ਜਗਰਾਉ 26 ਜੁਲਾਈ (ਅਮਿਤਖੰਨਾ) ਜੀ.ਐੱਚ. ਜੀ. ਅਕੈਡਮੀ ,ਜਗਰਾਓਂ ਵਿਖੇ ਨੰਨ੍ਹੇ ਮੁੰਨੇ ਵਿਦਿਆਰਥੀਆਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ 'ਲੀਫ ਪੇਂਟਿੰਗ' ਗਤੀਵਿਧੀ ਕਰਵਾਈ ਗਈ।ਜਿਸ ਵਿੱਚ ਯੂ. ਕੇ. ਜੀ. ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਨੇ ਆਪਣੀ ਆਪਣੀ ਰੁਚੀ ਅਨੁਸਾਰ ਹਰੇ ਪੱਤਿਆਂ ਨਾਲ ਸ਼ੀਟ ਉੱਪਰ ਬਹੁਤ ਹੀ ਸੁੰਦਰ ਤਿਤਲੀ, ਪੰਛੀ ,ਖਰਗੋਸ਼ ਆਦਿ ਦੀਆਂ ਤਸਵੀਰਾਂ ਬਣਾਈਆਂ ।ਨਰਸਰੀ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ 'ਪਟੈਟੋ ਪੇਂਟਿੰਗ'ਗਤੀਵਿਧੀ ਵਿੱਚ ਭਾਗ ਲਿਆ ਅਤੇ ਐਲ.ਕੇ.ਜੀ ਦੇ ਵਿਦਿਆਰਥੀਆਂ ਨੇ 'ਨਿੰਬੂ ਪੇਂਟਿੰਗ' ਵਿਚ ਭਾਗ ਲਿਆ । ਇਸ ਗਤੀਵਿਧੀ ਦੌਰਾਨ ਉਨ੍ਹਾਂ ਨੇ ਵੱਖਰੇ- ਵੱਖਰੇ ਰੰਗਾਂ ਵਿੱਚ ਵੱਖਰੀਆਂ -ਵੱਖਰੀਆਂ ਬਹੁਤ ਸੁੰਦਰ ਤਸਵੀਰਾਂ ਬਣਾਈਆਂ। ਸਾਰੇ ਵਿਦਿਆਰਥੀਆਂ ਨੇ ਇਸ ਗਤੀਵਿਧੀ ਵਿਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਸ ਦਾ ਆਨੰਦ ਮਾਣਿਆ।ਅਖੀਰ ਵਿੱਚ ਜੀ.ਐੱਚ.ਜੀ.ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਆਪਣੀ ਕਲਾ ਦਿਖਾਉਣ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ।