੂੰ ਅਕਾਊਟਿੰਗ ਦੀ ਆਪਣੀ ਨਿੱਜੀ ਜ਼ਿੰਦਗੀ ਵਿਚ ਵਰਤੋਂ ਬਾਰੇ ਦੱਸਿਆ ਗਿਆ। ਜਿਸ ਵਿਚ ਪੈਸੇ ਨਕਦ ਤੇ ਉਧਾਰ ਬਾਰੇ, ਬੈੱਕ ‘ਚੋਂ ਪੈਸੇ ਕਢਵਾਉਣ ਵਾਲੀ ਵਿਧੀ ਵਿਿਦਆਰਥੀਆਂ ਨਾਲ ਵਿਸ਼ੇਸ਼ ਤੌਰ’ਤੇ ਸਾਂਝੀ ਕੀਤੀ ਜਿਸ ਨਾਲ ਵਿਿਦਆਰਥੀ ਆਪਣੀ ਨਿੱਜੀ ਜ਼ਿੰਦਗੀ ਵਿਚ ਅਕਾਊਟਸ ਦੀ ਵਰਤੋਂ ਕਰ ਸਕਣਗੇ। ਵਿਿਦਆਰਥੀਆਂ ਨੂੰ ਅਕਾਊਟਸ ਦੀਆਂ ਟਰਮਾਂ ਬਾਰੇ ਜਾਣਕਾਰੀ ਦਿੱਤੀ ਗਈ ਜੋ ਕਿ ਉਹਨਾਂ ਦੇ ਆਉਣ ਵਾਲੇ ਸਮੇਂ ਵਿਚ ਲਾਹੇਵੰਦ ਹੋਵੇਗੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਵਿਿਦਆਰਥੀਆਂ ਦਾ ਭਵਿੱਖ ਚੰਗਾ ਬਣਾਉਣ ਲਈ ਆਏ ਦਿਨ ਵੱਡੀਆਂ ਜਮਾਤਾਂ ਲਈ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।

ਐੱਸਬੀਆਈ ਜਗਰਾਉਂ ਵੱਲੋਂ ਗਰੀਨ ਪੰਜਾਬ ਮਿਸ਼ਨ ਟੀਮ ਦੇ ਸਹਿਯੋਗ ਨਾਲ ਆਰ ਕੇ ਸਕੂਲ ਚ 50 ਬੂਟੇ ਲਗਾਏ  

ਜਗਰਾਉ 28 ਜੁਲਾਈ (ਅਮਿਤਖੰਨਾ,ਅਮਨਜੋਤ)) ਸਟੇਟ ਬੈਂਕ ਆਫ ਇੰਡੀਆ ਜਗਰਾਉਂ ਨੂੰ ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਦੇ ਸਹਿਯੋਗ ਨਾਲ ਪੰਜਾਬ ਬੂਟੇ ਲਗਾਏ ਗਏ ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਜਗਰਾਉਂ ਦੇ ਚੀਫ ਮੈਨੇਜਰ ਸੁਨੀਲ ਕੁਮਾਰ ਸਿੰਗਲਾ ਅਤੇ ਮੈਨੇਜਰ ਅਵਤਾਰ ਸਿੰਘ ਨੇ ਬੂਟੇ ਲਾਉਂਦੇ ਹੋਏ ਕਿਹਾ ਕਿ  ਅੱਜ ਦੇ ਸਮੇਂ ਵਿੱਚ ਬੱਚਿਆਂ ਦੀ ਚੰਗੀ ਸਿਹਤ ਦੀ ਬੂਟੇ ਲਗਾਉਣੇ ਬਹੁਤ ਜ਼ਰੂਰੀ ਹੈ  ਉਨ੍ਹਾਂ ਨੇ ਕਿਹਾ ਕਿ ਬੂਟਿਆਂ ਨੂੰ ਲਗਾਉਣ ਲਈ ਦੇ ਨਾਲ ਨਾਲ ਉਨ੍ਹਾਂ ਦੀ ਸੰਭਾਲ ਵੀ ਅਤਿ ਜ਼ਰੂਰੀ ਹੈ ਇਸ ਮੌਕੇ ਸਕੂਲ ਦੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਅਤੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ  ਇਸ ਮੌਕੇ ਡਿਪਟੀ ਮੈਨੇਜਰ ਵਰਿੰਦਰ ਸਿੰਘ ਮੈਡਮ, ਕੰਚਨ ਗੁਪਤਾ, ਸਤਪਾਲ ਸਿੰਘ ਦੇਹਡ਼ਕਾ, ਕੇਵਲ ਮਲਹੋਤਰਾ, ਪ੍ਰੋਫ਼ੈਸਰ ਕਰਮ ਸਿੰਘ ਸੰਧੂ ,ਅਰਵਿੰਦ ਬਾਂਸਲ ,ਦਿਨੇਸ਼  ਸੀਮਾ ਸ਼ਰਮਾ ਅਤੇ ਸਟਾਫ ਹਾਜ਼ਰ ਸਨ

ਸ਼੍ਰੀ ਮਹਾਂਵੀਰ ਦੁਸਹਿਰਾ ਕਮੇਟੀ ਦੇ ਸਰਵ ਸਮੰਤੀ ਨਾਲ ਪ੍ਰਧਾਨ ਬਣਾਏ ਗਏ ਵਿਨੋਦ ਬਾਂਸਲ

ਜਗਰਾਓ (.ਅਮਿਤ ਖੰਨਾ, ਅਮਨਜੋਤ  )--- ਸ਼੍ਰੀ ਮਹਾਂਵੀਰ ਦੁਸਹਿਰਾ ਕਮੇਟੀ (ਰਜਿ:) ਪੁਰਾਣੀ ਦਾਣਾ ਮੰਡੀ ਦੇ ਇਕ ਵਾਰ ਫਿਰ ਵਿਨੋਦ ਕੁਮਾਰ ਬਾਂਸਲ ਜੀ ਨੂੰ  ਸਰਵ ਸਮੰਤੀ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਆਤਮਾ ਰਾਮ ਬਾਵਾ, ਤੀਰਥ ਸਿੰਗਲਾ ਤੇ ਸੁਰਿੰਦਰ ਮਿੱਤਲ ਨੂੰ ਚੇਅਰਮੈਨ ਬਣਾਇਆ ਗਿਆ ਹੈਂ। ਇਸ ਤੋਂ ਇਲਾਵਾ ਸੁਸ਼ੀਲ ਕੁਮਾਰ ਨੂੰ ਜਨਰਲ ਸੈਕਟਰੀ,ਵਿਸ਼ਾਲ ਗੋਇਲ ਨੂੰ ਕੈਸ਼ੀਅਰ,ਪਰਸ਼ੋਤਮ ਅਗਰਵਾਲ ਤੇ ਵਿਜੈ ਗਰਗ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਦਰਸ਼ਨ ਸਿੰਗਲਾ,ਅਸ਼ੋਕ ਬਾਂਸਲ,ਤੇ ਬਲਦੇਵ ਸ਼ਰਮਾ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ। ਇਸਦੇ ਨਾਲ ਹੀ ਅਮਿਤ ਬਾਂਸਲ,ਕੌਂਸਲਰ ਅਨਮੋਲ ਗੁਪਤਾ,ਕੌਂਸਲਰ ਅੰਕੁਸ਼ ਧੀਰ,ਦੇਸ਼ ਬੰਧੂ ਮੰਗਲਾ ਤੇ ਜਗਦੀਸ਼ ਚੰਦਲਾ ਨੂੰ ਅਗਜੈਕਟਿਵ ਮੈਂਬਰ ਚੁਣਿਆ ਗਿਆ।ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਬਾਂਸਲ ਨੇ ਕਿਹਾਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਪੁਰਾਣੀ ਦਾਣਾ ਮੰਡੀ ਵਿੱਚ ਪੂਰੀ ਧੂਮਧਾਮ ਨਾਲ ਮਨਾਇਆ ਜਾਵੇਗਾ ਤੇ ਹਨੂਮਾਨ ਜੀ ਦੇ ਝੰਡੇ ਦੀ ਰਸਮ 2 ਅਗਸਤ ਦਿਨ ਮੰਗਲਵਾਰ ਨੂੰ ਰੇਲਵੇ ਰੋਡ ਤੋ ਸ਼ਾਮ ਚਾਰ ਵਜੇ ਅੰਮ੍ਰਿਤ ਲਾਲ ਗੁਪਤਾ ਦੀ ਦੁਕਾਨ ਤੋਂ ਸ਼ੁਰੂ ਹੋਵੇਗੀ ਤੇ ਪੂਰੀ ਮੰਡੀ ਦੀ ਪਰਿਕਰਮਾ ਕਰਦੇ ਹੋਏ ਮੰਡੀ ਦੇ ਮੰਦਿਰ ਵਿਚ ਜਾ ਕੇ ਸਮਾਪਤ ਹੋਵੇਗੀ।

ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਹਰਗੋਬਿੰਦ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ

ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਹਰਗੋਬਿੰਦ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੇ ਨਾਂ ਉੱਪਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ ਦਿੱਤਾ                 ਮਹਿਲ ਕਲਾਂ 29 ਜੁਲਾਈ (ਡਾਕਟਰ ਸੁਖਵਿੰਦਰ ਬਾਪਲਾ ) ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਹਰਗੋਬਿੰਦ ਯੂਨੀਅਨ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਜਥੇਬੰਦੀ ਦੀ ਬਲਾਕ ਪ੍ਰਧਾਨ ਭੋਲੀ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਯੂਨੀਅਨ ਦੇ ਇਕ ਵਫ਼ਦ ਵੱਲੋਂ ਪੰਜਾਬ ਸਰਕਾਰ ਦੇ ਨਾਂ ਉੱਪਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪੰਡੋਰੀ ਨੂੰ ਮਿਲ ਕੇ ਆਪਣਾ ਇਕ ਮੰਗ ਪੱਤਰ ਦਿੱਤਾ ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵਰਕਰਾਂ ਤੇ ਹੈਲਪਰਾਂ ਦੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਪੰਜਾਬ ਸਰਕਾਰ ਤੱਕ ਪਹਿਲ ਦੇ ਅਧਾਰ ਤੇ ਪੁਚਾ ਕੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਦੀ ਕੋਸ਼ਿਸ਼ ਕਰਨਗੇ ਇਸ ਮੌਕੇ ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਹਰਗੋਬਿੰਦ ਯੂਨੀਅਨ ਬਲਾਕ ਮਹਿਲ ਕਲਾਂ ਦੀ ਪ੍ਰਧਾਨ ਭੋਲੀ ਕੌਰ ਰਮਨਦੀਪ ਕੌਰ ਗੁਰਮੇਲ ਕੌਰ ਆਸ਼ਾ ਰਾਣੀ ਸੁਮਨਦੀਪ ਕੌਰ ਪਵਨਦੀਪ ਕੌਰ ਕੁਲਵੰਤ ਕੌਰ ਮਨਜੀਤ ਕੌਰ ਪਰਮਜੀਤ ਕੌਰ ਨੇ ਕਿਹਾ ਕਿ ਜਥੇਬੰਦੀ ਵਰਕਰਾਂ ਤੇ ਹੈਲਪਰਾਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਗਾਤਾਰ ਸੰਘਰਸ਼ ਕਰਕੇ ਮੰਤਰੀਆਂ ਵਿਧਾਇਕਾਂ ਅਤੇ ਹਲਕਾ ਇੰਚਾਰਜ ਮੰਗ ਪੱਤਰ ਦਿੰਦੀ ਆ ਰਹੀ ਹੈ ਪਰ ਕਿਸੇ ਵੀ ਸਰਕਾਰ ਦੇ ਆਗੂਅਾ ਜਾ ਅਧਿਕਾਰੀਆਂ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਪੂਰੀਆਂ ਕਰਨ ਵੱਲ ਧਿਆਨ ਨਹੀਂ ਦਿੱਤਾ ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੇ ਸਮੇਂ ਤੋਂ ਰਾਜ ਦੇ ਆਂਗਣਵਾਡ਼ੀ ਸੈਂਟਰਾਂ ਅੰਦਰ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਤੁਰੰਤ ਭਰਤੀ ਕੀਤੀ ਜਾਵੇ.ਵਰਕਰਾਂ ਤੇ ਹੈਲਪਰਾਂ ਤੋਂ ਬਗੈਰ ਚ ਚੱਲ ਰਹੇ ਆਂਗਣਵਾਡ਼ੀ ਸੈਂਟਰ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ.2017 ਵਿਚ ਆਂਗਣਵਾਡ਼ੀ ਸੈਂਟਰਾਂ ਤੋਂ ਖੂਹੇ ਬੱਚਿਆਂ ਨੂੰ ਮੁੜ ਆਂਗਣਵਾੜੀ ਸੈਂਟਰਾਂ ਵਿੱਚ ਭੇਜਣ ਤੋਂ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਕੀਤੇ ਵਾਅਦੇ ਪਹਿਲ ਦੇ ਆਧਾਰ ਤੇ ਕੀਤੇ ਜਾਣ ਮਾਣ ਭੱਤਾ ਦੁੱਗਣਾ ਕੀਤਾ ਜਾਵੇ

ਪਿੰਡ ਗਹਿਲ ਵਿਖੇ ਐੱਸਜੀਪੀਸੀ ਸ੍ਰੀ ਅੰਮ੍ਰਿਤਸਰ ਵੱਲੋਂ 100 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ

ਪਿੰਡ ਗਹਿਲ ਵਿਖੇ ਐੱਸਜੀਪੀਸੀ ਸ੍ਰੀ ਅੰਮ੍ਰਿਤਸਰ ਵੱਲੋਂ 100 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ

ਕਮੇਟੀ ਮੈਂਬਰ ਪਰਮਜੀਤ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਵੱਲੋਂ  ਗੁਰਦੁਆਰਾ ਭੁਗਤਾਉਣਾ ਸਾਹਿਬ ਗਹਿਲ ਵਿਖੇ ਬਣਨ ਜਾ ਰਹੀ ਸ਼ਹੀਦੀ ਗੈਲਰੀ ਦੀ ਉਸਾਰੀ ਲਈ 2 ਲੱਖ ਦਾ ਚੈੱਕ ਭੇਟ ਕੀਤਾ                                                     ਮਹਿਲਕਲਾਂ 29  ਜੁਲਾਈ (ਡਾਕਟਰ ਸੁਖਵਿੰਦਰ ਬਾਪਲਾ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਮੋਰਚਾ ਗੁਰੂ ਕਾ ਬਾਗ ਅਤੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸ਼ਾਲਾ ਮਨਾਈ ਜਾ ਰਹੀ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਭਗਤੂਆਣਾ ਸਾਹਿਬ ਪਿੰਡ ਗਹਿਲ (ਬਰਨਾਲਾ) ਵਿਖੇ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਇਸ ਸਮਾਗਮ ਸਮੇਂ ਉੱਘੇ ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਗੁਰਦੁਆਰਾ ਦੂਖ ਨਿਵਾਰਨ ਪਟਿਆਲਾ ਵੱਲੋਂ ਕਥਾ ਵਾਚਕ ਭਾਈ ਅਵਤਾਰ ਸਿੰਘ ਖ਼ਾਲਸਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆਂ ਉਨ੍ਹਾਂ ਕਥਾ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੈਂਬਰ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਮੋਰਚਾ ਗੁਰੂ ਕਾ ਬਾਗ ਤੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਮਨਾਈ ਜਾ ਰਹੀ ਸ਼ਤਾਬਦੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਮੂਲ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਦੂਰ ਰਹਿ ਕੇ ਵਧੇਰੇ ਅੰਮ੍ਰਿਤ ਪਾਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਅਪੀਲ ਕੀਤੀ ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਪਰਮਜੀਤ ਸਿੰਘ ਖਾਲਸਾ ਨੇ ਗੁਰਦੁਆਰਾ ਭਗਤੂਆਣਾ ਸਾਹਿਬ ਪਿੰਡ ਗਹਿਲ ਵਿਖੇ ਬਣ ਰਹੀ ਸ਼ਹੀਦੀ ਗੈਲਰੀ ਦੀ ਉਸਾਰੀ ਲਈ 2 ਲੱਖ ਦੀ  ਸਹਾਇਤਾ ਦਾ ਚੈੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਬੰਧਕਾਂ ਨੂੰ ਭੇਟ ਕੀਤਾ ਗਿਆ ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪੰਜ ਪਿਆਰਿਆਂ ਵਲੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ 26 ਨਵ ਪ੍ਰਣਾਲੀਆਂ ਨੂੰ ਅੰਮ੍ਰਿਤ ਛਕਾਇਆ ਗਿਆ ਇਸ ਮੌਕੇ ਸਾਬਕਾ ਐਸਜੀਪੀਸੀ ਮੈਂਬਰ ਜਥੇਦਾਰ ਜਰਨੈਲ ਸਿੰਘ ਭੋਤਨਾ ਮੈਨੇਜਰ ਬਲਦੇਵ ਸਿੰਘ ਮੁਕਤਸਰ ਸਾਹਿਬ.ਜਗਦੇਵ ਸਿੰਘ ਸੰਧੂ ਪ੍ਰਧਾਨ ਸੁਰਜੀਤ ਸਿੰਘ ਜਥੇਦਾਰ ਗੁਰਮੇਲ ਸਿੰਘ ਸੰਧੂ ਪ੍ਰਧਾਨ ਪਰਮਿੰਦਰ ਸਿੰਘ ਇੰਸਪੈਕਟਰ ਸੁਰਜੀਤ ਸਿੰਘ ਠੀਕਰੀਵਾਲਾ ਕਥਾ ਵਾਚਕ ਭਾਈ ਸਤਨਾਮ ਸਿੰਘ ਗ੍ਰੰਥੀ ਭਾਈ ਹਰਪ੍ਰੀਤ ਸਿੰਘ ਤੋ ਇਲਾਵਾ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ

ਐਕਸ਼ਨ ਕਮੇਟੀ ਮਹਿਲਕਲਾਂ ਵੱਲੋਂ ਵਧਵੀਂ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

12 ਅਗਸਤ ਨੂੰ ਦਹਿ ਹਜਾਰਾਂ ਦੀ ਗਿਣਤੀ ਕਾਫਲਿਆਂ ਦੇ ਰੂਪ ਸ਼ਮੂਲੀਅਤ ਕਰਨਗੇ ਜੁਝਾਰੂ ਮਰਦ-ਔਰਤਾਂ ਦੇ ਕਾਫ਼ਲੇ-ਕਲਾਲਾ..

ਪਿੰਡ-ਪਿੰਡ ਮੀਟਿੰਗਾਂ ਰਾਹੀਂ ਤਿਆਰੀਆਂ ਕੀਤੀਆਂ ਜਾਣਗੀਆਂ-ਧਨੇਰ

ਮਹਿਲਕਲਾਂ 29 ਜੁਲਾਈ (ਡਾ ਸੁਖਵਿੰਦਰ ) ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਦਾਣਾ ਮੰਡੀ ਮਹਿਲਕਲਾਂ ਵਿਖੇ ਸੱਦੀ ਗਈ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੀ ਵਧਵੀਂ ਮੀਟਿੰਗ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ।  ਮੀਟਿੰਗ ਦਾ ਉਤਸ਼ਾਹ ਇਸ ਕਦਰ ਸੀ ਕਿ ਵਧਵੀਂ ਮੀਟਿੰਗ ਨੇ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ। ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ,ਮਨਜੀਤ ਧਨੇਰ,ਨਰਾਇਣ ਦੱਤ, ਗੁਰਮੀਤ ਸੁਖਪੁਰਾ ਨੇ ਦੱਸਿਆ ਕਿ ਇਸ ਵਧਵੀਂ ਮੀਟਿੰਗ ਵਿੱਚ ਸ਼ਾਮਿਲ ਹੋਈਆਂ ਜਥੇਬੰਦੀਆਂ ਭਾਕਿਯੂ ਏਕਤਾ ਡਕੌਂਦਾ, ਡੀਟੀਐੱਫ,ਟੀਐਸਯੂ,ਐਮਪੀਏਪੀ,ਜਮਹੂਰੀ ਅਧਿਕਾਰ ਸਭਾ,ਪੰਜਾਬ  ਸੁਬਾਰਡੀਨੇਟ ਸਰਵਿਸ ਫੈਡਰੇਸ਼ਨ,ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ :295) ਪੰਜਾਬ,  ਇਨਕਲਾਬੀ ਕੇਂਦਰ ਪੰਜਾਬ , ਡੀਐਮਐਫ,ਜਮਹੂਰੀ ਕਿਸਾਨ ਸਭਾ,ਮਨਿਸਟਰੀਅਲ ਸਰਵਸਿਜ ਯੂਨੀਅਨ,  ਦਿਹਾਤੀ ਮਜਦੂਰ ਸਭਾ,ਪੁਰਾਣੀ ਪੈਨਸ਼ਨ ਪੑਾਪਤੀ ਫਰੰਟ, ਦੁਕਾਨਦਾਰ ਯੂਨੀਅਨ ਮਹਿਲਕਲਾਂ, ਪੇਂਡੂ ਮਜਦੂਰ ਯੂਨੀਅਨ (ਮਸ਼ਾਲ), ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਆਦਿ ਦੋ ਦਰਜਣ ਦੇ ਲੱਗਭੱਗ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਸਹਿਮਤੀ ਪੑਗਟਾਉਂਦਿਆਂ ਵੱਡੀ ਗਿਣਤੀ ਵਿੱਚ 12 ਅਗਸਤ ਨੂੰ ਦਹਿ ਹਜਾਰਾਂ ਦੀ ਤਾਦਾਦ 'ਚ ਕਾਫਲੇ ਬੰਨ੍ਹ ਕੇ ਪੁੱਜਣ ਦਾ  ਵਿਸ਼ਵਾਸ਼ ਦਿਵਾਇਆ। ਇਸ ਮੀਟਿੰਗ ਵਿੱਚ ਮਹਿਲਕਲਾਂ ਲੋਕ ਘੋਲ ਦੇ 25 ਸਾਲਾਂ ਦੇ ਸਾਂਝੇ ਸੰਘਰਸ਼ ਦੀਆਂ ਚੁਣੋਤੀਆਂ ,ਪਰਾਪਤੀਆਂ ਅਤੇ ਮੌਜੂਦਾ ਦੌਰ ਦੇ ਭਖਵੇਂ ਵਿਸ਼ਿਆਂ ਨੂੰ ਹਾਜਰ ਆਗੂਆਂ ਨਾਲ ਸਾਂਝਾ ਕੀਤਾ । ਇਸ ਵਾਰ ਦਾ ਬਰਸੀ ਸਮਾਗਮ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਸੇਧਤ ਹੋਵੇਗੀ। 25 ਸਾਲਾਂ ਦੇ ਲੋਕ ਇਤਿਹਾਸ ਦੀ ਬਾਤ ਪਾਉਂਦਾ ਵੱਡ ਅਕਾਰੀ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ। ਐਕਸ਼ਨ ਕਮੇਟੀ ਆਗੂਆਂ ਮਲਕੀਤ ਵਜੀਦਕੇ, ਜਰਨੈਲ ਸਿੰਘ ਚੰਨਣਵਾਲ, ਪੑੀਤਮ ਦਰਦੀ, ਪਰੇਮ ਕੁਮਾਰ, ਗੁਰਦੇਵ ਸਿੰਘ ਮਹਿਲਖੁਰਦ, ਦਰਸ਼ਨ ਸਿੰਘ ਰਾਏਸਰ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ,ਜਗਰਾਜ ਸਿੰਘ ਹਰਦਾਸਪੁਰਾ, ਕਰਮਜੀਤ ਸਿੰਘ ਬੀਹਲਾ, ਦਰਸ਼ਨ ਸਿੰਘ ਦਸੌਂਧਾ ਸਿੰਘ ਵਾਲਾ, ਕੁਲਵੀਰ ਸਿੰਘ ਔਲਖ, ਸਿੰਦਰ ਸਿੰਘ ਧੌਲਾ, ਰਣਜੀਤ ਸਿੰਘ ਜੋਧਪੁਰ,ਡਾ ਰਜਿੰਦਰ ਪਾਲ, ਡਾ ਸੁਖਵਿੰਦਰ ਸਿੰਘ,ਜਸਪਾਲ ਸਿੰਘ ਚੀਮਾ, ਡਾ ਮਿੱਠੂ ਮੁਹੰਮਦ, ਡਾ ਨਿਰਭੈ ਸਿੰਘ,ਨਿਰਮਲ ਸਿੰਘ ਚਹਾਣਕੇਖੁਰਦ, ਬਲਜਿੰਦਰ ਪੑਭੂ,ਡਾ ਬਾਰੂ ਮੁਹੰਮਦ,ਸੁਖਵਿੰਦਰ ਕੌਰ, ਕੇਵਲਜੀਤ ਕੌਰ, ਜਸਪਾਲ ਚੀਮਾ,ਜਸਵਿੰਦਰ ਕੌਰ, ਹਰਵਿੰਦਰ ਕੌਰ, ਰਾਜਦੀਪ ਕੌਰ, ਨੀਲਮ ਰਾਣੀ ਨੇ ਸਭਨਾਂ ਆਗੂਆਂ ਨੂੰ ਜਰੂਰੀ ਰੁਝੇਵੇਂ ਛੱਡਕੇ ਸਮੇਂ ਸਿਰ ਵੱਡੀ ਵਧਵੀਂ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ। ਮੀਟਿੰਗ ਵਿੱਚ 1 ਅਗਸਤ ਤੋਂ 10 ਅਗਸਤ ਤੱਕ ਇਲਾਕੇ ਭਰ ਦੇ ਸਾਰੇ ਪਿੰਡਾਂ ਵਿੱਚ ਮੀਟਿੰਗਾਂ/ਰੈਲੀਆਂ ਰਾਹੀਂ ਮੁਹਿੰਮ ਲਿਜਾਣ ਦਾ ਫੈਸਲਾ ਕੀਤਾ।

ਪਿਆਰ ਅਤੇ ਮਤਲਬ ਰੇਤ ਵਿੱਚ ਮਿਲੀ ਹੋਈ ਖੰਡ ਵਾਂਗ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ 

 

ਪਿਆਰ ਅਤੇ ਮਤਲਬ ਰੇਤ ਵਿੱਚ ਮਿਲੀ ਹੋਈ ਖੰਡ ਵਾਂਗ ਨੇ,  ਜਿਹਨਾਂ ਨੂੰ ਅੱਡ-ਅੱਡ ਕਰਨਾ ਮੁਸ਼ਕਿਲ ਹੀ ਨਹੀ ਅਸੰਭਵ ਹੈ 
ਅਕਸਰ ਹੀ ਦੇਖਿਆ ਜਾਂਦਾ ਹੈ ਕਿ ਅੱਜ ਦਾ ਇਨਸਾਨ ਝੂਠੇ ਤੇ ਮਤਲਬ ਦੇ ਰਿਸ਼ਤਿਆਂ ਦੀ ਜ਼ਿੰਦਗੀ ਜ਼ਿਆਦਾ ਜਿਉਂ ਰਿਹਾ ਹੈ।ਇੰਨਾਂ ਰਿਸ਼ਤਿਆਂ ਨੂੰ ਜ਼ਿਆਦਾ ਅਹਿਮੀਅਤ ਦੇ ਰਿਹਾ ਹੈ।ਅੱਜ ਦਾ ਜੋ ਵੀ ਇਨਸਾਨ ਉੱਪਰੋਂ ਝੂਠੀ ਵਾਹ ਵਾਹ ਕਰਦਾ ਹੈ ਦੂਜਿਆਂ ਲਈ ਉਹੀ ਸਭ ਕੁੱਝ ਹੈ ।ਪਾਕ ਰੂਹਾਂ ਦੇ ਰਿਸ਼ਤੇ ਤਾਂ ਹੁਣ ਕਿਤੇ ਦਿਖਾਈ ਹੀ ਨਹੀਂ ਦਿੰਦੇ ।ਕੋਈ ਟਾਵਾਂ ਟਾਵਾਂ ਹੀ ਹੋਵੇਗਾ ਜੋ ਰਿਸ਼ਤਿਆਂ ਨੂੰ ਸੱਚੇ ਦਿਲ ਨਾਲ ਨਿਭਾ ਰਿਹਾ ਹੋਵੇਗਾ ।ਰਿਸਤਿਆਂ ਤੇ ਦੋਸਤੀ ਦੀ ਬੁਨਿਆਦ ਸੱਚ ਤੇ ਹੀ ਟਿਕੀ ਹੋਈ ਹੈ।ਜੇਕਰ ਅਸੀਂ ਕੋਈ ਵੀ ਰਿਸਤਾ ਸੱਚ ਦੀ ਨੀਂਹ ਤੇ ਖੜਾ ਕਰਾਗੇ ਤਾ ਜਿਆਦਾ ਸਮੇਂ ਤੱਕ ਮਜਬੂਤ ਰਹੇਗਾ ।ਜੇਕਰ ਅਸੀਂ ਕੋਈ ਰਿਸਤਾ ਝੂਠ ਜਾਂ ਮਤਲਬ ਨਾਲ ਬਣਾਉਂਦੇ ਹਾਂ ਤਾਂ ਉਹ ਰਿਸਤਾ ਜਲਦੀ ਹੀ ਕੁੱਝ ਪਲਾਂ ਵਿੱਚ ਖੇਰੂ-ਖੇਰੂ ਹੋ ਜਾਵੇਗਾ ।ਯਾਦ ਰੱਖਿਓ ਇੱਕ ਝੂਠ ਦੇ ਬਣਾਏ ਰਿਸਤੇ ਨੂੰ ਬਚਾਉਣ ਲਈ ਲੱਖਾਂ ਝੂਠ ਬੋਲਣੇ ਪੈਣਗੇ।ਝੂਠੇ ਤੇ ਮਤਲਬੀ ਲੋਕ ਕਦੇ ਕਿਸੇ ਦੇ ਚੰਗੇ ਦੋਸਤ ਨਹੀਂ ਬਣ ਸਕਦੇ। ਮਤਲਬੀ ਲੋਕ ਆਪਣੇ ਮਤਲਬ ਲਈ ਕੁਝ ਵੀ ਕਰ ਸਕਦੇ ਹਨ ਪਰ ਧਿਆਨ ਰੱਖੋ ਕੇ ਰਿਸਤਿਆਂ ਨੂੰ ਨਿਭਾਉਣਾ ਹੈ ਤੇ ਕਿੱਦਾ ਬਚਾਉਣਾ ਹੈ ਤਾ ਕਿ ਲੋਕਾਂ ਦਾ ਰਿਸਤਿਆਂ ਤੇ ਯਕੀਨ ਬਣਿਆਂ ਰਹੇ । ਅੱਜ ਕੱਲ ਮਤਲਬੀ ਲੋਕਾਂ ਨੇ ਦੁਨੀਆਂ ਤੇ ਅਜਿਹਾ ਅਸਰ ਪਾਇਆਂ ਹੈ, ਕਿ ਦੁਨੀਆਂ ਤੇ ਕਿਸੇ ਦਾ ਹਾਲ ਵੀ ਪੁੱਛੋ ਤਾਂ, ਲੋਕ ਸਮਝਦੇ ਨੇ ਕੋਈ ਕੰਮ ਹੋਣਾ।ਮਤਲਬੀ ਲੋਕ ਉੱਪਰੋ ਕੁੱਝ ਹੋਰ ਹੁੰਦੇ ਹਨ ਤੇ ਅੰਦਰੋਂ ਕੁੱਝ ਹੋਰ ਭਾਵ ਮਤਲਬੀ ਲੋਕ ਕਹਿੰਦੇ ਕੁੱਝ ਹੋਰ ਹਨ ਤੇ ਕਰਦੇ ਕੁੱਝ ਹੋਰ ਹਨ।ਇੱਕ ਸਾਫ ਦਿਲ ਇਨਸਾਨ ਮਤਲਬੀ ਲੋਕਾਂ ਨਾਲ ਰਹਿਣਾ ਤਾ ਦੂਰ ਉਹਨਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰੇਗਾ ।ਕਿਉਂਕਿ ਮਤਲਬੀ ਲੋਕਾਂ ਦੇ ਦਿੱਤੇ ਜਖਮ ਇੱਕ ਸਾਫ ਦਿਲ ਇਨਸਾਨ ਨੂੰ ਝੰਜੋੜ ਕੇ ਰੱਖ ਦਿੰਦੇ ਹਨ । ਠੀਕ ਹੀ ਕਿਹਾ ਹੈ ਕਿਸੇ ਨੇ ਕਿ
ਮੰਗ ਕੇ ਖਾਣ ਨਾਲੋਂ, ਕਰਨੀ ਮਜਦੂਰੀ ਚੰਗੀ ਏ, 
ਅੱਜ ਕੱਲ ਦੇ ਮਤਲਬੀ ਲੋਕਾਂ ਤੋਂ ਥੋੜੀ ਦੂਰੀ ਚੰਗੀ ਏ....!!

ਇਸ ਮਤਲਬੀ ਦੁਨੀਆਂ ਵਿੱਚ ਕੋਈ ਕਿਸੇ ਦਾ ਆਪਣਾ ਨਹੀਂ ਖਾਸ ਕਰਕੇ ਮਤਲਬੀ ਤੇ ਝੂਠੇ ਲੋਕ ਕਦੇ ਕਿਸੇ ਦੇ ਸਕੇ ਨਹੀਂ ਹੁੰਦੇ ਹਨ ਹਮੇਸਾ ਆਪਣੇ ਫਾਇਦੇ ਲਈ ਹੀ ਜੁੜੇ ਹੁੰਦੇ ਹਨ।ਕਈ ਦੋਸਤ ਮਤਲਬ ਲਈ ਸਾਡੀ ਏਨੀ ਕੁ ਖੁਸਾਮਦ ਕਰ ਦਿੰਦੇ ਹਨ ਕਿ ਅਸੀਂ ਉਸਦੇ ਹੀ ਹੋਕੇ ਰਹਿ ਜਾਂਦੇ ਹਾਂ।ਜਦੋਂ ਉਹਨਾਂ ਦਾ ਮਤਲਬ ਨਿਕਲ ਜਾਂਦਾ ਹੈ ਤਾਂ ਦੋ ਚਾਰ ਦਿਨਾਂ ਬਾਅਦ ਉਹ ਇਹ ਕਹਿ ਦਿੰਦੇ ਹਨ ਬੱਸ ਯਾਰ ਹੋਰ ਨਹੀਂ ਨਿਭਦੀ ,ਤੇਰੀ ਮੇਰੀ ਸੋਚ ਨਹੀਂ ਮਿਲਦੀ ਤੇਰੇ ਨਾਲ ਰਹਿਣਾ ਗੱਲ ਕਰਨੀ ਮਜਬੂਰੀ ਸੀ ਮੈਨੂੰ ਮੁਆਫ ਕਰ ਦੇ ਦੋਸਤ ਮੈ ਮਜਬੂਰ ਹਾਂ ਇਹ ਕਹਿ ਕੇ ਪੱਲਾ ਛੁਡਾ ਲੈਂਦੇ ਹਨ ਉਹ ਨਹੀਂ ਸੋਚਦੇ ਜਿਸ ਇਨਸਾਨ ਨੇ ਤੁਹਾਨੂੰ ਆਪਣਾ ਬਣਾ ਹੀ ਲਿਆ ਹੋਵੇ ਉਸਨੂੰ ਇਸ ਤਰ੍ਹਾਂ ਤੋੜਨਾ ਉਸਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਫ ਦਿਲ ਨੂੰ ਤੋੜਨਾ ਸਭ ਤੋ ਵੱਡਾ ਜੁਰਮ ਹੈ ।ਕਹਿੰਦੇ ਹਨ ਕਿ ਪਿਆਰ ਤੇ ਦੋਸਤੀ ਵਿੱਚ ਕੀਤੇ ਗਏ ਧੋਖੇ ਦੀ ਕੋਈ ਮੁਆਫੀ ਨਹੀਂ ਹੁੰਦੀ ।ਏਥੇ ਕੋਈ ਪਿਆਰ ਨਹੀਂ ਹੈ ਕੋਈ ਦੋਸਤ ਨਹੀਂ ਕੋਈ ਭੈਣ-ਭਰਾ ਨਹੀਂ ਝੂਠੇ ਤੇ ਮਤਲਬੀ ਲੋਕਾਂ ਨੇ ਸਾਰੇ ਰਿਸਤੇ ਖਤਮ ਕਰ ਦਿੱਤੇ ਹਨ।ਜੇਕਰ ਸੱਚਾ ਰਿਸ਼ਤਾ ਹੈ ਉਹ ਮਾਂ ਬਾਪ ਦ ਰਿਸ਼ਤਾ ।ਮੇਰੇ ਅਨੁਸਾਰ ਕੁੱਝ ਮਤਲਬੀ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ 
ਇਸ ਦੁਨੀਆਂ ਵਿੱਚ ਮੱਦਦਗਾਰ ਬੜੇ ਨੇ ,
ਪਲ ਵਿੱਚ ਆਪਣਾ ਬਣਾ ਲੈਣ ,
ਪਲ ਵਿੱਚ ਵਿਸਾਰ ਦੇਣ ,
ਇਹੋ ਜਿਹੇ ਖੁਦਗਾਰ ਬੜੇ ਨੇ ।
ਕੰਮ ਦੇ ਨਾਲ ਮਤਲਬ ਰੱਖਦੇ ,
ਪਿੱਠ ਪਿੱਛੇ ਆਪਣੇ ਹੀ ਠੱਗਦੇ ,
ਸਭ ਕੁੱਝ ਲੁੱਟ ਲੈ ਜਾਣ ,
ਪੈਸੇ ਦੇ ਯਾਰ ਬੜੇ ਨੇ ।
ਕਈ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ ,
ਸਾਰਿਆਂ ਦੇ ਦਿਲਾਂ ਨੂੰ ਭਾਉਂਦੇ ,
ਪਰ ਫੁੱਲਾਂ ਨਾਲ ਵੀ ਖਾਰ ਬੜੇ ਨੇ।
ਧਾਲੀਵਾਲ ਕਈ ਝੂਠ ਨੂੰ ਸੱਚ ਕਹਿੰਦੇ ,
ਤੇ ਸੱਚ ਨੂੰ ਝੁਠਲਾਉਂਦੇ ,
ਗਗਨ ਦੁਨੀਆਂ ਤੇ ਮਤਲਬੀ ਯਾਰ ਬੜੇ ਨੇ। 
ਕੁੱਝ ਲੋਕ ਗਿਰਗਟ ਦੀ ਤਰ੍ਹਾਂ ਹੁੰਦੇ ਹਨ ਜੋ ਮਤਲਬ ਨਿਕਲਦਿਆਂ ਹੀ ਰੰਗ ਬਦਲ ਲੈਂਦੇ ਹਨ।ਜੋ ਲੋਕ ਕਹਿੰਦੇ ਹਨ ਕਿ ਭਰੋਸਾ ਕਰੋ ਅਸੀਂ ਦੂਜਿਆਂ ਵਰਗੇ ਨਹੀਂ ਅਸਲ ਵਿੱਚ ਉਹੀ ਹੀ ਭਾਵਨਾਵਾਂ ਨਾਲ ਖੇਡਦੇ ਹਨ।ਮੌਕਾਪ੍ਰਸਤ ਲੋਕ ਜੁਬਾਨ ਦੇ ਥੋੜ੍ਹੇ ਜਿਆਦਾ ਮਿੱਠੇ ਹੁੰਦੇ ਹਨ ।ਮਤਲਬੀ ਤੇ ਝੂਠੇ ਲੋਕਾਂ ਕੋਲ ਮਤਲਬ ਕੱਢਣ ਦੇ ਬਹੁਤ ਤਰੀਕੇ ਹੁੰਦੇ ਹਨ ਉਹ ਖੁਦ ਹੀ ਗਵਾਹ ਬਣ ਜਾਂਦੇ ਹਨ ਤੇ ਖੁਦ ਹੀ ਵਕੀਲ ਤੇ ਜੱਜ ਬਣ ਜਾਂਦੇ ਹਨ।

ਕਿਸੇ ਨੇ ਬਾਖੂਬੀ ਮਤਲਬੀ ਲੋਕਾਂ ਬਾਰੇ ਕਿਹਾ ਹੈ 
“ਮਤਲਬੀ ਲੋਕਾਂ ਨਾਲ ਰਹਿਣ ਦਾ ਮਜਾ ਹੀ ਵੱਖਰਾ ਹੈ ,
ਥੋੜ੍ਹੀ ਤਕਲੀਫ ਤਾਂ ਦਾ ਜਰੂਰ ਹੁੰਦੀ ਹੈ
ਪਰ ਦੁਨੀਆਂ ਦੇ ਦਰਸਨ ਉਹਨਾਂ ਦੇ ਅੰਦਰ ਹੋ ਜਾਂਦੇ ਹਨ।”

ਮਤਲਬੀ ਦੋਸਤ ਹਮੇਸਾ ਤੁਹਾਨੂੰ ਝੂਠ ਇਸ ਤਰ੍ਹਾਂ ਦੱਸਣਗੇ ਕਿ ਤੁਹਾਨੂੰ ਸੁਣਨ ਨੂੰ ਵਧੀਆਂ ਲੱਗੇ। ਬਿਲਕੁਲ ਠੀਕ ਕਿਹਾ ਹੈ ਕਿ -ਮਤਲਬ ਦਾ ਵਜਨ ਬਹੁਤ,ਜਿਆਦਾ ਹੈ ,ਤਾਂਹੀ ਤਾਂ ਮਤਲਬ ਨਿਕਲਦੇ ਹੀ ਰਿਸਤੇ ਹਲਕੇ ਹੋ ਜਾਂਦੇ ਹਨ।
ਮਤਲਬ ਨਾਲ ਕੀਤਾ ਪਿਆਰ ਕਿਤੇ ਨਾ ਕਿਤੇ ਬੰਦੇ ਨੂੰ ਏਹੋ ਜੀ ਠੋਕਰ ਮਾਰਦਾ ਬੰਦਾ ਕਿਸੇ ਕੰਮ ਦਾ ਹੀ ਨਹੀ ਰਹਿੰਦਾ,,
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਹਨ।ਇਹੋ। ਪਤਾ ਨਹੀਂ ਲੱਗਿਆ ਹਲੇ ਤੱਕ ਮੈਨੂੰ ਵੀ ਕਿ ਮਤਲਬ ਲਈ ਲੋਕ ਕਿਓ ਮੇਹਰਬਾਨ ਹੁੰਦੇ ਹਨ ।ਅੱਜ ਦੇ ਸਮੇਂ ਵਿੱਚ ਕੋਈ ਸੱਚਾ ਪਿਆਰ ਸੱਚਾ ਰਿਸਤਾ ਨਹੀਂ ਹੈ ਸਾਰੇ ਹੀ ਮਤਲਬ ਨਾਲ ਬੱਝੇ ਹੋਏ ਹਨ ,ਅੱਜ ਕੱਲ ਪਿਆਰ ਦਾ ਕੋਈ ਮਤਲਬ ਨਹੀਂ ਹੈ  ਪਰ ਹਾਂ ਅੱਜ ਕੱਲ ਮਤਲਬ ਦਾ ਪਿਆਰ ਜਰੂਰ ਹੁੰਦਾ ਹੈ।ਅੱਜ ਤਾਂ ਮਤਲਬੀ ਲੋਕ ਏਥੋ ਤੱਕ ਗਿਰ ਚੁੱਕੇ ਹਨ ਕਿ ਰੱਬ ਵੀ ਮਤਲਬੀ ਲੋਕਾਂ ਨੂੰ ਬਦਲ ਨਹੀ ਸਕਿਆ ਜਦ ਕਿ ਮਤਲਬੀ ਲੋਕਾਂ ਨੇ ਅਨੇਕਾਂ ਰੱਬ ਬਦਲ ਲਏ ਹਨ।ਹਮੇਸਾਂ ਰਿਸਤੇ ਸਮਝਦਾਰੀ ਨਾਲ ਨਿਭਾਉਣੇ ਚਾਹੀਦੇ ਹਨ ਜਿਸ ਵਿੱਚ ਮਤਲਬ ਜਾਂ ਝੂਠ ਸਬਦ ਆ ਜਾਵੇ ਉਹ ਰਿਸਤੇ ਰਿਸਤੇ ਨਹੀਂ ਰਹਿੰਦੇ ਸਗੋਂ ਇੱਕ ਵਪਾਰ ਬਣ ਜਾਂਦੇ ਹਨ ।ਉਨ੍ਹਾਂ ਰਿਸਤਿਆਂ ਦੇ ਟੁੱਟਣ ਤੇ ਅਫਸੋਸ ਨਹੀ ਸੁਕਰ ਕਰਨਾ ਚਾਹੀਦਾ ਜਿਹੜੇ ਮਤਲਬ ਦੇ ਹੋਣ।
ਯਾਦ ਰੱਖਿਓ ਹਮੇਸਾ ਇੱਕ ਪਰਮਾਤਮਾ ਤੇ ਮਾਂ ਦਾ ਪਿਆਰ ਹੀ ਸੱਚਾ ਹੈ ਜੋ ਬਿਨਾ ਮਤਲਬ ਦੇ ਹੈ ।ਕਿਸੇ ਸਾਇਰ ਨੇ ਸਹੀ ਕਿਹਾ ਹੈ -
“ਇੱਕ ਮਾਂ ਦੂਜਾ ਰੱਬ ਮੈਨੂੰ ਦੋਵੇਂ ਆ ਪਿਆਰੇ
ਬਾਕੀ ਮਤਲਬ ਨਿਕਲੇ ਤੇ ਭੁੱਲ ਜਾਂਦੇ ਸਾਰੇ”
ਕੁੱਝ ਲੋਕ ਸਿਰਫ ਮਤਲਬ ਲਈ ਹੀ ਤੁਹਾਡੇ ਨਾਲ ਰਹਿਣਾ ਪਸੰਦ ਕਰਦੇ ਹਨ ਤੇ ਕੁੱਝ ਲੋਕਾਂ ਦੀ ਵਫਾ ਅਕਸਰ ਉੱਥੋਂ ਤੱਕ ਹੀ ਹੁੰਦੀ ਹੈ ਜਿੱਥੋਂ ਤੱਕ ਉਹਨਾਂ ਨੂੰ ਮਤਲਬ ਹੁੰਦਾ ਹੈ।ਮਤਲਬ ਲੋਕਾਂ ਨੇ ਰਿਸਤਿਆਂ ਦਾ ਵਪਾਰ ਬਣਾ ਦਿੱਤਾ ਜਦੋਂ ਜੀ ਚਾਹੋ ਅਪਣਾ ਲਵੋ ਜਦੋਂ ਜੀ ਕੀਤਾ ਤੋੜ ਦੇਵੋ । ਕਦਰ ਕਰੋ ਉਹਨਾ ਦੀ ਜੋ ਤੁਹਾਨੂੰ ਬਿਨਾ ਮਤਲਬ ਦੇ ਚਾਹੁੰਦੇ ਨੇ ਕਿਉਂਕਿ ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫ ਦੇਣ ਵਾਲੇ ਜਿਆਦਾ ਮਿਲਦੇ ਹਨ। ਅੱਜ ਦੇ ਯੁੱਗ ਵਿੱਚ ਪਿਆਰ ਅਤੇ ਮਤਲਬ ਰੇਤ ਵਿੱਚ ਮਿਲੀ ਹੋਈ ਖੰਡ ਵਾਂਗ ਨੇ,  ਜਿਹਨਾਂ ਨੂੰ ਅੱਡ-ਅੱਡ ਕਰਨਾ ਮੁਸ਼ਕਿਲ ਹੀ ਨਹੀ ਅਸੰਭਵ ਹੈ !ਮਤਲਬੀ ਲੋਕਾਂ ਨੂੰ ਕਦੇ ਵੀ ਚੈਨ ਨਹੀਂ ਮਿਲਦਾ ਉਹ ਹਮੇਸਾ ਭਟਕਦੇ ਰਹਿੰਦੇ ਹਨ ਨਾ ਹੀ ਕੋਈ ਉਹਨਾਂ ਨੂੰ ਮੂੰਹ ਲਾਉਂਦਾ ਹੈ।ਮਤਲਬੀ ਲੋਕ ਚੰਗੇ ਲੋਕਾਂ ਦੀ ਜਿੰਦਗੀ ਵਿੱਚ ਜਿਆਦਾ ਸਮਾਂ ਨਹੀਂ ਠਹਿਰ ਸਕਦੇ ਕਿਉਂਕਿ ਸਮਝਦਾਰ ਲੋਕ ਹਮੇਸਾ ਹੀ ਉਹਨਾਂ ਤੋਂ ਕਿਨਾਰਾ ਕਰ ਲੈਂਦੇ ਹਨ।ਝੂਠੇ ਲੋਕ ਹਮੇਸਾ ਕਿਸੇ ਦੀ ਇਮਾਨਦਾਰੀ ਤੇ ਮਾਸੂਮੀਅਤ ਦਾ ਫਾਇਦਾ ਉਠਾਉਂਦੇ ਹਨ ਤੇ ਉਹਨਾਂ ਦੇ ਫੁੱਲਾਂ ਜਿਹੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜੋ ਕਿ ਸਭ ਤੋ ਵੱਡਾ ਜੁਰਮ ਹੈ।ਉਹਨਾਂ ਦੀਆ ਭਾਵਨਾਵਾਂ ਨਾਲ ਖੇਡਦੇ ਹਨ ਜਦੋਂ ਜੀ ਭਰ ਜਾਂਦਾ ਹੈ ਤਾਂ ਦੂਰ ਹੋਣ ਦੇ ਬਹਾਨੇ ਘੜਦੇ ਹਨ।ਅਜਿਹੇ ਲੋਕਾਂ ਤੋ ਜਿੰਨਾ ਬਚਿਆ ਜਾਵੇ ਚੰਗਾ ਹੈ।ਕਦੇ ਵੀ ਕਿਸੇ ਨਾਲ ਮਾੜਾ ਵਿਵਹਾਰ ਨਾ ਕਰੋ ਨਾ ਹੀ ਕੋਈ ਮਤਲਬ ਦਾ ਰਿਸਤਾ ਬਣਾਓ ਜਦੋਂ ਕੋਈ ਮਤਲਬ ਦਾ ਬਣਾਇਆ ਰਿਸਤਾ ਟੁੱਟਦਾ ਹੈ ਤਾਂ ਪਤਾ ਨਹੀਂ ਕਿੰਨਿਆਂ ਦਾ ਵਿਸਵਾਸ ਚਕਨਾਚੂਰ ਹੋ ਜਾਂਦਾ ਹੈ।ਤੇ ਕਿੰਨੇ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।ਮਤਲਬ ਦੇ ਰਿਸਤਿਆਂ ਤੋਂ ਹਮੇਸਾ ਦੂਰੀ ਬਣਾ ਕੇ ਰੱਖੋ।
ਪ੍ਰੋ.ਗਗਨਦੀਪ ਕੌਰ ਧਾਲੀਵਾਲ

ਕਲਮਾਂ ਵਾਲਿਆਂ ਨੂੰ ਬੇਨਤੀ ✍️  ਜਸਵੀਰ ਸ਼ਰਮਾਂ ਦੱਦਾਹੂਰ

ਕਲਮਾਂ ਵਾਲਿਓ ਤਿੱਖੀਆਂ ਕਰੋ ਕਲਮਾਂ,

ਮੁੱਦੇ ਸਮਾਜ ਵਾਲ਼ੇ ਖੂਬ ਉਭਾਰੀਏ ਜੀ।

ਬੁੱਧੀਜੀਵੀਆਂ ਨਾਲ ਆਓ ਵਿਚਾਰ ਕਰੀਏ,

ਮੀਟਿੰਗਾਂ ਕਰ ਕਰ ਸੋਚ ਵਿਚਾਰੀਏ ਜੀ।

ਕਿਥੇ ਕੀ ਕਮੀਆਂ ਸੂਬੇ ਪੰਜਾਬ ਅੰਦਰ,

ਸਾਰੇ ਇਸ ਗੱਲ ਨੂੰ ਬੈਠ ਨਿਹਾਰੀਏ ਜੀ।

ਓਹਨਾਂ ਦੇ ਹੱਲ ਲਈ ਲੁਕਾਈ ਨੂੰ ਕਰ ਇਕੱਠੇ,

ਬਣਾ ਕੇ ਏਕਤਾ ਹੰਭਲਾ ਮਾਰੀਏ ਜੀ।

ਸਰਕਾਰੇ ਦਰਬਾਰੇ ਇਕੱਠ ਦੀ ਸੁਣੀ ਜਾਂਦੀ,

ਆਓ ਕਰ  ਬੇਨਤੀ ਮੁੱਦੇ  ਸੁਧਾਰੀਏ ਜੀ।

ਇਨਸਾਨੀਅਤ ਨਾਤੇ ਜੋ ਖੁਦ ਦਾ ਫਰਜ਼ ਬਣਦਾ,

ਪਹਿਲਾਂ ਆਪਣਾ ਆਪ ਸਵਾਰੀਏ ਜੀ।

ਕੁੱਲੀ ਗੁੱਲੀ ਜੁੱਲੀ ਤੇ ਨਾਲ ਰੁਜ਼ਗਾਰ ਮਿਲ ਜਾਏ,

ਸਰਕਾਰ ਨੂੰ ਬੇਨਤੀ ਸਹਿਤ ਪੁਕਾਰੀਏ ਜੀ। 

ਸੱਚੇ ਦਿਲੋਂ ਇਨਸਾਨੀਅਤ ਦੀ ਮਦਦ ਕਰੀਏ,

ਖਾਹ ਮਖਾਹ ਨਾ ਹੁਕਮ ਨੂੰ ਚਾੜ੍ਹੀਏ ਜੀ।

ਊਣਤਾਈਆਂ ਸਮਾਜ ਦੀਆਂ ਸਦਾ ਲਿਖੀਏ,

ਇਸ ਕਾਰਜ ਲਈ ਕਦੇ ਨਾ ਹਾਰੀਏ ਜੀ।

ਕਹੇ ਦੱਦਾਹੂਰੀਆ ਚੇਤਨ ਤਾਂ ਹੀ ਲੋਕ ਹੋਵਣ,

ਕਲਮਾਂ ਵਾਲਿਓ ਜੇ ਦਿਲਾਂ ਵਿੱਚ ਧਾਰੀਏ ਜੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਸੰਤ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ‘ਲੱਕੜਹਾਰਿਆ ਗੀਤ’ ਦਾ ਪੋਸਟਰ ਜਾਰੀ ਕੀਤਾ

ਹਠੂਰ,28,ਜੁਲਾਈ-(ਕੌਸ਼ਲ ਮੱਲ੍ਹਾ)-ਧਾਰਮਿਕ ਅਤੇ ਪਰਿਵਾਰਿਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਲੋਕ ਗਾਇਕ ਸਵ:ਦਿਲਸਾਦ ਅਖਤਰ ਦੇ ਲਾਡਲੇ ਸਗਿਰਦ ਪ੍ਰਸਿੱਧ ਲੋਕ ਗਾਇਕ ਮੁਖਤਿਆਰ ਮਣਕਾ ਦੇ ਸਿੰਗਲ ਟਰੈਕ ਗੀਤ ‘ਲੱਕੜਹਾਰਿਆ’ਦਾ ਪੋਸਟਰ ਅੱਜ ਪਦਮ ਸ਼੍ਰੀ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਸਥਾਨਿਕ ਕਸਬਾ ਵਿਖੇ ਰਿਲੀਜ ਕੀਤਾ।ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਗੀਤ ਦੀਆ ਮੁਬਾਰਕਾ ਦਿੰਦਿਆ ਕਿਹਾ ਕਿ ਅਜਿਹੇ ਗੀਤ ਲਿਖਣੇ ਅਤੇ ਗਾਉਣੇ ਅੱਜ ਸਮੇਂ ਦੀ ਮੁੱਖ ਲੋੜ ਹੈ ਕਿਉਕਿ ਇਹ  ਗੀਤ ਰੁੱਖਾ ਦੀ ਸਾਭ ਸੰਭਾਲ ਕਰਨ ਦਾ ਹੋਕਾ ਦੇ ਰਿਹਾ ਹੈ ਅਤੇ ਇਹ ਗੀਤ ਦਿਨੋ ਦਿਨ ਹੋਰ ਰਹੀ ਦਰੱਖਤਾ ਦੀ ਕਟਾਈ ਦੇ ਦਰਦ ਨੂੰ ਬਿਆਨ ਕਰਦਾ ਹੈ।ਇਸ ਮੌਕੇ ਲੋਕ ਗਾਇਕ ਮੁਖਤਿਆਰ ਮਣਕਾ ਨੇ ਦੱਸਿਆ ਕਿ ਇਸ ਗੀਤ ਨੂੰ ਅੱਜ ਦੇ ਪ੍ਰਸਿੱਧ ਗੀਤਕਾਰ ਗੁਰਦਿਆਲ ਸਿੰਘ ਨੂਰਪੁਰੀ ਯੂ ਐਸ ਏ ਨੇ ਆਪਣੀ ਮਿਆਰੀ ਕਲਮ ਨਾਲ ਸਿੰਗਾਰਿਆ ਹੈ।ਇਸ ਗੀਤ ਨੂੰ ਸੰਗੀਤ ਹਰਪ੍ਰੀਤ ਅਨਾੜੀ ਨੇ ਦਿੱਤਾ ਹੈ।ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਸੇਵਾ ਸਿੰਘ ਨੌਰਥ ਲਲਤੋ ਵਾਲਿਆ ਨੇ ਪੇਸ ਕੀਤਾ ਅਤੇ ਗੁਰਲੀਨ ਰਿਕਾਰਡ ਕੰਪਨੀ ਦੇ ਬੈਨਰ ਹੇਠ ਰਿਲੀਜ ਕੀਤਾ ਗਿਆ ਹੈ।ਉਨ੍ਹਾ ਦੱਸਿਆ ਕਿ ਇਸ ਗੀਤ ਦੀ ਵੀ ਡੀ ਓ ਮੱਤੇਵਾੜਾ ਜੰਗਲ ਅਤੇ ਪੰਜਾਬ ਦੀਆ ਵੱਖ-ਵੱਖ ਥਾਵਾ ਤੇ ਫਿਲਮਾਈ ਗਈ ਹੈ,ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਪਹਿਲੇ  ਗੀਤਾ ਵਾਗ ਇਸ ਗੀਤ ਨੂੰ ਪੂਰਾ-ਮਾਣ ਸਨਮਾਨ ਦੇਣਗੇ।ਇਸ ਮੌਕੇ ਉਨ੍ਹਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਾਬਾ ਗੁਰਲਾਲ ਸਿੰਘ ਸੰਤੋਖਸਰ ਵਾਲੇ,ਗੀਤਕਾਰ ਸੇਵਾ ਸਿੰਘ ਨੌਰਥ,ਬਾਬਾ ਆਤਮਾ ਰਾਮ,ਦਇਆ ਸਿੰਘ,ਲੋਕ ਗਾਇਕ ਬਲਵੀਰ ਸੇਰਪੁਰੀ,ਬਿੱਟੂ ਅਰੋੜਾ,ਸੋਨੀ ਚਕਰ,ਮਾਸਟਰ ਸੰਦੀਪ ਸਿੰਘ ਚਕਰ,ਕੁਲਦੀਪ ਸਿੰਘ ਚਕਰ,ਕਿਰਨਜੀਤ ਸਿੰਘ ਚਕਰ,ਗੋਰਵ ਮੱਲ੍ਹਾ ਆਦਿ ਹਾਜ਼ਰ ਸਨ।

ਬੈਕ ਅਧਿਕਾਰੀਆ ਤੇ ਬੀਮਾ ਪੋਲਸੀ ਕਰਨ ਦੇ ਲੱਗੇ ਦੋਸ

ਹਠੂਰ,28,ਜੁਲਾਈ-(ਕੌਸ਼ਲ ਮੱਲ੍ਹਾ)-ਐਕਸਿਸ ਬੈਂਕ ਭੰਮੀਪੁਰਾ ਕਲਾਂ ਦੇ ਅਧਿਕਾਰੀਆ ਤੇ ਬੀਮਾ ਪੋਲਸੀ ਕਰਨ ਦੇ ਦੋਸ ਲੱਗੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆ ਨਿਰਭੈ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਭੰਮੀਪਰਾ ਕਲਾਂ ਨੇ ਦੱਸਿਆ ਕਿ ਮੇਰਾ ਖਾਤਾ ਪਿਛਲੇ ਲੰਮੇ ਸਮੇਂ ਤੋ ਐਕਸਿਸ ਬੈਂਕ ਭੰਮੀਪੁਰਾ ਕਲਾਂ ਵਿਚ ਚੱਲ ਰਿਹਾ ਹੈ।ਜਿਸ ਕਰਕੇ ਮੇਰਾ ਬੈਕ ਵਿਚ ਆਉਣਾ ਜਾਣਾ ਬਣਿਆ ਹੋਇਆ ਹੈ ਤਾਂ ਬੈਕ ਮੈਨੇਜਰ ਨੇ ਮੈਨੂੰ ਕਿਹਾ ਕਿ ਤੇਰੀ ਬੀਮਾ ਪੋਲਸੀ ਕਰਨੀ ਹੈ ਅਤੇ ਦਸ ਸਾਲਾ ਬਾਅਦ ਤੁਹਾਨੂੰ ਦੁੱਗਣੇ ਪੈਸੇ ਦਿੱਤੇ ਜਾਣਗੇ ਤਾਂ ਮੈ ਬੈਕ ਮੈਨੇਜਰ ਦੇ ਕਹਿਣ ਤੇ ਸਾਲ 2017 ਵਿਚ ਬੀਮਾ ਪੋਲਸੀ ਕਰਵਾ ਦਿੱਤੀ ਅਤੇ 26 ਹਜ਼ਾਰ ਰੁਪਏ ਦੀਆ ਦੋ ਕਿਸਤਾ ਭਰ ਦਿੱਤੀਆ।ਜਿਸ ਕਰਕੇ ਮੇਰੇ ਬੈਕ ਖਾਤੇ ਵਿਚੋ 52 ਹਾਜ਼ਰ ਰੁਪਏ ਕੱਟੇ ਗਏ ਮੈ ਉਸ ਤੋ ਬਾਅਦ ਜਦੋ ਬੀਮਾ ਪੋਲਸੀ ਬਾਰੇ ਹੋਰ ਜਾਣਕਾਰੀ ਲੈਣ ਲਈ ਬੈਕ ਗਿਆ ਤਾਂ ਬੈਕ ਦੇ ਅਧਿਕਾਰੀਆ ਵੱਲੋ ਮੈਨੂੰ ਕਿਹਾ ਕਿ ਗਿਆ ਕਿ ਤੁਹਾਨੂੰ ਵੀਹ ਸਾਲਾ ਬਾਅਦ ਹੀ ਭਰੇ ਹੋਏ ਪੈਸੇ ਦੁਗਣੇ ਮਿਲਣਗੇ।ਉਨ੍ਹਾ ਦੱਸਿਆ ਕਿ ਮੈ ਜਦੋ ਕਿਹਾ ਕਿ ਮੈਨੂੰ ਮੇਰੇ ਭਰੇ ਹੋਏ 52 ਹਾਜ਼ਰ ਰੁਪਏ ਹੀ ਵਾਪਸ ਕਰ ਦਿਓ ਤਾਂ ਮੈਨੂੰ ਬੈਕ ਦੇ ਅਧਿਕਾਰੀ ਕਹਿਣ ਲੱਗੇ ਕਿ ਤੁਹਾਨੂੰ ਇੱਕ ਹੋਰ 26 ਹਜ਼ਾਰ ਰੁਪਏ ਦੀ ਕਿਸਤ ਭਰਨੀ ਪਵੇਗੀ ਤਾਂ ਹੀ ਤੁਹਾਨੂੰ ਜਮ੍ਹਾ ਕਰਵਾਏ ਪੈਸਿਆ ਵਿਚੋ ਅੱਧੇ ਪੈਸੇ ਵਾਪਸ ਕੀਤੇ ਜਾਣਗੇ।ਇਸੇ ਤਰ੍ਹਾ ਰਾਣੀ ਪਤਨੀ ਪਾਲ ਰਾਮ ਵਾਸੀ ਭੰਮੀਪੁਰਾ ਕਲਾਂ ਨੇ ਦੱਸਿਆ ਕਿ ਅਸੀ 2018 ਵਿਚ ਬੀਮਾ ਪੋਲਸੀ ਕਰਵਾਈ ਸੀ ਅਤੇ ਪੰਜਾ ਸਾਲਾ ਬਾਅਦ ਪੈਸੇ ਦੁੱਗਣੇ ਕਰਨ ਦਾ ਵਾਅਦਾ ਕੀਤਾ ਸੀ ਜਿਸ ਕਰਕੇ ਅਸੀ 50 ਹਾਜਰ ਰੁਪਏ ਦੀਆ ਤਿੰਨ ਕਿਸਤਾ ਭਰ ਦਿੱਤੀ ਅਤੇ ਇੱਕ ਲੱਖ ਪੰਜਾਹ ਹਜ਼ਾਰ ਰੁਪਏ ਬੀਮਾ ਪੋਲਸੀ ਲਈ ਜਮ੍ਹਾਂ ਕਰਵਾ ਚੁੱਕੇ ਹਾਂ।ਉਨ੍ਹਾ ਕਿਹਾ ਕਿ ਹੁਣ ਜਦੋ ਮੈਨੂੰ ਪਤਾ ਲੱਗਾ ਕਿ ਇਹ ਭਰੇ ਹੋਏ ਪੈਸੇ ਵੀਹ ਸਾਲਾ ਤੋ ਪਹਿਲਾ ਵਾਪਸ ਨਹੀ ਕੀਤੇ ਜਾਣੇ ਤਾਂ ਮੈ ਬੈਕ ਅਧਿਕਾਰੀਆ ਕੋਲ ਅਨੇਕਾ ਵਾਰ ਗਈ ਤਾਂ ਮੈਨੂੰ ਵਾਰ-ਵਾਰ ਆਖਿਆ ਗਿਆ ਕਿ ਇੱਕ ਕਿਸਤ ਹੋਰ 50 ਹਜ਼ਾਰ ਰੁਪਏ ਭਰੋ ਤਾਂ ਹੀ ਤੁਹਾਨੂੰ ਅੱਧੇ ਪੈਸੇ ਵਾਪਸ ਕੀਤੇ ਜਾਣਗੇ।ਉਨ੍ਹਾ ਕਿਹਾ ਕਿ ਮੈ ਹੋਰ ਪੈਸੇ ਭਰਨ ਦੇ ਯੋਗ ਨਹੀ ਹਾਂ ਮੈਨੂੰ ਭਰੇ ਹੋਏ ਪੈਸੇ ਵਾਪਸ ਕੀਤੇ ਜਾਣ,ਉਨ੍ਹਾ ਕਿਹਾ ਕਿ ਅਸੀ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਾਂ।ਜਿਸ ਕਰਕੇ ਅਸੀ ਪੰਜਾਬ ਸਰਕਾਰ,ਕੇਦਰ ਸਰਕਾਰ ਅਤੇ ਬੈਂਕ ਦੇ ਉੱਚ ਅਧਿਕਾਰਿਆ ਤੋ ਮੰਗ ਕਰਦੇ ਹਾਂ ਕਿ ਪੋਲਸੀ ਦੇ ਨਾਮ ਤੇ ਗੁੰਮਰਾਹ ਕਰਨ ਵਾਲੇ ਐਕਸਿਸ ਬੈਂਕ ਭੰਮੀਪੁਰਾ ਕਲਾਂ ਦੀ ਉੱਚ ਪੱਧਰੀ ਜਾਚ ਕਰਕੇ ਮੈਨੇਜਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ।ਇਸ ਸਬੰਧੀ ਜਦੋ ਬੈਕ ਮੈਨੇਜਰ ਜਗਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮੈ ਇਸ ਬੈਕ ਵਿਚ ਨਵੰਬਰ 2019 ਵਿਚ ਆਇਆ ਹਾਂ।ਇਹ ਬੀਮਾ ਪੋਲਸੀਆ 2017 ਅਤੇ 2018 ਦੀਆ ਹਨ।ਇਸ ਮੌਕੇ ਉਨ੍ਹਾ ਨਾਲ ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਤਰਸੇਮ ਸਿੰਘ,ਨਿਰਭੈ ਸਿੰਘ,ਰਾਣੀ ਭੰਮੀਪੁਰਾ ਕਲਾਂ ਹਾਜ਼ਰ ਸਨ।

ਫੋਟੋ ਕੈਪਸ਼ਨ:-ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਨਿਰਭੈ ਸਿੰਘ,ਰਾਣੀ ਭੰਮੀਪੁਰਾ ਕਲਾਂ,ਪ੍ਰਧਾਨ ਸੁਰਿੰਦਰ ਸਿੰਘ ਸੱਗੂ ਅਤੇ ਤਰਸੇਮ ਸਿੰਘ।
 

ਨਾਨ-ਟੀਚਿੰਗ ਮੁਲਾਜ਼ਮਾਂ ਦਾ ਵਫ਼ਦ ਖਜ਼ਾਨਾ ਮੰਤਰੀ ਨੂੰ ਮਿਲਿਆ


ਜਗਰਾਉਂ ਜੁਲਾਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਨਾਨ -ਟੀਚੀਂਗ ਵਫ਼ਦ ਜਿਸ ਵਿੱਚ ਜਗਦੀਪ ਸਿੰਘ, ਸਰਬਜੀਤ ਸਿੰਘ, ਰਣਬੀਰ ਕੁਮਾਰ, ਅਤੇ ਸੁਰੇਸ਼ ਕੁਮਾਰ ਸ਼ਾਮਲ ਸਨ ਨੇ ਖਜ਼ਾਨਾ ਮੰਤਰੀ ਸ ਹਰਪਾਲ ਸਿੰਘ ਚੀਮਾਂ ਪੰਜਾਬ ਸਰਕਾਰ ਨਾਲ ਪੰਜਾਬ ਸਿਵਲ ਸਕੱਤਰੇਤ ਵਿਖੇ ਮੀਟਿੰਗ ਕਰਕੇ ਆਪਣੀਆਂ ਜਾਇਜ਼ ਮੰਗਾਂ ਤੋਂ ਜਾਣੂੰ ਕਰਵਾਇਆ ਗਿਆ। ਖੰਜਾਨਾ ਮੰਤਰੀ ਜੀ ਨੇ ਜਲਦ ਹੀ ਇਸ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਨਾਨ ਟੀਚਿੰਗ ਮੁਲਾਜ਼ਮਾਂ ਵਿੱਚ ਦਰਜ਼ਾ ਤਿੰਨ ਅਤੇ ਚਾਰ ਮੁਲਾਜ਼ਮ ਹੁੰਦੇ ਹਨ, ਜਿਨ੍ਹਾਂ ਵਿਚ ਜੂਨੀਅਰ ਅਸਿਸਟੈਂਟ ਕਲਰਕ, ਅਸਿਸਟੈਂਟ ਲਾਇਬ੍ਰੇਰੀਅਨ,ਰੀਸਟੋਰ,ਮਾਲੀ,ਪੀਅਨ,ਇਲੈਕਟਿਸਨ,ਲੈਬ ਅਟੇਡਨ, ਜੂਨੀਅਰ ਲੈਬ ਅਟੇਡਨ, ਸਫਾਈ ਕਰਮਚਾਰੀ, ਡਰਾਇਵਰ, ਚੋਕੀਦਾਰ ਆਦਿ ਸ਼ਾਮਿਲ ਹਨ। ਇਹ ਮੁਲਾਜ਼ਮ ਆਪਣੇ ਨਵੇਂ ਪੇ ਸਕੇਇਲਾਂ ਲਈ ਮਿਤੀ 01-12-2011ਤੋਂ ਸੰਘਰਸ਼ ਕਰ ਰਹੇ ਹਨ। ਨਵੀਂ ਭਰਤੀ ਵੀ ਨਹੀਂ ਕੀਤੀ ਜਾ ਰਹੀ। ਮਕਾਨ ਕਿਰਾਇਆ ਭੱਤਾ ਅਤੇ ਮੈਡੀਕਲ ਵੀ ਪੁਰਾਣਾ ਦਿੱਤਾ ਜਾਂਦਾ ਹੈ।ਜਦ ਕਿ ਇਹਨਾਂ ਦੇ ਮੁਕਾਬਲੇ ਸਰਕਾਰੀ ਅਤੇ ਸਹਿਯੋਗੀ ਟੀਚਿੰਗ ਮੁਲਾਜ਼ਮਾਂ ਨੂੰ ਇਹ ਲਾਭ ਦਿੱਤਾ ਗਿਆ ਹੈ। ਮੁੱਖ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਮੁਲਾਜ਼ਮਾਂ ਨੂੰ6 ਵਾ ਪੇ ਕਮਿਸ਼ਨ ਦਿੱਤਾ ਗਿਆ। ਜਦਕਿ ਪਿਛਲੇ ਕਾਂਗਰਸ ਸਰਕਾਰ ਨੇ ਇਸ ਨੂੰ ਅਨਾਉਸ ਵੀ ਕੀਤਾ ਪਰ ਆਪ ਦੀ ਸਰਕਾਰ ਨੇ ਲਾਗੂ ਨਹੀਂ ਕੀਤਾ। ਕਾਲਜਾਂ ਵਿੱਚ ਨਾਨ-ਟੀਚੀਂਗ ਸਟਾਫ਼ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ ਕਿਉਂਕਿ 2004 ਤੋਂ ਬਾਅਦ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ ਅਤੇ ਸਟਾਫ ਘਟ ਰਿਹਾ ਹੈ ਤੇ ਕੰਮ ਦਾ ਬੋਝ ਵੱਧ ਰਿਹਾ ਹੈ। ਇਹ ਸਾਰਾ ਬੋਝ ਮੁਲਾਜ਼ਮਾਂ ਤੇ ਪੈ ਰਿਹਾ ਹੈ।
ਉਪਰੋਕਤ ਮੀਟਿੰਗ ਵਿੱਚ ਪ੍ਰਧਾਨ ਰਾਜੀਵ ਸ਼ਰਮਾ,ਉਪ ਪ੍ਰਧਾਨ ਦੀਪਕ ਸ਼ਰਮਾ,ਮਨੋਜ ਪਾਂਡੇ ਸਲਾਹ ਕਾਰ, ਸਵਿੰਦਰ ਸਿੰਘ ਗੋਲਾ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ ( ਪੰਜਾਬੀ ਯੂਨੀਵਰਸਿਟੀ) ਕੋਸਲ ਗਰਗ, ਪੰਜਾਬ ਯੂਨੀਵਰਸਿਟੀ, ਸ਼ਾਮ ਲਾਲ , ਗੁਰੂ ਨਾਨਕ ਦੇਵ ਯੂਨੀਵਰਸਿਟੀ,ਰਵੀ ਮੋਨੀ, ਮੈਡਮ ਸੋਨਿਕਾ, ਨਿਰਮਲ ਕੌਰ,ਅਜੇ ਗੁਪਤਾ ਕਾਨੂੰਨੀ ਸਲਾਹਕਾਰ, ਸੁਨੀਲ ਕੁਮਾਰ, ਜਸਵਿੰਦਰ ਸਿੰਘ ਮਨਕੂ,ਪ੍ਰੇਮ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ।

ਮਾਤਾ ਚਿੰਤਪੁਰਨੀ ਆਟੋ ਸੇਵਾ ਸਮਿਤੀ ਜਗਰਾਉਂ ਵਲੋਂ 23 ਵੇਂ ਫਰੀ ਕੈਂਪ ਲਈ ਪਹਿਲਾ ਸੇਵਾ ਦਾਰਾਂ ਦਾ ਜੱਥਾ ਰਵਾਨਾ।

ਜਗਰਾਉਂ ਜੁਲਾਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਮਾਤਾ ਚਿੰਤਪੁਰਨੀ ਆਟੋ ਸੇਵਾ ਸਮਿਤੀ ਜਗਰਾਉਂ ਵਲੋਂ 23 ਸਾਲਾਂ ਤੋਂ ਲਗਾਤਾਰ ਮਾਤਾ ਚਿੰਤਪੁਰਨੀ ਦਰਬਾਰ ਤੇ ਸਾਈਕਲ ਸਕੂਟਰ ਮੋਟਰਸਾਈਕਲ ਰਿਪੇਅਰ ਅਤੇ ਸੇ਼ਵਿੰਗ ਕੈਂਪ ਲਗਾਇਆ ਜਾਂਦਾ ਹੈ ਜੋ ਇਸ ਵਾਰ ਮਿਤੀ 1 ਅਗਸਤ ਤੋਂ 5 ਅਗਸਤ 2022 ਤੱਕ ਮੁਬਾਰਕਪੁਰ ਤੋਂ 7 ਕਿਲੋਮੀਟਰ ਅੱਗੇ ਪਿੰਡ ਆਲੋਹ ਵਿਖੇ ਲਗਾਇਆ ਜਾਵੇਗਾ। ਇਹ ਜਾਣਕਾਰੀ ਸਮਿਤੀ ਦੇ ਪ੍ਰਧਾਨ ਸਿੰਟੂ ਗੋਇਲ ਜੀ ਨੇ ਪ੍ਰੈਸ ਨੂੰ ਦਿੰਦੇ ਹੋਏ ਕਿਹਾ ਕਿ ਮਾਤਾ ਚਿੰਤਪੁਰਨੀ ਜੀ ਦੀ ਅਪਾਰ ਕਿਰਪਾ ਕਰਕੇ ਇਸ ਕੈਂਪ ਵਿੱਚ ਮਾਤਾ ਦੇ ਦਰਬਾਰ ਤੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਕਰਨ ਦਾ ਯਤਨ ਕਰਦੇ ਹਨ, ਇਸ ਕੈਂਪ ਲਈ ਜਗਰਾਉਂ ਸ਼ਹਿਰ ਦੇ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਲੋਕ ਜੋ ਸਾਡਾ ਹਰ ਤਰ੍ਹਾਂ ਦਾ ਸਾਥ ਦਿੰਦੇ ਹਨ, ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਨ।

ਕਾਂਗਰਸ ਵਲੋ ਬਲਾਕ ਸਿਧਵਾ ਬੇਟ ਦੇ ਪਰੇਮ ਸਿੰਘ ਸੇਖੋਂ ਨੂੰ ਪ੍ਰਧਾਨ ਬਣਨ 'ਤੇ ਜੱਗਾ ਗਿੱਲ ਸਵੱਦੀ ਨੇ ਦਿੱਤੀ ਵਧਾਈ  

ਮੁੱਲਾਂਪੁਰ ਦਾਖਾ, 27 ਜੁਲਾਈ (ਸਤਵਿੰਦਰ ਸਿੰਘ ਗਿੱਲ)ਕਾਂਗਰਸ ਪਾਰਟੀ ਨੂੰ ਅੱਗੇ ਨਾਲੋਂ ਹੋਰ ਮਜ਼ਬੂਤ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਪੰਜਾਬ ਭਰ ਵਿੱਚ ਬਲਾਕ ਪ੍ਰਧਾਨਾਂ ਦੀਆਂ ਨਵੇਂ ਸਿਰਿਓ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਸ ਵਿੱਚ ਹਲਕਾ ਦਾਖਾ ਦੇ ਬਲਾਕ ਸਿੱਧਵਾ ਬੇਟ ਦੇ ਪਰੇਮ ਸਿੰਘ ਸੇਖੋਂ ਬਾਸੀਆ ਬੇਟ ਨੂੰ ਪ੍ਰਧਾਨ ਬਣਨ 'ਤੇ ਡਾਇਰੈਕਟਰ ਜਗਦੀਪ ਸਿੰਘ ਜੱਗਾ ਸਵੱਦੀ ਨੇ ਵਧਾਈ ਦਿੱਤੀ ਤੇ ਕਿਹਾ ਕਿ ਹੁਣ ਹਲਕਾ ਦਾਖਾ ਅੰਦਰ ਕਾਂਗਰਸ ਪਾਰਟੀ ਅੱਗੇ ਨਾਲੋਂ ਹੋਰ ਮਜ਼ਬੂਤ ਹੋਵੇਗੀ, ਕਿਉਂਕਿ ਸ੍ਰ . ਪ੍ਰੇਮ ਸਿੰਘ ਸੇਖੋਂ ਇੱਕ ਇਮਾਨਦਾਰ ਤੇ ਪਾਰਟੀ ਪ੍ਰਤੀ ਵਫਾਦਾਰ ਅਣਥੱਕਵਰਕਰ ਹੈ। ਜਿਸਨੇ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦਾ ਡਾਇਰੈਕਟਰ ਹੁੰਦਿਆਂ ਕਈ ਕੰਮ ਕਰਵਾਏ ਹਨ।ਡਾਇਰੈਕਟਰ ਜਗਦੀਪ ਸਿੰਘ ਜੱਗਾ ਸਵੱਦੀ ਕਲਾਂ ਨੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦਾ ਧੰਨਵਾਦ ਕਰਦਿਆ ਕਿਹਾ ਕਿ ਕੈਪਟਨ ਸੰਧੂ ਦੀ ਪਾਰਖੂ ਅੱਖ ਨੇ ਅੱਜ ਮਿਹਨਤਕ ਕਿਸਾਨੀ ਪਰਿਵਾਰ ਵਿੱਚੋਂ ਸਹੀ ਨੌਜਵਾਨ ਦੀ ਚੋਣ ਕੀਤੀ ਹੈ। ਪ੍ਰੇਮ ਸਿੰਘ ਸੇਖੋਂ ਦੀ ਇਸ ਨਿਯੁਕਤੀ ਬਾਰੇ ਜਦੋਂ ਹਲਕੇ ਦਾਖੇ ਦੇ ਪੰਚਾਂ, ਸਰਪੰਚਾਂ ਅਤੇ ਹੋਰ ਮੋਹਤਬਰ ਕਾਂਗਰਸੀਆਂ ਨੂੰ ਪਤਾ ਲੱਗਾ ਤਾਂ ?ਹਨਾਂ ਨੇ ਬੇਹੱਦ ਖੁਸ਼ੀ ਮਨਾਈ ਅਤੇ ਜਿੱਥੇ ਹਲਕਾ ਇੰਚਾਰਜ਼ ਕੈਪਟਨ ਸੰਦੀਪ ਸੰਧੂ ਦਾ ਧੰਨਵਾਦ ਕੀਤਾ ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 157ਵਾਂ ਦਿਨ


 
 ਸਰਕਾਰਾਂ ਵੱਲੋਂ ਜੇਕਰ ਸਿੱਖ ਕੌਮ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਲੋਕ ਸੜਕਾਂ ਤੇ ਆਉਣਗੇ - ਦੇਵ ਸਰਾਭਾ     

ਮੁੱਲਾਂਪੁਰ ਦਾਖਾ,27ਜੁਲਾਈ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 157ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ ਸਹਿਯੋਗੀ ਜਥੇਦਾਰ ਅਮਰ ਸਿੰਘ ਜੁੜਾਹਾਂ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਭਿੰਦਰ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਰਕਾਰਾਂ ਨੇ ਤਾਂ ਹੁਣ ਆਪਣਾ ਪੱਖ ਸ਼ੀਸ਼ੇ ਵਾਂਗ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨੇ ਗੁਰਬਾਣੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕੋਈ ਸਜ਼ਾਵਾਂ ਨਹੀਂ ਦੇਣੀਆਂ ।ਜਦ ਕਿ ਸਮੁੱਚੀ ਸਿੱਖ ਕੌਮ ਚਾਹੁੰਦੀ ਹੈ ਕਿ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਹੁਣ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਦੀ ਨਵੀਂ ਨਿਯੁਕਤੀ ਤੇ ਸਮੂਹ ਜਥੇਬੰਦੀਆਂ ਅਤੇ ਜੁਝਾਰੂ ਲੋਕ ਡਟ ਕੇ ਵਿਰੋਧ ਕਰ ਰਹੇ ਹਨ ਕਿ ਜੋ ਸਰਸੇ ਵਾਲੇ ਸਾਧ ਦਾ ਕੇਸ ਲੜ ਰਹੇ ਨੇ ਉਹ ਸਿੱਖ ਕੌਮ ਨੂੰ ਇਨਸਾਫ਼ ਕਿੱਥੋਂ ਦੇਣਗੇ।ਉਨ੍ਹਾਂ ਅੱਗੇ ਆਖਿਆ ਕਿ ਅੱਜ ਸਮੁੱਚੀ ਕੌਮ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲ ਦੇਖ ਰਹੇ ਹਨ ਕਿ ਆਖਿਰ ਕਦੋਂ ਉਹ ਸਿੱਖ ਕੌਮ ਦੇ ਧਾਰਮਿਕ ਮੰਗਾਂ ਵੱਲ ਧਿਆਨ ਦਿੰਦੇ ਹਨ ਤਾਂ ਜੋ ਆਪ ਪਾਰਟੀ ਦੇ ਸਾਢੇ ਚਾਰ ਮਹੀਨਿਆਂ 'ਚ ਆਪ ਪਾਰਟੀ ਲਈ ਲੋਕਾਂ 'ਚ ਪਿਆਰ ਘਟਿਆ ਅਤੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ 'ਚ ਹਾਰ ਦਾ ਮੂੰਹ ਦੇਖਣਾ ਪਿਆ।ਜੇਕਰ ਪੰਜਾਬ ਦੇ ਮੁੱਖ ਮੰਤਰੀ ਆਪਣੇ ਪੰਜ ਸਾਲ ਪੂਰੇ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਿੱਖ ਕੌਮ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣਾ ਹੀ ਪਵੇਗਾ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਬੇਅਦਬੀਆਂ ਦੇ ਇਨਸਾਫ ਲਈ ਸੜਕਾਂ ਤੇ ਆਉਣਗੇ ।ਉਨ੍ਹਾਂ ਨੇ ਆਖ਼ਰ ਵਿੱਚ ਆਖਿਆ ਕਿ ਸਰਾਭਾ ਪੰਥਕ ਮੋਰਚਾ ਚ ਬੰਦੀ ਸਿੰਘ ਰਿਹਾਈ ਕਮੇਟੀ ਦੀ ਚੋਣ ਕੀਤੀ ਗਈ  । ਜਿਸ ਦੇ 51 ਮੈਂਬਰਾਂ ਦੀ ਚੋਣ ਕੀਤੀ ਗਈ ।ਜਿਨ੍ਹਾਂ ਦੀ ਇਕ ਜ਼ਰੂਰੀ ਮੀਟਿੰਗ ਤੀਹ ਜੁਲਾਈ ਦਿਨ ਸ਼ਨੀਵਾਰ ਨੂੰ ਠੀਕ 11ਵਜੇ ਮੋਰਚਾ ਸਥਾਨ ਵਿਖੇ ਬੁਲਾਈ ਗਈ ਹੈ । ਸੌ ਸਿੱਖ ਕੌਮ ਦੀਆਂ ਹੱਕੀ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਮੀਟਿੰਗ 'ਚ ਜ਼ਰੂਰ ਪਹੁੰਚੋ। ਇਸ ਮੌਕੇ ਉੱਘੇ ਸਮਾਜ ਸੇਵੀ ਪਹਿਲਵਾਨ ਟਹਿਲ ਸਿੰਘ ਕੈਲੇ,ਚਰਨਜੀਤ ਸਿੰਘ ਚੰਨਾ ਸਰਾਭਾ ,ਬਾਬਾ ਜਗਦੇਵ ਸਿੰਘ ਦੁੱਗਰੀ,ਬਲਦੇਵ ਸਿੰਘ ਈਸ਼ਨਪੁਰ, ਹਰਬੰਸ ਸਿੰਘ ਪੰਮਾ ਹਿੱਸੋਵਾਲ ,ਗੁਲਜ਼ਾਰ ਸਿੰਘ ਮੋਹੀ,  ਅੱਛਰਾ ਸਿੰਘ ਸਰਾਭਾ ਮੋਟਰਜ਼,ਦੋਨੋਂ ਹਰਦੀਪ ਸਿੰਘ ਦੋਲੋਂ ਖੁਰਦ,  ਅਮਰਜੀਤ ਸਿੰਘ ਸਰਾਭਾ,ਅਜਮੇਰ ਸਿੰਘ ਭੋਲਾ ਸਰਾਭਾ ਆਦਿ ਹਾਜ਼ਰੀ ਭਰੀ।

ਖੇਡਾਂ ਦੀ ਜਾਨ, ਬੱਦੋਵਾਲ ਦੀ 'ਸ਼ਾਨ'


 ਮੁਲਾਂਪੁਰ ਦਾਖਾ,27 ਜੁਲਾਈ (ਸਤਵਿੰਦਰ ਸਿੰਘ ਗਿੱਲ ) ਪੰਜਾਬ ਦੀਆਂ ਧੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਕੇ ਪੰਜਾਬ ਦੇ ਮੱਥੇ 'ਤੇ ਲੱਗਿਆ 'ਧੀ-ਮਾਰਾਂ' ਦਾ ਦਾਗ਼ ਮਿਟਾ ਦਿੱਤਾ ਹੈ। ਜਿਸ ਕਰਕੇ  ਹੁਣ ਘਰ ਵਿੱਚ ਧੀ ਜੰਮਣ 'ਤੇ ਜ਼ਸ਼ਨ ਮਨਾਏ ਜਾਣ ਲੱਗੇ ਹਨ।  ਲੁਧਿਆਣਾ ਸ਼ਹਿਰ  ਦੀ ਬੁੱਕਲ ਵਿੱਚ ਵਸੇ ਪਿੰਡ ਬੱਦੋਵਾਲ ਵਿੱਚ ਵਸਦੇ ਅੰਤਰਰਾਸ਼ਟਰੀ ਪ੍ਰਸਿੱਧੀ ਰੱਖਣ ਵਾਲੇ ਭੰਗੜਾ ਕੋਚ ਦਲਜਿੰਦਰ ਸਿੰਘ ਬੂਟਾ ਬੱਦੋਵਾਲ ਦੀ ਧੀ ਨੇ ਛੋਟੀ ਉਮਰੇ ਖੇਡਾਂ ਦੇ ਖੇਤਰ ਵਿਚ ਥੋੜ੍ਹੇ ਹੀ ਸਮੇਂ ਦੌਰਾਨ  ਬਹੁਤ ਵੱਡੀਆਂ ਮੱਲਾਂ ਮਾਰ ਕੇ ਸਾਬਤ ਕਰ ਦਿੱਤਾ ਹੈ ਕਿ ਹੁਣ ਧੀਆਂ ਮਾਪਿਆਂ 'ਤੇ ਬੋਝ ਨਹੀਂ, ਸਗੋਂ ਮਾਣ ਹਨ।
              ਕੇਂਦਰੀ ਵਿਦਿਆਲਿਆ ਬੱਦੋਵਾਲ ਵਿੱਚ ਪੜ੍ਹਦੀ ਸ਼ਾਨ ਕੌਰ ਗਰੇਵਾਲ ਨੇ ਚੰਡੀਗੜ੍ਹ ਵਿਖੇ ਹੋਈ 51ਵੀਂ ਕੇਂਦਰੀ ਵਿਦਿਆਲਿਆ ਸਪੋਰਟਸ ਮੀਟ ਦੌਰਾਨ ਅੰਡਰ-14 ਵਰਗ ਵਿੱਚ ਖੇਡਦਿਆਂ ਦੋ ਸੋਨ ਅਤੇ ਇੱਕ ਚਾਂਦੀ ਦਾ ਤਮਗਾ ਜਿੱਤ ਕੇ ਆਪਣੀ ਸਕੇਟਿੰਗ ਖੇਡ ਨੂੰ ਹੋਰ ਅੱਗੇ ਵਧਾਇਆ ਹੈ।  ਸ਼ਾਨ ਕੌਰ ਗਰੇਵਾਲ ਦੀ ਇਸ ਉਪਲੱਬਧੀ ਨੇ ਉਸ ਦੇ ਮਾਪਿਆਂ, ਅਧਿਆਪਕਾਂ, ਸਕੂਲ ਅਤੇ ਪਿੰਡ ਦਾ ਹੀ ਨਹੀਂ ਸਗੋਂ ਆਪਣੇ ਇਲਾਕੇ  ਦਾ ਨਾਮ ਉੱਚਾ ਕੀਤਾ ਹੈ। ਇਸ ਜਿੱਤ ਉਪਰੰਤ ਸਕੂਲ ਪਹੁੰਚਣ 'ਤੇ ਸਕੂਲ ਪ੍ਰਿੰਸੀਪਲ ਦਿਨੇਸ਼ ਕੁਮਾਰ, ਸਪੋਰਟਸ ਅਧਿਆਪਕ ਕੇਵਲ ਸਿੰਘ ਸੰਘਾ ਅਤੇ ਸਟਾਫ ਵੱਲੋਂ ਸ਼ਾਨ ਕੌਰ ਗਰੇਵਾਲ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸ਼ਾਨ ਕੌਰ ਗਰੇਵਾਲ ਨੂੰ ਸਕੇਟਿੰਗ ਦੀਆਂ ਬਰੀਕੀਆਂ ਅਤੇ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਦੇ ਰਹੇ ਕੋਚ ਜਸਵੀਰ ਸਿੰਘ ਧਾਲੀਵਾਲ ਨੂੰ ਉਸ ਤੋਂ ਬਹੁਤ ਵੱਡੀਆਂ ਪ੍ਰਾਪਤੀਆਂ ਦੀ ਉਮੀਦ ਹੈ।  ਉਸ ਦੀ ਇਸ ਜਿੱਤ 'ਤੇ ਮਾ. ਮਨਦੀਪ ਸਿੰਘ ਸੇਖੋਂ ਪਮਾਲ, ਢਾਡੀ ਰਛਪਾਲ ਸਿੰਘ ਪਮਾਲ, ਸੁਖਵੀਰ ਸਿੰਘ ਪਮਾਲ, ਸਰਪੰਚ ਜਗਦੀਸ਼ ਸਿੰਘ ਜੱਗੀ, ਗੁਰਸੇਵਕ ਸਿੰਘ ਸੇਖੋਂ, ਮਾ. ਹਰਜੀਤ ਸਿੰਘ ਪਮਾਲ, ਸਤਪਾਲ ਸਿੰਘ ਡੀ.ਪੀ.ਈ., ਮਾ. ਸਤਪਾਲ ਸਿੰਘ ਪਮਾਲ ਆਦਿ ਨੇ ਸ਼ਾਨ ਕੌਰ ਗਰੇਵਾਲ, ਦਲਜਿੰਦਰ ਸਿੰਘ ਗਰੇਵਾਲ ਅਤੇ ਪਰਿਵਾਰ ਨੂੰ ਵਧਾਈ ਦਿੱਤੀ।

ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ 31 ਜੁਲਾਈ ਤੱਕ ਕਰਵਾਉਣ ਆਪਣੀ ਈ-ਕੇ.ਵਾਈ.ਸੀ.


ਸਕੀਮ ਤਹਿਤ ਬੰਦ ਹੋ ਚੁੱਕਿਆ ਲਾਭ ਸ਼ੁਰੂ ਕਰਵਾਉਣ ਲਈ ਤੁਰੰਤ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਕਰਵਾਓ ਵੈਰੀਫਿਕੇਸ਼ਨ

ਮਾਲੇਰਕੋਟਲਾ, 27 ਜੁਲਾਈ (ਡਾਕਟਰ ਸੁਖਵਿੰਦਰ ਸਿੰਘ ਬਾਪਲਾ ) - ਮੁੱਖ ਖੇਤੀਬਾੜੀ ਅਫ਼ਸਰ ਮਾਲੇਰਕੋਟਲਾ ਡਾ. ਸਤਪਾਲ ਸਿੰਘ ਨੇ ਉਨ੍ਹਾਂ ਕਿਸਾਨਾਂ, ਜਿਨ੍ਹਾਂ ਨੇ ਭਾਰਤ ਸਰਕਾਰ ਦੇ ਪੀ.ਐਮ. ਕਿਸਾਨ ਪੋਰਟਲ www.pmkisan.gov.in 'ਤੇ ਕਾਮਨ ਸਰਵਿਸ ਸੈਂਟਰ ਰਾਹੀਂ ਜਾਂ ਮੋਬਾਇਲ ਐਪ ਰਾਹੀਂ ਜਾਂ ਆਪਣੇ ਆਪ ਪੋਰਟਲ 'ਤੇ ਰਜਿਸਟਰਡ ਕੀਤਾ ਹੈ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਤੁਰੰਤ ਜ਼ਰੂਰੀ ਦਸਤਾਵੇਜ਼ਾਂ (ਜਿਵੇਂ ਜ਼ਮੀਨ ਦੀ ਫ਼ਰਦ, ਆਧਾਰ ਕਾਰਡ, ਬੈਂਕ ਕਾਪੀ ਅਤੇ ਸਵੈ ਘੋਸ਼ਣਾ) ਸਮੇਤ ਵੈਰੀਫਿਕੇਸ਼ਨ ਵਾਸਤੇ ਸੰਪਰਕ ਕਰਨ। ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਜਿਹਨਾਂ ਲਾਭਪਾਤਰੀਆਂ ਨੂੰ ਸਕੀਮ ਦਾ ਲਾਭ ਬੰਦ ਹੋ ਚੁੱਕਾ ਹੈ ਉਹ ਵੀ ਜ਼ਰੂਰੀ ਦਸਤਾਵੇਜ਼ਾਂ (ਜਿਵੇਂ ਜ਼ਮੀਨ ਦੀ ਫ਼ਰਦ, ਆਧਾਰ ਕਾਰਡ, ਬੈਂਕ ਕਾਪੀ ਅਤੇ ਸਵੈ ਘੋਸ਼ਣਾ) ਸਮੇਤ ਲਾਭ ਬਹਾਲ ਕਰਵਾਉਣ ਲਈ ਆਪਣੇ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਸੰਪਰਕ ਕਰਨ। ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਯੋਗ ਲਾਭਪਾਤਰੀ ਜੋ ਅਜੇ ਤੱਕ ਇਸ ਸਕੀਮ ਦਾ ਲਾਭ ਨਹੀਂ ਲੈ ਰਹੇ ਉਹ ਆਪਣੇ ਨੂੰ ਪੀ.ਐਮ. ਕਿਸਾਨ ਪੋਰਟਲ 'ਤੇ ਰਜਿਸਟਰਡ ਕਰਕੇ ਵੈਰੀਫਿਕੇਸ਼ਨ ਵਾਸਤੇ ਆਪਣੇ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਵੈਰੀਫਿਕੇਸ਼ਨ ਵਾਸਤੇ ਸੰਪਰਕ ਕਰਨ।
ਜਿਨ੍ਹਾਂ ਲਾਭਪਾਤਰੀਆਂ ਨੇ ਅਜੇ ਈ-ਕੇ.ਵਾਈ.ਸੀ. ਨਹੀਂ ਕਰਵਾਈ, ਉਹ ਸਕੀਮ ਦਾ ਲਾਭ ਲੈਣ ਲਈ ਈ-ਕੇ.ਵਾਈ.ਸੀ.  ਕਾਮਨ ਸਰਵਿਸ ਸੈਂਟਰ ਰਾਹੀਂ ਜਾਂ ਮੋਬਾਇਲ ਐਪ ਰਾਹੀਂ 31-7-2022 ਤੱਕ ਇਸ ਨੂੰ ਜਰੂਰ ਕਰਵਾ ਲੈਣ।

ਜਗਰਾਉਂ ਸ਼ਹਿਰ ਚ ਬੀਬੀ ਮਾਣੂੰਕੇ ਦੇ ਯਤਨਾਂ ਸਦਕਾ 'ਸੁਪਰ ਸੈਕਸ਼ਨ ਮਸ਼ੀਨ' ਰਾਹੀਂ ਚੱਲ ਰਿਹਾ ਸਫ਼ਾਈ ਦਾ ਕੰਮ

ਪ੍ਰੋ:ਸੁਖਵਿੰਦਰ ਸਿੰਘ ਨੇ ਸੀਵਰੇਜ਼ ਦੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ
ਜਗਰਾਉਂ , 27 ਜੁਲਾਈ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸ਼ਹਿਰ ਦੇ ਕਮਲ ਚੌਂਕ ਵਿੱਚ ਖੜਦੇ ਬਰਸਾਤੀ ਪਾਣੀ ਅਤੇ ਮੁਹੱਲਿਆਂ ਵਿੱਚ ਸੀਵਰੇਜ ਦੀ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਸੀਵਰੇਜ ਦੀ ਸਫ਼ਾਈ ਦਾ ਮਾਮਲਾ ਪੰਜਾਬ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਗਰਾਉਂ ਸ਼ਹਿਰ ਦੇ ਸੀਵਰੇਜ ਨੂੰ ਸਾਫ਼ ਕਰਨ ਲਈ 'ਸੁਪਰ ਸੈਕਸ਼ਨ ਮਸ਼ੀਨ' ਲਗਾਈ ਗਈ ਹੈ ਅਤੇ ਸੀਵਰੇਜ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਹਲਕੇ ਦੀ ਸੇਵਾ ਵਿੱਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦਾ ਬਰਾਬਰ ਸਾਥ ਦੇ ਰਹੇ ਉਹਨਾਂ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਅੱਜ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚਕੇ 'ਸੁਪਰ ਸੈਕਸ਼ਨ ਮਸ਼ੀਨ' ਰਾਹੀਂ ਸੀਵਰੇਜ ਦੇ ਕੀਤੇ ਜਾ ਰਹੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਸਫਾਈ ਕਰ ਰਹੇ ਅਧਿਕਾਰੀਆਂ ਨੂੰ ਆਖਿਆ ਕਿ ਸਫਾਈ ਦਾ ਕੰਮ ਕਰਦੇ ਸਮੇਂ ਪੂਰੀ ਤਰਾਂ ਨਾਲ ਸਾਵਧਾਨੀ ਵਰਤੀ ਜਾਵੇ ਅਤੇ ਕੰਮ ਕਰ ਰਹੇ ਕਾਮਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਜਲਦੀ ਤੋਂ ਜਲਦੀ ਨਿਯਾਤ ਦਿਵਾਈ ਜਾ ਸਕੇ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਆਖਿਆ ਕਿ ਸ਼ਹਿਰ ਵਾਸੀਆਂ ਲਈ ਬਰਸਾਤੀ ਪਾਣੀ ਦੀ ਸਮੱਸਿਆ ਪਿਛਲੇ 20-25 ਸਾਲਾਂ ਤੋਂ ਚੱਲ ਰਹੀ ਹੈ ਅਤੇ ਇਹ ਕਿਸੇ ਵੱਡੀ ਆਫ਼ਤ ਤੋਂ ਘੱਟ ਨਹੀਂ ਹੈ। ਜਦੋਂ ਵੀ ਮੀਂਹ ਪੈਂਦਾ ਹੈ ਤਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਹੋਣ ਦੇ ਨਾਲ-ਨਾਲ ਲੋਕਾਂ ਦਾ ਦੁੱਖ-ਸੁੱਖ ਵਿੱਚ ਆਪਣੇ ਘਰਾਂ ਤੋਂ ਬਾਹਰ ਨਿੱਕਲਣਾਂ ਮੁਸ਼ਕਲ ਹੋ ਜਾਂਦਾ ਹੈ। ਬਰਸਾਤੀ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਲਈ ਪਹਿਲਾਂ ਕਿਸੇ ਵੀ ਸਿਆਸੀ ਪਾਰਟੀ ਨੇ ਵੱਡੇ ਪੱਧਰ ਤੇ ਕੋਈ ਉਪਰਾਲਾ ਨਹੀਂ ਕੀਤਾ, ਜਦੋਂ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ ਹੈ। ਜਿਸ ਕਾਰਨ ਸੁਪਰ ਸੈਕਸ਼ਨ ਮਸ਼ੀਨ ਰਾਹੀਂ ਸਫ਼ਾਈ ਕਰਵਾਕੇ ਲੋਕਾਂ ਨੂੰ ਬਰਸਾਤੀ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨਿਯਾਤ ਦਿਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ ਆਖਿਆ ਕਿ ਕੁੱਝ ਅਖੌਤੀ ਲੋਕ ਅਫ਼ਵਾਹਾਂ ਫੈਲਾਕੇ 20-25 ਸਾਲਾਂ ਤੋਂ ਚੱਲੀ ਆ ਰਹੀ ਇਸ ਸਮੱਸਿਆ ਦਾ ਦੋਸ਼ ਵਿਧਾਇਕਾ ਮਾਣੂੰਕੇ ਸਿਰ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਪਰੰਤੂ ਸ਼ਹਿਰ ਵਾਸੀ ਭਲੀ-ਭਾਂਤ ਜਾਂਣਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਹਾਲੇ ਕੇਵਲ ਚਾਰ ਕੁ ਮਹੀਨੇ ਹੀ ਹੋਏ ਹਨ ਅਤੇ ਵਿਧਾਇਕਾ ਮਾਣੂੰਕੇ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਲਗਾਤਾਰ ਜੁਟੇ ਹੋਏ ਹਨ। ਉਹਨਾਂ ਦਾਅਵਾ ਕੀਤਾ ਉਹ ਲੋਕਾਂ ਦੇ ਨਾਲ ਖੜੇ ਹਨ ਅਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਅਮਰਦੀਪ ਸਿੰਘ ਟੂਰੇ, ਐਡਵੋਕੇਟ ਕਰਮ ਸਿੰਘ ਸਿੱਧੂ, ਛਿੰਦਰਪਾਲ ਸਿੰਘ ਮੀਨੀਆਂ ਆਦਿ ਵੀ ਹਾਜ਼ਰ ਸਨ।