You are here

ਪੰਜਾਬ

ਬਲਾਕ ਪ੍ਰਧਾਨ ਅਮਨ ਪੰਡੋਰੀ, ਲਛਮਣ ਸਿੱਧੂ ,ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ

ਧਰਮਕੋਟ 2 ਜੁਲਾਈ (ਮਨੋਜ ਕੁਮਾਰ ਨਿੱਕੂ )ਆਮ ਆਦਮੀ ਪਾਰਟੀ ਦੇ ਆਗੂ ਬਲਾਕ ਪ੍ਰਧਾਨ ਅਮਨ ਪੰਡੋਰੀ, ਲਛਮਣ ਸਿੱਧੂ ਧਰਮਕੋਟ ਨੇ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤਾਂ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਉਮੀਦ ਜਤਾਈ ਕਿ "ਆਪ" ਸਰਕਾਰ ਲੋਕਾਂ ਨਾਲ ਵੋਟਾਂ ਪਹਿਲਾਂ ਕੀਤੇ ਵਾਅਦੇ ਜਰੂਰ ਪੂਰੇ ਕਰੇਗੀ। ਉਨ੍ਹਾਂ ਪ੍ਰੈਸ ਜਾਰੀ ਬਿਆਨ ਚ ਕਿਹਾ ਕਿ ਭਗਵੰਤ ਮਾਨ ਰਿਸ਼ਵਤਖੋਰਾਂ ਦੀ ਜੇਲ਼ਾਂ ਚ ਬੰਦ ਕਰੇਗਾ ਅਤੇ ਗਰੀਬਾਂ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ  "ਮਾਨ" ਸਰਕਾਰ ਹਰਫਨਮੌਲਾ ਸਰਕਾਰ ਹੋ ਨਿਬੜੇਗੀ।

ਨਿਆਂ ਲਈ ਅੰਦੋਲਨ ਦੀਆਂ ਤਿਆਰੀਆਂ ਸ਼ੁਰੂ-ਕਿਰਤੀ ਕਿਸਾਨ ਯੂਨੀਅਨ

ਜੱਥੇਬੰਦੀਆਂ ਨੇ 102ਵੇਂ ਦਿਨ ਵੀ ਲਗਾਇਆ ਮੋਰਚਾ
ਜਗਰਾਉਂ 2 ਜੁਲਾਈ (   ਗੁਰਕੀਰਤ ਜਗਰਾਉਂ    ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਕਿਹਾ ਕਿ
ਗਰੀਬ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ 23 ਮਾਰਚ ਤੋਂ ਅਰੰਭਿਆ ਸੰਘਰਸ਼ ਅੱਜ 102ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਲੁਆਈ ਖਤਮ ਹੋਣ ਤੋਂ ਬਾਦ ਇੱਕ ਵੱਡੇ ਅੰਦੋਲਨ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਲੁਧਿਆਣੇ ਦੀਆਂ ਸਾਰੀਆਂ ਹੀ ਜਮਹੂਰੀ ਜੱਥੇਬੰਦੀਆਂ ਨੂੰ 10 ਜੁਲਾਈ ਦੀ ਪ੍ਰਸਤਾਵਿਤ ਸਾਂਝੀ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਵੱਡੇ ਅੰਦੋਲਨ ਦੀਆਂ ਤਿਆਰੀਆਂ ਅਤੇ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਕੇ ਹੱਕ ਸੱਚ ਦਾ ਝੰਡਾ ਝੁਲਾਇਆ ਜਾਵੇ।
ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਪੰਜਾਬ ਸਰਕਾਰ ਗਰੀਬ ਕਿਰਤੀ ਲੋਕਾਂ ਦੀ ਵਿਰੋਧੀ ਸਰਕਾਰ ਕਰਾਰ ਦਿੱਤਾ ਹੈ ਜੋ ਗਰੀਬਾਂ ਦੀ ਸੁਣਵਾਈ ਕਰਨ ਤੋਂ ਨਾਬਰ ਹੈ।
ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਕਿਰਤੀ ਲੋਕ ਇਨਸਾਫ਼ ਲੈਣ ਤੱਕ ਡਟੇ ਰਹਿਣਗੇ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ ਨੇ ਕਿਹਾ ਕਿ ਮਜ਼ਦੂਰ ਵਰਗ ਭਗਵੰਤ ਮਾਨ ਦੇ ਰਾਜ ਵਿੱਚ ਨਿਆਂ ਤੋਂ ਵਾਂਝਾ ਹੋਇਆ ਸ਼ੜਕਾਂ ਤੇ ਰੁਲ਼ ਰਿਹਾ ਹੈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਪੰਜਾਬ ਵਲੋਂ ਹਰੀ ਸਿੰਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ, ਮੌਟੀ ਜਗਰਾਉਂ ਬਚਿੱਤਰ ਸਿੰਘ ਰਾਮ ਸਿੰਘ ਬੱਸੀਆਂ ਗੁਰਮੀਤ ਸਿੰਘ ਰਾਏਕੋਟ ਆਦਿ ਵੀ ਹਾਜ਼ਰ ਸਨ।

ਲੋਕ ਸੇਵਾ ਸੋਸਾਇਟੀ ਵੱਲੋਂ ਸਕੂਲ ਨੂੰ ਆਰ ਓ ਸਿਸਟਮ ਵਾਲਾ ਵਾਟਰ ਕੂਲਰ ਲਗਾਇਆ          

   

ਜਗਰਾਉਂ (ਅਮਿਤ ਖੰਨਾ)   ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਸਵਰਗੀ ਸੁਸ਼ੀਲ ਜੈਨ ਦੀ ਮਿੱਠੀ ਯਾਦ ਵਿੱਚ ਜੈਨ ਪਰਿਵਾਰ ਦੀ ਤਰਫ਼ੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਗਰਲਜ਼ ਨੂੰ ਆਰ.ਓ ਸਿਸਟਮ ਵਾਲਾ ਵਾਟਰ ਕੂਲਰ ਲਗਾਇਆ ਗਿਆ। ਜਿਸ ਦਾ ਉਦਘਾਟਨ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਕਰਦਿਆਂ ਲੋਕ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਇਨਸਾਨੀਅਤ ਦੀ ਸੇਵਾ ਲਈ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਇਲਾਕੇ ਦੀ ਸਮਾਜ ਸੇਵੀ ਵੱਡੀ ਸੰਸਥਾ  ਵੱਲੋਂ ਆਏ ਦਿਨ ਕੋਈ ਨਾ ਕੋਈ ਸਮਾਜ ਸੇਵਾ ਦਾ ਪ੍ਰਾਜੈਕਟ ਲਗਾਇਆ ਜਾਂਦਾ ਹੈ ਤਾਂ ਕਿ ਗ਼ਰੀਬ ਤੇ ਜ਼ਰੂਰਤਮੰਦ ਲੋਕ ਇਸ ਦਾ ਲਾਭ ਲੈ ਸਕਣ। ਇਸ ਮੌਕੇ ਗੁਲਸ਼ਨ ਅਰੋੜਾ, ਪ੍ਰਧਾਨ ਪਿੰ੍ਰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਸੁਸਾਇਟੀ ਵੱਲੋਂ ਜਿੱਥੇ ਜ਼ਰੂਰਤਮੰਦਾਂ ਦੀ ਭਲਾਈ ਲਈ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਉੱਥੇ ਇਸ ਸਾਲ ਸੁਸਾਇਟੀ ਨੇ ਸਕੂਲਾਂ ਦੇ ਬੱਚਿਆਂ ਦੀ ਭਲਾਈ ਲਈ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨ ਦਾ ਤਹੱਈਆ ਕੀਤਾ ਹੋਇਆ ਹੈ। ਇਸ ਮੌਕੇ ਪਿ੍ਰੰਸੀਪਲ ਗੁਰਸ਼ਰਨ ਕੌਰ ਲਾਂਬਾ ਸਰਕਾਰੀ ਕੰਨ੍ਹਿਆਂ ਸੀਨੀਅਰ ਸੈਕੰਡਰੀ ਸਕੂਲ, ਪਿ੍ਰੰਸੀਪਲ ਗੁਰਵਿੰਦਰ ਸਿੰਘ ਸਰਕਾਰੀ ਲੜਕੇ ਸੀਨੀਅਰ ਸੈਕੰਡਰੀ ਸਕੂਲ, ਕੈਪਟਨ ਨਰੇਸ਼ ਵਰਮਾ, ਰਾਜਿੰਦਰ ਜੈਨ ਕਾਕਾ, ਨੀਰਜ ਮਿੱਤਲ, ਪੇ੍ਰਮ ਬਾਂਸਲ, ਰਾਜੀਵ ਗੁਪਤਾ, ਸੁਨੀਲ ਅਰੋੜਾ, ਵਿਨੋਦ ਬਾਂਸਲ, ਆਰ ਕੇ ਗੋਇਲ, ਹਰਸ਼ ਜੈਨ, ਮਨੋਜ ਗਰਗ, ਅਨਿਲ ਮਲਹੋਤਰਾ, ਜਸਵੰਤ ਸਿੰਘ, ਸੁਖਜਿੰਦਰ ਸਿੰਘ ਢਿੱਲੋਂ, ਪ੍ਰੀਤਮ ਸਿੰਘ ਅਖਾੜਾ, ਜਗਰੂਪ ਸਿੰਘ, ਲਲਿਤ ਸ਼ਰਮਾ ਆਦਿ ਹਾਜ਼ਰ ਸਨ।

ਜੀਵਨਜੋਤ ਨਰਸਿੰਗ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਹਾਸਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ

ਜਗਰਾਉ 2 ਜੁਲਾਈ  (ਅਮਿਤਖੰਨਾ)ਸਥਾਨਕ ਜੀਵਨਜੋਤ ਨਰਸਿੰਗ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਏਐੱਨਐੱਮ ਦੇ ਸਾਲ ਪਹਿਲੇ ਦੇ ਨਤੀਜੇ 'ਚੋਂ ਸ਼ਾਨਦਾਰ ਅੰਕ ਹਾਸਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਪਿੰ੍ਸੀਪਲ ਗਗਨਦੀਪ ਕੌਰ ਨੇ ਦੱਸਿਆ ਏਐੱਨਐੱਮ ਦੇ ਸਾਲ ਪਹਿਲੇ ਦੇ ਆਏ ਨਤੀਜੇ 'ਚੋਂ ਵਿਦਿਆਰਥਣ ਜਸ਼ਨਦੀਪ ਕੌਰ ਵਾਸੀ ਭੂੰਦੜੀ ਨੇ ਪਹਿਲਾ, ਸੁਮਨ ਅਨਵਰ ਰਾਜਸਰ ਰਾਜਸਥਾਨ ਨੇ ਦੂਜਾ ਤੇ ਸਰਿਤਾ ਪੁੱਤਰੀ ਚਾਵਲੀ ਰਾਜਸਥਾਨ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਨਤੀਜਾ ਸੌ ਫ਼ੀਸਦੀ ਤੇ ਸਾਰੀਆਂ ਹੀ ਵਿਦਿਆਰਥਣਾਂ ਨੇ ਚੰਗੇ ਅੰਕ ਪ੍ਰਰਾਪਤ ਕੀਤੇ। ਡਾਇਰੈਕਟਰ ਡਾ. ਪਰਮਿੰਦਰ ਸਿੰਘ ਤੇ ਬਾਬਾ ਚਰਨ ਸਿੰਘ ਨੇ ਵਿਦਿਆਰਥਣਾਂ ਤੇ ਸਟਾਫ਼ ਨੂੰ ਵੀ ਵਧਾਈਆਂ ਦਿੱਤੀਆਂ। ਇਸ ਮੌਕੇ ਦਿਵਜੋਤ ਕੌਰ, ਗੁਰਿੰਦਰ ਕੌਰ ਆਦਿ ਹਾਜ਼ਰ ਸਨ।

ਦਿ ਰਿਟੇਲ ਕੋਰੀਅਨ ਮਰਚੈਂਟ ਐਸੋਸੀਏਸ਼ਨ, ਵੱਲੋਂ "ਕਪੜੇ ਦੇ ਥੈਲੇ ਅਪਣਾਓ, ਵਾਤਾਵਰਨ ਬਚਾਓ" ਦੇ ਲੋਗੋ ਜਾਰੀ ਕੀਤਾ

ਜਗਰਾਉ 2 ਜੁਲਾਈ  (ਅਮਿਤਖੰਨਾ)ਵਾਤਾਵਰਨ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੀਤੇ ਸਿੰਗਲ ਯੂਜ਼ ਪਲਾਸਟਿਕ ਬੰਦ ਦਾ ਸਮਰਥਨ ਕਰਦਿਆਂ ਦਿ ਰਿਟੇਲ ਕੋਰੀਅਨ ਮਰਚੈਂਟ ਐਸੋਸੀਏਸ਼ਨ, ਜਗਰਾਉਂ ਵੱਲੋਂ "ਕਪੜੇ ਦੇ ਥੈਲੇ ਅਪਣਾਓ, ਵਾਤਾਵਰਨ ਬਚਾਓ" ਦੇ ਲੋਗੋ ਹੇਠ ਤਿਆਰ ਕੀਤਾ ਗਿਆ ਸਟਿੱਕਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ। ।ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਸਿੰਘ ਟੱਕਰ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਸਿਹਤਮੰਦ ਅਤੇ ਸੁੰਦਰ ਵਾਤਾਵਰਨ ਦੇਣ ਲਈ ਸਾਨੂੰ ਸਾਰਿਆਂ ਨੂੰ ਸਰਕਾਰ ਦੇ ਇਸ ਫੈਸਲੇ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਟਿੱਕਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦੀਆਂ ਦੁਕਾਨਾਂ 'ਤੇ ਲਗਾਏ ਜਾਣਗੇ ਅਤੇ ਦੁਕਾਨਦਾਰਾਂ ਨੂੰ ਵੀ ਹਦਾਇਤ ਕੀਤੀ ਜਾਵੇਗੀ ਕਿ ਉਹ ਗ੍ਰਾਹਕਾਂ ਨੂੰ ਘਰੋਂ ਬੈਗ ਲਿਆਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਦੁਕਾਨਦਾਰ ਵੱਲੋਂ ਕਿਸੇ ਵੀ ਗਾਹਕ ਨੂੰ ਪਲਾਸਟਿਕ ਦਾ ਹੈਂਡਲ ਵਾਲਾ ਲਿਫਾਫਾ ਨਹੀਂ ਦਿੱਤਾ ਜਾਵੇਗਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੋਦ ਕੁਮਾਰ ਜੈਨ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਾਤਾਵਰਨ ਨੂੰ ਬਚਾਉਣਾ ਹੈ ਅਤੇ ਅਸੀਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਕੇ ਹੀ ਵਾਤਾਵਰਨ ਨੂੰ ਬਚਾ ਸਕਦੇ ਹਾਂ। ਐਸੋਸੀਏਸ਼ਨ ਦੇ ਸਮੂਹ ਅਧਿਕਾਰੀਆਂ ਨੇ ਗਾਹਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗ੍ਰਾਹਕ ਵੀ ਸਰਕਾਰ ਦਾ ਸਾਥ ਦਿੰਦੇ ਹੋਏ ਘਰੋਂ ਕੱਪੜੇ ਦੇ ਬਣੇ ਬੈਗ ਲੈ ਕੇ ਆਉਣ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਇਕਬਾਲ ਕਟਾਰੀਆ, ਜਨਰਲ ਸਕੱਤਰ ਵਿਨੋਦ ਕੁਮਾਰ ਜੈਨ, ਖਜ਼ਾਨਚੀ ਸੰਜੀਵ ਬਾਂਸਲ ਅਤੇ ਸਕੱਤਰ ਕਮਲਦੀਪ ਬਾਂਸਲ ਹਾਜ਼ਰ ਸਨ।

ਪੁਜੀਸ਼ਨਾ ਪ੍ਰਾਪਤ ਵਿਦਿਆਰਥਣਾ ਦਾ ਕੀਤਾ ਸਨਮਾਨ।

 ਜਗਰਾਉਂ ( ਬਲਦੇਵ ਸਿੰਘ, ਸੁਨੀਲ ਕੁਮਾਰ) ਬੀਤੇ ਦਿਨੀਂ ਬਾਰਵੀਂ ਦੇ ਨਤੀਜੇ ਵਿੱਚੋਂ ਮੋਹਰੀ ਰਹਿਣ ਵਾਲੇ ਸਕੂਲਾਂ ਵਿੱਚੋਂ ਇਲਾਕੇ ਦੇ ਮਾਣ ਵਜੋਂ ਜਾਣੇ ਜਾਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਦੇ ਬਾਰਵੀਂ ਦੇ ਸ਼ਾਨਦਾਰ ਨਤੀਜੇ ਆਉਣ ਸਦਕਾ ਅਧਿਆਪਕਾਂ ਨੇ ਵਿਦਿਆਰਥੀਆਂ ਸੰਗ ਖੁਸ਼ੀ ਮਨਾਉਦਿਆਂ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾ ਦਾ ਮੂੰਹ ਮਿੱਠਾ ਕਰਵਾਇਆ। ਇਸ ਸਮੇਂ ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ ਨੇ ਇਹਨਾਂ ਵਿਦਿਆਰਥਣਾਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈਆਂ ਦਿੱਤੀਆਂ। ਇਸ ਸਮੇਂ ਪਹਿਲੇ,ਦੂਜੇ,ਤੀਜੇ ਸਥਾਨ ਤੇ  ਆਉਣ ਵਾਲੀਆਂ ਵਿਦਿਆਰਥਣਾਂ ਕਰਮਵਾਰ , ਸਿਮਰਨਪ੍ਰੀਤ ਕੌਰ,ਹਰਪ੍ਰੀਤ ਕੌਰ, ਰਮਨਦੀਪ ਕੌਰ, ਤਿੰਨਾਂ ਵਿਦਿਆਰਥਣਾਂ ਦਾ ਸਕੂਲ ਵਲੋਂ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਲੈਕਚਰਾਰ ਕਮਲਜੀਤ ਸਿੰਘ, ਲੈਕਚਰਾਰ ਬਲਦੇਵ ਸਿੰਘ, ਲੈਕਚਰਾਰ ਕੁਲਵਿੰਦਰ ਕੌਰ, ਸੀਮਾਂ ਸ਼ੈਲੀ, ਰਵਿੰਦਰ ਕੌਰ, ਹਰਕਮਲਜੀਤ ਸਿੰਘ, ਸੁਖਜੀਤ ਸਿੰਘ, ਸਰਪਰੀਤ ਸਿੰਘ, ਹਰਮਿੰਦਰ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਮੁਲਾਜਮ ਵਿਰੋਧੀ ਬੱਜਟ ਦੀਆਂ 2 ਜੁਲਾਈ ਅਤੇ 4 ਜੁਲਾਈ ਨੂੰ ਸਕੂਲਾਂ ਵਿੱਚ ਕਾਪੀਆਂ ਸਾੜੀਆਂ ਜਾਣ।

ਬੱਜਟ ਦੀਆਂ ਕਾਪੀਆਂ ਕਿਉਂ ਸਾੜੀਆਂ ਜਾਣ  

ਬਰਨਾਲਾ ਮਹਿਲਕਲਾਂ 2 ਜੁਲਾਈ (ਗੁਰਸੇਵਕ ਸੋਹੀ )- ਪਹਿਲੀ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਪੰਜਾਬ ਦੇ ਲੱਖਾਂ ਮੁਲਾਜ਼ਮਾਂ 'ਤੇ ਬਾਜ਼ਾਰੂ ਜੋਖਮਾਂ ਨਾਲ ਜੁੜੀ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ।
2. ਇੱਕ ਲੱਖ ਤੋਂ ਵਧੇਰੇ ਗਿਣਤੀ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ ਤੋਂ ਟਾਲਾ ਵੱਟਣਾ,
ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੇ ਸਕੇਲਾਂ ਸਮੇਤ ਮਰਜ਼ ਨਾ ਕਰਨਾ।
3.ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਤੇ ਹੈਂਡੀਕੈਪਡ ਸਫਰੀ ਭੱਤੇ ਸਮੇਤ ਮੁਲਾਜ਼ਮਾਂ ਦੇ ਕੱਟੇ ਗਏ 37 ਕਿਸਮ ਦੇ ਭੱਤੇ ਬਹਾਲ ਨਾ ਕਰਨਾ।
4. ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨ ਅਤੇ ਇਸਦੇ ਬਕਾਏ ਜਾਰੀ ਕਰਨ ਸਬੰਧੀ ਬਜ਼ਟ ਵਿੱਚ ਕੋਈ ਜਿਕਰ ਤੱਕ ਨਾ ਕਰਨਾ।
5  ਨਵੀਂ ਭਰਤੀ ਤਹਿਤ ਮੁਲਾਜ਼ਮਾਂ ਦਾ ਪ੍ਰੋਬੇਸ਼ਨ ਦੇ ਨਾਂ ਤੇ ਮੁੱਢਲੀ ਤਨਖ਼ਾਹ ਅਤੇ ਕੇਂਦਰੀ ਸਕੇਲ ਰਾਹੀਂ ਆਰਥਿਕ ਸ਼ੋਸਣ ਜ਼ਾਰੀ ਰੱਖਣਾ।
6. ਪੰਜਾਬ ਸਰਕਾਰ ਦੇ ਬੱਜਟ ਰਾਹੀਂ ਪੰਜਾਬ ਦੇ 19 ਹਜ਼ਾਰ ਦੇ ਕਰੀਬ ਸਕੂਲਾਂ ਵਿੱਚੋਂ 100 ਸਕੂਲਾਂ (ਮਹਿਜ 0.5 ਫੀਸਦੀ) ਨੂੰ ਚੁਣ ਕੇ ਸੁਧਾਰ ਕਰਨ ਦਾ ਵਿਖਾਵਾ ਕਰਨਾ।
7.  ਜਮਾਤ ਵਿਚਲੀ ਸਿੱਖਿਆ ਦੀ ਥਾਂ ਡਿਜੀਟਲ ਸਿੱਖਿਆ ਨੂੰ ਪ੍ਰਮੋਟ ਕਰਦਿਆ ਨਿੱਜੀਕਰਨ ਅਤੇ ਕਾਰਪੋਰੇਟੀਕਰਨ ਪੱਖੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨਾ।
8.ਮਾਣ ਭੱਤਾ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਅਧੀਨ ਲਿਆਉਣ ਬਾਰੇ ਕੋਈ ਕਾਰਵਾਈ ਨਾ ਕਰਨਾ।
ਵੱਲੋਂ:- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ
ਜ਼ਿਲ੍ਹਾ ਇਕਾਈ ਬਰਨਾਲਾ।*

ਜਾਨੋਂ ਪਿਆਰੀ ਹੈ ਮਾਂ ਬੋਲੀ ਸਾਡੀ ✍️ ਜਸਵੀਰ ਸ਼ਰਮਾਂ ਦੱਦਾਹੂਰ

ਮਾਂ ਬੋਲੀ ਲਈ ਪੰਜਾਬੀਓ ਆਓ ਉੱਜਰ ਕਰੀਏ,

ਕਾਲੇ ਬੱਦਲ ਮਾਂ ਬੋਲੀ ਤੇ ਮੰਡਰਾਉਣ ਲੱਗੇ।

ਆਪਣੀ ਮਾਤਾ ਭਾਸ਼ਾ ਨੂੰ ਹੀ ਭੁੱਲਦੇ ਜਾਣ ਸਾਰੇ,

ਬੋਲੀ ਗੈਰਾਂ ਦੀ ਆਪਾਂ ਸੱਭ ਅਪਣਾਉਣ ਲੱਗੇ।

ਗੁਰੂਆਂ ਪੀਰਾਂ ਫ਼ਕੀਰਾਂ ਦੀ ਵਰੋਸਾਈ ਹੈ ਇਹ ਬੋਲੀ,

ਕਾਹਤੋਂ ਸਾਰੇ ਜਿਹਨ ਦੇ ਵਿੱਚੋਂ ਭੁਲਾਉਣ ਲੱਗੇ।

ਬੋਲੀਆਂ ਸਾਰੀਆਂ ਦੀ ਦਿਲੋਂ ਸਾਰੇ ਕਦਰ ਕਰੀਏ,

ਬੋਲੀਆਂ ਬਾਹਰ ਜਾਣ ਲਈ ਹੋਰ ਹੀ ਚਾਹੁਣ ਲੱਗੇ।

ਮਾਂ ਬੋਲੀ ਬੋਲਣ ਤੇ ਜੁਰਮਾਨਾ ਕਿਉਂ ਪਏ ਭਰਨਾਂ?

ਕਿਉਂ ਪ੍ਰਾਈਵੇਟ ਸਕੂਲ ਸ਼ਾਹੀ ਫੁਰਮਾਨ ਫੁਰਮਾਉਣ ਲੱਗੇ।

ਮਿਠਾਸ ਭਰਪੂਰ ਮਿੱਠੀ ਸਾਡੀ ਹੈ ਮਾਂ ਬੋਲੀ,

ਚੰਦਰਿਓ ਕਹਿਰ ਕਿਉਂ ਐਡਾ ਕਮਾਉਣ ਲੱਗੇ।

ਮਿਲੀ ਵਿਰਸੇ ਚੋਂ ਤੇ ਹੈ ਵੀ ਇਹ ਸਾਡੇ ਪੁਰਖਿਆਂ ਦੀ,

ਦੱਸੋ ਦਿਲ ਓਹਨਾਂ ਦਾ ਕਿਉਂ ਤੜਪਾਉਣ ਲੱਗੇ?

ਦੱਦਾਹੂਰੀਆ ਕਹੇ ਮਾਂ ਬੋਲੀ ਨਾਲ ਅਨਿਆਂ ਕਰਕੇ,

ਤੁਸੀਂ ਵੱਡਾ ਪਾਪ ਹੈ ਘੋਰ ਕਮਾਉਣ ਲੱਗੇ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੁਆਰਾਂ ਫੈਕਟਰੀਆਂ ਦੀ ਕਿਲੇਬੰਦੀ ਨੂੰ ਨਵਾਬ ਸਿਰਾਜ-ਉਦ -ਦੌਲਾ ਨੂੰ ਸਹਿ ਨਾ ਸਕਿਆ

ਸਿਰਾਜ -ਉਦ-ਦੌਲਾ ਦਾ ਜਨਮ 1733 ਵਿੱਚ ਜ਼ੈਨ ਉਦ-ਦੀਨ ਅਹਿਮਦ ਖ਼ਾਨ ਅਤੇ ਅਮੀਨਾ ਬੇਗਮ ਦੇ ਘਰ ਵਿੱਚ ਹੋਇਆ ਸੀ।ਪਲਾਸੀ ਦੀ ਲੜਾਈ ਅਤੇ ਬਲੈਕ ਹੋਲ ਦੀ ਘਟਨਾ ਦਾ ਸਿੱਧਾ ਸੰਬੰਧ ਸਿਰਾਜ-ਉਦ-ਦੌਲਾ ਨਾਲ ਹੈ। ਇਸ ਲੜਾਈ ਵਿੱਚ ਕਮਾਂਡਰ ਮੀਰ ਜਫ਼ਰ ਦੀ ਧੋਖਾਧੜੀ ਕਾਰਨ 23 ਜੂਨ 1757 ਨੂੰ ਪਲਾਸੀ ਦੀ ਲੜਾਈ ਵਿੱਚ ਉਸ ਦੀ ਹਾਰ ਹੋਈ। ਈਸਟ ਇੰਡੀਆ ਕੰਪਨੀ ਨੇ ਰੌਬਰਟ ਕਲਾਈਵ ਦੀ ਅਗਵਾਈ ਵਿੱਚ ਹਮਲਾ ਕਰ ਦਿੱਤਾ ਅਤੇ ਬੰਗਾਲ ਦਾ ਪ੍ਰਸ਼ਾਸਨ ਕੰਪਨੀ ਨੇ ਹੱਥਾਂ ਵਿੱਚ ਲੈ ਲਿਆ ਸੀ। ਬੜੀ ਛੋਟੀ ਉਮਰ ਵਿੱਚ ਹੀ ਉਸਨੇ 1746 ਵਿੱਚ ਮਰਾਠਿਆਂ ਨੂੰ ਆਪਣੇ ਫ਼ੌਜੀ ਉੱਦਮਾਂ ਦੇ ਨਾਲ ਅੱਗੇ ਵਧਣ ਤੋਂ ਰੋਕਿਆ। ਇਸ ਲਈ ਸਿਰਾਜ ਨੂੰ ਕੁਨਬੇ ਲਈ " ਭਾਗਸ਼ਾਲੀ ਬੱਚਾ" ਮੰਨਿਆ ਜਾਂਦਾ ਸੀ। ਮਈ 1752 ਵਿਚ, ਅਲੀਵਰਦੀ ਖਾਨ ਨੇ ਸੀਰਜ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕਰ ਦਿੱਤਾ ।ਅਲੀਵਰਦੀ ਖਾਨ ਦੀ 10 ਅਪ੍ਰੈਲ 1756 ਨੂੰ ਅੱਸੀ ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਬੰਗਾਲ ,ਬਿਹਾਰ ਅਤੇ ਉੜੀਸਾ ਦਾ ਸੰਯੁਕਤ ਨਵਾਬ,ਮੁਗਲ ਬਾਦਸ਼ਾਹ ਦਾ ਵਫ਼ਾਦਾਰ ਸੀ। ਉਸਦੇ ਸ਼ਾਸਨ ਦੇ ਅੰਤ ਨੂੰ ਬਰਤਾਨਵੀ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਆਰੰਭ ਮੰਨਿਆ ਜਾਂਦਾ ਹੈ। ਅੰਗਰੇਜ਼ ਉਸਨੂੰ ਹਿੰਦੁਸਤਾਨੀ ਠੀਕ ਨਾ ਬੋਲ ਪਾਉਣ ਦੇ ਕਾਰਨ ਸਰ ਰੋਜਰ ਡਾਵਲੇਟ ਕਹਿੰਦੇ ਸਨ।ਸਿਰਾਜ-ਉਦ-ਦੌਲਾ ਨੇ ਕਾਫੀ ਸੁਧਾਰ ਕੀਤੇ ਸਨ।ਉਸਨੇ ਮੀਰ ਮਦਨ ਨੂੰ ਮੀਰ ਜਾਫਰ ਦੀ ਥਾਂ ਬਕਸ਼ੀ (ਫੌਜ ਦੀ ਤਨਖਾਹ ਦੇਣਵਾਲਾ) ਨਿਯੁਕਤ ਕਰ ਦਿੱਤਾ ਸੀ। ਉਸ ਸਮੇਂ ਨਵਾਬ ਨੇ ਉੱਚ ਸਰਕਾਰੀ ਅਹੁਦਿਆਂ ਵਿੱਚ ਬਦਲਾਅ ਵੀ ਕੀਤੇ ਸਨ । ਜਦੋਂ 1707 ਵਿੱਚ ਔਰੰਗਜ਼ੇਬ ਦੀ ਮੌਤ ਹੋਈ ਤਾਂ ਉਸਦੀ ਮੌਤ ਦੇ ਤੁਰੰਤ ਬਾਅਦ ਹੀ ਮੁਗਲ ਸਾਮਰਾਜ ਦਾ ਤੇਜ਼ੀ ਨਾਲ ਪਤਨ ਸ਼ੁਰੂ ਹੋ ਗਿਆ ਸੀ ਅਤੇ ਬੰਗਾਲ ਤਕਨੀਕੀ ਰੂਪ ਵਿੱਚ ਮੁਗਲ ਸਾਮਰਾਜ ਦਾ ਹਿੱਸਾ ਹੁੰਦੇ ਹੋਏ ਵੀ ਇੱਕ ਤਰ੍ਹਾਂ ਨਾਲ ਆਜ਼ਾਦ ਸੂਬਾ ਬਣ ਗਿਆ ਸੀ।
ਹੌਲੀ-ਹੌਲੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਇੱਥੇ ਆਪਣੀਆਂ ਫੈਕਟਰੀਆਂ ਦੀ ਕਿਲੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਨਵਾਬ ਸਿਰਾਜਉਦਦੌਲਾ ਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਹੱਕਾਂ ਦੀ ਗ਼ਲਤ ਵਰਤੋਂ ਕਰ ਰਹੇ ਹਨ।ਇਹ ਸਭ ਕੁੱਝ ਨਵਾਬ ਲਈ ਅਸਹਿ ਸੀ ਉਸਨੇ ਪਹਿਲਾ ਤਾਂ ਅੰਗਰੇਜ਼ਾਂ ਨਾਲ ਗੱਲ ਬਾਤ ਕੀਤੀ ਜਵਾਬ ਤਲਬੀ ਕੀਤੀ ।ਅੰਗਰੇਜ਼ਾਂ ਦੇ ਜਵਾਬ ਨਾਲ ਨਵਾਬ ਨੂੰ ਤਸੱਲੀ ਨਹੀਂ ਹੋਈ ਅਤੇ 16 ਜੂਨ 1756 ਨੂੰ ਉਨ੍ਹਾਂ ਨੇ ਕਲਕੱਤੇ ਉੱਤੇ ਹਮਲਾ ਕਰ ਦਿੱਤਾ। 20 ਜੂਨ, 1756 ਨੂੰ ਸਿਰਾਜਉਦਦੌਲਾ ਦੇ ਸਿਪਾਹੀ ਫੋਰਟ ਵਿਲੀਅਮ ਦੀਆਂ ਕੰਧਾਂ ਤੋੜ ਕੇ ਅੰਦਰ ਦਾਖਲ ਹੋਏ ਅਤੇ ਅੰਗਰੇਜ਼ਾਂ ਦੀ ਪੂਰੀ ਗੈਰੀਸਨ ਨੇ ਉਨ੍ਹਾਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ।ਐੱਸ ਸੀ ਹਿੱਲ ਨੇ ਆਪਣੀ ਕਿਤਾਬ 'ਬੰਗਾਲ ਇਨ 1857-58, ਵਿੱਚ ਲਿਖਿਆ,'ਸਿਰਾਜਉਦਦੌਲਾ ਨੇ ਫੋਰਟ ਵਿਲੀਅਮ ਦੇ ਵਿੱਚ ਆਪਣਾ ਦਰਬਾਰ ਲਾਇਆ ਜਿੱਥੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਕਲਕੱਤਾ ਦਾ ਨਾਮ ਬਦਲ ਕੇ ਅਲੀਨਗਰ ਰੱਖਿਆ ਜਾ ਰਿਹਾ ਹੈ।
ਕਲਕੱਤੇ ਦੀ ਘੇਰਾਬੰਦੀ ਦੌਰਾਨ ਫੜੇ ਗਏ ਕੈਦੀਆਂ ਨੂੰ ਸਿਰਾਜੂਦੌਲਾ ਨੇ ਆਪਣੀ ਸੁਰੱਖਿਆ ਦੇ ਅਧਿਕਾਰੀਆਂ ਦੀ ਦੇਖ -ਰੇਖ ਵਿੱਚ ਤਬਦੀਲ ਕਰ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਬਲੈਕ ਹੋਲ ਦੇ ਨਾਂ ਨਾਲ ਜਾਣੇ ਜਾਂਦੇ ਫੋਰਟ ਵਿਲੀਅਮ ਦੇ ਸਾਂਝੇ ਤਹਿਖਾਨੇ ਵਿੱਚ ਬੰਦ ਕਰ ਦਿੱਤਾ।ਇਸ ਦੋ ਛੋਟੀਆਂ ਖਿੜਕੀਆਂ ਵਾਲੇ ਤਹਿਖਾਨੇ ਵਿੱਚ, ਜਿਹੜਾ 18×14 ਫੁੱਟ (5.5 ਮੀਟਰ × 4.3 ਮੀਟਰ) ਦੇ ਸਾਈਜ਼ ਦਾ ਸੀ, 146 ਕੈਦੀ ਸਨ - ਅਸਲ ਵਿੱਚ ਬ੍ਰਿਟਿਸ਼ਾਂ  ਦੁਆਰਾ ਸਿਰਫ ਛੇ ਕੈਦੀਆਂ ਨੂੰ ਰੱਖਣ ਲਈ ਵਰਤਿਆ ਜਾਂਦਾ ਸੀ ।21 ਜੂਨ ਨੂੰ, ਕੋਠੜੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ 146 ਵਿੱਚੋਂ ਸਿਰਫ 23 ਬਾਹਰ ਆਏ, ਬਾਕੀ ਦਮ ਘੁੱਟਣ, ਥਕਾਵਟ ਅਤੇ ਵਿਗੜੀ ਹੋਈ ਮਾਨਸਿਕ ਹਾਲਤ ਕਰਕੇ ਮਰ ਗਏ l ਇਸਨੂੰ ਬਲੈਕ ਹੋਲ ਘਟਨਾ ਕਹਿੰਦੇ ਹਨ। ਪਲਾਸੀ (ਜਾਂ ਪਾਲੀਸੀ) ਦੀ ਲੜਾਈ ਨੂੰ ਉਪ-ਮਹਾਂਦੀਪ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਮੰਨਿਆ ਜਾਂਦਾ ਹੈ, ਅਤੇ ਇਸ ਨੇ ਬਰਤਾਨਵੀ ਹਕੂਮਤ ਦੀਆਂ ਜਿੱਤਾਂ ਦਾ ਰਸਤਾ ਖੋਲ੍ਹਿਆ। ਸਿਰਾਜ-ਉਦ-ਦੌਲਾ ਦੀ ਕਲਕੱਤਾ ਦੀ ਜਿੱਤ ਤੋਂ ਬਾਅਦ, ਬ੍ਰਿਟਿਸ਼ ਕੰਪਨੀ ਨੇ ਕਿਲ੍ਹੇ ਨੂੰ ਵਾਪਸ ਲਿਆਉਣ ਅਤੇ ਹਮਲੇ ਦਾ ਬਦਲਾ ਲੈਣ ਲਈ ਮਦਰਾਸ ਤੋਂ ਤਾਜ਼ੀਆਂ ਫ਼ੌਜਾਂ ਭੇਜੀਆਂ। ਰਾਜਧਾਨੀ ਛੱਡ ਕੇ ਸਿਰਾਜ-ਉਦ-ਦੌਲਾ ਨੇ ਬ੍ਰਿਟਿਸ਼ ਨਾਲ ਪਲਾਸੀ ਵਿੱਚ ਡੇਰਾ ਲਾਇਆ।
ਇਹ ਲੜਾਈ 23 ਜੂਨ 1757 ਨੂੰ ਕਲਕੱਤਾ ਤੋਂ ਲਗਪਗ 150 ਕਿਮੀਃ ਉੱਤਰ ਵੱਲ ਅਤੇ ਮੁਰਸ਼ਿਦਾਬਾਦ ਦੇ ਦੱਖਣ ਵਿੱਚ 22 ਮੀਲ ਦੂਰ ਨਾਦੀਆ ਜਿਲ੍ਹੇ ਵਿੱਚ ਵਿੱਚ ਹੁਗਲੀ ਨਦੀ ਦੇ ਕੰਢੇ ਪਲਾਸੀ ਨਾਮਕ ਸਥਾਨ 'ਤੇ ਹੋਈ ਸੀ। ਇਸ ਲੜਾਈ ਵਿੱਚ ਇੱਕ ਪਾਸੇ ਬਰਤਾਨਵੀ ਈਸਟ ਇੰਡੀਆ ਕੰਪਨੀ ਦੀ ਫੌਜ ਸੀ ਅਤੇ ਦੂਜੇ ਪਾਸੇ ਬੰਗਾਲ ਦੇ ਨਵਾਬ ਅਤੇ ਉਸਦੇ ਫਰਾਂਸੀਸੀ ਹਮੈਤੀਆਂ ਦੀ ਫੌਜ। ਇਹ ਲੜਾਈ ਸੱਤ ਸਾਲ (1756–63) ਲੰਮੀ ਜੰਗ ਦੇ ਦੌਰਾਨ ਹੋਈ ਸੀ। ਕੰਪਨੀ ਦੀ ਫੌਜ ਨੇ ਰਾਬਰਟ ਕਲਾਈਵ ਦੀ ਅਗਵਾਈ ਵਿੱਚ ਨਵਾਬ ਸਿਰਾਜ ਉਦ-ਦੌਲਾ ਨੂੰ ਹਰਾ ਦਿੱਤਾ ਸੀ। ਪਲਾਸੀ ਦੀ ਲੜਾਈ ਰੌਬਰਟ ਕਲਾਈਵ ਦੀ ਅਗਵਾਈ ਵਿੱਚ 23 ਜੂਨ 1757 ਨੂੰ ਬੰਗਾਲ ਦੇ ਨਵਾਬ ਅਤੇ ਉਸਦੇ ਫ੍ਰਾਂਸੀਸੀ ਸਹਿਯੋਗੀਆਂ ਦੀ ਇੱਕ ਕਿਤੇ ਵੱਡੀ ਤਾਕਤ ਉੱਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਇੱਕ ਨਿਰਣਾਇਕ ਜਿੱਤ ਸੀ। ਮੀਰ ਜਫਰ ਅਤੇ ਰਾਇ ਦੁਰਲੱਭ ਨੇ ਅੰਗਰੇਜ਼ਾਂ ਨਾਲ ਗੱਠਜੋੜ ਕੀਤਾ ਸੀ | ਨਵਾਬ ਯੁੱਧ ਹਾਰ ਗਿਆ ਸੀ | ਅੰਗਰੇਜ਼ਾਂ ਨੇ ਉਸ ਨੂੰ ਕੈਦੀ ਬਣਾ ਮਾਰ ਦਿੱਤਾ ਸੀ |ਮੀਰ ਕਾਸਿਮ ਨੂੰ ਗੱਦੀ ਤੇ ਬਿਠਾ ਦਿੱਤਾ ਅਤੇ ਓਹ ਅੰਗਰੇਜ਼ਾਂ ਦੇ ਹੱਥ ਕਠਪੁਤਲੀ ਸੀ ।ਗਵਰਨਰ ਕਲਾਈਵ ਨੇ ਮੀਰ ਕਾਸਿਮ ਨੂੰ ਗੱਦੀ ਤੇ ਬਿਠਾ ਦਿੱਤਾ ਸੀ | ਮੀਰ ਕਾਸਿਮ ਨੂੰ ਅੰਗਰੇਜਾਂ ਤੋਂ ਮੁਕਤੀ ਚਾਹੀਦੀ ਸੀ | ਉਸਨੇ ਫ੍ਰਾਂਸੀਸੀ ਆਪਣੇ ਸੈਨਿਕਾਂ ਲਈ ਯੂਰਪੀਅਨ ਅਧਿਕਾਰੀਆ ਤੋਂ ਟ੍ਰੇਨਿੰਗ ਦਵਾਈ | ਕਾਸਿਮ ਨੇ ਅੰਗਰੇਜ਼ਾਂ ਅਤੇ ਭਾਰਤ ਵਿੱਚ ਵਪਾਰ ਕਰ ਰਹੇ ਦੋਹਾਂ ਲਈ ਇੱਕ ਵਰਗੇ ਨਿਯਮ ਕਰ ਦਿੱਤੇ | ਜਿਸ ਕਾਰਨ ਅੰਗਰੇਜ਼ਾਂ ਨੂੰ ਭਾਰੀ ਨੁਕਸਾਨ ਹੋ ਹੋ ਗਿਆ ਅਤੇ ਯੁੱਧ ਦਾ ਐਲਾਨ ਕਰ ਦਿੱਤਾ ਗਿਆ ਸੀ | ਇਸ ਨੂੰ ਬਸਤੀਵਾਦੀ ਸ਼ਕਤੀਆਂ ਦੁਆਰਾ ਭਾਰਤੀ ਉਪ -ਮਹਾਂਦੀਪ ਦੇ ਨਿਯੰਤਰਣ ਵਿੱਚ ਮੁੱਖ ਲੜਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ l ਬਰਤਾਨਵੀਆਂ ਨੇ ਹੁਣ ਨਵਾਬ, ਮੀਰ ਜਾਫਰ ਉੱਤੇ ਬਹੁਤ ਦਬਾਅ ਪਾਇਆ ਅਤੇ ਨਤੀਜੇ ਵਜੋਂ ਪਿਛਲੇ ਨੁਕਸਾਨ ਅਤੇ ਵਪਾਰ ਤੋਂ ਹੋਣ ਵਾਲੀ ਆਮਦਨੀ ਲਈ ਮਹੱਤਵਪੂਰਣ ਰਿਆਇਤਾਂ ਪ੍ਰਾਪਤ ਕੀਤੀਆਂ।ਬਰਤਾਨਵੀਆਂ ਨੇ ਇਸ ਆਮਦਨੀ ਦੀ ਵਰਤੋਂ ਆਪਣੀ ਫੌਜੀ ਸ਼ਕਤੀ ਨੂੰ ਵਧਾਉਣ ਅਤੇ ਹੋਰ ਯੂਰਪੀਅਨ ਬਸਤੀਵਾਦੀ ਸ਼ਕਤੀਆਂ ਜਿਵੇਂ ਕਿ ਡੱਚ ਅਤੇ ਫ੍ਰਾਂਸੀਸੀਆਂ ਨੂੰ ਦੱਖਣੀ ਏਸ਼ੀਆ ਤੋਂ ਬਾਹਰ ਕੱਢਣ ਲਈ ਕੀਤੀ, ਇਸ ਤਰ੍ਹਾਂ ਬ੍ਰਿਟਿਸ਼ ਸਾਮਰਾਜ ਦਾ ਵਿਸਥਾਰ ਹੋਇਆ। ਸਿਰਾਜ -ਉਦ-ਦੌਲਾ ਨੂੰ 2 ਜੁਲਾਈ 1757 ਨੂੰ ਮਮਰੀ ਅਲੀ ਬੇਗ ਨੇ ਮੀਰ ਜਾਫਰ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਚਕਾਰ ਸਮਝੌਤੇ ਦੇ ਹਿੱਸੇ ਵਜੋਂ ਫਾਂਸੀ ਦੀ ਸਜ਼ਾ ਦਿੱਤੀ ਸੀ।ਸਿਰਾਜ-ਉਦ-ਦੌਲਾ ਦੀ ਕਬਰ ਖੁਸ਼ਬਾਗ, ਮੁਰਸ਼ਿਦਾਬਾਦ ਵਿੱਚ ਹੈ। ਇਹ ਇੱਕ ਸਾਧਾਰਣ ਪਰ ਸ਼ਾਨਦਾਰ ਇਕ-ਮੰਜ਼ਲਾ ਮਕਬਰਾ ਹੈ ਜਿਹੜਾ ਕਿ ਬਾਗਾਂ ਨਾਲ ਘਿਰਿਆ ਹੋਇਆ ਹੈ।

ਪ੍ਰੋ.ਗਗਨਦੀਪ ਕੌਰ ਧਾਲੀਵਾਲ ।

   ਸੰਤ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਹਾਲਾਤ-ਏ ਪੰਜਾਬ ਦਾ ਪੋਸਟਰ ਜਾਰੀ ਕੀਤਾ

ਹਠੂਰ,2,ਜੁਲਾਈ-(ਕੌਸ਼ਲ ਮੱਲ੍ਹਾ)-ਧਾਰਮਿਕ ਅਤੇ ਪਰਿਵਾਰਿਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਸਿੰਗਲ ਟਰੈਕ ਗੀਤ ‘ਹਾਲਾਤ-ਏ ਪੰਜਾਬ’ਦਾ ਪੋਸਟਰ ਅੱਜ ਪਦਮ ਸ਼੍ਰੀ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਰਿਲੀਜ ਕੀਤਾ।ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਗੀਤ ਦੀਆ ਮੁਬਾਰਕਾ ਦਿੰਦਿਆ ਕਿਹਾ ਕਿ ਅਜਿਹੇ ਗੀਤ ਲਿਖਣੇ ਅਤੇ ਗਾਉਣੇ ਅੱਜ ਸਮੇਂ ਦੀ ਮੁੱਖ ਲੋੜ ਹੈ ਕਿਉਕਿ ਇਸ  ਗੀਤ ਰਾਹੀ ਸਾਡੀ ਨੌਜਵਾਨੀ ਨੂੰ ਸਿੱਧੇ ਰਸਤੇ ਪਾਉਣ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ ਅਤੇ ਇਹ ਗੀਤ ਪੰਜਾਬ ਦੇ ਮੌਜੂਦਾ ਹਾਲਾਤਾ ਨੂੰ ਬਿਆਨ ਕਰਦਾ ਹੈ।ਇਸ ਮੌਕੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਦੱਸਿਆ ਕਿ ਇਸ ਗੀਤ ਨੂੰ ਅੱਜ ਦੇ ਪ੍ਰਸਿੱਧ ਗੀਤਕਾਰ ਡਾ:ਸਿਮਰਨਜੀਤ ਕੌਰ ਜੁਤਲਾ ਨੇ ਆਪਣੀ ਮਿਆਰੀ ਕਲਮ ਨਾਲ ਸਿੰਗਾਰਿਆ ਹੈ।ਇਸ ਗੀਤ ਨੂੰ ਸੰਗੀਤ ਹਰੀ ਅਮਿਤ ਨੇ ਦਿੱਤਾ ਹੈ।ਇਸ ਗੀਤ ਦੇ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘੀਆ ਨੇ ਪੇਸ ਕੀਤਾ ਅਤੇ ਸਿਵਰੰਜਨੀ ਰਿਕਾਰਡ ਕੰਪਨੀ ਦੇ ਬੈਨਰ ਹੇਠ ਰਿਲੀਜ ਕੀਤਾ ਗਿਆ ਹੈ।ਉਨ੍ਹਾ ਦੱਸਿਆ ਕਿ ਇਸ ਗੀਤ ਦੀ ਵੀ ਡੀ ਓ ਪੰਜਾਬ ਦੀਆ ਵੱਖ-ਵੱਖ ਥਾਵਾ ਤੇ ਫਿਲਮਾਈ ਗਈ ਹੈ,ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਪਹਿਲੇ  ਗੀਤਾ ਵਾਗ ਇਸ ਗੀਤ ਨੂੰ ਪੂਰਾ-ਮਾਣ ਸਨਮਾਨ ਦੇਣਗੇ।ਇਸ ਮੌਕੇ ਉਨ੍ਹਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੂੰ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਾਬਾ ਗੁਰਲਾਲ ਸਿੰਘ ਸੰਤੋਖਸਰ ਵਾਲੇ,,ਬਾਬਾ ਆਤਮਾ ਰਾਮ,ਦਿਆ ਸਿੰਘ,ਸੋਨੀ ਚਕਰ,ਸੰਦੀਪ ਸਿੰਘ,ਕੁਲਦੀਪ ਸਿੰਘ,ਗੋਰਵ ਮੱਲ੍ਹਾ,ਕੈਮਰਾਮੈਨ ਮਨੀਸ ਅੰਗਰਾਲ,ਨਰਿੰਦਰ ਸ਼ਾਹਕੋਟ,ਕਿਰਨਦੀਪ ਕੌਰ,ਰਾਜ ਹਰੀਕੇ,ਰਵੀ ਵਰਮਾਂ,ਵਿੱਕੀ ਅਰੋੜਾ,ਬਲਵੀਰ ਵਿਰਕ,ਕੁਲਵਿੰਦਰ ਸਿੰਘ,ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
 

ਪਿੰਡ ਭੰਮੀਪੁਰਾ ਕਲਾਂ ਵਾਸੀ ਬਰਸਾਤੀ ਪਾਣੀ ਤੋ ਪ੍ਰੇਸਾਨ  

ਹਠੂਰ,2,ਜੁਲਾਈ-(ਕੌਸ਼ਲ ਮੱਲ੍ਹਾ)-ਵੀਰਵਾਰ ਦੀ ਰਾਤ ਨੂੰ ਹੋਈ ਤੇਜ ਬਾਰਿਸ ਕਾਰਨ ਹਠੂਰ ਇਲਾਕੇ ਦੇ ਕਈ ਪਿੰਡ ਬਰਸਾਤੀ ਪਾਣੀ ਤੋ ਪ੍ਰਭਾਵਿਤ ਹੋਏ ਹਨ।ਇਸ ਸਬੰਧੀ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਨੇ ਦੱਸਿਆ ਕਿ  ਪਿੰਡ ਭੰਮੀਪੁਰਾ ਕਲਾਂ ਵਿਖੇ ਬਣੀ ਪਾਰਕ ਦੇ ਸਾਹਮਣੇ ਪਿੰਡ ਬੱਸੂਵਾਲ ਤੋ ਆ ਰਹੀ ਲੰਿਕ ਸੜਕ ਕਾਫੀ ਨੀਵੀ ਹੋਣ ਕਰਕੇ ਇਲਾਕੇ ਦੇ ਖੇਤਾ ਵਿਚ ਪਾਣੀ ਇਕੱਠਾ ਹੋ ਕੇ ਸੜਕ ਵਿਚਕਾਰ ਖੜ੍ਹਾ ਹੋ ਗਿਆ ਹੈ।ਜਿਸ ਨਾਲ ਪਿੰਡ ਭੰਮੀਪੁਰਾ ਕਲਾਂ ਅਤੇ ਪਿੰਡ ਬੱਸੂਵਾਲ ਵਾਸੀਆ ਨੂੰ ਕਾਫੀ ਪ੍ਰੇਸਾਨੀ ਆ ਰਹੀ ਹੈ ਪਾਣੀ ਜਿਆਦਾ ਹੋਣ ਕਰਕੇ ਨੇੜਲੇ ਘਰਾ ਵਾਲੇ ਆਪਣੇ ਬੱਚਿਆ ਨੂੰ ਟਰੈਕਟਰਾ ਤੇ ਸਕੂਲ ਛੱਡਣ ਅਤੇ ਸਕੂਲੋ ਵਾਪਸ ਘਰ ਲਿਆਉਣ ਲਈ ਮਜਬੂਰ ਹਨ।ਉਨ੍ਹਾ ਕਿਹਾ ਕਿ ਪਿੰਡ ਭੰਮੀਪੁਰਾ ਦੇ ਕਿਸਾਨਾ ਦਾ ਲਗਭਗ 150 ਏਕੜ ਪਸੂਆ ਦਾ ਚਾਰਾ ਅਤੇ ਝੋਨੇ ਦੀ ਫਸ਼ਲ ਬਰਬਾਦ ਹੋਈ ਹੈ ਕਿਉਕਿ ਝੋਨਾ ਤਾਜਾ ਲੱਗਾ ਹੋਣ ਕਰਕੇ ਬਰਸਾਤੀ ਪਾਣੀ ਦਾ ਵਹਾਅ ਤੇਜ ਹੋਣ ਕਰਕੇ ਝੋਨੇ ਨੂੰ ਪੁੱਟ ਕੇ ਲੈ ਗਿਆ ਹੈ।ਜਿਸ ਨਾਲ ਕਿਸਾਨਾ ਨੂੰ ਝੋਨਾ ਦੁਆਰਾ ਲਾਉਣਾ ਪਵੇਗਾ ਅਤੇ ਖਾਦ ਵੀ ਦੁਆਰਾ ਪਾਉਣੀ ਪਵੇਗੀ।ਉਨ੍ਹਾ ਕਿਹਾ ਕਿ ਝੋਨੇ ਦੀ ਬਿਜਾਈ ਦਾ ਕੰਮ ਖਤਮ ਹੋਣ ਕਰਕੇ ਮੌਜੂਦਾ ਸਮੇਂ ਵਿਚ ਕਿਸਾਨਾ ਨੂੰ ਦੁਆਰਾ ਝੋਨਾ ਲਾਉਣ ਲਈ ਝੋਨੇ ਦੀ ਪਨੀਰੀ ਨਹੀ ਮਿਲ ਰਹੀ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਮੀਤ ਪ੍ਰਧਾਨ ਮਾਸਟਰ ਮਨਦੀਪ ਸਿੰਘ ਭੰਮੀਪੁਰਾ ਨੇ ਪੰਜਾਬ ਸਰਕਾਰ ਤੇ ਰੋਸ ਜਾਹਿਰ ਕਰਦਿਆ ਕਿਹਾ ਕਿ ਚੋਣਾ ਤੋ ਪਹਿਲਾ ਸਾਡੇ ਪਿੰਡ ਅਨੇਕਾ ਵੱਖ-ਵੱਖ ਪਾਰਟੀਆ ਦੇ ਉਮੀਦਵਾਰ ਘਰ-ਘਰ ਵੋਟਾ ਮੰਗਣ ਲਈ ਆ ਰਹੇ ਸਨ,ਅੱਜ ਜਦੋ ਪਿੰਡ ਭੰਮੀਪੁਰਾ ਵਾਸੀਆ ਤੇ ਮੁਸਕਲ ਦਾ ਸਮਾਂ ਆਇਆ ਹੈ ਤਾਂ ਸਾਡੇ ਪਿੰਡ ਕਿਸੇ ਵੀ ਲੀਡਰ ਅਤੇ ਪ੍ਰਸਾਸਨ ਦੇ ਅਧਿਕਾਰੀ ਮੌਕਾ ਦੇਖਣ ਲਈ ਨਹੀ ਪਹੁੰਚੇ।ਇਸ ਮੌਕੇ ਪਿੰਡ ਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਬਰਸਾਤੀ ਪਾਣੀ ਦਾ ਯੋਗ ਹੱਲ ਕੀਤਾ ਜਾਵੇ ਅਤੇ ਨੁਕਸਾਨੀ ਗਈ ਫਸਲ ਦਾ ਤੁਰੰਤ ਮੁਅਵਜਾ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਗੁਰਮੀਤ ਸਿੰਘ,ਰੂਪ ਸਿੰਘ,ਡਾ:ਗੁਰਪ੍ਰੀਤ ਸਿੰਘ,ਕਰਮਜੀਤ ਸਿੰਘ,ਕੁਲਵਿੰਦਰ ਸਿੰਘ,ਕਾਲਾ ਸਿੰਘ,ਅਵਤਾਰ ਸਿੰਘ,ਭਜਨ ਸਿੰਘ,ਬੰਤ ਸਿੰਘ,ਦਰਬਾਰਾ ਸਿੰਘ,ਰਘਵੀਰ ਸਿੰਘ,ਬੌਬੀ ਸਿੰਘ,ਕਾਕਾ ਸਿੰਘ ਆਦਿ ਹਾਜ਼ਰ ਸਨ।

ਜਮਹੂਰੀ ਕਿਸਾਨ ਸਭਾ ਦੀ ਹੰਗਾਮੀ ਮੀਟਿੰਗ ਹੋਈ


ਭਾਟੀਆ ਹਸਪਤਾਲ ਗੁਰਦਾਸਪੁਰ ਵਿਖੇ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਮੌਤ ਤੇ ਅਗਲਾ ਐਕਸ਼ਨ ਉਲੀਕਣ ਬਾਰੇ ਵਿਚਾਰਾਂ
   ਅੱਜ ਦੋ ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੀ    ਹੰਗਾਮੀ   ਮੀਟਿੰਗ ਵਿੱਚ ਲਿਆ ਜਾਵੇਗਾ ਅੰਤਮ ਫ਼ੈਸਲਾ
ਗੁਰਦਾਸਪੁਰ  (ਹਰਪਾਲ ਸਿੰਘ)ਅੱਜ ਇੱਥੇ ਰੁਲੀਆ ਰਾਮ ਕਲੋਨੀ ਸਥਿਤ ਜੇਪੀਐਮਓ ਦੇ ਦਫਤਰ ਵਿਖੇ ਜਮਹੂਰੀ ਕਿਸਾਨ ਸਭਾ ਗੁਰਦਾਸਪੁਰ ਦੀ ਇਕ ਹੰਗਾਮੀ ਮੀਟਿੰਗ ਅਜੀਤ ਸਿੰਘ ਸਿੱਧਵਾਂ ਅਤੇ   ਅਜੀਤ ਸਿੰਘ ਠੱਕਰਸੰਧੂ ਦੀ ਪ੍ਰਧਾਨਗੀ ਹੇਠ ਹੋਈ  ।
     ਮੀਟਿੰਗ ਵਿੱਚ ਅਠਾਈ ਜੁਲਾਈ ਨੂੰ ਭਾਟੀਆ ਹਸਪਤਾਲ ਗੁਰਦਾਸਪੁਰ  ਵਿਖੇ ਡਾਕਟਰਾਂ ਦੀ ਅਣਗਹਿਲੀ ਕਾਰਨ ਅਜੀਤ ਸਿੰਘ ਹੁੰਦਲ ਬੱਬੇਹਾਲੀ ਦੀ ਬੇਟੀ ਪਰਮਜੀਤ ਕੌਰ ਜੋ ਪਾਹੜਾ ਵਿਖੇ ਅਧਿਆਪਕਾ ਸਨ  ਦੀ ਮੌਤ ਬਾਰੇ ਅਗਲਾ ਐਕਸ਼ਨ ਉਲੀਕਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ  ।ਇਸ ਮੌਕੇ ਮੀਟਿੰਗ ਨੂੰ ਜਾਣਕਾਰੀ ਦਿੰਦਿਆਂ ਮੱਖਣ ਸਿੰਘ ਕੁਹਾੜ ਕਿਸਾਨ ਆਗੂ ਅਤੇ ਜੇਪੀਐਮਓ ਆਗੂ ਧਿਆਨ ਸਿੰਘ ਠਾਕਰ  ਗੁਰਮੀਤ ਸਿੰਘ ਸਾਹਨੇਵਾਲ ਕਪੂਰ ਸਿੰਘ ਘੁੰਮਣ ਅਤੇ ਹੋਰ ਬਹੁਤ ਸਾਰੇ ਆਗੂ  ਜੋ ਘਟਨਾ ਵੇਲੇ ਹਸਪਤਾਲ ਵਿਖੇ ਮੌਜੂਦ ਸਨ ਨੇ ਦੱਸਿਆ ਜੇ ਹਸਪਤਾਲ ਦੇ ਮਾਲਕ ਡਾਕਟਰ ਜੋਧ ਸਿੰਘ ਭਾਟੀਆ ਨੇ ਮਰੀਜ਼ ਨੂੰ ਬੇਹੋਸ਼ ਕਰਨ ਵਾਲੇ ਸਪੈਸ਼ਲਿਸਟ   ਡਾਕਟਰ ਨੂੰ ਸੱਦ ਲਿਆ ਜਾਂਦਾ ਤਾਂ ਤਾਂ ਅਧਿਆਪਕਾ ਨਿਰਮਲਜੀਤ ਕੌਰ ਦੀ ਮੌਤ ਨਹੀਂ ਸੀ ਹੋਣੀ  । ਡਾਕਟਰ ਭਾਟੀਆ ਹੋਰਾਂ ਨੇ ਭਾਵੇਂ ਮਰੀਜ਼ ਕੋਲੋਂ ਪੂਰੀ ਫੀਸ ਵਸੂਲ ਕਰ ਲਈ ਹੋਈ ਸੀ  ਪ੍ਰੰਤੂ ਉਨ੍ਹਾਂ ਨੇ ਏਸ   ਲਾਲਚ ਕਰ  ਕੇ  ਕਿ ਐਨਾਥਸੀਆ   ਡਾਕਟਰ ਵਾਲੇ ਪੈਸੇ ਬਚਾਏ ਜਾਣ ਉਨ੍ਹਾਂ ਨੂੰ ਨਹੀਂ ਸੱਦਿਆ ਸੀ  ।ਕਿਉਂਕਿ ਡਾਕਟਰ ਭਾਟੀਆ ਮਾਹਰ ਨਹੀਂ ਸਨ ਇਸ ਕਰਕੇ ਉਨ੍ਹਾਂ ਕੋਲੋਂ ਵੱਧ ਡੋਜ਼ ਦਿੱਤੀ ਗਈ ਜੋ ਮੌਤ ਦਾ ਕਾਰਨ ਬਣੀ  ।ਉਨ੍ਹਾਂ ਦੱਸਿਆ ਕਿ  ਆਪ੍ਰੇਸ਼ਨ ਖੇਤਰ ਸਾਧਾਰਨ ਕਮਰੇ ਵਾਂਗ ਸੀ ਉਥੇ ਐਮਰਜੈਂਸੀ ਸਮੇਂ  ਵਾਸਤੇ  ਨਾ ਆਕਸੀਜਨ ਦਾ ਪ੍ਰਬੰਧ ਸੀ ਤੇ ਨਾ ਹੀ ਵੈਂਟੀਲੇਟਰ ਦਾ  ।ਜੋ ਨਾ ਨੇ ਬਾਹਰੋਂ ਡਾ ਸੱਦੇ ਉਨ੍ਹਾਂ ਬਾਰੇ  ਕਈ ਤਰ੍ਹਾਂ ਦੇ ਵਾਦ ਵਿਵਾਦ   ਪਹਿਲਾਂ  ਹੀ ਮੌਜੂਦ ਹਨ  ।ਮੌਕੇ ਤੇ ਇੰਝ ਲੱਗਦਾ ਸੀ ਜਿਵੇਂ ਪਲੀਸ ਡਾਕਟਰਾਂ ਦੀ ਤਰਫ਼ਦਾਰੀ ਕਰ ਰਹੀ ਹੋਵੇ  ।ਇੱਥੋਂ ਤਕ ਕਿ ਜ਼ਦ ਪੁਲੀਸ ਨੂੰ ਸਾਬਤ ਹੋ ਗਿਆ ਕਿ ਡਾਕਟਰ ਦੋਸ਼ੀ ਹਨ ਅਤੇ ਉਨ੍ਹਾਂ ਵਿਰੁੱਧ ਤਿੱਨ ਸੌ ਚਾਰ ਧਾਰਾ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਤਦ ਉਨ੍ਹਾਂ ਨੂੰ ਥਾਣਾ ਸਿਟੀ ਲਿਆਂਦਾ ਗਿਆ  ।ਪੋਤੇ ਦੀ ਉਨ੍ਹਾਂ ਨਾਲ ਵੀਆਈਪੀ  ਅਧਿਕਾਰੀਆਂ ਵਰਗਾ ਵਿਹਾਰ ਕੀਤਾ ਗਿਆ ਜਿਸ ਦਾ ਸਬੂਤ ਵੀਡੀਓ ਤੋਂ ਮਿਲਦਾ ਹੈ  ।
  ਵੱਖ ਵੱਖ ਆਗੂਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਕੈਸੀ ਹੈਰਾਨੀ ਦੀ ਗੱਲ ਹੈ ਕਿ ਉਹ ਲੋਕ ਅਪਰਾਧੀ ਡਾਕਟਰ ਜੋ ਜੇਲ੍ਹ ਵਿੱਚ ਹੋਣੇ ਚਾਹੀਦੇ ਸਨ ਉਨ੍ਹਾਂ ਨੂੰ  ਬਿਮਾਰ ਹੋਣ ਦਾ ਬਹਾਨਾ ਬਣਾ ਕੇ ਸਿਵਲ ਹਸਪਤਾਲ ਵਿੱਚ ਏਸੀ ਕਮਰਿਆਂ ਵਿੱਚ ਰੱਖਿਆ ਹੋਇਆ ਹੈ  ।ਇਹ ਪ੍ਰਸ਼ਾਸਨ ਤੋਂ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਕੀ ਉਹ ਇਕ ਹੁਣੇ ਬਿਮਾਰ ਹੋਏ ਹਨ ਕਿ ਪਹਿਲਾਂ ਵੀ ਬਿਮਾਰ ਰਹਿੰਦੇ ਸਨ ? ਜੇ ਉਹ   ਪਹਿਲਾਂ ਵੀ ਬਿਮਾਰ ਸਨ ਤਦ ਆਪਰੇਸ਼ਨ ਕਿਉਂ ਕਰ ਰਹੇ ਸਨ  ? 
ਹੁਣ ਜੋ ਡਾਕਟਰ ਹੜਤਾਲ ਕਰ ਰਹੇ ਹਨ ਇੰਝ ਲੱਗਦਾ ਹੈ ਉਨ੍ਹਾਂ ਨੂੰ ਇਨਸਾਨੀਅਤ ਦੀ ਅਹਿਮੀਅਤ ਭੁੱਲੀ ਹੋਈ ਹੈ  ।ਇਹ ਗੱਲ ਸਾਰੀ ਦੁਨੀਆਂ ਜਾਣਦੀ ਹੈ ਕਿ ਨਿੱਜੀ ਹਸਪਤਾਲ ਮੁਨਾਫ਼ੇ ਲਈ ਹਨ ਲੁੱਟ ਕਰਨ ਵਾਸਤੇ ਹਨ ਇਹ ਲੋਕਾਂ ਦੇ ਭਲੇ ਲਈ ਨਹੀਂ ਹਨ ਅਤੇ ਮਰੇ ਹੋਏ ਬੰਦੇ ਨੂੰ ਵੀ ਕਈ ਕਈ ਚਿਰ ਦਾਖਲ ਕਰ ਛੱਡਦੇ ਹਨ  ਐਸੀ ਹਾਲਤ ਵਿੱਚ ਕੀ ਬਣਦਾ ਹੈ ਕਿ ਡਾਕਟਰਾਂ ਤੇ ਕੋਈ ਐਕਸ਼ਨ ਨਾ ਲਿਆ ਜਾਵੇ  ।
           ਮੀਟਿੰਗ ਵਿਚ ਲੰਮਾ ਵਿਚਾਰ ਵਟਾਂਦਰਾ ਕਰਨ ਉਪਰੰਤ ਫ਼ੈਸਲਾ ਕੀਤਾ ਗਿਆ ਕਿ ਕੱਲ੍ਹ ਯਾਨੀ ਕਿ ਦੋ ਜੁਲਾਈ ਨੂੰ 11 ਵਜੇ ਇਸੇ ਸਥਾਨ ਤੇ
ਹੀ ਸੰਯੁਕਤ ਕਿਸਾਨ ਮੋਰਚੇ ਦੀ ਹੰਗਾਮੀ ਮੀਟਿੰਗ ਕੀਤੀ ਜਾਵੇਗੀ ਅਤੇ ਉੱਥੇ ਅਗਲਾ ਐਕਸ਼ਨ ਉਲੀਕਿਆ ਜਾਵੇਗਾ  ।ਫੈਸਲੇ ਮੁਤਾਬਕ ਵੱਡੇ ਐਕਸ਼ਨ ਤੋਂ ਪਹਿਲਾਂ ਜੇ ਲੋੜ ਜਾਪੀ ਤਾਂ   ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਵੀ ਮਿਲਿਆ ਜਾਵੇਗਾ  ।
ਇਸ ਮੌਕੇ  ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਆਗੂ ਅਤੇ ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਹੁੰਦਲ ਦੀ ਬੇਟੀ ਦੀ ਮੌਤ ਤੇ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਅਰਪਿਤ ਕੀਤੀ  ਗਈ ।ਮੀਟਿੰਗ ਵਿੱਚ ਨੋਟ ਕੀਤਾ ਗਿਆ ਕਿ ਇਹ ਮਸਲਾ ਸਿਰਫ਼ ਕਿਸਾਨ ਆਗੂ ਜੀਤ ਸਿੰਘ ਹੁੰਦਲ ਦੀ ਬੇਟੀ ਦਾ ਜਾਂ ਅਧਿਆਪਕਾਂ ਦਾ ਨਹੀਂ ਸਗੋਂ ਇਹ ਇਕ ਅਹਿਮ ਸਮਾਜਿਕ  ਅਤੇ ਗੰਭੀਰ ਮਸਲਾ ਹੈ ਜਿਸ ਦਾ ਕਿਸਾਨ ਜਥੇਬੰਦੀਆਂ ਹਰ ਹਾਲਤ ਵਿੱਚ ਨੋਟਿਸ ਲੈਣਗੀਆਂ ਅਤੇ ਲੋੜੀਂਦਾ ਐਕਸ਼ਨ ਕਰਨਗੀਆ। ਆਗੂਆਂ ਨੇ ਦੱਸਿਆ ਕਿ ਅੱਜ ਦੋ ਜੁਲਾਈ ਨੂੰ   ਹੋਣ ਵਾਲੀ ਮੀਟਿੰਗ ਵਿਚ ਹੋਰ ਜਨਤਕ ਜਥੇਬੰਦੀਆਂ ਨੂੰ ਵੀ ਬੁਲਾਇਆ ਗਿਆ ਹੈ  ।  
ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਗੀਰ ਸਿੰਘ ਸਲਾਚ  ਕਲਾਨੌਰ ਦੇ ਪ੍ਰਧਾਨ ਹਰਜੀਤ ਸਿੰਘ ਕਾਹਲੋਂ  ਤੇ ਬਲਰਾਜ ਸਿੰਘ  
 ਪਲਵਿੰਦਰਪਾਲ ਸਿੰਘ ਸਵਾਮੀ ਤੇ ਜਗਜੀਤ ਸਿੰਘ ਬਾਊਪੁਰ  ਕਪੂਰ ਸਿੰਘ ਘੁੰਮਣ  ਕਰਨੈਲ ਸਿੰਘ  ਰਾਜੂ ਬੇਲਾ  ਹੈੱਡਮਾਸਟਰ ਅਬਨਾਸ਼ੀ ਸਿੰਘ ਗੁਰਦਿਆਲ ਸਿੰਘ ਸੋਹਲ  
ਪਿਆਰਾ ਸਿੰਘ ਡਡਵਾਂ ਬਲਬੀਰ ਸਿੰਘ ਮਾੜੇ ਆਦਿ ਬਹੁਤ ਸਾਰੇ ਆਗੂ ਹਾਜ਼ਰ ਸਨ  ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 130ਵਾਂ ਦਿਨ 

ਜੇਕਰ ਆਪ ਪਾਰਟੀ ਦੇ ਲੀਡਰ ਐਨੇ ਈਮਾਨਦਾਰ ਹਨ ਤਾਂ ਉਹ ਸਮੁੱਚੀ ਕੌਮ ਦੀਆਂ ਮੰਗਾਂ ਵੱਲ ਧਿਆਨ ਕਿਉਂ ਨਹੀਂ ਦਿੰਦੇ : ਦੇਵ ਸਰਾਭਾ 

ਮੁੱਲਾਂਪੁਰ ਦਾਖਾ, 01 ਜੁਲਾਈ  ( ਸਤਵਿੰਦਰ  ਸਿੰਘ  ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 131ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਢਾਡੀ ਦਵਿੰਦਰ ਸਿੰਘ ਭਨੋਹਡ਼,ਕੈਪਟਨ ਰਾਮ ਲੋਕ ਸਿੰਘ ਸਰਾਭਾ,ਪਲਵਿੰਦਰ ਸਿੰਘ ਟੂਸੇ,ਅੱਛਰਾ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਬਾਣੀ ਦੀ ਬੇਅਦਬੀ ਕਰਨ ਵਾਲੇ ਪਾਪੀਆਂ ਦੇ ਖ਼ਿਲਾਫ਼ ਮੋਰਚਾ ਲਗਾਇਆ ਹੋਇਆ ਹੈ। ਸਾਨੂੰ ਸਾਡੇ ਅਕਾਲਪੁਰਖ ਵਾਹਿਗੁਰੂ ਤੇ ਅਟੱਲ ਵਿਸ਼ਵਾਸ ਹੈ ਕਿ ਅਸੀਂ ਇਹ ਮੋਰਚਾ ਜਿੱਤਾਂਗੇ।ਬਾਕੀ ਹੁਣ ਤਕ ਕਾਂਗਰਸ, ਅਕਾਲੀ ਸਰਕਾਰਾਂ ਨੇ ਜੋ ਇਨਸਾਫ਼ ਨ੍ਹੀਂ ਦਿੱਤੇ ਉਸ ਨੂੰ ਬਦਲਾਅ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਪ ਪਾਰਟੀ ਜ਼ਰੂਰ ਪੂਰਾ ਕਰੇਗੀ।ਪਰ ਉਨ੍ਹਾਂ ਦਾ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਸਲੇ ਤੇ ਨਾ ਬੋਲਣਾ ਅਤਿ ਮੰਦਭਾਗਾ । ਉਨ੍ਹਾਂ ਅੱਗੇ ਆਖਿਆ ਕਿ ਜਿੱਥੇ ਅਸੀਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਉੱਥੇ ਹੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਤੇ ਹਾਈਕੋਰਟ ਨੇ ਦਿੱਲੀ ਤੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ ਇਹ ਸਵਾਲ ਖੜ੍ਹੇ ਕਰਦਾ ਕਿ ਆਖਰ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ   ਪੰਜਾਬ ਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਆਖ਼ਰ ਪ੍ਰੋ ਦਵਿੰਦਰਪਾਲ ਦੀ ਰਿਹਾਈ ਕਰਵਾਉਣ ਲਈ ਕੇਜਰੀਵਾਰ ਤੇ ਦਬਾਅ ਕਿਉਂ ਨਹੀਂ ਪਾਉਂਦੇ ।ਜਦ ਕੇ ਵਰਨਣਯੋਗ ਹੈ ਕਿ ਕੇਜਰੀਵਾਲ ਦੇ ਟੇਬਲ ਤੇ ਪੋ੍ ਭੁੱਲਰ ਦੀ ਰਿਹਾਈ ਦੀ ਫਾਈਲ ਤੋਂ ਆਖ਼ਰ ਗਾਰਦ ਕੌਣ ਝਾੜੇਂਗਾ ਜਿਸ ਤੇ ਕੇਜਰੀਵਾਲ ਦਸਤਖ਼ਤ ਕਰ ਨੂੰ ਵੀ ਤਿਆਰ ਨਹੀਂ ।ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਅਸੀਂ ਪੰਜਾਬ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਜਿਹੜੇ ਆਪ ਪਾਰਟੀ ਨਾਲ ਜੁੜੇ ਹੋਏ ਹਨ ।ਉਹ ਕਿਉਂ ਨਹੀਂ ਆਪ ਦੇ ਲੀਡਰਾਂ ਉੱਪਰ ਇਹ ਜ਼ੋਰ ਪਾਉਂਦੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਦਿੰਦੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਆਖ਼ਰ ਕਦੋਂ ਬੋਲੋਗੇ । ਜੇਕਰ ਆਪ ਪਾਰਟੀ ਦੇ ਲੀਡਰ ਈਮਾਨਦਾਰ ਨੇ  ਤਾਂ ਸਮੁੱਚੀ ਕੌਮ ਦੀਆਂ ਮੰਗਾਂ ਵੱਲ  ਧਿਆਨ ਕਿਉਂ ਨਹੀਂ ਦਿੰਦੇ।ਬਾਕੀ ਸ ਭਗਵੰਤ ਸਿੰਘ ਮਾਨ ਨੇ ਆਪਣੀ  ਸਰਕਾਰ ਦਾ ਕਾਰਜ ਚਲਾਉਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਸਹੁੰ ਖਾਧੀ ਸੀ ਕਿ ਉਹ ਸ਼ਹੀਦਾਂ   ਦੀ ਸੋਚ ਤੇ ਪਹਿਰਾ ਦੇਣਗੇ।ਪਰ ਸਾਡੇ ਸ਼ਹੀਦਾਂ ਨੇ ਜਿਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਦੇਸ਼ ਤੋਂ ਜਾਨ ਨਿਛਾਵਰ ਕਰਨ ਦਾ ਜਜ਼ਬਾ ਪ੍ਰਾਪਤ ਕੀਤਾ ਪਰ ਤੁਸੀਂ ਉਸ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਨੂੰ ਤਿਆਰ ਨਹੀਂ ।ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ,ਪਰਵਿੰਦਰ ਸਿੰਘ ਟੂਸੇ,ਚਰਨਜੀਤ ਸਿੰਘ ਚੰਨਾ ਸਰਾਭਾ, ਹਰਬੰਸ ਸਿੰਘ ਹਿੱਸੋਵਾਲ ,ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਦਰਸਨ ਸਿੰਘ ਮੁੱਲਾਂਪੁਰ ,ਗੁਲਜ਼ਾਰ ਸਿੰਘ ਮੋਹੀ,  ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 130ਵਾਂ ਦਿਨ 

ਜੇਕਰ ਆਪ ਪਾਰਟੀ ਦੇ ਲੀਡਰ ਐਨੇ ਈਮਾਨਦਾਰ ਹਨ ਤਾਂ ਉਹ ਸਮੁੱਚੀ ਕੌਮ ਦੀਆਂ ਮੰਗਾਂ ਵੱਲ ਧਿਆਨ ਕਿਉਂ ਨਹੀਂ ਦਿੰਦੇ : ਦੇਵ ਸਰਾਭਾ 

ਮੁੱਲਾਂਪੁਰ ਦਾਖਾ, 01 ਜੁਲਾਈ  ( ਸਤਵਿੰਦਰ  ਸਿੰਘ  ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 131ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਢਾਡੀ ਦਵਿੰਦਰ ਸਿੰਘ ਭਨੋਹਡ਼,ਕੈਪਟਨ ਰਾਮ ਲੋਕ ਸਿੰਘ ਸਰਾਭਾ,ਪਲਵਿੰਦਰ ਸਿੰਘ ਟੂਸੇ,ਅੱਛਰਾ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਬਾਣੀ ਦੀ ਬੇਅਦਬੀ ਕਰਨ ਵਾਲੇ ਪਾਪੀਆਂ ਦੇ ਖ਼ਿਲਾਫ਼ ਮੋਰਚਾ ਲਗਾਇਆ ਹੋਇਆ ਹੈ। ਸਾਨੂੰ ਸਾਡੇ ਅਕਾਲਪੁਰਖ ਵਾਹਿਗੁਰੂ ਤੇ ਅਟੱਲ ਵਿਸ਼ਵਾਸ ਹੈ ਕਿ ਅਸੀਂ ਇਹ ਮੋਰਚਾ ਜਿੱਤਾਂਗੇ।ਬਾਕੀ ਹੁਣ ਤਕ ਕਾਂਗਰਸ, ਅਕਾਲੀ ਸਰਕਾਰਾਂ ਨੇ ਜੋ ਇਨਸਾਫ਼ ਨ੍ਹੀਂ ਦਿੱਤੇ ਉਸ ਨੂੰ ਬਦਲਾਅ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਪ ਪਾਰਟੀ ਜ਼ਰੂਰ ਪੂਰਾ ਕਰੇਗੀ।ਪਰ ਉਨ੍ਹਾਂ ਦਾ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਸਲੇ ਤੇ ਨਾ ਬੋਲਣਾ ਅਤਿ ਮੰਦਭਾਗਾ । ਉਨ੍ਹਾਂ ਅੱਗੇ ਆਖਿਆ ਕਿ ਜਿੱਥੇ ਅਸੀਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਉੱਥੇ ਹੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਤੇ ਹਾਈਕੋਰਟ ਨੇ ਦਿੱਲੀ ਤੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ ਇਹ ਸਵਾਲ ਖੜ੍ਹੇ ਕਰਦਾ ਕਿ ਆਖਰ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ   ਪੰਜਾਬ ਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਆਖ਼ਰ ਪ੍ਰੋ ਦਵਿੰਦਰਪਾਲ ਦੀ ਰਿਹਾਈ ਕਰਵਾਉਣ ਲਈ ਕੇਜਰੀਵਾਰ ਤੇ ਦਬਾਅ ਕਿਉਂ ਨਹੀਂ ਪਾਉਂਦੇ ।ਜਦ ਕੇ ਵਰਨਣਯੋਗ ਹੈ ਕਿ ਕੇਜਰੀਵਾਲ ਦੇ ਟੇਬਲ ਤੇ ਪੋ੍ ਭੁੱਲਰ ਦੀ ਰਿਹਾਈ ਦੀ ਫਾਈਲ ਤੋਂ ਆਖ਼ਰ ਗਾਰਦ ਕੌਣ ਝਾੜੇਂਗਾ ਜਿਸ ਤੇ ਕੇਜਰੀਵਾਲ ਦਸਤਖ਼ਤ ਕਰ ਨੂੰ ਵੀ ਤਿਆਰ ਨਹੀਂ ।ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਅਸੀਂ ਪੰਜਾਬ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਜਿਹੜੇ ਆਪ ਪਾਰਟੀ ਨਾਲ ਜੁੜੇ ਹੋਏ ਹਨ ।ਉਹ ਕਿਉਂ ਨਹੀਂ ਆਪ ਦੇ ਲੀਡਰਾਂ ਉੱਪਰ ਇਹ ਜ਼ੋਰ ਪਾਉਂਦੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਦਿੰਦੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਆਖ਼ਰ ਕਦੋਂ ਬੋਲੋਗੇ । ਜੇਕਰ ਆਪ ਪਾਰਟੀ ਦੇ ਲੀਡਰ ਈਮਾਨਦਾਰ ਨੇ  ਤਾਂ ਸਮੁੱਚੀ ਕੌਮ ਦੀਆਂ ਮੰਗਾਂ ਵੱਲ  ਧਿਆਨ ਕਿਉਂ ਨਹੀਂ ਦਿੰਦੇ।ਬਾਕੀ ਸ ਭਗਵੰਤ ਸਿੰਘ ਮਾਨ ਨੇ ਆਪਣੀ  ਸਰਕਾਰ ਦਾ ਕਾਰਜ ਚਲਾਉਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਸਹੁੰ ਖਾਧੀ ਸੀ ਕਿ ਉਹ ਸ਼ਹੀਦਾਂ   ਦੀ ਸੋਚ ਤੇ ਪਹਿਰਾ ਦੇਣਗੇ।ਪਰ ਸਾਡੇ ਸ਼ਹੀਦਾਂ ਨੇ ਜਿਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਦੇਸ਼ ਤੋਂ ਜਾਨ ਨਿਛਾਵਰ ਕਰਨ ਦਾ ਜਜ਼ਬਾ ਪ੍ਰਾਪਤ ਕੀਤਾ ਪਰ ਤੁਸੀਂ ਉਸ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਨੂੰ ਤਿਆਰ ਨਹੀਂ ।ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ,ਪਰਵਿੰਦਰ ਸਿੰਘ ਟੂਸੇ,ਚਰਨਜੀਤ ਸਿੰਘ ਚੰਨਾ ਸਰਾਭਾ, ਹਰਬੰਸ ਸਿੰਘ ਹਿੱਸੋਵਾਲ ,ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਦਰਸਨ ਸਿੰਘ ਮੁੱਲਾਂਪੁਰ ,ਗੁਲਜ਼ਾਰ ਸਿੰਘ ਮੋਹੀ,  ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ ।

ਡੇਂਗੂ ਅਤੇ ਮਲੇਰੀਏ ਤੋਂ ਕਿਵੇਂ ਬਚਿਆ ਜਾ ਸਕਦਾ

ਪਿੰਡ ਵਾਸੀ ਅਤੇ ਨਰੇਗਾ ਵਰਕਰਾਂ ਨੂੰ ਜਾਗਰੂਕ ਕਰਨ ਲਈ ਲਾਇਆ ਗਿਆ ਕੈਂਪ ਪੱਤਰਕਾਰ ਗੁਰੂਦੇਵ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਕਿਰਤੀ ਕਿਸਾਨ ਯੂਨੀਅਨ ਵਲੋਂ ਪਾਣੀਆਂ ਦੀ ਰਾਖੀ ਲਈ ਸੰਘਰਸ਼ ਸ਼ੁਰੂ!!

ਗੁਰਦੁਆਰਾ ਅੰਬ ਸਾਹਿਬ ਤੋਂ ਚੰਡੀਗੜ੍ਹ ਵੱਲ਼ ਮਾਰਚ!! ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨਾਲ ਝੜੱਪ

ਪਛੜੇ ਹੋਏ ਬੇਟ ਇਲਾਕੇ ਦੀ ਵਾਸੀ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਮੈਰਿਟ ਵਿੱਚ ਆ ਇਲਾਕੇ ਦਾ ਨਾਂ ਰੌਸ਼ਨ ਕੀਤਾ

 ਪੰਜਾਬ ਦੀ ਮੈਰਿਟ ਲਿਸਟ ਵਿੱਚ ਆਉਣ ਦੇ ਨਾਲ ਨਾਲ ਜਗਰਾਉਂ ਹਲਕੇ ਵਿਚ ਪਹਿਲੇ ਸਥਾਨ ਤੇ ਰਹੀ  -ਪਿੰਡ ਕੰਨੀਆਂ ਹੁਸੈਨੀ ਦੀ ਵਾਸੀ ਅਤੇ  ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਵਿਦਿਆਰਥਣ ਨੇ ਇਲਾਕੇ ਲਈ ਵੱਡਾ ਨਮਾਣਾ ਖੱਟਿਆ -ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ  

 

ਬਾਬਾ ਜਸਵੀਰ ਸਿੰਘ ਸਿੱਧਸਰ ਕਾਲਾ ਮਾਲਾ ਸਾਹਿਬ ਵਾਲਿਆਂ ਦੀ 6 ਵੀ ਸਾਲਾਨਾ ਬਰਸੀ ਧੂਮਧਾਮ ਨਾਲ ਮਨਾਈ ਗਈ

ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਬਾਬਾ ਜੀ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਪੱਤਰਕਾਰ ਸੁਖਵਿੰਦਰ ਸਿੰਘ ਬਾਪਲਾ ਦੀ ਵਿਸ਼ੇਸ਼ ਰਿਪੋਰਟ

ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਚੱਕਰ ਕੋਲ ਸੂਏ ਵਿੱਚ ਪਿਆ ਵੱਡਾ ਪਾੜ 

 ਮੱਲਾ, ਚੱਕਰ, ਰਸੂਲਪੁਰ ਅਤੇ ਲੋਪੋ ਦੇ ਕਿਸਾਨਾਂ ਦੀ ਕਈ ਏਕੜ ਫਸਲ ਹੋਈ ਬਰਬਾਦ - ਮੌਕੇ ਤੇ ਪਾੜ ਨੂੰ ਪੂਰਨ ਲਈ ਪਹੁੰਚੇ ਲੋਕਾਂ ਨੇ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਸਫ਼ਾਈ ਦਾ ਪ੍ਰਬੰਧ ਨਾ ਕੀਤੇ ਜਾਣਾ ਨੂੰ ਦੱਸਿਆ ਸੂਏ ਵਿੱਚ ਪਏ ਪਾੜ ਦਾ ਕਾਰਨ -ਪੰਜਾਬ ਵਿੱਚ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ  ਉਧਰ ਕਿਸਾਨਾਂ ਵੱਲੋਂ ਆਪਣੀ ਬਹੁਤ ਗਿਣਤੀ ਫਸਲ ਝੋਨੇ ਦੀ ਲਵਾਈ ਵੀ ਜ਼ੋਰਾਂ ਉੱਪਰ ਚਾਲੂ ਹੈ  -ਬਹੁਤ ਸਾਰੀਆਂ ਕਿਸਾਨਾਂ ਵੱਲੋਂ  ਝੋਨੇ ਦੀ ਫਸਲ ਨੂੰ ਲਗਾ ਦਿੱਤਾ ਗਿਆ  ਕੱਲ੍ਹ ਦੀ ਜੋ ਬਾਰਿਸ਼ ਹੋ ਰਹੀ ਸੀ ਉਸ ਦੇ ਨਾਲ ਚਾਰ ਪਿੰਡਾਂ ਦੇ ਕਿਸਾਨਾਂ ਨੂੰ ਫ਼ਾਇਦਾ ਹੋਣ ਦੀ ਬਜਾਏ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ  -ਕਿਉਂਕਿ ਮਾਣੂੰਕੇ ਤੋਂ ਚਕਰ ਦੇ ਵਿਚਕਾਰ ਸੂਏ ਵਿਚ ਵੱਡਾ ਪਾੜ ਪੈ ਗਿਆ - ਪਾੜ ਰਾਤ ਦੇ ਸਮੇਂ ਪਿਆ ਅਤੇ ਲੰਮਾ ਸਮਾਂ ਪਾਣੀ ਉਸ ਵਿਚੋਂ ਖੇਤਾਂ ਵਿੱਚ ਵਗਦਾ ਰਿਹਾ  -ਜਿਸ ਨਾਲ ਤਕਰੀਬਨ  ਮੱਲਾ, ਚੱਕਰ , ਰਸੂਲਪੁਰ ਅਤੇ ਲੋਪੋ ਦੇ ਕਿਸਾਨਾਂ ਦੀ ਕਈ ਸੌ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ  -ਉਧਰ ਗਰਮੀ ਹੋਣ ਦੀ ਵਜ੍ਹਾ ਨਾਲ ਇਸ ਪਾਣੀ ਨਾਲ ਫਸਲ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ  -ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਪਹਾੜ ਜੋ ਰਾਤ ਦੇ ਸਮੇਂ ਪਿਆ 14 ਫੁੱਟ ਚੌੜਾ ਅਤੇ ਡੂੰਘਾ ਹੋ ਗਿਆ -ਬਚਾਓ ਲਈ ਇਕੱਠੇ ਹੋਏ ਲੋਕਾਂ ਵੱਲੋਂ ਬੋਰੀਆਂ ਭਰ ਭਰ ਕੇ ਲਾਈਆਂ ਜਾ ਰਹੀਆਂ ਹਨ ਅਤੇ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ - ਮੁਸ਼ਕਲ ਇਸ ਗੱਲ ਦੀ ਹੈ ਕਿ ਸੂਏ ਦੀ ਲੰਬਾਈ ਤਕਰੀਬਨ 33 ਕਿਲੋਮੀਟਰ ਹੈ ਜਿਥੋਂ ਪਾਣੀ ਬੰਦ ਹੋਣਾ ਹੈ  -ਇਸ ਲਈ ਪਾਣੀ ਹੌਲੀ ਹੌਲੀ ਘਟੇਗਾ ਜੋ ਕਿਸਾਨਾਂ ਦੀਆਂ ਹੋਰ ਵੀ ਮੁਸ਼ਕਲਾਂ ਨੂੰ ਵਧਾਏਗਾ  - ਇਸ ਸਮੇਂ ਸਾਡੇ ਪ੍ਰਤੀਨਿਧ ਕੌਸ਼ਲ ਮੱਲਾ ਮੌਕੇ ਤੇ ਪਹੁੰਚੇ ਅਤੇ ਆ ਤੁਹਾਨੂੰ  ਦਿਖਾਉਣੇ ਤੇ ਸੁਣਾਉਂਦੇ ਹਾਂ ਕੀ ਕਹਿਣਾ ਹੈ ਐ ਮੌਕੇ ਤੇ ਪਹੁੰਚੇ ਮੋਹਤਬਰ ਲੋਕਾਂ ਦਾ ... 

ਲਾਇਨ ਕਲੱਬ ਜਗਰਾੳ ਮੇਨ ਵਲੋ ਦੇ 27 ਜਰੂਰਤਮੰਦ ਬਜੁਰਗਾ ਨੂੰ ਵਿੱਚ ਰਾਸ਼ਨ ਵੰਡਿਆ

ਜਗਰਾਉ  (ਅਮਿਤਖੰਨਾ , ਲਾਇਨ ਕਲੱਬ ਜਗਰਾੳ ਮੇਨ ਵਲੋ ਵਨ ਡਿਸਟ੍ਰਿਕਟ ਵਨ ਪ੍ਰੋਜੈਕਟ ਦੈ ਅਧੀਨ ਅਜ ਨਵੀ ਟੀਮ ਦੀ ਸ਼ੁਰੂਆਤ ਮੋਕੇ ਪ੍ਰਧਾਨ ਸ਼ਰਨਦੀਪ ਸਿੰਘ ਬੈਨੀਪਾਲ ਅਤੇ ਸੈਕਟਰੀ ਪਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਗੁਰ ਲਾਇਨ ਕਲੱਬ ਮੇਨ ਜਗਰਾੳ ਨੇ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉ ਦੇ 27 ਜਰੂਰਤਮੰਦ ਬਜੁਰਗਾ ਨੂੰ ਆਰ.ਕੇ ਹਾਈ ਸਕੂਲ ਜਗਰਾੳ ਵਿੱਚ ਰਾਸ਼ਨ ਵੰਡਿਆ ਗਿਆ। ਇਸ ਮੋਕੇ ਸਕੂਲ ਦੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਅਤੇ ਪ੍ਰਿਸੀਪਲ ਕੈਪਟਨ ਨਰੇਸ਼ ਵਰਮਾ ਨੇ ਲਾਇਨ ਕਲੱਬ ਮੇਨ ਦੇ ਸਾਰੇ ਮੈਂਬਰਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਸਕੂਲ ਦੇ ਬੱਚਿਆ ਲਈ ਸਮੇਂ ਸਮੇ ਜਰੂਰ ਪ੍ਰੋਜੈਕਟ ਲਗਾਉਣ। ਇਸ ਮੋਕੇ ਖਜਾਨਚੀ ਹਰਪ੍ਰੀਤ ਸੱਗੂ,ਗੁਰਪ੍ਰੀਤ ਸਿੰਘ ਛਿੱਨਾ,ਨਿਰਭੈ ਸਿੰਘ ਸਿੱਧੂ,ਰਜਿੰਦਰ ਸਿੰਘ ਢਿੱਲੋ,ਪਰਮਵੀਰ ਸਿੰਘ,ਦਵਿੰਦਰ ਸਿੰਘ ਤੂਰ(ਈ ੳ),ਮਠਾੜੂ ਸਾਹਿਬ, ਰਾਕੇਸ਼ ਗੋਇਲ,ਅੰਜੂ ਗੋਇਲ,ਸੀਮਾ ਸ਼ਰਮਾ ਅਤੇ ਸਟਾਫ ਹਾਜਰ ਸਨ।  ਇਸ ਮੋਕੇ ਸਾਰੇ ਬਜੁਰਗਾ ਨੂੰ ਚਾਹ ਨਾਸ਼ਤਾ ਵੀ ਕਰਵਾਇਆ ਗਿਆ। ਸਾਰੇ ਬਜੁਰਗਾ ਨੇ ਕਲੱਬ ਦਾ ਧੰਨਵਾਦ ਕੀਤਾ।