ਬੱਜਟ ਦੀਆਂ ਕਾਪੀਆਂ ਕਿਉਂ ਸਾੜੀਆਂ ਜਾਣ
ਬਰਨਾਲਾ ਮਹਿਲਕਲਾਂ 2 ਜੁਲਾਈ (ਗੁਰਸੇਵਕ ਸੋਹੀ )- ਪਹਿਲੀ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਪੰਜਾਬ ਦੇ ਲੱਖਾਂ ਮੁਲਾਜ਼ਮਾਂ 'ਤੇ ਬਾਜ਼ਾਰੂ ਜੋਖਮਾਂ ਨਾਲ ਜੁੜੀ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ।
2. ਇੱਕ ਲੱਖ ਤੋਂ ਵਧੇਰੇ ਗਿਣਤੀ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ ਤੋਂ ਟਾਲਾ ਵੱਟਣਾ,
ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੇ ਸਕੇਲਾਂ ਸਮੇਤ ਮਰਜ਼ ਨਾ ਕਰਨਾ।
3.ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਤੇ ਹੈਂਡੀਕੈਪਡ ਸਫਰੀ ਭੱਤੇ ਸਮੇਤ ਮੁਲਾਜ਼ਮਾਂ ਦੇ ਕੱਟੇ ਗਏ 37 ਕਿਸਮ ਦੇ ਭੱਤੇ ਬਹਾਲ ਨਾ ਕਰਨਾ।
4. ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨ ਅਤੇ ਇਸਦੇ ਬਕਾਏ ਜਾਰੀ ਕਰਨ ਸਬੰਧੀ ਬਜ਼ਟ ਵਿੱਚ ਕੋਈ ਜਿਕਰ ਤੱਕ ਨਾ ਕਰਨਾ।
5 ਨਵੀਂ ਭਰਤੀ ਤਹਿਤ ਮੁਲਾਜ਼ਮਾਂ ਦਾ ਪ੍ਰੋਬੇਸ਼ਨ ਦੇ ਨਾਂ ਤੇ ਮੁੱਢਲੀ ਤਨਖ਼ਾਹ ਅਤੇ ਕੇਂਦਰੀ ਸਕੇਲ ਰਾਹੀਂ ਆਰਥਿਕ ਸ਼ੋਸਣ ਜ਼ਾਰੀ ਰੱਖਣਾ।
6. ਪੰਜਾਬ ਸਰਕਾਰ ਦੇ ਬੱਜਟ ਰਾਹੀਂ ਪੰਜਾਬ ਦੇ 19 ਹਜ਼ਾਰ ਦੇ ਕਰੀਬ ਸਕੂਲਾਂ ਵਿੱਚੋਂ 100 ਸਕੂਲਾਂ (ਮਹਿਜ 0.5 ਫੀਸਦੀ) ਨੂੰ ਚੁਣ ਕੇ ਸੁਧਾਰ ਕਰਨ ਦਾ ਵਿਖਾਵਾ ਕਰਨਾ।
7. ਜਮਾਤ ਵਿਚਲੀ ਸਿੱਖਿਆ ਦੀ ਥਾਂ ਡਿਜੀਟਲ ਸਿੱਖਿਆ ਨੂੰ ਪ੍ਰਮੋਟ ਕਰਦਿਆ ਨਿੱਜੀਕਰਨ ਅਤੇ ਕਾਰਪੋਰੇਟੀਕਰਨ ਪੱਖੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨਾ।
8.ਮਾਣ ਭੱਤਾ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਅਧੀਨ ਲਿਆਉਣ ਬਾਰੇ ਕੋਈ ਕਾਰਵਾਈ ਨਾ ਕਰਨਾ।
ਵੱਲੋਂ:- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ
ਜ਼ਿਲ੍ਹਾ ਇਕਾਈ ਬਰਨਾਲਾ।*