You are here

ਪੰਜਾਬ

ਸਨਮਤੀ ਵਿਮਲ ਜੈਨ ਸਕੂਲ ਦੀਆਂ 5 ਵਿਦਿਆਰਥਣਾਂ ਮੈਰਿਟ ਵਿਚ ਆਈਆਂ

ਜਗਰਾਉ 29 ਜੂਨ (ਅਮਿਤਖੰਨਾ)ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚੋਂ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਨੇ ਇਸ ਸਾਲ ਵੀ ਆਪਣੀ ਚੜ੍ਹਤ ਬਰਕਰਾਰ ਰੱਖੀ  ਡਾਇਰੈਕਟਰ ਮੈਡਮ ਸ਼ਸ਼ੀ ਜੈਨ ਨੇ ਨਤੀਜੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 220 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਮੁੱਚਾ ਨਤੀਜਾ ਬਹੁਤ ਸ਼ਾਨਦਾਰ ਰਿਹਾ 100 ਪ੍ਰਤੀਸ਼ਤ ਨਤੀਜੇ ਦੇ ਨਾਲ ਸਕੂਲ ਦੇ 5 ਵਿਦਿਆਰਥੀਆਂ ਨੇ ਬੋਰਡ ਵੱਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਵਿਚ ਆਪਣਾ ਨਾਮ  ਦਰਜ ਕਰਵਾਇਆ ਪ੍ਰੀਆ ਨੇ 98.8% ਪਰਸੈਂਟ ਪਰਸੈਂਟ ਅੰਕਾਂ ਨਾਲ ਪੰਜਾਬ ਵਿੱਚੋਂ ਚੌਥਾ ਕਾਮਰਸ ਗਰੁੱਪ ਵਿੱਚੋਂ ਪੰਜਾਬ ਅਤੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ  ਪ੍ਰਗਤੀ ਗੋਇਲ ਨੇ 98.6% ਅੰਕਾਂ ਨਾਲ ਪੰਜਾਬ ਵਿੱਚੋਂ ਪੰਜਵਾਂ ਕਾਮਰਸ ਗਰੁੱਪ ਵਿੱਚੋਂ ਪੰਜਾਬ ਅਤੇ ਜ਼ਿਲ੍ਹੇ ਵਿੱਚੋਂ ਤੀਜਾ ਹਰਮਨਪ੍ਰੀਤ ਕੌਰ ਨੇ 98.2% ਪਰਸੈਂਟ ਅੰਕਾਂ ਨਾਲ  ਪੰਜਾਬ ਵਿੱਚੋਂ ਸੱਤਵਾਂ ਕਮਰਸ ਵਿੱਚੋਂ ਪੰਜਵਾਂ ਅਤੇ ਜ਼ਿਲ੍ਹੇ ਚੋਂ ਪੰਜਵਾਂ ਸਾਇੰਸ ਗਰੁੱਪ ਦੀ ਗੁਰਲੀਨ ਕੌਰ ਨੇ 98%ਅੰਕਾਂ ਨਾਲ ਪੰਜਾਬ ਵਿੱਚੋਂ ਅੱਠਵਾਂ ਸਾਇੰਸ ਗਰੁੱਪ ਵਿੱਚੋਂ ਪੰਜਾਬ ਵਿੱਚੋਂ ਸੱਤਵਾਂ ਅਤੇ ਜ਼ਿਲ੍ਹੇ ਵਿੱਚੋਂ ਤੀਜਾ  ਸਥਾਨ ਸਿਮਰਨਦੀਪ ਕੌਰ ਨੇ 97.8%ਅੰਕਾਂ ਨਾਲ ਪੰਜਾਬ ਵਿੱਚੋਂ ਨੌਵਾਂ ਕਾਮਰਸ ਗਰੁੱਪ ਵਿੱਚੋਂ ਪੰਜਾਬ ਅਤੇ ਜ਼ਿਲ੍ਹੇ ਵਿਚੋਂ ਸੱਤਵਾਂ ਸਥਾਨ ਪ੍ਰਾਪਤ ਕੀਤਾ  ਡਾਇਰੈਕਟਰ ਮੈਡਮ ਸ਼ਸ਼ੀ ਜੈਨ ਨੇ ਬਹੁਤ ਖੁਸ਼ ਹੁੰਦੇ ਹੋਏ ਦੱਸਿਆ ਕਿ 90 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ 20 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਜੋ ਕਿ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ  ਸਕੂਲ ਦੇ ਪ੍ਰਧਾਨ ਰਮੇਸ਼ ਜੈਨ, ਉਪ ਪ੍ਰਧਾਨ ਕਾਂਤਾ ਸਿੰਗਲਾ ,ਸੈਕਟਰੀ ਮਹਾਂਵੀਰ ਜੈਨ, ਡਾਇਰੈਕਟਰ ਮੈਡਮ ਸ਼ਸ਼ੀ ਜੈਨ ਪ੍ਰਿੰਸੀਪਲ ਸੁਪਰੀਆ ਖੁਰਾਨਾ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ  ਅਤੇ ਵਧਾਈ ਦਿੰਦੇ ਹੋਏ ਸੁਨਹਿਰੀ ਭਵਿੱਖ ਸੰਬੰਧੀ ਸ਼ੁਭਕਾਮਨਾਵਾਂ ਦਿੱਤੀਆਂ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਮਾਤਾ ਪਿਤਾ ਦੇ ਸਹਿਯੋਗ ਤੇ ਵਿਦਿਆਰਥੀਆਂ ਦੀ ਲਗਨ ਨੂੰ ਜਾਂਦਾ ਹੈ

ਲੁੱਟ ਖੋਹ ਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਣ-ਸੁਲਝੇ ਕਤਲ ਦਾ ਮੁਕੱਦਮਾ ਟਰੇਸ ਕਰਨ ਦੇ ਨਾਲ-2 ਤਿੰਨ ਹੋਰ ਅੰਨੇ ਕਤਲ ਵੀ ਟਰੇਸ ਕੀਤੇ

ਫਤਹਿਗੜ੍ਹ ਸਾਹਿਬ 29 ਜੂਨ  (ਰਣਜੀਤ ਸਿੱਧਵਾਂ) :  ਡਾ. ਰਵਜੋਤ ਗਰੇਵਾਲ, ਸੀਨੀਅਰ ਕਪਤਾਨ ਪੁਲਿਸ, ਫਤਿਹਗੜ੍ਹ ਸਾਹਿਬ, ਸ੍ਰੀ ਰਾਜਪਾਲ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਡੀ), ਫਗਸ ਅਤੇ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜਨ ਫਤਹਿਗੜ੍ਹ ਸਾਹਿਬ ਜੀ ਦੇ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਅੰਨੇ ਕਤਲ ਅਤੇ ਅਣ- ਸੁਲਝੇ ਕੇਸਾਂ ਨੂੰ ਟਰੇਸ ਕਰਨ ਸਬੰਧੀ ਇੰਸਪੈਕਟਰ ਸੰਦੀਪ ਸਿੰਘ ਮੁੱਖ ਅਫਸਰ ਥਾਣਾ ਫਤਿਹਗੜ ਸਾਹਿਬ ਨੇ ਮੁਕੱਦਮਾ ਨੰ. 113 ਮਿਤੀ 23-06-2022 ਅਧ 379ਬੀ 34 ਆਈਪੀਸੀ ਥਾਣਾ ਵਗਸ ਵਿੱਚ ਗੁਪਤ ਸੂਚਨਾ ਦੇ ਆਧਾਰ ਪਰ ਮਿਤੀ ਨੂੰ 23-06-2022 ਨੂੰ ਦੇਸੀ ਸਤਪਾਲ ਸਿੰਘ ਉਰਫ ਕਾਲਾ ਪੁੱਤਰ ਭੀਮ ਸਿੰਘ ਵਾਸੀ ਪਿੰਡ ਮੋਵਾਲ ਬਾਲਮੀਕ ਕਲੋਨੀ ਜਿਲਾ ਸੰਗਰੂਰ ਅਤੇ ਦੋਸੀ ਸੋਨੂੰ ਉਰਫ ਗੁੱਜਰ ਪੁੱਤਰ ਜਲਾਲ ਕਟਾਰੀਆ ਵਾਸੀ ਪਿੰਡ ਮਈਆ ਸਰਬਨ, ਥਾਣਾ ਨੰਨਾਲ, ਤਹਿਸੀਲ ਹਰਦੋਈ ਯੂ.ਪੀ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਖੋਰ ਕੀਤਾ ਮੋਬਾਇਲ ਬ੍ਰਾਮਦ ਕੀਤਾ ਗਿਆ। ਇਸ ਉਪਰੰਤ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਉਨ੍ਹਾਂ ਦਾ ਮਾਨਯੋਗ ਅਦਾਲਤ ਪਾਸ (15 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕਰਨ ਸਮੇਂ ਦੋਸ਼ੀਆਂ ਨੇ ਮੰਨਿਆ ਕਿ ਉਹਨਾਂ ਨੇ ਆਪਣੇ ਇੱਕ ਹੋਰ ਸਾਥੀ ਰਾਜ ਨਾਮ ਦੇ ਵਿਅਕਤੀ ਨਾਲ ਮਿਲਕੇ ਮਿਤੀ 23/24-05-2022 ਦੀ ਦਰਮਿਆਨੀ ਰਾਤ ਨੂੰ ਬਸ ਸਟੈਂਡ ਫਤਹਿਗੜ ਸਾਹਿਬ ਵਿਖੇ ਸਤਪਾਲ ਉਰਫ ਬਬਲੀ (ਮੋਰੀ) ਪੁੱਤਰ ਖੁਸ਼ੀ ਰਾਮ ਵਾਸੀ ਮੁਹੱਲਾ ਪੁਰਾ ਥਾਣਾ ਬਸੀ ਪਠਾਣਾਂ ਦੇ ਗਲ ਵਿੱਚ ਪਰਨਾ ਪਾ ਕੇ ਗਲ ਘੁੱਟ ਕੇ ਕਤਲ ਕਰਕੇ ਉਸਦੀ ਨਦੀ ਵਗੈਰਾ ਲੈ ਗਏ ਸੀ, ਕਿਉਂਕਿ ਦੋਸ਼ੀ ਸੋਨੂੰ ਉਰਵ ਗੁੱਜਰ ਦੀ ਕਾਫੀ ਸਮਾਂ ਪਹਿਲਾਂ ਮ੍ਰਿਤਕ ਸਤਪਾਲ ਉਰਫ ਬਬਲੀ ਮੋਚੀ ਨਾਲ ਕਿਸੇ ਗੱਲ ਤੋਂ ਲੜਾਈ ਝਗੜਾ ਹੋ ਗਿਆ ਸੀ, ਇਸੇ ਕਾਰਨ ਹੀ ਉਸਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਸਤਪਾਲ ਉਰਫ ਬਬਲੀ (ਮੋਰੀ) ਦਾ ਕਤਲ ਕੀਤਾ ਹੈ।  ਡਾ. ਰਵਜੋਤ ਗਰੇਵਾਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਤਿਹਗੜ੍ਹ ਸਾਹਿਬ ਨੇ ਦੱਸਿਆ, ਕਿ ਸਤਪਾਲ ਉਰਫ ਬਬਲੀ (ਮੋਦੀ) ਦੇ ਕਤਲ ਸਬੰਧੀ ਮੁਕੱਦਮਾ ਨੰਬਰ 94 ਮਿਤੀ 24-05-2022 ਅ/ਧ 302, 34 ਹਿੰ:ਦੰ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਉਕਤ ਦੋਸ਼ੀਆਂ ਨੂੰ ਇਸ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ। ਇਸੇ ਪੁੱਛਗਿੱਛ ਦੌਰਾਨ ਹੀ ਬਿਨਾਂ ਦੋਸ਼ੀਆਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਤਿੰਨ ਹੋਰ ਵਿਅਕਤੀਆਂ ਦਾ ਵੀ ਗੱਲ ਘੱਟ ਕੇ ਕਤਲ ਕਰਨ ਬਾਰੇ ਮੰਨਿਆ ਹੈ। ਦੋਸ਼ੀ ਸਤਪਾਲ ਸਿੰਘ ਅਤੇ ਸੋਨੂੰ ਉਰਫ ਗੁੱਜਰ ਨੂੰ ਅੱਜ ਪੇਸ਼ ਅਦਾਲਤ ਕਰਕੇ ਮਾਨਯੋਗ ਅਦਾਲਤ ਦੇ ਹੁਕਮ ਨਾਲ ਮੁਕੱਦਮਾ ਨੰਬਰ 94 ਮਿਤੀ 21-125 2022 ਅਧ 302, 34 ਹਿੰ ਦ ਥਾਣਾ ਵਗਸ ਵਿੱਚ ਗ੍ਰਿਫ਼ਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆ ਪਾਸੋਂ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਦੋਸ਼ੀਆਂ ਵੱਲੋਂ ਦੱਸੇ ਅਨੁਸਾਰ ਮੁੱਖ ਅਫ਼ਸਰ   ਥਾਣਾ ਅਨੰਦਪੁਰ ਸਾਹਿਬ ਅਤੇ ਮੁੱਖ ਅਫ਼ਸਰ ਥਾਣਾ ਕੀਰਤਪੁਰ ਸਾਹਿਬ ਨਾਲ ਤਾਲਮੇਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਪ ਮੰਡਲ ਮੈਜਿਸਟ੍ਰੇਟ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਸਬੰਧੀ ਮੀਟਿੰਗ

ਫਾਜ਼ਿਲਕਾ 29 ਜੂਨ (ਰਣਜੀਤ ਸਿੱਧਵਾਂ) :
ਚੇਅਰਮੈਨ, ਸਬ-ਡਵੀਜਨਲ ਕਮੇਟੀ-ਕਮ ਉਪ ਮੰਡਲ ਮੈਜਿਸਟ੍ਰੇਟ ਫਾਜ਼ਿਲਕਾ ਸ਼੍ਰੀ ਰਵਿੰਦਰ ਸਿੰਘ ਅਰੌੜਾ ਦੀ ਪ੍ਰਧਾਨਗੀ ਹੇਠ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਰਜਿਸਟਰਡ ਲਾਭਪਾਤਰੀਆਂ ਵੱਲੋਂ ਆਨਲਾਈਨ ਪ੍ਰਾਪਤ ਅਰਜੀਆਂ ਨੂੰ ਵਿਚਾਰਨ ਸਬੰਧੀ ਗਠਿਤ ਸਬ-ਡਵੀਜਨਲ ਕਮੇਟੀ ਫਾਜਿਲਕਾ ਦੀ ਮੀਟਿੰਗ ਕੀਤੀ ਗਈ। ਸਬ-ਡਵੀਜਨ ਫਾਜ਼ਿਲਕਾ ਨਾਲ ਸਬੰਧਤ ਪ੍ਰਾਪਤ ਹੋਈਆਂ ਵੱਖ-ਵੱਖ ਭਲਾਈ ਸਕੀਮਾਂ ਅਧੀਨ ਕੁੱਲ 2027 ਅਰਜੀਆਂ ਕੁਲ ਰਕਮ ਰੁਪਏ 3,30,65,406/- (ਤਿੰਨ ਕਰੌੜ, ਤੀਹ ਲੱਖ, ਪੈਂਹਟ ਹਜ਼ਾਰ, ਚਾਰ ਸੋਂ ਛੇ ਰੁਪਏ) ਦੀ ਪੜਚੋਲ ਸਮੂਹ ਕਮੇਟੀ ਮੈਂਬਰਾਂ ਵੱਲੋਂ ਕੀਤੀ ਗਈ। ਇਸ ਦੌਰਾਨ ਸਾਰੇ ਸਬੰਧਤ ਲਾਭਪਾਤਰੀ ਅਤੇ ਉਨ੍ਹਾਂ ਦੀਆਂ ਅਰਜੀਆਂ ਰੂਲਾਂ ਮੁਤਾਬਕ ਯੋਗ ਪਾਈਆਂ ਗਈਆ। ਕਮੇਟੀ ਮੈਬਰਾਂ ਵੱਲੋ ਇਹਨਾਂ ਅਰਜੀਆਂ ਨੂੰ ਪ੍ਰਵਾਨਗੀ ਦਿੰਦੇ ਹੋਏ ਅਗਲੀ ਕਾਰਵਾਈ ਲਈ ਮਾਨਯੋਗ ਡਿਪਟੀ ਕਮਿਸ਼ਨਰ, ਫਾਜਿਲਕਾ ਜੀ ਨੂੰ ਭੇਜਣ ਬਾਰੇ ਸਹਿਮਤੀ ਦਿੱਤੀ ਗਈ। ਸ਼੍ਰੀ ਬਲਜੀਤ ਸਿੰਘ, ਸਹਾਇਕ ਕਿਰਤ ਕਮਿਸ਼ਨਰ, ਫਾਜ਼ਿਲਕਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਉਸਾਰੀ ਕਿਰਤੀਆਂ ਨੂੰ ਬੋਰਡ ਵੱਲੋ ਜਾਰੀ ਸਕੀਮਾਂ ਦਾ ਲਾਭ ਦਿੱਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀਆਂ ਜਿਵੇਂ ਕਿ ਰਾਜ ਮਿਸਤਰੀ/ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ/ਤਰਖਾਣ, ਵੈਲਡਰ, ਇਲੈਕਟ੍ਰੀਸ਼ੀਅਨ, ਸੀਵਰਮੈਨ, ਮਾਰਬਲ/ਟਾਈਲਾਂ ਲਗਾਉਣ ਵਾਲੇ, ਫਰਸ਼ ਰਗੜਾਈ ਵਾਲੇ, ਪੇਂਟਰ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾਉਣ, ਦਾ ਕੰਮ ਆਦਿ ਕਰਨ ਵਾਲੇ ਅਤੇ ਕਿਸੇ ਸਰਕਾਰੀ, ਅਰਧ-ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿੱਚ ਇਮਾਰਤਾਂ, ਸੜਕਾਂ, ਨਹਿਰਾਂ, ਬਿਜਲੀ ਦੇ ਉਤਪਾਦਨ, ਜਾਂ ਟੈਲੀਫੋਨ, ਤਾਰ, ਰੇਡੀਓ, ਰੇਲ, ਹਵਾਈ ਅੱਡੇ ਆਦਿ ਵਿਖੇ ਉਸਾਰੀ ਮੁਰੰਮਤ, ਰੱਖ-ਰਖਾਵ ਜਾਂ ਤੋੜ੍ਹ-ਫੋੜ੍ਹ ਦੇ ਕੰਮ ਲਈ ਕੁਸ਼ਲ, ਅਰਧ-ਕੁਸ਼ਲ ਕਾਰੀਗਰ ਦੇ ਤੌਰ ਤੇ ਤਨਖਾਹ ਜਾਂ ਮਿਹਨਤਾਨਾ ਲੈ ਕੇ ਕੰਮ ਕਰਦੇ ਹੋਣ, ਉਸਾਰੀ ਕਿਰਤੀ ਅਖਵਾਉਂਦੇ ਹਨ। ਇਸ ਤੋਂ ਇਲਾਵਾ ਭੱਠਿਆਂ ਤੇ ਪਥੇਰ, ਕੱਚੀ ਇੱਟ ਤੀ ਭਰਾਈ ਵਾਲੇ, ਟੈਂਟ ਲਗਾਉਣ ਵਾਲੇ, ਹੋਰਡਿੰਗ, ਬੈਨਰ ਬਣਾਉਣ ਦਾ ਕੰਮ ਕਰਦੇ ਵਰਕਰ ਉਸਾਰੀ ਕਿਰਤੀ ਅਖਵਾਉਂਦੇ ਹਨ। ਜੇਕਰ ਤੁਹਾਡੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿੱਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ, ਬੋਰਡ ਦੇ ਮੈਂਬਰ ਬਣ ਸਕਦੇ ਹੋ। ਇਕ ਵਾਰ ਬੋਰਡ ਪਾਸ ਬਤੌਰ  ਲਾਭਪਤਾਰੀ ਰਜਿਸਟਰਡ ਹੋਣ ਉਪਰੰਤ, ਪੰਜੀਕ੍ਰਿਤ ਉਸਾਰੀ ਕਿਰਤੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਲੋਂ ਚਲਾਈਆਂ ਜਾ ਰਹੀਆਂ ਹੇਠ ਲਿਖਿਆ ਭਲਾਈ ਸਕੀਮਾਂ ਦਾ ਲਾਭ ਲੇ ਸਕਦੇ ਹਨ। ਸਹਾਇਕ ਕਿਰਤ ਕਮਿਸ਼ਨਰ, ਫਾਜਿਲਕਾ ਵੱਲੋਂ ਦੱਸਿਆ ਗਿਆ ਕਿ ਬੋਰਡ ਅਧੀਨ ਸਕੀਮਾਂ ਵਿੱਚ ਆਯੂਸ਼ਮਾਨ ਭਾਰਤ-ਸਰਬਤ ਸਿਹਤ ਬੀਮਾ ਯੋਜਨਾ ਅਧੀਨ ਪੰਜੀਕ੍ਰਿਤ ਲਾਭਪਾਤਰੀ ਅਤੇ ਉਸ ਦੇ ਪਰਿਵਾਰ  ਨੂੰ 5 ਲੱਖ ਰੁਪੈ ਸਲਾਨਾ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ, ਐਕਸਗ੍ਰੇਸ਼ੀਆ ਸਕੀਮ ਅਧੀਨ 4 ਲੱਖ ਰੁਪਏ, ਉਸਾਰੀ ਕਿਰਤੀਆਂ ਦੇ ਬੱਚਿਆ ਲਈ ਵਜੀਫਾ ਦੇਣ ਬਾਰੇ ਸਕੀਮ, ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਲੜਕੀਆਂ ਦੀ ਸ਼ਾਦੀ ਤੇ ਸ਼ਗਨ ਸਕੀਮ 31,000/- ਰੁਪਏ, ਕਿਰਤੀਆਂ ਨੂੰ ਛੁੱਟੀ ਦੋਰਾਨ ਯਾਤਰਾ ਲਈ 2000/- ਰੁਪਏ, ਕਿਰਤੀਆਂ ਅਤੇ ਉਹਨਾਂ ਦੇ ਆਸ਼ਰਤਾਂ ਵਾਸਤੇ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ 1,00,000/- ਰੁਪਏ ਤੱਕ ਦੇ ਖਰਚੇ ਦੀ ਪ੍ਰਤੀ-ਪੂਰਤੀ ਬਾਰੇ ਸਕੀਮ, ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ “ਐਨਕ (ਨਜ਼ਰ ਦੇ ਚਸ਼ਮੇ 800/-ਰਪੁਏ), (ਦੰਦ’5000/- ਰੁਪਏ  ਅਤੇ ਸੁਣਨ-ਯੰਤਰ 6000/- ਰੁਪਏ) ਲਗਵਾਉਣ ਲਈ ਵਿੱਤੀ ਸਹਾਇਤਾ ਦੇਣ ਬਾਰੇ ਸਕੀਮ, ਪੰਜੀਕ੍ਰਿਤ ਉਸਾਰੀ ਕਿਰਤੀ ਦੀ ਜਾਂ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋਣ ਉਪਰੰਤ ਪੰਜਾਬ ਰਾਜ ਵਿੱਚ ਉਸਦੇ ਦਾਹ ਸੰਸਕਾਰ ਅਤੇ ਅੰਤਿਮ ਕ੍ਰਿਆ-ਕ੍ਰਮ ਦੇ ਖਰਚੇ ਲਈ 20,000/- ਦੀ ਵਿੱਤੀ ਸਹਾਇਤਾ ਦੇਣ ਬਾਰੇ ਭਲਾਈ ਸਕੀਮ, ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਆਪਣੇ ਪਹਿਲੇ ਦੋ ਬੱਚਿਆਂ ਦੇ ਜਨਮ ਸਮੇ ਪੁਰਸ਼ ਲਾਭਪਾਤਰੀ ਨੂੰ ਪ੍ਰਸੂਤਾ ਸਕੀਮ ਅਧੀਨ 5000/- ਦੀ ਅਤੇ ਇਸਤਰੀ ਲਾਭਪਾਤਰੀ ਨੂੰ 21000/- ਰੁਪਏ ਦੀ ਸਹਾਇਤਾ ਰਾਸ਼ੀ, ਲਾਭਪਾਤਰੀਆਂ ਦੀ ਲੜਕੀ ਦੇ ਜਨਮ ਸਮੇਂ 51000/- ਰੁਪਏ ਦੀ ਫਿਕਸ ਰਾਸ਼ੀ ਜਮ੍ਹਾਂ ਕਰਵਾਉਣ ਬਾਰੇ ਸਕੀਮ,ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ 20,000/- ਰੁਪਏ ਵਿਤੀ ਸਹਾਇਤਾ ਪ੍ਰਤੀ ਸਾਲ ਸਕੀਮ, ਉਸਾਰੀ ਕਿਰਤੀ ਨੂੰ 60 ਸਾਲ ਦੀ ਉਮਰ ਉਪਰੰਤ ਪੈਨਸ਼ਨ ਸਕੀਮ ਆਦਿ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਉਪ-ਮੰਡਲ ਮੈਜਿਸਟ੍ਰੇਟ, ਫਾਜਿਲਕਾ ਵੱਲੋਂ ਉਸਾਰੀ ਕਿਰਤੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸੇਵਾ ਕੇਂਦਰਾਂ ਵਿੱਚ ਜਾ ਕੇ ਲਾਭਪਾਤਰੀ ਰਜਿਸਟਰਡ ਹੋਣ ਲਈ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ ਗਿਆ।

ਪਹਿਲੀ ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਨਿਰਮਾਣ, ਆਯਾਤ, ਸਟਾਕਿੰਗ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ - ਡਿਪਟੀ ਕਮਿਸ਼ਨਰ ਸੁਰਭੀ ਮਲਿਕ

- ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਅੱਜ ਬੱਚਤ ਭਵਨ ਵਿਖੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ

- ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਕੀਤੀ ਸ਼ਮੂਲੀਅਤ

ਲੁਧਿਆਣਾ, 29 ਜੂਨ (ਰਣਜੀਤ ਸਿੱਧਵਾਂ) :  ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਚੰਡੀਗੜ੍ਹ (ਐਮ.ਓ.ਈ.ਐਫ. ਅਤੇ ਸੀ.ਸੀ.), ਨਵੀਂ ਦਿੱਲੀ, ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ ਜੀ.ਐਸ.ਆਰ. 571(ੲ) ਮਿਤੀ 12-08-2021 ਰਾਹੀਂ, 01 ਜੁਲਾਈ, 2022 ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਨਿਰਮਾਣ, ਆਯਾਤ, ਸਟਾਕਿੰਗ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਅੱਜ ਸਥਾਨਕ ਬੱਚਤ ਭਵਨ, ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ, ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀਮਤੀ ਅਨੀਤਾ ਦਰਸ਼ੀ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਪੂਨਮ ਪੀ੍ਰਤ ਕੌਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਵਾਤਾਵਰਣ ਇੰਜੀਨੀਅਰ ਸ. ਜੀ.ਐਸ.ਗਿੱਲ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਰੋਜ਼ਾਨਾ ਦੇ ਕੰਮਾਂ, ਦਫ਼ਤਰਾਂ ਅਤੇ ਅੰਤਰ-ਵਿਭਾਗੀ ਮੀਟਿੰਗਾਂ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ। ਉਨ੍ਹਾ ਸਬੰਧਤ ਸਾਰੇ ਵਿਭਾਗਾਂ ਨੂੰ ਸਿੰਗਲ ਯੂਜ ਪਲਾਸਟਿਕ ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਸੱਚੀ ਭਾਵਨਾ ਨਾਲ ਲਾਗੂ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਸਿੰਗਲ ਯੂਜ਼ ਪਲਾਸਟਿਕ ਦੀ ਪਾਬੰਦੀ ਬਾਰੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ. ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਕੋਤਾਹੀ ਵਰਤੀ ਗਈ ਤਾਂ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਐਨਵਾਇਰਲਮੈਂਟਲ ਇੰਜੀਨੀਅਰ ਸ. ਜੀ.ਐਸ.ਗਿੱਲ ਵੱਲੋਂ ਸਿੰਗਲ ਯੂਜ਼ ਪਲਾਸਟਿਕ ਦੀ ਪਾਬੰਦੀ ਬਾਰੇ ਭਾਰਤ ਸਰਕਾਰ ਦੇ ਮਹੱਤਵਪੂਰਨ ਨਿਰਦੇਸ਼ਾਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ। ਉਨ੍ਹਾਂ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਕਿਸਮ, ਇਸ ਦੇ ਮਾੜੇ ਪ੍ਰਭਾਵਾਂ ਅਤੇ ਸਰਕਾਰ ਦੁਆਰਾ ਪਾਬੰਦੀਸ਼ੁਦਾ ਵਸਤੂਆਂ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਪਲਾਸਟਿਕ ਸਟਿਕਸ, ਕਟਲਰੀ ਆਈਟਮਾਂ, ਸਜਾਵਟ ਲਈ ਪੋਲੀਸਟਾਈਰੀਨ (ਥਰਮੋਕੋਲ), ਪੈਕੇਜਿੰਗ/ਰੈਪਿੰਗ ਫਿਲਮਾਂ, 100 ਮਾਈਕਰੋਨ ਤੋਂ ਘੱਟ ਪੀ.ਵੀ.ਸੀ. ਬੈਨਰ ਅਤੇ ਅਜਿਹੀਆਂ ਹੋਰ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ 'ਤੇ 01 ਜੁਲਾਈ, 2022 ਤੋਂ ਐਮ.ਓ.ਈ.ਐਫ. ਅਤੇ ਸੀ.ਸੀ. ਭਾਰਤ ਸਰਕਾਰ ਦੁਆਰਾ ਪਾਬੰਦੀ ਲਗਾਈ ਗਈ ਹੈ।ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ, ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਸ੍ਰੀ ਸੰਜੀਵ ਕੁਮਾਰ, ਪੀ.ਪੀ.ਸੀ.ਬੀ. ਦੇ ਕਾਰਜ਼ਕਾਰੀ ਇੰਜੀਨੀਅਰ ਡਾ. ਐਮ.ਐਲ. ਚੌਹਾਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵਲੋਂ ਵੈਬੀਨਾਰ ਭਲਕੇ

ਲੁਧਿਆਣਾ, 29 ਜੂਨ (ਰਣਜੀਤ ਸਿੱਧਵਾਂ) : ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਵਲੋਂ ਭਲਕੇ 30 ਜੂਨ ਨੂੰ ਇਕ ਵੈਬੀਨਾਰ ਦਾ ਆਯੋਜਨ ਲਾਈਵ ਫੇਸਬੁਕ ਸ਼ੈਸ਼ਨ ਰਾਹੀਂ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਡਿਪਟੀ ਡਾਇਰੈਕਟਰ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਆਨਲਾਈਨ ਵੈਬੀਨਾਰ ਭਲਕੇ 30 ਜੂਨ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵੈਬੀਨਾਰ ਸ਼ੈਸ਼ਨ ਰਾਹੀਂ ਪ੍ਰਾਰਥੀਆਂ ਨੂੰ ਭਵਿੱਖ ਵਿੱਚ ਪਰਸਨੈਲਿਟੀ ਡਿਵੈਲੋਪਮੈਂਟ, ਇੰਟਰਵਿਊ ਸਬੰਧੀ ਤਕਨੀਕ, ਸ਼ਖਸੀਅਤ ਦਾ ਵਿਕਾਸ ਕਿਸੇ ਵੀ ਇੰਟਰਵਿਊ ਨੂੰ ਕਲੀਅਰ ਕਰਨ ਲਈ ਸੁਝਾਅ ਤੇ ਸਕਿੱਲ ਬਾਰੇ ਜਾਣੂੰ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਾਰਥੀਆਂ ਦੇ ਕੈਰੀਅਰ ਨੂੰ ਸਹੀ ਦਿਸ਼ਾ ਮਿਲ ਸਕੇ। ਮਿਸ ਸੁਖਮਾਨ ਮਾਨ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਵਲੋਂ ਦੱਸਿਆ ਗਿਆ ਕਿ ਭਵਿੱਖ ਵਿਚ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਅਜਿਹੇ ਵੈਬੀਨਾਰ ਲਗਾਤਾਰ ਆਯੋਜਿਤ ਕੀਤੇ ਜਾਣਗੇ ਤਾਂ ਜ਼ੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ।

ਸੀਆਈਏ ਸਟਾਫ਼ ਜਗਰਾਉਂ ਵੱਲੋਂ  ਨਾਜਾਇਜ਼ ਅਸਲੇ ਸਮੇਤ ਦੋ ਕਾਬੂ  

ਜਗਰਾਉਂ, 29 ਜੂਨ (ਰਣਜੀਤ ਸਿੱਧਵਾਂ) :-  ਸੀਨੀਅਰ ਪੁਲਿਸ ਕਪਤਾਨ ਦੀਪਕ ਹਿਲੋਰੀ ਲੁਧਿਆਣਾ ਦਿਹਾਤੀ ਜੀ ਦੇ ਹੁਕਮਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖ਼ਿਵਲਾਫ਼ ਸਖ਼ਤ ਕਾਰਵਾਈ ਹਿੱਤ ਚਲਾਈ ਮੁਹਿੰਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ  ਅਨਿਲ ਕੁਮਾਰ ਭਨੋਟ ਪੀ. ਪੀ. ਐੱਸ. /ਡੀ. ਐੱਸ. ਪੀ. (ਡੀ ) ਜਗਰਾਉਂ ਦੀ ਨਿਗਰਾਨੀ ਹੇਠ ਇੰਸਪੈਕਟਰ ਦਲਵੀਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਜਗਰਾਓਂ ਦੀ ਅਗਵਾਈ ਤਹਿਤ ਐੱਸ. ਆਈ. ਕਰਮਜੀਤ ਸਿੰਘ   ਸਮੇਤ ਪੁਲੀਸ ਪਾਰਟੀ ਮੇਨ ਚੌਕ ਮੰਡੀ ਮੁੱਲਾਂਪੁਰ ਮੌਜੂਦ ਸੀ ਤਾਂ ਖਾਸ ਮੁਖ਼ਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਚਰਨ ਕਮਲ ਗਰੇਵਾਲ ਪੁੱਤਰ ਸਤਪਾਲ ਸਿੰਘ ਵਾਸੀ ਫਤਿਹਪੁਰ ਬਾਡ਼ੇਵਾਲ ਅਵਾਲਾ ਰਾਜਗੁਰੂ ਨਗਰ ਲੁਧਿਆਣਾ, ਹਾਲ ਵਾਸੀ ਪੰਜਾਬੀ ਬਾਗ ਸਮਰਾਲਾ ਰੋਡ ਖੰਨਾ ਅਤੇ ਬਬਲੀ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੀ ਧਾਲੀਵਾਲ ਛਾਜਲੀ ਜ਼ਿਲ੍ਹਾ ਸੰਗਰੂਰ, ਇਨ੍ਹਾਂ ਕੋਲ ਨਾਜਾਇਜ਼ ਹਥਿਆਰ ਹਨ ਜੋ ਆਪਣੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਖੰਨਾ ਵਾਇਆ ਲੁਧਿਆਣਾ ਮੰਡੀ ਮੁੱਲਾਂਪੁਰ ਆ ਰਹੇ ਹਨ। ਇਤਲਾਹ ਪੱਕੀ ਹੋਣ ਤੇ ਪੁਲੀਸ ਵੱਲੋਂ ਨਾਕੇ ਦੌਰਾਨ ਉਕਤ ਵਿਅਕਤੀਆਂ ਪਾਸੋਂ ਮੋਟਰਸਾਈਕਲ ਬੁਲਟ  ਕਾਬੂ ਕਰਕੇ ਇਨ੍ਹਾਂ ਪਾਸੋਂ 32 ਬੋਰ ਪਿਸਟਲ ਸਮੇਤ, 01 ਮੈਗਜ਼ੀਨ, 06 ਜ਼ਿੰਦਾ ਕਾਰਤੂਸ, 32 ਬੋਰ ਅਤੇ 01 ਮੈਗਜ਼ੀਨ, 30 ਬੋਰ ਪਿਸਟਲ ਸਮੇਤ 01  ਜਿੰਦਾ ਕਾਰਤੂਸ 30 ਬੋਰ ਬਰਾਮਦ ਕੀਤੇ ਗਏ ।  ਬਬਲੀ ਸਿੰਘ ਨੇ ਪੁੱਛਗਿੱਛ ਦੌਰਾਨ ਇਕ ਹੋਰ 30 ਬੋਰ ਪਿਸਟਲ ਜੋ ਛਾਜਲੀ ਵਿਖੇ ਉਸ ਦੇ ਘਰੋਂ ਹੋਣ ਬਾਰੇ ਇਕਬਾਲ ਕੀਤਾ ਤਾਂ ਉਸ ਦੇ ਘਰੋਂ 30 ਬੋਰ ਪਿਸਟਲ ਦੇਸੀ ਅਤੇ 11 ਜ਼ਿੰਦਾ ਕਾਰਤੂਸ 32 ਬੋਰ ਵੀ ਬਰਾਮਦ ਕੀਤੇ। ਉਕਤ ਵਿਅਕਤੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਦੋਨੋਂ ਗਰਮ ਖਿਆਲੀ ਹਨ ਅਤੇ ਇਹ ਦੋਨੋਂ ਪਿਸਤੌਲ ਅਤੇ ਕਾਰਤੂਸ ਮੱਧ ਪ੍ਰਦੇਸ ਤੋਂ ਖਰੀਦ ਕਰ ਕੇ ਲੈ ਕੇ ਆਏ ਸਨ। ਉਕਤ ਵਿਅਕਤੀਆਂ ਨੇ ਆਪਣੇ ਆਪ ਨੂੰ ਪੰਜਾਬ ਵਿੱਚ ਗਰਮ ਖਿਆਲੀ ਦੇ ਤੌਰ ਤੇ ਪੇਸ਼ ਕਰਕੇ ਬਾਹਰ ਬੈਠੇ ਖਾਲਿਸਤਾਨੀ ਪੱਖੀ ਲੋਕਾਂ ਪਾਸੋਂ ਪੈਸੇ ਕਮਾਉਣ ਦਾ ਜ਼ਰੀਆ ਬਣਾਉਣਾ ਸੀ। ਉਕਤ ਵਿਅਕਤੀਆਂ ਤੇ ਆਰਮਜ਼ ਐਕਟ ਅਧੀਨ ਥਾਣਾ ਦਾਖਾ ਵਿਖੇ ਕੇਸ ਰਜਿਸਟਰ ਕੀਤਾ ਗਿਆ ।ਪੁਲਿਸ  ਵੱਲੋਂ ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ  ਹੋਰ ਪੁੱਛਗਿੱਛ ਕੀਤੀ ਜਾਵੇਗੀ ।

 

ਬੂਟੇ ਲਗਾ ਕੇ ਮੈਰਿਜ ਐਨਵਰਸਰੀ ਮਨਾਈ ਗਈ

ਧਰਮਕੋਟ 29 ਜੂਨ(ਮਨੋਜ ਕੁਮਾਰ ਨਿੱਕੂ )ਪੂਜਨੀਕ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ  ਪ੍ਰੇਰਨਾ ਦੁਆਰਾ ਚਲਾਈ ਗਈ ਮੁਹਿੰਮ ਤੇ ਅੱਜ ਬਲਾਕ ਧਰਮਕੋਟ ਡੇਰਾ ਸੱਚਾ ਸੌਦਾ ਦੇ ਸੱਚ ਕਹੂੰ ਅਖਬਾਰ ਦੇ ਜਿੰਮੇਵਾਰ ਕਰਮਜੀਤ ਸਿੰਘ ਲੱਕੀ ਧਰਮਕੋਟ ਜੀ ਨੇ ਅੱਜ ਅਪਣੀ 25 ਵੀ ਮੈਰਿਜ ਐਨਵਰਸਰੀ ਤੇ  ਬੂਟੇ ਲਾਏ ਅਤੇ ਨਾਮ ਚਰਚਾ ਕਰਵਾ ਕੇ ਮੈਰਿਜ ਐਨਵਰਸਰੀ ਮਨਾਈ ਗਈ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਆਪਾ ਸਾਰਿਆ ਨੂੰ ਬੂਟੇ ਲਾਉਣੇ ਚਾਹੀਦੇ ਹਨ  ਚਾਹੇ ਕਿਸੇ ਦੀ ਮੈਰਿਜ ਐਨਵਰਸਰੀ ਜਾਂ ਕਿਸੇ ਦਾ ਜਨਮ ਦਿਨ ਹੋਵੇ ਉਹਨਾਂ ਨੇ ਆਖਿਆ ਕਿ ਸਾਨੂੰ ਸਾਰਿਆ ਨੂੰ ਬੂਟੇ ਲਾਉਣੇ ਚਾਹੀਦਾ ਹੈ ਤਾਂ ਕਿ ਇਸ ਨਾਲ ਜੋ ਵਾਤਾਵਰਨ ਸਾਫ ਹੁੰਦਾ ਹੈ ਅਤੇ ਸਾਨੂੰ ਆਕਸੀਜਨ ਮਿਲਦੀ ਹੈ ਆਉਣ ਵਾਲੀ ਪੀੜੀ ਨੂੰ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਹਰ ਇਕ ਵਿਅਕਤੀ ਤੰਦਰੂਸਤ ਹੋਵੇਗਾ ਅਖੀਰ ਵਿੱਚ ਉਨ੍ਹਾਂ ਆਖਿਆ ਕਿ ਪੂਜਨੀਕ ਸੰਤ ਡਾਂ ਗੁਰਮੀਤ ਰਾਮ  ਰਹੀਮ ਸਿੰਘ ਜੀ ਇੰਸਾਂ ਦੇ ਬਚਨ ਹਨ ਕਿ ਸਾਨੂੰ ਸਭ ਨੂੰ ਬੂਟੇ ਲਗਾਉਣੇ ਚਾਹੀਦੇ ਹਨ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 129ਵਾਂ ਦਿਨ

ਜੋ ਕੁਲਫ਼ੀ ਗਰਮਾ ਗਰਮ ਤੇ ਮਿੱਠੀਆਂ ਮਿਰਚਾਂ ਵੇਚ ਸਕਦੇ ਉਨ੍ਹਾਂ ਲੀਡਰਾਂ ਤੋਂ ਪੰਜਾਬ ਬਚਾ ਲਓ : ਦੇਵ ਸਰਾਭਾ
 ਮੁੱਲਾਂਪੁਰ ਦਾਖਾ, 29 ਜੂਨ ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 129ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਪੰਥ ਕਵੀ ਮੋਹਣ ਸਿੰਘ ਮੋਮਨਾਬਾਦੀ,ਪਲਵਿੰਦਰ ਸਿੰਘ ਜੜ੍ਹਾਂਹਾਂ,ਫ਼ੌਜੀ ਗਿਆਨ ਸਿੰਘ ਸਰਾਭਾ ਕਸ਼ਮੀਰ ਸਿੰਘ ਲੁਧਿਆਣਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਆਮ ਪਾਰਟੀ ਦੀ ਸਰਕਾਰ ਦੇ ਤਿੰਨ ਮਹੀਨਿਆਂ ਪੂਰੇ ਹੋਣ ਦੇ ਬਾਵਜੂਦ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਤੇ ਸੰਗਰੂਰ ਦੇ ਲੋਕਾਂ ਨੇ ਆਪ ਪਾਰਟੀ ਦੇ ਵੱਡੇ ਇਨਕਲਾਬੀਆਂ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ । ਪਰ ਆਪ ਪਾਰਟੀ ਦੇ ਲੀਡਰ ਹਾਲੇ ਵੀ ਵੋਟਾਂ ਚ ਲੋਕਾਂ ਨਾਲ ਕੀਤੇ ਵਾਅਦੇ ਲਾਰੇ ਲਾ ਕੇ ਹੀ ਸਾਰ ਰਹੇ ਨੇ। ਉਨ੍ਹਾਂ ਅੱਗੇ ਆਖਿਆ ਕਿ ਜੋ ਹੱਕ ਮੰਗਦੇ ਨੌਜਵਾਨਾਂ ਨੂੰ ਮਰਵਾ ਦਿੰਦੀਆਂ ਨੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੀ ਆਵਾਜ਼ ਤੇ ਲਗਾਉਂਦੇ ਨੇ ਪਾਬੰਦੀਆਂ। ਹੁਣ ਪੰਜਾਬ ਦੇ ਨੌਜਵਾਨਾਂ ਨੂੰ ਥੋਡ਼੍ਹਾ ਥੋਡ਼੍ਹਾ ਸਮਝ ਤਾਂ ਆਉਣ ਲੱਗਿਆ ਕਿ ਜਿਹੜੇ ਸ਼ਹੀਦ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਡਰਾਮੇ ਕਰਦੇ ਸੀ ਅਸਲ 'ਚ ਇਹ ਲੀਡਰ ਆਰ ਐਸ ਐਸ ਦੀ ਸੋਚ ਤੇ ਪਹਿਰਾ ਦੇਣ ਵਾਲੇ ਹਨ। ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਕੋਲ ਗਾਂਧੀ ਦਾ ਚਰਖਾ ਚਲਾਉਣ ਲਈ ਤਾਂ ਸਮਾਂ ਹੈ । ਪਰ ਜਿਨ੍ਹਾਂ ਦੇਸ਼ ਲਈ ਆਪਣੀਆਂ ਜਾਨਾਂ ਵਾਰੀਆਂ ਉਨ੍ਹਾਂ ਸ਼ਹੀਦਾਂ ਦੇ ਜੱਦੀ ਘਰਾਂ ਦੀ ਖਸਤਾ ਹਾਲਤ ਵੱਲ ਕੋਈ ਧਿਆਨ ਨਹੀਂ।ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਕੁਲਫ਼ੀ ਗਰਮਾ ਗਰਮ ਤੇ ਮਿੱਠੀਆਂ ਮਿਰਚਾਂ ਵੇਚ ਸਕਦੇ ਉਨ੍ਹਾਂ ਲੀਡਰਾਂ ਤੋਂ ਪੰਜਾਬ ਬਚਾ ਲਓ ਕਿਉਂਕਿ ਉਹ ਪੰਜਾਬ ਦੀਆਂ ਸੜਕਾਂ ਬਣਾਉਣ ਨਾਲੋਂ ਟੋਏ ਵਿੱਚ ਡਿੱਗ ਕੇ ਸੱਟ ਖਾਣ ਵਾਲਿਆਂ ਨੂੰ ਸੰਭਾਲਣ ਦੀਆਂ ਗੱਲਾਂ ਕਰਦੇ ਨੇ। ਜਦ ਕਿ ਉਨ੍ਹਾਂ ਦਾ ਸਾਡੀ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦੇ। ਉਥੇ ਹੀ ਸਿੱਖ ਕੌਮ ਦੀਆਂ ਵੱਡੀਆਂ ਮੰਗਾਂ ਜਿਵੇਂ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਰਿਹਾਈ ਬਲ ਵੀ ਕੋਈ ਧਿਆਨ ਨਹੀਂ ਦਿੰਦੇ ।ਉਥੇ ਹੀ ਨਿੱਤ ਸੜਕਾਂ ਤੇ ਹੱਕ ਮੰਗਦੇ ਕਿਸਾਨ, ਮਜ਼ਦੂਰ, ਨੌਜਵਾਨ ਤੇ ਸਾਡੀਆਂ ਧੀਆਂ  ਆਪਣੇ ਹੱਕ ਮੰਗਦੇ ਪਰ ਆਪ ਪਾਰਟੀ ਦੇ ਲੀਡਰਾਂ ਨੂੰ ਇਨ੍ਹਾਂ ਦੇ ਨਾਅਰੇ ਸੁਣਾਈ ਨਹੀਂ ਦਿੰਦੇ। ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ,ਇੰਦਰਜੀਤ ਸਿੰਘ ਸਰਾਭਾ,  ਪਰਵਿੰਦਰ ਸਿੰਘ ਟੂਸੇ, ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ,  ਆਦਿ ਹਾਜ਼ਰੀ ਭਰੀ ।

ਪੰਜਾਬ ਸਰਕਾਰ ਖਿਲਾਫ਼ 99ਵੇਂ ਦਿਨ ਵੀ ਗਰਜ਼ੇ ਧਰਨਾਕਾਰੀ !

ਫੈਸਲਾਕੁੰਨ ਜੰਗ ਲਈ ਅਗਲੀ ਸਾਂਝੀ ਮੀਟਿੰਗ ਜਲ਼ਦ-ਤਰਲੋਚਨ ਝੋਰੜਾਂ
ਜਗਰਾਉਂ 29 ਜੂਨ ( ਗੁਰਕੀਰਤ ਜਗਰਾਉਂ )  ਅੱਜ 99ਵੇਂ ਦਿਨ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਿੰਨਾਂ ਮਰਜ਼ੀ ਕਿਰਤੀ ਲੋਕਾਂ ਦਾ ਸਬਰ ਪਰਖ ਲਵੇ, ਲੋਕ ਇਨਸਾਫ਼ ਲੈ ਕੇ ਦਮ ਲੈਣਗੇ। ਉਨਾਂ ਕਿਹਾ ਪੁਲਿਸ ਅੱਤਿਆਚਾਰਾਂ ਖਿਲਾਫ਼ ਨਿਰਣਾਇਕ ਜੰਗ ਲਈ ਜਿਥੇ ਜਲ਼ਦ ਹੀ ਸਾਰੀਆਂ ਸੰਘਰਸ਼ੀਲ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਬੁਲਾਈ ਜਾ ਰਹੀ ਹੈ, ਉਥੇ ਲੋਕਾਂ ਦੀ ਲਾਮਬੰਦੀ ਲਈ ਪਿੰਡਾਂ ਵਿੱਚ ਚੱਲ ਰਹੀਆਂ ਨੁੱਕੜ ਮੀਟਿੰਗਾਂ ਦਾ ਸਿਲਸਲਾ ਵੀ ਤੇਜ਼ ਕੀਤਾ ਜਾਵੇਗਾ। ਅੱਜ ਦੇ ਧਰਨੇ ਚ ਪਹੁੰਚੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਪੰਜਾਬ ਦੇ ਆਗੂ ਜਗਮੋਹਣ ਸਿੰਘ ਸਬੱਦੀ ਤੇ ਮਹਿਤਾ ਸਿੰਘ ਸਬੱਦੀ ਨੇ ਕਿਹਾ ਜੇਕਰ ਲੋਕ ਭਾਰਤ ਦੀ ਮੋਦੀ ਸਰਕਾਰ ਨੂੰ ਝੁਕਾਅ ਸਕਦੇ ਹਨ ਤਾਂ ਪੁਲਿਸ ਪ੍ਰਸਾਸ਼ਨ ਨੂੰ ਸਮਝਣਾ ਚਾਹੀਦਾ ਹੈ ਕਿ ਲੋਕ ਨਿਆਂ ਲਏ ਬਿਨਾਂ ਪਿੱਛੇ ਹਟਣ ਵਾਲੇ ਨਹੀਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਢਾ ਸਿੰਘ ਕਾਉਂਕੇ, ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਕਿਹਾ ਕਿ ਏਕੇ ਦੇ ਬਲ਼ ਨਾਲ ਲੜਿਆ ਜਾਣ ਵਾਲਾ ਇਹ ਸੰਘਰਸ਼ ਮੋਰਚਾ ਭਗਵੰਤ ਮਾਨ ਦੀ ਸਰਕਾਰ ਦੇ ਕੱਫਣ ਚ ਕਿੱਲ ਸਾਬਤ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ "ਆਪ" ਤੋਂ ਮਹਿਜ਼ 3 ਮਹੀਨਿਆਂ ਚ ਹੀ ਲੋਕ ਦਾ ਮੋਹ ਭੰਗ ਹੋ ਗਿਆ ਏ ਅਸਲ਼ੀਅਤ ਸਾਹਮਣੇ ਆ ਗਈ ਏ ਇਹ ਸਰਕਾਰ ਵੀ ਗਰੀਬਾਂ ਨੂੰ ਕੁਚਲ਼ਣ ਵਾਲੀ ਸਰਕਾਰ ਹੋ ਨਿਬੜੇਗੀ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜੀ ਨੇ ਕਿਹਾ ਕਿ 99 ਦਿਨ ਲੰਘਣ ਦੇ ਬਾਵਜੂਦ ਕੋਈ ਸੁਣਵਾਈ ਨਾਂ ਹੋਣ ਤੋਂ ਇੰਝ ਲਗਦਾ ਏ "ਭਗਵੰਤ ਮਾਨ ਸਰਕਾਰ"  ਨੂੰ ਮਜ਼ਦੂਰਾਂ ਦੇ ਮਸਲ਼ਿਆਂ ਨਾਲ਼ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਅਤੇ ਉਸ ਦੇ 92 ਵਿਧਾਇਕਾਂ ਨੇ ਮਜ਼ਦੂਰਾਂ ਨੂੰ ਹਾਸ਼ੀਏ ਤੇ ਰੱਖਿਆ ਹੋਇਆ ਹੈ।
ਕਿਸਾਨ ਸਭਾ ਅਤੇ ਮਨੁੱਖੀ ਅਧਿਕਾਰ ਆਗੂ ਬੂਟਾ ਸਿੰਘ ਹਾਂਸ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਨਿਆਂ ਦੇਣ ਦੇ ਮੁੱਦੇ 'ਤੇ "ਆਪ" ਸਰਕਾਰ ਬਿਲਕੁੱਲ ਫੇਲ਼ ਸਾਬਤ ਹੋ ਰਹੀ ਹੈ। ਉਨ੍ਹਾਂ ਆਮ ਅਦਮੀ ਦੇ ਹਲਕਾ ਵਿਧਾਇਕ ਨੂੰ ਵੀ ਗਰੀਬ ਵਿਰੋਧੀ ਦੱਸਿਆ।
ਦੱਸਣਯੋਗ ਹੈ ਕਿ ਪੁਲਿਸ ਅੱਤਿਆਚਾਰ ਕਾਰਨ ਫੌਤ ਹੋ ਚੁੱਕੀ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਚ ਨਿਆਂ ਵਾਸਤੇ 23 ਮਾਰਚ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਅੱਜ 99ਵੇਂ ਦਿਨ ਧਰਨੇ ਵਿੱਚ ਨਿਹੰਗ ਸਿੰਘ ਚੜ੍ਤ ਸਿੰਘ ਗਗੜਾ, ਪ੍ਰਿੰਸੀਪਲ ਪਰਮਜੀਤ ਸਿੰਘ ਠੇਕੇਦਾਰ ਅਵਤਾਰ ਸਿੰਘ, ਮੋਹਣ ਸਿੰਘ ਸਿਵੀਆ, ਸੋਨੀ ਜਗਰਾਉਂ, ਗੁਰਚਰਨ ਸਿੰਘ ਬਾਬੇਕਾ, ਬਲਵਿੰਦਰ ਬੱਬੀ ਆਦਿ ਹਾਜ਼ਰ ਸਨ।

ਪੇਂਡੂ ਮਜ਼ਦੂਰ ਅੌਰਤਾਂ ਦੀ ਹੋਈ ਮੀਟਿੰਗ ,700 ਰੁਪਏ ਦਿਹਾੜੀ ਮੰਗੀ

 

ਚੌਕੀਮਾਨ 29 ਜੂਨ ( ਗਗਨਦੀਪ) ਪੇਂਡੂ ਮਜ਼ਦੂਰ ਯੂਨੀਅਨ ਦੇ ਲੋਕਲ ਪ੍ਰਧਾਨ ਸੋਨੀ ਸਿੱਧਵਾਂ ਦੀ ਪ੍ਰਧਾਨਗੀ ਹੇਠ  ਪੇਂਡੂ ਮਜ਼ਦੂਰ ਅੌਰਤਾਂ ਦੀ ਇੱਕ ਵਿਸੇਸ਼ ਮੀਟਿੰਗ ਪਿੰਡ ਸਿੱਧਵਾਂ ਕਲਾਂ ਵਿਖੇ ਹੋਈ। ਮੀਟਿੰਗ ਵਿੱਚ ਕਿਰਨਜੀਤ ਕੌਰ ਜਸਵੀਰ ਕੌਰ ਕੁਲਦੀਪ ਕੌਰ ਕੁਲਦੀਪ ਕੌਰ ਬਬਲੀ ਕੌਰ ਅਮਰਜੀਤ ਕੌਰ ਜਸਵੀਰ ਕੌਰ ਕਰਤਾਰ ਕੌਰ ਰਮਨਦੀਪ ਕੌਰ ਗੁਰਮੀਤ ਕੌਰ ਜਸਵੀਰ ਸਿੰਘ ਸੋਨੀ ਸਿੱਧਵਾਂ ਹਾਕਮ ਸਿੰਘ ਮੱਘਰ ਸਿੰਘ ਅਜੈਬ ਸਿੰਘ ਸੁੱਚਾ ਸਿੰਘ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ। ਪ੍ਰੈਸ ਨੂੰ ਜਾਰੀ ਬਿਆਨ ਚ ਲੋਕਲ ਪ੍ਰਧਾਨ  ਸੋਨੀ ਸਿੱਧਵਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਮਜ਼ਦੂਰਾਂ ਦੀ ਮੰਗਾਂ ਬਾਰੇ ਵਿਚਾਰ ਕੀਤਾ ਗਿਆ ਅਤੇ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਵੱਧ ਰਹੀ ਮਹਿੰਗਾਈ ਦੇ ਇਸ ਦੌਰ ਵਿਚ ਮਜ਼ਦੂਰਾਂ ਲਈ ਘਰ ਚਲਾਉਣਾ ਬੇਹੱਦ ਮੁਸ਼ਕਲ ਹੋ ਗਿਆ ਹੈ ਇਸ ਲਈ ਮਜ਼ਦੂਰ ਦੀ ਦਿਹਾੜੀ ਘੱਟੋ-ਘੱਟ 700 ਰੁਪਏ ਤਹਿ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਅਤੇ ਨਰੇਗਾ ਮੇਟ ਵਲੋਂ ਕੀਤੇ ਜਾਂਦੇ ਘਪਲਿਆਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵਫਦ ਰੂਪ ਵਿੱਚ ਮਿਲਣ ਦਾ ਫੈਸਲਾ ਵੀ ਕੀਤਾ ਗਿਆ ਹੈ। ਪ੍ਰਧਾਨ ਸੋਨੀ ਸਿੱਧਵਾਂ ਨੇ ਇਹ ਵੀ ਦੱਸਿਆ ਕਿ ਜਲ਼ਦੀ ਹੈ ਪਿੰਡ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਅੌਰਤਾਂ ਦੀ ਇਕ ਇਕਾਈ ਸਥਾਪਤ ਕੀਤੀ ਜਾਵੇਗੀ ਜੋ ਅੌਰਤਾਂ ਮਾਮਲਿਆਂ ਦੇ ਨਾਲ-ਨਾਲ ਮਜ਼ਦੂਰ ਮੰਗਾਂ ਸਬੰਧੀ ਇਲਾਕੇ ਵਿੱਚ ਸਰਗਰਮੀ ਨਾਲ ਕੰਮ ਕਰੇਗੀ।

ਪਿੰਡ ਮਿੱਠੇਵਾਲ  ਠੰਡੀ ਮਿੱਠੀ ਲੱਸੀ ਦੀ ਛਬੀਲ ਲਗਾਈ ਗਈ ।

 ਸੰਦੋੜ 28 ਜੂਨ(ਡਾਕਟਰ ਸੁਖਵਿੰਦਰ ਸਿੰਘ ) ਪਿੰਡ ਮਨਾਲ ਤੋਂ ਫ਼ਤਿਹਗੜ ਪੰਜਗਰਾਈਂ ਰੋਡ ਤੇ ਠੰਡੀ ਲੱਸੀ ਦੀ ਛਬੀਲ ਲਗਾਈ ਗਈ ਸਰਪੰਚ ਹਰਪਾਲ ਸਿੰਘ ਦੀ ਅਗਵਾਈ ਹੇਠ ਲਗਾਈ ਸਿੱਧੂ ਮੂਸੈਵਾਲੇ ਦੀ ਯਾਦ ਨੂੰ ਸਮਰਪਿਤ  ਲਗਾਈ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ  ਮੇਨ  ਰੋਡ ਉੱਪਰ ਠੰਢੇ ਮਿੱਠੀ ਲੱਸੀ ਦੀ ਛਬੀਲ ਲਾਈ ਗਈ ।ਜਿਸ ਵਿੱਚ ਸਵੇਰੇ ਤੋਂ ਲੈ ਕੇ ਸਾਮ ਤੱਕ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਠੰਢੀ ਮਿੱਠੀ ਲੱਸੀ ਪਿਆਈ ਗਈ।  ਇਸ ਮੌਕੇ  ਨੌਜਵਾਨ ਵੱਡੀ ਗਿਣਤੀ ਵਿੱਚ ਹਾਜਰ ਸਨ।ਇਸ ਮੌਕੇ ਸਰਪੰਚ ਹਰਪਾਲ ਸਿੰਘ ,ਨੇ ਸਮੂਹ  ਅਤੇ ਸਹਿਯੋਗ ਦੇਣ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਇਹੋ ਕਾਰਜ ਕਰਨ ਦਾ ਪ੍ਰਣ ਕੀਤਾ। ਉਹਨਾ ਕਿਹਾ ਕਿ ਸਮੁੱਚੀ ਮਾਨਵਤਾ ਦੀ ਸੇਵਾ ਲਈ ਸਾਨੂੰ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਸੇਵਾ ਅਤੇ ਦਾਨ ਪੁੰਨ ਕਰਨ ਦਾ ਸੰਦੇਸ਼ ਦਿੱਤਾ ਹੈ ਜੋ ਕਿ ਦੁਨੀਆਂ ਵਿੱਚ ਇੱਕ ਵੱਖਰੀ ਪਛਾਣ ਹੈ ਉਨ੍ਹਾਂ ਕਿਹਾ ਕਿ ਜੂਨ ਮਹੀਨਾ ਬਹੁਤ ਹੀ ਅਤਿ ਦੀ ਗਰਮੀ ਵਾਲਾ ਹੁੰਦਾ ਹੈ ਇਸ ਲਈ ਸਾਨੂੰ ਜਗਾ ਜਗਾ ਤੇ ਪਾਣੀ ਦੀਆਂ ਛਬੀਲਾਂ ਲਾਉਣੀਆਂ ਚਾਹੀਦੀਆਂ ਹਨ ਅਤੇ ਪਸ਼ੂ ਪੰਛੀਆਂ ਨੂੰ ਵੀ ਪਾਣੀ ਦੇ ਉਪਲਬਧ ਕਰਾਉਣੇ ਚਾਹੀਦੇ ਹਨ ਤਾਂ ਜ਼ੋ ਹਰ ਜੀਵ ਪਾਣੀ ਨਾਲ ਇਸ ਗਰਮੀ ਤੋਂ ਰਾਹਤ ਪਾ ਸਕੇ। ਇਸ ਮੌਕੇ ਸਰਪੰਚ ਹਰਪਾਲ ਸਿੰਘ, ਬੁੱਧ ਸਿੰਘ ਧਾਲੀਵਾਲ, ਮੈਂਬਰ ਬਲਵਿੰਦਰ ਸਿੰਘ, ਮਨਦੀਪ ਸਿੰਘ ਧਾਲੀਵਾਲ, ਬੇਅੰਤ ਸਿੰਘ ਉਪੱਲ,ਡਾਂ ਚਮਕੌਰ ਸਿੰਘ, ਹਰਮਨਦੀਪ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਉਪੱਲ, ਵਿੱਕੀ ਸਿੰਘ ਦਿਉਲ, ਗੁਰਪ੍ਰੀਤ ਸਿੰਘ ਹਾਜ਼ਰ ਸਨ

ਬਿਜਲੀ ਬੋਰਡ ਦਾ ਸੁੰਗੜਦਾ ਸਟਾਫ || ਸੇਵਾਵਾਂ ਕਿਵੇਂ ਦਿੱਤੀਆਂ ਜਾਣ ?

ਬਿਜਲੀ ਮਹਿਕਮੇ ਦੇ ਮੁਲਾਜ਼ਮ ਘਟਦੇ ਜਾ ਰਹੇ ਹਨ ? ਸਰਕਾਰ ਦੀਆਂ ਲਾਪਰਵਾਹੀਆਂ ਅੱਜ ਪੰਜਾਬ ਵਾਸੀਆਂ ਲਈ ਭਾਰੂ ਬਣ ਰਹੀਆਂ ਹਨ  ? ਬਿਜਲੀ ਦੀ ਖਪਤ ਬਾਰੇ ਸਾਨੂੰ ਸਹੀ ਜਾਣਕਾਰੀ ਨਹੀਂ ? ਪੰਜਾਬ ਵਾਸੀਆਂ ਨੂੰ ਬਹੁਤ ਕੁਝ ਜਾਨਣ ਦੀ ਜ਼ਰੂਰਤ ? ਆਓ ਆਪਾਂ ਸੁਣਦਿਆਂ  ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ ਅਤੇ ਉਨ੍ਹਾਂ ਦੇ ਨਾਲ ਚਰਨਜੀਤ ਸਿੰਘ     

ਸਰਕਾਰ ਦੀ ਅਗਨੀਪੱਥ ਯੋਜਨਾ ਦੇ ਵਿਰੋਧ ਵਿਚ ਹਰਿਆਣੇ ਅੰਦਰ ਵੱਡਾ ਵਿਦਰੋਹ

ਨੌਜਵਾਨ ਦੀ ਫ਼ਾਹਾ ਲੈ ਕੇ ਮੌਤ ਤੋਂ ਬਾਅਦ ਅੰਨਦਾਤਾ ਕਿਸਾਨ ਯੂਨੀਅਨ ਨੇ ਹਰਿਆਣੇ ਅੰਦਰ ਅਗਨੀਪੱਥ ਯੋਜਨਾ ਵਿਰੁੱਧ ਖੋਲ੍ਹਿਆ ਮੋਰਚਾ -ਪੱਤਰਕਾਰ ਕੁਲਦੀਪ ਸਿੰਘ ਦੌਧਰ ਦੀ ਵਿਸ਼ੇਸ਼ ਰਿਪੋਰਟ

ਜਗਰਾਉਂ ਦੇ ਭੱਦਰਕਾਲੀ ਮੰਦਰ ਕੋਲੇ ਭਿਆਨਕ ਅੱਗ ਕਿਸ ਤਰ੍ਹਾਂ ਲੱਗੀ

ਭਿਆਨਕ ਅੱਗ ਨੇ ਜਾਨ ਮਾਲ ਨੂੰ ਖਤਰੇ ਵਿੱਚ ਪਾਇਆ - ਪੱਤਰਕਾਰ ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉਂ /ਮੋਹਿਤ ਗੋਇਲ ਦੀ ਵਿਸ਼ੇਸ਼ ਰਿਪੋਰਟ

ਪੰਜਾਬ ਪਲੀਸ ਲਾਰੈਂਸ ਬਿਸ਼ਨੋਈ ਨੂੰ ਬੁਲੇਟ ਪਰੂਫ ਗੱਡੀਆਂ ਵਿੱਚ ਲੈ ਕੇ ਪਹੁੰਚੀ ਅੰਮ੍ਰਿਤਸਰ

ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਕੇਸ ਵਿੱਚ ਹੋਵੇਗੀ ਪੁੱਛ ਪਡ਼ਤਾਲ - ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ

ਪੰਜਾਬ ਪੁਲੀਸ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਤੋਂ ਲੈ ਕੇ ਖਰੜ ਨੂੰ ਹੋਈ ਰਵਾਨਾ

ਬੁਲੇਟ ਪਰੂਫ਼ ਗੱਡੀਆਂ ਅਤੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਦੇ ਪਹਿਰੇ ਹੇਠ ਲਾਰੈਂਸ ਬਿਸ਼ਨੋਈ ਨੂੰ ਲਿਜਾਇਆ ਜਾ ਰਿਹਾ ਹੈ ਖਰੜ - ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ

ਤੀਸਤਾ ਸੀਤਲਵਾੜ ਦੀ ਗ੍ਰਿਫ਼ਤਾਰੀ ਮਨੁੱਖੀ ਹੱਕਾਂ 'ਤੇ ਡਾਕਾ, ਤੁਰੰਤ ਰਿਹਾਈ ਦੀ ਮੰਗ- ਭਾਕਿਯੂ (ਏਕਤਾ-ਉਗਰਾਹਾਂ)  

ਚੰਡੀਗੜ੍ਹ 28 ਜੂਨ(ਜਨ ਸ਼ਕਤੀ ਨਿਊਜ਼ ਬਿਊਰੋ ) ਮੁਲਕ ਦੀ ਜਾਣੀ ਪਹਿਚਾਣੀ ਮਨੁੱਖੀ ਹੱਕਾਂ ਦੀ ਪਹਿਰੇਦਾਰ ਤੀਸਤਾ ਸੀਤਲਵਾੜ ਦੀ ਗ੍ਰਿਫ਼ਤਾਰੀ ਇਨਸਾਫਪਸੰਦ ਦੇਸ਼ਵਾਸੀਆਂ ਦੇ ਮਨੁੱਖੀ ਹੱਕਾਂ 'ਤੇ ਡਾਕਾ ਮਾਰਨ ਵਾਲ਼ੀ ਕਾਰਵਾਈ ਹੈ, ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਵਿੱਚ ਕੀਤਾ ਗਿਆ ਹੈ। ਕਿਸਾਨ ਆਗੂਆਂ ਵੱਲੋਂ ਤੀਸਤਾ ਸੀਤਲਵਾੜ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਸਲ ਜਾਣਕਾਰੀ ਅਨੁਸਾਰ ਗੁਜਰਾਤ ਦੇ ਦਹਿਸ਼ਤਵਾਦ ਵਿਰੋਧੀ ਦਸਤੇ ਵੱਲੋਂ ਮਨੁੱਖੀ ਹੱਕਾਂ ਦੀ ਤਨੋਂ ਮਨੋਂ ਸਮਰਪਿਤ ਪਹਿਰੇਦਾਰ ਤੀਸਤਾ ਸੀਤਲਵਾੜ ਨੂੰ ਮੁੰਬਈ ਸਥਿਤ ਉਸਦੇ ਘਰੋਂ ਹਿਰਾਸਤ ਵਿਚ ਲੈਣ ਮਗਰੋਂ ਗੁਜਰਾਤ ਦੇ ਇੱਕ ਰਿਟਾਇਰਡ ਡੀਜੀਪੀ ਆਰ.ਬੀ. ਸ੍ਰੀਕੁਮਾਰ ਨੂੰ ਵੀ ਇਸੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੀਸਤਾ ਉੱਪਰ ਗੁਜਰਾਤ ਪੁਲਿਸ ਨੂੰ 2002 ‘ਚ ਮੁਸਲਮਾਨਾਂ ਦੇ ਕਤਲੇਆਮ ਬਾਰੇ ਬੇਬੁਨਿਆਦ ਜਾਣਕਾਰੀ ਦੇ ਕੇ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ, ਜਿਹੜਾ ਸਪਸ਼ਟ ਸੰਕੇਤ ਹੈ ਕਿ ਹੁਣ ਉਨ੍ਹਾਂ ਸਾਰੇ ਇਨਸਾਫਪਸੰਦਾਂ ਨੂੰ ਮੁਕੱਦਮਿਆਂ ਵਿਚ ਫਸਾ ਕੇ ਜੇਲ੍ਹਾਂ ਵਿਚ ਸਾੜਿਆ ਜਾਵੇਗਾ ਜਿਹੜੇ ਕਿ ਗੁਜਰਾਤ ਵਿਚ ਨਰਿੰਦਰ ਮੋਦੀ ਦੀ ਹਕੂਮਤ ਮੌਕੇ 2002 ਵਿੱਚ ਘੱਟਗਿਣਤੀ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਪੀੜਤਾਂ ਦੀ ਮੱਦਦ ਕਰਦੇ ਆ ਰਹੇ ਹਨ। ਆਈ ਪੀ ਐੱਸ ਅਧਿਕਾਰੀ ਸੰਜੀਵ ਭੱਟ ਪਹਿਲਾਂ ਹੀ ਜੇਲ੍ਹ ਵਿਚ ਡੱਕੇ ਹੋਏ ਹਨ। ਸਾਬਕਾ ਡੀਜੀਪੀ ਆਰ.ਬੀ. ਸ੍ਰੀਕੁਮਾਰ ਨੇ ਤਤਕਾਲੀ ਮੋਦੀ ਸਰਕਾਰ 'ਤੇ 2002 ਦੇ ਗੁਜਰਾਤ ਕਤਲੇਆਮ ਦੌਰਾਨ ਪੁਲਿਸ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਤੋਂ ਰੋਕਣ ਦਾ ਦੋਸ਼ ਲਗਾਇਆ ਸੀ।ਤੀਸਤਾ ਸੀਤਲਵਾੜ ਦਾ ਦੋਸ਼ ਵੀ ਇਹੀ ਹੈ ਕਿ ਉਹ ਅਤੇ ਉਸ ਦੀ ਟੀਮ 2002 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਅਤੇ ਨਸਲਕੁਸ਼ੀ ਦੇ ਪੀੜਤ ਮੁਸਲਿਮ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਕੇਸ ਲੜ ਰਹੀ ਸੀ।  ਬਹੁਤ ਸਾਰੀਆਂ ਆਜ਼ਾਦਾਨਾ ਜਾਂਚ ਟੀਮਾਂ ਨੇ ਆਪਣੀਆਂ ਜਾਂਚ ਰਿਪੋਰਟਾਂ ਵਿਚ ਤੱਥਾਂ ਦੇ ਆਧਾਰ ‘ਤੇ ਸਾਬਤ ਕੀਤਾ ਹੈ ਕਿ ਮੋਦੀ ਵੱਲੋਂ ਗੁਜਰਾਤ ਦੇ ਅਧਿਕਾਰੀਆਂ ਦੀ ਸਪੈਸ਼ਲ ਮੀਟਿੰਗ ਬੁਲਾ ਕੇ ਉਨ੍ਹਾਂ ਨੂੰ ਫਿਰਕੂ ਹਿੰਸਕ ਹਿੰਦੂਤਵੀ ਭੀੜਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੀਆਂ ਜ਼ੁਬਾਨੀ ਹਦਾਇਤਾਂ ਦਿੱਤੀਆਂ ਗਈਆਂ ਸਨ। ਅਜਿਹੇ ਵਿਸਥਾਰੀ ਖ਼ੁਲਾਸੇ ਆਪਣੀ ਮਸ਼ਹੂਰ ਕਿਤਾਬ “ਗੁਜਰਾਤ ਫ਼ਾਈਲਾਂ” ਵਿਚ ਨਿਧੜਕ ਪੱਤਰਕਾਰ ਰਾਣਾ ਅਯੂਬ ਨੇ ਵੀ ਕੀਤੇ ਹਨ, ਜਿਸ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਵਿਚ ਮੁੱਖ ਮੰਤਰੀ ਦੀ ਹੈਸੀਅਤ ਵਿੱਚ ਨਰਿੰਦਰ ਮੋਦੀ ਦੀ ਮੋਹਰੀ ਭੂਮਿਕਾ ਸਾਬਤ ਕੀਤੀ ਗਈ ਹੈ।  ਇਨ੍ਹਾਂ ਤਮਾਮ ਤੱਥਾਂ ਦੇ ਬਾਵਜੂਦ ਵਿਸ਼ੇਸ਼ ਜਾਂਚ ਟੀਮ ਵੱਲੋਂ ਨਰਿੰਦਰ ਮੋਦੀ ਅਤੇ ਹੋਰ ਬਹੁਤ ਸਾਰੇ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਜ਼ਕੀਆ ਜਾਫ਼ਰੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕਲੀਨ ਚਿੱਟ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਪਤੀ ਸਾਬਕਾ ਕਾਂਗਰਸੀ ਐਮ ਪੀ ਅਹਿਸਾਨ ਜ਼ਾਫਰੀ ਨੂੰ ਫਿਰਕੂ ਜਨੂੰਨੀ ਹਿੰਦੂਤਵੀ ਭੀੜਾਂ ਨੇ ਉਸ ਦੇ ਘਰ ਉੱਪਰ ਹਮਲਾ ਕਰਕੇ ਹੋਰ ਬਹੁਤ ਸਾਰੇ ਮੁਸਲਮਾਨਾਂ ਸਮੇਤ ਜ਼ਿੰਦਾ ਸਾੜ ਦਿੱਤਾ ਸੀ। ਤੀਸਤਾ ਸੀਤਲਵਾੜ ਅਤੇ ਉਸ ਦੀ ਲੀਗਲ ਟੀਮ ਜ਼ਕੀਆ ਜਾਫ਼ਰੀ ਨਾਲ ਡੱਟ ਕੇ ਖੜ੍ਹੀ ਸੀ ਅਤੇ ਉਸਦੀ ਮੱਦਦ ਕਰ ਰਹੀ ਸੀ। ਲੰਘੇ ਸ਼ੁੱਕਰਵਾਰ ਸੁਪਰੀਮ ਕੋਰਟ ਵੱਲੋਂ ਕਲੀਨ ਚਿੱਟ ਨੂੰ ਚੁਣੌਤੀ ਦੇਣ ਵਾਲ਼ੀ ਜ਼ਕੀਆ ਜਾਫ਼ਰੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਇਹ ਫੈਸਲਾ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ ਉੱਪਰ ਸਵਾਲੀਆ ਚਿੰਨ੍ਹ ਲਾਉਂਦਾ ਹੈ। ਆਪਣੇ ਬਿਆਨ ਦੇ ਅਖੀਰ ਵਿੱਚ ਕਿਸਾਨ ਆਗੂਆਂ ਨੇ ਹਰ ਇਨਸਾਫ਼ਪਸੰਦ ਵਿਅਕਤੀ ਨੂੰ ਤੀਸਤਾ ਸੀਤਲਵਾੜ ਦੀ ਗ੍ਰਿਫ਼ਤਾਰੀ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਵੱਲੋਂ ਮੋਦੀ ਦੀ ਕਲੀਨ ਚਿੱਟ ਉੱਪਰ ਲਗਾਈ ਗਈ ਹਾਲੀਆ ਮੋਹਰ ਸਾਫ਼ ਇਸ਼ਾਰਾ ਹੈ ਕਿ ਭਾਰਤੀ ਅਦਾਲਤੀ ਪ੍ਰਣਾਲੀ ਮਜ਼ਲੂਮਾਂ ਨੂੰ ਨਿਆਂ ਨਹੀਂ ਦੇ ਰਹੀ। 

 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 128ਵਾਂ ਦਿਨ 

ਜੇਕਰ ਅਸੀਂ ਵੋਟਾਂ ਲਈ ਇਕ ਹੋ ਸਕਦੇ ਹਾਂ ਤਾਂ ਸਿੱਖ  ਕੌਮ ਦੀਆਂ ਹੱਕੀ ਮੰਗਾਂ ਲਈ ਇਕੱਠੇ ਕਿਉਂ ਨਹੀਂ ਹੋ ਸਕਦੈ : ਦੇਵ ਸਰਾਭਾ   

ਮੁੱਲਾਂਪੁਰ ਦਾਖਾ, ਜੂਨ 28 (ਸਤਵਿੰਦਰ ਸਿੰਘ ਗਿੱਲ)ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 128ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਢਾਡੀ ਮਨਜੀਤ ਕੌਰ ਦਾਖਾ,ਪ੍ਰਧਾਨ ਕੇਵਲ ਸਿੰਘ ਮੁੱਲਾਂਪੁਰ, ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜਾਬ ਦੇ ਲੋਕ ਹਰ ਇੱਕ ਰਾਜਨੀਤਕ ਪਾਰਟੀ ਨੂੰ ਅਜਮਾਉਂਦੇ ਨੇ ਅਤੇ ਉਸ ਤੇ ਵਿਸਵਾਸ ਕਰਦੇ ਨੇ ਕੀ ਕੋਈ ਰਾਤੋ ਰਾਤ ਜਾਦੂ ਦੀ ਛੜੀ ਘੁਮਾ ਕੇ ਪੰਜਾਬ ਨੂੰ ਰੰਗਲਾ ਬਣਾ ਦਿਓ ਜਾਂ ਕੋਈ ਸਰਕਾਰਾਂ ਵੱਡਾ ਬਦਲਾਅ ਕਰ ਦੇਣਗੀਆਂ ਇਹ ਸਭ  ਲੋਕਾਂ ਦਾ ਵਹਿਮ ਹੈ ।  ਜਦ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਮਹਾਂਪੁਰਸ਼ ,ਰਹਿਬਰਾਂ,ਗੁਰੂਆਂ ਭਗਤਾਂ ਦੀ ਬਾਣੀ ਦਰਜ ਕੀਤੀ ।ਜਿਸ ਬਾਣੀ ਨੂੰ ਪਡ਼੍ਹ ਕੇ ਅਸੀਂ ਹੱਕ ਹਲਾਲ ਦੀ ਕਮਾਈ ਕਰਨ ਨੂੰ ਪਹਿਲ ਦੇਵਾਂਗੇ ਅਤੇ ਹਰ ਇੱਕ ਇਨਸਾਨ ਇਨਸਾਨ ਨੂੰ ਪਿਆਰ ਕਰੇਗਾ।ਜਿਹੜੀਆਂ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਪਣਾ ਅਟੱਲ ਵਿਸ਼ਵਾਸ ਰੱਖਦੇ ਨੇ ਪ੍ਰਮਾਤਮਾ ਵੀ ਉਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਦਾ ਹੈ। ਬਾਕੀ ਪੰਜਾਬ ਦੀ ਧਰਤੀ ਤੇ ਜੋ ਪਾਖੰਡੀ ਸਾਧਾਂ ਨੇ ਜਾਂ ਨਿਕੰਮੇ ਲੀਡਰਾਂ ਨੇ ਆਪਣੀ ਗੰਦੀ ਰਾਜਨੀਤੀ ਦੀ ਖੇਡ ਖੇਡਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਅੱਜ ਉਨ੍ਹਾਂ ਦੀ ਦੁਰਦਸ਼ਾ ਕਿਸੇ ਤੋਂ ਲੁਕੀ ਛੁਪੀ ਨਹੀਂ । ਅੱਜ ਉਨ੍ਹਾਂ ਬਾਣੀ ਵਿਰੋਧੀ ਪਾਪੀਆਂ ਦੇ ਹਾਲਾਤ ਸਭ ਦੇ ਸਾਹਮਣੇ ਹਨ। ਬਾਕੀ ਸਾਡਾ ਵੱਲੋਂ ਇਹ ਸਰਾਭਾ ਵਿਖੇ   ਪੰਥਕ ਮੋਰਚਾ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਲਗਾਇਆ ਹੈ। ਜਿਸ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹਾਂ।ਜਿੱਥੇ ਹਰ ਰੋਜ਼ ਪੰਜ ਸਿੰਘ ਭੁੱਖ ਹੜਤਾਲ ਤੇ ਬੈਠ ਕੇ ਸਮੁੱਚੀ ਕੌਮ ਦੀਆਂ ਮੰਗਾਂ ਲਈ ਹੱਕ ਮੰਗਦੇ ਹਨ। ਉੱਥੇ ਹੀ ਪੰਜਾਬ ਦੇ ਨਵੇਂ ਬਣੇ  ਲੀਡਰਾਂ ਨੂੰ ਜਗਾਉਣ ਲਈ ਯਤਨ ਕਰਦੇ ਹਾਂ ਤਾਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਲਈ ਉਹ ਕੋਈ ਜਲਦ ਉਪਰਾਲਾ ਕਰਨ ਤਾਂ ਜੋ ਬੰਦੀ ਸਿੰਘ ਜਲਦ ਰਿਹਾਅ ਹੋ ਕੇ ਆਪਣੇ ਪਰਿਵਾਰਾਂ ਵਿਚ ਪਹੁੰਚ ਸਕਣ  । ਉਨ੍ਹਾਂ ਅੱਗੇ ਆਖਿਆ ਕਿ ਅਸੀਂ ਤਾਂ ਸਿਰਫ ਸੰਗਤਾਂ ਨੂੰ ਅਪੀਲ ਹੀ ਕਰ ਸਕਦੇ ਹਾਂ ਕਿ ਸਿੱਖ ਕੌਮ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਤਾਂ ਜੋ ਜਿੱਤਾਂ ਸਾਨੂੰ  ਜ਼ਰੂਰ ਨਸੀਬ ਹੋਣਗੀਆਂ। ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਜੇਕਰ ਅਸੀਂ ਵੋਟਾਂ ਲਈ ਇਕ ਹੋ ਸਕਦੇ ਹਾਂ ਤਾਂ ਸਿੱਖ  ਕੌਮ ਦੀਆਂ ਹੱਕੀ ਮੰਗਾਂ ਲਈ ਇਕੱਠੇ ਕਿਉਂ ਨਹੀਂ ਹੋ ਸਕਦੈ ।ਸੋ ਸਾਨੂੰ ਜਲਦ ਇਕ ਮੰਚ ਤੇ ਇਕੱਠੇ ਹੋ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਬਣਦਾ ਹੈ ਤਾਂ ਜੋ ਅਸੀਂ ਆਪਣੀਆਂ ਜਿੱਤਾਂ ਜਲਦ ਫ਼ਤਹਿ ਕਰ ਸਕੀਏ । ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਸਿਕੰਦਰ ਸਿੰਘ ਰੱਤੋਵਾਲ,ਬਾਬਾ ਬੰਤਾ ਸਿੰਘ ਮਹੋਲੀ ਖੁਰਦ,ਅਮਰਜੀਤ ਸਿੰਘ ਸਰਾਭਾ ,ਰਣਜੀਤ ਸਿੰਘ ਰੱਤੋਵਾਲ,ਰਾਜਵੀਰ ਸਿੰਘ ਲੋਹਟਬੱਦੀ, ਸੁਮਨਜੀਤ ਸਿੰਘ ਸਰਾਭਾ,   ਗੁਲਜ਼ਾਰ ਸਿੰਘ ਮੋਹੀ, ਹਰਬੰਸ ਸਿੰਘ ਹਿੱਸੋਵਾਲ,ਅੱਛਰਾ ਸਿੰਘ ਸਰਾਭਾ  ਆਦਿ ਹਾਜ਼ਰੀ ਭਰੀ ।

ਪੰਜਾਬ ਦੇ 23 ਵੇਂ ਜ਼ਿਲ੍ਹੇ ਮਲੇਰਕੋਟਲੇ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਸਰਬਸੰਮਤੀ ਨਾਲ ਚੋਣ..

ਚੁਣੇ ਹੋਏ ਆਗੂਆਂ ਨੇ ਵਾਅਦਾ ਕੀਤਾ ਕਿ ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ  ਹਰ ਸੰਭਵ ਕੋਸ਼ਿਸ਼ ਕਰਨਗੇ...
ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਸੋਚ ਤੇ ਡੱਟ ਕੇ ਦਵਾਂਗੇ ਪਹਿਰਾ..
ਮਹਿਲਕਲਾਂ 28 ਜੂਨ (ਡਾ ਸੁਖਵਿੰਦਰ ਬਾਪਲਾ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ( ਰਜਿ:295) ਪੰਜਾਬ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਯੋਗ ਅਗਵਾਈ ਹੇਠ  ਪੰਜਾਬ ਵਿੱਚ ਵਸਦੇ ਸਵਾ ਲੱਖ ਦੇ ਕਰੀਬ ਮੈਡੀਕਲ ਪ੍ਰੈਕਟੀਸ਼ਨਰਜ਼ ਦਾ ਕਿੱਤਾ ਬਚਾਉਣ ਲਈ ਵਚਨਬੱਧ ਹੈ। ਜਿਸ ਦੀ ਮਿਸਾਲ 1996 ਤੋਂ ਲੈ ਕੇ ਹੁਣ ਤਕ ,ਆਪਣੇ ਰੁਜ਼ਗਾਰ ਨੂੰ ਬਚਾਉਣ ਲਈ, ਮੌਜੂਦਾ ਸਰਕਾਰਾਂ ਖ਼ਿਲਾਫ਼   ਲੜੇ ਵੱਡੇ ਸੰਘਰਸ਼ਾਂ ਤੋਂ ਮਿਲਦੀ ਹੈ ।
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਲਗਪਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਿਰੰਤਰ ਕੰਮ ਕਰਦੀ ਆ ਰਹੀ ਹੈ । ਅੱਜ ਪੰਜਾਬ ਦੇ 23 ਵੇੰ ਜ਼ਿਲ੍ਹੇ  ਮਲੇਰਕੋਟਲੇ ਦੀ ਨਵੀਂ ਬਾਡੀ ਦਾ ਸਰਬ ਸੰਪਤੀ ਨਾਲ ਚੋਣ ਇਜਲਾਸ, ਪੰਜਾਬ ਦੇ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ ਦੀ  ਦੇਖ ਰੇਖ ਹੇਠ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਡਾ ਬਲਵਿੰਦਰ ਸਿੰਘ ਚੱਕ, ਜ਼ਿਲ੍ਹਾ ਜਨਰਲ ਸਕੱਤਰ ਡਾ ਸੁਰਾਜਦੀਨ, ਜ਼ਿਲਾ ਖਜ਼ਾਨਚੀ ਡਾ ਜਸਵੰਤ ਸਿੰਘ ਝਨੇਰ, ਸੀਨੀਅਰ ਮੀਤ ਪ੍ਰਧਾਨ ਡਾ ਜਗਦੇਵ ਸਿੰਘ,  ਪ੍ਰੈੱਸ ਸਕੱਤਰ ਮੁਹੰਮਦ ਇਮਤਿਆਜ਼, ਸਟੇਟ ਬਾਡੀ ਮੈਂਬਰ ਡਾ ਉੱਤਮ ਸਿੰਘ ਅਤੇ ਡਾ ਮੁਹੰਮਦ ਉਸਮਾਨ ਸਮੇਤ ਸਰਬਸੰਮਤੀ ਨਾਲ 7 ਮੈਂਬਰੀ ਜਿਲ੍ਹਾ ਕਮੇਟੀ ਨੂੰ ਚੁਣਿਆ ਗਿਆ।  
ਚੁਣੇ ਹੋਏ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ ਦੇ ਮੋਢੇ ਨਾਲ ਮੋਢਾ ਲਾ ਕੇ ਜ਼ਿਲ੍ਹਾ ਮਲੇਰਕੋਟਲਾ ਜਥੇਬੰਦੀ ਦੀਆਂ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹੇਗਾ। ਚੁਣੇ ਗਏ ਪ੍ਰਧਾਨ ਡਾ ਬਲਵਿੰਦਰ ਸਿੰਘ ਚੱਕ ਨੇ  ਕਿਹਾ ਕਿ ਜ਼ਿਲ੍ਹਾ ਮਲੇਰਕੋਟਲੇ ਦੇ ਸਾਰੇ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਤਨ-ਮਨ-ਧਨ ਨਾਲ ਨਿਭਾਉਣਗੇ। ਜ਼ਿਲ੍ਹਾ ਜਨਰਲ ਸਕੱਤਰ ਡਾ ਸੁਰਾਜਦੀਨ ਨੇ ਕਿਹਾ ਕਿ   ਕਿ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ। ਇਸ ਸਮੇਂ ਡਾ ਹਰਦੀਪ ਕੁਮਾਰ ਬਬਲਾ, ਡਾ ਅਮਰਜੀਤ ਸਿੰਘ ਧਲੇਰ, ਡਾ ਜੀ ਕੇ ਖੁੱਲਰ, ਡਾ ਅਵਤਾਰ ਸਿੰਘ ,ਡਾ ਇਕਬਾਲ ਖਾਨ, ਡਾ ਲਾਭ ਸਿੰਘ ਤੋਂ ਇਲਾਵਾ ਵੱਖ ਵੱਖ ਬਲਾਕਾਂ ਦੇ ਡਾਕਟਰ ਸਾਹਿਬਾਨ ਮੌਜੂਦ ਸਨ। ਪ੍ਰੈੱਸ ਨੂੰ ਇਹ ਜਾਣਕਾਰੀ ਪੰਜਾਬ ਦੇ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦਿੱ

ਆਪ ਸਰਕਾਰ ਦੇ ਬਜਟ ਤੋ ਹਰ ਵਰਗ ਖੁਸ                  

ਹਠੂਰ,28,ਜੂਨ-(ਕੌਸ਼ਲ ਮੱਲ੍ਹਾ)-ਪੰਜਾਬ ਦੀ ਆਪ ਸਰਕਾਰ ਵੱਲੋ ਪੇਸ ਕੀਤੇ ਖਾਸ ਬਜਟ ਤੋ ਸੂਬੇ ਦਾ ਹਰ ਵਰਗ ਖੁਸ ਦਿਖਾਈ ਦੇ ਰਿਹਾ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ ਨੇ ਪਿੰਡ ਲੱਖਾ ਵਿਖੇ ਕੀਤਾ।ਇਸ ਮੌਕੇ ਉਨ੍ਹਾ ਕਿਹਾ ਕਿ ਖਾਸ ਬਜਟ ਵਿਚ 26 ਹਜ਼ਾਰ ਨਵੇ ਮੁਲਾਜਮਾ ਦੀ ਭਰਤੀ ਕੀਤੀ ਜਾਵੇਗੀ,36 ਹਜਾਰ ਠੇਕਾ ਮੁਲਾਜਮਾ ਨੂੰ ਪੱਕਾ ਕਰਨ ਲਈ 540 ਕਰੋੜ ਰੁਪਏ ਖਰਚ ਕੀਤੇ ਜਾਣਗੇ, ਖੇਤੀਬਾੜੀ ਲਈ 11,560 ਕਰੋੜ ਰੁਪਏ ਖਰਚ ਕੀਤੇ ਜਾਣਗੇ,16 ਮੈਡੀਕਲ ਕਾਲਜ ਖੋਲੇ੍ਹ ਜਾਣਗੇ ਆਦਿ ਸਹੂਲਤਾ ਤੇ ਕਰੋੜਾ ਰੁਪਏ ਖਰਚ ਕੀਤੇ ਜਾਣਗੇ।ਇਸ ਮੌਕੇ ਉਨ੍ਹਾ ਕਿਹਾ ਕਿ ਪਿਛਲੀਆ ਸਰਕਾਰਾ ਨੇ ਕਿਸੇ ਵੀ ਠੇਕ ੇਤੇ ਰੱਖੇ ਮੁਲਾਜਮਾ ਨੂੰ ਪੱਕਾ ਨਹੀ ਕੀਤਾ ਪਰ ਪੰਜਾਬ ਦੀ ਆਪ ਸਰਕਾਰ ਲੋਕ ਪੱਖੀ ਸਰਕਾਰ ਹੋਣ ਕਰਕੇ ਠੇਕੇ ਤੇ ਰੱਖੇ ਮੁਲਾਜਮਾ ਨੂੰ ਪੱਕਾ ਕਰਨ ਦੀ ਪਹਿਲ ਕਦਮੀ ਕਰ ਰਹੀ ਹੈ।ਇਸ ਬਜਟ ਦਾ ਆਮ ਲੋਕਾ ਨੇ ਸਵਾਗਤ ਕੀਤਾ।ਇਸ ਮੌਕੇ ਉਨ੍ਹਾ ਨਾਲ ਜਰਨੈਲ ਸਿੰਘ ਬਰਾੜ,ਕੁਲਵੰਤ ਸਿੰਘ,ਭਜਨ ਸਿੰਘ ਕੁਲਾਰ,ਦਰਸ਼ਨ ਸਿੰਘ,ਮੇਜਰ ਸਿੰਘ,ਕੈਪਟਨ ਅਜੈਬ ਸਿੰਘ,ਮਾਸਟਰ ਚਮਕੌਰ ਸਿੰਘ,ਗੁਰਚਰਨ ਸਿੰਘ,ਇੰਦਰਪਾਲ ਸਿੰਘ,ਅਲਵਿੰਦਰ ਸਿੰਘ,ਹਰਦੀਪ ਸਿੰਘ ਆਦਿ ਹਾਜ਼ਰ ਸਨ।