You are here

ਪੰਜਾਬ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ

 ਜਗਰਾਉ  (ਅਮਿਤਖੰਨਾ , ਸ਼ਹਿਰ ਦੇ ਨਾਮਵਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਜਗਰਾਉਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਾਇੰਸ ਗਰੁੱਪ ਚ 34 ਵਿਦਿਆਰਥੀਆਂ ,ਕਾਮਰਸ ਗਰੁੱਪ ਚ 37 ਵਿਦਿਆਰਥੀਆਂ ,ਵੋਕੇਸ਼ਨਲ ਗਰੁੱਪ ਚ 39 ਵਿਦਿਆਰਥੀਆਂ  ਅਤੇ ਆਰਟਸ ਗਰੁੱਪ ਚ ਕੁੱਲ 102 ਵਿਦਿਆਰਥੀਆਂ  ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਧੀਆ ਨੰਬਰ ਲੈਕੇ ਪਾਸ ਕੀਤੀ।ਸਾਇੰਸ ਗਰੁੱਪ ਚ ਵਾਰਿਸ ਆਲਮ ਨੇ ਪਹਿਲਾ,ਅਜੈ ਕੁਮਾਰ ਨੇ ਦੂਜਾ ਅਤੇ ਅਨਮੋਲ ਸਿੰਘ ਧਾਲੀਵਾਲ ਨੇ ਤੀਜਾ ਸਥਾਨ ,ਕਾਮਰਸ ਗਰੁੱਪ ਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ,ਹਰਸ਼ ਜਿੰਦਲ ਨੇ ਦੂਜਾ ਅਤੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ,ਵੋਕੇਸ਼ਨਲ ਗਰੁੱਪ ਚ ਰਾਜਾ ਨੇ ਪਹਿਲਾ,ਜਸਕਰਨ ਸਿੰਘ ਨੇ ਦੂਜਾ ਅਤੇ ਵਿਜੈ ਕੁਮਾਰ ਨੇ ਤੀਜਾ ਸਥਾਨ ਅਤੇ ਆਰਟਸ ਗਰੁੱਪ ਚ ਜਸ਼ਨਪ੍ਰੀਤ ਨੇ ਪਹਿਲਾ,ਸੰਦੀਪ ਨੇ ਦੂਜਾ ਅਤੇ ਅਰੁਣ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ  ਡਾ.ਗੁਰਵਿੰਦਰਜੀਤ ਸਿੰਘ ਜੀ ਨੇ ਦੱਸਿਆ ਕਿ ਸਟਾਫ ਦੀ ਮਿਹਨਤ ਸਦਕਾ 11 ਵਿਦਿਆਰਥੀਆਂ  ਨੇ 90 ਪ੍ਰਤੀਸ਼ਤ ਤੋ ਉੱਪਰ ਨੰਬਰ ਪ੍ਰਾਪਤ ਕੀਤੇ ਅਤੇ ਬਾਕੀ ਸਾਰੇ ਵਿਦਿਆਰਥੀਆਂ  ਨੇ ਲਗਭਗ 60 ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ ।ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦਾ ਕੋਈ ਵੀ ਵਿਦਿਆਰਥੀ ਫੇਲ ਨਹੀਂ ਹੋਇਆ ਜੋ ਕਿ ਸ਼ਹਿਰ ਲਈ ਮਾਨ ਵਾਲੀ ਗੱਲ ਹੈ।ਪ੍ਰਿੰਸੀਪਲ  ਡਾ.ਗੁਰਵਿੰਦਰਜੀਤ ਸਿੰਘ ਜੀ ਨੇ ਕਿਹਾ ਕਿ ਭਵਿੱਖ ਚ ਹੋਰ ਵੀ ਮਿਹਨਤ ਕੀਤੀ ਜਾਵੇਗੀ ਤਾਂ ਜੋ ਸਿੱਖਿਆ ਦੇ ਖੇਤਰ ਚ ਸ਼ਹਿਰ ਦਾ ਮਿਸਾਲੀ ਨਾਂ ਬਣੇ।ਇਸ ਮੌਕੇ ਨਿਰਮਲ ਕੌਰ, ਪੁਸ਼ਪਿੰਦਰ ਕੌਰ,ਹਰਜੀਤ ਸਿੰਘ,ਮਹਿੰਦਰਪਾਲ ਸਿੰਘ,ਡਾ;ਹਰਸਿਮਰਤ ਕੌਰ,ਡਾ.ਸਤਵਿੰਦਰ ਕੌਰ ,ਤੀਰਥ ਸਿੰਘ,ਰਣਜੀਤ ਸਿੰਘ,ਜਤਿੰਦਰ ਸਿੰਘ,ਰਾਜੀਵ ਦੂਆ,ਅਨੂ ਗਰੋਵਰ,ਯਸ਼ੂ ਬਾਲਾ,ਮਾਸਟਰ ਰਾਮ ਕੁਮਾਰ,ਪ੍ਰਭਾਤ ਕਪੂਰ,ਚਰਨਪ੍ਰੀਤ ਸਿੰਘ ਅਤੇ ਸਟਾਫ ਹਾਜਰ ਸੀ।

ਜੁਲਾਈ ਮਹੀਨਾ ਡੇਂਗੂ ਰੋਕਥਾਮ ਨੂੰ ਸਮਰਪਿਤ : ਡਾ. ਭੁਪਿੰਦਰ ਸਿੰਘ

ਮੌਸਮੀ ਬਦਲਾਅ ਨੂੰ ਮੁੱਖ ਰੱਖਦੇ ਹੋਏ ਵੱਖ ਵੱਖ ਥਾਵਾਂ 'ਤੇ ਗਤੀਵਿਧੀਆਂ

ਬੱਸੀ ਪਠਾਣਾਂ/ ਫਤਹਿਗੜ੍ਹ ਸਾਹਿਬ, 01 ਜੁਲਾਈ (ਰਣਜੀਤ ਸਿੱਧਵਾਂ) : ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਨੰਦਪੁਰ ਕਲੌੜ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੀ.ਐਚ.ਸੀ ਨੰਦਪੁਰ ਕਲੌੜ ਵਿਖੇ ਸਿਹਤ ਵਿਭਾਗ ਦੀਆਂ ਹਦਾਇਤਾ ਮੁਤਾਬਕ ਜੁਲਾਈ ਮਹੀਨਾ ਡੇਂਗੂ ਰੋਕਥਾਮ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਭੁਪਿੰਦਰ ਨੇ ਕਿਹਾ ਕਿ ਆ ਰਹੇ ਮੌਸਮੀ ਬਦਲਾਅ ਜਿਸ ਵਿੱਚ ਡੇਂਗੂ ਦਾ ਜੋਰ ਵੱਧ ਜਾਂਦਾ ਹੈ, ਉਸ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਨੇ ਪਹਿਲਾਂ ਤੋਂ ਹੀ ਕਮਰ ਕੱਸੀ ਹੋਈ ਹੈ। ਸਿਹਤ ਕਰਮੀ ਘਰਾਂ, ਦਫਤਰਾਂ, ਅਦਾਰਿਆ ਵਿੱਚ ਜਾ ਕੇ ਪਾਣੀ ਦੀ ਖੜੋਤ ਦੇ ਸਥਾਨਾਂ ਦਾ ਨਿਰੀਖਣ ਕਰਦੇ ਹਨ ਅਤੇ ਮੱਛਰਾਂ ਦੀ ਪੈਦਾਇਸ਼ ਮਿਲਣ 'ਤੇ ਉਸਨੂੰ ਨਸ਼ਟ ਕਰਦੇ ਹਨ। ਉਨ੍ਹਾਂ ਮਕਾਨ ਮਾਲਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦਾ ਲਾਰਵਾ ਪਨਪਣ ਵਾਲੀ ਥਾਵਾਂ ਵੱਲ ਖਾਸ ਧਿਆਨ ਰੱਖਦੇ ਹੋਏ ਜਲਦੀ ਤੋਂ ਜਲਦੀ ਸਾਫ ਸਫ਼ਾਈ ਕਰਨ।  ਅਣਗਿਹਲੀ ਕੀਤੇ ਜਾਣ 'ਤੇ  ਚਲਾਨ ਵੀ ਕੱਟੇ ਜਾਂਦੇ ਹਨ। ਕਿਸੇ ਵੀ ਲੜਾਈ ਨੂੰ ਜਿਤਣ ਲਈ ਲੋਕਾ ਦਾ ਸਹਿਯੋਗ ਬਹੁਤ ਜਰੂਰੀ ਹੈ  ਬਿਨਾਂ ਲੋਕਾਂ ਦੇ ਸਹਿਯੋਗ ਦੇ ਸਰਕਾਰ ਕਿਸੇ ਵੀ ਪ੍ਰੋਗਰਾਮ ਨੂੰ 100 ਪ੍ਰਤੀਸ਼ਤ ਸਫਲ ਨਹੀਂ ਬਣਾ ਸਕਦੀ ਇਸ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ।

ਸਿਹਤ ਵਿਭਾਗ ਵਲੋਂ ਮਨਾਇਆ ਗਿਆ ਵਿਸ਼ਵ ਡਾਕਟਰ ਦਿਵਸ

ਫਾਜ਼ਿਲਕਾ 1 ਜੁਲਾਈ (ਰਣਜੀਤ ਸਿੱਧਵਾਂ) : ਆਜ਼ਾਦੀ ਦਾ ਅੰਮ੍ਰਿਤ  ਮਹਾਂਉਤਸਵ ਦੇ ਤਹਿਤ ਅੱਜ ਵਿਸ਼ਵ ਡਾਕਟਰ ਦਿਵਸ ਦੇ ਮੌਕੇ ਤੇ ਸਿਵਲ ਸਰਜਨ ਫਾਜ਼ਿਲਕਾ ਡਾ. ਤੇਜਵੰਤ ਢਿੱਲੋਂ ਨੇ ਜ਼ਿਲ੍ਹੇ ਦੇ 5 ਡਾਕਟਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਡਾਕਟਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ ਕਿਉਂਕਿ ਡਾਕਟਰਾਂ ਤੋਂ ਬਿਨਾਂ ਸਿਹਤ ਵਿਭਾਗ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਕਿਹਾ ਕਿ ਅੱਜ ਦਾ ਵਿਸਵ ਡਾਕਟਰ ਦਿਵਸ ਨੈਸ਼ਨਲ ਹੈਲਥ ਐਥੋਂਰਿਟੀ ਵੱਲੋਂ ਸਾਰੇ ਦੇਸ ਵਿੱਚ ਡਾਕਟਰਾਂ ਨੂੰ ਸਨਮਾਨਿਤ ਕਰ ਕੇ ਮਨਾਇਆ ਜਾ ਰਿਹਾ ਹੈ। ਪੰਜਾਬ ਵਿੱਚ ‘ਰਾਜ ਸਿਹਤ ਏਜੰਸੀ ਪੰਜਾਬ‘ ਵੱਲੋ ਇਹ ਦਿਨ ਪੰਜਾਬ ਦੇ ਡਾਕਟਰਾਂ ਨੂੰ ਸਨਮਾਨਿਤ ਕਰ ਕੇ ਮਨਾਇਆ ਜਾ ਰਿਹਾ ਹੈ।ਇਸ ਮੌਕੇ ਤੇ ਡਾ. ਢਿੱਲੋ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਡਾ. ਨਿਸ਼ਾਂਤ ਸੇਤੀਆ ਅਤੇ ਡਾ. ਵਿਕਾਸ ਗਾਂਧੀ ਹੱਡੀਆਂ ਦੇ ਰੋਗਾਂ ਦੇ ਮਾਹਿਰ ਹਨ। ਇਹਨਾਂ ਦੀ ‘ਟੀਮ ਓਰਥੋਂ‘ ਬਹੁਤ ਤਨਦੇਹੀ ਨਾਲ ਆਪਣੀਆ ਸੇਵਾਵਾਂ ਦੇ ਰਹੀ ਹੈ। ਗੋਡਿਆਂ ਦੇ ਕਿੰਨੇ ਹੀ ਸਫਲ ਆਪ੍ਰੇਸ਼ਨ  ਇਹ ਟੀਮ ਕਰ ਚੁੱਕੀ ਹੈ। ਇਸੇ ਤਰ੍ਹਾਂ ਡਾ. ਗਗਨਦੀਪ ਸਿੰਘ, ਡਾ. ਰੋਹਿਤ ਗੋਇਲ ਅਤੇ ਡਾ. ਕਿਰਤੀ ਗੋਇਲ ਜੋ ਕਿ ਆਪ੍ਰੇਸ਼ਨਾਂ ਦੇ ਮਾਹਿਰ ਹਨ, ਲਗਾਤਾਰ ਲੋਕਾਂ ਦੀ ਸੇਵਾ ਕਰ ਰਹੇ ਹਨ। ਸਮਾਜ ਨੂੰ ਵੀ ਡਾਕਟਰਾਂ ਦੇ ਪ੍ਰਤੀ ਅਪਣਾ ਰਵੱਈਆ ਅਤੇ ਸੋਚ ਬਦਲਣ ਦੀ ਲੋੜ ਹੈ। ਜਿਸ ਤਰ੍ਹਾਂ  ਅੱਜ ਡਾਕਟਰਾਂ ਦੇ ਪ੍ਰਤੀ ਕੁਝ ਲੋਕਾਂ ਵੱਲੋਂ ਇੱਕ ਨੈਗੇਟਿਵ ਮਾਨਸਿਕਤਾ ਦੇਖਣ ਨੂੰ ਮਿਲ ਰਹੀ ਹੈ। ਉਹ ਸਮਾਜ ਲਈ ਬਹੁਤ ਨੁਕਸਾਨ ਦੇਹ ਹੈ। ਇਸੇ ਮਾਨਸਿਕਤਾ ਕਰਕੇ ਡਾਕਟਰਾਂ ਦੇ ਖਿਲਾਫ਼ ਮਾਰਕੁੱਟ, ਗਾਲੀ ਗਲੋਚ ਆਦਿ ਸ਼ਰਮਸ਼ਾਰ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅੱਜ ਦੇ ਪੜੇ ਲਿਖੇ ਸਮਾਜ ਵਿੱਚ ਐਹੋ ਜਿਹੀ ਕਿਸੇ ਵੀ ਮਾਨਸਿਕਤਾ ਦੀ ਕੋਈ ਥਾਂ ਨਹੀਂ ਹੈ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂ ਨੇ ਕਿਹਾ ਅੱਜ ਜਰੂਰਤ ਹੈ ਸਾਡੀ ਸਿਹਤ ਦੇ ਰੱਖਵਾਲਿਆਂ ਨੂੰ ਉਚਿਤ ਮਾਨ ਸਨਮਾਨ ਅਤੇ ਕੰਮ ਕਰਨ ਲਈ ਵਧੀਆ ਮਾਹੌਲ ਦੇਣ ਦੀ। ਆਓ ਅੱਜ ਦੇ ਦਿਨ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਆਪਣੇ ਡਾਕਟਰਾਂ ਨੂੰ ਉਚਿਤ ਮਾਨ ਸਨਮਾਨ ਦੇਵਾਂਗੇ।

ਡੀ.ਬੀ.ਈ.ਈ ਵਿਖੇ ਡਾਕਟਰਜ਼ ਡੇਅ ਮਨਾਇਆ ਗਿਆ

ਮੈਡੀਸਨ, ਨਿਊਰੋਲੋਜੀ ਤੇ ਡਾਇਬਟੀਸ ਦੇ ਮਾਹਰ ਡਾ. ਸੰਜੇ ਭੱਲਾਂ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਲੁਧਿਆਣਾ, 01 ਜੁਲਾਈ (ਰਣਜੀਤ ਸਿੱਧਵਾਂ) - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਵਿਖੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਦੀ ਅਗਵਾਈ ਹੇਠ ਡਾਕਟਰਜ਼ ਡੇਅ ਮਨਾਇਆ ਗਿਆ। ਜਿਸ ਵਿੱਚ ਡਾ. ਸੰਜੇ ਭੱਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜੋ ਕਿ ਮੈਡੀਸਨ, ਨਿਊਰੋਲੋਜੀ ਅਤੇ ਡਾਇਬਟੀਸ ਦੇ ਮਾਹਰ ਹਨ। ਇਸ ਸਮਾਗਮ ਦੌਰਾਨ ਉਨ੍ਹਾਂ ਨੇ ਡਾਕਟਰਸ ਡੇਅ ਸੈਲੀਬਰੇਟ ਕਰਨ ਦਾਮਹੱਤਵ ਸਮਝਾਇਆ ਅਤੇ ਸਿਹਤਮੰਦ ਰਹਿਣ ਲਈ ਬਹੁਮੁੱਲੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੰਗੇ ਖਾਣ ਪੀਣ, ਕਸਰਤ  ਅਤੇ ਮੈਡੀਟੈਸ਼ਨ ਕਰਨ ਨਾਲ ਹੀ ਆਪਣੀ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਹੈ।ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਤੇ ਹਾਜ਼ਰੀਨ ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ ਜਿਸ ਦਾ ਲਾਇਵ ਟੈਲੀਕਾਸਟ ਜ਼ਿਲ੍ਹਾ ਰੋਜ਼ਗਾਰ ਦਫਤਰ, ਲੁਧਿਆਣਾ ਦੇ ਫੇਸਬੁੱਕ ਪੇਜ਼ ਕੀਤਾ ਗਿਆ।ਉਨ੍ਹਾਂ ਉਮੀਦਵਾਰਾ ਨੂੰ NEET ਪ੍ਰੀਖਿਆ ਤੋਂ ਬਾਅਦ MBBS, BDS, BAMS, BHMS, BSMS, BASS, BUT, BPT, BMLT, BVET ਕੋਰਸ ਕਰਨ ਲਈ ਪ੍ਰੇਰਿਤ ਕੀਤਾ। ਮਿਸ ਸੁਖਮਨ ਮਾਨ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਵੱਲੋਂ ਵੀ ਇਸ ਮੌਕੇ ਵਿਚਾਰ ਵਟਾਂਦਰੇ ਕੀਤੇ ਗਏ। ਸੈਸ਼ਨ ਤੋਂ ਬਾਅਦ ਡਾਕਟਰ ਸੰਜੈ ਭੱਲਾ ਨੇ ਫੇਸਬੁੱਕ ਪੇਜ਼ 'ਤੇ ਜ਼ੋ ਆਨਲਾਇਨ ਸਵਾਲ ਆਏ ੳਨ੍ਹਾਂ ਦਾ ਵੀ ਜਵਾਬ ਦਿੱਤਾ। ਉਨ੍ਹਾਂ ਦੀ ਟੀਮ ਵਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮੁਫ਼ਤ ਚੈੱਕਅਪ ਕੈਂਪ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਧ ਚੜ੍ਹ ਕੇ ਲੋਕਾਂ ਨੇ ਭਾਗ ਲਿਆ।

ਸਿਹਤ ਵਿਭਾਗ ਵੱਲੋਂ ਡਾਕਟਰ ਦਿਵਸ ਮਨਾਇਆ ਗਿਆ -

ਲਾਮਿਸਾਲ ਸੇਵਾਵਾਂ ਦੇਣ ਵਾਲੇ ਡਾਕਟਰਾਂ ਦਾ ਕੀਤਾ ਸਨਮਾਨ
ਲੁਧਿਆਣਾ, 01 ਜੁਲਾਈ  (ਰਣਜੀਤ ਸਿੱਧਵਾਂ)  : ਸਿਹਤ ਵਿਭਾਗ ਵੱਲੋਂ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ। ਜਿੱਥੇ ਲਾਮਿਸਾਲ ਸੇਵਾਵਾਂ ਦੇਣ ਵਾਲੇ ਡਾਕਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਡਾ. ਐੱਸ.ਪੀ ਸਿੰਘ ਨੇ ਕਿਹਾ ਕਿ ਡਾਕਟਰ ਸਾਡੇ ਸਮਾਜ ਦੇ ਸੱਚੇ ਸਾਥੀ ਹਨ। ਉਨ੍ਹਾਂ ਕਿਹਾ ਕਿ ਡਾਕਟਰ ਹਰ ਸਮੇਂ ਸਮਾਜ ਦੀ ਸੇਵਾ ਕਰਦੇ ਹਨ, ਪ੍ਰਰੰਤੂ ਕੋਵਿਡ-19 ਮਹਾਮਾਰੀ ਦੌਰਾਨ ਵਿਸ਼ਵ ਭਰ ਦੇ ਡਾਕਟਰਾਂ ਨੇ ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਮੋਹਰੀ ਰੋਲ ਅਦਾ ਕੀਤਾ ਹੈ ਜੋ ਇਕ ਮਿਸਾਲੀ ਸੇਵਾ ਹੈ।ਉਨ੍ਹਾਂ ਡਾਕਟਰ ਵਰਗ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਸਮੇਂ ਵਿੱਚ ਕੀਤੀ ਜਾਂਦੀ ਸੇਵਾ ਹੋਰ ਵੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਇਸ ਸਮੇਂ ਪੂਰੇ ਸਮਾਜ ਨੂੰ ਇਸ ਜਾਨਲੇਵਾ ਬਿਮਾਰੀ ਤੋਂ ਬਚਾਉਣ ਲਈ ਡਾਕਟਰ ਆਪਣਾ ਪੂਰਾ ਸਮਾਂ ਸੇਵਾ ਲਈ ਸਮਰਪਿਤ ਰਹੇ ਹਨ।ਇਹ ਸੇਵਾ ਹਰ ਸਮੇਂ ਜਾਰੀ ਰੱਖਣੀ ਚਾਹੀਦੀ ਹੈ।ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਸਮੂਹ ਸਟਾਫ਼ ਨੂੰ ਵੀ ਹੱਲਾਸ਼ੇਰੀ ਦਿੰਦੇ ਹੋਏ ਲੋੜਵੰਦਾਂ ਦੀ ਸੇਵਾ ਜਾਰੀ ਰੱਖਣ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਹ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਹੈ।ਇਸ ਮੌਕੇ ਵਧੀਆਂ ਸੇਵਾਂਵਾਂ ਨਿਭਾਉਣ ਵਾਲੇ ਡਾਕਟਰਾਂ ਨੂੰ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ ਜਿੰਨ੍ਹਾਂ ਵਿੱਚ ਡਾਕਟਰ ਅਮਨਪ੍ਰੀਤ ਕੌਰ ਐਲ.ਐਮ ਸਿਵਲ ਹਸਪਤਾਲ ਲੁਧਿਆਣਾ, ਡਾਕਟਰ ਅਲਿਖ ਸਰੀਨ ਸਿਵਲ ਹਸਪਤਾਲ ਜਗਰਾਉਂ, ਡਾਕਟਰ ਰੂਚੀ ਅਗਰਵਾਲ ਐਲ.ਐਮ ਸਿਵਲ ਹਸਪਤਾਲ ਲੁਧਿਆਣਾ, ਡਾਕਟਰ ਰੀਪੂਦਮਨ ਐਲ.ਐਮ ਸਿਵਲ ਹਸਪਤਾਲ ਲੁਧਿਆਣਾ ਅਤੇ ਡਾਕਟਰ ਤਾਰਿਕਜੋਤ ਸਿੰਘ ਸਿਵਲ ਹਸਪਤਾਲ ਸਮਰਾਲਾ ਸਾਮਲ ਹਨ।

ਸਿੱਧਵਾਂ ਬੇਟ ਵਿਖੇ ਆਂਗਨਵਾੜੀ ਕੇਂਦਰ ਵੱਲੋਂ ਵਿਸ਼ਵ ਨਸ਼ਾ ਮੁਕਤੀ ਦਿਵਸ ਮਨਾਇਆ ਗਿਆ  

ਸਿੱਧਵਾਂ ਬੇਟ ( ਡਾ ਮਨਜੀਤ ਸਿੰਘ ਲੀਲਾ ) ਆਂਗਣਵਾੜੀ ਕੇਂਦਰ ਸਿੱਧਵਾਂ ਬੇਟ ਵਿਖੇ ਵਿਸ਼ਵ ਨਸ਼ਾ ਮੁਕਤੀ ਦਿਵਸ ਮਨਾਇਆ ਗਿਆ। ਇਸ ਮੌਕੇ ਹੋਮਿਓਪੈਥਿਕ ਮੈਡੀਕਲ ਅਫਸਰ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਸਿੱਧਵਾਂ ਬੇਟ ਡਾ: ਰਿਚਾ ਭਾਰਦਵਾਜ ਨੇ ਲੋਕਾਂ ਨੂੰ ਸਾਡੇ ਦੇਸ਼ ਵਿੱਚ ਨਸ਼ਿਆਂ ਦੀ ਸਥਿਤੀ ਬਾਰੇ ਜਾਗਰੂਕ ਕੀਤਾ।

ਉਹਨਾ ਨੇ ਕਿਸੇ ਅਜਿਹੇ ਵਿਅਕਤੀ ਦੇ ਲੱਛਣਾਂ ਦਾ ਵਰਣਨ ਕੀਤਾ  ਜਿਵੇਂ ਕਿ ਗੁੱਸਾ ਅਤੇ ਚਿੜਚਿੜਾਪਨ, ਸਮਾਜਿਕਤਾ ਤੋਂ ਪਰਹੇਜ਼, ਮੂਡ ਸਵਿੰਗ, ਇਨਸੌਮਨੀਆ ਅਤੇ  ਭੁੱਖ ਨਾ ਲੱਗਣਾ ਆਦਿ। ਕੋਈ ਵੀ ਵਿਅਕਤੀ ਜੋ ਉੱਪਰ ਦੱਸੇ ਲੱਛਣਾਂ ਦੇ ਨਾਲ ਪੇਸ਼ ਕਰਦਾ ਹੈ, ਦੇਖਭਾਲ ਲਈ ਨਜ਼ਦੀਕੀ ਡਾਕਟਰੀ ਸਹੂਲਤ ਨਾਲ ਸੰਪਰਕ ਕਰਨਾ ਚਾਹੀਦਾ ਹੈ, ਇਸ ਵਿਚ ਹੋਮਿਓਪੈਥਿਕ ਦਵਾਇਆ ਵੀ ਕਾਫੀ ਲਾਭਕਾਰੀ ਹਨ ਅਤੇ ਨਾਲ ਹੀ ਇਹਨਾ ਦਵਾਇਆ ਦਾ ਕੋਈ ਸਾਇਡ ਇਫੈਕਟ  ਨਹੀ ਹੈ। ਇਸ ਬਿਮਾਰੀ ਨੂੰ ਜੜੋਂ੍ਹ ਖ਼ਤਮ ਕਰਨ ਲਈ ਸਮਾਜ ਨੂੰ ਸਿਹਤ ਸੰਭਾਲ ਪ੍ਰਦਾਤਾਵਾਂ ਦੇ ਨਾਲ ਅੱਗੇ ਆਉਣ ਦੀ ਲੋੜ ਹੈ। ਉਹਨਾ ਨੇ ਪਰਿਵਾਰਾਂ ਨੂੰ ਇੱਕ ਸਹਾਰਾ ਬਣ ਕੇ ਇਸ ਦੇ ਖਾਤਮੇ ਵਿੱਚ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।

 

01ਵੇਂ ਦਿਨ ਵੀ ਥਾਣੇ ਅੱਗੇ ਪੱਕਾ ਮੋਰਚਾ ਜਾਰੀ!

ਅੈਕਸ਼ਨ ਲਈ 10 ਜੁਲਾਈ ਨੂੰ ਬੁਲਾਈ ਸਾਂਝੀ ਮੀਟਿੰਗ  
ਜਗਰਾਉਂ 01 ਜੁਲਾਈ ( ਗੁਰਕੀਰਤ ਜਗਰਾਉਂ )  ਪੁਲਿਸ ਅੱਤਿਆਚਾਰ ਖਿਲਾਫ਼ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਅੱਗੇ ਲਗਾਇਆ ਪੱਕਾ ਮੋਰਚਾ ਅੱਜ 101ਵੇਂ ਦਿਨ ਵੀ ਜਾਰੀ ਰਿਹਾ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਪੰਜਾਬ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਕਿਸਾਨ ਸਭਾ ਦੇ ਅਾਗੂ ਨਿਰਮਲ ਸਿੰਘ ਧਾਲੀਵਾਲ, ਕੇਕੇਯੂ(ਯੂਥ ਵਿੰਗ) ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਬੀਕੇਯੂ(ਡਕੌਂਦਾ) ਦੇ ਆਗੂ ਰਾਮਤੀਰਥ ਸਿੰਘ ਲੀਲ੍ਹਾ ਨੇ ਕਿਹਾ ਕਿ ਕਿਰਤੀ ਲੋਕ ਪੱਕੇ ਮੋਰਚੇ ਨੂੰ ਸਫਲ ਕਰਨ ਲਈ ਦ੍ਰਿੜ ਹਨ। ਤਰਲੋਚਨ ਸਿੰਘ ਝੋਰੜਾਂ, ਅਵਤਾਰ ਸਿੰਘ ਰਸੂਲਪੁਰ ਤੇ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ 100 ਦਿਨ ਪੂਰੇ ਹੋਣ ਤੋਂ ਪੰਜਾਬ ਸਰਕਾਰ ਦੇ ਬੋਲੇ ਕੰਨਾਂ ਨੂੰ ਖੋਲ੍ਹਣ ਲ਼ਈ ਜਲਦੀ ਹੀ ਇੱਕ ਵਿਸ਼ਾਲ ਰੋਸ-ਪ੍ਰਦਰਸ਼ਨ ਕੀਤਾ ਜਾਵੇ ਜਿਸ  ਬਾਰੇ ਵਿਚਾਰ ਚਰਚਾ ਲਈ ਸਾਰੀਆਂ ਹੀ ਸੰਘਰਸ਼ੀਲ ਜੱਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ 10 ਜੁਲਾਈ ਨੂੰ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਵਿੱਚ ਜਿੱਤ ਯਕੀਨੀ ਬਣਾਉਣ ਲਈ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨੁੱਕੜ ਮੀਟਿੰਗ ਦੁਰਾਨ ਲੋਕਾਂ ਵਿੱਚ ਮੌਕੇ ਦੀ ਆਪ ਸਰਕਾਰ ਖਿਲਾਫ਼ ਰੋਹ ਵਧ ਰਿਹਾ ਹੈ ਲੋਕ ਤਰ੍ਹਾਂ-ਤਰ੍ਹਾਂ ਦੇ ਸੁਆਲ਼ ਕਰ ਰਹੇ ਹਨ। ਇਸ ਸਮੇਂ ਹਰੀ ਸਿੰਘ ਤੇ ਮਹਿੰਦਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜੀ, ਨਿਹੰਗ ਚੜ੍ਤ ਸਿੰਘ, ਠੇਕੇਦਾਰ ਅਵਤਾਰ ਸਿੰਘ , ਬਲਵਿੰਦਰ ਸਿੰਘ, ਬਖਤਾਵਰ ਸਿੰਘ, ਨੇ ਕਿਹਾ ਕਿ ਪੰਜਾਬ ਦੇ ਲੋਕ ਨਿਆਂ ਲੈ ਕੇ ਹੀ ਦਮ ਲੈਂਦੇ ਹਨ ਇਹ ਇਤਿਹਾਸ ਹੈ ਪੰਜਾਬ ਦਾ। ਕਿਸਾਨ-ਮਜ਼ਦੂਰ ਆਗੂ ਮਨਮੋਹਨ ਸਿੰਘ, ਗੁਰਚਰਨ ਸਿੰਘ, ਜਗਰੂਪ ਸਿੰਘ ਅੱਚਰਵਾਲ, ਪ੍ਰਿੰਸੀਪਲ ਹਰਭਜਨ ਸਿੰਘ ਨੇ ਵੀ ਪੁਲਿਸ ਪ੍ਰਸਾਸ਼ਨ ਦੇ  ਗਰੀਬ ਲੋਕਾਂ ਦੇ ਮਸਲ਼ਿਆਂ ਪ੍ਰਤੀ ਖੇਸਲ਼ ਵੱਟਣ ਦੇ ਵਤੀਰੇ ਦੀ ਨਿਖੇਧੀ ਕੀਤੀ । ਜ਼ਿਕਰਯੋਗ ਹੈ ਕਿ 23 ਮਾਰਚ ਤੋਂ ਇਲਾਕੇ ਦੀਆਂ ਯੂਝਾਰੂ ਜੱਥੇਬੱਦੀਆਂ ਵਲੋਂ ਪੀੜ੍ਹਤ ਗਰੀਬ ਅਨੁਸੂਚਿਤ ਜਾਤੀਆਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਥਾਣੇ ਅੱਗੇ ਪੱਕਾ ਮੋਰਚਾ ਲਗਾਇਆ ਹੋਇਆ ਹੈ ਪਰ ਪੁਲਿਸ ਅਧਿਕਾਰੀ ਮੁਕੱਦਮੇ ਨਾਲ ਸਬੰਧਤ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਜਿਵੇਂ ਕਿ ਅਕਸਰ ਹੀ ਅਾਮ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ।

ਗੁਰਦੇਵ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵੀ ਹੋਈ ਮਨੁੱਖਤਾ ਨੂੰ ਸਮਰਪਿਤ

ਮਾੜੀ ਮੁਸਤਫ਼ਾ 30 ਜੂਨ (ਮਨੋਜ ਕੁਮਾਰ ਨਿੱਕੂ) ਪ੍ਰੇਮੀ ਗੁਰਦੇਵ ਸਿੰਘ ਇੰਸਾਂ ਨੇ ਵੀ ਬਲਾਕ ਮਾੜੀ ਮੁਸਤਫ਼ਾ ਦੇ ਮਹਾਨ ਸਰੀਰਦਾਨੀਆਂ ਵਿੱਚ ਆਪਣਾ ਨਾਮ ਦਰਜ ਕਰਵਾਇਆ। ਅੱਜ ਦੇ ਘੋਰ ਕਲਯੁੱਗ ਵਿਚ ਜਿਥੇ ਕੋਈ ਆਪਣੇ ਸਰੀਰ ਦਾ ਇੱਕ ਵਾਲ ਤੱਕ ਨਹੀਂ ਦਿੰਦਾ ਉੱਥੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 139 ਕਾਰਜਾਂ ਤਹਿਤ ਡੇਰਾ ਸ਼ਰਧਾਲੂ ਮਾਨਵਤਾ ਹਿੱਤ ਸੇਵਾ ਕਾਰਜਾਂ ਨੂੰ ਵੱਧ ਚੜ੍ਹ ਕੇ ਅੰਜਾਮ ਦੇ ਰਹੇ ਹਨ। ਉਸੇ ਦੀ ਹੀ ਮਿਸਾਲ ਅੱਜ ਬਲਾਕ ਮਾੜੀ ਮੁਸਤਫ਼ਾ ਜ਼ਿਲ੍ਹਾ ਮੋਗਾ ਦੇ ਪਿੰਡ ਮੱਲ ਕੇ ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀਆਂ ਸ਼ਿਕਸ਼ਾਵਾਂ ਤੇ ਚਲਦੇ ਹੋਏ। ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਿਕ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਪਿੱਛੋਂ ਉਹਨਾਂ ਦੇ ਪੁੱਤਰ ਅਮਰ ਸਿੰਘ ਇੰਸਾਂ ਨੇ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪ੍ਰੇਰਨਾ ਤੇ ਚਲਦਿਆਂ ਬਲਾਕ ਮਾੜੀ ਮੁਸਤਫ਼ਾ ਦੇ ਜਿੰਮੇਵਾਰਾਂ ਦੇ ਜਰੀਏ ਤੁਰੰਤ ਮੈਡੀਕਲ ਕਾਲਜ ਨਾਲ ਸੰਪਰਕ ਕਰਕੇ ਕਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ, ਅੱਜ ਸੈਕੜਿਆਂ ਦੀ ਗਿਣਤੀ ਵਿੱਚ ਸਾਧ ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜਰੀ ਵਿੱਚ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਰੋਹੀਖੰਡ ਕਾਲਜ ਬਰੇਲੀ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤੀ ਗਈ। ਇਸ ਮੌਕੇ ਪਿੰਡ ਮਾੜੀ ਮੁਸਤਫ਼ਾ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁੱਤ ਵੱਡਾ ਯੋਗਦਾਨ ਹੈ ਜਿਸ ਨਾਲ ਸਾਡੇ ਜੋ ਬੱਚੇ ਮੈਡੀਕਲ ਲਾਈਨ ਵਿੱਚ ਹਨ ਉਹਨਾਂ ਨੂੰ ਰਿਸਰਚ ਕਰਨ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ। ਕਿਉਂ ਕਿ ਮੈਡੀਕਲ ਖੋਜਾਂ ਲਈ ਮ੍ਰਿਤਕ ਸ਼ਰੀਰਦਾਨ ਕਰਨਾ ਬਹੁੱਤ ਵੱਡੀ ਮਾਨਵਤਾ ਦੀ ਸੇਵਾ ਹੈ। ਅੱਗੇ ਉਹਨਾਂ ਨੇ ਕਿਹਾ ਕਿ ਅੱਜ ਸ਼ਰੀਰ ਦਾਨੀ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਦੇ ਪਰਿਵਾਰ ਨੇ ਰੂੜੀਵਾਦੀ ਸੋਚ ਤੋਂ ਉਪਰ ਉਠਕੇ ਇਹ ਸੇਵਾ ਕਾਰਜ ਕੀਤਾ ਹੈ। ਅੱਜ ਇਸ ਮੌਕੇ ਬਲਾਕ ਮਾੜੀ ਮੁਸਤਫ਼ਾ ਦੇ ਜਿਮੇਵਾਰ 15 ਮੈਂਬਰ ਰਣਜੋਧ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਜੋ ਕਿ ਬਹੁੱਤ ਹੀ ਮਿਲਾਪੜੇ ਸੁਭਾਅ ਦੇ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰਕੇ ਇਜ਼ਤ ਦੀ ਜ਼ਿੰਦਗੀ ਜਿਉਈ। ਜਦੋਂ ਵੀ ਉਹਨਾਂ ਕੋਲ ਘਰ ਜਾਂਦਾ ਤਾਂ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਜੀ ਚਾਹ-ਪਾਣੀ ਤਾਂ ਪੁੱਛਦੇ ਹੀ। ਅੱਜ ਇਸ ਭਲਾਈ ਕਾਰਜ ਦੀ ਸ਼ਲਾਘਾ ਹਰ ਨਗਰ ਵਾਸੀ ਕਰ ਰਿਹਾ ਹੈ। ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਸਾਧ ਸੰਗਤ ਨੇ ਅਬੂਲੈਂਸ ਉੱਤੇ ਫੁੱਲਾਂ ਦੀ ਵਰਖਾ ਕੀਤੀ ਤੇ ਪਵਿੱਤਰ ਨਾਅਰਾ ਲਾਇਆ। ਇਸ ਮੌਕੇ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਦੇ ਗੁਰਮੇਲ ਸਿੰਘ ਪੁੱਤਰ, 25 ਮੈਂਬਰ ਮਿੱਠੂ ਸਿੰਘ, ਗੁਰਮੇਲ ਸਿੰਘ, ਬਲਾਕ ਭੰਗੀਦਾਸ ਪ੍ਰੇਮ ਸ਼ਰਮਾ, 15 ਮੈਂਬਰ ਸਵਰਨ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ, ਅਮਰਦੀਪ ਸਿੰਘ, ਕਰਮਜੀਤ ਸਿੰਘ, ਗ੍ਰੀਨ ਐਸ ਦੇ ਸੇਵਾਦਾਰ ਅਤੇ ਸਾਧ ਸੰਗਤ ਹਾਜ਼ਿਰ ਸੀ।

ਪੋਤੇ ਦਾ ਜਨਮਦਿਨ ਨੂੰ ਪੌਦੇ ਲਗਾ ਕੇ ਮਨਾਇਆ

 

ਮੋਗਾ 30 ਜੂਨ(ਮਨੋਜ ਕੁਮਾਰ ਨਿੱਕੂ) ਡੇਰਾ ਸੱਚਾ ਸੌਦਾ ਦੀਆਂ ਸ਼ਿਖਸ਼ਾਵਾਂ ਤੇ ਚਲਦਿਆਂ ਅੱਜ ਮੋਗਾ ਦੇ ਡੇਰਾ ਪ੍ਰੇਮੀ ਬਲਦੇਵ ਸਿੰਘ ਇੰਸਾਂ ਨਾਇਬ ਤਹਿਸੀਲਦਾਰ ਰਿਟਾ ਵਾਸੀ ਗਿੱਲ ਰੋਡ ਮੋਗਾ ਨੇ ਆਪਣੇ ਪੋਤੇ ਦਾ ਜਨਮ ਦਿਨ ਫ਼ਲਦਾਰ ਪੋਦ੍ਹੇ ਲਗਾ ਕੇ ਮਨਾਇਆ, ਇਸ ਮੌਕੇ ਬਲਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਮੇਰੇ ਪੋਤੇ ਸਮਰਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਇੰਸਾਂ ਦਾ ਜਨਮਦਿਨ ਹੈ, ਜਿਸਨੂੰ ਮੁੱਖ ਰੱਖਦੇ ਹੋਏ ਸਾਡੇ ਪਰਿਵਾਰ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਫ਼ਲਦਾਰ ਪੌਦੇ ਲਾਕੇ ਕੁਦਰਤ ਨੂੰ ਬਹੁੱਤ ਵੱਡਾ ਤੋਹਫ਼ਾ ਦਿੱਤਾ ਹੈ। ਉਹਨਾਂ ਦੱਸਿਆ ਕਿ ਸਾਨੂੰ ਇਹ ਸ਼ਿਕਸ਼ਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਤੋਂ ਮਿਲੀ ਹੈ ਬਲਦੇਵ ਸਿੰਘ ਇੰਸਾਂ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਅੱਜ ਮੇਰੇ ਪੋਤਰੇ ਸਮਰਪ੍ਰੀਤ ਸਿੰਘ ਦੇ ਜਨਮ ਦਿਨ ਤੇ ਇਕ ਪੌਦਾ ਪੋਤਰੇ ਸਮਰਪ੍ਰੀਤ ਨੇ ਲਗਾਇਆ ਤੇ ਇਕ ਪੌਦਾ ਪੋਤਰੀ ਗੁਣਪ੍ਰੀਤ ਕੌਰ ਨੇ ਲਗਾਇਆ ਜਿਸ ਨਾਲ ਅੱਜ ਬਹੁੱਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਕਾਰਜ ਦੀ ਲੋਕਾਂ ਨੇ ਭਰਪੂਰ ਪ੍ਰਸ਼ੰਸਾ ਕੀਤੀ ਇਸ ਮੌਕੇ ਉਹਨਾਂ ਦੇ ਪੁੱਤਰ ਜੱਗਪ੍ਰੀਤ ਸਿੰਘ ਇੰਸਾ, ਤਰਨਜੀਤ ਕੌਰ ਇੰਸਾਂ ਪੁੱਤਰ-ਨੂੰਹ, ਗੁਣਪ੍ਰੀਤ ਕੌਰ ਪੋਤਰੀ, ਤਜਿੰਦਰ ਸਿੰਘ, ਹਰਮੀਤ ਕੌਰ, ਗੁਰਵਿੰਦਰ ਸਿੰਘ, ਪਵਨ ਇੰਸਾਂ ਫਰੀਦਕੋਟ ਮੌਜੂਦ ਸਨ।

ਡਿਪਟੀ ਕਮਿਸ਼ਨਰ ਵੱਲੋਂ ਮਗਨਰੇਗਾ ਸਟਾਫ਼ ਅਤੇ ਸਬੰਧਿਤ ਅਧਿਕਾਰੀਆਂ ਨਾਲ ਸਕੀਮ ਦੀ ਪ੍ਰਗਤੀ ਸਬੰਧੀ ਰੀਵਿਊ ਮੀਟਿੰਗ  

ਛੱਪੜਾਂ ਦਾ ਨਵੀਨੀਕਰਨ/ ਸੁਧਾਰ, ਰੁੱਖ ਲਗਾਉਣ ਤੇ ਕੁਦਰਤੀ ਸਰੋਤਾਂਵ ਨਾਲ ਸਬੰਧਤ ਕੰਮ ਪਲੇਠੇ ਤੌਰ ਤੇ ਕੀਤੇ ਜਾਣ : ਡਿਪਟੀ ਕਮਿਸ਼ਨਰ
ਫਿਰੋਜ਼ਪੁਰ 30 ਜੂਨ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਆਈ.ਏ.ਐਸ. ਵੱਲੋਂ ਮਗਨਰੇਗਾ ਸਕੀਮ ਦੀ ਪ੍ਰਗਤੀ ਦਾ ਰੀਵਿਊ ਕਰਨ ਲਈ ਸਮੂਹ ਮਗਨਰੇਗਾ ਸਟਾਫ਼ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿ) ਸ. ਗਗਨਦੀਪ ਸਿੰਘ ਵਿਰਕ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ. ਹਰਜਿੰਦਰ ਸਿੰਘ ਵੀ ਹਾਜ਼ਰ ਸਨ। ਮਗਨਰੇਗਾ ਸਕੀਮ ਤਹਿਤ ਵੱਖ-ਵੱਖ ਨੁਕਤਿਆਂ ਉਤੇ ਪ੍ਰਗਤੀ ਦਾ ਰੀਵਿਊ ਕਰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋ ਸਮੂਹ ਬੀ.ਡੀ.ਪੀ.ਓਜ ਅਤੇ ਸਮੂਹ ਮਗਨਰੇਗਾ ਸਟਾਫ਼ ਨੂੰ ਆਦੇਸ਼ ਜਾਰੀ ਕੀਤੇ ਕਿ ਜ਼ਿਲ੍ਹੇ ਦੀ ਹਰੇਕ ਪੰਚਾਇਤ ਵਿੱਚ ਮਗਨਰੇਗਾ ਸਕੀਮ ਤਹਿਤ ਵੱਧ ਤੋ ਵੱਧ ਕੰਮ ਕਰਵਾਏ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਪਲੇਠੇ ਤੌਰ `ਤੇ ਕੁਦਰਤੀ ਸਰੋਤਾਂ ਨਾਲ ਸਬੰਧਿਤ ਕੰਮ ਕਰਵਾਏ ਜਾਣ ਜਿਨ੍ਹਾਂ ਵਿੱਚ ਛੱਪੜਾਂ ਦਾ ਨਵੀਨੀਕਰਨ, ਛੱਪੜਾਂ ਦਾ ਸੁਧਾਰ ਤੋਂ ਇਲਾਵਾ ਰੁੱਖ ਲਗਾਉਣ ਦੇ ਕੰਮ ਵੱਧ ਤੋ ਵੱਧ ਕਰਵਾਏ ਜਾਣ। ਡਿਪਟੀ ਕਮਿਸ਼ਨਰ ਨੇ ਸਟਾਫ਼ ਨੂੰ ਇਹ ਵੀ ਸਖ਼ਤ ਹਦਾਇਤ ਕੀਤੀ ਗਈ ਕਿ ਨਹਿਰ ਮਹਿਕਮੇ ਵੱਲੋਂ ਪ੍ਰਾਪਤ ਹੋਈਆਂ ਤਜਵੀਜਾਂ ਅਨੁਸਾਰ ਸਾਰੇ ਦੇ ਸਾਰੇ ਕੰਮ ਜਿਵੇਂ ਕਿ ਡਰੇਨਾਂ/ਖਾਲਿਆਂ ਅਤੇ ਨਹਿਰਾਂ ਆਦਿ ਦੇ ਕੰਮ ਤੁਰੰਤ ਸ਼ੁਰੂ ਕਰਵਾਏ ਜਾਣ। ਉਨ੍ਹਾਂ ਨੇ ਮਗਨਰੇਗਾ ਫੀਲਡ ਸਟਾਫ਼ ਨੂੰ ਰੋਜ਼ਾਨਾ ਫੀਲਡ ਵਿੱਚ ਕੰਮ ਵਾਲੀ ਥਾਂ ਤੇ ਹਾਜ਼ਰ ਰਹਿਣ ਦੇ ਵੀ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਮਗਨਰੇਗਾ ਸਕੀਮ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਅਤੇ 15ਵੇਂ ਵਿੱਤ ਕਮਿਸ਼ਨ ਦੇ ਫੰਡਾਂ ਨਾਲ ਕੰਨਵਰਜਸ ਕਰਕੇ ਪਿੰਡਾਂ ਵਿੱਚ ਵੱਧ ਤੋ ਵੱਧ ਲੀਕਵਡ ਅਤੇ ਸੋਲਿਡ ਵੇਸਟ ਮੈਨੇਜਮੈਟ ਦੇ ਕੰਮ ਤਤਕਾਲ ਪ੍ਰਭਾਵ ਨਾਲ ਕਰਵਾਉਣ ਦੇ ਆਦੇਸ਼ ਵੀ ਦਿੱਤੇ।ਉਨ੍ਹਾਂ ਸਮੂਹਮਗਨਰੇਗਾ ਸਟਾਫ਼ ਨੂੰ ਸਖਤੀ ਨਾਲ ਹਦਾਇਤ ਕੀਤੀ ਕਿ ਮੁੱਖ ਦਫਤਰ ਵੱਲੋ ਜਾਰੀ ਹਦਾਇਤਾਂ ਅਨੂਸਾਰ ਨੈਸ਼ਨਲ ਮੋਬਾਇਲ ਮੋਨੀਟਰਿੰਗ ਸਿਸਟਮ ਨੂੰ ਜ਼ਿਲ੍ਹੇ ਵਿੱਚ ਫੋਰੀ ਤੌਰ `ਤੇ ਲਾਗੂ ਕੀਤਾ ਜਾਵੇ ਅਤੇ ਮੁੱਖ ਦਫਤਰ ਵੱਲੋਂ ਦਿੱਤੇ ਗਏ ਟੀਚਿਆਂ ਅਨੁਸਾਰ ਮੈਨਡੇਜ਼ ਜਨਰੇਟ ਕੀਤੇ ਜਾਣ। ਮੀਟਿੰਗ ਦੋਰਾਨ ਵਧੀਕ ਡਿਪਟੀ ਕਮਿਸ਼ਨਰ (ਵਿ) ਸ. ਗਗਨਦੀਪ ਸਿੰਘ ਵਿਰਕ ਵੱਲੋਂ ਸਮੂਹ ਅਧਿਕਾਰੀਆਂ ਅਤੇ ਮਗਨਰੇਗਾ ਸਟਾਫ ਨੂੰ ਆਦੇਸ਼ ਦਿੱਤੇ ਗਏ ਕਿ ਉਨ੍ਹਾਂ ਵੱਲੋਂ ਮਗਨਰੇਗਾ ਸਕੀਮ ਦੇ ਕੰਮਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਇਆ ਕਰੇਗੀ । ਇਸ ਲਈ ਕੰਮ ਵਾਲੀ ਜਗ੍ਹਾਂ `ਤੇ ਸਾਰੇ ਵਰਕਰ, ਕੰਮ `ਤੇ ਹਾਜ਼ਰ ਹੋਣੇ ਚਾਹੀਦੇ ਹਨ। ਮਸਟਰੋਲ ਸਾਇਟ `ਤੇ ਉਪਲਬੱਧ ਹੋਣਾ ਜ਼ਰੂਰੀ ਹੈ ਅਤੇ ਹਾਜ਼ਰ ਆਏ ਵਿਅਕਤੀਆਂ ਪਾਸ ਆਪਣੇ ਜਾਬ ਕਾਰਡ ਹੋਣੇ ਲਾਜ਼ਮੀ ਹਨ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਦੌਰਾਨ ਮ੍ਰਿਤਕਾਂ ਦੇ ਵਾਰਸਾਂ ਨੂੰ ਅਪੀਲ, ਹਫਤੇ ਦੇ ਅੰਦਰ ਜਮ੍ਹਾਂ ਕਰਵਾਈ ਜਾਵੇ ਆਪਣੀ ਫਾਈਲ

ਮ੍ਰਿਤਕਾਂ ਦੇ ਵਾਰਸਾਂ ਨੂੰ ਦਿੱਤੀ ਜਾ ਰਹੀ ਹੈ ਗ੍ਰਾਂਟ
ਮਿੱਥੇ ਸਮੇਂ ਤੋਂ ਬਾਅਦ ਕੋਈ ਕਲੇਮ ਨਹੀਂ ਦਿੱਤਾ ਜਾਵੇਗਾ - ਅਨੀਤਾ ਦਰਸ਼ੀ
ਲੁਧਿਆਣਾ, 30 ਜੂਨ (ਰਣਜੀਤ ਸਿੱਧਵਾਂ) : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰ ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਕੋਵਿਡ ਦੌਰਾਨ ਮ੍ਰਿਤਕਾਂ ਦੇ ਵਾਰਸਾਂ ਨੂੰ ਗ੍ਰਾਂਟ ਦਿੱਤੀ ਜਾ ਰਹੀ ਹੈ। ਸ੍ਰੀਮਤੀ ਦਰਸ਼ੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਦੀ ਵੈਬਸਾਈਟ www.ludhiana.nic.in  'ਤੇ ਕੋਵਿਡ-19 ਦੌਰਾਨ ਮ੍ਰਿਤਕਾਂ ਦੇ ਨਾਮ ਅਤੇ ਪਤੇ ਸਬੰਧੀ ਸੂਚੀ ਮੌਜੂਦ ਹੈ ਜਿਸ ਵਿੱਚ ਮ੍ਰਿਤਕਾਂ ਦੇ ਵਾਰਸਾਂ ਦੀ ਲਿਸਟ ਵਿੱਚ ਅਧੂਰੇ ਪਤੇ/ਗਲਤ ਫੋਨ ਨੰਬਰ ਹੋਣ ਕਰਕੇ ਸੰਪਰਕ ਕਰਨ ਵਿੱਚ ਔਕੜਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੂਚੀ ਅਨੁਸਾਰ ਜੇਕਰ ਕਿਸੇ ਮ੍ਰਿਤਕ ਦਾ ਕੋਈ ਵਾਰਸ ਮੋਜੂਦ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਜਾਂ ਨੇੜੇ ਦੇ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਵਿਖੇ ਆਪਣੀ ਫਾਈਲ ਅੱਜ ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਸਕਦਾ ਹੈ। ਮਿੱਥੇ ਸਮੇਂ ਤੋਂ ਬਾਅਦ ਵਿੱਚ ਕੋਈ ਕਲੇਮ ਨਹੀਂ ਦਿੱਤਾ ਜਾਵੇਗਾ।

 

ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਮਾਤ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ, ਵਿਖੇ ਜਮਾਤ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ।ਕਾਮਰਸ ਗਰੁੱਪ ਵਿਚ ਸ਼ਰੇਆ ਨੇ 93% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੋਸ਼ਨੀ ਨੇ 90% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਯੋਗੇਸ਼ ਨੇ 88.6% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁਪ ਵਿਚੋਂ ਸੋਨਾਲੀ ਨੇ 89.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਪਵਲੀਨ ਕੌਰ ਨੇ 84.6% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਲਵ ਕੁਮਾਰ ਨੇ 83% ਅੰਕ ਪ੍ਰਾਪਤ ਕਰਕੇ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬਾਕੀ ਵਿਦਿਆਰਥੀਆਂ ਨੇ ਵੀ 70% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਜੋ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਹੈ।   ਇਸ ਮੌਕੇ ਤੇ ਸਕੂਲ ਦੀ ਪ੍ਰਬੰਧ ਸਮਿਤੀ ਦੇ ਪ੍ਰਧਾਨ ਡਾਕਟਰ ਅੰਜੂ ਗੋਇਲ ਜੀ , ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ ਦੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਅਤੇ ਮਾਤਾ-ਪਿਤਾ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਭਵਿੱਖ ਵਿਚ ਅੱਗੇ ਵਧਣ ਲਈ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਬੇਟਾ ਤੁਸੀਂ ਜਿੱਥੇ ਵੀ ਜਾਓਗੇ, ਉੱਥੇ ਜਾ ਕੇ ਐਵੇਂ ਹੀ ਸੰਸਕਾਰਾਂ ਦਾ ਪ੍ਰਕਾਸ਼ ਜ਼ਰੂਰ ਫੈਲਾਉਂਦੇ ਰਹਿਣਾ ਹੈ ਤਾਂ ਜੋ ਤੁਸੀਂ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਸਕੋ।

ਮਾਤਾ ਸ਼ੀਤਲਾ ਅਤੇ ਮਾਤਾ ਕਾਲਕਾ ਦੀ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ  ਵਿੱਚ  ਸ਼ਾਨਦਾਰ ਮੂਰਤੀ ਸਥਾਪਨਾ

 ਜਗਰਾਉ 30ਜੂਨ (ਅਮਿਤਖੰਨਾ)ਪ੍ਰਾਚੀਨ ਸ਼ੀਤਲਾ ਮਾਤਾ ਮੰਦਰ,ਪੁਰਾਣੀ ਘਾਹ ਮੰਡੀ ਜਗਰਾਉਂ ਵਿਖੇ ਮਾਂ ਸ਼ੀਤਲਾ ਅਤੇ ਮਾਂ ਕਾਲਕਾ ਦੀ  ਮੂਰਤੀ ਸਥਾਪਨਾ  ਦਾ ਵਿਸ਼ਾਲ ਆਯੋਜਨ    30 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ  ਆਰੰਭ ਕੀਤੇ ਗਏ ਹਨ    ਜੋ ਲਗਾਤਾਰ ਤਿੰਨ ਦਿਨ 30 ਜੂਨ ਤੋਂ 2 ਜੁਲਾਈ   ਤਕ ਚਲਦੇ  ਰਹਿਣਗੇ ।ਇਸ ਬਾਰੇ   ਜਾਣਕਾਰੀ ਦਿੰਦਿਆਂ ਮੰਦਰ ਦੇ ਟਰੱਸਟੀ ਅਜੇ ਸੋਨੀ ਜੀ ਨੇ ਦੱਸਿਆ  ਕਿ ਮਹਾਂਮਾਈ ਦੀ  ਕਿਰਪਾ ਨਾਲ  30 ਜੂਨ ਨੂੰ ਅਰੰਭ ਕੀਤੇ ਇਸ ਕਾਰਜ ਵਿਚ ਮਹਾਂਮਾਈ ਦੇ ਸਵਰੂਪ ਦਾ  ਜਲ ,ਅੰਨ ਅਤੇ ਫਲਾਂ ਵਿੱਚ ਅਧਿਵਾਸ ਕੀਤਾ ਜਾਵੇਗਾ । ਇਸੇ ਲੜੀ ਵਿਚ ਇੱਕ ਜੁਲਾਈ ਨੂੰ  ਮਾਤਾ ਦੇ  ਦੋਨਾਂ ਪਾਵਨ  ਸਵਰੂਪਾਂ   ਦੀ ਸ਼ਹਿਰ    ਵਿੱਚ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਰਾਤ ਨੂੰ ਸਿੱਧ ਮਾਤਾ ਚਿੰਤਪੂਰਨੀ ਭਜਨ ਮੰਡਲੀ ਦੁਆਰਾ  ਮਹਾਂਮਾਈ ਦੀ ਚੌਕੀ ਕੀਤੀ ਜਾਵੇਗੀ । ਦੋ ਜੁਲਾਈ ਨੂੰ  ਮਾਤਾ ਦੇ ਪਾਵਨ ਸਰੂਪਾਂ ਨੂੰ  ਨਵ ਨਿਰਮਿਤ ਮੰਦਿਰਾਂ ਵਿੱਚ  ਹਵਨ ਅਤੇ ਪੂਜਾ ਅਰਚਨਾ  ਨਾਲ ਸਥਾਪਿਤ ਕੀਤਾ ਜਾਵੇਗਾ ਇਨ੍ਹਾਂ ਕਾਰਜਾਂ ਨੂੰ ਪੰਡਿਤ  ਰਾਮ ਭੂਸ਼ਨ ਤਿਵਾਰੀ ਜੀ ਦੁਆਰਾ ਪੂਰੇ ਵਿਧੀ ਵਿਧਾਨ ਨਾਲ ਨੇਪਰੇ ਚਾੜ੍ਹਿਆ ਜਾਵੇਗਾ ।  ਮੂਰਤੀ ਸਥਾਪਨਾ ਦੇ ਇਸ ਅੰਤਿਮ ਦਿਨ ਰਾਤ ਨੂੰ ਟੀ ਸੀਰੀਜ਼ ਫੇਮ ਸਾਈ ਬੰਧੁੂ ਅਜੇ ਸੋਨੀ ਨਵੀਨ ਖੰਨਾ ਅਤੇ ਨੀਰਜ ਚੱਢਾ, ਅਨੂਪ ਤਾਂਗੜੀ  ਦੁਆਰਾ ਮਾਤਾ ਦੀ ਵਿਸ਼ਾਲ ਚੌਕੀ ਕੀਤੀ ਜਾਵੇਗੀ ।ਇੱਥੇ ਇਹ ਦੱਸਣਾ ਬਹੁਤ ਮਹੱਤਵਪੂਰਨ ਹੈ ਕਿ ਮੰਦਰ ਦੇ ਨਵ ਨਿਰਮਾਣ ਅਤੇ ਮੂਰਤੀਆਂ ਦੀ ਸੇਵਾ   ਰਜੇਸ਼ ਖੰਨਾ ਸਪੁੱਤਰ ਸਵਰਗੀ ਸ੍ਰੀ ਸੁਭਾਸ਼ ਖੰਨਾ   ਜੀ ਨੇ ਅਤੇ  ਮਾਸਟਰ ਗੁਲਸ਼ਨ ਕੁਮਾਰ ਜੀ  ਨੇ   ਆਪਣੀ ਨੇਕ ਕਮਾਈ ਵਿੱਚੋਂ ਕਰਵਾਈ ਹੈ । ਇਸ ਸ਼ੁੱਭ ਮੌਕੇ ਲਈ ਮੰਦਰ ਦੀ ਲਾਈਟਾਂ ਅਤੇ ਲੜੀਆਂ ਨਾਲ  ਕੀਤੀ   ਖੂਬਸੂਰਤ ਸਜਾਵਟ   ਮੰਦਰ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਰਹੀ ਹੈ  ।   ਮੂਰਤੀ ਸਥਾਪਨਾ ਦੇ ਅੰਤਿਮ ਦਿਨ ਸਾਰਾ ਦਿਨ ਮੰਦਿਰ ਵਿੱਚ  ਮਹਾਂਮਾਈ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ

ਪੰਜਾਬ ਸਟੇਟ ਫਰੀਡਮ ਫਾਈਟਰ ਸਕਸੈਂਸਰਜ਼ ਆਰਗੇਨਾਈਜ਼ੇਸ਼ਨ ਦਾ ਆਮ ਇਜਲਾਸ ਹੋਇਆ  

ਜਗਰਾਉ 30ਜੂਨ (ਅਮਿਤਖੰਨਾ)ਪੰਜਾਬ ਦੇ ਆਜ਼ਾਦੀ ਘੁਲਾਟੀਏ ਦੇ ਵਾਰਸਾਂ ਦਾ ਆਮ ਇਜਲਾਸ ਲੁਧਿਆਣਾ ਵਿਖੇ ਦੇਸ਼ ਦੀ 75 ਵੀ ਵਰ੍ਹੇਗੰਢ ਮਨਾਉਣ ਲਈ ਹੋਇਆ ਸੀ ਸਮਾਗਮ ਵਿਚ 150 ਤੋਂ ਵੱਧ ਆਜ਼ਾਦੀ ਘੁਲਾਟੀਏ ਦੇ  ਉੱਤਰ ਅਧਿਕਾਰੀ  ਸ਼ਾਮਲ ਹੋਏ  ਪ੍ਰਧਾਨ ਗਿਆਨ ਸਿੰਘ ਸੱਗੂ ਉੱਪ ਪ੍ਰਧਾਨ ਡਾ ਅਸ਼ੋਕ ਸ਼ਰਮਾ ਜਗਰਾਉਂ ਅਤੇ ਡਾ ਨਿਰੋਤਮ ਦੀਵਾਨ ਨੇ ਆਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ  ਸਭਾ ਦੇ ਚੇਅਰਮੈਨ ਡਾ ਅਸ਼ੋਕ ਭਾਟੀਆ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਡਾ ਅਸ਼ੋਕ ਸ਼ਰਮਾ ਨੇ ਸਟੇਜ ਸੰਚਾਲਨ ਕੀਤਾ  ਡਾ ਅਸ਼ੋਕ ਸ਼ਰਮਾ ਨੇ ਆਖਿਆ ਕਿ 75 ਸਾਲ ਬੀਤ ਜਾਣ ਤੋਂ ਬਾਅਦ ਵੀ ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਉਨ੍ਹਾਂ ਦੇ ਹੱਕ ਦੀ ਪੂਰਤੀ ਨਹੀਂ ਹੋਈ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਅਤੇ ਨੌਕਰੀ ਵਿੱਚ 5 ਫੀਸਦ ਰਾਖਵਾਂਕਰਨ ਦਿੱਤਾ ਜਾਵੇ  ਆਈ ਐੱਮ ਸੀ ਨੇ ਸਾਰੇ ਫਰੀਡਮ ਫਾਈਟਰ ਪਰਿਵਾਰਾਂ ਨੂੰ ਸਨਮਾਨ ਪੱਤਰ ਦੇ ਨਾਲ ਸਨਮਾਨਿਆ ਅਮਨਪ੍ਰੀਤ ਕੌਰ ਸੋਹਲ ਜੋ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵਿਚੋਂ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ  ਕਿ ਆਪਣੀਆਂ ਮੰਗਾਂ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਛੇਤੀ ਹੀ ਮਿਲਿਆ ਜਾਵੇਗਾ

ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵੱਲੋਂ ਜੰਮੂ ਕਸ਼ਮੀਰ  ਮਾਰਗ ਤੇ ਟਿਕਰੀ  (  ਮਾਂਡ ) ਵਿਖੇ    ਲਗਾਏ ਜਾਂਦੇ ਭੰਡਾਰੇ ਦਾ ਉਦਘਾਟਨ

ਜਗਰਾਉ 30ਜੂਨ (ਅਮਿਤਖੰਨਾ)ਸ੍ਰੀ ਅਮਰਨਾਥ ਯਾਤਰਾ ਦੀ  ਸ਼ੁਰੂਆਤ  ਬਹੁਤ ਹੀ ਧਾਰਮਿਕ ਜੋਸ਼ੋ ਖਰੋਸ਼ ਨਾਲ ਹੋਈ,  ਯਾਤਰੀਆਂ ਦੀ ਸੇਵਾ ਲਈ ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵੱਲੋਂ ਜੰਮੂ ਕਸ਼ਮੀਰ  ਮਾਰਗ ਤੇ ਟਿਕਰੀ  (  ਮਾਂਡ ) ਵਿਖੇ    ਲਗਾਏ ਜਾਂਦੇ ਭੰਡਾਰੇ ਦਾ ਉਦਘਾਟਨ ਡੀ.ਸੀ ਊਧਮਪੁਰ ਕ੍ਰਿਤਿਕਾ ਜਯੋਤਸਨਾ ਵੱਲੋਂ ਕੀਤਾ ਗਿਆ ਇਸ ਮੌਕੇ ਉਨ੍ਹਾਂ ਨਾਲ ਐੱਸ ਐੱਸ ਪੀ  ਵਿਨੋਦ ਕੁਮਾਰ ਵੀ ਹਾਜ਼ਰ ਰਹੇ , ਇਨ੍ਹਾਂ ਤੋਂ ਇਲਾਵਾ ਸਾਬਕਾ ਐਮ ਐਲ ਏ ਬਲਵੰਤ ਸਿੰਘ ਮਾਨਕੋਟੀਆ  ਪਵਨ ਖਜੂਰੀਆ ,  ਏ ਡੀ ਸੀ ਮੁਹੰਮਦ ਸਈਅਦ ਖ਼ਾਨ , ਡੀ ਡੀ ਸੀ ਚੇਅਰਮੈਨ ਲਾਲ ਚੰਦ  ਤੋਂ ਇਲਾਵਾ  ਸਰਪੰਚ ਸੁਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ. ਇਸ ਮੌਕੇ ਮੰਡਲ ਦੇ ਪ੍ਰਧਾਨ ਵਿਵੇਕ ਗਰਗ ਨੇ ਦੱਸਿਆ ਕਿ ਸੰਸਥਾ ਵੱਲੋਂ ਇਹ 13   ਵਾ ਭੰਡਾਰਾ   ਲਗਾਇਆ ਜਾ ਰਿਹਾ ਹੈ  ਜਿਸ ਵਿਚ ਯਾਤਰੀਆਂ ਲਈ ਭੋਜਨ ਅਤੇ ਰਾਤਰੀ ਵਿਸ਼ਰਾਮ ਤੋਂ ਇਲਾਵਾ ਹੋਰ ਸਾਰੀਆਂ ਸੁਵਿਧਾਵਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ, ਪ੍ਰਧਾਨ ਗਰਗ ਨੇ ਕਿਹਾ ਕਿ ਊਧਮਪੁਰ ਜ਼ਿਲ੍ਹੇ ਦੀਆਂ  ਸਿਰਮੌਰ ਸ਼ਖਸੀਅਤਾਂ ਡਾ. ਆਰ.ਸੀ ਨਾਗਰ ਅਤੇ ਵਿਕਰਮ ਸਲਾਥੀਆ ਵੱਲੋਂ ਭੰਡਾਰੇ ਦੀ ਸ਼ੁਰੂਆਤ ਤੋਂ ਲੈ ਕੇ ਸਮਾਪਤੀ   ਤਕ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਜਾਂਦਾ ਹੈ .  ਉਨ੍ਹਾਂ ਮੰਡਲ ਵੱਲੋਂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਖਾਸ ਕਰ ਸਥਾਨਕ  ਸ਼ਖ਼ਸੀਅਤਾਂ ਵੱਲੋਂ  ਭੰਡਾਰੇ ਦੀ  ਤਾਰੀਫ਼ ਕਰਦਿਆਂ ਕਿਹਾ ਗਿਆ ਕਿ ਅੱਜ ਊਧਮਪੁਰ ਜ਼ਿਲ੍ਹੇ ਵਿੱਚ ਜਗਰਾਉਂ ਵਾਲਿਆਂ ਦਾ ਭੰਡਾਰਾ  ਆਪਣੀ ਇਕ ਵੱਖਰੀ ਪਛਾਣ ਬਣਾ ਚੁੱਕਾ ਹੈ । ਡਿਪਟੀ ਕਮਿਸ਼ਨਰ ਕਰਿਤਿਕਾ ਜਯੋਤਸਨਾ ਨੇ ਆਪਣੇ ਸੰਬੋਧਨ ਵਿਚ ਕਿਹਾ  ਕਿ  ਪੂਰੀ ਯਾਤਰਾ ਦੌਰਾਨ ਭੰਡਾਰਾ ਚਲਾਉਣਾ ਅਤੇ ਚੌਵੀ ਘੰਟੇ ਯਾਤਰੀਆਂ ਦੀ ਸੇਵਾ ਕਰਨਾ ਇਕ ਬਹੁਤ ਵੱਡਾ ਪਰਉਪਕਾਰ ਦਾ ਕੰਮ ਹੈ  , ਜਿਸ ਲਈ ਉਹ ਸੰਸਥਾ ਦੇ ਸਾਰੇ ਹੀ ਮੈਂਬਰਾਂ ਵਧਾਈ ਦੇ ਪਾਤਰ  ਹਨ,  ਉਨ੍ਹਾਂ ਸੰਸਥਾ ਦੇ ਅਹੁਦੇਦਾਰਾਂ ਨੂੰ ਇਹ ਯਕੀਨ ਦਿਵਾਇਆ ਕਿ ਪ੍ਰਸ਼ਾਸਨ ਭੰਡਾਰੇ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ  ਵਚਨਬੱਧ ਹੈ ਤੇ ਭੰਡਾਰੇ ਵਿਚ ਕਿਸੇ ਕਿਸਮ ਦੀ ਕੋਈ ਕਮੀ ਜਾਂ ਰੁਕਾਵਟ  ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ  ਆਮ ਆਦਮੀ ਪਾਰਟੀ ( ਪੰਜਾਬ  ) ਦੇ  ਜਨਰਲ ਸਕੱਤਰ ਗੋਪੀ ਸ਼ਰਮਾ , ਸੁਮਿਤ ਸ਼ਾਸਤਰੀ  ਸੰਜੀਵ ਮਲਹੋਤਰਾ  ਸੁਖਦੀਪ ਨਾਹਰ  ਅਸ਼ਵਨੀ ਕੁਮਾਰ  ਦੀਪਕ ਜੈਨ  ਪਵਨ ਕੱਕਡ਼  ਭਾਰਤ ਭੂਸ਼ਨ  ਰਾਹੁਲ ਸ਼ਰਮਾ ਦਵਿੰਦਰ ਕੁਮਾਰ  ਕ੍ਰਿਸ਼ਨਾ ਗੁਪਤਾ ਦੀਪ  ਸ਼ਰਮਾ ਅੰਕਿਤ ਗਰਗ  ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਹਾਜ਼ਰ ਸਨ ।

ਆਰਟਸ ਗਰੁੱਪ ਵਿਚ ਸਵਾਮੀ ਰੂਪ ਚੰਦ ਜੈਨ ਸਕੂਲ ਦੀ  ਚਾਰੂ ਦਾ ਰਿਹਾ ਪੂਰੇ  ਜਗਰਾਉਂ  ਵਿਚ ਪਹਿਲਾ ਸਥਾਨ

 ਸ਼ਾਨਦਾਰ ਸੋ ਫ਼ੀਸਦੀ  ਨਤੀਜਾ  
90% ਤੋਂ ਉੱਪਰ   -- 21, 80% ਤੋਂ ਉੱਪਰ  ---- 86, 70% ਤੋ ਉੱਪਰ ---   34
ਜਗਰਾਉ 30ਜੂਨ (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਨੇ  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ਬਾਰ੍ਹਵੀਂ ਦੇ ਸਾਲਾਨਾ ਨਤੀਜਿਆਂ ਵਿਚ ਮੋਹਰੀ ਪੁਜੀਸ਼ਨਾਂ ਲੈ ਕੇ ਧਮਾਲਾਂ ਪਾ ਦਿੱਤੀਆਂ ਹਨ । ਨਤੀਜੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਚਾਰੂ 97.8% ਅੰਕ ਲੈ ਕੇ  ਮੈਰਿਟ  ਦੀ ਹੱਕਦਾਰ   ਬਣੀ   ਹੈ ।ਇਸੇ ਲੜੀ ਵਿੱਚ ਐਸ਼ਮਨ ਦੇ  ਕਾਮਰਸ ਵਿਚੋਂ 95%ਅੰਕਿਤਾ ਵਿਰਕ ਦੇ ਆਰਟਸ ਵਿੱਚੋਂ 94.8% ਚਿਰਾਗ ਖੰਨਾ ਦੇ ਆਰਟਸ ਵਿੱਚੋਂ 93.8% ਰਮਨੀਤ ਕੌਰ ਦੇ ਕਾਮਰਸ ਚੋਂ 92.8% ਸ਼ਰੁਤੀ ਤਨੇਜਾ ਦੇ ਸਾਇੰਸ ਵਿੱਚੋਂ   92.6 % ਪ੍ਰਦੀਪ ਕੌਰ  ਦੇ ਸਾਇੰਸ ਚੋਂ 92.4 ਨਵਪ੍ਰੀਤ ਕੌਰ ਦੇ ਕਾਮਰਸ ਚੋਂ 91.8 ਜਸਮੀਤ ਕੌਰ ਦੇ ਸਾਇੰਸ ਵਿੱਚੋਂ 89.4 %ਅੰਕ ਹਾਸਿਲ ਕਰਕੇ   ਸਕੂਲ ਵਿਚੋਂ ਮੋਹਰੀ ਪੁਜ਼ੀਸ਼ਨਾਂ ਤੇ ਰਹੇ ਹਨ । ਨਤੀਜਾ ਨਿਕਲਦੇ ਹੀ ਸਕੂਲ ਵਿਚ ਜਸ਼ਨ ਵਾਲਾ ਮਾਹੌਲ ਬਣ ਗਿਆ ।ਸਕੂਲ ਪੁੱਜੇ ਹੋਏ ਬੱਚਿਆਂ ਅਤੇ ਮਾਪਿਆਂ ਨੇ ਆਪਣੀ ਬੇਪਨਾਹ ਖ਼ੁਸ਼ੀ ਜ਼ਾਹਰ ਕਰਦਿਆਂ  ਮੈਨੇਜਮੈਂਟ , ਪ੍ਰਿੰਸੀਪਲ  ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ  ,ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਅੱਜ   ਬੱਚਿਆਂ ਦਾ ਭਵਿੱਖ ਰੌਸ਼ਨ ਹੋ ਗਿਆ  ਹੈ ।ਸਨਮਾਨਯੋਗ  ਮੈਨੇਜਮੈਂਟ ਮੈਂਬਰ ਪ੍ਰਧਾਨ ਸ਼੍ਰੀ ਰਮੇਸ਼ ਜੈਨ ਜੀ  ਮੈਨੇਜਰ ਸ੍ਰੀ ਧਰਮਪਾਲ ਜੈਨ  ਜੀ  ਅਤੇ ਸੈਕਟਰੀ ਸ੍ਰੀ ਵਿਜੇ ਜੈਨ ਜੀ  ਨੇ ਸਕੂਲ ਪਹੁੰਚ ਕੇ ਬੱਚਿਆਂ ਨੂੰ ਮਠਿਆਈ ਖਿਲਾਈ   ਅਤੇ ਆਉਣ ਵਾਲੇ ਸਮੇਂ ਵਿੱਚਸਕੂਲ ਦੇ ਐਜੂਕੇਸ਼ਨ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ  ਸਕੂਲ ਵਿੱਚ ਤਕਨੀਕੀ ਪੱਧਰ ਉੱਤੇ ਕੀਤੇ ਜਾਣ ਵਾਲੇ  ਵੱਡੇ ਉਪਰਾਲਿਆਂ ਬਾਰੇ ਮਾਪਿਆਂ ਨੂੰ ਦੱਸਿਆ ,ਜਿਸ ਨਾਲ ਬੱਚਿਆਂ ਦਾ ਸਮੇਂ ਸਮੇਂ ਤੇ ਉੱਚ ਪੱਧਰੀ ਸਿੱਖਿਆ ਪ੍ਰਬੰਧਨ ਕੀਤਾ ਜਾਵੇਗਾ  ਅਤੇ ਆਉਣ ਵਾਲਾ ਸਮਾਂ ਇਸ ਤੋਂ ਵੀ ਜ਼ਿਆਦਾ ਖੁਸ਼ਹਾਲ ਹੋਵੇਗਾ ।

ਪੀਰ ਨਿਗਾਹੇ ਵਾਲਾ  ✍️ ਪੂਜਾ ਰਤੀਆ

ਵਿੱਚ ਨਿਗਾਹੇ ਮੇਰਾ ਸੋਹਣਾ ਪੀਰ ਵਸਦਾ,
ਉਸਦੀ ਕਿਰਪਾ ਨਾਲ ਸਾਡਾ ਸੋਹਣਾ ਘਰ ਹੱਸਦਾ।
ਲੱਖਾਂ ਦਾ ਦਾਤਾ ਪੀਰ ਨਿਗਾਹੇ ਵਾਲਾ,
ਪੀਰ ਦਾ ਦਰ ਸੋਹਣਾ ਲੰਗਿਆਨਾ।
ਜੇਠ ਹਾੜ ਚੌਂਕੀਆਂ ਭਰਦੀਆਂ,
ਪੀਰਾਂ ਦਾ ਗੁਣਗਾਨ ਕਰਦੀਆ।
ਜਗਦੇ ਚਿਰਾਗ ਪੀਰਾਂ ਦੇ ਸੋਹਣੀ ਮਜਾਰ ਤੇ,
ਸੰਗਤਾਂ ਮੱਥਾ ਟੇਕ ਦੀਆ ਵਿੱਚ ਕਤਾਰ ਦੇ।
ਕੱਕੀ ਘੋੜੀ ਅਰਸ਼ੋ ਆਵੇ,
ਹਰ ਕੋਈ ਪੀਰ ਦੇ ਦਰ ਤੋਂ ਮੰਗੀਆਂ ਮੁਰਾਦਾਂ ਪਾਵੇ।
ਜਿਸਨੇ ਬੀਬੀ ਦਾਨੀ ਦੁੱਖ ਦੂਰ ਕਰਤਾ,
ਨਾਲੇ ਉਸਦਾ ਨਾਮ ਸਦਾ ਲਈ ਅਮਰ ਕਰਤਾ।
ਗੋਸਪਾਕ ਪੀਰ ਦਾ ਭਾਣਜਾ ਕਹਾਵੇ,
ਬੁਰੇ ਲੋਕਾਂ ਨੂੰ ਸਬਕ ਸਿਖਾਵੇ।
ਪੂਜਾ ਮਨ ਦੀ ਆਸ ਪੂਰੀ ਹੋਵੇ ਸੱਚੀ ਨੀਅਤ ਵਾਲੀ,
ਪੀਰ ਮੇਰਾ ਭਰਦਾ ਸਭ ਦੀਆਂ ਝੋਲੀਆਂ ਖਾਲੀ।
ਪੂਜਾ ਰਤੀਆ

ਏਕਤਾ ਕਲੱਬ, ਧਰਮਕੋਟ (ਮੋਗਾ) ਵੱਲੋਂ 15ਵਾਂ ਵਿਸ਼ਾਲ ਮਹਾਮਾਈ ਦਾ ਜਾਗਰਣ

ਧਰਮਕੋਟ ,30 ਜੂਨ (ਮਨੋਜ ਕੁਮਾਰ ਨਿੱਕੂ )ਏਕਤਾ ਕਲੱਬ ਵੱਲੋਂ15 ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਦਾ ਅੱਜ ਕਾਰਡ ਲਾਂਚ ਕੀਤਾ ਮਹਾਂਮਾਈ ਦਾ ਕਾਰਡ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਗੁਰਮੀਤ ਮਖੀਜਾ ਨਗਰ ਕੌਂਸਲ ਧਰਮਕੋਟ‌ ਨੇ ਕੀਤਾ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ 16 ਜੁਲਾਈ  ਨੂੰ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਹੋ ਰਿਹਾ ਹੈ, ਮਾਸਟਰ ਸਲੀਮ ਜੀ ਮਹਾਮਾਈ ਦਾ ਗੁਣਗਾਨ ਕਰਨਗੇ ਮਹਾਂਮਾਈ ਦਾ ਭਵਨ ਦੇਖਣ ਯੋਗ ਹੋਵੇਗਾ ਮਹਾਮਾਈ ਦਾ ਜਾਗਰਣ ਸੁੱਣੋ ਅਤੇ ਆਸ਼ੀਰਵਾਦ ਪ੍ਰਾਪਤ ਕਰੋ

ਪੱਤਰਕਾਰ ਭਾਈਚਾਰੇ ਨੂੰ ਸਰਕਾਰੀ ਸਹੂਲਤਾਂ ਲਈ ਸੀ ਐਮ ਨੂੰ ਮਿਲਾਂਗੇ ਪਾਂਧੀ

ਧਰਮਕੋਟ  (ਮਨੋਜ ਕੁਮਾਰ ਨਿੱਕੂ )ਦੇਸ਼ ਲਈ ਚੋਥੇ ਥੰਮ ਦਾ ਕੰਮ ਕਰ ਰਹੇ ਮੀਡੀਆ ਵੱਲ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਸਰਕਾਰਾਂ ਵੱਲੋਂ ਪੱਤਰਕਾਰ ਭਾਈਚਾਰੇ ਨੂੰ ਭਰੋਸੇ ਵਿੱਚ ਰੱਖ ਕੇ ਚੋਣਾਂ ਲੜੀਆਂ ਜਾਂਦੀਆਂ ਹਨ ਜਦੋਂ ਸਰਕਾਰ ਬਣ ਜਾਂਦੀ ਹੈ ਆਪਣੇ ਕੀਤੇ ਹੋਏ ਵਾਦਿਆਂ ਤੋਂ ਸਰਕਾਰਾਂ ਭੱਜ ਜਾਂਦੀਆਂ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੱਤਰਕਾਰ ਭਾਈਚਾਰੇ ਨੂੰ ਹਰ ਸਨਮਾਨ ਦੇਵੇਂਗੀ
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਐਂਟੀ ਕਰੱਪਸ਼ਨ ਆਗੂ ਭਾਈ ਬਲਵੀਰ ਸਿੰਘ ਪਾਂਧੀ ਨੇ ਕਿਹਾ ਕਿ ਅਸੀ ਬਹੁਤ ਜਲਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਜੋਂ ਮੁਸ਼ਿਕਲਾਂ ਪੱਤਰਕਾਰ ਭਾਈਚਾਰੇ ਨੂੰ ਰਹੀਆਂ ਹਨ ਉਹਨਾਂ ਬਾਰੇ ਜਾਣੂੰ ਕਰਾਵਾਂਗੇ
ਪਾਂਧੀ ਨੇ ਕਿਹਾ ਕਿ ਕਰੋਨਾ ਦੇ ਦੌਰਾਨ ਵੀ ਪੱਤਰਕਾਰ ਭਾਈਚਾਰੇ ਨੇ ਆਪਣਾਂ ਫਰਜ਼ ਨਿਭਾਇਆ ਤੇ ਹਰੇਕ ਹਸਪਤਾਲ ਤੇ ਹਰ ਥਾਂ ਜਾਕੇ ਆਪਣੀ ਜੁੰਮੇਵਾਰੀ ਨਿਭਾਈ ਸੀ ਪਰ ਜੇ ਰੱਬ ਨਾਂ ਕਰੇ ਕਿਸੇ ਵੀ ਪੱਤਰਕਾਰ ਵੀਰ ਨੂੰ ਕੁਝ ਹੋ ਜਾਂਦਾ ਕੀ ਸਰਕਾਰ ਉਹਨਾਂ ਦੇ ਪਰਵਾਰਕ ਮੈਂਬਰਾਂ ਦੀ ਸਹਾਇਤਾ ਲਈ ਕੀ ਉਪਰਾਲੇ ਚੁੱਕੇ ਸਨ
ਮੈਂ ਸੀ ਐਮ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਪੱਤਰਕਾਰ ਭਾਈਚਾਰੇ ਨੂੰ ਹਰ ਸਰਕਾਰੀ ਸਹੂਲਤ ਮੁਹੱਈਆ ਕਰਵਾਈ ਜਾਵੇ ਅਤੇ ਜੋ ਟੋਲ ਟੈਕਸ ਲੱਗਦਾ ਹੈ ਉਸ ਦੀ ਮੁਆਫੀ ਲਈ ਪੱਤਰਕਾਰ ਭਾਈਚਾਰੇ ਨੂੰ ਪਾਸ ਮੁਹਈਆ ਕਰਵਾਵੇ ਅਤੇ ਪੱਤਰਕਾਰਾਂ ਦੇ ਬੀਮੇ ਦੀ ਗਾਰੰਟੀ ਦੇਵੇ ਕੁਝ ਦਿਨਾਂ ਤੱਕ ਸੀ ਐਮ ਨੂੰ ਮਿਲਾਂਗੇ ਤੇ ਇਹ ਮੰਗ ਰਖਾਂਗੇ
ਇਸ ਮੌਕੇ ਤੇ ਪਾਂਧੀ ਦੇ ਨਾਲ ਕਰਨ ਮੋਗਾ,ਆਪ ਦੇ ਪੁਰਾਣੇ ਵਲੰਟੀਅਰ ਵੀ ਹਾਜ਼ਰ ਸਨ

ਸਾਰੇ ਵਿਦਿਆਰਥੀ ਹੀ ਫਸਟ ਡਵੀਜਨ ਤੋਂ ਵੱਧ ਅੰਕ ਪ੍ਰਾਪਤ ਕਰ ਗਏ

ਪਹਿਲੀ ਫ਼ੋਟੋ ; ਰਮਨਦੀਪ ਕੌਰ (ਤੀਸਰਾ ਸਥਾਨ) ਦੂਸਰੀ ਫੋਟੋ  ; ਸਿਮਰਨਪ੍ਰੀਤ ਕੌਰ (ਪਹਿਲਾਂ ਸਥਾਨ) ਤੀਸਰੀ ਫੋਟੋ ;ਹਰਪ੍ਰੀਤ ਕੌਰ (ਦੂਸਰਾ ਸਥਾਨ)

ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ) ਇਥੋਂ ਦੇ ਨੇੜਲੇ ਪਿੰਡ ਸ਼ੇਰਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਰਵੀਂ  ਦੇ ਹੋਣਹਾਰ 66 ਵਿਦਿਆਰਥੀ ਹੀ ਫਸਟ ਡਵੀਜਨ ਤੋਂ ਵੱਧ ਅੰਕ ਪ੍ਰਾਪਤ ਕਰਨ, 'ਚ ਸਫਲ ਰਹੇ ਹਨ । ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ ਨੇ ਵਿਦਿਆਰਥੀਆਂ ਅਤੇ ਇਨ੍ਹਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਨੂੰ ਜਿਥੇ ਵਧਾਈਆਂ ਦਿੱਤੀਆਂ, ਉਥੇ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈਆਂ ਦਿੰਦਿਆਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੇ ਆਪਣੇ ਸਕੂਲ ਦੇ ਨਾਂ ਨਾਲ, ਪਿੰਡ ਦਾ ਨਾਂ ਅਤੇ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ। ਯਾਦ ਰਹੇ ਕਿ ਪਿਛਲੇ ਕਈ ਸਾਲਾਂ ਤੋਂ ਇਸ ਸਕੂਲ ਦਾ ਨਤੀਜਾ 100 /- ਹੀ ਆਉਂਦਾ ਰਿਹਾ ਹੈ। ਇਸ ਨਤੀਜੇ, 'ਚ ਸਿਮਰਨਪ੍ਰੀਤ ਕੌਰ ਸਪੁੱਤਰੀ ਸ੍ਰੀ ਹਰਦਿਆਲ ਸਿੰਘ ਨੇ 91ਪ੍ਰਤੀਸ਼ਤ ਅੰਕ, ਹਰਪ੍ਰੀਤ ਕੌਰ ਸਪੁੱਤਰੀ ਸ੍ਰੀ ਲਾਲ ਸਿੰਘ ਨੇ 89.40 ਪ੍ਰਤੀਸ਼ਤ ਅਤੇ ਰਮਨਦੀਪ ਕੌਰ ਸਪੁੱਤਰੀ ਸ੍ਰੀ ਦਲਜੀਤ ਸਿੰਘ ਨੇ 85.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਕਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਨਾਮਣਾ ਖੱਟਿਆ ਹੈ।