You are here

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 133ਵਾਂ ਦਿਨ

ਸਿੱਖ ਭਾਵੇਂ ਸੋਨੇ ਦੇ ਬਣ ਜਾਣ ਪਰ ਹਿੰਦੂਤਵੀਆਂ ਅੱਖਾਂ ਵਿੱਚ ਹਮੇਸ਼ਾਂ ਰੜਕਦੇ ਰਹਿਣਗੇ : ਦੇਵ ਸਰਾਭਾ  
ਮੁੱਲਾਂਪੁਰ ਦਾਖਾ, 3 ਜੁਲਾਈ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 133ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਮੱਘਰ ਸਿੰਘ ਫ਼ਰੀਦਕੋਟ (ਗੋਬਿੰਦਪੁਰਾ ਪਾਪੜਾ),ਬੱਬਲਜੋਤ ਸਿੰਘ ਫ਼ਰੀਦਕੋਟ,ਗੁਰਸਿਮਰਨਜੀਤ ਸਿੰਘ ਅੱਬੂਵਾਲ,ਅਮਰਜੀਤ ਸਿੰਘ ਸਰਾਭਾ,     ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਿਸ ਭਾਰਤ ਦੇਸ਼ ਨੂੰ ਸਿੱਖ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਅਜ਼ਾਦ ਕਰਵਾਇਆ। ਅੱਜ ਉਸ ਕੌਮ ਨੂੰ ਹਰ ਜਗ੍ਹਾ ਹਰ ਵੇਲੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ । ਭਾਰਤ 'ਚ ਸਿੱਖ ਭਾਵੇਂ ਸੋਨੇ ਦੇ ਬਣ ਜਾਣ ਪਰ ਹਿੰਦੂਤਵੀਆਂ ਅੱਖਾਂ ਵਿੱਚ ਹਮੇਸ਼ਾਂ ਰੜਕਦੇ ਰਹਿਣਗੇ। ਉਨ੍ਹਾਂ ਅੱਗੇ ਆਖਿਆ ਕਿ ਦੇਸ਼ ਵਿੱਚ ਕੁਝ ਕੁ ਬਾਂਦਰੀ ਬਿਰਤੀ ਵਾਲੀਆਂ ਔਰਤਾਂ ਸਿੱਖਾਂ ਨੂੰ ਬਾਰਾਂ ਵੱਜਣ ਤੇ ਕਮੈਂਟ ਕੱਸਦੀਆਂ ਨੇ ਪਰ ਸ਼ਾਇਦ ਉਨ੍ਹਾਂ ਨੂੰ ਇਹ ਭੁੱਲ ਗਿਆ ਕਿ ਸਿੱਖ ਸੂਰਮੇ ਆਪਣੀਆਂ ਜਾਨਾਂ ਤੇ ਖੇਡ ਕੇ ਉਨ੍ਹਾਂ ਦੀਆਂ ਹੀ ਭੈਣਾਂ ਨੂੰ ਮੁਗਲਾਂ ਤੋਂ ਛੁਡਵਾ ਕੇ ਲਿਆਉਂਦੇ ਸਨ । ਜੇਕਰ ਗੱਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਮੇਂ ਦੀ ਕਰੀਏ ਤਾਂ ਉਹ ਵੀ ਹਮੇਸ਼ਾਂ ਏਹੋ ਆਖਿਆ ਕਰਦੇ ਸਨ ਕਿ ਧੀ ਭਾਵੇਂ ਸਿੱਖ ਦੀ ਹੋਵੇ ਜਾਂ  ਹਿੰਦੂ ,ਮੁਸਲਮਾਨ, ਈਸਾਈ ਦੀ ਹੋਵੇ ਉਨ੍ਹਾਂ ਦੀਆਂ ਇੱਜ਼ਤਾਂ ਦੀ ਰਾਖੀ ਕਰਨਾ ਸਾਡਾ ਪਹਿਲਾ ਫਰਜ਼ ਹੈ। ਜਦ ਕੇ ਜੋ ਸਾਧ ਬਲਾਤਕਾਰੀ ਹਨ ਉਨ੍ਹਾਂ ਨੂੰ ਜ਼ਮਾਨਤ ਤੇ ਛੱਡਿਆ ਜਾਂਦਾ ।ਪਰ ਇਕ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਚ ਡੱਕ ਕੇ ਰੱਖੇ ਜਾਂਦੇ ਹਨ  । ਜਦ ਕਿ ਆਖ਼ਰ ਧੀਆਂ ਦੀਆਂ ਇੱਜ਼ਤਾਂ ਦੇ ਰਾਖੇ ਦੀਆਂ ਤਸਵੀਰਾਂ ਤੋਂ ਕਿਉਂ ਡਰਦੀਆਂ ਨੇ ਸਰਕਾਰਾਂ। ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਹੁਣ ਸਮੁੱਚੀ ਸਿੱਖ ਕੌਮ ਨੂੰ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਜ਼ਰੂਰ ਇਕੱਠੇ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾ ਸਕੀਏ ਅਤੇ ਆਪਣੇ ਜੁਝਾਰੂਆਂ ਨੂੰ ਜਲਦ ਜੇਲ੍ਹਾਂ ਤੋਂ ਰਿਹਾਅ ਕਰਵਾ ਸਕੀਏ। ਇਸ ਮੌਕੇ ਅਮਰਜੀਤ ਸਿੰਘ ਸਰਾਭਾ,ਪਰਦੀਪ ਸਿੰਘ ਅੱਬੂਵਾਲ,ਲਵਪ੍ਰੀਤ ਸਿੰਘ ਲੁਧਿਆਣਾ,ਚਰਨਪ੍ਰੀਤ ਸਿੰਘ ਲੁਧਿਆਣਾ,ਕੁਲਵਿੰਦਰ ਸਿੰਘ ਲੁਧਿਆਣਾ,ਹਰਬੰਸ ਸਿੰਘ ਹਿੱਸੋਵਾਲ, ਗੁਲਜ਼ਾਰ ਸਿੰਘ ਮੋਹੀ,ਦਵਿੰਦਰ ਸਿੰਘ ਕਾਲੀ ਸਰਾਭਾ,ਗੱਗਾ ਸਰਾਭਾ,ਮੇਵਾ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।