You are here

ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੁਆਰਾਂ ਫੈਕਟਰੀਆਂ ਦੀ ਕਿਲੇਬੰਦੀ ਨੂੰ ਨਵਾਬ ਸਿਰਾਜ-ਉਦ -ਦੌਲਾ ਨੂੰ ਸਹਿ ਨਾ ਸਕਿਆ

ਸਿਰਾਜ -ਉਦ-ਦੌਲਾ ਦਾ ਜਨਮ 1733 ਵਿੱਚ ਜ਼ੈਨ ਉਦ-ਦੀਨ ਅਹਿਮਦ ਖ਼ਾਨ ਅਤੇ ਅਮੀਨਾ ਬੇਗਮ ਦੇ ਘਰ ਵਿੱਚ ਹੋਇਆ ਸੀ।ਪਲਾਸੀ ਦੀ ਲੜਾਈ ਅਤੇ ਬਲੈਕ ਹੋਲ ਦੀ ਘਟਨਾ ਦਾ ਸਿੱਧਾ ਸੰਬੰਧ ਸਿਰਾਜ-ਉਦ-ਦੌਲਾ ਨਾਲ ਹੈ। ਇਸ ਲੜਾਈ ਵਿੱਚ ਕਮਾਂਡਰ ਮੀਰ ਜਫ਼ਰ ਦੀ ਧੋਖਾਧੜੀ ਕਾਰਨ 23 ਜੂਨ 1757 ਨੂੰ ਪਲਾਸੀ ਦੀ ਲੜਾਈ ਵਿੱਚ ਉਸ ਦੀ ਹਾਰ ਹੋਈ। ਈਸਟ ਇੰਡੀਆ ਕੰਪਨੀ ਨੇ ਰੌਬਰਟ ਕਲਾਈਵ ਦੀ ਅਗਵਾਈ ਵਿੱਚ ਹਮਲਾ ਕਰ ਦਿੱਤਾ ਅਤੇ ਬੰਗਾਲ ਦਾ ਪ੍ਰਸ਼ਾਸਨ ਕੰਪਨੀ ਨੇ ਹੱਥਾਂ ਵਿੱਚ ਲੈ ਲਿਆ ਸੀ। ਬੜੀ ਛੋਟੀ ਉਮਰ ਵਿੱਚ ਹੀ ਉਸਨੇ 1746 ਵਿੱਚ ਮਰਾਠਿਆਂ ਨੂੰ ਆਪਣੇ ਫ਼ੌਜੀ ਉੱਦਮਾਂ ਦੇ ਨਾਲ ਅੱਗੇ ਵਧਣ ਤੋਂ ਰੋਕਿਆ। ਇਸ ਲਈ ਸਿਰਾਜ ਨੂੰ ਕੁਨਬੇ ਲਈ " ਭਾਗਸ਼ਾਲੀ ਬੱਚਾ" ਮੰਨਿਆ ਜਾਂਦਾ ਸੀ। ਮਈ 1752 ਵਿਚ, ਅਲੀਵਰਦੀ ਖਾਨ ਨੇ ਸੀਰਜ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕਰ ਦਿੱਤਾ ।ਅਲੀਵਰਦੀ ਖਾਨ ਦੀ 10 ਅਪ੍ਰੈਲ 1756 ਨੂੰ ਅੱਸੀ ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਬੰਗਾਲ ,ਬਿਹਾਰ ਅਤੇ ਉੜੀਸਾ ਦਾ ਸੰਯੁਕਤ ਨਵਾਬ,ਮੁਗਲ ਬਾਦਸ਼ਾਹ ਦਾ ਵਫ਼ਾਦਾਰ ਸੀ। ਉਸਦੇ ਸ਼ਾਸਨ ਦੇ ਅੰਤ ਨੂੰ ਬਰਤਾਨਵੀ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਆਰੰਭ ਮੰਨਿਆ ਜਾਂਦਾ ਹੈ। ਅੰਗਰੇਜ਼ ਉਸਨੂੰ ਹਿੰਦੁਸਤਾਨੀ ਠੀਕ ਨਾ ਬੋਲ ਪਾਉਣ ਦੇ ਕਾਰਨ ਸਰ ਰੋਜਰ ਡਾਵਲੇਟ ਕਹਿੰਦੇ ਸਨ।ਸਿਰਾਜ-ਉਦ-ਦੌਲਾ ਨੇ ਕਾਫੀ ਸੁਧਾਰ ਕੀਤੇ ਸਨ।ਉਸਨੇ ਮੀਰ ਮਦਨ ਨੂੰ ਮੀਰ ਜਾਫਰ ਦੀ ਥਾਂ ਬਕਸ਼ੀ (ਫੌਜ ਦੀ ਤਨਖਾਹ ਦੇਣਵਾਲਾ) ਨਿਯੁਕਤ ਕਰ ਦਿੱਤਾ ਸੀ। ਉਸ ਸਮੇਂ ਨਵਾਬ ਨੇ ਉੱਚ ਸਰਕਾਰੀ ਅਹੁਦਿਆਂ ਵਿੱਚ ਬਦਲਾਅ ਵੀ ਕੀਤੇ ਸਨ । ਜਦੋਂ 1707 ਵਿੱਚ ਔਰੰਗਜ਼ੇਬ ਦੀ ਮੌਤ ਹੋਈ ਤਾਂ ਉਸਦੀ ਮੌਤ ਦੇ ਤੁਰੰਤ ਬਾਅਦ ਹੀ ਮੁਗਲ ਸਾਮਰਾਜ ਦਾ ਤੇਜ਼ੀ ਨਾਲ ਪਤਨ ਸ਼ੁਰੂ ਹੋ ਗਿਆ ਸੀ ਅਤੇ ਬੰਗਾਲ ਤਕਨੀਕੀ ਰੂਪ ਵਿੱਚ ਮੁਗਲ ਸਾਮਰਾਜ ਦਾ ਹਿੱਸਾ ਹੁੰਦੇ ਹੋਏ ਵੀ ਇੱਕ ਤਰ੍ਹਾਂ ਨਾਲ ਆਜ਼ਾਦ ਸੂਬਾ ਬਣ ਗਿਆ ਸੀ।
ਹੌਲੀ-ਹੌਲੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਇੱਥੇ ਆਪਣੀਆਂ ਫੈਕਟਰੀਆਂ ਦੀ ਕਿਲੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਨਵਾਬ ਸਿਰਾਜਉਦਦੌਲਾ ਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਹੱਕਾਂ ਦੀ ਗ਼ਲਤ ਵਰਤੋਂ ਕਰ ਰਹੇ ਹਨ।ਇਹ ਸਭ ਕੁੱਝ ਨਵਾਬ ਲਈ ਅਸਹਿ ਸੀ ਉਸਨੇ ਪਹਿਲਾ ਤਾਂ ਅੰਗਰੇਜ਼ਾਂ ਨਾਲ ਗੱਲ ਬਾਤ ਕੀਤੀ ਜਵਾਬ ਤਲਬੀ ਕੀਤੀ ।ਅੰਗਰੇਜ਼ਾਂ ਦੇ ਜਵਾਬ ਨਾਲ ਨਵਾਬ ਨੂੰ ਤਸੱਲੀ ਨਹੀਂ ਹੋਈ ਅਤੇ 16 ਜੂਨ 1756 ਨੂੰ ਉਨ੍ਹਾਂ ਨੇ ਕਲਕੱਤੇ ਉੱਤੇ ਹਮਲਾ ਕਰ ਦਿੱਤਾ। 20 ਜੂਨ, 1756 ਨੂੰ ਸਿਰਾਜਉਦਦੌਲਾ ਦੇ ਸਿਪਾਹੀ ਫੋਰਟ ਵਿਲੀਅਮ ਦੀਆਂ ਕੰਧਾਂ ਤੋੜ ਕੇ ਅੰਦਰ ਦਾਖਲ ਹੋਏ ਅਤੇ ਅੰਗਰੇਜ਼ਾਂ ਦੀ ਪੂਰੀ ਗੈਰੀਸਨ ਨੇ ਉਨ੍ਹਾਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ।ਐੱਸ ਸੀ ਹਿੱਲ ਨੇ ਆਪਣੀ ਕਿਤਾਬ 'ਬੰਗਾਲ ਇਨ 1857-58, ਵਿੱਚ ਲਿਖਿਆ,'ਸਿਰਾਜਉਦਦੌਲਾ ਨੇ ਫੋਰਟ ਵਿਲੀਅਮ ਦੇ ਵਿੱਚ ਆਪਣਾ ਦਰਬਾਰ ਲਾਇਆ ਜਿੱਥੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਕਲਕੱਤਾ ਦਾ ਨਾਮ ਬਦਲ ਕੇ ਅਲੀਨਗਰ ਰੱਖਿਆ ਜਾ ਰਿਹਾ ਹੈ।
ਕਲਕੱਤੇ ਦੀ ਘੇਰਾਬੰਦੀ ਦੌਰਾਨ ਫੜੇ ਗਏ ਕੈਦੀਆਂ ਨੂੰ ਸਿਰਾਜੂਦੌਲਾ ਨੇ ਆਪਣੀ ਸੁਰੱਖਿਆ ਦੇ ਅਧਿਕਾਰੀਆਂ ਦੀ ਦੇਖ -ਰੇਖ ਵਿੱਚ ਤਬਦੀਲ ਕਰ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਬਲੈਕ ਹੋਲ ਦੇ ਨਾਂ ਨਾਲ ਜਾਣੇ ਜਾਂਦੇ ਫੋਰਟ ਵਿਲੀਅਮ ਦੇ ਸਾਂਝੇ ਤਹਿਖਾਨੇ ਵਿੱਚ ਬੰਦ ਕਰ ਦਿੱਤਾ।ਇਸ ਦੋ ਛੋਟੀਆਂ ਖਿੜਕੀਆਂ ਵਾਲੇ ਤਹਿਖਾਨੇ ਵਿੱਚ, ਜਿਹੜਾ 18×14 ਫੁੱਟ (5.5 ਮੀਟਰ × 4.3 ਮੀਟਰ) ਦੇ ਸਾਈਜ਼ ਦਾ ਸੀ, 146 ਕੈਦੀ ਸਨ - ਅਸਲ ਵਿੱਚ ਬ੍ਰਿਟਿਸ਼ਾਂ  ਦੁਆਰਾ ਸਿਰਫ ਛੇ ਕੈਦੀਆਂ ਨੂੰ ਰੱਖਣ ਲਈ ਵਰਤਿਆ ਜਾਂਦਾ ਸੀ ।21 ਜੂਨ ਨੂੰ, ਕੋਠੜੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ 146 ਵਿੱਚੋਂ ਸਿਰਫ 23 ਬਾਹਰ ਆਏ, ਬਾਕੀ ਦਮ ਘੁੱਟਣ, ਥਕਾਵਟ ਅਤੇ ਵਿਗੜੀ ਹੋਈ ਮਾਨਸਿਕ ਹਾਲਤ ਕਰਕੇ ਮਰ ਗਏ l ਇਸਨੂੰ ਬਲੈਕ ਹੋਲ ਘਟਨਾ ਕਹਿੰਦੇ ਹਨ। ਪਲਾਸੀ (ਜਾਂ ਪਾਲੀਸੀ) ਦੀ ਲੜਾਈ ਨੂੰ ਉਪ-ਮਹਾਂਦੀਪ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਮੰਨਿਆ ਜਾਂਦਾ ਹੈ, ਅਤੇ ਇਸ ਨੇ ਬਰਤਾਨਵੀ ਹਕੂਮਤ ਦੀਆਂ ਜਿੱਤਾਂ ਦਾ ਰਸਤਾ ਖੋਲ੍ਹਿਆ। ਸਿਰਾਜ-ਉਦ-ਦੌਲਾ ਦੀ ਕਲਕੱਤਾ ਦੀ ਜਿੱਤ ਤੋਂ ਬਾਅਦ, ਬ੍ਰਿਟਿਸ਼ ਕੰਪਨੀ ਨੇ ਕਿਲ੍ਹੇ ਨੂੰ ਵਾਪਸ ਲਿਆਉਣ ਅਤੇ ਹਮਲੇ ਦਾ ਬਦਲਾ ਲੈਣ ਲਈ ਮਦਰਾਸ ਤੋਂ ਤਾਜ਼ੀਆਂ ਫ਼ੌਜਾਂ ਭੇਜੀਆਂ। ਰਾਜਧਾਨੀ ਛੱਡ ਕੇ ਸਿਰਾਜ-ਉਦ-ਦੌਲਾ ਨੇ ਬ੍ਰਿਟਿਸ਼ ਨਾਲ ਪਲਾਸੀ ਵਿੱਚ ਡੇਰਾ ਲਾਇਆ।
ਇਹ ਲੜਾਈ 23 ਜੂਨ 1757 ਨੂੰ ਕਲਕੱਤਾ ਤੋਂ ਲਗਪਗ 150 ਕਿਮੀਃ ਉੱਤਰ ਵੱਲ ਅਤੇ ਮੁਰਸ਼ਿਦਾਬਾਦ ਦੇ ਦੱਖਣ ਵਿੱਚ 22 ਮੀਲ ਦੂਰ ਨਾਦੀਆ ਜਿਲ੍ਹੇ ਵਿੱਚ ਵਿੱਚ ਹੁਗਲੀ ਨਦੀ ਦੇ ਕੰਢੇ ਪਲਾਸੀ ਨਾਮਕ ਸਥਾਨ 'ਤੇ ਹੋਈ ਸੀ। ਇਸ ਲੜਾਈ ਵਿੱਚ ਇੱਕ ਪਾਸੇ ਬਰਤਾਨਵੀ ਈਸਟ ਇੰਡੀਆ ਕੰਪਨੀ ਦੀ ਫੌਜ ਸੀ ਅਤੇ ਦੂਜੇ ਪਾਸੇ ਬੰਗਾਲ ਦੇ ਨਵਾਬ ਅਤੇ ਉਸਦੇ ਫਰਾਂਸੀਸੀ ਹਮੈਤੀਆਂ ਦੀ ਫੌਜ। ਇਹ ਲੜਾਈ ਸੱਤ ਸਾਲ (1756–63) ਲੰਮੀ ਜੰਗ ਦੇ ਦੌਰਾਨ ਹੋਈ ਸੀ। ਕੰਪਨੀ ਦੀ ਫੌਜ ਨੇ ਰਾਬਰਟ ਕਲਾਈਵ ਦੀ ਅਗਵਾਈ ਵਿੱਚ ਨਵਾਬ ਸਿਰਾਜ ਉਦ-ਦੌਲਾ ਨੂੰ ਹਰਾ ਦਿੱਤਾ ਸੀ। ਪਲਾਸੀ ਦੀ ਲੜਾਈ ਰੌਬਰਟ ਕਲਾਈਵ ਦੀ ਅਗਵਾਈ ਵਿੱਚ 23 ਜੂਨ 1757 ਨੂੰ ਬੰਗਾਲ ਦੇ ਨਵਾਬ ਅਤੇ ਉਸਦੇ ਫ੍ਰਾਂਸੀਸੀ ਸਹਿਯੋਗੀਆਂ ਦੀ ਇੱਕ ਕਿਤੇ ਵੱਡੀ ਤਾਕਤ ਉੱਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਇੱਕ ਨਿਰਣਾਇਕ ਜਿੱਤ ਸੀ। ਮੀਰ ਜਫਰ ਅਤੇ ਰਾਇ ਦੁਰਲੱਭ ਨੇ ਅੰਗਰੇਜ਼ਾਂ ਨਾਲ ਗੱਠਜੋੜ ਕੀਤਾ ਸੀ | ਨਵਾਬ ਯੁੱਧ ਹਾਰ ਗਿਆ ਸੀ | ਅੰਗਰੇਜ਼ਾਂ ਨੇ ਉਸ ਨੂੰ ਕੈਦੀ ਬਣਾ ਮਾਰ ਦਿੱਤਾ ਸੀ |ਮੀਰ ਕਾਸਿਮ ਨੂੰ ਗੱਦੀ ਤੇ ਬਿਠਾ ਦਿੱਤਾ ਅਤੇ ਓਹ ਅੰਗਰੇਜ਼ਾਂ ਦੇ ਹੱਥ ਕਠਪੁਤਲੀ ਸੀ ।ਗਵਰਨਰ ਕਲਾਈਵ ਨੇ ਮੀਰ ਕਾਸਿਮ ਨੂੰ ਗੱਦੀ ਤੇ ਬਿਠਾ ਦਿੱਤਾ ਸੀ | ਮੀਰ ਕਾਸਿਮ ਨੂੰ ਅੰਗਰੇਜਾਂ ਤੋਂ ਮੁਕਤੀ ਚਾਹੀਦੀ ਸੀ | ਉਸਨੇ ਫ੍ਰਾਂਸੀਸੀ ਆਪਣੇ ਸੈਨਿਕਾਂ ਲਈ ਯੂਰਪੀਅਨ ਅਧਿਕਾਰੀਆ ਤੋਂ ਟ੍ਰੇਨਿੰਗ ਦਵਾਈ | ਕਾਸਿਮ ਨੇ ਅੰਗਰੇਜ਼ਾਂ ਅਤੇ ਭਾਰਤ ਵਿੱਚ ਵਪਾਰ ਕਰ ਰਹੇ ਦੋਹਾਂ ਲਈ ਇੱਕ ਵਰਗੇ ਨਿਯਮ ਕਰ ਦਿੱਤੇ | ਜਿਸ ਕਾਰਨ ਅੰਗਰੇਜ਼ਾਂ ਨੂੰ ਭਾਰੀ ਨੁਕਸਾਨ ਹੋ ਹੋ ਗਿਆ ਅਤੇ ਯੁੱਧ ਦਾ ਐਲਾਨ ਕਰ ਦਿੱਤਾ ਗਿਆ ਸੀ | ਇਸ ਨੂੰ ਬਸਤੀਵਾਦੀ ਸ਼ਕਤੀਆਂ ਦੁਆਰਾ ਭਾਰਤੀ ਉਪ -ਮਹਾਂਦੀਪ ਦੇ ਨਿਯੰਤਰਣ ਵਿੱਚ ਮੁੱਖ ਲੜਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ l ਬਰਤਾਨਵੀਆਂ ਨੇ ਹੁਣ ਨਵਾਬ, ਮੀਰ ਜਾਫਰ ਉੱਤੇ ਬਹੁਤ ਦਬਾਅ ਪਾਇਆ ਅਤੇ ਨਤੀਜੇ ਵਜੋਂ ਪਿਛਲੇ ਨੁਕਸਾਨ ਅਤੇ ਵਪਾਰ ਤੋਂ ਹੋਣ ਵਾਲੀ ਆਮਦਨੀ ਲਈ ਮਹੱਤਵਪੂਰਣ ਰਿਆਇਤਾਂ ਪ੍ਰਾਪਤ ਕੀਤੀਆਂ।ਬਰਤਾਨਵੀਆਂ ਨੇ ਇਸ ਆਮਦਨੀ ਦੀ ਵਰਤੋਂ ਆਪਣੀ ਫੌਜੀ ਸ਼ਕਤੀ ਨੂੰ ਵਧਾਉਣ ਅਤੇ ਹੋਰ ਯੂਰਪੀਅਨ ਬਸਤੀਵਾਦੀ ਸ਼ਕਤੀਆਂ ਜਿਵੇਂ ਕਿ ਡੱਚ ਅਤੇ ਫ੍ਰਾਂਸੀਸੀਆਂ ਨੂੰ ਦੱਖਣੀ ਏਸ਼ੀਆ ਤੋਂ ਬਾਹਰ ਕੱਢਣ ਲਈ ਕੀਤੀ, ਇਸ ਤਰ੍ਹਾਂ ਬ੍ਰਿਟਿਸ਼ ਸਾਮਰਾਜ ਦਾ ਵਿਸਥਾਰ ਹੋਇਆ। ਸਿਰਾਜ -ਉਦ-ਦੌਲਾ ਨੂੰ 2 ਜੁਲਾਈ 1757 ਨੂੰ ਮਮਰੀ ਅਲੀ ਬੇਗ ਨੇ ਮੀਰ ਜਾਫਰ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਚਕਾਰ ਸਮਝੌਤੇ ਦੇ ਹਿੱਸੇ ਵਜੋਂ ਫਾਂਸੀ ਦੀ ਸਜ਼ਾ ਦਿੱਤੀ ਸੀ।ਸਿਰਾਜ-ਉਦ-ਦੌਲਾ ਦੀ ਕਬਰ ਖੁਸ਼ਬਾਗ, ਮੁਰਸ਼ਿਦਾਬਾਦ ਵਿੱਚ ਹੈ। ਇਹ ਇੱਕ ਸਾਧਾਰਣ ਪਰ ਸ਼ਾਨਦਾਰ ਇਕ-ਮੰਜ਼ਲਾ ਮਕਬਰਾ ਹੈ ਜਿਹੜਾ ਕਿ ਬਾਗਾਂ ਨਾਲ ਘਿਰਿਆ ਹੋਇਆ ਹੈ।

ਪ੍ਰੋ.ਗਗਨਦੀਪ ਕੌਰ ਧਾਲੀਵਾਲ ।