You are here

ਪੰਜਾਬ

ਮਾਂ ਦੀ ਇੱਛਾ ਪੂਰੀ ਕਰਨ ਜਾ ਰਹੇ ਹਨ ਸੀ ਐਮ ਭਗਵੰਤ ਮਾਨ ਭਲਕੇ ਕਰਵਾਉਣਗੇ ਵਿਆਹ

ਡਾ ਗੁਰਪ੍ਰੀਤ ਕੌਰ ਨਾਲ ਲੈਣਗੇ ਸੀ ਐਮ  ਲਾਵਾਂ

ਅਜੀਤਵਾਲ (ਬਲਵੀਰ ਸਿੰਘ ਬਾਠ )ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ  ਕੱਲ੍ਹ ਵਿਆਹ ਕਰਵਾਉਣ ਜਾ ਰਹੇ ਹਨ ਮੁੱਖ ਮੰਤਰੀ ਆਪਣੇ ਘਰ ਵਿਚ ਹੀ ਇਕ ਸਾਦੇ ਸਮਾਗਮ ਵਿੱਚ ਡਾ ਗੁਰਪ੍ਰੀਤ ਕੌਰ ਨਾਲ ਲਾਵਾਂ ਲੈਣਗੇ  ਇਸ ਮੌਕੇ ਸਿਰਫ਼ ਪਰਿਵਾਰਕ ਮੈਂਬਰ  ਹੀ ਸਾਮਲ ਹੋਣਗੇ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ  ਅਰਵਿੰਦ ਕੇਜਰੀਵਾਲ ਵੀ ਆਉਣਗੇ  ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਆਪਣਾ ਘਰ ਵਸਾਵੈ ਮੁੱਖ ਮੰਤਰੀ ਦੀ ਜੀਵਨ ਸਾਥਣ ਦੀ ਚੋਣ ਉਨ੍ਹਾਂ ਦੇ ਮਾਤਾ ਅਤੇ ਭੈਣ ਨੇ ਕੀਤੀ ਹੈ ਦਸ ਦਈਏ ਕਿ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਹਨ ਉਨ੍ਹਾਂ ਦਾ ਛੇ ਸਾਲ ਪਹਿਲਾਂ ਤਲਾਕ ਹੋਇਆ ਸੀ ਉਨ੍ਹਾਂ ਦੀ ਪਹਿਲੀ ਪਤਨੀ ਅਤੇ  ਬੱਚੇ ਅਮਰੀਕਾ ਵਿੱਚ ਰਹਿੰਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਉਨ੍ਹਾਂ ਦੇ ਬੱਚੇ ਵੀ ਸ਼ਾਮਲ ਹੋਏ ਸਨ

ਲੋਕ ਸੇਵਾ ਸੋਸਾਇਟੀ ਵੱਲੋਂ ਗੌਰਮਿੰਟ ਪ੍ਰਾਇਮਰੀ ਸੈਂਟਰਲ ਬੁਆਏ ਸਕੂਲ ਨੂੰ ਪਿ੍ਰੰਟਰ ਦਿੱਤਾ

ਜਗਰਾਉ 6 ਜੁਲਾਈ  (ਅਮਿਤਖੰਨਾ)ਲੋਕ ਸੇਵਾ ਸੋਸਾਇਟੀ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਗੌਰਮਿੰਟ ਪ੍ਰਾਇਮਰੀ ਸੈਂਟਰਲ ਬੁਆਏ ਸਕੂਲ ਜਗਰਾਉਂ ਨੂੰ ਕੰਪਿਊਟਰ ਵਾਲਾ ਪਿ੍ਰੰਟਰ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਸੁਸਾਇਟੀ ਵੱਲੋਂ ਜ਼ਰੂਰਤਮੰਦ ਬੱਚਿਆਂ ਅਤੇ ਸਕੂਲਾਂ ਨੂੰ ਦਿੱਤੀ ਜਾ ਰਹੀ ਮਦਦ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੁਸਾਇਟੀ ਪਿਛਲੇ ਛੱਬੀ ਸਤਾਈ ਸਾਲਾਂ ਤੋਂ ਲਗਾਤਾਰ ਸਮਾਜ ਸੇਵਾ ਦੇ ਨਿਰਵਿਘਨ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਹਰੇਕ ਮੈਂਬਰ ਸਮਾਜ ਸੇਵਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। ਇਸ ਮੌਕੇ ਸਰਪ੍ਰਸਤ ਰਜਿੰਦਰ ਜੈਨ, ਕੰਵਲ ਕੱਕੜ, ਰਜਿੰਦਰ ਜੈਨ ਕਾਕਾ, ਸੁਖਜਿੰਦਰ ਸਿੰਘ ਢਿੱਲੋਂ, ਆਰ ਕੇ ਗੋਇਲ, ਵਿਨੋਦ ਬਾਂਸਲ, ਸੰਜੀਵ ਚੋਪੜਾ, ਅਨਿਲ ਮਲਹੋਤਰਾ, ਲਾਕੇਸ਼ ਟੰਡਨ, ਪ੍ਰੇਮ ਬਾਂਸਲ, ਨੀਰਜ ਮਿੱਤਲ, ਰਾਜੀਵ ਗੁਪਤਾ, ਮੁਕੇਸ਼ ਗੁਪਤਾ ਸੁਸਾਇਟੀ ਮੈਂਬਰਾਂ ਤੋਂ ਇਲਾਵਾ  ਹੈੱਡ ਟੀਚਰ ਸੁਰਿੰਦਰ ਕੌਰ, ਮਧੂ ਬਾਲਾ, ਗੀਤਾ ਰਾਣੀ, ਕਾਂਤਾ ਰਾਣੀ, ਹਰਿੰਦਰ ਕੌਰ, ਕੁਲਵਿੰਦਰ ਕੌਰ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

ਸਵਾਮੀ ਰੂਪ ਚੰਦ ਜੈਨ ਸਕੂਲ ਦੇ ਦਸਵੀਂ ਦੇ ਰਿਜ਼ਲਟ ਵਿਚ ਵਿਦਿਆਰਥੀਆਂ ਦੀਆਂ ਸ਼ਾਨਦਾਰ ਉਪਲੱਬਧੀਆਂ

ਜਗਰਾਉ 6 ਜੁਲਾਈ  (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਠਵੀ  ਪੰਜਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਤੋਂ ਬਾਅਦ ਹੁਣ ਸਵਾਮੀ ਰੂਪ ਚੰਦ ਜੈਨ ਸਕੂਲ ਨੇ  ਦਸਵੀਂ ਵਿੱਚ ਵੀ ਸਫ਼ਲਤਾ ਦੇ ਝੰਡੇ ਗੱਡ ਲਏ ਹਨ ।ਸਕੂਲ ਦੇ ਹੋਣਹਾਰ ਵਿਦਿਆਰਥੀ ਅਸ਼ੀਸ਼ ਨੇ  94%ਅੰਕ ਲੈ ਕੇ ਸਕੂਲ ਵਿਚ ਮੋਹਰੀ ਪੁਜੀਸ਼ਨ ਹਾਸਲ ਕੀਤੀ ਹੈ ।ਇਸੇ ਲੜੀ ਵਿੱਚ ਸਮੀਰ ਨੇ  93.3%  ਦੂਜਾ ,  ਨੈਨਸੀ ਨੇ 91.5% ਅੰਕ ਹਾਸਿਲ ਕਰਕੇ  ਸਕੂਲ ਵਿੱਚੋਂ ਤੀਜਾ ਸਥਾਨ ਹਰਦੀਪ ਕੌਰ 91.2 %ਅੰਕ ਲੈ ਕੇ   ਚੌਥਾਅਤੇ ਨਵਨੀਤ ਕੌਰ ਨੇ 90.3%ਅੰਕ ਲੈ ਕੇ   ਪੰਜਵਾਂ ਸਥਾਨ ਹਾਸਲ ਕੀਤਾ ਹੈ । ਸਕੂਲ ਦੇ ਚੰਗੇ ਰਿਜਲਟ ਸਦਕਾ ਮਾਪਿਆਂ ਅਤੇ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਸੀ ।ਸਕੂਲ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ  ਅਤੇ ਮੈਨੇਜਮੈਂਟ  ਮੈਂਬਰ ਪ੍ਰਧਾਨ ਸ਼੍ਰੀ ਰਮੇਸ਼ ਜੈਨ   ਮੈਨੇਜਰ ਸ੍ਰੀ ਧਰਮਪਾਲ ਜੈਨ  ਅਤੇ ਸੈਕਟਰੀ ਸ੍ਰੀ ਵਿਜੇ ਜੈਨ ਵੱਲੋਂ ਮਾਪਿਆਂ ਅਤੇ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ  ਤੇ ਭਵਿੱਖ ਵਿੱਚ   ਹੋਰ ਤਰੱਕੀ ਦੀ ਕਾਮਨਾ ਕੀਤੀ ਗਈ ।

ਇਨਸਾਫ਼ ਲਈ ਇਕੋ ਰਾਹ "ਸੰਘਰਸ਼"-ਤਰਲੋਚਨ ਸਿੰਘ ਝੋਰੜਾਂ

106ਵੇਂ ਦਿਨ ਵੀ ਲਗਾਇਆ ਥਾਣੇ ਅੱਗੇ ਧਰਨਾ
ਜਗਰਾਉਂ 6 ਜੁਲਾਈ (ਗੁਰਕੀਰਤ ਜਗਰਾਉਂ ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਜਗਰੂਪ ਸਿੰਘ ਅੱਚਰਵਾਲ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਇਨਸਾਫ਼ ਪ੍ਰਾਪਤੀ ਦਾ ਇਕੋ ਰਾਹ ਸੰਘਰਸ਼ ਹੀ ਬਚਿਆ ਹੈ। ਉਨ੍ਹਾਂ ਇਲਾਕੇ ਦੀਆਂ ਸਾਰੀਆਂ ਹੀ ਇਨਸਾਫ਼ ਪਸੰਦ ਧਿਰਾਂ ਨੂੰ ਪੁਲਿਸ ਅੱਤਿਆਚਾਰਾਂ ਦੇ ਮਾਮਲਿਆਂ ਵਿੱਚ ਗਰੀਬਾਂ ਨੂੰ ਨਿਆਂ ਦਿਵਾਉਣ ਲਈ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਲ਼ੀਆ ਬਦਲਾਅ ਦੇ ਨਾਮ ਤੇ ਰਾਜ ਵਿੱਚ ਬਣੀ ਆਮ ਅਾਦਮੀ ਪਾਰਟੀ ਦੀ ਸਰਕਾਰ ਦਾ ਆਮ ਲੋਕਾਂ ਦੀ ਸਮੱਸਿਆਵਾਂ ਦਾ ਹੱਲ਼ ਕਰਨ ਵੱਲ਼ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਵੇਂ ਭਗਵੰਤ ਮਾਨ ਨੇ ਚੁਟਕਲੇ ਸੁਣਾ ਕੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਕਰਕੇ ਸਤਾ ਲੈ ਲਈ ਹੈ ਪਰ ਆਮ ਲੋਕਾਂ ਨੂੰ ਇਸ ਸਰਕਾਰ ਤੋਂ ਲਾਭ ਮਿਲਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਚਾਰੇ ਪਾਸਰ ਉਹੀ ਰਾਮ-ਰੌਲਾ ਹੈ ਜੋ ਪਹਿਲਾਂ ਸੀ।  ਉਨ੍ਹਾਂ ਇਹ ਵੀ ਕਿਹਾ ਕਿ ਅਸਲ਼ ਵਿੱਚ ਲੋਕਾਂ ਨੇ 'ਆਪ" ਪਾਰਟੀ ਨੂੰ ਨਹੀਂ ਜਿਤਾਇਆ ਸਗੋਂ ਅਕਾਲੀਆਂ-ਕਾਂਗਰਸੀਆਂ  ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਉਨ੍ਹਾਂ ਨੂੰ ਹਰਾਇਆ ਹੈ, ਕਿ ਸ਼ਾਇਦ ਲੋਕਾਂ ਦੇ ਦੁੱਖਾਂ-ਦਰਦਾਂ ਦੀ ਸੁਣਵਾਈ ਹੋਵੇਗੀ ਪਰ ਲੋਕਾਂ ਦਾ ਇਹ ਭਰਮ ਹੀ ਸਾਬਤ ਹੋਇਆ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਏਥੇ ਤਾਂ ਸਾਨੂੰ 3 ਮਹੀਨੇ ਹੋ ਗਏ ਨੇ ਥਾਣੇ ਮੂਹਰੇ ਬੈਠਿਆ ਨੂੰ ਜੇ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਫਿਰ ਆਮ ਲੋਕਾਂ ਨੂੰ ਇਨਸਾਫ਼ ਕਿਵੇਂ ਮਿਲ ਸਕੇਗਾ? ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਲੋਕਾਂ ਵਿਰੋਧੀ ਵਤੀਰੇ ਪ੍ਰਤੀ ਸੰਜ਼ੀਦਗੀ ਨਾਲ ਵਿਚਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ "ਆਪ" ਲੀਡਰਾਂ ਦੇ ਲੋਕਾਂ ਵਿਰੋਧੀ ਨਜ਼ਰੀਏ ਨੂੰ ਨੰਗਾ ਕਰਨ ਲਈ ਵੀ ਮੁਹਿੰਮ ਚਲਾਈ ਜਾਵੇਗੀ।ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ ਤੇ ਅੰਗਰੇਜ਼ ਸਿੰਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ ਫੌਜੀ, ਸਾਧੂ ਸਿੰਘ ਅੱਚਰਵਾਲ, ਗੁਰਮੇਲ ਸਿੰਘ ਝੋਰੜਾਂ ਨੰਬਰਦਾਰ, ਨਿਰਮਲ ਸਿੰਘ ਚਕਰ, ਅਜਾਇਬ ਸਿੰਘ ਰਸੂਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਜਰਨੈਲ ਸਿੰਘ ਅੱਚਰਵਾਲ, ਠੇਕੇਦਾਰ ਅਵਤਾਰ ਸਿੰਘ ਜਗਰਾਉਂ, ਗੁਰਚਰਨ ਸਿੰਘ ਬਾਬੇਕਾ ਬਲਵਿੰਦਰ ਸਿੰਘ ਪੋਨਾ, ਗੁਰਚਰਨ ਸਿੰਘ ਬੰਗਸੀਪੁਰਾ ਨੇ ਵੀ ਪੰਜਾਬ ਸਰਕਾਰ ਅਤੇ ਸਿਆਸੀ ਲੀਡਰਾਂ ਦੇ ਗਿਰਗਟੀ ਵਿਵਹਾਰ ਦੀ ਰੱਜ ਕੇ ਨਿੰਦਾ ਕੀਤੀ ਗਈ। ਕਾਬਲੇਗੌਰ ਹੈ ਕਿ ਪੁਲਿਸ ਅੱਤਿਆਚਾਰ ਦੇ ਖਿਲਾਫ਼ ਕਿਸਾਨ-ਮਜ਼ਦੂਰ ਜੱਥੇਬੰਦੀਆਂ ਪਿਛਲੇ 3 ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਇਨਸਾਫ਼ ਲੈਣ ਲਈ ਬੈਠੇ ਹਨ ਪਰ ਮੁਕੱਦਮੇ ਦੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਸਮੇਂ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਕਿਸਾਨ ਸਭਾ ਵਲੋਂ ਬੂਟਾ ਹਾਂਸ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਲੱਖਾ ਤੇ ਗੁਰਮੀਤ ਸਿੰਘ ਝੋਰੜਾਂ ਵੀ ਹਾਜ਼ਰ ਸਨ।

20 ਵਾਰਸ਼ਿਕ ਝੰਡਾ ਪੂਜਨ

ਧਰਮਕੋਟ ਜੁਲਾਈ 5 (ਮਨੋਜ ਕੁਮਾਰ ਨਿੱਕੂ )ਸ੍ਰੀ ਬਾਲ ਨਵ ਵੈਸ਼ਨੋ ਭਜਨ ਮੰਡਲੀ ਧਰਮਕੋਟ ਵੱਲੋ 23 ਜੁਲਾਈ ਦਿਨ ਸ਼ਨੀਵਾਰ ਨੂੰ ਸ੍ਰੀ  ਮੰਦਿਰ ਠਾਕੁਰ ਦੁਆਰ ਕਲਾ  ਧਰਮਕੋਟ(ਮੋਗਾ) ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਝੰਡਾ ਪੂਜਨ  ਕੀਤਾ ਜਾ ਰਿਹਾ ਹੈ ਸ੍ਰੀ ਬਾਲ ਨਵ ਵੈਸ਼ਨੋ ਭਜਨ ਮੰਡਲੀ ਦੇ ਮੈਂਬਰਾਂ ਨੇ ਦੱਸਿਆ ਕਿ ਝੰਡਾ ਪੂਜਨ 10 ਵਜੇ ਸਵੇਰੇ, ਝੰਡਾ ਰਵਾਨਗੀ 12 ਵਜੇ ਦੁਪਹਿਰ, ਉਨ੍ਹਾਂ ਕਿਹਾ ਕਿ ਸੋ ਆਪ ਜੀ ਨੂੰ ਝੰਡਾ‌ ਪੂਜਨ ਵਿੱਚ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਮਹਾਂਮਾਈ ਦਾ ਗੁਣਗਾਨ ਜਗਦੰਬਾ ਭਜਨ ਮੰਡਲੀ‍‍(ਭਗਤ ਸ਼ਿਵਾਨੰਦ ਜੀ) ਧਰਮਕੋਟ ਵੱਲੋਂ ਕੀਤਾ ਜਾ ਰਿਹਾ ਹੈ ਆਓ ਆਪਾਂ ਰਲ ਮਿਲ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰੀਏ

ਲਾਡੀ ਢੋਸ ਨੇ ਸਪੋਰਟਸ ਹੱਬ ਦਾ ਰੱਖਿਆ ਨੀਂਹ ਪੱਥਰ

ਧਰਮਕੋਟ , (ਮਨੋਜ ਕੁਮਾਰ ਨਿੱਕੂ) ਬੀਤੇ ਲੰਬੇ ਸਮੇਂ ਤੋਂ ਸਥਾਨਕ ਸ਼ਹਿਰ ਵਿਚ ਨੌਜਵਾਨਾਂ ਦੇ ਖੇਡਣ ਲਈ ਖੇਡ ਸਟੇਡੀਅਮ ਦੀ ਘਾਟ ਰੜਕ ਰਹੀ ਸੀ, ਜਿਸ ਨੂੰ ਪੂਰਾ ਕਰਦਿਆਂ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਯਤਨਾਂ ਸਦਕਾ ਇਹ ਲਮੇਰੀ ਮੰਗ ਪੂਰੀ ਹੋਈ ਅਤੇ ਵਿਧਾਇਕ ਢੋਸ ਵੱਲੋਂ ਆਪਣੇ ਕਰ ਕਮਲਾਂ ਨਾਲ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਸਪੋਰਟਸ ਹੱਬ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਢੋਸ ਨੇ ਦੱਸਿਆ ਕਿ ਸਟੇਡੀਅਮ ਦੀ ਉਸਾਰੀ ‘ਤੇ 2 ਕਰੋੜ 28 ਲੱਖ ਰੁਪਏ ਖਰਚੇ ਜਾਣਗੇ, ਜਿਸ ਤਹਿਤ ਇਸ ਖੇਡ ਸੱਥ ਵਿਚ ਵੱਖ ਵੱਖ ਖੇਡਾਂ ਦੇ ਗਰਾਉਂਡਾਂ ਦਾ ਨਿਰਮਾਣ ਕਰਵਾਇਆ ਜਾਵੇਗਾ ਅਤੇ ਜਲਦ ਤੋਂ ਜਲਦ ਇਹ ਸਪੋਰਟਸ ਹੱਬ ਸ਼ਹਿਰ ਨਿਵਾਸੀਆਂ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ੇ ਤਿਆਗ ਕੇ ਖੇਡਾਂ ਵੱਲ ਧਿਆਨ ਦੇਈਏ ਤਾਂ ਜੋ ਸਮਾਜ ਨੂੰ ਦਿਸ਼ਾ ਮਿਲ ਸਕੇ ਕਿਉਂਕਿ ਨਸ਼ਿਆਂ ਵਿਚ ਗੁਲਤਾਨ ਨੌਜਵਾਨ ਜਿਥੇ ਆਪਣੇ ਸ਼ਰੀਰ ਦਾ ਨੁਕਸਾਨ ਕਰਦੇ
ਹਨ ਉਥੇ ਹੀ ਆਪਣੇ ਪਰਿਵਾਰ ਅਤੇ ਸਮਾਜ ਨੂੰ ਨਿਘਾਰ ਵੱਲ ਲਿਜਾ ਰਹੇ ਹਨ। ਇਸ ਮੌਕੇ ਡਾ. ਗੁਰਮੀਤ
ਸਿੰਘ ਗਿੱਲ, ਡਾ. ਸਰਤਾਜ ਸਿੰਘ, ਲਛਮਣ ਸਿੰਘ ਸਿੱਧੂ, ਰਾਜਪਾਲ ਮੁਖੀਜਾ ਪ੍ਰਧਾਨ ਟਰੱਕ ਯੂਨੀਅਨ, ਅਸੋਕ ਖੁੱਲਰ, ਰਾਜਾ ਬੱਤਰਾ, ਕਾਕੂ ਨੋਹਰੀਆ, ਰਵੀ ਗਿੱਲ ਫਤਿਹਗੜ ਕੋਰੋਟਾਣਾ, ਦੀਪ ਗਰੇਵਾਲ ਪੀ.ਏ, ਨਵਦੀਪ ਅਹੂਜਾ, ਡਾ. ਵਰਜਿੰਦਰਪਾਲ ਸਿੰਘ ਗੋਲਡੀ, ਡਾ. ਸੁਰਿੰਦਰਪਾਲ ਜੁਨੇਜਾ, ਕੌਂਸਲਰ ਕਿਸ਼ਨ ਹਾਂਸ, ਕੌਂਸਲਰ ਅਮਰਜੀਤ ਸਿੰਘ ਬੀਰਾ, ਸੁਖਬੀਰ ਸਿੰਘ ਸੁੱਖਾ, ਚਮਕੌਰ ਸਿੰਘ, ਬਾਬਾ ਰਾਮ ਸਿੰਘ, ਗੁਰਤਾਰ ਸਿੰਘ ਕਮਾਲਕੇ, ਡਾ. ਅਮ੍ਰਿਤਪਾਲ ਸਿੰਘ ਬਿੱਟੂ ਜਲਾਲਾਬਾਦ ਵਾਲੇ, ਬਲਰਾਜ ਸਿੰਘ ਕਲਸੀ, ਪਵਨ ਰੇਲੀਆ, , ਗੱਗੂ ਮੁਖੀਜਾ, , ਬੋ ਬਾਬਾ ਛਿੰਦਰ ਸਿੰਘ, ਪਵਨ ਰੇਲੀਆ, ਮਨਦੀਪ ਸਿੰਘ ਮਠਾੜੂ, ਰਜਿੰਦਰ ਸਿੰਘ ਭੋਲਾ ਤੋਂ ਇਲਾਵਾ ਨਗਰ ਕੌਂਸਲ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜਰ ਸਨ।

ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਨੂੰ ਯਾਦ ਕਰਦਿਆਂ ✍️ ਸ.ਸੁਖਚੈਨ ਸਿੰਘ ਕੁਰੜ 

ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਨਾਨਕ ਸਿੰਘ ਦਾ ਨਾਂ ਹਮੇਸ਼ਾਂ ਹੀ ਸਤਿਕਾਰ ਨਾਲ਼ ਪੰਜਾਬੀ ਮਾਂ-ਬੋਲੀ ਦੇ ਲਾਡਲਿਆਂ ਵਿੱਚ ਮੋਹਰੀ ਰਹੇਗਾ ਹੀ ਰਹੇਗਾ। ਆਧੁਨਿਕ ਪੰਜਾਬੀ ਸਾਹਿਤ ਵਿੱਚ ਨਾਵਲ ਵਿਧਾ ਦੀ ਗੱਲ ਕਰਦਿਆਂ ਉਹਨਾਂ ਹਿੱਸੇ ਪਿਤਾਮਾ ਹੋਣ ਦਾ ਮਾਣ ਵੀ ਆਉਂਦਾ ਹੈ। 4 ਜੁਲਾਈ 1897 ਨੂੰ ਪਿੰਡ ਚੱਕ ਹਮੀਦ, ਜ਼ਿਲ੍ਹਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਤੇ ਮਾਤਾ ਲੱਛਮੀ ਦੀ ਕੁੱਖੋਂ ਬਾਲ ਹੰਸ ਰਾਜ ਦਾ ਜਨਮ ਹੋਇਆ ਜੋ ਕਿ ਬਾਅਦ ਵਿੱਚ ਪਿਸ਼ਾਵਰ ਗੁਰਦੁਆਰੇ ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਸਦਕਾ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ।  ਪੰਜਵੀਂ ਜਮਾਤ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ। ਇਸ ਸਮੇਂ ਦੌਰਾਨ ਨਿੱਕੀ ਉਮਰੇ ਹੀ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਗਈ, ਇਸ ਤੋਂ ਬਾਅਦ ਉਹ ਅੱਗੇ ਪੜ੍ਹਾਈ ਨਾ ਕਰ ਸਕੇ। ਉਹਨਾਂ ਨੇ ਹਾਲਾਤਾਂ ਨੂੰ ਹੰਢਾਉਂਦਿਆਂ ਹਲਵਾਈ ਦੀ ਦੁਕਾਨ 'ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ। ਸਾਹਿਤ ਨਾਲ਼ ਮੋਹ ਤੇ ਉਹਨਾਂ ਦੀ ਕਲਮ ਨਾਲ਼ ਸਾਂਝ ਐਸੀ ਰਾਸ ਆਈ ਕਿ ਪੰਜਵੀਂ ਜਮਾਤ ਤੱਕ ਪੜ੍ਹੇ ਨਾਨਕ ਸਿੰਘ ਵੱਲੋਂ ਲਿਖੇ ਗਏ ਨਾਵਲ ਅੱਜ ਵੀ ਐੱਮ.ਏ ਅਤੇ ਪੀ.ਐਚ.ਡੀ ਦੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਹਨ। ਉਨ੍ਹਾਂ ਦੀ ਤੁਲਨਾ ਕਾਲੀਦਾਸ, ਸ਼ੈਕਸਪੀਅਰ, ਟਾਲਸਟਾਏ, ਡਿਕਨਜ਼, ਟੈਗੋਰ ਅਤੇ ਬਰਨਾਰਡ ਸ਼ਾਅ ਵਰਗੇ ਮਹਾਨ ਸਾਹਿਤਕਾਰਾਂ ਨਾਲ ਕੀਤੀ ਜਾਂਦੀ ਹੈ।

ਸਾਹਿਤਕ ਸਫ਼ਰ:- ਨਾਨਕ ਸਿੰਘ ਨੇ 13 ਸਾਲ ਦੀ ਛੋਟੀ ਉਮਰ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 13 ਅਪ੍ਰੈਲ 1919 ਦੀ ਵਿਸਾਖੀ ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਦੀ ਘਟਨਾ ਨੂੰ ਉਨ੍ਹਾਂ ਨੇ ਅੱਖੀਂ ਵੇਖਿਆ, ਜਿਸ ਦਾ ਉਨ੍ਹਾਂ ਦੇ ਮਨ ਤੇ ਡੂੰਘਾ ਅਸਰ ਹੋਇਆ ਕਿਉਂਕਿ ਉਨ੍ਹਾਂ ਦੇ ਦੋ ਦੋਸਤ ਵੀ ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ ਸਨ। ਉਨ੍ਹਾਂ ਨੇ ਬ੍ਰਿਟਿਸ਼ ਹਕੂਮਤ ਦੇ ਅੱਤਿਆਚਾਰ ਨੂੰ ਨੰਗਾ ਕਰਦੀ ਇਕ ਲੰਬੀ ਕਵਿਤਾ 'ਖ਼ੂਨੀ ਵਿਸਾਖੀ' ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਜ਼ਬਤ ਕਰ ਲਈ। ਨਾਨਕ ਸਿੰਘ ਦਾ ਪਹਿਲਾ ਕਾਵਿ-ਸੰਗ੍ਰਹਿ, ਸੀਹਰਫ਼ੀ ਹੰਸ ਰਾਜ, ਛਪਿਆ। 'ਸਤਿਗੁਰ ਮਹਿਮਾ' ਵਿੱਚ ਉਹਨਾਂ ਦੇ ਲਿਖੇ ਕੁਝ ਧਾਰਮਿਕ ਗੀਤ ਵੀ ਛਪੇ।  1922 ਵਿਚ ਇਹ ਗੁਰੂ ਕਾ ਬਾਗ਼ ਮੋਰਚੇ ਸਮੇਂ ਨਾਨਕ ਸਿੰਘ ਜੇਲ ਗਏ। ਇਸ ਸਮੇਂ ਉਨ੍ਹਾਂ ਨੇ ਅਪਣੀ ਦੂਜੀ ਕਾਵਿ ਪੁਸਤਕ 'ਜ਼ਖ਼ਮੀ ਦਿਲ' ਲਿਖੀ ਜੋ 1923 ਵਿੱਚ ਛਪੀ ਅਤੇ ਜਿਸ 'ਤੇ ਸਿਰਫ਼ ਦੋ ਹਫ਼ਤਿਆਂ ਬਾਅਦ ਹੀ ਪਾਬੰਦੀ ਲਾ ਦਿੱਤੀ ਗਈ। 1923 ਈ: ਵਿੱਚ ਨਾਨਕ ਸਿੰਘ ਨੇ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਵਿੱਚ ਖ਼ਾਲਸਾ ਪ੍ਰੈੱਸ ਚਾਲੂ ਕੀਤੀ ਪਰ ਇਹ ਨਾ ਚੱਲਣ ਕਰਕੇ ਵੇਚ ਦਿੱਤੀ ਗਈ। ਉਸ ਤੋਂ ਬਾਅਦ ਨਾਨਕ ਸਿੰਘ ਨੇ ‘ਨਾਨਕ ਸਿੰਘ ਪੁਸਤਕਾਲਾ’ ਖੋਲ੍ਹਿਆ ਤੇ ਲੋਕ ਸਾਹਿਤ’ ਨਾਂ ਦਾ ਮਾਸਿਕ ਰਸਾਲਾ ਵੀ ਕੱਢਿਆ।

ਨਾਵਲ ਯਾਤਰਾ:-ਸਾਹਿਤ ਦੀ ਵਿਧਾ ਨਾਵਲ ਬਾਰੇ ਗੱਲ ਚੱਲੇ ਤੇ ਨਾਨਕ ਸਿੰਘ ਦਾ ਨਾਂ ਅੱਗੇ ਆਉਣਾ ਸੁਭਾਵਿਕ ਹੈ। ਸੱਚਮੁੱਚ ਨਾਵਲ ਦੀ ਗੱਲ ਨਾਨਕ ਸਿੰਘ ਬਿਨਾ ਅਧੂਰੀ ਰਹੇਗੀ। ਨਾਵਲ ਦੇ ਪਿਤਾਮਾ ਹੋਣ ਦਾ ਮਾਣ ਵੀ ਨਾਨਕ ਸਿੰਘ ਦੇ ਹਿੱਸੇ ਹੀ ਤਾਂ ਆਇਆ ਹੈ। ਬੇਸ਼ੱਕ ਨਾਨਕ ਸਿੰਘ ਨੇ ਆਪਣੀ ਸਾਹਿਤਕ ਸ਼ੁਰੂਆਤ ਕਵੀਸ਼ਰੀ ਤੇ ਇੱਕ ਕਵੀ ਦੇ ਤੌਰ 'ਤੇ ਕੀਤੀ ਸੀ ਤੇ ਸਾਹਿਤ ਦੀਆਂ ਹੋਰ ਵਿਧਾਵਾਂ ਤੇ ਵੀ ਕਲਮ ਅਜ਼ਮਾਈ ਪਰ ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਨਾਨਕ ਸਿੰਘ ਦੀ ਇੱਕ ਜੱਥੇ ਵਿੱਚ ਜਦੋਂ ਗ੍ਰਿਫ਼ਤਾਰੀ ਹੋਈ ਤਾਂ ਇਸ ਦੌਰਾਨ ਲਾਹੌਰ ਬੋਰਸਟਲ ਜੇਲ੍ਹ ਵਿੱਚ ਉਹਨਾਂ ਦਾ ਮੇਲ਼ ਜਗਨ ਨਾਥ ਨਾਂ ਦੇ ਆਦਮੀ ਨਾਲ਼ ਹੋਇਆ,ਜਿਨ੍ਹਾਂ ਕੋਲੋਂ ਉਹਨਾਂ ਨੂੰ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜ੍ਹਨ ਨੂੰ ਮਿਲੇ। ਨਾਵਲ ਪੜ੍ਹ ਕੇ ਨਾਨਕ ਸਿੰਘ ਦੇ ਮਨ ਵਿਚ ਵੀ ਖ਼ੁਦ ਨਾਵਲ ਲਿਖਣ ਦਾ ਖਿਆਲ ਆਇਆ। ਮੁਨਸ਼ੀ ਪ੍ਰੇਮ ਚੰਦ ਦੇ ਨਾਵਲਾਂ ਨੇ ਇੱਕ ਤਰ੍ਹਾਂ ਨਾਲ਼ ਨਾਨਕ ਸਿੰਘ ਦੀ ਨਾਵਲ ਲਿਖਣ ਦੀ ਰੁਚੀ ਲਈ ਗੁੜ੍ਹਤੀ ਵਾਂਗ ਕੰਮ ਕੀਤਾ। ਨਾਨਕ ਸਿੰਘ ਨੇ ਆਪਣੀ ਜ਼ਿੰਦਗੀ ਦੇ ਅਨੁਭਵਾਂ ਦੇ ਆਧਾਰ ‘ਤੇ ਪਹਿਲਾ ਨਾਵਲ ‘ਅਧਖਿੜੀ ਕਲੀ’ ਲਿਖਿਆ ਪਰ ਜ਼ੇਲ੍ਹ ਅਧਿਕਾਰੀਆਂ ਦੁਆਰਾ ਤਲਾਸ਼ੀ ਦੌਰਾਨ ਇਸਦੇ ਖਰੜੇ ਨੂੰ ਵੀ ਜਬਤ ਕਰ ਲਿਆ ਗਿਆ।ਬਾਦ ਵਿੱਚ ਕਈ ਸਾਲਾਂ ਬਾਅਦ ਇਹੀ ਨਾਵਲ ਅੱਧ ਖਿੜਿਆ ਫੁੱਲ ਸਿਰਲੇਖ ਹੇਠ ਪ੍ਰਕਾਸ਼ਿਤ ਹੋਇਆ। ਨਾਨਕ ਸਿੰਘ ਦਾ ਪਹਿਲਾ ਨਾਵਲ 'ਮਤਰੇਈ ਮਾਂ' ਪੰਜਾਬ ਖ਼ਾਲਸਾ ਬੁੱਕ ਡੀਪੂ ਅੰਮ੍ਰਿਤਸਰ ਵੱਲੋਂ 1924 ਵਿੱਚ ਛਪਿਆ। ਇਹ ਨਾਵਲ ਨਾਨਕ ਸਿੰਘ ਨੇ ਮੁਨਸ਼ੀ ਪ੍ਰੇਮ ਚੰਦ ਅਤੇ ਸ: ਚਰਨ ਸਿੰਘ ਸ਼ਹੀਦ ਦੀ ਪ੍ਰੇਰਨਾ ਸਦਕਾ ਹੀ ਲਿਖਿਆ।ਇਸ ਨਾਵਲ ਵਿੱਚ ਮਤਰੇਈ ਮਾਂ ਦੇ ਕਰੂਰ ਸੁਭਾਅ ਨੂੰ ਦਿਖਾਇਆ ਗਿਆ ਹੈ। ਇਸ ਸਮੇਂ ਹੀ ਇੱਕ ਹੋਰ ਨਾਵਲ 'ਕਾਲ ਚੱਕਰ' ਲਿਖਿਆ। ਇਸ ਵਿੱਚ 'ਨਸ਼ੇ ਦੀ ਆਦਤ ਤੇ ਬਾਹਰਲੇ ਵਿਆਕਤੀ ਦੀ ਦਖਲਅੰਦਾਜ਼ੀ ਨਾਲ਼ ਘਰ ਦੀ ਬਰਾਬਾਦੀ ਕਿਵੇਂ ਹੋ ਜਾਂਦੀ ਹੈ' ਨੂੰ ਵਿਸ਼ੇ ਦੇ ਤੌਰ 'ਤੇ ਲਿਆ ਗਿਆ ਹੈ। ਨਾਵਲ 'ਪ੍ਰੇਮ ਸੰਗੀਤ' ਵਿੱਚ ਵਿਆਹ ਮਗਰੋਂ ਦੂਜੀ ਔਰਤ ਨਾਲ਼ ਬਣੇ ਰਿਸ਼ਤੇ ਨਾਲ਼ ਆਉਂਦੀਆਂ ਪਰਿਵਾਰਕ ਘਰੇਲੂ ਸਮੱਸਿਆਵਾਂ ਨੂੰ ਲਿਆ ਗਿਆ ਹੈ। 1928 ਦੇ ਲਗਭਗ ਨਾਵਲ 'ਮਿੱਠਾ ਮਹੁਰਾ' ਲਿਖਿਆ ਗਿਆ। ਇਸ ਨਾਵਲ ਵਿੱਚ ਵਿੱਚ ਵੀ ਮਰਦ ਦੁਆਰਾ ਦੂਜਾ ਵਿਆਹ ਕਰਵਾਉਣ ਨਾਲ਼ ਘਰੇਲੂ ਮਾਹੌਲ ਦੀਆਂ ਸਮੱਸਿਆਵਾਂ ਨੂੰ ਲਿਆ ਗਿਆ ਹੈ। ਨਾਨਕ ਸਿੰਘ ਅਸਲ ਵਿੱਚ ਸਾਹਿਤਕ ਸਫ਼ਰ ਵਿੱਚ ਆਪਣੀ ਨਾਵਲ ਯਾਤਰਾ ਦੀ ਸ਼ੁਰੂਆਤ ਇਹਨਾਂ ਨਾਵਲਾਂ ਤੋਂ ਬਾਅਦ ਹੀ ਮੰਨਦਾ ਹੈ।ਇਹਨਾਂ ਨਾਵਲਾਂ ਦੀ ਚਰਚਾ ਕਰਦਿਆਂ ਖ਼ੁਦ ਨਾਨਕ ਸਿੰਘ ਆਪਣੇ ਉਪਰੋਕਤ ਨਾਵਲਾਂ ਨੂੰ 'ਮਸ਼ਕ ਦੀ ਪੱਟੀ' ਦੱਸਦਾ ਹੈ। 1932 ਵਿੱਚ ਆਇਆ ਨਾਵਲ 'ਚਿੱਟਾ ਲਹੂ' ਨਾਨਕ ਸਿੰਘ ਦੇ ਸ਼ਾਹਕਾਰ ਨਾਵਲਾਂ ਵਿੱਚੋਂ ਇੱਕ ਨਾਵਲ ਸੀ। ਨਾਵਲ ਵਿਚਲੇ ਪਾਤਰ ਬਚਨ ਸਿੰਘ ਤੇ ਸੁੰਦਰੀ ਤੋਂ ਇਲਾਵਾ ਬਾਕੀ ਸਾਰੇ ਪਾਤਰਾਂ ਦੇ ਲਹੂ ਨੂੰ ਨਾਨਕ ਸਿੰਘ ਨੇ ਚਿੱਟਾ ਹੁੰਦੇ ਦਿਖਾਇਆ ਹੈ।  "ਚਿੱਟਾ ਲਹੂ" ਦੇ ਮੁਖਬੰਦ ਵਿੱਚ ਨਾਨਕ ਸਿੰਘ ਖ਼ੁਦ ਲਿਖਦੇ ਹਨ, "ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ।  ਸੰਸਾਰ ਪ੍ਰਸਿੱਧ ਲਿਖਾਰੀ 'ਲੀਓ ਟਾਲਸਟਾਏ' ਦੀ ਪੋਤਰੀ 'ਨਾਤਾਸ਼ਾ ਟਾਲਸਟਾਏ' ਨੇ ਉਹਨਾਂ ਦੇ ਨਾਵਲ 'ਚਿੱਟਾ ਲਹੂ' ਦਾ ਰੂਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ। ਪਹਿਲੀ ਵਾਰ ਇਸ ਰੂਸੀ ਤਰਜਮੇ ਦੀਆਂ 50,000 ਕਾਪੀਆਂ ਛਾਪੀਆਂ ਗਈਆਂ ਜੋ ਕਿ ਛਪਣ ਦੇ ਪਹਿਲੇ ਮਹੀਨੇ ਹੀ ਸਾਰੀਆਂ ਹੀ ਵਿਕ ਵੀ ਗਈਆਂ ਸਨ। ਇਸੇ ਨਾਵਲ 'ਚਿੱਟਾ ਲਹੂ' ਨੂੰ ਉਨ੍ਹਾਂ ਦੇ ਪੋਤੇ ਦਿਲਰਾਜ ਸਿੰਘ ਸੂਰੀ ਨੇ ਅੰਗਰੇਜ਼ੀ 'ਚ ਵੀ ਅਨੁਵਾਦ ਕੀਤਾ ਸੀ।  ਨਾਵਲ 'ਫੌਲਾਦੀ ਫੁੱਲ' ਅਨਜੋੜ ਵਿਆਹ ਦੀ ਸਮੱਸਿਆ ਪੇਸ਼ ਕਰਦਾ ਹੈ। 'ਕਾਗਤਾਂ ਦੀ ਬੇੜੀ' ਤੇ 'ਪਾਪ ਦੀ ਖੱਟੀ' ਨਾਵਲਾਂ ਵਿੱਚ ਨਿੱਜੀ ਲਾਲਸਾਵਾਂ ਕਾਰਨ ਨਿਕਲਦੇ ਮਾੜੇ ਨਤੀਜਿਆਂ ਬਾਰੇ ਦੱਸਿਆ ਗਿਆ ਹੈ। 1938 ਵਿੱਚ ਆਇਆ ਨਾਵਲ 'ਪਿਆਰ ਦੀ ਦੁਨੀਆਂ' ਵੱਖੋ-ਵੱਖ ਫਿਰਕਿਆਂ ਦੀ ਸਾਂਝ ਨਾਲ਼ ਸੰਬੰਧਿਤ ਨਾਵਲ ਹੈ। ਨਾਵਲ 'ਗਰੀਬ ਦੀ ਦੁਨੀਆਂ' ਵਿੱਚ ਮਾਲਕ ਤੇ ਮਜ਼ਦੂਰ ਦੇ ਵਿਰੋਧ ਦੀ ਟੱਕਰ ਨੂੰ ਆਪਸੀ ਸਾਂਝ ਵਿੱਚ ਬਦਲ ਕੇ ਨਾਨਕ ਸਿੰਘ ਨੇ ਸਮਾਜ ਸੁਧਾਰ ਦੇ ਥੀਮ ਨੂੰ ਪੇਸ਼ ਕੀਤਾ ਹੈ। 1942 ਵਿੱਚ ਆਇਆ ਨਾਵਲ 'ਪਵਿੱਤਰ ਪਾਪੀ' ਨਾਨਕ ਸਿੰਘ ਦਾ ਸਭ ਤੋਂ ਜ਼ਿਆਦਾ ਚਰਚਿਤ ਨਾਵਲ ਰਿਹਾ। ਇਸ ਨਾਵਲ ਵਿਚਲੇ ਪਾਤਰ 'ਕਿਦਾਰ' ਤੇ 'ਵੀਣਾ' ਰਾਹੀਂ ਨਾਨਕ ਸਿੰਘ ਨੇ ਇੱਕ ਪਾਸੇ ਪਿਆਰ ਦੇ ਭਾਵ ਤੇ ਦੂਜੇ ਪਾਸੇ ਸੰਸਕਾਰਾਂ ਦੇ ਪੱਖ ਬਾਰੇ ਆਪਣੇ ਨਾਵਲ ਵਿੱਚ ਵਿਸ਼ੇ ਦੇ ਤੌਰ 'ਤੇ ਲਿਆ ਹੈ। ਇਸ ਨਾਵਲ ਦੇ 25 ਤੋਂ ਵੱਧ ਐਡੀਸ਼ਨ ਛਪ ਚੁੱਕੇ ਹਨ ਅਤੇ ਇਹ ਕਈ ਹੋਰ ਭਾਸ਼ਾਵਾਂ 'ਚ ਅਨੁਵਾਦ ਵੀ ਹੋ ਚੁੱਕਾ ਹੈ। ਇਸ ਨਾਵਲ 'ਤੇ ਇੱਕ ਸਫ਼ਲ ਬਾਲੀਵੁੱਡ ਫ਼ਿਲਮ ਵੀ ਬਣ ਚੁੱਕੀ ਹੈ।  ਇਸ ਤੋਂ ਇਲਾਵਾ ਨਾਵਲ ਜੀਵਨ ਸੰਗਰਾਮ, ਧੁੰਦਲੇ ਪਰਛਾਵੇਂ, ਦੂਰ ਕਿਨਾਰਾ, ਲਵ ਮੈਰਿਜ ਆਦਿ ਸਮਾਜ ਦੀਆਂ ਵੱਖੋ-ਵੱਖ ਸਮੱਸਿਆਵਾਂ ਦੇ ਪੱਖ ਦੁਖਾਂਤ ਤੇ ਸੁਖਾਂਤ ਰੂਪ ਵਿੱਚ ਨਾਨਕ ਸਿੰਘ ਨੇ ਪੇਸ਼ ਕੀਤੇ ਹਨ।  'ਟੁੱਟੀ ਵੀਣਾ' ਤੇ 'ਗੰਗਾਜਲੀ ਵਿੱਚ ਸ਼ਰਾਬ' ਨਾਵਲ ਵਿੱਚ ਨਾਨਕ ਸਿੰਘ ਨੇ ਵੇਸਵਾਚਾਰੀ ਨਾਲ਼ ਸੰਬੰਧਿਤ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ। ਖ਼ੂਨ ਦੇ ਸੋਹਿਲੇ' ਤੇ 'ਅੱਗ ਦੀ ਖੇਡ' ਦੋਵੇਂ ਨਾਵਲ ਦੇਸ਼ ਵੰਡ ਕਾਰਨ ਪੈਦਾ ਹੋਈ ਸਮੱਸਿਆ ਦੀ ਪੇਸ਼ਕਾਰੀ ਕਰਦੇ ਹਨ। 'ਮੰਝਧਾਰ' ਨਾਵਲ ਵਿੱਚ ਉਜਾੜੇ ਕਾਰਨ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਸਮੱਸਿਆ ਤੇ 'ਚਿੱਤਰਕਾਰ' ਨਾਵਲ ਵਿੱਚ ਦੇਸ਼ ਵੰਡ ਮਗਰੋਂ ਬੇਰੁਜ਼ਗਾਰੀ ਦੇ ਮਾਹੌਲ ਨਾਲ਼ ਗ਼ਲਤ ਰਸਤੇ ਪਏ ਪਾਤਰ ਨੂੰ 'ਕਲਾ ਰਾਹੀਂ ਸੁਧਾਰ' ਦੇ ਰੂਪ ਵਿੱਚ ਪੇਸ਼ ਕੀਤਾ ਹੈ।  ਨਾਵਲ 'ਆਦਮਖੋਰ' ਸਮਾਜਵਾਦੀ ਭਾਵਨਾ ਸੰਬੰਧਿਤ,'ਕਟੀ ਹੋਈ ਪਤੰਗ' ਆਜ਼ਾਦੀ ਮਗਰੋਂ ਨਵੀਂ ਭਾਰਤੀ ਹਕੂਮਤ ਦੁਆਰਾ ਹੁੰਦੀ ਲੁੱਟ ਸੰਬੰਧਿਤ, 'ਸੁਮਨ ਕਾਂਤਾ' ਹੱਕਾਂ ਲਈ ਲੜਦੀ ਔਰਤ ਸੰਬੰਧਿਤ , 'ਨਾਸੂਰ' ਆਜ਼ਾਦੀ ਬਾਦ ਕਿਰਤੀ ਵਰਗ ਦੇ ਹੰਢਾਏ ਸੰਤਾਪ ਸੰਬੰਧਿਤ, 'ਸੰਗਮ' ਆਜ਼ਾਦੀ ਬਾਦ ਭਾਰਤੀ ਪ੍ਰਬੰਧਕ ਢਾਂਚੇ ਦੀ ਆਈ ਗਿਰਾਵਟ ਸੰਬੰਧਿਤ, 'ਬੰਜਰ' ਪੰਜਾਬੀ ਸੂਬੇ ਦੀ ਮੰਗ ਤੇ ਵਿਰੋਧ ਸੰਬੰਧਿਤ, 'ਆਸਤਕ ਨਾਸਤਕ' ਧਰਮੀ ਜਾਂ ਅਧਰਮੀ ਹੋਣ ਦੇ ਬਾਹਰੀ ਦਿਖਾਵੇ ਤੇ ਚੋਟ ਸੰਬੰਧਿਤ, 'ਪੁਜਾਰੀ' ਪੰਜਾਬ ਪੁਨਰਗਠਨ ਲਹਿਰ ਦੇ ਹਾਲਾਤਾਂ ਨਾਲ਼ ਸੰਬੰਧਿਤ 'ਛਲਾਵਾ' ਚੰਗੇ ਚਰਿੱਤਰ ਤੇ ਮਾੜੇ ਚਰਿੱਤਰ ਨਾਲ਼ ਸੰਬੰਧਿਤ,'ਅਣਸੀਤੇ ਜ਼ਖ਼ਮ' ਮੱਧ ਪ੍ਰਦੇਸ਼ ਦੇ ਜ਼ਿਮੀਂਦਾਰਾਂ ਤੇ ਕਿਸਾਨਾਂ ਦੀ ਜੱਦੋ-ਜਹਿਦ ਨਾਲ਼ ਸੰਬੰਧਿਤ, 'ਪੱਥਰ ਦੇ ਖੰਭ' ਭਾਰਤੀ ਨਾਰੀ ਦੀ ਸਵੈ ਸ਼ਕਤੀ ਨਾਲ਼ ਸੰਬੰਧਿਤ ਨਾਵਲ ਹੈ।  ਨਾਵਲ 'ਇੱਕ ਮਿਆਨ ਦੋ ਤਲਵਾਰਾਂ' ਗ਼ਦਰ ਲਹਿਰ ਦੇ ਗ਼ਦਰੀਆਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਲਿਖਿਆ ਇੱਕ ਇਤਿਹਾਸਕ ਤੇ ਰਾਜਸੀ ਨਾਵਲ ਹੈ। ਨਾਨਕ ਸਿੰਘ ਦੇ ਇਸ ਨਾਵਲ 'ਇਕ ਮਿਆਨ ਦੋ ਤਲਵਾਰਾਂ' ਦੀ ਟਾਲਸਟਾਏ ਦੇ ਮਸ਼ਹੂਰ ਨਾਵਲ 'ਵਾਰ ਐਂਡ ਪੀਸ' ਨਾਲ ਤੁਲਨਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਅਪਣੇ ਨਾਵਲ ਇਸ ਨਾਵਲ 'ਇਕ ਮਿਆਨ ਦੋ ਤਲਵਾਰਾਂ' ਲਈ 1961 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਦਿੱਲੀ ਵੀ ਮਿਲ਼ਿਆ।  ਇਸ ਤਰ੍ਹਾਂ ਨਾਨਕ ਸਿੰਘ ਆਪਣੀ ਨਾਵਲ ਯਾਤਰਾ 'ਅੱਗੇ ਵਰ ਨਹੀਂ ਸਰਾਪ', 'ਕੋਈ ਹਰਿਆ ਬੂਟ ਰਹਿਓ ਰੀ', 'ਸਰਾਪੀਆਂ ਰੂਹਾਂ' ਲਿਖਦੇ ਹੋਏ, ਅਖ਼ੀਰਲੇ ਨਾਵਲ 'ਗਗਨ ਦਮਾਮਾ ਬਾਜਿਆ' ਜੋ ਕਿ ਨਵਯੁਗ ਪਬਲਿਸ਼ਰਜ਼ ਦਿੱਲੀ ਵੱਲੋਂ 1967 ਵਿੱਚ ਛਾਪਿਆ ਗਿਆ ਤੱਕ ਆਪਣਾ ਸਾਹਿਤਕ ਸਫ਼ਰ ਤੈਅ ਕਰਦੇ ਹਨ। 'ਗਗਨ ਦਮਾਮਾ ਬਾਜਿਆ' ਨਾਵਲ ਵਿੱਚ ਇੱਕ ਜ਼ਿੱਦੀ ਬੱਚੇ ਤੋਂ ਜਿੰਮੇਵਾਰ ਸੈਨਿਕ ਬਣਨ ਤੱਕ ਦੇ ਸਫ਼ਰ ਨੂੰ ਦਰਸਾਇਆ ਗਿਆ ਹੈ। ਇਹ ਨਾਵਲ 1965 ਦੀ ਹਿੰਦ-ਪਾਕਿ ਜੰਗ ਦੇ ਪਿਛੋਕੜ ਵਿਚ ਲਿਖੀ ਇਕ ਪ੍ਰੀਤ ਕਹਾਣੀ ਹੈ। ਪੰਜਾਬੀ ਲੇਖਕ ਸੰਤ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਪੰਜਾਬੀ ਨਾਵਲ ਲਿਖਣ 'ਚ ਨਾਨਕ ਸਿੰਘ ਵਰਗਾ ਕੋਈ ਨਹੀਂ ਹੋਇਆ। ਨਾਨਕ ਸਿੰਘ ਦੀ ਉਚਾਈ ਤੱਕ ਕੋਈ ਪੰਜਾਬੀ ਲੇਖਕ ਨਹੀਂ ਪਹੁੰਚ ਸਕਿਆ। ਪੰਜਾਬੀ ਸਾਹਿਤ ਵਿੱਚ ਇਹ ਇੱਕ ਕਥਨ ਬਣ ਚੁੱਕਿਆ ਹੈ ਕਿ ਜੋ ਵੀ ਪਾਠਕ ਨਾਨਕ ਸਿੰਘ ਦੇ ਨਾਵਲਾਂ ਨੂੰ ਪੜ੍ਹਨ ਬੈਠ ਜਾਂਦਾ ਹੈ,ਉਹ ਸਾਹ ਵੀ ਲੈਣਾ ਵੀ ਭੁੱਲ ਜਾਂਦਾ ਹੈ। ਨਾਨਕ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਲੱਗਪਗ ਅਠੱਤੀ ਨਾਵਲ,ਨੌ ਕਹਾਣੀ ਸੰਗ੍ਰਹਿ,ਚਾਰ ਨਾਟਕ,ਮੇਰੀ ਦੁਨੀਆ (ਸਵੈ-ਜੀਵਨੀ),ਸੱਤ ਪੁਸਤਕਾਂ ਦਾ ਅਨੁਵਾਦ ਕਰਕੇ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕੀਤਾ। 

ਮਾਣ-ਸਨਮਾਨ:- ਨਾਨਕ ਸਿੰਘ ਨੂੰ ਮਹਿਕਮਾ ਪੰਜਾਬੀ ਪਟਿਆਲਾ ਵੱਲੋਂ 1952 ਵਿੱਚ ਤੇ 1961 ਵਿੱਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਉਹਨਾਂ ਦੇ ਨਾਂ ਦੀ ਡਾਕ ਟਿਕਟ ਵੀ ਜਾਰੀ ਕੀਤੀ। ਪ੍ਰੀਤ ਨਗਰ ਵਿੱਚ ਰਹਿੰਦਿਆਂ 28 ਦਸੰਬਰ 1971 ਦਾ ਦਿਨ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਨਾਨਕ ਸਿੰਘ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ। ਪੰਜਾਬੀ ਸਾਹਿਤ ਵਿੱਚ ਨਾਵਲਕਾਰੀ ਦਾ ਸ਼ਾਹ ਅਸਵਾਰ ਨਾਨਕ ਸਿੰਘ ਹਮੇਸ਼ਾ ਹੀ ਧਰੂ ਤਾਰੇ ਵਾਂਗ ਚਮਕਦਾ ਰਹੇਗਾ। 

 

ਸ.ਸੁਖਚੈਨ ਸਿੰਘ ਕੁਰੜ 

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ

ਆਓ ਸਮਾਜ ਸੁਧਾਰ ਦੀ ਗੱਲ ਲਿਖੀਏ ✍️ ਜਸਵੀਰ ਸ਼ਰਮਾਂ ਦੱਦਾਹੂਰ

ਨਾਲ ਕਲ਼ਮ ਦੇ ਸਮਾਜ ਸੁਧਾਰਕ ਬਣੀਏਂ,

ਜੇਕਰ ਲਿਖਣ ਦਾ ਹੈ ਦਿਲ ਵਿੱਚ ਚਾਅ ਵੀਰੋ।

ਐਵੇਂ ਉੱਘ ਦੀ ਪਤਾਲ ਜੇ ਮਾਰੀ ਜਾਈਏ,

ਓਨਾਂ ਲਿਖਤਾਂ ਦਾ ਦੱਸੋ ਕੀ ਭਾਅ ਵੀਰੋ?

ਮੁੱਦੇ ਲੁਕਾਈ ਦੇ ਉਭਾਰੀਏ ਵਿੱਚ ਲਿਖਤਾਂ,

ਪੜ੍ਹੇ ਹਰ ਇਨਸਾਨ ਹੀ ਰੋਕ ਕੇ ਸਾਹ ਵੀਰੋ।

ਨਾ ਇਸ਼ਕ ਮੁਸ਼ਕ ਲਿਖਣ ਨੂੰ ਕਦੇ ਤਰਜੀਹ ਦੇਈਏ,

ਇਜ਼ਤ ਖ਼ਰਾਬ ਹੋ ਜਾਏ ਖਾਹ ਮਖਾਹ ਵੀਰੋ।

ਦੌੜ ਪੈਸੇ ਦੀ ਚੱਲੀ ਹੈ ਐਸੀ ਵਿੱਚ ਦੁਨੀਆਂ,

ਮਿੱਟੀ ਰੁਲ ਗਏ ਨੇ ਸਭਨਾਂ ਦੇ ਚਾਅ ਵੀਰੋ।

ਤਾਣਾ ਪੇਟਾ ਹੀ ਉਲਝ ਕੇ ਰਹਿ ਗਿਆ ਹੈ,

ਲੱਭੇ ਬਚਣ ਦਾ ਕੋਈ ਨਾ ਰਾਹ ਵੀਰੋ।

ਇਥੇ ਆਪਣਿਆਂ ਨੂੰ ਹੀ ਆਪਣੇ ਜਾਣ ਵੱਢੀ,

ਰਿਹਾ ਮਾਈ ਬਾਪ ਨਾ ਕੋਈ ਭੈਣ ਭਰਾ ਵੀਰੋ।

ਕਿੱਲੋ ਕਿੱਲੋ ਹੈ ਪੱਲੇ ਸਭਨਾਂ ਦੇ ਲੂਣ ਬੱਝਾ,

ਕੋਈ ਸਹਾਰੇ ਗੱਲ ਨਾ ਕਰੇ ਪ੍ਰਵਾਹ ਵੀਰੋ।

ਅੱਜਕਲ੍ਹ ਜੜੀਂ ਦਾਤੀ  ਆਪਣੇ ਹੀ ਫੇਰਦੇ ਨੇ,

ਸਾਰੀ ਉਮਰ ਨਾ ਆਇਆ ਜਾਏ ਤਾਅ ਵੀਰੋ।

ਉਪਰੋਕਤ ਗੱਲਾਂ ਨੂੰ ਕਲ਼ਮ ਨਾਲ ਲਿਖ ਦੇਈਏ,

ਕਹੇ ਦੱਦਾਹੂਰੀਆ ਕਲ਼ਮ ਚਲਾ ਵੀਰੋ।

ਹਕੀਕੀ ਗੱਲ ਲਿਖੀਏ ਜਿਥੇ ਵਾਪਰੇ ਕੁੱਝ, ਨਜਾਇਜ਼ ਈ ਖੱਟੀਏ ਨਾਂ ਵਾਹ ਵਾਹ ਵੀਰੋ।

ਦੋ ਚਾਰ ਲਿਖੀਏ ਤੇ ਓਸ ਨੂੰ ਪੜ੍ਹੇ ਦੁਨੀਆਂ,

ਪੜ੍ਹਕੇ ਕੰਨ ਹੋਵਣ, ਚੰਗੇ ਬਨਣ ਦਾ ਲੱਗ ਜਾਏ ਪਾਹ ਵੀਰੋ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਇੱਕ ਅੱਧਾ ਹੀ ਸੱਚ ਨੂੰ ਪਿਆਰ ਕਰਦੈ ✍️ ਜਸਵੀਰ ਸ਼ਰਮਾਂ ਦੱਦਾਹੂਰ

 

ਚੜ੍ਹਦੇ ਸੂਰਜ ਨੂੰ ਸਲਾਮਾਂ ਹੀ ਹੋਣ ਇਥੇ,

ਡੁੱਬਦੇ ਦੀ ਹੁੰਦੀ ਕੋਈ ਪੁੱਛ ਪ੍ਰਤੀਤ ਨਾਹੀਂ।

ਜੀਹਦਾ ਸੱਤੀਂ ਵੀਹੀਂ ਜੱਗ ਤੇ ਸੌ ਹੁੰਦਾ,

ਓਹਦੇ ਪੈਰੀਂ ਨਾ ਡਿੱਗੀਏ ਇਹ ਰੀਤ ਨਾਹੀਂ।

ਸ਼ਰੇਆਮ ਲੁੱਚਾ ਲੰਡਾ ਹੋਵੇ ਭਾਵੇਂ ਸਿਰੇ ਦਾ ਕੋਈ ,

ਉਸਦੀ ਕਰਦਾ ਕੋਈ ਮਿੱਟੀ ਪਲੀਤ ਨਾਹੀਂ।

ਝੂਠਾ ਮਾਣੇ ਮੌਜਾਂ ਤੇ ਸੱਚੇ ਨੂੰ ਪੈਣ ਧੱਕੇ,

ਝੂਠੇ ਨਾਲ ਦਾ ਇਥੇ ਕੋਈ ਢੀਠ ਨਾਹੀਂ।

ਅੱਖੀਂ ਵੇਖਿਆ ਇਹ ਦੁਨੀਆਂ ਦੇ ਵਿੱਚ ਅੱਜਕਲ੍ਹ,

ਸਚਾਈ ਭਰਪੂਰ ਕੋਈ ਗਾਉਂਦਾ ਗੀਤ ਨਾਹੀਂ।

ਕੋਈ ਇੱਕ ਅੱਧਾ ਜੋ ਸੱਚ ਨੂੰ ਪਿਆਰ ਕਰਦਾ,

ਦੱਦਾਹੂਰੀਆ ਓਹਦੇ ਨਾਲ ਦਾ ਪੱਕਾ ਕੋਈ ਮੀਤ ਨਾਹੀਂ।

ਵੈਸੇ ਝੂਠੇ ਫਰੇਬੀ ਦੇ ਵਿੱਚ ਆਕੜ ਹੈ ਬਹੁਤ ਹੁੰਦੀ,

ਸੱਚੇ ਦੇ ਨਾਲ ਦਾ ਸੁਭਾਅ,ਹੁੰਦਾ ਕਿਸੇ ਦਾ ਠੰਡਾ ਸੀਤ ਨਾਹੀਂ।

ਵਾਜੇ ਸੱਭ ਨੇ ਹੀ ਆਪੋ ਆਪਣੇ ਵਜਾ ਜਾਣੇਂ,

ਦੁਨੀਆਂ ਸਕਿਆ ਕੋਈ ਅੱਜ ਤੱਕ ਜੀਤ ਨਾਹੀਂ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਮੌਰੀਆ ਸਾਮਰਾਜ ਦਾ ਮੋਢੀ - ਚੰਦਰਗੁਪਤ ਮੌਰੀਆ ✍️ ਪੂਜਾ ਰਤੀਆ

ਲੜੀ ਨੰਬਰ.1
ਮੌਰੀਆ ਸਾਮਰਾਜ ਦਾ ਸੰਸਥਾਪਕ ਚੰਦਰਗੁਪਤ ਮੌਰੀਆ ਸੀ।ਉਸਨੇ ਯੂਨਾਨੀਆਂ ਨੂੰ ਹਰਾ ਕੇ ਭਾਰਤ ਵਿੱਚੋਂ ਕੱਢ ਦਿੱਤਾ ਅਤੇ ਭਾਰਤ ਦੇ ਅਧਿਕਤਰ ਰਾਜਾਂ ਉੱਪਰ ਜਿੱਤ ਪ੍ਰਾਪਤ ਕਰਕੇ ਰਾਜਨੀਤਿਕ ਏਕਤਾ ਕਾਇਮ ਕੀਤੀ।ਉਸਨੇ ਆਪਣੇ ਪ੍ਰਧਾਨ ਮੰਤਰੀ ਕੌਟਿਲਯ ਦੀ ਮੱਦਦ ਨਾਲ ਜਿੱਤੇ ਹੋਏ ਇਲਾਕਿਆਂ ਲਈ ਉੱਚ ਕੋਟੀ ਦੀ ਸ਼ਾਸਨ ਪ੍ਰਬੰਧ ਵਿਵਸਥਾ ਸਥਾਪਿਤ ਕੀਤੀ ਜਿਸ ਕਰਕੇ ਉਸਨੂੰ ਭਾਰਤੀ ਇਤਿਹਾਸ ਦਾ ਪਹਿਲਾ ਰਾਸ਼ਟਰੀ ਸਮਰਾਟ ਮੰਨਿਆ ਜਾਂਦਾ ਹੈ।
ਚੰਦਰਗੁਪਤ ਇਕ ਉੱਚੇ ਮਨਸੂਬਿਆ ਵਾਲਾ ਸ਼ਾਸ਼ਕ ਸੀ। ਉਸਲਈ ਉਸ ਸਮੇਂ ਦੀਆਂ ਪ੍ਰਸਥਿਤੀਆਂ ਦਾ ਲਾਭ ਉਠਾ ਕੇ ਉੱਤਰੀ ਭਾਰਤ ਉਪਰ ਜਿੱਤ ਪ੍ਰਾਪਤ ਕਰਨਾ ਕੋਈ ਔਖ਼ਾ ਕੰਮ ਨਹੀਂ ਸੀ।
ਚੰਦਰਗੁਪਤ ਮੌਰੀਆ ਨੇ ਪੰਜਾਬ,ਮਗਧ, ਪੱਛਮੀ ਭਾਰਤ,ਦੱਖਣੀ ਭਾਰਤ, ਸੇਲਿਊਕੁਸ ਜੋ ਕਿ ਸਿਕੰਦਰ ਦਾ ਸੈਨਾਪਤੀ ਸੀ ਉਸਨੂੰ ਹਰਾ ਦਿੱਤਾ ਸੀ। ਮੰਨਿਆ ਜਾਂਦਾ ਹੈ ਕਿ ਫਿਰ ਦੋਨਾਂ ਦੀ ਆਪਸ ਵਿੱਚ ਦੋਸਤੀ ਪੈ ਗਈ ਅਤੇ ਸੇਲਿਊਕੁਸ ਨੇ ਚੰਦਰਗੁਪਤ ਨੂੰ ਕਾਬਲ, ਕੰਧਾਰ, ਹਿਰਾਤ ਅਤੇ ਬਲੋਚਿਸਤਾਨ ਦੇ ਪ੍ਰਦੇਸ਼ ਚੰਦਰਗੁਪਤ ਨੂੰ ਦੇ ਦਿੱਤੇ ਅਤੇ ਨਾਲ ਹੀ ਆਪਣੀ ਪੁੱਤਰੀ ਦਾ ਵਿਆਹ ਚੰਦਰਗੁਪਤ ਨਾਲ ਕਰ ਦਿੱਤਾ।
ਇਸਤਰ੍ਹਾਂ ਚੰਦਰਗੁਪਤ ਨੇ ਇਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ।ਉਸਦੇ ਸਾਮਰਾਜ ਵਿੱਚ ਕਲਿੰਗ ਪ੍ਰਦੇਸ਼ ਸ਼ਾਮਿਲ ਨਹੀਂ ਸੀ।ਉਸਦੇ ਸਾਮਰਾਜ ਦੀ ਰਾਜਧਾਨੀ ਪਾਟਲੀਪੁੱਤਰ ਸੀ।ਚੰਦਰਗੁਪਤ ਨੇ 24ਸਾਲਾਂ ਤਕ ਰਾਜ ਕੀਤਾ।ਉਸਨੇ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ ਜੈਨ ਮਤ ਨੂੰ ਅਪਣਾ ਲਿਆ। 298ਈ. ਪੂਰਵ ਵਿੱਚ ਉਸਦੀ ਮੌਤ ਹੋ ਗਈ।
 ਈ. ਬੀ. ਹੈਵੇਲ ਨੇ ਚੰਦਰਗੁਪਤ ਨੂੰ ਭਾਰਤੀ- ਆਰੀਆ ਦੇ ਚੈਪੀਅਨ ਅਤੇ ਭਾਰਤੀ- ਆਰੀਆ ਦੇ ਸਭ ਤੋਂ ਮਹਾਨ ਵੰਸ਼ ਦਾ ਮੋਢੀ ਕਹਿ ਕੇ ਪ੍ਰਸੰਸਾ ਕੀਤੀ ਹੈ।
(ਬਾਕੀ ਅਗਲੇ ਅੰਕ ਵਿੱਚ)
ਪੂਜਾ ਰਤੀਆ
9815591967

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਹੋਈ

ਜਥੇਬੰਦੀ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਤਿੰਨ ਨਵੇਂ ਮੈਂਬਰ ਹੋਏ ਭਰਤੀ 
 
ਮਹਿਲ ਕਲਾਂ 05 ਜੁਲਾਈ  (ਗੁਰਸੇਵਕ ਸੋਹੀ /ਸੁਖਵਿੰਦਰ   ਬਾਪਲਾ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲਕਲਾਂ ਦੀ ਮੀਟਿੰਗ ਬਲਾਕ ਪ੍ਰਧਾਨ ਡਾ ਸੁਰਜੀਤ ਸਿੰਘ ਛਾਪਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ ।ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਜ਼ਿਲ੍ਹਾ ਪ੍ਰਧਾਨ ਡਾਕਟਰ ਕੇਸਰ ਖਾਨ ਮਲਿਕ ਵਿਸੇਸ਼ ਤੌਰ ਤੇ ਹਾਜ਼ਰ ਹੋਏ । ਮੀਟਿੰਗ ਵਿੱਚ ਹਾਜ਼ਰ ਡਾਕਟਰ  ਸਾਥੀਆਂ ਨੂੰ   ਜਾਣਕਾਰੀ ਦਿੰਦੇ ਹੋਏ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਆਪਣੇ ਡਾ ਸਾਥੀਆਂ ਦੀਆਂ ਕਲੀਨਿਕਾਂ ਦੀ ਰਾਖੀ ਲਈ ਵਚਨਬੱਧ ਹੈ।  ਉਨ੍ਹਾਂ ਨੇ ਪੰਜਾਬ ਸਰਕਾਰ ਨਾਲ ਚੱਲ ਰਹੀ ਹੁਣ ਤਕ ਦੀ ਗੱਲਬਾਤ ਦਾ ਵਿਸਥਾਰਪੂਰਵਕ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨਾਲ ਪਿਛਲੇ ਸਮੇਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ ਵਿੱਚ ਉਨ੍ਹਾਂ  ਨੇ ਵਿਸਵਾਸ ਦੁਆਇਆ ਹੈ ਕਿ ਤੁਹਾਡਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ  ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਪੰਜਾਬ ਦੇ  ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜਲਦੀ ਹੀ ਮੀਟਿੰਗ ਕਰਨ ਜਾ ਰਹੇ ਹਾਂ, ਜਿਸ ਵਿੱਚ ਪੰਜਾਬ ਵਿੱਚ 1962 ਤੋਂ ਬੰਦ ਪਈ ਰਜਿਸਟ੍ਰੇਸ਼ਨ ਖੋਲ੍ਹਣ ਦੀ ਮੰਗ ਕੀਤੀ ਜਾਵੇਗੀ ਅਤੇ ਪਿੰਡਾਂ ਵਿੱਚ ਵਸਦੇ ਸਵਾ ਲੱਖ ਦੇ ਕਰੀਬ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬਾਹਰਲੇ ਸੂਬਿਆਂ ਦੀ ਤਰ੍ਹਾਂ ਰਜਿਸਟਰਡ ਕਰ ਕੇ ਕੰਮ ਕਰਨ ਦੀ ਮਾਨਤਾ ਦੀ ਮੰਗ ਕੀਤੀ ਜਾਵੇਗੀ । ਜ਼ਿਲ੍ਹਾ ਪ੍ਰਧਾਨ ਡਾਕਟਰ ਕੇਸਰ ਮਲਿਕ ਨੇ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨੂੰ  ਵਿਸਥਾਰਪੂਰਵਕ ਸਾਂਝਾ ਕੀਤਾ । ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ  ਆਪਣੇ ਡਾ ਸਾਥੀਆਂ ਨਾਲ ਡਟ ਕੇ ਖੜੀ ਹੈ । ਬਲਾਕ ਪ੍ਰਧਾਨ ਡਾ ਸੁਰਜੀਤ ਸਿੰਘ ਛਾਪਾ  ਨੇ ਕਿਹਾ ਕਿ ਸਾਨੂੰ ਆਪਸੀ ਮੱਤਭੇਦ ਭੁਲਾ ਕੇ ਜਥੇਬੰਦੀ ਲਈ ਨਿਰੰਤਰ ਕੰਮ ਕਰਦੇ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਰੇ ਸੂਝਵਾਨ ਡਾਕਟਰ ਸਾਹਿਬਾਨ  ਜਥੇਬੰਦੀ ਨੂੰ ਆਪਣਾ ਬਣਦਾ ਵਿਸੇਸ ਸਹਿਯੋਗ ਦੇਣ । ਜਥੇਬੰਦੀ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਤਿੰਨ ਹੋਰ ਮੈਂਬਰਾਂ ਨੂੰ  ਜਥੇਬੰਦੀ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਤੇ ਬਲਾਕ ਪ੍ਰਧਾਨ ਨੇ ਉਨ੍ਹਾਂ ਨੂੰ  ਜਥੇਬੰਦੀ ਵਿਚ ਆਉਣ ਲਈ ਜੀ ਆਇਆਂ ਕਿਹਾ । ਹਾਜਰ ਬਲਾਕ ਆਗੂਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ । ਇਸ ਸਮੇਂ ਹੋਰਨਾਂ ਤੋਂ ਇਲਾਵਾ  ਡਾ ਗਗਨਦੀਪ ਸ਼ਰਮਾ, ਡਾ ਪਰਮੇਸ਼ਰ ਸਿੰਘ ਮੌਰੀਆ,ਡਾ ਸੁਖਵਿੰਦਰ ਸਿੰਘ , ਡਾ ਪਰਮਿੰਦਰ ਕੁਮਾਰ,ਡਾ ਸੇਰ ਸਿੰਘ ਰਵੀ ਵਜੀਦਕੇ ,ਡਾ ਜਸਬੀਰ ਸਿੰਘ ਜੱਸੀ ,ਬਲਦੇਵ ਸਿੰਘ ਲੋਹਗਡ਼,ਡਾ ਅਮਨਦੀਪ ਸਿੰਘ,ਡਾ ਸੁਖਪਾਲ ਸਿੰਘ,ਡਾ ਨਾਹਰ ਸਿੰਘ, ਡਾ ਮਨਤੋਸ਼ ਜਿੰਦਲ ਆਦਿ ਹਾਜ਼ਰ ਸਨ।

ਡਾਇਰੀਆ ਪੰਦਰਵਾੜੇ ਤਹਿਤ ਜਾਗਰੂਕਤਾ ਸਰਗਰਮੀਆਂ ਸ਼ੁਰੂ

ਫਾਜ਼ਿਲਕਾ 5 ਜੁਲਾਈ  (ਰਣਜੀਤ ਸਿੱਧਵਾਂ) : ਆਜ਼ਾਦੀ ਦਾ 75ਵਾਂ ਅੰਮ੍ਰਿਤ  ਮਾਹੋਤਸਵ ਅਧੀਨ ਸਿਵਲ ਸਰਜਨ  ਫਾਜ਼ਿਲਕਾ ਡਾ. ਤੇਜਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਸੀਤੋ ਗੁੰਨੋ ਵਿੱਚ 4 ਤੋਂ 17 ਜੁਲਾਈ ਤੱਕ  ਡਾਇਰੀਆ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਜਿਸ ਅਧੀਨ 0 ਤੋ 5 ਸਾਲ ਦੇ ਬੱਚਿਆਂ ਨੂੰ ਦਸਤ ਤੋਂ ਬਚਾਉਣ ਲਈ ਓ.ਆਰ.ਐਸ. ਅਤੇ ਜ਼ਿੰਕ ਦੀ ਖੁਰਾਕ ਦਿੱਤੀ ਜਾਣੀ ਹੈ।ਇਸੇ ਹੀ ਮੰਤਵ ਤਹਿਤ ਬਲਾਕ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਬਬੀਤਾ  ਦੀ ਯੋਗ ਅਗਵਾਈ ਹੇਠ ਹੈਲਥ ਐਂਡ ਵੈੱਲਨੇਸ ਸੈਂਟਰ ਭਾਗਸਰ ਵਿਖੇ ਪੰਦਰਵਾੜੇ ਸਬੰਧੀ ਜਾਗਰੂਕਤਾ ਸਰਗਰਮੀਆਂ ਦੀ ਸ਼ੁਰਆਤ ਕੀਤੀ ਗਈ। ਇਸ ਮੌਕੇ ਏ.ਐਨ. ਐਮ ਰਜਨੀ ,ਸੀ.ਐੱਚ.ਓ ਗੁਰਪ੍ਰੀਤ ਸਿੰਘ, ਹੈਲਥ ਵਰਕਰ ਮਹਾਵੀਰ ਨੇ ਲੋਕਾਂ ਨੂੰ ਟੀਕਾਕਰਨ ਕਾਰਡ ਵਿੱਚ ਦਸਤ ਰੋਗ ਤੋਂ ਬਚਾਅ ਅਤੇ ਘਰ ਓ.ਆਰ.ਐਸ ਘੋਲ ਤਿਆਰ ਕਰਨ ਸਬੰਧੀ ਮੁਹੱਈਆ ਜਾਣਕਾਰੀ ਬਾਰੇ ਸੁਚੇਤ ਕੀਤਾ ਅਤੇ ਧਿਆਨ ਰੱਖਣਯੋਗ ਗੱਲਾਂ ਵੀ ਦੱਸੀਆਂ।ਬਲਾਕ ਐਜੂਕੇਟਰ ਸੁਨੀਲ ਟੰਡਨ ਨੇ ਸਮੂਹ ਫੀਲਡ ਸਟਾਫ਼ ਤੇ ਆਸ਼ਾ ਵਰਕਰਾਂ ਨੂੰ ਅਪੀਲ ਕੀਤੀ ਕੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ 0-5 ਸਾਲ ਦਾ ਕੋਈ ਵੀ ਬੱਚਾ ਓ.ਆਰ.ਐਸ ਤੋਂ ਵਾਝਾਂ ਨਾ ਰਹੇ ਅਤੇ ਘਰ-ਘਰ ਮਾਂ ਦੇ ਦੁੱਧ ਦੀ ਮਹੱਤਤਾ, ਹੱਥ ਧੋਣ, ਪਖਾਨੇ ਦੀ ਵਰਤੋ ਕਰਨ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਘਰੋਂ ਬਾਹਰ ਜਾਂਦੇ ਸਮੇਂ ਮਾਸਕ ਦੀ ਵਰਤੋ ਕਰਨ ਸਬੰਧੀ ਜਾਗਰੂਕ ਕੀਤਾ ਜਾਵੇ। ਸਟਾਫ਼ ਪੰਦਰਵਾੜੇ ਸਬੰਧੀ ਸਪਲਾਈ ਧਰਮਿੰਦਰ ਸਿੰਘ ਫਾਰਮੇਸੀ ਅਫ਼ਸਰ ਸੀ.ਐਚ.ਸੀ ਸੀਤੋ ਗੁੰਨੋ ਤੋਂ ਪ੍ਰਾਪਤ ਕਰ ਸਕਦਾ ਹੈ।ਇਸ ਮੌਕੇ ਤੇ ਆਂਗਨਵਾੜੀ  ਅਤੇ ਆਸ਼ਾ ਵਰਕਰ ਮੌਜੂਦ ਰਹੇ।

ਤੂਫ਼ਾਨ ਅਤੇ ਅਸਮਾਨੀ ਬਿਜਲੀ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਹਦਾਇਤਾਂ ਜਾਰੀ


ਹੈਲਪਲਾਈਨ ਨੰਬਰ 1078 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਵਧੇਰੇ ਜਾਣਕਾਰੀ

ਹੁਸ਼ਿਆਰਪੁਰ, 5 ਜੁਲਾਈ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਨੈਸ਼ਨਲ ਡਿਜ਼ਾਜਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਭਵਿੱਖ ਵਿੱਚ ਸੰਭਾਵਿਤ ਤੂਫ਼ਾਨ ਅਤੇ ਅਸਮਾਨੀ ਬਿਜਲੀ ਨਾਲ ਲੋਕਾਂ, ਪਸ਼ੂਆਂ, ਫਸਲਾਂ ਅਤੇ ਹੋਰਾਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਦਾਇਤਾਂ ਮੁਤਾਬਕ ਸਾਰਿਆਂ ਨੂੰ ਅਗਾਉਂ ਤੌਰ ’ਤੇ ਮੌਸਮ ਸਬੰਧੀ ਸੁਚੇਤ ਰਹਿਣਾ ਚਾਹੀਦਾ ਹੈ, ਤਾਂ ਜ਼ੋ ਪਹਿਲਾਂ ਤੋਂ ਹੀ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ, ਤਾਂ ਘੱਟੋ-ਘੱਟ ਪਹਿਲਾਂ ਮੌਸਮ ਦੀ ਜਾਣਕਾਰੀ ਹਾਸਲ ਕੀਤੀ ਜਾਵੇ। ਜੇ ਮੌਸਮ ਸਹੀ ਨਹੀਂ ਤਾਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਵਿੱਚ ਖੇਤਾਂ ਵਿਚ ਕੰਮ ਕਰਨ, ਪਸ਼ੂਆਂ ਨੂੰ ਚਰਾਉਣ ਆਦਿ ਤੋਂ ਪਰਹੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਮੈਟਲ (ਧਾਤੂ) ਦੀ ਬਣੀ ਕਿਸੇ ਵੀ ਵਸਤੂ ਨੂੰ ਛੂਹਣ ਜਾਂ ਉਸਦੇ ਨੇੜੇ ਜਾਣ ਤੋਂ ਵੀ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਖਰਾਬ ਮੌਸਮ ਵਿੱਚ ਘਰ ਤੋਂ ਬਾਹਰ ਪਹਾੜਾਂ ਜਾਂ ਉਚੀਆਂ ਥਾਵਾਂ ’ਤੇ ਹੋ, ਤਾਂ ਜਿੰਨ੍ਹਾਂ ਜਲਦੀ ਹੋ ਸਕੇ ਨੀਵੀਆਂ ਥਾਵਾਂ ’ਤੇ ਆ ਜਾਓ। ਪਰ ਨੀਵੀ ਥਾਂ ਉਹ ਹੋਵੇ ਜਿਸ ’ਤੇ ਪਾਣੀ ਇਕੱਠਾ ਜਾਂ ਹੜ੍ਹ ਵਾਲੀ ਸਥਿਤੀ ਨਾ ਆ ਜਾਵੇ। ਇਸ ਤੋਂ ਇਲਾਵਾ ਜੇਕਰ ਤੁਹਾਡੇ ਗਰਦਨ ਦੇ ਕੋਲ ਵਾਲ ਖੜੇ ਹੋਣ ਜਾਂ ਝਰਨਾਹਟ ਪੈਦਾ ਹੋਵੇ ਤਾਂ ਇਹ ਵੀ ਖਤਰਾ ਹੋ ਸਕਦਾ ਹੈ, ਜਲਦ ਕਿਸੇ ਸੁਰੱਖਿਅਤ ਥਾਂ ’ਤੇ ਜਾਇਆ ਜਾਵੇ। ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਛੱਪੜਾਂ, ਤਲਾਬਾਂ, ਝੀਲਾਂ ਅਤੇ ਹੋਰ ਪਾਣੀ ਵਾਲੇ ਸਰੋਤਾਂ ਤੋਂ ਦੂਰ ਰਿਹਾ ਜਾਵੇ। ਇਸ ਤੋਂ ਇਲਾਵਾ ਟੈਲੀਫੋਨ, ਬਿਜਲੀ, ਰੇਲਵੇ ਟਰੈਕ, ਬਾੜ ਵਾਲੀਆਂ ਤਾਰਾਂ ਤੋਂ ਵੀ ਪਾਸੇ ਰਿਹਾ ਜਾਵੇ। ਉਨ੍ਹਾਂ ਕਿਹਾ ਕਿ ਗਰੁੱਪ ਵਿੱਚ ਨਾ ਖੜ੍ਹਾ ਹੋਇਆ ਜਾਵੇ, ਇਸ ਨਾਲ ਖਤਰਾ ਜਿਆਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਸਮੇਂ ਵੱਡੇ ਰੁੱਖਾਂ ਦੀ ਥਾਂ ’ਤੇ ਛੋਟੇ ਰੁੱਖਾਂ ਦੇ ਹੇਠ ਖੜ੍ਹਿਆ ਜਾਵੇ। ਤੂਫ਼ਾਨ ਅਤੇ ਅਸਮਾਨੀ ਬਿਜਲੀ ਸਮੇਂ ਮੋਟਰਸਾਈਕਲ, ਬਿਜਲੀ, ਟੈਲੀਫੋਨ, ਮਸ਼ੀਨਾਂ, ਛੱਤਰੀ ਆਦਿ ਦੀ ਵਰਤੋਂ ਨਾ ਕੀਤੀ ਜਾਵੇ, ਇਸ ਨਾਲ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਬਾਹਰ ਹੋ ਅਤੇ ਕੋਈ ਸੁਰੱਖਿਅਤ ਥਾਂ ਨਹੀਂ ਮਿਲ ਰਹੀ ਤਾਂ ਆਪਣੇ ਆਪ ਨੂੰ ਬਾਲ ਦੀ ਤਰ੍ਹਾਂ ਇਕੱਠਾ ਕਰ ਲਓ ਤੇ ਆਪਣੇ ਕੰਨਾਂ ਨੂੰ ਹੱਥਾਂ ਨਾਲ ਪੂਰੀ ਤਰਾਂ ਢੱਕ ਲਵੋ।ਸ੍ਰੀ ਸੰਦੀਪ ਹੰਸ ਨੇ ਕਿਹਾ ਘਰ ਵਿੱਚ ਹੋਣ ਸਮੇਂ ਖਤਰੇ ਤੋਂ ਬਚਣ ਲਈ ਘਰ ਦੀਆਂ ਬਾਰੀਆਂ, ਬੂਹੇ ਬੰਦ ਰਖੋ ਅਤੇ ਕੋਈ ਵੀ ਬਿਜਲੀ ਵਾਲੀ ਵਸਤੂ ਨਾ ਛੁਹੀ ਜਾਵੇ। ਸਾਰੀਆਂ ਬਿਜਲੀ ਵਾਲੀਆਂ ਵਸਤਾਂ ਜਿਵੇਂ ਕੰਪਿਉਟਰ, ਲੈਪਟਾਪ, ਡਰਾਈਰ, ਵਾਸ਼ਿੰਗ ਮਸ਼ੀਨ ਆਦਿ ਦੇ ਪਲੱਗ ਕੱਢ ਦਿੱਤੇ ਜਾਣ ਤਾਂ ਜ਼ੋ ਬਿਜਲੀ ਨੂੰ ਸਪਲਾਈ ਨਾ ਮਿਲ ਸਕੇ। ਇਸ ਤੋਂ ਇਲਾਵਾ ਬੱਚਿਆਂ, ਬਜੁਰਗਾਂ ਅਤੇ ਪਸ਼ੁੂਆਂ ਨੂੰ ਅੰਦਰ ਰੱਖਿਆ ਜਾਵੇ। ਫੁਹਾਰਾ ਨਾ ਛੱਡਿਆ ਜਾਵੇ, ਪਾਣੀ ਚੱਲਣ ਵਾਲੀ ਕੋਈ ਗਤੀਵਿਧੀ ਨਾ ਕੀਤੀ ਜਾਵੇ, ਜਿਸ ਨਾਲ ਬਿਜਲੀ ਪਾਈਪਾਂ ਰਾਹੀਂ ਆ ਜਾਵੇ ਤੇ ਨੁਕਸਾਨ ਕਰ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ’ਤੇ ਬਿਜਲੀ ਡਿੱਗ ਜਾਂਦੀ ਹੈ, ਤਾਂ ਉਸਨੂੰ ਤੁਰੰਤ ਹਸਪਤਾਲ ਵਿਖੇ ਲੈ ਕੇ ਜਾਇਆ ਜਾਵੇ, ਬਿਜਲੀ ਡਿੱਗਣ ਵਾਲੇ ਵਿਅਕਤੀ ਅੰਦਰ ਕੋਈ ਕਰੰਟ ਨਹੀਂ ਹੁੰਦਾ, ਸੋ ਤੁਰੰਤ ਉਸਦੀ ਸਹਾਇਤਾ ਕੀਤੀ ਜਾਵੇ। ਇਸ ਤੋਂ ਇਲਾਵਾ ਜੇਕਰ ਪੀੜਤ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਤਾਂ ਉਸਨੂੰ ਮੂੰਹ ਨਾਲ ਜਾਂ ਉਸਦੀ ਛਾਤੀ ਨੂੰ ਦਬਾ ਕੇ ਸਾਹ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 1078 ’ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਅਕਤੀ ਆਪਣੇ ਮੋਬਾਈਲ ਦੇ ਪਲੇਅ ਸਟੋਰ ਵਿਖੇ ਜਾ ਕੇ ਇੰਗਲਿਸ਼ ਵਿੱਚ ਦਾਮਿਨੀ ਲਿਖ ਕੇ ਮੋਬਾਈਲ ਐਪ ਡਾਊਨਲੋਡ ਕਰ ਸਕਦੇ ਹਨ। ਜਿਸ ਵਿੱਚ ਵਿਅਕਤੀ ਆਪਣੀ ਲੋਕੇਸ਼ਨ ਆਨ ਕਰਕੇ ਆਪਣੇ ਨੇੜੇ ਤੇੜੇ ਹੋਣ ਵਾਲੀ ਅਜਿਹੀ ਗਤੀਵਿਧੀਆਂ ਦਾ ਪਤਾ ਲਗਾ ਸਕਦਾ ਹੈ।

ਡੇਅਰੀ ਫਾਰਮਰਾਂ ਨੂੰ ਕੁਸ਼ਲ ਮੈਨੇਜਰ ਬਣਾਉਣ ਲਈ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕੌਂਸਲਿੰਗ 7 ਨੂੰ

ਫਾਜ਼ਿਲਕਾ 05 ਜੁਲਾਈ (ਰਣਜੀਤ ਸਿੱਧਵਾਂ) : ਡਿਪਟੀ ਡਾਇਰੈਕਟਰ ਡੇਅਰੀ, ਫਾਜਿਲਕਾ ਰਣਦੀਪ ਕੁਮਾਰ ਹਾਂਡਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋ ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ 30 ਦਿਨਾਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 14 ਜੁਲਾਈ 2022 ਨੂੰ ਪੰਜਾਬ ਵਿੱਚ ਅਲੱਗ-ਅਲੱਗ ਡੇਅਰੀ ਟ੍ਰੈਨਿੰਗ ਸੈਂਟਰਾਂ ਤੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਉੱਦਮ ਸਿਖਲਾਈ ਸਬੰਧੀ ਕੌਂਸਲਿੰਗ 7 ਜੁਲਾਈ 2022 ਨੂੰ ਰੱਖੀ ਗਈ ਹੈ। ਜਿਸ ਵਿੱਚ ਦੁੱਧ ਤੋਂ ਪਦਾਰਥ ਬਣਾਉਣ, ਡੇਅਰੀ ਫਾਰਮ ਦਾ ਪ੍ਰਬੰਧ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ ਅਤੇ ਸੰਤੁਲਤ ਪਸ਼ੂ ਖੁਰਾਕ ਸਬੰਧੀ ਆਧੁਨਿਕ ਤਕਨੀਕ ਨਾਲ ਟ੍ਰੈਨਿੰਗ ਦਿੱਤੀ ਜਾ ਰਹੀ ਹੈ। ਇਸ ਸਿਖਲਾਈ ਲਈ ਜ਼ਿਲ੍ਹਾ  ਫਾਜ਼ਿਲਕਾ ਅਤੇ ਰਾਜਸਥਾਨ ਦੇ ਚਾਹਵਾਨ ਡੇਅਰੀ ਫਾਰਮਰ 7 ਜੁਲਾਈ 2022 ਨੂੰ ਮੈਟ੍ਰਿਕ ਦਾ ਸਰਟੀਫਿਕੇਟ, ਆਧਾਰ ਕਾਰਡ ਸਮੇਤ ਪਾਸਪੋਰਟ ਸਾਈਜ ਫੋਟੋ ਲੈ ਕੇ ਇੰਟਾਗਰੇਟਿਡ ਫਾਰਮਰ ਟ੍ਰੇਨਿੰਗ ਸੈਂਟਰ, ਅਬੁੱਲ ਖੁਰਾਣਾ ਵਿਖੇ ਕੋਸਲਿੰਗ ਲਈ ਹਾਜਰ ਹੋਣ। ਇਸ ਸਬੰਧੀ ਨਿਰਧਾਰਤ ਪ੍ਰੋਫਾਰਮੇ ਲਈ ਪ੍ਰਾਸਪੈਕਟ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਫਾਜ਼ਿਲਕਾ ਤੋਂ  ਪ੍ਰਾਪਤ ਕੀਤੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਚਾਹਵਾਨ ਮੋਬਾਇਲ ਨੰਬਰ 96463-06700, 98149-95616  ਤੇ ਸੰਪਰਕ ਕਰ ਸਕਦੇ ਹਨ।

ਜ਼ਿਲ੍ਹੇ ਵਿੱਚ ਕੋਵਿਡ ਕਾਰਨ ਜਾਨਾਂ ਗਵਾਉਣ ਵਾਲੇ 180 ਲੋਕਾਂ ਦੇ ਪਰਿਵਾਰਾਂ-ਵਾਰਸਾਂ ਨੂੰ ਕਰੀਬ 90 ਲੱਖ ਰੁਪਏ ਵਿੱਤੀ ਸਹਾਇਤਾ ਦਿੱਤੀ : ਸੰਯਮ ਅਗਰਵਾਲ 

ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੇ ਵਾਰਸ ਮੁਆਵਜ਼ੇ ਲਈ ਐਸ.ਡੀ.ਐਮ., ਸਿਵਲ ਸਰਜਨ ਦਫ਼ਤਰ  ਜਾ ਆਨ ਲਾਈਨ ਅਰਜ਼ੀਆਂ  ਦੇ ਸਕਦੇ ਹਨ : ਵਧੀਕ ਡਿਪਟੀ ਕਮਿਸ਼ਨਰ

 ਮਾਲੇਰਕੋਟਲਾ 05 ਜੁਲਾਈ  (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ  ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਵਿਡ-19 ਬਿਮਾਰੀ ਕਾਰਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੇ ਕਾਨੂੰਨੀ ਵਾਰਸਾਂ ਨੂੰ ਸਰਕਾਰ ਵੱਲੋਂ 50 ਹਜ਼ਾਰ ਰੁਪਏ (ਐਕਸ ਗ੍ਰੇਸ਼ੀਆ) ਮੁਆਵਜ਼ਾ ਦਿੱਤਾ ਜਾ ਰਿਹਾ ਹੈ । ਹੁਣ ਤੱਕ ਜ਼ਿਲ੍ਹੇ ਦੇ ਜ਼ਿਲ੍ਹੇ ਵਿੱਚ ਕੋਵਿਡ ਕਾਰਨ ਜਾਨਾਂ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚੋਂ ਕੇਵਲ 180 ਪਰਿਵਾਰਾਂ -ਵਾਰਸਾਂ ਵੱਲੋਂ ਵਿੱਤੀ ਸਹਾਇਤਾ ਲੈਣ ਲਈ ਦਰਖਾਸਤਾ ਪ੍ਰਾਪਤ ਹੋਇਆ ਸਨ। ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਪਰਿਵਾਰ ਦੇ ਵਾਰਸਾਂ ਨੂੰ ਕਰੀਬ 90 ਲੱਖ 50 ਰੁਪਏ ਵਿੱਤੀ ਸਹਾਇਤਾ  (ਐਕਸ ਗਰੇਸੀਆ) ਵਜੋਂ ਜਾਰੀ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਕੋਵਿਡ-19 ਬਿਮਾਰੀ ਨਾਲ ਜਾਨਾਂ ਗਵਾ ਚੁੱਕੇ ਵਿਅਕਤੀਆਂ ਦੇ ਕਾਨੂੰਨੀ ਵਾਰਸਾਂ ਨੂੰ ਦਸਤਾਵੇਜ਼ ਜਲਦ ਤੋਂ ਜਲਦੀ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਐਕਸ ਗਰੇਸੀਆ ਵਜੋਂ ਮੁਆਵਜ਼ਾ ਦਿੱਤਾ ਜਾ ਸਕੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਰਸ ਨੇ ਮੁਆਵਜ਼ੇ ਲਈ ਅਜੇ ਤੱਕ ਆਪਣੇ ਦਸਤਾਵੇਜ ਜਮ੍ਹਾਂ ਨਹੀਂ ਕਰਵਾਏ ਉਹ  ਦਸਤਾਵੇਜ਼/ਦਰਖਾਸਤ ਸਬੰਧਤ ਐਸ.ਡੀ.ਐਮ. ਦਫ਼ਤਰ, ਸਿਵਲ ਸਰਜਨ ਦਫ਼ਤਰ ਜਾਂ ਫੇਰ ਆਨ ਲਾਈਨ ਵੈਬ ਪੋਰਟਲ ਰਾਹੀਂ ਤੁਰੰਤ ਜਮ੍ਹਾਂ ਕਰਵਾਉਂਦੇ ਹੋਏ ਸਰਕਾਰ ਵੱਲੋਂ ਮਿਲਣ ਵਾਲੀ ਸਹੂਲਤ ਦਾ ਲਾਭ ਪ੍ਰਾਪਤ ਕਰਨ । ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ  ਬਿਨੈਕਾਰ ਦਰਖਾਸਤ ਦੇ ਨਾਲ ਮ੍ਰਿਤਕ ਵਿਅਕਤੀ ਦੇ ਪਛਾਣ ਕਾਰਡ ਦੀ ਤਸਦੀਕਸ਼ੁਦਾ ਕਾਪੀ, ਕਲੇਮ ਕਰਤਾ ਦਾ ਪਛਾਣ ਪੱਤਰ ਦੀ ਕਾਪੀ,ਕਲੇਮ ਕਰਨ ਵਾਲੇ ਅਤੇ ਮ੍ਰਿਤਕ ਵਿਕਅਤੀ ਦੇ ਰਿਸਤੇ ਸਬੰਧੀ ਪਛਾਣ ਪੱਤਰ ਦੀ ਕਾਪੀ, ਕੋਵਿਡ-19 ਦੇ ਟੈਸਟ ਦੀ ਪਾਜੀਟਿਵ ਰਿਪੋਰਟ ਦੀ ਕਾਪੀ, ਹਸਤਪਤਾਲ ਦੁਆਰਾ ਜਾਰੀ ਹੋਏ ਮੋਤ ਦੇ ਕਾਰਨ ਦਾ ਸੰਖੇਪ ਸਾਰ, ਜੇਕਰ ਮੌਤ ਹਸਪਤਾਲ ਵਿੱਚ ਹੋਈ ਹੋਵੇ ਤਾਂ ਮੌਤ ਦਾ ਕਾਰਨ ਦਰਸਾਉਂਦਾ ਮੈਡੀਕਲ ਸਰਟੀਫਿਕੇਟ, ਮ੍ਰਿਤਕ ਵਿਅਕਤੀ ਦਾ ਮੌਤ ਸਰਟੀਫਿਕੇਟ, ਕਾਨੂੰਨੀ ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤੇ ਦਾ ਰੱਦ ਕੀਤਾ ਹੋਇਆ ਬੈਂਕ ਚੈੱਕ, ਮ੍ਰਿਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਦਾ  ਇਤਰਾਜ਼ਹੀਣਤਾ ਸਰਟੀਫਿਕੇਟ ਦੇਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਬਿਨੈਕਾਰ ਆਪਣੀ ਦਰਖਾਸਤ ਸਬੰਧਿਤ ਐਸ.ਡੀ.ਐਮ. ਦਫ਼ਤਰ ਵਿਖੇ ਜਾਂ ਫੇਰ http://covidexgratia.punjab.gov.in 'ਤੇ ਫਾਰਮ ਭਰ ਸਕਦੇ ਹਨ ਤੇ ਲੋੜੀਦੇ ਦਸਤਾਵੇਜ ਵੀ ਅਪਲੋਡ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ  ਕੋਵਿਡ- 19 ਦੀ ਮਹਾਂਮਾਰੀ ਕਾਰਨ ਮਰ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ 50,000 ਰੁਪਏ  ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਪ੍ਰਾਪਤ ਕਰਨ ਸਬੰਧੀ ਜੇਕਰ ਕਿਸੇ ਵਿਅਕਤੀ ਨੂੰ ਕੋਈ ਇਤਰਾਜ ਜਾਂ ਮੁਸ਼ਕਿਲ ਪੇਸ਼ ਆਉਂਦੀ ਹੋਵੇ ਤਾਂ ਉਹ ਇਸ ਸਬੰਧੀ ਜਿਲ੍ਹਾ ਪੱਧਰ ਤੇ ਗਠਿਤ ਕੀਤੀ ਸ਼ਿਕਾਇਤ ਨਿਵਾਰਣ ਕਮੇਟੀ (Grievance Redressal Committees) ਪਾਸ ਆਪਣੀ ਸ਼ਿਕਾਇਤ ਕਰ ਸਕਦਾ ਹੈ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 135ਵਾਂ ਦਿਨ 

ਉੱਠੋ ਜਰਨੈਲ ਜੀ ਫ਼ੌਜਾਂ ਤਿਆਰ ਹਨ ਮੋਰਚਾ ਫਤਿਹ ਕਰੀਏ : ਦੇਵ ਸਰਾਭਾ 

ਮੁੱਲਾਂਪੁਰ ਦਾਖਾ, 5 ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 135ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਢਾਡੀ ਮਨਜੀਤ ਕੌਰ ਦਾਖਾ,ਕੇਵਲ ਸਿੰਘ ਮੁੱਲਾਂਪੁਰ,ਬਲਦੇਵ ਸਿੰਘ ਈਸ਼ਨਪੁਰ,ਅਮਰੀਕ ਸਿੰਘ ਸਰਾਭਾ        ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਿੱਖ ਕੌਮ ਦੀਆਂ ਹੱਕੀ ਮੰਗਾਂ ਮਨਵਾਉਣਾ ਕੋਈ ਵੱਡੀ ਗੱਲ ਨਹੀਂ ਪਰ ਜੇਕਰ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਸਾਥ ਦੇਈਏ ਤੇ ਇਕੱਠੇ ਹੋ ਕੇ ਸੰਘਰਸ਼ ਕਰੀਏ।ਜੇਕਰ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਾਂਗ ਅਸੀਂ ਸਮੁੱਚੀ ਕੌਮ ਇਕ ਮੰਚ ਤੇ ਇਕੱਠੇ ਹੋ ਜਾਈਏ ਤਾਂ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਨ ਵਾਲਿਆਂ ਨੂੰ ਰਾਹ ਨਹੀਂ ਲੱਭਣਾ ਭੱਜਣ ਨੂੰ ਬਾਕੀ ਜਿਵੇਂ ਸਾਡੇ ਮਾਂ ਬੋਲੀ ਪੰਜਾਬੀ ਤੇ ਹਮਲਾ, ਸਾਡੇ ਪਾਣੀਆਂ ਤੇ ਡਾਕਾ,ਪੰਜਾਬ ਦੀ ਜਵਾਨੀ ਨਸ਼ਿਆਂ ਦੇ ਰਾਹ ਅਤੇ ਨੌਜਵਾਨ ਬੋਲਟ ਮੋਟਰਸਾਈਕਲਾਂ ਦੇ ਪਟਾਕੇ ਮਾਰ ਕੇ ਅਤੇ ਟਰੈਕਟਰਾਂ ਤੇ ਉੱਚੀ ਆਵਾਜ਼ 'ਚ ਡੀ ਜੇ ਲਾਉਣ ਨੂੰ ਹੀ ਰੰਗਲਾ ਪੰਜਾਬ ਨੂੰ ਹੀ ਰੰਗਲਾ ਪੰਜਾਬ ਸਮਝੀ ਬੈਠੇ ਹਨ। ਬਾਕੀ ਨੌਜਵਾਨ ਭੋਗਾਂ ਤੇ ਇਕੱਠ ਕਰਨ ਦੀ ਬਜਾਏ ਸਿੱਖ ਕੌਮ ਦੇ ਹੱਕੀ ਮੰਗਾਂ ਲਈ ਚੱਲ ਰਹੇ ਪੰਥਕ ਮੋਰਚਿਆਂ 'ਚ ਹਾਜ਼ਰੀ ਲਵਾਉਣ ਤਾਂ ਜੋ ਜਲਦ ਜਿੱਤਾਂ ਕਰ ਸਕੀਏ । ਉਨ੍ਹਾਂ ਨੇ ਅੱਗੇ ਆਖਿਆ ਕਿ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਜੱਦੀ ਪਿੰਡ ਸਰਾਭਾ ਵਿਖੇ ਚੱਲ ਰਹੇ ਪੰਥਕ ਮੋਰਚਾ ਤੂੰ ਅਰਦਾਸ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸੰਗਰੂਰ ਦੇ ਐੱਮ ਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਲਦੀ ਸਿਹਤਮੰਦ ਹੋ ਕੇ ਲੋਕ ਸਭਾ ਵਿੱਚ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਨ ਬਾਕੀ ਸ .ਮਾਨ ਹਮੇਸ਼ਾਂ ਚੋਣਾਂ 'ਚ ਲੋਕਾਂ ਨੂੰ ਇਹ ਆਖ ਕੇ ਸੰਬੋਧਨ ਕਰਦੇ ਸਨ ਕਿ ਮੈਨੂੰ ਮੇਰੀ ਕੌਮ ਹਰਾਉਂਦੀ ਹੈ ਪਰ ਇਸ ਵਾਰ ਸਿੱਖ ਕੌਮ ਨੇ ਉਹ ਉਲਾਂਭਾ ਸਦਾ ਲਈ ਲਾ ਦਿੱਤਾ ਹੁਣ ਤੁਸੀਂ ਜਲਦੀ ਮੋਰਚਾ ਸੰਭਾਲੋ ।ਅੱਜ ਸਮੁੱਚੀ ਕੌਮ ਆਪ ਜੀ  ਨੂੰ ਉਡੀਕ ਰਹੀ ਹੈ ਕਿ ਕਦੋਂ ਤੁਸੀਂ   ਸਮੁੱਚੀ ਕੌਮ ਨੂੰ ਇਕ ਮੰਚ ਤੇ ਇਕੱਠੇ ਕਰ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਸ਼ੁਰੂ ਕਰਨਗੇ ।ਸੌ ਸਾਡੀ ਬੇਨਤੀ ਉੱਠੋ ਜਰਨੈਲ ਜੀ ਫ਼ੌਜਾਂ ਤਿਆਰ ਹਨ ਮੋਰਚਾ ਫਤਿਹ ਕਰੀਏ । ਆਖ਼ਰ ਵਿੱਚ ਉਨ੍ਹਾਂ ਨੇ ਆਖਿਆ ਕਿ ਅਸੀਂ ਪੂਰੇ ਪੰਜਾਬ 'ਚ ਗੁਰੂਘਰਾਂ ਦੇ  ਵਜ਼ੀਰਾਂ ਨੂੰ ਅਪੀਲ ਕਰਦੇ ਹਾਂ ਕਿ ਹਰ ਰੋਜ਼ ਸਵੇਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਿਆ ਕਰਨ ਤਾਂ ਜੋ ਉਹ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਨਾਲ ਜਲਦ ਰਿਹਾਅ ਹੋ ਕੇ ਆਪਣੇ ਪਰਿਵਾਰਾਂ 'ਚ ਪਹੁੰਚਣ । ਇਸ ਤੋਂ ਇਲਾਵਾ ਅਸੀਂ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਜੀ ਲਈ  ਅਰਦਾਸ ਕਰਦੇ ਹਾਂ ਕਿ ਉਹ ਜਲਦ ਠੀਕ ਹੋ ਜਾਣ। ਬਾਕੀ ਅਸੀਂ ਪੂਰੀ ਚੜ੍ਹਦੀ ਕਲਾ ਨਾਲ ਉਨ੍ਹਾਂ ਦੀ ਰਿਹਾਈ ਲਈ ਮੋਰਚੇ ਤੇ ਬੈਠੇ ਹਾਂ ,ਸੋ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਮੋਰਚਾ ਫਤਿਹ ਕਰਾਂਗੇ। ਆਪ ਜੀ ਜਲਦ ਜੇਲ੍ਹ ਤੋਂ ਬਾਹਰ ਆਓਗੇ । ਇਸ ਮੌਕੇ ਕੈਪਟਨ ਰਾਮਲੋਕ ਸਿੰਘ ਸਰਾਭਾ,ਬੀਬੀ ਹਰਬੰਸ ਕੌਰ ਤਾਜਪੁਰ,  ਭਿੰਦਰ ਸਿੰਘ ਸਰਾਭਾ,ਅਮਰਜੀਤ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ, ਗੁਲਜ਼ਾਰ ਸਿੰਘ ਮੋਹੀ,ਦਵਿੰਦਰ ਸਿੰਘ ਕਾਲੀ ਸਰਾਭਾ,ਮੇਵਾ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਨੂੰ ਵਧਾਈ ਦਿੱਤੀ

ਹਠੂਰ,5,ਜੁਲਾਈ-(ਕੌਸ਼ਲ ਮੱਲ੍ਹਾ)-ਸੀਨੀਅਰ ਸੈਕੰਡਰੀ ਸਕੂਲ ਮੱਲ੍ਹਾ ਦੀ ਬਾਰਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੀ ਪ੍ਰਿੰਸੀਪਲ ਗੁਰਮੀਤ ਕੌਰ ਨੇ ਦੱਸਿਆ ਕਿ ਆਰਟਸ ਗਰੁੱਪ ਵਿਚੋ ਵਿਿਦਆਰਥਣ ਸਿਮਰਨਜੋਤ ਕੌਰ ਨੇ 92.4 ਪ੍ਰਤੀਸਤ ਅੰਕ, ਹਰਮਨਜੋਤ ਕੌਰ ਨੇ 86.8 ਪ੍ਰਤੀਸਤ ਅੰਕ, ਅਮਨਦੀਪ ਕੌਰ ਨੇ 84.2 ਪ੍ਰਤੀਸਤ ਅੰਕ,ਵੋਕੇਸ਼ਨਲ ਗੁਰੱਪ ਵਿਚੋ ਸਿਮਰਨ ਕੌਰ ਨੇ 94.8 ਪ੍ਰਤੀਸਤ, ਅੰਕ,ਨਵਦੀਪ ਕੌਰ ਨੇ 93.8 ਪ੍ਰਤੀਸਤ ਅੰਕ ਅਤੇ ਗਗਨਦੀਪ ਕੌਰ ਨੇ 92.2 ਪ੍ਰਤੀਸਤ ਅੰਕ ਪ੍ਰਾਪਤ ਕੀਤੇ ਹਨ।ਇਸ ਮੌਕੇ ਪ੍ਰਿੰਸੀਪਲ ਗੁਰਮੀਤ ਕੌਰ ਨੇ ਕਿਹਾ ਕਿ ਸਾਨਦਾਰ ਨਤੀਜੇ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਨੂੰ ਜਾਦਾ ਹੈ ਅਤੇ ਉਨ੍ਹਾ ਸਕੂਲ ਦੀਆ ਦੂਜੀਆ ਵਿਿਦਆਰਥਣਾ ਨੂੰ ਵੀ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲ ਦੇ ਸਟਾਫ ਵੱਲੋ ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਨੂੰ ਵਧਾਈ ਦਿੱਤੀ ਗਈ ਅਤੇ ਖੁਸੀ ਵਿਚ ਮੂੰਹ ਮਿੱਠਾ ਕਰਵਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਰਵਿੰਦਰ ਕੌਰ,ਅਰਵਿੰਦ ਕੌਰ,ਸਰਬਜੀਤ ਸਿੰਘ ਮੱਲ੍ਹਾ,ਰਣਜੀਤ ਸਿੰਘ ਹਠੂਰ,ਮਨਮੋਹਨ ਸਿੰਘ,ਸੁਖਵਿੰਦਰ ਕੌਰ,ਦਲਵਿੰਦਰ ਕੌਰ ਬੁੱਟਰ,ਖੁਸਦੀਪ ਕੌਰ,ਕਮਲਜੀਤ ਕੌਰ,ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਪ੍ਰਿੰਸੀਪਲ ਗੁਰਮੀਤ ਕੌਰ ਅਤੇ ਸਕੂਲ ਦਾ ਸਟਾਫ ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਦਾ ਮੂੰਹ ਮਿੱਠਾ ਕਰਵਾਉਦੇ ਹੋਏ।

ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਚਕਰ ਦੇ ਬੇਅੰਤ ਸਿੰਘ ਸਿੱਧੂ ਪ੍ਰਧਾਨ ਬਣੇ  

ਹਠੂਰ,5,ਜੁਲਾਈ-(ਕੌਸ਼ਲ ਮੱਲ੍ਹਾ)-ਦੀ ਨਿਊ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਚਕਰ ਦੀ ਕੁਝ ਦਿਨ ਪਹਿਲਾ ਚੋਣ ਰਿਟਰਨਿੰਗ ਅਫਸਰ ਦੀਪਕ ਸਰਮਾਂ,ਏ ਆਰ ਓ ਜਸਕੀਰਤ ਸਿੰਘ ਸੇਖੋਂ ਅਤੇ ਪੋਲੰਿਗ ਅਫਸਰ ਨਵਦੀਪ ਸਿੰਘ ਦੀ ਨਿਗਰਾਨੀ ਹੇਠ ਹੋਈ ਸੀ।ਇਸ ਮੌਕੇ ਪਿੰਡ ਦੇ 12 ਮੈਬਰਾ ਨੇ ਚੋਣ ਮੈਦਾਨ ਵਿਚ ਭਾਗ ਲਿਆ ਸੀ,ਜਿਨ੍ਹਾ ਵਿਚੋ ਦਸ ਮੈਬਰ ਜੇਤੂ ਰਹੇ ਸਨ।ਜਿਨ੍ਹਾ ਵਿਚੋ ਅੱਠ ਮੈਬਰ ਆਮ-ਆਦਮੀ ਪਾਰਟੀ ਦੇ ਸਨ,ਇਨ੍ਹਾ ਅੱਠ ਮੈਬਰਾ ਨੇ ਸਭਾ ਦੀ ਪ੍ਰਬੰਧਕੀ ਕਮੇਟੀ ਦੇ ਆਹੁਦੇਦਾਰਾ ਦੀ ਚੋਣ ਕੀਤੀ ਜਿਨ੍ਹਾ ਵਿਚ ਪ੍ਰਧਾਨ ਬੇਅੰਤ ਸਿੰਘ ਸਿੱਧੂ,ਮੀਤ ਪ੍ਰਧਾਨ ਰਣਜੀਤ ਸਿੰਘ ਸੰਧੂ,ਉੱਪ ਮੀਤ ਪ੍ਰਧਾਨ ਸੁਖਮੰਦਰ ਸਿੰਘ ਬਾਠ, ਪਰਮਿੰਦਰ ਸਿੰਘ ਜੈਦ, ਤਰਸੇਮ ਸਿੰਘ ਸਿੱਧੂ, ਗੁਰਦੀਪ ਸਿੰਘ ਸਿੱਧੂ, ਦਲਵਾਰ ਕੌਰ ਸਿੱਧੂ, ਗੁਰਮੀਤ ਕੌਰ ਕਿੰਗਰਾ ਨੂੰ ਸਭਾ ਦਾ ਮੈਬਰ ਨਿਯੁਕਤ ਕੀਤਾ ਗਿਆ।ਇਸ ਮੌਕੇ ਨਵੀ ਚੁਣੀ ਸਭਾ ਦੀ ਪ੍ਰਬੰਧਕੀ ਕਮੇਟੀ ਦੇ ਆਹੁਦੇਦਾਰਾ ਨੇ ਕਿਹਾ ਕਿ ਜੋ ਜਿਮੇਵਾਰੀ ਸਾਨੂੰ ਪਿੰਡ ਵਾਸੀਆ ਨੇ ਸੌਪੀ ਹੈ ਅਸੀ ਇਸ ਜਿਮੇਵਾਰੀ ਨੂੰ ਇਮਾਨਦਾਰੀ-ਵਫਾਦਾਰੀ ਨਾਲ ਨਿਭਾਗੇ ਅਤੇ ਸਭਾ ਦੀ ਤਰੱਕੀ ਲਈ ਹਮੇਸਾ ਤੱਤਪਰ ਰਹਾਗੇ।ਇਸ ਮੌਕੇ ਸਮੂਹ ਆਹੁਦੇਦਾਰਾ ਨੂੰ ਆਮ-ਆਦਮੀ ਪਾਰਟੀ ਇਕਾਈ ਚਕਰ ਨੇ ਸਨਮਾਨਿਤ ਕੀਤਾ ਅਤੇ ਖੁਸੀ ਵਿਚ ਮੂੰਹ ਮਿੱਠਾ ਕਰਵਾਇਆ।ਇਸ ਮੌਕੇ ਉਨ੍ਹਾ ਨਾਲ ਸਰਕਲ ਪ੍ਰਧਾਨ ਗੁਰਦੇਵ ਸਿੰਘ ਜੈਦ,ਯੂਥ ਪ੍ਰਧਾਨ ਗੁਰਦੀਪ ਸਿੰਘ ਚਕਰ, ਪੰਚ ਸੋਹਣ ਸਿੰਘ,ਅਮਨਾ ਸਿੰਘ, ਸੁੱਖਾ ਬਾਠ ਚਕਰ,ਗੁਰਮੀਤ ਸਿੰਘ ਖੱਤੀ,ਡਾਇਰੈਕਟਰ ਹਰਪ੍ਰੀਤ ਸਿੰਘ ਹੈਪੀ,ਰਾਜਾ ਸਿੰਘ,ਸਰਨਾ ਸਿੰਘ,ਬਿੱਲੂ ਸਿੰਘ,ਮਨਜੀਤ ਸਿੰਘ ਜੈਦ,ਸਿਮਰਨ ਸਿੰਘ,ਜਗਜੀਤ ਸਿੰਘ,ਗੋਨੀ ਜੈਦ,ਮਨਜੀਤ ਸਿੰਘ ਜੈਦ,ਬਲਵੀਰ ਸਿੰਘ ਕਿੰਗਰਾ,ਰਾਣਾ ਚਕਰ,ਦਰਸਨ ਸਿੰਘ ਆਦਿ ਹਾਜ਼ਰ ਸਨ
ਫੋਟੋ ਕੈਪਸ਼ਨ:- ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਚਕਰ ਦੀ ਨਵੀ ਚੁੱਣੀ ਕਮੇਟੀ ਨੂੰ ਸਨਮਾਨਿਤ ਕਰਦੇ ਹੋਏ ਆਗੂ

    ਪ੍ਰਾਇਮਰੀ ਸਕੂਲ ਨੂੰ ਪ੍ਰਿੰਟਰ ਦਾਨ ਕੀਤਾ

ਹਠੂਰ,5,ਜੁਲਾਈ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਸੱਤੋਵਾਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਦਾਨੀ ਪ੍ਰੀਵਾਰ ਵੱਲੋਂ ਪਿੰ੍ਰਟਰ ਦਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਇੰਚਾਰਜ ਮੈਡਮ ਗਗਨਦੀਪ ਕੌਰ ਕਮਾਲਪੁਰਾ ਨੇ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੋਜੈਕਟਰ ਦੇ ਨਾਲ ਨਾਲ ਕੰਪਿਊਟਰ ਵੀ ਮੁਹੱਈਆ ਕਰਵਾਏ ਗਏ ਹੈ।ਜਿਸ ਨਾਲ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਦੇਣ ਦੇ ਨਾਲ-ਨਾਲ ਬੱਚਿਆਂ ਨੂੰ ਪ੍ਰੈਕਟਿਸ ਲਈ ਕੁਝ ਮਟੀਰੀਅਲ ਵੀ ਮੁਹੱਈਆ ਕਰਵਾਇਆ ਜਾਂਦਾ ਹੈ,ਜਿਸ ਲਈ ਸਕੂਲ ਨੂੰ ਪ੍ਰਿੰਟਰ ਦੀ ਸਖਤ ਜਰੂਰਤ ਸੀ।ਇਸ ਮੰਗ ਨੂੰ ਧਰਮ ਸਿੰਘ ਐਨ.ਆਰ.ਆਈ ਦੇ ਪ੍ਰੀਵਾਰ ਨੇ ਪੂਰਾ ਕਰ ਦਿੱਤਾ ਹੈ।ਇਸ ਮੌਕੇ ਸਕੂਲ ਦੇ ਸਟਾਫ ਵੱਲੋ ਧਰਮ ਸਿੰਘ ਨੂੰ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਬੀ.ਐਮ.ਟੀ ਸੁਖਦੇਵ ਸਿੰਘ ਜੱਟਪੁਰੀ,ਸੁਰਿੰਦਰ ਕੌਰ ਝੋਰੜਾਂ,ਐਸ.ਐਮ.ਸੀ ਚੇਅਰਪਰਸਨ ਬਲਵਿੰਦਰ ਕੌਰ, ਪੰਚ ਸਰਬਜੀਤ ਸਿੰਘ,ਪੰਚ ਸੁਰਜੀਤ ਸਿੰਘ ਆਦਿ ਹਾਜਰ ਸਨ।
ਫੋਟੋ ਕੈਪਸਨ:-ਧਰਮ ਸਿੰਘ ਐਨ.ਆਰ.ਆਈ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਦਾ ਸਟਾਫ।
 

ਨੀਦਰਲੈਂਡ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ ਉੱਪਰ ਪ੍ਰੋਟੈਸਟ  

 

ਨੀਦਰਲੈਂਡ ਜਰਮਨੀ ਹਾਈਵੇ ਨੂੰ ਟਰੈਕਟਰਾਂ ਦੀਆਂ ਵੱਡੀਆਂ ਕਤਾਰਾਂ ਨਾਲ ਰੋਕਿਆ  

 

ਐਮਸਟਰਡਮ , ਜੁਲਾਈ  (ਖਹਿਰਾ )

ਭਾਰਤ ਦੀ ਤਰਜ਼ ਤੇ ਉੱਪਰ ਨੀਦਰਲੈਂਡ ਵਿੱਚ ਵੀ ਕਿਸਾਨਾਂ ਵੱਲੋਂ ਵੱਡੇ ਪੱਧਰ ਉੱਪਰ ਪ੍ਰੋਟੈਸਟ ਕੀਤਾ ਗਿਆ । ਨੀਦਰਲੈਂਡ ਦੇ ਕਿਸਾਨਾਂ ਨੇ ਹਾਈਵੇਅ ਨੂੰ ਰੋਕਣ, ਸਰਕਾਰੀ ਇਮਾਰਤਾਂ ਦੇ ਸਾਹਮਣੇ ਹੜਤਾਲਾਂ ਕਰਨ ਅਤੇ ਸੁਪਰਮਾਰਕੀਟਾਂ ਅਤੇ ਸੁਪਰਮਾਰਕੀਟਾਂ ਨੂੰ ਘੇਰਨ ਲਈ ਟਰੈਕਟਰਾਂ ਦੀ ਵਰਤੋਂ ਕੀਤੀ। ਕਿਸਾਨਾਂ ਨੇ ਨੀਦਰਲੈਂਡ-ਜਰਮਨੀ ਹਾਈਵੇਅ ਨੂੰ ਵੀ ਜਾਮ ਕਰ ਦਿੱਤਾ।ਨੀਦਰਲੈਂਡ ਦੀ ਸਰਕਾਰ 2030 ਤੱਕ ਅਮੋਨੀਆ ਅਤੇ ਨਾਈਟ੍ਰੋਜਨ ਆਕਸਾਈਡ ਦੇ ਨਿਕਾਸ ਨੂੰ 50% ਤੱਕ ਘਟਾਉਣਾ ਚਾਹੁੰਦੀ ਹੈ।

ਕਿਸਾਨਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਤਹਿਤ ਪਸ਼ੂ ਰੱਖਣ 'ਤੇ ਪਾਬੰਦੀ, ਖੇਤੀ ਵਿਚ ਖਾਦਾਂ ਦੀ ਵਰਤੋਂ 'ਤੇ ਪਾਬੰਦੀ ਆਦਿ ਸ਼ਾਮਲ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਹਵਾਈ ਆਵਾਜਾਈ, ਬਿਲਡਿੰਗ ਕੰਸਟਰੱਕਸ਼ਨ ਅਤੇ ਉਦਯੋਗਾਂ ਤੋਂ ਵੱਡੀ ਮਾਤਰਾ ਵਿੱਚ ਖਤਰਨਾਕ ਗੈਸਾਂ ਨਿਕਲਦੀਆਂ ਹੋਣਗੀਆਂ ਪਰ ਉਨ੍ਹਾਂ 'ਤੇ ਕੋਈ ਰੋਕ ਨਹੀਂ ਲਗਾਈ ਜਾ ਰਹੀ। ਕਿਸਾਨਾਂ ਨੇ ਇੱਕ ਨਵਾਂ ਨਾਅਰਾ "ਸਾਡੇ ਕਿਸਾਨ, ਸਾਡਾ ਭਵਿੱਖ" ("our farmers,our future")ਦਿੱਤਾ ਹੈ, ਜਿਵੇਂ ਕਿ ਭਾਰਤ ਵਿੱਚ ਕਿਸਾਨ ਅੰਦੋਲਨ ਦੌਰਾਨ ਨਾਅਰਾ ਸੀ "no farmer, no food"।ਭਾਰਤ ਦੇ ਕਿਸਾਨ ਅੰਦੋਲਨ ਨੇ ਦੁਨੀਆ ਭਰ ਦੇ ਕਿਸਾਨਾਂ 'ਤੇ ਡੂੰਘਾ ਪ੍ਰਭਾਵ ਪਾਇਆ ਹੈ ਅਤੇ ਟਰੈਕਟਰਾਂ ਰਾਹੀਂ ਸ਼ਾਂਤਮਈ ਪ੍ਰਦਰਸ਼ਨ ਦੀ ਭਾਵਨਾ ਪੈਦਾ ਕੀਤੀ ਹੈ ਜਿਸ ਦੇ ਭਵਿੱਖ ਵਿੱਚ ਸਾਰਥਕ ਨਤੀਜੇ ਸਾਹਮਣੇ ਆਉਣਗੇ। ਅੱਜ ਦੇ ਇਸ ਪ੍ਰੋਟੈਸਟ ਨੇ ਯੂਰਪ ਵਿੱਚ ਬਹੁਤ ਵੱਡੇ ਪੱਧਰ ਉੱਪਰ ਪ੍ਰਭਾਵ ਛੱਡਿਆ ਹੈ।