You are here

ਪੰਜਾਬ

ਸੁਸਾਇਟੀ ਅਹੁਦੇਦਾਰਾਂ ਨੇ ਐਸ ਐਚ ਓ ਕਮਲਜੀਤ ਸਿੰਘ ਗਿੱਲ ਨਾਲ ਕੀਤੀਆਂ ਵਿਚਾਰਾਂ


ਲੋਕ ਭਲਾਈ ਵੈਲਫੈਅਰ ਸੁਸਾਇਟੀ ਮਹਿਲ ਦਾ ਸਮਾਜਸੇਵਾ 'ਚ ਅਹਿਮ ਸਥਾਨ-ਐਸਐਚਓ ਕਮਲਜੀਤ ਸਿੰਘ ਗਿੱਲ
ਬਰਨਾਲਾ /ਮਹਿਲ ਕਲਾਂ 26 ਜੁਲਾਈ (ਗੁਰਸੇਵਕ ਸੋਹੀ )-  ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਅਹੁਦੇਦਾਰਾਂ ਵੱਲੋਂ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਦੀ ਅਗਵਾਈ ਹੇਠ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਕਮਲਜੀਤ ਸਿੰਘ ਗਿੱਲ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸਮਾਜ ਦੇ ਮੌਜੂਦਾ ਹਾਲਾਤਾਂ ਅਤੇ ਸਮਾਜ ਦੀ ਬਿਹਤਰੀ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਨੇ ਕਿਹਾ ਕਿ ਸਮਾਜ ਅੰਦਰ ਪੁਲਿਸ ਪ੍ਰਸਾਸਨ ਵੱਲੋਂ ਆਪਣਾ ਰੋਲ ਬਾਖੂਸੀ ਨਿਭਾਇਆ ਜਾ ਰਿਹਾ ਹੈ। ਸਮਾਜ ਵਿੱਚ ਆ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਸਮਾਜ ਸੇਵੀ ਸੰਸਥਾਂਵਾਂ ਅਤੇ ਪੁਲਿਸ ਪ੍ਰਸਾਸਨ ਲਗਾਤਾਰ ਮੋਹਰੀ ਹੋ ਕੇ ਆਪਣਾ ਫਰਜ ਨਿਭਾ ਰਿਹਾ ਹੈ। ਲੋਕ ਭਲਾਈ ਵੈਲਫੇਅਰ ਸੁਸਾਇਟੀ ਲਗਾਤਾਰ ਆਪਣੀ ਜਿੰਮੇਵਾਰੀ ਨਿਭਾ ਰਹੀ ਹੈ ਤੇ ਹਜਾਰਾਂ ਨੌਜਵਾਨ ਲੜਕੇ ਲੜਕੀਆਂ ਨੂੰ ਚਿੱਟੇ ਅਤੇ ਹੋਰ ਮਾਰੂ ਨਸਿਆਂ ਦੀ ਦਲਦਲ ਵਿੱਚੋ ਕੱਢ ਚੁੱਕੀ ਹੈ। ਗਰੀਬ ਬੱਚੀਆਂ ਦੇ ਵਿਆਹ, ਬੱਚਿਆਂ ਨੂੰ ਵਰਦੀਆਂ, ਲੋੜਬੰਦ ਪਰਿਵਾਰਾਂ ਨੂੰ ਰਾਸਨ  ਅਤੇ ਹੋਰ ਸਮਾਜ ਭਲਾਈ ਦੇ ਕੰਮ ਨਿਰੰਤਰ ਜਾਰੀ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਲੜਕੀ ਜਾਂ ਗਰੀਬ ਪਰਿਵਾਰ ਦਾ ਨੌਜਵਾਨ ਨਸਿਆਂ ਦੀ ਦਲਦਲ ਵਿੱਚ ਧਸਿਆ ਹੈ ਤਾਂ ਉਸ ਦਾ ਇਲਾਜ ਮੁਫਤ ਕੀਤਾ ਜਾਵੇਗਾ। ਉਹਨਾਂ ਨੌਜਵਾਨਾਂ ਨੂੰ ਗਲਤ ਰਸਤੇ ਛੱਡ ਕੇ ਆਪਣੀ ਤਾਕਤ ਸਮਾਜ ਦੀ ਬਹਿਤਰੀ ਲਈ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਐਸ ਐਚ ਓ ਕਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਸਮਾਜਸੇਵੀ ਸੰਸਥਾਂਵਾਂ ਦਾ ਸਮਾਜ ਨੂੰ ਸੋਹਣਾ ਬਣਾਉਣ ਲਈ ਵੱਡਾ ਰੋਲ ਹੈ। ਪੁਲਿਸ ਪ੍ਰਸਾਸਨ ਸਮਾਜਸੇਵੀ ਸੰਸਥਾਂਵਾਂ ਨਾਲ ਮਿਲਕੇ ਲਗਾਤਾਰ ਆਪਣਾ ਕੰਮ ਬਾਖੂਬੀ ਨਿਭਾ ਹੈ। ਉਹਨਾਂ ਕਿਹਾ ਕਿ ਨਸਿਆਂ ਕਾਰਨ ਘਰ ਤਬਾਹ ਹੋ ਰਹੇ ਹਨ ਤੇ ਨੌਜਵਾਨਾਂ ਨੂੰ ਨਸਿਆਂ ਤੋਂ ਦੂਰ ਰਹਿ ਕੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸੁਸਾਇਟੀ ਵੱਲੋਂ ਜੋ ਵੀ ਕਾਰਜ ਆਰੰਭੇ ਗਏ ਹਨ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ। ਉਹਨਾਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਕੀਤੀਆਂ ਜਾਦੀਆਂ ਸੇਵਾਵਾਂ ਦੀ ਸਲਾਘਾ ਕਰਦਿਆਂ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਸਾਇਟੀ ਅਹੁਦੇਦਾਰ ਫਿਰੋਜ ਖਾਨ, ਜਗਜੀਤ ਸਿੰਘ ਮਾਹਲ, ਗੁਰਸੇਵਕ ਸਿੰਘ ਸਹੋਤਾ, ਹਰਪਾਲ ਸਿੰਘ ਪਾਲੀ ਵਜੀਦਕੇ, ਵੈਦ ਜਰਨੈਲ ਸਿੰਘ ਸੋਨੀ ਅਤੇ ਡਾ ਸਤਪਾਲ ਸਿੰਘ ਹਾਜਰ ਸਨ।

ਪੁਲਿਸ ਜ਼ਬਰ ਖਿਲਾਫ਼ 126ਵੇਂ ਦਿਨ ਵੀ ਦਿੱਤਾ ਧਰਨਾ 


ਪੰਜਾਬ 'ਚ ਕੰਮ ਕਰਦੇ ਨੇ ਦੋ ਕਾਨੂੰਨ-ਤਰਲੋਚਨ ਝੋਰੜਾਂ 
ਜਗਰਾਉਂ 26 ਜੁਲਾਈ (  ਗੁਰਕੀਰਤ ਜਗਰਾਉਂ ) ਸੰਗੀਨ ਧਾਰਾਵਾਂ ਅਧੀਨ ਦਰਜ ਮੁੱਖ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ ਅਤੇ ਸਹਿ ਦੋਸ਼ੀ ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ 23 ਮਾਰਚ ਤੋਂ ਸਿਟੀ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਸਤਾਧਾਰੀ ਨੁਮਾਇੰਦੇ ਅਤੇ ਪੁਲਿਸ ਅਧਿਕਾਰੀਆਂ ਤੋਂ ਪੁਛਿਆ ਕਿ ਕੀ ਪੰਜਾਬ ਵਿੱਚ ਦੋ ਕਾਨੂੰਨ ਕੰਮ ਕਰ ਰਹੇ ਹਨ? ਜੇਕਰ ਨਹੀਂ ਤਾਂ ਫਿਰ ਗੈਰ-ਜ਼ਮਾਨਤੀ ਧਾਰਾਵਾਂ 304, 342, 44, ਅਤੇ ਅੈਸ.ਸੀ/ਅੈਸਟੀ ਅੈਕਟ-1989 ਦੇ ਦੋਸ਼ੀ ਹੁਣ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਹਰ ਕਿਉਂ ਹਨ? ਉਨ੍ਹਾਂ ਕਿਹਾ ਕਿ ਗਲ਼ਤੀ ਆਮ ਬੰਦਾ ਕਰੇ ਤਾਂ ਕਾਨੂੰਨ ਤੁਰੰਤ ਲਾਗੂ ਹੋ ਜਾਂਦਾ ਹੈ ਅਰਥਾਤ ਸਾਰੇ ਟੱਬਰ ਨੂੰ ਚੁੱਕ ਕੇ ਸੀਖਾਂ ਪਿੱਛੇ ਬੰਦ ਕਰ ਦਿੱਤਾ ਜਾਂਦਾ ਹੈ ਪਰ ਜੇ ਗਲ਼ਤੀ ਕੋਈ ਪੁਲਿਸ ਮੁਲਾਜ਼ਮ ਕਰੇ ਤਾਂ ਕਾਨੂੰਨ ਠੁੱਸ ਹੋ ਕੇ ਕਿਉਂ ਰਹਿ ਜਾਂਦਾ ਹੈ? ਉਨ੍ਹਾਂ ਸਪੱਸ਼ਟ ਪੁੱਛਿਆ ਕਿ ਅੈਸ.ਸੀ/ਅੈਸਟੀ ਅੈਕਟ-1989 ਦੇ ਦੋਸ਼ੀਆਂ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ?ਇਸ ਸਮੇਂ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਅੈਸ.ਸੀ./ਬੀ.ਸੀ. ਏਕਤਾ ਭਲਾਈ ਮੰਚ ਦੇ ਚੇਅਰਮੈਨ ਦਰਸ਼ਨ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਦੱਸਿਆ ਕਿ 17 ਸਾਲ ਪਹਿਲਾਂ ਗਰੀਬ ਮਾਂ-ਧੀ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ, ਨਾਲੇ ਕੁੱਟਿਆ- ਮਾਰਿਆ, ਨਾਲੇ ਬਿਜਲ਼ੀ ਦਾ ਕਰੰਟ ਲਗਾਇਆ ਗਿਆ ਸੀ। ਥਾਣਾਮੁਖੀ ਨੇ ਕੁੱਟਮਾਰ ਦੀ ਘਟਨਾ ਨੂੰ ਛੁਪਾਉਣ ਲਈ ਹੀ ਸਾਡੇ ਪਰਿਵਾਰ ਨੂੰ ਹੀ ਝੂਠੇ ਕੇਸਾਂ ਵਿੱਚ ਫਸਾਇਆ ਸੀ ਅਤੇ ਅਸੀਂ ਕਰੀਬ 10 ਸਾਲਾਂ ਬਾਦ ਮੁਕੱਦਮੇ ਚੋਂ ਸੁਰਖੁਰੂ ਹੋਏ। ਉਨ੍ਹਾਂ ਕਿਹਾ ਕਿ ਅੱਤਿਆਚਾਰ ਦੀ ਸ਼ਿਕਾਰ ਕੁਲਵੰਤ ਕੌਰ ਦੀ ਮੌਤ ਤੋ ਬਾਦ ਦੋਸ਼ੀਆਂ ਤੇ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਪਰ ਸੰਗੀਨ ਧਾਰਾਵਾਂ ਲੱਗਣ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਦੋਸ਼ੀ ਥਾਣੇਦਾਰ ਅਤੇ ਸਰਪੰਚ ਬਿਨਾਂ ਕਿਸੇ ਜ਼ਮਾਨਤ ਜਾਂ ਅਰੈਸਟ ਵਰੰਟ ਦੇ ਖੁੱਲ੍ਹੇ ਘੁੰਮ ਰਹੇ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਦੋਸ਼ੀ ਦੀ ਹੈਸੀਅਤ ਦੇਖ ਕੇ ਹੀ ਕਾਨੂੰਨ ਨੂੰ ਅਪਲਾਈ ਕਰਦੇ ਹਨ। 
ਨਿਹੰਗ ਮੁਖੀ ਬਾਬਾ ਸੁਖਦੇਵ ਸਿੰਘ ਨੇ ਕਿਹਾ ਪੀੜ੍ਹਤਾਂ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ "ਆਪ ਸਰਕਾਰ" ਦੇ ਮੱਥੇ 'ਤੇ ਕਲੰਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤਿੱਖਾ ਕਰਕੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ। ਇਸ ਸਮੇਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ ਪਿਛਲੇ 4 ਮਹੀਨਿਆਂ ਤੋਂ ਹੱਕ-ਸੱਚ ਤੇ ਇਨਸਾਫ਼ ਦੀ ਪ੍ਰਾਪਤੀ ਲਈ ਲੱਗਾ "ਭਾਈ ਲਾਲੋ ਦੇ ਵਾਰਸਾਂ" ਦਾ ਇਹ ਧਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੋਟਾਂ ਤੋਂ ਪਹਿਲਾਂ ਦੀ ਕਹਿਣੀ ਤੇ ਹੁਣ ਦੀ ਕਰਨੀ ਦੇ ਫਰਕ ਨੂੰ ਦਰਸਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ਼ ਦੀ ਪੁਰਜ਼ੋਰ ਮੰਗ ਕੀਤੀ ਗਈ। ਇਸ ਸਮੇਂ ਜੱਥੇਦਾਰ ਚੜਤ ਸਿੰਘ ਗਗੜਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ ਤੇ ਬਾਬਾ ਬੰਤਾ ਸਿੰਘ ਡੱਲਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਰਪੰਚ ਜਸਵੀਰ ਸਿੰਘ ਟੂਸਾ, ਹਰਜੀਤ ਸਿੰਘ, ਕੁਲਦੀਪ ਸਿੰਘ ਬਾਬਾ, ਅਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਵੰਤ ਕੌਰ ਪੁਲਿਸ ਦੇ ਤਸੀਹਿਆ ਕਾਰਨ ਨਕਾਰਾ ਹੋ ਕੇ ਲੰਘੀ 10 ਦਸੰਬਰ 2021 ਨੂੰ ਸਵਰਗ ਸੁਧਾਰ ਗਈ ਸੀ। ਪੁਲਿਸ ਨੇ ਸਥਾਨਕ ਸਿਟੀ ਥਾਣੇ ਵਿੱਚ ਉਕਤ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕਰ ਲਿਆ ਸੀ ਪਰ ਅਜੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਪਾਈ ਕਿਉਂਕਿ ਉਹ ਪੁਲਿਸ ਅਤੇ ਲੀਡਰਾਂ ਦੇ ਖਾਸ ਕਮਾਊ ਪੁੱਤ ਹਨ। ਮੁਦਈ ਮੁਕੱਦਮਾ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨਾ ਸਥਾਪਤ ਕ‍ਾਨੂੰਨ ਦੀ ਘੋਰ ਉਲੰਘਣਾ ਹੈ। ਇਸ ਸਮੇਂ ਜਸਵੀਰ ਸਿੰਘ ਸਿੱਧਵਾਂ, ਹ‍ਕਮ ਸਿੰਘ ਸਿੱਧਵਾਂ, ਰਵੀ ਸਿੰਘ, ਸਵਰਨ ਸਿੰਘ ਰੂੰਮੀ, ਸਰਬਜੀਤ ਸਿੰਘ ਗਾਲਿਬ, ਬੀਰ ਸਿੰਘ ਕੋਠੇ ਪੋਨਾ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ ਆਦਿ ਵੀ ਹਾਜ਼ਰ ਸਨ।

ਡਾਕਟਰ ਵਿਜੇ ਸਿੰਗਲਾ ਬਰਖ਼ਾਸਤ ਸਿਹਤ ਮੰਤਰੀ  ਖ਼ਿਲਾਫ਼ ਚਾਰਜਸ਼ੀਟ ਪੇਸ਼

ਚੰਡੀਗਡ਼੍ਹ, 26 ਜੁਲਾਈ (ਜਨਸ਼ਕਤੀ ਨਿਊਜ਼ ਬਿਊਰੋ  )ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਬਰਖ਼ਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਖ਼ਿਲਾਫ਼ ਚਾਰਜਸ਼ੀਟ ਪੇਸ਼ ਕਰ ਦਿੱਤੀ ਗਈ ਹੈ। ਸਿੰਗਲਾ ਨੂੰ 2 ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਖਾਸਤ ਕਰ ਦਿੱਤਾ ਸੀ। ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਤੇਜ਼ੀ ਦਿਖਾਉਂਦੇ ਹੋਏ ਇਹ ਕਾਰਵਾਈ ਕੀਤੀ ਹੈ। ਫਿਲਹਾਲ ਸਿੰਗਲਾ ਅਤੇ ਉਨ੍ਹਾਂ ਦੇ ਓਐਸਡੀ ਪ੍ਰਦੀਪ ਕੁਮਾਰ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਹੈ।ਇਸ ਸਮੇਂ ਸਿੰਗਲਾ ਜ਼ਮਾਨਤ 'ਤੇ ਬਾਹਰ ਹਨ। ਉਹ ਮਾਨਸਾ ਵਿੱਚ ਵਿਧਾਇਕ ਹੋਣ ਦੇ ਨਾਤੇ ਲਗਾਤਾਰ ਸਿਆਸੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹਨ।ਡਾ: ਵਿਜੇ ਸਿੰਗਲਾ 'ਤੇ ਦੋਸ਼ ਸੀ ਕਿ ਉਹ ਵਿਭਾਗ ਦੇ ਟੈਂਡਰ ਸਮੇਤ ਹਰ ਕੰਮ 'ਚ 1 ਫੀਸਦੀ ਕਮਿਸ਼ਨ ਮੰਗ ਰਹੇ ਸਨ।ਵਿਭਾਗ ਦੇ ਇੰਜਨੀਅਰ ਨੇ ਇਸ ਦੀ ਸ਼ਿਕਾਇਤ ਸੀਐਮ ਭਗਵੰਤ ਮਾਨ ਨੂੰ ਕੀਤੀ। ਰਿਸ਼ਵਤ ਮੰਗਣ ਦੀ ਰਿਕਾਰਡਿੰਗ ਵੀ ਮੁੱਖ ਮੰਤਰੀ ਤੱਕ ਪਹੁੰਚੀ। ਸੀਐਮ ਮਾਨ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਨ੍ਹਾਂ ਸਿੰਗਲਾ ਨੂੰ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਨੇ ਗੁਨਾਹ ਕਬੂਲ ਕਰ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਗਿਆ ਅਤੇ ਭ੍ਰਿਸ਼ਟਾਚਾਰ ਵਿਰੋਧੀ ਕੇਸ ਦਾਇਰ ਕੀਤਾ ਗਿਆ। ਵਿਜੀਲੈਂਸ ਨੇ ਥੋੜ੍ਹੀ ਦੇਰ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।

ਅਨਮੋਲ ਰਤਨ ਸਿੱਧੂ ਐਡਵੋਕੇਟ ਜਨਰਲ ਨੇ ਦਿੱਤਾ ਅਸਤੀਫਾ

ਐਡਵੋਕੇਟ ਜਨਰਲ ਅਨਮੋਲ ਰਤਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਨਮੋਲ ਰਤਨ ਸਿੱਧੂ ਨੇ ਆਪਣੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ। ਉਨ੍ਹ ਵੱਲੋਂ 19 ਜੁਲਾਈ ਨੂੰ ਅਸਤੀਫਾ ਦੇ ਦਿੱਤ ਗਿਆ ਸੀ।

ਬੰਦੀ ਸਿੰਘਾ ਦੀ ਰਿਹਾਈ ਲਈ ਪਿੰਡ ਮਾਣੂੰਕੇ ਵਿਖੇ ਪੋਸਟਰ ਲਾਏ

ਹਠੂਰ,26,ਜੁਲਾਈ-(ਕੌਸ਼ਲ ਮੱਲ੍ਹਾ)-ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ
ਹਰਪ੍ਰੀਤ ਸਿੰਘ ਖਾਲਸਾ ਵੱਲੋ ਕੀਤੇ ਅਦੇਸ਼ਾ ਅਨੁਸਾਰ ਅਤੇ ਐਸ ਜੀ ਪੀ ਸੀ ਦੇ ਹਲਕਾ
ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ
ਸ਼੍ਰੀ ਜੌੜੀਆ ਸਾਹਿਬ ਪਿੰਡ ਮਾਣੂੰਕੇ ਵਿਖੇ ਸਮੂਹ ਬੰਦੀ ਸਿੰਘਾ ਦੀ ਰਿਹਾਈ ਲਈ
ਪੋਸਟਰ ਲਾਏ ਗਏ।ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਦੇਸ਼ ਦੀ
ਮੋਦੀ ਸਰਕਾਰ ਵੱਲੋ ਕੀਤੇ ਵਾਅਦਿਆਂ ਤੋ ਮੁਕਰਨ ਅਤੇ ਕੇਜਰੀਵਾਲ ਦੀ ਦਿੱਲੀ ਸਰਕਾਰ ਵੱਲੋ
ਕੀਤੇ ਜਾ ਰਹੇ ਸਿੱਖ ਵਿਰੋਧੀ ਫੈਸਲਿਆ ਖਿਲਾਫ ਇੱਕ ਵੱਡੇ ਸੰਘਰਸ ਅਰੰਭੀਏ ਗਏ ਹਨ
ਜਿਸ ਕਰਕੇ ਹਰ ਗੁਰੂਘਰ ਵਿਚ ਬੰਦੀ ਸਿੰਘਾ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇ ਅਤੇ
ਬੈਨਰ ਲਾ ਕੇ ਸੰਗਤਾ ਨੂੰ ਜਾਣਕਾਰੀ ਦਿੱਤੀ ਜਾਵੇ।ਉਨ੍ਹਾ ਕਿਹਾ ਕਿ ਅੱਜ ਸਾਨੂੰ
ਦੇਸ ਦੀਆ ਵੱਖ-ਵੱਖ ਜੇਲਾ ਵਿਚ ਆਪਣੀ ਸਜਾ ਪੂਰੀ ਕਰ ਚੁੱਕੇ ਸਮੂਹ ਬੰਦੀ ਸਿੰਘਾ
ਦੀ ਰਿਹਾਈ ਲਈ ਪਾਰਟੀਬਾਜੀ ਤੋ ਉੱਪਰ ਉੱਠ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕੇਸਰੀ
ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ।ਇਸ ਮੌਕੇ ਉਨ੍ਹਾ ਨਾਲ ਪਿੰਡ ਮਾਣੂੰਕੇ
ਦੀਆ ਸੰਗਤਾ ਹਾਜ਼ਰ ਸਨ।
ਫੋਟੋ ਕੈਪਸਨ:-ਪਿੰਡ ਮਾਣੂੰਕੇ ਵਿਖੇ ਪੋਸਟਰ ਲਾਉਦੇ ਹੋਏ ਭਾਈ ਗੁਰਚਰਨ ਸਿੰਘ
ਗਰੇਵਾਲ ਅਤੇ ਹੋਰ।

ਪੰਜਾਬ ਦੀ ਆਪ ਸਰਕਾਰ ਮਸਲੇ ਨੂੰ ਹਰ ਹੀਲੇ ਹੱਲ ਕਰੇਗੀ : ਕੈਬਨਿਟ ਮੰਤਰੀ  ਸ੍ ਹਰਪਾਲ ਸਿੰਘ ਚੀਮਾਂ

ਐਸੋਸੀਏਸ਼ਨ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਰਾਬਤਾ ਜਾਰੀ...ਡਾ.ਬਾਲੀ...

ਲੱਖਾਂ ਲੋਕਾਂ ਦੇ ਰੁਜ਼ਗਾਰ ਨੂੰ ਬਚਾਉਣ ਲਈ ਜਥੇਬੰਦੀ ਬਚਨਬੱਧ...ਡਾ ਕਾਲਖ ... 

ਚੰਡੀਗੜ੍ਹ  26 ਜੁਲਾਈ (ਡਾ ਸੁਖਵਿੰਦਰ ਬਾਪਲਾ ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ 295) ਪੰਜਾਬ ਦੇ  ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਜੀ ਬਾਲੀ ਦੀ ਅਗਵਾਈ ਹੇਠ ਇਕ ਵਫ਼ਦ  ਕੈਬਨਿਟ ਮੰਤਰੀ ਪੰਜਾਬ ਸ੍. ਹਰਪਾਲ ਸਿੰਘ ਜੀ ਚੀਮਾਂ ਨੂੰ  ਸਿਵਲ ਸੈਕਟਰੀਏਟ ਚੰਡੀਗੜ੍ਹ ਵਿਚ ਮਿਲਿਆ । ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ  ਜਰੂਰੀ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਕੈਬਨਿਟ ਮੰਤਰੀ ਚੀਮਾਂ ਜੀ ਵਲੋਂ  ਐਸੋਸੀਏਸ਼ਨ ਦੇ ਸੂਬਾਈ ਆਗੂਆਂ  ਨੂੰ ਵਿਸਵਾਸ ਦਿਵਾਉਦੇ ਹੋਏ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਹਲ ਕਰਨ ਲਈ ਪੂਰਨ ਤੌਰ ਤੇ ਇਮਾਨਦਾਰੀ ਨਾਲ ਵਚਨਬੱਧ ਹੈ। ਸਰਦਾਰ ਚੀਮਾ ਨੇ ਵਿਸ਼ਵਾਸ ਦਿਵਾਇਆ   ਕਿ ਐਸੋਸੀਏਸ਼ਨ ਦੀ  ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਵੱਡੀ ਮੀਟਿੰਗ ਸਿਵਲ  ਸੈਕਟਰੀਏਟ ਵਿੱਚ ਕਰਵਾਈ ਜਾਵੇਗੀ। ਇਸ ਵਫਦ ਵਿੱਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਨਰਲ ਸਕੱਤਰ ਡਾ.ਜਸਵਿੰਦਰ ਕਾਲਖ , ਚੇਅਰਮੈਨਡਾ ਠਾਕੁਰਜੀਤ ਮੁਹਾਲੀ ,ਡਾ ਰਣਜੀਤ ਸਿੰਘ ਰਾਣਾ ਵਾਈਸ ਚੇਅਰਮੈਨ, ਡਾ ਮਾਘ ਸਿੰਘ ਸੂਬਾ ਕੈਸ਼ੀਅਰ, ਡਾ ਰਾਜੇਸ਼ ਸ਼ਰਮਾ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ ਬਲਕਾਰ ਸਿੰਘ ਜੀ ਸੇਰਗਿਲ ਪਟਿਆਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ ਸਾਮਲ ਸਨ। 
  ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ   ਮਹਿਲ ਕਲਾਂ ਨੇ ਦੱਸਿਆ ਕਿ  ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਾਡੇ ਮਸਲੇ ਨੂੰ ਹਮੇਸ਼ਾ ਅਣਗੌਲਿਆਂ ਕੀਤਾ ਹੈ । ਕੈਬਨਿਟ ਮੰਤਰੀ ਚੀਮਾਂ ਜੀ ਨੇ ਵਿਸਵਾਸ ਦੁਆਇਆ ਹੈ ਕਿ ਮੈਡੀਕਲ ਪ੍ਰੈਕਟੀਸ਼ਨਰਾਂ  ਦਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ। ਐਸੋਸੀਏਸ਼ਨ ਵਲੋਂ ਮੰਤਰੀ ਚੀਮਾਂ ਜੀ ਨਾਲ ਲੰਮਾ ਸਮਾਂ ਖੁਸਨੁਮਾ ਮਾਹੌਲ ਵਿੱਚ ਗਲਬਾਤ ਹੋਈ ਅਤੇ ਉਹਨਾਂ ਨੂੰ ਮੰਗ ਪੱਤਰ ਵੀ ਦਿਂਤਾ ਗਿਆ।
ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ  ਜਥੇਬੰਦੀ ਲੱਖਾਂ ਲੋਕਾਂ ਦੇ ਰੁਜ਼ਗਾਰ ਨੂੰ ਬਚਾਉਣ ਲਈ ਹਮੇਸ਼ਾ  ਯਤਨਸ਼ੀਲ ਰਹੇਗੀ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਪੰਜਾਬ ਦੇ ਅੱਸੀ ਪਰਸੈਂਟ ਲੋਕਾਂ ਨਾਲ ਸਿੱਧੇ ਤੌਰ ਤੇ ਜੁੜਿਆ ਮਸਲਾ ਹੈ। 
  ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਧਰਮਪਾਲ ਸਿੰਘ  ਭਵਾਨੀਗੜ੍ਹ, ਡਾ ਸਰਬਜੀਤ ਸਿੰਘ ਜੀ ਅਮਿੰਤਰਸਰ, ਡਾ ਮਲਕੀਤ ਸਿੰਘ ਰਈਆ, ਡਾ  ਗੁਰਮੁਖ ਸਿੰਘ ਮੋਹਾਲੀ, ਡਾ ਰਿੰਕੂ ਕੁਮਾਰ ਜੋਇੰਟ ਸੈਕਟਰੀ ਪੰਜਾਬ ਫਤਿਹਗੜ੍ਹ ਸਾਹਿਬ, ਡਾ ਗੁਰਮੀਤ ਸਿੰਘ ਰੋਪੜ ਡਾ ਬਲਕਾਰ ਕਟਾਰੀਆ ਜਿਲ੍ਹਾ ਪ੍ਰਧਾਨ ਨਵਾਂ ਸਹਿਰ, ਡਾ ਬਲਜਿੰਦਰ ਸਿੰਘ, ਡਾ ਸੁਖਰਾਜ ਜਿਲ੍ਹਾ ਤਰਨਤਾਰਨ,  ਡਾ ਪਰੇਮ ਸਲੋਹ ਜਿਲ੍ਹਾ  ਕੈਸ਼ੀਅਰ ਨਵਾਂ ਸਹਿਰ,  ਡਾ ਕਸਮੀਰ ਸਿੰਘ ਡਾ ਜਤਿੰਦਰ ਸਹਿਗਲ ਆਦਿ ਹਾਜ਼ਰ ਸਨ।

ਚੰਨਣਵਾਲ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ

   

ਬਰਨਾਲਾ /ਮਹਿਲ ਕਲਾਂ- 26 ਜੁਲਾਈ- (ਗੁਰਸੇਵਕ ਸੋਹੀ )- ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਸੰਬੰਧੀ ਜਾਗਰੂਕ ਕਰਨ ਦੇ ਮਕਸਦ ਤਹਿਤ ਤਹਿਤ ਡਾਕਟਰ ਜਸਬੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਤੇ ਡਾਕਟਰ ਜੈਦੀਪ ਸਿੰਘ ਚਹਿਲ ਐਸ. ਐਮ. ਓ ਮਹਿਲ ਕਲਾਂ  ਅਤੇ ਡਾ ਜਸਪਿੰਦਰ ਸਿੰਘ ਵਾਲੀਆ ਸੀ. ਐਚ. ਸੀ ਚੰਨਣਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਚੰਨਣਵਾਲ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਸੰਬੰਧੀ ਜਾਗਰੂਕ ਕੀਤਾ ਗਿਆ । ਇਸ ਸਮੇਂ ਸਿਹਤ ਵਿਭਾਗ ਦੇ ਮਲਟੀਪਰਪਜ਼ ਹੈਲਥ ਵਰਕਰ ਖੁਸ਼ਪਿੰਦਰ ਕੁਮਾਰ ਨੇ ਅੱਜ ਇਕੱਠੇ ਹੋਏ ਲੋਕਾਂ ਨੂੰ ਡੇਂਗੂ ,ਮਲੇਰੀਆ ਖੜ੍ਹੇ ਪਾਣੀ ਤੋਂ ਪੈਦਾ ਹੋਣ ਵਾਲੇ ਮੱਛਰ ਨਾਲ ਫੈਲਣ ਵਾਲੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਪਣੇ ਘਰਾਂ ਦੇ ਢੋਲ, ਟੈਂਕੀਆਂ, ਖੇਲਾਂ, ਕੂਲਰ, ਫਰਿੱਜਾਂ ਦੀਆਂ ਟ੍ਰੇਆਂ ਵਿਚਲਾ ਪਾਣੀ ਘੱਟੋ ਘੱਟ ਹਫ਼ਤੇ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਕੱਢ ਕੇ ਚੰਗੀ ਤਰ੍ਹਾਂ ਇਨ੍ਹਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ ਅਤੇ ਕਬਾਡ਼ ਵਿੱਚ ਪਏ ਡੱਬੇ, ਟਾਇਰ, ਘੜੇ ਆਦਿ ਦਾ ਨਿਪਟਾਰਾ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਰਾਤ ਨੂੰ ਸੌਣ ਵੇਲੇ ਆਪਣੇ ਸਰੀਰ ਨੂੰ ਪੂਰੇ ਢਕਣ ਵਾਲੇ ਕੱਪੜੇ ਪਹਿਨ ਕੇ ਹੀ ਸੌਣਾ ਚਾਹੀਦਾ ਹੈ ਤਾਂ ਜੋ ਮੱਛਰ ਤੋਂ ਬਚਾਅ ਹੋ ਸਕੇ । ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ  ।ਜੇਕਰ ਕਿਸੇ ਵਿਅਕਤੀ ਨੂੰ ਬੁਖਾਰ ਹੁੰਦਾ ਹੈ ਤਾਂ ਤੁਰੰਤ ਨੇਡ਼ੇ ਦੇ ਹਸਪਤਾਲ ਜਾ ਕੇ ਆਪਣਾ ਇਲਾਜ ਕਰਵਾ ਸਕਦਾ ਹੈ ਜੋ ਕਿ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਸਮੇਂ ਅਮਰਜੀਤ ਕੌਰ( A.N.M) ਕਮਲਪ੍ਰੀਤ ਕੌਰ (C.H.O) ਆਸ਼ਾ ਵਰਕਰ ਆਦਿ ਹਾਜ਼ਰ ਸਨ ।

ਸਰਪੰਚ ਸੁਖਵਿੰਦਰ ਸਿੰਘ ਗੋਲੂ ਪਮਾਲੀ ਕਾਗਰਸ ਦੇ ਬਲਾਕ ਪ੍ਰਧਾਨ ਬਣੇ

ਪਿੰਡ ਪੱਧਰੀ ਕਾਗਰਸ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ—ਸਰਪੰਚ
ਮੁੱਲਾਂਪੁਰ ਦਾਖਾ,25 ਜੁਲਾਈ(ਸਤਵਿੰਦਰ ਸਿੰਘ ਗਿੱਲ) ਬੀਤੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਹਲਕੇ ਦਾਖੇ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਅਤਿ ਨਜਦੀਕੀ ਅਤੇ ਕਾਂਗਰਸ ਪਾਰਟੀ ਦੇ ਮਿਹਨਤੀ ਨਿਧੜਕ ਆਗੂ ਅਤੇ ਪਿੰਡ ਪਮਾਲੀ ਦੇ ਮੌਜੂਦਾ ਸਰਪੰਚ ਸੁਖਵਿੰਦਰ ਸਿੰਘ ਗੋਲੂ ਨੂੰ ਕਾਂਗਰਸ ਪਾਰਟੀ ਦੇ ਬਲਾਕ ਪੱਖੋਵਾਲ ਅਤੇ ਸੁਧਾਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਦੋਵੇਂ ਬਲਾਕ ਹਲਕਾ ਦਾਖਾ ਦੇ ਕਸਬਾ ਮੁੱਲਾਂਪੁਰ ਅਧੀਨ ਆਉਂਦੇ ਹਨ।ਇਸ ਨਿਯੁਕਤੀ ਬਾਰੇ ਜਦੋਂ ਹਲਕੇ ਦਾਖੇ ਦੇ ਪੰਚਾਂ, ਸਰਪੰਚਾਂ ਅਤੇ ਹੋਰ ਮੋਹਤਬਰ ਕਾਂਗਰਸੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬੇਹੱਦ ਖੁਸ਼ੀ ਮਨਾਈ ਅਤੇ ਜਿੱਥੇ ਹਲਕਾ ਇੰਚਾਰਜ਼ ਕੈਪਟਨ ਸੰਦੀਪ ਸੰਧੂ ਦਾ ਧੰਨਵਾਦ ਕੀਤਾ ਉਥੇ  ਸਰਪੰਚ ਸੁਖਵਿੰਦਰ ਸਿੰਘ ਗੋਲੂ ਨੂੰ ਵਧਾਈਆਂ ਦਿੱਤੀਆਂ। ਜਦੋਂ ਇਸ ਸਬੰਧੀ ਹਲਕਾ ਇੰਚਾਰਜ਼ ਕੈਪਟਨ ਸੰਦੀਪ ਸਿੰਘ ਸੰਧੂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਹਮੇਸ਼ਾਂ ਮਿਲਦਾ ਰਹੇਗਾ ਜਿਸ ਨਾਲ ਭਵਿੱਖ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਕੈਪਟਨ ਸੰਧੂ ਨੇ ਕਿਹਾ ਕਿ ਸਰਪੰਚ ਸੁਖਵਿੰਦਰ ਸਿੰਘ ਪਮਾਲੀ ਬਹੁਤ ਹੀ ਨੇਕ ਅਤੇ ਮਿਹਨਤੀ ਆਗੂ ਹੈ ਜਿਸ ਨੇ ਹਮੇਸ਼ਾਂ ਪਾਰਟੀ ਦੀ ਚੜਦੀ ਕਲਾ ਵਾਸਤੇ ਮਿਹਨਤ ਕੀਤੀ ਹੈ ਅਤੇ ਉਮੀਦ ਹੈ ਕਿ ਭਵਿੱਖ ਵਿੱਚ ਵੀ ਇਸ ਆਗੂ ਇਸ ਤਰਾਂ ਹੀ ਪਾਰਟੀ ਦੇ ਹੱਕ ਚ ਪਰਚਾਰ ਕਰਦਾ ਰਹੇਗਾ। ਪਮਾਲੀ ਪਿੰਡ ਦੇ ਇਸ ਨੌਜਵਾਨ ਸਰਪੰਚ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਦਾ ਵੀ ਇਹੋ ਆਖਣਾ ਸੀ ਕਿ ਮੈਂ ਤਾਂ ਨਿਮਾਣਾ ਵਰਕਰ ਬਣ ਕੇ ਕਾਂਗਰਸ ਪਾਰਟੀ ਵਾਸਤੇ ਹਮੇਸ਼ਾਂ ਮਿਹਨਤ ਕੀਤੀ ਹੈ ਅਤੇ ਪਾਰਟੀ ਵਾਸਤੇ ਮਿਹਨਤ ਕਰਦਾ ਵੀ ਰਹਾਂਗਾ।ਉਹਨਾਂ ਕਿਹਾ ਕਿ ਉਹ ਮਿਹਨਤ ਕਰਕੇ ਪਿੰਡ ਪੱਧਰੀ ਕਾਗਰਸ ਪਾਰਟੀ ਦੀਆਂ ਕਮੇਟੀਆਂ ਬਣਾਉਣਗੇ ।

ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਪਹਿਲ ਦੇ ਅਧਾਰ ਤੇ ਕਰਾਂਗੇ ਹੱਲ- ਸਿਹਤ ਮੰਤਰੀ ਪੰਜਾਬ..    

ਚੰਡੀਗੜ੍ਹ 25 ਜੁਲਾਈ (ਡਾ ਸੁਖਵਿੰਦਰ ਸਿੰਘ ਬਾਪਲਾ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ( ਰਜਿ: 295) ਪੰਜਾਬ  ਦੀ ਇਕ ਅਤਿ ਜਰੂਰੀ ਮੀਟਿੰਗ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਜੀ ਬਾਲੀ ਦੀ ਅਗਵਾਈ ਹੇਠ ਸਿਹਤ ਮੰਤਰੀ ਪੰਜਾਬ ਸ੍. ਚੇਤਨ ਸਿੰਘ ਜੀ ਜੋੜੇਮਾਜਰਾ  ਨਾਲ ਸਿਵਲ ਸੈਕਟਰੀਏਟ ਚੰਡੀਗੜ੍ਹ ਵਿਚ ਹੋਈ। ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ  ਜਰੂਰੀ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਗਈ । ਜਿਸ ਵਿੱਚ ਸਿਹਤ ਮੰਤਰੀ ਜੀ ਵਲੋਂ  ਐਸੋਸੀਏਸ਼ਨ ਦੇ ਸੂਬਾਈ ਆਗੂਆਂ ਨੂੰ ਵਿਸਵਾਸ ਦਿਵਾਉਦੇ ਹੋਏ ਕਿਹਾ ਕਿ ਆਪ ਸਰਕਾਰ, ਕੀਤੇ ਵਾਅਦੇ ਮੁਤਾਬਕ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਹਲ ਕਰਨ ਲਈ ਵਚਨਬੱਧ ਹੈ।
 ਇਸ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ   ਡਾਕਟਰ ਜਸਵਿੰਦਰ ਕਾਲਖ, ਸੂਬਾ ਚੇਅਰਮੈਨ  ਡਾ ਠਾਕੁਰਜੀਤ ਸਿੰਘ,   ਸੂਬਾ ਵਾਈਸ ਚੇਅਰਮੈਨ ਡਾ ਰਣਜੀਤ ਸਿੰਘ ਰਾਣਾ, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ, ਸੂਬਾ ਪ੍ਰੈੱਸ ਸਕੱਤਰ ਡਾ ਰਾਜੇਸ਼ ਸ਼ਰਮਾ ਰਾਜੂ , ਡਾ ਬਲਕਾਰ ਸਿੰਘ ਜੀ ਸੇਰਗਿਲ ਪਟਿਆਲਾ  ਸੀਨੀਅਰ ਮੀਤ ਪ੍ਰਧਾਨ ਪੰਜਾਬ ,ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਹਾਜਰ ਸਨ।
  ਇਸ ਮੌਕੇ ਪ੍ਰੈੱਸ ਨੂੰ  ਜਾਣਕਾਰੀ ਦਿੰਦਿਆਂ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲਕਲਾਂ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਸਮਾਜ ਨਾਲ ਜੁੜਿਆ ਮਸਲਾ ਹੈ। ਪਿਛਲੀਆਂ ਸਰਕਾਰਾਂ ਨੇ ਸਾਡੇ ਮਸਲੇ ਨੂੰ ਹਮੇਸ਼ਾ ਅਣਗੌਲਿਆਂ ਕੀਤਾ ਹੈ। ਉਹਨਾਂ ਕਿਹਾ ਕਿ ਸਿਹਤ ਮੰਤਰੀ ਪੰਜਾਬ ਨੇ ਵਿਸਵਾਸ ਦੁਆਇਆ ਹੈ ਕਿ ਮੈਡੀਕਲ ਪ੍ਰੈਕਟੀਸ਼ਨਰਾਂ  ਦਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ।
 ਇਸ ਸਮੇਂ ਹੋਰਨਾਂ ਤੋਂ ਇਲਾਵਾ  ਡਾ ਧਰਮਪਾਲ ਸਿੰਘ  ਭਵਾਨੀਗੜ੍ਹ, ਡਾ ਸਰਬਜੀਤ ਸਿੰਘ ਜੀ ਅਮਿੰਤਰਸਰ, ਡਾ ਮਲਕੀਤ ਸਿੰਘ ਰਈਆ, ਡਾ  ਗੁਰਮੁਖ ਸਿੰਘ ਮੋਹਾਲੀ, ਡਾ ਰਿੰਕੂ ਕੁਮਾਰ ਜੋਇੰਟ ਸੈਕਟਰੀ ਪੰਜਾਬ ਫਤਿਹਗੜ੍ਹ ਸਾਹਿਬ,  ਡਾ ਗੁਰਮੀਤ ਸਿੰਘ ਰੋਪੜ, ਡਾ ਬਲਕਾਰ ਕਟਾਰੀਆ ਜਿਲ੍ਹਾ ਪ੍ਰਧਾਨ ਨਵਾਂ ਸਹਿਰ, ਡਾ ਬਲਜਿੰਦਰ ਸਿੰਘ ,ਡਾ ਸੁਖਰਾਜ ਸਿੰਘ, ਡਾ ਪਰੇਮ ਸਲੋਹ , ਡਾ ਕਸਮੀਰ ਸਿੰਘ, ਡਾ ਜਤਿੰਦਰ ਸਹਿਗਲ ਆਦਿ ਹਾਜ਼ਰ ਸਨ ।

ਦੋਵੇਂ ਅਕਾਲੀ ਦਲ ਫਾਸੀਵਾਦੀ ਭਾਜਪਾ  ਲਈ ਪੰਜਾਬ ਵਿੱਚ ਜ਼ਮੀਨ ਤਿਆਰ ਕਰ ਰਹੇ ਹਨ -ਪੁਰਸ਼ੋਤਮ ਸ਼ਰਮਾ

 
 ਬਰਨਾਲਾ /ਮਹਿਲ ਕਲਾਂ 23 ਜੁਲਾਈ - (ਗੁਰਸੇਵਕ ਸੋਹੀ )-
 ਸੀਪੀਆਈ ਐਮਐਲ ਲਿਬਰੇਸ਼ਨ ਦਾ ਇੱਕ ਰੋਜ਼ਾ ਜ਼ਿਲ੍ਹਾ ਇਜਲਾਸ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਇਆ। ਇਜਲਾਸ ਦੀ ਪ੍ਰਧਾਨਗੀ ਕਾਮਰੇਡ ਧੰਨਾ ਸਿੰਘ ਭਦੌੜ,ਸਿੰਦਰ ਕੌਰ ਹਰੀਗੜ੍ਹ,ਸਵਰਨ ਸਿੰਘ ਜੰਗੀਆਣਾ, ਕਰਨੈਲ ਸਿੰਘ ਠੀਕਰੀਵਾਲਾ,ਰਾਜਵਿੰਦਰ ਕੌਰ ਭੱਠਲ,ਤੇ ਬਿਹਾਰੀ ਲਾਲ ਬਰਨਾਲਾ ਨੇ ਕੀਤੀ ।
ਇਸ ਮੌਕੇ ਇਜਲਾਸ ਦਾ ਉਦਘਾਟਨ  ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਪੰਜਾਬ ਦੇ ਇੰਚਾਰਜ ਕਾਮਰੇਡ ਪੁਰਸ਼ੋਤਮ ਸ਼ਰਮਾ ਨੇ ਕੀਤਾ।  ਕਾਮਰੇਡ ਸ਼ਰਮਾ ਨੇ ਦੋਵੇਂ ਅਕਾਲੀ ਪਾਰਟੀਆਂ ਨੂੰ ਪੰਜਾਬ ਵਿੱਚ ਫਾਸ਼ੀਵਾਦੀ ਭਾਜਪਾ ਦੇ ਵਾਹਕ ਦੱਸਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਮਾਨ ਨੇ ਰਾਸ਼ਟਰਪਤੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਨੂੰ ਵੋਟ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਅੱਜ ਵੀ ਪੰਜਾਬ ਵਿੱਚ ਭਾਜਪਾ-ਆਰਐਸਐਸ ਦੀ ਜ਼ਮੀਨ ਬਣਾਉਣ ਵਿੱਚ ਲੱਗੇ ਹੋਏ ਹਨ। ਕਾਮਰੇਡ ਸ਼ਰਮਾ ਨੇ ਸੁਚੇਤ ਕੀਤਾ ਕਿ ਭਾਜਪਾ-ਆਰ.ਐਸ.ਐਸ. ਪੰਜਾਬ ਨੂੰ ਮੁੜ ਅਸਥਿਰਤਾ ਦੇ ਯੁੱਗ ਵਿੱਚ ਲਿਆਉਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ, ਤਾਂ ਜੋ ਉਹ ਦੇਸ਼ ਵਿੱਚ ਆਪਣੇ ਹਿੰਦੂ ਰਾਸ਼ਟਰ ਦੇ ਫਾਸ਼ੀਵਾਦੀ ਏਜੰਡੇ ਨੂੰ ਅੱਗੇ ਵਧਾ ਸਕਣ।ਕਾਮਰੇਡ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਆਸ ਵਿੱਚ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਆਪ ਦੀ ਸਰਕਾਰ ਬਣਾਈ ਸੀ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ‘ਆਪ’ ਦੀ ਸਰਕਾਰ ਪੂਰੀ ਨਹੀਂ ਉਤਰ ਰਹੀ।  ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਲਿਬਰੇਸ਼ਨ ਨੂੰ 'ਆਪ' ਸਰਕਾਰ ਦੀਆਂ ਨਾਕਾਮੀਆਂ ਵਿਰੁੱਧ ਸੜਕਾਂ 'ਤੇ ਉਤਰ ਕੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨੂੰ ਪਿੰਡ-ਪਿੰਡ ਪਾਰਟੀ ਦੇ ਪਸਾਰ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
 ਲਿਬਰੇਸ਼ਨ ਦੇ ਸੂਬਾ ਸਕੱਤਰ ਰਾਜਵਿੰਦਰ ਰਾਣਾ ਨੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਮੋਦੀ ਦੇਸ਼ ਨੂੰ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਕੋਲ ਵੇਚ ਰਿਹਾ ਹੈ। ਮਹਿੰਗਾਈ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਵੱਧ ਰਹੇ ਅਪਰਾਧਾਂ ਵਿਰੁੱਧ ਪਿੰਡ-ਪਿੰਡ ਲੋਕਾਂ ਨੂੰ ਲਾਮਬੰਦ ਕਰਕੇ ਅੰਦੋਲਨ ਦੀ ਤਿਆਰੀ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਲਿਬਰੇਸ਼ਨ ਪਾਰਟੀ ਹੀ ਸੂਬੇ  ਅੰਦਰ ਨਿਜੀਕਰਨ ਦੇ ਖਿਲਾਫ , ਘੱਟੋ ਘੱਟ ਉਜਰਤਾ ਵਿਚ ਵਾਧਾ ਕਰਨ , ਰੁਜ਼ਗਾਰ ਗਰੰਟੀ ਕਾਨੂੰਨ ਕਾਇਮ ਕਰਨ , ਮੁਫ਼ਤ ਅਤੇ ਬਿਹਤਰ ਸਿਖਿਆ ਅਤੇ ਸਿਹਤ ਸਹੂਲਤਾਂ ਲਈ ਅਵਾਜ਼ ਬੁਲੰਦ ਕਰ ਰਹੀ ਹੈ। ।  ਅਜਿਹੇ 'ਚ ਇਨ੍ਹਾਂ ਸੰਘਰਸ਼ਾਂ ਨੂੰ ਹੋਰ ਵੀ ਬੁਲੰਦੀਆਂ 'ਤੇ ਲਿਜਾਣ ਲਈ ਜ਼ਮੀਨੀ ਪੱਧਰ 'ਤੇ ਪਾਰਟੀ ਦਾ ਵਿਸਥਾਰ ਕਰਨ ਦੀ ਲੋੜ ਹੈ।
 ਬਰਨਾਲਾ ਜ਼ਿਲ੍ਹੇ ਦੇ ਪਾਰਟੀ ਸਕੱਤਰ ਕਾਮਰੇਡ ਗੁਰਪ੍ਰੀਤ ਰੂੜੇਕੇ  ਨੇ ਇਜਲਾਸ ਵਿਖੇ ਪਾਰਟੀ ਦੀ ਕਾਰਜਪ੍ਰਣਾਲੀ ਅਤੇ ਗਤੀਵਿਧੀ ਬਾਰੇ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਬਰਨਾਲਾ ਅਤੇ ਤਪਾ ਤਹਿਸੀਲਾਂ ਵਿੱਚ ਪਾਰਟੀ ਦੇ ਇਜਲਾਸ ਹੋ ਚੁੱਕੇ ਹਨ । ਹੁਣ ਸਾਨੂੰ ਜ਼ਿਲ੍ਹੇ ਬਰਨਾਲਾ ਦੀ ਸ਼ਹਿਰੀ ਕਮੇਟੀ ਅਤੇ ਲੋਕਲ ਕਮੇਟੀਆਂ ਦੇ ਗਠਨ ਵੱਲ ਵਧਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਯੂਨਿਟਾਂ ਦਾ ਵਿਸਥਾਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਤੱਕ ਕਰਨਾ ਹੋਵੇਗਾ।  ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਮਜ਼ਦੂਰਾਂ-ਕਿਸਾਨਾਂ ਦਾ ਵਿਸਥਾਰ ਕਰਨ ਦੇ ਕੰਮ ਵਿੱਚ ਜੁੱਟ ਜਾਣ।
 ਜ਼ਿਲ੍ਹੇ ਵਿੱਚ ਨੌਂ ਮੈਂਬਰੀ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਕਾਮਰੇਡ ਗੁਰਪ੍ਰੀਤ ਰੂੜੇਕੇ ਨੂੰ ਮੁੜ ਜ਼ਿਲ੍ਹਾ ਸਕੱਤਰ ਚੁਣਿਆ ਗਿਆ।  ਨਵੀਂ ਜ਼ਿਲ੍ਹਾ ਕਮੇਟੀ ਵਿੱਚ ਇੱਕ ਤਿਹਾਈ ਮਹਿਲਾ ਵਰਕਰਾਂ ਨੂੰ ਥਾਂ ਮਿਲੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਕੋਟਦੁਨਾ,ਮਨਜੀਤ ਕੌਰ ਮੋੜ,ਜਗਤਾਰ ਸਿੰਘ ਸੰਘੇੜਾ,ਹਰਚਰਨ ਸਿੰਘ ਰੂੜੇਕੇ,ਸੁਖਦੇਵ ਸਿੰਘ ਮੱਝੂਕੇ,ਹਰਪ੍ਰੀਤ ਕੌਰ ਛੰਨਾ ਆਦਿ ਆਗੂਆਂ ਨੇ ਆਪਣੇ ਵਿਚਾਰ ਰੱਖੇ ।
ਜਾਰੀ ਕਰਤਾ ਗੁਰਪ੍ਰੀਤ ਰੂੜੇਕੇ ਮੋ ਨੰਬਰ 98760-99946

ਮੋਗਾ ਰੋਆਂਏਿਗ ਅਤੇ ਵਾਟਰ ਸਪੋਰਟਸ ਕਲੱਬ ਦੌਧਰ ਦਾ ਕੈਬਨਿਟ ਮੰਤਰੀ ਮੀਤ ਹੇਅਰ ਕਰਨਗੇ ਉਦਘਾਟਨ -ਜਸਵੀਰ ਸਿੰਘ  ਗਿੱਲ

ਅਜੀਤਵਾਲ( ਬਲਵੀਰ ਸਿੰਘ ਬਾਠ ) ਮੋਗਾ ਰੋਆਇੰਗ ਅਤੇ ਵਾਟਰ ਸਪੋਰਟਸ ਕਲੱਬ ਦੌਧਰ ਦਾ ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਆਉਣ ਵਾਲੇ ਦਿਨਾਂ ਚ ਜਲਦੀ  ਉਦਘਾਟਨ ਕੀਤਾ ਜਾਵੇਗਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਸਵੀਰ  ਸਿੰਘ ਗਿੱਲ ਨੇ ਦੱਸਿਆ ਕਿ ਨੇੜਲੇ ਪਿੰਡ  ਦੌਧਰ ਵਿਖੇ ਹਲਕਾ ਨਿਹਾਲ ਸਿੰਘ ਵਾਲਾ ਦੇ ਐਮ ਐਲ ਏ ਮਨਜੀਤ ਸਿੰਘ ਬਿਲਾਸਪੁਰ ਦੇ ਯੋਗ ਅਗਵਾਈ ਹੇਠ ਮੋਗਾ ਰੋਆਇੰਗ ਅਤੇ ਵਾਟਰ ਸਪੋਰਟਸ ਕਲੱਬ ਦਾ ਉਦਘਾਟਨ ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਜਲਦੀ ਕੀਤਾ ਜਾਵੇਗਾ  ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੋਚਿੰਗ ਦੇਣ ਲਈ ਇਹ ਕਲੱਬ ਬਹੁਤ ਉਪਰਾਲੇ ਕਰ ਰਿਹਾ ਹੈ  ਇੱਥੋਂ ਕੋਚਿੰਗ ਲੈ ਕੇ ਬੱਚੇ ਭਵਿੱਖ ਵਿੱਚ ਆਪਣਾ ਅਤੇ ਆਪਣੇ ਮਾਪਿਆਂ ਦਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਯੋਗ ਉਪਲੱਬਧੀਆਂ ਹਾਸਲ ਕਰਨਗੇ  ਆਉਣ ਵਾਲੇ ਸਮੇਂ ਵਿੱਚ ਇਹ ਕਲੱਬ ਲੋਹੇ ਦਾ ਕਿੱਲ ਸਾਬਤ ਹੋਵੇਗਾ ਕਿਉਂਕਿ ਨਸ਼ਿਆਂ ਦੇ ਰੁਝਾਨ ਤੋਂ ਬੱਚਿਆਂ ਨੂੰ ਦੂਰ ਕਰਨ ਲਈ  ਸਾਰੇ ਕਲੱਬ ਮੈਂਬਰਾਂ ਦਾ ਵੱਡਾ ਯੋਗਦਾਨ ਹੈ  ਉਨ੍ਹਾਂ ਕਿਹਾ ਕਿ ਸਾਡੇ ਕਈ ਬੱਚੇ ਵੱਡੀਆਂ ਅਕੈਡਮੀਆਂ ਚ ਸਲੈਕਟ ਹੋ ਚੁੱਕੇ ਹਨ ਜੋ ਭਾਰਤੀ ਟੀਮ ਲਈ ਚੁਣੇ ਜਾਂਦੇ ਹਨ  ਕੈਪਟਨ ਜਸਵੀਰ ਸਿੰਘ ਗਿੱਲ ਨੇ ਇੱਕ ਵਾਰ ਫੇਰ ਤੋਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਡੈਟ ਦੇਣ ਵਾਸਤੇ ਦਾਨੀ ਸੱਜਣ ਅੱਗੇ ਆਉਣ ਤਾਂ ਹੀ ਅਸੀਂ  ਬੱਚਿਆਂ ਨੂੰ ਤੰਦਰੁਸਤ ਅਤੇ ਨਿਰੋਆ ਸਰੀਰ ਦੇਣ ਵਿੱਚ ਕਾਮਯਾਬ ਹੋਵਾਗੇ ਅਤੇ ਬੱਚੇ ਆਪਣੇ ਕੋਚਿੰਗ ਲੈ ਕੇ ਮਿਹਨਤ ਦੇ ਜ਼ਰੀਏ ਦੇਸ਼ ਦਾ ਨਾਮ ਰੌਸ਼ਨ ਕਰਨਗੇ

ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵੱਲੋਂ  ਚੱਲ ਰਹੇ ਵਿੱਦਿਅਕ  ਸੈਸ਼ਨ ਦੀ ਸਕੂਲ ਕੈਬਨਿਟ ਬਣਾਈ ਗਈ 


ਰਾਏਕੋਟ 25 ਜੁਲਾਈ (ਸਤਵਿੰਦਰ ਸਿੰਘ ਗਿੱਲ)- ਰਾਏਕੋਟ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਡਿੰਗ ਬਰੇਨਜ਼  ਇੰਟਰਨੈਸ਼ਨਲ ਸਕੂਲ ਰਾਏਕੋਟ ਨੇ ਇਨਵੈਸਟੀਚਰ ਸਮਾਰੋਹ ਦੌਰਾਨ ਸਕੂਲ ਕੈਬਨਿਟ ਸੈਸਨ 2022-23 ਬਣਾ ਕੇ ਜ਼ਿੰਮੇਵਾਰੀਆਂ ਸੌਂਪਣ ਦਾ ਸਮਾਰੋਹ ਆਯੋਜਿਤ ਕੀਤਾ, ਇਸ ਮੌਕੇ ਸਕੂਲ ਦੀ ਚੇਅਰਪਰਸਨ ਮੈਡਮ ਮਨਪ੍ਰੀਤ ਢਿੱਲੋਂ  ਨੇ ਕਿਹਾ ਕਿ ਉਚਾਈਆਂ ਨੂੰ ਸਰ ਕਰਨ ਅਤੇ ਸਫਲਤਾ ਦੇ ਸਿਖਰ ਪਹੁੰਚਣ ਲਈਸਾਡਾ ਬੀ ਬੀ ਆਈ ਐਸ ਸਕੂਲ ਹਮੇਸ਼ਾ ਭਵਿੱਖ ਦੇ ਨੇਤਾਵਾਂ ਦੇ ਰੂਪ ਵਿੱਚ ਆਪਣੇ ਸਿਰ ਉੱਚੇ ਰੱਖ ਕੇ ਅਤੇ ਵਿਦਿਆਰਥੀਆਂ ਵਿਚ ਪ੍ਰਤੀਬੱਧਤਾ  ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦਾ ਹੈ  ।
ਸਮਾਗਮ ਦੀ ਸ਼ੁਰੂਆਤ ਸਕੂਲ ਦੁਆਰਾ ਬਣਾਏ ਗਏ ਚਾਰ ਹਾਊਸਾਂ  ਡਿਸਕਵਰੀ ਹਾਊਸ, ਹਾਰਮਨੀ ਹਾਊਸ ,ਲੈਗਸੀ ਹਾਊਸ, ਅਤੇ ਯੂਨਿਟੀ ਹਾਊਸ ਦੇ ਵਿਦਿਆਰਥੀਆਂ ਵੱਲੋਂ  ਮਾਰਚ ਪਾਸਟ ਨਾਲ ਕੀਤੀ ਗਈ । ਹਰੇਕ ਹਾਊਸ ਦੇ ਨਾਮ ਦਾ ਮਤਲਬ " ਖੋਜ ਸਦਭਾਵਨਾ ਵਿਰਾਸਤ ਏਕਤਾ, ਪ੍ਰਤੀ ਜਾਣਕਾਰੀ ਦੇਣ ਤੋਂ ਬਾਅਦ ਸਹੁੰ ਚੁੱਕ ਸਮਾਗਮ ਹੋਇਆ,  ਜਿੱਥੇ ਚੁਣੇ ਗਏ ਵਿਦਿਆਰਥੀਆਂ ਨੇ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਈਮਾਨਦਾਰੀ ਅਤੇ ਕੁਸ਼ਲਤਾ ਨਾਲ ਨਿਭਾਉਣ ਦਾ ਪ੍ਰਣ ਲਿਆ  ।ਵਿਦਿਆਰਥੀਆਂ ਵਿੱਚ ਜ਼ਿੰਮੇਵਾਰੀ ਅਤੇ ਫ਼ਰਜ਼ ਦੀ ਭਾਵਨਾ ਨੂੰ ਪੈਦਾ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਅਹੁਦੇ ਦੇ ਕੇ ਵੱਡੀਆਂ ਜ਼ਿੰਮੇਵਾਰੀਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਇਸ ਸਮਾਰੋਹ ਦਾ ਆਯੋਜਨ ਕੀਤਾ ਗਿਆ,  ਸਹੁੰ ਚੁੱਕ ਸਮਾਗਮ ਦੌਰਾਨ ਬੱਚਿਆਂ ਦੀ ਆਵਾਜ਼ ਨਾਲ ਸਕੂਲ ਦੇ ਗਲਿਆਰੇ ਵਿੱਚ ਜੋਸ਼ ਭਰ ਗਿਆ। ਪ੍ਰੀਸ਼ਦ ਦੀ ਅਗਵਾਈ ਅਮਨਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਨੇ  ਕਰਮਵਾਰ ਹੈੱਡ ਗਰਲ ਅਤੇ ਹੈੱਡ ਬੁਆਏ ਵਜੋਂ ਕੀਤੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੂੰ ਸਕੂਲ ਸਕੱਤਰ ਚੁਣਿਆ ਗਿਆ  ਅਤੇ ਖੇਡ ਕਪਤਾਨ ਅੱਠਵੀਂ ਜਮਾਤ ਦੀ ਅਰਸ਼ਦੀਪ ਕੌਰ ਅਤੇ  ਰਣਵਿਜੇ ਸਿੰਘ ਬੁੱਟਰ ਨੂੰ ਕਰਮਵਾਰ ਲੜਕੀਆਂ ਅਤੇ ਲੜਕਿਆਂ ਲਈ  ਨਿਯੁਕਤ ਕੀਤਾ ਗਿਆ । ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਹਾਊਸਾਂ ਦੇ ਕਪਤਾਨ ਅਤੇ ਪ੍ਰੀਫੈਕਟ ਵੀ ਚੁਣਿਆ ਗਿਆ ਇਸ ਚੁਣੀ ਗਈ ਕੈਬਨਿਟ ਦੇ ਹਾਊਸਾਂ ਮੁਤਾਬਕ  ਹਾਰਮਨੀ ਹਾਊਸ ਸਤਵੀਰ ਸਿੰਘ ਅਤੇ ਤਨੀਸਾ ਜੈਨ, ਲੈਗਸੀ  ਹਾਊਸ ਪਾਇਲ ਜੈਨ ਅਤੇ ਰਾਧਿਕਾ ਵਰਮਾ, ਡਿਸਕਵਰੀ ਹਾਊਸ ਜਾਨਦੀਪ ਸਿੰਘ ਅਤੇ ਪ੍ਰਾਚੀ ਵਰਮਾ, ਯੂਨਿਟੀ ਹਾਊਸ  ਸਿਮਰਦੀਪ ਸਿੰਘ ਅਤੇ ਅਭਿਨੰਦਨਾ ਜੈਨ ਚੁਣੇ ਗਏ, ਪ੍ਰੀਫੈਕਟ ਚ ਇਸ਼ਾਨਾ ਜੈਨ ਗੁਰਨਾਮ ਸਿੰਘ ਸਹਿਜ਼ਦੀਪ ਗਿਤਿਕਾ ਚੋਪੜਾ ਦਾ ਨਾਮ ਸ਼ਾਮਲ ਹੈ ।  ਇਸ ਮੌਕੇ ਸਕੂਲ ਦੇ ਚੇਅਰਮੈਨ ਪਵਨਦੀਪ ਸਿੰਘ ਢਿੱਲੋਂ ,ਚੇਅਰਪਰਸਨ ਮਨਪ੍ਰੀਤ ਸਿੰਘ ਢਿੱਲੋਂ ਨੇ ਉਚੇਚੇ ਤੌਰ ਤੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਇਸ ਮੌਕੇ ਸਕੂਲ ਮੈਨੇਜਮੈਂਟ  ਦੀ ਆਗਿਆ ਨਾਲ ਵਾਈਸ ਪ੍ਰਿੰਸੀਪਲ ਜਗਜੋਤ ਕੌਰ ਸਰਾਂ ਅਤੇ ਪ੍ਰਾਈਮਰੀ ਹੈੱਡਮਿਸਟ੍ਰੈਸ ਮੈਡਮ ਅਮਨ ਸ਼ਾਰਦਾ ਵੱਲੋਂ ਚੁਣੇ ਗਏ ਵਿਦਿਆਰਥੀਆਂ ਨੂੰ ਬੈਚ ਅਤੇ  ਸੈਸ ਦੇ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ ।ਇਸ ਮੌਕੇ ਸਕੂਲ ਚੇਅਰਮੈਨ ਪਵਨਦੀਪ ਸਿੰਘ ਢਿੱਲੋਂ  ਨੇ ਵਿਦਿਆਰਥੀਆਂ ਨੂੰ ਇਸ ਜ਼ਿੰਮੇਵਾਰੀ ਸਬੰਧੀ ਬਹੁਤ ਧਿਆਨ ਨਾਲ ਅਤੇ ਸਾਰੇ ਬੱਚਿਆਂ ਨੂੰ ਬਿਨਾਂ ਭੇਦਭਾਵ ਦੇ ਸਹਿਯੋਗ ਕਰਨ ਅਤੇ  ਅਨੁਸ਼ਾਸਨ ਵਿਚ ਰਹਿਣ ਬਾਰੇ ਸਮਝਾਇਆ ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਜ਼ਿੰਦਗੀ ਵਿਚ ਤਰੱਕੀ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਲੀਡਰਸ਼ਿਪ ਵੀ ਸਿੱਖਣੀ ਚਾਹੀਦੀ ਹੈ  ।ਇਸੇ ਦੌਰਾਨ ਸੈਨੇਟ ਦੇ ਹਰੇਕ ਬੱਚੇ ਨੂੰ ਵੱਖ ਵੱਖ ਜ਼ਿੰਮੇਵਾਰੀ ਦਿੰਦੇ ਹੋਏ ਉਸ ਨੂੰ ਨਿਭਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ  ਚੇਅਰਪਰਸਨ ਮਨਪ੍ਰੀਤ ਸਿੰਘ ਮਨਪ੍ਰੀਤ ਕੌਰ ਢਿੱਲੋਂ ਨੇ ਚੁਣੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਮਾਰੋਹ ਨੂੰ ਵਧੀਆ ਢੰਗ ਨਾਲ ਕਰਵਾਉਣ ਵਾਲੇ ਸਾਰੇ ਅਧਿਆਪਕਾਂ ਅਤੇ ਸਟਾਫ਼ ਨੂੰ  ਵੀ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਪੇਸ਼ ਆਉਣ ਅਤੇ ਮਦਦ ਕਰਨ ਬਾਰੇ ਵੀ ਦੱਸਿਆ ਗਿਆ  ਉਨ੍ਹਾਂ ਵਿਦਿਆਰਥੀਆਂ ਨੂੰ ਕੈਬਨਿਟ ਮੈਂਬਰ ਬਣਨ ਦੇ ਫ਼ਾਇਦੇ ਅਤੇ ਆਉਣ ਵਾਲੀ ਜ਼ਿੰਮੇਵਾਰੀ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਇਸ ਮੌਕੇ ਹਰਮਿੰਦਰ ਸਿੰਘ, ਮੈਡਮ ਅਮਨ ਢਿੱਲੋਂ, ਮੈਡਮ ਨੀਰੂ ਜੈਨ, ਮੈਡਮ ਸ਼ੈਲੀ ਵਰਮਾ, ਮੈਡਮ ਅਮਨ ਦਿਓਲ ਅਤੇ ਮੈਡਮ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 155ਵਾਂ ਦਿਨ ਪਿੰਡ ਛਾਪਾ ਨੇ ਹਾਜ਼ਰੀ ਭਰੀ  


 ਜੋ 24 ਘੰਟਿਆਂ 'ਚ ਇਨਸਾਫ਼ ਦੇਣ ਦਾ ਦਾਅਵਾ ਕਰਦੇ ਸਨ,ਹੁਣ ਮੰਗਦੇ ਨੇ ਛੇ ਮਹੀਨੇ ਹੋਰ, ਇਨ੍ਹਾਂ ਦੀ ਨੀਅਤ 'ਚ ਖੋਟ - ਦੇਵ ਸਰਾਭਾ  

ਮੁੱਲਾਂਪੁਰ ਦਾਖਾ, 25 ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 155ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ ਸਹਿਯੋਗੀ ਜਥੇਦਾਰ ਮੁਖਤਿਆਰ ਸਿੰਘ ਛਾਪਾ, ਢਾਡੀ   ਕਰਨੈਲ ਸਿੰਘ ਛਾਪਾ, ਸ਼ਿੰਗਾਰਾ ਸਿੰਘ ਛਾਪਾ,ਸੁਖਦੇਵ ਸਿੰਘ ਛਾਪਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਰਕਾਰਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ  ਤਿਆਰ ਨਹੀਂ ਤੇ ਨਾ ਹੀ ਬਹਿਬਲ ਕਲਾਂ 'ਚ ਨਿਰਦੋਸ਼ ਲੋਕਾਂ ਤੇ ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲਿਆਂ ਨੂੰ ਸਜ਼ਾਵਾਂ ਦੇਣ ਨੂੰ ਵੀ ਤਿਆਰ ਨਹੀਂ । ਜੋ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਆਖ਼ਰ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦੇਣਾ ਹੀ ਨਹੀ ਚਾਹੁੰਦੇ । ਹੁਣ ਲੱਗਦਾ ਹੈ ਕਿ ਪੰਜਾਬ 'ਚ ਆਪ ਦੀ ਸਰਕਾਰ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਦੇ ਨਾਲੋਂ ਵੱਧ ਘਾਣ ਕਰਨ ਤੇ ਤੁਲੀ ਜੋ ਸਿੱਖ ਕੌਮ ਦੀਆਂ ਹੱਕੀ ਮੰਗਾਂ ਤੇ ਵੀ ਟਾਲ ਮਟੋਲ ਕਰਦੀ ਹੈ  । ਬਹਿਬਲ ਕਲਾਂ ਹੱਕ ਮੰਗਦੇ ਜੁਝਾਰੂਆਂ ਨਾਲ ਸਰਕਾਰ ਵਾਰ ਵਾਰ ਸਮਾਂ ਵਧਾਉਣ ਦੀ ਮੰਗ ਤੇ ਲੱਗਦਾ ਸਰਕਾਰ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਮੋਰਚੇ ਨੂੰ ਖ਼ਰਾਬ ਕਰਨਾ ਚਾਹੁੰਦੀ ਹੈ ਜੋ ਕਿਸੇ ਸਮੇਂ ਦੀ ਭਾਲ ਵਿੱਚ ਹੈ । ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜੱਦੀ ਪਿੰਡ ਸਰਾਭੇ ਤੋਂ ਪੰਥਕ ਮੋਰਚੇ  ਦੇ ਸਾਰੇ ਆਗੂ ਸ਼ਹੀਦ ਕ੍ਰਿਸ਼ਨ ਭਗਵਾਨ ਤੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਪਰਿਵਾਰ ਨੂੰ  ਪੂਰਨ ਸਹਿਯੋਗ ਦੇਣ ਦਾ ਐਲਾਨ ਕਰਦੇ ਹਾਂ ।ਜਿਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਸਮਾਂ ਨਾ ਦੇ ਕੇ ਦੋ ਟੁੱਕ ਜਵਾਬ ਦਿੱਤਾ ਅਤੇ 31ਅਗਸਤ ਨੂੰ ਪੰਥਕ ਇਕੱਠ ਬੁਲਾਇਆ ਹੈ ਸੋ ਸਮੂਹ ਪੰਥ ਦਰਦੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਵੱਧ ਚੜ੍ਹ ਕੇ ਹਾਜ਼ਰੀ ਜ਼ਰੂਰ ਭਰਿਓ ।ਬਾਕੀ ਜਿਹੜੇ 24 ਘੰਟਿਆਂ 'ਚ ਇਨਸਾਫ਼ ਦੇਣ ਦਾ ਦਾਅਵਾ   ਕਰਦੇ ਸਨ ਹੁਣ ਮੰਗਦੇ ਨੇ ਛੇ ਮਹੀਨੇ ਹੋਰ ਇਨ੍ਹਾਂ ਦੀ ਨੀਅਤ ਚ ਖੋਟ । ਉਨ੍ਹਾਂ ਅੱਗੇ ਆਖਿਆ ਕਿ ਜਿਸ ਦਿਨ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਸਿੱਖ ਧਰਮ ਦੇ ਮਸਲਿਆਂ 'ਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇੱਕ ਵੀ ਏਦਾਂ ਦਾ ਐਲਾਨ ਨਹੀਂ ਕੀਤਾ ਜਿਸ ਨੂੰ ਸੁਣ ਕੇ ਸਿੱਖ ਆਗੂਆਂ ਦੇ ਮਨ ਨੂੰ ਸਕੂਨ ਮਿਲ ਸਕੇ। ਜਦ ਕਿ ਦਿਨੋਂ ਦਿਨ ਪੰਜਾਬ ਦੇ ਹੱਕਾਂ ਤੇ ਡਾਕੇ ਮਾਰ ਦੀ ਹੈ ਆਪ ਦੀ ਸਰਕਾਰ । ਜਦ ਕਿ 2014 'ਚ ਅਰਵਿੰਦ ਕੇਜਰੀਵਾਲ ਹੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਸੀ ,ਪਰ ਅੱਜ ਖ਼ੁਦ ਰਿਹਾਈ ਤੇ ਦਸਤਖ਼ਤ ਕਰਨ ਨੂੰ ਤਿਆਰ ਨਹੀਂ ਇਹ ਗੰਦੀ ਰਾਜਨੀਤੀ ਨਹੀਂ ਤਾਂ ਹੋਰ ਕੀ।ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਸਰਾਭਾ ਪੰਥਕ ਮੋਰਚਾ ਸਥਾਨ ਵਿਖੇ ਇਕ ਪੰਥ ਇਕੱਠ 9 ਅਗਸਤ ਦਿਨ ਮੰਗਲਵਾਰ ਨੂੰ ਕੀਤਾ ਜਾਵੇਗਾ। ਇਸੇ ਦਿਨ ਮੋਰਚੇ 'ਚ ਹਾਜ਼ਰੀ ਲਵਾਉਣ ਲਈ ਸਿੱਖ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਸਤਿਕਾਰਯੋਗ ਪਿਤਾ ਬਾਪੂ   ਸ.ਗੁਰਚਰਨ ਸਿੰਘ ਤੇ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਅਤੇ ਹੋਰ ਪੰਥਕ ਦਰਦੀ ਆਗੂ ਹਾਜ਼ਰੀ ਭਰਨਗੇ। ਇਸ ਮੌਕੇ ਸਰਪੰਚ ਜਗਤਾਰ ਸਿੰਘ ਸਰਾਭਾ,ਬਾਬਾ ਜਗਦੇਵ ਸਿੰਘ ਦੁੱਗਰੀ, ਗੁਰਦੇਵ ਸਿੰਘ ਦੁੱਗਰੀ, ਗਿਆਨੀ ਹਰਜੀਤ ਸਿੰਘ ਸਰਾਭਾ ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਬੰਸ ਸਿੰਘ ਪੰਮਾ ਹਿੱਸੋਵਾਲ ,ਅੱਛਰਾ ਸਿੰਘ ਸਰਾਭਾ ਮੋਟਰਜ਼,ਅਮਰਜੀਤ ਸਿੰਘ ਸਰਾਭਾ,ਅਜਮੇਰ ਸਿੰਘ ਭੋਲਾ ਸਰਾਭਾ,ਤੇਜ਼ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਦੁਬਈ ਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਗੱਭਰੂ ਦੀ ਹੋਈ ਸੀ ਮੌਤ,ਮ੍ਰਿਤਕ ਦੇਹ ਪੁੱਜੀ ਪਿੰਡ

ਡੇਰਾ ਬਾਬਾ ਨਾਨਕ, 25 ਜੁਲਾਈ (ਹਰਪਾਲ ਸਿੰਘ ਦਿਓਲ) ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਵੱਡੀ ਤੇ ਦੁੱਖਦ ਖਬਰ ਸਾਹਮਣੇਂ ਆਈ ਹੈ। ਜਿਥੇ ਬੀਤੇ ਦਿਨੀਂ ਡੇਰਾ ਬਾਬਾ ਨਾਨਕ ਦੇ ਪਿੰਡ ਚੰਦੂਨੰਗਲ ਦੇ ਨੌਜਵਾਨ ਸੰਨੀ (28) ਪੁੱਤਰ ਯੂਸਫ਼ ਮਸੀਹ ਦੀ ਦੁਬਈ ਚ ਮੌਤ ਹੋਈ ਸੀ ਉਸਦੀ ਮ੍ਰਿਤਕ ਦੇਹ ਉਸਦੇ ਪਿੰਡ ਪਹੁੰਚਣ ਨਾਲ ਇਕ ਵਾਰ ਫਿਰ ਇਲਾਏ ਚ ਮਾਤਮ ਦਾ ਮਾਹੌਲ ਬਣ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੰਨੀ ਦੇ ਮਾਮਾ ਮਨਜ਼ੂਰ ਮਸੀਹ ਨੇ ਦੱਸਿਆ ਕਿ ਸੰਨੀ ਬੀਤੇ ਸਾਲ ਦੁਬਈ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਜਿਥੇ ਉਸਦੀ 3 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨਾਂ ਦੱਸਿਆ ਕਿ ਸਾਡੇ ਵੱਲੋਂ ਉਸਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਦੁਬਈ ਦੇ TPM  ਚਰਚ ਪੈਂਤੀ ਕਾਸਟਲ ਨਾਲ ਸੰਪਰਕ ਕੀਤਾ ਗਿਆ ਸੀ ਜਿਨ੍ਹਾਂ ਦੇ ਵੱਡੇ ਉਪਰਾਲੇ ਅਤੇ ਸਹਿਯੋਗ ਸਦਕਾ ਬੀਤੀ ਰਾਤ ਉਸਦੀ ਮ੍ਰਿਤਕ ਦੇਹ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈਅੱਡੇ ਤੇ ਪੁੱਜੀ। ਉਨਾਂ ਦੱਸਿਆ ਕਿ ਅੱਜ ਉਸਦਾ ਜਨਾਜਾ ਉਸਦੇ ਜੱਦੀ ਪਿੰਡ ਚੰਦੂਨੰਗਲ ਦੇ ਕਬਰਸਤਾਨ ਚ ਪੂਰੇ ਮਸੀਹੀ ਰੀਤੀ ਰਿਵਾਜਾਂ ਨਾਲ ਕਰ ਦਿੱਤਾ ਗਿਆ।ਇਸ ਮੌਕੇ ਮ੍ਰਿਤਕ ਸੰਨੀ ਦੀ ਪਤਨੀ, ਬੇਟੀ ਅਤੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਹਰ ਅੱਖ ਨਮ ਸੀ। ਮ੍ਰਿਤਕ ਸੰਨੀ ਪਰਿਵਾਰ ਦੇ ਪਾਲਣ ਪੋਸ਼ਣ ਲਈ ਆਪਣੀਆਂ ਅੱਖਾਂ ਵਿਚ ਸੁਨਹਿਰੀ ਭਵਿੱਖ ਦੇ ਕਈ ਸੁਪਨੇ ਸੰਜੋਏ ਦੁਬਈ ਗਿਆ ਸੀ ਅਤੇ ਹੁਣ ਆਪਣੇ ਪਿਛੇ ਪਤਨੀ ਬਲਵਿੰਦਰ,ਬੇਟੀ ਰੂਫਿਕਾ ਤੇ ਮਾਤਾ ਰਾਜ ਤੇ ਪਿਤਾ ਯੂਸਫ ਮਸੀਹ ਨੂੰ ਛੱਡ ਗਿਆ।

"ਆਪ" ਸਰਕਾਰ ਲੋਕ ਵਿਰੋਧੀ- ਅਵਤਾਰ/ਤਰਲੋਚਨ  

ਕਿਰਤੀ ਲੋਕਾਂ ਨੇ 125ਵੇਂ ਦਿਨ ਵੀ ਦਿੱਤਾ ਧਰਨਾ !

ਜਗਰਾਉਂ 25 ਜੁਲਾਈ (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ) ਇਨਸਾਫ਼ਪਸੰਦ ਕਿਰਤੀ ਲੋਕਾਂ ਵਲੋਂ ਅੱਜ 125ਵੇਂ ਦਿਨ ਵੀ ਥਾਣਾ ਸਿਟੀ ਅੱਗੇ ਧਰਨਾ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋੰ ਨੇ  ਸਾਂਝੇ ਬਿਆਨ ਰਾਹੀਂ ਕਿਹਾ ਕਿ ਪੰਜਾਬ ਸਰਕਾਰ ਲੋਕ ਵਿਰੋਧੀ ਸਰਕਾਰ ਹੈ, ਜਿਸ ਨੂੰ ਲੋਕਾਂ ਦੇ ਦੁੱਖ-ਦਰਦਾਂ ਨਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਪੰਜਾਬ ਦੀ ਜਨਰਾ ਵਿੱਚ ਨੰਗਾ ਕੀਤਾ ਜਾਵੇਗਾ। ਜੱਥੇਬੰਦਕ ਆਗੂਆਂ ਨੇ ਅੱਜ ਮੁੜ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕਰਕੇ ਅਨੁਸੂਚਿਤ ਜਾਤੀ ਦੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਰਸੂਲਪੁਰ ਦੇ ਦੋਵੇਂ ਪਰਿਵਾਰ ਨਾਂ ਸਿਰਫ਼ ਸਾਲ 2005 ਵਿੱਚ ਤੱਤਕਾਲੀ ਥਾਣਾਮੁਖੀ ਹੱਥੋਂ ਜ਼ਲੀਲ ਹੋਏ ਹਨ ਸਗੋਂ 2005 ਤੋਂ ਅੱਜ ਤੱਕ ਤਸੱਸ਼ਦ ਝੱਲ਼ਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਪਿਛਲੇ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹਦਾ ਆ ਰਿਹਾ ਹੈ ਪਰ ਦੁੱਖ ਦੀ ਗੱਲ਼ ਹੈ ਕਿ ਰਹਿ ਚੁੱਕੀ ਸਮੇਂ ਦੀ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਇਨਸਾਫ਼ ਦਿੱਤਾ ਤੇ ਨਾਂ ਹੀ ਪ੍ਰਕਾਸ਼ ਸਿੰਘ ਬਾਦਲ ਦੀਆਂ ਦੋਵੇਂ ਟਰਮਾਂ ਦੀਆਂ ਸਰਕਾਰਾਂ ਨੇ ਇਨਸਾਫ਼ ਦਿੱਤਾ ਅਤੇ ਹੁਣ ਆਮ ਲੋਕਾਂ ਦੀ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਵੀ ਅਮ ਲੋਕਾਂ  ਇਨਸਾਫ਼ ਦੇ ਰਹੀ। ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਅਤੇ ਕਿਰਨਜੀਤ ਕੌਰ ਸਿੱਧਵਾਂ ਬੇ ਕਿਹਾ ਕਿ ਨਵੀਂ ਸਰਕਾਰ ਦੇ ਰਾਜ ਵਿੱਚ ਅਮੀਰ ਲੋਕਾਂ ਦੀ ਹੀ ਸੁਣਵਾਈ ਤਾਂ ਹੋ ਰਹੀ ਹੈ ਪਰ ਗਰੀਬ ਲੋਕ 4 ਮਹੀਨਿਆਂ ਤੋਂ ਇਨਸਾਫ਼ ਲਈ ਧਰਨਾ ਲਗਾਈ ਬੈਠੇ ਹਨ। ਜਿਕਰਯੋਗ ਹੈ ਕਿ ਮ੍ਰਿਤਕ ਕੁਲਵੰਤ ਕੌਰ ਦੀ ਮਾਤਾ ਨੇ  ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਿਖ ਕੇ ਵੀ ਭੇਜਿਆ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਹੋਇਆ। ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਪ੍ਰਧਾਨ ਬਲਵਿੰਦਰ ਸਿੰਘ ਪੋਨਾ ਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ਼) ਦੇ ਆਗੂ ਬਲਦੇਵ ਸਿੰਘ ਫੌਜ਼ੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਇਨਸਾਫ਼ ਪਸੰਦ ਆਗੂਆਂ ਦੀ ਇਕ ਸਾਂਝੀ ਮੀਟਿੰਗ ਬੁਲਾ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਪੁਲਿਸ ਦੇ ਜ਼ੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ।
ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਰਾਮਤੀਰਥ ਲੀਲਾ ਤੇ ਜੱਗਾ ਸਿੰਘ ਢਿੱਲੋਂ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ, ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ, ਗੁਰਮੀਤ ਸਿੰਘ ਅਗਵਾੜ ਡਾਲਾ, ਕੁਲਦੀਪ ਸਿੰਘ ਚੌਹਾਨ, ਬਾਬਾ ਗੁਰਚਰਨ ਸਿੰਘ ਬਾਬੇਕਾ ਹਾਜ਼ਰ ਸਨ।

ਕੈਮੀਕਲ ਇੰਜੀਨੀਅਰ ਬਣਨ ਦੀ ਚਾਹਵਾਨ ਹੈ ਅਨਮੋਲ ਜਵੰਦਾ, 10ਵੀਂ ਦੇ ਨਤੀਜਿਆਂ 'ਚੋਂ 94 ਫ਼ੀਸਦੀ ਅੰਕ ਕੀਤੇ ਹਾਸਲ

 

ਸਮਾਣਾ, 25 ਜੁਲਾਈ (ਪੱਤਰ ਪ੍ਰੇਰਕ ) – ਸੀ.ਬੀ.ਐਸ.ਈ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ 'ਚ ਡੀ.ਏ.ਵੀ ਸਕੂਲ ਸਮਾਣਾ ਦੀ ਹੋਣਹਾਰ ਵਿਦਿਆਰਥਣ ਅਨਮੋਲ ਜਵੰਦਾ  ਪੁੱਤਰੀ ਹਰਜਿੰਦਰ ਸਿੰਘ ਜਵੰਦਾ  ਨੇ 94 ਫ਼ੀਸਦੀ ਅੰਕ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ।ਜਿਸ ਦੇ ਚਲਦਿਆਂ ਸਕੂਲ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ, ਸ਼ਹਿਰ ਦੀ ਮਾਣਮੱਤੀ ਸ਼ਖਸੀਅਤ ਡਾ. ਮਦਨ ਮਿੱਤਲ, ਉੱਘੇ ਸਮਾਜ ਸੇਵੀ ਬਾਲ ਕ੍ਰਿਸ਼ਨ ਗੁਪਤਾ  ਅਤੇ ਸਕੁੂਲ ਅਧਿਆਪਕਾਂ ਨੇ ਅਨਮੋਲ ਜਵੰਦਾ ਅਤੇ ਉਸ ਦੇ ਪਿਤਾ  ਹਰਜਿੰਦਰ ਸਿੰਘ ਜਵੰਦਾ   ਨੂੰ ਵਧਾਈ ਦਿੱਤੀ।ਅਨਮੋਲ ਜਵੰਦਾ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ, ਸਕੂਲ ਪ੍ਰਿੰਸੀਪਲ ਅਤੇ ਸਕੂਲ ਅਧਿਆਪਕਾਂ ਦੇ ਸਿਰ ਬੰਨ੍ਹਿਆ ਹੈ  ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਜੀਵਨ ਵਿਚ ਕੁੱਝ ਵਿਲੱਖਣ ਕਰਨਾ ਲੋਚਦੀ ਹਾਂ ਅਤੇ  ਮੈਂ ਕੈਮੀਕਲ ਇੰਜੀਨੀਅਰ ਬਣਨਾ  ਚਾਹੁੰਦੀ ਹਾਂ ਅਤੇ ਆਪਣੇ ਇਸ   ਸੁਪਨੇ ਨੂੰ  ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਾਂਗੀ।ਇਸ ਮੌਕੇ ਡਾ. ਮੋਹਨ ਲਾਲ ਸ਼ਰਮਾ ਨੇ ਕਿਹਾ ਕਿ ਡੀ ਏ ਵੀ ਸਕੂਲ  ਵਿਖੇ ਆਏ  ਚੰਗੇ ਨਤੀਜੇ ਸਕੂਲ ਸਟਾਫ਼ ਦੀ ਬੱਚਿਆਂ ਨੂੰ ਕਰਵਾਈ ਗਈ ਮਿਹਨਤ ਅਤੇ ਵਿਦਿਆਰਥੀਆਂ  ਦੀ ਲਗਨ ਦਾ ਨਤੀਜਾ ਹਨ । ਉਹ ਅਤੇ ਉਨ੍ਹਾਂ ਦਾ ਸਟਾਫ਼ ਬੱਚਿਆਂ ਦੇ ਅੱਗੇ ਵਧਣ ਵਿਚ ਸਹਾਇਤਾ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ, ਜਿਸ ਦਾ ਨਤੀਜਾ ਇਹ ਹੈ ਕਿ ਉਨ੍ਹਾਂ ਦੇ ਬੱਚੇ ਅੱਜ ਹਰ ਖੇਤਰ ਵਿਚ ਮੱਲਾਂ ਮਾਰ ਰਹੇ ਹਨ ।ਅਨਮੋਲ ਦੇ ਪਿਤਾ ਹਰਜਿੰਦਰ ਸਿੰਘ ਜਵੰਦਾ ਨੇ ਕਿਹਾ ਕਿ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਆਪਣੀ ਧੀ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾਈਏ ਤਾਂ ਜੋ ਉਹ ਆਪਣੇ ਮਨ ਵਿਚ ਸੰਜੋਏ ਸੁਪਨੇ ਨੂੰ ਪੂਰਾ ਕਰ ਸਕੇ । ਉਨ੍ਹਾਂ ਨੇ ਆਪਣੀ ਧੀ ਦਾ ਮੂੰਹ ਮਿੱਠਾ ਕਰਵਾਇਆ ਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।

ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਕੂਲ ਦਾ ਨਤੀਜਾ 100 ਫੀਸਦੀ ਰਿਹਾ-

ਜਗਰਾਉ,ਹਠੂਰ,25,ਜੁਲਾਈ-(ਕੌਸ਼ਲ ਮੱਲ੍ਹਾ)- ਬੀ.ਬੀ.ਐਸ.ਬੀ ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਿੱਖਿਆਂ ਦੇ ਖੇਤਰ ਵਿੱਚ ਮੋਹਰੀ ਸੰਸਥਾ ਬਣ ਚੁਕੀ ਹੈ ਅਤੇ ਇਸ ਸੰਸਥਾ ਦੇ ਵਿਿਦਆਰਥੀਆਂ ਨੇ ਕੱਲ ਐਲਾਨੇ ਬਾਰਵੀ ਜਮਾਤ ਦੇ ਨਤੀਜਿਆ ਵਿੱਚੋ ਚੰਗੇ ਅੰਕ ਪ੍ਰਾਪਤ ਕਰਦਿਆ ਆਪਣੀ ਚੜ੍ਹਤ ਨੂੰ ਕਾਈਮ ਰੱਖਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰ੍ਰਸੀਪਲ ਅਨੀਤਾ ਕੁਮਾਰੀ ਨੇ ਦੱਸਿਆ ਕਿ ਸਕੂਲ ਦੀ ਵਿਿਦਆਰਥਣ ਆਸਥਾ ਨੇ ਵਿੱਲਖਣ ਪ੍ਰਾਪਤੀ ਕਰਦੇ ਹੋਏ ਮੈਡੀਕਲ - ਨਾਨ ਮੈਡੀਕਲ ਵਿਸ਼ੇ ਵਿੱਚੋ 97 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਨਵਾ ਸਕੂਲ ਦਾ ਨਾਂ ਚਮਕਾਇਆ ਹੈ ਅਤੇ ਕਾਮਰਸ ਗਰੁੱਪ ਵਿੱਚੋਂ ਵੀ ਸਿਮਰਪ੍ਰੀਤ ਕੌਰ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਨਵਾਂ ਕੀਰਤੀਮਾਨ ਸਥਾਪੀਤ ਕੀਤਾ ਹੈ।ਮੈਡੀਕਲ/ਨਾਨ ਮੈਡੀਕਲ ਵਿਸ਼ੇ ਵਿੱਚੌ ਹੀ ਗੁਰਲੀਨ ਕੌਰ ਨੇ 92% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਮਹਿਕਪ੍ਰੀਤ ਕੋਰ ਨੇ 91%ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਹਰਲੀਨ ਕੋਰ ਨੇ 90% ਅੰਕ ਪ੍ਰਾਪਤ ਕਰਦਿਆ ਹੋਇਆ ਚੌਥਾ ਸਥਾਨ ਪ੍ਰਾਪਤ ਕੀਤਾ ਹੈ,ਕਾਮਰਸ ਵਿਸ਼ੇ ਵਿੱਚੋ ਵੀ ਪਰਨੀਤ ਕੋਰ ਨੇ 92% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਮਹਿਕਦੀਪ ਕੋਰ ਨੇ 91% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਅਤੇ ਅਰਸ਼ਪ੍ਰੀਤ ਕੋਰ ਨੇ 90% ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ ਸਕੂਲ ਦੇ ਪਿੰ੍ਰਸੀਪਲ ਅਨੀਤਾ ਕੁਮਾਰੀ ਨੇ ਬੜੇ ਮਾਣ ਨਾਲ ਦੱਸਦਿਆ ਕਿਹਾ ਕਿ ਸਾਰੇ ਹੀ ਵਿਿਦਆਰਥੀਆ ਨੇ ਬਹੁਤ ਹੀ ਚੰਗੇ ਅੰਕ ਪ੍ਰਾਪਤ ਕੀਤੇ ਹਨ ਜੋ ਕਿ ਇੱਕ ਸੰਸਥਾ ਲਈ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਉਹਨਾ ਦੱਸਿਆ ਕਿ 18 ਵਿਿਦਆਰਥੀਆਂ ਨੇ 80% ਤੋ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਚਮਕਾਇਆ ਹੈ। ਉਹਨਾ ਸਭ ਵਿਿਦਆਰਥੀਆ ਅਤੇ ਉਹਨਾ ਦੇ ਮਾਪਿਆ ਨੂੰ ਵਧਾਈਆ ਦਿੱਤੀਆਂ ਅਤੇ ਵਿਿਦਆਰਥੀਆ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਹੀ ਮਿਹਨਤ ਕਰਕੇ ਚੰਗੀਆ ਪ੍ਰਾਪਤੀਆ ਕਰਨ ਲਈ ਪ੍ਰੇਰਿਤ ਵੀ ਕੀਤਾ। ਉਹਨਾ ਸਭ ਅਧਿਆਪਕਾ ਨੂੰ ਵੀ ਇਸ ਪ੍ਰਾਪਤੀ ਤੇ ਵਧਾਈ  ਦਿੱਤੀ ਇਸ ਮੋਕੇ ਸਕੂਲ ਚੇਅਰਮੈਨ ਸਤੀਸ਼ ਕਾਲੜਾ ਨੇ ਵਿਿਦਆਰਥੀਆ ਦੀ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਸਕੂਲ ਦੇੇ ਪਿੰ੍ਰਸੀਪਲ ਅਨੀਤਾ ਕੁਮਾਰੀ ਨੂੰ ਦਿੰਦਿਆ ਕਿਹਾ ਕੀ ਇਹ ਉਹਨਾ ਦੀ ਅਣਥੱਕ ਮਿਹਨਤ ਅਤੇ ਸਮੇਂ-ਸਮੇਂ ਤੇ ਵਿਿਦਆਰਧੀਆਂ ਅਧਿਆਪਕਾਂ ਨੂੰ ਦਿਤੇ ਦਿਸ਼ਾ ਨਿਰਦੇਸ਼ ਦਾ ਹੀ ਨਤੀਜਾ ਹੈ। ਉਹਨਾਂ ਬੱਚਿਆਂ ਦੀ ਇਸ ਸ਼ਾਨਦਾਰ ਸਫਲਤਾ ਤੇ ਮੁਬਾਰਕਬਾਤ ਦਿੰਦਿਆ ਉਹਨਾ ਨੂੰ ਭਵਿੱਖ ਵਿਚ ਇਸੇ ਤਰ੍ਹਾ ਹੀ ਮਿਹਨਤ ਕਰਨ ਅਤੇ ਆਪਣੀਆ ਮੰਜਿਲਾ ਪ੍ਰਾਪਤ ਕਰਦੇ ਰਹਿਣ ਦੀ ਕਾਮਨਾ ਕੀਤੀ।ਇਸ ਮੋਕੇ ਸਮੂਹ ਮੈਨਜਮੈਂਟ ਮੈਂਬਰਜ ਜਿਸ ਵਿੱਚ ਚੇਅਰਮੈਨ ਸਤੀਸ ਕਾਲੜਾ ,ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ,ਡਇਰੈਕਟਰ ਰਾਜੀਵ ਸੱਗੜ ਹਾਜ਼ਰ ਸਨ।

ਫੋਟੋ ਕੈਪਸਨ:-ਪੁਜੀਸਨਾ ਪ੍ਰਾਪਤ ਕਰਨ ਵਾਲੇ ਨੂੰ ਸਨਮਾਨਿਤ ਕਰਦੀ ਹੋਈ ਸਕੂਲ ਦੀ ਪ੍ਰਬੰਧਕੀ ਕਮੇਟੀ।

ਛਾਂਦਾਰ ਅਤੇ ਫਲਦਾਰ ਬੂਟੇ ਲਾਏ

ਹਠੂਰ,25,ਜੁਲਾਈ-(ਕੌਸ਼ਲ ਮੱਲ੍ਹਾ)- ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਦੀ ਅਗਵਾਈ ਹੇਠ ਅਗਵਾਈ ਹੇਠ ਵਣ-ਮਹਾ ਉਤਸਵ ਮਨਾਇਆ ਗਿਆ।ਇਸ ਮੌਕੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਅੱਜ ਥਾਣਾ ਹਠੂਰ ਦੇ ਵੇਹੜੇ ਵਿਚ ਜਾਮਣ,ਅਮਰੂਦ,ਬੋਹੜ,ਨਿੰਮ,ਪਿੱਪਲ ਆਦਿ ਦੇ  ਬੂਟੇ ਲਾਏ ਗਏ।ਉਨ੍ਹਾ ਕਿਹਾ ਕਿ ਸਾਨੂੰ ਵੱਧ ਤੋ ਵੱਧ ਰੁੱਖ ਲਾਉਣੇ ਚਾਹੀਦੇ ਹਨ ਜਿਸ ਨਾਲ ਵਾਤਾਵਰਨ ਸੁੱਧ ਅਤੇ ਸਾਫ ਰਹਿੰਦਾ ਹੈ।ਉਨ੍ਹਾ ਦੱਸਿਆ ਕਿ ਆਉਣ ਵਾਲੇ ਦਿਨਾ ਵਿਚ ਥਾਣਾ ਹਠੂਰ ਦੇ ਚੋਗਿਰਦੇ ਵਿਚ ਹੋਰ ਵੀ ਬੂਟੇ ਲਾਏ ਜਾਣਗੇ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਰਛਪਾਲ ਸਿੰਘ,ਏ ਐਸ ਆਈ ਜਗਜੀਤ ਸਿੰਘ, ਏ ਐਸ ਆਈ ਸੁਲੱਖਣ ਸਿੰਘ, ਏ ਐਸ ਆਈ ਕੁਲਦੀਪ ਕੁਮਾਰ ਮਾਛੀਕੇ,ਜਸਵਿੰਦਰ ਸਿੰਘ ਅਖਾੜਾ,ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਇੰਚਾਰਜ ਹਰਦੀਪ ਸਿੰਘ ਥਾਣਾ ਹਠੂਰ ਦੇ ਵੇਹੜੇ ਵਿਚ ਛਾਂਦਾਰ ਅਤੇ ਫਲਦਾਰ ਬੂਟੇ ਲਾਉਦੇ ਹੋਏ।

 

ਜਨ ਸ਼ਕਤੀ ਨਿਊਜ਼ ਪੰਜਾਬ ਦੇ ਨੌਜਵਾਨ ਪੱਤਰਕਾਰਾਂ ਦੀ ਟੀਮ ਆਡੀਟਰ ਅਮਨਜੀਤ ਸਿੰਘ ਖਹਿਰਾ ਦੀ ਸਰਪ੍ਰਸਤੀ ਹੇਠ ਡੀ ਐਸ ਪੀ (ਸਬ-ਡਵੀਜਨ ) ਜਗਰਾਉਂ ਨੂੰ ਮਿਲੇ 

ਇਕ ਨੇਕ ਤੇ ਇਮਾਨਦਾਰ ਸ਼ਖਸ਼ਿਅਤ ਦੇ ਮਾਲਕ ਹਨ ਡੀ ਐਸ ਪੀ ਸਤਵਿੰਦਰ ਸਿੰਘ ਵਿਰਕ
ਜਗਰਾਉਂ (ਬਿਊਰੋ) ਜਗਰਾਉਂ ਦੇ ਨਵ ਨਿਯੁਕਤ ਡੀ ਐੱਸ ਪੀ ਸਤਵਿੰਦਰ ਸਿੰਘ ਵਿਰਕ ਨੇ ਜਗਰਾਉਂ ਵਿਖੇ ਆਪਣਾ ਕਾਰਜ ਭਾਗ ਸੰਭਾਲਿਆ । ਜਿਸ ਤਹਿਤ ਅੱਜ ਜਗਰਾਉਂ ਅੰਦਰ ਕੰਮ ਕਰ ਰਹੇ ਅਦਾਰਾ ਜਨਸ਼ਕਤੀ ਨਿਊਜ਼ ਦੇ ਨੌਜਵਾਨ ਪੱਤਰਕਾਰ ਜਿਨ੍ਹਾਂ ਦੀ ਅਗਵਾਈ ਮੈਨੇਜਰ ਮਨਜਿੰਦਰ ਸਿੰਘ ਗਿੱਲ ਕਰ ਰਹੇ ਸਨ ਉਨ੍ਹਾਂ ਨਾਲ ਪੱਤਰਕਾਰ ਗੁਰਕੀਰਤ ਜਗਰਾਉਂ , ਪੱਪੂ ਜਗਰਾਉਂ  , ਮੋਹਿਤ ਗੋਇਲ ਜਗਰਾਉਂ  ਅਤੇ  ਹਰਮਨ ਜਗਰਾਉਂ ਨੇ ਡੀ ਐੱਸ ਪੀ ਸ ਸਤਵਿੰਦਰ ਸਿੰਘ ਵਿਰਕ ਨੂੰ ਜੀ ਆਇਆਂ ਆਖਿਆ । ਇਸ ਸਮੇਂ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਨੇ  ਨੌਜਵਾਨ ਪੱਤਰਕਾਰਾਂ ਨੂੰ  ਸਚਾਈ ਉੱਪਰ ਪਹਿਰਾ ਦੇਣ ਅਤੇ ਸਮਾਜ ਅੰਦਰ ਪਨਪ ਰਹੇ ਚਿੱਟੇ ਦੇ ਨਸ਼ੇ ਵਰਗੇ ਦੈਂਤ ਨੂੰ ਖ਼ਤਮ ਕਰਨ ਲਈ ਸਹਿਯੋਗ ਦੇਣ ਦਾ ਸੁਨੇਹਾ ਦਿੱਤਾ । 

 

 

 

  

 

 

 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 154ਵਾਂ ਦਿਨ ਪਿੰਡ ਕਨੇਚ ਨੇ ਹਾਜ਼ਰੀ ਭਰੀ    

ਸਾਡੇ ਗੁਰੂਆਂ ਨੇ ਸਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਵਰ ਦਿੱਤਾ,ਪਰ ਅਸੀਂ ਕਿਉਂ ਭੁੱਲ ਗਏ - ਦੇਵ ਸਰਾਭਾ  
ਮੁੱਲਾਂਪੁਰ ਦਾਖਾ, 24 ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 154ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ  ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਕਨੇਚ ਜ਼ਿਲ੍ਹਾ (ਲੁਧਿ:) ਤੋਂ ਸ਼ੇਰ ਸਿੰਘ ਕਨੇਚ,ਤਰਲੋਚਨ ਸਿੰਘ ਕਨੇਚ, ਅਜਾਇਬ ਸਿੰਘ ਕਨੇਚ,ਗੁਰਮੇਲ ਸਿੰਘ ਕਨੇਚ,ਸੋਹਣ ਸਿੰਘ ਕਨੇਚ, ਕਮਿੱਕਰ ਸਿੰਘ ਕਨੇਚ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਾਡੇ ਗੁਰੂਆਂ ਨੇ ਸਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਵਰ ਦਿੱਤਾ,ਪਰ ਅਸੀਂ ਭੁੱਲ ਗਏ। ਇਸੇ ਕਰਕੇ ਸਿੱਖ ਕੌਮ ਹਮੇਸ਼ਾਂ ਲੱਖ ਮੁਸੀਬਤਾਂ ਪੈਣ ਤੇ ਵੀ ਹਿੱਕ ਤਾਣ ਕੇ ਜ਼ੁਲਮ ਨਾਲ ਮੁਕਾਬਲਾ ਕਰਦੀ ਹੈ । ਬਾਕੀ ਸਦੀਆਂ ਤੋਂ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਵੀ ਸਿੱਖ ਕੌਮ ਨਾਲ ਮੱਥਾ ਲਾਇਆ ਆਖ਼ਰ ਪਿੱਠ ਦਿਖਾ ਕੇ ਭੱਜੇ ਹਨ । ਜਦ ਕਿ ਸਾਡੀ ਕੌਮ ਦੇ ਯੋਧਿਆਂ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਪਰ ਸਿਦਕੋਂ ਨਹੀ ਡੋਲੇ ਤੇ ਸ਼ਹੀਦ ਬਾਬਾ ਦੀਪ ਸਿੰਘ ਸੀਸ ਤਲੀ ਤੇ ਧਰ ਕੇ ਮੁਗਲਾਂ ਦੇ ਨਾਲ ਖੰਡਾ ਖੜਕਾਉਂਦੇ ਰਹੇ ਅਤੇ ਸੱਤ ਸਾਲ ਤੇ ਨੌਂ ਸਾਲ ਦੇ ਬਾਬੇ ,ਸਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੀਂਹਾਂ ਵਿੱਚ ਖੜ੍ਹ ਕੇ ਜੈਕਾਰੇ ਲਾਉਂਦੇ ਰਹੇ ਸੂਬੇ ਸਰਹਿੰਦ ਦੀ ਈਨ ਨਹੀਂ ਮੰਨੀ। ਪਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਸਿੰਘ ਸ਼ੇਰਾਂ ਦੇ ਬੱਚੇ ਭੇਡਾਂ ਦੇ ਵਾੜੇ ਵਿੱਚ ਬੜੇ ਫਿਰਦੇ ਹਨ । ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੰਦੇ   ਤੇ ਲੀਡਰਾਂ ਦੀਆਂ ਚਮਚਾਗਿਰੀ ਕਰਦੇ ਫਿਰਦੇ ਹਨ। ਕਦੇ ਸਿੱਖਾਂ ਦੇ ਘਰ ਵਿੱਚ ਜਨਮ ਲੈਣ ਵਾਲੇ ਨੌਜਵਾਨ ਵੀਰ ਜ਼ਰੂਰ ਸੋਚਿਓ ਕਿ ਆਖ਼ਰ ਕੀ ਮੁੱਲ ਤਾਰਿਆ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਾਡੇ ਲਈ ਆਪਣਾ ਪਰਿਵਾਰ ਵਾਰਿਆ ਤੇ ਅਸੀਂ ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਜ਼ਾ ਦਿਵਾਉਣ ਲਈ ਇਕੱਠੇ ਵੀ ਨਹੀਂ ਹੋ ਸਕਦੇ ਅਤੇ ਨਾ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੌਮ ਦੇ ਕੋਹੇਨੂਰ ਹੀਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਇਕ ਮੰਚ ਤੇ ਇੱਕ ਕੇਸਰੀ ਝੰਡੇ ਥੱਲੇ ਇਕੱਠੇ  ਹੋਣ ਨੂੰ ਵੀ ਤਿਆਰ ਨਹੀਂ। ਜਦ ਕਿ ਪੰਜਾਬ ਦੀ ਧਰਤੀ ਤੇ ਲੀਡਰ ਸਾਡੀ ਨੌਜਵਾਨੀ ਨੂੰ ਨਸ਼ਿਆਂ ਦੇ ਰਾਹ ਤੋਰ ਕੇ ਗੰਦੀ ਖੇਡ ਖੇਡ ਰਹੇ ਹਨ । ਪਰ ਸਾਡੇ ਪਿੰਡਾਂ 'ਚ ਬਜ਼ੁਰਗਾਂ ਨੂੰ ਤਾਸ਼ ਖੇਡਣ ਤੋਂ ਹੀ ਵਿਹਲ ਨਹੀਂ।ਉਨ੍ਹਾਂ ਅੱਗੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਹਰ ਰੋਜ਼ ਭੁੱਖ ਹਡ਼ਤਾਲ ਤੇ ਬੈਠੇ ਹਾਂ।ਅਸੀਂ ਸ਼ੁਕਰਗਜ਼ਾਰ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਸਾਨੂੰ ਨਿਮਾਣਿਆਂ ਨੂੰ ਇਹ ਮਾਣ ਬਖਸ਼ਿਆ ਕੀ ਅਸੀਂ ਕੌਮ ਦੇ ਜੁਝਾਰੂਆਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਲੜ ਰਹੇ ਹਾਂ। ਸਾਨੂੰ ਪ੍ਰਮਾਤਮਾ ਤੇ ਅਟੱਲ ਵਿਸ਼ਵਾਸ ਹੈ ਕਿ ਅਸੀਂ ਇਹ ਮੋਰਚਾ ਜਲਦ ਫਤਿਹ ਕਰਾਂਗੇ । ਇਸ ਸਮੇਂ ਸ਼ੇਰ ਸਿੰਘ ਕਨੇਚ ਤੇ ਗੁਰਮੇਲ ਸਿੰਘ ਕਨੇਚ ਨੇ ਆਖਿਆ ਕਿ ਸਰਾਭਾ ਪੰਥਕ ਮੋਰਚਾ ਭੁੱਖ ਹਡ਼ਤਾਲ ਜੋ ਸੰਗਤਾਂ ਜ਼ਰੂਰ ਹਾਜ਼ਰੀ ਲਵਾਉਣ ਤਾਂ ਜੋ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਜਿੱਤ ਪ੍ਰਾਪਤ ਕਰ ਸਕੀਏ।ਅਸੀਂ ਪੰਜਾਬ ਦੇ ਜੁਝਾਰੂਆਂ ਨੂੰ ਅਪੀਲ ਕਰਦੇ ਹਾਂ ਕਿ ਮੋਰਚੇ ਚ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਇਕ ਦਿਨ ਦੀ ਹਾਜ਼ਰੀ ਭਰੋ ਤਾਂ ਜੋ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ ।   ਇਸ ਮੌਕੇ ਸਰਪੰਚ ਜਗਤਾਰ ਸਿੰਘ ਸਰਾਭਾ,ਅਮਰੀਕ ਸਿੰਘ ਸਰਾਭਾ ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਬੰਸ ਸਿੰਘ ਪੰਮਾ ਹਿੱਸੋਵਾਲ ,ਅਜਮੇਰ ਸਿੰਘ ਭੋਰਲਾ ਸਰਾਭਾ, ਤੇਜ਼ ਸਰਾਭਾ,ਮਨਪ੍ਰੀਤ ਸਿੰਘ ਜੋਨੂੰ ਸਰਾਭਾ,ਅੱਛਰਾ ਸਿੰਘ ਸਰਾਭਾ ਮੋਟਰਜ਼, ਸੁਖਦੇਵ ਸਿੰਘ ਸਰਾਭਾ,ਅਮਰਜੀਤ ਸਿੰਘ ਸਰਾਭਾ   ਆਦਿ ਹਾਜ਼ਰੀ ਭਰੀ।