You are here

ਪੰਜਾਬ

ਨੌਜਵਾਨ ਭੰਗੜੇ ਦੀ ਸਖਿਲਾਈ ਲੈ ਕੇ ਜਥਿੇ ਤੰਦਰੁਸਤ ਰਹਣਿਗੇ, ਉਥੇ ਹੀ ਆਪਣੇ ਸੱਭਆਿਚਾਰ ਨਾਲ ਵੀ ਜੁੜਨਗੇ : ਕੋਚ ਵਨਿੋਦ ਕੁਮਾਰ

ਜਗਰਾਉ,ਹਠੂਰ,14,ਜੁਲਾਈ-(ਕੌਸ਼ਲ ਮੱਲ੍ਹਾ)- ਆਪਣੇ ਸੱਭਆਿਚਾਰ ਨਾਲ ਜੁੜਨ ਲਈ ਨੌਜਵਾਨਾਂ ਨੂੰ ਭੰਗੜੇ ਦੀ ਸਖਿਲਾਈ ਲੈਣਾ ਸਮੇਂ ਦੀ ਮੁੱਖ ਲੋੜ ਹੈ ਕਉਿਂਕ ਿਇਸ ਨਾਲ ਜਥਿੇ ਇਨਸਾਨ ਸ਼ਰੀਰਕ ਤੌਰ ’ਤੇ ਸਹਿਤਮੰਦ ਰਹੰਿਦਾ ਹੈ, ਉਥੇ ਹੀ ਆਪਣੇ ਸੱਭਆਿਚਾਰ ਨਾਲ ਜੁੜਨਾ ਵੀ ਸਮੇਂ ਦੀ ਮੁੱਖ ਲੋੜ ਹੈ। ਇਨ੍ਹਾਂ ਵਚਿਾਰਾਂ ਦਾ ਪ੍ਰਗਟਾਵਾ ਭੰਗੜਾ ਕੋਚ ਵਨਿੋਦ ਕੁਮਾਰ ਨੇ ਸਥਾਨਿਕ ਕਸਬਾ ਵਿਖੇ ਇੱਕ ਸਨਮਾਨ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਹਿਾ ਕ ਿਉਹ ਪਛਿਲੇ ਲੰਮੇ ਸਮੇਂ ਤੋਂ ਭੰਗੜਾ ਕਲਾਸਾਂ ਰਾਹੀ ਅਣ-ਗਣਿਤ ਸਖਿਿਆਰਥੀਆਂ ਨੂੰ ਭੰਗੜਾ ਸੱਿਖਾ ਚੁੱਕੇ ਹਨ। ਵਦਿਿਆਰਥੀਆਂ ਨੂੰ ਵੀ ਭੰਗੜੇ ਦੀ ਸਖਿਲਾਈ ਦੇਣ ਵਾਲੇ ਕੋਚ ਨੇ ਦੱਸਆਿ ਹੈ ਕ ਿਮੇਰਾ ਬਚਪਨ ਤੋਂ ਸੁਪਨਾ ਸੀ ਕ ਿਪੰਜਾਬੀ ਸੱਭਆਿਚਾਰ ਦੇ ਇਸ  ਵਡਮੁੱਲੇ ਨਾਚ ਨੂੰ ਪੂਰੀ ਦੁਨੀਆ ਵੱਿਚ ਲੈ ਕੇ ਜਾਵਾਂ।ਉਨ੍ਹਾ ਕਿਹਾ ਕਿ ਜੇਕਰ ਕੋਈ ਵਦਿਿਆਰਥੀ ਆਰਥਕਿ ਤੌਰ ਤੇ ਕੰਮਜ਼ੋਰ ਹੈ ਪਰ ਉਹ ਭੰਗੜਾ  ਸੱਿਖਣਾ ਚਾਹੁੰਦਾ  ਹੈ ਤਾਂ ਉਸ ਨੂੰ ਮੁਫਤ ਵਚਿ ਭੰਗੜੇ ਦੀ ਸਖਿਲਾਈ ਦੱਿਤੀ ਜਾਂਦੀ ਹੈ। ਉਨ੍ਹਾਂ ਕਹਿਾ ਕ ਿਜਥਿੇ ਨੌਜਵਾਨ ਭੰਗੜਾ ਸੱਿਖਣ ਲਈ ਵੱਡੇ ਚਾਹਵਾਨ ਹਨ, ਉਥੇ ਹੀ ਵੱਡੀ ਉਮਰ ਵਾਲਆਿਂ ਨੂੰ ਵੀ ਇਸ ਸਖਿਲਾਈ ਵਚਿ ਹੱਿਸਾ ਲੈਣਾ ਚਾਹੀਦਾ ਹੈ ਕਉਿਂਕ ਿਅੱਜ ਦੇ ਅਜੋਕੇ ਸਮੇਂ ਵਚਿ ਸ਼ਰੀਰਕ ਤੰਦਰੁਸਤੀ ਸਭ ਤੋਂ ਜ਼ਰੂਰੀ ਹੈ।ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਅਤੇ ਸਮੂਹ ਪ੍ਰਬੰਧਕੀ ਕਮੇਟੀ ਵੱਲੋ ਕੋਚ ਵਿਨੋਦ ਕੁਮਾਰ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸੱਭਿਆਚਾਰਕ ਕਲੱਬ ਦੇ ਪ੍ਰਧਾਨ ਮਲਕੀਤ ਸਿੰਘ,ਮੀਤ ਪ੍ਰਧਾਨ ਗੁਰਸੇਵਕ ਸਿੰਘ,ਖਜਾਨਚੀ ਵਾਸੂਦੇਵ ਸ਼ਰਮਾਂ,ਹਰਦੀਪ ਕੌਸ਼ਲ ਮੱਲ੍ਹਾ,ਕੁਲਦੀਪ ਸਿੰਘ ਅਖਾੜਾ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:-ਕੋਚ ਵਿਨੋਦ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਮਲਕੀਤ ਸਿੰਘ ਅਤੇ ਹੋਰ।

ਛਾਂਦਾਰ ਅਤੇ ਫਲਦਾਰ ਬੂਟੇ ਲਾਏ

ਹਠੂਰ,14,ਜੁਲਾਈ-(ਕੌਸ਼ਲ ਮੱਲ੍ਹਾ)- ਸ੍ਰੀ ਗੁਰਦੁਆਰਾ ਬਾਬਾ ਸਾਧੂ ਰਾਮ ਜੀ ਪਿੰਡ ਰਸੂਲਪੁਰ (ਮੱਲ੍ਹਾ) ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਵਣ-ਮਹਾ ਉਤਸਵ ਮਨਾਇਆ ਗਿਆ।ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਬੂਟੇ ਲਾਉਣ ਦੀ ਸੁਰੂਆਤ ਪਿੰਡ ਦੇ ਸ਼੍ਰੀ ਗੁਰਦੁਆਰਾ ਸਾਹਿਬ ਤੋ ਕੀਤੀ ਗਈ ਅਤੇ ਅੱਜ ਜਾਮਣ,ਅਮਰੂਦ,ਬੋਹੜ,ਨਿੰਮ,ਪਿੱਪਲ ਆਦਿ ਦੇ ਦੋ ਸੌ ਬੂਟੇ ਲਾਏ ਗਏ।ਉਨ੍ਹਾ ਕਿਹਾ ਕਿ ਸਾਨੂੰ ਵੱਧ ਤੋ ਵੱਧ ਰੁੱਖ ਲਾਉਣੇ ਚਾਹੀਦੇ ਹਨ ਜਿਸ ਨਾਲ ਵਾਤਾਵਰਨ ਸੁੱਧ ਅਤੇ ਸਾਫ ਰਹਿੰਦਾ ਹੈ।ਉਨ੍ਹਾ ਦੱਸਿਆ ਕਿ ਆਉਣ ਵਾਲੇ ਦਿਨਾ ਵਿਚ ਪਿੰਡ ਦੀਆ ਵੱਖ-ਵੱਖ ਸੜਕਾ ਅਤੇ ਕੱਚੇ ਰੱਸਤਿਆ ਦੇ ਕਿਨਾਰਿਆ ਤੇ ਬੂਟੇ ਲਾਏ ਜਾਣਗੇ ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਰੁੱਖ ਲਾਉਣ,ਪਾਲਣ ਅਤੇ ਰੁੱਖਾ ਨੂੰ ਅੱਗ ਤੋ ਬਚਾਉਣ ਲਈ ਵਿਸ਼ੇਸ ਸਹਿਯੋਗ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਸੇਰ ਸਿੰਘ,ਗੁਰਦਿਆਲ ਸਿੰਘ,ਸੁਰਜੀਤ ਸਿੰਘ,ਭਰਤ ਸਿੰਘ,ਕਰਨੈਲ ਸਿੰਘ,ਕੈਲਾ ਸਿੰਘ,ਨਛੱਤਰ ਸਿੰਘ,ਚਮਕੌਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਅਤੇ ਪ੍ਰਬੰਧਕੀ ਕਮੇਟੀ ਛਾਂਦਾਰ ਅਤੇ ਫਲਦਾਰ ਬੂਟੇ ਲਾਉਦੇ ਹੋਏ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ਹੋਈ  

ਕਈ ਅਹਿਮ ਮਸਲਿਆਂ ਤੇ ਵਿਚਾਰ ਅਤੇ ਕਈ ਅਹਿਮ ਐਲਾਨ  

 

ਸਿੱਧਵਾਂ ਬੇਟ , 14 ਜੁਲਾਈ (ਮਨਜਿੰਦਰ ਗਿੱਲ  )ਅੱਜ ਸਿਧਵਾਂ ਬੇਟ ਬਲਾਕ ਦੀ ਮੀਟਿੰਗ ਹਰਜੀਤ ਸਿੰਘ ਬਲਾਕ ਪ੍ਰਧਾਨ ਸਿਧਵਾਂ ਬੇਟ ਦੀ ਪ੍ਧਾਨਗੀ ਹੇਠ ਗੁਰਦੁਆਰਾ ਬੌਲੀ਼ ਸਾਹਿਬ ਸੋਢੀਵਾਲ ਵਿਖੇ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਸਿਧਵਾਂ ਬੇਟ ਬਲਾਕ ਦੀਆਂ ਸਾਰੀਆਂ ਇਕਾਈਆਂ ਦੇ ਆਹੁਦੇਦਾਰਾਂ ਤੋਂ ਇਲਾਵਾ ਜਿਲ੍ਹਾ ਕਮੇਟੀ ਦੇ ਮੈਂਬਰ ਵੀ ਹਾਜ਼ਰ ਹੋਏ ।ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਖੁਦਕਸੀ਼ਆਂ ਤੇ ਬੋਲ ਦਿਆਂ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਖੇਤੀ ਸੰਕਟ ਕਾਰਨ ਅਤੇ ਖੇਤੀਬਾੜੀ ਤੇ ਲਾਗਤ ਵਧਣ ਕਰਕੇ ਾਂ ਤੇ ਕਰਜੇ ਚੜ੍ਹ ਰਹੇ ਹਨ ਤੇ ਕਿਸਾਨ ਨਿਰਾਸ਼ ਹੋ ਕੇ ਖੁਦਕਸੀ਼ਆਂ ਕਰ ਰਹੇ ਹਨ,ਪਰ ਇਹ ਮਸਲੇ ਦਾ ਹੱਲ ਨਹੀਂ ਸਗੋਂ ਪਰਵਾਰ ਲਈ ਹੋਰ ਮੁਸ਼ਕਲਾਂ ਪੈਦਾ ਕਰਦਾ ਹੈ ਇਸ ਲਈ ਇਕੱਠੇ ਹੋ ਕੇ ਦਿੱਲੀ ਕਿਸਾਨ ਅੰਦੋਲਨ ਦੀ ਤਰਜ਼ ਤੇ ਲੜਾਈ ਲੜਨ ਦੀ ਲੋੜ ਹੈ।ਜਿਲ੍ਹਾ ਪ੍ਰਧਾਨ ਲੁਧਿਆਣਾ ਮਹਿੰਦਰ ਸਿੰਘ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਪਰੋਗਰਾਮ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ 20 ਜੁਲਾਈ ਨੂੰ ਰਾਏਕੋਟ ਵਿਖੇ ਜਿਲ੍ਹਾ ਲੁਧਿਆਣਾ ਦਾ ਵੱਡਾ ਇਕੱਠ ਹੋਵੇਗਾ, 31ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਵੱਲੋਂ 11ਤੋਂ 3ਵਜੇ ਤੱਕ ਜਾਮ ਲਾਇਆ ਜਾਵੇਗਾ ।ਲਖਮੀਪੁਰ ਖੀਰੀ ਭਾਰਤ ਪੱਧਰ ਦਾ ਤਿੰਨ ਦਿਨ ਲਗਾਤਾਰ 75 ਘੰਟੇ ਧਰਨਾ ਲੱਗ ਰਿਹਾ ਹੈ,ਇਸ ਧਰਨੇ ਵਿੱਚ ਲੁਧਿਆਣਾ ਜਿਲ੍ਹੇ ਦੇ ਵੱਧ ਤੋਂ ਵੱਧ ਵਰਕਰ ਸਮੂਲੀਅਤ ਕਰਨਗੇ ।

ਇੰਦਰਜੀਤ ਧਾਲੀਵਾਲ ਸਕੱਤਰ ਜਿਲ੍ਹਾ ਲੁਧਿਆਣਾ ਦੀਆਂ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਕਿਸਾਨਾਂ ਨੂੰ ਜੱਥੇਬੰਦ  ਹੋਣ ਲਈ ਆਖਿਆ ਅਤੇ ਦਿੱਲੀ ਸੰਘਰਸ਼ ਤੋਂ ਸਬਕ
 ਸਿੱਖ ਕੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਲੜਨ ਲਈ ਤਿਆਰ ਰਹਿਣ ਲਈ ਕਿਹਾ।ਬਲਾਕ ਪ੍ਰਧਾਨ ਸਿਧਵਾਂ ਬੇਟ ਹਰਜੀਤ ਸਿੰਘ ਜੌਹਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਾਰੇ ਪਿੰਡਾਂ ਦੀਆਂ ਇਕਾਈਆਂ ਨੂੰ ਹੋਰ ਸਰਗਰਮ ਹੋਣ ਲਈ ਕਿਹਾ ।ਅੱਜ ਦੇ ਇਕੱਠ ਵਿੱਚ ਸਾਰੀਆਂ ਪਿੰਡ ਇਕਾਈਆਂ ਦੇ ਅਹੁਦੇ ਦਾਰਾਂ ਸਮੇਤ ਬਚਿੱਤਰ ਸਿੰਘ ਜਨੇਤਪੁਰਾ,ਕਰਨੈਲ ਸਿੰਘ ਜਨੇਤਪੁਰਾ, ਮਨਜੀਤ ਜਨੇਤਪੁਰਾ, ਗੁਰ ਇਕਬਾਲ ਲੀਲਾਂ, ਪਿੱਕਾ ਗਾਲਿਬ,ਸੁਖਵੰਤ ਮਲਸੀਹਾਂ,ਮਾਹਣਾ ਸਵੱਦੀ,ਪਵਿੱਤਰ ਲੋਧੀਵਾਲ,ਰਾਮ ਤੀਰਥ ਲੀਲਾਂ , ਮੱਖਣ ਰਸੂਲਪੁਰ  ਅਤੇ  ਦਵਿੰਦਰ ਕਾਉਂਕੇ ਪਰੈੱਸ ਸਕੱਤਰ ਹਾਜ਼ਰ ਸਨ ।

ਜਨਮਦਿਨ ਮੁਬਾਰਕ

ਅਰਮਾਨਦੀਪ ਧਾਲੀਵਾਲ
ਪਿਤਾ ਅਮਰਦੀਪ ਧਾਲੀਵਾਲ
ਮਾਤਾ ਮਨਪ੍ਰੀਤ ਕੌਰ ਧਾਲੀਵਾਲ ਜਗਰਾਉਂ

ਨੀਟਾ ਸੱਭਰਵਾਲ ਨੂੰ 15ਵੀਂ ਵਾਰ ਕਲੱਬ ਦਾ ਪ੍ਰਧਾਨ ਚੁਣਿਆ

ਜਗਰਾਉ 13 ਜੁਲਾਈ  (ਅਮਿਤਖੰਨਾ) ਸ੍ਰੀ ਵੈਸ਼ਨੂੰ ਡਰਾਮਾਟਿਕ ਕਲੱਬ (ਰਜਿ:) ਜਗਰਾਉਂ ਦੀ ਚੋਣ ਸਰਵਸੰਮਤੀ ਨਾਲ ਹੋਈ | ਇਸ ਮੌਕੇ ਸਾਬਕਾ ਕੌਂਸਲਰ ਰਵਿੰਦਰ ਕੁਮਾਰ ਨੀਟਾ ਸੱਭਰਵਾਲ ਨੂੰ 15ਵੀਂ ਵਾਰ ਕਲੱਬ ਦਾ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਕਲੱਬ ਦੇ ਮੈਂਬਰਾਂ ਸੁਨੀਲ ਪਾਠਕ, ਅਸ਼ਵਨੀ ਸ਼ਰਮਾ, ਮਨਜੀਤ ਸਿੰਘ ਉੱਭੀ, ਸਤਪਾਲ ਭੱਟੀ, ਮੱਖਣ ਲਾਲ ਸੈਣ, ਬਲਵਿੰਦਰ ਸਿੰਘ ਬੱਗੜ, ਰਜਨੀਸ਼ ਬਾਂਸਲ, ਕੁਲਦੀਪ ਸਿੰਘ ਗਿੱਲ, ਗੌਰਵ ਹਾਂਡਾ, ਮੋਨੂੰ ਹਾਂਡਾ, ਅਜੇ ਭੱਲਾ, ਸ਼ਕਤੀ ਸ਼ਰਮਾ, ਪੰਕਜ ਗੋਇਲ, ਬੌਬੀ ਅੱਗਰਵਾਲ, ਅਸ਼ੋਕ ਅਰੋੜਾ ਨੇ ਪ੍ਰਧਾਨ ਬਣੇ ਨੀਟਾ ਸੱਭਰਵਾਲ ਨੂੰ ਵਧਾਈ ਦਿੱਤੀ | ਇਸ ਮੌਕੇ ਰਵਿੰਦਰ ਕੁਮਾਰ ਨੀਟਾ ਸੱਭਰਵਾਲ ਨੇ ਦੱਸਿਆ ਕਿ ਜਗਰਾਉਂ 'ਚ ਰਾਮ ਨਾਟਕ ਦਾ ਮੰਚਨ 15 ਸਤੰਬਰ ਤੋਂ 6 ਅਕਤੂਬਰ ਤੱਕ ਕੀਤਾ ਜਾਵੇਗਾ |

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 75 ਕਿੱਲੋ ਹੈਰੋਇਨ ਬਰਾਮਦ 

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 75 ਕਿੱਲੋ ਹੈਰੋਇਨ ਬਰਾਮਦ  

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪ੍ਰੈੱਸ ਨਾਲ ਕੀਤੀ ਜਾਣਕਾਰੀ ਸਾਂਝੀ  

ਸਪਰਿੰਗ ਡਿਊ ਸਕੂਲ ਵਿਖੇ ਸਟੂਡੈਂਟ ਕੌਸਿੰਲ ਦਾ ਗਠਨ ਕੀਤਾ ਗਿਆ


ਜਗਰਾਉ 13 ਜੁਲਾਈ  (ਅਮਿਤਖੰਨਾ) ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਸਾਲ 2022-23 ਲਈ ਸਟੂਡੈਂਟ ਕੌਸਿੰਲ ਦਾ ਗਠਨ ਕੀਤਾ ਗਿਆ।ਇਸ ਸੰਬੰਧਤ ਸਕੂਲ ਅੰਦਰ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ।ਵਿਿਦਆਰਥੀਆਂ ਨੂੰ ਸੰਬੋਧਿਤ ਕਰਦਿਆਂ ਪ੍ਰਿੰਸੀਪਲ ਨਵਨੀਤ ਚੌਹਾਨ  ਨੇ ਕਿਹਾ ਕਿ ਸਕੂਲੀ ਜੀਵਨ ਹਰ ਵਿਿਦਆਰਥੀ ਦੇ ਲਈ ਮਹੱਤਵਪੂਰਨ ਹੈ ਅਤੇ ਸਕੂਲ ਅੰਦਰ ਉਚੇਰੀ ਸਿੱਖਿਆ ਦੇ ਨਾਲ^ਨਾਲ ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਧਿਆਨ ਰੱਖਿਆ ਜਾਦਾਂ ਹੈ।ਬੇਸ਼ੱਕ ਪਿਛਲੇ ਸਾਲਾਂ ਵਿੱਚ ਕੋਰੋਨਾ ਕਾਰਨ ਵਿਿਦਆਰਥੀਆਂ ਦੀਆਂ ਗਤੀਵਿਧੀਆਂ ਘੱੱਟ ਗਈਆ ਸਨ।ਪਰ ਇਸ ਵਿਿਦੱਅਕ  ਵਰੇ ਤੋਂ ਵਿਿਦਆਰਥੀਆਂ ਦੇ ਉੱਚਤਮ ਵਿਕਾਸ ਨੂੰ ਧਿਆਨ ਵਿੱਚ ਰੱਖਦੇ  ਹੋਏ  ਸਕੂਲ ਵਿੱਚ ਸਾਰੀਆਂ ਸਿੱਖਿਅਕ ਗਤੀਵਿਧੀਆਂ  ਨੂੰ  ਸ਼ੁਰੂ  ਕੀਤਾ ਗਿਆ ਹੈ।ਅਤੇ ਇਸ ਵਿੱਚ ਹਰ ਵਿਿਦਆਰਥੀਆਂ ਦਾ ਰੋਲ ਵੀ ਜਰੂਰੀ ਹੁੰਦਾ ਹੈ।ਜਿਸ ਕਾਰਨ ਉਹਨਾਂ ਨੂੰ ਕੁੱਝ ਜਿੰਮੇਵਾਰੀਆਂ ਦਿੱਤੀਆ ਗਈਆ ਹਨ।ਇਸ ਸੰਬੰਧ ਵਿੱਚ ਹੀ ਅੱਜ ਸਕੂਲ ਅੰਦਰ ਸਟੂਡੈਂਟ ਕੌਸਿੰਲ ਦਾ ਗਠਨ ਕੀਤਾ ਗਿਆ ਅਤੇ ਇਨ ਵੈਸਚਰ ਸੈਰੇਮਨੀ ਕੀਤੀ ਗਈ।ਜਿਸ ਵਿੱਚ ਕੋਮਲ ਸਿੰਘ ਨੂੰ ਹੈੱਡ ਬੁਆਏ, ਸੁਮਨਪ੍ਰੀਤ ਕੌਰ ਨੂੰ ਹੈੱਡ ਗਰਲ, ਅਰਮਾਨ ਸਿੰਘ ਸਿੱਧੂ ਵਾਇਸ ਹੈੱਡ ਬੁਆਏ, ਹਰਲੀਨ ਕੌਰ ਵਾਇਸ ਹੈੱਡ ਗਰਲ, ਹਰਮਨਦੀਪ ਕੌਰ, ਸੁਪਨੀਤ ਕੌਰ, ਜਸਪ੍ਰੀਤ ਸਿੰਘ, ਜੈਸਮੀਨ ਕੌਰ ਨੂੰ ਹਾਊਸ ਕੈਪਟਨ, ਅਨਮੋਲਪ੍ਰੀਤ ਕੌਰ, ਜੈਸਮੀਨ ਕੌਰ, ਜਸਮੀਨ ਕੌਰ, ਖੁਸ਼ਪਿੰਦਰ ਕੌਰ ਨੂੰ ਵਾਇਸ ਹਾਊਸ ਕੈਪਟਨ, ਅਤਿੰਦਰ ਸਿੰਘ ਸਪੋਰਟਸ ਕੈਪਟਨ  ਬੁਆਏ, ਗੁਰਪ੍ਰੀਤਕੌਰ ਸਪੋਰਟਸ ਕੈਪਟਨ  ਗਰਲ, ਸੁਖਵੀਰ ਸਿੰਘ ਵਾਇਸ ਸਪੋਰਟਸ ਕੈਪਟਨ  ਬੁਆਏ, ਰਾਜਵੀਰ ਕੌਰ ਵਾਇਸ ਸਪੋਰਟਸ  ਕੈਪਟਨ ਗਰਲ ਚੁਣਿਆ ਗਿਆ ।ਇਸ ਮੌਕੇ ਤੇ ਉਹਨਾਂ ਨੂੰ ਬੈਜਲਗਾਏ ਗਏ।ਸਾਰੇ ਹਾਊਸ ਇੰਚਾਰਜ ਵੀ ਇਸ ਮੌਕੇ ਤੇ ਹਾਜਿਰ ਸਨ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ।ਮੈਡਮ ਮੋਨਿਕਾ ਚੌਹਾਨ, ਬਲਜੀਤ ਕੌਰ, ਸਤਿੰਦਰਪਾਲ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਕਵਿਤਾ ਢੰਡ, ਲਖਵੀਰ ਸਿੰਘ ਉੱਪਲ, ਜਗਦੀਪ ਸਿੰਘ ਅਤੇ ਸਮੂਹ ਸਟਾਫ ਵਲੋਂ ਚੁਣੇ ਗਏ ਵਿਿਦਆਰਥੀਆਂ ਨੂੰ ਵਧਾਈ ਦਿੱਤੀ ਗਈ।ਸਕੂਲ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ ਅਤੇ ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਵਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਆਪਣੇ  ਵਲੋਂ ਦਿੱਤੇ ਗਏ ਸੁਨੇਹੇ ਵਿੱਚ ਇਹ ਉਮੀਦ ਕੀਤੀ ਗਈ ਕਿ ਇਹ ਸਾਰੇ ਵਿਿਦਆਰਥੀ ਆਪਣੀ ਜਿੰਮੇਵਾਰੀ  ਨੂੰ  ਚੰਗੀ ਤਰਾਂ ਨਿਭਾਉਣਗੇ।

ਸਿੱਟ" ਦੇ ਨਾਂ ਪਹੁੰਚਣ ਕਾਰਨ ਧਰਨਾਕਾਰੀ ਬੇਰੰਗ ਮੁੜੇ!

ਥਾਣੇ ਅੱਗੇ 113ਵੇਂ ਦਿਨ ਵੀ  ਧਰਨਾ ਜਾਰੀ ! 

ਜਗਰਾਉਂ 13 ਜੁਲਾਈ( ਗੁਰਕੀਰਤ ਜਗਰਾਉਂ ) ਮਾਵਾਂ-ਧੀਆਂ ਨੂੰ ਨਜ਼ਾਇਜ ਹਿਰਾਸਤ ਚ ਰੱਖ ਕੇ ਅੱਤਿਆਚਾਰ ਕਰਨ ਸਬੰਧੀ ਦਰਜ ਮੁਕੱਦਮੇ ਦੀ ਤਫਤੀਸ਼ ਕਰਨ ਲਈ ਨਿਯੁਕਤ ਕੀਤੀ "ਸਿੱਟ" ਦੇ ਨਾਂ ਪਹੁੰਚਣ ਕਾਰਨ ਅੱਜ ਮੁਕੱਦਮੇ ਦੇ ਦਰਜਨਾਂ ਗਵਾਹਾਂ ਤੇ ਧਰਨਾਕਾਰੀਆਂ ਨੂੰ ਵਾਪਸ ਬੇਰੰਗ ਮੁੜਣਾ ਪਿਆ। ਜਿਲ੍ਹਾ ਪੁਲਿਸ ਕੰਪਲੈਕਸ ਚ ਮੁਦਈ ਧਿਰ ਤੇ ਗਵਾਹਾਨ ਨਾਲ ਮੌਜੂਦ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਬੀਕੇਯੂ (ਡਕੌਂਦਾ) ਦੇ ਲੋਕਲ ਆਗੂ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ 'ਚ  ਕਿਹਾ ਕਿ ਕੱਲ ਧਰਨਾਕਾਰੀਆਂ ਨੂੰ ਸੱਦਾ ਪੱਤਰ ਮਿਲਿਆ ਸੀ ਕਿ "ਸਿੱਟ" ਤਫਤੀਸ ਲਈ ਜਿਲ੍ਹਾ ਪੁਲਿਸ ਕੰਪਲੈਕਸ ਚ ਪੁੱਜੇਗੀ ਪਰ ਮੌਕੇ ਤੇ ਜਾ ਕੇ ਪਤਾ ਲੱਗਾ ਕਿ ਦੇ ਦੇਰ ਰਾਤ ਹੋਈਆਂ ਬਦਲੀਆਂ ਕਾਰਨ "ਸਿੱਟ" ਨਹੀਂ ਪਹੁੰਚ ਸਕੀ ਅਤੇ ਸਿੱਟੇ ਵਜੋਂ ਮੁਕੱਦਮੇ ਦੀ ਤਫਤੀਸ ਹੁਣ ਫਿਰ ਲਟਕ ਗਈ ਹੈ। ਦੱਸਣਯੋਗ ਹੈ ਕਿ ਆਪਣੇ ਆਪ ਨੂੰ ਥਾਣਾ ਸਿਟੀ ਦਾ ਮੁੱਖ ਅਫਸਰ ਕਹਿੰਦੇ ਗੁਰਿੰਦਰ ਬੱਲ ਨੇ ਨੇੜਲੇ ਪਿੰਡ ਰਸੂਲਪੁਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਘਰੋਂ ਚੁੱਕ ਕੇ ਥਾਣੇ ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਿਆ-ਮਾਰਿਆ ਤੇ ਕਰੰਟ ਲਗਾਇਆ ਸੀ ਅਤੇ ਕਰੰਟ ਲਗਾਉਣ ਨਾਲ 19 ਸਾਲਾ ਲੜਕੀ ਕੁਲਵੰਤ ਕੌਰ ਦੀ 15 ਸਾਲ ਨਕਾਰਾ ਪਈ ਰਹਿਣ ਉਪਰੰਤ ਲੰਘੀ 10 ਦਸੰਬਰ ਨੂੰ ਹੋਈ ਮੌਤ ਹੋ ਹੋ ਗਈ ਸੀ ਅਤੇ ਮੋੌਕੇ ਦੇ ਜਿਲ੍ਹਾ ਪੁਲਿਸ ਮੁਖੀ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਤੇ ਥਾਣੇਦਾਰ ਗੁਰਿੰਦਰ ਬੱਲ, ਸਹਾਇਕ ਥਾਣੇਦਾਰ ਰਾਜਵੀਰ ਅਤੇ ਕੋਠੇ ਸ਼ੇਰਜੰਗ ਦੇ ਹਰਜੀਤ ਉਰਫ ਬਿੱਲੂ ਸਰਪੰਚ ਖਿਲਾਫ਼ ਸੰਗੀਨ ਧਰਾਵਾਂ ਤਹਿਤ ਮੁਕੱਦਮਾ ਤਾਂ ਦਰਜ ਕਰ ਲਿਆ ਸੀ ਪਰ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ। ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ 23 ਮਾਰਚ ਤੋਂ ਥਾਣੇ ਮੂਹਰੇ ਧਰਨਾ ਲਗਾਇਆ ਹੋਇਆ ਹੈ ਅਤੇ ਪੰਜਾਬ ਸਰਕਾਰ ਦੇ ਪੱਖਪਾਤੀ ਵਤੀਰੇ ਕਾਰਨ ਜੱਥੇਬੰਦੀਆਂ ਵਲੋਂ 22 ਜੁਲਾਈ ਨੂੰ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਘਰ ਦਾ ਘਿਰਾਓ ਕਰਨ ਦਾ ਅੈਲ਼ਾਨ ਕੀਤਾ ਹੋਇਆ ਹੈ। ਦੂਜੇ ਪਾਸੇ ਅੱਜ 113ਵੇ ਦਿਨ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਅਮਰਜੀਤ ਸਿੰਘ , ਮੇਵਾ ਸਿੰਘ, ਚੜ੍ਤ ਸਿੰਘ ਬਾਰਦੇਕੇ, ਮੋਹਣ ਸਿੰਘ, ਭਜਨ ਸਿੰਘ, ਜਗਰੂਪ ਸਿੰਘ ਆਦਿ ਹਾਜ਼ਰੀ ਵਿੱਚ ਧਰਨਾ ਵੀ ਲਗਾਇਆ ਗਿਆ। ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਪੰਜਾਬ ਦੇ ਇਕਾਈ ਪ੍ਰਧਾਨ ਡਾ. ਗੁਰਮੇਲ ਸਿੰਘ ਕੁਲਾਰ, ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਲੋਕ 23 ਮਾਰਚ ਤੋਂ ਧਰਨੇ ਤੇ ਬੈਠੇ ਹਨ ਅਤੇ ਵਿਧਾਇਕ ਬੀਬੀ ਨੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਤਾਂ ਕੀ ਦਿਵਾਉਣਾ ਸੀ ਸਗੋਂ ਧਰਨਾਕਾਰੀਆਂ ਦੀ ਸਾਰ ਲੈਣੀ ਵੀ ਵਾਜ਼ਿਬ ਨਹੀਂ ਸਮਝੀ। ਇਸ ਸਮੇਂ ਕਰਨੈਲ ਸਿੰਘ ਜਗਰਾਉਂ, ਠੇਕੇਦਾਰ ਅਵਤਾਰ ਸਿੰਘ, ਬਲਵਿੰਦਰ ਸਿੰਘ, ਰਾਮਤੀਰਥ ਸਿੰਘ ਵੀ ਹਾਜ਼ਰ ਸਨ।

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਤਹਿਸੀਲਦਾਰ ਫ਼ਰੀਦਕੋਟ ਨੂੰ ਪੁਸਤਕ ਭੇਂਟ

 ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਸ. ਸੁਖਚਰਨ ਸਿੰਘ ਚੰਨੀ ਤਹਿਸੀਲਦਾਰ ਫ਼ਰੀਦਕੋਟ ਨੂੰ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਦੁਆਰਾ ਸੰਪਾਦਿਤ ਪੁਸਤਕ ' ਕਲਮਾਂ ਦੇ ਰੰਗ' ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਸਤਿਕਾਰ ਸਹਿਤ ਭੇਂਟ ਕੀਤੀ ਗਈ। ਸਭਾ ਵੱਲੋਂ ਤਹਿਸੀਲਦਾਰ ਸਾਬ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਸ. ਚੰਨੀ ਨੇ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਪੁਸਤਕ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਸਭਾ ਨੇ ਸਾਹਿਤਕ ਖੇਤਰ ਵਿੱਚ ਚੰਗੇ ਉਪਰਾਲੇ ਕੀਤੇ ਹਨ ਅਤੇ ਭਵਿੱਖ ਵਿੱਚ ਵੀ ਇਸ ਸਭਾ ਤੋਂ ਵਧੀਆ ਕਾਰਜਾਂ ਦੀ ਆਸ ਕਰਦੇ ਹਾਂ। ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਪੁਸਤਕ ਬਾਰੇ, ਸਭਾ ਦੇ ਉਦੇਸ਼ਾਂ ਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਭਾ ਦੇ ਸਕੱਤਰ ਰਾਜ ਗਿੱਲ ਭਾਣਾ, ਜਨਰਲ ਸਕੱਤਰ ਵਤਨਵੀਰ ਵਤਨ, ਖਜਾਨਚੀ ਜਤਿੰਦਰਪਾਲ ਸਿੰਘ ਟੈਕਨੋ, ਪ੍ਰੈਸ ਸਕੱਤਰ ਧਰਮ ਪਰਵਾਨਾ, ਸਹਾਇਕ ਖਜਾਨਚੀ ਕਸ਼ਮੀਰ ਮਾਨਾ, ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਸਿੰਘ ਅਤੇ ਸੁਖਵੀਰ ਬਾਬਾ ਵੀ ਨਾਲ ਸ਼ਾਮਿਲ ਸਨ। ਅੰਤ ਵਿੱਚ ਪ੍ਰਧਾਨ ਸ਼ਿਵਨਾਥ ਦਰਦੀ ਨੇ ਤਹਿਸੀਲਦਾਰ ਸਾਬ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ । ਇਸ ਮੌਕੇ ਦਫ਼ਤਰੀ ਸਟਾਫ਼ ਵਿੱਚੋਂ ਸ. ਦਿਲਬਾਗ ਸਿੰਘ ਵੀ ਹਾਜ਼ਰ ਸਨ।

ਲੜਕੀ ਦੇ ਕਰੋੜਾਂ ਖਰਚ ਕਰਵਾ ਕੇ ਕੈਨੇਡਾ ਪੁੱਜ ਕੇ ਥੋੜੇ ਸਮੇਂ ਬਾਅਦ ਲੜਕਾ ਘਰੋ ਹੋਇਆ ਫੁਰਰ——!

ਪੀੜਤਾ ਦੇ ਬਿਆਨਾਂ ਦੇ ਦਾਖਾ ਪੁਲਸ ਵਲੋਂ ਪਤੀ,ਸੱਸ—ਸਹੁਰਾ ਤੇ ਉਸਦੇ ਫੁੱਫੜ ਖ਼ਿਲਾਫ਼ ਦਾਜ ਦਹੇਜ ਮੰਗਣ ਦਾ ਪਰਚਾ ਦਰਜ
ਮੁੱਲਾਂਪੁਰ ਦਾਖਾ 12 ਜੁਲਾਈ (ਸਤਵਿੰਦਰ ਸਿੰਘ ਗਿੱਲ) – ਸਿਆਣੇ ਆਖਦੇ ਨੇ ਵਿਆਹ ਇੱਕ ਉਹ ਬੰਧਨ ਹੈ ਜੋ ਦੋ ਪਰਿਵਾਰਾਂ ਨੂੰ ਆਪਸ ਵਿੱਚ ਮਿਲਾਉਦਾ ਹੈ, ਲੜਕਾ-ਲੜਕੀ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰਦੇ ਹਨ। ਪਰ ਅਫਸੋਸ ਕਿ ਅੱਜ ਸਾਊਪੁਣੇ ਦਾ ਮਖੌਟਾ ਪਹਿਨੀ ਅਜਿਹੇ ਪਰਿਵਾਰ ਸਾਡੇ ਸਮਾਜ ਅੰਦਰ ਰਹਿ ਰਹੇ ਹਨ, ਜਿਨ੍ਹਾਂ ਨੂੰ ਸਭ ਕੁੱਝ ਮਿਲਣ ਦੇ ਬਾਵਜੂਦ ਵੀ ਸਬਰ ਸੰਤੋਖ ਨਹੀਂ? ਅਜਿਹੀ ਹੀ ਵਾਪਰੀ ਘਟਨਾ ਮੁੱਲਾਂਪੁਰ ਦਾਖਾ ਦੇ ਦਸਮੇਸ਼ ਨਗਰ ਦੀ ਰਹਿਣ ਵਾਲੀ ਗੁਰਮਿੰਦਰ ਕੌਰ ਸੰਧੂ ਪਤਨੀ ਅਜੈਪਾਲ ਸਿੰਘ ਸੰਧੂ ਪੁੱਤਰੀ ਅਜਮੇਰ ਸਿੰਘ ਨਾਲ ਜਿਸਦੇ ਪਤੀ ਨੇ ਵਿਆਹ ਸਮੇਂ ਅਤੇ ਉਸ ਤੋਂ ਬਾਅਦ ਲੋੜ ਤੋਂ ਵੱਧ ਦਾਜ ਲਿਆ ਅਤੇ ਲੜਕੀ ਦੀ ਮਾਤਾ ਹਰਜੀਤ ਕੌਰ ਨਾਲ ਧੋਖਾਧੜੀ ਕਰਕੇ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਹੈ। ਬੀਤੇ ਕੱਲ ਮਾਡਲ ਥਾਣਾ ਮੁੱਲਾਂਪੁਰ ਦਾਖਾ ਪੁਲਿਸ ਨੇ ਗੁਰਮਿੰਦਰ ਕੌਰ ਦੇ ਬਿਆਨਾਂ ’ਤੇ ਧਰਮਕੋਟ ਦੇ ਰਹਿਣ ਵਾਲੇ ਅਜੈਪਾਲ ਸਿੰਘ ਪੁੱਤਰ ਹਰਵਿੰਦਰ ਸਿੰਘ, ਮਾਤਾ ਪਰਮਜੀਤ ਕੌਰ, ਚੰਨਵਿੰਦਰ ਸਿੰਘ, ਕਰਮਜੀਤ ਕੌਰ ਅਤੇ ਅਜੈਪਾਲ ਸਿੰਘ ਦੇ ਫੁੱਫੜ ਵਿਚੋਲੇ ਜਗਦੇਵ ਸਿੰਘ ਵਾਸੀਅਨ ਵਾਰਡ ਨੰਬਰ 09 ਨੇੜੇ ਟਰੱਕ ਯੂਨੀਅਨ ਸੰਧੂ ਫਾਰਮ ਧਮਟਕੋਟ ਜਿਲਾ ਮੋਗਾ ਖਿਲਾਫ ਇਹ ਮੁਕੱਦਮਾ 116 ਦੀ ਧਾਰਾ 498-ਏ, 406, 420, 120 ਤਹਿਤ ਬੇਸ਼ਕ ਪਰਚਾ ਦਰਜ ਕਰ ਦਿੱਤਾ ਹੈ ਪਰ ਪੀੜਤ ਲੜਕੀ ਪੱਤਰਕਾਰਾਂ ਅੱਗੇ ਵਾਰ ਵਾਰ ਇਹੋ ਆਖ ਰਹੀ ਹੈ ਕਿ ਉਸ ਨਾਲ ਕਥਿੱਤ ਦੋਸ਼ੀ ਪਰਿਵਾਰ ਵਲੋ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ।ਪੀੜਤਾ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਉਸਦੀ ਮਾਂ ਨੇ ਉਸਦਾ ਵਿਆਹ ਅਜੈਪਾਲ ਸਿੰਘ ਪੁੱਤਰ ਹਰਵਿੰਦਰ ਸਿੰਘ ਨਵੰਬਰ 2017 ਨੂੰ ਗੁਰਮਰਿਯਾਦਾ ਨਾਲ ਕੀਤਾ।  ਵਿਆਹ ਵੇਲੇ ਸਹੁਰੇ ਪਰਿਵਾਰ ਦੀ ਮੰਗ ਅਨੁਸਾਰ ਵਧੀਆ ਤੇ ਮਹਿੰਗਾ ਪੈਲੇਸ ਕੀਤਾ ਤੇ ਸਹੁਰੇ ਪਰਿਵਾਰ ਦੀ ਮੰਗ ’ਤੇ ਨਾਮਵਰ 7 ਗਾਇਕ ਵੀ ਲਗੇ ਅਤੇ ਵਿਆਹ ’ਤੇ ਤਕਰੀਬਨ ਪੌਣੇ ਦੋ ਕਰੋੜ ਰੁਪਏ ਖਰਚਾ ਆਇਆ ਅਤੇ ਜਦੋਂ ਉਹ  ਕੈਨੇਡਾ ਚਲੀ ਗਈ,  ਅਤੇ ਉਸਨੇ ਜੁਲਾਈ 2019 ਵਿੱਚ ਅਜੈਪਾਲ ਸਿੰਘ ਨੂੰ ਵੀ ਬੁਲਾ ਲਿਆ। ਅਜੈਪਾਲ ਸਿੰਘ ਨੇ ਕੈਨੇਡਾ ਪੁਹੰਚਕੇ ਆਪਣੇ ਵਿਚੋਲੇ ਜਗਦੇਵ ਸਿੰਘ ਪਿਤਾ ਹਰਵਿੰਦਰ ਸਿੰਘ ਮਾਤਾ ਪਰਮਜੀਤ ਕੌਰ ਚਾਚਾ ਚੰਨਵਿੰਦਰ ਸਿੰਘ ਚਾਚੀ ਕਰਮਜੀਤ ਕੌਰ ਦੀ ਮਿਲੀ ਭੁਗਤ ਨਾਲ ਉਸ ਤੋਂ ਉਸ ਦੀ ਮਾਤਾ ਪਾਸੋ ਗੱਡੀ ਅਤੇ ਘਰ ਖਰੀਦ ਕੇ ਦੇਣ ਦੀ ਮੰਗ ਰੱਖਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋ ਪ੍ਰਭਾਵਿਤ ਹੋ ਕੇ ਅਜੈਪਾਲ ਸਿੰਘ ਨੂੰ ਕੈਮਰੀ ਗੱਡੀ ਖਰੀਦ ਕਰਕੇ ਦਿੱਤੀ ਸੀ, ਫਿਰ ਵੀ ਅਜੈਪਾਲ ਸਿੰਘ ਆਪਣੀਆਂ ਹਰਕਤਾਂ ਤੇ ਬਾਜ ਨਹੀ ਆਇਆ ਅਤੇ ਘਰ ਖਰੀਦ ਕੇ ਦੇਣ ਦੀ ਮੰਗ ਕਰਦਾ ਰਿਹਾ ਹੈ। ਅਜੈਪਾਲ ਸਿੰਘ ਦਾ ਕਨੇਡਾ ਦਾ ਪੀ.ਆਰ ਕਾਰਡ ਆ ਗਿਆ ਤਾਂ ਉਹ ਬਹੁਤ ਹੀ ਚਲਾਕੀ ਅਤੇ ਹੁਸ਼ਿਆਰੀ ਨਾਲ ਸਤੰਬਰ 2019  (ਦੋ ਮਹੀਨੇ ਬਾਅਦ) ਨੂੰ ਆਪਣਾ ਸਾਰਾ ਸਮਾਨ ਚੁੱਕ ਕੇ ਆਪਣੇ ਵਿਚੋਲੇ ਜਗਦੇਵ ਸਿੰਘ ਪਾਸ ਰਹਿਣ ਲੱਗ ਪਿਆ ।
 ਗੁਰਮਿੰਦਰ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਈ, ਉਸਨੂੰ ਕੁੱਝ ਵੀ ਸੁੱਝ ਨਹੀਂ ਰਿਹਾ। ਜਦੋਂ ਉਸਨੇ ਚਾਰਾਜੋਈ ਕਰਨੀ ਚਾਹੀ ਤਾਂ ਉਸ ਵੇਲੇ ਕੋਰੋਨਾ ਦੀ ਖਤਰਨਾਕ ਫੈਲੀ ਲਹਿਰ ਕਾਰਨ ਚਾਰੇ ਲਾੱਕਡਾਊਨ ਲੱਗ ਗਿਆ। ਹੁਣ ਸਭ ਕੁੱਝ ਠੀਕ ਹੋ ਗਿਆ ਤੇ ਅਖੀਰ ਉਸਨੇ ਕਰੜਾ ਦਿਲ ਕਰਕੇ ਇੰਡੀਆ ਆਉਣ ਦਾ ਮਨ ਬਣਾਇਆ ਤੇ ਇੱਥੇ ਆ ਕੇ ਪੁਲਿਸ ਦੇ ਉੱਚ ਅਫਸਰਾਂ ਨੂੰ ਸ਼ਿਕਾਇਤ ਦਰਜ ਕਰਵਾਈ। ਜਿਸ ’ਤੇ ਅਮਲ ਕਰਦਿਆਂ, ਈ.ਡੀ.ਏ ਲੀਗਲ ਪਾਸੋ ਓਪੀਨੀਅਨ ਹਾਸਲ ਕਰਕੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ ਦਿਹਾਤੀ ਜੀ ਦੀ ਮੰਨਜੂਰੀ ਮਿਲਣ ਤੇ ਉਕਤ ਮੁਕੱਦਮਾ ਦਰਜ  ਕੀਤਾ ਗਿਆ। ਗੁਰਮਿੰਦਰ ਕੌਰ ਨੇ ਦੱਸਿਆ ਕਿ ਉਹ ਕੈਨੇਡਾ ਦੇ ਸਰੀ ਵਿੱਚ ਸਰਕਾਰੀ ਜਾੱਬ ਕਰਦੀ ਹੈ, ਪਿਛਲੇ ਤਿੰਨ ਮਹੀਨਿਆਂ ਤੋਂ ਉਹ ਮੈਡੀਕਲ ਲੀਫ ’ਤੇ ਹੈ, ਪਰ ਜੇਕਰ ਉਹ ਸਮੇਂ ਸਿਰ ਕੈਨੇਡਾ ਨਾ ਗਈ ਤਾਂ ਉਹ ਸਰਕਾਰੀ ਜਾੱਬ ਤੋਂ ਵੀ ਹੱਥ ਧੋ ਬੈਠੇਗੀ। ਜਿਸਦਾ ਸਿੱਧਮ-ਸਿੱਧਾ ਦੋਸ਼ੀ ਅਜੈਪਾਲ ਸਿੰਘ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਅਜਿਹੇ ਦਾਜ ਲੋਭੀ ਲਾਲਚੀ ਪਰਿਵਾਰਾਂ ਤੋਂ ਸਾਵਧਾਨ ਰਹੋਂ ਜੋ ਤੁਹਾਡੇ ਨਾਲ ਠੱਗੀ ਮਾਰਨ ਦੇ ਰੌਂਅ ਵਿੱਚ ਹੋਵੇ। ਜਿਸ ਨਾਲ ਸਮਾਜ ਅੰਦਰ ਸਿਰ ਸ਼ਰਮ ਝੁਕ ਜਾਵੇ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਰਿਸਤਾ ਕਰਨ ਤੋਂ ਪਹਿਲਾ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਵੋਂ। ਜਦੌ ਇਸ ਸਬੰਧੀ ਕਥਿੱਤ ਦੋਸ਼ੀ ਅਜੈਪਾਲ ਸਿੰਘ ਦੇ ਪਿਤਾ ਹਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਖਿਲਾਫ ਦਰਜ ਕੀਤਾ ਗਿਆ ਮੁਕੱਦਮਾ ਝੂਠਾ ਅਤੇ ਬੇੁਨਿਆਦ ਹੈ।

ਵਿਸ਼ਵ ਪੱਧਰ ਤੇ ਕੈਂਪ ਲਾ ਕੇ ਭੰਗੜੇ ਦੀ ਸਿਖਲਾਈ ਦਿੱਤੀ ਜਾਵੇ-ਕੋਚ ਦਿਲਾਵਰ ਸਿੰਘ

ਹਠੂਰ,12,ਜੁਲਾਈ-(ਕੌਸ਼ਲ ਮੱਲ੍ਹਾ)-ਪੰਜਾਬੀਆ ਦੇ ਹਰ ਖੁਸੀ ਦੇ ਮੌਕੇ ਜੇਕਰ ਭੰਗੜਾ ਨਾ ਪਾਇਆ ਜਾਵੇ ਤਾਂ ਉਹ ਖੁਸੀ ਅਧੂਰੀ ਜਿਹੀ ਜਾਪਦੀ ਹੈ ਕਿਉਕਿ ਭੰਗੜਾ ਪੰਜਾਬੀ ਸੱਭਿਆਚਾਰ ਵਿਚ ਇੱਕ ਵਿਸ਼ੇਸ ਸਥਾਨ ਰੱਖਦਾ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ ਭੰਗੜੇ ਦੇ ਪ੍ਰਸਿੱਧ ਕੋਚ ਦਿਲਾਵਰ ਸਿੰਘ ਨੇ ਅੱਜ ਸਥਾਨਿਕ ਸਹਿਰ ਵਿਖੇ ਕੀਤਾ।ਉਨ੍ਹਾ ਕਿਹਾ ਕਿ ਮੈ ਅੱਜ ਤੱਕ ਸੈਕੜੇ ਨੌਜਵਾਨਾ ਨੂੰ ਭੰਗੜੇ ਦੀ ਸਿਖਲਾਈ ਦੇ ਚੁੱਕਾ  ਹਾਂ।ਉਨ੍ਹਾ ਫਿਲਮੀ ਅਦਾਕਾਰ ਸਵ:ਵਰਿੰਦਰ ਦੀ ਯਾਦ ਨੂੰ ਤਾਜਾ ਕਰਦਿਆ ਕਿਹਾ ਕਿ ਵਰਿੰਦਰ ਨੇ ਆਪਣੀਆ ਜਿਨੀਆ ਵੀ ਫਿਲਮਾ ਬਣਾਈਆ ਹਨ,ਹਰ ਫਿਲਮ ਵਿਚ ਉਨ੍ਹਾ ਭੰਗੜੇ ਨੂੰ ਪਹਿਲ ਦਿੱਤੀ ਹੈ ਜਿਸ ਕਰਕੇ ਉਨ੍ਹਾ ਦੀਆ ਸਾਰੀ ਫਿਲਮਾ ਹਿੱਟ ਰਹੀਆ ਹਨ ਜਿਨ੍ਹਾ ਨੂੰ ਦਰਸਕ ਅੱਜ ਵੀ ਪਿਆਰ ਦੇ ਰਹੇ ਹਨ।ਉਨ੍ਹਾ ਕਿਹਾ ਕਿ ਮੈ ਰਾਜਿਆ-ਮਹਾਰਾਜਿਆ ਦੇ ਸਹਿਰ ਪਟਿਆਲਾ ਵਿਖੇ ਭੰਗੜੇ ਦੀ ਅਕੈਡਮੀ ਚਲਾ ਰਿਹਾ ਹਾਂ ਪਰ ਮੇਰਾ ਸੁਪਨਾ ਹੈ ਕਿ ਮੈ ਭੰਗੜੇ ਨੂੰ ਵਿਸਵ ਪੱਧਰ ਤੱਕ ਲੈ ਕੇ ਜਾਵਾ।ਇਸ ਮੌਕੇ ਉਨ੍ਹਾ ਨਾਲ ਪ੍ਰਸਿੱਧ ਲੇਖਕ ਅਲੀ ਰਾਜਪੁਰਾ,ਗੀਤਕਾਰ ਬੰਤ ਰਾਮਪੁਰੇ ਵਾਲਾ,ਕੁਲਦੀਪ ਸਿੰਘ ਅਖਾੜਾ,ਹਰਦੀਪ ਕੌਸ਼ਲ ਮੱਲ੍ਹਾ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਭੰਗੜਾ ਕੋਚ ਦਿਲਾਵਰ ਸਿੰਘ ਦੀ ਫਾਇਲ ਫੋਟੋ:-004

5 ਜੈਬ ਬਾਕਸਿੰਗ ਅਕੈਡਮੀ ਚਕਰ ਨੇ ਮਨਾਇਆ ਜਸ਼ਨ ਦੀ ਜਿੱਤ ਦਾ ਜਸ਼ਨ

ਹਠੂਰ,12,ਜੁਲਾਈ-(ਕੌਸ਼ਲ ਮੱਲ੍ਹਾ)-5ਜੈਬ ਬਾਕਸਿੰਗ ਅਕੈਡਮੀ, ਚਕਰ ਦੇ ਜਸ਼ਨਪ੍ਰੀਤ ਸਿੰਘ ਗਰੇਵਾਲ ਨੇ ਤਲਵੰਡੀ ਸਾਬੋ ਵਿਖੇ ਹੋਈ ਪੰਜਵੀਂ ਜੂਨੀਅਰ ਪੰਜਾਬ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਆਪਣੇ ਪੰਚਾਂ ਦਾ ਦਮ ਦਿਖਾਉਂਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ।ਉਸ ਦੀ ਪਿੰਡ ਚਕਰ ਵਾਪਸੀ ਉੱਤੇ ਅਕੈਡਮੀ ਦੇ ਪ੍ਰਬੰਧਕਾਂ ਅਤੇ ਖਿਡਾਰੀਆਂ ਵੱਲੋਂ ਉਚੇਚਾ ਸਵਾਗਤ ਅਤੇ ਸਨਮਾਨ ਕੀਤਾ ਗਿਆ।ਇਸ ਮੌਕੇ 5 ਜੈਬ ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਚਕਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਚਕਰ ਵੱਲੋਂ ਇਕੱਲੇ ਜਸ਼ਨਪ੍ਰੀਤ ਸਿੰਘ ਨੇ ਹੀ ਭਾਗ ਲਿਆ ਸੀ ਅਤੇ ਕੱੁਝ ਸਮਾਂ ਪਹਿਲਾਂ ਹੀ ਬਾਕਸਿੰਗ ਸ਼ੁਰੂ ਕਰ ਕੇ ਵੱਡੀ ਪ੍ਰਾਪਤੀ ਕੀਤੀ ਹੈ।ਅਮਿਤ ਕੁਮਾਰ ਅਤੇ ਜਸਕਿਰਨਪ੍ਰੀਤ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਬਹੁਤ ਮਿਹਨਤੀ ਖਿਡਾਰੀ ਹੈ, ਜਿਸ ਕਰਕੇ ਭਵਿੱਖ ਵਿੱਚ ਉਸ ਤੋਂ ਚੰਗੀਆਂ ਆਸਾਂ ਹਨ।ਉਨ੍ਹਾਂ ਨੇ ਚਕਰ ਵਿਚ ਸੇਵਾਵਾਂ ਦੇਣ ਲਈ ਬਾਕਸਿੰਗ ਕੋਚ ਮਿੱਤ ਸਿੰਘ ਅਤੇ ਲਵਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ 'ਪੰਜਾਬ ਕਿਸਾਨ ਯੂਨੀਅਨ' ਦੇ ਜ਼ਿਲ੍ਹਾ ਪ੍ਰਧਾਨ ਸ. ਬੂਟਾ ਸਿੰਘ ਹੰਸਰਾ ਨੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਆਪਣੇ ਕੱੁਝ ਖੇਡ ਤਜਰਬੇ ਸਾਂਝੇ ਕੀਤੇ।ਇਸ ਮੌਕੇ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਵਾਲੇ ਪਾਸੇ ਜੁੜਣਾ ਇੱਕ ਚੰਗਾ ਕਦਮ ਹੈ।ਇਸ ਮੌਕੇ ਨੰਬਰਦਾਰ ਜਗਜੀਤ ਸਿੰਘ ਮੱਲ੍ਹਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਖਿਡਾਰੀਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਆ।ਇਸ ਮੌਕੇ ਪ੍ਰਧਾਨ ਬੂਟਾ ਸਿੰਘ ਤੋਂ ਇਲਾਵਾ, ਰਛਪਾਲ ਸਿੰਘ ਸਿੱਧੂ, ਦਰਸ਼ਨ ਸਿੰਘ ਸਿੱਧੂ, ਪ੍ਰਿੰ. ਬਲਵੰਤ ਸਿੰਘ ਸੰਧੂ, ਬਾਈ ਰਛਪਾਲ ਸਿੰਘ ਸਿੱਧੂ,ਜਗਰਾਜ ਸਿੰਘ, ਬਹਾਦਰ ਸਿੰਘ,ਜਗਜੀਤ ਸਿੰਘ ਸਿੱਧੂ ਯੂ ਐਸ ਏ,ਜਸਕਿਰਨਪ੍ਰੀਤ ਸਿੰਘ,ਅਮਿਤ ਕੁਮਾਰ,ਚਮਕੌਰ ਸਿੰਘ,ਰਾਜੂ ਧਾਲੀਵਾਲ, ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਖਿਡਾਰੀ ਜਸ਼ਨਪ੍ਰੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਚਕਰ ਵਾਸੀ।

     ਜਸ਼ਨਪ੍ਰੀਤ ਸਿੰਘ ਨੇ ਬਾਕਸਿੰਗ ਮੁਕਾਬਲੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ

ਹਠੂਰ,12,ਜੁਲਾਈ-(ਕੌਸ਼ਲ ਮੱਲ੍ਹਾ)-ਪੰਜਵੀਂ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਦੇ ਪੰਜਾਬ ਪੱਧਰੀ ਮੁਕਾਬਲੇ ਤਲਵੰਡੀ ਸਾਬੋ ਵਿਖੇ ਹੋਏ।ਇਨ੍ਹਾ ਮੁਕਾਬਲਿਆ ਵਿੱਚ ਬੀ.ਬੀ.ਐਸ.ਬੀ ਕੌਨਵੈਂਟ ਸਕੂਲ ਚਕਰ ਦੇ ਵਿਿਦਆਰਥੀ ਜਸ਼ਨਪ੍ਰੀਤ ਸਿੰਘ ਨੇ 14 ਸਾਲਾਂ 80 ਕਿਲੋ ਭਾਰ ਵਰਗ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕਰ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ।ਜਿਸ ਵਿੱਚ ਉਸਨੇ  ਕ੍ਰਮਵਾਰ ਫਾਜਿਲਕਾ,ਜਲੰਧਰ,ਮਲੇਰਕੋਟਲਾ ਨੂੰ ਹਾਰ ਦਾ ਮੂੰਹ ਦਿਖਾਉਦੇ ਹੋਏ ਫਾਈਨਲ ਮੁਕਾਬਲੇ ਵਿੱਚ ਆਪਣਾ ਪੈਰ ਧਰਿਆ।ਫਾਈਨਲ ਵਿੱਚ ਉਸਦਾ ਮੁਕਾਬਲਾ ਜਲੰਧਰ ਦੀ ਟੀਮ ਨਾਲ ਹੋਇਆ,ਇਸ ਮੁਕਾਬਲੇ ਵਿੱਚ ਉਸਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਜਿਸ ਦੇ ਸਦਕਾ ਉਸਨੇ ਪੰਜਵੀਂ ਜੂਨੀਅਰ ਪੰਜਾਬ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਦੂਸਰਾ ਸਥਾਨ ਹਾਸਲ ਕਰਦੇ ਹੋਏ ਸਿਲਵਰ ਮੈਡਲ ਪ੍ਰਾਪਤ ਕੀਤਾ।ਅੱਜ ਜਸ਼ਨਪ੍ਰੀਤ  ਸਿੰਘ ਦੇ ਸਕੂਲ ਪਹੁੰਚਣ ਤੇ ਸਕੂਲ ਦੀ ਮਨੈਜਮੈਂਟ ਕਮੇਟੀ ਅਤੇ ਸਮੂਹ ਸਟਾਫ ਅਤੇੇ ਵਿਿਦਆਰਥੀਆਂ ਵੱਲੋਂ ਹਾਰ ਪਹਿਨਾ ਕੇ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ,ਉੱਪ-ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ,ਪ੍ਰਧਾਨ ਰਜਿੰਦਰ ਬਾਵਾ,ਵਾਈਸ ਪ੍ਰਿੰਸੀਪਲ ਵਿਮਲ ਚੰਡੋਕ,ਉੱਪ ਪ੍ਰਧਾਨ ਸਨੀ ਅਰੋੜਾ,ਮੈਨੇਜਿੰਗ ਡਾਇਰੈਕਟਰ ਸ਼ਾਮ ਸੂੰਦਰ ਭਾਰਦਵਾਜ ,ਮੈਨੇਜਿੰਗ ਡਾਇਰੈਕਟਰ  ਰਾਜੀਵ ਸੱਗੜ ਅਤੇ ਡਾਇਰੈਕਟਰ ਅਨੀਤਾ ਕੁਮਾਰੀ ਨੇ ਜਸ਼ਨਪ੍ਰੀਤ ਸਿੰਘ  ਨੂੰ ਜਿੱਤ ਦੀ ਖੁਸ਼ੀ ਵਿੱਚ ਤਹਿ ਦਿਲੋ ਸ਼ੁੱਭ ਕਾਮਨਾਵਾ ਦਿੱਤੀਆ।ਉਹਨਾਂ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਹੋਣਹਾਰ ਵਿਿਦਆਰਥੀਆਂ  ਦਾ ਹੋਣਾ ਸਕੂਲ ਲਈ ਮਾਣ ਦੀ ਗੱਲ ਹੈ।ਉਹਨਾਂ ਕਿਹਾ ਕਿ ਅਜਿਹੇ ਵਿਿਦਆਰਥੀ ਆਪਣੇ ਮਾਂ-ਬਾਪ ਦੇ ਨਾਲ ਨਾਲ ਸਕੂਲ ਤੇ ਦੇਸ਼ ਦਾ ਨਾਂ ਰੋਸ਼ਨ ਕਰਦੇ ਹਨ।ਉਹਨਾਂ ਨੇ ਵਿਿਦਆਰਥੀਆਂ ਨੂੰ ਕਿਹਾ ਕਿ ਜਸ਼ਨਪ੍ਰੀਤ ਸਿੰਘ ਨੇ ਪੰਜਾਬ ਵਿੱਚੋਂ ਦੂਸਰਾ ਸਥਾਨ ਹਾਸਲ ਕਰ ਕੇ ਨੌਜਵਾਨ ਪੀੜੀ ਲਈ ਪ੍ਰੇਰਨਾਂ ਸਰੋਤ ਬਣ ਗਿਆ ਹੈ।ਇਸ ਮੌਕੇ ਉਨ੍ਹਾ ਨਾਲ ਸਕੂਲ ਦਾ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।

ਫੋਟੋ ਕੈਪਸ਼ਨ:-ਜਸ਼ਨਪ੍ਰੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਦਾ ਸਟਾਫ ਅਤੇ ਹੋਰ।

      ਪੁੱਤਰ ਨੇ ਕੀਤਾ ਪਿਤਾ ਦਾ  ਕਾਤਲ  

ਹਠੂਰ,12,ਜੁਲਾਈ -(ਕੌਸ਼ਲ ਮੱਲ੍ਹਾ)-ਪਿੰਡ ਲੱਖਾ ਦੇ ਇੱਕ ਨਸੇੜੀ ਨੌਜਵਾਨ ਵੱਲੋ ਆਪਣੇ ਪਿਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਕਰਮ ਸਿੰਘ ਉਰਫ ਨਿੱਕਾ ਆਪਣੇ ਘਰ ਵਿਚ ਉੱਚੀ ਅਵਾਜ ਕਰਕੇ ਗੀਤ ਸੁਣ ਰਿਹਾ ਸੀ ਅਤੇ ਉਸ ਦੇ ਪਿਤਾ ਜਗਰੂਪ ਸਿੰਘ ਜੂਪਾ (55) ਨੇ ਸਪੀਕਰ ਦੀ ਅਵਾਜ ਬੰਦ ਕਰਕੇ ਸੌਣ ਲਈ ਕਰਮ ਸਿੰਘ ਨੂੰ ਕਿਹਾ ਤਾਂ ਪਿਉ-ਪੁੱਤਰ ਵਿਚ ਤਕਰਾਰਬਾਜੀ ਹੋ ਗਈ ਅਤੇ ਕਰਮ ਸਿੰਘ ਉਰਫ ਨਿੱਕਾ ਨੇ ਗੁੱਸੇ ਵਿਚ ਆ ਕੇ ਆਪਣੇ ਪਿਤਾ ਜਗਰੂਪ ਸਿੰਘ ਜੂਪਾ ਦੇ ਸਿਰ ਤੇ ਮਿਰਚਾ ਕੁੱਟਣ ਵਾਲੇ ਘੋਟਣੇ ਨਾਲ ਕਈ ਵਾਰ ਕਰ ਦਿੱਤੇ ਤਾਂ ਜਗਰੂਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।ਉਨ੍ਹਾ ਦੱਸਿਆ ਕਿ ਮ੍ਰਿਤਕ ਦੇ ਵੱਡੇ ਪੁੱਤਰ ਦਵਿੰਦਰ ਸਿੰਘ ਦੇ ਬਿਆਨਾ ਦੇ ਅਧਾਰ ਤੇ ਕਾਤਲ ਕਰਮ ਸਿੰਘ ਉਰਫ ਨਿੱਕਾ ਪੁੱਤਰ ਜਗਰੂਪ ਸਿੰਘ ਵਾਸੀ ਲੱਖਾ ਦੇ ਖਿਲਾਫ ਮੁਕੱਦਮਾ ਨੰਬਰ 58 ਧਾਰਾ 302 ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਕਾਤਲ ਕਰਮ ਸਿੰਘ ਉਰਫ ਨਿੱਕਾ ਨੂੰ ਕਾਬੂ ਕਰ ਲਿਆ ਹੈ।ਉਨ੍ਹਾ ਦੱਸਿਆ ਕਿ ਮ੍ਰਿਤਕ ਜਗਰੂਪ ਸਿੰਘ ਜੂਪਾ ਦੀ ਲਾਸ ਦਾ ਪੋਸਟਮਾਰਟਮ ਕਰਕੇ ਲਾਸ ਵਾਰਸਾ ਹਵਾਲੇ ਕਰ ਦਿੱਤੀ ਹੈ।ਉਨ੍ਹਾ ਦੱਸਿਆ ਕਿ ਕਰਮ ਸਿੰਘ ਉਰਫ ਨਿੱਕਾ ਬੀਤੇ ਸਾਲ ਮਾਰਚ ਮਹੀਨੇ ਵਿਚ ਹੀ ਆਪਣੀ ਮਾਤਾ ਪਰਮਜੀਤ ਕੌਰ ਦਾ ਵੀ ਕਤਲ ਕਰ ਚੁੱਕਾ ਹੈ ਅਤੇ ਕੁਝ ਮਹੀਨੇ ਪਹਿਲਾ ਹੀ ਉਹ ਜੇਲ੍ਹ ਵਿਚੋ ਬਰੀ ਹੋ ਕੇ ਬਾਹਰ ਆਇਆ ਹੈ।ਜਿਸ ਨੇ ਹੁਣ ਆਪਣੇ ਪਿਤਾ ਦਾ ਕਤਲ ਕਰ ਦਿੱਤਾ।

ਫੋਟੋ ਕੈਪਸਨ:- ਮ੍ਰਿਤਕ ਜਗਰੂਪ ਸਿੰਘ ਜੂਪਾ ਦੀ ਪੁਰਾਣੀ ਤਸਵੀਰ 

ਜਨਮ ਦਿਨ ਮੁਬਾਰਕ

ਗੁਰਸਹਿਜ ਕੌਰ ਸਰਨਾ
ਪਿਤਾ ਗਗਨਦੀਪ ਸਿੰਘ ਸਰਨਾ
ਮਾਤਾ ਪ੍ਰਭਸਿਮਰਨ ਕੌਰ
ਵਾਸੀ ਜਗਰਾਉਂ

ਵਿਧਾਇਕਾ ਮਾਣੂੰਕੇ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਬਲਾਕ ਅਧਿਕਾਰੀਆਂ ਨਾਲ ਮੀਟਿੰਗ


 ਹਲਕੇ ਦੀ ਨੁਹਾਰ ਬਦਲਣ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾਣ-ਵਿਧਾਇਕਾ ਸਰਵਜੀਤ ਕੌਰ ਮਾਣੂੰਕੇ

ਜਗਰਾਉਂ , (ਗੁਰਕੀਰਤ ਜਗਰਾਉਂ)ਹਲਕਾ ਜਗਰਾਉਂ ਦੇ ਪਿੰਡਾਂ ਦੀ ਨੁਹਾਰ ਬਦਲਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਪਹਿਲ ਪੱਧਰ ਤੇ ਹੱਲ ਕਰਨ ਲਈ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਬਲਾਕ ਦਫਤਰ ਜਗਰਾਉਂ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬੀ.ਡੀ.ਪੀ.ਓ.ਜਗਰਾਉਂ ਸਤਿੰਦਰ ਸਿੰਘ ਕੰਗ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਅਧਿਕਾਰੀਆਂ ਪਿੰਡਾਂ ਦੇ ਛੱਪੜਾਂ ਦੀ ਸਫਾਈ, ਟੁੱਟੀਆਂ ਹੋਈਆਂ ਜਾਂ ਨਵੀਆਂ ਬਣਨ ਵਾਲੀਆਂ ਗਲੀਆਂ-ਨਾਲੀਆਂ, ਖੇਤਾਂ ਅਤੇ ਸੜਕਾਂ ਦੇ ਆਲੇ ਦੁਆਲੇ ਫ਼ਲ ਅਤੇ ਛਾਂਦਾਰ ਰੁੱਖ ਲਗਾਉਣ, ਪਿੰਡਾਂ ਵਿੱਚ ਪਾਰਕਾਂ ਬਨਾਉਣ, ਨੌਜੁਆਨਾਂ ਲਈ ਅਧੁਨਿਕ ਖੇਡ ਮੈਦਾਨ ਬਨਾਉਣ ਲਈ ਜੰਗੀ ਪੱਧਰ ਤੇ ਉਪਰਾਲੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਜਿੰਨਾਂ ਪਿੰਡਾਂ ਵਿੱਚ ਪੰਚਾਇਤਾਂ ਦੀਆਂ ਜ਼ਮੀਨਾਂ ਖਾਲੀ ਹਨ, ਉਸ ਥਾਂ ਉਪਰ ਜੰਗਲ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ। ਵਿਧਾਇਕਾ ਮਾਣੂੰਕੇ ਵੱਲੋਂ ਵੱਲੋਂ ਕਿਹਾ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਪਿੰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਕੈਂਪ ਲਗਾਏ ਜਾਣ ਤੇ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਲਈ ਰੀ-ਚਾਰਜ ਪਿੱਟ ਤਿਆਰ ਕਰਕੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇ। ਵਿਧਾਇਕਾ ਵੱਲੋਂ ਕਿਹਾ ਗਿਆ ਕਿ ਜਿੰਨਾਂ ਲੋਕਾ ਦੇ ਘਰ ਖਸਤਾ ਹਾਲਤ ਵਿੱਚ ਹਨ ਜਾਂ ਡਿੱਗਣ ਵਾਲੇ ਹਨ, ਉਹਨਾਂ ਦੀਆਂ ਲਿਸਟਾਂ ਬਣਾਈਆਂ ਜਾਣ ਤਾਂ ਜੋ ਉਹਨਾਂ ਲੋੜਵੰਦ ਲੋਕਾਂ ਦੇ ਨਵੇਂ ਘਰ ਬਨਾਉਣ ਲਈ ਯਤਨ ਕੀਤੇ ਜਾ ਸਕਣ। ਮੀਟਿੰਗ ਦੌਰਾਨ ਮਨਰੇਗਾ ਅਧਿਕਾਰੀ ਜਸਵੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਕਣਕ ਦੀ ਵਾਢੀ ਤੋਂ ਬਾਅਦ ਬਰਮਾਂ ਉਤੇ ਮਿੱਟੀ ਪਾਉਣ ਦਾ ਕੰਮ, ਗਲੀਆਂ-ਨਾਲੀਆਂ, ਨਹਿਰੀ ਵਿਭਾਗ ਦੇ ਨਹਿਰਾਂ, ਸੂਏ ਆਦਿ ਦੀ ਸਫਾਈ ਦੇ ਕੰਮ ਕਰਵਾਏ ਗਏ, ਜਿੰਨਾਂ ਉਪਰ ਲਗਭਗ ਡੇਢ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਮੀਟਿੰਗ ਦੌਰਾਨ ਪਿਛਲੇ ਸਾਲ ਦੇ ਹੋਏ ਖਰਚੇ ਅਤੇ ਮਨਰੇਗਾ ਅਧੀਨ ਹੋਣ ਵਾਲੇ ਕੰਮਾਂ ਨੂੰ ਵੀ ਵਿਚਾਰਿਆ ਗਿਆ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਵੱਡੀ ਜਿੱਤ ਦਿਵਾਈ ਹੈ ਅਤੇ ਲੋਕਾਂ ਨੂੰ ਉਹਨਾਂ ਕੋਲੋਂ ਬਹੁਤ ਉਮੀਦਾਂ ਹਨ। ਇਸ ਲਈ ਹਲਕਾ ਵਾਸੀਆਂ ਦੀਆਂ ਲੋੜਾਂ ਪਹਿਲ ਪੱਧਰ ਤੇ ਹੱਲ ਕੀਤੀਆਂ ਜਾਣ ਅਤੇ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਬੀ.ਡੀ.ਪੀ.ਓ.ਸਤਿੰਦਰ ਸਿੰਘ ਕੰਗ ਨੇ ਵਿਧਾਇਕਾ ਮਾਣੂੰਕੇ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਫਿਕਰਮੰਦੀ ਦੀ ਸ਼ਲਾਘਾ ਕਰਦੇ ਹੋਏ ਭਰੋਸਾ ਦਿਵਾਇਆ ਕਿ ਉਹਨਾਂ ਦੀ ਟੀਮ ਪੂਰੀ ਤਰਾਂ ਲੋਕਾਂ ਦੇ ਮਸਲੇ ਹੱਲ ਕਰਨ ਲਈ ਯਤਨਸ਼ੀਲ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਪਰਸਨ ਬਲਾਕ ਸੰਮਤੀ ਬਲਵਿੰਦਰ ਕੌਰ, ਬੂੜ ਸਿੰਘ, ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਕਰਮ ਸਿੰਘ ਸਿੱਧੂ, ਸੈਕਟਰੀ ਬਲਜਿੰਦਰ ਸਿੰਘ, ਨਿਰਮਲ ਸਿੰਘ, ਬਲਵੰਤ ਸਿੰਘ, ਪੁਨੀਤ ਗਰਗ, ਹਰਜਿੰਦਰ ਸਿੰਘ, ਦਲਜੀਤ ਸਿੰਘ, ਨਰਿੰਦਰਜੀਤ ਸਿੰਘ, ਜੋਗਿੰਦਰਪਾਲ ਸਿੰਘ, ਹਰਬੰਸ ਸਿੰਘ, ਸੁਖਵੀਰ ਸਿੰਘ, ਜਸਵੀਰ ਸਿੰਘ ਏ.ਪੀ.ਓ., ਪ੍ਰਮਾਤਮਾਂ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਹਿੰਮਤ ਸ਼ਰਮਾਂ ਆਦਿ ਵੀ ਹਾਜ਼ਰ ਸਨ।

 

ਸਰਾਭਾ ਵਿਖੇ ਪੰਥਕ ਇਕੱਠ 15 ਜੁਲਾਈ ਨੂੰ ਹੋਵੇਗਾ

ਮੁੱਲਾਂਪੁਰ ਦਾਖਾ, 12 ਜੁਲਾਈ  ( ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 142ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗ ਦੇਣ ਲਈ ਪਹੁੰਚੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਬਾਬਾ ਬੁੱਢਾ ਦਲ 96 ਕਰੋੜੀ ਜ਼ਿਲ੍ਹਾ ਲੁਧਿਆਣਾ ਦੇ ਜੱਥੇਦਾਰ ਬਾਬਾ ਬਖ਼ਸ਼ੀਸ਼ ਸਿੰਘ ਮੁੱਲਾਂਪੁਰ,ਜਥੇਦਾਰ ਨਿਹਾਲ ਸਿੰਘ ਮਡਿਆਣੀ,ਜਰਨੈਲ ਸਿੰਘ ਮੁੱਲਾਂਪੁਰ, ਅਮਰ ਸਿੰਘ ਮੁਲਾਂਪੁਰ, ਬਲਵੀਰ ਸਿੰਘ ਨੂਰਪੁਰ,ਢਾਡੀ ਮਨਜੀਤ ਕੌਰ ਦਾਖਾ,ਕੇਵਲ ਸਿੰਘ ਮੁੱਲਾਂਪੁਰ,ਬੀਬੀ ਪਰਮਜੀਤ ਕੌਰ ਖਾਲਸਾ ਹੰਬੜਾਂ     ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਿਹੜੀ ਆਮ ਪਾਰਟੀ ਦੇ ਲੀਡਰ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਰੰਗਲਾ ਬਣਾਉਣ ਦੇ ਦਾਅਵੇ ਕਰਦੇ ਸੀ ਅੱਜ ਉਹ ਪੂਰੇ ਪੰਜਾਬ ਨੂੰ ਚਾਰੇ ਪਾਸਿਓਂ ਲੁੱਟਣ ਦੀ ਨੀਅਤ ਨਾਲ ਟੁੱਟ ਕੇ ਪੈ ਗਏ। ਜਿਸ ਪਾਰਟੀ ਦੇ ਦਿੱਲੀ ਵਾਲੇ ਆਕਾ ਹਰ ਰੋਜ਼ ਨਵਾਂ ਕਾਰਨਾਮਾ ਦਰਜ ਕਰਦੇ ਹਨ ਪਰ ਪੰਜਾਬ ਦੇ ਭੋਲੇ ਲੋਕ ਹਾਲੇ ਵੀ ਆਪ ਪਾਰਟੀ ਤੋਂ ਬਦਲਾਅ ਦੀ ਆਸ ਲਾਈ ਬੈਠੇ ਹਨ ।ਜਿਸ ਸ. ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਪਹਿਲਾਂ ਸੰਗਰੂਰ ਲੋਕ ਸਭਾ ਤੋਂ ਵੱਡੇ ਬਹੁਮਤ ਨਾਲ ਜਿਤਾ ਕੇ ਭੇਜਿਆ ਸੀ ਅਤੇ ਹੁਣ ਵਿਧਾਨ ਸਭਾ 'ਚ ਸਭ ਤੋਂ ਵੱਧ ਐਮ ਐਲ ਏ ਜਿਤਾਕੇ ਭੇਜੇ ਅਤੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ।ਜਦ ਕਿ ਪੰਜਾਬ ਦੀ ਬਦਕਿਸਮਤੀ ਜੋ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਦਾ ਹੈ  ਉਹ ਪੰਜਾਬ ਦੀਆਂ ਹੱਕੀ ਮੰਗਾਂ ਵੱਲ ਪਿੱਠ ਕਰਕੇ ਬੈਠ ਜਾਂਦੇ ਹਨ । ਜਦ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੱਖ ਕੌਮ ਨਾਲ ਵੱਡੇ ਵਾਅਦੇ ਕੀਤੇ ਸੀ ਕਿ ਪਰ ਹੁਣ ਉਹ ਸਭ ਭੁੱਲ ਭੁਲਾ ਕੇ ਸ. ਭਗਵੰਤ ਸਿੰਘ ਮਾਨ ਨੂੰ ਚਾਰੇ ਖੁੰਜੇ ਚਿੱਤ ਕਰਨ ਲਈ ਆਪਣੇ ਖਾਸ ਬੰਦਿਆਂ ਨੂੰ ਉੱਚੇ ਅਹੁਦੇ ਤੇ ਬਿਠਾ ਰਹੇ ਨੇ। ਪਰ ਆਮ ਆਦਮੀ ਪੰਜਾਬ ਪਾਰਟੀ ਦੇ ਵਲੰਟੀਅਰ ਹਾਲੇ ਵੀ ਆਮ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਮਰੀ ਜਾਂਦੇ ਹਨ ।ਜਦ ਕਿ ਸਾਡੀ ਕੋਲ ਜੋ ਪਾਣੀ ਉਸ ਨੂੰ ਪੱਕੀਆਂ ਨਹਿਰਾਂ ਬਣਾ ਕੇ ਹਰਿਆਣਾ, ਰਾਜਸਥਾਨ ਨੂੰ ਦਿੱਤਾ ਜਾ ਰਿਹਾ ਜਦ ਕੇ ਆਉਣ ਵਾਲੇ ਸਮੇਂ 'ਚ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦੇ ਵਾਰਸ਼ ਪਾਣੀ ਨੂੰ ਤਰਸਣਗੇ ਏਸ ਲਈ ਬੰਦੀ ਸਿੰਘ ਰਿਹਾਈ ਕਰਵਾਉਣ ਲਈ ਉੱਠੋ ਪੰਜਾਬੀਓ ਸੰਘਰਸ਼ ਕਰੋ ।ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਮੰਗ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਸਜ਼ਾਵਾਂ ਦਿਓ ਅਤੇ ਬੰਦੀ ਸਿੰਘ ਰਿਹਾਅ ਕਰਵਾਉਣ ਲਈ ਇਕੱਠੇ ਹੋਵੋ । ਇਸ ਸਮੇਂ ਜਥੇਦਾਰ ਬਾਬਾ ਬਖਸ਼ੀਸ਼ ਸਿੰਘ ਮੁੱਲਾਂਪੁਰ ਨੇ ਆਖਿਆ ਕਿ ਜਿਸ ਕੌਮ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗ਼ਰੀਬ ਗੁਰਬਿਆਂ ਦੇ ਹੱਕਾਂ ਲਈ ਖੜ੍ਹਨ ਲਈ ਸਾਜਿਆ ਹੋਵੇ ਤੇ ਸਰਕਾਰਾਂ ਉਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੇ ਵੀ ਰਿਹਾਅ ਨਾ ਕਰਨ ਇਹ ਮੰਦਭਾਗਾ। ਅਸੀਂ ਗੁਰੂ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ 15 ਜੁਲਾਈ ਨੂੰ ਮੋਰਚਾ ਸਥਾਨ ਸਰਾਭਾ ਵਿਖੇ   ਇੱਕ ਪੰਥਕ ਇਕੱਠ ਕੀਤਾ ਜਾ ਰਿਹਾ ਹੈ ਸੋ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਮਨਵਾਉਣ ਲਈ ਪਹੁੰਚੋ। ਇਸ ਮੌਕੇ ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਅਮਰਜੀਤ ਸਿੰਘ ਸਰਾਭਾ, ਮੁਖਤਿਆਰ ਸਿੰਘ ਸਰਾਭਾ,ਮੇਵਾ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ ਮੋਟਰਜ਼,ਸੁਖਦੇਵ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ।

ਭੈਣੀ ਅਰਾਈਆਂ ਸਕੂਲ ਨੇ ਜਿੱਤਿਆ ਜ਼ਿਲ੍ਹਾ ਪੱਧਰੀ ਕੋਲਾਜ਼ ਮੇਕਿੰਗ ਮੁਕਾਬਲਾ


   ਮੁੱਲਾਂਪੁਰ ਦਾਖਾ,12 ਜੁਲਾਈ (ਸਤਵਿੰਦਰ ਸਿੰਘ ਗਿੱਲ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇ-ਗੰਢ ਨੂੰ ਸਮਰਪਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੋਲਾਜ਼ ਮੇਕਿੰਗ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਅਰਾਈਆਂ ਦੀ ਅੱਠਵੀਂ ਜਮਾਤ ਦੀ ਵਿਿਦਆਰਥਣ ਅਮਨਦੀਪ ਕੌਰ ਨੇ ਮਿਡਲ ਵਿਭਾਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਮਾ. ਮਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਜ਼ਿਲ੍ਹਾ ਜੇਤੂ ਵਿਿਦਆਰਥਣ ਨੂੰ ਸਕੂਲ ਵਿੱਚ ਪਹੁੰਚਣ ’ਤੇ ਸਕੂਲ ਮੁਖੀ ਸੁਸ਼ੀਲ ਕੁਮਾਰ ਅਤੇ ਸਮੂਹ ਅਧਿਆਪਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਦੀ ਇਸ ਪ੍ਰਾਪਤੀ ’ਤੇ ਮੇਜਰ ਸਿੰਘ ਭੈਣੀ, ਚੇਅਰਪਰਸਨ ਮਨਜੀਤ ਕੌਰ ਭੈਣੀ ਅਤੇ ਸਕੂਲ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ। ਇਸ ਸਮੇਂ ਮਾ. ਸੁਖਦੇਵ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਬਾਸੀਆਂ, ਜਸਵੀਰ ਸਿੰਘ, ਗੁਰਜਿੰਦਰ ਕੌਰ, ਵਿਜ਼ੇਤਾ ਰਾਣੀ, ਆਸ਼ੂ ਜੈਨ, ਜੀਵਨਜੋਤ ਕੌਰ ਅਤੇ ਭਿੰਦਰ ਕੌਰ ਸਾਰੇ ਸਟਾਫ ਮੈਂਬਰ ਹਾਜ਼ਰ ਸਨ।

ਲੋਕ ਸੇਵਾ ਸੁਸਾਇਟੀ ਵੱਲੋਂ ਆਦਰਸ਼ ਕੰਨਿਆ ਪਾਠਸ਼ਾਲਾ ਸਕੂਲ ਦੇ ਪਿ੍ਰੰਸੀਪਲ ਦਫ਼ਤਰ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਤੇ ਉਦਘਾਟਨ ਕੀਤਾ


ਜਗਰਾਉ 11 ਜੁਲਾਈ  (ਅਮਿਤਖੰਨਾ)ਜਗਰਾਉਂ ਦੀ ਮੋਹਰੀ ਐੱਨ ਜੀ ਓ ਲੋਕ ਸੇਵਾ ਸੁਸਾਇਟੀ ਵੱਲੋਂ ਆਦਰਸ਼ ਕੰਨਿਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਦਫ਼ਤਰ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਉਪਰੰਤ ਦਫ਼ਤਰ ਦਾ ਉਦਘਾਟਨ ਹੋਇਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਵਿੱਚ ਸਕੂਲਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸੁਸਾਇਟੀ ਵੱਲੋਂ ਆਦਰਸ਼ ਕੰਨਿਆ ਸਕੂਲ ਦੇ ਪਿ੍ਰੰਸੀਪਲ ਦਫ਼ਤਰ ਦਾ ਨਵੀਨੀਕਰਨ ਕਰਵਾਇਆ ਗਿਆ ਦਫ਼ਤਰ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ’ਤੇ ਅੱਜ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਦਫ਼ਤਰ ਦਾ ਉਦਘਾਟਨ ਕਰਦਿਆਂ ਜਿੱਥੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਉੱਥੇ ਉਨ੍ਹਾਂ ਆਦਰਸ਼ ਕੰਨਿਆ ਸਕੂਲ ਦੀ ਵੱਲੋਂ ਲੜਕੀਆਂ ਨੂੰ ਦਿੱਤੀ ਜਾ ਰਹੀ ਵਿੱਦਿਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਕੂਲ ਬਹੁਤ ਪੁਰਾਣਾ ਸਕੂਲ ਹੈ ਅਤੇ ਇਸ ਸਕੂਲ ਚੋਂ ਕਾਫ਼ੀ ਲੜਕੀਆਂ ਨੇ ਪੜ੍ਹਾਈ ਕਰ ਕੇ ਵੱਖ ਵੱਖ ਖੇਤਰਾਂ ਵਿੱਚ ਆਪਣਾ ਨਾਮ ਕਮਾਇਆ ਹੈ। ਉਨ੍ਹਾਂ ਸਕੂਲ ਮੈਨੇਜਮੈਂਟ ਅਤੇ ਸੋਸਾਇਟੀ ਮੈਂਬਰਾਂ ਮੈਂਬਰਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਇਸ ਮੌਕੇ ਸੋਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਸੁਸਾਇਟੀ ਵੱਲੋਂ ਇਸ ਸਾਲ ਸਕੂਲਾਂ ਅਤੇ ਵਿੱਦਿਅਕ ਸੰਸਥਾਵਾਂ ਦੀ ਮਦਦ ਦਾ ਜਿਹੜਾ ਬੀੜਾ ਚੁੱਕਿਆ ਹੋਇਆ ਹੈ ਉਹ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ  ਵਿੱਦਿਆ ਦਾ ਦਾਨ ਸਭ ਤੋਂ ਉੱਤਮ ਦਾਨ ਹੈ ਅਤੇ ਇਸ ਵਿੱਚ ਸਾਨੂੰ ਸਾਰਿਆਂ ਨੂੰ ਆਪਣੀ ਹੈਸੀਅਤ ਮੁਤਾਬਕ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੇਸ਼ ਕਤਿਆਲ, ਮੈਨੇਜਰ ਵਿਨੋਦ ਗੁਪਤਾ, ਮੈਂਬਰ ਮਨੀਸ਼ ਕਪੂਰ ਅਤੇ ਪਿ੍ਰੰਸੀਪਲ ਸੁਨੀਤਾ ਰਾਣੀ ਨੇ ਸੁਸਾਇਟੀ ਵੱਲੋਂ ਸਕੂਲ ਦੇ ਦਫ਼ਤਰ ਦਾ ਨਵੀਨੀਕਰਨ ਕਰਵਾਉਣ ਤੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਕੂਲ ਵਿੱਚ ਗ਼ਰੀਬ ਪਰਿਵਾਰਾਂ ਦੇ ਬੱਚੇ ਪੜ੍ਹਾਈ ਕਰਦੇ ਹਨ ਅਤੇ ਇਹ ਏਡਿਡ ਸਕੂਲ ਹੈ। ਉਨ੍ਹਾਂ ਕਿਹਾ ਕਿ ਸਕੂਲ ਨੂੰ ਹਮੇਸ਼ਾ ਹੀ ਦਾਨੀ ਸੱਜਣਾਂ ਦਾ ਸਹਿਯੋਗ ਮਿਲਦਾ ਰਿਹਾ ਹੈ। ਇਸ ਮੌਕੇ ਅਧਿਆਪਕਾ ਸ਼ਿਫਾਲੀ, ਹਰਦੀਪ ਕੌਰ, ਸੁਨੀਤਾ, ਜੋਤੀ ਰਾਣੀ, ਕਿਰਨ ਬਾਲਾ, ਆਰਤੀ ਕਪੂਰ ਸਮੇਤ ਸੁਸਾਇਟੀ ਦੇ ਇਕਬਾਲ ਸਿੰਘ ਕਟਾਰੀਆ, ਕੰਵਲ ਕੱਕੜ, ਕੈਪਟਨ ਨਰੇਸ਼ ਵਰਮਾ, ਆਰ ਕੇ ਗੋਇਲ, ਰਾਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਰਾਹੁਲ ਮਲਹੋਤਰਾ, ਅਨਿਲ ਮਲਹੋਤਰਾ, ਸੰਜੀਵ ਚੋਪੜਾ, ਪ੍ਰੇਮ ਬਾਂਸਲ, ਲਾਕੇਸ਼ ਟੰਡਨ, ਵਿਨੋਦ ਬਾਂਸਲ, ਜਸਵੰਤ ਸਿੰਘ, ਵਿੱਕੀ ਥਿੰਦ ਆਦਿ ਹਾਜ਼ਰ ਸਨ।

ਲਾਇਨਜ਼ ਕਲੱਬ ਮਿੱਡ ਟਾਊਨ ਵੱਲੋਂ ਵਣ ਮਹਾਉਤਸਵ ਮਨਾਇਆ


ਜਗਰਾਉ 11 ਜੁਲਾਈ  (ਅਮਿਤਖੰਨਾ) ਲਾਇਨਜ਼ ਕਲੱਬ ਜਗਰਾਓਂ ਮਿੱਡ ਟਾਊਨ ਵੱਲੋਂ 'ਇਕ ਡਿਸਟਿ੍ਕਟ ਇਕ ਪੋ੍ਜੈਕਟ' ਤਹਿਤ ਵਣ ਮਹਾਉਤਸਵ ਮਨਾਇਆ ਗਿਆ। ਸਥਾਨਕ ਲਾਇਨ ਭਵਨ ਵਿਖੇ ਛਾਂਦਾਰ, ਫਲਦਾਰ ਤੇ ਮੈਡੀਸਨ ਬੂਟੇ ਲਗਾਏ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਡਾ. ਪਰਮਿੰਦਰ ਸਿੰਘ ਤੇ ਪੋ੍ਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ ਨੇ ਕਿਹਾ ਮਨੁੱਖ ਰੁੱਖਾਂ ਤੋਂ ਬਗੈਰ ਅਧੂਰਾ ਹੈ। ਉਨ੍ਹਾਂ ਕਿਹਾ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਇੰਨਾ ਦੂਸ਼ਿਤ ਹੋ ਚੁੱਕਾ ਹੈ ਜਿਸ ਨੂੰ ਸਾਫ਼ ਕਰਨ ਦਾ ਇੱਕੋ ਇੱਕ ਜ਼ਰੀਆ ਹੈ ਵੱਧ ਤੋਂ ਵੱਧ ਰੁੱਖ ਲਗਾਏ ਜਾਣਾ ਹੈ। ਉਨਾਂ੍ਹ ਕਿਹਾ ਲਾਇਨਜ਼ ਕਲੱਬ ਦੀ ਬੂਟੇ ਲਗਾਉਣ ਦੀ ਮੁਹਿੰਮ ਪਹਿਲਾਂ ਵੀ ਚੱਲ ਰਹੀ ਹੈ ਤੇ ਹੁਣ ਤਕ ਵੱਖ ਵੱਖ ਸਕੂਲਾਂ, ਕਾਲਜਾਂ ਤੇ ਪਬਲਿਕ ਥਾਵਾਂ 'ਤੇ ਤਿੰਨ ਸੌ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ।ਇਸ ਮੌਕੇ ਸੈਕਟਰੀ ਪਿੰ੍ਸੀਪਲ ਚਰਨਜੀਤ ਸਿੰਘ ਭੰਡਾਰੀ, ਲਖਮੀ ਗਰਗ, ਦਵਿੰਦਰਪਾਲ ਸਿੰਘ ਧਵਨ, ਅਜੈ ਬਾਂਸਲ, ਐਡਵੋਕੇਟ ਮਨੀਸ਼ ਬਾਂਸਲ, ਮੁਕੇਸ਼ ਜਿੰਦਲ, ਵਿਨੋਦ ਬਾਂਸਲ, ਸਤੀਸ਼ ਗਰਗ, ਲਾਲ ਚੰਦ ਮੰਗਲਾ, ਰਾਕੇਸ਼ ਜੈਨ ਤੇ ਰਾਜਿੰਦਰ ਚੌਹਾਨ ਆਦਿ ਹਾਜ਼ਰ ਸਨ।