You are here

ਪੰਜਾਬ

ਧਰਮਜੀਤ ਸਿੰਘ ਧਾਲੀਵਾਲ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਹਠੂਰ,30,ਜੂਨ-(ਕੌਸ਼ਲ ਮੱਲ੍ਹਾ)-ਮਾਰਕੀਟ ਕਮੇਟੀ ਹਠੂਰ ਦੇ ਪਹਿਲੇ ਚੇਅਰਮੈਨ ਸਵ:ਮੇਜਰ ਸਿੰਘ ਧਾਲੀਵਾਲ ਦੇ ਸਪੁੱਤਰ ਧਰਮਜੀਤ ਸਿੰਘ ਧਾਲੀਵਾਲ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਇਸ ਦੁੱਖ ਦੀ ਘੜੀ ਵਿਚ ਉਨ੍ਹਾ ਦੇ ਵੱਡੇ ਭਰਾ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਸੀਨੀਅਰ ਆਗੂ ਕਰਮਜੀਤ ਸਿੰਘ ਕਰਮਾ ਹਠੂਰ ਅਤੇ ਅਮਰਜੀਤ ਸਿੰਘ ਧਾਲੀਵਾਲ ਨਾਲ ਹਲਕਾ ਇੰਚਾਰਜ ਸਾਬਕਾ ਵਿਧਾਇਕ ਐਸ ਆਰ ਕਲੇਰ,ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਐਸ ਜੀ ਪੀ ਸੀ ਦੇ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ,ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ,ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ,ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਪੰਚ ਪ੍ਰਮਿੰਦਰ ਸਿੰਘ ਚੀਮਾ,ਸਰਪੰਚ ਮਲਕੀਤ ਸਿੰਘ ਹਠੂਰ,ਸਾਬਕਾ ਸਰਪੰਚ ਮਨਜੀਤ ਸਿੰਘ ਛੀਨੀਵਾਲ,ਸਰਪੰਚ ਹਰਬੰਸ ਸਿੰਘ ਢਿੱਲੋ,ਕੁਲਜੀਤ ਸਿੰਘ ਬਾਪਲਾ,ਹਰਜਿੰਦਰ ਕੌਰ,ਸਾਬਕਾ ਸਰਪੰਚ ਗੁਰਮੇਲ ਸਿੰਘ ਮੱਲ੍ਹਾ,ਪ੍ਰਿੰਸੀਪਲ ਪਰਮਿੰਦਰ ਕੁਮਾਰ ਪਾਠਕ,ਪਰਮਜੀਤ ਸਿੰਘ ਪੱਪੀ,ਇਲਾਕੇ ਦੀਆ ਗ੍ਰਾਮ ਪੰਚਾਇਤਾ ਅਤੇ ਸਮਾਜ ਸੇਵੀ ਕਲੱਬਾ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਸਵ:ਧਰਮਜੀਤ ਸਿੰਘ ਧਾਲੀਵਾਲ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਇੱਕ ਜੁਲਾਈ ਦਿਨ ਸੁੱਕਰਵਾਰ ਨੂੰ ਦੁਪਹਿਰ ਇੱਕ ਵਜੇ ਗੁਰਦੁਆਰਾ ਸ੍ਰੀ ਪਾਤਸਾਹੀ ਛੇਵੀ ਹਠੂਰ ਵਿਖੇ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਵੱਖ-ਵੱਖ ਪਾਰਟੀਆ ਦੇ ਆਗੂ ਧਰਮਜੀਤ ਸਿੰਘ ਧਾਲੀਵਾਲ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।
ਫੋਟੋ ਕੈਪਸਂਨ:-ਸਵ:ਧਰਮਜੀਤ ਸਿੰਘ ਧਾਲੀਵਾਲ ਦੀ ਪੁਰਾਣੀ

ਡਾਇਰੈਕਟਰ ਨਿਰਮਲ ਸਿੰਘ ਡੱਲਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ

ਹਠੂਰ,30,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਮਾਣੂੰਕੇ ਜੋਨ ਤੋ ਲੈਂਡ ਮਾਰਗੇਜ਼ ਬੈਕ ਜਗਰਾਓ ਦੇ ਨਵ ਨਿਯੁਕਤ ਡਾਇਰੈਕਟਰ ਨਿਰਮਲ ਸਿੰਘ ਡੱਲਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਸਾਡੇ ਪਰਿਵਾਰ ਨੂੰ ਪਹਿਲਾ ਕਾਗਰਸ ਪਾਰਟੀ ਅਤੇ ਹੁਣ ਪੰਜਾਬ ਦੀ ਆਪ ਸਰਕਾਰ ਪੂਰਾ ਮਾਣ ਸਨਮਾਨ ਦੇ ਰਹੀ ਹੈ।ਇਸ ਮੌਕੇ ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ,ਪੰਜਾਬ ਸਰਕਾਰ ਅਤੇ ਆਪਣੇ ਸਮਰਥਕਾ ਦਾ ਧੰਨਵਾਦ ਕੀਤਾ।ਇਸ ਮੌਕੇ ਡਾਇਰੈਕਟਰ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਜੋ ਜਿਮੇਵਾਰੀ ਮੈਨੂੰ ਪੰਜਾਬ ਸਰਕਾਰ ਅਤੇ ਮੇਰੇ ਸਮਰਥਕਾ ਨੇ ਦਿੱਤੀ ਹੈ,ਮੈ ਇਸ ਜਿਮੇਵਾਰੀ ਨੂੰ ਇਮਾਨਦਾਰੀ-ਵਫਾਦਾਰੀ ਨਾਲ ਨਿਭਾਵਾਗਾ ਅਤੇ ਹਲਕੇ ਦੇ ਵਿਕਾਸ ਕਾਰਜਾ ਲਈ ਹਮੇਸਾ ਤੱਤਪਰ ਰਹਾਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਜੋਰਾ ਸਿੰਘ,ਪ੍ਰਧਾਨ ਧੀਰਾ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ, ਕਮਲਜੀਤ ਸਿੰਘ ਜੀ ਓ ਜੀ, ਯੂਥ ਆਗੂ ਕਰਮਜੀਤ ਸਿੰਘ ਕੰਮੀ,ਗੁਰਨਾਮ ਸਿੰਘ,ਗੁਰਚਰਨ ਸਿੰਘ,ਪਰਿਵਾਰ ਸਿੰਘ,ਬੰਤਾ ਸਿੰਘ,ਗੁਰਜੰਟ ਸਿੰਘ,ਬਲਵਿੰਦਰ ਸਿੰਘ ਹਾਜ਼ਰ ਸਨ।
ਫੋਟੋ ਕੈਪਸ਼ਨ:- ਡਾਇਰੈਕਟਰ ਨਿਰਮਲ ਸਿੰਘ ਡੱਲਾ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ।

ਵਿਦੇਸ਼ ਜਾਣ ਦੀ ਵੱਧਦੀ ਹੋੜ ✍️ ਸੰਜੀਵ ਸਿੰਘ ਸੈਣੀ

 ਪੰਜਾਬ  ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ । ਪੰਜਾਬ ਵਿੱਚ ਹਰ ਸਾਲ ਵਿਦੇਸ਼ਾਂ ਲਈ ਪੜ੍ਹਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੇ ਹਨ।ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ।ਪਾਸਪੋਰਟ ਦਫ਼ਤਰਾਂ ਦੇ ਬਾਹਰ ਨੌਜਵਾਨਾਂ ਦੀ ਲੰਮੀਆਂ ਲੰਮੀਆਂ ਕਤਾਰਾਂ ਆਮ ਦੇਖਣ ਨੂੰ ਮਿਲਦੀਆਂ ਹਨ ।ਮਾਂ ਬਾਪ ਕਰਜ਼ਈ ਹੋ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ  ।  ਕੋਈ ਸਮਾਂ ਹੁੰਦਾ ਸੀ ਜਦੋਂ ਸਰਕਾਰੀ ਮੁਲਾਜ਼ਮ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਭੇਜਦੇ ਸਨ । ਵਿਦੇਸ਼ੀ ਪੜਾਈ ਕਰਕੇ ਫਿਰ  ਉਹ ਵਾਪਸ ਪੰਜਾਬ ਆ  ਕੇ ਆਪਣੀ ਧਰਤੀ ਤੇ ਹੀ ਨੌਕਰੀ ਕਰਦੇ ਸਨ।

      ਅੱਜ ਸਮਾਂ ਇਹ ਹੈ ਕਿ ਜੋ ਇਕ ਵਾਰ ਵਿਦੇਸ਼ ਚਲਾ ਗਿਆ ਉਹ ਵਾਪਸ ਮੁੜ ਕੇ ਨਹੀਂ ਆਉਂਦਾ।ਹੁਣ ਤਾਂ ਪਿੰਡਾਂ ਦੇ ਲੋਕ ਵੀ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਦੇ ਹਨ । ਬੇਰੁਜ਼ਗਾਰੀ ਬਹੁਤ ਵੱਧ ਚੁੱਕੀ ਹੈ। ਜਦੋਂ ਕਰੋਨਾ  ਮਹਾਂਮਾਰੀ ਨੇ ਭਾਰਤ ਵਿਚ ਦਸਤਕ ਦਿੱਤੀ ਤਾਂ , ਤਾਲਾਬੰਦੀ ਕਰ ਦਿੱਤੀ ਗਈ।ਲੱਖਾਂ ਹੀ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਕੰਮ ਧੰਦੇ ਸਾਰੇ ਹੀ ਬੰਦ ਹੋ ਚੁੱਕੇ ਹਨ । ਹਜੇ ਤੱਕ ਲੀਹ ਤੇ ਚੰਗੀ ਤਰ੍ਹਾਂ ਗੱਡੀ ਨਹੀਂ ਆਈ ਹੈ। ਸੀਮਤ ਹੀ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਫਿਰ ਮਾਂ-ਬਾਪ ਕੋਲ  ਕੋਈ ਵੀ ਚਾਰਾਂ ਨਹੀਂ ਰਹਿੰਦਾ। ਥੱਕੇ ਹਾਰੇ ਮਾਂ ਬਾਪ ਫਿਰ ਔਲਾਦ ਨੂੰ ਆਇਲਜ਼ (ਆਈਲੈਟਸ) ਦੀ ਤਿਆਰੀ ਕਰਵਾਉਂਦੇ ਹਨ। ਫਿਰ ਜਦੋਂ ਵਧੀਆ ਬੈਂਡ ਆ ਜਾਂਦੇ ਹਨ ,ਤਾਂ ਫਿਰ ਬਾਪ  ਪੈਸੇ ਦਾ ਹੀਲਾ-ਵਸੀਲਾ ਕਰਨਾ ਸ਼ੁਰੂ ਕਰ ਦਿੰਦਾ ਹੈ ‌। ਰਿਸ਼ਤੇਦਾਰਾਂ ਸਕੇ ਸਬੰਧੀਆਂ ਤੋਂ ਆਸ  ਰੱਖਦਾ ਹੈ। ਫਿਰ ਜਦੋਂ ਉਹ ਵੀ ਹੱਥ ਖੜ੍ਹੇ ਕਰ ਦਿੰਦੇ ਹਨ ,ਤਾਂ ਆਪਣੀ ਜ਼ਮੀਨ ਨੂੰ ਗਹਿਣੇ ਰੱਖ ਦਿੰਦਾ ਹੈ।  ਫ਼ਿਰ ਪਿੱਛੋਂ ਉਹ ਮਾਂ ਬਾਪ ਬੈਂਕ ਦੀਆਂ ਕਿਸ਼ਤਾਂ ਭਰਦੇ ਹਨ ।ਸਮੇਂ ਸਿਰ ਕਰਜ਼ਾ ਨਾ ਉਤਾਰਨ ਕਰਕੇ ਉਹੀ ਪਿਓ  ਖ਼ੁਦਕੁਸ਼ੀ ਕਰ ਲੈਂਦਾ ਹੈ। ਅੱਜ ਕੱਲ ਜੋ ਵਿਦੇਸ਼ ਚਲਾ ਜਾਂਦਾ ਹੈ ,ਉਹ ਵਤਨ ਵਾਪਸੀ ਨਹੀਂ ਕਰਦਾ ।ਸਿਰਫ ਯਾਦਾਂ ਹੀ ਰਹਿ ਜਾਂਦੀਆਂ ਹਨ । ਪਿੱਛੋਂ ਮਾਵਾਂ ਦੀਆਂ ਅੱਖਾਂ ਆਪਣੇ ਲਾਲ ਨੂੰ ਦੇਖਣ ਨੂੰ ਤਰਸਦੀਆਂ ਰਹਿੰਦੀਆਂ ਹਨ। ਕਈ ਵਾਰ ਤਾਂ ਅਸੀਂ ਸੁਣਦੇ ਵੀ ਹਨ ਕਿ ਮਾਤਾ ਪਿਤਾ ਪਿੱਛੋਂ ਇਸ ਸੰਸਾਰ ਤੋਂ ਰੁਖ਼ਸਤ ਕਰ ਗਏ। ਪੁੱਤ ਵਿਦੇਸ਼ ਤੋਂ ਫਿਰ ਵੀ ਨਹੀਂ ਆਉਂਦਾ। ਭਾਈਚਾਰਕ ਸਾਂਝ ਹੀ ਮਾਂ ਬਾਪ ਦੀ ਅੰਤਿਮ ਰਸਮਾਂ ਨਿਭਾਉਂਦੀਆਂ ਹਨ।

     ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਮੋਗਾ ਜ਼ਿਲੇ ਵਿੱਚ ਇੱਕ ਏਜੰਟ ਨੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਲਈ। ਤੇ ਆਪ ਫਰਾਰ ਹੋ ਗਿਆ। ਏਜੰਟਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ  ਆ ਕੇ ਪਤਾ ਨਹੀਂ ਕਿੰਨੇ ਕੁ ਪਰਿਵਾਰ ਆਪਣਾ ਘਰ ਤਬਾਹ ਕਰ ਲੈਂਦੇ ਹਨ।ਆਮ ਸੁਨਣ ਵਿੱਚ ਵੀ ਆਉਂਦਾ ਹੈ ਕਿ ਜਿਹੜੇ ਦੇਸ਼ 'ਚ ਵਿਦਿਆਰਥੀ ਜਾਣਾ ਚਾਹੁੰਦੇ ਹਨ, ਇਹ ਏਜੰਟ ਝੂਠ ਬੋਲ ਕੇ ਉਸ ਨੂੰ ਕਿਸੇ ਹੋਰ ਦੇਸ਼ ਵਿੱਚ ਭੇਜ ਦਿੰਦੇ ਹਨ। ਤੇ ਕਹਿੰਦੇ ਹਨ ਕਿ ਉੱਥੇ ਜਦੋਂ ਤੂੰ ਪੁੱਜੇਗਾ , ਤੈਨੂੰ ਫਲਾਣਾ ਬੰਦਾ ਅੱਗੇ ਭੇਜੇਗਾ।ਦੋ ਨੰਬਰ ਵਿੱਚ ਵਿਦੇਸ਼ ਜਾਣ ਕਾਰਨ ਕਈ ਅਜਿਹੇ ਬੱਚੇ ਉਹਨਾਂ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਜਾਂ ਫ਼ਿਰ  ਉਥੇ ਖੱਜਲ-ਖੁਆਰ ਹੋ ਕੇ ਫਿਰ ਇਹੀ ਬੱਚੇ ਆਪਣੇ ਘਰ ਨੂੰ ਖ਼ਾਲੀ ਹੱਥ ਵਾਪਸ ਆਉਂਦੇ ਹਨ।ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ  ਲਾਲਚ 'ਚ  ਕਈ ਪਰਿਵਾਰ ਲੱਖਾਂ- ਲੱਖਾਂ ਰੁਪਏ ਏਜੰਟਾਂ ਕੋਲ ਫ਼ਸਾ ਲੈਂਦੇ ਹਨ। ਇਥੋਂ ਤੱਕ ਕਿ ਆਪਣੀ ਜ਼ਮੀਨ ਵੀ ਗਹਿਣੇ ਰੱਖ ਦਿੰਦੇ ਹਨ। ਵਿਦੇਸ਼ ਜਾਣ ਦੇ ਲਾਲਚ ਵਿੱਚ ਇਹ ਏਜੰਟ ਭੋਲੇ- ਭਾਲੇ ਪਰਿਵਾਰਾਂ ਨੂੰ ਆਪਣੇ ਮੱਕੜ ਜਾਲ ਵਿੱਚ ਫਸਾ ਲੈਂਦੇ ਹਨ ।

   ਸਾਡੇ ਹੀ ਇੱਕ ਕਰੀਬੀ ਕੋਲੋਂ ਪਿਛਲੇ 2  ਸਾਲ ਪਹਿਲਾਂ ਏਜੰਟ ਨੇ 15 ਲੱਖ ਰੁਪਿਆ ਮੰਗਿਆ। ਏਜੰਟ ਨੂੰ ਪਾਸਪੋਰਟ ਦੇ ਦਿੱਤਾ। ਪਰਿਵਾਰ ਨੇ ਏਜੰਟ ਨੂੰ ਛੇ ਕੁ ਲੱਖ ਰੁਪਏ ਦਿੱਤਾ। ਪਰਿਵਾਰ ਨੂੰ ਕਹਿੰਦਾ ਕਿ ਤੁਸੀਂ ਆਪਣੀ ਤਿਆਰੀ ਖਿੱਚ ਲਓ। ਹਰ ਰੋਜ਼ ਕੋਈ ਨਾ ਕੋਈ ਲਾਰਾ ਲਗਾਉਂਦੇ ਹੋਏ ਏਜੰਟ ਨੇ ਇੱਕ ਸਾਲ ਕੱਢ ਦਿੱਤਾ। ਬਾਅਦ ਵਿੱਚ ਉਹੀ ਏਜੰਟ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਬੜੀ ਮੁਸ਼ੱਕਤ ਨਾਲ ਪਾਸਪੋਰਟ ਉਸ ਏਜੰਟ ਦੇ ਕਬਜ਼ੇ ਤੋਂ ਮਿਲਿਆ ।ਛੇ ਲੱਖ ਰੁਪਇਆ ਵੀ ਖੂਹ ਖਾਤੇ ਗਿਆ। ਤੇ ਜੋ ਖੱਜਲ-ਖੁਆਰੀ ਹੋਈ ,ਉਹ ਅੱਡ ਤੋਂ ਹੋਈ।

ਅੱਜ ਕੱਲ ਪਰਿਵਾਰਕ ਮੈਂਬਰ ਆਪਣੇ ਪੁੱਤਰ ਲਈ ਆਈਲੈਟਸ ਕੁੜੀ ਲੱਭਦੇ ਹਨ। ਫਿਰ ਉਸ ਕੁੜੀ ਤੇ 25 ਤੋਂ 30 ਲੱਖ ਰੁਪਿਆ ਖਰਚ ਕੇ ਉਸ ਨੂੰ ਵਿਦੇਸ਼ ਵਿੱਚ ਭੇਜ ਦਿੰਦੇ ਹਨ। ਉਨ੍ਹਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੀ ਨੂੰਹ ਉਥੇ ਜਾ ਕੇ ਉਨ੍ਹਾਂ ਦੇ ਮੁੰਡੇ ਨੂੰ ਸੱਦ ਲਵੇਗੀ। ਪਰ ਅੱਜ ਕੱਲ੍ਹ ਇਹ ਘਟਨਾਵਾਂ ਆਮ ਵਾਪਰ ਰਹੀਆਂ ਹਨ। ਕੁੜੀ ਉਥੇ ਜਾ ਕੇ ਕਿਸੇ ਹੋਰ ਨੌਜਵਾਨ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ। ਜਿਨ੍ਹਾਂ ਨੇ ਪੈਸਾ ਲਗਾ ਕੇ ਵਿਦੇਸ਼ ਭੇਜਿਆ ,ਉਨ੍ਹਾਂ ਨੂੰ ਟਾਲ-ਮਟੋਲ ਕਰਦੀ ਰਹਿੰਦੀ ਹੈ। ਫਿਰ ਪਿੱਛੋਂ ਪੰਜਾਬ ਵਿੱਚ ਉਹ ਮੁੰਡਾ ਖੁਦਕੁਸ਼ੀ ਕਰ ਲੈਂਦਾ ਹੈ। ਅਜਿਹੀਆਂ ਘਟਨਾਵਾਂ ਵੀ ਆਮ ਵਾਪਰ ਰਹੀਆਂ ਹਨ।

ਹਾਲ ਹੀ ਵਿੱਚ ਸਾਰਿਆਂ ਨੇ ਹੀ ਖ਼ਬਰ ਪੜ੍ਹੀ ਕਿ ਅਮਰੀਕਾ ਵਿੱਚ ਲਾਵਾਰਸ ਛੱਡੇ ਟਰਾਲੇ ਵਿਚ 50 ਪ੍ਰਵਾਸੀਆਂ ਦੀ ਮੌਤ ਹੋ ਗਈ। ਇਹ ਮੈਕਸੀਕੋ ਤੋਂ ਨਜਾਇਜ਼ ਤੌਰ ਤੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਦੀ ਮੌਤ ਦੀ ਖ਼ਬਰ ਹੈ। ਜ਼ਿਆਦਾ ਗਰਮੀ ਹੋਣ ਕਰਕੇ ਇਨ੍ਹਾਂ ਪ੍ਰਵਾਸੀਆਂ ਦੀ ਮੌਤ ਹੋਈ ਹੈ। ਤੇ ਕਈ ਦਰਜਨ ਪ੍ਰਵਾਸੀ ਜੇਰੇ ਇਲਾਜ ਹਨ। ਉੱਥੋਂ ਦੇ ਕਿਸੇ ਅਧਿਕਾਰੀ ਨੇ ਦੱਸਿਆ ਕਿ ਮਰੀਜ਼ਾਂ ਦਾ ਸ਼ਰੀਰ ਗਰਮੀ ਨਾਲ ਬਹੁਤ ਤਪ ਰਿਹਾ ਸੀ ਤੇ ਇਹ ਪ੍ਰਵਾਸੀ ਥਕਾਵਟ ਨਾਲ ਜੂਝ ਰਹੇ ਸਨ। ਇਹ ਕੋਈ ਪਹਿਲੀ ਘਟਨਾ ਨਹੀਂ ਹੈ ।ਅਮਰੀਕਾ ਦੀ ਸਰਹੱਦ ਪਾਰ ਕਰਦੇ ਹੋਏ ਕਈ ਵਾਰ ਪ੍ਰਵਾਸੀਆਂ ਨੇ ਆਪਣੀ ਜਾਨ ਗੁਆ ਦਿੱਤੀ ਹੈ। 

ਨੌਜਵਾਨਾਂ ਦਾ ਵਿਦੇਸ਼ਾਂ  ਜਾਣ ਦਾ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ ।  ਹੱਥਾਂ ਵਿੱਚ ਫੜੀਆਂ ਡਿਗਰੀਆਂ ਲੈ ਕੇ ਨੌਜਵਾਨ ਦਫਤਰਾਂ ਦੇ ਬਾਹਰ  ਧੱਕੇ ਖਾਂਦੇ ਹਨ। ਜਿੱਥੇ ਵੀ ਕੋਈ  ਚਪੜਾਸੀ ਦੀ ਅਸਾਮੀ ਨਿਕਲਦੀ ਹੈ ਉੱਥੇ ਪੋਸਟ ਗ੍ਰੈਜੂਏਟ, ਐੱਮ ਫਿਲ ਬੰਦੇ ਆਪਣੀ ਅਰਜ਼ੀ ਭਰਦੇ ਹਨ। ਹਾਲ ਹੀ ਵਿੱਚ ਅਖਬਾਰ ਵਿੱਚ ਨਸ਼ਰ ਹੋਈ ਰਿਪੋਰਟ ਦੇ ਮੁਤਾਬਕ ਪਟਵਾਰੀ ਦੀਆਂ ਅਸਾਮੀਆਂ ਲਈ ਲੱਖਾਂ ਉਮੀਦਵਾਰਾਂ ਨੇ ਅਰਜ਼ੀਆਂ ਭਰੀਆਂ ।ਇਹ ਬਹੁਤ ਹੀ ਸੋਚਣ ਦਾ ਸਮਾਂ ਹੈ । ਜਿਹੜਾ ਬੰਦਾ ਮਿਹਨਤ ਕਰਦਾ ਹੈ ,ਚਾਹੇ ਉਸ ਕੋਲ ਇੱਥੇ ਪੰਜਾਬ ਵਿੱਚ ਹੀਲੇ ਵਸੀਲੇ ਘੱਟ ਹਨ ,ਫਿਰ ਵੀ ਉਹ ਵਧੀਆ ਦੀ ਰੋਟੀ ਕਮਾ ਰਿਹਾ ਹੈ। ਇਥੋਂ ਦੇ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਉਹ ਸਮਾਂ ਦੂਰ ਨਹੀਂ ਜਦੋਂ ਹੋਰ ਸੂਬਿਆਂ ਦੇ ਨੌਜਵਾਨ ਪਰਵਾਸੀ ਇੱਥੇ ਆ ਕੇ ਪੜ੍ਹਾਈ ਕਰਨਗੇ ਤੇ ਸਾਡੇ ਉੱਪਰ ਰੋਬ ਪਾਉਣਗੇ। ਉਹਨਾਂ ਦੇ ਹੱਥਾਂ ਵਿੱਚ ਪੂਰੀ ਮਾਲਕੀ ਆ ਜਾਵੇਗੀ। ਅਸੀਂ ਉਨ੍ਹਾਂ ਦੇ ਗੁਲਾਮ ਬਣ ਕੇ ਰਹਿ ਜਾਣਗੇ।ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ 'ਚ ਹੀ ਵਧੀਆ ਸਨਅਤੀ ਨੀਤੀ ਬਣਾਉਣੀ  ਚਾਹੀਦੀ ਹੈ ,ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੀ ਯੋਗਤਾ ਦੇ ਮੁਤਾਬਕ ਰੁਜ਼ਗਾਰ ਮਿਲ ਸਕੇ । ਫਿਰ ਵਿਦੇਸ਼ ਜਾਣ ਦੀ ਬਜਾਏ ਨੌਜਵਾਨ ਇਥੇ ਆਪਣਾ ਵਧੀਆ ਭਵਿੱਖ ਬਣਾ ਸਕਣਗੇ।

ਸੰਜੀਵ ਸਿੰਘ ਸੈਣੀ, ਮੋਹਾਲੀ 7888966168

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਸੂਬਾਈ ਮੀਟਿੰਗ..ਕੀਤੇ ਗਏ ਅਹਿਮ ਮਤੇ ਪਾਸ 

ਮਹਿਲ ਕਲਾਂ 30 ਜੂਨ (ਡਾ ਸੁਖਵਿੰਦਰ /ਗੁਰਸੇਵਕ ਸੋਹੀ )ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ (ਲੁਧਿਆਣਾ),ਸੂਬਾ ਚੇਅਰਮੈਨ ਡਾ ਠਾਕੁਰ ਜੀਤ ਸਿੰਘ (ਮੋਹਾਲੀ),ਸੂਬਾ ਖਜ਼ਾਨਚੀ ਡਾ ਮਾਘ ਸਿੰਘ ਮਾਣਕੀ (ਸੰਗਰੂਰ),ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ (ਬਰਨਾਲਾ),ਸਹਾਇਕ ਸਕੱਤਰ ਡਾ ਰਿੰਕੂ ਕੁਮਾਰ (ਫਤਹਿਗੜ੍ਹ ਸਾਹਿਬ), ਡਾ ਮਹਿੰਦਰ ਸਿੰਘ ਸੋਹਲ ਅਜਨਾਲਾ (ਅੰਮ੍ਰਿਤਸਰ), ਡਾ ਸਤਨਾਮ ਸਿੰਘ ਦਿਉ (ਤਰਨਤਾਰਨ), ਡਾ ਰਜੇਸ਼ ਸ਼ਰਮਾ (ਲੁਧਿਆਣਾ), ਡਾ ਕਰਨੈਲ ਸਿੰਘ ਜੋਗਾਨੰਦ (ਬਠਿੰਡਾ), ਡਾ ਦੀਦਾਰ ਸਿੰਘ (ਮੁਕਤਸਰ), ਡਾ ਰਣਜੀਤ ਸਿੰਘ ਰਾਣਾ (ਤਰਨਤਾਰਨ) , ਡਾ ਧਰਮਪਾਲ ਸਿੰਘ ਭਵਾਨੀਗਡ਼੍ਹ (ਸੰਗਰੂਰ) , ਡਾ ਬਲਕਾਰ ਸਿੰਘ (ਪਟਿਆਲਾ),  ਡਾ ਗੁਰਮੁਖ ਸਿੰਘ (ਮੁਹਾਲੀ) , ਡਾ ਗੁਰਮੀਤ ਸਿੰਘ (ਰੋਪੜ),ਡਾ ਗਿਆਨ ਸਿੰਘ (ਤਰਨਤਾਰਨ), ਡਾ ਗੁਰਭੇਜ ਸਿੰਘ (ਖਡੂਰ ਸਾਹਿਬ) , ਡਾ ਸਰਬਜੀਤ ਸਿੰਘ (ਅੰਮ੍ਰਿਤਸਰ), ਡਾ ਗਿਆਨ ਸਿੰਘ  (ਤਰਨਤਾਰਨ), ਡਾ ਬਲਜਿੰਦਰ (ਪੱਟੀ) , ਡਾ ਭਗਵੰਤ ਸਿੰਘ (ਪੱਟੀ) ਆਦਿ ਸ਼ਾਮਲ ਹੋਏ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਆਪਣੇ ਡਾ ਸਾਥੀਆਂ ਦੀਆਂ ਕਲੀਨਿਕਾਂ ਦੀ ਰਾਖੀ ਲਈ ਵਚਨਬੱਧ ਹੈ।  ਉਨ੍ਹਾਂ ਨੇ ਪੰਜਾਬ ਸਰਕਾਰ ਨਾਲ ਚੱਲ ਰਹੀ ਹੁਣ ਤਕ ਦੀ ਗੱਲਬਾਤ ਦਾ ਵਿਸਥਾਰਪੂਰਵਕ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨਾਲ ਪਿਛਲੇ ਸਮੇਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ ਜਿਸ ਵਿੱਚ ਉਨ੍ਹਾਂ  ਨੇ ਵਿਸਵਾਸ ਦੁਆਇਆ ਹੈ ਕਿ ਤੁਹਾਡਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਡਾ ਬਾਲੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜਲਦੀ ਹੀ ਮੀਟਿੰਗ ਕਰਨ ਜਾ ਰਹੇ ਹਾਂ ਜਿਸ ਵਿੱਚ  ਪੰਜਾਬ ਅੰਦਰ ਖੁੱਲ੍ਹਣ ਜਾ ਰਹੀਆਂ ਮੁਹੱਲਾ ਕਲੀਨਿਕਾਂ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬਣਦਾ ਸਥਾਨ ਦਿਵਾ ਸਕੀਏ।  ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ ਨੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨੂੰ  ਵਿਸਥਾਰਪੂਰਵਕ ਸਾਂਝਾ ਕੀਤਾ । ਉਨ੍ਹਾਂ ਕਿਹਾ ਕਿ ਜਥੇਬੰਦੀ ਪਿੰਡ ਪੱਧਰ ਤੋਂ ਲੈ ਕੇ ਸੂਬਾਈ ਆਗੂਆਂ ਤਕ ਆਪਣੇ ਡਾ ਸਾਥੀਆਂ ਨਾਲ ਡਟ ਕੇ ਖੜੀ ਹੈ । ਸੂਬਾਈ ਆਗੂ ਡਾ ਦੀਦਾਰ ਸਿੰਘ ਮੁਕਤਸਰ ਨੇ ਕਿਹਾ ਕਿ ਸਾਨੂੰ ਆਪਸੀ ਮੱਤਭੇਦ ਭੁਲਾ ਕੇ ਜਥੇਬੰਦੀ ਲਈ ਨਿਰੰਤਰ ਕੰਮ ਕਰਦੇ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹੇ ਆਪਣਾ ਬਣਦਾ ਵਿਸੇਸ ਸਹਿਯੋਗ ਦੇਣ ਤਾਂ ਕਿ ਅਸੀਂ ਸੂਬਾਈ ਇਜਲਾਸ ਕਰਵਾ ਸਕੀਏ  । ਅਖੀਰ ਵਿੱਚ ਸੂਬਾਈ ਆਗੂਆਂ ਨੇ ਆਪੋ ਆਪਣੇ ਜ਼ਿਲ੍ਹਿਆਂ ਦੀ ਰਿਪੋਰਟਿੰਗ ਪੇਸ਼ ਕੀਤੀ ਗਈ, ਜਿਸ ਤੇ ਭਰਵੀਂ ਬਹਿਸ ਕਰਨ ਉਪਰੰਤ ਪਾਸ ਕੀਤਾ ਗਿਆ ।

ਪੰਜਾਬ ਵਿਧਾਨ ਸਭਾ ਵਿੱਚ ਬਹਿਸ!! ਜਿਸ ਨੇ ਇਹ ਨਹੀਂ ਸੁਣੀ ਉਸ ਨੇ ਹੋਰ ਕੁਝ ਵੀ ਨਹੀਂ ਸੁਣਿਆ

ਮਾਈਨਿੰਗ ਅਤੇ ਜੇਲ੍ਹ ਮੰਤਰੀ ਨੇ ਪਿਛਲੀਆਂ ਸਰਕਾਰਾਂ ਦੇ ਇੱਕ ਇੱਕ ਕੰਮ ਦਾ ਚਿੱਠਾ ਖੋਲ੍ਹਿਆ ਪੰਜਾਬ ਵਾਸੀਆਂ ਸਾਹਮਣੇ

ਵਿਜੀਲੈਂਸ ਵਿਭਾਗ ਦੀ ਰਿਸ਼ਵਤਖੋਰੀ ਨੂੰ ਲੈ ਕੇ ਵੱਡੀ ਕਾਰਵਾਈ

ਪਠਾਨਕੋਟ ਵਿਜੀਲੈਂਸ ਵਿਭਾਗ ਨੇ ਪਠਾਨਕੋਟ ਦਾ ਡਰੱਗ ਇੰਸਪੈਕਟਰ ਤੇ ਇਕ ਮੁਲਾਜ਼ਮ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ Major action taken by Vigilance Department regarding bribery Pathankot Vigilance Department nabs Pathankot drug inspector and employee for taking bribe

ਜਗਰਾਉਂ ਹਲਕੇ ਵਾਲਿਓ ਆਓ ਸੁਣੀਆਂ ਆਪਣੇ ਐਮ ਐਲ ਏ ਨੂੰ ਵਿਧਾਨ ਸਭਾ ਚ

ਜਗਰਾਉਂ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਵਿਧਾਨ ਸਭਾ ਅੰਦਰ ਬਜਟ ਤੇ ਬੋਲਦਿਆਂ ਕੀ ਆਖਿਆ Let the people of Jagraon constituency listen to their MLA in the Vidhan Sabha What did Jagraon MLA Bibi Sarabjit Kaur Manunke say while speaking on the budget in the Vidhan Sabha

ਕਿਉਂ ਉਜਾੜਿਆ ਜਾ ਰਿਹਾ ਹੈ ਮੱਤੇਵਾੜਾ ਜੰਗਲ ???

ਕਿਉਂ ਉਜਾੜਿਆ ਜਾ ਰਿਹਾ ਹੈ ਮੱਤੇਵਾੜਾ ਜੰਗਲ ??? ਪੰਜਾਬ ਵਿਧਾਨ ਸਭਾ ਅੰਦਰ ਪਰਗਟ ਸਿੰਘ ਵੱਲੋਂ ਮੱਤੇਵਾੜਾ ਜੰਗਲ ਨੂੰ ਬਚਾਉਣ ਦੀ ਦੁਹਾਈ Pargat Singh calls for protection of Mattewara forest in Punjab Vidhan Sabha

ਹਸਪਤਾਲ ਵਿੱਚ ਅਧਿਆਪਕ ਦੀ ਮੌਤ !!! ਡਾਕਟਰ ਨੇ ਲਾਇਆ ਕਿਹੜਾ ਟੀਕਾ ???

Teacher dies in hospital !!! Which vaccine was given by the doctor ??? A teacher dies in a private hospital due to negligence of doctors ਹਸਪਤਾਲ ਵਿੱਚ ਅਧਿਆਪਕ ਦੀ ਮੌਤ !!! ਡਾਕਟਰ ਨੇ ਲਾਇਆ ਕਿਹੜਾ ਟੀਕਾ ??? ਮੌਤ ਦਾ ਕਾਰਨ ਆਪ੍ਰੇਸ਼ਨ ਦੌਰਾਨ ਲੱਗਿਆ ਕੋਟੀ ਕਾ ਦੱਸਿਆ ਜਾ ਰਿਹਾ ਹੈ - ਪੁਲੀਸ ਵੱਲੋਂ ਡਾ ਗ੍ਰਿਫ਼ਤਾਰ ਪੱਤਰਕਾਰ ਹਰਪਾਲ ਸਿੰਘ ਦਿਓਲ ਦੀ ਵਿਸ਼ੇਸ਼

ਜਗਰਾਉਂ ਦੇ ਭੱਦਰਕਾਲੀ ਮੰਦਰ ਕੋਲ ਲੱਗੀ ਅੱਗ ਤੋਂ ਲੋਕ ਸਹਿਮੇ

ਜਗਰਾਉਂ ਦੇ ਮਸ਼ਹੂਰ ਪ੍ਰਾਚੀਨ  ਭੱਦਰਕਾਲੀ ਮੰਦਰ  ਦੇ ਕੋਲ ਕੂੜਾ ਕਰਕਟ ਨੂੰ ਲੱਗੀ ਭਿਆਨਕ ਅੱਗ  - ਅੱਗ ਲੱਗਣ ਦੇ ਕਾਰਨ ਲੋਕਾਂ ਦੀਆਂ ਕਿਆਸ ਰਹੀਅਾਂ ਹਨ ਪਰ ਅਸਲ ਕਾਰਨ ਦਾ ਪਤਾ ਨਹੀਂ ਲੱਗ ਸਕਿਆ  - ਅੱਗ ਲੱਗਣ ਨਾਲ ਇਲਾਕੇ ਵਿਚ ਹਾਹਾਕਾਰ ਮੱਚ ਗਈ - ਮਿਲੀ ਜਾਣਕਾਰੀ ਅਨੁਸਾਰ ਅੱਗ ਬੁਝਾਉਣ ਲਈ ਜਗਰਾਉਂ ਦੇ ਫਾਇਰ ਬ੍ਰਿਗੇਡ ਨੂੰ ਸੱਤ ਘੰਟੇ ਦੇ ਕਰੀਬ ਕਰੜੀ ਮੁਸ਼ੱਕਤ ਕਰਨੀ ਪਈ  -- ਸਾਡੇ ਪ੍ਰਤੀਨਿਧ ਮੋਹਿਤ ਗੋਇਲ ਨੇ ਇਲਾਕੇ ਦੇ ਲੋਕਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਅੱਗ ਹਰ ਸਾਲ  ਹੜਕੰਮ ਮਚਾਉਂਦੀ ਹੈ  -- ਕੀ ਕਿਹਾ ਇਲਾਕੇ ਦੇ ਲੋਕਾਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ  -- ਜਗਰਾਉਂ ਦੇ ਭੱਦਰਕਾਲੀ ਮੰਦਰ ਕੋਲ ਲੱਗੀ ਅੱਗ ਤੋਂ ਲੋਕ ਸਹਿਮੇ  - ਇਲਾਕੇ ਅੰਦਰ ਵੱਸਣ ਵਾਲੇ ਲੋਕਾਂ ਨੂੰ ਵੀਹ ਵੀਹ ਫੁੱਟ ਉੱਚੀਆਂ ਲਾਟਾਂ ਨੇ ਦਹਿਲਾ ਕੇ ਰੱਖ ਦਿੱਤਾ  -- ਪੱਤਰਕਾਰ ਮੋਹਿਤ ਗੋਇਲ ਦੀ ਵਿਸ਼ੇਸ਼ ਰਿਪੋਰਟ  

ਦਿਨੇਸ਼ ਕਾਕਾ ਜੀ ਨੇ ਮਨਾਇਆ ਆਪਣਾ 46ਵਾਂ ਜਨਮ ਦਿਵਸ    

ਜਗਰਾਉਂ (ਅਮਿਤ ਖੰਨਾ  )ਕਾਕਾ ਸਟੂਡੀਓ ਦੇ ਮਾਲਕ ਦਿਨੇਸ਼  ਜੀ ਨੇ ਆਪਣਾ 46 ਵਾਂ ਜਨਮ ਦਿਵਸ ਆਪਣੇ  ਸਾਥੀਆਂ ਅਤੇ ਸਮੂਹ ਸਟਾਫ਼ ਨਾਲ  ਅੱਜ ਕੇਕ ਕੱਟ ਕੇ ਮਨਾਇਆ ਗਿਆ  ਇਸ ਮੌਕੇ ਉਨ੍ਹਾਂ ਦੇ ਸਾਥੀਆਂ ਨੇ  ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ  ਇਸ ਮੌਕੇ  ਬੰਟੂ ਕੁਮਾਰ, ਰੋਹਿਤ ਕੁਮਾਰ ,ਦੀਪ ਸ਼ੇਰਪੁਰ, ਮੋਨੂੰ ,ਲਾਭੋ ਸਿੰਘ,  ਸੁੱਖਾ, ਮੰਤਰੀ ,ਗੁਰਜੀਤ ਸਿੰਘ , ਦਿਲਬਾਗ ਦੀਪ ਸ਼ੇਰਪੁਰ ਚ ਜੇ ਐੱਸ ਖੰਨਾ  ਆਦਿ ਮੌਕੇ ਤੇ ਹਾਜ਼ਰ ਸਨ

ਸਨਮਤੀ ਵਿਮਲ ਜੈਨ ਸਕੂਲ ਦੀਆਂ 5 ਵਿਦਿਆਰਥਣਾਂ ਮੈਰਿਟ ਵਿਚ ਆਈਆਂ

ਜਗਰਾਉ 29 ਜੂਨ (ਅਮਿਤਖੰਨਾ)ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚੋਂ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਨੇ ਇਸ ਸਾਲ ਵੀ ਆਪਣੀ ਚੜ੍ਹਤ ਬਰਕਰਾਰ ਰੱਖੀ  ਡਾਇਰੈਕਟਰ ਮੈਡਮ ਸ਼ਸ਼ੀ ਜੈਨ ਨੇ ਨਤੀਜੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 220 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਮੁੱਚਾ ਨਤੀਜਾ ਬਹੁਤ ਸ਼ਾਨਦਾਰ ਰਿਹਾ 100 ਪ੍ਰਤੀਸ਼ਤ ਨਤੀਜੇ ਦੇ ਨਾਲ ਸਕੂਲ ਦੇ 5 ਵਿਦਿਆਰਥੀਆਂ ਨੇ ਬੋਰਡ ਵੱਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਵਿਚ ਆਪਣਾ ਨਾਮ  ਦਰਜ ਕਰਵਾਇਆ ਪ੍ਰੀਆ ਨੇ 98.8% ਪਰਸੈਂਟ ਪਰਸੈਂਟ ਅੰਕਾਂ ਨਾਲ ਪੰਜਾਬ ਵਿੱਚੋਂ ਚੌਥਾ ਕਾਮਰਸ ਗਰੁੱਪ ਵਿੱਚੋਂ ਪੰਜਾਬ ਅਤੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ  ਪ੍ਰਗਤੀ ਗੋਇਲ ਨੇ 98.6% ਅੰਕਾਂ ਨਾਲ ਪੰਜਾਬ ਵਿੱਚੋਂ ਪੰਜਵਾਂ ਕਾਮਰਸ ਗਰੁੱਪ ਵਿੱਚੋਂ ਪੰਜਾਬ ਅਤੇ ਜ਼ਿਲ੍ਹੇ ਵਿੱਚੋਂ ਤੀਜਾ ਹਰਮਨਪ੍ਰੀਤ ਕੌਰ ਨੇ 98.2% ਪਰਸੈਂਟ ਅੰਕਾਂ ਨਾਲ  ਪੰਜਾਬ ਵਿੱਚੋਂ ਸੱਤਵਾਂ ਕਮਰਸ ਵਿੱਚੋਂ ਪੰਜਵਾਂ ਅਤੇ ਜ਼ਿਲ੍ਹੇ ਚੋਂ ਪੰਜਵਾਂ ਸਾਇੰਸ ਗਰੁੱਪ ਦੀ ਗੁਰਲੀਨ ਕੌਰ ਨੇ 98%ਅੰਕਾਂ ਨਾਲ ਪੰਜਾਬ ਵਿੱਚੋਂ ਅੱਠਵਾਂ ਸਾਇੰਸ ਗਰੁੱਪ ਵਿੱਚੋਂ ਪੰਜਾਬ ਵਿੱਚੋਂ ਸੱਤਵਾਂ ਅਤੇ ਜ਼ਿਲ੍ਹੇ ਵਿੱਚੋਂ ਤੀਜਾ  ਸਥਾਨ ਸਿਮਰਨਦੀਪ ਕੌਰ ਨੇ 97.8%ਅੰਕਾਂ ਨਾਲ ਪੰਜਾਬ ਵਿੱਚੋਂ ਨੌਵਾਂ ਕਾਮਰਸ ਗਰੁੱਪ ਵਿੱਚੋਂ ਪੰਜਾਬ ਅਤੇ ਜ਼ਿਲ੍ਹੇ ਵਿਚੋਂ ਸੱਤਵਾਂ ਸਥਾਨ ਪ੍ਰਾਪਤ ਕੀਤਾ  ਡਾਇਰੈਕਟਰ ਮੈਡਮ ਸ਼ਸ਼ੀ ਜੈਨ ਨੇ ਬਹੁਤ ਖੁਸ਼ ਹੁੰਦੇ ਹੋਏ ਦੱਸਿਆ ਕਿ 90 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ 20 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਜੋ ਕਿ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ  ਸਕੂਲ ਦੇ ਪ੍ਰਧਾਨ ਰਮੇਸ਼ ਜੈਨ, ਉਪ ਪ੍ਰਧਾਨ ਕਾਂਤਾ ਸਿੰਗਲਾ ,ਸੈਕਟਰੀ ਮਹਾਂਵੀਰ ਜੈਨ, ਡਾਇਰੈਕਟਰ ਮੈਡਮ ਸ਼ਸ਼ੀ ਜੈਨ ਪ੍ਰਿੰਸੀਪਲ ਸੁਪਰੀਆ ਖੁਰਾਨਾ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ  ਅਤੇ ਵਧਾਈ ਦਿੰਦੇ ਹੋਏ ਸੁਨਹਿਰੀ ਭਵਿੱਖ ਸੰਬੰਧੀ ਸ਼ੁਭਕਾਮਨਾਵਾਂ ਦਿੱਤੀਆਂ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਮਾਤਾ ਪਿਤਾ ਦੇ ਸਹਿਯੋਗ ਤੇ ਵਿਦਿਆਰਥੀਆਂ ਦੀ ਲਗਨ ਨੂੰ ਜਾਂਦਾ ਹੈ

ਲੁੱਟ ਖੋਹ ਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਣ-ਸੁਲਝੇ ਕਤਲ ਦਾ ਮੁਕੱਦਮਾ ਟਰੇਸ ਕਰਨ ਦੇ ਨਾਲ-2 ਤਿੰਨ ਹੋਰ ਅੰਨੇ ਕਤਲ ਵੀ ਟਰੇਸ ਕੀਤੇ

ਫਤਹਿਗੜ੍ਹ ਸਾਹਿਬ 29 ਜੂਨ  (ਰਣਜੀਤ ਸਿੱਧਵਾਂ) :  ਡਾ. ਰਵਜੋਤ ਗਰੇਵਾਲ, ਸੀਨੀਅਰ ਕਪਤਾਨ ਪੁਲਿਸ, ਫਤਿਹਗੜ੍ਹ ਸਾਹਿਬ, ਸ੍ਰੀ ਰਾਜਪਾਲ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਡੀ), ਫਗਸ ਅਤੇ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜਨ ਫਤਹਿਗੜ੍ਹ ਸਾਹਿਬ ਜੀ ਦੇ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਅੰਨੇ ਕਤਲ ਅਤੇ ਅਣ- ਸੁਲਝੇ ਕੇਸਾਂ ਨੂੰ ਟਰੇਸ ਕਰਨ ਸਬੰਧੀ ਇੰਸਪੈਕਟਰ ਸੰਦੀਪ ਸਿੰਘ ਮੁੱਖ ਅਫਸਰ ਥਾਣਾ ਫਤਿਹਗੜ ਸਾਹਿਬ ਨੇ ਮੁਕੱਦਮਾ ਨੰ. 113 ਮਿਤੀ 23-06-2022 ਅਧ 379ਬੀ 34 ਆਈਪੀਸੀ ਥਾਣਾ ਵਗਸ ਵਿੱਚ ਗੁਪਤ ਸੂਚਨਾ ਦੇ ਆਧਾਰ ਪਰ ਮਿਤੀ ਨੂੰ 23-06-2022 ਨੂੰ ਦੇਸੀ ਸਤਪਾਲ ਸਿੰਘ ਉਰਫ ਕਾਲਾ ਪੁੱਤਰ ਭੀਮ ਸਿੰਘ ਵਾਸੀ ਪਿੰਡ ਮੋਵਾਲ ਬਾਲਮੀਕ ਕਲੋਨੀ ਜਿਲਾ ਸੰਗਰੂਰ ਅਤੇ ਦੋਸੀ ਸੋਨੂੰ ਉਰਫ ਗੁੱਜਰ ਪੁੱਤਰ ਜਲਾਲ ਕਟਾਰੀਆ ਵਾਸੀ ਪਿੰਡ ਮਈਆ ਸਰਬਨ, ਥਾਣਾ ਨੰਨਾਲ, ਤਹਿਸੀਲ ਹਰਦੋਈ ਯੂ.ਪੀ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਖੋਰ ਕੀਤਾ ਮੋਬਾਇਲ ਬ੍ਰਾਮਦ ਕੀਤਾ ਗਿਆ। ਇਸ ਉਪਰੰਤ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਉਨ੍ਹਾਂ ਦਾ ਮਾਨਯੋਗ ਅਦਾਲਤ ਪਾਸ (15 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕਰਨ ਸਮੇਂ ਦੋਸ਼ੀਆਂ ਨੇ ਮੰਨਿਆ ਕਿ ਉਹਨਾਂ ਨੇ ਆਪਣੇ ਇੱਕ ਹੋਰ ਸਾਥੀ ਰਾਜ ਨਾਮ ਦੇ ਵਿਅਕਤੀ ਨਾਲ ਮਿਲਕੇ ਮਿਤੀ 23/24-05-2022 ਦੀ ਦਰਮਿਆਨੀ ਰਾਤ ਨੂੰ ਬਸ ਸਟੈਂਡ ਫਤਹਿਗੜ ਸਾਹਿਬ ਵਿਖੇ ਸਤਪਾਲ ਉਰਫ ਬਬਲੀ (ਮੋਰੀ) ਪੁੱਤਰ ਖੁਸ਼ੀ ਰਾਮ ਵਾਸੀ ਮੁਹੱਲਾ ਪੁਰਾ ਥਾਣਾ ਬਸੀ ਪਠਾਣਾਂ ਦੇ ਗਲ ਵਿੱਚ ਪਰਨਾ ਪਾ ਕੇ ਗਲ ਘੁੱਟ ਕੇ ਕਤਲ ਕਰਕੇ ਉਸਦੀ ਨਦੀ ਵਗੈਰਾ ਲੈ ਗਏ ਸੀ, ਕਿਉਂਕਿ ਦੋਸ਼ੀ ਸੋਨੂੰ ਉਰਵ ਗੁੱਜਰ ਦੀ ਕਾਫੀ ਸਮਾਂ ਪਹਿਲਾਂ ਮ੍ਰਿਤਕ ਸਤਪਾਲ ਉਰਫ ਬਬਲੀ ਮੋਚੀ ਨਾਲ ਕਿਸੇ ਗੱਲ ਤੋਂ ਲੜਾਈ ਝਗੜਾ ਹੋ ਗਿਆ ਸੀ, ਇਸੇ ਕਾਰਨ ਹੀ ਉਸਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਸਤਪਾਲ ਉਰਫ ਬਬਲੀ (ਮੋਰੀ) ਦਾ ਕਤਲ ਕੀਤਾ ਹੈ।  ਡਾ. ਰਵਜੋਤ ਗਰੇਵਾਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਤਿਹਗੜ੍ਹ ਸਾਹਿਬ ਨੇ ਦੱਸਿਆ, ਕਿ ਸਤਪਾਲ ਉਰਫ ਬਬਲੀ (ਮੋਦੀ) ਦੇ ਕਤਲ ਸਬੰਧੀ ਮੁਕੱਦਮਾ ਨੰਬਰ 94 ਮਿਤੀ 24-05-2022 ਅ/ਧ 302, 34 ਹਿੰ:ਦੰ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਉਕਤ ਦੋਸ਼ੀਆਂ ਨੂੰ ਇਸ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ। ਇਸੇ ਪੁੱਛਗਿੱਛ ਦੌਰਾਨ ਹੀ ਬਿਨਾਂ ਦੋਸ਼ੀਆਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਤਿੰਨ ਹੋਰ ਵਿਅਕਤੀਆਂ ਦਾ ਵੀ ਗੱਲ ਘੱਟ ਕੇ ਕਤਲ ਕਰਨ ਬਾਰੇ ਮੰਨਿਆ ਹੈ। ਦੋਸ਼ੀ ਸਤਪਾਲ ਸਿੰਘ ਅਤੇ ਸੋਨੂੰ ਉਰਫ ਗੁੱਜਰ ਨੂੰ ਅੱਜ ਪੇਸ਼ ਅਦਾਲਤ ਕਰਕੇ ਮਾਨਯੋਗ ਅਦਾਲਤ ਦੇ ਹੁਕਮ ਨਾਲ ਮੁਕੱਦਮਾ ਨੰਬਰ 94 ਮਿਤੀ 21-125 2022 ਅਧ 302, 34 ਹਿੰ ਦ ਥਾਣਾ ਵਗਸ ਵਿੱਚ ਗ੍ਰਿਫ਼ਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆ ਪਾਸੋਂ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਦੋਸ਼ੀਆਂ ਵੱਲੋਂ ਦੱਸੇ ਅਨੁਸਾਰ ਮੁੱਖ ਅਫ਼ਸਰ   ਥਾਣਾ ਅਨੰਦਪੁਰ ਸਾਹਿਬ ਅਤੇ ਮੁੱਖ ਅਫ਼ਸਰ ਥਾਣਾ ਕੀਰਤਪੁਰ ਸਾਹਿਬ ਨਾਲ ਤਾਲਮੇਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਪ ਮੰਡਲ ਮੈਜਿਸਟ੍ਰੇਟ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਸਬੰਧੀ ਮੀਟਿੰਗ

ਫਾਜ਼ਿਲਕਾ 29 ਜੂਨ (ਰਣਜੀਤ ਸਿੱਧਵਾਂ) :
ਚੇਅਰਮੈਨ, ਸਬ-ਡਵੀਜਨਲ ਕਮੇਟੀ-ਕਮ ਉਪ ਮੰਡਲ ਮੈਜਿਸਟ੍ਰੇਟ ਫਾਜ਼ਿਲਕਾ ਸ਼੍ਰੀ ਰਵਿੰਦਰ ਸਿੰਘ ਅਰੌੜਾ ਦੀ ਪ੍ਰਧਾਨਗੀ ਹੇਠ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਰਜਿਸਟਰਡ ਲਾਭਪਾਤਰੀਆਂ ਵੱਲੋਂ ਆਨਲਾਈਨ ਪ੍ਰਾਪਤ ਅਰਜੀਆਂ ਨੂੰ ਵਿਚਾਰਨ ਸਬੰਧੀ ਗਠਿਤ ਸਬ-ਡਵੀਜਨਲ ਕਮੇਟੀ ਫਾਜਿਲਕਾ ਦੀ ਮੀਟਿੰਗ ਕੀਤੀ ਗਈ। ਸਬ-ਡਵੀਜਨ ਫਾਜ਼ਿਲਕਾ ਨਾਲ ਸਬੰਧਤ ਪ੍ਰਾਪਤ ਹੋਈਆਂ ਵੱਖ-ਵੱਖ ਭਲਾਈ ਸਕੀਮਾਂ ਅਧੀਨ ਕੁੱਲ 2027 ਅਰਜੀਆਂ ਕੁਲ ਰਕਮ ਰੁਪਏ 3,30,65,406/- (ਤਿੰਨ ਕਰੌੜ, ਤੀਹ ਲੱਖ, ਪੈਂਹਟ ਹਜ਼ਾਰ, ਚਾਰ ਸੋਂ ਛੇ ਰੁਪਏ) ਦੀ ਪੜਚੋਲ ਸਮੂਹ ਕਮੇਟੀ ਮੈਂਬਰਾਂ ਵੱਲੋਂ ਕੀਤੀ ਗਈ। ਇਸ ਦੌਰਾਨ ਸਾਰੇ ਸਬੰਧਤ ਲਾਭਪਾਤਰੀ ਅਤੇ ਉਨ੍ਹਾਂ ਦੀਆਂ ਅਰਜੀਆਂ ਰੂਲਾਂ ਮੁਤਾਬਕ ਯੋਗ ਪਾਈਆਂ ਗਈਆ। ਕਮੇਟੀ ਮੈਬਰਾਂ ਵੱਲੋ ਇਹਨਾਂ ਅਰਜੀਆਂ ਨੂੰ ਪ੍ਰਵਾਨਗੀ ਦਿੰਦੇ ਹੋਏ ਅਗਲੀ ਕਾਰਵਾਈ ਲਈ ਮਾਨਯੋਗ ਡਿਪਟੀ ਕਮਿਸ਼ਨਰ, ਫਾਜਿਲਕਾ ਜੀ ਨੂੰ ਭੇਜਣ ਬਾਰੇ ਸਹਿਮਤੀ ਦਿੱਤੀ ਗਈ। ਸ਼੍ਰੀ ਬਲਜੀਤ ਸਿੰਘ, ਸਹਾਇਕ ਕਿਰਤ ਕਮਿਸ਼ਨਰ, ਫਾਜ਼ਿਲਕਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਉਸਾਰੀ ਕਿਰਤੀਆਂ ਨੂੰ ਬੋਰਡ ਵੱਲੋ ਜਾਰੀ ਸਕੀਮਾਂ ਦਾ ਲਾਭ ਦਿੱਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀਆਂ ਜਿਵੇਂ ਕਿ ਰਾਜ ਮਿਸਤਰੀ/ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ/ਤਰਖਾਣ, ਵੈਲਡਰ, ਇਲੈਕਟ੍ਰੀਸ਼ੀਅਨ, ਸੀਵਰਮੈਨ, ਮਾਰਬਲ/ਟਾਈਲਾਂ ਲਗਾਉਣ ਵਾਲੇ, ਫਰਸ਼ ਰਗੜਾਈ ਵਾਲੇ, ਪੇਂਟਰ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾਉਣ, ਦਾ ਕੰਮ ਆਦਿ ਕਰਨ ਵਾਲੇ ਅਤੇ ਕਿਸੇ ਸਰਕਾਰੀ, ਅਰਧ-ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿੱਚ ਇਮਾਰਤਾਂ, ਸੜਕਾਂ, ਨਹਿਰਾਂ, ਬਿਜਲੀ ਦੇ ਉਤਪਾਦਨ, ਜਾਂ ਟੈਲੀਫੋਨ, ਤਾਰ, ਰੇਡੀਓ, ਰੇਲ, ਹਵਾਈ ਅੱਡੇ ਆਦਿ ਵਿਖੇ ਉਸਾਰੀ ਮੁਰੰਮਤ, ਰੱਖ-ਰਖਾਵ ਜਾਂ ਤੋੜ੍ਹ-ਫੋੜ੍ਹ ਦੇ ਕੰਮ ਲਈ ਕੁਸ਼ਲ, ਅਰਧ-ਕੁਸ਼ਲ ਕਾਰੀਗਰ ਦੇ ਤੌਰ ਤੇ ਤਨਖਾਹ ਜਾਂ ਮਿਹਨਤਾਨਾ ਲੈ ਕੇ ਕੰਮ ਕਰਦੇ ਹੋਣ, ਉਸਾਰੀ ਕਿਰਤੀ ਅਖਵਾਉਂਦੇ ਹਨ। ਇਸ ਤੋਂ ਇਲਾਵਾ ਭੱਠਿਆਂ ਤੇ ਪਥੇਰ, ਕੱਚੀ ਇੱਟ ਤੀ ਭਰਾਈ ਵਾਲੇ, ਟੈਂਟ ਲਗਾਉਣ ਵਾਲੇ, ਹੋਰਡਿੰਗ, ਬੈਨਰ ਬਣਾਉਣ ਦਾ ਕੰਮ ਕਰਦੇ ਵਰਕਰ ਉਸਾਰੀ ਕਿਰਤੀ ਅਖਵਾਉਂਦੇ ਹਨ। ਜੇਕਰ ਤੁਹਾਡੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿੱਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ, ਬੋਰਡ ਦੇ ਮੈਂਬਰ ਬਣ ਸਕਦੇ ਹੋ। ਇਕ ਵਾਰ ਬੋਰਡ ਪਾਸ ਬਤੌਰ  ਲਾਭਪਤਾਰੀ ਰਜਿਸਟਰਡ ਹੋਣ ਉਪਰੰਤ, ਪੰਜੀਕ੍ਰਿਤ ਉਸਾਰੀ ਕਿਰਤੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਲੋਂ ਚਲਾਈਆਂ ਜਾ ਰਹੀਆਂ ਹੇਠ ਲਿਖਿਆ ਭਲਾਈ ਸਕੀਮਾਂ ਦਾ ਲਾਭ ਲੇ ਸਕਦੇ ਹਨ। ਸਹਾਇਕ ਕਿਰਤ ਕਮਿਸ਼ਨਰ, ਫਾਜਿਲਕਾ ਵੱਲੋਂ ਦੱਸਿਆ ਗਿਆ ਕਿ ਬੋਰਡ ਅਧੀਨ ਸਕੀਮਾਂ ਵਿੱਚ ਆਯੂਸ਼ਮਾਨ ਭਾਰਤ-ਸਰਬਤ ਸਿਹਤ ਬੀਮਾ ਯੋਜਨਾ ਅਧੀਨ ਪੰਜੀਕ੍ਰਿਤ ਲਾਭਪਾਤਰੀ ਅਤੇ ਉਸ ਦੇ ਪਰਿਵਾਰ  ਨੂੰ 5 ਲੱਖ ਰੁਪੈ ਸਲਾਨਾ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ, ਐਕਸਗ੍ਰੇਸ਼ੀਆ ਸਕੀਮ ਅਧੀਨ 4 ਲੱਖ ਰੁਪਏ, ਉਸਾਰੀ ਕਿਰਤੀਆਂ ਦੇ ਬੱਚਿਆ ਲਈ ਵਜੀਫਾ ਦੇਣ ਬਾਰੇ ਸਕੀਮ, ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਲੜਕੀਆਂ ਦੀ ਸ਼ਾਦੀ ਤੇ ਸ਼ਗਨ ਸਕੀਮ 31,000/- ਰੁਪਏ, ਕਿਰਤੀਆਂ ਨੂੰ ਛੁੱਟੀ ਦੋਰਾਨ ਯਾਤਰਾ ਲਈ 2000/- ਰੁਪਏ, ਕਿਰਤੀਆਂ ਅਤੇ ਉਹਨਾਂ ਦੇ ਆਸ਼ਰਤਾਂ ਵਾਸਤੇ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ 1,00,000/- ਰੁਪਏ ਤੱਕ ਦੇ ਖਰਚੇ ਦੀ ਪ੍ਰਤੀ-ਪੂਰਤੀ ਬਾਰੇ ਸਕੀਮ, ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ “ਐਨਕ (ਨਜ਼ਰ ਦੇ ਚਸ਼ਮੇ 800/-ਰਪੁਏ), (ਦੰਦ’5000/- ਰੁਪਏ  ਅਤੇ ਸੁਣਨ-ਯੰਤਰ 6000/- ਰੁਪਏ) ਲਗਵਾਉਣ ਲਈ ਵਿੱਤੀ ਸਹਾਇਤਾ ਦੇਣ ਬਾਰੇ ਸਕੀਮ, ਪੰਜੀਕ੍ਰਿਤ ਉਸਾਰੀ ਕਿਰਤੀ ਦੀ ਜਾਂ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋਣ ਉਪਰੰਤ ਪੰਜਾਬ ਰਾਜ ਵਿੱਚ ਉਸਦੇ ਦਾਹ ਸੰਸਕਾਰ ਅਤੇ ਅੰਤਿਮ ਕ੍ਰਿਆ-ਕ੍ਰਮ ਦੇ ਖਰਚੇ ਲਈ 20,000/- ਦੀ ਵਿੱਤੀ ਸਹਾਇਤਾ ਦੇਣ ਬਾਰੇ ਭਲਾਈ ਸਕੀਮ, ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਆਪਣੇ ਪਹਿਲੇ ਦੋ ਬੱਚਿਆਂ ਦੇ ਜਨਮ ਸਮੇ ਪੁਰਸ਼ ਲਾਭਪਾਤਰੀ ਨੂੰ ਪ੍ਰਸੂਤਾ ਸਕੀਮ ਅਧੀਨ 5000/- ਦੀ ਅਤੇ ਇਸਤਰੀ ਲਾਭਪਾਤਰੀ ਨੂੰ 21000/- ਰੁਪਏ ਦੀ ਸਹਾਇਤਾ ਰਾਸ਼ੀ, ਲਾਭਪਾਤਰੀਆਂ ਦੀ ਲੜਕੀ ਦੇ ਜਨਮ ਸਮੇਂ 51000/- ਰੁਪਏ ਦੀ ਫਿਕਸ ਰਾਸ਼ੀ ਜਮ੍ਹਾਂ ਕਰਵਾਉਣ ਬਾਰੇ ਸਕੀਮ,ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ 20,000/- ਰੁਪਏ ਵਿਤੀ ਸਹਾਇਤਾ ਪ੍ਰਤੀ ਸਾਲ ਸਕੀਮ, ਉਸਾਰੀ ਕਿਰਤੀ ਨੂੰ 60 ਸਾਲ ਦੀ ਉਮਰ ਉਪਰੰਤ ਪੈਨਸ਼ਨ ਸਕੀਮ ਆਦਿ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਉਪ-ਮੰਡਲ ਮੈਜਿਸਟ੍ਰੇਟ, ਫਾਜਿਲਕਾ ਵੱਲੋਂ ਉਸਾਰੀ ਕਿਰਤੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸੇਵਾ ਕੇਂਦਰਾਂ ਵਿੱਚ ਜਾ ਕੇ ਲਾਭਪਾਤਰੀ ਰਜਿਸਟਰਡ ਹੋਣ ਲਈ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ ਗਿਆ।

ਪਹਿਲੀ ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਨਿਰਮਾਣ, ਆਯਾਤ, ਸਟਾਕਿੰਗ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ - ਡਿਪਟੀ ਕਮਿਸ਼ਨਰ ਸੁਰਭੀ ਮਲਿਕ

- ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਅੱਜ ਬੱਚਤ ਭਵਨ ਵਿਖੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ

- ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਕੀਤੀ ਸ਼ਮੂਲੀਅਤ

ਲੁਧਿਆਣਾ, 29 ਜੂਨ (ਰਣਜੀਤ ਸਿੱਧਵਾਂ) :  ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਚੰਡੀਗੜ੍ਹ (ਐਮ.ਓ.ਈ.ਐਫ. ਅਤੇ ਸੀ.ਸੀ.), ਨਵੀਂ ਦਿੱਲੀ, ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ ਜੀ.ਐਸ.ਆਰ. 571(ੲ) ਮਿਤੀ 12-08-2021 ਰਾਹੀਂ, 01 ਜੁਲਾਈ, 2022 ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਨਿਰਮਾਣ, ਆਯਾਤ, ਸਟਾਕਿੰਗ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਅੱਜ ਸਥਾਨਕ ਬੱਚਤ ਭਵਨ, ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ, ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀਮਤੀ ਅਨੀਤਾ ਦਰਸ਼ੀ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਪੂਨਮ ਪੀ੍ਰਤ ਕੌਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਵਾਤਾਵਰਣ ਇੰਜੀਨੀਅਰ ਸ. ਜੀ.ਐਸ.ਗਿੱਲ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਰੋਜ਼ਾਨਾ ਦੇ ਕੰਮਾਂ, ਦਫ਼ਤਰਾਂ ਅਤੇ ਅੰਤਰ-ਵਿਭਾਗੀ ਮੀਟਿੰਗਾਂ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ। ਉਨ੍ਹਾ ਸਬੰਧਤ ਸਾਰੇ ਵਿਭਾਗਾਂ ਨੂੰ ਸਿੰਗਲ ਯੂਜ ਪਲਾਸਟਿਕ ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਸੱਚੀ ਭਾਵਨਾ ਨਾਲ ਲਾਗੂ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਸਿੰਗਲ ਯੂਜ਼ ਪਲਾਸਟਿਕ ਦੀ ਪਾਬੰਦੀ ਬਾਰੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ. ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਕੋਤਾਹੀ ਵਰਤੀ ਗਈ ਤਾਂ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਐਨਵਾਇਰਲਮੈਂਟਲ ਇੰਜੀਨੀਅਰ ਸ. ਜੀ.ਐਸ.ਗਿੱਲ ਵੱਲੋਂ ਸਿੰਗਲ ਯੂਜ਼ ਪਲਾਸਟਿਕ ਦੀ ਪਾਬੰਦੀ ਬਾਰੇ ਭਾਰਤ ਸਰਕਾਰ ਦੇ ਮਹੱਤਵਪੂਰਨ ਨਿਰਦੇਸ਼ਾਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ। ਉਨ੍ਹਾਂ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਕਿਸਮ, ਇਸ ਦੇ ਮਾੜੇ ਪ੍ਰਭਾਵਾਂ ਅਤੇ ਸਰਕਾਰ ਦੁਆਰਾ ਪਾਬੰਦੀਸ਼ੁਦਾ ਵਸਤੂਆਂ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਪਲਾਸਟਿਕ ਸਟਿਕਸ, ਕਟਲਰੀ ਆਈਟਮਾਂ, ਸਜਾਵਟ ਲਈ ਪੋਲੀਸਟਾਈਰੀਨ (ਥਰਮੋਕੋਲ), ਪੈਕੇਜਿੰਗ/ਰੈਪਿੰਗ ਫਿਲਮਾਂ, 100 ਮਾਈਕਰੋਨ ਤੋਂ ਘੱਟ ਪੀ.ਵੀ.ਸੀ. ਬੈਨਰ ਅਤੇ ਅਜਿਹੀਆਂ ਹੋਰ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ 'ਤੇ 01 ਜੁਲਾਈ, 2022 ਤੋਂ ਐਮ.ਓ.ਈ.ਐਫ. ਅਤੇ ਸੀ.ਸੀ. ਭਾਰਤ ਸਰਕਾਰ ਦੁਆਰਾ ਪਾਬੰਦੀ ਲਗਾਈ ਗਈ ਹੈ।ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ, ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਸ੍ਰੀ ਸੰਜੀਵ ਕੁਮਾਰ, ਪੀ.ਪੀ.ਸੀ.ਬੀ. ਦੇ ਕਾਰਜ਼ਕਾਰੀ ਇੰਜੀਨੀਅਰ ਡਾ. ਐਮ.ਐਲ. ਚੌਹਾਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵਲੋਂ ਵੈਬੀਨਾਰ ਭਲਕੇ

ਲੁਧਿਆਣਾ, 29 ਜੂਨ (ਰਣਜੀਤ ਸਿੱਧਵਾਂ) : ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਵਲੋਂ ਭਲਕੇ 30 ਜੂਨ ਨੂੰ ਇਕ ਵੈਬੀਨਾਰ ਦਾ ਆਯੋਜਨ ਲਾਈਵ ਫੇਸਬੁਕ ਸ਼ੈਸ਼ਨ ਰਾਹੀਂ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਡਿਪਟੀ ਡਾਇਰੈਕਟਰ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਆਨਲਾਈਨ ਵੈਬੀਨਾਰ ਭਲਕੇ 30 ਜੂਨ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵੈਬੀਨਾਰ ਸ਼ੈਸ਼ਨ ਰਾਹੀਂ ਪ੍ਰਾਰਥੀਆਂ ਨੂੰ ਭਵਿੱਖ ਵਿੱਚ ਪਰਸਨੈਲਿਟੀ ਡਿਵੈਲੋਪਮੈਂਟ, ਇੰਟਰਵਿਊ ਸਬੰਧੀ ਤਕਨੀਕ, ਸ਼ਖਸੀਅਤ ਦਾ ਵਿਕਾਸ ਕਿਸੇ ਵੀ ਇੰਟਰਵਿਊ ਨੂੰ ਕਲੀਅਰ ਕਰਨ ਲਈ ਸੁਝਾਅ ਤੇ ਸਕਿੱਲ ਬਾਰੇ ਜਾਣੂੰ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਾਰਥੀਆਂ ਦੇ ਕੈਰੀਅਰ ਨੂੰ ਸਹੀ ਦਿਸ਼ਾ ਮਿਲ ਸਕੇ। ਮਿਸ ਸੁਖਮਾਨ ਮਾਨ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਵਲੋਂ ਦੱਸਿਆ ਗਿਆ ਕਿ ਭਵਿੱਖ ਵਿਚ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਅਜਿਹੇ ਵੈਬੀਨਾਰ ਲਗਾਤਾਰ ਆਯੋਜਿਤ ਕੀਤੇ ਜਾਣਗੇ ਤਾਂ ਜ਼ੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ।

ਸੀਆਈਏ ਸਟਾਫ਼ ਜਗਰਾਉਂ ਵੱਲੋਂ  ਨਾਜਾਇਜ਼ ਅਸਲੇ ਸਮੇਤ ਦੋ ਕਾਬੂ  

ਜਗਰਾਉਂ, 29 ਜੂਨ (ਰਣਜੀਤ ਸਿੱਧਵਾਂ) :-  ਸੀਨੀਅਰ ਪੁਲਿਸ ਕਪਤਾਨ ਦੀਪਕ ਹਿਲੋਰੀ ਲੁਧਿਆਣਾ ਦਿਹਾਤੀ ਜੀ ਦੇ ਹੁਕਮਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖ਼ਿਵਲਾਫ਼ ਸਖ਼ਤ ਕਾਰਵਾਈ ਹਿੱਤ ਚਲਾਈ ਮੁਹਿੰਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ  ਅਨਿਲ ਕੁਮਾਰ ਭਨੋਟ ਪੀ. ਪੀ. ਐੱਸ. /ਡੀ. ਐੱਸ. ਪੀ. (ਡੀ ) ਜਗਰਾਉਂ ਦੀ ਨਿਗਰਾਨੀ ਹੇਠ ਇੰਸਪੈਕਟਰ ਦਲਵੀਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਜਗਰਾਓਂ ਦੀ ਅਗਵਾਈ ਤਹਿਤ ਐੱਸ. ਆਈ. ਕਰਮਜੀਤ ਸਿੰਘ   ਸਮੇਤ ਪੁਲੀਸ ਪਾਰਟੀ ਮੇਨ ਚੌਕ ਮੰਡੀ ਮੁੱਲਾਂਪੁਰ ਮੌਜੂਦ ਸੀ ਤਾਂ ਖਾਸ ਮੁਖ਼ਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਚਰਨ ਕਮਲ ਗਰੇਵਾਲ ਪੁੱਤਰ ਸਤਪਾਲ ਸਿੰਘ ਵਾਸੀ ਫਤਿਹਪੁਰ ਬਾਡ਼ੇਵਾਲ ਅਵਾਲਾ ਰਾਜਗੁਰੂ ਨਗਰ ਲੁਧਿਆਣਾ, ਹਾਲ ਵਾਸੀ ਪੰਜਾਬੀ ਬਾਗ ਸਮਰਾਲਾ ਰੋਡ ਖੰਨਾ ਅਤੇ ਬਬਲੀ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੀ ਧਾਲੀਵਾਲ ਛਾਜਲੀ ਜ਼ਿਲ੍ਹਾ ਸੰਗਰੂਰ, ਇਨ੍ਹਾਂ ਕੋਲ ਨਾਜਾਇਜ਼ ਹਥਿਆਰ ਹਨ ਜੋ ਆਪਣੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਖੰਨਾ ਵਾਇਆ ਲੁਧਿਆਣਾ ਮੰਡੀ ਮੁੱਲਾਂਪੁਰ ਆ ਰਹੇ ਹਨ। ਇਤਲਾਹ ਪੱਕੀ ਹੋਣ ਤੇ ਪੁਲੀਸ ਵੱਲੋਂ ਨਾਕੇ ਦੌਰਾਨ ਉਕਤ ਵਿਅਕਤੀਆਂ ਪਾਸੋਂ ਮੋਟਰਸਾਈਕਲ ਬੁਲਟ  ਕਾਬੂ ਕਰਕੇ ਇਨ੍ਹਾਂ ਪਾਸੋਂ 32 ਬੋਰ ਪਿਸਟਲ ਸਮੇਤ, 01 ਮੈਗਜ਼ੀਨ, 06 ਜ਼ਿੰਦਾ ਕਾਰਤੂਸ, 32 ਬੋਰ ਅਤੇ 01 ਮੈਗਜ਼ੀਨ, 30 ਬੋਰ ਪਿਸਟਲ ਸਮੇਤ 01  ਜਿੰਦਾ ਕਾਰਤੂਸ 30 ਬੋਰ ਬਰਾਮਦ ਕੀਤੇ ਗਏ ।  ਬਬਲੀ ਸਿੰਘ ਨੇ ਪੁੱਛਗਿੱਛ ਦੌਰਾਨ ਇਕ ਹੋਰ 30 ਬੋਰ ਪਿਸਟਲ ਜੋ ਛਾਜਲੀ ਵਿਖੇ ਉਸ ਦੇ ਘਰੋਂ ਹੋਣ ਬਾਰੇ ਇਕਬਾਲ ਕੀਤਾ ਤਾਂ ਉਸ ਦੇ ਘਰੋਂ 30 ਬੋਰ ਪਿਸਟਲ ਦੇਸੀ ਅਤੇ 11 ਜ਼ਿੰਦਾ ਕਾਰਤੂਸ 32 ਬੋਰ ਵੀ ਬਰਾਮਦ ਕੀਤੇ। ਉਕਤ ਵਿਅਕਤੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਦੋਨੋਂ ਗਰਮ ਖਿਆਲੀ ਹਨ ਅਤੇ ਇਹ ਦੋਨੋਂ ਪਿਸਤੌਲ ਅਤੇ ਕਾਰਤੂਸ ਮੱਧ ਪ੍ਰਦੇਸ ਤੋਂ ਖਰੀਦ ਕਰ ਕੇ ਲੈ ਕੇ ਆਏ ਸਨ। ਉਕਤ ਵਿਅਕਤੀਆਂ ਨੇ ਆਪਣੇ ਆਪ ਨੂੰ ਪੰਜਾਬ ਵਿੱਚ ਗਰਮ ਖਿਆਲੀ ਦੇ ਤੌਰ ਤੇ ਪੇਸ਼ ਕਰਕੇ ਬਾਹਰ ਬੈਠੇ ਖਾਲਿਸਤਾਨੀ ਪੱਖੀ ਲੋਕਾਂ ਪਾਸੋਂ ਪੈਸੇ ਕਮਾਉਣ ਦਾ ਜ਼ਰੀਆ ਬਣਾਉਣਾ ਸੀ। ਉਕਤ ਵਿਅਕਤੀਆਂ ਤੇ ਆਰਮਜ਼ ਐਕਟ ਅਧੀਨ ਥਾਣਾ ਦਾਖਾ ਵਿਖੇ ਕੇਸ ਰਜਿਸਟਰ ਕੀਤਾ ਗਿਆ ।ਪੁਲਿਸ  ਵੱਲੋਂ ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ  ਹੋਰ ਪੁੱਛਗਿੱਛ ਕੀਤੀ ਜਾਵੇਗੀ ।

 

ਬੂਟੇ ਲਗਾ ਕੇ ਮੈਰਿਜ ਐਨਵਰਸਰੀ ਮਨਾਈ ਗਈ

ਧਰਮਕੋਟ 29 ਜੂਨ(ਮਨੋਜ ਕੁਮਾਰ ਨਿੱਕੂ )ਪੂਜਨੀਕ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ  ਪ੍ਰੇਰਨਾ ਦੁਆਰਾ ਚਲਾਈ ਗਈ ਮੁਹਿੰਮ ਤੇ ਅੱਜ ਬਲਾਕ ਧਰਮਕੋਟ ਡੇਰਾ ਸੱਚਾ ਸੌਦਾ ਦੇ ਸੱਚ ਕਹੂੰ ਅਖਬਾਰ ਦੇ ਜਿੰਮੇਵਾਰ ਕਰਮਜੀਤ ਸਿੰਘ ਲੱਕੀ ਧਰਮਕੋਟ ਜੀ ਨੇ ਅੱਜ ਅਪਣੀ 25 ਵੀ ਮੈਰਿਜ ਐਨਵਰਸਰੀ ਤੇ  ਬੂਟੇ ਲਾਏ ਅਤੇ ਨਾਮ ਚਰਚਾ ਕਰਵਾ ਕੇ ਮੈਰਿਜ ਐਨਵਰਸਰੀ ਮਨਾਈ ਗਈ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਆਪਾ ਸਾਰਿਆ ਨੂੰ ਬੂਟੇ ਲਾਉਣੇ ਚਾਹੀਦੇ ਹਨ  ਚਾਹੇ ਕਿਸੇ ਦੀ ਮੈਰਿਜ ਐਨਵਰਸਰੀ ਜਾਂ ਕਿਸੇ ਦਾ ਜਨਮ ਦਿਨ ਹੋਵੇ ਉਹਨਾਂ ਨੇ ਆਖਿਆ ਕਿ ਸਾਨੂੰ ਸਾਰਿਆ ਨੂੰ ਬੂਟੇ ਲਾਉਣੇ ਚਾਹੀਦਾ ਹੈ ਤਾਂ ਕਿ ਇਸ ਨਾਲ ਜੋ ਵਾਤਾਵਰਨ ਸਾਫ ਹੁੰਦਾ ਹੈ ਅਤੇ ਸਾਨੂੰ ਆਕਸੀਜਨ ਮਿਲਦੀ ਹੈ ਆਉਣ ਵਾਲੀ ਪੀੜੀ ਨੂੰ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਹਰ ਇਕ ਵਿਅਕਤੀ ਤੰਦਰੂਸਤ ਹੋਵੇਗਾ ਅਖੀਰ ਵਿੱਚ ਉਨ੍ਹਾਂ ਆਖਿਆ ਕਿ ਪੂਜਨੀਕ ਸੰਤ ਡਾਂ ਗੁਰਮੀਤ ਰਾਮ  ਰਹੀਮ ਸਿੰਘ ਜੀ ਇੰਸਾਂ ਦੇ ਬਚਨ ਹਨ ਕਿ ਸਾਨੂੰ ਸਭ ਨੂੰ ਬੂਟੇ ਲਗਾਉਣੇ ਚਾਹੀਦੇ ਹਨ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 129ਵਾਂ ਦਿਨ

ਜੋ ਕੁਲਫ਼ੀ ਗਰਮਾ ਗਰਮ ਤੇ ਮਿੱਠੀਆਂ ਮਿਰਚਾਂ ਵੇਚ ਸਕਦੇ ਉਨ੍ਹਾਂ ਲੀਡਰਾਂ ਤੋਂ ਪੰਜਾਬ ਬਚਾ ਲਓ : ਦੇਵ ਸਰਾਭਾ
 ਮੁੱਲਾਂਪੁਰ ਦਾਖਾ, 29 ਜੂਨ ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 129ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਪੰਥ ਕਵੀ ਮੋਹਣ ਸਿੰਘ ਮੋਮਨਾਬਾਦੀ,ਪਲਵਿੰਦਰ ਸਿੰਘ ਜੜ੍ਹਾਂਹਾਂ,ਫ਼ੌਜੀ ਗਿਆਨ ਸਿੰਘ ਸਰਾਭਾ ਕਸ਼ਮੀਰ ਸਿੰਘ ਲੁਧਿਆਣਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਆਮ ਪਾਰਟੀ ਦੀ ਸਰਕਾਰ ਦੇ ਤਿੰਨ ਮਹੀਨਿਆਂ ਪੂਰੇ ਹੋਣ ਦੇ ਬਾਵਜੂਦ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਤੇ ਸੰਗਰੂਰ ਦੇ ਲੋਕਾਂ ਨੇ ਆਪ ਪਾਰਟੀ ਦੇ ਵੱਡੇ ਇਨਕਲਾਬੀਆਂ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ । ਪਰ ਆਪ ਪਾਰਟੀ ਦੇ ਲੀਡਰ ਹਾਲੇ ਵੀ ਵੋਟਾਂ ਚ ਲੋਕਾਂ ਨਾਲ ਕੀਤੇ ਵਾਅਦੇ ਲਾਰੇ ਲਾ ਕੇ ਹੀ ਸਾਰ ਰਹੇ ਨੇ। ਉਨ੍ਹਾਂ ਅੱਗੇ ਆਖਿਆ ਕਿ ਜੋ ਹੱਕ ਮੰਗਦੇ ਨੌਜਵਾਨਾਂ ਨੂੰ ਮਰਵਾ ਦਿੰਦੀਆਂ ਨੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੀ ਆਵਾਜ਼ ਤੇ ਲਗਾਉਂਦੇ ਨੇ ਪਾਬੰਦੀਆਂ। ਹੁਣ ਪੰਜਾਬ ਦੇ ਨੌਜਵਾਨਾਂ ਨੂੰ ਥੋਡ਼੍ਹਾ ਥੋਡ਼੍ਹਾ ਸਮਝ ਤਾਂ ਆਉਣ ਲੱਗਿਆ ਕਿ ਜਿਹੜੇ ਸ਼ਹੀਦ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਡਰਾਮੇ ਕਰਦੇ ਸੀ ਅਸਲ 'ਚ ਇਹ ਲੀਡਰ ਆਰ ਐਸ ਐਸ ਦੀ ਸੋਚ ਤੇ ਪਹਿਰਾ ਦੇਣ ਵਾਲੇ ਹਨ। ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਕੋਲ ਗਾਂਧੀ ਦਾ ਚਰਖਾ ਚਲਾਉਣ ਲਈ ਤਾਂ ਸਮਾਂ ਹੈ । ਪਰ ਜਿਨ੍ਹਾਂ ਦੇਸ਼ ਲਈ ਆਪਣੀਆਂ ਜਾਨਾਂ ਵਾਰੀਆਂ ਉਨ੍ਹਾਂ ਸ਼ਹੀਦਾਂ ਦੇ ਜੱਦੀ ਘਰਾਂ ਦੀ ਖਸਤਾ ਹਾਲਤ ਵੱਲ ਕੋਈ ਧਿਆਨ ਨਹੀਂ।ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਕੁਲਫ਼ੀ ਗਰਮਾ ਗਰਮ ਤੇ ਮਿੱਠੀਆਂ ਮਿਰਚਾਂ ਵੇਚ ਸਕਦੇ ਉਨ੍ਹਾਂ ਲੀਡਰਾਂ ਤੋਂ ਪੰਜਾਬ ਬਚਾ ਲਓ ਕਿਉਂਕਿ ਉਹ ਪੰਜਾਬ ਦੀਆਂ ਸੜਕਾਂ ਬਣਾਉਣ ਨਾਲੋਂ ਟੋਏ ਵਿੱਚ ਡਿੱਗ ਕੇ ਸੱਟ ਖਾਣ ਵਾਲਿਆਂ ਨੂੰ ਸੰਭਾਲਣ ਦੀਆਂ ਗੱਲਾਂ ਕਰਦੇ ਨੇ। ਜਦ ਕਿ ਉਨ੍ਹਾਂ ਦਾ ਸਾਡੀ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦੇ। ਉਥੇ ਹੀ ਸਿੱਖ ਕੌਮ ਦੀਆਂ ਵੱਡੀਆਂ ਮੰਗਾਂ ਜਿਵੇਂ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਰਿਹਾਈ ਬਲ ਵੀ ਕੋਈ ਧਿਆਨ ਨਹੀਂ ਦਿੰਦੇ ।ਉਥੇ ਹੀ ਨਿੱਤ ਸੜਕਾਂ ਤੇ ਹੱਕ ਮੰਗਦੇ ਕਿਸਾਨ, ਮਜ਼ਦੂਰ, ਨੌਜਵਾਨ ਤੇ ਸਾਡੀਆਂ ਧੀਆਂ  ਆਪਣੇ ਹੱਕ ਮੰਗਦੇ ਪਰ ਆਪ ਪਾਰਟੀ ਦੇ ਲੀਡਰਾਂ ਨੂੰ ਇਨ੍ਹਾਂ ਦੇ ਨਾਅਰੇ ਸੁਣਾਈ ਨਹੀਂ ਦਿੰਦੇ। ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ,ਇੰਦਰਜੀਤ ਸਿੰਘ ਸਰਾਭਾ,  ਪਰਵਿੰਦਰ ਸਿੰਘ ਟੂਸੇ, ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ,  ਆਦਿ ਹਾਜ਼ਰੀ ਭਰੀ ।

ਪੰਜਾਬ ਸਰਕਾਰ ਖਿਲਾਫ਼ 99ਵੇਂ ਦਿਨ ਵੀ ਗਰਜ਼ੇ ਧਰਨਾਕਾਰੀ !

ਫੈਸਲਾਕੁੰਨ ਜੰਗ ਲਈ ਅਗਲੀ ਸਾਂਝੀ ਮੀਟਿੰਗ ਜਲ਼ਦ-ਤਰਲੋਚਨ ਝੋਰੜਾਂ
ਜਗਰਾਉਂ 29 ਜੂਨ ( ਗੁਰਕੀਰਤ ਜਗਰਾਉਂ )  ਅੱਜ 99ਵੇਂ ਦਿਨ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਿੰਨਾਂ ਮਰਜ਼ੀ ਕਿਰਤੀ ਲੋਕਾਂ ਦਾ ਸਬਰ ਪਰਖ ਲਵੇ, ਲੋਕ ਇਨਸਾਫ਼ ਲੈ ਕੇ ਦਮ ਲੈਣਗੇ। ਉਨਾਂ ਕਿਹਾ ਪੁਲਿਸ ਅੱਤਿਆਚਾਰਾਂ ਖਿਲਾਫ਼ ਨਿਰਣਾਇਕ ਜੰਗ ਲਈ ਜਿਥੇ ਜਲ਼ਦ ਹੀ ਸਾਰੀਆਂ ਸੰਘਰਸ਼ੀਲ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਬੁਲਾਈ ਜਾ ਰਹੀ ਹੈ, ਉਥੇ ਲੋਕਾਂ ਦੀ ਲਾਮਬੰਦੀ ਲਈ ਪਿੰਡਾਂ ਵਿੱਚ ਚੱਲ ਰਹੀਆਂ ਨੁੱਕੜ ਮੀਟਿੰਗਾਂ ਦਾ ਸਿਲਸਲਾ ਵੀ ਤੇਜ਼ ਕੀਤਾ ਜਾਵੇਗਾ। ਅੱਜ ਦੇ ਧਰਨੇ ਚ ਪਹੁੰਚੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਪੰਜਾਬ ਦੇ ਆਗੂ ਜਗਮੋਹਣ ਸਿੰਘ ਸਬੱਦੀ ਤੇ ਮਹਿਤਾ ਸਿੰਘ ਸਬੱਦੀ ਨੇ ਕਿਹਾ ਜੇਕਰ ਲੋਕ ਭਾਰਤ ਦੀ ਮੋਦੀ ਸਰਕਾਰ ਨੂੰ ਝੁਕਾਅ ਸਕਦੇ ਹਨ ਤਾਂ ਪੁਲਿਸ ਪ੍ਰਸਾਸ਼ਨ ਨੂੰ ਸਮਝਣਾ ਚਾਹੀਦਾ ਹੈ ਕਿ ਲੋਕ ਨਿਆਂ ਲਏ ਬਿਨਾਂ ਪਿੱਛੇ ਹਟਣ ਵਾਲੇ ਨਹੀਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਢਾ ਸਿੰਘ ਕਾਉਂਕੇ, ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਕਿਹਾ ਕਿ ਏਕੇ ਦੇ ਬਲ਼ ਨਾਲ ਲੜਿਆ ਜਾਣ ਵਾਲਾ ਇਹ ਸੰਘਰਸ਼ ਮੋਰਚਾ ਭਗਵੰਤ ਮਾਨ ਦੀ ਸਰਕਾਰ ਦੇ ਕੱਫਣ ਚ ਕਿੱਲ ਸਾਬਤ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ "ਆਪ" ਤੋਂ ਮਹਿਜ਼ 3 ਮਹੀਨਿਆਂ ਚ ਹੀ ਲੋਕ ਦਾ ਮੋਹ ਭੰਗ ਹੋ ਗਿਆ ਏ ਅਸਲ਼ੀਅਤ ਸਾਹਮਣੇ ਆ ਗਈ ਏ ਇਹ ਸਰਕਾਰ ਵੀ ਗਰੀਬਾਂ ਨੂੰ ਕੁਚਲ਼ਣ ਵਾਲੀ ਸਰਕਾਰ ਹੋ ਨਿਬੜੇਗੀ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜੀ ਨੇ ਕਿਹਾ ਕਿ 99 ਦਿਨ ਲੰਘਣ ਦੇ ਬਾਵਜੂਦ ਕੋਈ ਸੁਣਵਾਈ ਨਾਂ ਹੋਣ ਤੋਂ ਇੰਝ ਲਗਦਾ ਏ "ਭਗਵੰਤ ਮਾਨ ਸਰਕਾਰ"  ਨੂੰ ਮਜ਼ਦੂਰਾਂ ਦੇ ਮਸਲ਼ਿਆਂ ਨਾਲ਼ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਅਤੇ ਉਸ ਦੇ 92 ਵਿਧਾਇਕਾਂ ਨੇ ਮਜ਼ਦੂਰਾਂ ਨੂੰ ਹਾਸ਼ੀਏ ਤੇ ਰੱਖਿਆ ਹੋਇਆ ਹੈ।
ਕਿਸਾਨ ਸਭਾ ਅਤੇ ਮਨੁੱਖੀ ਅਧਿਕਾਰ ਆਗੂ ਬੂਟਾ ਸਿੰਘ ਹਾਂਸ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਨਿਆਂ ਦੇਣ ਦੇ ਮੁੱਦੇ 'ਤੇ "ਆਪ" ਸਰਕਾਰ ਬਿਲਕੁੱਲ ਫੇਲ਼ ਸਾਬਤ ਹੋ ਰਹੀ ਹੈ। ਉਨ੍ਹਾਂ ਆਮ ਅਦਮੀ ਦੇ ਹਲਕਾ ਵਿਧਾਇਕ ਨੂੰ ਵੀ ਗਰੀਬ ਵਿਰੋਧੀ ਦੱਸਿਆ।
ਦੱਸਣਯੋਗ ਹੈ ਕਿ ਪੁਲਿਸ ਅੱਤਿਆਚਾਰ ਕਾਰਨ ਫੌਤ ਹੋ ਚੁੱਕੀ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਚ ਨਿਆਂ ਵਾਸਤੇ 23 ਮਾਰਚ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਅੱਜ 99ਵੇਂ ਦਿਨ ਧਰਨੇ ਵਿੱਚ ਨਿਹੰਗ ਸਿੰਘ ਚੜ੍ਤ ਸਿੰਘ ਗਗੜਾ, ਪ੍ਰਿੰਸੀਪਲ ਪਰਮਜੀਤ ਸਿੰਘ ਠੇਕੇਦਾਰ ਅਵਤਾਰ ਸਿੰਘ, ਮੋਹਣ ਸਿੰਘ ਸਿਵੀਆ, ਸੋਨੀ ਜਗਰਾਉਂ, ਗੁਰਚਰਨ ਸਿੰਘ ਬਾਬੇਕਾ, ਬਲਵਿੰਦਰ ਬੱਬੀ ਆਦਿ ਹਾਜ਼ਰ ਸਨ।