You are here

ਪੰਜਾਬ

ਬੀਬੀ ਮਾਣੂੰਕੇ ਸਦਕਾ ਜਗਰਾਉਂ ਨੂੰ ਮਿਲੀ 70 ਲੱਖ ਦੇ ਹੋਰ ਪ੍ਰੋਜੈਕਟਾਂ ਦੀ ਪ੍ਰਵਾਨਗੀ

ਸ਼ਹਿਰ ਦੀ ਹਾਲਤ ਸੁਧਾਰਨ ਲਈ ਕੋਈ ਕਸਰ ਨਹੀਂ ਛੱਡਾਂਗੀ-ਵਿਧਾਇਕਾ ਮਾਣੂੰਕੇ
ਜਗਰਾਉਂ ,23 ਜੁਲਾਈ ( ਗੁਰਕੀਰਤ ਜਗਰਾਉਂ/ਮਨਜਿੰਦਰ ਗਿੱਲ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਜਗਰਾਉਂ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਵਧਾਉਣ ਲਈ ਲਗਭਗ 70 ਲੱਖ ਰੁਪਏ ਦੇ ਹੋਰ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਲੋਕਲ ਗੌਰਮਿੰਟ ਵਿਭਾਗ ਦੇ ਪੱਤਰ ਨੰਬਰ 5191 ਮਿਤੀ 21 ਜੁਲਾਈ 2022 ਦੀ ਕਾਪੀ ਵਿਖਾਉਂਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 80 ਨੰਬਰ ਟਰਾਈਸਾਈਕਲਾਂ ਲਈ 20 ਲੱਖ ਰੁਪਏ ਦੀ ਮੰਨਜੂਰੀ ਦਿੱਤੀ ਗਈ ਹੈ। ਸ਼ਹਿਰ ਦੇ 23 ਵਾਰਡ ਹਨ ਤੇ ਹਰ ਵਾਰਡ ਲਈ 3-4 ਟਰਾਈਸਾਈਕਲ ਦਿੱਤੇ ਜਾ ਸਕਣਗੇ। ਜੋ ਲੋਕਾਂ ਦੇ ਘਰਾਂ ਵਿੱਚੋਂ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਚੁੱਕਣਗੇ। ਇੱਕ ਟਰੈਕਟਰ ਲੋਡਰ ਖ੍ਰੀਦਣ ਦੀ ਮੰਨਜੂਰੀ ਦਿੱਤੀ ਗਈ ਹੈ, ਜਿਸ ਦੀ ਕੀਮਤ ਤਿੰਨ ਲੱਖ ਰੁਪਏ ਹੈ। ਇਸੇ ਤਰਾਂ ਹੀ ਇੱਕ ਬਲਿੰਗ ਮਸ਼ੀਨ, ਜਿਸ ਦੀ ਕੀਮਤ ਪੰਜ ਲੱਖ ਰੁਪਏ ਅਤੇ ਇੱਕ ਵੇਸਟ ਗਰਾਂਈਡਰ, ਜਿਸ ਦੀ ਕੀਮਤ ਦੋ ਲੱਖ ਰੁਪਏ ਹੈ, ਖ੍ਰੀਦਣ ਦੀ ਮੰਨਜੂਰੀ ਦਿੱਤੀ ਗਈ ਹੈ, ਜਿਸ ਨਾਲ ਸ਼ਹਿਰ ਦੇ ਕੂੜਾ-ਕਰਕਟ ਨੂੰ ਸੰਭਾਲਿਆ ਜਾ ਸਕੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 37 ਲੱਖ 50  ਹਜ਼ਾਰ ਰੁਪਏ ਦੇ 5 ਨੰਬਰ ਟਾਟਾ ਏਸ ਵਹੀਕਲ ਖ੍ਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਪਾਰਕਾਂ ਦੀ ਕਟਿੰਗ ਤੇ ਸਫ਼ਾਈ ਵਾਸਤੇ ਦੋ ਲੱਖ ਰੁਪਏ ਦੀ ਕੀਮਤ ਦਾ ਸ਼ਰੈਡਰ ਖ੍ਰੀਦਣ ਦੀ ਮੰਨਜੂਰੀ ਵੀ ਦਿੱਤੀ ਗਈ ਹੈ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਜਗਰਾਉਂ ਸ਼ਹਿਰ ਸੀਵਰੇਜ ਅਤੇ ਬਾਰਸਾਂ ਦੇ ਨਿਕਾਸੀ ਪਾਣੀ ਦੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਲਈ ਉਹਨਾਂ ਵੱਲੋਂ ਆਪਣੇ ਪੱਧਰ 'ਤੇ ਪੰਜਾਬ ਸਰਕਾਰ ਕੋਲ ਇਹ ਮਾਮਲਾ ਉਠਾ ਕੇ ਸ਼ਹਿਰ ਦੇ ਸੀਵਰੇਜ਼ ਦੀ ਸਫਾਈ ਲਈ ਜ਼ੈਟ ਮਸ਼ੀਨ ਮੰਗਵਾਈ ਗਈ ਹੈ, ਜਿਸ ਅੰਦਰ ਕੈਮਰੇ ਵੀ ਲੱਗੇ ਹੋਏ ਹਨ, ਜੋ ਲਗਭਗ ਇੱਕ ਮਹੀਨੇ ਤੋਂ ਸ਼ਹਿਰ ਦੇ ਸੀਵਰੇਜ ਨੂੰ ਸਾਫ਼ ਕਰ ਰਹੀ ਹੈ ਅਤੇ ਡਰੇਨ ਦੀ ਸਫਾਈ ਵੱਖਰੇ ਤੌਰਤੇ ਕੀਤੀ ਗਈ ਹੈ। ਸ਼ਹਿਰ ਦਾ ਸੀਵਰੇਜ ਸਾਫ਼ ਕਰਨ ਨੂੰ ਲਗਭਗ 3 ਤੋਂ 4 ਮਹੀਨੇ ਲੱਗ ਸਕਦੇ ਹਨ ਅਤੇ ਜਦੋਂ ਸੀਵਰੇਜ ਦੀਆਂ ਪਾਈਪਾਂ ਸਾਫ ਹੋ ਜਾਣਗੀਆਂ ਤਾਂ ਸੀਵਰੇਜ ਦੇ ਪਾਣੀ ਦੇ ਨਾਲ ਨਾਲ ਬਰਸਾਤੀ ਪਾਣੀ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਪਹਿਲਾਂ ਸ਼ਹਿਰ ਦੇ ਕਮਲ ਚੌਂਕ ਵਿੱਚੋਂ ਦੋ-ਦੋ, ਤਿੰਨ-ਤਿੰਨ ਦਿਨ ਬਰਸਾਤ ਦਾ ਪਾਣੀ ਨਹੀਂ ਨਿੱਕਲਦਾ ਸੀ। ਪਰੰਤੂ ਜ਼ੈਟ ਮਸ਼ੀਨ ਨਾਲ ਹਾਲੇ ਲਗਭਗ 20 ਪ੍ਰਤੀਸ਼ਤ ਹੀ ਸਫਾਈ ਹੋਈ ਹੈ ਅਤੇ ਹੁਣ ਮੀਂਹ ਦਾ ਪਾਣੀ ਕੇਵਲ ਦੋ-ਤਿੰਨ ਘੰਟੇ ਵਿੱਚ ਹੀ ਸਮਾਪਤ ਹੋ ਗਿਆ ਹੈ। ਇਸ ਨਾਲ ਜਿੱਥੇ ਦੁਕਾਨਦਾਰਾਂ ਨੇ ਸੁੱਖ ਦਾ ਸਾਹ ਲਿਆ ਹੈ, ਉਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਬਰਸਾਤੀ ਪਾਣੀ ਤੋਂ ਵੱਡੀ ਨਿਯਾਤ ਮਿਲਣੀ ਸ਼ੁਰੂ ਹੋ ਗਈ ਹੈ। ਬੀਬੀ ਮਾਣੂੰਕੇ ਨੇ ਦਾਅਵਾ ਕਰਦਿਆਂ ਆਖਿਆ ਕਿ ਸ਼ਹਿਰ ਵਾਸੀ ਵਿਰੋਧੀਆਂ ਦੀਆਂ ਚਾਲਾਂ ਤੇ ਅਫ਼ਵਾਹਾਂ ਤੋਂ ਸੁਚੇਤ ਹੋ ਕੇ ਉਹਨਾਂ ਨੂੰ ਕੁੱਝ ਸਮਾਂ ਦੇਣ ਅਤੇ ਉਹ ਸ਼ਹਿਰ ਦੀ ਹਾਲਤ ਸੁਧਾਰਨ ਲਈ ਕੋਈ ਕਸਰ ਨਹੀਂ ਛੱਡਣਗੇ ਅਤੇ ਨੁਹਾਰ ਬਦਲ ਦੇਣਗੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫ਼ੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਐਡਵੋਕੇਟ ਕਰਮ ਸਿੰਘ ਸਿੱਧੂ, ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ ਆਦਿ ਵੀ ਹਾਜ਼ਰ ਸਨ।

ਜਨਮ ਦਿਨ ਮੁਬਾਰਕ


ਜਗਰਾਉਂ , 23 ਜੁਲਾਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅਦਾਰਾ ਜਨ ਸ਼ਕਤੀ ਨਿਊਜ਼ ਚੈਨਲ ਵੱਲੋਂ ਹਰਦੀਪ ਸਿੰਘ ਜੱਸਲ ਨੂੰ ਉਨ੍ਹਾਂ ਦੇ 36ਵੇਂ ਜ਼ਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ,ਪਰਮ ਪਿਤਾ ਪਰਮਾਤਮਾ ਉਨ੍ਹਾਂ ਨੂੰ ਲੰਮੀ ਉਮਰ ਤੇ ਤੰਦਰੁਸਤੀ ਪ੍ਰਦਾਨ ਕਰਨ।

ਦੂਜੀ ਵਾਰ ਲਾਇਆ ਝੋਨਾ ਫਿਰ ਹੋਇਆ ਬਰਬਾਦ  

ਹਠੂਰ,22 ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡਾ ਵਿਚੋ ਦੀ ਲੰਘਦੀ ਹੋਈ ਚਚਰਾੜੀ-ਚੰਦਭਾਨ ਡਰੇਨ ਦੀ ਪਿਛਲੇ ਲੰਮੇ ਸਮੇਂ ਤੋ ਸਫਾਈ ਨਾ ਹੋਣ ਕਰਕੇ ਡਰੇਨ ਦਾ ਪਾਣੀ ਲੋਕਾ ਦੇ ਘਰਾ ਅਤੇ ਖੇਤਾ ਵਿਚ ਜਮ੍ਹਾ ਹੋ ਗਿਆ ਹੈ।ਇਸ ਸਬੰਧੀ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਤਾਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਸ ਡਰੇਨ ਦੀ ਸਫਾਈ ਲਈ ਅਸੀ ਅਨੇਕਾ ਵਾਰ ਡਰੇਨ ਵਿਭਾਗ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਡਰੇਨ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਸਫਾਈ ਵੱਲ ਕੋਈ ਤਵੱਜੋ ਨਹੀ ਦਿੱਤੀ।ਉਨ੍ਹਾ ਦੱਸਿਆ ਕਿ ਜੇਕਰ ਸਮੇਂ ਸਿਰ ਡਰੇਨ ਦੀ ਸਫਾਈ ਹੋਈ ਹੁੰਦੀ ਤਾਂ ਅੱਜ ਹਲਕੇ ਦੇ ਪਿੰਡਾ ਵਿਚ ਹੜ੍ਹਾ ਵਰਗੀ ਸਥਿਤੀ ਨਾ ਬਣਦੀ।ਉਨ੍ਹਾ ਦੱਸਿਆ ਕਿ ਵੀਰਵਾਰ ਦੀ ਰਾਤ ਤੋ ਸੁਰੂ ਹੋਏ ਭਾਰੀ ਮੀਹ ਕਾਰਨ ਪਿੰਡ ਡੱਲਾ,ਦੇਹੜਕਾ,ਮੱਲ੍ਹਾ ਆਦਿ ਪਿੰਡਾ ਦਾ ਪਾਣੀ ਇਕੱਠਾ ਹੋ ਕੇ ਡਰੇਨ ਵਿਚ ਆ ਗਿਆ ਅਤੇ ਡਰੇਨ ਵਿਚ ਵੱਡੀ ਮਾਤਰਾ ਵਿਚ ਖੜ੍ਹੀ ਗਾਜਰ ਬੂਟੀ ਅਤੇ ਜੰਗਲੀ ਬੂਟੀ ਨੇ ਪਾਣੀ ਨੂੰ ਅੱਗੇ ਜਾਣ ਤੋ ਰੋਕ ਦਿੱਤਾ।ਉਨ੍ਹਾ ਕਿਹਾ ਕਿ ਕਿਸਾਨਾ ਦਾ ਦੂਜੀ ਵਾਰ ਲਾਇਆ ਝੋਨਾ ਮੀਹ ਦੇ ਪਾਣੀ ਨੇ ਫਿਰ ਬਰਬਾਦ ਕਰ ਦਿੱਤਾ ਹੈ ।ਇਸ ਮੌਕੇ ਪਿੰਡ ਰਸੂਲਪੁਰ,ਦੇਹੜਕਾ,ਡੱਲਾ ਅਤੇ ਮੱਲ੍ਹਾ ਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਡਰੇਨ ਵਿਭਾਗ ਦੇ ਅਧਿਕਾਰੀਆ ਖਿਲਾਫ ਉੱਚ ਪੱਧਰੀ ਜਾਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ,ਕਿਸਾਨਾ ਦੀ ਬਰਬਾਦ ਹੋਈ ਫਸਲ ਦਾ ਯੋਗ ਮੁਆਵਜਾ ਦਿੱਤਾ ਜਾਵੇ ਅਤੇ ਡਰੇਨ ਦੀ ਸਫਾਈ ਯਕੀਨੀ ਬਣਾਈ ਜਾਵੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਕੁਲਤਾਰਨ ਸਿੰਘ ਸਿੱਧੂ,ਯੂਥ ਆਗੂ ਜਗਰਾਜ ਸਿੰਘ ਪਟਵਾਰੀ, ਕੁਲਤਾਰ ਸਿੰਘ,ਨਰਿੰਦਰ ਸਿੰਘ ਸਿੱਧੂ,ਕਾਮਰੇਡ ਗੁਰਚਰਨ ਸਿੰਘ,ਗੁਰਮੀਤ ਸਿੰਘ,ਗੁਰਜੰਟ ਸਿੰਘ ਖਾਲਸਾ,ਸੁਖਵਿੰਦਰ ਸਿੰਘ,ਕਾਕਾ ਸਿੰਘ,ਸੰਤੋਖ ਸਿੰਘ,ਹਰਜਿੰਦਰ ਸਿੰਘ, ਹਰਮੀਤ ਸਿੰਘ,ਬਾਬਾ ਮੇਲਾ ਸਿੰਘ,ਮੇਵਾ ਸਿੰਘ,ਨਿਰਮਲ ਸਿੰਘ,ਤਾਰਾ ਸਿੰਘ,ਬੂਟਾ ਸਿੰਘ,ਗੁਰਦੀਪ ਸਿੰਘ,ਹਰਮਨ ਸਿੰਘ,ਗੁਲਜ਼ਾਰ ਸਿੰਘ,ਹੰਸ ਲਾਲ ਆਦਿ ਹਾਜ਼ਰ ਸਨ।

ਸੀ.ਬੀ.ਐਸ ਈ ਵਲੋਂ ਐਲਾਨੇ ਨਤੀਜੇ ਵਿੱਚੋਂ ਸਪਰਿੰਗ ਡਿਊ ਵਿਿਦਆਰਥੀ ਅੱਵਲ

ਜਗਰਾਉ 22 ਜੁਲਾਈ  (ਅਮਿਤਖੰਨਾ) ਅੱਜ ਸੀ.ਬੀ.ਐਸ ਈ ਨਵੀਂ ਦਿੱਲੀ ਵਲੋਂ ਕਲਾਸ 12ਵੀਂ ਦੇ ਨਤੀਜੇ ਘੋਸ਼ਿਤ ਕੀਤੇ ਗਏੇ।ਜਿਸ ਵਿੱਚ ਸਪਰਿੰਗ ਡਿਊ ਦੇ ਵਿਿਦਆਰਥੀਆਂ ਨੇ ਹਰ ਸਾਲ ਦੀ ਤਰਾਂ ਇਸ  ਸਾਲ ਵੀ ਬਾਜੀ ਮਾਰੀ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਸਕੂਲ ਦਾਨਤੀਜਾ 100 ਫੀਸਦੀ ਰਿਹਾ।ਜਿਸ ਵਿੱਚ ਜਸ਼ਨਪ੍ਰੀਤ ਸਿੰਘ 91.21% ਨੰਬਰ ਲੈ ਕੇ ਪਹਿਲੇ ਨੰਬਰ ਤੇ ਰਿਹਾ, ਅਰਸ਼ਦੀਪ ਸਿੰਘ 89% ਨਾਲ ਦੂਸਰੇ ਅਤੇ ਨਵਨੀ ਤਕੌਰ ਨੇ 87.8% ਨਾਲ ਤੀਸਰੀ ਪੋਜਿਸ਼ਨ ਹਾਸਿਲ ਕੀਤੀ।ਇਸ ਦੇ ਨਾਲ ਹੀ ਜਸਪ੍ਰੀਤ ਕੌਰ ਨੇ 86.4%, ਰਮਨਪ੍ਰੀਤ ਕੌਰ 86., ਪਰਨੀਤ ਕੌਰ 84%, ਕਰਮਿੰਦਰ ਕੌਰ 80%, ਸਿਮਰਜੀਤ ਕੌਰ 80%, ਪ੍ਰਭਦੀਪ ਸਿੰਘ 78.6% ਦੀ ਪਇੰਦਰ ਸ਼ਰਮਾਂ 78.8% ਅਤੇ ਗੁਰਨੂਰ ਕੌਰ ਨੇ 76% ਫੀਸਦੀ  ਨੰਬਰ  ਲੈ ਕੇ ਸਕੂਲ  ਦਾ ਨਾਮ ਰੋਸ਼ਨ ਕੀਤਾ।ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਿਵਸ਼ਿਆਂ ਵਿੱਚ ਵੀ ਵਿਿਦਆਰਥੀਆਂ ਦਾ ਰਿਜਲਟ ਬਹੁਤ ਹੀ ਸ਼ਾਨਦਾਰ ਰਿਹਾ।ਉਹਨਾਂ ਨੇ ਸਾਰੇ ਵਿਿਦਆਰਥੀਆਂ, ਅਧਿਆਪਕ  ਸਾਹਿਬਾਨ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਵਧਾਈ ਦਿੱਤੀ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਵਲੋਂ ਵਿਿਦਆਰਥੀਆਂ  ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਲਾਕਡਾਊਨ ਵਰਗੇ  ਮੁਸ਼ਕਿਲ ਹਲਾਤਾਂ ਵਿੱਚ ਵੀ ਅਧਿਆਪਕਾਂ ਵਲੋਂ ਵਿਿਦਆਰਥੀਆਂ  ਨੂੰ  ਉਚੇਰੀ  ਪੜਾਈ ਕਰਾਈ ਗਈ। ਜਿਸਦੇ ਸਦਕਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।ਸਾਰੇ ਅਧਿਆਪਕ ਇਸ ਸਫਲਤਾ ਲਈ ਵਧਾਈ  ਦੇ  ਪਾਤਰ ਹਨ।ਇਸ  ਮੌਕੇ  ਤੇ  ਮੈਡਮ ਮੋਨਿਕਾ ਚੌਹਾਨ, ਬਲਜੀਤ ਕੌਰ, ਲਖਵੀਰ ਸਿੰਘ  ੳੱੁੱਪਲ, ਜਗਸੀਰ ਸ਼ਰਮਾਂ, ਅਮਨਦੀਪ ਕੌਰ ਸਚਿਨ ਗਰਗ ਆਦਿ ਅਧਿਆਪਕ ਹਾਜਿਰ ਸਨ।ਸਕੂਲ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ  ਬਾਵਾ  ਨੇ ਕਨੇਡਾ ਤੋ ਖਾਸ ਤੌਰ ਤੇ ਆਪਣਾ ਵਧਾਈ  ਸੰਦੇਸ਼ ਭੇਜਿਆ।ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਵਲੋਂ ਵੀ ਸਾਰੇ ਵਿਿਦਆਰਥੀਆਂ, ਅਧਿਆਪਕਾਂ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਵਧਾਈ ਦਿੱਤੀ ਗਈ।

ਬਲੌਜ਼ਮਜ਼ ਦੀ ਏਕਮਰੀਤ ਕੌਰ ਨੇ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ 

ਜਗਰਾਉ 22 ਜੁਲਾਈ   (ਅਮਿਤਖੰਨਾ,,ਅਮਨਜੋਤ ) ਬਲੌਜ਼ਮਜ਼ ਕਾਨਵੈਂਟ ਸਕੂਲ ਦੀ ਕਾਮਰਸ ਸਟਰੀਮ ਦੀ ਵਿਿਦਆਰਥਣ ਏਕਮਰੀਤ ਕੌਰ ਨੇ 99.2% ਅੰਕ ਲੈ ਕੇ ਲੁਧਿਆਣਾ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸਨੇ ਆਪਣੀ ਮਿਹਨਤ ਸਦਕਾ ਇਹ ਟੀਚਾ ਹਾਸਲ ਕੀਤਾ। ਉਸਦਾ ਕਹਿਣਾ ਹੈ ਕਿ ਉਹ ਆਪਣੇ ਭਵਿੱਖ ਵਿਚ ੀਅਸ਼ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸਨੇ ਇਹ ਵੀ ਕਿਹਾ ਕਿ ਉਹ ਵਿਦੇਸ਼ ਜਾਣ ਦੀ ਦੌੜ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੀ। ਉਹ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚੇ ਦੇ ਪਿਤਾ ਸ:ਅਰਵਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਸੁਖਵਿੰਦਰ ਕੌਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਬੱਚੇ ਉੱਤੇ ਸਾਨੂੰ ਹਮੇਸ਼ਾ ਮਾਣ ਰਹੇਗਾ। ਅਜਿਹੇ ਬੱਚੇ ਹਰ ਇੱਕ ਮਾਪੇ ਨੂੰ ਮਿਲਣ ਤਾਂ ਜੋ ਬੱਚੇ ਵੱਡੇ ਹੋ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ। ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਵਿਿਦਆਰਥਣ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ।

ਜੀ.ਅੈਚ.ਜੀ.ਅਕੈਡਮੀ ,ਜਗਰਾਉਂ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ


ਜਗਰਾਉ 22 ਜੁਲਾਈ  (ਅਮਿਤਖੰਨਾ,,ਅਮਨਜੋਤ )ਅੱਜ ਜੀ.ਅੈਚ.ਜੀ.ਅਕੈਡਮੀ ,ਜਗਰਾਉਂ  ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।ਜਿਸ ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਬਾਵਨਜੋਤ ਕੌਰ ਨੇ ਭਾਸ਼ਣ ਰਾਹੀਂ ਉਨ੍ਹਾਂ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਿੱਖਾਂ ਦੇ ਸੱਤਵੇਂ ਗੁਰੂ ਹਰਿਰਾਇ ਜੀ ਦੇ ਦੂਸਰੇ ਪੁੱਤਰ ਸਨ ।ਉਨ੍ਹਾਂ ਦਾ ਜਨਮ 1656 ਈਸਵੀ ਵਿੱਚ ਕੀਰਤਪੁਰ ਸਾਹਿਬ ਵਿਖੇ ਮਾਤਾ ਕ੍ਰਿਸ਼ਨ ਜੀ ਦੀ ਕੁੱਖੋਂ ਹੋਇਆ ।ਸਿੱਖ ਗੁਰੂਆਂ ਵਿੱਚੋਂ ਗੁਰੂ ਹਰਿਕ੍ਰਿਸ਼ਨ  ਜੀ ਸਭ ਤੋਂ ਛੋਟੀ ਉਮਰ ਦੇ ਸਨ।ਉਹ 5 ਸਾਲ ਦੀ ਉਮਰ ਵਿੱਚ 7 ਅਕਤੂਬਰ 1661ਈਸਵੀ ਨੂੰ ਗੁਰਗੱਦੀ ਤੇ ਬਿਰਾਜਮਾਨ ਹੋਏ ।1664 ਈਸਵੀ ਵਿੱਚ ਚੇਚਕ ਦੀ ਬਿਮਾਰੀ ਕਾਰਨ ਅੱਠ ਸਾਲ ਦੀ ਉਮਰ ਤੋਂ ਪਹਿਲਾਂ ਹੀ ਜੋਤੀ ਜੋਤ ਸਮਾ ਗੲੇ। ਇਸ ਤੋਂ ਪਹਿਲਾਂ ਊਹਨਾ਼ ਨੇ ਬਾਬਾ ਬਕਾਲਾ ਸ਼ਬਦ ਬੋਲ ਕੇ ਨੌਵੇਂ ਗੁਰੂ ਦੇ ਬਕਾਲੇ ਵਿੱਚ ਹੋਣ ਦਾ ਸੰਕੇਤ ਦਿੱਤਾ।ਅਖੀਰ ਵਿੱਚ ਜੀ.ਐਚ.ਜੀ .ਅਕੈਡਮੀ ਦੇ ਪ੍ਰਿੰਸੀਪਲ ਸ੍ਰੀ ਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਸਿੱਖ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਆ

ਸਿੱਖਿਆ ਵਿਭਾਗ ਵੱਲੋ ਦੋ ਰੋਜਾ ਸੈਮੀਨਾਰ

ਜਗਰਾਉ 22 ਜੁਲਾਈ  (ਅਮਿਤਖੰਨਾ,,ਅਮਨਜੋਤ )  ਸਿੱਖਿਆ ਵਿਭਾਗ ਵੱਲੋ ਪੜਨ ਸਿੱਖਣ ਪ੍ਰਕਿਿਰਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਸਾਇੰਸ ਅਧਿਆਪਕ ਨੂੰ ਆਪਣੇ ਵਿਸ਼ੇ ਵਿੱਚ ਹੋਰ ਨਿਪੁੰਨ ਕਰਨ ਲਈ ਬਲਾਕ ਜਗਰਾੳਂ ਦੇ ਸਾਇੰਸ ਅਧਿਆਪਕਾਂ ਦਾ ਦੋ ਰੋਜਾ ਸੈਮੀਨਾਰ ਮਿਤੀ 20-7-2022 ਤੋਂ 21-7-2022 ਤੱਕ ਡਾਇਟ ਜਗਰਾੳਂ ਵਿਖੇ ਲਗਾਇਆ ਗਿਆ। ਸੈਮੀਨਾਰ ਦੌਰਾਨ ਸਾਇੰਸ ਵਿਸ਼ੇ ਦੀਆਂ ਵੱਖ ਵੱਖ ਐਕਟੀਵਿਟੀਆਂ, ਅਧਿਆਪਕਾਂ ਅਤੇ ਮਾਪਿਆਂ ਵੱਲੋਂ ਵਿਿਦਆਰਥੀਆਂ ਦੇ ਉਜਵਲ ਭਵਿੱਖ ਵਿੱਚ ਬਰਾਬਰ ਯੋਗਦਾਨ ਪਾਉਣ ਲਈ ਗਤੀਵਿਧੀਆਂ ਕਰਵਾਈਆਂ ਗਈਆਂ। ਸੈਮੀਨਾਰ ਵਿੱਚ ਡਾਇਟ ਪ੍ਰਿੰਸੀਪਲ ਸ੍ਰੀਮਤੀ ਰਾਜਵਿੰਦਰ ਕੌਰ ਅਤੇ ਸ. ਜਸਵੀਰ ਸਿੰਘ ਸੇਖੋਂ ਡੀ.ਐਮ ਸਾਇੰਸ ਲੁਧਿਆਣਾ ਨੇ ਨਵੀਆਂ ਅਧਿਆਪਨ ਤਕਨੀਕਾਂ ਤੇ ਵਿਸ਼ੇਸ਼ ਚਰਚਾ ਕੀਤੀ। ਇਸ ਸੈਮੀਨਾਰ ਵਿੱਚ ਰਵਿੰਦਰ ਸਿੰਘ ਬੀ.ਐਮ ਸਾਇੰਸ ਜਗਰਾੳਂ, ਸਰਬਜੀਤ ਸਿੰਘ ਬੀ.ਐਮ ਸਾਇੰਸ ਰਾਇਕੋਟ, ਹਰਪ੍ਰੀਤ ਸਿੰਘ ਬੀ.ਐਮ ਸਾਇੰਸ ਸਿਧਵਾਂ ਬੇਟ-1 ਨੇ ਰਿਸੋਰਸ ਪਰਸਨ ਦੀ ਭੁਮਿਕਾ ਨਿਭਾਈ ।

ਜੀ.ਅੇਚ.ਜੀ.ਅਕੈਡਮੀ, ਦੇ ਬਾਰਵੀਂ ਜਮਾਤ ਦੇ  ਵਿਿਦਆਰਥੀ ਅੱਵਲ


ਜਗਰਾਉ 22 ਜੁਲਾਈ  (ਅਮਿਤਖੰਨਾ,,ਅਮਨਜੋਤ )ਅੱਜ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ  ਜੀ.ਅੈਚ.ਜੀ.ਅਕੈਡਮੀ ,ਜਗਰਾਉਂ ਦੇ ਹਰ ਸਟਰੀਮ ਦੇ ਵਿਦਿਆਰਥੀਆਂ ਨੇ 100% ਨਤੀਜਾ ਪ੍ਰਾਪਤ ਕਰਕੇ ਇਲਾਕੇ ਵਿੱਚ ਅਕੈਡਮੀ ਦਾ ਅਤੇ ਆਪਣੇ ਮਾਪਿਆਂ ਦਾ  ਨਾਮ ਰੌਸ਼ਨ ਕੀਤਾ ।  ਸਭ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆ ਅਰਦਾਸ ਕੀਤੀ ਗਈ।ਇਸ ਸ਼ਾਨਦਾਰ ਨਤੀਜੇ ਵਿਚ ਬਾਰ੍ਹਵੀਂ ਨਾੱਨ ਮੈਡੀਕਲ ਦੇ ਵਿਦਿਆਰਥੀ ਬੀਰ ਇੰਦਰ ਸਿੰਘ  99% ਅੰਕ ਪ੍ਰਾਪਤ ਕਰ ਕੇ ਅੱਵਲ ਰਿਹਾ।lਅਨਮੋਲ ਠੁਕਰਾਲ (ਸਾਇੰਸ ਸਟਰੀਮ) ਨੇ 97.4 %ਅੰਕ ਅਤੇ ਕਾਮਰਸ ਸਟਰੀਮ ਦੀ ਵਿਦਿਆਰਥਣ  ਅਨੁਰੀਤ ਕੌਰ ਨੇ 97.4%ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ।ਕਾਮਰਸ ਦੇ ਵਿਦਿਆਰਥੀ ਗੁਰਜੋਤ ਸਿੰਘ ਸਿੱਧੂ ਨੇ 94.6% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ  ਕੀਤਾ।ਸਾਇੰਸ ਸਟਰੀਮ ਦੀ ਵਿਦਿਆਰਥਣ ਬਰਲੀਨ ਕੌਰ ਨੇ 94% ਅੰਕ , ਕਾਮਰਸ ਸਟਰੀਮ ਦੀ ਵਿਦਿਆਰਥਣ ਰਾਜਵੀਰ ਕੌਰ ਨੇ93.6% ਅੰਕ,ਕਾਮਰਸ ਦੇ ਸਕਸ਼ਮ ਸੂਦ ਨੇ 93.4% ਅੰਕ ,ਕਾਮਰਸ ਦੇ ਕੰਵਲਜੋਤ ਸਿੰਘ ਨੇ  93% ਅੰਕ, ਅਵਨੀਤ ਕੌਰ ਨੇ 92.2%ਅੰਕ,ਨਵਜੋਤ ਸਿੰਘ ਨੇ 91.8% ਅੰਕ,ਸਾਇੰਸ ਦੀ ਵਿਦਿਆਰਥਣ ਸਿਮਰਨਜੋਤ ਕੌਰ ,ਸਰੁਚੀ ਚੌਧਰੀ ,ਅਰਸ਼ਜੋਤ ਕੌਰ, ਵਿਪਨਜੋਤ ਕੌਰ,ਗੁਣਪ੍ਰੀਤ ਸਿੰਘ ਨੇ  90% ਅੰਕ ਪ੍ਰਾਪਤ ਕਰਕੇ ਜੀ.ਅੈਚ.ਜੀ.ਅਕੈਡਮੀ ਦਾ ਮਾਣ ਵਧਾਇਆ ।ਹਿਊਮੈਨਟੀਜ਼ ਗਰੁੱਪ ਵਿੱਚੋਂ ਚੰਦਨ ਪੁਰੀ  88% ਅੰਕ ਪ੍ਰਾਪਤ ਕਰਕੇ ਅੱਵਲ ਰਿਹਾ । ਇਸ ਮੌਕੇ ਤੇ ਜੀ.ਅੈਚ.ਜੀ.ਅਕੈਡਮੀ,ਜਗਰਾਉਂ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਅਕੈਡਮੀ ਦੀ ਮੈਨੇਜਮੈਂਟ ,ਸਮੂਹ ਸਟਾਫ਼ ,ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜਾ ਆਉਣ ਤੇ ਵਧਾਈ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਹੀ ਮੱਲਾਂ ਮਾਰਨ ਲਈ ਪ੍ਰੇਰਿਆ। ਜੀ.ਅੈਚ.ਜੀ.ਅਕੈਡਮੀ  ਦੇ ਚੇਅਰਮੈਨ ਸ.ਗੁਰਮੇਲ ਸਿੰਘ ਮੱਲੀ ਅਤੇ  ਡਾਇਰੈਕਟਰ ਸਰਦਾਰ ਬਲਜੀਤ ਸਿੰਘ ਮੱਲ੍ਹੀ ਨੇ ਵੀ ਜੀ.ਐਚ.ਜੀ ਅਕੈਡਮੀ ਦੇ ਪ੍ਰਿੰਸੀਪਲ,ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨੀ ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ  ਹਮੇਸ਼ਾਂ ਤਰੱਕੀ ਕਰਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ 

ਅੱਜ ਜਗਰਾਉਂ ਦੇ ਕੁਝ ਇਲਾਕਿਆਂ ਵਿਚ ਬਿਜਲੀ ਸਪਲਾਈ ਰਿਪੇਅਰ ਦੇ ਕਾਰਨ ਬੰਦ ਰਹੇਗੀ

ਜਗਰਾਉਂ ਜੁਲਾਈ 23 (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਇੱਥੇ ਜਗਰਾਉਂ ਇਲਾਕੇ ਵਿਚ ਬਿਜਲੀ ਸਪਲਾਈ ਫੀਡਰ 11 ਕੇ ਵੀ ਸ਼ਹਿਰ 4-10, ਸਵੇਰੇ 10ਵਜੇ ਤੋਂ ਸ਼ਾਮ 5 ਵਜੇ ਤੱਕ , ਰਿਪੇਅਰ ਦੇ ਚਲਦਿਆਂ ਬਿਜਲੀ ਸਪਲਾਈ ਬੰਦ ਰਹੇਗੀ। ਜਿਹੜੇ ਏਰੀਏ ਪ੍ਰਭਾਵਿਤ ਰਹਿਣਗੇ ਉਹ ਇਸ ਪ੍ਰਕਾਰ ਹਨ ਪੁਲਿਸ ਕੰਮਲੈਕਸ,ਮੁਹਲਾ ਗੁਰੂ ਤੇਗ ਬਹਾਦਰ, ਰੀਗਲ ਮਾਰਕੀਟ,ਗਰੀਨ ਸਿੱਟੀ,ਕੌਰਟ ਕੰਪਲੈਕਸ, ਦਸਮੇਸ਼ ਨਗਰ,ਕਚਾ ਮਲਕ ਰੋਡ, ਪੰਜਾਬੀ ਬਾਗ,ਗੌਲਡਨ ਬਾਗ,ਮੌਤੀ ਬਾਗ,ਸੈਂਟਰ ਸਿਟੀ,ਈਸਟ ਮੌਤੀ ਬਾਗ, ਰਾਏਕੋਟ ਰੋਡ, ਕੋਠੇ ਖੰਜੂਰਾ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।

 

ਖਫਾ ਲੋਕਾਂ ਨੇ ਅੈਮ.ਅੈਲ਼.ਏ. ਦੀ ਕੋਠੀ ਘੇਰੀ, 122 ਦਿਨਾਂ ਤੋਂ ਲੋਕ ਬੈਠੇ ਨੇ ਥਾਣੇ ਅੱਗੇ ਧਰਨੇ ਤੇ

ਲੋਕਾਂ ਨੇ ਦਰਜ ਕਰਾਇਆ ਵੱਡਾ ਰੋਸ
ਜਗਰਾਉਂ 22 ਜੁਲਾਈ ( ਕੌਸ਼ਲ ਮੱਲ੍ਹਾ ) ਦਲਿਤ ਪਰਿਵਾਰ 'ਤੇ ਨਜ਼ਾਇਜ਼ ਹਿਰਾਸਤ 'ਚ ਕੀਤੇ ਅੱਤਿਆਚਾਰਾਂ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ ਚੱਲ ਰਿਹਾ ਪੱਕਾ ਮੋਰਚਾ ਅੱਜ 122ਵੇਂ ਦਿਨ ਵੀ ਜਾਰੀ ਰਿਹਾ। ਦੂਜੇ ਪਾਸੇ ਸੀਟੂ ਆਗੂ ਤੇ ਸਾਬਕਾ ਅੈਮ.ਅੈਲ਼.ਏ. ਤਰਸੇਮ ਜੋਧਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਪੰਜਾਬ ਕਿਸਾਨ ਯੂਨੀਅਨ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਦਸਮੇਸ਼ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਮਦਨ ਜਗਰਾਉਂ ਤੇ ਬਲਦੇਵ ਸਿੰਘ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਮਨਰੇਗਾ ਵਰਕਰ ਬੀਬੀ ਬਾਨੀ ਨੇ ਪੀੜ੍ਹਤ ਪਰਿਵਾਰ ਅਤੇ ਜਨਤਕ ਜੱਥੇਬੰਦੀਆਂ ਵਲੋਂ ਅੱਜ ਭਾਵੇਂ 122ਵੇਂ ਦਿਨ ਵਿੱਚ ਸ਼ਾਮਿਲ ਰਿਹਾ ਹੈ ਪਰ ਬਾਵਜੂਦ ਇਸ ਦੇ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ, ਸੋ ਸੁੱਤੀ ਪਈ ਭਗਵੰਤ ਮਾਨ ਸਰਕਾਰ ਨੂੰ ਜਗਾਉਣ ਲਈ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਹਜ਼ਾਰਾਂ ਲੋਕਾਂ ਨੇ ਅੈਮ.ਅੈਲ.ਏ. ਸਰਬਜੀਤ ਕੌਰ ਮਾਣੂੰਕੇ ਦੀ ਕੋਠੀ ਦਾ ਘਿਰਾਓ ਕੀਤਾ ਹੈ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਅੈਮ.ਅੈਲ.ਏ.ਦੀ ਕੋਠੀ ਦੇ ਘਿਰਾਓ ਸਬੰਧੀ ਇਲਾਕੇ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਅਦਮੀ ਪਾਰਟੀ ਦੀ  ਸਰਕਾਰ ਪ੍ਰਤੀ ਲੋਕਾਂ ਵਿੱਚ ਰੋਸ ਵਧ ਰਿਹਾ ਹੈ ਕਿਉਂਕਿ ਇਨਸਾਫ਼ ਦੇ ਮੁੱਦੇ ਸਬੰਧੀ ਕੋਈ ਵੀ ਸਰਕਾਰੀ ਨੁਮਾਇੰਦਾ ਸੁਣਵਾਈ ਨਹੀਂ ਕਰਨ ਆਇਆ। ਇਸ ਮੌਕੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਆਪਣੇ ਆਪ ਨੂੰ ਥਾਣਾ ਸਿਟੀ ਜਗਰਾਉਂ ਦਾ ਥਾਣਾਮੁਖੀ ਕਹਿੰਦੇ ਗੁਰਿੰਦਰ ਬੱਲ, ਏਅੈਸਆਈ ਰਾਜਵੀਰ ਨੇ ਉਸ ਦੀ ਮਾਤਾ ਸੁਰਿੰਦਰ ਕੌਰ ਅਤੇ ਨੌਜਵਾਨ ਭੈਣ ਕੁਲਵੰਤ ਕੌਰ ਨੂੰ ਘਰੋਂ ਚੁੱਕ ਕੇ ਜਗਰਾਉਂ ਥਾਣੇ ਵਿੱਚ ਲਿਆਂਦਾ ਅਤੇ ਨਜਾਇਜ ਹਿਰਾਸਤ 'ਚ ਰੱਖਿਆ, ਤਸੀਹੇ ਦਿੱਤੇ ਸਨ ਅਤੇ ਕੁੱਟਮਾਰ ਲਰਨ ਨਾਲ ਕੁਲਵੰਤ ਕੌਰ ਸਰੀਰਕ ਤੌਰ ਤੇ ਨਕਾਰਾ ਹੋ ਗਈ ਸੀ ਅਤੇ ਲੰਬਾ ਸਮਾਂ ਮੰਜੇ 'ਤੇ ਪਈ ਇਨਸਾਫ਼ ਮੰਗਦੀ ਰਹੀ, ਅੰਤ ਲੰਘੀ 10 ਦਸੰਬਰ ਨੂੰ ਕੁਲਵੰਤ ਕੌਰ ਦੀ ਮੌਤ ਹੋ ਗਈ ਅਤੇ ਮੌਤ ਦੂਜੇ ਦਿਨ ਦੋਸ਼ੀਆਂ ਖਿਲਾਫ਼ ਪਰਚਾ ਮੁਕੱਦਮਾ ਦਰਜ ਕੀਤਾ ਪਰ ਅੱਜ ਮੁਕੱਦਮੇ ਦਰਜ ਹੋਏ ਨੂੰ 6 ਮਹੀਨੇ ਲੰਘਣ ਦੇ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਅੰਤ ਖਫਾ ਹੋਈਆਂ ਜਨਤਕ ਜੱਥੇਬੰਦੀਆਂ ਨੇ ਥਾਣੇ ਮੂਹਰੇ ਪੱਕਾ ਧਰਨਾ ਲਗਾਇਆ ਹੋਇਆ ਹੈ। ਇਸ ਸਮੇਂ ਚਸਮਦੀਦ ਗਵਾਹ ਤੇ ਪੀੜ੍ਹਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਨਜ਼ਾਇਜ਼ ਹਿਰਾਸਤ ਚ ਰੱਖ ਕੇ ਕੁੱਟਮਾਰ ਕਰਨ ਦੇ ਮਾਮਲੇ ਨੂੰ ਛੁਪਾਉਣ ਲਈ ਹੀ ਮੇਰੇ ਪਰਿਵਾਰ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦਾ 17 ਸਾਲ ਜਾਣਬੁੱਝ ਕੇ ਇੱਕ ਸਾਜਿਸ਼ ਅਧੀਨ ਹੀ ਉਜਾੜਾ ਕੀਤਾ ਗਿਆ ਹੈ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਨਿਰਮਲ ਸਿੰਘ, ਮਨਿੰਦਰ ਸਿੰਘ,  ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਲੰਬੇ ਸਮੇਂ ਦੇ ਆਰਥਿਕ ਉਜਾੜੇ ਦੀ ਭਰਪਾਈ ਕੀਤੀ ਜਾਵੇ । ਮੁਕੱਦਮੇ ਦੇ ਮੁੱਖ ਗਵਾਹ ਨਿਰਮਲ ਸਿੰਘ ਰਸੂਲਪੁਰ ਅਵਤਾਰ ਸਿੰਘ ਰਸੂਲਪੁਰ ਅਮਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਦੋਵੇਂ ਪਰਿਵਾਰਾਂ ਨਾਂ ਸਿਰਫ਼ ਸਾਲ 2005 ਵਿੱਚ ਤੱਤਕਾਲੀ ਥਾਣਾਮੁਖੀ ਹੱਥੋਂ ਜ਼ਲੀਲ ਹੋਏ ਹਨ ਸਗੋਂ 2005 ਤੋਂ ਅੱਜ ਤੱਕ ਕਰੀਬ 17 ਸਾਲ ਤਸੱਸ਼ਦ ਝੱਲ਼ਿਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹ ਰਹੇ ਹਨ ਪਰ ਦੁੱਖ ਦੀ ਗੱਲ਼ ਹੈ ਕਿ ਨਾਂ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਇਨਸਾਫ਼ ਦਿੱਤਾ ਤੇ ਨਾਂ ਹੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਨੇ ਇਨਸਾਫ਼ ਦਿੱਤਾ ਅਤੇ ਹੁਣ ਬਦਲਾਅ ਲਿਆਉਣ ਦੇ ਨਾਮ ਹੇਠ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਇਨਸਾਫ਼ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਉਨ੍ਹਾਂ ਦਾ ਪਰਿਵਾਰ ਗਰੀਬ ਅਨੁਸੂਚਿਤ ਜਾਤੀ ਦਾ ਪਰਿਵਾਰ ਹੋਣ ਕਰਕੇ ਸਰਕਾਰੀ ਇਨਸਾਫ਼ ਤੋਂ ਵਾਂਝਾ ਹੈ। ਇਥੇ ਅਮੀਰ ਲੋਕਾਂ ਦੀ ਹੀ ਸੁਣਵਾਈ ਹੈ ਗਰੀਬ ਦਰ-ਦਰ ਭਟਕਦਾ ਫਿਰਦਾ ਹੈ। ਮਾਤਾ ਨੇ ਇਹ ਵੀ ਕਿਹਾ ਕਿ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਿਖ ਕੇ ਵੀ ਭੇਜ ਚੁੱਕੇ ਹਨ ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਮੈਂ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਹਾਂ। ਗਰੀਬ ਲੋਕਾਂ ਦਾ ਇਥੇ ਕੋਈ ਦਰਦਮੰਦ ਨਹੀਂ ਹੈ। ਅੱਜ ਧਰਨੇ ਵਿੱਚ ਹਾਜ਼ਰ ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਪ੍ਰਧਾਨ ਬਲਵਿੰਦਰ ਸਿੰਘ ਪੋਨਾ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼) ਦੇ ਪ੍ਰਧਾਨ ਮਦਨ ਸਿੰਘ ਜਗਰਾਉਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਪੁਲਿਸ ਦੇ ਜੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਚਰਨ ਸਿੰਘ ਮਾਣੂੰਕੇ, ਸੁਖਦੇਵ ਸਿੰਘ ਮਾਣੂੰਕੇ, ਜੱਗਾ ਸਿੰਘ ਢਿੱਲੋਂ, ਬਾਬਾ ਬੰਤਾ ਸਿੰਘ ਡੱਲਾ ਹਰਭਜਨ ਸਿੰਘ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਫਲਦਾਰ ਅਤੇ ਛਾਂਦਾਰ ਬੂਟੇ ਲਗਾਏ

ਹਠੂਰ,22,ਜੁਲਾਈ-(ਕੌਸ਼ਲ ਮੱਲ੍ਹਾ)-ਸਿੱਖਿਆ ਵਿਭਾਗ ਦੇ ਦਿਸਾ-ਨਿਰਦੇਸਾ ਅਨੁਸਾਰ ਅੱਜ ਪ੍ਰਾਇਮਰੀ ਸਰਕਾਰੀ ਸਕੂਲ ਅੱਚਰਵਾਲ ਦੇ ਮੁੱਖ ਅਧਿਆਪਕਾ ਮੈਡਮ ਅੰਜੂ ਬਾਲਾ ਦੀ ਅਗਵਾਈ ਹੇਠ ਸਕੂਲ ਦੇ ਵੇਹੜੇ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਾਏ ਗਏ।ਇਸ ਮੌਕੇ ਗੱਲਬਾਤ ਕਰਦਿਆ ਅੰਜੂ ਬਾਲਾ ਨੇ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਸਕੂਲ ਵਿੱਚ ਬੂਟੇ ਲਗਾਏ ਗਏ।ਇਸ ਮੌਕੇ ਉਹਨਾਂ ਨਾਲ ਇਤਬਾਰ ਸਿੰਘ ਨੱਥੋਵਾਲ, ਬਲਵੀਰ ਸਿੰਘ ਮਾਣੂੰਕੇ,ਸੁਰਿੰਦਰ ਕੁਮਾਰ ਭੰਮੀਪੁਰਾ,ਗੁਰਪ੍ਰੀਤ ਸਿੰਘ ਸੰਧੂ,ਜੰਗਪਾਲ ਸਿੰਘ ਦੱਧਾਹੂਰ,ਰਾਜਮਿੰਦਰਪਾਲ ਸਿੰਘ ਪਰਮਾਰ,ਬਲਜੀਤ ਸਿੰਘ,ਬਲਾਕ ਮਾਸਟਰ ਟ੍ਰੇਨਰ ਸੁਖਦੇਵ ਸਿੰਘ ਜੱਟਪੁਰੀ, ਹਰਭਜਨ ਕੌਰ ਹਾਜ਼ਰ ਸਨ ।

ਫੋਟੋ ਕੈਪਸਨ:-ਸਕੂਲ ਦੇ ਮੁੱਖ ਅਧਿਆਪਕਾ ਅੰਜੂ ਬਾਲਾ ਅਤੇ ਬੱਚੇ ਬੂਟੇ ਲਗਾਉਦੇ ਹੋਏ।

ਜੀ ਐੱਚ ਜੀ ਅਕੈਡਮੀ ਨੇ ਲਗਾਇਆ ਸੈਮੀਨਾਰ


ਜਗਰਾਉ 21 ਜੁਲਾਈ  (ਅਮਿਤਖੰਨਾ,,ਅਮਨਜੋਤ )) ਜੀਐੱਚਜੀ ਅਕੈਡਮੀ ਵਿਖੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਸੈਮੀਨਾਰ ਲਗਾਇਆ ਗਿਆ। ਅਕੈਡਮੀ ਦੀ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਗਾਏ ਸੈਮੀਨਾਰ ਵਿਚ ਸਤਨਾਮ ਸਿੰਘ ਸੱਲੋਪੁਰੀ ਨੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਬਾਣੀ ਨੂੰ ਪੜ੍ਹਨ, ਸੁਣਨ ਤੇ ਵਿਚਾਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਚੀ ਸੁੱਚੀ ਮਿਹਨਤ ਕਰਨ, ਮਨੋਬਲ ਨੂੰ ਵਧਾਉਣ ਅਤੇ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਬਣਨ ਲਈ ਮਹਾਨ ਸ਼ਖ਼ਸੀਅਤਾਂ ਦੀਆਂ ਮਿਸਾਲਾਂ ਦਿੰਦੇ ਹੋਏ ਬਹੁਤ ਹੀ ਦਿਲਚਸਪ ਢੰਗ ਨਾਲ ਜ਼ਿੰਦਗੀ ਨੂੰ ਸੰਵਾਰਨ ਦਾ ਸੰਦੇਸ਼ ਵੀ ਦਿੱਤਾ।ਉਨ੍ਹਾਂ ਵਿਦਿਆਰਥੀਆਂ ਨੂੰ ਮੋਬਾਈਲ ਦੀ ਸਹੀ ਵਰਤੋਂ ਕਰਨ ਦੇ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਦੀ ਵਰਤੋਂ ਹਮੇਸ਼ਾ ਹੀ ਗਿਆਨ ਹਾਸਲ ਕਰਨ ਲਈ ਕੀਤੀ ਜਾਵੇ ਤਾਂ ਇਹ ਤੁਹਾਡੇ ਲਈ ਵਰਦਾਨ ਸਾਬਤ ਹੋਵੇਗਾ। ਪਿੰ੍ਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਸਤਿਨਾਮ ਸਿੰਘ ਵੱਲੋਂ ਦਿੱਤੇ ਉਪਦੇਸ਼ਾਂ ਨੂੰ ਹਮੇਸ਼ਾ ਲਈ ਯਾਦ ਰੱਖ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਪੇ੍ਰਿਤ ਕੀਤਾ।

ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਐਲ.ਕੇ.ਜੀ ਦੇ ਬੱਚਿਆਂ ਵੱਲੋਂ ਵੱਖੋ-ਵੱਖਰੇ ਆਕਾਰ ਬਣਾਏ ਗਏ

ਜਗਰਾਉ 22 ਜੁਲਾਈ  (ਅਮਿਤਖੰਨਾ,,ਅਮਨਜੋਤ )) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਐਲ.ਕੇ.ਜੀ ਦੇ ਬੱਚਿਆਂ ਵੱਲੋਂ ਇੱਕ ਸ਼ਾਨਦਾਰ ਗਤੀਵਿਧੀ ਕਰਵਾਈ ਗਈ ਜਿਸ ਵਿਚ ਨੰਨ੍ਹੇ-ਮੁੰਨਿਆਂ ਨੇ ਵੱਖ-ਵੱਖ ਤਰ੍ਹਾਂ ਦੇ ਆਕਾਰ ਬਣਾਏ ਜਿਵੇਂ ਕਿ ਤ੍ਰਿਕੋਣ, ਗੋਲ, ਹਰਟ, ਸਕੇਅਰ, ਸਰਕਲ ਅਤੇ ਸੈਮੀ ਸਰਕਲ ਆਦਿ। ਬੱਚਿਆਂ ਨੇ ਆਕਾਰ ਬਣਾਉਣ ਤੋਂ ਬਾਅਦ ਉਹਨਾਂ ਦੀ ਪਹਿਚਾਣ ਕਰਨੀ ਵੀ ਸਿੱਖੀ ਅਤੇ ਉਸੇ ਆਕਾਰ ਨਾਲ ਮਿਲਦੀਆਂ-ਜੁਲਦੀਆਂ ਵਸਤੂਆਂ ਇਕੱਠੀਆਂ ਵੀ ਕੀਤੀਆਂ। ਜਿਹੜੀਆਂ ਕਿ ਵਿਿਦਆਰਥੀਆਂ ਨੂੰ ਗਣਿਤ ਦੇ ਵਿਸ਼ੇ ਨਾਲ ਵੀ ਜੋੜਦੀਆਂ ਹਨ। ਅਧਿਆਪਕਾਂ ਨੇ ਬੱਚਿਆਂ ਨੂੰ ਇਹਨਾਂ ਆਕਾਰਾਂ ਦੀ ਪਹਿਚਾਣ ਕਰਨੀ ਵੀ ਦੱਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਆਏ ਦਿਨ ਸਕੂਲ ਦੇ ਵਿਚ ਕਰਵਾਈਆਂ ਜਾਂਦੀਆਂ ਹਨ। ਜਿਸ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਹੁੰਦਾ ਹੈ ਅਤੇ ਬੱਚੇ ਕੁਝ ਨਾ ਕੁਝ ਨਵਾਂ ਸਿੱਖਦੇ ਹਨ। ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 152ਵਾਂ ਦਿਨ 


 
ਬੰਦੀ ਸਿੰਘ ਦੀ ਸਜ਼ਾ ਤਾਂ ਕਦੋਂ ਦੀ  ਮੁੱਕੀ ਗਈ ,ਪਰ ਰਿਹਾਈ ਦੀ ਉਡੀਕ ਨਹੀਂ ਮੁੱਕਦੀ ਆਖਰ ਕਿਉਂ : ਦੇਵ ਸਰਾਭਾ  

ਮੁੱਲਾਂਪੁਰ ਦਾਖਾ, 22 ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 152ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਉੱਘੇ ਸਮਾਜ ਸੇਵੀ ਬਾਬਾ ਜਗਦੇਵ ਸਿੰਘ ਦੁੱਗਰੀ ,ਅਜਮੇਰ ਸਿੰਘ ਭੋਲਾ ਸਰਾਭਾ,ਹਰਦੀਪ ਸਿੰਘ ਰਿੰਪੀ ਸਰਾਭਾ,ਭੁਪਿੰਦਰ ਸਿੰਘ ਸਰਾਭਾ  ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਪੱਤਰਕਾਰਾ ਦੇ ਸਨਮੁੱਖ ਹੁੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ .ਭਗਵੰਤ ਸਿੰਘ ਮਾਨ ਹਮੇਸ਼ਾਂ ਲੋਕਾਂ ਨੂੰ ਇਹ ਆਖ ਕੇ ਸੰਬੋਧਨ ਕਰਦੇ ਸਨ ਕਿ ਗੈਂਗਸਟਰ ਮੇਰੀ ਨਹੀਂ  ਕਾਂਗਰਸ,ਅਕਾਲੀਆਂ ਦੀ ਦੇਣ ਹੈ ਇਹ ਉਨ੍ਹਾਂ ਦੇ ਪੈਦਾ ਕੀਤੇ ਹੋਏ ਹਨ। ਪਰ ਮੈਂ ਪੰਜਾਬ ਦੀ ਧਰਤੀ ਤੋਂ ਗੈਂਗਸਟਰਾਂ ਦਾ ਸਫ਼ਾਇਆ ਕਰੂੰਗਾ   । ਜਦ ਕੇ ਨੌਜਵਾਨਾਂ ਨੂੰ ਗੈਂਗਸਟਾਰ ਸਰਕਾਰਾਂ ਹੀ ਬਣਾਉਂਦੀਆਂ ਹਨ   ਉਨ੍ਹਾਂ ਨੂੰ ਨਸ਼ਿਆਂ ਦੇ ਰਾਹ ਕੁਰਾਹੇ ਪਾਉਣ ਵਾਲੀਆਂ ਵੀ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਹਨ । ਜੋ ਚੋਣਾਂ ਜਿੱਤਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਫੇਰ ਪੰਜ ਸਾਲ ਲਾਰਿਆਂ ਦੇ ਵਿੱਚ ਹੀ ਸਾਰ ਦੀਆਂ ਹਨ ।ਪੰਜਾਬ ਦੇ ਨੌਜਵਾਨ ਪੜ੍ਹ ਲਿਖ ਕੇ ਸੜਕਾਂ ਤੇ ਰੁਲਦੇ ਫਿਰਦੇ ਨੇ ਕੋਈ ਸਾਰ ਨਹੀਂ ਲੈਂਦਾ ਪਰ ਉਹ ਨਿਰਾਸ਼ਾ ਵੱਸ ਪੈ ਕੇ ਗ਼ਲਤ ਰਾਹ ਚੁਣਦੇ ਨੇ ਇਸ ਦੀਆਂ ਸਰਕਾਰਾਂ ਹੀ ਜ਼ਿੰਮੇਵਾਰ ਹਨ। ਹੁਣ ਆਮ ਆਦਮੀ ਦੀ ਸਰਕਾਰ ਨੇ ਵੀ ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਵੱਡੀਆਂ ਗਰਾਂਟਾਂ ਦਿੱਤੀਆਂ ਜੋ ਤੁਸੀਂ ਆਪ ਪਾਰਟੀ ਦੇ ਚਾਰ ਮਹੀਨੇ ਬੀਤਣ ਤੇ ਕਦੇ ਯਾਦ ਵੀ ਨਹੀਂ ਕੀਤੀਆਂ । ਹੁਣ ਜਿਨ੍ਹਾਂ ਲੋਕ ਸਿਰਫ਼ ਬਦਲਾਅ ਨੂੰ ਵੋਟਾਂ ਪਾਈਆਂ ਸਨ ।ਉਹ ਅੱਕੇ ਹੋਏ ਲੋਕ ਆਖਣ ਲੱਗ ਗਏ ਕਿ ਇਹ ਤਾਂ ਪਹਿਲਾਂ ਰਾਜ ਕਰ ਚੁੱਕੀਆਂ ਰਵਾਇਤੀ ਪਾਰਟੀਆਂ ਤੋਂ ਵੀ ਨਿਕੰਮੇ ਨਿਕਲੇ ਜੋ ਪੰਜਾਬ ਦੇ ਹੱਕ ਦੇਣ ਨੂੰ ਤਿਆਰ ਨਹੀਂ। ਉਨ੍ਹਾਂ ਅੱਗੇ ਆਖਿਆ ਕਿ ਪੰਜਾਬ ਦੇ ਸੂਝਵਾਨ ਵੋਟਰਾਂ ਦੀਆਂ ਮੰਗਾਂ ਦੀ ਗੱਲ ਛੱਡੋ ਇਨ੍ਹਾਂ ਨੇ ਤਾਂ ਸਿੱਖ ਕੌਮ ਦੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਤੇ ਵੀ ਸਿਰਫ਼ ਰਾਜਨੀਤੀ ਕਰ ਕੇ ਲਾਰੇ ਹੀ ਲਾਉਂਦੇ ਹਨ ਇਨਸਾਫ ਦੇਣ ਨੂੰ ਲੱਗਦਾ ਹਾਲੇ ਵੀ ਤਿਆਰ ਨਹੀਂ । ਜੇ ਕਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਤਾਂ ਆਮ ਪਾਰਟੀ ਦੇ  ਵਿਧਾਇਕ ਮਤਾ ਪਾਉਣ 'ਚ ਦੇਰੀ ਕਰ ਰਹੇ ਹਨ।ਕੇਂਦਰ ਸਰਕਾਰ ਦੇ ਲੀਡਰ ਇਹ ਗੱਲ ਵਾਰ ਵਾਰ ਆਖਦੇ ਹਨ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰ ਦਿੱਤਾ ਪਰ ਹੁਣ ਜ਼ਿੰਮੇਵਾਰੀ ਸਿਰਫ਼ ਸੂਬੇ ਦੀਆਂ ਸਰਕਾਰਾਂ ਦੀ ਬਣਦੀ ਹੈ । ਪਰ ਆਪ ਦੀ ਸਰਕਾਰ ਬਦਲਾਅ ਤੇ ਰੰਗਲਾ ਪੰਜਾਬ ਬਣਾਉਣ ਦੀ ਬਜਾਏ ਤਾਣਾ ਉਲਝਾਈ ਜਾਂਦੀ ਹੈ । ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਸਨ 1992 'ਚ ਉਸ ਸਮੇਂ ਦੀ ਸਰਕਾਰ ਨਿਰਦੋਸ਼ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਦੀ ਸੀ ।ਅੱਜ ਆਮ ਆਦਮੀ ਦੀ ਸਰਕਾਰ ਨੌਜਵਾਨਾਂ ਨੂੰ ਗੈਂਗਸਟਰ ਆਖ ਕੇ ਮਾਰ ਰਹੀ ਹੈ ਜੋ ਪੰਜਾਬ ਲਈ ਮੰਦਭਾਗਾ । ਪੰਜਾਬ ਦੇ ਲੋਕਾਂ ਨੇ ਸਿਰਫ਼ ਇਸ ਕਰਕੇ ਸ .ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਕਿ ਉਹ ਵਧੀਆ ਇਨਸਾਨ ਹੈ ਉਹ ਪੰਜਾਬ ਦਾ ਬਦਲਾਅ ਕਰੂ ਪਰ ਤੂੰ ਵੀ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਛੱਡ ਦਿੱਲੀ ਵਾਲਿਆਂ ਦੀ ਗੋਦੀ ਵਿੱਚ ਬਹਿ ਗਏ । ਪਰ ਮੁੱਖ ਮੰਤਰੀ ਸਾਹਿਬ ਕਿਤੇ ਕੱਲੀ ਬਹਿ ਕੇ ਜ਼ਰੂਰ ਸੋਚਿਓ ਕਿ  ਬੰਦੀ ਸਿੰਘ ਦੀ ਸਜ਼ਾ ਤਾਂ ਕਦੋਂ ਦੀ  ਮੁੱਕੀ ਪਰ ਉਨ੍ਹਾਂ ਦੀ ਰਿਹਾਈ ਦੀ ਉਡੀਕ ਨਹੀਂ ਮੁੱਕਦੀ ਆਖਰ ਕਿਉਂ । ਇਸ ਸਮੇਂ ਉੱਘੇ ਸਮਾਜ ਸੇਵੀ ਬਾਬਾ ਜਗਦੇਵ ਸਿੰਘ ਦੁੱਗਰੀ  ਨੇ ਆਖਿਆ ਕਿ ਜੋ ਪੰਥਕ ਦਰਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਸੀਸ ਝਕਾਉਂਦੇ ਹਨ । ਪਰ ਉਹ ਗੁਰਬਾਣੀ ਦੀ ਬੇਅਦਬੀ ਦੇ ਮਸਲੇ ਤੇ ਆਖਰ ਚੁੱਪ ਕਿਉਂ ਹਨ ।ਜਦ ਕੇ  ਲੁਧਿਆਣਾ ਜ਼ਿਲ੍ਹੇ 'ਚ  ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਪੰਥਕ ਮੋਰਚਾ ਭੁੱਖ ਹਡ਼ਤਾਲ ਨੂੰ  ਪੰਜ ਮਹੀਨੇ ਪੂਰੇ ਹੋ ਚੁੱਕੇ ਹਨ ।ਜਿੱਥੇ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਪੰਜ ਸਿੰਘ ਹਰ ਰੋਜ਼ ਭੁੱਖ ਹੜਤਾਲ ਤੇ ਬੈਠਦੇ ਹਨ ਕੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਫ਼ਤਹਿ ਕਰਵਾ ਸਕੀਏ । ਇਸ ਲਈ ਸਾਡੀ ਸੰਗਤਾਂ ਨੂੰ ਅਪੀਲ ਮੋਰਚੇ 'ਚ ਹਾਜ਼ਰੀ ਲਵਾਉਣ ਲਈ ਜ਼ਰੂਰ ਪਹੁੰਚੋ। ਇਸ ਮੌਕੇ ਸਰਪੰਚ ਜਗਤਾਰ ਸਿੰਘ ਸਰਾਭਾ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ, ਸਰਜੀਤ ਸਿੰਘ ਪੱਪੂ ਸਰਾਭਾ ,ਅੱਛਰਾ ਸਿੰਘ ਸਰਾਭਾ ਮੋਟਰਜ਼,ਚਰਨ ਸਿੰਘ ਅੱਬੂਵਾਲ, ਸੁਖਦੇਵ ਸਿੰਘ ਸਰਾਭਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ।

ਮਿ੍ਰਤਕਾ ਕੁਲਵੰਤ ਕੌਰ ਨੂੰ ਇਨਸਾਫ ਦਿਵਾਉਣ ਲਈ ਅੱਜ ਕਿਸਾਨ ਯੂਨੀਅਨਾਂ ਵੱਲੋਂ ਜਗਰਾਉਂ ਦੀ ਐਮ ਐਲ ਏ ਦੇ ਨਿਵਾਸ ਸਥਾਨ ਤੇ ਦਿੱਤਾ ਧਰਨਾ


ਜਗਰਾਉਂ ਜੁਲਾਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਮਿਰਤਕਾ ਕੁੱਲਵੰਤ ਕੋਰ ਨੂੰ ਇਨਸਾਫ ਦਿਵਾਉਣ ਲਈ ਅੱਜ ਕਿਸਾਨ ਯੂਨੀਅਨਾਂ ਵੱਲੋਂ ਜਗਰਾਉਂ ਦੀ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ।ਜਿਸ ਵਿੱਚ ਬੁਲਾਰਿਂਆ ਨੇਂ ਪੁਲਸਿਆ ਅਤਿਆਚਾਰ ਦੀ ਸ਼ਿਕਾਰ ਕੁਲਵੰਤ ਕੌਰ ਨੂੰ ਲੰਮੇ ਸਮੇਂ ਤੋਂ ਇੰਨਸਾਫ ਦਿਵਾਉਣ ਲਈ ਬੜਾ ਲੰਮਾਂ ਸਮਾਂ ਸੰਘਰਸ਼ ਕੀਤਾ ਗਿਆ, ਜਿਸ ਵਿੱਚ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਸੀ ਕਿ ਸਾਡੀ ਸਰਕਾਰ ਵੱਲੋਂ ਬਿਨਾਂ ਦੇਰ ਕੀਤਿਆਂ ਦੋਸ਼ੀਆਂ ਤੇ ਕਾਰਵਾਈ ਹੋਵੇਗੀ, ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਸਿਧੇ ਤੌਰ ਤੇ ਕਿਹਾ ਕਿ ਹੁਣ ਬੀਬੀ ਸਰਬਜੀਤ ਕੌਰ ਮਾਣੂਕੇ ਇਸ ਗੱਲ ਤੇ ਧਿਆਨ ਦੇਣਾ ਬੰਦ ਕਰ ਕਹਿ ਰਹੇ ਹਨ ਕਿ ਮਾਮਲਾ ਉਪਰ ਦਾ ਹੈ ਤੇ ਮੈਂ ਕੋਈ ਦਖਲ ਨਹੀਂ ਦੇ ਸਕਦੀ , ਗੁੱਸੇ ਵਿਚ ਆਏ ਧਰਨਾ ਕਾਰੀਆਂ ਨੇ ਅੱਜ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਘਰ ਦੇ ਬਾਹਰ ਧਰਨਾ ਦਿੱਤਾ, ਜਦਕਿ ਇਸ ਸਮੇਂ ਬੀਬੀ ਜੀ ਘਰ ਨਹੀਂ ਸਨ ਪਰ ਫਿਰ ਵੀ ਧਰਨਾ ਕਾਰੀਆਂ ਨੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮਿਰਤਕਾ ਕੁੱਲਵੰਤ ਕੋਰ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦੇ ਵਾਅਦੇ ਨੂੰ ਪੂਰਾ ਕਰਨ ਲਈ ਆਖਿਆ, ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਬਲ ਮੋਜੂਦ ਰਿਹਾ।

USA ਕਬੱਡੀ ਕੱਪ ਟੂਰਨਾਮੈਂਟ ਕਮੇਟੀ ਪਿੰਡ ਚੰਨਣਵਾਲ ਵੱਲੋਂ ਹਾਕੀ ਖੇਡਨ ਵਾਲੀਆਂ ਬੱਚੀਆਂ ਨੂੰ ਕਿੱਟਾਂ ਵੰਡੀਆਂ

 

ਬਰਨਾਲਾ /ਮਹਿਲ ਕਲਾਂ- ਜੁਲਾਈ- (ਗੁਰਸੇਵਕ ਸੋਹੀ )- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਨਣਵਾਲ ਵਿਖੇ ਯੂਐਸਏ ਕਬੱਡੀ ਕੱਪ ਟੂਰਨਾਮੈਂਟ ਕਮੇਟੀ ਵੱਲੋਂ ਹਾਕੀ ਖੇਡਣ ਵਾਲੀਆਂ 32 ਬੱਚੀਆਂ ਨੂੰ ਖੇਡਣ ਵਾਲੀਆਂ ਕਿੱਟਾਂ ਦਿੱਤੀਆਂ ਗਈਆਂ ।ਜਿਸ ਵਿੱਚ ਇੱਕ ਕਿੱਟ ਵਿੱਚ ਕੁੱਲ 8 ਆਈਟਮਾਂ ਹਨ ਅਤੇ 2 ਗੋਲਕੀਪਰ ਕਿੱਟਾਂ ਹਨ ।ਇਸ ਮੌਕੇ ਯੂ ਐਸਏ, ਸੋਨੂੰ ਸੰਧੂ, ਕੁਲਦੀਪ ਸਿੰਘ ਬਾਠ, ਮਨਪ੍ਰੀਤ ਸਿੰਘ ਬਾਠ, ਮਨੀ ਗਿੱਲ, ਕਾਲਾ ਭੰਗੂ, ਪੀਤਾ ਧਾਲੀਵਾਲ ਦਾ ਪਿੰਡ ਵਾਸੀਆਂ ਅਤੇ ਸਕੂਲ ਸਟਾਫ ਨੇ ਧੰਨਵਾਦ ਕੀਤਾ ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕਨਵੈਨਸ਼ਨ  

ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਵੱਡੀ ਗਿਣਤੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਦਾ ਹੋਇਆ ਇਕੱਠ  

ਜਗਰਾਉਂ , ( ਗੁਰਕੀਰਤ ਜਗਰਾਉਂ ,ਮਨਜਿੰਦਰ ਗਿੱਲ  ) ਸੰਯੁਕਤ ਕਿਸਾਨ ਮੋਰਚਾ ਵਲੋਂ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਉਲੀਕੇ ਪ੍ਰੋਗਰਾਮਾਂ ਨੂੰ ਲਾਗੂ ਕਰਵਾਉਣ ਲਈ ਪਿੰਡਾਂ ਚ ਠੋਸ ਲਾਮਬੰਦੀ ਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਜਿਲਾ ਪੱਧਰੀ ਕਨਵੈਨਸ਼ਨ ਕੀਤੀ ਗਈ।  ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਕਨਵੈਨਸ਼ਨ ਤੋਂ ਪਹਿਲਾਂ ਜਗਰਾਂਓ ,  ਸਿੱਧਵਾਂਬੇਟ , ਹੰਬੜਾਂ, ਪਾਇਲ ਮਲੋਦ  ਬਲਾਕਾਂ ਦੀਆਂ ਕਨਵੈਨਸ਼ਨਾਂ ਕੀਤੀਆਂ ਗਈਆਂ। ਅੱਜ ਦੀ ਕਨਵੈਨਸ਼ਨ ਚ ਜਿਲੇ ਭਰ ਤੋਂ ਵਿਸ਼ੇਸ਼ਕਰ ਰਾਏਕੋਟ ਬਲਾਕ ਚੋਂ ਵੱਡੀ ਗਿਣਤੀ ਕਿਸਾਨ ਵਰਕਰਾਂ ਨੇ ਭਾਗ ਲਿਆ। ਅੱਜ ਦੀ ਕਨਵੈਨਸ਼ਨ ਵਿੱਚ ਕਿਸਾਨ ਔਰਤਾਂ ਵੀ ਚੋਖੀ ਗਿਣਤੀ ਚ ਹਾਜਰ ਸਨ।  ਸਭ ਤੋਂ ਪਹਿਲਾਂ ਜਥੇਬੰਦੀ ਦੇ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਨੂੰ ਕਨਵੈਨਸ਼ਨ ਵਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਕਨਵੈਨਸ਼ਨ ਵਿੱਚ ਵਿਸ਼ੇਸ਼ ਤੋਰ ਤੇ ਹਾਜਰ ਹੋਏ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਬੋਲਦਿਆਂ ਕੇਂਦਰ ਦੀ ਭਾਜਪਾ ਹਕੂਮਤ ਵਲੋਂ ਐਮ ਐਸ ਪੀ ਦੇ ਮੁੱਦੇ ਤੇ ਐਲਾਨੀ ਕਮੇਟੀ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਕਾਲੇ ਖੇਤੀ ਕਨੂੰਨਾਂ ਦੇ ਹੱਕ ਚ ਬੋਲਣ ਵਾਲੇ ਨੌਕਰਸ਼ਾਹ ਤੇ ਜਾਲੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆ ਨੂੰ ਸ਼ਾਮਲ ਕਰਕੇ ਬਣਾਈ ਇਸ ਕਮੇਟੀ ਕੋਲ ਐਮ ਐਸ ਪੀ ਦਾ ਕਨੂੰਨ ਬਨਾਉਣ ਦਾ ਅਧਿਕਾਰ ਹੀ ਨਹੀਂ ਹੈ।ਇਸ ਲਈ ਸੰਯੁਕਤ ਕਿਸਾਨ ਮੋਰਚਾ ਇਸ ਨੂੰ ਦੇਸ਼ ਦੇ ਕਿਸਾਨਾਂ ਨਾਲ ਨੰਗਾ ਚਿੱਟਾ ਧੋਖਾ ਕਰਾਰ ਦਿੱਤਾ।ਉਨਾਂ ਸਮੂਹ ਕਿਸਾਨਾਂ ਨੂੰ ਨਵੀਂ ਖੇਤੀ ਨੀਤੀ ਬਣਵਾਉਣ,  ਪਾਣੀ ਅਤੇ ਵਾਤਾਵਰਣ ਤੇ ਠੋਸ ਨੀਤੀ ਬਨਵਾਉਣ, ਐਮ ਐਸ ਪੀ ਅਤੇ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਕਰਨ , ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ,ਪੂਰਨ ਕਰਜਾ ਮੁਕਤੀ ਹਾਸਿਲ ਕਰਨ, ਅੰਦੋਲਨ ਦੋਰਾਨ ਦਰਜ ਸਾਰੇ ਕੇਸ ਰੱਦ ਕਰਾਉਣ,  ਸ਼ਹੀਦ ਕਿਸਾਨ ਪਰਿਵਾਰਾਂ  ਨੂੰ ਮੁਆਵਜਾ ਤੇ ਨੌਕਰੀ ਦੇ ਬਕਾਏ ਕੇਸ ਨਿਪਟਾਉਣ,  ਬਿਜਲੀ ਐਕਟ ਤੇ ਪ੍ਰਦਰਸ਼ਨ ਕਾਨੂੰਨ ਰੱਦ ਕਰਾਉਣ ਲਈ ਇਕ ਵੇਰ ਫਿਰ ਦਿੱਲੀ ਦੀ ਤਰਜ ਤੇ ਕਿਸਾਨ ਅੰਦੋਲਨ ਸ਼ੁਰੂ ਕਰਨ ਦਾ ਸੱਦਾ ਦਿੱਤਾ।  ਇਸ ਸਮੇਂ ਅਪਣੇ ਸੰਬੋਧਨ ਚ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਾਰਾਇਣ ਦੱਤ ਨੇ ਸੰਬੋਧਨ ਕਰਦਿਆ ਕਿਹਾ ਕਿ ਮੋਦੀ ਦੀ ਫਾਸ਼ੀਵਾਦੀ ਤੇ ਕਾਰਪੋਰੇਟ ਦੀ ਦਲਾਲ ਹਕੂਮਤ ਜਿਥੇ ਵੱਡੇ ਕਾਰਪੋਰੇਟਾਂ ਨੂੰ ਸਰਕਾਰੀ ਅਦਾਰੇ ਕੋਡੀਆਂ ਦੇ ਭਾਅ ਵੇਚ ਰਹੀ ਹੈ ਉਥੇ ਉਨਾਂ ਦੇ  ਬੈਂਕ  ਕਰਜੇ ਰੱਦ ਕਰਕੇ ਕਰੋੜਾਂ ਰੁਪਏ ਦਾ ਫਾਇਦਾ ਪੁਚਾ ਰਹੀ ਹੈ। ਉਨਾਂ ਮੋਦੀ ਹਕੂਮਤ ਵਲੋਂ ਘੱਟਗਿਣਤੀ ਮੁਸਲਮਾਨਾਂ ਖਿਲਾਫ ਭੜਕਾਈ ਜਾ ਰਹੀ ਫਿਰਕੂ ਨਫ਼ਰਤ ਅਤੇ ਬੁਲਡੋਜਰੀ ਸਿਆਸਤ ਨੂੰ ਦੇਸ਼ ਦੇ ਕਿਰਤੀ ਵਰਗ ਲਈ ਵੱਡਾ ਖਤਰਾ ਕਰਾਰ ਦਿੰਦਿਆਂ ਲੋਕਪੱਖੀ ਚਿੰਤਕਾਂ ਪਤਰਕਾਰਾਂ ਹਿਮਾਸ਼ੂ ਕੁਮਾਰ, ਤੀਸਤਾ ਸੀਤਲਵਾੜ, ਮੁਹੰਮਦ ਜੂਬੈਰ ,ਮੇਘਾ ਪਾਟੇਕਰ ਆਦਿ ਨੂੰ ਝੂਠੇ ਕੇਸਾਂ ਚ ਜੇਲਾਂ ਚ  ਡਕਣ ਨੂੰ ਮਨੁੱਖੀ ਅਧਿਕਾਰਾਂ ਤੇ ਵੱਡਾ ਹਕੂਮਤੀ ਹੱਲਾ ਕਰਾਰ ਦਿੰਦਿਆਂ ਇਸ ਹਮਲੇ ਖਿਲਾਫ ਆਵਾਜ ਉਠਾਉਣ ਦਾ ਸੱਦਾ ਦਿੱਤਾ।  ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਮੋਦੀ ਹਕੂਮਤ ਜਰੂਰੀ ਵਸਤਾਂ ਦੀਆਂ ਕੀਮਤਾਂ ਵਧਾ ਕੇ, ਤੇਲ ,ਗੈਸ ਦੇ ਰੇਟਾਂ ਚ ਨਿਰੰਤਰ ਵਾਧੇ ਕਰਕੇ , ਹੁਣ ਦਾਲ ਆਟੇ, ਚੋਲਾਂ ਜਿਹੀਆਂ ਬੁਨਿਆਦੀ ਵਸਤਾਂ ਤੇ ਪੰਜ ਪ੍ਰਤੀਸ਼ਤ ਜੀ ਐਸ ਟੀ ਠੋਕ ਕੇ ਸਾਡੀ ਰੋਟੀ ਵੀ ਖੋਹਣ ਜਾ ਰਹੀ ਹੈ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਤਾਰਾ ਸਿੰਘ ਅੱਚਰਵਾਲ ਨੇ ਵਾਤਾਵਰਣ ਅਤੇ ਪਾਣੀ ਦੇ ਮੁੱਦੇ ਤੇ ਸਰਕਾਰ ਤੇ ਦਬਾਅ ਬਨਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਦਰਿਆਈ ਪਾਣੀ ਬਚਾਉਣ,  ਨਹਿਰੀ ਪ੍ਰਬੰਧ ਮਜਬੂਤ ਕਰਨ,  ਸਨਅਤੀ ਇਕਾਈਆਂ ਵਲੋਂ ਪਰਦੁਸ਼ਤ ਕੀਤੇ ਜਾ ਰਹੇ ਪਾਣੀ ਨੂੰ ਬੰਨ ਮਾਰਨ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜੰਗੀ ਪਧਰ ਤੇ ਫਸਲੀ ਚੱਕਰ ਬਦਲਾਉਣ ਲਈ ਆਵਾਜ ਉਠਾਉਣ ਅਤੇ ਪਾਣੀ ਦੀ ਸੰਜਮੀ ਵਰਤੋਂ ਕਰਨ, ਵਧ ਤੋਂ ਵੱਧ ਬੂਟੇ ਲਗਾਉਣ ਲਈ  ਉੱਦਮ ਜੁਟਾਉਣ ਦਾ ਸੱਦਾ ਦਿੱਤਾ। ਬੁਲਾਰਿਆਂ ਚ ਔਰਤ ਆਗੂ ਹਰਜਿੰਦਰ ਕੌਰ, ਕਿਸਾਨ ਆਗੂਆਂ ਤਰਸੇਮ ਸਿੰਘ ਬੱਸੂਵਾਲ,  ਸਤਿਬੀਰ ਸਿੰਘ ਬੋਪਾਰਾਏ ਖੁਰਦ,  ਰਾਜਵੀਰ ਸਿੰਘ ਘੁਡਾਣੀ,ਸੁਖਚਰਨ ਪ੍ਰੀਤ ਸਿੰਘ ਝੋਰੜਾਂ ਨੇ ਕਿਸਾਨਾਂ ਨੂੰ 31 ਜੁਲਾਈ ਨੂੰ ਜਗਰਾਂਓ ਰੇਲਵੇ ਸਟੇਸ਼ਨ ਤੇ ਰੇਲ ਜਾਮ ਐਕਸ਼ਨ ਚ ਠੀਕ ਸਾਢੇ ਦਸ ਵਜੇ ਸਵੇਰੇ ਸ਼ਾਮਲ ਹੋਣ, 25 ਜੁਲਾਈ ਨੂੰ ਮੋਰਚੇ ਦੀ ਜਿਲਾ ਕਨਵੈਨਸ਼ਨ ਚ ਲੁਧਿਆਣਾ ਪੰਹੁਚਣ,  12 ਅਗਸਤ ਨੂੰ ਮਹਿਲਕਲਾਂ ਵਿਖੇ  ਕਿਰਨਜੀਤ ਕੋਰ ਦੇ ਬਰਸੀ ਸਮਾਗਮ ਚ ਸ਼ਾਮਲ ਹੋਣ, 17 ਅਗਸਤ ਨੂੰ ਤਿੰਨ ਰੋਜਾ  ਲਖੀਮਪੁਰ ਖੀਰੀ ਧਰਨੇ ਚ ਸ਼ਾਮਲ ਹੋਣ ਦੀ ਜੋਰਦਾਰ ਅਪੀਲ ਕੀਤੀ।ਇਸ ਸਮੇਂ ਪਿੰਡ ਗਾਲਬ ਕਲਾਂ ਦੇ ਕਿਸਾਨ ਆਗੂ ਤੇ ਹਰਮਨ ਪਿਆਰੇ ਗੀਤਕਾਰ ਜਗਨਨਾਥ ਸੰਘਰਾਉ ਦੇ ਗੀਤਾਂ ਦੀ ਕਿਤਾਬ "ਮਘਦੇ ਬੋਲ" ਰਲੀਜ ਕੀਤੀ ਗਈ।  ਕਨਵੈਨਸ਼ਨ ਵਿੱਚ  ਹਰਬਖਸ਼ੀਸ ਸਿੰਘ ਚੱਕ ਭਾਈ ਕੇ,ਸਰਬਜੀਤ ਸਿੰਘ ਗਿੱਲ ਸੁਧਾਰ ਬਲਾਕ ਪ੍ਰਧਾਨ,  ਹਰਦੀਪ ਸਿੰਘ ਟੂਸੇ, ਅਮਰਜੀਤ ਸਿੰਘ ਲੀਲ,  ਗੁਰਵਿੰਦਰ ਸਿੰਘ ਪੱਖੋਵਾਲ,  ਕਮਲਜੀਤ ਸਿੰਘ ਸਹੋਲੀ ਹੈਪੀ ,ਦੇਵਿੰਦਰ ਸਿੰਘ ਕਾਉਂਕੇ , ਰਜਿੰਦਰ ਸਿੰਘ ਲੁਧਿਆਣਾ ਤੋ ਬਿਨਾਂ ਪਿੰਡ ਇਕਾਈਆਂ ਦੇ ਪ੍ਰਧਾਨ ਤੇ ਕਮੇਟੀ ਮੈਂਬਰ ਹਾਜਰ ਸਨ ।ਇਸ ਸਮੇਂ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ।

Cm punjab will hoist the National flag in Ludhiana on independence day 

Chandigarh , 20 July (JSN Bureau) CM Bhagwant Mann will hoist the National Flag during a state-level function to be held in Ludhiana on the occasion of Independence Day on August 15, 2022. CM Mann has deputed his Cabinet ministers to preside over Independence Day functions at various district headquarters.

ਪੰਜਾਬ ਦੇ ਮੁੱਖ ਮੰਤਰੀ ਪੰਦਰਾਂ ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਲੁਧਿਆਣੇ ਵਿਖੇ ਝੰਡਾ ਲਹਿਰਾਉਣਗੇ  

ਚੰਡੀਗੜ੍ਹ, 20 ਜੁਲਾਈ (ਜਨ ਸ਼ਕਤੀ ਨਿਊਜ਼ ਬਿਊਰੋ)  ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ, 2022 ਨੂੰ ਸੁਤੰਤਰਤਾ ਦਿਵਸ ਮੌਕੇ ਲੁਧਿਆਣਾ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣਗੇ। ਮੁੱਖ ਮੰਤਰੀ ਮਾਨ ਨੇ ਸੂਬੇ ਭਰ ਦੇ ਵੱਖ-ਵੱਖ ਜ਼ਿਲਾ ਹੈੱਡਕੁਆਰਟਰਾਂ ‘ਤੇ ਸੁਤੰਤਰਤਾ ਦਿਵਸ ਸਮਾਗਮਾਂ ਦੀ ਪ੍ਰਧਾਨਗੀ ਕਰਨ ਲਈ ਆਪਣੇ ਕੈਬਨਿਟ ਮੰਤਰੀਆਂ ਨੂੰ ਤਾਇਨਾਤ ਕੀਤਾ ਹੈ।

CM Punjab congratulated the Police force and the anti-gangster task force for successfully operation against gangsters

Chandigarh , 20 July ( JSN Bureau ) Chief Minister Bhagwant Mann congratulated the Police force and the anti-gangster task force for successfully executing operation against gangsters in the state. CM said that no stone would be left unturned for making Punjab a peaceful, prosperous and progressive state.