You are here

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 157ਵਾਂ ਦਿਨ


 
 ਸਰਕਾਰਾਂ ਵੱਲੋਂ ਜੇਕਰ ਸਿੱਖ ਕੌਮ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਲੋਕ ਸੜਕਾਂ ਤੇ ਆਉਣਗੇ - ਦੇਵ ਸਰਾਭਾ     

ਮੁੱਲਾਂਪੁਰ ਦਾਖਾ,27ਜੁਲਾਈ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 157ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ ਸਹਿਯੋਗੀ ਜਥੇਦਾਰ ਅਮਰ ਸਿੰਘ ਜੁੜਾਹਾਂ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਭਿੰਦਰ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਰਕਾਰਾਂ ਨੇ ਤਾਂ ਹੁਣ ਆਪਣਾ ਪੱਖ ਸ਼ੀਸ਼ੇ ਵਾਂਗ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨੇ ਗੁਰਬਾਣੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕੋਈ ਸਜ਼ਾਵਾਂ ਨਹੀਂ ਦੇਣੀਆਂ ।ਜਦ ਕਿ ਸਮੁੱਚੀ ਸਿੱਖ ਕੌਮ ਚਾਹੁੰਦੀ ਹੈ ਕਿ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਹੁਣ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਦੀ ਨਵੀਂ ਨਿਯੁਕਤੀ ਤੇ ਸਮੂਹ ਜਥੇਬੰਦੀਆਂ ਅਤੇ ਜੁਝਾਰੂ ਲੋਕ ਡਟ ਕੇ ਵਿਰੋਧ ਕਰ ਰਹੇ ਹਨ ਕਿ ਜੋ ਸਰਸੇ ਵਾਲੇ ਸਾਧ ਦਾ ਕੇਸ ਲੜ ਰਹੇ ਨੇ ਉਹ ਸਿੱਖ ਕੌਮ ਨੂੰ ਇਨਸਾਫ਼ ਕਿੱਥੋਂ ਦੇਣਗੇ।ਉਨ੍ਹਾਂ ਅੱਗੇ ਆਖਿਆ ਕਿ ਅੱਜ ਸਮੁੱਚੀ ਕੌਮ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲ ਦੇਖ ਰਹੇ ਹਨ ਕਿ ਆਖਿਰ ਕਦੋਂ ਉਹ ਸਿੱਖ ਕੌਮ ਦੇ ਧਾਰਮਿਕ ਮੰਗਾਂ ਵੱਲ ਧਿਆਨ ਦਿੰਦੇ ਹਨ ਤਾਂ ਜੋ ਆਪ ਪਾਰਟੀ ਦੇ ਸਾਢੇ ਚਾਰ ਮਹੀਨਿਆਂ 'ਚ ਆਪ ਪਾਰਟੀ ਲਈ ਲੋਕਾਂ 'ਚ ਪਿਆਰ ਘਟਿਆ ਅਤੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ 'ਚ ਹਾਰ ਦਾ ਮੂੰਹ ਦੇਖਣਾ ਪਿਆ।ਜੇਕਰ ਪੰਜਾਬ ਦੇ ਮੁੱਖ ਮੰਤਰੀ ਆਪਣੇ ਪੰਜ ਸਾਲ ਪੂਰੇ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਿੱਖ ਕੌਮ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣਾ ਹੀ ਪਵੇਗਾ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਬੇਅਦਬੀਆਂ ਦੇ ਇਨਸਾਫ ਲਈ ਸੜਕਾਂ ਤੇ ਆਉਣਗੇ ।ਉਨ੍ਹਾਂ ਨੇ ਆਖ਼ਰ ਵਿੱਚ ਆਖਿਆ ਕਿ ਸਰਾਭਾ ਪੰਥਕ ਮੋਰਚਾ ਚ ਬੰਦੀ ਸਿੰਘ ਰਿਹਾਈ ਕਮੇਟੀ ਦੀ ਚੋਣ ਕੀਤੀ ਗਈ  । ਜਿਸ ਦੇ 51 ਮੈਂਬਰਾਂ ਦੀ ਚੋਣ ਕੀਤੀ ਗਈ ।ਜਿਨ੍ਹਾਂ ਦੀ ਇਕ ਜ਼ਰੂਰੀ ਮੀਟਿੰਗ ਤੀਹ ਜੁਲਾਈ ਦਿਨ ਸ਼ਨੀਵਾਰ ਨੂੰ ਠੀਕ 11ਵਜੇ ਮੋਰਚਾ ਸਥਾਨ ਵਿਖੇ ਬੁਲਾਈ ਗਈ ਹੈ । ਸੌ ਸਿੱਖ ਕੌਮ ਦੀਆਂ ਹੱਕੀ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਮੀਟਿੰਗ 'ਚ ਜ਼ਰੂਰ ਪਹੁੰਚੋ। ਇਸ ਮੌਕੇ ਉੱਘੇ ਸਮਾਜ ਸੇਵੀ ਪਹਿਲਵਾਨ ਟਹਿਲ ਸਿੰਘ ਕੈਲੇ,ਚਰਨਜੀਤ ਸਿੰਘ ਚੰਨਾ ਸਰਾਭਾ ,ਬਾਬਾ ਜਗਦੇਵ ਸਿੰਘ ਦੁੱਗਰੀ,ਬਲਦੇਵ ਸਿੰਘ ਈਸ਼ਨਪੁਰ, ਹਰਬੰਸ ਸਿੰਘ ਪੰਮਾ ਹਿੱਸੋਵਾਲ ,ਗੁਲਜ਼ਾਰ ਸਿੰਘ ਮੋਹੀ,  ਅੱਛਰਾ ਸਿੰਘ ਸਰਾਭਾ ਮੋਟਰਜ਼,ਦੋਨੋਂ ਹਰਦੀਪ ਸਿੰਘ ਦੋਲੋਂ ਖੁਰਦ,  ਅਮਰਜੀਤ ਸਿੰਘ ਸਰਾਭਾ,ਅਜਮੇਰ ਸਿੰਘ ਭੋਲਾ ਸਰਾਭਾ ਆਦਿ ਹਾਜ਼ਰੀ ਭਰੀ।