You are here

ਪੰਜਾਬ

24 ਸਾਲਾਂ ਦੀ ਨੌਜਵਾਨ ਲੜਕੀ ਘਰੋਂ ਗਹਿਣੇ ਅਤੇ ਨਕਦੀ ਲੈ ਕੇ ਭੱਜੀ

ਪਰਿਵਾਰ ਨੇ ਥਾਣੇ ਦੇ ਮੂਹਰੇ ਲਾਇਆ ਧਰਨਾ ਪਰਚਾ ਦਰਜ ਕਰਨ ਦੀ ਮੰਗ - ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ  A 24-year-old girl ran away from home with jewelery and cash

ਸਾਉਣ ਦਾ ਮਹੀਨਾ ਜਗਰਾਉਂ ਹਲਕੇ ਦੇ ਇਸ ਪਿੰਡ ਲਈ ਬਣ ਸਕਦਾ ਹੈ "ਕਹਿਰ"

ਦੇਖੋ ਸੁੱਤਾ ਹੈ ਨਹਿਰੀ ਵਿਭਾਗ !! ਪਾਣੀ ਟੁੱਟਣ ਦਾ ਖਦਸ਼ਾ ? ਗੰਦਗੀ ਦੇ ਲੱਗੇ ਅੰਬਾਰ ? ਲੋਕਾਂ ਦਾ ਜਿਉਣਾ ? ਡਰ ਦੇ ਸਾਏ ਥੱਲੇ ਜਿਊਂਦੇ ਹਨ ਹਲਕਾ ਜਗਰਾਉਂ ਦੇ ਪਿੰਡ ਬਾਰਦੇਕੇ ਦੇ ਲੋਕ - ਪੱਤਰਕਾਰ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ  Look at the sleeping Canal department !! Danger of water leakage? People's lives under dark? The people of Bardeke village of Halqa Jagraon live under the shadow of fear Special report by journalist Manjinder Gill

ਲੁਧਿਆਣਾ ਦਿਹਾਤੀ ਪੁਲੀਸ ਨੇ ਸਿੱਧਵਾਂ ਬੇਟ ਇਲਾਕੇ ਅੰਦਰ ਘਰ ਘਰ ਦੀ ਲਈ ਤਲਾਸ਼ੀ

ਇਲਾਕੇ ਅੰਦਰ ਦਹਿਸ਼ਤ ਵਾਲਾ ਮਾਹੌਲ  ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ

Ludhiana Rural Police conducted house to house search in Sidhwan Bate area

 

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੇ ) ਜਗਰਾਉਂ ਨੇ ਦਸਵੀਂ ਪ੍ਰੀਖਿਆ ਦੇ ਨਤੀਜੇ ਚ ਮਾਰੀਆਂ ਮੱਲਾਂ

ਜਗਰਾਉ 8 ਜੁਲਾਈ  (ਅਮਿਤਖੰਨਾ)ਸ਼ਹਿਰ ਦੇ ਨਾਮਵਰ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੇ ) ਜਗਰਾਉਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਚ ਸ਼ਾਨਦਾਰ ਨਤੀਜਾ ਦੇਣ ਤੋਂ ਬਾਅਦ ਦਸਵੀਂ ਪ੍ਰੀਖਿਆ ਚ ਵੀ  ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਤ-ਪ੍ਰਤੀਸ਼ਤ ਨਤੀਜਾ ਦਿੱਤਾ I ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਜੀ ਨੇ ਕਿਹਾ ਕਿ  ਦਸਵੀਂ ਪ੍ਰੀਖਿਆ ਚ  ਲਗਭਗ 112 ਵਿਦਿਆਰਥੀਆਂ ਨੇ ਭਾਗ ਲਿਆ ਸੀ I ਜਿਸ ਚੋ 9 ਵਿਦਿਯਾਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਨੰਬਰ ਪ੍ਰਾਪਤ ਕੀਤੇ ਅਤੇ ਬਾਕੀ ਵਿਦਿਆਰਥੀ ਵੀ ਚੰਗੇ ਨੰਬਰ ਲੈ ਕੇ ਪਾਸ ਹੋਏ I ਪਰਮਵੀਰ ਸਿੰਘ ਨੇ 616 ਨੰਬਰ ਲੈਕੇ ਪਹਿਲਾ ਸਥਾਨ ,ਲਵਪ੍ਰੀਤ ਸਿੰਘ ਨਾਹਰ ਨੇ 613 ਨੰਬਰ ਲੈਕੇ ਦੂਜਾ ਸਥਾਨ ਅਤੇ ਲਵਜੋਤ ਸਿੰਘ ਨੇ 605 ਨੰਬਰ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ I ਅਵਿਨਾਸ਼ ,ਹਰਸਿਮਰਨ ਸਿੰਘ ਮਨਜੋਤ ਸਿੰਘ ,ਮਨਵੀਰ ਸਿੰਘ ,ਮੁਨੀਸ਼ ਕੁਮਾਰ ,ਤਰੁਣਦੀਪ  ਸਿੰਘ  ਨੇ 90 ਪ੍ਰਤੀਸ਼ਤ ਤੋਂ ਉੱਪਰ ਨੰਬਰ ਪ੍ਰਾਪਤ ਕਰਕੇ ਸਕੂਲ ਦਾ ਮਾਨ ਵਧਾਇਆ I ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਜੀ ਨੇ ਸਮੂਹ ਸਟਾਫ ਦਾ  ਸ਼ਾਨਦਾਰ ਨਤੀਜੇ ਲਈ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਤੇ ਵਧਾਈ ਦਿੱਤੀ I ਉਹਨਾਂ ਨੇ ਕਿਹਾ ਕਿ ਭਵਿੱਖ ਚ ਵੀ ਇਸ ਤਰਾਂ ਦੇ ਸ਼ਾਨਦਾਰ ਨਤੀਜੇ ਜਾਰੀ ਰਹਿਣਗੇ I ਇਸ ਮੌਕੇ ਤੇ ਰਾਮ ਕੁਮਾਰ ,ਪ੍ਰਭਾਤ ਕਪੂਰ ,ਚਰਨਪ੍ਰੀਤ ਸਿੰਘ ,ਅਮ੍ਰਿਤ ਕੌਰ ,ਮੀਨਾਕਸ਼ੀ, ਇੰਦੂ ਬਾਲਾ ,ਚਮਕੌਰ ਸਿੰਘ ,ਪਰਮਦੀਪ ਸਿੰਘ ,ਨਿਰਮਲ ਕੌਰ ,ਕਮਲਦੀਪ ਸ਼ਰਮਾ ,ਪ੍ਰੀਤੀ ਸ਼ਰਮਾ,ਅਮਨਪ੍ਰੀਤ ਸਿੰਘ ਆਦਿ ਸਟਾਫ ਹਾਜਰ ਸੀ I

ਵਿਧਾਇਕ ਮਾਣੂੰਕੇ ਨੇ ਲੋਕਾ ਦੀਆ ਸਮੱਸਿਆਵਾ ਸੁਣੀਆ

ਹਠੂਰ,8,ਜੁਲਾਈ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਪਿੰਡ ਬੁਰਜ ਕੁਲਾਲਾ,ਹਠੂਰ,ਲੱਖਾ,ਮਾਣੂੰਕੇ ਅਤੇ ਚਕਰ ਦੇ ਲੋਕਾ ਦੀਆ ਸਮੱਸਿਆਵਾ ਸੁਣੀਆ ਅਤੇ ਪੰਜਾਬ ਸਰਕਾਰ ਵੱਲੋ ਸੂਬਾ ਵਾਸੀਆ ਨੂੰ ਦਿੱਤੀਆ ਜਾ ਰਹੀਆ ਲੋਕ ਭਲਾਈ ਦੀਆ ਸਕੀਮਾ ਬਾਰੇ ਜਾਣੂ ਕਰਵਾਇਆ।ਇਸ ਮੌਕੇ ਜਨਵਰੀ ਮਹੀਨੇ ਵਿਚ ਪਈ ਬੇ ਮੌਸਮੀ ਬਰਸਾਤ ਕਾਰਨ ਕਣਕ ਅਤੇ ਆਲੂਆ ਦੀ ਨੁਕਸਾਨੀ ਗਈ ਫਸਲ ਦਾ ਮੁਆਵਜਾ ਨਾ ਮਿਲਣ,ਮਨਰੇਗਾ ਕਾਮਿਆ ਵੱਲੋ ਕੀਤੇ ਕੰਮ ਦੇ ਪੈਸੇ ਖਾਤਿਆ ਵਿਚ ਨਾ ਆਉਣ ਅਤੇ ਹਲਕੇ ਦੀਆ ਬੁਰੀ ਤਰ੍ਹਾ ਟੁੱਟੀਆ ਬਾਰੇ ਵਿਧਾਇਕ ਮਾਣੂੰਕੇ ਨੂੰ ਜਾਣੂ ਕਰਵਾਇਆ।ਇਸ ਮੌਕੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਸਬੰਧਿਤ ਅਧਿਕਾਰੀਆ ਨੂੰ ਵੱਖ-ਵੱਖ ਸਮੱਸਿਆਵਾ ਨੂੰ ਹੱਲ ਕਰਨ ਲਈ ਫੋਨ ਤੇ ਗੱਲਬਾਤ ਕੀਤੀ ਅਤੇ ਲੋਕਾ ਨੂੰ ਵਿਸਵਾਸ ਦਿਵਾਇਆ ਕਿ ਤੁਹਾਡੀਆ ਸਾਰੀ ਮੁਸਕਲਾ ਦਾ ਜਲਦੀ ਹੱਲ ਕੀਤਾ ਜਾਵੇਗਾ।ਇਸ ਮੌਕੇ ਸਰਪੰਚ ਪਰਮਜੀਤ ਕੌਰ ਚਕਰ ਅਤੇ ਗ੍ਰਾਮ ਪੰਚਾਇਤ ਚਕਰ ਨੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪੰਚ ਸੁਖਦੇਵ ਸਿੰਘ,ਪੰਚ ਬੂਟਾ ਸਿੰਘ, ਪੰਚ ਮਨਪ੍ਰੀਤ ਸਿੰਘ, ਪੰਚ ਹਰਨੇਕ ਸਿੰਘ, ਪੰਚ ਸੋਹਣ ਸਿੰਘ, ਪੰਚ ਜੀਤ ਸਿੰਘ, ਪੰਚ ਅਮਰਜੀਤ ਕੌਰ, ਪੰਚ ਜਿੰਦਰ ਕੌਰ, ਪੰਚ ਚਰਨਜੀਤ ਕੌਰ,ਪੰਚ ਪਰਮਜੀਤ ਕੌਰ, ਪੰਚ ਕਮਲਾ ਦੇਵੀ, ਪੰਚ ਸੁਖਦੇਵ ਸਿੰਘ, ਪੰਚ ਗੁਰਮੇਲ ਸਿੰਘ, ਪੰਚ ਦੁੱਲਾ ਸਿੰਘ,ਸੈਕਟਰੀ ਨਿਰਮਲ ਸਿੰਘ ਤੱਖਤੂਪੁਰਾ,ਗੁਰਪ੍ਰੀਤ ਸਿੰਘ,ਕਾਲਾ ਸਿੰਘ,ਸੰਦੀਪ ਕੁਮਾਰ,ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ,ਪ੍ਰਧਾਨ ਜਰਨੈਲ ਸਿੰਘ ਲੰਮੇ,ਸੁੱਖਾ ਬਾਠ,ਗੁਰਦੇਵ ਸਿੰਘ ਜੈਦ,ਗੁਰਦੀਪ ਸਿੰਘ ਚਕਰ,ਸੁਰਿੰਦਰ ਸਿੰਘ ਲੱਖਾ,ਸੁਰਿੰਦਰ ਸਿੰਘ ਸੱਗੂ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਰਜਿੰਦਰ ਸਿੰਘ ਗਾਗਾ,ਪ੍ਰਧਾਨ ਕੁਲਦੀਪ ਸਿੰਘ ਮੱਲ੍ਹਾ,ਕੁਲਤਾਰਨ ਸਿੰਘ ਰਸੂਲਪੁਰ,ਕਰਮਜੀਤ ਸਿੰਘ ਡੱਲਾ,ਅਮਰ ਸਿੰਘ ਆਦਿ ਹਾਜ਼ਰ ਸਨ।

ਹੱਡਾ ਰੋੜੀ ਅਬਾਦੀ ਤੋਂ ਦੂਰ ਲਿਜਾਣ ਦੀ ਕੀਤੀ ਮੰਗ

ਹਠੂਰ,8,ਜੁਲਾਈ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਜੱਟਪੁਰਾ ਦੀ ਹੱਡਾ ਰੋੜੀ ਅਬਾਦੀ ਦੇ ਬਿਲਕੁਲ ਨੇੜੇ ਹੋਣ ਕਰਕੇ ਪਿੰਡ ਵਾਸੀਆਂ ਨੂੰ ਬੜੀ ਹੀ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜਸਵੀਰ ਸਿੰਘ ਪੱਪਾ ਅਤੇ ਕਿਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਇਕਾਈ ਜੱਟਪੁਰਾ ਦੇ ਪ੍ਰਧਾਨ ਮਨਜਿੰਦਰ ਸਿੰਘ ਜੱਟਪੁਰਾ ਨੇ ਦੱਸਿਆ ਕਿ ਪਿੰਡ ਦੀ ਅਬਾਦੀ ਵਧਣ ਨਾਲ ,ਪਿੰਡ ਦੀ ਵਸੋਂ ਪਿੰਡ ਦੀ ਹੱਡਾ ਰੋੜੀ ਦੇ ਨਾਲ ਜਾ ਲੱਗੀ ਹੈ ਅਤੇ ਮੁਰਦਾ ਪਸੂਆਂ ਦੀ ਬਦਬੂ ਨਾਲ ਕੋਈ ਬਿਮਾਰੀ ਫੈਲਣ ਦਾ ਖਦਸਾ ਬਣਿਆ ਰਹਿੰਦਾ ਹੈ।ਇਸ ਦੇ ਨਾਲ ਹੀ ਅਵਾਰਾ ਕੁੱਤਿਆਂ ਦੀ ਭਰਮਾਰ ਵੀ ਹਰ ਵਕਤ ਚਿੰਤਾ ਦਾ ਵਿਸਾ ਬਣੀ ਰਹਿੰਦੀ ਹੈ,ਅਵਾਰਾ ਕੁੱਤੇ ਕਈ ਵਾਰ ਬੱਚਿਆਂ ਤੇ ਹਮਲੇ ਵੀ ਕਰ ਚੁੱਕੇ ਹਨ।ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਹੱਡਾ ਰੋੜੀ ਪਿੰਡ ਤੋਂ ਬਾਹਰ ਪੰਚਾਇਤੀ ਜਮੀਂਨ ਵਿੱਚ ਲਿਜਾਣ ਦੀ ਮੰਗ ਕੀਤੀ ।ਇਸ ਮੌਕੇ ਜੀ ਓ ਜੀ ਜਗਤਾਰ ਸਿੰਘ ਨੇ ਕਿਹਾ ਕਿ ਉਹ ਜਲਦੀ ਇਸ ਸਬੰਧੀ ਡਿਪਟੀ ਕਮਿਸਨਰ ਲੁਧਿਆਣਾ ਨੂੰ ਮਿਲਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਬੇਨਤੀ ਕਰਨਗੇ।ਇਸ ਮੌਕੇ ਉਨ੍ਹਾ ਨਾਲ ਜੁਗਿੰਦਰ ਸਿੰਘ ਬਿਜਲੀ ਵਾਲੇ,ਜਗਸੀਰ ਸਿੰਘ ਰਾਹਲ,ਨਛੱਤਰ ਸਿੰਘ ਸੱਦੋਵਾਲ ਵਾਲੇ, ਬੂਟਾ ਸਿੰਘ ਗਿੱਲ,ਕਰੋੜਾ ਸਿੰਘ,ਕੁਲਵੰਤ ਸਿੰਘ ਕੰਤਾ,ਸੁਖਦੇਵ ਸਿੰਘ ਨੇਕਾ,ਨਾਜਰ ਸਿੰਘ ਨਾਜੀ ਆਦਿ ਹਾਜਰ ਸਨ ।
ਫੋਟੋ ਕੈਪਸ਼ਨ:-ਸਾਬਕਾ ਸਰਪੰਚ ਜਸਵੀਰ ਸਿੰਘ ਅਤੇ ਹੋਰ ਜਾਣਕਾਰੀ ਦਿੰਦੇ ਹੋਏ।

         

ਮਹਿਬੂਬ ਮੇਰੇ ✍️ ਰਮੇਸ਼ ਕੁਮਾਰ ਜਾਨੂੰ

ਮੁੜ ਆਈਆਂ ਫੇਰ ਬਹਾਰਾਂ ਨੇ, ਮਹਿਬੂਬ ਮੇਰੇ
ਤੂੰ ਨਾ ਮੋੜੀਆਂ ਅਜੇ ਮੁਹਾਰਾਂ ਨੇ, ਮਹਿਬੂਬ ਮੇਰੇ

ਮੈਂ ਦਿਲ ਉੱਤੇ ਲਿਖ ਦਿੱਤਾ ਏ, ਜੀ ਆਇਆਂ ਨੂੰ
ਤੇਰੇ ਇਸ਼ਕ ਨੇ ਜਾਦੂ ਕੀਤਾ ਏ, ਜੀ ਆਇਆਂ ਨੂੰ
ਮੈਨੂੰ ਆਣ ਜਗਾਇਆ ਪਿਆਰਾਂ ਨੇ, ਮਹਿਬੂਬ ਮੇਰੇ
ਮੁੜ ਆਈਆਂ ਫੇਰ-------

ਇਸ ਦਿਲ ਤੇ ਕਬਜ਼ਾ ਕੀਤਾ ਏ, ਤਨਹਾਈਆਂ ਨੇ
ਮੈਨੂੰ ਪਾਗ਼ਲ ਹੀ ਕਰ ਦਿੱਤਾ ਏ, ਤਨਹਾਈਆਂ ਨੇ
ਅਜੇ ਦਿਲ ਵਿੱਚ ਖ਼ਾਬ ਹਜ਼ਾਰਾਂ ਨੇ, ਮਹਿਬੂਬ ਮੇਰੇ
ਮੁੜ ਆਈਆਂ ਫੇਰ-------

ਜਦ 'ਜਾਨੂੰ' ਆਖ ਬੁਲਾਵਾਂ ਗਾ, ਤੂੰ ਆ ਜਾਵੀਂ
ਕੋਈ ਗੀਤ 'ਰਮੇਸ਼' ਦਾ ਗਾਵਾਂ ਗਾ, ਤੂੰ ਆ ਜਾਵੀਂ
ਸੁਰ ਛੇੜੇ ਦਿਲ ਦੀਆਂ ਤਾਰਾਂ ਨੇ, ਮਹਿਬੂਬ ਮੇਰੇ
ਮੁੜ ਆਈਆਂ ਫੇਰ-------
                     ਲੇਖਕ-ਰਮੇਸ਼ ਕੁਮਾਰ ਜਾਨੂੰ
                    ਫੋਨ ਨੰ:-98153-20080

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਪੌਦਾ ਰੋਪਣ ਗਤੀਵਿਧੀ ਕਰਵਾਈ

ਜਗਰਾਉ 8 ਜੁਲਾਈ  (ਅਮਿਤਖੰਨਾ) ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ  ਜਮਾਤ ਤੀਸਰੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਵਿੱਚ ਬੀਜ ਤੋਂ ਪੌਦਾ ਬਣਨ ਦੀ ਗਤੀਵਿਧੀ ਕਰਵਾਈ ਗਈ। ਗਤੀਵਿਧੀ ਦੌਰਾਨ ਬੱਚਿਆਂ ਨੇ ਗਰਮੀ ਦੀਆਂ ਛੁੱਟੀਆਂ ਵਿੱਚ ਬੀਜ ਬੀਜੇ ਅਤੇ ਬੀਜ ਤੋਂ ਪੌਦਾ ਬਣਨ ਦੀ ਪ੍ਰਕਿਰਿਆ ਨੂੰ ਨੋਟ ਕੀਤਾ। ਆਪਣੇ ਅਧਿਆਪਕ ਨਾਲ ਉਸ ਪ੍ਰਕਿਰਿਆ ਨੂੰ ਸਾਂਝਾ ਕੀਤਾ। ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ ਤੇ ਵੀ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਪੌਦੇ ਦੇ ਰੂਪ ਵਿੱਚ ਸਾਨੂੰ ਇੱਕ  ਦੋਸਤ ਮਿਲ ਜਾਂਦਾ ਹੈ ਤੇ ਅਸੀਂ ਆਪਣੀ ਸਾਰੀ ਗੱਲ ਉਸ ਪੌਦਾ ਰੂਪੀ ਦੋਸਤ ਨਾਲ ਸ਼ੇਅਰ ਕਰ ਸਕਦੇ ਹਾਂ ਅਤੇ ਦੱਸਿਆ ਕਿ ਪੌਦਾ ਰੂਪੀ ਯੋਧੇ ਬਚਪਨ ਤੋਂ ਹੀ ਪ੍ਰਦੂਸ਼ਣ ਰੂਪੀ ਔਕੜਾਂ ਨਾਲ ਲੜਦੇ ਰਹਿੰਦੇ ਹਨ। ਇਸ ਤਰ੍ਹਾਂ ਹੀ ਸਾਨੂੰ ਵੀ ਹਰ ਇੱਕ ਔਕੜ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।

ਪੰਜਾਬ ਦੇ ਸਕੂਲਾਂ ‘ਚ ਕੋਰੋਨਾ ਕਹਿਰ; ਅਨੰਦਪੁਰ ਸਾਹਿਬ ਦਾ ਸਰਕਾਰੀ ਸਕੂਲ 14 ਦਿਨਾਂ ਲਈ ਬੰਦ  

ਚੰਡੀਗੜ੍ਹ- 9 ਜੁਲਾਈ ( ਹਰਪਾਲ ਸਿੰਘ ਦਿਓਲ )   ਪੰਜਾਬ ਦੇ ਅੰਦਰ ਸਕੂਲ 1 ਜੁਲਾਈ ਨੂੰ ਖੁੱਲ੍ਹੇ ਹਨ, ਪਰ ਸਕੂਲਾਂ ਦੇ ਖੁਲਦੇ ਸਾਰ ਹੀ ਕੋਰੋਨਾ ਨੇ ਵੀ ਬੱਚਿਆਂ ਅਤੇ ਅਧਿਆਪਕਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਿਕ, ਸ਼੍ਰੀ ਆਨੰਦਪੁਰ ਸਾਹਿਬ ਦੇ ਇਕ ਸਰਕਾਰੀ ਸਕੂਲ ਦੇ ਕੁੱਝ ਬੱਚੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸਕੂਲ ਨੂੰ 14 ਦਿਨਾਂ ਲਈ ਬੰਦ ਕਰਨ ਦਾ ਹੁਕਮ ਡੀਸੀ ਵਲੋਂ ਜਾਰੀ ਕਰ ਦਿੱਤਾ ਗਿਆ ਹੈ।

 

ਹੇਠਾਂ ਪੜ੍ਹੋ ਪੱਤਰ ਦੀ ਕਾਪੀ

 

Image preview

ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਜਿਲ੍ਹਾ ਮੋਗਾ ਦੀ ਟੀਮ ਵੱਲੋਂ ਸਰਗਰਮੀਆਂ ਤੇਜ਼
ਧਰਮਕੋਟ ਜੁਲਾਈ 7 (ਮਨੋਜ ਕੁਮਾਰ ਨਿੱਕੂ )11 ਜੂਨ ਤੋਂ ਰੁੱਖ਼ ਲਗਾਉਂ ਜੀਵਨ ਬਚਾਓ ਦਾ ਹੋਕਾ ਪਿੰਡ ਕੋਠੇ ਮੁਹੱਬਤ ਪੱਤੀ ਚੜਿੱਕ ਰੋਡ ਮੋਗਾ ਤੋਂ ਦਿੱਤਾ ਜਿਸ ਤਹਿਤ ਮਹਿਲਾ ਵਿੰਗ ਨੇ ਹੁਣ ਤੱਕ ਸੈਂਕੜੇ ਪੌਦੇ ਲਗਾਕੇ ਉਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਵਲੰਟੀਅਰਾਂ ਨੂੰ ਦਿਤੀ ਜਾ ਰਹੀ ਹੈ
ਇਸ ਸਬੰਧੀ ਕੋਟ ਈਸੇ ਖਾਂ ਦੇ ਵਾਰਡ ਨੰਬਰ 3 ਸੁੰਦਰ ਨਗਰ ਗਲੀ ਨੰਬਰ 11 ਵਿਚ ਮਹਿਲਾ ਵਿੰਗ ਦੀ ਟੀਮ ਦਾ ਨਵਾਂ ਗਠਨ ਤਿਆਰ ਕੀਤਾ ਗਿਆ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭੈਣ ਕਮਲਜੀਤ ਕੌਰ ਮੋਗਾ , ਇੰਦਰਜੀਤ ਸਿੰਘ ਜੈਤੋ ਸੰਭਾਵੀਂ ਉਮੀਦਵਾਰ ਲੋਕ ਸਭਾ, ਐਂਟੀ ਕਰੱਪਸ਼ਨ ਆਗੂ ਭਾਈ ਬਲਵੀਰ ਸਿੰਘ ਪਾਂਧੀ, ਸਰਬਜੀਤ ਕੌਰ ਘੱਲਕਲਾਂ, ਕਰਨ ਮੋਗਾ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਮਹਿਲਾ ਵਿੰਗ ਦੀ ਪੰਜਾਬ ਟੀਮਾਂ ਨੇ ਸੰਗਰੂਰ ਵਿਖੇ ਲੋਕ ਸਭਾ ਚੋਣਾਂ ਲਈ ਬਹੁਤ ਵੱਡਾ ਯੋਗਦਾਨ ਪਾਇਆ ਸੀ ਕਿਉਂਕਿ ਮਹਿਲਾ ਵਿੰਗ ਪੰਜਾਬ ਨੇ ਦਿਨ ਰਾਤ ਇੱਕ ਕਰਕੇ ਪਿੰਡ ਤੇ ਸ਼ਹਿਰਾਂ ਵਿਚ ਪ੍ਰਚਾਰ ਕੀਤਾ ਸੀ
ਇਸ ਤਹਿਤ ਜ਼ਿਲ੍ਹਾ ਦੇ ਚਾਰੇ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੇ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਹਨ
ਸੁੰਦਰ ਨਗਰ ਦੀ ਮੈਡਮ ਗੁਰਪ੍ਰੀਤ ਕੌਰ ਦੇ ਘਰ ਮੀਟਿੰਗ ਰੱਖੀ ਗਈ ਜਿਸ ਵਿੱਚ ਅਨੇਕਾਂ ਭੈਣਾਂ ਨੇ ਹਿੱਸਾ ਲਿਆ
ਇਸ ਉਪਰੰਤ ਪਿੰਡ ਚਿਰਾਗਸਾਹ ਵਾਲਾ ਵਿਖੇ ਕੁੱਝ ਪਰਵਾਰਿਕ ਝਗੜਿਆਂ ਦਾ ਨਿਬੇੜਾ ਕੀਤਾ ਗਿਆ ਉਪਰੰਤ ਮਹਿਲਾ ਵਿੰਗ ਦੇ ਵੱਲੋਂ ਧਰਮਕੋਟ ਵਿਖੇ ਲੱਗੇ ਨਗਰ ਕੌਂਸਲ ਦਫ਼ਤਰ ਵਿਖੇ ਕੈਪ ਵਿਚ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਗਿਆ
ਇਸ ਮੌਕੇ ਤੇ ਪਵਨ ਰੇਲੀਆ, ਕੋਂਸਲਰ  ਗੁਰਮੀਤ ਸਿੰਘ ਮੁਖੀਜਾ, ਅਮਰਜੀਤ ਸਿੰਘ ਕੋਸਲਰ ਹਾਜਰ ਸਨ

ਮਹਿਲਾ ਵਿੰਗ ਨੇ ਪਿੰਡ ਖੋਟੇ ਨਾਹਲ ਵਿਖੇ ਬੂਟੇ ਲਗਾਏ

ਧਰਮਕੋਟ ਜੁਲਾਈ 7 (ਮਨੋਜ ਕੁਮਾਰ ਨਿੱਕੂ )ਆਮ ਆਦਮੀ ਪਾਰਟੀ ਨੇ ਸਰਗਰਮੀਆਂ ਤੇਜ਼ ਕਰਦੇ ਹੋਏ ਜ਼ਿਲੇ ਦੇ ਹਰ ਹਲਕੇ ਵਿੱਚ ਰੁੱਖ਼ ਲਗਾਓ ਜੀਵਨ ਬਚਾਓ ਦਾ ਹੋਕਾ ਦਿੱਤਾ ਜਾ ਰਿਹਾ ਹੈ
ਇਸ ਤਹਿਤ ਪਿੰਡ ਖੋਟੇ ਨਾਹਲ ਵਿਖੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭੈਣ ਕਮਲਜੀਤ ਕੌਰ ਮੋਗਾ, ਐਂਟੀ ਕਰੱਪਸ਼ਨ ਆਗੂ ਬਲਵੀਰ ਸਿੰਘ ਪਾਂਧੀ, ਸਰਬਜੀਤ ਕੌਰ ਘੱਲਕਲਾਂ, ਕਰਨ ਮੋਗਾ, ਵੱਲੋਂ ਪਿੰਡ ਦੇ ਵਲੰਟੀਅਰਾਂ ਦੇ ਸਹਿਯੋਗ ਨਾਲ ਪਿੰਡ ਖੋਟੇ ਨਾਹਲ ਤੋਂ ਸਿੰਘਾਂ ਵਾਲਾ ਤੱਕ ਬੂਟੇ ਲਗਾਏ ਗਏ

 

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰ ਦੀ ਲੜਕੀ ਨੂੰ ਦਿੱਤਾ ਗਿਆ ਜ਼ਰੂਰਤ ਦਾ ਸਮਾਨ

ਮੱਖੂ,7 ਜੁਲਾਈ  (ਮਨੋਜ ਕੁਮਾਰ ਨਿੱਕੂ ਧਰਮਕੋਟ) ਕਿਸੇ ਹੋਰ ਤੋਂ ਕੋਈ ਮਾਲੀ ਮੱਦਦ ਲਏ ਬਗੈਰ ਆਪਣੀ ਕਮਾਈ ਵਿਚੋਂ ਕਰੋੜਾਂ ਰੁਪਏ ਦਾਨ ਕਰਨ ਵਾਲੇ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਵਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਅਤੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਯੋਗ ਅਗਵਾਈ ਵਿੱਚ ਮਖੂ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਘਰੇਲੂ ਜ਼ਰੂਰਤਾਂ ਦਾ ਸਮਾਨ ਦਿੱਤਾ ਗਿਆ ਪਿੰਡ ਹਰੀਕੇ ਦੇ ਪਰਿਵਾਰ ਦੀ ਲੜਕੀ ਜੋ ਗਰੀਬ ਪਰਿਵਾਰ ਨਾਲ ਸਬੰਧਿਤ ਹੈ ਅਤੇ ਇਸ ਦੀਆਂ ਛੋਟੀਆਂ ਤਿੰਨ ਭੈਣਾਂ ਹੋਰ ਹਨ ਤੇ ਇੱਕ ਛੋਟਾ ਭਰਾ ਹੈ । ਲੜਕੀ ਦਾ ਪਿਤਾ ਮੇਹਨਤ ਮਜਦੂਰੀ ਕਰਦਾ ਹੈ। ਇਸ ਮੌਕੇ  ਸੰਸਥਾ ਦੇ  ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ ,ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਅਤੇ ਮਖੂ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਨੇ ਦੱਸਿਆ ਕਿ ਇਸ ਲੋੜਵੰਦ ਪਰਿਵਾਰ ਵਲੋਂ ਆਪਣੀ ਲੜਕੀ ਦੇ ਵਿਆਹ  ਲਈ ਮੱਦਦ ਵਾਸਤੇ ਸੰਸਥਾ  ਨਾਲ ਸੰਪਰਕ ਕੀਤਾ ਸੀ ਜਿਸ ਤੇ ਉਹਨਾਂ ਵਲੋਂ  ਇਸ ਸਬੰਧੀ ਗੱਲ  ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੇ ਧਿਆਨ ਵਿਚ ਲਿਆਂਦੀ ਗਈ ਜਿਸ ਤਹਿਤ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਵਲੋਂ ਇਹਨਾਂ  ਪਰਿਵਾਰਾਂ ਦੀ ਮੱਦਦ ਕੀਤੀ ਗਈ।ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਅਮਰਜੀਤ ਕੌਰ ਛਾਬੜਾ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮਖੂ, ਗੁਰਦੇਵ ਸਿੰਘ ਗਾਬਾ, ਕਿਰਨ ਪੇਂਟਰ,ਜਤਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ   ਵੀ ਮੌਜੂਦ ਸਨ।
 

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੀਆਂ ਵਿਦਿਆਰਥਣਾਂ ਨੇ ਜਮਾਤ ਦਸਵੀਂ ਦੇ ਨਤੀਜਿਆਂ ਵਿੱਚ ਮਾਰੀਆਂ ਮੱਲਾਂ।

ਜਗਰਾਉ 7 ਜੁਲਾਈ  (ਅਮਿਤਖੰਨਾ)ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਜਮਾਤ ਦਸਵੀਂ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ । ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਵਿੱਚ ਜੈਸਮੀਨ ਨੇ ਪਹਿਲਾ ਸਥਾਨ, ਪ੍ਰਭਲੀਨ ਕੌਰ ਨੇ ਦੂਸਰਾ ਸਥਾਨ ਅਤੇ ਮੁਸਕਾਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਾਰੇ ਵਿਦਿਆਰਥੀਆਂ ਨੇ ਵੀ 60 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਜੋ ਕਿ ਬਹੁਮੁੱਲੀ ਉਪਲਬਧੀ ਹੈ। ਇਸ ਖ਼ੁਸ਼ੀ ਦੇ ਮੌਕੇ ਤੇ ਸਕੂਲ ਦੇ ਪੈਟਰਨ ਸ੍ਰੀ ਰਵਿੰਦਰ ਸਿੰਘ ਵਰਮਾ ਜੀ, ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ ਜੀ, ਮੈਂਬਰ ਸ੍ਰੀ ਦਰਸ਼ਨ ਸ਼ਮੀ ਜੀ, ਮੈਂਬਰ ਸ੍ਰੀ ਅਮਿਤ ਸਿੰਗਲ ਜੀ, ਸਕੂਲ ਸਟਾਫ ਅਤੇ  ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਜਿੰਦਗੀ ਵਿੱਚ ਮਿਹਨਤ ਕਰਦੇ ਅੱਗੇ ਅੱਗੇ ਵਧਦੇ ਜਾਣਾ ਤੇ ਨਾ ਹੀ ਕਦੇ ਆਪਣੇ ਸੰਸਕਾਰਾਂ ਨੂੰ ਭੁਲਾਉਣਾ। ਮੈਂ ਇਹੀ ਕਾਮਨਾ ਕਰਦੀ ਹਾਂ।

ਦਸਵੀਂ ਕਲਾਸ ਦੇ ਨਤੀਜੇ ਚੋਂ ਮੈਰਿਟ ਵਿਚ ਤਿੰਨ ਵਿਦਿਆਰਥਣਾਂ ਸਮੇਤ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਜਗਰਾਉ 7 ਜੁਲਾਈ  (ਅਮਿਤਖੰਨਾ)ਸਨਮਤੀ ਸਕੂਲ ਦੀਆਂ ਦਸਵੀਂ ਕਲਾਸ ਦੇ ਨਤੀਜੇ ਚੋਂ ਮੈਰਿਟ ਵਿਚ ਨਾਮ ਦਰਜ ਕਰਵਾਉਣ ਵਾਲੀਆਂ ਤਿੰਨ ਵਿਦਿਆਰਥਣਾਂ ਸਮੇਤ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਹੋਇਆ। ਸਕੂਲ ਡਾਇਰੈਕਟਰ ਸ਼ਸ਼ੀ ਜੈਨ, ਪਿੰ੍ਸੀਪਲ ਸੁਪਿ੍ਰਆ ਖੁਰਾਣਾ, ਪ੍ਰਧਾਨ ਰਮੇਸ਼ ਜੈਨ, ਕਾਂਤਾ ਸਿੰਗਲਾ ਤੇ ਮਹਾਂਵੀਰ ਜੈਨ ਨੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਸਕੂਲ ਡਾਇਰੈਕਟਰ ਸ਼ਸ਼ੀ ਜੈਨ ਨੇ ਦੱਸਿਆ ਕੁੱਲ 128 ਵਿਦਿਆਰਥੀਆਂ ਨੇ ਪ੍ਰਰੀਖਿਆ 'ਚ ਭਾਗ ਲਿਆ ਜਿਸ ਚੋਂ 28 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ, 66 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਤੇ 26 ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਜ਼ਿਆਦਾ ਅੰਕ ਹਾਸਲ ਕੀਤੇ।ਉਨ੍ਹਾਂ ਦੱਸਿਆ ਹੋਣਹਾਰ ਵਿਦਿਆਰਥਣ ਮੁਸਕਾਨ ਨੇ ਪੰਜਾਬ 'ਚੋਂ 6ਵਾਂ ਤੇ ਜ਼ਿਲੇ੍ਹ 'ਚੋਂ ਪਹਿਲਾ, ਮੁਸਕਾਨ ਨੇ ਪੰਜਾਬ 'ਚੋਂ 9ਵਾਂ ਤੇ ਇਸੇ ਸਕੂਲ ਦੀ ਨੰਦਨੀ ਬਾਵਾ ਨੇ ਪੰਜਾਬ'ਚੋਂ 10ਵਾਂ ਸਥਾਨ ਪ੍ਰਰਾਪਤ ਕਰ ਕੇ ਸਟੇਟ ਮੈਰਿਟ 'ਚ ਨਾਮ ਦਰਜ ਕਰਵਾਇਆ। ਸਕੂਲਮੈਨੇਜਮੈਂਟ ਕਮੇਟੀ ਨੇ ਇਸ ਸਫਲਤਾ 'ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਵੀਨਾ ਸਹਿਗਲ, ਸਰਿਤਾ ਅਗਰਵਾਲ, ਅੰਜੂ ਕੌਂਸਲ, ਸੁਨੀਤਾ ਸ਼ਰਮਾ, ਰੇਣੂ ਮਿਗਲਾਨੀ, ਆਦਿ ਹਾਜ਼ਰ ਸਨ।

ਜੀ.ਅੈਚ.ਜੀ.ਅਕੈਡਮੀ,ਜਗਰਾਉਂ ਵਿਖੇ ਸੈਮੀਨਰ ਲਗਾਇਆ

ਜਗਰਾਉ 7 ਜੁਲਾਈ  (ਅਮਿਤਖੰਨਾ) ਜੀ. ਐਚ.ਜੀ.ਅਕੈਡਮੀ ,ਜਗਰਾਓਂ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਿਤੀ 4 ਜੁਲਾਈ 2022  ਤੋਂ ਅਧਿਆਪਕਾਂ ਦੀ ਕੁਸ਼ਲਤਾ ਵਿੱਚ  ਵਾਧਾ ਕਰਨ ਲਈ ਸੈਮੀਨਾਰ ਲਗਾਏ ਜਾ ਰਹੇ ਹਨ।ਜਿਸ ਵਿੱਚ ਸਭ ਤੋਂ ਪਹਿਲਾ ਸੈਮੀਨਾਰ ਮਿਤੀ 4 ਜੁਲਾਈ 2022  ਨੂੰ ਜੀ. ਐਚ.ਜੀ. ਅਕੈਡਮੀ ਦੀ ਸਾਇੰਸ ਅਧਿਆਪਕਾ ਮਿਸ ਦਿਸ਼ਾ ਵੱਲੋਂ 'ਇੱਕੀਵੀਂ ਸਦੀ ਦੇ ਅਧਿਆਪਕ' ਵਿਸ਼ੇ ਨੂੰ ਲੈ ਕੇ ਸੈਮੀਨਰ ਲਗਾਇਆ ਗਿਆ ।ਜਿਸ ਵਿਚ ਉਨ੍ਹਾਂ ਨੇ ਅਧਿਆਪਕਾਂ ਨੂੰ ਸਮੇਂ ਦੇ ਅਨੁਸਾਰ ਅਧਿਆਪਨ ਦੌਰਾਨ ਆਧੁਨਿਕ ਤਕਨੀਕ ਨੂੰ ਅਪਣਾਉਣ ਤੇ ਜ਼ੋਰ ਦਿੱਤਾ।ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕ ਨੂੰ ਜਮਾਤ ਵਿੱਚ ਬੈਠੇ ਵਿਦਿਆਰਥੀਆਂ ਦੇ ਹਰ ਵਰਗ ਨੂੰ ਹਮੇਸ਼ਾ ਲਈ ਧਿਆਨ ਵਿੱਚ ਰੱਖਣ ਦੀ ਸਲਾਹ ਵੀ ਦਿੱਤੀ।ਅਗਲੇ ਦਿਨ ਮਿਤੀ 5 ਜੁਲਾਈ,2022 ਨੂੰ ਸ. ਸਤਿਨਾਮ ਸਿੰਘ ਵੱਲੋਂ 'ਗੁਰਮਤਿ ਗਿਆਨ' ਸੈਸ਼ਨ   ਦੌਰਾਨ ਅਧਿਆਪਕਾਂ ਨਾਲ ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ।ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਹਰ ਅਧਿਆਪਕ ਵਿਚ ਸਮੇਂ ਦੀ ਪਾਬੰਦੀ, ਖਿਮਾ ਜਾਚਕਤਾ, ਨੈਤਿਕ ਸਿੱਖਿਆਾ,ਕਿੱਤੇ ਪ੍ਰਤੀ ਇਮਾਨਦਾਰੀ ,ਜਜ਼ਬਾ,ਬੱਚੇ ਦੇ ਪ੍ਰਤੀਕਰਮ ਨੂੰ ਸਮਝਣਾ, ਵਿਦਿਆਰਥੀਆਂ ਵਿਚ ਹੀਣ ਭਾਵਨਾ ਨਾ ਆਉਣ ਦੇਣਾ ਆਦਿ ਉੱਤਮ ਗੁਣਾਂ ਦਾ ਹੋਣਾ ਲਾਜ਼ਮੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਖ਼ਾਲਸੇ ਦੀ ਪਰਿਭਾਸ਼ਾ ਦੱਸਦੇ ਹੋਏ ਸਿੱਖ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਰਦਾਰ ਹਰੀ ਸਿੰਘ ਨਲੂਆ ,ਭਗਤ ਪੂਰਨ ਸਿੰਘ,ਮਾਸਟਰ ਤਾਰਾ ਸਿੰਘ , ਭਾਈ ਬਘੇਲ ਸਿੰਘ ਆਦਿ ਮਹਾਨ ਸ਼ਖ਼ਸੀਅਤਾਂ  ਦੇ ਜੀਵਨ ਤੇ ਚਾਨਣਾ ਪਾਇਆ।ਉਨ੍ਹਾਂ ਨੇ ਮਹਾਨ ਸ਼ਖ਼ਸੀਅਤਾਂ ਦੀ ਉਦਾਹਰਨ ਦਿੰਦੇ ਹੋਏ ਕਿਰਦਾਰ ਨੂੰ ਉੱਚਾ ਸੁੱਚਾ ਬਣਾਈ ਰੱਖਣ ਦੀ ਪ੍ਰੇਰਨਾ ਵੀ ਦਿੱਤੀ ।ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਗੁਰਬਾਣੀ ਨੂੰ ਪੜ੍ਹਨ, ਵਿਚਾਰਨ ਅਤੇ ਉਸ ਉੱਪਰ ਅਮਲ ਕਰਨ ਦੀ ਸਿੱਖਿਆ ਦਿੰਦੇ ਹੋਏ  ਸਹਿਜ ਪਾਠ ਕਰਨ ਲਈ ਪ੍ਰੇਰਿਤ ਕੀਤਾ।ਇਸ ਦੇ ਨਾਲ ਹੀ ਗੁਰਬਾਣੀ ਦੀ ਸ਼ਕਤੀ ਨੂੰ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਸ ਉੱਪਰ ਅਮਲ ਕੀਤਾ ਜਾਵੇ ਤਾਂ ਕਿਸੇ ਸੰਸਾਰ ਜੰਗ ਦੀ ਲੋੜ ਹੀ ਨਾ ਪਵੇ ਅਤੇ ਇਸ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।ਮਿਤੀ 6 ਜੁਲਾਈ,2022 ਨੂੰ ਸ੍ਰੀਮਤੀ ਭਵਦੀਪ ਕੋਹਲੀ ਵੱਲੋਂ ਸੈਮੀਨਰ ਅਯੋਜਿਤ ਕੀਤਾ ਗਿਆ।ਜਿਸ ਵਿੱਚ ਉਨ੍ਹਾਂ ਨੇ ਅਧਿਆਪਕਾਂ ਨੂੰ ਭਾਵਨਾਤਮਕ ਤੌਰ ਤੇ  ਵਿਦਿਆਰਥੀਆਂ ਨਾਲ ਜੁੜਨ ਦਾ ਸੰਦੇਸ਼ ਦਿੱਤਾ।ਉਨ੍ਹਾਂ ਨੇ ਆਪਣੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆਂ ਕਿ ਹਰ ਮਨੁੱਖੀ ਜੀਵ ਦੀ ਆਪਣੀ ਬੁੱਧੀ ਯੋਗਤਾ ਹੁੰਦੀ ਹੈ।ਇਸ ਲਈ ਜਰੂਰਤ ਹੈ ਕਿ ਹਰ ਵਿਦਿਆਰਥੀ ਵਿੱਚ ਕਲਾ ਨੂੰ ਪਹਿਚਾਣ ਕੇ ਉਸ ਵਿੱਚ ਨਿਖਾਰ ਲਿਆਂਦਾ ਜਾਵੇ।ਅਖੀਰ ਵਿੱਚ ਜੀ.ਅੈਚ.ਜੀ.ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਸੰਬੋਧਨ ਕਰਦਿਆਂ ਦੱਸਿਆ ਆਧੁਨਿਕ ਯੁੱਗ ਦੇ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਨੂੰ ਸਮਝਦੇ ਹੋਏ ਉਨ੍ਹਾਂ ਦੇ ਬਿਹਤਰ ਭਵਿੱਖ ਲਈ  ਸਿੱਖਿਅਕ ਦੁਆਰਾ ਦੱਸੇ ਗੲੇ ਨਵੇਂ ਤਰੀਕਿਆਂ  ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ।

ਪੰਜਾਬ ਪੁਲਿਸ ਦਾ ਵਤੀਰਾ ਲੋਕ ਵਿਰੋਧੀ-ਜਸਦੇਵ ਲਲਤੋਂ

ਧਰਨਾਕਾਰੀ 107ਵੇਂ ਦਿਨ ਵੀ ਗਰਜ਼ੇ ਧਰਨੇ 'ਚ !
ਜਗਰਾਉਂ 7 ਜੁਲਾਈ ( ਗੁਰਕੀਰਤ ਜਗਰਾਉਂ  )  ਅੱਜ 107ਵੇਂ ਦਿਨ ਥਾਣਾ ਸਿਟੀ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ:),  ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਪੰਜਾਬ ਨੇ ਗਰੀਬ ਲੋਕਾਂ 'ਤੇ ਅੱਤਿਆਚਾਰਾਂ ਦੇ ਦਰਜ ਮਾਮਲਿਆਂ 'ਚ ਨਾਮਜ਼ਦ ਪੁਲਿਸ ਕਰਮਚਾਰੀਆਂ ਖਿਲਾਫ਼ ਕਾਰਵਾਈ ਕਰਨ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ  ਅਤੇ ਪੰਜਾਬ ਸਰਕਾਰ ਦਾ ਵਤੀਰਾ ਪੂਰੀ ਤਰ੍ਹਾਂ ਲੋਕ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੰਘਰਸ਼ੀਲ ਲੋਕਾਂ ਦਾ ਸਬਰ ਜਿੰਨਾਂ ਮਰਜ਼ੀ ਪਰਖ ਲਵੇ ਪਰ ਕਿਰਤੀ ਲੋਕ ਇਨਸਾਫ਼ ਲੈ ਕੇ ਦਮ ਲੈਂਦੇ ਨੇ, ਇਹ ਪੰਜਾਬ ਦਾ ਇਤਿਹਾਸ ਹੈ। ਉਨਾਂ ਕਿਹਾ ਪੁਲਿਸ ਪੁਲਿਸ ਦੇ ਅੱਤਿਆਚਾਰਾਂ ਖਿਲਾਫ਼ ਜੰਗ ਲਈ ਇਲਾਕੇ ਦੀਆਂ ਸਾਰੀਆਂ ਹੀ ਜਨਤਕ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ 10 ਜੁਲਾਈ ਨੂੰ ਬੁਲਾਈ ਗਈ ਹੈ। ਇਸ ਦੇ ਨਾਲ-ਨਾਲ ਲੋਕਾਂ ਦੀ ਲਾਮਬੰਦੀ ਲਈ ਇਲਾਕੇ ਦੇ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਲਾਮਿਸਾਲ ਇਕੱਠ ਕੀਤਾ ਜਾਵੇਗਾ। ਅੱਜ ਦੇ ਧਰਨੇ ਚ ਪਹੁੰਚੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਦੇ ਹਰੀ ਸਿੰਘ ਚਚਰਾੜੀ, ਕਿਰਤੀ ਕਿਸਾਨ ਯੂਨੀਅਨ ਦੇ ਗੁਰਚਰਨ ਸਿੰਘ ਬਾਬੇਕਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਢਾ ਸਿੰਘ ਕਾਉਂਕੇ, ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜੀ, ਕੁਲਦੀਪ ਸਿੰਘ ਚੌਹਾਨ, ਬਲਵੀਰ ਸਿੰਘ ਸਬੱਦੀ , ਪਵਨਦੀਪ ਸਿੰਘ ਕੁਲਾਰ, ਪਰਮਜੀਤ ਸਿੰਘ ਲੋਪੋ ਨੇ ਕਿਹਾ ਕਿ 107 ਦਿਨ ਬੀਤਣ ਦੇ ਬਾਵਜੂਦ ਕੋਈ ਸੁਣਵਾਈ ਨਾਂ ਹੋਣੀ ਲੋਕਤੰਤਰਿਕਖਹੇ ਜਾਂਦੇ ਢੰਚੇ ਦੀ ਪੋਲ ਖੋਲ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਗਰੀਬਾਂ ਦੇ ਮਾਮਲਿਆਂ ਨੂੰ ਹਾਸ਼ੀਏ 'ਤੇ ਰੱਖਿਆ ਹੋਇਆ ਹੈ।
ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਨਿਆਂ ਦੇਣ ਦੇ ਮੁੱਦੇ 'ਤੇ "ਆਪ" ਸਰਕਾਰ ਬਿਲਕੁੱਲ ਫੇਲ਼ ਸਾਬਤ ਹੋ ਰਹੀ ਹੈ। ਉਨ੍ਹਾਂ ਆਮ ਅਦਮੀ ਦੇ ਹਲਕਾ ਵਿਧਾਇਕ ਨੂੰ ਵੀ ਗਰੀਬ ਵਿਰੋਧੀ ਦੱਸਿਆ। ਦੱਸਣਯੋਗ ਹੈ ਕਿ ਪੁਲਿਸ ਅੱਤਿਆਚਾਰ ਕਾਰਨ ਮਰ ਚੁੱਕੀ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਚ ਨਿਆਂ ਵਾਸਤੇ 23 ਮਾਰਚ ਤੋਂ ਥਾਣੇ ਅੱਗੇ ਮੋਰਚਾ ਲਗਾਇਆ ਹੋਇਆ ਹੈ। ਅੱਜ 107ਵੇਂ ਦਿਨ ਧਰਨੇ ਵਿੱਚ ਨਿਹੰਗ ਚੜ੍ਤ ਸਿੰਘ ਗਗੜਾ, ਰਾਮ ਸਿੰਘ ਹਠੂਰ, ਸੋਨੀ ਜਗਰਾਉਂ ਆਦਿ ਹਾਜ਼ਰ ਸਨ।

 ਡੇਂਗੂ ਜਾਗਰੂਕਤਾ ਕੈਂਪ ਲਗਾਇਆ। 

ਹਠੂਰ,7,ਜੁਲਾਈ-(ਕੌਸ਼ਲ ਮੱਲ੍ਹਾ)-ਸਵਿਲ ਸਰਜਨ ਲੁਧਆਿਣਾ ਦੇ ਦਸਿ਼ਾ ਨਰਿਦੇਸ਼ ਹੇਠ ਅੱਜ ਇੱਥੋਂ ਨੇੜਲੇ ਪੰਿਡ ਚਕਰ ਵੱਿਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਆਿ। ਇਸ ਕੈਂਪ ਦੌਰਾਨ ਭੁਪੰਿਦਰ ਸੰਿਘ ਨੇ ਬੱਚਆਿਂ ਅਤੇ ਲੋਕਾਂ ਨੂੰ ਡੇਂਗੂ ਬਾਰੇ ਵਸਿਥਾਰ ਪੂਰਵਕ ਜਾਣਕਾਰੀ ਦੱਿਤੀ। ਉਨ੍ਹਾਂ ਨੇ ਦੱਸਆਿ ਕ ਿਇਹ ਬਮਿਾਰੀ ਮਾਦਾ ਮੱਛਰ ਦੇ ਕੱਟਣ ਤੇ ਫੈਲਦੀ ਹੈ। ਇਸ ਕਾਰਨ ਵਸਿ਼ੇਸ਼ ਤਰਾਂ ਦਾ ਬੁਖ਼ਾਰ ਹੁੰਦਾ ਹੈ ਅਤੇ ਇਸ ਨੂੰ ਡੇਂਗੂ ਬੁਖ਼ਾਰ ਕਹਿਾ ਜਾਂਦਾ ਹੈ। ਇਸ ਬੁਖ਼ਾਰ ਨਾਲ ਸਰਿ ਦਰਦ, ਮਾਸਪੇਸ਼ੀਆਂ ਵੱਿਚ ਦਰਦ, ਚਮੜੀ ਤੇ ਦਾਣੇ,ਅੱਖਾਂ ਦੇ ਪਛਿਲੇ ਹੱਿਸੇ ਵਚਿ ਦਰਦ,ਮਸੂੜ੍ਹੇ ਅਤੇ ਨੱਕ ਵਚਿੋਂ ਖ਼ੂਨ ਵਗਣਾ ਆਦ ਿਲੱਛਣ ਪਾਏ ਜਾਂਦੇ ਹਨ। ਇਸ ਬਮਿਾਰੀ ਤੋਂ ਬਚਣ ਲਈ ਆਪਣੇ ਘਰਾਂ ਵੱਿਚੋਂ ਮੱਛਰ ਦੀਆਂ ਲੁਕਣ ਥਾਵਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ। ਉਨਾਂ ਕਹਿਾ ਕ ਿਮੱਛਰ ਤੋਂ ਬਚਣ ਲਈ ਪੂਰੀਆਂ ਬਾਹਾ ਦੇ ਕੱਪੜੇ ਪਹਨਿਣੇ ਚਾਹੀਦੇ ਹਨ ਤੇ ਮੱਛਰ ਦਾਨੀ, ਤੇਲ ਅਤੇ ਹੋਰ ਤਰੀਕੇ ਵਰਤਣੇ ਚਾਹੀਦੇ ਹਨ। ਇਸ ਮੌਕੇ ਸੁਖਪਾਲ ਸੰਿਘ ਫਾਰਮੇਸ਼ੀ ਅਫਸਰ,ਅਮਨਦੀਪ ਸੰਿਘ ਵਰਕਰ, ਬਲਜੀਤ ਕੌਰ, ਪ੍ਰਕਾਸ਼ ਕੌਰ (ਦੋਵੇਂ-ਏਐੱਨਐੱਮ) ਸਮੇਤ ਆਂਗਨਵਾੜੀ ਵਰਕਰ ਤੇ ਆਸ਼ਾ ਵਰਕਰ ਹਾਜ਼ਰ ਸਨ।                    
 

ਪੁਜੀਸਨਾ ਪ੍ਰਾਪਤ ਕਰਨ ਵਾਲੇ ਵਿਿਦਆਰਥੀਆ ਨੂੰ ਕੀਤਾ ਸਨਮਾਨਿਤ

ਹਠੂਰ,7,ਜੁਲਾਈ-(ਕੌਸ਼ਲ ਮੱਲ੍ਹਾ)-ਸੀਨੀਅਰ ਸੈਕੰਡਰੀ ਸਕੂਲ ਡੱਲਾ ਦੀ ਦਸਵੀ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੀ ਪ੍ਰਿੰਸੀਪਲ ਹਰਜਿੰਦਰ ਕੌਰ ਨੇ ਦੱਸਿਆ ਕਿ ਵਿਿਦਆਰਥਣ ਬੇਅੰਤ ਕੌਰ ਨੇ ਪਹਿਲਾ,ਅਮਨਦੀਪ ਸਿੰਘ ਨੇ ਦੂਜਾ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ ਪੁਜੀਸਨਾ ਪ੍ਰਾਪਤ ਕਰਨ ਵਾਲੇ ਵਿਿਦਆਰਥੀਆ ਨੂੰ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਨੂੰ ਸਕੂਲ ਦੇ ਸਟਾਫ ਵੱਲੋ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਸਰਕਾਰੀ ਸਕੂਲਾ ਵਿਚੋ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਨ ਵਾਲੇ ਵਿਿਦਆਰਥੀਆ ਨੂੰ ਗ੍ਰਾਮ ਪੰਚਾਇਤ ਡੱਲਾ ਵੱਲੋ ਵਿਸ਼ੇਸ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ, ਪ੍ਰਧਾਨ ਤੇਲੂ ਸਿੰਘ ਸਿੰਘ, ਐਡਵੋਕੇਟ ਰੁਪਿੰਦਰਪਾਲ ਸਿੰਘ, ਕਮਲਜੀਤ ਸਿੰਘ ਜੀ ਓ ਜੀ, ਯੂਥ ਆਗੂ ਕਰਮਜੀਤ ਸਿੰਘ ਕੰਮੀ,ਇਕਬਾਲ ਸਿੰਘ,ਬਲਵੀਰ ਸਿੰਘ ਸਰਾਂ,ਜਗਦੇਵ ਸਿੰਘ ਫੌਜੀ, ਜੋਰਾ ਸਿੰਘ, ਗੁਰਚਰਨ ਸਿੰਘ ਸਿੱਧੂ,ਸੂਬੇਦਾਰ ਦੇਵੀ ਚੰਦ ਸ਼ਰਮਾਂ,ਹਰਵਿੰਦਰ ਕੁਮਾਰ ਸ਼ਰਮਾਂ,ਗੁਰਨਾਮ ਸਿੰਘ,ਹਰਦੀਪ ਕੌਰ,ਸੁਖਦੀਪ ਸਿੰਘ,ਗੌਰਵ ਗੁਪਤਾ ਆਦਿ ਹਾਜ਼ਰ ਸਨ।
 

ਸਿਆਸੀ ਖ਼ੇਤਰ ‘ਚ ਇੱਕ ਵਲੰਟੀਅਰ ਤੋਂ ਕੈਬਨਿਟ ਦੇ ਅਹੁਦੇ ਤੱਕ ਪਹੁੰਚਣ ਵਾਲੀ ਮਿਹਨਤੀ ਸ਼ਖਸੀਅਤ ਚੇਤਨ ਸਿੰਘ ਜੌੜਾਮਾਜਰਾ   

ਜਿਸ ਇਨਸਾਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ, ਉਹ ਆਪਣੀ ਲਗਨ ਤੇ ਸੱਚੀ ਮਿਹਨਤ ਸਦਕਾ ਕਿਸੇ ਵੀ ਉੱਚੀ ਤੋਂ ਉਚੀ ਮੰਜ਼ਿਲ ਤੇ ਪਹੁੰਚ ਸਕਦਾ ਹੈ। ਇਸ ਮਿਹਨਤ, ਲਗਨ, ਹਿੰਮਤ, ਸਾਧਨਾ ਅਤੇ ਘਾਲਣਾ ਦੇ ਬਲਬੂਤੇ 2022 ਵਿਧਾਨ ਸਭਾ ਚੋਣਾਂ ‘ਚ ਹਲਕਾ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਅਤੇ ਆਪਣੇ ਵਿਰੋਧੀ ਧਨਾਢ ਉਮੀਦਵਾਰਾਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ (ਸ਼੍ਰੋਮਣੀ ਅਕਾਲੀ ਤੇ ਬਸਪਾ) ਅਤੇ ਸਾਬਕਾ ਵਿਧਾਇਕ ਰਜਿੰਦਰ ਸਿੰਘ (ਕਾਂਗਰਸ) ਤੋਂ 39763  ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਇੱਕ ਵੱਡੀ ਜਿੱਤ ਦਾ ਇਤਿਹਾਸ ਸਿਰਜਿਆ ਹੈ ਅਤੇ ਉਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸਰਕਾਰ ਦੇ ਨਵੇਂ ਵਿਸਥਾਰ ਕੀਤੇ ਮੰਤਰੀ ਮੰਡਲ ਵਿੱਚ ਸ. ਜੌੜਾਮਾਜਰਾ ਦੀ ਨੂੰ ਸ਼ਾਮਲ ਕੀਤਾ ਗਿਆ ਹੈ।
ਹਲਕਾ ਸਮਾਣਾ ਦੇ ਇੱਕ ਛੋਟੇ ਜਿਹੇ ਪਿੰਡ ਜੌੜਾਮਾਜਰਾ ਦੇ ਆਮ ਕਿਸਾਨ ਪਰਿਵਾਰ ਚੋਂ ਉਠ ਕੇ ਵਿਧਾਨ ਸਭਾ  ਵਿੱਚ ਜਾ ਨਗਾਰਾ ਖੜਕਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਇਹ ਇੱਕ ਸੰਘਰਸ਼ ਦਾ ਫ਼ਲ ਹੈ।ਜੌੜਾਮਾਜਰਾ ਦਾ ਪਿਛੋਕੜ ਭਾਵੇਂ ਰਾਜਨੀਤਕ ਨਹੀਂ, ਉਨਾਂ੍ਹ ਦੀ ਇਨਕਲਾਬੀ ਸੋਚ ਅਤੇ ਪਹਿਲੇ ਦਿਨ ਤੋਂ ਸਮਾਜ ਸੇਵਾ ਦੇ ਸ਼ੌਂਕ ਨੇ ਉਨਾਂ ਦਾ ਸਿਆਸੀ ਖੇਤਰ ‘ਚ ਪ੍ਰਵੇਸ ਕਰਵਾ ਦਿੱਤਾ।ਉਨਾਂ ਨੇ ਆਪਣੇ ਦਮ ’ਤੇ ਆਮ ਆਦਮੀ ਪਾਰਟੀ ‘ਚ ਇਕ ਵਲੰਟੀਅਰ ਤੋਂ ਸ਼ੁਰੂ ਹੋ ਪੌੜੀ ਦਰ ਪੌੜੀ ਅੱਗੇ ਵੱਧਦਿਆਂ ਹਲਕਾ ਇੰਚਾਰਜ, ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਤੱਕ ਦੇ ਸਫਰ ਨੂੰ ਤੈਅ ਕਰਦਿਆਂ ਅੱਜ ਇਹ ਵਿਲੱਖਣ ਸਥਾਨ ਹਾਸਲ ਕੀਤਾ ਹੈ।ਹਾਲਾਂਕਿ ਕੁਝ ਲੋਕਾਂ ਵਲੋਂ ਉਨ੍ਹਾਂ ਨੂੰ ਸਮੇਂ-ਸਮੇਂ ਤੇ ਠਿੱਬੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਇੱਕ ਸੱਚੇ ਸਿਪਾਹੀ ਦਾ ਫਰਜ਼ ਨਿਭਾਉਦੇਂ ਹੋਏ ਸਬਰ ਰੱਖਦਿਆਂ ਆਪਣਾ ਰਾਜਨੀਤਕ ਕਿਰਦਾਰ ਨੂੰ ਨਹੀਂ ਬਦਲਿਆ ਅਤੇ ਹਰ ਸਮੇਂ ਸਮਾਜਕ ਬਦਲਾਅ ਲਿਆਉਣ ਵਾਲੀ ਆਪਣੀ ਆਮ ਆਦਮੀ ਪਾਰਟੀ ਦਾ ਪੱਖ ਪੂਰਿਆ।ਪਿਛਲੇ ਕਰੀਬ 9 ਸਾਲਾਂ ਤੋਂ ਪਾਰਟੀ ਦੀ ਨਿਰਸੁਆਰਥ ਕੀਤੀ ਜਾ ਰਹੀ ਸੇਵਾ ਭਾਵ ਨੇ ਉਨ੍ਹਾਂ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਰਕਰਾਂ  ਦਾ ਚਿਹੇਤਾ ਬਣਾ ਦਿੱਤਾ।
ਉਨ੍ਹਾਂ ਦੀ ਲਿਆਕਤ, ਦੂਰਅੰਦੇਸ਼ੀ ਸੋਚ ਅਤੇ ਮਿੱਤਰਤਾ ਭਰੇ ਨਿੱਘੇ ਸੁਭਾਅ ਨੇ ਹਲਕਾ ‘ਚ ਆਪ ਪਾਰਟੀ ਨੂੰ ਹੋਰ ਵੀ ਮਜਬੂਤੀ ਮਿਲੀ।ਅੱਜ ਮੌਕਾਪ੍ਰਸਤੀ ਦੀ ਸਿਆਸਤ ਵਿੱਚ ਲੀਡਰ ਵੋਟਾਂ ਤੋਂ ਬਾਅਦ ਆਪਣੇ ਵਰਕਰਾਂ ਦਾ ਨਾਂ ਤੱਕ ਭੁੱਲ ਜਾਂਦੇ ਹਨ ਪਰ ਜੌੜਾਮਾਜਰਾ ਉਹ ਰਾਜਨੀਤਕ ਸਖਸ਼ੀਅਤ ਹੈ ਜਿੰਨਾਂ ਨੂੰ ਆਪਣੇ ਵਰਕਰਾਂ ਦੇ ਨਾਵਾਂ ਤੋਂ ਇਲਾਵਾ ਆਪਣੇ ਇਲਾਕੇ ਦੇ ਹਰ ਪਿੰਡ ਤੇ ਸ਼ਹਿਰ ਦੇ ਮੋਹਤਬਰ ਆਗੂਆਂ ਦੇ ਨਾਂ ਤੱਕ ਯਾਦ ਹਨ।ਜੌੜਾਮਾਜਰਾ ਨੇ ਕਦੇ ਵੀ ਆਪਣੀ ਸ਼ਰਾਫਤ, ਦਿਆਲਤਾ ਦਾ ਪੱਲਾ ਨਹੀਂ ਛੱਡਿਆ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕਰੜੀ ਮਿਹਨਤ ਕਰਦੇ ਰਹੇ, ਜਿਸ ਦੇ ਚੱਲਦੇ ਉਹ ਅੱਜ ਹਲਕੇ ਦੇ ਲੋਕਾਂ ਵਿਚ ਇੱਕ ਸ਼ਰੀਫ ਅਤੇ ਮਿਲਣਸਾਰ ਨੇਤਾ ਵਜੋਂ ਮਕਬੂਲ ਹੋਏ ਹਨ।ਕਹਿੰਦੇ ਹਨ ਕਿ ਇਨਸਾਨ ਦੀ ਮਿਹਨਤ ਅਤੇ ਸਫ਼ਲਤਾ ਓਦੋਂ ਪ੍ਰਵਾਨ ਚੜ੍ਹਦੀ ਹੈ, ਜਦ ਉਸਦੇ ਵਿਰੋਧੀ ਵੀ ਉਸਦੀ ਸਫ਼ਲਤਾ ਦਾ ਲੋਹਾ ਮੰਨਣ! ਜੋੜਾਮਾਜਰਾ ਦੇ ਮੈਂ ਉਹਨਾਂ ਆਲੋਚਕਾਂ ਵੱਲੋਂ ਵੀ ਪੈਰੀਂ ਹੱਥ ਲੱਗਦੇ ਦੇਖੇ, ਜਿਹੜੇ ਕਦੇ ਉਸ ਦੀ ਪਿੱਠ ਪਿੱਛੇ ਉਸ ਨੂੰ ਬੁਰਾ-ਭਲਾ ਬੋਲਦੇ ਸਨ।
ਜੌੜਾਮਾਜਰਾ ਦੀ ਸਰਬਪਰਵਾਨਿਤ ਸ਼ਖਸੀਅਤ ਦਾ ਇਕ ਪੱਖ ਇਹ ਵੀ ਹੈ ਕਿ ਉਹ ਹੋਸ਼ੀ, ਲਿਫਾਫੇਬਾਜ ਤੇ ਲਾਰੇਬਾਜ ਬਿਆਨਬਾਜੀ ਤੋਂ ਕੋਹਾਂ ਦੂਰ ਲੋਕਾਂ ਦੀ ਸੇਵਾ ਕਰਨਾ ਵਾਲਾ ਇਨਸਾਨ ਹੈ।ਉਸ ਨੇ ਹਮੇਸ਼ਾ ਹੀ ਸਾਫ ਸੁਥਰੀ ਰਾਜਨੀਤੀ ਕਰਨ ਨੂੰ ਤਰਜੀਹ ਦਿੱਤੀ ਹੈ ਅਤੇ ਆਪ ਪਾਰਟੀ ਦੀ ਹਰ ਚੋਣ ਵੇਲੇ ਹਰ ਤਰਾਂ ਸੇਵਾ ਕੀਤੀ। ਪਾਰਟੀ ਵਲੋਂ ਉਹਨਾਂ ਦੀ ਜੋ ਵੀ ਡਿਊਟੀ ਲਗਾਈ ਗਈ, ਜੌੜਾਮਾਜਰਾ ਨੇ ਉਸ ਨੂੰ ਤਨਦੇਹੀ ਨਾਲ ਨਿਭਾਇਆ ਹੈ।ਇਨੀ ਦਿਨੀਂ ਜੋੜਾਮਾਜਰਾ ਹਲਕਾ ਸਮਾਣਾ ਵਿਧਾਇਕ ਦੇ ਨਾਲ-ਨਾਲ ਵਿਧਾਨ ਸਭਾ ਦੀ ਹਾਊੁਸ ਕਮੇਟੀ ਅਤੇ ਐਗਰੀਕਲਚਰ ਕਮੇਟੀ ਦੇ ਮੈਂਬਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ  ਰਹੇ ਹਨ।
 ਦੱਸਣਾ ਬਣਦਾ ਹੈ ਕਿ ਜੌੜਾਮਾਜਰਾ ਇੱਕ ਨਿਧੜਕ, ਦ੍ਰਿੜ ਇਰਾਦੇ ਵਾਲੇ ਅਤੇ ਬੇਬਾਕ ਸ਼ਖਸੀਅਤ ਹੈ, ਜੋ ਕਿਸੇ ਵੀ ਵੱਡੇ ਤੋਂ ਵੱਡੇ ਵਿਅਕਤੀ ਦੇ ਸਾਹਮਣੇ ਸੱਚੀ ਗੱਲ ਕਹਿਣ ਦੀ ਜ਼ੁਅਰਤ ਰੱਖਦੇ ਹਨ ਅਤੇ ਇੱਕ ਚੰਗਾ ਬੁਲਾਰਾ ਹੋਣ ਕਰਕੇ ਉਸ ਵਿੱਚ ਲੋਕਾਂ ਨੂੰ ਪ੍ਰਭਾਵਤ ਕਰਨ ਦਾ ਗੁਣ ਹੈ।ਸ. ਜੌੜਾਮਾਜਰਾ ਵਲੋਂ ਪਿਛਲੇ ਦਿਨੀਂ ਵਿਧਾਨ ਸਭਾ ਇਜਲਾਸ ‘ਚ ਕੁਝ ਮਹੱਤਵਪੂਰਨ ਮੁੱਦੇ ਚੁੱਕੇ ਗਏ ਜਿਵੇਂ  ਕਿ ਸੜਕਾਂ ਚੌੜੀਆਂ ਕਰਨ ਸਮੇਂ ਸੜਕਾਂ ਦੇ ਕਿਨਾਰਿਆਂ ਤੋਂ ਦਰੱਖ਼ਤ ਪੱਟ ਦਿੱਤੇ ਜਾਂਦੇ ਹਨ ਸੜਕਾਂ ਬਣਾਏ ਜਾਣ ਉਪਰੰਤ ਦੁਬਾਰਾ ਸੜਕਾਂ ਦੇ ਕਿਨਾਰੇ  ਨਵੇਂ ਦਰੱਖਤ ਲਗਾਏ ਜਾਣ ਅਤੇ ਚੇਅਰਮੈਨ ਕੋਟੇ ਵਿੱਚ ਜਿਨ੍ਹਾਂ ਕਿਸਾਨਾਂ ਨੂੰ ਅਜੇ ਤੱਕ ਬਿਜਲੀ ਕੁਨੈਕਸ਼ਨ ਨਹੀਂ ਮਿਲੇ ਉਨ੍ਹਾਂ ਦੀਆ ਸਕਿਉਰਿਟੀਆਂ ਦੇ ਪੈਸੇ ਵਿਆਜ ਸਮੇਤ ਵਾਪਸ ਕਰਨ ਸਬੰਧੀ ਉਠਾਏ ਗਏ ਸਵਾਲਾਂ ਦੀ  ਸੂਬੇ ਭਰ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ।
ਉਹਨਾਂ ਨੂੰ ਇਨਸਾਨੀਅਤ ਦੀ ਸਮਝ ਹੈ ਅਤੇ  ਹਰ ਦੂਜੇ ਦੇ ਦੁੱਖ ਦਰਦ ਨੂੰ ਸਮਝਣ ਨੂੰ ਆਪਣਾ ਸਮਝਦੇ ਹਨ।ਉਨਾਂ ਦੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਲੋੜਵੰਦਾਂ ਦੇ ਦਰਦ ਹਰੇ ਜਾਣ, ਭਾਈਚਾਰਕ ਸਾਂਝ ਵਧੇ ਅਤੇ ਸਮਾਜ ਨੂੰ ਕੁਰੀਤੀਆਂ ਤੋਂ ਨਿਜਾਤ ਮਿਲੇ ਆਦਿ।ਸਮੇਂ ਦੇ ਚੱਕਰ ਅਨੁਸਾਰ ਪੂਰੇ ਵਿਸ਼ਵ ਭਰ ਵਿਚ ਕਰੋਨਾ ਕਾਲ ਦੇ ਚਲਦਿਆਂ ਜਦੋ ਸਰਕਾਰਾਂ ਦੇ ਹੁਕਮ ਅਨੁਸਾਰ ਲੌਕਡਾਊਨ ਦੌਰਾਨ ਦੇਸ਼ ਦੀ ਜਨਤਾ ਆਪਣੇ ਘਰਾਂ ਅੰਦਰ ਕੈਦ ਹੋ ਕੇ ਰਹਿ ਗਈ ਅਤੇ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਉਸ ਵੇਲੇ ਜੌੜਾਮਾਜਰਾ ਨੇ ਆਪਣੀ ਟੀਮ ਨਾਲ ਅੱਗੇ ਵੱਧ ਕੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਵਿਚ ਲੱਗੇ ਰਹੇ ਅਤੇ ਲੋੜਵੰਦ ਲੋਕਾਂ ਦੀ ਹਰ ਸੰਭਵ ਮੱਦਦ ਕੀਤੀ।ਪਿਛਲੇ ਸਮੇਂ ਦੌਰਾਨ ਜਦੋਂ ਅੰਨਦਾਤੇ ਦੀ ਹੋਂਦ ਨੂੰ ਬਚਾਉਣ ਲਈ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿਚ ਮੋਰਚੇ ਲੱਗੇ ਸਨ, ਉਦੋਂ ਤੋਂ ਹੁਣ ਤੱਕ ਸੂਬੇ ਵਿੱਚ ਲੜੇ ਜਾਣ ਵਾਲੇ ਵੱਖ-ਵੱਖ ਸੰਘਰਸ਼ਾਂ ਅਤੇ ਘੋਲਾਂ ‘ਚ ਆਪਣੀ ਟੀਮ ਸਮੇਤ ਮੋਹਰੀ ਭੂਮਿਕਾ ਨਿਭਾਉਂਦੇ ਨਜ਼ਰ ਆਏ।ਪਰਮਾਤਮਾ ਇਸ ਸ਼ਖਸੀਅਤ ਨੂੰ ਤੰਦਰੁਸਤੀ ਦਿੰਦਿਆਂ ਲੰਮੀਆਂ ਉਮਰਾਂ ਬਖਸ਼ੇ ਅਤੇ ਸਮਾਜਿਕ ਕਰੁਤੀਆਂ, ਗੰਦਲੀ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਦੇ ਫੈਲੇ ਹੋਏ ਹਨੇਰੇ ਨੂੰ ਹੂੰਝਣ ਲਈ ਸੂਰਜ ਬਣ ਕੇ ਕੰਮ ਕਰਨ ਦੀ ਸ਼ਕਤੀ ਬਖਸ਼ੇ।
 ਹਰਜਿੰਦਰ ਸਿੰਘ ਜਵੰਦਾ 9463828000

ਕਰ ਗਏ ਮਿੱਟੀ  ✍️  ਸ਼ਿਵਨਾਥ ਦਰਦੀ

ਬਣ ਪ੍ਰਛਾਵੇ ਰਹਿੰਦੇ ਸੀ ਓਹ ,
ਅੱਜ ਸੁਪਨੇ ਬਣਗੇ ਅੱਖਾਂ ਦੇ ,
ਕਰ ਗਏ ਮਿੱਟੀ ਦੇਖ ਲੈ ਤੂੰ ,
ਅਸੀਂ ਬੰਦੇ ਸੀ ਓਏ ਲੱਖਾਂ ਦੇ ।
ਭਟਕ ਰਹੀ ,  ਰੂਹ ਮੇਰੀ  ,
ਦੀਦਾਰ ਓਹਦਾ ਕਰਨ ਨੂੰ ,
ਬਸ ਇੱਕ ਝਲਕ ਮਿਲਜੇ ਕਾਫੀ,
ਥਾਂ ਮਿਲ ਜਾਵੇ , ਕਿਤੇ ਮਰਨ ਨੂੰ
ਮੁੱਲ ਵਫਾਂ ਦਾ ਕੋਈ  ਏਥੇ ,
ਮੁੱਲ ਪੈਂਦੇ ਨਾ ਜਿਵੇਂ ,ਕੱਖਾਂ ਦੇ ।
ਕਰ ਗਏ ਮਿੱਟੀ ..............
 ਹਰੀ ਭਰੀ ਸੜਦੀ ਧਰਤੀ  ,
ਬੱਦਲਾਂ ਦੇ ਓਏ ,ਪਾਣੀ ਬਿਨਾਂ
ਦਿਲ ਮੇਰਾ ਵੀ, ਇੰਝ ਸੜਦਾ
ਦਿਲਬਰ , ਦਿਲਜਾਨੀ ਬਿਨਾਂ ,
ਬੇਵੱਸ ,ਇਸ਼ਕ ਦੇ ਭੂਤ ਅੱਗੇ
ਯਾਦੂ ਮੰਤਰ , ਤਵੀਤ ਰੱਖਾਂ ਦੇ ।
ਕਰ ਗਏ ਮਿੱਟੀ ................
ਖੁਦ ਨੂੰ , ਕਿਵੇਂ ਮੈ ਯਾਰਾਂ
 ਬਿਰਹੋਂ ਦੀ ਭੱਠੀ ਝੋਕ ਲਵਾਂ ,
ਉਸਦੇ ਵੱਲ ਜਾਂਦੇ ਕਦਮਾਂ ਨੂੰ ,
ਦੱਸ ਕਿਵੇਂ ਮੈਂ ਰੋਕ ਲਵਾਂ ,
ਸੁੱਕ ਕੇ ਕਾਨਾ ,'ਦਰਦੀ' ਹੋਇਆਂ ,
ਦਿਲ ਵਿੱਚ ਪੰਡ ਰੱਖ ਸੱਕਾਂ ਦੇ ।
ਕਰ ਗਏ ਮਿੱਟੀ ................  .਼
             ਸ਼ਿਵਨਾਥ ਦਰਦੀ
ਸੰਪਰਕ :- 9855155392ੱ