ਜਗਰਾਉ 22 ਜੁਲਾਈ (ਅਮਿਤਖੰਨਾ,,ਅਮਨਜੋਤ )ਅੱਜ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਜੀ.ਅੈਚ.ਜੀ.ਅਕੈਡਮੀ ,ਜਗਰਾਉਂ ਦੇ ਹਰ ਸਟਰੀਮ ਦੇ ਵਿਦਿਆਰਥੀਆਂ ਨੇ 100% ਨਤੀਜਾ ਪ੍ਰਾਪਤ ਕਰਕੇ ਇਲਾਕੇ ਵਿੱਚ ਅਕੈਡਮੀ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ । ਸਭ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆ ਅਰਦਾਸ ਕੀਤੀ ਗਈ।ਇਸ ਸ਼ਾਨਦਾਰ ਨਤੀਜੇ ਵਿਚ ਬਾਰ੍ਹਵੀਂ ਨਾੱਨ ਮੈਡੀਕਲ ਦੇ ਵਿਦਿਆਰਥੀ ਬੀਰ ਇੰਦਰ ਸਿੰਘ 99% ਅੰਕ ਪ੍ਰਾਪਤ ਕਰ ਕੇ ਅੱਵਲ ਰਿਹਾ।lਅਨਮੋਲ ਠੁਕਰਾਲ (ਸਾਇੰਸ ਸਟਰੀਮ) ਨੇ 97.4 %ਅੰਕ ਅਤੇ ਕਾਮਰਸ ਸਟਰੀਮ ਦੀ ਵਿਦਿਆਰਥਣ ਅਨੁਰੀਤ ਕੌਰ ਨੇ 97.4%ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ।ਕਾਮਰਸ ਦੇ ਵਿਦਿਆਰਥੀ ਗੁਰਜੋਤ ਸਿੰਘ ਸਿੱਧੂ ਨੇ 94.6% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਾਇੰਸ ਸਟਰੀਮ ਦੀ ਵਿਦਿਆਰਥਣ ਬਰਲੀਨ ਕੌਰ ਨੇ 94% ਅੰਕ , ਕਾਮਰਸ ਸਟਰੀਮ ਦੀ ਵਿਦਿਆਰਥਣ ਰਾਜਵੀਰ ਕੌਰ ਨੇ93.6% ਅੰਕ,ਕਾਮਰਸ ਦੇ ਸਕਸ਼ਮ ਸੂਦ ਨੇ 93.4% ਅੰਕ ,ਕਾਮਰਸ ਦੇ ਕੰਵਲਜੋਤ ਸਿੰਘ ਨੇ 93% ਅੰਕ, ਅਵਨੀਤ ਕੌਰ ਨੇ 92.2%ਅੰਕ,ਨਵਜੋਤ ਸਿੰਘ ਨੇ 91.8% ਅੰਕ,ਸਾਇੰਸ ਦੀ ਵਿਦਿਆਰਥਣ ਸਿਮਰਨਜੋਤ ਕੌਰ ,ਸਰੁਚੀ ਚੌਧਰੀ ,ਅਰਸ਼ਜੋਤ ਕੌਰ, ਵਿਪਨਜੋਤ ਕੌਰ,ਗੁਣਪ੍ਰੀਤ ਸਿੰਘ ਨੇ 90% ਅੰਕ ਪ੍ਰਾਪਤ ਕਰਕੇ ਜੀ.ਅੈਚ.ਜੀ.ਅਕੈਡਮੀ ਦਾ ਮਾਣ ਵਧਾਇਆ ।ਹਿਊਮੈਨਟੀਜ਼ ਗਰੁੱਪ ਵਿੱਚੋਂ ਚੰਦਨ ਪੁਰੀ 88% ਅੰਕ ਪ੍ਰਾਪਤ ਕਰਕੇ ਅੱਵਲ ਰਿਹਾ । ਇਸ ਮੌਕੇ ਤੇ ਜੀ.ਅੈਚ.ਜੀ.ਅਕੈਡਮੀ,ਜਗਰਾਉਂ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਅਕੈਡਮੀ ਦੀ ਮੈਨੇਜਮੈਂਟ ,ਸਮੂਹ ਸਟਾਫ਼ ,ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜਾ ਆਉਣ ਤੇ ਵਧਾਈ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਹੀ ਮੱਲਾਂ ਮਾਰਨ ਲਈ ਪ੍ਰੇਰਿਆ। ਜੀ.ਅੈਚ.ਜੀ.ਅਕੈਡਮੀ ਦੇ ਚੇਅਰਮੈਨ ਸ.ਗੁਰਮੇਲ ਸਿੰਘ ਮੱਲੀ ਅਤੇ ਡਾਇਰੈਕਟਰ ਸਰਦਾਰ ਬਲਜੀਤ ਸਿੰਘ ਮੱਲ੍ਹੀ ਨੇ ਵੀ ਜੀ.ਐਚ.ਜੀ ਅਕੈਡਮੀ ਦੇ ਪ੍ਰਿੰਸੀਪਲ,ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨੀ ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਹਮੇਸ਼ਾਂ ਤਰੱਕੀ ਕਰਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ