ਲੜੀ ਨੰਬਰ.1
ਜਿਵੇਂ ਕਿ ਤੁਸੀਂ ਪਹਿਲਾਂ ਚੰਦਰ ਗੁਪਤ ਮੌਰੀਆ ਸਾਮਰਾਜ ਬਾਰੇ ਪੜ੍ਹ ਚੁੱਕੇ ਹੋ। ਚੰਦਰ ਗੁਪਤ ਦੀ ਮੌਤ ਪਿੱਛੋਂ ਉਸਦਾ ਪੁੱਤਰ ਬਿੰਦੂਸਾਰ ਕੁਝ ਸਮੇਂ ਲਈ ਰਾਜ ਗੱਦੀ ਉੱਪਰ ਬੈਠਾ। ਉਸਨੇ ਆਪਣੇ ਪਿਤਾ ਦੀ ਨੀਤੀ ਨੂੰ ਅਪਣਾਇਆ ਅਤੇ ਦੱਖਣੀ ਭਾਰਤ ਦੇ ਕਈ ਰਾਜਾਂ ਨੂੰ ਜਿੱਤਿਆ। 273ਈ. ਪੂ.ਵਿੱਚ ਉਸਦੀ ਮੌਤ ਹੋ ਗਈ ਅਤੇ ਬਿੰਦੂਸਾਰ ਦਾ ਪੁੱਤਰ ਅਸ਼ੋਕ ਰਾਜਗੱਦੀ ਉਪਰ ਬੈਠਿਆ ਜੋ ਕਿ ਮੌਰੀਆ ਸਾਮਰਾਜ ਦਾ ਮਹਾਨ ਸਮਰਾਟ ਸਿੱਧ ਹੋਇਆ।
ਅਸ਼ੋਕ ਬੁੱਧ ਧਰਮ ਦਾ ਸਭ ਤੋਂ ਉੱਤਮ ਰਾਜਾ ਸੀ। ਸਮਰਾਟ ਅਸ਼ੋਕ ਦਾ ਪੂਰਾ ਨਾਂ ਦੇਵਨਾਮਪ੍ਰਿਯਾ ਅਸ਼ੋਕ ਸੀ। ਉਸ ਦਾ ਰਾਜ ਪ੍ਰਾਚੀਨ ਭਾਰਤ ਵਿੱਚ 269 ਈਸਾ ਪੂਰਵ ਤੋਂ 232 ਤੱਕ ਸੀ।
ਉਸਦੇ ਪਿਤਾ ਦਾ ਨਾਮ ਬਿੰਦੂਸਾਰ ਅਤੇ ਮਾਤਾ ਦਾ ਨਾਮ ਸੁਭਦਰੰਗੀ ਸੀ। ਅਸ਼ੋਕ ਦੇ ਅਭੀਲੇਖਾ ਤੋਂ ਪਤਾ ਲੱਗਦਾ ਹੈ ਕਿ ਉਸਦੀਆਂ ਪੰਜ ਪਤਨੀਆਂ ਸਨ - ਦੇਵੀ, ਅਸੰਧੀਮਿਤਰਾ, ਤਿਸ਼ਯਰਕਸ਼ਿਤਾ, ਪਦਮਾਵਤੀ ਅਤੇ ਕਾਰੂਵਾਕੀ ਆਦਿ।
ਮੌਰੀਆ ਰਾਜਵੰਸ਼ ਦੇ ਚੱਕਰਵਰਤੀ ਸਮਰਾਟ ਅਸ਼ੋਕ ਨੇ ਅਖੰਡ ਭਾਰਤ 'ਤੇ ਸ਼ਾਸਨ ਕੀਤਾ ਅਤੇ ਉਸਦਾ ਮੌਰੀਆ ਸਾਮਰਾਜ ਹਿੰਦੂਕੁਸ਼ ਤੋਂ ਲੈ ਕੇ ਉੱਤਰ ਵਿੱਚ ਗੋਦਾਵਰੀ ਨਦੀ ਤੱਕ, ਸੁਵਰਨਾਗਿਰੀ ਪਹਾੜੀਆਂ ਦੇ ਦੱਖਣ ਵਿੱਚ ਅਤੇ ਪੂਰਬ ਵਿੱਚ ਮੈਸੂਰ ਅਤੇ ਬੰਗਲਾਦੇਸ਼ ਤੱਕ, ਪੱਛਮ ਵਿੱਚ ਪਾਟਲੀਪੁਤਰ ਤੱਕ ਅਫਗਾਨਿਸਤਾਨ ਤੱਕ ਸੀ। , ਈਰਾਨ, ਬਲੋਚਿਸਤਾਨ ਪਹੁੰਚ ਗਿਆ ਸੀ। ਸਮਰਾਟ ਅਸ਼ੋਕ ਦੇ ਸਾਮਰਾਜ ਨੇ ਅਜੋਕੇ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਬੰਗਲਾਦੇਸ਼, ਭੂਟਾਨ, ਮਿਆਂਮਾਰ ਦੇ ਜ਼ਿਆਦਾਤਰ ਖੇਤਰ ਨੂੰ ਅਧੀਨ ਕੀਤਾ।ਇਹ ਵਿਸ਼ਾਲ ਸਾਮਰਾਜ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਭ ਤੋਂ ਵੱਡਾ ਭਾਰਤੀ ਸਾਮਰਾਜ ਰਿਹਾ ਹੈ। ਚੱਕਰਵਰਤੀ ਸਮਰਾਟ ਅਸ਼ੋਕ ਹਮੇਸ਼ਾ ਸੰਸਾਰ ਦੇ ਸਾਰੇ ਮਹਾਨ ਅਤੇ ਸ਼ਕਤੀਸ਼ਾਲੀ ਸਮਰਾਟਾਂ ਅਤੇ ਰਾਜਿਆਂ ਦੀ ਕਤਾਰ ਵਿੱਚ ਚੋਟੀ ਦੇ ਸਥਾਨ 'ਤੇ ਰਿਹਾ ਹੈ। ਸਮਰਾਟ ਅਸ਼ੋਕ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਮਹਾਨ ਸਮਰਾਟ ਹੈ। ਸਮਰਾਟ ਅਸ਼ੋਕ ਨੂੰ 'ਚਕ੍ਰਵਰਤੀਨ ਸਮਰਾਟ ਅਸ਼ੋਕਾ' ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ 'ਬਾਦਸ਼ਾਹਾਂ ਦਾ ਸਮਰਾਟ' ਅਤੇ ਇਹ ਸਥਾਨ ਭਾਰਤ ਵਿੱਚ ਸਮਰਾਟ ਅਸ਼ੋਕ ਨੂੰ ਹੀ ਮਿਲਿਆ ਹੈ।
ਉਸਨੇ ਆਪਣੇ ਜੀਵਨ ਵਿੱਚ ਇਕ ਯੁੱਧ ਕੀਤਾ ਜੋ ਕਿ ਕਲਿੰਗ ਦਾ ਯੁੱਧ ਹੈ।ਇਸ ਯੁੱਧ ਵਿੱਚ ਬਹੁਤ ਜਾਨੀ ਨੁਕਸਾਨ ਹੋਇਆ ਜਿਸਦਾ ਅਸ਼ੋਕ ਤੇ ਬਹੁਤ ਪ੍ਰਭਾਵ ਪਿਆ ਅਤੇ ਉਸ ਨੇ ਬਾਅਦ ਵਿੱਚ ਸ਼ਾਂਤੀ ਦੀ ਨੀਤੀ ਅਪਣਾਈ ਅਤੇ ਬੁੱਧ ਧਰਮ ਦਾ ਅਨੁਯਾਈ ਬਣ ਗਿਆ।ਉਸਨੇ ਯੁੱਧ ਤੋਂ ਬਾਅਦ ਲੋਕਾਂ ਲਈ ਭਲਾਈ ਦੇ ਕੰਮ ਕੀਤੇ ਅਤੇ ਅਸ਼ੋਕ ਧੰਮ ਜਾਂ ਧਰਮ ਦੀ ਸਥਾਪਨਾ ਕੀਤੀ।
ਕਲਿੰਗ ਦੇ ਯੁੱਧ ਨੇ ਜਿੱਥੇ ਅਸ਼ੋਕ ਨੂੰ ਮਹਾਨਤਾ ਦਾ ਰਸਤਾ ਦਿਖਾਇਆ ਉਥੇ ਮੌਰੀਆ ਸਾਮਰਾਜ ਦੇ ਪਤਨ ਦਾ ਕਾਰਨ ਵੀ ਬਣਿਆ।ਕਿਉੰਕਿ ਉਸਨੇ ਯੁੱਧ ਨਾ ਕਰਨ ਦਾ ਪ੍ਰਣ ਲਿਆ ਸੀ ਜਿਸ ਕਰਕੇ ਉਸ ਨੇ ਯੁੱਧ ਦੀ ਨੀਤੀ ਨੂੰ ਤਿਆਗ ਦਿੱਤਾ ਸੀ।ਜਿਸ ਨਾਲ ਉਸਦੀ ਸੈਨਾ ਅਲਸੀ ਹੋ ਗਈ ਅਤੇ ਅਸ਼ੋਕ ਦੀ ਮੌਤ ਪਿੱਛੋਂ ਯੂਨਾਨੀਆਂ ਦੇ ਹਮਲੇ ਦਾ ਸੈਨਾ ਵਿਰੋਧ ਨਾ ਕਰ ਸਕੀ।ਜਿਸਦੇ ਸਿੱਟੇ ਵਜੋਂ ਮੌਰੀਆ ਸਾਮਰਾਜ ਦਾ ਪਤਨ ਹੋਇਆ।
(ਬਾਕੀ ਵੇਰਵਾ ਅਗਲੇ ਅੰਕ ਵਿੱਚ)
ਪੂਜਾ ਰਤੀਆ
9815591967