ਚੰਡੀਗੜ੍ਹ 25 ਜੁਲਾਈ (ਡਾ ਸੁਖਵਿੰਦਰ ਸਿੰਘ ਬਾਪਲਾ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ( ਰਜਿ: 295) ਪੰਜਾਬ ਦੀ ਇਕ ਅਤਿ ਜਰੂਰੀ ਮੀਟਿੰਗ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਜੀ ਬਾਲੀ ਦੀ ਅਗਵਾਈ ਹੇਠ ਸਿਹਤ ਮੰਤਰੀ ਪੰਜਾਬ ਸ੍. ਚੇਤਨ ਸਿੰਘ ਜੀ ਜੋੜੇਮਾਜਰਾ ਨਾਲ ਸਿਵਲ ਸੈਕਟਰੀਏਟ ਚੰਡੀਗੜ੍ਹ ਵਿਚ ਹੋਈ। ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਜਰੂਰੀ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਗਈ । ਜਿਸ ਵਿੱਚ ਸਿਹਤ ਮੰਤਰੀ ਜੀ ਵਲੋਂ ਐਸੋਸੀਏਸ਼ਨ ਦੇ ਸੂਬਾਈ ਆਗੂਆਂ ਨੂੰ ਵਿਸਵਾਸ ਦਿਵਾਉਦੇ ਹੋਏ ਕਿਹਾ ਕਿ ਆਪ ਸਰਕਾਰ, ਕੀਤੇ ਵਾਅਦੇ ਮੁਤਾਬਕ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਹਲ ਕਰਨ ਲਈ ਵਚਨਬੱਧ ਹੈ।
ਇਸ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਡਾਕਟਰ ਜਸਵਿੰਦਰ ਕਾਲਖ, ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ, ਸੂਬਾ ਵਾਈਸ ਚੇਅਰਮੈਨ ਡਾ ਰਣਜੀਤ ਸਿੰਘ ਰਾਣਾ, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ, ਸੂਬਾ ਪ੍ਰੈੱਸ ਸਕੱਤਰ ਡਾ ਰਾਜੇਸ਼ ਸ਼ਰਮਾ ਰਾਜੂ , ਡਾ ਬਲਕਾਰ ਸਿੰਘ ਜੀ ਸੇਰਗਿਲ ਪਟਿਆਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਹਾਜਰ ਸਨ।
ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲਕਲਾਂ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਸਮਾਜ ਨਾਲ ਜੁੜਿਆ ਮਸਲਾ ਹੈ। ਪਿਛਲੀਆਂ ਸਰਕਾਰਾਂ ਨੇ ਸਾਡੇ ਮਸਲੇ ਨੂੰ ਹਮੇਸ਼ਾ ਅਣਗੌਲਿਆਂ ਕੀਤਾ ਹੈ। ਉਹਨਾਂ ਕਿਹਾ ਕਿ ਸਿਹਤ ਮੰਤਰੀ ਪੰਜਾਬ ਨੇ ਵਿਸਵਾਸ ਦੁਆਇਆ ਹੈ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਧਰਮਪਾਲ ਸਿੰਘ ਭਵਾਨੀਗੜ੍ਹ, ਡਾ ਸਰਬਜੀਤ ਸਿੰਘ ਜੀ ਅਮਿੰਤਰਸਰ, ਡਾ ਮਲਕੀਤ ਸਿੰਘ ਰਈਆ, ਡਾ ਗੁਰਮੁਖ ਸਿੰਘ ਮੋਹਾਲੀ, ਡਾ ਰਿੰਕੂ ਕੁਮਾਰ ਜੋਇੰਟ ਸੈਕਟਰੀ ਪੰਜਾਬ ਫਤਿਹਗੜ੍ਹ ਸਾਹਿਬ, ਡਾ ਗੁਰਮੀਤ ਸਿੰਘ ਰੋਪੜ, ਡਾ ਬਲਕਾਰ ਕਟਾਰੀਆ ਜਿਲ੍ਹਾ ਪ੍ਰਧਾਨ ਨਵਾਂ ਸਹਿਰ, ਡਾ ਬਲਜਿੰਦਰ ਸਿੰਘ ,ਡਾ ਸੁਖਰਾਜ ਸਿੰਘ, ਡਾ ਪਰੇਮ ਸਲੋਹ , ਡਾ ਕਸਮੀਰ ਸਿੰਘ, ਡਾ ਜਤਿੰਦਰ ਸਹਿਗਲ ਆਦਿ ਹਾਜ਼ਰ ਸਨ ।