ਜਗਰਾਉ,ਹਠੂਰ,5,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿਿਦਅਕ ਸੰਸਥਾ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਵਿਹੜੇ ਵਿੱਚ ਹਰ ਸਾਲ ਦੀ ਤਰਹਾ ਤੀਆ ਦਾ ਤਿਉਹਾਰ ਬੜੀ ਹੀ ਧੁਮ ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਤੀਸ਼ ਕਾਲੜਾ,ਵਾਈਸ ਚੇਅਰਮੈਨ ਹਰੀਕ੍ਰਿਸ਼ਨ ਭਗਵਾਨ ਦਾਸ ਅਤੇ ਸਕੂਲ ਦੇ ਪਿੰ੍ਰਸੀਪਲ ਅਨੀਤਾ ਕਾਲੜਾ ਨੇ ਰੀਬਨ ਕੱਟ ਕੇ ਰੰਗਾ-ਰੰਗ ਪ੍ਰੋਗਰਾਮ ਦੀ ਸੁਰੂਆਤ ਕੀਤੀ ।ਇਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਵਸਤੂਆ ਦੀ ਪ੍ਰਦਰਸਨੀ ਲਾਈ ਗਈ ਜਿਸ ਵਿੱਚ ਬਾਗ, ਫੁਲਕਾਰੀਆ, ਹੱਥੀ ਕੱਢੀਆਂ ਚਾਦਰਾ ਹੱਥੀ ਬੁਣੀਆਂ ਦਰੀਆਂ ਅਤੇ ਪੁਰਾਤਨ ਪਿੱਤਲ ਦੇ ਬਰਤਨ ਖਿੱਚ ਦਾ ਕੇਂਦਰ ਬਣੇ।ਇਸ ਮੌਕੇ ਸਕੂਲੀ ਵਿਿਦਆਰਥਣਾ ਨੇ ਲੋਕ ਗੀਤ, ਗਿੱਧਾ,ਭੰਗੜਾ, ਮਹਿੰਦੀ ਲਗਾਉਣਾ, ਪਰਾਂਦੀ ਪਾਉਣਾ,ਬੋਲੀਆ ਪੇਸ ਕੀਤੀਆ।ਇਸ ਮੌਕੇ ਬੱਚਿਆ ਨੇ ਛੋਲੇ ਪੂਰੀਆ ਅਤੇ ਖੀਰ ਦਾ ਆਨੰਦ ਮਾਣਿਆ।ਅੰਤ ਵਿਚ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋ ਸਮੂਹ ਮਹਿਮਾਨਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸਕੂਲ ਚੇਅਰਮੈਨ ਸਤੀਸ ਕਾਲੜਾ,ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ,ਡਇਰੈਕਟਰ ਰਾਜੀਵ ਸੱਗੜ ਹਾਜ਼ਰ ਸਨ।