You are here

ਪੰਜਾਬ

ਸੰਗਰੂਰ ਜ਼ਿਮਨੀ ਚੋਣ ਵਿੱਚ ਸ ਸਿਮਰਨਜੀਤ ਸਿੰਘ ਮਾਨ ਜੇਤੂ  

ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਦਾ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਵੱਡਾ ਫਤਵਾ  --ਪੱਤਰਕਾਰ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ  

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਲੱਖਾ ਸਿਧਾਣਾ ਨੇ ਪੰਜਾਬ ਦੇ ਰਾਜਨੀਤਕ ਲੋਕਾਂ ਨੂੰ ਕੀਤੀ ਤਾੜਨਾ  

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਲੱਖਾ ਸਿਧਾਣਾ ਨੇ ਪੰਜਾਬ ਦੇ ਰਾਜਨੀਤਕ ਲੋਕਾਂ ਨੂੰ ਕੀਤੀ ਤਾੜਨਾ  

ਚੁਟਕਲਿਆਂ ਨਾਲ ਸਰਕਾਰਾਂ ਨਹੀਂ ਚੱਲਦੀਆਂ !! ਪੰਜਾਬ ਦੇ ਲੋਕ ਕੀ ਚਾਹੁੰਦੇ ਹਨ ??? ਵੱਡੇ ਸਵਾਲ  || ਪੱਤਰਕਾਰ ਗੁਰਸੇਵਕ ਸੋਹੀ / ਸੁਖਵਿੰਦਰ ਬਾਪਲਾ ਦੀ ਵਿਸ਼ੇਸ਼ ਰਿਪੋਰਟ  

After the victory of Simranjit Singh Mann, Lakha Sidhana reprimanded the politicians of Punjab .. Governments don't work with jokes !! What do the people of Punjab want ?? The big question

ਨਵਾਂ ਸ਼ਹਿਰ' ਬਰਨਾਲਾ, ਮਾਨਸਾ, ਤਿੰਨ ਜ਼ਿਲ੍ਹਿਆਂ ਦੇ ਡਾਕਟਰ ਸਾਹਿਬਾਨਾਂ ਦੀ ਮੀਟਿੰਗ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਆਪਣੇ ਜੁਝਾਰੂ ਸਾਥੀਆਂ ਦੀ ਸਹਾਇਤਾ ਲਈ ਹਰ ਵਕਤ ਤਿਆਰ.. ਡਾ ਬਾਲੀ  
ਜਥੇਬੰਦੀ ਨੂੰ ਪ੍ਰਫੁੱਲਤ ਕਰਨ ਲਈ ਉਸਾਰੂ ਵਿਚਾਰਾਂ 
ਮਹਿਲਕਲਾਂ 26 ਜੂਨ (ਡਾ ਸੁਖਵਿੰਦਰ ਸਿੰਘ )
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ:295) ਦੇ ਤਿੰਨ ਜ਼ਿਲ੍ਹਿਆਂ ਬਰਨਾਲਾ, ਮਾਨਸਾ, ਨਵਾਂਸ਼ਹਿਰ ਦੇ  ਉੱਦਮੀ ਡਾਕਟਰ ਸਹਿਬਾਨਾਂ ਵੱਲੋਂ ਇਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ , ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲਕਲਾਂ,ਜ਼ਿਲ੍ਹਾ ਮਾਨਸਾ ਦੇ ਡਾ ਅੰਮ੍ਰਿਤ ਪਾਲ ਸਿੰਘ ਅੰਬੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਨਵਾਂ ਸ਼ਹਿਰ ਤੋਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਜਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ,ਜਿਲ੍ਹਾ ਚੇਅਰਮੈਨ ਡਾਕਟਰ ਸੁਰਿੰਦਰਪਾਲ ਸਿੰਘ ਜੈਨਪੁਰ,
 ਜਿਲ੍ਹਾ ਜਨਰਲ ਸਕੱਤਰ ਡਾਕਟਰ ਪ੍ਰੇਮ ਸਲੋਹ,
 ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ,ਡਾਕਟਰ ਏ ਬੀ ਅਰੋੜਾ, ਡਾਕਟਰ ਜਤਿੰਦਰ ਸਹਿਗਲ
 ਡਾਕਟਰ ਅਮ੍ਰਿਤ ਫਰਾਲਾ, ਡਾਕਟਰ ਅਨੂੰਪਿੰਦਰ ਸਿੰਘ,ਡਾਕਟਰ  ਸਿੰਘ,ਡਾਕਟਰ ਗੁਰਨਾਮ ਸਿੰਘ ਅਤੇ  ਜ਼ਿਲਾ ਬਰਨਾਲਾ ਤੋਂ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ,ਜ਼ਿਲ੍ਹਾ ਪ੍ਰਧਾਨ, ਡਾ ਕੇਸਰ ਖ਼ਾਨ , ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ ਸੁਰਜੀਤ ਸਿੰਘ, ਡਾ ਪਰਮੇਸ਼ਵਰ ਸਿੰਘ, ਡਾ ਸੁਖਵਿੰਦਰ ਸਿੰਘ ਬਾਪਲਾ, ਡਾ ਜਗਜੀਤ ਸਿੰਘ ਕਾਲਸਾਂ, ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਡਾ ਪਰਮਿੰਦਰ ਕੁਮਾਰ ਨਿਹਾਲੂਵਾਲ, ਡਾ ਬਲਦੇਵ ਸਿੰਘ ਲੋਹਗੜ੍ਹ ਅਤੇ ਜ਼ਿਲ੍ਹਾ ਮਾਨਸਾ ਤੋਂ ਡਾ ਅੰਮ੍ਰਿਤਪਾਲ ਸਿੰਘ ਕਲਾਣਾ ਪ੍ਰਧਾਨ ਬਲਾਕ ਬੁਢਲਾਡਾ,ਡਾ ਹਰਦੀਪ ਸਿੰਘ ਬਰ੍ਹੇ ਕੈਸ਼ੀਅਰ, ਡਾ ਪਰਗਟ ਸਿੰਘ ਕਣਕਵਾਲ ਸਕੱਤਰ , ਡਾ ਪਾਲ ਦਾਸ ਗੁੜੱਦੀ ਸਲਾਹਕਾਰ, ਡਾ ਜਸਬੀਰ ਸਿੰਘ ਗੁਡ਼ੱਦੀ ਮੈਂਬਰ ਆਦਿ ਹਾਜ਼ਰ ਹੋਏ ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਆਪਣੇ ਜੁਝਾਰੂ ਮੈਂਬਰਾਂ ਨਾਲ ਜਥੇਬੰਦੀ ਪਿੰਡ ਇਕਾਈ ਤੋਂ ਲੈ ਕੇ ਸੂਬਾ ਕਮੇਟੀ ਤਕ  ਡਟ ਕੇ ਹਰ ਸਮੇਂ ਮਦਦ ਲਈ ਤਿਆਰ ਖੜ੍ਹੀ ਹੈ।ਉਨ੍ਹਾਂ ਕਿਹਾ  ਕੀ ਪੰਜਾਬ ਸਰਕਾਰ ਆਪਣੇ ਕੀਤੇ  ਵਾਅਦੇ ਮੁਤਾਬਕ ਪਿੰਡਾਂ ਵਿੱਚ ਵਸਦੇ ਸਵਾ ਲੱਖ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹੱਲ ਕਰਨ ਵੱਲ ਧਿਆਨ ਦੇਵੇ ।ਤਿੰਨਾਂ ਜ਼ਿਲ੍ਹਿਆਂ ਦੇ ਆਗੂ ਸਾਹਿਬਾਨਾਂ ਨੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ ਅਤੇ  ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਉਸਾਰੂ ਵਿਚਾਰਾਂ ਕੀਤੀਆਂ ਗਈਆਂ ।
ਪ੍ਰੈੱਸ ਨੂੰ ਇਹ ਜਾਣਕਾਰੀ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦਿੱਤੀ।

ਸੰਗਰੂਰ ਵਿੱਚ ਪੰਜਾਬੀਅਤ ਦੀ ਹੋਈ ਵੱਡੀ ਜਿੱਤ  

ਕੌਮ ਦੇ ਜਰਨੈਲ ਸ. ਸਿਮਰਨਜੀਤ ਸਿੰਘ ਮਾਨ ਨੂੰ ਸੰਗਤਾਂ ਨੇ ਬਖ਼ਸ਼ਿਆ ਵੱਡਾ ਫਤਵਾ  - ਪ੍ਰਧਾਨ ਮੋਹਣੀ
ਨਾਨਕਸਰ ਕਲੇਰਾਂ ( ਬਲਵੀਰ ਸਿੰਘ ਬਾਠ)  ਲੋਕ ਸਭਾ ਹਲਕਾ ਸੰਗਰੂਰ ਤੋਂ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੱਡੇ ਬਹੁਮਤ ਨਾਲ ਸੰਗਤਾਂ ਨੇ ਫਤਵਾ ਦਿੱਤਾ  ਕਿਉਂਕਿ ਇਹ ਜਿੱਤ ਕੌਮ ਦੇ ਜਰਨੈਲ ਦੀ ਜਿੱਤ ਨਹੀਂ ਸਗੋਂ ਸੰਗਰੂਰ ਵਿੱਚ ਪੰਜਾਬੀਅਤ ਦੀ ਜਿੱਤ ਹੋਈ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਨਸ਼ਕਤੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਖੁਸ਼ੀ ਸਾਂਝੀ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ  ਕਿਉਂਕਿ ਉਸ ਪਰਮਾਤਮਾ ਦੇ ਘਰ ਦੇਰ ਤਾਂ ਜ਼ਰੂਰ ਹੈ ਪਰ ਅੰਧੇਰ ਨਹੀਂ ਤੇਈ ਸਾਲ ਤੋਂ ਅੱਜ ਦੁਬਾਰਾ ਸੰਗਰੂਰ ਵਾਸੀਆਂ ਨੇ ਜਿੱਤ ਦਾ ਡੰਕਾ ਵਜਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੋਕ ਸਭਾ ਦਾ ਐਮਪੀ  ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ ਉਨ੍ਹਾਂ ਕਿਹਾ ਕਿ ਹਲਕਾ ਸੰਗਰੂਰ ਦਾ ਹਰ ਇੱਕ ਵੋਟਰ ਅੱਜ ਵਧਾਈ ਦਾ ਪਾਤਰ ਹੈ  ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਪੂਰੇ ਜੋਸ਼ ਨਾਲ ਡਟ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੱਡਾ ਮਾਣ ਬਖਸ਼ਿਆ  ਕਿਉਂਕਿ ਦੋ ਮੁੱਖਮੰਤਰੀ ਅਤੇ ਨੱਬੇ ਐਮਐਲਏ ਨੂੰ ਕਰਾਰੀ ਹਾਰ ਦਿੰਦੇ ਹੋਏ   ਸੰਗਰੂਰ ਦੇ ਲੋਕਾਂ ਨੇ ਅੱਜ ਜਬਰ ਤੇ ਜ਼ੁਲਮ ਖ਼ਿਲਾਫ਼ ਡਟ ਕੇ ਪਹਿਰਾ ਦਿੱਤਾ ਜਿਸ ਨਾਲ ਇਹ ਜਿੱਤ ਪੰਜਾਬੀਅਤ ਲਈ ਬੜੇ  ਮਾਅਨੇ ਰੱਖਦੀ ਹੈ  ਇਸ ਜਿੱਤ ਨਾਲ ਪੂਰੇ ਵਿਸ਼ਵ ਵਿੱਚ ਸਿੱਖ ਕੌਮ ਦਾ ਮਾਣ ਇਤਿਹਾਸ ਵਿਚ ਉੱਚਾ ਹੋ ਗਿਆ ਹੈ  ਅਤੇ ਇਹ ਜਿੱਤ ਇਤਿਹਾਸਕ ਜਿੱਤ ਬਣ ਗਈ

10 ਸਾਲ ਬਾਅਦ ਚੱਲੀ ਜਗਰਾਉਂ ਸ਼ਹਿਰ ਨੂੰ ਸਪਲਾਈ ਕਰਨ ਵਾਲੀ ਪਾਣੀ ਦੀ ਟੈਂਕੀ

ਜਗਰਾਉ 26 ਜੂਨ (ਅਮਿਤਖੰਨਾ) ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਇਸੇ ਲੜੀ 'ਚ ਗਰਮੀ ਦੇ ਮੌਸਮ ਵਿਚ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਬਚਾਉਣ ਲਈ ਸ਼ਹਿਰ ਅੰਦਰ ਰਾਣੀ ਝਾਂਸੀ ਚੌਕ ਨਜ਼ਦੀਕ ਬਣੀ ਹੋਈ ਪਾਣੀ ਦੀ ਟੈਂਕੀ ਦੀਆਂ ਨਵੀਂਆਂ ਮੋਟਰਾਂ ਨੂੰ ਜਤਿੰਦਰਪਾਲ ਰਾਣਾ ਪ੍ਰਧਾਨ ਨਗਰ ਕੌਂਸਲ ਜਗਰਾਉਂ ਵਲੋਂ ਸਾਥੀ ਕੌਂਸਲਰਾਂ ਨੂੰ ਨਾਲ ਲੈ ਕੇ ਚਾਲੂ ਕਰਵਾਇਆ ਗਿਆ | ਦੱਸਣਯੋਗ ਹੈ ਕਿ ਇਹ ਪਾਣੀ ਵਾਲੀ ਟੈਂਕੀ ਸਾਲ 1966 'ਚ ਬਣੀ ਸੀ ਅਤੇ ਪਿਛਲੇ ਲਗਪਗ 10 ਸਾਲ ਤੋਂ ਬੰਦ ਪਈ ਸੀ | ਟੈਂਕੀ ਦੀ ਸਮਰੱਥਾ ਲਗਪਗ 3.75 ਲੱਖ ਲੀਟਰ ਦੀ ਹੈ | ਇਸ ਸੰਬੰਧ 'ਚ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਾਸੀਆਂ ਵਲੋਂ ਇਸ ਨੂੰ ਠੀਕ ਕਰਵਾ ਕੇ ਵਰਤੋਂ ਵਿਚ ਲਿਆਉਣ ਲਈ ਕਿਹਾ ਜਾਂਦਾ ਰਿਹਾ ਪਰ ਕਿਸੇ ਵਲੋਂ ਵੀ ਇਸ ਸੰਬੰਧੀ ਯਤਨ ਨਹੀਂ ਕੀਤੇ ਗਏ ਪਰ ਹੁਣ ਇਹ ਮਸਲਾ ਪ੍ਰਧਾਨ ਨਗਰ ਕੌਂਸਲ ਦੇ ਧਿਆਨ 'ਚ ਆਉਣ 'ਤੇ ਉਨ੍ਹਾਂ ਵਲੋਂ ਇਸ ਸਮੱਸਿਆ ਦੇ ਤੁਰੰਤ ਹੱਲ ਲਈ ਸੰਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ | ਅੱਜ ਉਕਤ ਕੰਮ ਦੇ ਉਦਘਾਟਨ ਸਮੇਂ ਪ੍ਰਧਾਨ ਜਤਿੰਦਰਪਾਲ ਰਾਣਾ ਵਲੋਂ ਇਹ ਵੀ ਦੱਸਿਆ ਗਿਆ ਕਿ ਇਸ ਪਾਣੀ ਦੀ ਟੈਂਕੀ ਦੇ ਵਰਤੋਂ 'ਚ ਆਉਣ ਨਾਲ ਜਿਥੇ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ, ਉੱਥੇ ਹੀ ਗਰਮੀ ਦੇ ਮੌਸਮ ਵਿਚ ਪੀਣ ਵਾਲੇ ਪਾਣੀ ਦੀ ਆਉਣ ਵਾਲੀ ਕਿੱਲਤ ਤੋਂ ਵੀ ਰਾਹਤ ਮਿਲੇਗੀ | ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰੇ ਤੇ ਕਲੋਰੀਨ ਮਿਕਸ ਪਾਣੀ ਦੀ ਹੀ ਸਪਲਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾਉਣ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਹੱਲ ਲਈ ਪੁਰਾਣੀ ਦਾਣਾ ਮੰਡੀ ਵਿਖੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਸ਼ੁਰੂ ਕਰਵਾਇਆ ਗਿਆ | ਇਹ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸ਼ਹਿਰ ਦੀਆਂ ਹੋਰ ਵੀ ਕਈ ਥਾਵਾਂ 'ਤੇ ਬਣਵਾਏ ਜਾ ਜਾਣਗੇ | ਇਸ ਮੌਕੇ ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਕੌਂਸਲਰ, ਜਰਨੈਲ ਸਿੰਘ ਲੋਹਟ ਕੌਂਸਲਰ, ਸਤੀਸ਼ ਕੁਮਾਰ ਕੌਂਸਲਰ, ਅੰਕੁਸ਼ ਧੀਰ ਕੌਂਸਲਰ, ਹਿਮਾਂਸ਼ੂ ਮਲਿਕ ਕੌਂਸਲਰ, ਬੌਬੀ ਕਪੂਰ ਕੌਂਸਲਰ, ਸਤਿੰਦਰਪਾਲ ਸਿੰਘ ਤੱਤਲਾ, ਡਾ. ਇਕਬਾਲ ਸਿੰਘ ਧਾਲੀਵਾਲ, ਸੰਜੀਵ ਕੱਕੜ, ਰਮੇਸ਼ ਕੁਮਾਰ ਸਹੌਤਾ ਕੌਂਸਲਰ, ਦਵਿੰਦਰਜੀਤ ਸਿੰਘ ਸਿੱਧੂ, ਰੌਕੀ ਗੌਇਲ, ਅਮਰਜੀਤ ਸਿੰਘ ਮਾਲਵਾ, ਵਿਕਰਮ ਜੱਸੀ, ਜਗਮੋਹਨ ਸਿੰਘ, ਕਾਲਾ ਸਾਬਣ ਵਾਲਾ, ਰਾਕੇਸ਼ ਕੱਕੜ ਠੇਕੇਦਾਰ ਤੇ ਇਲਾਕਾ ਵਾਸੀ ਹਾਜ਼ਰ ਸਨ |

ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਰੀੜ੍ਹ ਦੀ ਹੱਡੀ, ਦਿਮਾਗ ਦੇ ਰੋਗਾਂ ਤੇ ਫਿਜ਼ੀਓਥਰੈਪੀ ਕੈਂਪ ਲਾਇਆ

ਕੈਂਪ ਦਾ ਉਦਘਾਟਨ ਪ੍ਰੋ: ਸੁਖਵਿੰਦਰ ਸਿੰਘ ਨੇ ਕੀਤਾ
ਜਗਰਾਉ 26 ਜੂਨ (ਅਮਿਤਖੰਨਾ) ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਦਿਮਾਗ ਦੇ ਰੋਗਾਂ ਦਾ, ਰੀੜ੍ਹ ਦੀ ਹੱਡੀ ਦੇ ਰੋਗਾਂ ਦਾ ਅਤੇ ਫਿਜ਼ੀਓਥਰੈਪੀ ਕੈਂਪ ਅਗਵਾੜ ਲੋਪੋ-ਡਾਲਾ ਵਿਵੇਕ ਕਲੀਨਿਕ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਪਤੀ ਪ੍ਰੋ: ਸੁਖਵਿੰਦਰ ਸਿੰਘ ਨੇ ਰੀਬਨ ਕੱਟ ਕੇ ਕੀਤਾ ਅਤੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਕੈਂਪ ਦੌਰਾਨ ਲੁਧਿਆਣਾ ਏਮਜ਼ ਬੱਸੀ ਹਸਪਤਾਲ ਤੋਂ ਡਾ: ਅਮਿਤ ਮਿੱਤਲ ਨੇ 70 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਅੱਧੇ ਰੇਟਾਂ 'ਤੇ ਟੈਸਟ ਕੀਤੇ ਗਏ | ਇਸ ਤੋਂ ਇਲਾਵਾ ਡਾ: ਰਜਤ ਖੰਨਾ ਨੇ ਮਰੀਜ਼ਾਂ ਦੀ ਮੁਫ਼ਤ ਫਿਜ਼ੀਓਥਰੈਪੀ ਕੀਤੀ | ਇਸ ਮੌਕੇ ਡਾ: ਅਮਿਤ ਮਿੱਤਲ ਨੇ ਦੱਸਿਆ ਕਿ ਏਮਜ਼ ਹਸਪਤਾਲ ਬੱਸੀ ਲੁਧਿਆਣਾ ਵਿਖੇ ਮਰੀਜ਼ ਦਿਮਾਗ ਦੇ ਰੋਗਾਂ, ਰੀੜ੍ਹ ਦੀ ਹੱਡੀ ਦੇ ਰੋਗਾਂ, ਪਿੱਠ ਦੇ ਹੇਠਲੇ ਹਿੱਸੇ 'ਚ ਦਰਦ, ਡਿਸਕ ਦੀ ਤਕਲੀਫ਼, ਰੀੜ੍ਹ ਦੇ ਮਣਕੇ ਕਾਰਨ ਨਾੜੀਆਂ 'ਤੇ ਦਬਾਅ, ਮਿਰਗੀ ਦੇ ਦੌਰੇ ਦਾ ਇਲਾਜ, ਸਿਰ ਦੀ ਸੱਟ, ਅਧਰੰਗ ਦਾ ਇਲਾਜ਼, ਗਰਦਨ ਦਾ ਦਰਦ, ਰੀੜ੍ਹ ਦੀ ਹੱਡੀ ਦੀ ਟੀ. ਵੀ., ਦਿਮਾਗ ਦੀ ਰਸੌਲੀ ਦਾ ਇਲਾਜ, ਰੀੜ੍ਹ ਦੀ ਹੱਡੀ ਦਾ ਕੈਂਸਰ, ਦਿਮਾਗ ਦੀ ਨੱਸ ਫੱਟਣਾ ਤੇ ਬੱਚਿਆਂ ਦੀ ਦਿਮਾਗ ਦੀ ਸਰਜਰੀ ਦਾ ਘੱਟ ਰੇਟਾਂ 'ਤੇ ਇਲਾਜ ਕਰਵਾ ਸਕਦੇ ਹਨ | ਇਸ ਮੌਕੇ ਪ੍ਰੋ: ਸੁਖਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਯੂਥ ਵੈਲਫੇਅਰ ਸੁਸਾਇਟੀ ਨੇ ਥੋੜੇ ਸਮੇਂ 'ਚ ਸਮਾਜ ਅੰਦਰ ਚੰਗਾ ਨਾਮ ਬਣਾਇਆ ਹੈ | ਉਨ੍ਹਾਂ ਕਿਹਾ ਕਿ ਅੱਜ ਅਜਿਹੇ ਕੈਂਪਾਂ ਦੀ ਬਹੁਤ ਲੋੜ ਹੈ, ਜਿਹੜੇ ਮਰੀਜ਼ ਮਹਿੰਗੇ ਹਸਪਤਾਲਾਂ 'ਚ ਨਹੀਂ ਜਾ ਸਕਦੇ, ਉਨ੍ਹਾਂ ਲਈ ਅਜਿਹੇ ਕੈਂਪ ਲਾਭਦਾਇ ਹੁੰਦੇ ਹਨ | ਇਸ ਮੌਕੇ ਕੈਪਟਨ ਨਰੈਸ਼ ਵਰਮਾ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾ ਨੇ ਕਿਹਾ ਕਿ ਸੰਸਥਾ ਸਮੇਂ-ਸਮੇਂ 'ਚ ਅਜਿਹੇ ਉਪਰਾਲੇ ਕਰਦੀ ਰਹਿੰਦੀ ਹੈ, ਜਿਸ ਨਾਲ ਗਰੀਬ ਤੇ ਲੋੜਵੰਦਾਂ ਨੂੰ  ਫਾਇਦਾ ਹੋਵੇ | ਉਨ੍ਹਾਂ ਕਿਹਾ ਕਿ ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਲਗਾਏ ਕੈਂਪ 'ਚ ਲੋਕਾਂ ਨੇ ਵੱਡੀ ਗਿਣਤੀ 'ਚ ਲਾਭ ਉਠਾਇਆ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਗੁਰਸ਼ਰਨ ਸਿੰਘ ਮਿਗਲਾਨੀ, ਜਨਰਲ ਸਕੱਤਰ ਇੰਰਦਪ੍ਰੀਤ ਸਿੰਘ ਵਛੇਰ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮਿਗਲਾਨੀ, ਚੇਅਰਮੈਨ ਗਗਨਦੀਪ ਸਿੰਘ ਸਰਨਾ, ਅਮਨ ਵਰਮਾ, ਜਸਵਿੰਦਰ ਸਿੰਘ ਡਾਂਗੀਆਂ, ਪ੍ਰੀਤਮ ਸਿੰਘ ਅਖਾੜਾ ਤੇ ਰਿਖੀ ਆਦਿ ਵੀ ਹਾਜ਼ਰ ਸਨ |

ਲੋਕ ਸੇਵਾ ਸੋਸਾਇਟੀ ਵੱਲੋਂ 26ਵਾਂ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ

ਜਗਰਾਉ 26 ਜੂਨ (ਅਮਿਤਖੰਨਾ) ਸਵਰਗਵਾਸੀ ਸੁਸ਼ੀਲ ਜੈਨ ਪੁੱਤਰ ਸਵਰਗਵਾਸੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਅੱਜ ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ 26ਵਾਂ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲੰਮਿਆਂ ਵਾਲਾ ਬਾਗ਼ ਡੀ ਏ ਵੀ ਕਾਲਜ ਜਗਰਾਓਂ ਵਿਖੇ ਲਗਾਇਆ ਗਿਆ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ ਅਤੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ ਨੇ ਦੱਸਿਆ ਕਿ ਕੈਂਪ ਵਿਚ ਰਾਜਿੰਦਰ ਜੈਨ ਦੇ ਪਰਿਵਾਰ ਦੇ ਸਹਿਯੋਗ ਨਾਲ ਲਗਾਏ ਕੈਂਪ ਦਾ ਉਦਘਾਟਨ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਦੇ ਪਤੀ ਪ੍ਰੋ: ਸੁਖਵਿੰਦਰ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਜਿੱਥੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਜੈਨ ਪਰਿਵਾਰ ਦੀ ਵੀ ਤਾਰੀਫ ਕੀਤੀ ਜਿਹੜਾ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਲੋੜਵੰਦਾਂ ਦੀ ਮਦਦ ਲਈ ਕੈਂਪ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਭਰੇ ਸਮੇਂ ਵਿਚ ਇਲਾਜ ਕਰਵਾਉਣਾ ਆਮ ਪਰਿਵਾਰ ਦੇ ਵੱਸ ਤੋਂ ਬਹਾਰ ਹੁੰਦਾ ਜਾ ਰਿਹਾ ਹੈ ਅਜਿਹੇ ਵਿਚ ਇਹ ਸਮਾਜ ਸੇਵੀ ਸੰਸਥਾਵਾਂ ਜ਼ਰੂਰਤਮੰਦ ਪਰਿਵਾਰ ਲਈ ਮਸੀਹਾ ਬਣ ਕੇ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ। ਇਸ ਸਮੇਂ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਲੋਕ ਸੇਵਾ ਸੁਸਾਇਟੀ ਵੱਲੋਂ ਲੋੜਵੰਦਾਂ ਦੀ ਮਦਦ ਲਈ ਲਗਾਤਾਰ ਕੈਂਪ ਦੀ ਝੜੀ ਲਗਾਈ ਹੋਈ ਹੈ। ਕੈਂਪ ਵਿਚ ਸ਼ੰਕਰਾ ਹਸਪਤਾਲ ਦੇ ਡਾਕਟਰ ਰਮਿੰਦਰ ਕੌਰ, ਡਾ  ਰਵੀਨਾ, ਅੰਮਿ੍ਰਤਪਾਲ ਸਿੰਘ ਅਤੇ ਅਮਰਿੰਦਰ ਸਿੰਘ ਦੀ ਟੀਮ ਨੇ 163 ਮਰੀਜ਼ਾਂ ਦਾ ਚੈੱਕਅਪ ਕਰਦੇ 54 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ ਇਹ ਅਪਰੇਸ਼ਨ ਵਾਲੇ ਮਰੀਜ਼ ਅੱਜ ਹੀ ਹਾਸਪੀਟਲ ਭੇਜ ਦਿੱਤੇ ਗਏ। ਇਸ ਮੌਕੇ  ਸਿਵਲ ਹਸਪਤਾਲ ਜਗਰਾਓਂ ਦੇ ਕੁਲਦੀਪ ਸਿੰਘ, ਗੁਰਮੀਤ ਕੌਰ ਅਤੇ ਜਸਪਾਲ ਸਿੰਘ ਦੀ ਟੀਮ ਨੇ ਆਪ੍ਰੇਸ਼ਨ ਵਾਲੇ 54 ਮਰੀਜ਼ਾਂ ਦਾ ਕੋਰੋਨਾ ਟੈੱਸਟ ਵੀ ਕੀਤਾ। ਇਸ ਮੌਕੇ ਕੰਵਲ ਕੱਕੜ, ਲਾਕੇਸ਼ ਟੰਡਨ, ਪ੍ਰਵੀਨ ਜੈਨ, ਜਸਵੰਤ ਸਿੰਘ,  ਵਿਨੋਦ ਬਾਂਸਲ, ਪ੍ਰਵੀਨ ਮਿੱਤਲ, ਰਾਜਨ ਸਿੰਗਲਾ, ਨੀਰਜ ਮਿੱਤਲ, ਅਨਿਲ ਮਲਹੋਤਰਾ, ਪੀ ਆਰ ਓ ਮਨੋਜ ਗਰਗ, ਰਾਜਿੰਦਰ ਜੈਨ ਕਾਕਾ, ਮਿੰਟੂ ਮਲਹੋਤਰਾ, ਰਾਹੁਲ ਮਲਹੋਤਰਾ, ਆਰ ਕੇ ਗੋਇਲ, ਕੈਪਟਨ ਨਰੇਸ਼ ਵਰਮਾ, ਪ੍ਰੀਤਮ ਸਿੰਘ  ਅਖਾੜਾ, ਡਾ: ਮਨੀਸ਼ ਜੈਨ, ਹਰਸ਼ ਜੈਨ ਆਦਿ ਹਾਜ਼ਰ ਸਨ।

 ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਜਿੱਤ ਦੀ ਖੁਸ਼ੀ ਮਨਾਈ।

 ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਦੇ ਪ੍ਰਧਾਨ ਸ਼੍ਰੀ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਅੱਜ ਸੰਗਰੂਰ ਵਿਖੇ ਸ਼ਾਨਦਾਰ ਬਤੌਰ  M.P.ਦੇ ਜਿੱਤ ਦਰਜ ਕੀਤੀ, ਇਸ ਜਿੱਤ ਦੀ ਖੁਸ਼ੀ ਵਿੱਚ ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ)ਦੀ ਜਗਰਾਓਂ ਇਕਾਈ ਵਲੋਂ ਝਾਂਸੀ ਰਾਣੀ ਚੌਂਕ ਤੋਂ ਲੈ ਕੇ ਕਮਲ ਚੌਂਕ ਤੱਕ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਭੰਗੜੇ ਵੀ ਪਾਏ, ਇਸ ਸਮੇਂ ਯੰਗ ਮੁੰਡਿਆਂ ਦੀ ਵੀ ਭਰਮਾਰ ਰਹੀ,ਝੰਡਿਆਂ ਅਤੇ ਬੈਨਰਾਂ ਹੇਠ ਜਿੰਦਾਵਾਦ ਦੇ ਨਾਅਰੇ ਵੀ ਲਗਾਏ। ਇਸ ਸਮੇਂ ਸਰਕਲ ਪ੍ਰਧਾਨ ਗੁਰਦਿਆਲ ਸਿੰਘ ਡਾਗੀਆਂ , ਗੁਰਦੀਪ ਸਿੰਘ ਮੱਲਾ,ਹਰਪ੍ਰੀਤ ਸਿੰਘ, ਸਵਰਨ ਸਿੰਘ ਜਗਰਾਉਂ, ਦਰਸ਼ਨ ਸਿੰਘ ਦੇਹੜਕਾ, ਸੁੱਖ ਜਗਰਾਓਂ, ਰਿਸ਼ਵਦੀਪ ਸਿੰਘ ਗਿੱਲ, ਹਰਨਾਮ ਸਿੰਘ ਡੱਲਾ, ਅਜਮੇਰ ਸਿੰਘ ਡਾਗੀਆਂ, ਧਰਮ ਸਿੰਘ, ਮਹਿੰਦਰ ਸਿੰਘ ਭੰਮੀਪੁਰਾ,ਬੰਤਾ ਸਿੰਘ ਚਾਹਲ, ਆਦਿ ਵੱਡਾ ਇਕੱਠ ਹਾਜਰ ਸੀ।

ਜਸਵੰਤ ਸਿੰਘ ਕੰਵਲ ਨੂੰ ਯਾਦ ਕਰਦਿਆਂ  ✍️ ਸ. ਸੁਖਚੈਨ ਸਿੰਘ ਕੁਰੜ 

ਪੰਜਾਬੀ ਸਾਹਿਤ ਦੀ ਫੁਲਵਾੜੀ ਲਈ 27 ਜੂਨ 1919 ਦਾ ਨੂੰ ਦਿਨ ਭਾਗਾਂ ਭਰਿਆ ਸੀ। ਇਸ ਦਿਨ ਪਿਤਾ ਸ. ਮਾਹਲਾ ਸਿੰਘ ਗਿੱਲ ਤੇ ਮਾਤਾ ਹਰਨਾਮ ਕੌਰ ਦੇ ਘਰ ਢੁੱਡੀਕੇ ਪਿੰਡ ਦੀ ਕਪੂਰਾ ਪੱਤੀ ਵਿੱਚ ਜਸਵੰਤ ਸਿੰਘ ਦਾ ਜਨਮ ਹੋਇਆ। ਜਿਸ ਨੇ ਬਾਅਦ ਵਿੱਚ ਪੰਜਾਬੀ ਸਾਹਿਤ ਦੀ ਫੁਲਵਾੜੀ ਨੂੰ 'ਕੰਵਲ' ਬਣਕੇ ਮਹਿਕਾਇਆ।

ਸਿੱਖਿਆ ਤੇ ਰੁਜਗਾਰ:-

ਕੰਵਲ ਨੇ ਆਪਣੀਆਂ ਮੁਢਲੀਆਂ ਚਾਰ ਜਮਾਤਾਂ ਪਿੰਡੋਂ ਪੜ੍ਹ ਕੇ ਅਗਲੇਰੀ ਸਕੂਲੀ ਪੜ੍ਹਾਈ ਚੂਹੜਚੱਕ ਅਤੇ ਮੋਗੇ ਤੋਂ ਕੀਤੀ ਪਰ ਦਸਵੀਂ ਪਾਸ ਨਾ ਕਰ ਸਕਿਆ। ਸੋਲਾਂ ਵਰ੍ਹਿਆਂ ਦੀ ਉਮਰ ਵਿੱਚ ਕੰਵਲ ਮਲਾਇਆ ਚਲਾ ਗਿਆ। ਜਿੱਥੇ ਉਹਦੇ ਮੁਹੱਬਤੀ ਕਿੱਸੇ ਦਾ ਅਰੰਭ ਵੀ ਹੋਇਆ ਤੇ ਉਹ ਕਿੱਸੇ ਦੀ ਮੁਹੱਬਤ ਕਿਸੇ ਕਾਰਨ ਉਮਰ ਭਰ ਦੇ ਸਾਥ ਵਿੱਚ ਨਾ ਵਟ ਸਕੀ। ਜਿਸਦਾ ਜਿਕਰ ਉਹਨਾਂ ਨੇ ‘ਚਿੱਕੜ ਦੇ ਕੰਵਲ’ ਪੁਸਤਕ ਦੀ ਕਹਾਣੀ ‘ਪਹਿਲੀ ਮੁਹੱਬਤ’ ਵਿੱਚ ਕੀਤਾ। ਕਲਮ ਨੂੰ ਲਿਖਣ ਦੀ ਚੇਟਕ ਉਹਨਾਂ ਨੂੰ ਮਲਾਇਆ ਦੇ ਇਸ ਮਾਹੌਲ ਤੋਂ ਹੀ ਮਿਲ਼ੀ ਸੀ। ਇਸੇ ਕਰਕੇ ਉਹ ਆਪਣੀ ਲਿਖਣ ਕਲਾ ਨੂੰ 'ਮਲਾਇਆ ਦੀ ਸੌਗਾਤ' ਹੋਣ ਦਾ ਮਾਣ ਬਖ਼ਸ਼ਦੇ ਹਨ।

ਮਲਾਇਆ ਵਿੱਚ ਰਹਿੰਦੇ ਸਮੇਂ ਰੋਜ਼ੀ ਰੋਟੀ ਲਈ ਉੱਥੇ ਚੌਕੀਦਾਰੀ ਵੀ ਕੀਤੀ। ਲਗਪਗ ਤਿੰਨ ਸਾਲ ਮਲਾਇਆ ਵਿੱਚ ਰਹਿਕੇ ਫਿਰ ਆਪਣੇ ਪਿੰਡ ਢੁੱਡੀਕੇ ਮੁੜ ਆ ਵਸੇ। ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਉਨ੍ਹਾਂ ਨੇ ਹਲ ਵੀ ਵਾਹਿਆ। 

ਇਸ ਤੋਂ ਇਲਾਵਾ ਬਾਅਦ ਵਿੱਚ 'ਸੱਚ ਨੂੰ ਫਾਂਸੀ' ਨਾਵਲ ਦੀ ਬਦੌਲਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਰਾਮਦਾਸ ਦੀ ਨਗਰੀ ਵਿੱਚ 90 ਰੂਪੈ ਪ੍ਰਤਿ ਮਹੀਨਾ ਕਲਰਕੀ ਦੀ ਨੌਕਰੀ ਮਿਲ਼ਨ ਦਾ ਸਬੱਬ ਬਣਿਆ। ਇਸ ਨੌਕਰੀ ਦੌਰਾਨ ਉਹਨਾਂ ਦਾ ਉੱਥੇ ਹੀ ਰਹਿਣ ਦਾ ਪ੍ਰਬੰਧ ਸੀ। ਇੱਥੇ ਸਮੇਂ 'ਚੋਂ ਸਮਾਂ ਮਿਲਦਿਆਂ ਹੀ ਆਪਣੀ ਸਾਹਿਤਕ ਰੁਚੀ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਚਲੇ ਜਾਂਦੇ 'ਤੇ ਉੱਥੇ ਵੱਖੋ-ਵੱਖ ਕਿਤਾਬਾਂ,ਨਾਵਲ ਤੇ ਕਹਾਣੀਆਂ ਆਦਿ ਪੜ੍ਹਦੇ ਰਹਿੰਦੇ।

ਸਾਹਿਤਕ ਸਫ਼ਰ:-

ਸਕੂਲ 'ਚ ਪੜ੍ਹਦੇ ਸਮੇਂ ਤੋਂ ਹੀ ਜਸਵੰਤ ਸਿੰਘ ਕੰਵਲ ਨੂੰ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ । ਉਸ ਭਲੇ ਵੇਲੇ ਉਸ ਦੇ ਖੱਤ ਲਿਖਣ ਦੇ ਸ਼ੌਂਕ 'ਚੋਂ ਖਤ ਲਿਖਣ ਦੀ ਕਲਾ ਨੂੰ ਵੇਖ ਕੇ ਮਿੱਤਰਾਂ ਨੇ ਹੀ ਜਸਵੰਤ ਸਿੰਘ ਨੂੰ ਸਾਹਿਤ ਵੱਲ ਮੋੜਾ ਪਾਉਣ ਲਈ ਪ੍ਰੇਰਿਆ। ਚੜ੍ਹਦੀ ਜਵਾਨੀ ਮਲਾਇਆ ਰੁਜ਼ਗਾਰ ਦੀ ਭਾਲ ਵਿੱਚ ਜਦ ਕੰਵਲ ਮਲਾਇਆ ਰਹਿੰਦੇ ਸੀ ਤਾਂ ਉੱਥੇ ਗੁਰਦੁਆਰਾ ਸਾਹਿਬ ਵਿੱਚ ਗੁਰਪੁਰਬ ਦੇ ਸਮੇਂ ਬੈਂਤ ਛੰਦ ਵਿਚ ਲਿਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਬੰਧੀ ਇੱਕ ਕਵਿਤਾ ਪੜ੍ਹੀ। ਮੌਕੇ ਤੇ ਹਾਜ਼ਰ ਸੰਗਤ ਵਲੋਂ ਭਰਪੂਰ ਦਾਦ ਮਿਲ਼ਨ ਕਰਕੇ ਲਿਖਣ ਵੱਲ ਹੋਰ ਰੁਚੀ ਵਧੀ। ਉਥੇ ਹੀ ਦੋਸਤਾਂ ਨੇ ਜਸਵੰਤ ਸਿੰਘ ਨੂੰ 'ਕੰਵਲ' ਦਾ ਤਖ਼ੱਲਸ ਦਿੱਤਾ ਸੀ। ਵਾਰਿਸ ਸ਼ਾਹ ਦੀ ਹੀਰ ਨੇ ਤੇ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਨੇ ਵੀ ਜਸਵੰਤ ਸਿੰਘ ਕੰਵਲ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਜਸਵੰਤ ਸਿੰਘ ਕੰਵਲ ਦਾ ਸਾਹਿਤਕ ਸਫ਼ਰ ਜੋ ਕਿ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਹਰ ਪਲ ਨਾਲ਼ ਪ੍ਰਵਾਨ ਚੜ੍ਹਿਆ। 

ਸਭ ਤੋਂ ਪਹਿਲਾਂ ਉਨ੍ਹਾਂ ਨੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ' ਲਿਖੀ ਜਿਸ ਨੇ ਉਸ ਸਮੇਂ ਉਨ੍ਹਾਂ ਦੀ ਸਾਹਿਤ ਦੀ ਦੁਨੀਆਂ ਵਿੱਚ ਇੱਕ ਪਹਿਚਾਣ ਦਿੱਤੀ। 'ਜੀਵਨ ਕਣੀਆਂ' ਦੇ ਪ੍ਰਕਾਸ਼ਕ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। 

ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ' 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਕੰਵਲ ਖ਼ੁਦ ਦੱਸਦੇ ਸਨ ਕਿ ਉਹਨਾਂ ਦੇ ਨਾਵਲ ਸੱਚ ਨੂੰ ਫਾਂਸੀ ਦਾ ਨਾਇਕ ਉਸ ਦੇ ਨਾਨਕੇ ਮਿੰਟਗੁਮਰੀ ਦੇ ਚੱਕਾਂ ਦਾ ਇੱਕ ਨੌਜੁਆਨ ਸੀ ਜਿਸ ਨਾਲ਼ ਉਹ ਕਦੇ ਵਾਲੀਬਾਲ ਖੇਡਦਾ ਹੁੰਦਾ ਸੀ। 

ਜਸਵੰਤ ਸਿੰਘ ਕੰਵਲ ਅਕਸਰ ਹੀ ਆਪਣੇ ਨਾਵਲਾਂ ਦੀ ਚਰਚਾ ਕਰਦੇ ਇਹ ਗੱਲ ਦਾ ਜ਼ਿਕਰ ਜ਼ਰੂਰ ਕਰਦੇ ਕਿ ਉਨ੍ਹਾਂ ਦਾ ਦੂਜਾ ਨਾਵਲ 'ਪਾਲੀ' ਪੜ੍ਹ ਕੇ ਹੀ, ਉਸ ਵੇਲੇ ਦੇ ਨਾਵਲ ਦੇ ਪਿਤਾਮਾ ਨਾਨਕ ਸਿੰਘ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਮਿਲ਼ਨ ਆਏ। ਗੱਲ ਤੁਰੀ ਤਾਂ ਨਾਨਕ ਸਿੰਘ ਨੇ ਇਹ ਕਿਹਾ ਕਿ ਮੈਂ ਸਿਰਫ ਤੈਨੂੰ ਇਹੀ ਕਹਿਣ ਆਇਆ ਹਾਂ, ਕਿ ‘‘ਤੂੰ ਬਹੁਤ ਵਧੀਆ ਲਿਖਦਾ ਹੈ, ਲਿਖਣਾ ਨਾ ਛੱਡੀ।" ਨਾਵਲ 'ਪਾਲੀ' ਜੋ ਕਿ ਪਿਆਰ, ਪੀੜ, ਵੇਦਨਾ ਤੇ ਦਿਲੀ ਵਲਵਲਿਆਂ ਦਾ ਪ੍ਰਤੀਕ ਨਾਵਲ ਹੈ। 

ਪੰਜਾਬੀ ਨਾਵਲਾਂ ਦੀ ਗੱਲ ਕਰਦਿਆਂ ਜਦ ਹਰ ਪੰਜਾਬੀ ਦੀ ਪਸੰਦ ਦੇ ਪਹਿਲੇ ਨਾਵਲ ਦੀ ਗੱਲ ਕਰਦੇ ਹਾਂ ਤਾਂ ਜਸਵੰਤ ਸਿੰਘ ਕੰਵਲ ਦੇ ਨਾਵਲ 'ਪੂਰਨਮਾਸ਼ੀ' ਦਾ ਨਾਂ ਆਉਂਦਾ ਹੈ। ਇਹ ਜਸਵੰਤ ਸਿੰਘ ਕੰਵਲ ਦਾ ਤੀਜਾ ਨਾਵਲ ਸੀ। ਇਸ ਨਾਵਲ ਵਿੱਚੋ ਪੰਜਾਬੀ ਸੱਭਿਆਚਾਰ ਦੇ ਪੇਂਡੂ ਜੀਵਨ ਜਾਚ ਦੀ ਝਲਕ ਪੈਂਦੀ ਹੈ। ਜਸਵੰਤ ਸਿੰਘ ਕੰਵਲ ਨੇ ਆਪਣਾ ਚੌਥਾ ਨਾਵਲ 'ਰਾਤ ਬਾਕੀ ਹੈ' ਉਦੋਂ ਲਿਖਿਆ ਜਦੋਂ ਕਮਿਊਨਿਸਟ ਪਾਰਟੀ ਆਪਣੇ ਸਿਖਰਾਂ 'ਤੇ ਸੀ। ਇਸ ਨਾਵਲ ਨੇ ਪੰਜਾਬ ਦੀ ਜਵਾਨੀ ਨੂੰ ਹਲੂਣ ਦੇਣ ਦਾ ਵੱਡਾ ਕੰਮ ਕੀਤਾ। ‘ਰਾਤ ਬਾਕੀ ਹੈ’ ਨਾਵਲ ਨੇ ਹਜ਼ਾਰਾਂ ਨੌਜਵਾਨ ਕਾਮਰੇਡ ਬਣਾਏ ਜਿਸ ਦੀ ਗਵਾਹੀ ਸੋਹਣ ਸਿੰਘ ਜੋਸ਼ ਸਮੇਤ ਅਨੇਕਾਂ ਕਮਿਊਨਿਸਟ ਆਗੂਆਂ ਨੇ ਭਰੀ ਸੀ। ਇਸ ਨਾਵਲ ਨਾਲ਼ ਜਸਵੰਤ ਸਿੰਘ ਕੰਵਲ ਦੀ ਜ਼ਿੰਦਗੀ ਦਾ ਇੱਕ ਹੋਰ ਖ਼ੂਬਸੂਰਤ ਕਿੱਸਾ ਜੁੜਿਆ ਹੋਇਆ ਹੈ। ਇਸ ਨਾਵਲ ਸਦਕਾ ਹੀ ਜਸਵੰਤ ਸਿੰਘ ਕੰਵਲ ਦੀ ਜ਼ਿੰਦਗੀ ਵਿੱਚ ਡਾ.ਜਸਵੰਤ ਕੌਰ ਆਈ ਜੋ ਕਿ ਬਾਅਦ ਵਿੱਚ ਉਹਨਾਂ ਦੀ ਹਮਸਫ਼ਰ ਬਣੀ। 

ਸੱਤਰਵਿਆਂ ਦੇ ਵਿੱਚ ਪੰਜਾਬ ਦੇ ਹਾਲਤਾਂ ਵਿੱਚ ‘‘ਲਹੂ ਦੀ ਲੋਅ ਵਰਗਾ ਨਾਵਲ ਲਿਖਣ ਦਾ ਹੌਂਸਲਾ ਕੰਵਲ ਹੁਰਾਂ ਦੇ ਹਿੱਸੇ ਹੀ ਆਉਂਦਾ ਹੈ। ਉਸ ਸਮੇਂ ਪੰਜਾਬ ਦੇ ਹਾਲਾਤ ਸਹੀ ਨਹੀਂ ਸੀ, ਪ੍ਰਕਾਸ਼ਕ ਨਾਵਲ ਛਾਪਣ ਤੋਂ ਕੰਨੀ ਕਤਰਾਉਣ ਲੱਗੇ। ਅਖੀਰ ਨੂੰ ‘‘ਲਹੂ ਦੀ ਲੋਅ ਨਾਵਲ ਸਿੰਗਾਪੁਰ ਵਿੱਚ ਛਪਿਆ ਤੇ ਸਭ ਤੋਂ ਪਹਿਲਾਂ ਪਰਵਾਸੀ ਪੰਜਾਬੀਆਂ ਵਿੱਚ ਪੜ੍ਹਿਆ ਗਿਆ। ਕੁਝ ਕਾਪੀਆਂ ਪੰਜਾਬ ਵਿੱਚ ਵੀ ਆਈਆਂ ਜੋ ਕਿ ਹੱਥੋਂ-ਹੱਥੀਂ ਵਿਕ ਗਈਆਂ। 

ਅਗਲਾ ਨਾਵਲ ਜਿਸ 'ਤੇ ਆਪਾਂ ਚਰਚਾ ਕਰ ਰਹੇ ਹਾਂ ਉਹ ਸਾਹਿਤ ਅਕਾਦਮੀ ਐਵਾਰਡ ਜੇਤੂ 'ਤੌਸਾਲੀ ਦੀ ਹੰਸੋ' ਹੈ। ਕੰਵਲ ਦਾ ਇਹ ਆਪਣਾ ਪਸੰਦੀਦਾ ਨਾਵਲ ਵੀ ਹੈ। ਇਸ ਨਾਵਲ ਬਾਬਤ ਗੱਲ ਕਰਦੇ ਉਹ ਕਹਿੰਦੇ ਹਨ ਕਿ ਇਸ ਨਾਵਲ ਨੂੰ ਲਿਖ ਕੇ ਹੀ ਮੈਨੂੰ ਰੂਹ ਦਾ ਰੱਜ ਮਿਲ਼ਿਆ।

'ਐਨਿਆਂ ’ਚੋਂ ਉਠੇ ਕੋਈ ਸੂਰਮਾ ' ਨਾਵਲ ਦੇ ਸਫ਼ਰ ਤੱਕ ਜਸਵੰਤ ਸਿੰਘ ਕੰਵਲ ਦੀ ਕਮਿਊਨਿਸਟ ਸੋਚ ਵਿੱਚ ਕਾਫ਼ੀ ਪਰਿਵਰਤਨ ਆ ਗਿਆ ਸੀ।

ਜਸਵੰਤ ਸਿੰਘ ਕੰਵਲ ਦੇ ਸਾਹਿਤਕ ਸਫ਼ਰ ਵਿੱਚ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦਾ ਜੋ ਵੇਰਵਾ ਮਿਲ਼ਦਾ ਹੈ ਉਹਨਾਂ ਵਿੱਚ ਨਾਵਲ 36, ਕਹਾਣੀਆਂ 12 ,ਸਿਆਸੀ ਫੀਚਰ 17, ਰੇਖਾ ਚਿੱਤਰ 5, ਜੀਵਨ ਅਨੁਭਵ 3, ਕਾਵਿ-ਸੰਗ੍ਰਹਿ 6, ਰਚਨਾ ਸੰਗ੍ਰਹਿ 11 ਤੇ 8 ਕਿਤਾਬਾਂ ਬੱਚਿਆਂ ਤੇ ਗਭਰੂਟਾਂ ਲਈ ਵੀ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਰਚਨਾਵਾਂ ਦੇ ਵੱਖ ਵੱਖ ਭਾਸ਼ਾਵਾਂ ਵਿਚ ਤਰਜਮੇ ਹੋ ਚੁੱਕੇ ਹਨ

ਮਾਣ ਸਨਮਾਨ:-

ਮਾਣ- ਸਨਮਾਨ ਦੀ ਗੱਲ ਕਰਦਿਆਂ ਅਕਸਰ ਹੀ ਉਹ ਖ਼ੁਦ ਆਪਣੇ ਪਾਠਕਾਂ ਦੇ ਪਿਆਰ-ਸਤਿਕਾਰ ਨੂੰ ਸਭ ਤੋਂ ਵੱਡਾ ਮਾਣ-ਸਨਮਾਨ ਕਬੂਲ ਕਰਦੇ ਸਨ। ਮਾਣ-ਸਨਮਾਨ ਲੈਣ ਤੋਂ ਉਹ ਸ਼ੁਰੂ ਤੋਂ ਹੀ ਦੂਰ ਰਹਿੰਦੇ ਖ਼ਾਸ ਤੌਰ ਤੇ ਉਹ ਕਦੇ ਨਹੀਂ ਸੀ ਚਾਹੁੰਦੇ ਕਿ ਕੋਈ ਸਰਕਾਰ ਦਾ ਨੁਮਾਇੰਦਾ ਉਹਨਾਂ ਨੂੰ ਸਨਮਾਨਿਤ ਕਰੇ।

ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ 1977-78 ਵਿੱਚ ਉਹਨਾਂ ਦੀ ਪੁਸਤਕ 'ਲਹੂ ਦੀ ਲੋਅ' ਲਈ ਪੁਰਸਕਾਰ ਦਾ ਐਲਾਨ ਕੀਤਾ ਤਾਂ ਕੰਵਲ ਨੇ ਇਹ ਕਹਿ ਕੇ ਠੁਕਰਾਅ ਦਿੱਤਾ ਕਿ ਜਿਹੜੀ ਸਰਕਾਰ 'ਲਹੂ ਦੀ ਲੋਅ' ਦੇ ਨਾਇਕਾਂ ਦੀ ਕਾਤਲ ਹੈ ਉਹਦਾ ਇਨਾਮ ਮੈਂ ਕਿਵੇਂ ਲੈ ਸਕਦਾ ਹਾਂ..?

1986 ਦੀ ਗੱਲ ਹੈ ਕਿ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਪ੍ਰੀਤਮ ਸਿੰਘ ਨੇ 'ਕਰਤਾਰ ਸਿੰਘ ਧਾਲੀਵਾਲ ਅਵਾਰਡ' ਸੰਬੰਧਿਤ ਜਸਵੰਤ ਸਿੰਘ ਕੰਵਲ ਨੂੰ ਮਨਾਉਣ ਲਈ ਅਕਾਦਮੀ ਦੇ ਜਨਰਲ ਸਕੱਤਰ ਪ੍ਰੋ. ਪ੍ਰਮਿੰਦਰ ਸਿੰਘ ਤੇ ਗੁਰਭਜਨ ਗਿੱਲ ਨੂੰ ਢੁੱਡੀਕੇ ਭੇਜਿਆ। ਇਹ ਸਨਮਾਨ ਮੌਕੇ ਦੇ ਗਵਰਨਰ ਵੱਲੋਂ ਦਿੱਤਾ ਜਾਣਾ ਸੀ। ਉਸ ਸਮੇਂ ਉਨ੍ਹਾਂ ਦੇ ਮਨ ਵਿੱਚ ਡਰ ਸੀ ਕਿ ਕੰਵਲ ਕਿਤੇ 'ਲਹੂ ਦੀ ਲੋਅ' ਦੇ ਇਨਾਮ ਵਾਂਗ ਇਹ ਮਾਣ-ਸਨਮਾਨ ਲੈਣ ਤੋਂ ਨਾਹ ਨਾ ਕਰ ਦੇਵੇ। ਇਸ ਸੰਬੰਧਤ ਪਹਿਲਾਂ ਖ਼ੁਦ ਪ੍ਰੋ. ਪ੍ਰੀਤਮ ਸਿੰਘ ਨੂੰ ਸਪੱਸ਼ਟ ਕਰਨਾ ਪਿਆ ਕਿ ਗਵਰਨਰ ਰਾਜ ਦਾ ਸੰਵਿਧਾਨਕ ਮੁਖੀ ਹੁੰਦਾ ਹੈ, ਸਰਕਾਰ ਦਾ ਨੁਮਾਇੰਦਾ ਨਹੀਂ ਹੁੰਦਾ ਤਾਂ ਕਿਤੇ ਜਾਕੇ ਜਸਵੰਤ ਸਿੰਘ ਕੰਵਲ ਨੇ ਇਹ ਮਾਣ-ਸਨਮਾਨ ਕਬੂਲਿਆ ਸੀ। ਇੰਝ 1986 ਵਿੱਚ ਕੰਵਲ ਨੇ ਪਹਿਲੀ ਵਾਰ ਸਾਹਿਤਕ ਇਨਾਮ ਲਿਆ।

ਭਾਸ਼ਾ ਵਿਭਾਗ ਪੰਜਾਬ ਨੇ 1990 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ, 1996 ’ਚ ਉਨ੍ਹਾਂ ਦੇ ਕਹਾਣੀ ਸੰਗ੍ਰਹਿ ਲਈ ਸਾਹਿਤ ਅਕਾਦਮੀ ਫ਼ੈਲੋਸ਼ਿਪ ਦਾ ਸਨਮਾਨ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 1997 ਵਿੱਚ ਸਰਵਸ੍ਰੇਸ਼ਟ ਸਾਹਿਤਕਾਰ ਪੁਰਸਕਾਰ, 1997 ਵਿੱਚ ਹੀ ਉਹਨਾਂ ਨੂੰ ਨਾਵਲ ‘ਤੋਸ਼ਾਲੀ ਦੀ ਹੰਸੋ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲ਼ਿਆ, 2000 ਵਿੱਚ ਗਿਆਨੀ ਲਾਲ ਸਿੰਘ ਯਾਦਗਾਰੀ ਪੁਰਸਕਾਰ ਅਤੇ ਸੰਤ ਸਿੰਘ ਸੇਖੋਂ ਯਾਦਗਾਰੀ ਸਨਮਾਨ ਮਿਲ਼ੇ। 

ਜਦੋਂ ਅਸੀਂ ਕਾਗ਼ਜ਼ੀ ਵਿੱਦਿਅਕ ਪੱਖ ਤੋਂ ਜਸਵੰਤ ਸਿੰਘ ਕੰਵਲ ਨੂੰ ਦੇਖਦੇ ਹਾਂ ਤਾਂ ਬੇਸ਼ੱਕ ਉੱਥੇ ਉਨ੍ਹਾਂ ਦੀ ਪੜ੍ਹਾਈ ਦਸਵੀਂ ਪਾਸ ਵੀ ਨਹੀਂ ਮਿਲ਼ਦੀ ਪਰ ਲਿਖਣ ਦੇ ਜਨੂੰਨ ਨੇ ਪੰਜਾਬੀ ਸਾਹਿਤ ਵਿੱਚ ਉਸ ਨੂੰ ਇੱਕ ਅਜਿਹਾ ਮੁਕਾਮ ਦਿੱਤਾ ਕਿ 2008 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਹਨਾਂ ਨੂੰ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨ ਬਖ਼ਸ਼ਿਆ।

ਉਹਨਾਂ ਦੇ 100 ਵੇਂ ਜਨਮ ਦਿਨ 'ਤੇ 2018 ਵਿੱਚ ਪੰਜਾਬ ਕਲਾ ਪ੍ਰੀਸ਼ਦ ਨੇ ਵਿਸ਼ੇਸ਼ ਪੰਜਾਬ ਗੌਰਵ ਅਵਾਰਡ ਨਾਲ ਸਨਮਾਨਿਤ ਕੀਤਾ।

ਜਸਵੰਤ ਸਿੰਘ ਕੰਵਲ ਨੇ ਲਗਾਤਾਰ ਦੋ ਵਾਰ ਪਿੰਡ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਅਤੇ ਸਰਪ੍ਰਸਤੀ ਵੀ ਕੀਤੀ। ਉਹ ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਰਿਹਾ। ਇੰਗਲੈਂਡ ਵਿੱਚ ਪਹਿਲੀ ਵਿਸ਼ਵ ਕਾਨਫਰੰਸ ਕਰਾਉਣ ਵੇਲ਼ੇ ਜਸਵੰਤ ਸਿੰਘ ਕੰਵਲ ਮੋਹਰੀ ਰਿਹਾ। ਕੰਵਲ ਭਾਸ਼ਾ ਵਿਭਾਗ ਪੰਜਾਬ ਦੇ ਬੋਰਡ ਦਾ ਸਲਾਹਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਵੀ ਰਿਹਾ। 

ਆਪਣੇ ਪਿੰਡ ਢੁੱਡੀਕੇ ਦੀ ਸਰਪੰਚੀ ਦੌਰਾਨ ਪਿੰਡ ਦਾ ਬਹੁਪੱਖੀ ਵਿਕਾਸ ਕਰਵਾਇਆ। ਜਸਵੰਤ ਸਿੰਘ ਕੰਵਲ ਦੀ ਸਰਪੰਚੀ ’ਚ ਪੰਚਾਇਤ ਨੇ ਕੌਮੀ ਐਵਾਰਡ ਵੀ ਹਾਸਲ ਕੀਤਾ।

ਵੱਖੋ-ਵੱਖ ਵਿਦਵਾਨਾਂ ਦੇ ਵਿਚਾਰ:- 

ਪ੍ਰਿੰਸੀਪਲ ਸਰਵਣ ਸਿੰਘ ਲਿਖਦੇ ਹਨ ਕਿ ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਾਹਿਤ ਵਿੱਚ ਸਰੂ ਦਾ ਰੁੱਖ ਬਣਕੇ ਰਿਹਾ। 

ਸੁਰਜੀਤ ਗਿੱਲ ਲਿਖਦੇ ਹਨ ਕਿ ਕੰਵਲ ਦਾ ਨਾਵਲ ‘ਮਿੱਤਰ ਪਿਆਰੇ ਨੂੰ’ ਕਿਸੇ ਸਮੇਂ ਰਹੇ ਮੁੰਡੇ-ਕੁੜੀਆਂ ਲਈ ਅੱਜ ਵੀ ਪਿਆਰ ਦੀ ਬਾਈਬਲ ਵਾਂਗ ਹੈ।

ਗੁਰਸਾਗਰ ਸਿੰਘ ਲਿਖਦੇ ਹਨ ਕਿ ਜਸਵੰਤ ਸਿੰਘ ਕੰਵਲ ਨੂੰ ਪੜ੍ਹਣਾ ਪੰਜਾਬ ਨੂੰ ਪੜ੍ਹਣਾ ਹੀ ਹੈ।

ਪ੍ਰੋ. ਭੱਠਲ ਮੁਤਾਬਕ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦੀ ਔਰਤ ਪਾਤਰ ਬਹੁਤ ਮਜ਼ਬੂਤ ਰਹੀ ਹੈ।

ਡਾਕਟਰ ਸੁਰਜੀਤ ਮੁਤਾਬਕ ਹਨ ਕੰਵਲ ਸਾਹਬ ਮਧਰੀ ਕਿਸਾਨੀ ਦਾ ਬੁਲਾਰਾ ਹੈ।

ਕਿਤੇ ਜਸਵੰਤ ਸਿੰਘ ਕੰਵਲ ਨੂੰ 'ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਅਲੰਬਰਦਾਰ ਦਾ ਰੁਤਬਾ ਮਿਲ਼ਦਾ, ਕਿਤੇ ਉਹਨਾਂ ਨੂੰ 'ਪੰਜਾਬ ਦਾ ਰਸੂਲ ਹਮਜ਼ਾਤੋਵ' ਹੋਣ ਦਾ ਮਾਣ ਮਿਲ਼ਦਾ ਕਿਉਂਕਿ ਉਹ ਰਸੂਲ ਹਮਜ਼ਾਤੋਵ ਦੇ 'ਮੇਰਾ ਦਾਗਿਸਤਾਨ' ਵਾਂਗ ਗੁਰਾਂ ਦੇ ਨਾਂ 'ਤੇ ਜੀਂਦੇ 'ਪੰਜਾਬ' ਨੂੰ ਦਿਲੋਂ ਪਿਆਰ ਕਰਨ ਵਾਲੇ ਜਜ਼ਬਾਤੀ ਲੇਖਕ ਸੀ। 

ਕਈ ਸੱਜਣ ਵਿਦਵਾਨ ਉਹਨਾਂ ਨੂੰ 'ਪੰਜਾਬ ਦੀ ਪੱਗ' ਕਹਿਕੇ ਪਿਆਰ ਸਤਿਕਾਰ ਬਖ਼ਸ਼ਦੇ ਹਨ। ਸਾਹਿਤ ਦੀ ਦੁਨੀਆਂ ਵਿੱਚ ਕਿਤੇ ਉਹ 'ਪੰਜਾਬੀਆਂ ਦਾ ਬਾਈ' ਬਣਕੇ ਅੱਗੇ ਤੁਰਦਾ ਨਜ਼ਰ ਆਉਂਦਾ ਹੈ।

ਜੇ ਜਸਵੰਤ ਸਿੰਘ ਕੰਵਲ ਦੀ ਪੂਰੀ ਸਾਹਿਤਕ ਰਚਨਾ 'ਤੇ ਸੰਖੇਪ ਚਰਚਾ ਵੀ ਕਰਨੀ ਹੋਵੇ ਤਾਂ ਵੀ ਇੱਕ ਚੰਗੀ ਕਿਤਾਬ ਤਿਆਰ ਹੋ ਸਕਦੀ ਹੈ।

ਉਪਰੋਕਤ ਸੰਖੇਪ ਚਰਚਾ 'ਚ ਅਸੀਂ ਦੇਖਿਆ ਕਿ ਜਸਵੰਤ ਸਿੰਘ ਕੰਵਲ ਨੇ ਆਪਣੀ ਪਹਿਲੀ ਪੁਸਤਕ ‘ਜੀਵਨ ਕਣੀਆਂ’ ਤੋਂ ਆਖ਼ਰੀ ਪੁਸਤਕ ‘ਧੁਰ ਦਰਗਾਹ’ ਤੱਕ ਆਪਣਾ ਸਾਹਿਤਕ ਸਫ਼ਰ ਤੈਅ ਕਰਦਿਆਂ ਜੀਵਨ ਦੇ ਅਨੇਕਾਂ ਹੀ ਰੰਗ ਵੇਖੇ। ਜ਼ਿੰਦਗੀ ਦਾ ਇੱਕ ਰੰਗ ਇਹ ਵੀ ਹੈ ਕਿ ਇਸ ਰੰਗਲੀ ਦੁਨੀਆਂ ਤੇ ਆਇਆ ਨੇ ਜਾਣਾ ਹੀ ਹੁੰਦਾ। ਸੋ ਜਸਵੰਤ ਸਿੰਘ ਕੰਵਲ 100 ਸਾਲ 7 ਮਹੀਨੇ ਤੋਂ ਉੱਪਰ ਆਪਣੀ ਜ਼ਿੰਦਗੀ ਦੇ ਦਿੱਤੇ ਸਾਹਾਂ ਤੇ ਫ਼ਰਜ਼ਾਂ ਨੂੰ ਪੂਰਾ ਕਰਦੇ 1 ਫਰਵਰੀ 2020 ਨੂੰ ਫ਼ਤਿਹ ਬੁਲਾ ਗਏ। ਵਿਸ਼ਵ ਭਰ ਦੀਆਂ ਭਾਸ਼ਾਵਾਂ ਦੇ ਵੱਡੇ ਲੇਖਕਾਂ ਵਿੱਚ ਸਭ ਤੋਂ ਲੰਬੀ ਉਮਰ ਜਿਊਣ ਦਾ ਰਿਕਾਰਡ ਵੀ ਜਸਵੰਤ ਸਿੰਘ ਕੰਵਲ ਦੇ ਹਿੱਸੇ ਹੀ ਆਇਆ।

ਸ. ਸੁਖਚੈਨ ਸਿੰਘ ਕੁਰੜ 

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ

 

ਲੋਕ ਗਾਇਕ ਸੱਜਣ ਸੰਦੀਲਾ ਨੂੰ ਦਿੱਤੀਆ ਸਰਧਾਜਲੀਆ

ਹਠੂਰ,26,ਜੂਨ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਲੋਕ ਗਾਇਕ ਸੱਜਣ ਸੰਦੀਲਾ (53) ਅਚਾਨਿਕ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਪਿੰਡ ਆਦਮਪੁਰਾ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ ਅਤੇ ਰਾਗੀ ਸਿੰਘਾ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਪ੍ਰਸਿੱਧ ਢਾਡੀ ਜਸਵੰਤ ਸਿੰਘ ਦੀਵਾਨਾ,ਭਾਈ ਕਮਲਜੀਤ ਸਿੰਘ ਕੋਮਲ,ਭਾਈ ਗੁਰਚੇਤ ਸਿੰਘ,ਭਾਈ ਗੁਰਵਿੰਦਰ ਸਿੰਘ,ਭਾਈ ਬੂਟਾ ਸਿੰਘ ਭਾਈ ਰੂਪਾ,ਭਾਈ ਗੁਰਜੰਟ ਸਿੰਘ ਨੇ ਕਿਹਾ ਕਿ ਲੋਕ ਗਾਇਕ ਸੱਜਣ ਸੰਦੀਲਾ ਨੇ ਸਖਤ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਿੰਡ ਦਾ ਨਾਮ ਰੌਸਨ ਕੀਤਾ।ਉਨ੍ਹਾ ਕਿਹਾ ਕਿ ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਲੋਕ ਗਾਇਕ ਸੱਜਣ ਸੰਦੀਲਾ ਦੇ ਪਰਿਵਾਰ ਨੂੰ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸੇ।ਇਸ ਮੌਕੇ ਉਨ੍ਹਾ ਨਾਲ ਲੋਕ ਗਾਇਕ ਹਰਬੰਸ ਛੱਤਾ, ਗੀਤਕਾਰ ਗੀਤਾ ਦਿਆਲਪੁਰੇ ਵਾਲਾ,ਗੀਤਕਾਰ ਭਿੰਦਰ ਸਿੱਖਾ ਵਾਲਾ,ਗੀਤਕਾਰ ਸਤਨਾਮ ਸਿੰਘ ਜਿਗਰੀ,ਲੋਕ ਗਾਇਕ ਬਲਵਿੰਦਰ ਮਾਨ,ਗਾਇਕ ਇਕਬਾਲ ਵਾਰਿਸ,ਉੱਘੇ ਸਮਾਜ ਸੇਵਕ ਇਕਬਾਲ ਮਹੁੰਮਦ ਮੀਨੀਆ,ਹਰਦੀਪ ਕੌਸ਼ਲ ਮੱਲ੍ਹਾ,ਪ੍ਰਸਿੱਧ ਢਾਡੀ ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ,ਸੁਰਜੀਤ ਸਿੰਘ ਅਲਬੇਲਾ,ਬਿੱਟੂ ਅਲਬੇਲਾ,ਹਰਬੰਸ ਸਿੰਘ ਭਦੌੜ,ਬਾਈ ਭੋਲਾ ਯਮਲਾ,ਉਸਤਾਦ ਬਲਦੇਵ ਸਿੰਘ ਬੱਬੀ,ਬਖਸੀਸ ਸਿੰਘ,ਪਾਲ ਸਿੰਘ,ਹਰਜਿੰਦਰ ਸਿੰਘ ਹਮੀਰਗੜ੍ਹ,ਪ੍ਰੋਡਿਊਸਰ ਏ ਵੀ ਅਟਵਾਲ,ਜਗਤਾਰ ਸਿੰਘ,ਬਿੰਦਰ ਸਿੰਘ,ਗੀਤਕਾਰ ਪੰਮਾ ਹਿੰਮਤਪੁਰਾ,ਗੀਤਕਾਰ ਰਾਜੂ ਹਿੰਮਤਪੁਰਾ, ਗੀਤਕਾਰ ਸਾਧੂ ਸਿੰਘ ਔਲਖ,ਡਾ:ਗੁਰਾ ਮਹਿਲ ਭਾਈ ਰੂਪਾ, ਮਨਪ੍ਰੀਤ ਸਿੰਘ ਮਨੀ,ਬੱਬੂ ਰਾਉਕੇ,ਸਾਬਕਾ ਸਰਪੰਚ ਗੁਰਚਰਨ ਸਿੰਘ ਰਾਮਾ,ਗੁਰਪ੍ਰੀਤ ਸਿੰਘ ਹਠੂਰ,ਬਿੱਲੂ ਮੀਨੀਆ,ਸੋਨੀ ਆਦਮਪੁਰਾ, ਬੇਅੰਤ ਸ਼ਰਮਾਂ, ਜੱਸੀ ਅਟਵਾਲ, ਲੱਕੀ ਛੱਤਾ,ਰਣਦੀਪ ਸਿੰਘ,ਵੀਰਪਾਲ ਸਿੰਘ,ਦੀਦਾਰ ਸਿੰਘ,ਲਖਵੀਰ ਸਿੰਘ,ਸੁਖਦੀਪ ਸਿੰਘ,ਹਰਪ੍ਰੀਤ ਸਿੰਘ,ਸੰਦੀਪ ਸਿੰਘ,ਕੁਲਦੀਪ ਸਿੰਘ ਪੱਤੋ,ਚਰਨਜੀਤ ਕੌਰ,ਰਾਜਵੀਰ ਕੌਰ,ਅਵਤਾਰ ਸਿੰਘ,ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਲੋਕ ਗਾਇਕ ਸੱਜਣ ਸੰਦੀਲਾ ਨੂੰ ਸਰਧਾਜਲੀ ਭੇਂਟ ਕਰਦੇ ਹੋਏ ਢਾਡੀ ਜਸਵੰਤ ਸਿੰਘ ਦੀਵਾਨਾ।

ਆਯੂਸ਼ਮਾਨ ਅਰੋਗ ਜੀਵਨ ਸਬੰਧੀ ਕੈਪ ਲਗਾਇਆ

ਹਠੂਰ,26,ਜੂਨ-(ਕੌਸ਼ਲ ਮੱਲ੍ਹਾ)-ਪੰਜਾਬ ਦੀ ਆਪ ਸਰਕਾਰ ਵੱਲੋ ਚਲਾਈ ਗਈ ਆਯੂਸ਼ਮਾਨ ਅਰੋਗ ਜੀਵਨ ਸਕੀਮ ਸਬੰਧੀ ਲੋਕਾ ਨੂੰ ਜਾਗ੍ਰਿਤ ਕਰਨ ਲਈ ਅੱਜ ਆਮ-ਆਦਮੀ ਪਾਰਟੀ ਇਕਾਈ ਚਕਰ ਦੀ ਅਗਵਾਈ ਹੇਠ ਪਿੰਡ ਚਕਰ ਵਿਖੇ ਕੈਪ ਲਗਾਇਆ ਗਿਆ।ਇਸ ਮੌਕੇ ਟੀਮ ਦੇ ਮੁੱਖ ਬੁਲਾਰੇ ਦੀਪਕ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਸਰਪ੍ਰਸਤੀ ਹੇਠ ਪਿੰਡਾ ਵਿਚ ਰੋਜਾਨਾ ਜਾਗ੍ਰਿਤ ਕੈਪ ਲਾਏ ਜਾਦੇ ਹਨ ਤਾਂ ਜੋ ਸੂਬਾ ਵਾਸੀ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰ ਸਕਣ,ਉਨ੍ਹਾ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਲਾਭਪਾਤਰੀ ਪੰਜ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕੇਗਾ,ਸਾਨੂੰ ਇਸ ਸਕੀਮ ਦਾ ਵੱਧ ਤੋ ਵੱਧ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ।ਇਸ ਮੌਕੇ ਟੀਮ ਵੱਲੋ ਪਿੰਡ ਚਕਰ ਦੇ 205 ਲਾਭਪਾਤਰੀ ਕਾਰਡ ਬਣਾਏ ਗਏ ਅਤੇ ਜੋ ਵਿਅਕਤੀ ਕਾਰਡ ਬਣਾਉਣ ਤੋ ਵਾਝੇ ਰਹਿ ਗਏ ਹਨ।ਉਨ੍ਹਾ ਦੇ ਕਾਰਡ ਆਉਣ ਵਾਲੇ ਦਿਨਾ ਵਿਚ ਬਣਾਏ ਜਾਣਗੇ।ਪਿੰਡ ਚਕਰ ਵਾਸੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਗੁਰਦੀਪ ਸਿੰਘ ਚਕਰ,ਸੁੱਖਾ ਬਾਠ ਚਕਰ,ਗੁਰਮੀਤ ਸਿੰਘ ਖੱਤੀ,ਗੁਰਦੇਵ ਸਿੰਘ ਜੈਦ,ਸੋਹਣ ਸਿੰਘ,ਅਮਨਾ ਸਿੰਘ,ਰਾਜਾ ਸਿੰਘ,ਸਰਨਾ ਸਿੰਘ,ਬਿੱਲੂ ਸਿੰਘ,ਮਨਜੀਤ ਸਿੰਘ ਜੈਦ,ਸਿਮਰਨ ਸਿੰਘ,ਜਗਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:–ਪਿੰਡ ਚਕਰ ਵਿਖੇ ਆਯੂਸ਼ਮਾਨ ਅਰੋਗ ਜੀਵਨ ਸਕੀਮ ਦੇ ਕਾਰਡ ਬਣਾਉਦੀ ਹੋਈ  ਟੀਮ।

ਸੰਤ ਬਾਬਾ ਨਰੈਣ ਸੰਿਘ ਦੀ ਯਾਦ 'ਚ ਗੁਰਦੁਆਰਾ ਨਾਨਕਸਰ ਮਾਣੂੰਕੇ ਦਾ ਉਦਘਾਟਨ 

ਜਗਰਾਓ,ਹਠੂਰ,26,ਜੂਨ-(ਕੌਸ਼ਲ ਮੱਲ੍ਹਾ)-ਵਸ਼ਿਵ ਪ੍ਰਸੱਿਧ ਗੁਰਦੁਆਰਾ ਨਾਨਕਸਰ ਕਲੇਰਾਂ ਸੰਪਰਦਾਇ ਦੇ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਸੰਿਘ ਜੀ ਦੇ ਜਨਮ ਅਸਥਾਨ ਪੰਿਡ ਮਾਣੂੰਕੇ ਵਖਿੇ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦਾ ਓਟ ਆਸਰਾ ਲੈਦਿਆ ਗੁਰਦੁਆਰਾ ਸਾਹਬਿ ਦਾ ਉਦਘਾਟਨ ਹੋਇਆ। ਨਵ ਨਰਿਮਾਣ ਗੁਰਦੁਆਰਾ ਸਾਹਬਿ ਵਖਿੇ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ ਪਾਵਨ ਸਰੂਪ  ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸੰਿਘ ਜੀ ਦੇ  ਤਪ ਅਸਥਾਨ ਗੁਰਦੁਆਰਾ ਨਾਨਕਸਰ ਝੋਰੜਾਂ ਤੋਂ  ਪਾਲਕੀ ਸਾਹਬਿ ਵੱਿਚ ਲੈਆਦੇ  ਗਏ। ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਘਾਲਾ ਸੰਿਘ ਨਾਨਕਸਰ ਕਲੇਰਾਂ ਵਾਲਆਿਂ ਦੀ ਅਗਵਾਈ ਹੇਠ  ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ ਪਾਵਨ ਸਰੂਪ ਨਵੇਂ ਗੁਰਦੁਆਰਾ ਸਾਹਬਿ ਵਖਿੇ ਸੁਸ਼ੋਭਤਿ ਕੀਤੇ ਗਏ।  ਅਰਦਾਸ ਦੇ ਨਾਲ ਗੁਰਦੁਆਰਾ ਸਾਹਬਿ ਦੇ ਵਚਿ ਗੁਰਬਾਣੀ ਕੀਰਤਨ  ਹੋਇਆ। ਸੰਬੋਧਨ ਕਰਦਆਿਂ ਸੰਤ ਬਾਬਾ ਘਾਲਾ ਸੰਿਘ ਨਾਨਕਸਰ ਕਲੇਰਾਂ ਵਾਲਆਿਂ ਨੇ ਸੰਗਤਾਂ ਨੂੰ  ਕਹਿਾ ਕ ਿਸੰਗਤਾਂ  ਸਾਹਬਿ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦਾ ਓਟ ਆਸਰਾ ਲੈ ਕੇ ਗੁਰੂਆਂ ਵੱਲੋਂ ਦਖਿਾਏ ਹੋਏ ਮਾਰਗ ਤੇ ਚੱਲਣ ਦਾ ਪਹਰਿਾ ਦੇਣ।  ਉਨ੍ਹਾਂ ਕਹਿਾ ਕ ਿਸੱਚਖੰਡ ਵਾਸੀ ਸੰਤ ਬਾਬਾ ਨਰੈਣ ਸੰਿਘ ਜੀ ਦਾ 100 ਵਾ ਜਨਮ ਦਹਿਾੜਾ ਅਗਲੇ ਮਹੀਨੇ ਆ ਰਹਿਾ ਹੈ, ਇਸੇ ਪਵੱਿਤਰ ਅਸਥਾਨ ਤੇ ਇਹ ਦਹਿਾੜਾ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।ਇਸ ਦੇ ਸੰਬੰਧ ਵਚਿ ਕੱਲ੍ਹ 26 ਜੂਨ ਨੂੰ ਗੁਰਦੁਆਰਾ ਸਾਹਬਿ ਵਖਿੇ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ ਪਾਠਾਂ ਦੀ ਲੜੀ ਦੇ ਪਾਠ ਪ੍ਰਕਾਸ਼ ਹੋਣਗੇ। ਅੱਜ ਦੇ ਸਮਾਗਮ ਵਚਿ ਦੇਸ਼ ਦੁਨੀਆ ਤੋਂ ਪੁੱਜੀਆਂ ਸੰਗਤਾਂ ਤੋਂ ਇਲਾਵਾ ਨੇੜਲੇ ਪੰਿਡ ਝੋਰੜਾ, ਮਾਣੂੰਕੇ ,ਦੇਹਡ਼ਕਾ ,ਡੱਲਾ, ਜੌਹਲਾਂ, ਜਲਾਲਦੀਵਾਲ, ਮੱਲਾ ਦੀਆਂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਭਾਈ ਜਸਵੰਿਦਰ ਸੰਿਘ ਬੰਿਦੀ ਅਤੇ ਭਾਈ ਗੇਜਾ ਸੰਿਘ ਨੇ ਦੱਸਆਿ ਕ ਿਅੱਜ ਨੂੰ ਗੁਰਦੁਆਰਾ ਸਾਹਬਿ ਵਖਿੇ ਸੱਚਖੰਡ ਵਾਸੀ ਸੰਤ ਬਾਬਾ ਨਰੈਣ ਸੰਿਘ ਜੀ ਦੇ 100ਵੇ   ਜਨਮ ਦਹਿਾੜੇ ਦੇ ਸੰਬੰਧ ਵਚਿ  ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ ਪਾਠਾਂ ਦੀ ਲੜੀ ਦੇ ਪਾਠ ਪ੍ਰਕਾਸ਼ ਹੋਣਗੇ ।
ਫੋਟੋ ਕੈਪਸ਼ਨ:–ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਉਣ ਸਮੇ ਪੰਜ ਪਿਆਰੇ।

ਗ੍ਰੇਟ ਖਲੀ ਦੇ ਨਾਲ ਆਦਿਤਿਆ ਰਾਏ ਕਪੂਰ ਦੀ ਫਿਲਮ 'ਓਮ' ਚਰਚਾਵਾਂ 'ਚ  

ਜਿਵੇਂ ਕਿ ਦਰਸ਼ਕ ਪਹਿਲਾਂ ਹੀ ਫਿਲਮ 'ਓਮ' ਦਾ ਧਮਾਕੇਦਾਰ ਟ੍ਰੇਲਰ ਦੇਖ ਚੁੱਕੇ ਹਨ। ਹੁਣ ਫਿਲਮ ਦੀ ਪ੍ਰਮੋਸ਼ਨ ਜ਼ੋਰਾ 'ਤੇ ਚੱਲ ਰਹੀ ਹੈ, ਆਦਿਤਿਆ ਰਾਏ ਕਪੂਰ ਨੇ ਫਿਲਮ ਦਾ ਪ੍ਰਚਾਰ ਗ੍ਰੈਟ ਖਲੀ ਨਾਲ ਮਿਲ ਕੇ 25 ਜੂਨ ਨੂੰ ਦਿ ਗ੍ਰੇਟ ਖਲੀ ਅਕੈਡਮੀ ਜਲੰਧਰ, ਪੰਜਾਬ ਵਿਖੇ ਕੀਤਾ। ਆਦਿਤਿਆ ਰਾਏ ਕਪੂਰ ਦਿ ਗ੍ਰੇਟ ਖਲੀ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਫਿਲਮ ਬੈਟਲ ਅਤੇ ਵਰੀਅਰ ਦੇ ਫਲੇਵਰ ਵਿੱਚ ਡੁੱਬੀ ਹੋਈ ਹੈ, ਇਸੇ ਲਈ ਅਦਿਤਿਆ ਰਾਏ ਕਪੂਰ ਨੇ ਖਲੀ ਨਾਲ ਮਿਲ ਕੇ ਫਿਲਮ ਓਮ ਦੀ ਪ੍ਰਮੋਸ਼ਨ ਕੀਤੀ ਹੈ।

 

 ਫਿਲਮ ਵਿੱਚ ਇੱਕ ਮਾਂ ਆਪਣੇ ਬੱਚਿਆਂ ਬਾਰੇ ਦੱਸਦੀ ਭਾਵੁਕ ਹੁੰਦੀ ਹੈ।  ਇਸ ਤੋਂ ਬਾਅਦ ਇਹ ਫਿਲਮ ਦੇਸ਼ ਭਗਤੀ ਦੀ ਵੱਖਰੀ ਦਿਸ਼ਾ ਲੈਂਦੀ ਹੈ।  ਇਹ ਨਿਊਕਲੀਅਰ ਸਾਇੰਟਿਸਟ ਦੀ ਹਿੱਟ ਕਹਾਣੀ ਨੂੰ ਦਰਸਾਉਂਦਾ ਹੈ।  ਇਹ ਦਿਲਚਸਪ ਹੈ ਕਿ 'ਓਮ' ਮੁੱਖ ਪਾਤਰ ਦਾ ਨਾਮ ਹੈ ਜਿਸਨੂੰ ਯੋਧੇ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਅਤੇ ਉਸਨੂੰ ਆਪਣੇ ਪਿਤਾ (ਜਿਸ ਉੱਤੇ ਦੇਸ਼ ਨਾਲ ਧੋਖਾ ਕਰਨ ਦਾ ਇਲਜ਼ਾਮ ਹੈ) ਤੋਂ ਇਲਾਵਾ ਕੁੱਝ ਵੀ ਯਾਦ ਨਹੀਂ ਸੀ। ਕਹਾਣੀ ਵੱਖਰੇ ਲੈਵਲ ਦੇ ਐਕਸ਼ਨ ਨੂੰ ਦਰਸਾਉਂਦੀ ਹੈ ਕਿਉਂਕਿ 'ਓਮ' ਨੇ ਆਪਣੇ ਪਿਤਾ ਤੋਂ ਦੇਸ਼ ਧ੍ਰੋਹੀ ਦਾ ਟੈਗ ਹਟਾ ਕੇ ਦੇਸ਼ ਭਗਤ ਸਾਬਤ ਕਰਨ ਦਾ ਫੈਸਲਾ ਲਿਆ ਹੈ।

 

 ਫਿਲਮ ਐਕਸ਼ਨ, ਪਾਵਰਪੈਕ ਸਟੰਟ, ਮਾਪਿਆਂ ਦੇ ਪਿਆਰ ਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਭਰਪੂਰ ਹੈ।  ਟ੍ਰੇਲਰ 'ਜੈ ਭਵਾਨੀ' ਦੇ ਨਾਅਰੇ ਨਾਲ ਖਤਮ ਹੁੰਦਾ ਹੈ।

 

 ਫਿਲਮ ਦੀ ਸਟਾਰ ਕਾਸਟ ਵਿੱਚ ਆਦਿਤਿਆ ਰਾਏ ਕਪੂਰ, ਸੰਜਨਾ ਸਾਂਘੀ, ਜੈਕੀ ਸ਼ਰਾਫ, ਪ੍ਰਕਾਸ਼ ਰਾਜ, ਆਸ਼ੂਤੋਸ਼ ਰਾਣਾ, ਪ੍ਰਾਚੀ ਸ਼ਾਹ ਅਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਲ ਹਨ।ਫਿਲਮ ਏ ਪੇਪਰ ਡੌਲ ਐਂਟਰਟੇਨਮੈਂਟ ਪ੍ਰੋਡਕਸ਼ਨ ਅਤੇ ਜ਼ੀ ਸਟੂਡੀਓਜ਼ ਦੀ ਪ੍ਰੋਡਕਸ਼ਨ ਹੈ, ਅਹਿਮਦ ਖਾਨ ਅਤੇ ਸ਼ਾਇਰਾ ਖਾਨ ਦੁਆਰਾ ਨਿਰਮਿਤ ਹੈ। ਫਿਲਮ ਦਾ ਨਿਰਦੇਸ਼ਨ ਕਪਿਲ ਵਰਮਾ ਨੇ ਕੀਤਾ ਹੈ।  ਫਿਲਮ 'ਓਮ' 1 ਜੁਲਾਈ, 2022 ਨੂੰ ਰਿਲੀਜ਼ ਹੋ ਰਹੀ ਹੈ।

 

ਹਰਜਿੰਦਰ ਸਿੰਘ ਜਵੰਦਾ

ਯੂ ਟਿਊਬ ਨੇ ਹਟਾਇਆ ਸਿੱਧੂ ਮੂਸੇ ਵਾਲੇ ਦਾ ਐਸ ਵਾਈ ਐਲ ਗੀਤ  

ਲੰਡਨ , 26 ਜੂਨ (ਖਹਿਰਾ ) ਮਰਹੂਮ ਸਿੱਧੂ ਮੂਸੇਵਾਲੇ ਦਾ ਚਿੱਤਰ ਗੀਤ ਐੱਸਵਾਈਐੱਲ ਯੂ ਟਿਊਬ ਵੱਲੋਂ ਭਾਰਤ ਵਿੱਚ ਡਿਲੀਟ ਕਰ ਦਿੱਤਾ ਗਿਆ ਹੈ । 23 ਜੂਨ ਵਾਲੇ ਦਿਨ ਸ਼ਾਮ ਦੇ ਛੇ ਵਜੇ ਇਸ ਗੀਤ ਨੂੰ ਯੂ ਟਿਊਬ ਰਾਹੀਂ ਦੁਨੀਆਂ ਤੇ ਰਿਲੀਜ਼ ਕੀਤਾ ਗਿਆ ਸੀ । ਜਿਸ ਗੀਤ ਨੇ ਕਈ ਬੀਤੇ ਸਮੇਂ ਤੋ ਚੱਲ ਰਹੇ ਪੰਜਾਬ ਦੇ ਕਈ ਅਹਿਮ ਮਸਲਿਆਂ ਨੂੰ ਅੱਜ ਦੇ ਭਖਦੇ ਮਸਲੇ ਬਣਾ ਦਿੱਤਾ ਹੈਂ  । ਸ਼ਾਇਦ ਇਹੀ ਕਾਰਨ ਹੈ ਕਿ ਗੀਤ ਨੂੰ ਯੂ ਟਿਊਬ ਵੱਲੋਂ ਹਟਾ ਦਿੱਤਾ ਗਿਆ ਹੈ ।

ਯੂਟਿਊਬ ਨੇ ਸਿੱਧੂ ਮੂਸੇ ਵਾਲੇ ਦੇ ਗੀਤ ਐਸ ਵਾਈ ਐਲ ਨੂੰ ਭਾਰਤ ਵਿੱਚ ਚੱਲਣ ਤੋਂ ਰੋਕਿਆ      

ਦੁਪਹਿਰ ਖਿੜੀ ✍️ ਸਲੇਮਪੁਰੀ ਦੀ ਚੂੰਢੀ

 ਟਾਵੇਂ ਟਾਵੇਂ ਥਾਂ 'ਤੇ ਹੁਣ
ਖਿੜਦੀ ਹੈ, ਦੁਪਹਿਰ ਖਿੜੀ!
ਕਰਤਾ ਸਫਾਇਆ ਜੰਗਲਾਂ ਦਾ,
ਨਾ ਦਿਸਦੀ ਹੈ ਕਿਤੇ ਝਿੜੀ!
ਅਲੋਪ ਹੋ ਗਈਆਂ ਘੁੱਗੀਆਂ,
 ਮਰ ਮੁੱਕ ਗਈ ਹੈ ਚਿੜੀ!
 ਕੁੱਖਾਂ ਬਣ ਗਈਆਂ  ਮੜੀਆਂ
ਜਿਉਂਦੀ ਲਾਸ਼ ਬਣੀ ਗਈ ਕੁੜੀ!
-ਸੁਖਦੇਵ ਸਲੇਮਪੁਰੀ
09780620233
25 ਜੂਨ, 2022

ਵਿਧਾਇਕ ਢੋਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਛਮਣ ਸਿੰਘ ਸਿੱਧੂ ਨੇ ਸ਼ੁਰੂ ਕਰਵਾਈ ਕਣਕ ਦੀ ਵੰਡ

ਧਰਮਕੋਟ 25 ਜੂਨ ਮਨੋਜ ਕੁਮਾਰ ਨਿੱਕੂ

ਅੱਜ ਧਰਮਕੋਟ ਵਿਖੇ ਲੰਬੇ ਸਮੇਂ ਤੋਂ ਬਾਅਦ ਡਿਪੂਆਂ ਉਪਰ
ਕਣਕ ਦੀ ਆਮਦ ਹੋਈ ਜਿਸ ਨੂੰ ਲੈਣ ਲਈ ਲੋਕ ਵੱਡੀ ਗਿਣਤੀ ਵਿਚ ਡਿੱਪੂਆਂ ਤੇ ਪੁੱਜੇ ਧਰਮਕੋਟ ਦੇ ਜਗਦੇਵ ਸਿੰਘ ਦੇ
 ਡੀਪੂ ਉਪਰ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਲਛਮਣ ਸਿੰਘ ਸਿੱਧੂ
 ਪਵਨ ਰੇਲੀਆ ਨੇ ਧਰਮਕੋਟ ਦੇ ਰਾਸ਼ਨ ਡਿੱਪੂਆਂ ਉੱਪਰ ਸੁਚਾਰੂ ਢੰਗ ਨਾਲ
ਕਾਰਡ ਹੋਲਡਰਾਂ ਨੂੰ ਕਣਕ ਦੀ ਵੰਡ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਭ ਨੂੰ ਸਾਫ਼ ਸੁਥਰੀ
ਕਣਕ ਦਿੱਤੀ ਜਾਵੇਗੀ। ਅਗਰ ਕਿਸੇ ਦੀ ਕਣਕ ਮਾੜੀ ਯਾ ਖ਼ਰਾਬ ਨਿਕਲਦੀ ਹੈ ਤਾਂ ਉਹ ਸਬੰਧਤ
ਡਿਪੂ ਤੋਂ ਆ ਕੇ ਬਦਲਾਅ ਸਕਦਾ ਹੈ। ਇਸ ਸਮੇਂ ਗੱਲਬਾਤ ਦੌਰਾਨ ਲਛਮਣ ਸਿੰਘ‌ ਸਿੱਧੂ  ਅਤੇ
ਪਵਨ ਰੇਲੀਆ ਨੇ ਦੱਸਿਆ ਕਿ ਧਰਮਕੋਟ ਦੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ
ਦੇ ਦਿਸ਼ਾ ਨਿਰਦੇਸ਼ਾਂ ਉੱਪਰ ਨਿਗਰਾਨ ਕਮੇਟੀਆਂ ਦੀ ਹਾਜ਼ਰੀ ਵਿੱਚ ਧਰਮਕੋਟ ਦੇ ਸਮੂਹ ਡਿਪੂਆਂ ਤੇ
ਇਸ ਵਾਰ ਕਣਕ ਦੀ ਵੰਡ ਕੀਤੀ ਜਾਵੇਗੀ ।ਅਤੇ ਲੋਕਾਂ ਨੂੰ ਸਾਫ਼ ਅਤੇ ਵਧੀਆ ਕਣਕ ਤਕਸੀਮ
ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜ ਮਹੀਨਿਆਂ ਦੀ ਫਰੀ ਵਾਲੀ ਕਣਕ ਆਈ ਹੈ।
ਜਿਸ ਨੂੰ ਵਧਾਇਕ ਢੋਸ ਦੇ ਦਿਸ਼ਾ ਨਿਰਦੇਸ਼ਾ ਤੇ ਨਿਗਰਾਨ ਕਮੇਟੀ ਦੀ ਹਾਜ਼ਰੀ ਵਿੱਚ ਸਬੰਧਤ ਲੋਕਾਂ
ਤਕਸੀਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ।ਲੰਮੇ ਸਮੇਂ ਬਾਅਦ ਕਣਕ ਮਿਲਣ ਤੇ ਕਾਰਡ ਹੋਲਡਰਾਂ
ਨੇ ਖੁਸ਼ੀ ਜ਼ਾਹਰ ਕੀਤੀ ਅਤੇ ਵਧਾਇਕ ਢੋਸ ਦਾ ਤਹਿਦਿਲੋਂ ਦਿਲ ਧੰਨਵਾਦ ਕੀਤਾ

ਵਾਰਡ ਨੰਬਰ 11 ਚ ਨਵੀਂ ਬਣ ਰਹੀ ਸਡ਼ਕ ਦਾ ਕੌਂਸਲਰ ਧਾਲੀਵਾਲ ਨੇ ਲਿਆ ਜਾਇਜ਼ਾ  

ਜਗਰਾਉ 25 ਜੂਨ (ਅਮਿਤਖੰਨਾ)ਨਗਰ ਕੌਂਸਲ ਦੇ ਅਧੀਨ ਆਉਂਦੇ ਵਾਰਡ ਨੰਬਰ 11 ਚ ਬਣ ਰਹੀ ਸਡ਼ਕ ਦਾ ਕੌਂਸਲਰ ਸੁਖਦੇਵ ਕੌਰ ਧਾਲੀਵਾਲ ਦੇ ਪਤੀ ਸਾਬਕਾ ਕੌਂਸਲਰ ਡਾ ਇਕਬਾਲ ਸਿੰਘ ਧਾਲੀਵਾਲ ਵੱਲੋਂ ਜਾਇਜ਼ਾ ਲਿਆ ਗਿਆ  ਇਸ ਮੌਕੇ ਵਾਰਡ ਵਾਸੀਆਂ ਨੇ ਡਾ ਇਕਬਾਲ ਸਿੰਘ ਧਾਲੀਵਾਲ  ਦਾ ਸੜਕ ਬਣਾਉਣ ਤੇ ਮੂੰਹ ਮਿੱਠਾ ਕਰਵਾਇਆ ਤੇ ਧੰਨਵਾਦ ਕੀਤਾ  ਇਸ ਮੌਕੇ ਡਾ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਾਰਡ ਨੰਬਰ 11 ਅਗਵਾੜ ਲੋਪੋ ਵਿਖੇ ਬਿੱਟੂ ਗਰੇਵਾਲ ਵਾਲੀ ਗਲੀ ਇੰਟਰਲਾਕ ਟਾਈਲਾਂ ਨਾਲ ਬਣਾਈ ਗਈ ਉਨ੍ਹਾਂ ਕਿਹਾ ਕਿ ਸਾਰੇ ਕੰਮ ਮੁਕੰਮਲ ਹੋ ਚੁੱਕੇ ਹਨ ਵਾੜਾਂ ਦੀਆਂ ਸਾਰੀਆਂ ਸੜਕਾਂ ਇੰਟਰਲਾਕ ਟਾਈਲਾਂ ਨਾਲ ਬਣ ਚੁੱਕੀਆਂ ਹਨ  ਇਸ ਮੌਕੇ ਅਵਤਾਰ ਸਿੰਘ ਬੈਨੀਪਾਲ, ਸੁਰਜੀਤ ਸਿੰਘ ਗਰੇਵਾਲ, ਪ੍ਰਦੀਪ ਸਿੰਘ ਧਾਲੀਵਾਲ, ਗੁਰਦੀਪ ਸਿੰਘ ਗਰੇਵਾਲ, ਗੁਰਮੀਤ ਸਿੰਘ ਗਰੇਵਾਲ, ਕਰਨ ਸਿੰਘ ਬੈਨੀਪਾਲ ,ਸਰਬਜੀਤ ਸਿੰਘ ਸੇਖੋਂ,   ਗੁਰਜੀਤ ਸਿੰਘ ਤੇ ਕਮਲ ਸਿੰਘ ਬੈਨੀਪਾਲ ਆਦਿ ਹਾਜ਼ਰ ਸਨ

ਮੁਹੱਲਾ ਕਲੀਨਿਕਾਂ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬਣਦਾ ਸਥਾਨ ਦੇਵੇ ਸਰਕਾਰ.. ਡਾ ਰਮੇਸ਼ ਕੁਮਾਰ ਬਾਲੀ

ਅਗਨੀਪਥ ਸਕੀਮ ਤਹਿਤ ਫੌਜ ਵਿਚ ਭਰਤੀ ਨੌਜਵਾਨਾਂ ਨਾਲ ਵੱਡਾ ਖਿਲਵਾਡ਼...ਡਾ ਅੰਮ੍ਰਿਤ ਅੰਬੀ  

ਮਹਿਲ ਕਲਾਂ 25 ਜੂਨ (ਡਾ, ਸੁਖਵਿੰਦਰ ਬਾਪਲਾ ) ਮੈਡੀਕਲ ਪੈ੍ਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ 295) ਦੀ ਜਿਲਾ ਮਾਨਸਾ ਦੀ ਇੱਕ ਵਿਸੇਸ ਡਾਕਟਰੀ ਟੀਮ  ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ ਅਤੇ  ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੂੰ ਮਿਲਣ ਲਈ ਵਿਸੇਸ਼ ਤੌਰ ਤੇ ਪਹੁੰਚੇ।   ਜਿਸ ਵਿਚ ਬਲਾਕ ਬੁਢਲਾਡਾ ਦੇ  ਪ੍ਰਧਾਨ ਡਾਕਟਰ ਅੰਮ੍ਰਿਤ ਪਾਲ  ਅੰਬੀ (ਕੁਲਾਣਾ),ਡਾ ਹਰਦੀਪ ਸਿੰਘ ਬਰ੍ਹੇ ਕੈਸ਼ੀਅਰ ,ਡਾ ਪਰਗਟ ਸਿੰਘ ਕਣਕਵਾਲ ਸਕੱਤਰ ,ਡਾ ਪਾਲ ਦਾਸ ਗੁੜੱਦੀ ਸਲਾਹਕਾਰ,ਡਾ ਜਸਬੀਰ ਸਿੰਘ ਗੁਡ਼੍ਹੱਦੀ ਮੈਂਬਰ ਹਾਜਰ ਹੋਏ।

ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਡਾ ਅੰਮਿ੍ਤਪਾਲ ਅੰਬੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਅਗਨੀਪਥ ਤਹਿਤ ਫੌਜ ਦੀ ਭਰਤੀ ਮਹਿੰਮ ਚਲਾਈ ਹੈ, ਉਸਦਾ ਜਥੇਬੰਦੀ ਵਲੋਂ ਵਿਰੋਧ ਕਰਦੇ ਹਾਂ। ਕਿਉਂਕਿ ਇਸ ਨਾਲ ਨੌਜਵਾਨ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਮੌਕੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ  ਬੋਲਦਿਆਂ ਕਿਹਾ ਕਿ ਜੋ ਪੰਜਾਬ ਸਰਕਾਰ ਮਹੱਲਾ ਕਲੀਨਿਕ ਖੋਲਣ ਜਾ ਰਹੀ ਹੈ, ਉਸ ਵਿਚ ਪਹਿਲ ਦੇ ਅਧਾਰ ਤੇ ਜਥੇਬੰਦੀ ਦੇ ਮੈਂਬਰਾਂ ਨੂੰ  ਪਹਿਲ ਦਿਤੀ ਜਾਵੇ। ਉਨ੍ਹਾਂ  ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ   ਕੀਤੇ ਵਾਅਦੇ ਅਨੁਸਾਰ ਪਿੰਡਾਂ ਵਿੱਚ ਵਸਦੇ ਸਵਾ ਲੱਖ ਦੇ ਕਰੀਬ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ  ਰੀਫਰੈਸ਼ਰ ਕੋਰਸ ਸ਼ੁਰੂ ਕਰਕੇ ਪੰਜਾਬ ਵਿੱਚ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇ। ਇਸ ਮੌਕੇ ਡਾਕਟਰ ਜਸਵੀਰ ਸਿੰਘ ਅਤੇ ਡਾਕਟਰ ਪਾਲ ਦਾਸ,, ਡਾਕਟਰ ਪਰਗਟ ਸਿੰਘ  , ਡਾਕਟਰ ਹਰਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਸਾਬਕਾ ਫੌਜ਼ੀਆਂ ਵਲੋਂ ਅਗਨੀਪੱਥ ਯੋਜਨਾ ਦਾ ਵਿਰੋਧ

ਰੈਲ਼ੀ ਤੇ ਮੁਜ਼ਾਹਰਾ ਕਰਕੇ ਅੈਸ.ਡੀ.ਅੈਮ. ਨੂੰ ਦਿੱਤਾ ਮੰਗ ਪੱਤਰ

ਤੇਲ ਪਵਾਉਣ ਨੂੰ ਲੈ ਕੇ ਪੰਪ ਦੇ ਕਰਿੰਦੇ ਅਤੇ ਨੌਜਵਾਨਾਂ ਵਿੱਚ ਗਹਿਗੱਚ ਲੜਾਈ

ਪੰਪ ਤੇ ਹੋਈ ਲੜਾਈ ਦੀ ਸੀਸੀਟੀਵੀ ਫੁਟੇਜ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ