ਜਗਰਾਉ 22 ਜੁਲਾਈ (ਅਮਿਤਖੰਨਾ,,ਅਮਨਜੋਤ ) ਸਿੱਖਿਆ ਵਿਭਾਗ ਵੱਲੋ ਪੜਨ ਸਿੱਖਣ ਪ੍ਰਕਿਿਰਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਸਾਇੰਸ ਅਧਿਆਪਕ ਨੂੰ ਆਪਣੇ ਵਿਸ਼ੇ ਵਿੱਚ ਹੋਰ ਨਿਪੁੰਨ ਕਰਨ ਲਈ ਬਲਾਕ ਜਗਰਾੳਂ ਦੇ ਸਾਇੰਸ ਅਧਿਆਪਕਾਂ ਦਾ ਦੋ ਰੋਜਾ ਸੈਮੀਨਾਰ ਮਿਤੀ 20-7-2022 ਤੋਂ 21-7-2022 ਤੱਕ ਡਾਇਟ ਜਗਰਾੳਂ ਵਿਖੇ ਲਗਾਇਆ ਗਿਆ। ਸੈਮੀਨਾਰ ਦੌਰਾਨ ਸਾਇੰਸ ਵਿਸ਼ੇ ਦੀਆਂ ਵੱਖ ਵੱਖ ਐਕਟੀਵਿਟੀਆਂ, ਅਧਿਆਪਕਾਂ ਅਤੇ ਮਾਪਿਆਂ ਵੱਲੋਂ ਵਿਿਦਆਰਥੀਆਂ ਦੇ ਉਜਵਲ ਭਵਿੱਖ ਵਿੱਚ ਬਰਾਬਰ ਯੋਗਦਾਨ ਪਾਉਣ ਲਈ ਗਤੀਵਿਧੀਆਂ ਕਰਵਾਈਆਂ ਗਈਆਂ। ਸੈਮੀਨਾਰ ਵਿੱਚ ਡਾਇਟ ਪ੍ਰਿੰਸੀਪਲ ਸ੍ਰੀਮਤੀ ਰਾਜਵਿੰਦਰ ਕੌਰ ਅਤੇ ਸ. ਜਸਵੀਰ ਸਿੰਘ ਸੇਖੋਂ ਡੀ.ਐਮ ਸਾਇੰਸ ਲੁਧਿਆਣਾ ਨੇ ਨਵੀਆਂ ਅਧਿਆਪਨ ਤਕਨੀਕਾਂ ਤੇ ਵਿਸ਼ੇਸ਼ ਚਰਚਾ ਕੀਤੀ। ਇਸ ਸੈਮੀਨਾਰ ਵਿੱਚ ਰਵਿੰਦਰ ਸਿੰਘ ਬੀ.ਐਮ ਸਾਇੰਸ ਜਗਰਾੳਂ, ਸਰਬਜੀਤ ਸਿੰਘ ਬੀ.ਐਮ ਸਾਇੰਸ ਰਾਇਕੋਟ, ਹਰਪ੍ਰੀਤ ਸਿੰਘ ਬੀ.ਐਮ ਸਾਇੰਸ ਸਿਧਵਾਂ ਬੇਟ-1 ਨੇ ਰਿਸੋਰਸ ਪਰਸਨ ਦੀ ਭੁਮਿਕਾ ਨਿਭਾਈ ।