You are here

ਪੰਜਾਬ

ਹੁਣ ਅੰਮ੍ਰਿਤਸਰ ਪੁਲਿਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ ਟਰਾਂਜਿਟ ਰਿਮਾਂਡ 

ਮਾਨਸਾ 27 ਜੂਨ (ਹਰਪਾਲ ਸਿੰਘ) ਅੰਮ੍ਰਿਤਸਰ ਪੁਲਿਸ ਨੂੰ ਬੀਤੇ ਸਾਲ ਹੋਏ ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਕੇਸ ਚ ਲਾਰੈਂਸ ਬਿਸ਼ਨੋਈ ਦਾ ਟਰਾਂਜਿਟ ਰਿਮਾਂਡ ਹਾਸਲ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਦਾ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਉਸਨੂੰ ਮਾਨਸਾ ਅਦਾਲਤ ਚ ਪੇਸ਼ ਕੀਤਾ ਗਿਆ ਅਤੇ ਇਸਤੋਂ ਪਹਿਲਾਂ ਕਾਨੂੰਨੀ ਪ੍ਰਕਿਰਿਆ ਤਹਿਤ ਲਾਰੈਂਸ ਬਿਸ਼ਨੋਈ ਦਾ ਮੈਡੀਕਲ ਕਰਵਾਇਆ ਗਿਆ।

 

ਜਾਣਕਾਰੀ ਮੁਤਾਬਕ ਉਸੇ ਵਕਤ ਮਾਨਸਾ ਦੀ ਅਦਾਲਤ ਚ ਅੰਮ੍ਰਿਤਸਰ ਪੁਲਿਸ ਪੁਹੰਚਦੀ ਹੈ ਅਤੇ ਉਨਾਂ ਵੱਲੋਂ ਮਾਨਸਾ ਅਦਾਲਤ ਤੋਂ ਬੀਤੇ ਸਾਲ ਹੋਏ ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਮਾਮਲੇ ਚ ਲਾਰੈਂਸ ਬਿਸ਼ਨੋਈ ਦਾ ਟਰਾਂਜਿਟ ਰਿਮਾਂਡ ਮੰਗਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਮਾਨਸਾ ਅਦਾਲਤ ਵੱਲੋਂ ਅੰਮ੍ਰਿਤਸਰ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟਰਾਂਜਿਟ ਰਿਮਾਂਡ ਦੇ ਦਿੱਤਾ ਗਿਆ ਹੈ ਅਤੇ ਹੁਣ ਅੰਮ੍ਰਿਤਸਰ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਨਾਲ ਲੈਕੇ ਅੰਮ੍ਰਿਤਸਰ ਪੁੱਜੇਗੀ ਜਿਥੇ ਜਾ ਕੇ ਉਸਦਾ ਪਹਿਲਾ ਮੈਡੀਕਲ ਕਰਵਾਇਆ ਜਾਵੇਗਾ ਅਤੇ ਫਿਰ ਉਸਨੂੰ ਅੰਮ੍ਰਿਤਸਰ ਅਦਾਲਤ ਚ ਪੇਸ਼ ਕੀਤਾ ਜਾਵੇਗਾ ਜਿਥੇ ਹੋ ਸਕਦਾ ਕਿ ਗੈਂਗਸਟਰ ਕੰਦੋਵਾਲੀਆ ਕੇਸ ਚ ਰਿਮਾਂਡ ਦੇ ਸਕਦੀ ਹੈ।

 

 

ਇਸ ਵੇਲੇ ਦੀ ਵੱਡੀ ਖਬਰ ਹੈ ਕਿ ਲਾਰੈਂਸ ਬਿਸ਼ਨੋਈ ਫਿਲਹਾਲ ਤਿਹਾੜ ਜੇਲ੍ਹ ਵਾਪਸ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਖਰੜ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਦਾ ਪਹਿਲਾ 7 ਦਿਨ ਤੇ ਫਿਰ 5 ਦਿਨ ਦਾ ਰਿਮਾਂਡ ਲਿਆ ਗਿਆ ਹੈ ਅਤੇ ਉਸ ਪਾਸੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਪੁੱਛਗਿੱਛ ਕੀਤੀ ਗਈ ਸੀ ਜਿਸ ਚ ਲਾਰੈਂਸ ਬਿਸ਼ਨੋਈ ਨੇ ਵੱਡੇ ਖੁਲਾਸੇ ਕੀਤੇ ਸਨ।ਪਰ ਹੁਣ ਅੰਮ੍ਰਿਤਸਰ ਪੁਲਿਸ ਵੱਲੋਂ ਬੀਤੀ ਸਾਲ 4 ਅਗਸਤ 2021 ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਚ ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਮਾਮਲੇ ਚ ਲਾਰੈਂਸ ਬਿਸ਼ਨੋਈ ਦਾ ਟਰਾਂਜਿਟ ਰਿਮਾਂਡ ਹਾਸਲ ਕੀਤਾ ਗਿਆ ਹੈ।

ਬਾਲ ਰੋਸ਼ਨ ਲਾਲ ਦੇ ਡੀਪੂ ਤੇ ਕਣਕ ਵੰਡ

ਧਰਮਕੋਟ ਜੂਨ 27 (ਮਨੋਜ ਕੁਮਾਰ ਨਿੱਕੂ) ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਜੀ ਦੀ ਰਹਿਨੁਮਾਈ ਹੇਠ ਡਾਕਟਰ ਗੁਰਮੀਤ ਸਿੰਘ ਗਿੱਲ, ਲਛਮਣ ਸਿੰਘ ਸਿੱਧੂ  ਪਵਨ ਕੁਮਾਰ ਰੈਲੀਆਂ, ਇਸ਼ੂ ਅਰੋੜਾ,ਮੁਕੱਦ ਸਿੰਘ ਸਿੱਧੂ,ਹਰਪਾਲ ਸਿੰਘ ਬਾਲ ਰੋਸ਼ਨ ਲਾਲ ਦੇ ਡੀਪੂ ਤੇ ਕਣਕ ਵੰਡ ਦੀ ਪੁਰੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪ ਆਗੂ

ਆਪ ਆਗੂ ਪਵਨ ਕੁਮਾਰ ਰੇਲੀਆ ਨੇ ਦੱਸਿਆ ਕਿ ਡਿਪੂ ਹੋਲਡਰਾਂ ਕੋਲ ਸਾਫ਼ ਸੁਥਰੀ ਤੇ ਵਧੀਆ ਕਣਕ ਦਿੱਤੀ ਜਾਊਗੀ

ਧਰਮਕੋਟ ਜੂਨ 27 (ਮਨੋਜ ਕੁਮਾਰ ਨਿੱਕੂ )ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਜੀ ਦੀ ਰਹਿਨੁਮਾਈ ਹੇਠ ਆਪ ਆਗੂ ਪਵਨ ਕੁਮਾਰ ਰੇਲੀਆ ਜੀ ਨੇ ਦੱਸਿਆ ਕਿ ਡਿਪੂ ਹੋਲਡਰਾਂ ਕੋਲ ਸਾਫ਼ ਸੁਥਰੀ ਤੇ ਵਧੀਆ ਕਣਕ ਦਿੱਤੀ ਜਾਊਗੀ

ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਮੋਗਾ ਨੇ ਆਪਣੀ ਦੋਹਤਰੀ ਜਾਨਵੀ ਜ਼ੀਰਾ ਦੇ ਜਨਮ ਦਿਨ ਤੇ ਬੂਟੇ ਲਾਏ ਅਤੇ ਬਲੱਡ ਦਾਨ ਕੀਤਾ

ਧਰਮਕੋਟ ਜੂਨ‌ 27 (ਮਨੋਜ ਕੁਮਾਰ ਨਿੱਕੂ )ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਪ੍ਰਧਾਨ ਕਮਲਜੀਤ ਕੌਰ ਮੋਗਾ ਨੇ  ਪਿੰਡ ਮੱਲੀਆਂ ਵਾਲਾ ਵਿਖੇ ਡੇਰਾ ਬਾਬਾ ਲਛਮਣ ਸਿੱਧ ਵਿਖੇ 50 ਬੂਟੇ ਲਗਾਏ ਗਏ ਉਹਨਾਂ ਦੱਸਿਆ ਕਿ  ਡੇਰੇ ਵਿੱਚ ਕਾਫ਼ੀ ਜਗਾਂ ਹੈ ਜਿਥੇ ਰੁੱਖਾਂ ਦੀ ਬਹੁਤ ਜ਼ਰੂਰਤ ਹੈ ਉਹਨਾਂ ਕਿਹਾ ਕਿ ਹਰ ਇਕ ਵਿਅਕਤੀ ਨੂੰ ਰੁੱਖ ਲਾਉਣਾ ਚਾਹੀਦਾ ਹੈ ਤਾਂ ਕਿ ਇਸ ਨਾਲ ਤਾਜ਼ੀ ਹਵਾ ਮਿਲਦੀ ਰਹੇ ਅਤੇ ਆਕਸੀਜਨ ਮਿਲਦੀ ਰਹੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ  ਕਮਲਜੀਤ ਕੌਰ ਮੋਗਾ ਨੇ ਸਿਵਲ ਹਸਪਤਾਲ ਮੋਗਾ ਦੇ ਬਲੱਡ ਬੈਂਕ ਵਿੱਚ ਜਾ ਕੇ ਬਲੱਡ ਵੀ ਦਾਨ ਕੀਤਾ ਉਨ੍ਹਾਂ ਨੇ ਕਿਹਾ ਸਾਨੂੰ ਹਰ ਇੱਕ ਵਿਅਕਤੀ ਨੂੰ ਬਲੱਡ ਦਾਨ ਕਰਨਾ ਚਾਹੀਦਾ ਹੈ ਖੂਨ ਦਾਨ ਮਹਾ ਦਾਨ ਦਾਨਾ ਦਾਨ ਖੂਨਦਾਨ ਕਰਨ ਨਾਲ ਕਿਸੇ ਵਿਅਕਤੀ ਦੀ ਜਾਨ ਬਚ ਜਾਂਦੀ ਹੈ ਇਹ ਸਭ ਤੋਂ ਵੱਡੀ ਸੇਵਾ ਹੈ
ਇਜ ਮੌਕੇ ਤੇ ਬਲਵੀਰ ਸਿੰਘ ਪਾਂਧੀ, ਸਰਬਜੀਤ ਕੌਰ ਘੱਲਕਲਾਂ, ਕਰਨ ਮੋਗਾ, ਅਮਨਦੀਪ ਕੌਰ ਜ਼ੀਰਾ, ਅਮਨਦੀਪ ਸਿੰਘ, ਗੁਰਮੀਤ ਸਿੰਘ ਜੱਗਾ, ਹਰਦੀਪ ਸਿੰਘ, ਨੰਬਰਦਾਰ ਰਾਜਵੀਰ ਸਿੰਘ, ਡਾ ਦੇਵ, ਗੁਰਪ੍ਰੀਤ ਸਿੰਘ , ਅਰਜਨ, ਦਵਿੰਦਰ, ਸਤਨਾਮ ਸਿੰਘ, ਬਾਬਾ ਟੇਕ ਸਿੰਘ  ਹਾਜ਼ਰ ਸਨ

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਜ਼ੈੱਡ ਦੌਰ ਅਤੇ ਮੌਜੂਦਾ ਅਣ ਐਲਾਨੀ ਐਮਰਜੈਂਸੀ ਵਿਰੁੱਧ, ਜੱਥੇਬੰਦ ਹੋਣ ਦਾ ਸੱਦਾ 

ਮੋਦੀ ਘਟ ਗਿਣਤੀਆਂ ਤੇ ਇਨਕਲਾਬੀ ਲੋਕਾਂ ਦੀ ਅਵਾਜ਼ ਦਬਾਉਣ ਚਾਹੁੰਦਾ: ਬੈਨੀਪਾਲ, ਡਾ ਕਾਲਖ, ਹਰਨੇਕ ਗੁੱਜਰਵਾਲ...
 ਮਹਿਲ ਕਲਾਂ , 26 ਜੂਨ (ਡਾ ਸੁਖਵਿੰਦਰ /ਗੁਰਸੇਵਕ ਸੋਹੀ ) 26 ਜੂਨ 1975 ਨੂੰ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਐਮਰਜੈਂਸੀ ਲਗਾਕੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ , ਹਕੂਮਤੀ ਜਬਰ ਨਾਲ ਕੁਚਲਣ ਦਾ ਭਰਮ ਪਾਲਿਆ ਸੀ। ਪਰ ਲੋਕਾਂ ਨੇ ਹਕੂਮਤੀ ਜਬਰ ਨੂੰ ਲਲਕਾਰਦਿਆਂ , ਆਪਣੀ ਹੱਕੀ ਆਵਾਜ ਜੇਲ੍ਹਾਂ ਅੰਦਰ ਵੀ ਬੁਲੰਦ ਰੱਖਦਿਆਂ , ਸਰਕਾਰੀ ਜਬਰ ਦਾ ਟਾਕਰਾ ਕਰਦਿਆਂ ਹਾਕਮਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਕਰਵਾਇਆ ਸੀ। ਪਰ ਅੱਜ ਫਿਰ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ  ਰਾਜ ਸੱਤ੍ਹਾ ਪ੍ਰਾਪਤ ਕਰਨ ਲਈ ਲੋਕਾਂ ਤੋਂ ਵੋਟਾਂ ਲੈਣ ਸਮੇਂ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ, ਹਕੂਮਤੀ ਜਬਰ ਦੁਆਰਾ ਅਣ ਐਲਾਨੀ  ਐਮਰਜੈਸੀ ਲਗਾਕੇ ਹੱਕੀ ਆਵਾਜ ਨੂੰ ਦਬਾਉਣ ਦਾ ਭਰਮ ਦੁਹਰਾਇਆ ਜਾ ਰਿਹਾ ਹੈ । ਅੱਜ  ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ‘ ਵੱਲੋਂ ਇਸ ਸਰਕਾਰੀ ਜਬਰ ਵਿਰੁੱਧ ਸੂਬੇ ਭਰ ਵਿੱਚ ਲੋਕਾਂ ਨੂੰ ਜੱਥੇਬੰਦ ਹੋਣ ਦਾ ਸੱਦਾ ਦੇਣ ਲਈ , ਜ਼ਿਲ੍ਹਾ / ਤਹਿਸੀਲ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਲੁਧਿਆਣਾ ਵਿੱਖੇ ਆਰ ਐਮ ਪੀ ਆਈ, ਇਨਕਲਾਬੀ ਕੇਂਦਰ ਪੰਜਾਬ , ਸੀ ਪੀ ਆਈ ( ਐਮ ਐਲ ਲਿਬਰੇਸਨ ) , ਸੀ ਪੀ ਆਈ ਐਮ ਐਲ ਨਿਊ ਡੈਮੋਕਰੇਸੀ ) ਜਮਹੂਰੀ ਅਧਿਕਾਰ ਸਭਾ ਪੰਜਾਬ , ਬੀ ਕੇ ਯੂ ( ਡਕੌਂਦਾ) ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਆਦਿ ਜੱਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਭਾਰਤ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ,ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਰਘਵੀਰ ਸਿੰਘ ਬੈਨੀਪਾਲ, ਐਡਵੋਕੇਟ ਹਰਪ੍ਰੀਤ ਜੀਰਖ ,ਜਸਵੰਤ ਜੀਰਖ,  ਕਾ ਸੁਰਿੰਦਰ , ਸੁਖਵਿੰਦਰ ਹੰਬੜਾਂ, ਕਾ ਜਗਦੀਸ਼ , ਕਾ ਪ੍ਰਮਜੀਤ ਸਿੰਘ , ਡਾ ਜਸਵਿੰਦਰ ਕਾਲਖ,  ਹਰਨੇਕ ਗੁੱਜਰਵਾਲ, ਪ੍ਰੋ ਏ ਕੇ ਮਲੇਰੀ , ਕਾ ਜੈ ਪ੍ਰਕਾਸ਼ ਨਰਾਇਨ, ਨੇ ਕੇਂਦਰ ਸਰਕਾਰ ਵੱਲੋਂ ਮਨੁੱਖਤਾ ਨੂੰ ਧਰਮਾਂ, ਜਾਤਾਂ ਵਿੱਚ ਵੰਡਕੇ ਮੁਸਲਮਾਨਾਂ, ਦਲਿਤਾਂ, ਔਰਤਾਂ ਉੱਪਰ ਕੀਤੇ ਜਾ ਰਹੇ ਤਸੱਦਦ ਦੀ ਸਖ਼ਤ ਨਿੰਦਾ ਕੀਤੀ। ਸਰਕਾਰ ਦੀ ਬਲਡੋਜਰ ਰਾਜਨੀਤੀ ਰਾਹੀਂ ਵਿਰੋਧੀ ਆਵਾਜ ਨੂੰ ਦਬਾਉਣ ਨੂੰ ਵੀ ਲੰਮੇ ਹੱਥੀਂ ਲਿਆ। ਪਾਸ ਕੀਤੇ ਮਤਿਆਂ ਰਾਹੀਂ  ਲੋਕਾਂ ਨੂੰ ਆਪਣੇ ਹੱਕਾਂ ਲਈ ਚੇਤਨ ਕਰਨ ਵਾਲੇ ਬੁੱਧੀ-ਜੀਵੀਆਂ ,  ਲੇਖਿਕਾਂ, ਵਕੀਲਾਂ, ਡਾਕਟਰਾਂ ਰੰਗ ਕਰਮੀਆਂ, ਪੱਤਰਕਾਰਾਂ ਸਮੇਤ ਆਪਣੀ ਸਜਾ ਪੂਰੀ ਕਰ ਚੁੱਕੇ ਕੈਦੀਆਂ ਖਿਲਾਫ ਐਮਰਜੈਸੀ ਦੇ ਕਾਲੇ ਦਿਨਾਂ ਦੀ ਤਰ੍ਹਾਂ ਹੀ ਝੂਠੇ ਕੇਸਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਜੇਲ੍ਹੀਂ ਡੱਕਣ ਦੀ ਵੀ ਸਖ਼ਤ ਨਿੰਦਾ ਕਰਦਿਆਂ ਤੁਰੰਤ ਹੀ ਰਿਹਾਅ ਕਰਨ ਦੀ ਮੰਗ ਕੀਤੀ।ਮਨੁੱਖੀ ਹੱਕਾਂ ਦੀ ਉੱਘੀ ਕਾਰਕੁੰਨ ਤੀਤਸਾ ਸੀਤਲਵੜ ਜੋ ਹਾਜ਼ਰ ਜਾਫ਼ਰੀ ਨਾਲ ਗੁਜਰਾਤ ਦੰਗਿਆਂ ਦੇ ਜ਼ੁੰਮੇਵਾਰਾਂ ਵਿਰੁੱਧ ਸੁਪਰੀਮ ਕੋਰਟ ਵਿੱਚ ਜਾਕਰ ਜਾਫ਼ਰੀ ਨਾਲ ਸਹਿ ਪਟੀਸ਼ਨਰ ਹੈ ਨੂੰ ਮੁੰਬਈ ਤੋਂ ਉਸ ਦੇ ਘਰੋਂ ਗ੍ਰਿਫਤਾਰ ਕਰਨ ਦੀ ਨਿਖੇਧੀ ਕਰਦਿਆਂ ਤੁਰੰਤ ਰਿਹਾਅ ਕਰਨ ਦਾ ਮਤਾ ਵੀ ਪਾਸ ਕੀਤਾ। ਅੰਤ ਵਿੱਚ ਰੋਸ ਮਜਾਹਰਾ ਕਰਦਿਆਂ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਵਾਲੀਆਂ ਸਰਕਾਰਾਂ ਦੇ ਪੁੱਤਲੇ ਵੀ ਫੂਕੇ ਗਏ। ਸਟੇਜ ਸੰਚਾਲਨ ਜਸਵੰਤ ਜੀਰਖ ਨੇ ਨਿਭਾਇਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ , ਡਾ ਪ੍ਰਣਬ ਰਾਏ, ਡਾ ਰਾਜਵੰਤ ਸਿੰਘ ਰਾਂਚੀ ਕਲੋਨੀ, ਨਿਰਪਾਲ ਜਲਾਲਦੀਵਾਲ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜਰ ਸਨ। ਰੋਸ ਧਰਨੇ ਤੋ ਬਾਅਦ ਮੋਦੀ ਹਕੂਮਤ ਦੇ ਪੁਤਲੇ ਵੀ ਫੂਕੇ ਗਏ ।

ਅਗਨੀਪਥ ਯੋਜਨਾ ਨੂੰ ਲੈ ਕੇ ਕਾਂਗਰਸ ਨੇ ਕੀਤਾ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ  

ਧਰਮਕੋਟ ਜੂਨ 27 ( ਮਨੋਜ ਕੁਮਾਰ ਨਿੱਕੂ )ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਯੋਗ ਅਗਵਾਈ ਹੇਠ ਅੱਜ ਹਲਕਾ ਧਰਮਕੋਟ ਦੇ ex MLA ਸ ਸੁਖਜੀਤ ਸਿੰਘ ਕਾਕਾ ਲੋਹਗਡ਼ ਜੀ ਦੀ ਯੋਗ ਅਗਵਾਈ ਹੇਠ  ਸਮੂਹ ਕਾਂਗਰਸੀ ਆਗੂ ਵਰਕਰ ਸ਼ਬਾਨਾ ਨੇ ਐਸਡੀਐਮ ਦਫਤਰ ਧਰਮਕੋਟ ਵਿਖੇ  ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਦੇ ਵਿਰੋਧ ਚ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਮੁਜ਼ਾਹਰਾ ਕੀਤਾਂ ਤੇ ਧਰਨਾ ਲਗਾਇਆ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਕੇਂਦਰ ਸਰਕਾਰ ਪੈਸਿਆਂ ਦੀ ਬੱਚਤ ਦੇ ਚੱਕਰ ਚੋਂ ਦੇਸ਼ ਦੇ  ਸੁਰੱਖਿਆ ਖਤਰੇ ਚ ਪਾ ਰਹੀ ਹੈ ਇਸ ਵਿੱਚ ਨੌਜਵਾਨਾਂ ਨਾਲ ਖਿਲਵਾੜ ਹੋ ਰਿਹਾ ਹੈ ਕਿਉਂਕਿ ਚਾਰ ਸਾਲ ਤੋਂ ਬਾਅਦ ਕੀ ਕੰਮ ਕਰਨਗੇ ਅਤੇ ਜੀਵਨ ਚਲਾਉਣਾ ਔਖਾ ਹੋ ਜਾਵੇਗਾ  ਜਿੱਥੇ ਜੰਗ ਵਰਗੇ ਹਾਲਾਤਾਂ ਦੇ ਵਿਚ ਪਹਿਲਾ ਫੌਜੀ ਵੀਰ ਆਪਣੀ ਜਾਨ ਦੀ ਬਾਜ਼ੀ ਲਗਾ ਦਿੰਦੇ ਸਨ ਉੱਥੇ ਠੇਕੇ ਤੇ ਭਰਤੀ ਕੀਤੇ ਅਗਨੀ ਵੀਰ  ਸਹੀ ਤਰੀਕੇ ਨਾਲ ਸੇਵਾ ਨੂੰ ਸਮਰਪਿਤ ਨਹੀਂ ਹੋ ਸਕਣਗੇ ਟਾਈਗਰ ਹਿੱਲ ਅਤੇ ਕਾਰਗਿਲ ਵਰਗੀਆਂ ਥਾਵਾਂ ਤੇ ਨਵੇਂ ਰੰਗਰੂਟ ਵੀਰਾਂ ਨੂੰ ਸਮਝਣ ਚ ਟਾਇਮ ਲੱਗ ਜਾਣਾ ਜਿੱਥੇ ਪਹਿਲਾ ਪੰਦਰਾਂ ਸਾਲ ਸੇਵਾ ਨੂੰ ਸਪਰਪਿਤ ਹੋ ਕੇ ਕੰਮ ਕਰਦੇ ਫੌਜੀ ਵੀਰ ਲਈ ਮੁੜ ਵਸੇਬੇ ਦੇ ਪ੍ਰਬੰਧ ਸਨ  ਹੋਣ ਲੱਗਿਆਂ ਨੂੰ ਪੈਨਸ਼ਨ ਵੀ ਮਿਲਦੀ ਸੀ ਉਥੇ ਚਾਰ ਸਾਲ ਤੋਂ ਬਾਅਦ ਬੇਰੁਜ਼ਗਾਰ ਹੋ ਜਾਣਗੇ ਫੌਜੀ ਵੀਰ  ਇਹੋ ਜੀ ਯੋਜਨਾ ਦੇਸ਼ ਦੇ ਹਿੱਤ ਚ ਨਹੀਂ ਹਨ ਨਹੀਂ ਹੈ ਇਸ ਸਮੇਂ 125000 ਇਕੱਲੀ ਆਰਮੀ (ਥਲ ਸੈਨਾ) ਵਿੱਚ ਖਾਲੀ ਹਨ   ਕੇਂਦਰ ਸਰਕਾਰ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਅਤੇ ਇਹ ਯੋਜਨਾ ਰੱਦ ਕਰਕੇ ਪਹਿਲਾਂ ਤੋਂ ਚੱਲ ਰਹੀਆਂ ਭਰਤੀਆਂ ਵਾਗ ਭਰਤੀ ਕਰ ਫੌਜੀ ਵੀਰ ਭਰਤੀ ਕਰਨੇ ਚਾਹੀਦੇ ਹਨ  ਇਸ ਮੌਕੇ ਗੁਰਬੀਰ ਸਿੰਘ ਗੋਗਾ ਚੇਅਰਮੈਨ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਅਮਨਦੀਪ ਸਿੰਘ ਗਿੱਲ ਪ੍ਰਧਾਨ ਫਤਿਹਗਡ਼੍ਹ ਪੰਜਤੂਰ ਦਰਸ਼ਨ ਸਿੰਘ ਲਲਿਹਾਂਦੀ  ਪ੍ਰਿਤਪਾਲ ਸਿੰਘ ਚੀਮਾ ਚੇਅਰਮੈਨ  ਕਰਨੈਲ ਸਿੰਘ ਖੰਭੇ ਚੇਅਰਮੈਨ ਸੁਵਾਜ ਸਿੰਘ ਭੋਲਾ ਮਸਤੇਵਾਲਾ ਚੇਅਰਮੈਨ ਬਲਤੇਜ ਸਿੰਘ ਕੰਡਿਆਲ ਚੇਅਰਮੈਨ ਸੋਹਣਾ ਖੇਲਾ ਜਲਾਲਾਬਾਦ  ਬਲਵਿੰਦਰ ਸਿੰਘ ਸਮਰਾ ਡਾਇਰੈਕਟਰ ਹਰਪ੍ਰੀਤ ਸਿੰਘ ਸ਼ੇਰੇਵਾਲਾ ਡਾਇਰੈਕਟਰ ਕੋਆਪਰੇਟਿਵ ਬੈਂਕ ਕੁਲਬੀਰ ਸਿੰਘ ਲੌਂਗੀਵਿੰਡ ਗਰਪਿੰਦਰ ਸਿੰਘ ਚਾਹਲ ਸੰਜੀਵ ਕੋਛੜ ਸੀਨੀਅਰ ਕਾਂਗਰਸੀ ਆਗੂ  ਕ੍ਰਿਸ਼ਨ ਤਿਵਾੜੀ ਸਕੱਤਰ ਕਾਂਗਰਸ  ਐਮ ਸੀ ਸੁਖਦੇਵ ਸਿੰਘ ਸ਼ੇਰਾ ਐਮ ਸੀ  ਬੋਹੜ ਸਿੰਘ ਐਮਸੀ ਬਬਲਾ ਐਮਸੀ ਫਤਹਿਗੜ੍ਹ  ਕੈਪਟਨ ਹਰਨੇਕ ਸਿੰਘ ਬੁੱਘੀਪੁਰਾ ਸੁਰਜੀਤ ਸਿੰਘ ਸਰਪੰਚ ਦੁਸਾਂਝ ਕੁਲਦੀਪ ਸਿੰਘ ਮਹਿਰੋ ਅੰਗਰੇਜ ਸਿੰਘ ਮਹਿਰੋ ਰਪਿੰਦਰ ਸਿੰਘ ਤਲਵੰਡੀ ਭੰਗੇਰੀਆਂ ਸਰਪੰਚ ,ਸਰਬਜੀਤ ਸਿੰਘ ਸਰਪੰਚ ਧਰਮ ਸਿੰਘ ਵਾਲਾ  ਸੁਖਜੀਤ ਸਿੰਘ ਤੋਤਾ ਸਿੰਘ ਵਾਲਾ ਅਮਰਜੀਤ ਸਿੰਘ ਸਰਪੰਚ ਤੋਤਾ ਸਿੰਘ ਵਾਲਾ  ਪਾਲਾ ਸਰਪੰਚ ਚਰਾਗ ਸ਼ਾਹਵਾਲਾ ਸਿਮਰਜੀਤ ਸਨੀ ਦਾਤੇਵਾਲ ਪਾਲਾ ਦਾਤੇਵਾਲ ਬਲਾਕ ਪ੍ਰਧਾਨ ਯੂਥ ਕਾਂਗਰਸ ਸਵਰਨ ਸਿੰਘ ਖੋਸਾ ਅਵਤਾਰ ਸਿੰਘ PA ਕਰਨਪਾਲ ਸਿੰਘ ਖੋਸਾ ਜਲਾਲ ਕਰਨੈਲ ਸਿੰਘ ਸਰਪੰਚ ਬੱਗੇ   ਬੀਬੀ ਪਰਮਜੀਤ ਕੌਰ ਕਪੂਰੇ  ਜਗਸੀਰ ਸਿੰਘ ਸਰਪੰਚ ਭਿੰਡਰ ਖੁਰਦ ਮੋਹਣ ਸਿੰਘ ਸਰਪੰਚ ਭਿੰਡਰ ਕਲਾਂ ਸੁਖਦੇਵ ਸਿੰਘ ਬਲਾਕ ਸੰਮਤੀ ਮੈਂਬਰ  ਪਰਮਜੀਤ ਸਿੰਘ ਸਰਪੰਚ ਚੱਕ ਸਿੰਘਪੁਰਾ ਸੁਖਦੇਵ ਸਿੰਘ ਸਰਪੰਚ ਬਾਕਰਵਾਲਾ ਰਾਜੀਵ ਬਜਾਜ ਧੀਰਜ ਗਰੋਵਰ ਸ਼ਹਿਰੀ ਪ੍ਰਧਾਨ ,ਸੰਦੀਪ ਸੰਧੂ ਮਨਜੀਤ ਸਿੰਘ ਐਮ ਸੀ  ਡਾ ਦਿਲਬਾਗ ਸਿੰਘ ਸਰਪੰਚ ਫਤਿਹਗਡ਼੍ਹ ਕੋਰੋਟਾਣਾ  ਨਾਜ਼ਰ ਸਿੰਘ ਤਲਵੰਡੀ ਮੱਲੀਆਂ ਗੁਰਜੰਟ ਸਿੰਘ ਸਰਪੰਚ ਮੁੰਡੀ ਜਮਾਲ  ਜੱਸ ਕੰਗ ਰਾਊਵਾਲਾ ਛਿੰਦਰਪਾਲ ਰਾਊਵਾਲਾ  ਅਸ਼ੋਕ   ਸਰਪੰਚ ਜੀਂਦੜਾ ਰਾਜੂ ਸਰਪੰਚ ਫਿਰੋਜ਼ਵਾਲ ਮੰਗਲ ਸਿੰਘ  ਰਾਜਿੰਦਰਪਾਲ ਭੰਬਾ ਇੰਦਰਗੜ੍ਹ  ਕੁਲਦੀਪ ਸਿੰਘ ਪ੍ਰਧਾਨ ਕੋਟ ਈਸੇ ਖਾਂ ਲੱਖਾ ਭਾਊ ਕੋਟ ਈਸੇ ਖਾਂ ਮਹਿੰਦਰ ਸਿੰਘ ਐਮ ਸੀ ਸ਼ੌਂਕੀ ਠੇਕੇਦਾਰ  ਰਵੀ ਭਿੰਡਰ ਕਰਮਜੀਤ ਸਿੰਘ ਸਰਪੰਚ ਦਾਤਾ  ਅਜਮੇਰ ਸਿੰਘ ਸਰਾਂ ਜਗਦੀਸ਼ ਸਿੰਘ ਸਰਾਂ ਸਰਬਜੀਤ ਸਿੰਘ ਬੁੱਟਰ   ਹਰਵਿੰਦਰ ਸਿੰਘ ਭਿੰਡਰ ਕਲਾਂ ਅਮਰਜੀਤ ਸਿੰਘ ਜਲਾਲਾਬਾਦ  ਲਵਦੀਪ ਸਰਪੰਚ ਚੁੱਘਾ ਖੁਰਦ  ਜਗਤਾਰ ਸਿੰਘ ਮਾਨ ਕਿਸ਼ਨਪੁਰਾ ਸਿਮਰ ਮੌਜਗਡ਼੍ਹ  ਗੁਰਜੰਟ ਸਿੰਘ ਬਾਜੇਕੇ  ਰਪਿੰਦਰਜੀਤ ਸਿੰਘ ਸਰਪੰਚ ਕਡ਼ਿਆਲ ਖੁਰਦ ਸੁਰਜੀਤ ਸਿੰਘ ਸਰਪੰਚ ਕਡ਼ਿਆਲ ਭਜਨ ਸਿੰਘ ਸਰਪੰਚ ਵਹਿਣੀਵਾਲ ਪਰਮਿੰਦਰ ਸਿੰਘ ਸਰਪੰਚ ਜਨੇਰ  ਬਲੋਰ ਸਿੰਘ ਬੱਡੂਵਾਲ ਨਿਰਮਲ ਸਿੰਘ ਐਮ ਸੀ ਦਲਵੀਰ ਸਿੰਘ ਸਰਪੰਚ ਚੌਧਰੀ ਵਾਲਾ  ਕੁਲਦੀਪ ਸਿੰਘ ਮੱਲ੍ਹੀ ਡਾ ਚਮਨ ਲਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ  ਗੁਰਭੇਜ ਸਿੰਘ ਸਿੱਧੂ ਕਾਦਰਵਾਲਾ ਜਗਰਾਜ ਸਿੰਘ ਕਾਦਰਵਾਲਾ ਗੁਰਪ੍ਰੀਤ ਸਿੰਘ ਜਨੇਰ  ਗੁਰਨਾਮ ਸਿੰਘ ਲੁਹਾਰਾ ਅਤੇ ਹੋਰ ਮੋਹਤਬਰ ਪੰਚ ਸਰਪੰਚ ਬਲਾਕ ਸੰਮਤੀ ਮੈਂਬਰ ਅਤੇ ਯੂਥ ਕਾਂਗਰਸ ਦੇ ਨੁਮਾਇੰਦੇ ਹਾਜ਼ਰ ਸਨ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ 

ਮੋਹਾਲੀ , 27 ਜੂਨ  (ਜਨ ਸ਼ਕਤੀ ਨਿਊਜ਼ ਬਿਊਰੋ )  ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਸ: ਜੋਗਾ ਸਿੰਘ ਤਰਕਸ਼ੀਲ ਜੀ ਦੀ ਪ੍ਰਧਾਨਗੀ ਹੇਠ ਹੋਈ।ਕੇਂਦਰ ਦੇ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ ।ਸਭ ਤੋਂ ਪਹਿਲਾਂ ਤਰਕਸ਼ੀਲ ਧਾਰਨਾ ਰੱਖਣ ਵਾਲੇ ਸ: ਜੋਗਾ ਸਿੰਘ ਜੀ ਨੇ ਸਾਡੇ ਸਮਾਜ ਵਿਚ ਫੈਲੇ ਅੰਧ- ਵਿਸ਼ਵਾਸ ਬਾਰੇ ਵਿਚਾਰ ਪਰਗਟ ਕੀਤੇ।ਉਹਨਾਂ ਦਾ ਮੰਨਣਾ ਸੀ ਕਿ ਸਰਕਾਰਾਂ ਅਤੇ ਧਾਰਮਿਕ ਆਗੂਆਂ ਨੇ ਲੋਕਾਂ ਵਿਚ ਨਵੀਂ ਚੇਤਨਤਾ ਲਿਆਉਣ ਤੋਂ ਪਾਸਾ ਵੱਟੀ ਰੱਖਿਆ। ਮਨਜੀਤ ਕੌਰ ਮੋਹਾਲੀ ਨੇ ਪਿੰਡਾਂ ਦੇ ਬਦਲੇ ਹਾਲਾਤ ਬਾਰੇ ਕਵਿਤਾ ਪੇਸ਼ ਕੀਤੀ। ਪਰਵਾਸੀ ਸ਼ਾਇਰ ਗਿਆਨ ਸਿੰਘ ਦਰਦੀ,ਡਾ: ਗੁਰਦੇਵ ਸਿੰਘ ਗਿੱਲ, ਆਰ ਕੇ ਭਗਤ,ਕਿਰਨ ਬੇਦੀ ਨੇ ਗਜਲਾਂ ਪੇਸ਼ ਕਰਕੇ ਰੰਗ ਬੰਨ੍ਹਿਆ। ਦਵਿੰਦਰ ਕੌਰ ਢਿੱਲੋਂ, ਜਸਪਾਲ ਦੇਸੂਵੀ, ਭਰਪੂਰ ਸਿੰਘ,ਸਵਰਨ ਸਿੰਘ ਅਤੇ ਜੁਧਵੀਰ ਸਿੰਘ ਦੀ ਜੋੜੀ,ਮਲਕੀਤ  ਨਾਗਰਾ,ਧਿਆਨ ਸਿੰਘ ਕਾਹਲੋਂ, ਲਾਭ ਸਿੰਘ ਲਹਿਲੀ ,ਮਨੋਜ ਕੁਮਾਰ ,ਸਤਪਾਲ ਲਖੋਤਰਾ,ਜਗਤਾਰ ਜੋਗ,ਰਜਿੰਦਰ ਰੇਨੂ, ਕ੍ਰਿਸ਼ਨ ਰਾਹੀ ਨੇ ਗੀਤਾਂ  ਰਾਹੀਂ ਨਿਹਾਲ ਕੀਤਾ ।ਇਹਨਾਂ ਸਭਨਾਂ ਦੇ ਨਾਲ ਮਨੋਜ ਕੁਮਾਰ ਜੀ ਨੇ ਡਫਲੀ ਵਜਾ ਕੇ ਮਾਹੌਲ ਰੰਗੀਨ ਬਣਾ ਦਿੱਤਾ ।ਆਰ, ਕੇ, ਭਗਤ,,,ਐਮ, ਐਲ, ਅਰੋੜਾ,ਗੁਰਜੋਧ ਕੌਰ,ਦਰਸ਼ਨ ਸਿੰਘ ਸਿੱਧੂ, ਪਰਾਗਿਆ ਸ਼ਾਰਦਾ,ਬਲਦੇਵ ਸਿੰਘ ਬਿੰਦਰਾ,ਮਲਕੀਤ ਬਸਰਾ, ਪਰਮਜੀਤ ਪਰਮ, ਤਲਵਿੰਦਰ ਸਿੰਘ ਸੂਖਮ, ਸਤਬੀਰ ਕੌਰ, ਪਾਲ ਅਜਨਬੀ, ਮਨਮੋਹਣ ਸਿੰਘ, ਅਮਰਜੀਤ ਬਠਲਾਣਾ, ਸਾਗਰ ਸਿੰਘ ਭੂਰੀਆਂ ਨੇ ਕਵਿਤਾਵਾਂ ਰਾਹੀਂ ਸਮਾਜਿਕ ਪ੍ਰਦੂਸ਼ਣ ਦੀ ਗੱਲ ਕੀਤੀ ।ਕਰਮਜੀਤ ਬੱਗਾ ਨੇ ਸਾਹਿਤਕ ਖੇਤਰ ਵਿਚ ਕੁਝ ਬਨਾਉਟੀ ਸਾਹਿਤਕਾਰਾਂ ਵਲੋਂ  ਮਾਹੌਲ ਖਰਾਬ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ।ਸਟੇਜ ਦੀ ਕਾਰਵਾਈ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਵਧੀਆ ਢੰਗ ਨਾਲ ਸੰਭਾਲੀ।ਇਸ ਮੌਕੇ ਜਗਪਾਲ ਸਿੰਘ, ਜੋਗਿੰਦਰ ਜੱਗਾ, ਅਵਤਾਰ ਸਿੰਘ,ਹਰਜੀਤ ਸਿੰਘ,ਸੁਮਨ ਸੁਰਜੀਤ,  ਐਡਵੋਕੇਟ ਦਵਿੰਦਰ ਸਿੰਘ,  ਕੁਲਦੀਪ ਸਿੰਘ ਗਿੱਲ, ਸਰਬਜੀਤ ਸਾਗਰ,ਹਰਬੰਸ ਸੋਢੀ,ਹਰਿੰਦਰ ਹਰ ਵੀ ਹਾਜਰ ਸਨ।

ਮਾਨ ਦੀ ਜਿੱਤ ਤੋਂ ਬਾਅਦ ਭਾਨਾ ਸਿੱਧੂ ਨੇ ਆ ਕੀ ਕਹਿਤਾ ?

ਸੁਣ ਅਤੇ ਸਮਝ ਲਓ ਪੰਜਾਬ ਦੇ ਲੋਕੋ ਇਹ ਸੱਚਾਈ ਹੈ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਭਾਨਾ ਸਿੱਧੂ ਨੇ ਆ ਕੀ ਕਹਿਤਾ ???? What did Bhana Sidhu say after Simranjit Singh Mann's victory? Listen and understand, people of Punjab, this is the truth

ਇੱਕ ਵਾਰ ਫੇਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ

ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ  

Once again disrespect to the limbs of Guru Granth Sahib Ji --A case of disrespect to Sri Guru Granth Sahib Ji came to light near Sri Darbar Sahib

ਸ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ 'ਚ ਜਗਰਾਉਂ ਵਾਸੀਆਂ ਨੇ ਵੰਡੇ ਲੱਡੂ

In celebration of Simranjit Singh Mann's victory, the people of Jagraon distributed laddu

ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਸ ਵੱਲੋਂ ਨਸ਼ਾ ਵਿਰੋਧੀ ਨੁੱਕੜ ਨਾਟਕ  

ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਸ ਵੱਲੋਂ ਨਸ਼ਾ ਵਿਰੋਧੀ ਨੁੱਕੜ ਨਾਟਕ  -- ਨਸ਼ਿਆਂ ਦੀ ਰੋਕਥਾਮ ਲਈ ਲੁਧਿਆਣਾ ਦਿਹਾਤੀ ਪੁਲਸ ਵੱਲੋਂ ਵਿਸ਼ੇਸ਼ ਉਪਰਾਲੇ  --ਪੱਤਰਕਾਰ ਮੋਹਿਤ ਗੋਇਲ ਅਤੇ ਕੁਲਦੀਪ ਜੱਸਲ ਦੀ ਵਿਸ਼ੇਸ਼ ਰਿਪੋਰਟ  

District Ludhiana Rural Police Anti-Drug Corner Drama -- Special measures taken by Ludhiana Rural Police for drug prevention - Special report by journalist Mohit Goyal and Kuldeep Jassal

ਕਾਂਗਰਸ ਪਾਰਟੀ ਦੇ ਵਰਕਰਾ ਨੇ ਅਗਨੀਪੱਥ ਸਕੀਮ ਦਾ ਕੀਤਾ ਵਿਰੋਧ

ਕਾਂਗਰਸ ਪਾਰਟੀ ਦੇ ਵਰਕਰਾ ਨੇ ਅਗਨੀਪੱਥ ਸਕੀਮ ਦਾ ਕੀਤਾ ਵਿਰੋਧ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ 

ਮੋਹਾਲੀ , 27 ਜੂਨ  (ਜਨ ਸ਼ਕਤੀ ਨਿਊਜ਼ ਬਿਊਰੋ )  ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਸ: ਜੋਗਾ ਸਿੰਘ ਤਰਕਸ਼ੀਲ ਜੀ ਦੀ ਪ੍ਰਧਾਨਗੀ ਹੇਠ ਹੋਈ।ਕੇਂਦਰ ਦੇ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ ।ਸਭ ਤੋਂ ਪਹਿਲਾਂ ਤਰਕਸ਼ੀਲ ਧਾਰਨਾ ਰੱਖਣ ਵਾਲੇ ਸ: ਜੋਗਾ ਸਿੰਘ ਜੀ ਨੇ ਸਾਡੇ ਸਮਾਜ ਵਿਚ ਫੈਲੇ ਅੰਧ- ਵਿਸ਼ਵਾਸ ਬਾਰੇ ਵਿਚਾਰ ਪਰਗਟ ਕੀਤੇ।ਉਹਨਾਂ ਦਾ ਮੰਨਣਾ ਸੀ ਕਿ ਸਰਕਾਰਾਂ ਅਤੇ ਧਾਰਮਿਕ ਆਗੂਆਂ ਨੇ ਲੋਕਾਂ ਵਿਚ ਨਵੀਂ ਚੇਤਨਤਾ ਲਿਆਉਣ ਤੋਂ ਪਾਸਾ ਵੱਟੀ ਰੱਖਿਆ। ਮਨਜੀਤ ਕੌਰ ਮੋਹਾਲੀ ਨੇ ਪਿੰਡਾਂ ਦੇ ਬਦਲੇ ਹਾਲਾਤ ਬਾਰੇ ਕਵਿਤਾ ਪੇਸ਼ ਕੀਤੀ। ਪਰਵਾਸੀ ਸ਼ਾਇਰ ਗਿਆਨ ਸਿੰਘ ਦਰਦੀ,ਡਾ: ਗੁਰਦੇਵ ਸਿੰਘ ਗਿੱਲ, ਆਰ ਕੇ ਭਗਤ,ਕਿਰਨ ਬੇਦੀ ਨੇ ਗਜਲਾਂ ਪੇਸ਼ ਕਰਕੇ ਰੰਗ ਬੰਨ੍ਹਿਆ। ਦਵਿੰਦਰ ਕੌਰ ਢਿੱਲੋਂ, ਜਸਪਾਲ ਦੇਸੂਵੀ, ਭਰਪੂਰ ਸਿੰਘ,ਸਵਰਨ ਸਿੰਘ ਅਤੇ ਜੁਧਵੀਰ ਸਿੰਘ ਦੀ ਜੋੜੀ,ਮਲਕੀਤ  ਨਾਗਰਾ,ਧਿਆਨ ਸਿੰਘ ਕਾਹਲੋਂ, ਲਾਭ ਸਿੰਘ ਲਹਿਲੀ ,ਮਨੋਜ ਕੁਮਾਰ ,ਸਤਪਾਲ ਲਖੋਤਰਾ,ਜਗਤਾਰ ਜੋਗ,ਰਜਿੰਦਰ ਰੇਨੂ, ਕ੍ਰਿਸ਼ਨ ਰਾਹੀ ਨੇ ਗੀਤਾਂ  ਰਾਹੀਂ ਨਿਹਾਲ ਕੀਤਾ ।ਇਹਨਾਂ ਸਭਨਾਂ ਦੇ ਨਾਲ ਮਨੋਜ ਕੁਮਾਰ ਜੀ ਨੇ ਡਫਲੀ ਵਜਾ ਕੇ ਮਾਹੌਲ ਰੰਗੀਨ ਬਣਾ ਦਿੱਤਾ ।ਆਰ, ਕੇ, ਭਗਤ,,,ਐਮ, ਐਲ, ਅਰੋੜਾ,ਗੁਰਜੋਧ ਕੌਰ,ਦਰਸ਼ਨ ਸਿੰਘ ਸਿੱਧੂ, ਪਰਾਗਿਆ ਸ਼ਾਰਦਾ,ਬਲਦੇਵ ਸਿੰਘ ਬਿੰਦਰਾ,ਮਲਕੀਤ ਬਸਰਾ, ਪਰਮਜੀਤ ਪਰਮ, ਤਲਵਿੰਦਰ ਸਿੰਘ ਸੂਖਮ, ਸਤਬੀਰ ਕੌਰ, ਪਾਲ ਅਜਨਬੀ, ਮਨਮੋਹਣ ਸਿੰਘ, ਅਮਰਜੀਤ ਬਠਲਾਣਾ, ਸਾਗਰ ਸਿੰਘ ਭੂਰੀਆਂ ਨੇ ਕਵਿਤਾਵਾਂ ਰਾਹੀਂ ਸਮਾਜਿਕ ਪ੍ਰਦੂਸ਼ਣ ਦੀ ਗੱਲ ਕੀਤੀ ।ਕਰਮਜੀਤ ਬੱਗਾ ਨੇ ਸਾਹਿਤਕ ਖੇਤਰ ਵਿਚ ਕੁਝ ਬਨਾਉਟੀ ਸਾਹਿਤਕਾਰਾਂ ਵਲੋਂ  ਮਾਹੌਲ ਖਰਾਬ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ।ਸਟੇਜ ਦੀ ਕਾਰਵਾਈ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਵਧੀਆ ਢੰਗ ਨਾਲ ਸੰਭਾਲੀ।ਇਸ ਮੌਕੇ ਜਗਪਾਲ ਸਿੰਘ, ਜੋਗਿੰਦਰ ਜੱਗਾ, ਅਵਤਾਰ ਸਿੰਘ,ਹਰਜੀਤ ਸਿੰਘ,ਸੁਮਨ ਸੁਰਜੀਤ,  ਐਡਵੋਕੇਟ ਦਵਿੰਦਰ ਸਿੰਘ,  ਕੁਲਦੀਪ ਸਿੰਘ ਗਿੱਲ, ਸਰਬਜੀਤ ਸਾਗਰ,ਹਰਬੰਸ ਸੋਢੀ,ਹਰਿੰਦਰ ਹਰ ਵੀ ਹਾਜਰ ਸਨ।

 "ਪਾਣੀ ਦੀ ਕੀਮਤ" ✍️ ਜਸਵੀਰ ਸ਼ਰਮਾਂ ਦੱਦਾਹੂਰ

ਮਿੰਨੀ ਕਹਾਣੀ

ਜਿਉਂ ਹੀ ਡੌਲੀ ਪੋਤਰੀ ਨੇ ਸਵੇਰੇ ਸਵੇਰੇ ਬੁਰਸ਼ ਕਰਨ ਲਈ ਟੂਟੀ ਤੋਂ ਪਾਣੀ ਛੱਡਿਆ,ਮੇਰੀ ਨਿਗਾਹ ਓਹਦੇ ਤੇ ਜਾ ਪਈ ਪਹਿਲਾਂ ਓਹਨੇ ਟੂਟੀ ਛੱਡੀ, ਫਿਰ ਬੁਰਸ਼ ਚੱਕਿਆ ਫਿਰ ਪੇਸਟ ਲਾਈ ਤੇ ਹੌਲੀ ਹੌਲੀ ਬੁਰਸ਼ ਕਰਨ ਲੱਗੀ ਪਰ ਟੂਟੀ ਲਗਾਤਾਰ ਚੱਲ ਰਹੀ ਸੀ। ਮੈਂ ਉੱਠ ਕੇ ਟੂਟੀ ਬੰਦ ਕੀਤੀ ਤੇ ਬੜੇ ਪਿਆਰ ਨਾਲ ਕਿਹਾ ਕਿ ਬੇਟੇ ਪਾਣੀ ਟੂਟੀ ਵਿੱਚੋਂ ਓਦੋਂ ਛੱਡੋ ਜਦੋਂ ਲੋੜ ਹੋਵੇ ਤੇ ਛੱਡੋ ਵੀ ਲੋੜ ਮੁਤਾਬਿਕ ਕਿਉਂਕਿ ਦਿਨੋਂ ਦਿਨ ਪਾਣੀ ਦੀ ਕਮੀ ਹੋ ਰਹੀ ਹੈ ਪੁੱਤਰ। ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਚਲਾ ਗਿਆ ਹੈ, ਬਹੁਤ ਸਾਰੇ ਐਸੇ ਲੋਕ ਹਨ ਜਿਨ੍ਹਾਂ ਨੂੰ ਪਾਣੀ ਬਹੁਤ ਔਖਾ ਨਸੀਬ ਹੁੰਦਾ ਹੈ ਤੇ ਪਾਣੀ ਲੈਣ ਲਈ ਬਹੁਤ ਦੂਰ ਜਾਣਾ ਪੈਂਦਾ ਹੈ, ਜੇਕਰ ਸੰਜਮ ਨਾਲ ਵਰਤਾਂਗੇ ਤਾਂ ਹੀ ਚੰਗੀ ਗੱਲ ਹੈ।ਪਰ ਡੌਲੀ ਰੋਂਦੀ ਰੋਂਦੀ ਆਪਣੀ ਮਾਂ ਕੋਲ ਚਲੀ ਗਈ ਤੇ ਕਹਿਣ ਲੱਗੀ ਮੰਮੀ ਦਾਦੂ ਬੁਰਸ਼ ਨਹੀਂ ਕਰਨ ਦਿੰਦੇ। ਨੂੰਹ ਨੇ ਵੀ ਮੇਰੇ ਵੱਲ ਕੌੜੀ ਨਿਗਾਹ ਨਾਲ ਦੇਖਿਆ ਤੇ ਕਹਿਣ ਲੱਗੀ ਡੈਡੀ ਕਿਉਂ ਝਿੜਕਦੇ ਹੋਂ ਬੱਚਿਆਂ ਨੂੰ ਆਪਣੀ ਬੱਚਤ ਕਰਨ ਨਾਲ ਕਿੰਨੀ ਕੁ ਬੱਚਤ ਹੋਵੇਗੀ ਪਾਣੀ ਦੀ। ਗਵਾਂਢੀ ਵੇਖੋ ਜਿਉਂ ਘੰਟੇ ਦੇ ਕਾਰ ਧੋਣ ਲੱਗੇ ਨੇ ਓਹਨਾਂ ਨੂੰ ਹਟਾਓ। ਪੁੱਤਰ ਆਪਾਂ ਆਪਣੇ ਘਰ ਤੋਂ ਬੱਚਤ ਸ਼ੁਰੂ ਕਰੀਏ ਤਾਂ ਹੀ ਆਪਾਂ ਦੂਜਿਆਂ ਨੂੰ ਕਹਿ ਸਕਦੇ ਹਾਂ,ਪਾਣੀ ਦੀ ਕੀ ਕੀਮਤ ਹੈ ਇਹ ਓਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਦੂਰੋਂ ਪੀਣ ਲਈ ਪਾਣੀ ਲਿਆਉਣਾ ਪੈਂਦਾ ਹੈ।ਪਰ ਨੂੰਹ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਸੀ ਹੋਇਆ ਉਸ ਨੇ ਪਹਿਲਾਂ ਤੋਂ ਵੀ ਜ਼ਿਆਦਾ ਟੂਟੀ ਤੋਂ ਪਾਣੀ ਖੋਲਿਆ ਤੇ ਡੌਲੀ ਨੂੰ ਕਹਿੰਦੀ ਲੈ ਪੁੱਤ ਕਰ ਲੈ ਬੁਰਸ਼, ਮੈਥੋਂ ਇਹ ਗੱਲ ਬਰਦਾਸ਼ਤ ਨਾ ਹੋਈ ਤੇ ਬਿਨਾਂ ਚਾਹ ਪੀਤਿਆਂ ਹੀ ਮੈਂ ਘਰੋਂ ਬਾਹਰ ਨਿਕਲ ਗਿਆ, ਤੇ ਦਿਲ ਹੀ ਦਿਲ ਸੋਚਣ ਲੱਗਾ ਕਿ ਕੌਣ ਲੱਗਦਾ ਹੈ ਹੁਣ ਬੁੜ੍ਹਿਆਂ ਦੇ ਆਖੇ? ਜਦੋਂ ਦੁੱਖਣ ਲੱਗੀਆਂ ਓਦੋਂ ਹੀ ਪੱਟੀਆਂ ਬੰਨਣਗੇ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556a

ਸ੍ਰੀ ਰਮੇਸ਼ ਪਦੀ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਭਵਿੱਖਬਾਣੀ ਸੱਚ ਰਹੀ  

ਸਿਮਰਨਜੀਤ ਸਿੰਘ ਮਾਨ ਦਾ ਪਲੜਾ ਰਹੇ ਗਾ ਭਾਰੀ,6 ਜੂਨ 2022 ਵਾਲੀ ਮੇਰੀ ਪੋਸਟ ਸੰਗਰੂਰ ਪਾਰਲੀਮੈਂਟ ਸੀਟ ਦੀ ਚੌਣਾਂ ਦੇ ਸਬੰਧ ਵਿੱਚ ਸਾਡੇ ਪਹਿਲੇ ਜ਼ਿਲਾ ਸੰਗਰੂਰ ਤਹਿਸੀਲ ਬਰਨਾਲਾ ਅਤੇ ਹੁਣ ਜ਼ਿਲ੍ਹਾ ਬਰਨਾਲਾ ਦੇ ਮੇਰੇ 50 ਸਾਲਾਂ ਸਿਆਸੀ ਤਜਰਬੇ ਮੁਤਬਿਕ ਅਤੇ ਵਰਤਮਾਨ ਸਿਆਸੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਏ, ਮੈਂ ਲਿਖਿਆ ਸੀ ਇਸ ਵਾਰ ਸੰਗਰੂਰ ਪਾਰਲੀਮੈਂਟ ਸੀਟ ਦੀ ਜ਼ਿਮਨੀ ਚੋਣ 23 ਜੂਨ 2022 ਨੂੰ ਹੋਣ ਜਾ ਰਹੀ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ ਪਲੜਾ ਹੀ ਭਾਰੀ ਰਹੇਗਾ, ਇਹ ਗੱਲ ਮੈਂ ਅਪਣੀ ਕਾਂਗਰਸ ਪਾਰਟੀ ਦੇ  ਛੋਟੇ ਬਡੇ ਕਾਰਕੂਨਾਂ ਨੂੰ ਤੇ ਜਿਲਾ ਬਰਨਾਲਾ ਵਿੱਚ ਆਏ ਹੋ ਕਾਂਗਰਸ ਪਾਰਟੀ ਦੇ ਆਬਜ਼ਰਵਰਾਂ ਨੂੰ ਵੀ ਕਹੀ ਸੀ, *ਜਦੋਂ ਮੈਂਥੋਂ ਇਹ ਮਿਤੱਰ ਪਿਆਰੇ ਇਸ ਜ਼ਿਮਨੀ ਚੋਣ ਦੇ ਵਾਰੇ ਲੋਕਾਂ ਦੀ ਰਾਏ ਸੰਬੰਧੀ ਰਿਪੋਰਟ ਮੰਗਦੇ ਸਨ, ਮੇਰੀ ਇਹ ਕੋੜੀ ਸੱਚਾਈ ਨੂੰ ਸੁਣਕੇ ਓਹ ਸਾਰੇ ਜਾਣੇ ਮੇਰੇ ਮੂੰਹ ਵੱਲ ਤੱਕਣ ਲੱਗ ਪੈਂਦੇ ਸਨ, ਉਹਨਾਂ ਸਾਰਿਆਂ ਨੇ ਇਸ ਦਾ ਹੱਲ ਕੱਢਣ ਲਈ ਮੇਰੇ ਨਾਲ ਕਦੇ  ਕੋਈ ਵੀ ਵਿਚਾਰ ਵਟਾਂਦਰਾ ਨਹੀਂ ਕਰਦੇ ਸਨ, ਇਹਣਾ ਵਿੱਚੋਂ ਬਹੁਤੇ ਜਾਣੇਂ ਤਾਂ ਮੇਰੀ ਇਸ ਲੋਕ ਰਾਏ ਦੇ ਮੇਰੇ ਵੱਲੋਂ ਬੋਲ ਬੋਲਣ ਜਾਣ ਤੇ ਪਾਰਲੀਮੈਂਟ ਸੰਗਰੂਰ ਸੀਟ ਤੇ ਮੇਰੇ ਪੰਜ ਦਹਾਕਿਆਂ ਦੇ ਤਜਰਬੇ ਨੂੰ ਸੁਣਕੇ ਆਪਸ ਵਿੱਚ ਇੱਕ ਦੁਸਰੇ ਨੂੰ ਅਪਣੀਆਂ ਅਪਣੀਆਂ ਕੂਹਣੀਆਂ ਮਾਰਦੇ ਸਨ, ਅਤੇ ਮੈਨੂੰ ਆਪਣੀਆਂ ਅਪਣੀਆਂ ਚੋਰ ਅੱਖ਼ਾਂ ਨਾਲ ਦੇਖਦੇ ਰਹਿੰਦੇ ਸਨ, ਵੈਸੇ ਤਾਂ ਉਹ ਸਾਰੇ ਜਾਣੇ ਅਪਣੇ ਅਪਣੇ ਏਰੀਆ ਵਿੱਚ ਕਾਂਗਰਸ ਪਾਰਟੀ ਵੱਲੋਂ ਲਗਾਈਆਂ ਹੋਈਆਂ ਡਿਉਟੀਆਂ ਨੂੰ ਕਾਫ਼ਲੇ ਬਨਾਕੇ ਲੋਕਾਂ ਤੋਂ ਵੋਟਾਂ ਮੰਗਣ ਦੀਆਂ ਜ਼ੁਮੇਵਾਰੀਆਂ ਨਿਭਾਉਂਦੇ ਹੋਏ ਪੈਦਲ ਚੱਲਦੇ ਹੋਏ ਮੇਹਨਤ ਕਰਦੇ ਸਨ, ਮੇਰੇ ਕੁੱਝ ਕਾਂਗਰਸੀ ਅਜੀਜ ਦੋਸਤਾਂ ਮਿੱਤਰਾਂ ਪਿਆਰੇ ਨੇ ਤਾਂ, ਪਹਿਲਾਂ ਲੰਘੇ ਇਸ ਫਰਵਰੀ ਮਹੀਨੇ  ਵਿੱਚ ਪੰਜਾਬ ਵਿਧਾਨ ਸਭਾ ਬਰਨਾਲਾ ਦੀ ਚੋਣ ਅਤੇ ਹੁਣ ਫ਼ੇਰ ਪਾਰਲੀਮੈਂਟ ਸੰਗਰੂਰ ਸੀਟ ਦੀ ਜ਼ਿਮਨੀ ਚੋਣ ਵਿੱਚ ਉਮੀਦਵਾਰਾਂ ਤੇ ਪਬਲਿਕ ਅੱਗੇ ਅਪਣੇ ਝੂੱਠੇ ਨੰਬਰ ਬਣਾਉਣ ਲਈ ਮੇਰੇ ਵਰਗੇ ਕੱਟਰ ਟੱਕਸਾਲੀ ਕਾਂਗਰਸੀ ਨੂੰ ਵੀ ਨੀਵਾਂ ਦੁਖਾਉਣ ਦੀਆਂ ਭੈੜੀਆਂ ਹਰਕਤਾਂ ਕਰਦੇ ਹੋਏ ਫਿਡਿਆਂ ਮਾਰਨ ਵਿੱਚ ਮਸਰੂਫ ਰਹੇ ਹਨ, ਇਸ ਤਰ੍ਹਾਂ ਕਰਕੇ ਇਹ ਕਾਂਗਰਸੀ ਮਿਤੱਰ ਪਿਆਰੇ ਕਾਂਗਰਸ ਪਾਰਟੀ ਦਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਨਾਂ ਪੂਰਾ ਹੋਣ ਵਾਲ਼ਾ ਘਾਟਾ ਹੀ ਕਰਦੇ ਰਹੇ ਹਨ, ਹਾਂ,  ਕਾਂਗਰਸ ਪਾਰਟੀ ਦੇ ਇਹਣਾ ਨਵੇਂ ਉਮੀਦਵਾਰਾਂ ਨੂੰ ਤਾਂ ਸਾਰਿਆਂ ਨੂੰ ਨਾਲ ਲੈਕੇ ਚਲਣਾ ਹੀ ਪੈਂਦਾ ਹੈ, ਕਾਂਗਰਸ ਪਾਰਟੀ ਵਿੱਚ ਇਹਣਾ ਨਾ ਸਮਝ ਰੱਖਣ ਵਾਲੇ ਕਾਂਗਰਸੀ ਮਿਤੱਰ ਪਿਆਰਿਆਂ ਦੇ ਅਤੇ ਇਹਣਾ ਦੇ  ਲਾਲਚੀ ਆਕਾਵਾਂ, ਮੌਕਾਪਰਸਤ, ਮਤਲਬਪ੍ਰਸਤ ਨੇਤਾਵਾਂ ਦੀਆਂ ਇਹ ਭੈੜੀਆਂ ਕਾਰਗੁਜ਼ਾਰੀਆਂ ਨੂੰ ਭਲੇਮਾਣਸ ਵਫ਼ਾਦਾਰ ਕਾਂਗਰਸੀ ਵਰਕਰ ਦੇਖਦੇ ਹੋਏ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ, ਕਿ ਬਨੂ ਦੁਨੀਆਂ ਦਾ, "ਆਪਣੀ ਕਾਂਗਰਸ ਪਾਰਟੀ ਦਾ", ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ ਕਿ ਬਨੂ ਦੁਨੀਆਂ ਦਾ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਸਾਬਕਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸੀ ਵਿਚ ਲੱਡੂ ਵੰਡੇ

ਹਠੂਰ,27,ਜੂਨ-(ਕੌਸ਼ਲ ਮੱਲ੍ਹਾ)-ਲੋਕ ਸਭਾ ਹਲਕਾ ਸੰਗਰੂਰ ਤੋ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹੋਈ ਇਤਿਹਾਸਕ ਜਿੱਤ ਦੀ ਖੁਸੀ ਵਿਚ ਅੱਜ ਸਾਬਕਾ ਜਿਲ੍ਹਾ ਪ੍ਰਧਾਨ ਸਵ: ਜਥੇਦਾਰ ਤਰਲੋਕ ਸਿੰਘ ਡੱਲਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਡੱਲਾ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ ਲੱਡੂ ਵੰਡੇ ਗਏ।ਇਸ ਮੌਕੇ ਬੀਬੀ ਪਰਮਜੀਤ ਕੌਰ ਡੱਲਾ ਨੇ ਕਿਹਾ ਕਿ ਇਹ ਸੰਗਰੂਰ ਦੇ ਸਮੂਹ ਵੋਟਰਾ ਦੀ ਜਿੱਤ ਹੈ ਜਿਨ੍ਹਾ ਨੇ ਇਥੋ ਦੀਆ ਸਰਮਾਏਦਾਰ ਪਾਰਟੀਆ ਨੂੰ ਹਰਾ ਕੇ ਦੱਸ ਦਿੱਤਾ ਹੈ ਕਿ ਸੰਗਰੂਰ ਦੇ ਲੋਕ ਅੱਜ ਵੀ ਪੰਥ ਦਰਦੀ ਦੇ ਨਾਲ ਖੜੇ੍ਹ ਹਨ ਕਿਉਕਿ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਨੇ ਹਮੇਸਾ ਹੀ ਸਿੱਖ ਮੱਸਲਿਆ ਨੂੰ ਹੱਲ ਕਰਵਾਉਣ ਲਈ ਵੱਡੇ ਸ਼ੰਘਰਸ ਕੀਤੇ ਹਨ ਜੋ ਬਰਗਾੜੀ ਕਾਡ ਦੇ ਦੋਸੀਆ ਨੂੰ ਜਲਦੀ ਲੋਕਾ ਸਾਹਮਣੇ ਲਿਆਉਣਗੇ।ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ ਡੱਲਾ ਨੇ ਕਿਹਾ ਕਿ ਜੇਕਰ ਅੱਜ ਸਾਡੇ ਵਿਚ ਜਥੇਦਾਰ ਤਰਲੋਕ ਸਿੰਘ ਡੱਲਾ ਹੁੰਦੇ ਤਾਂ ਖੁਸੀ ਦੁੱਗਣੀ ਹੋਣੀ ਸੀ ਕਿਉਕਿ ਜਥੇਦਾਰ ਤਰਲੋਕ ਸਿੰਘ ਡੱਲਾ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਦੇ ਨਜਦੀਕੀ ਸਾਥੀਆ ਵਿਚੋ ਇੱਕ ਸਨ।ਅੰਤ ਵਿਚ ਬੀਬੀ ਪਰਮਜੀਤ ਕੌਰ ਡੱਲਾ ਨੇ ਕਿਹਾ ਕਿ ਜਲਦੀ ਹੀ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਨੂੰ ਪਿੰਡ ਡੱਲਾ ਵਿਖੇ ਬੁਲਾ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਸਮੂਹ ਵੋਟਰਾ ਅਤੇ ਸਪੋਟਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਨੰਬੜਦਾਰ ਗੁਰਦੀਪ ਸਿੰਘ ਮੱਲ੍ਹਾ,ਲਖਵੀਰ ਸਿੰਘ ਮੱਲ੍ਹਾ,ਬਾਬਾ ਬੰਤਾ ਸਿੰਘ ਖਾਲਸਾ, ਗੁਰਨਾਮ ਸਿੰਘ ਚਾਹਿਲ,ਪਰਿਵਾਰ ਸਿੰਘ ਡੱਲਾ,ਭੋਲਾ ਸਿੰਘ,ਗੁਰਦੇਵ ਸਿੰਘ,ਅਮਰਜੀਤ ਸਿੰਘ,ਭਰਪੂਰ ਸਿੰਘ,ਜੋਰਾ ਸਿੰਘ,ਕੇਵਲ ਸਿੰਘ,ਤਾਰ ਸਿੰਘ,ਰਾਮ ਸਿੰਘ,ਹਰਪਾਲ ਸਿੰਘ,ਤਾਰੂ ਸਿੰਘ,ਕਾਕਾ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸੀ ਵਿਚ ਲੱਡੂ ਵੰਡਦੇ ਹੋਏ ਵਿਚ ਬੀਬੀ ਪਰਮਜੀਤ ਕੌਰ ਡੱਲਾ,ਗੁਰਨਾਮ ਸਿੰਘ ਡੱਲਾ ਅਤੇ ਹੋਰ।

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ (ਪੰਜਾਬ) ਵੱਲੋਂ, ਰੂ-ਬ-ਰੂ,

ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ

  ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਰੂ-ਬ-ਰੂ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸ਼ਾਨਦਾਰ ਸਮਾਰੋਹ ਵਿੱਚ ਕਾਰਜਕਾਰੀ ਪ੍ਰਿੰਸੀਪਲ ਡਾ. ਕੰਵਲਦੀਪ ਸਿੰਘ (ਸਰਕਾਰੀ  ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ) ਨੇ ਮੁੱਖ-ਮਹਿਮਾਨ ਵਜੋਂ ਅਤੇ ਸ. ਦਵਿੰਦਰ ਸਿੰਘ (ਮਾਸਟਰਜ਼ ਵਰਲਡ ਇਮੀਗ੍ਰੇਸ਼ਨ ਅਤੇ ਆਇਲੈਟਸ ਸੈਂਟਰ, ਫ਼ਰੀਦਕੋਟ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਦੌਰਾਨ ਪ੍ਰਸਿੱਧ ਚਿੱਤਰਕਾਰ, ਲੇਖਕ ਅਤੇ ਗੀਤਕਾਰ ਪ੍ਰੀਤ ਭਗਵਾਨ ਦਾ ਰੂ-ਬ-ਰੂ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਸਰੋਤਿਆਂ ਨਾਲ ਆਪਣੇ ਜੀਵਨ, ਚਿੱਤਰਕਾਰੀ, ਸਾਹਿਤ ਦੇ ਤਜ਼ਰਬੇ ਸਾਂਝੇ ਕਰਦਿਆਂ ਖੁਬਸੂਰਤ ਗੀਤ, ਗ਼ਜ਼ਲਾਂ ਪੇਸ਼ ਕੀਤੀਆਂ। ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰੋ. ਸੰਦੀਪ ਸਿੰਘ ਨੇ ਕੀਤੀ। ਇਸ ਸਮਾਰੋਹ ਦੀ ਸ਼ੁਰੂਆਤ ਵਿੱਚ ਪ੍ਰੋ. ਬੀਰ ਇੰਦਰ ਸਰਾਂ ਨੇ ਮੁੱਖ-ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ।
ਇਸ ਮੌਕੇ ਮੁੱਖ-ਮਹਿਮਾਨ ਡਾ. ਕੰਵਲਦੀਪ ਸਿੰਘ ਅਤੇ ਸ. ਦਵਿੰਦਰ ਸਿੰਘ ਨੇ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਭਾ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਲਈ ਹੈ ਅਤੇ ਇਸ ਸਭਾ ਤੋਂ ਪੰਜਾਬੀ ਸਾਹਿਤ ਅਤੇ ਸਮਾਜ ਨੂੰ ਬਹੁਤ ਉਮੀਦਾਂ ਹਨ। ਉਹਨਾਂ ਨੇ ਸਭਾ ਦੇ ਚੇਅਰਮੈਨ, ਪ੍ਰਧਾਨ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ । ਪ੍ਰੀਤ ਭਗਵਾਨ ਨੇ ਕਿਹਾ ਕਿ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ (ਪੰਜਾਬ) ਵੱਲੋਂ ਇਕ ਨਵੇਕਲੀ ਪਹਿਲਕਦਮੀ ਕਰਦਿਆਂ ਸਾਹਿਤ ਦੇ ਨਾਲ ਚਿੱਤਰਕਾਰੀ ਦੇ ਖੇਤਰ ਨੂੰ ਵੀ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਹੈ। ਇਸ ਦੌਰਾਨ ਸਭਾ ਵੱਲੋਂ ਪ੍ਰਿੰਸੀਪਲ ਡਾ. ਕੰਵਲਦੀਪ ਸਿੰਘ, ਸ. ਦਵਿੰਦਰ ਸਿੰਘ ਤੇ ਸ. ਪ੍ਰੀਤ ਭਗਵਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਤੋਂ ਇਲਾਵਾ ਸਭਾ ਦੇ ਸਹਾਇਕ ਖਜਾਨਚੀ ਕਸ਼ਮੀਰ ਮਾਨਾ ਨੂੰ ਜਨਮ ਦਿਨ ਮੌਕੇ ਅਤੇ ਜਸਵੀਰ ਫ਼ੀਰਾ ਨੂੰ ਸਟੇਜ ਸੰਚਾਲਨ ਲਈ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ ਅਤੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਸਾਹਿਤਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।

ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਸਾਂਝੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਪੰਜਾਬੀ ਮਾਂ-ਬੋਲੀ ਅਤੇ ਸਾਹਿਤ ਦੀ ਸੇਵਾ ਨੂੰ ਸਮਰਪਿਤ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਸਭਾ ਵੱਲੋਂ ਸਮੇਂ ਸਮੇਂ ‘ਤੇ ਰੂ-ਬ-ਰੂ, ਆਨਲਾਈਨ ਕਵੀ ਦਰਬਾਰ, ਸਾਹਿਤ ਸਭਾਵਾਂ, ਉੱਭਰ ਰਹੇ, ਨਵੇਂ ਤੇ ਸਥਾਪਿਤ ਕਲਮਕਾਰਾਂ ਦਾ ਸਨਮਾਨ ਅਤੇ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ । ਇਸ ਮੌਕੇ ਇੱਕ ਸ਼ਾਨਦਾਰ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ ਸਮਾਗਮ ਵਿੱਚ ਸ਼ਬਦ-ਸਾਂਝ ਕੋਟਕਪੂਰਾ, ਪੰਜਾਬੀ ਸਾਹਿਤ ਸਭਾ ਸਾਦਿਕ, ਪੰਜਾਬੀ ਲੇਖਕ ਮੰਚ ਫ਼ਰੀਦਕੋਟ ਅਤੇ ਹੋਰ ਕਈ ਸੰਸਥਾਵਾਂ ਤੇ ਸਭਾਵਾਂ ਤੋਂ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਨੇ ਸ਼ਿਰਕਤ ਕੀਤੀ ਅਤੇ ਕਵੀ ਦਰਬਾਰ ਦੌਰਾਨ ਖੂਬਸੂਰਤ ਰਚਨਾਵਾਂ ਦਾ ਦੌਰ ਚੱਲਿਆ ।
ਇਹ ਸਮਾਰੋਹ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ, ਮੀਤ ਪ੍ਰਧਾਨ ਜਸਵੀਰ ਫ਼ੀਰਾ ਤੇ ਸਿਕੰਦਰ ਚੰਦਭਾਨ, ਜਨਰਲ ਸਕੱਤਰ ਵਤਨਵੀਰ ਵਤਨ, ਸਕੱਤਰ ਰਾਜ ਗਿੱਲ ਭਾਣਾ, ਸਹਾਇਕ ਸਕੱਤਰ ਸੁਖਵੀਰ ਸਿੰਘ ਬਾਬਾ, ਪ੍ਰੈਸ ਸਕੱਤਰ ਧਰਮ ਪ੍ਰਵਾਨਾ,  ਪ੍ਰਚਾਰ ਸਕੱਤਰ ਸਾਗਰ ਸ਼ਰਮਾ ਤੇ ਪਰਵਿੰਦਰ ਸਿੰਘ, ਖਜਾਨਚੀ ਜਤਿੰਦਰਪਾਲ ਟੈਕਨੋ, ਸਹਾਇਕ ਖਜਾਨਚੀ ਕਸ਼ਮੀਰ ਸਿੰਘ ਮਾਨਾ, ਸਲਾਹਕਾਰ ਕੁਲਵਿੰਦਰ ਵਿਰਕ ਤੇ ਪ੍ਰੀਤ ਭਗਵਾਨ, ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਸਿੰਘ, ਕਾਰਜਕਾਰੀ ਮੈਂਬਰ ਪ੍ਰੋ. ਸੰਦੀਪ ਸਿੰਘ, ਜਸਵਿੰਦਰ ਗੀਤਕਾਰ,  ਬਲਵਿੰਦਰ ਗਰਾਈਂ, ਗਗਨ ਫੂਲ ਆਦਿ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ । ਮੰਚ ਸੰਚਾਲਕ ਦੀ ਭੂਮਿਕਾ ਜਸਵੀਰ ਫ਼ੀਰਾ ਅਤੇ ਧਰਮ ਪ੍ਰਵਾਨਾ ਨੇ ਬਾਖੂਬੀ ਢੰਗ ਨਾਲ ਨਿਭਾਈ। ਭੁਪਿੰਦਰ ਕੌਰ ਦੁਆਰਾ ਲਗਾਈ ਗਈ ਪੋਸਟਰ ਪ੍ਰਦਰਸ਼ਨੀ ਵੀ ਆਕਰਸ਼ਣ ਦਾ ਕੇਂਦਰ ਰਹੀ। ਅੰਤ ਵਿੱਚ ਪ੍ਰਧਾਨ ਸ਼ਿਵਨਾਥ ਦਰਦੀ ਨੇ ਸਭ ਦਾ ਧੰਨਵਾਦ ਕੀਤਾ।

ਫਾਸੀਵਾਦੀ ਵਿਰੋਧੀ ਫਰੰਟ ਵਲੋਂ ਅੈੰਮਰਜੈੰਸੀ ਡੇ 'ਤੇ ਮੋਦੀ ਨੀਤੀਆਂ ਦਾ ਵਿਰੋਧ ਜਤਾਇਆ

ਫਾਸੀਵਾਦੀ ਵਿਰੋਧੀ ਫਰੰਟ ਵਲੋਂ ਅੈੰਮਰਜੈੰਸੀ ਡੇ 'ਤੇ ਮੋਦੀ ਨੀਤੀਆਂ ਦਾ ਵਿਰੋਧ ਜਤਾਇਆ

ਮਾਨ ਦੇ ਜਿੱਤਣ ਦੀ ਖੁਸ਼ੀ ਵਿੱਚ ਕਸਬਾ ਸਿੱਧਵਾਂ ਬੇਟ ਵਿਖੇ ਵੱਜਿਆ ਢੋਲ ਤੇ ਵੰਡੇ ਲੱਡੂ

ਮਾਨ ਦੇ ਜਿੱਤਣ ਦੀ ਖੁਸ਼ੀ ਵਿੱਚ ਕਸਬਾ ਸਿੱਧਵਾਂ ਬੇਟ ਵਿਖੇ ਵੱਜਿਆ ਢੋਲ ਤੇ ਵੰਡੇ ਲੱਡੂ - ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ  

19 ਸਾਲਾਂ ਦੀ ਲੜਕੀ ਨੂੰ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਆਪਣੇ ਨਾਲ ਪਤਾ ਨਹੀਂ ਕਿੱਥੇ ਲੈ ਗਿਆ  ???

ਨੌਜਵਾਨ ਕੁੜੀ ਨੂੰ ਬਰਗਲਾ ਕੇ ਲਿਜਾਣ ਵਿੱਚ ਇੱਕ ਹੋਰ ਬਾਬਾ ਸਵਾਲਾਂ ਦੇ ਘੇਰੇ ਚ  -- 19 ਸਾਲਾਂ ਦੀ ਲੜਕੀ ਨੂੰ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਆਪਣੇ ਨਾਲ ਪਤਾ ਨਹੀਂ ਕਿੱਥੇ ਲੈ ਗਿਆ  ??? ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ