You are here

ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲੀਸ ਨੂੰ ਗੈਂਗਸਟਰਾਂ ਵਿਰੁੱਧ ਸਫਲਤਾਪੂਰਵਕ ਆਪ੍ਰੇਸ਼ਨ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ  

ਚੰਡੀਗਡ਼੍ਹ, 20 ਜੁਲਾਈ  (ਜਨਸ਼ਕਤੀ ਨਿਊਜ਼ ਬਿਊਰੋ  ) ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਗੈਂਗਸਟਰਾਂ ਵਿਰੁੱਧ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪੁਲਿਸ ਬਲ ਖਾਸ ਕਰਕੇ ਗੈਂਗਸਟਰ ਵਿਰੋਧੀ ਟਾਸਕ ਫੋਰਸ ਨੂੰ ਮੁਬਾਰਕਬਾਦ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਾ ਹਰ ਕੀਮਤ 'ਤੇ ਕਾਇਮ ਰੱਖਿਆ ਜਾਵੇਗਾ।

 

 

 

 

ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਨੇ ਕਸਬਾ ਮਹਿਲ ਕਲਾਂ ਦੇ ਪਟਵਾਰਖਾਨਾ ਵਿਖੇ ਪੌਦੇ ਲਗਾਏ  


 ਬਰਨਾਲਾ/ ਮਹਿਲ ਕਲਾਂ 20 ਜੁਲਾਈ- ( ਗੁਰਸੇਵਕ ਸਿੰਘ ਸੋਹੀ )- ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਕੈਂਥ ਵੇ ਅੱਜ ਪਟਵਾਰਖਾਨਾ ਚੀਮਾ ਪੱਤੀ ਕਸਬਾ ਮਹਿਲ ਕਲਾਂ ਵਿਖੇ ਹਲਕਾ ਪਟਵਾਰੀ ਹਰਦੇਵ ਸਿੰਘ ਕੱਟੂ ਦੇ ਉਪਰਾਲੇ ਸਦਕਾ ਪਟਵਾਰਖਾਨੇ ਅੰਦਰ ਪੌਦੇ ਲਗਾਏ ਗਏ। ਇਸ ਮੌਕੇ ਸਬ ਤਹਿਸੀਲ ਮਹਿਲ ਕਲਾਂ ਤੇ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਕੈਂਥ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਅਤੇ ਮਨੁੱਖ ਨੂੰ ਸਾਹ ਲੈਣ ਲਈ ਸ਼ੁੱਧ ਆਕਸੀਜਨ ਮੁਹੱਈਆ ਕਰਵਾਉਣ ਲਈ ਵਧੇਰੇ ਪੌਦੇ ਲਗਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ ਸਬ ਤਹਿਸੀਲ ਮਹਿਲ ਕਲਾਂ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡਾਂ ਅੰਦਰ ਗਰਾਮ ਪੰਚਾਇਤਾਂ ਸਮਾਜ ਸੇਵੀ ਕਲੱਬਾਂ ਅਤੇ ਮਾਲ ਵਿਭਾਗ ਦੇ ਕਰਮਚਾਰੀਆਂ ਦੇ ਸਹਿਯੋਗੀ ਪਿੰਡ ਦੀਆਂ ਸਾਂਝੀਆਂ ਥਾਵਾਂ ਉਪਰ ਪੌਦੇ ਲਗਾਏ ਜਾਣਗੇ ਉਨ੍ਹਾਂ ਸਮੂਹ ਗ੍ਰਾਮ ਪੰਚਾਇਤਾਂ ਸਮਾਜਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਵਧੇਰੇ ਪੌਦੇ ਲਗਾਉਣ ਦੀ ਮੁਹਿੰਮ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਹਲਕਾ ਪਟਵਾਰੀ ਹਰਦੇਵ ਸਿੰਘ ਕੱਟੂ ਨੇ ਕਿਹਾ ਕਿ ਰੁੱਖ ਜਿੱਥੇ ਹੜ੍ਹਾਂ ਸਮੇਂ ਮਿੱਟੀ ਦੇ ਵਹਾਅ ਨੂੰ ਰੋਕਦੇ ਹਨ ਉਥੇ ਮਨੁੱਖ ਸਾਹ ਲੈਣ ਲਈ ਸ਼ੁੱਧ ਆਕਸੀਜਨ ਮੁਹੱਈਆ ਕਰਵਾਉਣ ਵਿੱਚ ਸਹਾਈ ਹੁੰਦੇ ਹਨ ।ਉਨ੍ਹਾਂ ਸਮੂਹ ਲੋਕਾਂ ਨੂੰ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵਧੇਰੇ ਰੁੱਖ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਰਜਿਸਟਰੀ ਕਲਰਕ ਹਰਪ੍ਰੀਤ ਸਿੰਘ ਵਿਰਕ, ਕੁਲਬੀਰ ਸਿੰਘ ਖੇੜੀ ,ਗੁਰਦੀਪ ਸਿੰਘ ਗੱਗੀ ਘਨੌਰੀ ਤੋਂ ਇਲਾਵਾ ਹੋਰ ਕਰਮਚਾਰੀ ਵੀ ਹਾਜ਼ਰ ਸਨ।

31 ਜੁਲਾਈ ਨੂੰ ਮਹਿਲ ਕਲਾਂ ਅਤੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ  ਕੀਤਾ ਜਾਵੇਗਾ ਵੱਡਾ ਚੱਕਾ ਜਾਮ -ਬਾਜਵਾ, ਗਿੱਲ      

 

ਬਰਨਾਲਾ /ਮਹਿਲ ਕਲਾਂ 20  ਜੁਲਾਈ -(ਗੁਰਸੇਵਕ ਸਿੰਘ ਸੋਹੀ )- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਬਲਾਕ ਮਹਿਲ ਕਲਾਂ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਬਲਾਕ ਪੱਧਰੀ ਮੀਟਿੰਗ ਜਥੇਬੰਦੀ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਸਹਿਜਡ਼ਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛੇਵੀਂ ਪੋਸਟ ਹੋਈ ਕਸਬਾ ਮਹਿਲ ਕਲਾਂ ਵਿਖੇ ਹੋਈ ।ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਡਾ ਜਰਨੈਲ ਸਿੰਘ ਗਿੱਲ ਸਹੌਰ ,ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਸਹਿਜੜਾ, ਸਰਕਲ ਮਹਿਲ ਕਲਾਂ ਦੇ ਪ੍ਰਧਾਨ ਸਰਬਜੀਤ ਸਿੰਘ ਸਹੌਰ, ਸਰਕਲ ਠੁੱਲੀਵਾਲ ਦੇ ਪ੍ਰਧਾਨ ਬਲਜਿੰਦਰ ਸਿੰਘ ਕੁਰੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐੱਮ ਐੱਸ ਪੀ ਤੇ ਸਰਕਾਰੀ ਬਣਾਈ ਕਮੇਟੀ ਵਿਚ ਪੰਜਾਬ ਨੂੰ ਕੋਈ ਜਗ੍ਹਾ ਨਾ ਦੇਣਾ ਅਤੇ ਨਾ ਸਯੁੰਕਤ ਮੋਰਚੇ ਨੂੰ ਕੋਈ ਜਗ੍ਹਾ ਨਾ ਦੇਣ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਸ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਸੰਯੁਕਤ ਮੋਰਚੇ ਦੀ ਬਣਾਈ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਤੇ ਰਾਜ ਸਰਕਾਰਾਂ ਫ਼ਸਲੀ ਵਿਭਿੰਨਤਾ ਜਾਂ ਪਾਣੀ ਨੂੰ ਬਚਾਉਣਾ ਚਾਹੁੰਦੀਆਂ ਹਨ ਤਾਂ ਆਪਣੇ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਸਾਰੀਆਂ ਫ਼ਸਲਾਂ ਉੱਪਰ ਐਮਐਸਪੀ ਦੀ ਗਰੰਟੀ ਕਾਨੂੰਨ ਨੂੰ ਬਣਾ ਕੇ ਫ਼ਸਲਾਂ ਦੀ ਖ਼ਰੀਦ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੰਯੁਕਤ ਮੋਰਚੇ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਸੰਯੁਕਤ ਮੋਰਚੇ ਵੱਲੋਂ 31 ਜੁਲਾਈ ਨੂੰ 11 ਤੋਂ 3 ਵਜੇ ਤੱਕ ਸੜਕਾਂ ਤੇ ਰੇਲਵੇ ਸਟੇਸ਼ਨਾਂ ਦੇ ਉਲੀਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜਥੇਬੰਦੀ ਦੇ ਵਰਕਰਾਂ ਤੇ ਆਗੂਆਂ ਦੀਆਂ ਡਿਊਟੀਆਂ ਲਗਾਉਂਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਅਗਵਾਈ ਹੇਠ 31 ਜੁਲਾਈ ਨੂੰ ਬਰਨਾਲਾ ਅਤੇ ਮਹਿਲ ਕਲਾਂ ਵਿਖੇ ਕੀਤੇ ਜਾ ਰਹੇ ਚੱਕਾ ਜਾਮ ਦੇ ਪ੍ਰੋਗਰਾਮ ਵਰਕਰਾਂ ਤੇ ਆਗੂਆਂ ਨੂੰ ਕਾਫਲੇ ਸਮੇਤ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ।
ਇਸ ਮੌਕੇ ਕਿਸਾਨ ਸਿਕੰਦਰ ਸਿੰਘ ਸਹੌਰ ਦੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਿੱਚ ਸ਼ਾਮਲ ਹੋਣ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਡਾ ਜਰਨੈਲ ਸਿੰਘ ਸਹੌਰ ਅਤੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜਡ਼ਾ ਦੀ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਕਿਸਾਨ ਸਿਕੰਦਰ ਸਿੰਘ ਨੂੰ ਜਥੇਬੰਦੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਆਖਦਿਆਂ ਉਨ੍ਹਾਂ ਨੂੰ ਸਿਰੋਪਾ ਅਤੇ ਬੈਜ ਲਗਾ ਕੇ ਸਨਮਾਨ ਕੀਤਾ ਗਿਆ।  ਇਸ ਮੌਕੇ ਕਿਸਾਨ ਆਗੂ ਨੰਬਰਦਾਰ ਬੇਅੰਤ ਸਿੰਘ ਵਜੀਦਕੇ, ਜਸਵਿੰਦਰ ਸਿੰਘ ਛੀਨੀਵਾਲ ਕਲਾਂ, ਸਤਨਾਮ ਸਿੰਘ ਧਨੇਰ , ਬਲਦੇਵ ਸਿੰਘ ਵਜੀਦਕੇ ਖੁਰਦ ,ਸੁਖਵਿੰਦਰ ਸਿੰਘ ਧਨੇਰ ,ਗੁਰਮੀਤ ਸਿੰਘ, ਬਾਰਾ ਸਿੰਘ ,ਦਲਜੀਤ ਸਿੰਘ, ਸੁਰਿੰਦਰ ਸਿੰਘ ਛਿੰਦਾ ,ਕਮਲਦੀਪ ਸਿੰਘ ਕਲਾਲਮਾਜਰਾ, ਪਰਮਿੰਦਰ ਸਿੰਘ ਕਲਾਲ ਮਾਜਰਾ ,ਗੁਰਦੇਵ ਸਿੰਘ ਵਜੀਦਕੇ ਖੁਰਦ , ਅਮਰਜੀਤ ਸਿੰਘ ਭੋਲਾ, ਸਾਹਿਬ ਸਿੰਘ ਵਜੀਦਕੇ ਖੁਰਦ, ਗੁਰਨਾਮ ਸਿੰਘ ਵਜ਼ੀਦਕੇ, ਅਮਰਜੀਤ ਸਿੰਘ ਬੱਸੀਆਂ ਵਾਲੇ ਤੇ ਨਾਜ਼ਰ ਸਿੰਘ ਵਜੀਦਕੇ ਖੁਰਦ ਔਰਤ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਆਗੂ ਹਾਜ਼ਰ ਸਨ।

ਭਾਈ ਜਗਸੀਰ ਸਿੰਘ ਖ਼ਾਲਸਾ ਮੁੜ ਬਣੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦਿੱਤਾ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ

ਬਰਨਾਲਾ /ਮਹਿਲ ਕਲਾਂ 20 ਜੁਲਾਈ- (ਗੁਰਸੇਵਕ ਸਿੰਘ ਸੋਹੀ )- ਡਾਇਰੈਕਟਰ ਸਿੱਖਿਆ ਵਿਭਾਗ (ਪੰਜਾਬ) ਵੱਲੋਂ ਪੰਜਾਬ ਭਰ ਵਿੱਚ ਸਕੂਲ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਕਰਵਾਉਣ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੀ ਪ੍ਰਬੰਧਕ ਕਮੇਟੀ ਦੀ ਚੋਣ ਇੰਚਾਰਜ਼ ਪ੍ਰਿੰਸੀਪਲ ਪਰਵਿੰਦਰ ਕੌਰ ਦੀ ਦੇਖ-ਰੇਖ ਹੇਠ ਗਰਾਮ ਪੰਚਾਇਤ, ਮਾਪਿਆ ਅਤੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਸਰਬ ਸੰਮਤੀ ਨਾਲ ਕੀਤੀ ਗਈ। ਚੋਣ ਤੋਂ ਪਹਿਲਾਂ ਮੁੱਖ ਅਧਿਆਪਕ ਕੇ.ਐੱਸ.ਕਮਲ ਅਤੇ ਅਧਿਆਪਕ ਜਸਵੀਰ ਸਿੰਘ ਨੇ ਹਾਜ਼ਰ ਲੋਕਾਂ ਨੂੰ ਸਕੂਲ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਵਿਭਾਗ ਵਲੋਂ ਤਹਿ ਕੀਤੇ ਨਿਯਮਾਂ ਅਤੇ ਸ਼ਰਤਾਂ ਤੋਂ ਵਿਸਥਾਰ ਪੂਰਵਕ ਢੰਗ ਨਾਲ ਜਾਣੂ ਕਰਵਾਇਆ। ਇਸ ਉਪਰੰਤ ਸਰਬਸੰਮਤੀ ਨਾਲ ਹੋਈ ਚੋਣ ਵਿਚ ਭਾਈ ਜਗਸੀਰ ਸਿੰਘ ਖ਼ਾਲਸਾ ਨੂੰ ਮੁੜ ਤੋਂ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਤੋਂ ਇਲਾਵਾ ਜਗਪਾਲ ਸਿੰਘ, ਬੱਗਾ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ, ਰਾਜੀਆ ਖਾਨ, ਕਿਰਨਜੀਤ ਕੌਰ, ਜਸਵਿੰਦਰ ਕੌਰ, ਪੰਚ ਮਨਜੀਤ ਕੌਰ, ਸਕੂਲ ਇੰਚਾਰਜ ਪਰਵਿੰਦਰ ਕੌਰ, ਅਧਿਆਪਕ ਤੇਜਿੰਦਰਪਾਲ ਸਿੰਘ, ਵਿਦਿਆਰਥਣ ਹੁਸਨਪ੍ਰੀਤ ਕੌਰ ਨੂੰ ਕਮੇਟੀ ਦੇ ਮੈਂਬਰ ਵਜੋਂ ਚੁਣਿਆ ਗਿਆ। ਨੰਬਰਦਾਰ ਗੁਰਮੇਲ ਸਿੰਘ ਨੇ ਕਿਹਾ ਕਿ ਭਾਈ ਜਗਸੀਰ ਸਿੰਘ ਖ਼ਾਲਸਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਸਕੂਲ ਦੇ ਵਿਕਾਸ ਲਈ ਕਰਵਾਏ ਗਏ ਕੰਮ ਆਪਣੇ ਆਪ ਵਿੱਚ ਵੱਡੀ ਮਿਸਾਲ ਹਨ। ਉਨ੍ਹਾਂ ਦੀਆਂ ਸਕੂਲ ਦੀ ਬੇਹਤਰੀ ਲਈ ਭਵਿੱਖ ਦੀਆਂ ਯੋਜਨਾਵਾਂ ਨੂੰ ਦੇਖਦਿਆਂ ਇਹ ਜ਼ਿੰਮੇਵਾਰੀ ਮੁੜ ਤੋਂ ਸੌਂਪੀ ਗਈ ਹੈ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਚੇਅਰਮੈਨ ਭਾਈ ਜਗਸੀਰ ਸਿੰਘ ਖਾਲਸਾ ਅਤੇ ਸਮੂਹ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਖੁਦ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ ਅਤੇ ਉਹ ਸਕੂਲ ਨੂੰ ਬੁਲੰਦੀਆਂ ਤੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਭਾਈ ਜਗਸੀਰ ਸਿੰਘ ਖ਼ਾਲਸਾ ਨੂੰ ਸਕੂਲ ਦੇ ਵਿਕਾਸ ਲਈ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦੇਣਗੇ। ਉਨ੍ਹਾਂ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਪਾਸੋਂ ਸਕੂਲ ਦੀਆਂ ਵੱਖ ਵੱਖ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਵਾਇਆ ਜਾਵੇਗਾ। ਵਿਧਾਇਕ ਪੰਡੋਰੀ ਨੇ ਚੇਅਰਮੈਨ ਜਗਸੀਰ ਸਿੰਘ ਖ਼ਾਲਸਾ ਅਤੇ ਸਮੁੱਚੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। ਇਸ ਨਿਯੁਕਤੀ ਤੇ ਬੋਲਦਿਆਂ ਚੇਅਰਮੈਨ ਜਗਸੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਇੱਥੇ ਪੜ੍ਹਨ ਵਾਲੀ ਹਰ ਇੱਕ ਬੱਚੇ ਨੂੰ ਢੁੱਕਵੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ। ਪਿਛਲੇ ਸਮੇਂ ਦੌਰਾਨ ਉਨ੍ਹਾਂ ਗਰਾਮ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਦੀ ਪੂਰੀ ਟੀਮ ਦੇ ਸਹਿਯੋਗ ਸਦਕਾ ਸਕੂਲ ਦੀ ਨੁਹਾਰ ਨੂੰ ਬਦਲਣ ਦਾ ਪੂਰਾ ਯਤਨ ਕੀਤਾ ਹੈ। ਪੰਜਾਬ ਸਰਕਾਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਪਿੰਡ ਦੇ ਪਰਵਾਸੀ ਭਾਰਤੀਆ ਸਮਾਜ ਸੇਵੀ ਲੋਕਾਂ ਤੋਂ ਮਿਲਣ ਵਾਲੀ ਭਰਪੂਰ ਹੁੰਗਾਰੇ ਦੀ ਸਦਕਾ ਇਸ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਇਆ ਜਾਵੇਗਾ। ਇਸ ਮੌਕੇ ਗ੍ਰਾਮ ਪੰਚਾਇਤ ਮਹਿਲ ਕਲਾਂ ਦੀ ਤਰਫੋਂ ਸਕੂਲ ਪ੍ਰਬੰਧਕ ਕਮੇਟੀ ਨੂੰ ਭਰਵਾਂ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਸਮੇਂ ਨੰਬਰਦਾਰ ਆਤਮਾ ਸਿੰਘ, ਗੋਬਿੰਦਰ ਸਿੰਘ, ਗੁਰਦੀਪ ਸਿੰਘ ਸੋਢਾ, ਰਛਪਾਲ ਸਿੰਘ ਬੱਟੀ, ਮੋਹਿਤ ਕੁਮਾਰ ਗਰਗ, ਬੇਅੰਤ ਸਿੰਘ ਮਿੱਠੂ, ਮਨਪ੍ਰੀਤ ਸਿੰਘ ਸਰੋਏ, ਪੰਚ ਰਣਜੀਤ ਸਿੰਘ, ਕਮਲਜੀਤ ਸਿੰਘ ਮਹਿਲਕਲਾਂ, ਡਾ ਦਲਬਾਰ ਸਿੰਘ, ਬੌਬੀ ਅਰੋਡ਼ਾ, ਗੁਰਮੁਖ ਸਿੰਘ, ਦਿਲਬਰ ਖਾਨ, ਕੁਨਾਲ ਦੂਬੇ, ਤੇਜਪਾਲ ਸਿੰਘ ਮਠਾੜੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਮਾਪੇ ਅਤੇ ਪਤਵੰਤੇ ਹਾਜ਼ਰ ਸਨ।

ਸਾਬਕਾ ਡਿਪਟੀ ਚੇਅਰਮੈਨ ਜਿੰਦਲ ਵਲੋਂ ਨਵੇਂ ਆਏ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਕੈਂਥ ਨੂੰ ਗੁਲਦਸਤਾ ਭੇਟ ਕੀਤਾ

                               
ਇਲਾਕੇ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਮਾਣ ਸਤਿਕਾਰ ਦਾ ਸਦਾ ਰਿਣੀ ਰਹਾਂਗਾ.-ਨਾਇਬ ਤਹਿਸੀਲਦਾਰ ਕੈਂਥ                  

ਬਰਨਾਲਾ /ਮਹਿਲ ਕਲਾਂ 20 ਜੁਲਾਈ- (ਗੁਰਸੇਵਕ ਸਿੰਘ ਸੋਹੀ )- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ ਦੀ ਅਗਵਾਈ ਹੇਠ ਅੱਜ ਉਨ੍ਹਾਂ ਦੇ ਸਮਰਥਕਾਂ ਨੇ ਸਬ ਤਹਿਸੀਲ ਮਹਿਲ ਕਲਾਂ ਵਿਖੇ ਤਹਿਸੀਲ ਧੂਰੀ ਤੋਂ ਬਦਲ ਕੇ ਆਏ ਨਵੇਂ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਕੈਂਥ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਨੂੰ ਆਪਣੇ ਵੱਲੋਂ ਵਧਾਈ ਦਿੱਤੀ। ਇਸ ਮੌਕੇ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਕੈਂਥ ਨੇ ਸਾਬਕਾ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮੈਨੂੰ ਇਸ ਇਲਾਕੇ ਦੇ ਲੋਕਾਂ ਵੱਲੋਂ ਮਾਣ ਸਤਿਕਾਰ ਦਿੱਤਾ ਜਾ ਰਿਹਾ ,ਉਸ ਦਾ ਮੈਂ ਸਦਾ ਰਿਣੀ ਰਹਾਗਾ ।ਉਨ੍ਹਾਂ ਕਿਹਾ ਕਿ ਸਬ ਤਹਿਸੀਲ ਮਹਿਲ ਕਲਾਂ ਦੇ ਦਫ਼ਤਰ ਅੰਦਰ ਤਹਿਸੀਲ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਕੰਮ ਧੰਦੇ ਕਰਵਾਉਣ ਲਈ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਸਮੂਹ ਸਬ ਤਹਿਸੀਲ ਦੇ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਕਲੱਬਾਂ, ਪਿੰਡ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਵਧੇਰੇ ਰੁੱਖ ਲਗਾਉਣ ਦੀ ਅਪੀਲ ਕੀਤੀ ।ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ ਨੇ ਕਿਹਾ ਕਿ ਨਵੇਂ ਆਏ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਕੈਂਥ ਨੇ ਹਮੇਸ਼ਾਂ ਹੀ ਇਮਾਨਦਾਰੀ ਤੇ ਸਾਫ ਸੁਥਰੇ ਅਕਸ ਨਾਲ ਆਪਣੀ ਡਿਊਟੀ ਦੀਆਂ ਸੇਵਾਵਾਂ ਨਿਭਾਈਆਂ ,ਕਿਉਂਕਿ ਨਾਇਬ ਤਹਿਸੀਲਦਾਰ ਪਹਿਲਾਂ ਵੀ ਸਬ ਤਹਿਸੀਲ ਮਹਿਲ ਕਲਾਂ ਵਿਖੇ ਆਪਣੀ ਡਿਊਟੀ ਦੀਆਂ ਸਭਾਵਾਂ ਇਮਾਨਦਾਰੀ ਨਾਲ ਨਿਭਾ ਚੁੱਕੇ ਹਨ।  ਉਨ੍ਹਾਂ ਨਾਇਬ ਤਹਿਸੀਲਦਾਰ ਅਤੇ ਸਮੂਹ ਸਟਾਫ ਨੂੰ ਵਿਸ਼ਵਾਸ ਦੁਆਇਆ ਕਿ  ਸਾਡੇ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ।ਇਸ ਮੌਕੇ ਰਜਿਸਟਰੀ ਕਲਰਕ ਹਰਪ੍ਰੀਤ ਸਿੰਘ ਵਿਰਕ, ਕੁਲਬੀਰ ਸਿੰਘ ਖੇੜੀ, ਜਗਤਾਰ ਸਿੰਘ ਪੰਡੋਰੀ, ਸਰਬਜੀਤ ਸਿੰਘ ਮਹਿਲ ਕਲਾਂ ਵੀ ਹਾਜ਼ਰ ਸਨ।

22 ਨੂੰ ਹੋਵੇਗਾ ਅੈਮ.ਅੈਲ.ਏ. ਮਾਣੂੰਕੇ ਦੇ ਘਰ ਦਾ ਘਿਰਾਓ-ਸੰਘਰਸ਼ ਕਮੇਟੀ 

ਥਾਣੇ ਮੂਹਰੇ ਧਰਨਾ120ਵੇਂ ਦਿਨ ਵੀ ਜਾਰੀ!

ਜਗਰਾਉਂ 20 ਜੁਲਾਈ ( ਗੁਰਕੀਰਤ ਜਗਰਾਉਂ ) ਥਾਣਾ ਸਿਟੀ ਮੂਹਰੇ ਚੱਲ ਰਹੇ ਪੱਕੇ ਧਰਨੇ ਦੇ ਆਗੂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜ਼ੀ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਦੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਪੀੜ੍ਹਤ ਪਰਿਵਾਰ ਅਤੇ ਜਨਤਕ ਜੱਥੇਬੰਦੀਆਂ ਵਲੋਂ 23 ਮਾਰਚ ਤੋਂ ਬੈਠਣ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਕੰਨ ਖੋਲ਼ਣ ਲਈ 22 ਜੁਲਾਈ ਨੂੰ ਸਥਾਨਕ ਹਲਕੇ ਦੇ ਅੈਮ.ਅੈਲ.ਏ. ਬੀਬੀ ਸਰਬਜੀਤ ਕੌਰ ਮਾਣੂੰਕੇ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਅੱਜ ਧਰਨਾਕਾਰੀਆਂ ਨੂੰ 120 ਦਿਨ ਹੋ ਚੁੱਕੇ ਨੇ ਧਰਨੇ ਤੇ ਬੈਠਿਆਂ ਨੂੰ ਪਰ ਆਮ ਅਦਮੀ ਪਾਰਟੀ ਦੀ ਮੌਜੂਦਾ ਸਰਕਾਰ ਵਿਚ ਇਨਸਾਫ਼ ਦੇ ਮੁੱਦੇ ਸਬੰਧੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਆਪਣੇ ਆਪ ਨੂੰ ਥਾਣਾ ਸਿਟੀ ਜਗਰਾਉਂ ਦਾ ਥਾਣਾਮੁਖੀ ਕਹਿੰਦੇ ਗੁਰਿੰਦਰ ਬੱਲ, ਏਅੈਸਆਈ ਰਾਜਵੀਰ ਨੇ ਉਸ ਦੀ ਮਾਤਾ ਸੁਰਿੰਦਰ ਕੌਰ ਅਤੇ ਨੌਜਵਾਨ ਭੈਣ ਕੁਲਵੰਤ ਕੌਰ ਨੂੰ ਘਰੋਂ ਚੁੱਕ ਕੇ ਜਗਰਾਉਂ ਥਾਣੇ ਵਿੱਚ ਲਿਆਂਦਾ ਅਤੇ ਨਜਾਇਜ ਹਿਰਾਸਤ 'ਚ ਰੱਖਿਆ, ਤਸੀਹੇ ਦਿੱਤੇ ਸਨ ਅਤੇ ਕੁੱਟਮਾਰ ਲਰਨ ਨਾਲ ਕੁਲਵੰਤ ਕੌਰ ਸਰੀਰਕ ਤੌਰ ਤੇ ਨਕਾਰਾ ਹੋ ਗਈ ਸੀ ਅਤੇ ਲੰਬਾ ਸਮਾਂ ਮੰਜੇ 'ਤੇ ਪਈ ਇਨਸਾਫ਼ ਮੰਗਦੀ ਰਹੀ, ਅੰਤ ਲੰਘੀ 10 ਦਸੰਬਰ ਨੂੰ ਕੁਲਵੰਤ ਕੌਰ ਦੀ ਮੌਤ ਹੋ ਗਈ ਅਤੇ ਮੌਤ ਦੂਜੇ ਦਿਨ ਦੋਸ਼ੀਆਂ ਖਿਲਾਫ਼ ਪਰਚਾ ਮੁਕੱਦਮਾ ਦਰਜ ਕੀਤਾ ਪਰ ਅੱਜ ਮੁਕੱਦਮੇ ਦਰਜ ਹੋਏ ਨੂੰ 6 ਮਹੀਨੇ ਲੰਘਣ ਦੇ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਖਫਾ ਹੋਈਆਂ ਜਨਤਕ ਜੱਥੇਬੰਦੀਆਂ ਨੇ ਥਾਣੇ ਮੂਹਰੇ ਪੱਕਾ ਧਰਨਾ ਲਗਾਇਆ ਹੋਇਆ ਹੈ। ਇਸ ਸਮੇਂ ਚਸਮਦੀਦ ਗਵਾਹ ਤੇ ਪੀੜ੍ਹਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਨਜ਼ਾਇਜ਼ ਹਿਰਾਸਤ ਚ ਰੱਖ ਕੇ ਕੁੱਟਮਾਰ ਕਰਨ ਦੇ ਮਾਮਲੇ ਨੂੰ ਛੁਪਾਉਣ ਲਈ ਹੀ ਮੇਰੇ ਪਰਿਵਾਰ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦਾ 17 ਸਾਲ ਜਾਣਬੁੱਝ ਕੇ ਇੱਕ ਸਾਜਿਸ਼ ਅਧੀਨ ਹੀ ਉਜਾੜਾ ਕੀਤਾ ਗਿਆ ਹੈ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਨਿਰਮਲ ਸਿੰਘ ਨਿੰਮਾਂ, ਮੰਦਰ ਸਿੰਘ ਰਸੂਲਪੁਰ,  ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਲੰਬੇ ਸਮੇਂ ਦੇ ਆਰਥਿਕ ਉਜਾੜੇ ਦੀ ਭਰਪਾਈ ਕੀਤੀ ਜਾਵੇ । ਮੁਕੱਦਮੇ ਦੇ ਮੁੱਖ ਗਵਾਹ ਨਿਰਮਲ ਸਿੰਘ ਰਸੂਲਪੁਰ ਅਵਤਾਰ ਸਿੰਘ ਰਸੂਲਪੁਰ ਅਮਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਦੋਵੇਂ ਪਰਿਵਾਰਾਂ ਨਾਂ ਸਿਰਫ਼ ਸਾਲ 2005 ਵਿੱਚ ਤੱਤਕਾਲੀ ਥਾਣਾਮੁਖੀ ਹੱਥੋਂ ਜ਼ਲੀਲ ਹੋਏ ਹਨ ਸਗੋਂ 2005 ਤੋਂ ਅੱਜ ਤੱਕ ਕਰੀਬ 17 ਸਾਲ ਤਸੱਸ਼ਦ ਝੱਲ਼ਿਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹ ਰਹੇ ਹਨ ਪਰ ਦੁੱਖ ਦੀ ਗੱਲ਼ ਹੈ ਕਿ ਨਾਂ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਇਨਸਾਫ਼ ਦਿੱਤਾ ਤੇ ਨਾਂ ਹੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਨੇ ਇਨਸਾਫ਼ ਦਿੱਤਾ ਅਤੇ ਹੁਣ ਬਦਲਾਅ ਲਿਆਉਣ ਦੇ ਨਾਮ ਹੇਠ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਇਨਸਾਫ਼ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਉਨ੍ਹਾਂ ਦਾ ਪਰਿਵਾਰ ਗਰੀਬ ਅਨੁਸੂਚਿਤ ਜਾਤੀ ਦਾ ਪਰਿਵਾਰ ਹੋਣ ਕਰਕੇ ਸਰਕਾਰੀ ਇਨਸਾਫ਼ ਤੋਂ ਵਾਂਝਾ ਹੈ। ਇਥੇ ਅਮੀਰ ਲੋਕਾਂ ਦੀ ਹੀ ਸੁਣਵਾਈ ਹੈ ਗਰੀਬ ਦਰ-ਦਰ ਭਟਕਦਾ ਫਿਰਦਾ ਹੈ। ਮਾਤਾ ਨੇ ਇਹ ਵੀ ਕਿਹਾ ਕਿ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਿਖ ਕੇ ਵੀ ਭੇਜ ਚੁੱਕੇ ਹਨ ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਮੈਂ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਹਾਂ। ਗਰੀਬ ਲੋਕਾਂ ਦਾ ਇਥੇ ਕੋਈ ਦਰਦਮੰਦ ਨਹੀਂ ਹੈ। ਅੱਜ ਧਰਨੇ ਵਿੱਚ ਹਾਜ਼ਰ ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਪ੍ਰਧਾਨ ਬਲਵਿੰਦਰ ਸਿੰਘ ਪੋਨਾ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼) ਦੇ ਪ੍ਰਧਾਨ ਮਦਨ ਸਿੰਘ ਜਗਰਾਉਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਪੁਲਿਸ ਦੇ ਜੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਚਰਨ ਸਿੰਘ ਮਾਣੂੰਕੇ, ਸੁਖਦੇਵ ਸਿੰਘ ਮਾਣੂੰਕੇ, ਜੱਗਾ ਸਿੰਘ ਢਿੱਲੋਂ, ਬਾਬਾ ਬੰਤਾ ਸਿੰਘ ਡੱਲਾ, ਬਲਦੇਵ ਸਿੰਘ ਫੌਜ਼ੀ, ਸੀਨੀਅਰ ਲੈਕਚਰਾਰ (ਰਿਟਾ.) ਹਰਭਜਨ ਸਿੰਘ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਪੁਲਿਸ ਨੇ ਪਿੰਡ ਮੰਡਿਆਣੀ ’ਚ ਕੀਤਾ ਸਰਚ ਅਪ੍ਰੇਸ਼ਨ, 3 ਔਰਤਾਂ ਨੂੰ ਕੀਤਾ ਗਿ੍ਰਫਤਾਰ


ਆਈ.ਜੀ. ਲੁਧਿਆਣਾ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਕੀਤੀ ਅਗਵਾਈ 
ਮੁੱਲਾਂਪੁਰ ਦਾਖਾ 20 ਜੁਲਾਈ = (ਸਤਵਿੰਦਰ ਸਿੰਘ ਗਿੱਲ) ਚਿੱਟੇ ਨਸ਼ੇ ਕਰਕੇ ਹਲਕਾ ਦਾਖਾ ਦਾ ਪਿੰਡ ਮੰਡਿਆਣੀ ਬਹੁਚਰਿਚਤ ਹੋਣ ਕਰਕੇ ਅੱਜ ਆਈ.ਜੀ.ਲੁਧਿਆਣਾ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਪੁਲਿਸ ਜਿਲ੍ਹਾ ਲੁਧਿਆਣਾ ਦੇ ਐੱਸ.ਐੱਸ.ਪੀ ਦੀਪਕ ਹਿਲੇਰੀ ਵੱਲੋਂ ਪੂਰੇ ਆਪਣੇ ਲਾਮ ਲਸ਼ਕਰ ਨਾਲ ਸਰਚ ਅਪ੍ਰੇਸ਼ਨ ਕੀਤਾ ਗਿਆ। ਚਿੱਟਾ ਵੇਚਣ ਵਾਲਿਆਂ ਦੇ ਘਰਾਂ ਦੀ ਜਿੱਥੇ ਤਲਾਸ਼ੀ ਲਈ ਉੱਥੇ ਹੀ ਆਮ ਘਰਾਂ ਅੰਦਰ ਵੀ ਪੁਲਿਸ ਗਈ। ਪੁਲਿਸ ਮੁਲਾਜਮਾਂ ਨੇ ਰਾਹਗੀਰਾਂ ਤੇ ਪਿੰਡ ਅੰਦਰ ਆਉਣ ਵਾਲਿਆਂ ਦੀ ਵੀ ਚੈਕਿੰਗ ਕੀਤੀ।
               ਆਈ.ਜੀ.ਐੱਸ.ਪੀ.ਐੱਸ ਪਰਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੁਲਿਸ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ, ਜੇਕਰ ਤੁਸੀ ਬੇਖੌਫ ਪੁਲਿਸ ਦਾ ਸਾਥ ਦੇਵੋਂ ਤਾਂ ਚਿੱਟੇ (ਨਸ਼ੇ) ਦਾ ਪੰਜਾਬ ਵਿੱਚੋਂ ਖਾਤਮਾ ਹੀ ਹੋ ਜਾਵੇ। ਉਨ੍ਹਾਂ ਸਰਪੰਚ ਗੁਰਪ੍ਰੀਤ ਕੌਰ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਹ ਦਲੇਰ ਔਰਤ ਹੈ, ਜਿਸਨੇ ਆਪਣੇ ਪੱਧਰ ’ਤੇ ਇਹ ਕਾਰਜ ਕੀਤਾ ਹੈ, ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਬੇਝਿਜਕ ਪੁਲਿਸ ਦਾ ਸਾਥ ਦੇਵੋਂ ਤਾਂ ਸਾਡੀ ਨੌਜਵਾਨ ਪੀੜ੍ਹੀ ਬਚ ਸਕੇ। ਆਈ.ਜੀ.ਐੱਸ.ਪੀ.ਐੱਸ ਪਰਮਾਰ ਨੇ ਅੱਗੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਸੁਹਿਰਦ ਹੈ, ਪੁਲਿਸ ਜਿਲ੍ਹਾ ਜਗਰਾਓ ਅਧੀਂਨ ਆਉਂਦੇ 70 ਪਿੰਡਾਂ ਅੰਦਰ ਰੋਜਾਨਾਂ ਇਸ ਤਰ੍ਹਾਂ ਦਾ ਸਰਚ ਅਪ੍ਰੇਸ਼ਨ ਚਲਾਇਆ ਜਾਵੇਗਾ।
               ਐੱਸ.ਐੱਸ.ਪੀ ਦੀਪਕ ਹਿਲੇਰੀ ਨੇ ਦੱਸਿਆ ਕਿ ਚਿੱਟਾ ਵੇਚਣ ਵਾਲਿਆਂ ਖਿਲਾਫ ਮੁਕੱਦਮਾ ਨੰਬਰ 128  ਤਹਿਤ ਦਰਜ ਕਰਕੇ 16 ਮਰਦ / ਔਰਤਾਂ ਨਾਮਜ਼ਦ ਕੀਤਾ ਹੈ, ਜਿਸ ਵਿੱਚ 3 ਔਰਤਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਮੌਕੇ ਐੱਸ.ਪੀ ਮੈਡਮ ਹਰਕਮਲ ਕੌਰ ਬਰਾੜ, ਡੀ.ਐੱਸ.ਪੀ. ਜਸ਼ਨਦੀਪ ਸਿੰਘ, ਡੀ.ਐੱਸ.ਪੀ ਸਤਵਿੰਦਰ ਸਿੰਘ ਵਿਰਕ, ਡੀ.ਐੱਸ.ਪੀ ਗੁਰਬਾਜ ਸਿੰਘ, ਡੀ.ਐੱਸ.ਪੀ ਦਿਲਬਾਗ ਸਿੰਘ, ਇੰਸਪੈਕਟਰ ਅਜੀਤਪਾਲ ਸਿੰਘ ਸਮੇਤ ਵੱਡੀ ਤਾਦਾਦ ਵਿੱਚ ਪੁਲਿਸ ਮੁਲਾਜਮ ਹਾਜਰ ਸਨ।
          ਜਿਕਰਯੋਗ ਹੈ ਕਿ ਬੀਤੇ ਕੱਲ੍ਹ ਪਿੰਡ ਮੰਡਿਆਣੀ ਵਿਖੇ ਚਿੱਟੇ ਨਸ਼ੇ ਵਿਕਣ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਵੱਲੋਂ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਧਰਨਾ ਲਾ ਕੇ ਪੁਲਿਸ ਪ੍ਰਸ਼ਾਸਨ ਨੂੰ ਜਗਾਇਆ ਸੀ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 150ਵਾਂ ਦਿਨ ਪਿੰਡ ਜੜਾਹਾਂ ਤੇ ਸ਼ੇਖ ਦੌਲਤ ਨੇ ਹਾਜ਼ਰੀ ਭਰੀ  

ਆਖ਼ਰ ਸਰਕਾਰਾਂ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚ ਧੱਕੇ ਨਾਲ ਕਿਉਂ ਡੱਕੀ ਬੈਠੀਆਂ ਹਨ : ਦੇਵ ਸਰਾਭਾ  

ਮੁੱਲਾਂਪੁਰ ਦਾਖਾ, 20 ਜੁਲਾਈ  (ਸਤਵਿੰਦਰ  ਸਿੰਘ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 150ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਪਿੰਡ ਜੜਾਹਾਂ ਤੋਂ ਜਥੇਦਾਰ ਅਮਰ ਸਿੰਘ ਜੜ੍ਹਾਹਾਂ, ਸੁਖਪਾਲ ਸਿੰਘ ਫੱਲੇਵਾਲ, ਪਲਵਿੰਦਰ ਸਿੰਘ ਜੁੜਾਹਾਂ ਅਤੇ ਪਿੰਡ ਸ਼ੇਖ਼ ਦੌਲਤ ਤੋਂ ਸਰਪੰਚ ਸ਼ਮਸ਼ੇਰ ਸਿੰਘ ਸ਼ੇਖ਼ ਦੌਲਤ ,ਸੁਖਦੇਵ ਸਿੰਘ ਸ਼ੇਖ ਦੌਲਤ, ਗੁਰਦੀਪ ਸਿੰਘ ਸਿਵੀਆ, ਜਸਵੰਤ ਸਿੰਘ ਸ਼ੇਖ ਦੌਲਤ, ਹਰਜੀਤ ਸਿੰਘ ਸ਼ੇਖ ਦੌਲਤ,ਬਲੌਰ ਸਿੰਘ ਸ਼ੇਰਪੁਰ ਖੁਰਦ, ਕਰਮਜੀਤ ਸਿੰਘ ਸ਼ੇਖ ਦੌਲਤ,ਜਥੇਦਾਰ ਗੁਰਮੀਤ ਸਿੰਘ ਢੱਟ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਹੁਣ ਅਸੀਂ  ਉਸ ਜੁਝਾਰੂ ਸਿੱਖ ਕੌਮ ਨੂੰ ਕੀ ਆਖੀਏ ਕਿ ਸੰਘਰਸ਼ ਕਰੋ ਜਿਨ੍ਹਾਂ ਦੇ ਸਿੱਖ ਇਤਿਹਾਸ ਦਾ ਹਰ ਰੋਜ਼ ਸ਼ਹੀਦੀ ਦਿਹਾੜਾ ਹੁੰਦਾ ਹੈ । ਜੇਕਰ ਅੱਜ ਸਿੱਖ ਨੌਜਵਾਨ ਜੁਝਾਰੂ ਬੱਚੇ ਆਪਣੇ ਸਿੱਖ ਇਤਿਹਾਸ ਨੂੰ ਨਹੀਂ ਪੜ੍ਹਨਗੇ ਤਾਂ ਇਸ ਵਿੱਚ ਕਸੂਰ ਉਨ੍ਹਾਂ ਦੇ ਮਾਪਿਆਂ ਦਾ ਹੀ ਹੋਵੇਗਾ ਜਿਨ੍ਹਾਂ ਨੇ ਸਾਡੇ ਗੁਰੂਆਂ, ਸ਼ਹੀਦਾਂ, ਪੀਰਾਂ, ਭਗਤਾਂ ਦੀ ਜੀਵਨੀ ਤੋਂ ਆਪਣੇ ਬੱਚਿਆਂ ਨੂੰ ਜਾਣੂ ਨਹੀਂ ਕਰਵਾਇਆ। ਫੇਰ ਸਾਡੇ ਨੌਜਵਾਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਆਖ਼ਰ ਗ਼ਦਰੀ ਬਾਬੇ ਅਤੇ ਕੂਕਾ ਲਹਿਰ ਦੇ ਜੁਝਾਰੂ ਕੌਣ ਸਨ ਤੇ ਕੌਣ ਹਨ ਬੰਦੀ ਸਿੰਘ ਆਖ਼ਰ ਕਿਨ੍ਹਾਂ ਲਈ ਜੁਝਾਰੂ ਸਿੰਘ ਆਪਣੀ ਜ਼ਿੰਦਗੀ ਜੇਲ੍ਹਾਂ ਚ ਬਤੀਤ ਕਰ ਰਹੇ ਹਨ। ਆਜ਼ਾਦ ਭਾਰਤ ਦੇ ਸੰਵਿਧਾਨ ਮੁਤਾਬਕ ਸਜ਼ਾ ਪੂਰੀ ਹੋਣ ਤੇ ਕਿਉਂ ਰਿਹਾਅ ਨਹੀਂ ਕੀਤੋ ਜਾਂਦੇ ਜੁਝਾਰੂ ਸਿੰਘ ਆਖ਼ਰ ਸਰਕਾਰਾਂ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚ ਧੱਕੇ ਨਾਲ ਕਿਉਂ ਡੱਕੀ ਬੈਠੀਆਂ ਹਨ । ਜਦ ਕੇ ਸਮੇਂ ਦੀਆਂ ਸਰਕਾਰਾਂ ਦਾ ਇਹ ਜ਼ੋਰ ਲੱਗਿਆ ਹੋਇਆ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਰਾਹ ਪਾ ਕੇ ਇਨ੍ਹਾਂ ਪੰਜਾਬ ਦੇ ਅਣਖੀ ਸਿੱਖਾਂ ਨੂੰ ਗੁਲਾਮ ਬਣਾਇਆ ਜਾ ਸਕੇ ਪਰ ਬ੍ਰਾਹਮਣਵਾਦ ਸੋਚ ਰੱਖਣ ਵਾਲੇ ਸਰਕਾਰਾਂ ਦੇ ਲੀਡਰ ਇਹ ਭੁੱਲ ਗਏ ਕਿ ਇਹ ਕੌਮ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਜੀ ਹੋਈ ਕੌਮ ਹੈ ਇਨ੍ਹਾਂ ਨੂੰ ਗ਼ੁਲਾਮ ਬਣਾਉਣਾ ਹਿੰਦੂ ਤਵਿਆਂ ਦੇ ਵੱਸ ਦੀ  ਗੱਲ ਨਹੀਂ। ਉਨ੍ਹਾਂ ਨੇ ਆਖਰ ਵਿੱਚ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਇਤਿਹਾਸ ਵੱਧ ਤੋਂ ਵੱਧ ਪੜ੍ਹਨ ਤਾਂ ਉਨ੍ਹਾਂ ਨੂੰ ਪਤਾ ਲੱਗ ਸਕੇ ਆਖ਼ਰ   ਕਿਨ੍ਹਾਂ ਨੇ ਦਿੱਲੀ ਵਿਖੇ ਸਾਡੇ ਗਲਾਂ ਵਿੱਚ ਟਾਇਰ ਪਾ ਕੇ ਜਿਊਂਦਿਆਂ ਨੂੰ ਸਾਡ਼ਿਆ ਆਖਿਰ ਕਿਉਂ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਨ ਵਾਲੇ  ਨੌਜਵਾਨਾਂ ਨੂੰ ਝੂਠੇ ਮਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰਿਆ। ਪੰਜਾਬ ਦੀ ਧਰਤੀ ਤੇ ਖ਼ੂਨ ਦੀ ਹੋਲੀ ਖੇਡਣ ਵਾਲੇ ਨਿਕੰਮੇ ਲੀਡਰਾਂ ਨੂੰ ਸੋਧਾ ਲਾਉਣ ਵਾਲੇ ਜੁਝਾਰੂ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਅੱਜ ਵੀ  ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਇਕੱਠੇ ਹੋਵੋ ਤਾਂ ਜੋ ਉਨ੍ਹਾਂ ਨੂੰ ਜਲਦ ਰਿਹਾਅ ਕਰਵਾ ਸਕੀਏ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਖਤ ਸਜ਼ਾਵਾਂ ਦਿਵਾ ਸਕੀਏ।ਇਸ ਸਮੇਂ ਸਰਪੰਚ ਸ਼ਮਸ਼ੇਰ ਸਿੰਘ ਸ਼ੇਖਦੌਲਤ ਜਥੇਦਾਰ ਅਮਰ ਸਿੰਘ ਜੁੜਾਹਾਂ ਨੇ ਆਖਿਆ ਕਿ ਅਸੀਂ ਪੰਥ ਦਰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸਰਾਭਾ ਵਿਖੇ ਪੰਥਕ ਮੋਰਚਾ ਭੁੱਖ ਹਡ਼ਤਾਲ ਚ ਹਾਜ਼ਰੀ ਜ਼ਰੂਰ ਦੇਣ ਤਾਂ ਜੋ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਫਤਿਹ ਕਰ ਸਕੀਏ  ।ਇਸ ਮੌਕੇ ਸਰਪੰਚ ਜਗਤਾਰ ਸਿੰਘ ਸਰਾਭਾ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਗੁਲਜ਼ਾਰ ਸਿੰਘ ਮੋਹੀ, ਹਰਬੰਸ ਸਿੰਘ ਪੰਮਾ ਹਿੱਸੋਵਾਲ,ਬੂਟਾ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ ਮੋਟਰਜ਼,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਸਾਇੰਸ ਕਾਲਜ ਮਨਾਇਆ ਤੀਆਂ ਦਾ ਤਿਉਹਾਰ

ਜਗਰਾਉਂ ( ਪੱਪੂ ਜਗਰਾਉਂ  ) ਸਥਾਨਕ ਸ਼ਹਿਰ ਨੇੜੇ ਸਾਇੰਸ ਕਾਲਜ ਦੇ ਚ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਮੇਂ ਜਸਪ੍ਰੀਤ ਕੌਰ ਨੇ ਦੱਸਿਆ ਹੈ ਕਿ ਵਿਰਸੇ ਦੀ ਯਾਦ ਤਾਜ਼ਾ ਰੱਖਣ ਲਈ ਤੀਆਂ ਦੇ ਤਿਉਹਾਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਸਰਦਾਰ ਬਲਦੇਵ ਸਿੰਘ ਨੇ ਕਿਹਾ ਹੈ ਪੱਛਮੀ ਸੱਭਿਅਤਾ ਵੱਲ ਜਾ ਰਹੇ ਨਵੀਂ ਪੀੜ੍ਹੀ ਨੂੰ ਆਪਣੇ ਸ਼ਾਨਦਾਰ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ।ਉਨ੍ਹਾਂ ਕਿਹਾ ਹੈ ਕਿ ਰੁਝੇਵੇਂ ਭਰਪੂਰ ਜ਼ਿੰਦਗੀ ਵਿਚ ਕੁਝ ਪਲ ਹੱਸਣਾ ਖੇਡਣਾ ਤੇ ਨੱਚਣ ਲਈ ਕੱਢਣਾ ਕੱਢਣੀ ਵੀ ਬਹੁਤ ਜ਼ਰੂਰੀ ਹਨ।ਇਸ ਦੌਰਾਨ ਮਹਿਲਾਵਾਂ ਕੁੜੀਆਂ ਨੇ ਗਿੱਧਾ ਭੰਗੜਾ ਪਾ ਕੇ ਅਨੰਦ ਮਾਣਿਆ।ਇਸ ਸਮੇਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ ਨੇ ਆਪਣੀ ਨਵੀਂ ਪੀੜ੍ਹੀ ਨੂੰ ਮਹਾਨ ਸੱਭਿਆਚਾਰ ਤੋਂ ਜਾਗਰੂਕ ਕਰਵਾਇਆ।ਇਸ ਮੌਕੇ ਮੁਟਿਆਰਾਂ ਨੇ ਗਿੱਧਾ ਤੇ ਬੋਲੀਆਂ ਪਾ ਕੇ ਖੂਬ ਰੰਗ ਬੰਨ੍ਹਿਆ।ਇਸ ਸਮੇਂ ਵੱਡੀ ਗਿਣਤੀ ਵਿੱਚ ਮੁਟਿਆਰਾਂ ਹਾਜ਼ਰ ਸਨ। ਇਸ ਸਮੇਂ ਐੱਮ ਸੀ ਮੇਸ਼ੀ ਸਹੋਤਾ, ਨਛੱਤਰ ਸਿੰਘ ਸਹੋਤਾ,ਜੋਬਨਪ੍ਰੀਤ ਸਿੰਘ ਰੂਮੀ, ਰਮੇਸ਼ ਸਿੰਘ ਸਹੋਤਾ, ਧਰਮਵੀਰ ਗੋਇਲ ਅਤੇ ਗਾਊਸ਼ਾਲਾ ਦੇ ਸਾਰੇ ਮੈਂਬਰ ਵੀ ਸ਼ਾਮਲ ਸਨ। ਇਨ੍ਹਾਂ ਦਾ ਤੀਆਂ ਦੇ ਤਿਉਹਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਗਿਆ

ਆ ਗਿਆ ਦੋਸਤੋ ਸਾਉਣ ਮਹੀਨਾ ✍️ ਜਸਵੀਰ ਸ਼ਰਮਾਂ ਦੱਦਾਹੂਰ    

ਆਓ ਬੂਟੇ ਲਾਈਏ)

ਸਾਉਣ ਮਹੀਨਾ ਭਾਗਾਂ ਭਰਿਆ,ਆਓ ਬੂਟੇ ਲਾਈਏ।

ਤੀਆਂ ਤਾਂ ਹੁਣ ਘੰਟਾ ਈ ਲੱਗਦੀਆਂ,ਨਾ ਇਹ ਗੱਲ ਦਿਲੋਂ ਭੁਲਾਈਏ।

ਇਸ ਵਾਰ ਤਾਂ ਪਹਿਲੀ ਸਾਉਣ ਨੂੰ,ਰੱਬ ਨਿਛਾ ਹੈ ਕਰ ਗਿਆ,

ਮੇਘਲਾ ਜੰਮ ਕੇ ਵਰਸ ਗਿਆ, ਸਦਕੇ ਉਸ ਤੋਂ ਜਾਈਏ।

ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ,ਆਪਾਂ ਸੱਭ ਹੀ ਜਾਣੀਏਂ,

ਬੂਟੇ ਲਾਈਏ ਪਾਲੀਏ ਤੇ,ਆਪਣਾ ਫਰਜ਼ ਨਿਭਾਈਏ।

ਬੁਢੇ ਦਰੱਖਤ ਕੱਟ ਦੇਈਏ,ਪਰ ਛੇੜੀਏ ਨਾ ਜਵਾਨਾਂ ਨੂੰ,

ਅਕਾਲਪੁਰਖ ਨੂੰ ਹੋਰ ਦੋਸਤੋ, ਆਪਾਂ ਨਾ ਅਜਮਾਈਏ।

ਹਰ ਪਰਿਵਾਰ ਹੀ ਕਰੇ ਤੁਹੱਈਆ, ਬੂਟੇ ਨਵੇਂ ਲਗਾਵਣ ਦਾ,

ਆਪ ਲਗਾਈਏ ਆਂਢ ਗੁਆਂਢ ਤੇ ਹੋਰਾਂ ਨੂੰ ਉਕਸਾਈਏ।

ਨਵੇਂ ਪੌਦੇ ਛਾਂ ਵਾਲੇ ਤੇ ਫਲਾਂ ਵਾਲੇ ਇਸੇ ਮਹੀਨੇ ਲੱਗਣ,

ਸਾਵਨ ਦੇ ਮਹੀਨੇ ਇਹ ਗੱਲ ਸਭਨਾਂ ਨੂੰ ਸਮਝਾਈਏ।

ਸੁੱਖ ਸ਼ਾਂਤੀ ਨਾਲ ਇਹ ਲੰਘੇ ਮਹੀਨਾ ਭਾਗਾਂ ਭਰਿਆ,

ਦੱਦਾਹੂਰੀਆ ਕੀਟ ਪਤੰਗੇ ਕੋਲੋਂ ਸਦਾ ਹੀ ਆਪਣਾ ਆਪ ਬਚਾਈਏ।

ਵਾਤਾਵਰਣ ਤਾਂ ਨਾਲ਼ ਦਰੱਖਤਾਂ ਖ਼ੁਸ਼ਗਵਾਰ ਰਹਿਣਾ ਹੈ,

ਇਹੀ ਸੋਚ ਆਓ ਦੋਸਤੋ ਸਾਰੇ ਹੀ ਅਪਣਾਈਏ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਰੋਮਾਂਸ,ਇਮੋਸ਼ਨ ਤੇ ਸ਼ਰਾਰਤਾਂ ਭਰਪੂਰ ਸਟੋਰੀ ਵਾਲੀ ਹੈ ਫ਼ਿਲਮ ‘ਸ਼ੱਕਰਪਾਰੇ’

ਮੌਜੂਦਾ ਦੌਰ ਦੇ ਸਿਨਮੇ ਵਿੱਚ ਨਿੱਤ ਦਿਨ ਬਦਲਾਓ ਨਜ਼ਰ ਆ ਰਿਹਾ ਹੈ। ਨਵੇਂ ਵਿਸ਼ਿਆਂ ਦੇ ਨਾਲ-ਨਾਲ ਨਵੇਂ ਖੂਬਸੁਰਤ ਕਲਾਵਾਨ ਚਿਹਰੇ ਪੰਜਾਬੀ ਪਰਦੇ ਦਾ ਸਿੰਗਾਰ ਬਣਨ ਜਾ ਰਹੇ ਹਨ। ਅਜਿਹੀ ਹੀ ਨਵੇਂ ਵਿਸ਼ੇ ਦੀ ਫਿਲਮ ਹੈ ‘ਸ਼ੱਕਰਪਾਰੇ’ ਜੋ ਬਹੁਤ ਜਲਦ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਜਾਰੀ ਕੀਤਾ ਗਿਆ ਹੈ ਜਿਸ ਨੂੰ ਵੇਖਦਿਆਂ ਕਹਿ ਸਕਦੇ ਹਾਂ ਕਿ ਹਿਹ ਫ਼ਿਲਮ ਮਨੋਰੰਜਨ ਭਰਪੂਰ ਮਸਾਲਾ ਹੈ। ਫ਼ਿਲਮ ਦੇ ਹਰੇਕ ਕਲਾਕਾਰ ਨੇ ਆਪਣੀ ਬਾਕਮਾਲ ਅਦਾਕਾਰੀ ਦੀ ਪੇਸ਼ਕਾਰੀ ਕੀਤੀ ਹੈ।  ਫ਼ਿਲਮ ਦੇ ਟਾਇਟਲ ਦੀ ਗੱਲ ਕਰੀਏ ਤਾਂ ‘ਸ਼ੱਕਰਪਾਰੇ’ ਪੰਜਾਬ ਦੀ ਰਵਾਇਤੀ ਮਿਠਾਈ ਦਾ ਨਾਂ ਹੈ, ਜਿਸਦੀ ਮਹਿਕ ਅਤੇ ਮਿਠਾਸ ਬਿਨਾਂ ਕੋਈ ਵੀ ਵਿਆਹ ਅਧੂਰਾ ਹੁੰਦਾ ਹੈ। ਪੰਜਾਬੀ ਸਿਨਮੇ ਵਿੱਚ ‘ਸ਼ੱਕਰਪਾਰੇ’ ਦੀ ਸਮੂਲੀਅਤ ਦਰਸ਼ਕਾਂ ਨੂੰ ਇੱਕ ਨਵੇਂ ਮਨੋਰੰਜਨ ਭਰੇ ਸੁਆਦ ਨਾਲ ਜੋੜੇਗੀ। ਗੋਲਡਨ ਕੀ ਐਂਟਰਟੈਨਮੈਂਟ ਦੇ ਬੈਨਰ ਹੇਠ ਨਿਰਮਾਤਾ ਵਿਸ਼ਨੂ ਕੇ ਪੋਡਰ ਅਤੇ ਪੁਨੀਤ ਚਾਵਲਾ ਦੀ ਇਸ ਫਿਲਮ ਦਾ ਹੀਰੋ ਇਕਲਵਿਆ ਪਦਮ ਹੈ ਜੋ ਇਸ ਫਿਲਮ ਰਾਹੀਂ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰ ਰਹੇ ਹਨ। ਨਿਰਦੇਸ਼ਕ ਵਰੁਣ ਐਸ ਖੰਨਾ ਦਾ ਕਹਿਣਾ ਹੈ ਕਿ ਇਸ ਨਿਵੇਕਲੀ ਫ਼ਿਲਮ ਦੀ ਕਹਾਣੀ ਮੌਜੂਦਾ ਸਿਨਮੇ ਤੋਂ ਬਹੁਤ ਹੱਟਵੀਂ ਅਤੇ ਦਿਲਚਸਪ ਹੋਵੇਗੀ। ਪਿਆਰ-ਮੁਹੱਬਤ ਅਤੇ ਕਾਮੇਡੀ ਨਾਲ ਭਰਪੂਰ ਫ਼ਿਲਮ ‘ਸ਼ੱਕਰਪਾਰੇ’ ਵਿੱਚ ਇਕਲਵਿਆ ਪਦਮ ਤੇ ਲਵ ਗਿੱਲ ਦੀ ਖੂਬਸੁਰਤ ਜੋੜੀ ਨੇ ਮੁੱਖ ਭੂਮਿਕਾ ਨਿਭਾਈ ਹੈ ਜਦਕਿ ਸਰਦਾਰ ਸੋਹੀ, ਸਵਿੰਦਰ ਮਾਹਲ,ਨਿਰਮਲ ਰਿਸ਼ੀ, ਸੀਮਾ ਕੌਸ਼ਲ,ਹਨੀ ਮੱਟੂ, ਦਿਲਾਵਰ ਸਿੱਧੂ, ਰਮਨਦੀਪ ਜੱਗਾ,ਅਰਸ਼ ਹੁੰਦਲ, ਗੋਨੀ ਸੱਗੂ ਅਤੇ ਮੋਨਿਕਾ ਆਦਿ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਇੱਕ ਪਿਆਰੇ ਜਿਹੇ ਕਤੂਰੇ ਦਾ ਵੀ ਅਹਿਮ ਕਿਰਦਾਰ ਹੈ। ਵੇਖਦੇ ਹਾਂ ਕਿ ਇਹ ਕਤੂਰਾ ਫ਼ਿਲਮ ਵਿਚਲੇ ਦੋ ਪ੍ਰੇਮੀਆਂ ਨੂੰ ਮਿਲਾਉਂਦਾ ਹੈ ਜਾਂ ਫਿਰ ਪਿਆਰ ਵਿੱਚ ਰੋੜਾ ਬਣਦਾ ਹੈ। ਫ਼ਿਲਮ ਦੀ ਹੀਰੋਇਨ ਦੀ ਗੱਲ ਕਰੀਏ ਤਾ ਅਦਾਕਾਰਾ ਲਵ ਗਿੱਲ ਇੱਕ ਜਾਣੀ ਪਛਾਣੀ ਅਦਾਕਾਰਾ ਹੈ। ਜਿਸਨੇ ਇਸ ਤੋਂ ਪਹਿਲਾਂ ਛੋਟੇ ਪਰਦੇ ਦੇ ਅਨੇਕਾਂ ਲੜੀਵਾਰਾਂ ਤੋਂ ਇਲਾਵਾ ਪੰਜਾਬੀ ਫ਼ਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦਾ ਹੀਰੋ ਇਕਲਵਿਆ ਪਦਮ ਵੀ ਕਮਾਲ ਦਾ ਅਦਾਕਾਰ ਹੈ। ਉਸਨੇ ਇਸ ਫਿਲਮ ਰਾਹੀਂ ਵੱਡੇ ਪਰਦੇ ਵੱਲ ਕਦਮ ਵਧਾਇਆ ਹੈ ਉਮੀਦ ਹੈ ਕਿ ਦੋਵਾਂ ਦੀ ਜੋੜੀ ਪੰਜਾਬੀ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ।ਫ਼ਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਨੇ ਲਿਖੀ ਹੈ। ਡਾਇਲਾਗ ਜੱਸੀ ਢਿੱਲੋਂ ਅਤੇ ਸਰਬਜੀਤ ਸੰਧੂ ਨੇ ਲਿਖੇ ਹਨ। ਇਸ ਫ਼ਿਲਮ ਦੀ ਸੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਮਨਾਲੀ ਦੀਆਂ ਸ਼ਾਨਦਾਰ ਲੁਕੇਸ਼ਨਾਂ ’ਤੇ ਕੀਤੀ ਗਈ ਹੈ ਤੇ ਬਹੁਤ ਜਲਦ ਇਹ ਫ਼ਿਲਮ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਪਿਆਰ ਮੁਹੱਬਤ ਦੀ ਨੋਕ ਝੋਕ ਅਤੇ ਕਾਮੇਡੀ ਭਰਪੂਰ ਇਹ ਫ਼ਿਲਮ 5 ਅਗਸਤ ਨੂੰ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਹੋਵੇਗੀ।                 

 ਹਰਜਿੰਦਰ ਸਿੰਘ ਜਵੰਦਾ 9463828000

ਰੁੱਖਾਂ ਦੀ ਮਹਾਨਤਾ(ਕਵਿਤਾ) ✍️ ਪੂਜਾ ਰਤੀਆ

ਰੁੱਖ ਰੱਬ ਦੀ ਦਾਤ ਨੇ,
ਮਨੁੱਖੀ ਜ਼ਿੰਦਗੀ ਦੀ ਸੌਗਾਤ ਨੇ।
ਰੁੱਖ ਤਾਂ ਗਿੱਠ ਕੁ ਜਗ੍ਹਾ ਵਿੱਚ ਹੁੰਦੇ ਨੇ,
ਨਾ ਬਹੁਤੀ ਜਗ੍ਹਾ ਰੋਕਦੇ ਨੇ।
ਰੁੱਖ ਹੀ ਜੰਗਲ ਦਾ ਰੂਪ ਧਾਰਦੇ ਨੇ,
ਬਰਸਾਤਾਂ ਨੂੰ ਆਉਣ ਲਈ ਪੁਕਾਰਦੇ ਨੇ।
ਹਵਾ ਖਾ ਕੇ ਲਹਿਰਾਉਂਦੇ ਰੁੱਖ,
ਸਾਰੇ ਠੰਡੀ ਛਾਂ ਦਾ ਮਾਣਦੇ ਸੁੱਖ।
ਫਿਰ ਵੀ ਲੋਕ ਇਨ੍ਹਾਂ ਨੂੰ ਵੱਢਦੇ ਨੇ,
ਨਾ ਕਿਸੇ ਨੂੰ ਵੀ ਛੱਡਦੇ ਨੇ।
ਕਿੰਨੀਆਂ ਮਿਲ ਜਾਣ ਏ. ਸੀ, ਪੱਖਿਆ ਦੀਆ ਸਹੂਲਤਾਂ,
ਰੁੱਖਾਂ ਵਰਗੀ ਠੰਡੀ ਹਵਾ ਮਿਲਦੀ ਨਹੀਓਂ ਮੁੱਲ ਨਾ।
ਪੂਜਾ ਰੁੱਖਾਂ ਨੂੰ ਨਾ ਕੱਟੋ ਲੋਕੋ,
ਵੱਧ ਤੋਂ ਵੱਧ ਰੁੱਖ ਲਗਾਓ ਲੋਕੋ।
ਨਹੀਂ ਰੁੱਖਾਂ ਬਿਨਾਂ ਵੀਰਾਣ ਹੋ ਜਾਣਾ ਹੈ ਜਹਾਨ,
ਇਹਨਾਂ ਨਾਲ ਹੀ ਹੈ ਜੀਵਨ ਮਹਾਨ।
ਪੂਜਾ ਰਤੀਆ
9815591967

ਸਾਉਣ ਮਹੀਨਾ (ਕਵਿਤਾ) ✍️ ਪੂਜਾ ਰਤੀਆ

ਸਾਉਣ ਮਹੀਨਾ ਚੜ ਗਿਆ ਕੁੜੀਓ,
ਮਨ ਨੂੰ ਚਾਅ ਜਾ ਚੜ੍ਹਿਆ ਨੀ ਕੁੜੀਓ।
ਪਿੱਪਲੀ ਪੀਘਾਂ ਪਾਈਆਂ ਝੂਟਦੀਆਂ ਰਲ ਕੇ,
ਲੋਕੀ ਵੇਖਣ ਖੜ ਖੜ ਖੜਕੇ।
ਚੂੜੀਆਂ ਪਾਉਣ ਰੰਗ ਵਰੰਗੀਆ,
ਤੀਆਂ ਲਾਵਣ ਰਲ ਕੇ ਕੁੜੀਆਂ।
ਮਨ ਦੇ ਭੇਦ ਸਾਰੇ ਫਰੋਲਦੀਆਂ,
ਵਿੱਚ ਬੋਲੀਆਂ ਸੁਣਾ ਕੇ ਬੋਲਦੀਆਂ।
 ਖੀਰ ਪੂੜੇ ਖਾਵਣ ਲੋਕੀ,
ਪੂਜਾ ਸਾਵਣ ਦਾ ਨਜ਼ਾਰਾ ਮਾਨਣ ਲੋਕੀ।
ਸਾਵਣ ਵਿੱਚ ਮੀਂਹ ਵੀ ਕਿਣ ਮਿਣ ਕਰਦਾ,
ਪੈਲਾ ਪਾ ਕੇ ਮੋਰ ਵੀ ਨੱਚਦਾ।
ਕੁੜੀਆ ਦੇ ਮਨ ਦੀ ਇਕੋ ਰੀਝ,
ਮਨਾਉਂਦੀਆਂ ਮਿਲ ਕੇ ਹਰਿਆਲੀ ਤੀਜ।
ਮਹਿੰਦੀ ਲਾਉਂਦੀਆਂ ਹੋ ਕੇ ਮਗਨ,
ਸਾਵਣ ਦਾ ਇਹ ਹੁੰਦਾ ਸਗਨ।
ਸਾਵਣ ਮਹੀਨਾ ਕੁਦਰਤੀ ਸੁੰਦਰਤਾ ਕਰੇ ਬਿਆਨ,
ਹਰਿਆਲੀ ਦੇ ਗੁਣ ਬੜੇ ਮਹਾਨ।
ਪੂਜਾ ਰਤੀਆ
9815591967

 ਜਨ ਸ਼ਕਤੀ

ਅਜਾਦੀ ਦਾ ਅੰਮ੍ਰਿਤ ਮਹਾ-ਉਤਸਵ! ✍️. ਸਲੇਮਪੁਰੀ ਦੀ ਚੂੰਢੀ -

ਅਜਾਦੀ ਦਾ ਅੰਮ੍ਰਿਤ ਮਹਾ-ਉਤਸਵ!
-  ਵੱਡੇ-ਵੱਡੇਰਿਆਂ ਨੇ
ਅਜਾਦੀ ਲਈ
ਯੁੱਧ ਲੜਦਿਆਂ,
ਦੇਸ਼ ਲਈ ਮਰਦਿਆਂ,
ਪਤਾ ਨਹੀਂ ਦਿਲ ਵਿਚ
ਕਿੰਨੀਆਂ ਉਮੰਗਾਂ,
ਕਿੰਨੀਆਂ ਆਸਾਂ,
ਸਿਰਜੀਆਂ ਹੋਣਗੀਆਂ!
ਉਨ੍ਹਾਂ ਤਾਂ
 ਸੋਚਿਆ ਵੀ
ਨ੍ਹੀਂ ਹੋਣਾ ਕਿ-
ਅਜਾਦ ਭਾਰਤ ਦੇ ਹੁਕਮਰਾਨ
 ਲੋਕਾਂ ਨੂੰ
ਮੂਰਖ ਬਣਾ ਕੇ,
ਆਪਣੇ ਪਿਛੇ ਲਾ ਕੇ,
ਕਣਕ, ਚੌਲ
ਲੈਣ ਲਈ ਕਤਾਰਾਂ
ਵਿਚ ਖੜ੍ਹਾ ਕਰਨ ਲਈ
ਮਜਬੂਰ ਕਰ ਦੇਣਗੇ!
ਅਣਖ ਨਾਲ ਜੀਣ ਦੇ
ਖੁਆਬ ਦੂਰ ਕਰ ਦੇਣਗੇ!
ਸੋਚਿਆ ਨਹੀਂ ਹੋਵੇਗਾ
ਕਿ ਸਾਰਾ ਦਿਨ
ਸਿਰ 'ਤੇ ਗੰਦ ਚੁੱਕਣ,
ਸੀਵਰੇਜਾਂ 'ਚ ਹੱਥ ਮਾਰਕੇ
 ਹੱਕ ਮੰਗਦੇ
 ਸਫਾਈ ਸੇਵਕਾਂ ਨੂੰ
ਜੇਲ੍ਹਾਂ ਦੀ ਹਵਾ
ਖਾਣੀ ਪਵੇਗੀ!
 'ਕਾਣੀ-ਵੰਡ' ਦੀ ਸੱਟ
ਸਹਿਣੀ ਪਵੇਗੀ!
ਨੌਕਰੀਆਂ ਲਈ
ਟੈਂਕੀਆਂ 'ਤੇ
ਚੜ੍ਹਨਾ ਪਵੇਗਾ!
ਜੀਣ ਲਈ
 ਮਰਨਾ ਪਵੇਗਾ!
 ਜਾਤੀ ਦਾ ਘੁਮੰਡ ਕਰਦਿਆਂ
ਨੀਵਿਆਂ ਨੂੰ 'ਨਿਕੰਮੇ'
ਕਹਿ ਕੇ
ਜਲੀਲ ਕਰਨਗੇ!
ਨੀਵੇੰ ਗੁਲਾਮਾਂ ਵਾਂਗ
'ਫੀਲ' ਕਰਨਗੇ!
ਉਨ੍ਹਾਂ  ਸੋਚਿਆ ਵੀ
 ਨਹੀਂ ਹੋਣਾ ਕਿ -
ਇਥੇ ਦੁੱਧ-ਮੱਖਣਾਂ ਦੀ ਥਾਂ
ਗੱਭਰੂ 'ਚਿੱਟਾ' ਚੱਟਣਗੇ !
ਅਧਿਕਾਰੀ, ਵਪਾਰੀ,
ਸਿਆਸਤ ਧਾਰੀ
ਪੁੱਲ ਨਿਗਲਣਗੇ!
ਸੜਕਾਂ, ਜੰਗਲ,
ਵਜੀਫਾ ਛਕਣਗੇ !
ਲੋਕਾਂ ਦੀਆਂ ਜੇਬਾਂ
ਕੱਟਣਗੇ!
ਉਨ੍ਹਾਂ ਸੋਚਿਆ ਵੀ ਨ੍ਹੀਂ ਹੋਣਾ ਕਿ-
ਡਾਲਰ ਰੁਪਈਏ 'ਤੇ
ਰੁਪਈਆ ਵੋਟਾਂ 'ਤੇ
ਵਿਧਾਇਕਾਂ 'ਤੇ
ਸਿਆਸਤ 'ਤੇ
ਫਿਰ ਸਰਕਾਰਾਂ 'ਤੇ
 ਪਵੇਗਾ ਭਾਰੂ!
ਸੰਵਿਧਾਨ ਦੀ ਸਹੁੰ
ਖਾਣ ਵਾਲਾ,
ਸੰਵਿਧਾਨ ਨੂੰ ਲਤਾੜੂ!
ਗੈੰਗਸਟਰਾਂ ਬਾਰੇ ਤਾਂ
ਉਨ੍ਹਾਂ ਦੇ ਫਰਿਸ਼ਤਿਆਂ ਨੂੰ ਵੀ
ਯਾਦ ਨਹੀਂ ਹੋਣਾ ਕਿ -
ਬਣਨਗੇ ਭਰਾ ਮਾਰੂ!
ਉਨ੍ਹਾਂ ਆਪਣੀਆਂ ਅੱਖਾਂ ਵਿਚ
ਸੁਫਨੇ ਸੰਜੋਏ ਹੋਣਗੇ ਕਿ -
ਸੱਭ ਨੂੰ ਕੁੱਲੀ,ਗੁੱਲੀ ਤੇ ਜੁੱਲੀ
ਨਸੀਬ ਹੋਵੇਗੀ!
ਸੰਸਾਰ ਵਿੱਚ ਦੇਸ਼ ਦੀ ਤਸਵੀਰ
ਅਜੀਬ ਹੋਵੇਗੀ!
 ਭਾਰਤ ਇੱਕ ਖੁਸ਼ਹਾਲ
ਤੇ ਵਿਸ਼ਾਲ
 ਦੇਸ਼ ਹੋਵੇਗਾ!
ਸਵਰਗਾਂ ਤੋਂ ਸੁਹਣਾ
ਮਾਲੋਮਾਲ ਦੇਸ਼ ਹੋਵੇਗਾ!
-ਸੁਖਦੇਵ ਸਲੇਮਪੁਰੀ
09780620233
17 ਜੁਲਾਈ, 2022.

“ਉਘੜ ਗਿਆ ਜੈਸੇ ਖੋਟਾ ਡਬੂਆ , ਜਾਂ ਨਜ਼ਰ ਸਰਾਫੇ ਆਇਆ “ ✍️ ਪਰਮਿੰਦਰ ਸਿੰਘ ਬਲ 

“ਉਘੜ ਗਿਆ ਜੈਸੇ ਖੋਟਾ ਡਬੂਆ , ਜਾਂ ਨਜ਼ਰ ਸਰਾਫੇ ਆਇਆ “ ਇਕ ਧਾਤ ਦੇ ਡੱਬੇ ਨੂੰ ਉਦੋਂ ਤੱਕ ਕਈ ਵਾਰ ਲੋਕ ਸੋਨਾ ਸਮਝਣ ਦਾ ਭੁਲੇਖਾ ਖਾ ਜਾਂਦੇ ਹਨ , ਪਰ ਉਸ ਦੀ ਅਸਲੀ ਪਛਾਣ ਬਾਰੇ ਧੋਖਾ ਇਕ ਸਰਾਫ਼ਾ (ਸੁਨਿਆਰਾ) ਹੀ ਦੱਸਦਾ ਹੈ ਜਦ ਇਕ ਸਿਰਫ਼ ਧਾਤੂ ਡਬੂਆ ਸੁਨਿਆਰੇ ਦੀ ਨਿਗਾ ਚੜਦਾ ਹੈ ।
 ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਦੀ ਦੇਸ਼ ਪ੍ਰਤੀ ਕੁਰਬਾਨੀ ਨੂੰ ਅੱਤਵਾਦੀ ਆਧਾਰ  ਕਹਿਕੇ  ਸ਼ਹਾਦਤਾਂ ਦੇ ਸੁਨਹਿਰੀ ਇਤਿਹਾਸ ਨਾਲ ਧੋਖਾ ਕੀਤਾ ਹੈ । ਅੰਗਰੇਜ਼ ਰਾਜ ਦੇ ਰਹਿ ਚੁੱਕੇ ਸਫ਼ੈਦਪੋਸ਼ ਤੇ ਇਸ ਪਿਠੂ ਪਰਵਾਰ ਨੇ ਹਮੇਸ਼ਾ ਸਿੱਖਾਂ ਅਤੇ ਪੰਜਾਬੀਅਤ ਦਾ ਘਾਣ ਹੀ ਕਰਵਾਇਆ ਹੈ । - ਸਿੱਖ ਅਤੇ ਪੰਜਾਬੀਆਂ ਦੇ ਵਿਰਸੇ , ਇਤਿਹਾਸ ਨੂੰ ਗਲਤ ਰੰਗਤ ਦੇ ਕੇ ਆਪਣੀਆਂ ਰੋਟੀਆਂ ਸੇਕਣੀਆਂ ਇਹਨਾਂ ਦੇ ਨਾਨਾ ਜੀ ਜਥੇਦਾਰ ਅਰੂੜ੍ਹ ਸਿੰਘ ਸਮੇਂ ਤੋਂ ਪ੍ਰਚਲਿਤ ਚੱਲਿਆ ਆ ਰਿਹਾ ਹੈ । ਅੱਜ ਉਹੀ ਸੋਚ ਸਰਦਾਰ ਮਾਨ ਦੇ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਬੋਲ ਰਹੀ ਹੈ । ਸ਼ਹੀਦੀ ਆਜਮ ਸਰਦਾਰ ਭਗਤ ਸਿੰਘ ਜਿਸ ਦੀ ਸੋਚ ਅੰਗਰੇਜ਼ ਤੋਂ ਆਜ਼ਾਦ ਹੋਣਾ ਸੀ , ਉਸ ਨੇ ਤਨ, ਮਨ  ਕਰਕੇ ਉਹੀ ਕੁਰਬਾਨੀ ਦਿੱਤੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਦੇਸ਼ ਦਿੱਤਾ ਸੀ । ਇਤਿਹਾਸਕ ਅੰਕੜੇ ਗਵਾਹ ਹਨ ਕਿ ਜਦ ਅਮਰੀਕਾ, ਕੈਨੇਡਾ ਤੋਂ ਗਦਰੀ ਬਾਬਿਆਂ ਨੇ ਦੇਸ਼ ਦੀ ਆਜ਼ਾਦੀ ਲਈ ਦੇਸ਼  ਵਾਪਸ ਆਉਣ ਦਾ ਫੈਸਲਾ ਲਿਆ , ਕਿ ਆ ਕੇ ਅੰਗਰੇਜ਼ ਵਿਰੁੱਧ ਆਜ਼ਾਦੀ ਦਾ ਜਹਾਦ ਵਿਕਣਗੇ , ਕਲਕੱਤੇ ਬੰਦਰਗਾਹ ਤੇ ਉਹਨਾਂ ਦੇ ਜਹਾਜ਼ ਨੂੰ ਰੋਕ ਕੇ ਅੰਗਰੇਜ਼ ਸਾਮਰਾਜ ਨੇ ਤੋਪਾਂ ਗੋਲੀਆਂ , ਇਹਨਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ , ਸੈਂਕੜੇ ਉੱਥੇ ਮਾਰੇ , ਜੋ ਬੱਚੇ ਉਹ ਔਕੜਾਂ ਵਿਚੀ ਵਿਚਰਦੇ ਪੰਜਾਬ ਆਏ । ਉਹਨਾਂ ਵਿੱਚੋਂ ਬੱਬਰ ਅਕਾਲੀ ਲਹਿਰ ਨੇ ਜਨਮ ਲਿਆ । ਮਾਨ ਦੇ ਨਾਨਾ ਜੀ ਨੇ ਅੰਗਰੇਜ਼ ਦੀ ਪਿੱਠ ਪੂਰਦਿਆਂ , ਕਲਕੱਤੇ ਗਦਰੀ ਬਾਬਿਆਂ ਦੀਆਂ ਸ਼ਹਾਦਤਾਂ ਵਿਰੁੱਧ ਅਕਾਲ ਤਖਤ ਤੋਂ ਜੋ ਮਤਾ ਲਿਖ ਕੇ ਦਿੱਤਾ - ਉਸ ਮਤੇ ਦੇ ਅੱਖਰ ਇਸ ਤਰਾਂ ਹਨ — “ ਕਲਕੱਤੇ , ਬਜਬਜਘਾਟ ਵਿਖੇ ਜੋ ਆਦਮੀ (ਵਿਅਕਤੀ) ਅੰਗਰੇਜ਼ ਸਰਕਾਰ ਦੁਆਰਾ ਮਾਰੇ ਗਏ , ਉਹ ਸਿੱਖ ਨਹੀਂ ਸਨ ਅਤੇ ਪੰਜਾਬੀ ਭੀ ਨਹੀਂ ਸਨ “ (ਪੂਰੀ ਵਿਥਿਆ ਪੜੋ ਸਿੱਖ ਇਤਿਹਾਸ ਕਿਤਾਬ- “ਅਕਾਲੀ ਮੋਰਚੇ ਅਤੇ ਝਬਰ “ ਵਿੱਚੋਂ ) ਜਦ ਅੰਗਰੇਜ਼ ਸਾਮਰਾਜ ਦੇ ਜਨਰਲ ਡਾਇਰ ਨੇ ਸੰਮਤ 1919 ਦੀ ਵਿਸਾਖੀ ਵਾਲੇ ਦਿਨ , ਅੰਮਰਤਸਰ , ਜਲਿਆਂ ਵਾਲੇ ਬਾਗ ਵਿੱਚ ਇਕੱਤਰ ਹੋਏ ਸਿੱਖਾਂ ਨੂੰ ਮਸ਼ੀਨਗੰਨਾਂ ਤੇ ਪੁਲੀਸ ਗੋਲੀਆਂ ਨਾਲ ਸੈਂਕੜੇ ਸਿੱਖਾਂ ਨੂੰ ਸ਼ਹੀਦ ਕੀਤਾ । ਇਸੇ ਮਾਨ ਸਾਹਿਬ ਦੇ ਨਾਨੇ ਜਥੇਦਾਰ ਅਰੂੜ੍ਹ ਸਿੰਘ ਨੇ ਜਲਿਆਂ ਵਾਲੇ ਬਾਗ ਦੇ ਸਾਕੇ ਦੇ ਦੋਸ਼ੀ ਜਨਰਲ ਡਾਇਰ ਨੂੰ ਅਕਾਲ ਤਖਤ ਵਿਖੇ ਸਿਰੋਪਾ ਦੇ ਕੇ ਕੌਮੀ ਅਪਰਾਧ ਕੀਤਾ । ਮਾਨ ਸਾਹਿਬ ਨੇ ਹੁਣੇ ਇਕ ਤਾਜ਼ੀ ਵੀਡੀਓ ਵਿੱਚ ਆਪਣੇ ਨਾਨੇ ਦਾ ਪੱਖ ਪੂਰਦਿਆਂ ਇਹ ਕਿਹਾ ਕਿ “ ਕਿ ਮੇਰੇ ਨਾਨਾ ਜੀ ਨੇ ਡਾਇਰ ਨੂੰ ਸਿਰੋਪਾ ਦੇਕੇ ਉਸ (ਡਾਇਰ) ਦਾ ਹੋਰ  ਵੱਧ ਰਹੇ ਕ੍ਰੋਧ ਨੂੰ ਠੰਡਾ ਕਰਨ ਲਈ ਕੀਤਾ ਸੀ । ਕਹਾਣ ਹੈ ਕਿ “ਖ਼ਵਾਜੇ ਦਾ ਗਵਾਹ ਡੱਡੂ “ ਮਾਨ ਸਾਹਿਬ ਡਾਇਰ ਤਾਂ ਇਕ ਘੋਰ ਅਪਰਾਧੀ ਤੇ ਜ਼ਹਿਰੀਲਾ ਸੱਪ ਸੀ , ਪਰੰਤੂ ਤੁਹਾਡਾ ਨਾਨਾ ਜੀ ਤਾਂ ਕੋਈ “ਸਪੇਰਾ” ਨਹੀਂ ਸਨ । ਉਹ ਤਾਂ ਉੱਪਰ ਦੱਸੇ ਇਤਿਹਾਸਕ ਅੰਕੜਿਆਂ ਅਨੁਸਾਰ ਸਿੱਖ ਅਤੇ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਦੋਸ਼ੀ ਪਾਏ ਗਏ ਹਨ , ਜਿਨਾਂ ਅਕਾਲ ਤਖਤ ਸਾਹਿਬ ਦੀ ਪਦਵੀ ਦੀ ਦੁਰਵਰਤੋਂ ਕੀਤੀ । ਨਾਨਾ ਸਾਹਿਬ ਨੇ ਅੰਗਰੇਜ਼ ਦੇ ਅੱਤਿਆਚਾਰਾਂ ਦੀ ਹਮੇਸ਼ਾ ਪਿੱਠ ਪੂਰੀ ਅਤੇ ਕੌਮ ਨਾਲ ਦਗਾ ਕੀਤਾ । ਮਾਨ ਸਾਹਿਬ ਨੂੰ ਚੇਤੇ ਕਰਵਾਉਂਦੇ ਹਾਂ , ਜਦੋਂ ਇਹ ਪੁਲੀਸ ਦੀ ਨੌਕਰੀ ਛੱਡ ਕੇ ਪੰਥਕ ਮੋਹਰੀਆਂ ਵਿੱਚ ਦਾਖਲ ਹੋਏ ਸਨ ਤਾਂ ਇਕ ਸਟੇਟਮੈਂਟ ਵਿੱਚ ਇਹਨਾਂ ਆਪਣੇ ਨਾਨੇ ਦੀ ਉਪਰੋਕਤ ਕਰਨੀਆਂ ਨੂੰ ਵੱਡੀਆਂ ਗਲਤੀਆਂ ਦੱਸਿਆ ਸੀ । ਕੀ ਕਾਂਗਰਸ ਸਰਕਾਰ ਦੇ ਪੁਲਿਸ ਅਫਸਰ ਵਜੋਂ ਉਸ ਸਮੇਂ ਪੰਥਕ ਪਿੜ ਵਿੱਚ ਦਾਖਲ ਹੋਣਾ ?ਕੀ ਇਹ ਸਿੱਖ ਪੰਥ ਵਿਰੋਧੀ ਸਾਜ਼ਿਸ਼ ਹੀ ਸੀ ? ਜੋ ਅੱਜ ਪ੍ਰਤੱਖ ਰੂਪ ਵਿੱਚ ਸਾਹਮਣੇ ਸਾਫ਼ ਨਜ਼ਰ ਆ ਰਹੀ ਹੈ । ਇੱਥੇ ਹੀ ਬੱਸ ਨਹੀਂ ਸ਼ਹੀਦ ਭਗਤ ਸਿੰਘ ਵਿਰੁੱਧ ਕਬੋਲ ਬੋਲ ਕੇ ਇਹਨਾਂ ਇਕ ਅਪਰਾਧਕ ਰਸਤਾ ਅਪਨਾਇਆ ਹੈ । ਕੱਲ ਨੂੰ ਇਹ ਆਪਣੀ ਖ਼ਾਨਦਾਨ ਦੀ ਪਿੱਠ ਪੂਰਨ ਲਈ ਸ਼ਹੀਦ ਊਦਮ ਸਿੰਘ ਜਾਂ ਮੌਜੂਦਾ ਸਮੇਂ ਦੇ ਕਿੰਨਿਆਂ ਕੌਮੀ ਸੂਰਮਿਆਂ ਤੇ ਉਂਗਲ ਧਰਨ ਦਾ ਇਰਾਦਾ ਧਰ ਕੇ , ਕਿਉਂ ਕੌਮ ਦੀ ਪਿੱਠ ਵਿੱਚ ਛੁਰੇ ਘੌਪਣ ਦਾ ਕਿਤਨਾ ਕੁ ਗਹਿਰਾ ਇਰਾਦਾ ਬਣਾਈ ਜਾ ਰਹੇ ਹਨ ? 1947 ਸਮੇਂ ਦੀ ਪੰਡਤ ਜਵਾਹਰ ਲਾਲ ਨਹਿਰੂ ਦੀ ਇਕ ਵੀਡੀਓ , ਅੰਗਰੇਜ਼ਾਂ ਸਾਹਮਣੇ ਬੇਨਤੀ ਕਰਦੇ ਦੀ ਸਾਹਮਣੇ ਆਈ ਤੇ ਪਤਾ  ਚੱਲਿਆ ਕਿ ਉਹ ਆਜ਼ਾਦੀ ਸੰਘਰਸ਼ ਨੇਤਾ ਸੁਬਾਸ਼ ਚੰਦਰ ਨੂੰ ਅੰਗਰੇਜ਼ ਸਾਮਰਾਜ ਦਾ ਵਿਰੋਧੀ ਅਤੇ ਅੱਤਵਾਦੀ ਕਹਿਕੇ , ਅੰਗਰੇਜ਼ਾਂ ਨਾਲ ਵਾਇਦਾ ਕਰ ਰਹੇ ਹਨ ਕਿ ਜਦ ਭੀ “ਸੁਭਾਸ਼ ਚੰਦਰ  ਹੋਸ਼ “ ਸਾਡੇ ( ਭਾਵ ਨਹਿਰੂ ਸਰਕਾਰ ) ਦੇ ਹੱਥ ਆਇਆ ਅਸੀਂ ਉਸ ਨੂੰ ਅੱਤਵਾਦੀ ਅਤੇ ਅੰਗਰੇਜ਼ ਸਾਮਰਾਜ  ਵਿਰੋਧੀ ਦੋਸ਼ੀ ਬਤੌਰ ਅੰਗਰੇਜ਼ਾਂ ਹਵਾਲੇ ਕਰਾਂਗੇ ।ਮਾਨ ਸਾਹਿਬ ਦੀ ਰਾਜੀਵ ਗਾਂਧੀ ਨਾਲ ਪਾਰਲੀਮੈਂਟ ਮੈਂਬਰ ਬਣ ਕੇ 1990 ਦੀ ਮਿਲਣੀ ਦੀ ਪ੍ਰਕਾਸ਼ਤ ਹੋਈ ਤਸਵੀਰ ਵੀ ਨਹਿਰੂ ਖ਼ਾਨਦਾਨ ਨਾਲ ਕਿਸ ਪੱਖ ਦਾ ਪਿਛੋਕੜ ਦਰਸਾ ਰਹੀ ਹੈ , ਕੀ ਕੋਈ ਅਜੇ ਸ਼ੱਕ ਬਾਕੀ ਹੈ । ਸੰਗਰੂਰ ਦੇ ਬਹੁ ਪੱਖੀ ਵੋਟਰਾਂ ਦੇ ਦਿਲ ਵਿੱਚ ਹੁਣ ਕੀ ਪਛਤਾਵਾ ਹੋ ਰਿਹਾ ਹੋਵੇਗਾ ਕਿ ਉਹਨਾਂ ਕਿਹੋ ਜਿਹਾ ਨੁਮਾਇੰਦਾ ਚੁਣ ਲਿਆ , ਜਿਸ ਨੇ ਲੋਕਾਂ ਦੇ ਦਿਲਾਂ ਦੀ  ਚਾਹਤ ਦੇ ਆਜ਼ਾਦੀ ਸ਼ੰਗਰਸ਼ ਦੇ ਦੇਵਤਿਆਂ ਦੇ ਸੁਨਹਿਰੀ ਇਤਿਹਾਸ ਦੇ ਪੰਨਿਆਂ ਨੂੰ ਹੀ ਰੋਲਣਾ ਸ਼ੁਰੂ ਕਰ ਦਿੱਤਾ ਹੈ । ਲੋਕ ਉਮੀਦਵਾਰ , ਨੁਮਾਇੰਦੇ ਨੂੰ ਸੋਨਾ ਸਮਝਣ ਦੀ ਗਲਤੀ ਕਰ ਬੈਠੇ , ਪਰ ਜਦ ਅੱਜ ਤਸਵੀਰ ਸਾਹਮਣੇ ਆਈ ਤਾਂ ਇਹੀ ਸਾਬਤ ਹੋਇਆ - “ਉਘੜ ਗਿਆ ਜੈਸੇ ਖੋਟਾ ਡਬੂਆ , ਜਾਂ ਨਜ਼ਰ ਸਰਾਫ਼ੇ ਆਇਆ “ ।
 ਪਰਮਿੰਦਰ ਸਿੰਘ ਬਲ --  ਪ੍ਰੂਫ਼ ਚੈੱਕ — ਜਹਾਦ ਵਿਡਣਗੇ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 148ਵਾਂ ਦਿਨ ਪਿੰਡ ਛਾਪਾ ਨੇ  ਹਾਜ਼ਰੀ ਭਰੀ    

ਪੰਜਾਬ ਹੱਕਾਂ ਤੇ ਡਾਕੇ ਮਾਰਨ ਵਾਲੇ ਕਾਲੇ ਅੰਗਰੇਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਇਕੱਠੇ ਹੋਵੋ : ਦੇਵ ਸਰਾਭਾ  

ਮੁੱਲਾਂਪੁਰ ਦਾਖਾ,18 ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 148ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਮੁਖਤਿਆਰ ਸਿੰਘ ਛਾਪਾ, ਢਾਡੀ ਕਰਨੈਲ ਸਿੰਘ ਛਾਪਾ,ਕੁਲਦੀਪ ਸਿੰਘ  ਛਾਪਾ,ਬਲਦੇਵ ਸਿੰਘ ਛਾਪਾ,ਆਤਮਾ ਸਿੰਘ ਛਾਪਾ,ਢਾਡੀ ਗੁਰਦੀਪ ਸਿੰਘ ਅਲੀਪੁਰ ਖਾਲਸਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਦੀ ਧਰਤੀ ਤੇ ਜਿਸ ਗੱਲ ਦੀ ਸ਼ੱਕ ਸੀ ਉਹੀ ਹੋਇਆਂ। ਜਿਵੇਂ ਆਪ ਪਾਰਟੀ ਦੇ 92 ਵਿਧਾਇਕ ਸੰਵਿਧਾਨ ਦੀ ਸਹੁੰ ਚੁੱਕ ਕੇ ਸੱਤਾ ਵਿੱਚ ਆਏ ਪਰ ਉਹ ਲੱਗਦਾ ਸੰਵਿਧਾਨ ਨੂੰ ਨਹੀਂ ਮੰਨਦੇ ਉਹ ਸਿਰਫ਼ ਮਨੂੰਵਾਦੀ ਸੋਚ ਤੇ ਪਹਿਰਾ ਦੇ ਰਹੇ ਹਨ। ਜਿਸ ਦਿਨ ਤੋਂ ਆਪ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਸ ਦਿਨ ਤੋਂ ਹੀ ਪੰਜਾਬ ਦਾ ਦਿਨੋਂ ਦਿਨ ਹਾਲ ਬਹੁਤ ਹੀ ਚਿੰਤਾਜਨਕ ਹੁੰਦਾ ਜਾ ਰਿਹਾ ਹਨ । ਜਿਵੇਂ ਕਿ ਸ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਹੱਕ ਮੰਗਦੇ ਲੋਕਾਂ ਤੇ ਸ਼ਰ੍ਹੇਆਮ ਡਾਂਗਾਂ ਵਰ੍ਹਾਉਣਾ ਮੰਦਭਾਗਾ । ਬਠਿੰਡੇ ਵਿਖੇ ਗ਼ਰੀਬ ਪਰਿਵਾਰਾਂ ਦੇ ਘਰਾਂ ਤੇ ਜੇ ਵੀ ਸੀ ਚਲਾਉਣੀ ਅਤੇ ਔਰਤਾਂ ਦੇ ਮੂੰਹ ਤੇ ਪੰਜਾਬ ਪੁਲੀਸ  ਵੱਲੋਂ ਚਪੇੜਾਂ ਮਾਰਨੀਆਂ ਤੇ ਮਜ਼ਦੂਰਾਂ ਵੱਲੋਂ ਮਿਹਨਤ ਕਰਕੇ ਬਣਾਇਆ ਸਾਮਾਨ ਵੀ ਨਾ ਚੱਕਣ ਦੇਣਾ ਅਤਿ ਮੰਦਭਾਗਾ । ਉਨ੍ਹਾਂ ਅੱਗੇ ਆਖਿਆ ਕਿ ਜਿਹੜੇ ਲੋਕਾਂ ਨੇ ਬਦਲਾਅ ਨੂੰ ਵੋਟਾਂ ਪਾਈਆਂ ਕਿ ਪੰਜਾਬ ਰੰਗਲਾ ਬਣ ਜਾਓ ਪਰ ਸ. ਭਗਵੰਤ ਸਿੰਘ ਮਾਨ ਜਿਵੇਂ ਐੱਮ ਪੀ ਹੁੰਦੇ ਹੋਏ ਲੋਕ ਸਭਾ ਦੇ ਵਿੱਚ ਬੋਲਿਆ ਕਰਦੇ ਸਨ ਅੱਜ ਮੁੱਖ ਮੰਤਰੀ ਬਣ ਕੇ ਆਖਿਰ ਕਿਉਂ ਚੁੱਪ ਹਨ। ਜੇਕਰ ਉਨ੍ਹਾਂ ਵੱਲੋਂ ਜਲਦ ਸਿੱਖ ਕੌਮ ਦੀਆਂ  ਮੰਗਾਂ ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ  ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਨ ਲਈ ਉਪਰਾਲਾ ਕਾਰਨ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਆਪ ਪਾਰਟੀ ਦਾ ਹਾਲ ਅਕਾਲੀ,ਕਾਂਗਰਸ ਤੋਂ ਵੀ ਭੈੜਾ ਹੋਵੇਗਾ। ਅੱਜ ਪੰਜਾਬ ਦੇ ਸਾਰੇ ਮਸਲੇ ਦਿੱਲੀ ਆਪਣੇ ਹੱਥ ਵਿੱਚ ਲੈ ਕੇ ਪੰਜਾਬ ਦੇ ਨਾਲ ਧੋਖਾ ਕਮਾ ਰਹੇ ਹਨ  ਜੋ ਕਦੇ ਚੰਡੀਗੜ੍ਹ ਪੰਜਾਬ ਤੋਂ ਖੋਹਣ ਦੀ ਗੱਲ ਹੋਵੇ । ਕਦੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਗੱਲ । ਪੰਜਾਬ ਸਰਕਾਰ ਨੇ ਜਲਦ ਜੇਕਰ ਲੋਕਾਂ ਦੀ ਗੱਲ ਨਾ ਸੁਣੀ ਤਾਂ ਅੱਕੇ ਹੋਏ ਲੋਕ ਸੜਕਾਂ ਤੇ ਆਉਣਗੇ। ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਸਾਡੇ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਅਪੀਲ ਹੈ ਕਿ ਉੱਠੋ ਜਾਗੋ ਸੰਘਰਸ਼ ਕਰੋ । ਅੱਜ ਪੰਜਾਬ ਹੱਕਾਂ ਤੇ ਡਾਕੇ ਮਾਰਨ ਵਾਲੇ ਕਾਲੇ ਅੰਗਰੇਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਇਕੱਠੇ ਹੋਵੋ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਪੰਥਕ ਮੋਰਚੇ 'ਚ ਆਪ ਜੀ ਦੀ ਉਡੀਕ ਕਰ ਰਹੇ ਹਾਂ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਭਿੰਦਰ ਸਿੰਘ ਬਿੱਲੂ ਸਰਾਭਾ, ਬੂਟਾ ਸਰਾਭਾ,ਭੋਲਾ ਸਰਾਭਾ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਗੁਲਜ਼ਾਰ ਸਿੰਘ ਮੋਹੀ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ।

ਵਿਧਾਇਕ ਇਆਲੀ ਦੀ ਜਾਗੀ ਜ਼ਮੀਰ,

ਰਾਸ਼ਟਰਪਤੀ ਚੋਣ ਚ ਨਹੀਂ ਪਾਈ ਵੋਟ
*ਕਿਹਾ ਕੇਂਦਰ ਸਰਕਾਰ ਨੇ ਸਾਡੇ ਤੇ ਧੱਕੇ ਕੀਤੇ ਨੇ
ਮੁੱਲਾਂਪੁਰ ਦਾਖਾ, 18 ਜੁਲਾਈ ( ਸਤਵਿੰਦਰ ਸਿੰਘ ਗਿੱਲ)
ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੂਬੇ ਦੇ ਮਾਲਵਾ ਇਲਾਕੇ ਵਿਚੋਂ ਇਜ਼ਤ ਰੱਖਣ ਵਾਲੇ ਹਲਕਾ ਦਾਖਾ ਤੋਂ ਜੇਤੂ ਰਹੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਰਾਸ਼ਟਰਪਤੀ ਦੀ ਹੋ ਰਹੀ ਚੋਣ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਦੀ ਦੇਸ਼ ਦੇ ਸਰਵਉਚ ਅਹੁਦੇ ਰਾਸ਼ਟਰਪਤੀ ਦੀ ਉਮੀਦਵਾਰ ਦਰੋਪਾਉਦੀ ਮੁਰਮੂ ਨੂੰ ਵੋਟ ਪਾਉਣ ਲਈ ਕੀਤੇ ਐਲਾਨ ਨੂੰ ਦਰਕਿਨਾਰ ਕਰਕੇ ਵੋਟ ਨਾ ਪਾਉਣ ਦਾ ਐਲਾਨ ਕੀਤਾ ਹੈ। ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਪੰਜਾਬ ਦੇ ਅਹਿਮ ਮੁੱਦਿਆਂ ਅਤੇ ਆਪਣੀ ਜ਼ਮੀਰ ਦੀ ਆਵਾਜ਼ ਦਾ ਜ਼ਿਕਰ ਕਰਦਿਆਂ ਸ੍ਰ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਰੀਬ 8 ਮਿੰਟ ਦੇ ਆਪਣੇ ਇਸ ਐਲਾਨ ਰਾਹੀਂ ਪੰਜਾਬ ਦੇ ਵੱਖ ਵੱਖ ਮੁੱਦਿਆਂ, ਸਿੱਖ ਕੌਮ ਦੇ ਭਖਵੇਂ ਮਸਲੇ ਤੇ ਭਾਵਨਾਵਾਂ ਦਾ ਖੁੱਲ੍ਹ ਕੇ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪਾਰਟੀ ਨੇ ਸਮਰਥਣ ਕੀਤਾ ਹੈ ਪਰ ਇਸ ਵਿਸ਼ੇ ਤੇ ਮੇਰੀ ਰਾਏ ਨਹੀਂ ਲਈ ਗਈ, ਭਾਜਪਾ ਸਾਡੀ ਸਹਿਜੋਗੀ ਰਹੀ ਪਰ ਕੇਂਦਰ ਸਰਕਾਰ ਨੇ ਸਾਡੇ ਕੋਈ ਮਸਲੇ ਹੱਲ ਨਹੀਂ ਕੀਤੇ ਬਲਕਿ ਸਾਡੇ ਨਾਲ ਧੱਕੇ ਕੀਤੇ ਹਨ। ਉਨ੍ਹਾ ਲੰਬਾ ਸਮਾਂ ਦੇਸ਼ ਵਿੱਚ ਰਾਜ ਕਰਨ ਵਾਲੀ ਕਾਂਗਰਸ ਦੀ ਸਿੱਖ ਕੌਮ ਖਾਸ ਕਰਕੇ ਅਤੇ ਪੰਜਾਬ ਉੱਪਰ ਕੀਤੇ ਜੁਲਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਐਲਾਨ ਦੇ ਨਾਲ ਨਾਲ ਸ੍ਰ ਮਨਪ੍ਰੀਤ ਸਿੰਘ ਇਆਲੀ ਨੇ ਆਪਣੀ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਸੰਬੰਧੀ ਵੀ ਸਾਫ ਕਰ ਦਿੱਤਾ ਕਿ 100 ਹਲਕਿਆਂ ਵਾਲੀ ਸ੍ਰ ਝੂੰਧਾ ਦੀ ਲੋਕਾਂ ਦੀਆਂ ਭਾਵਨਾਵਾਂ ਵਾਲੀ ਰੀਪੋਰਟ ਨੂੰ ਦੇਖਦਿਆਂ ਅਗਰ ਪਾਰਟੀ ਲੀਡਰਸ਼ਿਪ ਬਦਲੀ ਜਾਂਦੀ ਤਾਂ ਅੱਜ ਅਸੀਂ ਵਿਧਾਨ ਸਭਾ ਵਿਚ 3 ਹੀ ਨਾ ਰਹਿੰਦੇ। ਚੰਗਾ ਹੁੰਦਾ ਕਿ ਅਸੀਂ ਰਾਜਸੱਤਾ ਪਿੱਛੇ ਭੱਜਣ ਤੋਂ ਪਹਿਲਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ। ਸ੍ਰ ਇਆਲੀ ਦੇ ਇਸ ਫੈਸਲੇ ਦਾ ਸਮਰਥਨ ਕਰਦਿਆਂ ਅਮਰਜੀਤ ਸਿੰਘ ਮੁੱਲਾਂਪੁਰ ਸਾਬਕਾ ਚੇਅਰਮੈਨ, ਪ੍ਰਧਾਨ ਬਲਦੇਵ ਕ੍ਰਿਸ਼ਨ ਅਰੋੜਾ, ਸਾਬਕਾ ਕੌਂਸਲਰ ਸੱਜਣ ਬਾਂਸਲ, ਸਰਵਰਿੰਦਰ ਚੀਮਾ ਸਾਬਕਾ ਪ੍ਰਧਾਨ ਦੁਕਾਨਦਾਰ ਯੂਨੀਅਨ ਮੁੱਲਾਂਪੁਰ ਦਾਖਾ, ਸੁਸ਼ੀਲ ਕੁਮਾਰ ਵਿੱਕੀ ਚੌਧਰੀ ਸਾਬਕਾ ਕੌਂਸਲਰ ਅਤੇ ਸਮੂਹ ਮੁੱਲਾਂਪੁਰ ਸ਼ਹਿਰ ਦੀ ਅਕਾਲੀ ਦਲ ਲੀਡਰਸ਼ਿਪ ਨੇ ਕਿਹਾ ਕਿ ਸ੍ਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਲਿਆ ਗਿਆ ਇਹ ਫੈਸਲਾ ਬਿਲਕੁੱਲ ਸਹੀ ਅਤੇ ਦਲੇਰਾਨਾ ਕਦਮ ਹੈ ਜਿਸ ਲਈ ਸ੍ਰ ਇਯਾਲੀ ਵਧਾਈ ਦੇ ਹੱਕਦਾਰ ਹਨ।

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਬੁੱਕ ਮਾਰਕ ਗਤੀਵਿਧੀ ਕਰਵਾਈ ਗਈ  

ਜਗਰਾਉ 19 ਜੁਲਾਈ  (ਅਮਿਤਖੰਨਾ) ਬਲੌਜ਼ਮਜ਼  ਕਾਨਵੈਂਟ ਸਕੂਲ ਵਿਖੇ ਅੱਜ ਐਲ.ਕੇ.ਜੀ ਜਮਾਤ ਦੇ ਵਿਿਦਆਰਥੀਆਂ ਵੱਲੋਂ ਬੁੱਕ ਮਾਰਕ ਗਤੀਵਿਧੀ ਕਰਵਾਈ ਗਈ ਜਿਸ ਵਿਚ ਉਹਨਾਂ ਨੇ ਅਲੱਗ-ਅਲੱਗ ਤਰ੍ਹਾਂ ਤਸਵੀਰਾਂ ਬਣਾ ਕੇ ਕਿਤਾਬਾਂ ਦੇ ਪੇਜ਼ਾਂ ਦੇ ਕਿਨਾਰਿਆਂ ਤੇ ਲਗਾਏ ਜਿਸ ਨਾਲ ਕਿ ਪੇਜ਼ਾਂ ਨੂੰ ਵੀ ਅੱਗੇ-ਪਿੱਛੇ ਕਰਨਾ ਸੁਖਾਲਾ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਬੱਚਿਆਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਿਲਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੱਚਿਆਂ ਅੰਦਰ ਬਹੁਤ ਸਾਰੀਆਂ ਕਲਾਵਾਂ ਹੁੰਦੀਆਂ ਹਨ ਪਰ ਲੋੜ ਕੇਵਲ ਉਹਨਾਂ ਨੂੰ ਬਾਹਰ ਕੱਢਣ ਦੀ ਹੁੰਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਬਹੁ-ਗੁਣੇ ਬਣਾਉਣ ਲਈ ਹਰ ਪੱਖੋਂ ਸੰਪੂਰਨ ਕਰਨ ਲਈ ਹਰ ਸਮੇਂ ਕੋਸ਼ਿਸ਼ ਵਿਚ ਰਹਿੰਦੇ ਹਾਂ ਤਾਂ ਜੋ ਬੱਚੇ ਆਪਣੇ ਆਉਣ ਵਾਲੇ ਜੀਵਨ ਵਿਚ ਸਫ਼ਲ ਹੋ ਸਕਣ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ।

 ਵਣਮਹਾਂ ਉਤਸਵ ਮਨਾਇਆ


 ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਦੇ  ਪ੍ਰਿੰਸੀਪਲ ਵਿਨੋਦ ਕੁਮਾਰ ਜੀ ਦੀ ਅਗਵਾਈ ਹੇਠ ਸਕੂਲ ਵਿਖੇ ਵਣਮਹਾਂ ਉਤਸਵ ਮਨਾਇਆ ਗਿਆ। ਵਿਦਿਆਰਥੀਆਂ ਦੇ ਸਹਿਯੋਗ ਸਦਕਾ ਸਕੂਲ ਵਿਖੇ ਲਗਭਗ ਸੱਤਰ ਬੂਟੇ ਲਗਾਏ ਗਏ ਹਨ। ਇਸ ਮੌਕੇ  ਪ੍ਰਿੰਸੀਪਲ ਵਿਨੋਦ ਕੁਮਾਰ ,ਲੈਕਚਰਾਰ ਕੰਵਲਜੀਤ ਸਿੰਘ, ਬਲਦੇਵ ਸਿੰਘ,ਕੁਲਵਿੰਦਰ ਕੌਰ,  ਸੀਮਾਂ ਸ਼ੈਲੀ, ਰਵਿੰਦਰ ਕੌਰ, ਕਿਰਨਜੀਤ ਕੌਰ, ਸਰਬਜੀਤ ਕੌਰ, ਮਨਰਮਨ ਕੌਰ, ਗੁਰਿੰਦਰ ਛਾਬੜਾ, ਪ੍ਰਗਟ ਸਿੰਘ, ਹਰਮਿੰਦਰ ਸਿੰਘ, ਮਨਦੀਪ ਸਿੰਘ ਅਤੇ ਵਿਦਿਆਰਥੀ ਵਰਗ ਹਾਜਰ ਸੀ।

 

ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਗਹਿਲ ਵਿਖੇ ਧਾਰਮਕ ਸਮਾਗਮ

ਬਰਨਾਲਾ/ ਮਹਿਲ ਕਲਾਂ- 19 ਜੁਲਾਈ (ਗੁਰਸੇਵਕ ਸੋਹੀ)-ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਗਹਿਲ ਵੱਡਾ ਘੱਲੂਘਾਰਾ 1762 ਈਸਵੀ ਨਾਲ ਸਬੰਧਤ ਅਸਥਾਨ ਹੈ ।ਇਸ ਅਸਥਾਨ  ਵਿਖੇ 24-7-2022 ਨੂੰ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ।ਪ੍ਰੈੱਸ ਮਿਲਣੀ ਦੌਰਾਨ ਗੁਰਦੁਆਰਾ ਦੇ ਮੈਨੇਜਰ ਭਾਈ ਬਲਦੇਵ ਸਿੰਘ ਨੇ ਕਿਹਾ ਹੈ ਕਿ ਇਹ ਸਮਾਗਮ ਗੁਰੂ ਕਾ ਬਾਗ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ 100 ਵੀ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ।ਇਸ ਮੌਕੇ ਰਾਗੀ ਢਾਡੀ ਅਤੇ ਕਥਾਵਾਚਕ ਭਾਈ ਅਵਤਾਰ ਸਿੰਘ (ਪਟਿਆਲਾ)ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ।ਸੰਗਤਾਂ ਇਸ ਧਾਰਮਿਕ ਸਮਾਗਮ ਵਿਚ ਹਾਜ਼ਰੀ ਭਰ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ ।