You are here

ਦਿੱਲੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ "ਭਾਰਤ ਬੰਦ" ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਪੂਰਨ ਹਮਾਇਤ

ਮਹਿਲ ਕਲਾਂ /ਬਰਨਾਲਾ- 25 ਸਤੰਬਰ- (ਗੁਰਸੇਵਕ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਪਿਛਲੇ 25 ਸਤੰਬਰ 2020 ਤੋਂ ਕਿਸਾਨੀ ਸੰਘਰਸ਼ਾਂ ਦੀ ਹਮਾਇਤ ਕਰਦੀ ਆ ਰਹੀ ਹੈ । "ਕਿਸਾਨ + ਮਜ਼ਦੂਰ+ਡਾਕਟਰ ਏਕਤਾ ਜ਼ਿੰਦਾਬਾਦ" ਦੇ ਬੈਨਰ ਹੇਠ ਦਿੱਲੀ ਵਿਚ ਚੱਲ ਰਹੇ ਸੰਯੁਕਤ ਕਿਸਾਨੀ ਮੋਰਚੇ ਵਿੱਚ ਲਗਾਤਾਰ ਸ਼ਮੂਲੀਅਤ ਕਰਕੇ ਫਰੀ ਮੈਡੀਕਲ ਕੈਂਪਾਂ ਵਿੱਚ ਆਪਣੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਹਨ । 
ਸੰਯੁਕਤ ਕਿਸਾਨੀ ਮੋਰਚੇ ਵੱਲੋਂ ਹੁਣ 27 ਸਤੰਬਰ 2021ਦੇ ਬੰਦ ਨੂੰ ਸਫਲ ਬਣਾਉਣ ਲਈ ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ ਅਤੇ ਪਹਿਲਾਂ ਦੀ ਤਰ੍ਹਾਂ ਮੈਡੀਕਲ ਕੈਂਪ ਲਗਾ ਕੇ ਸਿਹਤ ਸੇਵਾਵਾਂ ਦੇਣਗੇ।
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਰ੍ਹਾਂ ਸੂਬਾ ਸਰਕਾਰਾਂ ਵੀ ਦੋਗਲੀ ਰਣਨੀਤੀ ਅਪਣਾਈ ਬੈਠੀਆਂ ਹਨ ।ਪਿਛਲੇ ਇਕ ਸਾਲ ਤੋਂ ਕਿਸਾਨੀ ਸੰਘਰਸ਼ ਪੂਰਨ ਤੌਰ ਤੇ ਸ਼ਾਂਤੀ ਪੂਰਬਕ ਚੱਲ ਰਿਹਾ ਹੈ ।ਪਰ ਕੇਂਦਰ ਦੀ ਸਰਕਾਰ ਅੰਦੋਲਨ ਨੂੰ ਹਿੰਸਕ ਬਣਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ ।ਸੂਬਾ ਪ੍ਰਧਾਨ ਡਾ ਬਾਲੀ ਨੇ ਕਿਹਾ ਕਿ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨਾਲ ਉਸ ਸਮੇਂ ਤੱਕ ਲੜਦੇ ਰਹਾਂਗੇ, ਜਦੋਂ ਤਕ ਅੰਦੋਲਨ ਦੀ ਜਿੱਤ ਨਹੀਂ ਹੋ ਜਾਂਦੀ।
ਉਨ੍ਹਾਂ ਕਿਹਾ ਕਿ ਦੇ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਡਾਕਟਰ ਸਾਹਿਬਾਨ 27 ਸਤੰਬਰ ਦੇ ਸੰਘਰਸ਼ ਵਿਚ ਵੱਡੀ ਪੱਧਰ ਤੇ ਸ਼ਮੂਲੀਅਤ ਕਰਨਗੇ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295) ਦੇ ਬੈਨਰ ਹੇਠ ਹਰ ਥਾਂ ਤੇ,ਫਰੀ ਮੈਡੀਕਲ ਕੈਂਪ ਲਾ ਕੇ, ਪਹਿਲਾਂ ਦੀ ਤਰ੍ਹਾਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਜਰਨਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ, ਡਾ ਮਹਿੰਦਰ ਸਿੰਘ ਗਿੱਲ ਮੋਗਾ, ਡਾ ਸਤਨਾਮ ਸਿੰਘ ਦੇਉ ਅੰਮ੍ਰਿਤਸਰ, ਡਾ ਠਾਕੁਰਜੀਤ ਸਿੰਘ ਮੁਹਾਲੀ, ਡਾ ਮਹਿੰਦਰ ਸਿੰਘ ਅਜਨਾਲਾ, ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ਸੰਗਰੂਰ, ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ, ਡਾ ਦੀਦਾਰ ਸਿੰਘ ਮੁਕਤਸਰ, ਡਾ ਮਿੱਠੂ ਮੁਹੰਮਦ ਬਰਨਾਲਾ, ਡਾ ਸੁਰਜੀਤ ਸਿੰਘ ਬਠਿੰਡਾ, ਡਾ ਰਜੇਸ਼ ਕੁਮਾਰ ਲੁਧਿਆਣਾ ਅਤੇ ਡਾ ਕਰਨੈਲ ਸਿੰਘ ਜੋਗਾਨੰਦ ਆਦਿ ਹਾਜ਼ਰ ਸਨ ।