ਰਾਏਕੋਟ 25 ਜੁਲਾਈ (ਸਤਵਿੰਦਰ ਸਿੰਘ ਗਿੱਲ)- ਰਾਏਕੋਟ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਨੇ ਇਨਵੈਸਟੀਚਰ ਸਮਾਰੋਹ ਦੌਰਾਨ ਸਕੂਲ ਕੈਬਨਿਟ ਸੈਸਨ 2022-23 ਬਣਾ ਕੇ ਜ਼ਿੰਮੇਵਾਰੀਆਂ ਸੌਂਪਣ ਦਾ ਸਮਾਰੋਹ ਆਯੋਜਿਤ ਕੀਤਾ, ਇਸ ਮੌਕੇ ਸਕੂਲ ਦੀ ਚੇਅਰਪਰਸਨ ਮੈਡਮ ਮਨਪ੍ਰੀਤ ਢਿੱਲੋਂ ਨੇ ਕਿਹਾ ਕਿ ਉਚਾਈਆਂ ਨੂੰ ਸਰ ਕਰਨ ਅਤੇ ਸਫਲਤਾ ਦੇ ਸਿਖਰ ਪਹੁੰਚਣ ਲਈਸਾਡਾ ਬੀ ਬੀ ਆਈ ਐਸ ਸਕੂਲ ਹਮੇਸ਼ਾ ਭਵਿੱਖ ਦੇ ਨੇਤਾਵਾਂ ਦੇ ਰੂਪ ਵਿੱਚ ਆਪਣੇ ਸਿਰ ਉੱਚੇ ਰੱਖ ਕੇ ਅਤੇ ਵਿਦਿਆਰਥੀਆਂ ਵਿਚ ਪ੍ਰਤੀਬੱਧਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦਾ ਹੈ ।
ਸਮਾਗਮ ਦੀ ਸ਼ੁਰੂਆਤ ਸਕੂਲ ਦੁਆਰਾ ਬਣਾਏ ਗਏ ਚਾਰ ਹਾਊਸਾਂ ਡਿਸਕਵਰੀ ਹਾਊਸ, ਹਾਰਮਨੀ ਹਾਊਸ ,ਲੈਗਸੀ ਹਾਊਸ, ਅਤੇ ਯੂਨਿਟੀ ਹਾਊਸ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਨਾਲ ਕੀਤੀ ਗਈ । ਹਰੇਕ ਹਾਊਸ ਦੇ ਨਾਮ ਦਾ ਮਤਲਬ " ਖੋਜ ਸਦਭਾਵਨਾ ਵਿਰਾਸਤ ਏਕਤਾ, ਪ੍ਰਤੀ ਜਾਣਕਾਰੀ ਦੇਣ ਤੋਂ ਬਾਅਦ ਸਹੁੰ ਚੁੱਕ ਸਮਾਗਮ ਹੋਇਆ, ਜਿੱਥੇ ਚੁਣੇ ਗਏ ਵਿਦਿਆਰਥੀਆਂ ਨੇ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਈਮਾਨਦਾਰੀ ਅਤੇ ਕੁਸ਼ਲਤਾ ਨਾਲ ਨਿਭਾਉਣ ਦਾ ਪ੍ਰਣ ਲਿਆ ।ਵਿਦਿਆਰਥੀਆਂ ਵਿੱਚ ਜ਼ਿੰਮੇਵਾਰੀ ਅਤੇ ਫ਼ਰਜ਼ ਦੀ ਭਾਵਨਾ ਨੂੰ ਪੈਦਾ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਅਹੁਦੇ ਦੇ ਕੇ ਵੱਡੀਆਂ ਜ਼ਿੰਮੇਵਾਰੀਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਇਸ ਸਮਾਰੋਹ ਦਾ ਆਯੋਜਨ ਕੀਤਾ ਗਿਆ, ਸਹੁੰ ਚੁੱਕ ਸਮਾਗਮ ਦੌਰਾਨ ਬੱਚਿਆਂ ਦੀ ਆਵਾਜ਼ ਨਾਲ ਸਕੂਲ ਦੇ ਗਲਿਆਰੇ ਵਿੱਚ ਜੋਸ਼ ਭਰ ਗਿਆ। ਪ੍ਰੀਸ਼ਦ ਦੀ ਅਗਵਾਈ ਅਮਨਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਨੇ ਕਰਮਵਾਰ ਹੈੱਡ ਗਰਲ ਅਤੇ ਹੈੱਡ ਬੁਆਏ ਵਜੋਂ ਕੀਤੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੂੰ ਸਕੂਲ ਸਕੱਤਰ ਚੁਣਿਆ ਗਿਆ ਅਤੇ ਖੇਡ ਕਪਤਾਨ ਅੱਠਵੀਂ ਜਮਾਤ ਦੀ ਅਰਸ਼ਦੀਪ ਕੌਰ ਅਤੇ ਰਣਵਿਜੇ ਸਿੰਘ ਬੁੱਟਰ ਨੂੰ ਕਰਮਵਾਰ ਲੜਕੀਆਂ ਅਤੇ ਲੜਕਿਆਂ ਲਈ ਨਿਯੁਕਤ ਕੀਤਾ ਗਿਆ । ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਹਾਊਸਾਂ ਦੇ ਕਪਤਾਨ ਅਤੇ ਪ੍ਰੀਫੈਕਟ ਵੀ ਚੁਣਿਆ ਗਿਆ ਇਸ ਚੁਣੀ ਗਈ ਕੈਬਨਿਟ ਦੇ ਹਾਊਸਾਂ ਮੁਤਾਬਕ ਹਾਰਮਨੀ ਹਾਊਸ ਸਤਵੀਰ ਸਿੰਘ ਅਤੇ ਤਨੀਸਾ ਜੈਨ, ਲੈਗਸੀ ਹਾਊਸ ਪਾਇਲ ਜੈਨ ਅਤੇ ਰਾਧਿਕਾ ਵਰਮਾ, ਡਿਸਕਵਰੀ ਹਾਊਸ ਜਾਨਦੀਪ ਸਿੰਘ ਅਤੇ ਪ੍ਰਾਚੀ ਵਰਮਾ, ਯੂਨਿਟੀ ਹਾਊਸ ਸਿਮਰਦੀਪ ਸਿੰਘ ਅਤੇ ਅਭਿਨੰਦਨਾ ਜੈਨ ਚੁਣੇ ਗਏ, ਪ੍ਰੀਫੈਕਟ ਚ ਇਸ਼ਾਨਾ ਜੈਨ ਗੁਰਨਾਮ ਸਿੰਘ ਸਹਿਜ਼ਦੀਪ ਗਿਤਿਕਾ ਚੋਪੜਾ ਦਾ ਨਾਮ ਸ਼ਾਮਲ ਹੈ । ਇਸ ਮੌਕੇ ਸਕੂਲ ਦੇ ਚੇਅਰਮੈਨ ਪਵਨਦੀਪ ਸਿੰਘ ਢਿੱਲੋਂ ,ਚੇਅਰਪਰਸਨ ਮਨਪ੍ਰੀਤ ਸਿੰਘ ਢਿੱਲੋਂ ਨੇ ਉਚੇਚੇ ਤੌਰ ਤੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਇਸ ਮੌਕੇ ਸਕੂਲ ਮੈਨੇਜਮੈਂਟ ਦੀ ਆਗਿਆ ਨਾਲ ਵਾਈਸ ਪ੍ਰਿੰਸੀਪਲ ਜਗਜੋਤ ਕੌਰ ਸਰਾਂ ਅਤੇ ਪ੍ਰਾਈਮਰੀ ਹੈੱਡਮਿਸਟ੍ਰੈਸ ਮੈਡਮ ਅਮਨ ਸ਼ਾਰਦਾ ਵੱਲੋਂ ਚੁਣੇ ਗਏ ਵਿਦਿਆਰਥੀਆਂ ਨੂੰ ਬੈਚ ਅਤੇ ਸੈਸ ਦੇ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ ।ਇਸ ਮੌਕੇ ਸਕੂਲ ਚੇਅਰਮੈਨ ਪਵਨਦੀਪ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਇਸ ਜ਼ਿੰਮੇਵਾਰੀ ਸਬੰਧੀ ਬਹੁਤ ਧਿਆਨ ਨਾਲ ਅਤੇ ਸਾਰੇ ਬੱਚਿਆਂ ਨੂੰ ਬਿਨਾਂ ਭੇਦਭਾਵ ਦੇ ਸਹਿਯੋਗ ਕਰਨ ਅਤੇ ਅਨੁਸ਼ਾਸਨ ਵਿਚ ਰਹਿਣ ਬਾਰੇ ਸਮਝਾਇਆ ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਜ਼ਿੰਦਗੀ ਵਿਚ ਤਰੱਕੀ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਲੀਡਰਸ਼ਿਪ ਵੀ ਸਿੱਖਣੀ ਚਾਹੀਦੀ ਹੈ ।ਇਸੇ ਦੌਰਾਨ ਸੈਨੇਟ ਦੇ ਹਰੇਕ ਬੱਚੇ ਨੂੰ ਵੱਖ ਵੱਖ ਜ਼ਿੰਮੇਵਾਰੀ ਦਿੰਦੇ ਹੋਏ ਉਸ ਨੂੰ ਨਿਭਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਚੇਅਰਪਰਸਨ ਮਨਪ੍ਰੀਤ ਸਿੰਘ ਮਨਪ੍ਰੀਤ ਕੌਰ ਢਿੱਲੋਂ ਨੇ ਚੁਣੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਮਾਰੋਹ ਨੂੰ ਵਧੀਆ ਢੰਗ ਨਾਲ ਕਰਵਾਉਣ ਵਾਲੇ ਸਾਰੇ ਅਧਿਆਪਕਾਂ ਅਤੇ ਸਟਾਫ਼ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਪੇਸ਼ ਆਉਣ ਅਤੇ ਮਦਦ ਕਰਨ ਬਾਰੇ ਵੀ ਦੱਸਿਆ ਗਿਆ ਉਨ੍ਹਾਂ ਵਿਦਿਆਰਥੀਆਂ ਨੂੰ ਕੈਬਨਿਟ ਮੈਂਬਰ ਬਣਨ ਦੇ ਫ਼ਾਇਦੇ ਅਤੇ ਆਉਣ ਵਾਲੀ ਜ਼ਿੰਮੇਵਾਰੀ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਹਰਮਿੰਦਰ ਸਿੰਘ, ਮੈਡਮ ਅਮਨ ਢਿੱਲੋਂ, ਮੈਡਮ ਨੀਰੂ ਜੈਨ, ਮੈਡਮ ਸ਼ੈਲੀ ਵਰਮਾ, ਮੈਡਮ ਅਮਨ ਦਿਓਲ ਅਤੇ ਮੈਡਮ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ