You are here

ਪੰਜਾਬ

ਸ਼੍ਰੀਮਤੀ ਸਤੀਸ਼ ਗੁਪਤਾ ਸਰਵਹੱਿਤਕਾਰੀ ਵੱਿਦਆਿ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਯੋਗ ਦਵਿਸ ਮਨਾਇਆ

ਜਗਰਾਉ 21 ਜੂਨ (ਅਮਿਤਖੰਨਾ) ਅੰਤਰਰਾਸ਼ਟਰੀ ਯੋਗ ਦਵਿਸ ਨੂੰ ਮੁੱਖ ਰੱਖਦੇ ਹੋਏ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹੱਿਤਕਾਰੀ ਵੱਿਦਆਿ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਧਾਨ ਡਾਕਟਰ ਅੰਜੂ ਗੋਇਲ ਜੀ ,ਐਡਵੋਕੇਟ ਵਵਿੇਕ ਭਾਰਦਵਾਜ ਜੀ ਅਤੇ ਪ੍ਰੰਿਸੀਪਲ ਸ਼੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਯੋਗ ਦਵਿਸ ਮਨਾਇਆ ਗਆਿ। ਇਸ ਮੌਕੇ ਤੇ ਦੀਦੀ ਜਤੰਿਦਰ ਕੌਰ ਨੇ ਯੋਗ ਦਵਿਸ ਬਾਰੇ ਜਾਣਕਾਰੀ ਦੰਿਦਆਿਂ ਦੱਸਆਿ ਕ ਿਅੰਤਰਰਾਸ਼ਟਰੀ ਯੋਗ ਦਵਿਸ ਸਭ ਤੋਂ ਪਹਲਿਾਂ 21 ਜੂਨ 2015 ਵੱਿਚ ਮਨਾਇਆ ਗਆਿ। ਜਸਿ ਦੀ ਸ਼ੁਰੂਆਤ ਭਾਰਤ ਦੇ ਸਤਕਿਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਂ ਸਭਾ ਵਖਿੇ ਆਪਣੇ ਭਾਸ਼ਣ ਤੋਂ ਕੀਤੀ ਜਸਿ ਵੱਿਚ ਉਨ੍ਹਾਂ ਨੇ ਕਹਿਾ ਕ ਿਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇਕ ਅਨਮੋਲ ਤੋਹਫ਼ਾ ਹੈ। ਇਹ ਦਮਿਾਗ ਅਤੇ ਸਰੀਰ ਦੀ ਏਕਤਾ ਦਾ ਪ੍ਰਤੀਕ ਹੈ । 11 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਦੇ 177 ਮੈਂਬਰਾਂ ਦੁਆਰਾ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਵਿਸ ਨੂੰ ਮਨਾਉਣ ਨੂੰ ਮਨਜ਼ੂਰੀ ਮਲਿੀ । 21 ਜੂਨ 2015 ਨੂੰ ਭਾਰਤ ਦੇ ਸਤਕਿਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਅਤੇ ਪਤਵੰਤੇ ਲੋਕਾਂ ਸਹਤਿ 36 ਹਜ਼ਾਰ ਲੋਕਾਂ ਨੇ ਪਹਲਿਾਂ ਯੋਗ ਦਵਿਸ ਲਈ 35 ਮੰਿਟ ਤੱਕ ਕ ਿ21ਯੋਗ ਮੁਦਰਾਵਾਂ ਦਾ ਪ੍ਰਦਰਸ਼ਨ ਕੀਤਾ। ਯੋਗ ਦਵਿਸ ਦੁਨੀਆਂ ਭਰ ਦੇ ਲੱਖਾਂ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ। ਕੇਵਲ ਭਾਰਤ ਹੀ ਨਹੀਂ ਸਗੋਂ ਅਮਰੀਕਾ ,ਜਾਪਾਨ,ਆਸਟ੍ਰੇਲੀਆ ਤੇ ਹੋਰ ਦੇਸ਼ਾਂ ਵਚਿ ਵੀ ਯੋਗ ਦਵਿਸ ਮਨਾਇਆ ਜਾਂਦਾ ਹੈ। ਉਪਰੰਤ ਲਬਿਰਾ ਹੈਲਥ ਕਲੱਬ ਦੇ ਮਾਲਕਿ  ਸ਼੍ਰੀ ਦੀਪਕ ਕਲਸੀ ਜੀ ਨੇ ਬਹੁਤ ਹੀ ਮਹੱਤਵਪੂਰਨ ਯੋਗ ਕਰਵਾਏ ਜਵਿੇਂ ਅਨੁਲੋਮ-ਵਲਿੋਮ ,ਬਸਤ੍ਿਕਾ,ਕਪਾਲਭਾਤੀ ,ਪ੍ਰਾਣਾਯਾਮ, ਸੂਰਜ ਨਮਸਕਾਰ ,ਤਾੜ ਆਸਣ ,ਅਰਧ ਚੱਕਰ ਆਸਣ ਆਦ ਿਕਰਵਾਏ।ਇਸ ਮੌਕੇ ਤੇ ਸਕੂਲ ਦੇ ਪੈਟਰਨ ਸਤਕਿਾਰਯੋਗ ਸ਼੍ਰੀ ਰਵੰਿਦਰ ਸੰਿਘ ਵਰਮਾ ਜੀ, ਪ੍ਰਬੰਧਕ ਐਡਵੋਕੇਟ ਵਵਿੇਕ ਭਾਰਦਵਾਜ, ਸ਼੍ਰੀ ਦਰਸ਼ਨ ਲਾਲ ਸ਼ਮੀ ਜੀ , ਸ੍ਰੀਮਤੀ ਕੰਚਨ ਗੁਪਤਾ ਜੀ, ਸ੍ਰੀ ਅਸ਼ੋਕ ਬਾਂਸਲ ਜੀ, ਐਮ।ਐਲ।ਬੀ। ਸਕੂਲ ਦੇ ਪ੍ਰਧਾਨ ਸ਼੍ਰੀ ਦੀਪਕ ਗੋਇਲ ਜੀ ,ਪ੍ਰੰਿਸੀਪਲ ਸ੍ਰੀਮਤੀ ਸੁਮਨ ਅਰੋੜਾ ਜੀ ,ਪ੍ਰੰਿਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ , ਸਮੂਹ ਸਟਾਫ ਅਤੇ ਬੱਚੇ ਸ਼ਾਮਲ ਸਨ। ਇਸ ਮੌਕੇ ਤੇ ਪੈਟਰਨ ਸ੍ਰੀ ਰਵੰਿਦਰ ਸੰਿਘ ਵਰਮਾ ਜੀ ਨੇ ਆਪਣੇ ਵਚਿਾਰ ਪੇਸ਼ ਕਰਦਆਿਂ ਦੱਸਆਿ ਕ ਿਯੋਗ ਕਰਨਾ ਕੇਵਲ ਇੱਕ ਦਨਿ ਲਈ ਜ਼ਰੂਰੀ ਨਹੀਂ, ਸਗੋਂ ਸਾਨੂੰ ਹਰ ਰੋਜ਼ ਕਰਨਾ ਚਾਹੀਦਾ ਹੈ ।ਯੋਗ ਨਾਲ  ਸਾਡਾ ਮਨ ਤਨ ਤੰਦਰੁਸਤ ਰਹੰਿਦਾ ਹੈ। ਅਸੀਂ ਸ਼ਰੀਰ ਨੂੰ ਉਪਰੋਂ ਸੋਹਣੇ ਕੱਪੜੇ ਪਾ ਕੇ ਸਜਾ ਸਕਦੇ ਹਾਂ ਪਰ ਅੰਦਰੂਨੀ ਸੁੰਦਰਤਾ ਤਾਂ ਹੀ ਸਾਨੂੰ ਯੋਗ ਨਾਲ ਹੀ ਆਉਂਦੀ ਹੈ ਇਸ ਲਈ ਸਾਨੂੰ ਹਰ ਰੋਜ਼ ਯੋਗ ਕਰਨਾ ਚਾਹੀਦਾ ਹੈ।ਇਸ ਪ੍ਰਕਾਰ ਸ੍ਰੀਮਤੀ ਸਤੀਸ਼ ਗੁਪਤਾ ਸਰਵਹੱਿਤਕਾਰੀ ਵੱਿਦਆਿ ਮੰਦਰਿ ਸਕੂਲ, ਜਗਰਾਉਂ ਅਤੇ ਐਮ।ਐਲ।ਬੀ। ਗੁਰੂਕੁਲ, ਜਗਰਾਉਂ ਦੇ ਸਹਯਿੋਗ ਨਾਲ ਯੋਗ ਦਵਿਸ ਸੰਪੂਰਨ ਹੋਇਆ।ਅੰਤ ਵੱਿਚ ਸ਼੍ਰੀ ਦੀਪਕ ਕਲਸੀ ਜੀ ਨੂੰ ਸਨਮਾਨ ਚੰਿਨ੍ਹ ਦੇ ਕੇ ਸਨਮਾਨਤਿ ਕੀਤਾ ਗਆਿ।

ਜੀ.ਅੈੱਚ.ਜੀ. ਅਕੈਡਮੀ , ਵਿਖੇ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਕੀਤੇ  ਜਾ ਰਹੇ ਉਪਰਾਲੇ

ਜਗਰਾਉ 21 ਜੂਨ (ਅਮਿਤਖੰਨਾ) ਅੱਜ ਜੀ.ਅੈਚ.ਜੀ.ਅਕੈਡਮੀ ਜਗਰਾਉਂ ਵਿਖੇ ਵਿਦਿਆਰਥੀਆਂ ਵਿੱਚ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੁਕਤਾ ਲਿਆਉਣ ਲਈ ਯੋਗ ਆਸਣ ਕਰਵਾਏ ਗਏ ।ਇਹ ਯੋਗ ਆਸਣ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਦੀ ਯੋਗ ਅਗਵਾੲੀ ਹੇਠ ਸਕੂਲ ਦੇ ਡੀ.ਪੀ ਅਧਿਆਪਕ ਅਤੇ ਜੂਨੀਅਰ ਵਿੰਗ ਦੇ ਸੁਪਰਵਾਈਜ਼ਰ ਸ੍ਰੀਮਤੀ ਰੰਜੂ ਮਰਵਾਹਾ ਵੱਲੋਂ ਕਰਵਾਏ ਗਏ।ਜਿਸ ਵਿੱਚ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਇਸ ਦੇ ਫਾਇਦਿਆਂ ਤੋਂ ਜਾਣੂੰ ਕਰਵਾਉਂਦੇ ਹੋਏ ਦੱਸਿਆ ਗਿਆ ਕਿ ਯੋਗ ਆਸਣ ਕਰਨ ਨਾਲ ਸਰੀਰ ਵਿੱਚ ਸਕਾਰਾਤਮਕ ਸ਼ਕਤੀਆਂ ਆਉਂਦੀਆਂ ਹਨ,ਮਨ ਖੁਸ਼ ਰਹਿੰਦਾ ਹੈ ਅਤੇ ਸਰੀਰ ਵਿੱਚ ਊਰਜਾ ਆਉਂਦੀ ਹੈ ।ਇਸ ਵਿੱਚ ਵਿਦਿਆਰਥੀਆਂ ਨੂੰ ਤਾੜ ਆਸਣ,ਕਪਾਲ ਭਾਤੀ,ਪਦਮ ਆਸਣ,ਸ਼ਵ ਆਸਣ,ਓਮ ਵਿਲੋਮ ਆਸਣ ਆਦਿ ਕਰਵਾੲੇ ਗੲੇ।ਵਿਦਿਆਰਥੀਆਂ ਨੇ ਇਸ ਵਿੱਚ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਇਸਦਾ ਖੂਬ ਅਨੰਦ ਮਾਣਿਆ।ਅਖੀਰ ਵਿੱਚ ਅਕੈਡਮੀ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਤੰਦਰੁਸਤ ਸਰੀਰ ਵਿੱਚ ਹੀ ਹਮੇਸ਼ਾ ਤੰਦਰੁਸਤ ਦਿਮਾਗ ਰਹਿੰਦਾ ਹੈ ।ਇਸ ਲਈ ਸਾਨੂੰ ਹਮੇਸ਼ਾ ਖੁਸ਼ ਰਹਿਣ ਅਤੇ ਸਫਲਤਾ ਪ੍ਰਾਪਤ ਕਰਨ ਲਈ ਨਿੱਤਨੇਮ ਵਜੋ ਯੋਗ ਆਸਣ ਕਰਨਾ ਚਾਹੀਦਾ ਹੈ ।

ਉੱਤਰ ਵੈਦਿਕ ਕਾਲ ਅਤੇ ਸਾਹਿਤ ✍️ ਪੂਜਾ ਰਤੀਆ

ਲੜੀ ਨੰਬਰ.1

1200ਈ. ਦੇ ਲਗਭਗ ਰਿਗਵੈਦਿਕ ਕਾਲ ਦੀ ਸਮਾਪਤੀ ਹੋ ਗਈ ਅਤੇ ਉੱਤਰ ਵੈਦਿਕ ਕਾਲ ਆਰੰਭ ਹੋਇਆ।ਇਸ ਕਾਲ ਵਿੱਚ ਆਰੀਆ ਨੇ ਵੇਦਾਂ, ਬ੍ਰਾਹਮਣ ਗ੍ਰੰਥਾਂ, ਉਪਨਿਸ਼ਦ ਆਦਿ ਕਈ ਗ੍ਰੰਥਾਂ ਦੀ ਰਚਨਾ ਹੋਈ ਜਿਸਨੇ ਲੋਕਾਂ ਦੇ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ ਜੀਵਨ ਵਿੱਚ ਤਬਦੀਲੀਆਂ ਕੀਤੀਆਂ।ਇਹ ਕਾਲ ਰਿਗਵੈਦਿਕ ਕਾਲ ਨਾਲੋਂ ਜਿਆਦਾ ਉੱਨਤ ਹੋਇਆ।
 ਵੇਦ ਵੈਦਿਕ ਸਾਹਿਤ ਦਾ ਸਭ ਤੋਂ ਵੱਡਾ ਅੰਗ ਵੇਦ ਸਨ। ਜਿਨ੍ਹਾਂ ਦੀ ਗਿਣਤੀ ਚਾਰ ਸੀ- ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ ਆਦਿ। ਇਨ੍ਹਾਂ ਨੂੰ ਸੰਹਿਤਾ ਵੀ ਕਿਹਾ ਜਾਂਦਾ ਸੀ। ਵੇਦ ਦਾ ਅਰਥ ਗਿਆਨ। ਇਨ੍ਹਾਂ ਤੋਂ ਸਾਨੂੰ ਪ੍ਰਾਚੀਨ ਸਮੇਂ ਦੀ ਕਾਫ਼ੀ ਜਾਣਕਾਰੀ ਮਿਲਦੀ ਹੈ।ਵੇਦ ਹਿੰਦੂਆਂ ਦੇ ਪਵਿੱਤਰ ਗ੍ਰੰਥ ਮੰਨੇ ਜਾਂਦੇ ਸਨ। ਇਨ੍ਹਾਂ ਨੂੰ ਸੰਸਕ੍ਰਿਤ ਸਾਹਿਤ ਦੀ ਜਨਨੀ ਵੀ ਕਿਹਾ ਜਾਂਦਾ ਹੈ ਅਤੇ ਹਿੰਦੂ ਸਮਾਜ ਦੀ ਆਤਮਾ ਕਿਹਾ ਜਾਂਦਾ ਹੈ।
 ਬ੍ਰਾਹਮਣ ਗ੍ਰੰਥ ਇਨ੍ਹਾਂ ਗ੍ਰੰਥਾਂ ਦੀ ਰਚਨਾ ਵੇਦਾਂ ਤੋਂ ਬਾਅਦ ਹੋਈ। ਇਨ੍ਹਾਂ ਵਿੱਚ ਯੱਗਾਂ ਦੇ ਕਰਮਕਾਂਡ ਅਤੇ ਰਾਜਿਆ ਤੇ ਰਿਸ਼ੀਆਂ ਦੀਆ ਕਥਾਵਾਂ ਸਨ।ਹਰ ਇਕ ਵੇਦ ਦੇ ਆਪਣੇ ਆਪਣੇ ਬ੍ਰਾਹਮਣ ਸਨ। ਬ੍ਰਾਹਮਣਾਂ ਦੇ ਅਧਿਐਨ ਤੋਂ ਸਾਨੂੰ ਨਾ ਸਿਰਫ ਯੱਗਾਂ ਦੀ ਵਿਧੀ ਬਾਰੇ ਸਗੋਂ ਸਮਕਾਲੀ ਇਤਿਹਾਸ ਬਾਰੇ ਵੀ ਜਾਣਕਾਰੀ ਮਿਲਦੀ ਹੈ। ਬ੍ਰਾਹਮਣ ਗ੍ਰੰਥ ਕਰੂ - ਪੰਚਾਲ ਆਰੀਆ ਸੰਸਕ੍ਰਿਤੀ ਉੱਤੇ ਬਹੁਮੁੱਲਾ ਚਾਨਣ ਪਾਉਂਦੇ ਸਨ।
 ਉਪਨਿਸ਼ਦ ਉਪਨਿਸ਼ਦ ਅਧਿਆਤਮਕ ਵਿਦਿਆ ਸਬੰਧੀ ਪੁਸਤਕਾਂ ਸਨ। ਇਨ੍ਹਾਂ ਵਿੱਚ ਜੀਵ ਸ਼੍ਰਿਸ਼ਟੀ ਅਤੇ ਰੱਬ ਬਾਰੇ ਵਿਚਾਰ ਪ੍ਰਗਟ ਕੀਤੇ ਗਏ ਸਨ।ਇਹ ਗਿਆਨ ਪ੍ਰਧਾਨ ਗ੍ਰੰਥ ਸਨ। ਇਨ੍ਹਾਂ ਦੀ ਗਿਣਤੀ 108ਦੇ ਲਗਭਗ ਹੈ। ਇਨ੍ਹਾਂ ਵਿੱਚ ਉੱਚ ਕੋਟੀ ਦੇ ਦਾਰਸ਼ਨਿਕ ਵਿਚਾਰ ਦਿੱਤੇ ਗਏ ਸਨ।
 ਸੂਤਰ ਗ੍ਰੰਥ ਇਨ੍ਹਾਂ ਗ੍ਰੰਥਾਂ ਵਿੱਚ ਵਾਕ ਛੋਟੇ ਸਨ ਪਰ ਅਰਥ ਅਤੇ ਭਾਵ ਉੱਚੇ ਪ੍ਰਗਟ ਹੁੰਦੇ ਸਨ।ਇਸਦੇ ਚਾਰ ਭਾਗ ਸਨ - ਸ੍ਰੋਤ ਸੂਤਰ, ਗ੍ਰਹਿ ਸੂਤਰ, ਧਰਮ ਸੂਤਰ ਅਤੇ ਸ਼ੁਲਵ ਸੂਤਰ ਆਦਿ।
 ਵੇਦਾਂਗ ਵੇਦਾਂ ਦੇ ਅਰਥਾਂ ਨੂੰ ਸਮਝਣ ਅਤੇ ਸਪੱਸ਼ਟ ਕਰਨ ਲਈ ਅਨੇਕ ਸੂਤਰ ਲਿਖੇ ਗਏ ਜੋ ਵੇਦਾਂਗ  ਨਾਂ ਨਾਲ ਪ੍ਰਸਿੱਧ ਹੋਏ। ਵੇਦਾਂਗਾ ਦੀ ਗਿਣਤੀ ਛੇ ਸੀ - ਛੰਦ, ਸ਼ਿਕਸ਼ਾ, ਵਿਆਕਰਨ, ਨਿਰੁਕਤ, ਕਲਪ ਅਤੇ ਜੋਤਿਸ਼ ਆਦਿ। ਵਿਆਕਰਣ ਨੂੰ ਵੇਦਾਂ ਦਾ ਮੂੰਹ ਕਿਹਾ ਜਾਂਦਾ ਹੈ, ਜੋਤਿਸ਼ ਨੂੰ ਨੇਤਰ, ਨਿਰੁਕਤ ਨੂੰ ਕੰਨ, ਕਲਪ ਨੂੰ ਹੱਥ, ਸਿੱਖਿਆ ਨੂੰ ਨੱਕ ਅਤੇ ਛੰਦ ਨੂੰ ਪੈਰ ਆਦਿ।
 ਦਰਸ਼ਨ ਸ਼ਾਸ਼ਤਰ ਇਸ ਅਧਿਆਤਮਕ ਗਿਆਨ ਨੂੰ ਛੇ ਭਾਗਾਂ ਵਿੱਚ ਵੰਡਿਆ ਗਿਆ ਹੈ- ਕਪਿਲ ਦਾ ਸਾਂਖਯ ਸ਼ਾਸ਼ਤਰ, ਪਤੰਜਲੀ ਦਾ ਯੋਗ ਸ਼ਾਸ਼ਤਰ, ਗੌਤਮ ਦਾ ਨਿਆਇ ਸ਼ਾਸ਼ਤਰ, ਕਣਾਦ ਦਾ ਵੈਸ਼ੇਸ਼ਿਕ ਸ਼ਾਸ਼ਤਰ, ਜੈਮਨੀ ਦਾ ਪੂਰਵ ਮੀਮਾਂਸਾ ਅਤੇ ਵਿਆਸ ਦਾ ਉਤੱਰ ਮੀਮਾਂਸਾ ਆਦਿ।ਇਹ ਸਭ ਵਿਦਵਾਨ ਵੇਦਾਂ ਨੂੰ ਆਪਣੇ ਸਿਧਾਤਾਂ ਦਾ ਮੂਲ ਆਧਾਰ ਮੰਨਦੇ ਸਨ।
 ਪੁਰਾਣ ਇਹ ਹਿੰਦੂਆਂ ਦੇ ਪ੍ਰਾਚੀਨ ਗ੍ਰੰਥ ਸਨ। ਜਿਨ੍ਹਾਂ ਦੀ ਗਿਣਤੀ 18ਹੈ।ਪਰ ਇਨ੍ਹਾਂ ਵਿਚੋਂ ਮਤਸਯ, ਵਾਯੂ, ਬ੍ਰਹਮ, ਵਿਸ਼ਨੂੰ, ਗਰੁੜ, ਮਾਰਕੰਡੇਯ ਅਤੇ ਭਾਗਵਤ ਵਿਸ਼ੇਸ਼ ਰੂਪ ਵਿੱਚ ਉਪਯੋਗੀ ਸਨ। ਇਨ੍ਹਾਂ ਤੋਂ ਸਾਨੂੰ ਪ੍ਰਾਚੀਨ ਸਮੇਂ ਦੀ ਕਾਫ਼ੀ ਜਾਣਕਾਰੀ ਮਿਲਦੀ ਹੈ।ਇਸ ਤੋਂ ਇਲਾਵਾ ਇਨ੍ਹਾਂ ਵਿੱਚ ਸੰਸਾਰ ਦੀ ਉਤਪੱਤੀ, ਦੇਵਤਿਆਂ ਅਤੇ ਉਸ ਸਮੇਂ ਦੇ ਰਾਜ ਵੰਸ਼ ਬਾਰੇ ਬਿਰਤਾਂਤ ਦਿੱਤਾ ਗਿਆ ਹੈ।
 ਮਹਾਂਕਾਵਿ- ਰਾਮਾਇਣ ਅਤੇ ਮਹਾਂਭਾਰਤ ਵੈਦਿਕ ਕਾਲ ਵਿੱਚ ਰਚੇ ਗਏ ਦੋ ਪ੍ਰਸਿੱਧ ਮਹਾਂਕਾਵਿ ਵਿਸ਼ਾਲ ਆਕਾਰ ਵਾਲੇ ਸਨ। ਇਨ੍ਹਾਂ ਤੋਂ ਸਾਨੂੰ ਪ੍ਰਾਚੀਨ ਸਮੇਂ ਦੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ।
 ਰਾਮਾਇਣ ਦੀ ਰਚਨਾ ਮਹਾਂਰਿਸ਼ੀ ਬਾਲਮੀਕੀ ਨੇ ਕੀਤੀ। ਇਸ ਵਿੱਚ 48000 ਪੰਕਤੀਆਂ ਅਤੇ 24000ਸ਼ਲੋਕ ਸਨ। ਇਸਤੋਂ ਸਾਨੂੰ ਮਹਾਰਾਜਾ ਰਾਮ ਚੰਦਰ ਜੀ ਦੇ ਜੀਵਨ ਬਾਰੇ, ਵਿਆਹ, ਬਣਵਾਸ, ਰਾਵਣ ਨਾਲ ਯੁੱਧ ਆਦਿ ਬਾਰੇ ਜਾਣਕਾਰੀ ਮਿਲਦੀ ਹੈ।
 ਮਹਾਂਭਾਰਤ ਇਹ ਰਾਮਾਇਣ ਤੋਂ ਵੀ ਵੱਡਾ ਮਹਾਂਕਾਵਿ ਹੈ।ਇਸਦੀ ਰਚਨਾ ਰਿਸ਼ੀ ਵੇਦ ਵਿਆਸ ਜੀ ਨੇ ਕੀਤੀ। ਇਸ ਵਿੱਚ ਇਕ ਲੱਖ ਤੋਂ ਵੀ ਵੱਧ ਸ਼ਲੋਕ ਸਨ।ਇਸ ਨੂੰ 18 ਅਧਿਆਇਆ ਵਿੱਚ ਵੰਡਿਆ ਗਿਆ ਹੈ।ਇਸ ਤੋਂ ਸਾਨੂੰ ਕੌਰਵਾਂ ਅਤੇ ਪਾਂਡਵਾ ਦੇ ਯੁੱਧ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਕ੍ਰਿਸ਼ਨ ਜੀ ਨੇ ਜੋ ਗਿਆਨ ਅਰਜੁਨ ਨੂੰ ਦਿੱਤਾ ਸੀ ਉਸ ਬਾਰੇ ਵੀ ਜਾਣਕਾਰੀ ਮਿਲਦੀ ਹੈ।
(ਬਾਕੀ ਵੇਰਵਾ ਅਗਲੇ ਅੰਕ ਵਿੱਚ)
ਪੂਜਾ 9815591967

ਐਡਵੋਕੇਟ ਧਾਮੀ ਨੇ ਕਾਬਲ ’ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਭਾਈ ਸਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਕਿਹਾ, ਸ਼੍ਰੋਮਣੀ ਕਮੇਟੀ ਅਫਗਾਨੀ ਸਿੱਖਾਂ ਦੀ ਹਰ ਸੰਭਵ ਮੱਦਦ ਲਈ ਵਚਨਬਧ

ਅੰਮ੍ਰਿਤਸਰ, 20 ਜੂਨ-(ਜਨ ਸ਼ਕਤੀ ਨਿਊਜ਼ ਬਿਊਰੋ  )

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਫ਼ਗਾਨਿਸਤਾਨ ਦੇ ਕਾਬਲ ਵਿਖੇ ਗੁਰਦੁਆਰਾ ਕਰਤੇ ਪ੍ਰਵਾਨ ਸਾਹਿਬ ’ਤੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਭਾਈ ਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦਿੱਲੀ ਵਿਖੇ ਪੁੱਜ ਕੇ ਹਮਦਰਦੀ ਪ੍ਰਗਟ ਕੀਤੀ। ਐਡਵੋਕੇਟ ਧਾਮੀ ਨੇ ਇਸੇ ਦੌਰਾਨ ਦਿੱਲੀ ਦੇ ਤਿਲਕ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਸ਼ਹੀਦ ਭਾਈ ਸਵਿੰਦਰ ਸਿੰਘ ਦੀ ਅੰਤਮ ਅਰਦਾਸ ਵਿਚ ਵੀ ਸ਼ਮੂਲੀਅਤ ਕੀਤੀ ਅਤੇ ਕਾਬਲ ਵਿਖੇ ਹੋਏ ਅੱਤਵਾਦੀ ਹਮਲੇ ਨੂੰ ਮਾਨਵ ਵਿਰੋਧੀ ਕਰੂਰ ਕਾਰਾ ਕਰਾਰ ਦਿੱਤਾ। ਉਨ੍ਹਾਂ ਸ਼ਹੀਦ ਭਾਈ ਸਵਿੰਦਰ ਸਿੰਘ ਦੀ ਪਤਨੀ ਪਾਲ ਕੌਰ, ਬਰਤਾਨੀਆ ਤੋਂ ਪੁੱਜੇ ਉਨ੍ਹਾਂ ਦੇ ਸਪੁੱਤਰ ਸ. ਅਜਮੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਫ਼ਗਾਨਿਸਤਾਨ ਦੇ ਸਿੱਖਾਂ ਦੇ ਨਾਲ ਹੈ ਅਤੇ ਲੋੜ ਅਨੁਸਾਰ ਹਰ ਸੰਭਵ ਮੱਦਦ ਕਰਨ ਲਈ ਹਮੇਸ਼ਾ ਵਚਨਬਧ ਰਹੇਗੀ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਤੇ ਹੋਰ ਭਾਰਤੀ ਲੋਕਾਂ ਦੀ ਸੁਰੱਖਿਆ ਲਈ ਸਮੇਂ ਸਿਰ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਅਜਿਹੀ ਮੰਦਭਾਗੀਆਂ ਘਟਨਾਵਾਂ ਦਾ ਦਰਦ ਨਾ ਸਹਿਣਾ ਪਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਫਸੇ ਸਿੱਖਾਂ ਨੂੰ ਭਾਰਤ ਲਿਆ ਕੇ ਵਸਾਉੇਣਾ ਭਾਵੇਂ ਸਰਕਾਰਾਂ ਦਾ ਕੰਮ ਹੈ, ਪਰੰਤੂ ਇਸ ਕਾਰਜ ਵਿਚ ਜੋ ਵੀ ਲੋੜਾਂ ਹੋਣਗੀਆਂ ਸ਼੍ਰੋਮਣੀ ਕਮੇਟੀ ਉਸ ਲਈ ਹਰ ਸਮੇਂ ਮੌਜੂਦ ਰਹੇਗੀ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਾਰੇ ਅਫਗਾਨੀ ਸਿੱਖਾਂ ਨੂੰ ਭਾਰਤ ਲਿਆ ਕੇ ਉਨ੍ਹਾਂ ਦੇ ਚੰਗੇ ਰਹਿਣ-ਸਹਿਣ ਦਾ ਠੋਸ ਪ੍ਰਬੰਧ ਕਰੇ ਅਤੇ ਉਨ੍ਹਾਂ ਦੇ ਰੋਜਗਾਰ ਲਈ ਵੀ ਖਾਸ ਧਿਆਨ ਦੇਵੇ। 

ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਭਾਈ ਸਵਿੰਦਰ ਸਿੰਘ ਦੇ ਸਪੁੱਤਰ ਸ. ਅਜਮੀਤ ਸਿੰਘ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਦਸਤਾਰ ਦੇ ਕੇ ਨਿਵਾਜਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸੇ ਦੌਰਾਨ ਭਾਈ ਸਵਿੰਦਰ ਸਿੰਘ ਦੇ ਪਰਿਵਾਰ ਤੋਂ ਇਲਾਵਾ ਦਿੱਲੀ ਵਿਖੇ ਰਹਿੰਦੇ ਅਫਗਾਨੀ ਸਿੱਖ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਅਤੇ ਅਫਗਾਨਿਸਤਾਨ ’ਚ ਰਹਿੰਦੇ ਸਿੱਖਾਂ ਦੀ ਗਿਣਤੀ ਅਤੇ ਮੌਜੂਦਾ ਸਥਿਤੀ ਬਾਰੇ ਵਿਚਾਰ-ਵਿਟਾਂਦਰਾ ਕੀਤਾ। ਇਸ ਮੌਕੇ ਮੌਜੂਦ ਅਫਗਾਨਿਸਤਾਨ ਦੇ ਅੰਬੈਸਡਰ ਫਰੀਦ ਮਾਮੁੰਦਜਈ ਨੂੰ ਵੀ ਐਡਵੋਕੇਟ ਧਾਮੀ ਨੇ ਸਿੱਖਾਂ ਦੀ ਅਫਗਾਨਿਸਤਾਨ ’ਚ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ।

 

ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋ ਚੌਂਕੀਮਾਨ ਟੋਲ ਦੇ ਮੁਲਾਜ਼ਮਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਟਰੈਕਟਰ ਸਮੇਤ,ਮੁੰਡਿਆਂਣੀ ਤੇ ਪੰਡੋਰੀ ਪਿੰਡ ਫਰੀ ਕਰਵਾਏ
ਮੁੱਲਾਂਪੁਰ ਦਾਖਾ,20 ਜੂਨ((ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਰਹਿਨੁਮਾਈ ਹੇਠ ਚੱਲੇ ਦੋ ਰੋਜ਼ਾ ਚੌਂਕੀਮਾਨ ਟੋਲ ਜ਼ਬਰ ਕਾਂਡ ਵਿਰੋਧੀ ਹੱਕੀ ਘੋਲ ਦੀ ਅੱਜ ਉਦੋਂ ਵੱਡੀ ਜਿੱਤ  ਹੋਈ ਜਦੋਂ ਜਥੇਬੰਦੀ ਦੇ ਨੁਮਾਇੰਦਿਆਂ  , ਪੁਲੀਸ ਪ੍ਰਸ਼ਾਸਨ ਤੇ ਚੌਕੀਮਾਨ ਟੋਲ ਕੰਪਨੀ ਦੀ ਮੈਨੇਜਮੈਂਟ ਵਿਚਕਾਰ ਡੀ. ਐੱਸ. ਪੀ. ਦਫਤਰ ਮੁੱਲਾਂਪੁਰ ਵਿਖੇ ਨਿੱਗਰ ਸਮਝੌਤਾ ਸਿਰੇ ਚੜ੍ਹ ਗਿਆ ।
ਜਥੇਬੰਦੀ ਦੇ ਵਫਦ ਚ  ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ,  ਸਕੱਤਰ ਜਸਦੇਵ ਸਿੰਘ ਲਲਤੋਂ, ਖਜ਼ਾਨਚੀ ਨੰਬਰਦਾਰ ਮਨਮੋਹਣ ਸਿੰਘ ਪੰਡੋਰੀ , ਸੁਰਜੀਤ ਸਿੰਘ ਸਵੱਦੀ, ਗੁਰਮੇਲ ਸਿੰਘ ਸਵੱਦੀ ,  ਉਜਾਗਰ ਸਿੰਘ ਬੱਦੋਵਾਲ , ਹਰਦੇਵ ਸਿੰਘ ਮੁੱਲਾਂਪੁਰ ਉਚੇਚੇ ਤੌਰ ਤੇ ਸ਼ਾਮਲ  ਹੋਏ ।  ਪ੍ਰਸ਼ਾਸਨ ਵੱਲੋਂ ਅਗਵਾਈ ਐਸ .ਪੀ. ਹੈੱਡਕੁਆਟਰ ਸ.ਪ੍ਰਿਥੀਪਾਲ ਸਿੰਘ ,  ਡੀ. ਐਸ. ਪੀ .ਮੁਲਾਂਪੁਰ ਦਾਖਾ ਜਤਿੰਦਰਜੀਤ ਸਿੰਘ ਨੇ ਕੀਤੀ  ।  ਟੌਲ ਕੰਪਨੀ ਵੱਲੋਂ ਮੈਨੇਜਰ ਆਯੂਸ਼ ਜੈਪਾਲ ,  ਮਨਦੀਪ ਸਿੰਘ ਆਦਿ ਹਾਜ਼ਰ ਹੋਏ ।
ਲਿਖਤੀ ਸਮਝੌਤੇ ਵਿੱਚ ਪੀਡ਼ਤ ਟਰੈਕਟਰ ਟਰਾਲੀ ਚਾਲਕ ਬਲਵੀਰ ਸਿੰਘ ਦੇ ਗ਼ਰੀਬ ਮਜ਼ਦੂਰ ਪਰਿਵਾਰ ਨੂੰ ਇਲਾਜ ਦੇ ਖਰਚੇ ਸਮੇਤ ਕੁੱਲ ਸਾਢੇ ਪੰਜ ਲੱਖ ਰੁਪਏ ਦਾ ਨਗਦ ਮੁਆਵਜ਼ਾ ਦੇਣਾ  , ਹਮਲਾਵਰ ਗੁੰਡਾ ਮੁਲਾਜ਼ਮਾਂ ਵੱਲੋਂ  ਬਾਕਾਇਦਾ ਲਿਖਤੀ ਮੁਆਫ਼ੀ ਮੰਗਣਾ ਤੇ ਅੱਗੇ ਨੂੰ ਸਹੀ ਮਨੁੱਖੀ ਵਰਤਾਓ ਦਾ  ਯਕੀਨ ਦੁਆਉਣਾ ਟਰੈਕਟਰ ਟਰਾਲੀ ਤੂੜੀ ਵਾਲੀ ਸਮੇਤ ਹਰ ਤਰ੍ਹਾਂ ਦੀ ਟਰਾਲੀ ਨੂੰ ਟੋਲ ਮੁਕਤ ਕਰਵਾਉਣਾ  , ਵਾਜਬ ਦੂਰੀ ਵਾਲੇ ਪਿੰਡ ਪੰਡੋਰੀ ਤੇ ਮੰਡਿਆਣੀ ਨੂੰ ਟੋਲ ਫਰੀ ਸੂਚੀ ਵਿੱਚ ਸ਼ਾਮਲ ਕਰਵਾਉਣਾ  - ਦਰਜ ਕਰਵਾਇਆ ਗਿਆ ।ਦੂਜੇ ਪਾਸੇ ਅੱਜ ਸਵੇਰੇ ਦੱਸ ਵਜੇ ਤੋਂ ਢੱਟ ਸਮੇਤ ਦਰਜਨ ਤੋਂ ਉੱਪਰ ਇਲਾਕੇ ਦੇ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਬੀਬੀਆਂ ਨੇ ਟੋਲ ਦੇ ਕੇਂਦਰ ਵਿਚ ਲੁਧਿਆਣਾ ਫਿਰੋਜ਼ਪੁਰ ਰਾਜਮਾਰਗ ਉਪਰ ਲਗਾਤਾਰ  ਇੱਕ ਵਜੇ ਦੁਪਹਿਰ ਤੱਕ ਵਿਸ਼ਾਲ ਅਤੇ ਰੋਹ ਭਰਪੂਰ ਧਰਨਾ ਲਾਇਆ । ਧਰਨੇ ਚ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਕਲਾਕਾਰਾਂ ਨੇ ਕ੍ਰਾਂਤੀਕਾਰੀ ਗਾਇਕੀ ਦਾ ਰੰਗ ਬੰਨ੍ਹਿਆ । ਵੱਖ ਵੱਖ ਆਗੂਆਂ ਹਰਦੇਵ ਸਿੰਘ ਮੁੱਲਾਂਪੁਰ , ਕਾਲਾ ਡੱਬ ਮੁੱਲਾਂਪੁਰ,  ਮਨਜਿੰਦਰ ਸਿੰਘ ਮੋਰਕਰੀਮਾ , ਪਵਨਦੀਪ ਸਿੰਘ ਕੁਲਾਰ ,ਜਥੇਦਾਰ ਗੁਰਮੇਲ ਸਿੰਘ ਢੱਟ , ਅਜੀਤ ਸਿੰਘ ਕੁਲਾਰ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ  ਉਚੇਚੇ ਤੌਰ ਤੇ ਸੰਬੋਧਨ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਇਲਾਕੇ ਦੇ  ਨਗਰਾਂ ਦੇ ਲੋਕਾਂ ਦਾ ਭਰਪੂਰ ਸਮਰਥਨ ਏਕੇ ਤੇ ਸੰਘਰਸ਼ ਨਾਲ  ਹੋਈ ਹੱਕੀ ਮਿਸਾਲੀ ਤੇ ਵਿਲੱਖਣ ਜਿੱਤ ਲਈ ਸਮੂਹ ਮੋਰਚਾਕਾਰੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ  ਏਕਤਾ ਸੰਘਰਸ਼ ਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਗਰਾਮੀ ਸੱਦਾ ਦਿੱਤਾ । ਅੱਗੇ ਵਾਸਤੇ ਹਰ ਤਰ੍ਹਾਂ ਦੀ ਲੁੱਟ ਤੇ ਜਬਰ ਵਿਰੁੱਧ ਮੈਦਾਨ ਚ ਯੋਧੇ ਬਣ ਕੇ ਜੂਝਣ ਲਈ ਚੌਕਸ ਤੇ ਤਿਆਰ ਬਰ ਤਿਆਰ ਰਹਿਣ ਦਾ ਹੋਕਾ ਬੁਲੰਦ ਕੀਤਾ । ਸਮੂਹ ਸੰਘਰਸ਼ਕਾਰੀਆਂ ਨੇ ਹੱਥ ਖਡ਼੍ਹੇ ਕਰਕੇ ਸ਼ਾਨਦਾਰ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਤੇ ਵਰਕਰ ਗੁਰਸੇਵਕ ਸਿੰਘ ਸੋਨੀ ਸਵੱਦੀ,  ਦਰਸ਼ਨ ਸਿੰਘ ਗੂੜ੍ਹੇ , ਤਜਿੰਦਰ ਸਿੰਘ ਵਿਰਕ ਡਾ ਗੁਰਮੇਲ ਸਿੰਘ ਕੁਲਾਰ ਅਮਰ ਸਿੰਘ ਖੰਜਰਵਾਲ ਅਵਤਾਰ ਸਿੰਘ ਤਲਵੰਡੀ , ਨਿਰਭੈ ਸਿੰਘ ਤਲਵੰਡੀ  ,ਚਰਨ ਸਿੰਘ ਤਲਵੰਡੀ, ਮਲਕੀਅਤ ਸਿੰਘ ਬੱਦੋਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।

ਰੇਲਵੇ ਬੋਰਡ ਦੇ ਨੋਟਿਸ ਤੋਂ ਬਾਅਦ ਇੰਦਰਾ ਕਲੋਨੀ ਦੇ ਨਿਵਾਸੀਆਂ ਤੇ ਉਜਾੜੇ ਦੀ ਤਲਵਾਰ ਲਟਕੀ 

ਵਿਧਾਇਕ ਇਯਾਲੀ ਨੇ ਕੇਂਦਰ ਸਰਕਾਰ ਤੋਂ ਆਵਾਸ ਯੋਜਨਾ ਤਹਿਤ ਪੀਡ਼ਤ ਪਰਿਵਾਰਾਂ ਨੂੰ ਮਕਾਨ ਦੇਣ ਦੀ ਕੀਤੀ ਮੰਗ   

ਪੰਜਾਬ ਸਰਕਾਰ ਵੀ ਮੁੜ ਵਸੇਬਾ ਸਕੀਮ ਤਹਿਤ ਪੀਡ਼ਤਾਂ ਦੀ ਲਵੇ ਸਾਰ

ਪੀਡ਼ਤ ਪਰਿਵਾਰਾਂ ਦੇ ਸਿਰ ਤੇ ਛੱਤ ਬਰਕਰਾਰ ਰੱਖਣ ਲਈ ਕਿਸੇ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ  ਇਯਾਲੀ 

ਮੁੱਲਾਂਪੁਰ ਦਾਖਾ , 20 ਜੂਨ (ਸਤਵਿੰਦਰ ਸਿੰਘ ਗਿੱਲ)
ਕਰੀਬ 60 ਸਾਲ ਤੋਂ ਮੁੱਲਾਂਪੁਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੰਦਰਾ ਕਲੋਨੀ ਵਿੱਚ ਪੱਕੇ ਮਕਾਨ ਬਣਾ ਕੇ ਰਹਿ ਰਹੇ ਪਰਿਵਾਰਾਂ ਨੂੰ ਰੇਲਵੇ ਬੋਰਡ ਵੱਲੋਂ ਜ਼ਮੀਨ ਖਾਲੀ ਕਰਨ ਦੇ ਨੋਟਿਸ  ਆਉਣ ਤੋਂ ਬਾਅਦ ਕਰੀਬ 2 ਸੌ ਪਰਿਵਾਰਾਂ ਤੇ ਉਜਾੜੇ ਦੀ ਤਲਵਾਰ ਲਟਕ ਗਈ ਹੈ। ਇੰਦਰਾ ਕਲੋਨੀ ਦੇ ਨਿਵਾਸੀਆਂ ਨੂੰ ਜ਼ਮੀਨ ਖਾਲੀ ਕਰਨ ਦੇ ਨੋਟਿਸ ਮਿਲਣ ਦਾ ਮਾਮਲਾ ਚਰਚਾ ਵਿੱਚ ਆਉਣ ਤੋਂ ਬਾਅਦ ਅੱਜ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਇੰਦਰਾ ਕਲੋਨੀ ਵਿੱਚ ਪਹੁੰਚ ਕੇ ਪੀੜਤ ਪਰਿਵਾਰਾਂ  ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਰੇਲਵੇ ਬੋਰਡ ਦੇ ਇਸ ਫੈਸਲੇ ਦੇ ਖਿਲਾਫ ਡਟ ਕੇ ਖੜ੍ਹਨਗੇ ਅਤੇ ਕਿਸੇ ਵੀ ਪਰਿਵਾਰ ਦੇ ਸਿਰ ਤੋਂ ਛੱਤ  ਨਹੀਂ ਜਾਣ ਦੇਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਦੋ ਵਕਤ ਦੀ ਰੋਟੀ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਇੰਦਰਾ ਕਲੋਨੀ ਦੇ ਨਿਵਾਸੀਆਂ ਦੇ ਸਿਰ ਤੋਂ ਛੱਤ ਖੋਹਣ ਦਾ ਮਾਮਲਾ  ਬੇਹੱਦ ਮੰਦਭਾਗਾ ਹੈ। ਵਿਧਾਇਕ ਇਯਾਲੀ ਨੇ ਕਿਹਾ ਕਿ ਪਿਛਲੇ ਕਰੀਬ 60 ਸਾਲ ਤੋਂ ਪੱਕੇ ਮਕਾਨ ਬਣਾ ਕੇ ਰਹਿ ਰਹੇ ਇਨ੍ਹਾਂ ਪਰਿਵਾਰਾਂ ਦੇ ਮਕਾਨਾਂ ਅੰਦਰ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਵੀ ਲੱਗੇ  ਹੋਏ ਹਨ  ਅਤੇ ਜੇਕਰ ਹੁਣ ਰੇਲਵੇ ਬੋਰਡ ਵੱਲੋਂ ਇਸ ਜਗ੍ਹਾ ਨੂੰ ਖਾਲੀ ਕਰਵਾਇਆ ਜਾਣਾ ਹੈ ਤਾਂ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਅਟੱਲ ਆਵਾਸ ਯੋਜਨਾ ਤਹਿਤ ਪੱਕੇ ਮਕਾਨ  ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਪਰਿਵਾਰਾਂ ਦੇ ਸਿਰ ਤੇ ਛੱਤ ਬਹਾਲ ਰਹਿ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਤੇ  ਆਮ ਲੋਕਾਂ ਦੀ ਦੁਹਾਈ ਦੇਣ ਵਾਲੀ ਆਪ ਸਰਕਾਰ ਤੋ ਮੁੜ ਵਸੇਬਾ ਸਕੀਮ ਤਹਿਤ ਇਨ੍ਹਾਂ ਆਮ ਪਰਿਵਾਰਾਂ ਦੀ ਆਰਥਿਕ ਸਹਾਇਤਾ ਲਈ ਵਿਧਾਨ ਸਭਾ ਅੰਦਰ ਆਵਾਜ਼ ਚੁੱਕਣਗੇ। ਉਨ੍ਹਾਂ ਕਿਹਾ ਕਿ ਇੰਦਰਾ ਕਲੋਨੀ ਵਿੱਚ ਰਹਿਣ ਵਾਲੇ ਪਰਿਵਾਰ ਗ਼ਰੀਬੀ ਤੋਂ ਹੇਠਾਂ ਰਹਿਣ ਵਾਲੇ ਲੋਕ ਹਨ ਜਿਨ੍ਹਾਂ ਤੋਂ ਇਹ ਜਗ੍ਹਾ ਖਾਲੀ ਕਰਵਾਉਣਾ ਬੇਹੱਦ ਸ਼ਰਮਨਾਕ ਹੈ। ਵਿਧਾਇਕ ਇਯਾਲੀ ਨੇ ਪੀਡ਼ਤ ਪਰਿਵਾਰਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਉਹ ਕਿਸੇ ਵੀ ਪਰਿਵਾਰ ਦਾ ਉਜਾੜਾ ਨਹੀਂ ਹੋਣ ਦੇਣਗੇ ਅਤੇ ਹਰ ਪਰਿਵਾਰ ਦੇ ਸਿਰ ਤੇ ਛੱਤ ਬਰਕਰਾਰ ਰੱਖਣ ਲਈ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।

ਸਾਹਿਤ ਸਭਾ ਦੇ ਪੋ੍: ਕਰਮ ਸਿੰਘ ਸੰਧੂ ਪ੍ਰਧਾਨ ਬਣੇ

ਜਗਰਾਉ 20 ਜੂਨ (ਅਮਿਤਖੰਨਾ)ਜਗਰਾਓਂ ਦੀ ਸਾਹਿਤ ਸਭਾ ਦੀ ਹੋਈ ਵਿਚ ਚੋਣ ਸਰਬਸੰਮਤੀ ਨਾਲ ਪੋ੍: ਕਰਮ ਸਿੰਘ ਸੰਧੂ ਪ੍ਰਧਾਨ ਬਣੇ। ਐਤਵਾਰ ਨੂੰ ਹੋਈ ਚੋਣ ਵਿਚ ਪ੍ਰਭਜੋਤ ਸੋਹੀ ਨੂੰ ਸਰਪ੍ਰਸਤ, ਪਿੰ੍ਸੀਪਲ ਦਲਜੀਤ ਕੌਰ ਹਠੂਰ ਨੂੰ ਸਕੱਤਰ, ਮੀਤ ਪ੍ਰਧਾਨ ਐੱਚਐੱਸ ਡਿੰਪਲ, ਖ਼ਜ਼ਾਨਚੀ ਅਵਤਾਰ ਜਗਰਾਓਂ, ਪੈੱ੍ਸ ਸਕੱਤਰ ਹਰਪ੍ਰਰੀਤ ਅਖਾੜਾ ਅਤੇ ਪੜਤਾਲ ਕਰਤਾ ਹਰਚੰਦ ਸਿੰਘ ਗਿੱਲ ਨੂੰ ਚੁਣਿਆ ਗਿਆ। ਇਸ ਸਮੇਂ ਨਵੇਂ ਪ੍ਰਧਾਨ ਪੋ੍: ਸੰਧੂ ਨੇ ਸਭਾ ਦੇ ਮੈਂਬਰਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਅਸੀਂ ਪੰਜਾਬੀ ਮਾਂ ਬੋਲੀ ਤੇ ਸਾਹਿਤ ਸਭਾ ਦੀ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਆਪਣੀ ਸਮਰੱਥਾ ਨਾਲ ਕੰਮ ਕਰਾਂਗੇ। ਉਨਾਂ੍ਹ ਸਭਾ ਦੇ ਸਮੂਹ ਮੈਂਬਰਾਂ ਦਾ ਨਵੀਂ ਟੀਮ 'ਚ ਵਿਸ਼ਵਾਸ ਕਰਨ ਲਈ ਧੰਨਵਾਦ ਕੀਤਾ। ਸਭਾ ਦੇ ਸਮੂਹ ਮੈਂਬਰਾਂ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਕਵੀ ਦਰਬਾਰ ਵਿੱਚ ਅਜੀਤ ਪਿਆਸਾ, ਹਰਬੰਸ ਸਿੰਘ ਅਖਾੜਾ, ਹਰਕੋਮਲ ਬਰਿਆਰ, ਹਰਚੰਦ ਗਿੱਲ, ਅਵਤਾਰ ਜਗਰਾਓਂ, ਈਸ਼ਰ ਸਿੰਘ ਮੌਜੀ, ਐੱਚਐੱਸ ਡਿੰਪਲ, ਭੁਪਿੰਦਰ ਧਾਲੀਵਾਲ, ਦਰਸ਼ਨ ਬੋਪਾਰਾਏ, ਦਵਿੰਦਰਜੀਤ, ਹਰਪ੍ਰਰੀਤ ਅਖਾੜਾ, ਨੇ ਕਵਿਤਾਵਾਂ ਸਾਂਝੀਆਂ ਕੀਤੀਆਂ।

ਕਾਂਗਰਸ ਦੇ ਓਬੀਸੀ ਸੈੱਲ ਵੱਲੋਂ ਦਿੜ੍ਹਬਾ 'ਚ ਚੋਣ ਪ੍ਰਚਾਰ

ਜਗਰਾਉ 20 ਜੂਨ (ਅਮਿਤਖੰਨਾ) ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਹੱਕ ਵਿੱਚ ਓਬੀਸੀ ਸੈੱਲ ਪੰਜਾਬ ਨੇ ਡੇਰਾ ਲਾਉਂਦਿਆਂ ਚੋਣ ਪ੍ਰਚਾਰ ਦੀ ਮੁੁਹਿੰਮ ਛੇੜੀ। ਓਬੀਸੀ ਸੈੱਲ ਸੂਬੇ ਦੇ ਚੇਅਰਮੈਨ ਸੰਦੀਪ ਕੁੁਮਾਰ ਟਿੰਕਾ ਦੀ ਅਗਵਾਈ ਹੇਠ ਓਬੀਸੀ ਸੈੱਲ ਦੇ ਅਹੁੁਦੇਦਾਰਾਂ ਨੇ ਉਮੀਦਵਾਰ ਦੀ ਪਤਨੀ ਸਿਮਰਤ ਕੌਰ ਖੰਗੂੜਾ ਨਾਲ ਹਲਕਾ ਦਿੜ੍ਹਬਾ ਵਿੱਚ ਚੋਣ ਪ੍ਰਚਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਟਿੰਕਾ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਗੋਲਡੀ ਜਿਨ੍ਹਾਂ ਦਾ ਪੂਰੇ ਹਲਕੇ ਵਿੱਚ ਰਹਿ ਰਹੀ ਜਨਤਾ ਦੇ ਵਿਚ ਜ਼ਬਰਦਸਤ ਅਸਰ ਰਸੂਖ ਹੈ। ਇਸ ਵਾਰ ਹਲਕੇ ਦੇ ਲੋਕ ਉਨਾਂ੍ਹ ਨੂੰ ਭਰਵਾਂ ਸਮਰਥਨ ਦੇ ਰਹੇ ਹਨ। ਉਨਾਂ੍ਹ ਦੀ ਇਸ ਚੋਣ ਮੁੁਹਿੰਮ ਨੂੰ ਅੱਗੇ ਵਧਾਉਣ ਲਈ ਓਬੀਸੀ ਸੈੱਲ ਪੰਜਾਬ ਵੱਲੋਂ ਵੀ ਡੇਰਾ ਲਾਇਆ ਗਿਆ ਹੈ। ਪਾਰਟੀ ਦੇ ਹੁੁਕਮਾਂ ਤੇ ਉਨਾਂ੍ਹ ਸਮੇਤ ਸੈੱਲ ਦਾ ਇਕ ਇਕ ਅਹੁੁਦੇਦਾਰ ਦਿੜਬਾ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ। ਸਵੇਰੇ ਤੜਕੇ ਤੋਂ ਸ਼ੁੁਰੂ ਹੁੰਦੀਆਂ ਚੋਣ ਮੁੁਹਿੰਮ ਦੀਆਂ ਰੈਲੀਆਂ ਤੋਂ ਲੈ ਕੇ ਦੇਰ ਰਾਤ ਤਕ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਚੇਅਰਮੈਨ ਨੇ ਕਿਹਾ ਕਿ ਇਸ ਵਾਰ ਹਲਕੇ ਦੀ ਜਨਤਾ ਕਾਂਗਰਸ ਦੇ ਹੱਕ ਵਿੱਚ ਭਰਵਾਂ ਸਮਰਥਨ ਦੇ ਰਹੀ ਹੈ। ਉਨਾਂ੍ਹ ਕਿਹਾ ਕਿ ਓਬੀਸੀ ਸੈੱਲ ਲਗਾਤਾਰ ਪੂਰੀ ਚੋਣ ਮੁੁਹਿੰਮ ਦੇ ਅੰਤਿਮ ਚਰਨ ਤੱਕ ਪ੍ਰਚਾਰ ਲਈ ਦਿਨ ਰਾਤ ਇਕ ਕਰ ਦੇਵੇਗਾ। ਇਸ ਮੌਕੇ ਵਿਰੋਧੀ ਧਿਰ ਦੇ ਲੀਡਰ ਡਾ. ਰਾਜ ਕੁੁਮਾਰ ਚੱਬੇਵਾਲ, ਓਬੀਸੀ ਸੈੱਲ ਦੇ ਹਰਦੀਪ ਸਿੰਘ ਜੋਸਨ, ਰਣਜੀਤ ਸਿੰਘ ਰਾਣਾ, ਗੁੁਰਦੀਪ ਸਿੰਘ, ਅਵਤਾਰ ਸਿੰਘ, ਵਿਜੇ ਕੁੁਮਾਰ ਅਤੇ ਰਿੱਕੀ ਮਾਨ ਆਦਿ ਹਾਜ਼ਰ ਸਨ।

ਪੰਜਾਬੀ ਸਿਨੇਮਾਂ ਖਿੱਤੇ ਨੂੰ ਪ੍ਰਭਾਵੀ ਮੁਹਾਂਦਰਾ ਦੇਣ ‘ਚ ਅਹਿਮ ਭੂਮਿਕਾ ਨਿਭਾ ਰਿਹਾ ਨੌਜ਼ਵਾਨ ਨਿਰਦੇਸ਼ਕ - 'ਮਨਜੋਤ ਸਿੰਘ'    

ਪਲੇਠੀ ਲਘੂ ਅਤੇ ਅਰਥ ਭਰਪੂਰ ਫ਼ਿਲਮ ‘ਮੁਲਾਕਾਤ’ ਨਾਲ ਚੁਫ਼ੇਰਿਓ ਕਰ ਰਿਹਾ ਹੈ ਸਲਾਹੁਤਾ , ਸਨੇਹ ਹਾਸਿਲ ।
ਪੰਜਾਬੀ ਸਿਨੇਮਾਂ ਨੂੰ ਸੋਹਣਾ ਅਤੇ ਕਹਾਣੀ, ਕੰਟੈਂਟ ਪੱਖੋਂ ਪ੍ਰਭਾਵਸ਼ਾਲੀ ਮੁਹਾਂਦਰਾ ਦੇਣ ਵਿਚ ਅੱਜਕੱਲ ਨਵੀਆਂ ਪ੍ਰਤਿਭਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨ੍ਹਾਂ ਵਿਚੋਂ ਹੀ ਆਪਣੇ ਮਾਣਮੱਤੇ ਨਾਂਅ ਦਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਿਹਾ ਹੈ, ਨੌਜਵਾਨ ਫ਼ਿਲਮਕਾਰ 'ਮਨਜੋਤ ਸਿੰਘ' , ਜੋ ਹਾਲ ਹੀ ਵਿਚ , ਵੱਡੇ ਪੰਜਾਬੀ , ਓਟੀਟੀ ਪਲੇਟਫਾਰਮ ਚੁਪਾਲ ਵੱਲੋਂ ਰਿਲੀਜ਼ ਕੀਤੀ ਗਈ ਆਪਣੀ ਪਲੇਠੀ ਲਘੂ ਅਤੇ ਅਰਥ ਭਰਪੂਰ ਫ਼ਿਲਮ ‘ਮੁਲਾਕਾਤ’ ਨਾਲ ਇੰਨ੍ਹੀ ਦਿਨ੍ਹੀ ਚੁਫ਼ੇਰਿਓ ਸਲਾਹੁਤਾਾ , ਸਨੇਹ ਹਾਸਿਲ ਕਰ ਰਿਹਾ ਹੈ।  
      ਪੰਜਾਬ ਦੀ ਇਤਿਹਾਸਿਕ ਅਤੇ ਧਾਰਮਿਕ ਨਗਰੀ ਵਜੋਂ ਜਾਂਣੇ ਜਾਂਦੇ 'ਸ੍ਰੀ ਅੰਮ੍ਰਿਤਸਰ ਸਾਹਿਬ', ਨਾਲ ਸਬੰਧਤ , ਇਸ ਹੋਣਹਾਰ ਨਿਰਦੇਸ਼ਕ ਨੇ 'ਮੁੰਬਈ' ਮਾਇਆ ਨਗਰੀ ਦੇ ਅਨੇਕਾਂ ਨਾਮੀਂ  ਗਿਰਾਮੀ ਫ਼ਿਲਮਕਾਰਾਂ ਦੀ ਸੋਹਬਤ ਮਾਣਨ ਅਤੇ ਉਨਾਂ ਨਾਲ ਬਤੌਰ ਅਸੋਸੀਏਟ ਨਿਰਦੇਸ਼ਕ ਕੰਮ ਕਰਨ ਦਾ ਸਿਹਰਾ ਹਾਸਿਲ ਕੀਤਾ ਹੈ। ਜਿਸ ਦੌਰਾਨ , ਕਈ ਸਾਲਾਂ ਦੇ ਤਜੁਰਬੇ ਬਾਅਦ , ਉਸ ਵੱਲੋਂ ਅਜਾਦ ਨਿਰਦੇਸ਼ਕ ਵਜੋਂ ਆਪਣੀ ਸ਼ੁਰੂਆਤ ਆਪਣੇ ਮਾਂ ਬੋਲੀ ਨਾਲ ਜੁੜੀਆਂ ਫ਼ਿਲਮਾਂ ਤੋਂ ਹੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
     ਪੰਜਾਬੀ ਫ਼ਿਲਮਜ਼ ਖੇਤਰ  ‘ਚ ਮਿਆਰੀ ਲੇਖਣ ਵਜੋਂ , ਨਵੇਂ ਦਿਸਹਿੱਦੇ ਸਿਰਜ਼ ਰਹੇ ‘ਪੰਜਾਬੀ ਸ਼ਕਰੀਨ’ ਮੈਗਜ਼ੀਨ ਨੂੰ ਪਿਛਲੇ ਕਈ ਵਰਿਅ੍ਹਾਂ ਤੋਂ ਸਫ਼ਲਤਾ ਪੂਰਵਕ ਸੰਚਾਲਿਤ ਕਰਦੇ ਆ ਰਹੇ ਅਤੇ ਇਸੇ ਖੇਤਰ ਵਿਚ ਵਿਲੱਖਣ ਪਹਿਚਾਣ ਅਤੇ ਵਜੂਦ ਰੱਖਦੇ, 'ਦਲਜੀਤ ਸਿੰਘ ਅਰੋੜ੍ਹਾ' ਦੇ ਪ੍ਰਤਿਭਾਸ਼ਾਲੀ ਫ਼ਰਜ਼ੰਦ 'ਮਨਜੋਤ' ਨੂੰ ਕਲਾ ਦੀ ਗੁੜਤੀ ਆਪਣੇ ਪਰਿਵਾਰ ’ਚੋ ਹੀ ਮਿਲੀ।, ਜਿਸ ਵੱਲੋਂ ਆਪਣੇ ਥੋੜ ਅਰਸੇ ਦੇ ਫ਼ਿਲਮ ਕੈਰੀਅਰ ਦੌਰਾਨ ਹੀ ਅਭਿਨੈ ਅਤੇ ਵੀਡਿਓ ਐਡੀਟਿੰਗ ’ਚ ਮੁਹਾਰਤ ਹਾਸਲ ਕਰਨ ਦਾ ਮਾਣ ,ਆਪਣੀ ਝੋਲੀ ਪਾ ਲਿਆ ਗਿਆ।
    ਉਪਰੰਤ ਪੜਾਅ ਦਰ ਪੜਾਅ , ਆਪਣੇ ਕੰਮ ਵਿਚ ਹੋਰ ਮੁਹਾਰਤ ਹਾਸਿਲ ਕਰਦਿਆਂ , ਉਸ ਵੱਲੋਂ , ਜਿੱਥੇ 2009 ਤੋਂ ਲੈ ਕੇ ਹਾਲੀਆਂ ਸਮੇਂ ਦੌਰਾਨ ਤੱਕ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾਂ’, ਐਮ ਟੀ.ਵੀ ਦੇ ‘ਗਰਲਜ਼ ਆਨ ਟਾਪ’ ਕਲਰਜ਼ ਟੀ.ਵੀ ਦਾ ‘ਕਸਮ ਤੇਰੇ ਪਿਆਰ ਕੀ’, ਸੋਨੀ ਟੀ.ਵੀ ਦੇ ‘ਕ੍ਰਾਇਮ ਪੈਟਰੋਲ’, ਵੈਬ ਸੀਰੀਜ਼ ‘ਲਵਲੀ ਦਾ ਢਾਬਾ’ ਜਿਹੇ ਕਈ ਮਸ਼ਹੂਰ ਸੀਰਿਅਲਜ਼ ਅਤੇ ਵੈਬਸੀਰੀਜ਼ ਵਿਚ ਆਪਣੇ ਸ਼ਾਨਦਾਰ ਅਭਿਨੈ ਦੀ ਧਾਂਕ ਜਮਾਈ ਗਈ ਹੈ, ਉਥੇ ਇਸੇ ਮਹਾਨਗਰ ਅਤੇ ਪਾਲੀਵੁੱਡ ’ਚ ,ਉਸ ਨੇ 'ਫਰੀਦਾ ਜਲਾਲ' ਦੇ ਲੜੀਵਾਰ ‘ਅੰਮਾ ਜੀ ਕੀ ਗਲੀ’ ਤੋਂ ਇਲਾਵਾ  ‘ਮਨੀਬੈਨ ਡਾਟਕਾਮ’, ‘ਹਰ ਮਰਦ ਕਾ ਦਰਦ’ ਅਤੇ ਫ਼ਿਲਮਾਂ ‘ਦਿਲ ਪਰਦੇਸੀ ਹੋ ਗਿਆ’, ‘ਪਗੜੀ ਸਿੰਘ ਦਾ ਤਾਜ’, ‘ਪ੍ਰੇਸ਼ਾਨਪੁਰ’, ‘ਸੰਤਾ ਸੰਤਾ ਪ੍ਰਾਈਵੇਟ ਲਿਮਟਿਡ’, ’ਬਲੈਕੀਆ’, ‘ਸਲਿਊਟ’, ਆਦਿ ਲਈ ਅਸੋਸੀਏਟ ਨਿਰਦੇਸ਼ਕ  ਵਜੋਂ ਵੀ, ਆਪਣੀਆਂ ਅਨੂਠੀਆਂ ਨਿਰਦੇਸ਼ਨ ਸਮਰੱਥਾਵਾਂ ਦੀ ਧਾਂਕ ਜਮਾਈ ਹੈ।  ਹਿੰਦੀ ਸਿਨੇਮਾਂ ਤੋਂ ਬਾਅਦ ਪੰਜਾਬੀ ਸਿਨੇਮਾਂ ਖੇਤਰ ’ਚ ਗੂੜੀਆਂ ਪੈੜ੍ਹਾ ਸਥਾਪਿਤ ਕਰਨ ਵੱਲ ਵਧ ਰਹੇ , 'ਮਨਜੋਤ' ਵੱਲੋਂ ਹੀ ਨਿਰਦੇਸ਼ਤ ਕੀਤੀ ਗਈ ਪੰਜਾਬੀ ਫ਼ਿਲਮ ‘ਜੱਟੂ ਨਿਖੱਟੂ’ ਵੀ ਵੱਡੇ ਪਲੇਟਫਾਰਮਜ਼ ਤੇ ਜਾਰੀ ਹੋਣ ਜਾ ਰਹੀ ਹੈ। ਜਿਸ ਦਾ ਨਿਰਮਾਣ ‘ਐਮ ਐਮ ਮੂਵੀਜ਼’ ਦੇ ਬੈਨਰ ਹੇਠ ਨਾਮਵਰ ਨਿਰਮਾਤਾ 'ਮਨਮੋਹਨ ਸਿੰਘ' ਵਲੋਂ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਵੀ 'ਮਨਮੋਹਨ ਸਿੰਘ' ਦੀ ਹੈ, ਅਤੇ ਪਟਕਥਾ-ਸੰਵਾਦ ਦੇ ਲੇਖਕ ਪ੍ਰਸਿੱਧ 'ਨਾਟਕਕਾਰ ਜਗਦੀਸ਼ ਸਚਦੇਵਾ' ਹਨ। ਆਮੀਨ
                                  ਸਿਵਨਾਥ ਦਰਦੀ
                         ਸੰਪਰਕ:- 9855155392

ਮੇਰਾ ਬਾਪੂ ✍️ ਸਲੇਮਪੁਰੀ ਦੀ ਚੂੰਢੀ 

- ਬਾਪੂ ਬਾਪੂ ਕਹਿੰਦੇ ਸੀ,
ਬੜੇ ਸੁਖਾਲੇ ਰਹਿੰਦੇ ਸੀ!
ਬਾਪੂ ਕਹਾਉਣਾ ਪਿਆ!
ਬੜਾ ਬੋਝ ਉਠਾਉਣਾ ਪਿਆ!
ਦੋਸਤੋ -
ਮੇਰੇ ਪਿਤਾ ਜੀ ਨੇ ਅੱਤ ਦੀ ਗਰੀਬੀ ਵਿੱਚ ਰਹਿੰਦਿਆਂ, ਪਰ ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਸਾਨੂੰ ਪਾਲਿਆ, ਕਿਸੇ ਅੱਗੇ ਹੱਥ ਨਹੀਂ ਅੱਡਿਆ।
ਮੈਨੂੰ ਯਾਦ ਆ, ਮੇਰੇ ਪਿਤਾ ਜੀ ਨੇ ਇੱਕ ਵਾਰ ਮਨ ਬਣਾਇਆ ਕਿ ਮੈਂ ਆਪਣੇ ਬੱਚਿਆਂ ਨੂੰ ਮੱਝ ਲੈ ਕੇ ਦੇਵਾਂ ਤਾਂ ਜੋ ਉਹ ਦੁੱਧ ਪੀਣਗੇ ਅਤੇ ਵੱਡੇ ਹੋ ਕੇ ਮੇਰੇ ਨਾਲ ਕੰਮ ਕਰਨਗੇ  ਪਰ ਦੁਖਾਂਤ ਇਸ ਗੱਲ ਦਾ ਸੀ ਕਿ ਮੱਝ ਲੈਣ ਲਈ ਉਨ੍ਹਾਂ ਦੀ ਜੇਬ ਵਿਚ ਕੋਈ ਵੀ ਪੈਸਾ ਨਹੀਂ ਸੀ, ਜਿਸ ਕਰਕੇ ਉਨ੍ਹਾਂ  ਬੈਂਕ ਤੋਂ ਕਰਜਾ ਲੈਣ ਲਈ ਮਨ ਬਣਾ ਲਿਆ। ਜਦੋਂ ਉਹ  ਕਰਜਾ ਲੈਣ ਲਈ ਬੈਂਕ ਗਏ ਤਾਂ ਮੈਨੇਜਰ ਨੇ ਉਨ੍ਹਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਪਹਿਲਾਂ ਕੋਈ ਗਾਰੰਟਰ ਲਿਆਵੋ, ਫਿਰ ਕਰਜਾ ਮਿਲੇਗਾ। ਮੇਰੇ ਪਿਤਾ ਜੀ ਨੇ ਇੱਕ ਕਿਸਾਨ, ਜਿਸ ਦਾ ਸਾਰਾ ਪਰਿਵਾਰ ਸਵੇਰੇ - ਸ਼ਾਮ ਗੁਰਦੁਆਰਾ ਸਾਹਿਬ ਜਾ ਕੇ ਪਾਠ ਕਰਦਾ ਸੀ, ਨੂੰ ਗਾਰੰਟੀ ਪਾਉਣ ਲਈ ਕਿਹਾ, ਪਰ ਅੱਗਿਓਂ ਕਿਸਾਨ ਨੇ ਪਹਿਲਾਂ ਤਾਂ ਨਾਂਹ ਕਰ ਦਿੱਤੀ, ਪਰ ਫਿਰ ਹਾਂ ਕਰ ਦਿੱਤੀ। ਵਾਢੀਆਂ ਦੇ ਦਿਨ ਚੱਲ ਰਹੇ ਸਨ, ਕਿਸਾਨ ਨੇ ਗਾਰੰਟਰ ਬਣਨ ਲਈ ਫਾਇਦਾ ਸੋਚਦਿਆਂ ਘੱਟੋ-ਘੱਟ 15 ਦਿਨ ਮੁਫਤ ਵਿਚ ਕੰਮ ਕਰਵਾਇਆ, ਕਿਉਂਕਿ ਕਰਜਾ ਲੈਣ ਲਈ 10-12 ਦਿਨ ਤਾਂ ਬੈਂਕ ਵਿਚ ਗੇੜੇ ਮਾਰਨ ਲਈ ਮਜਬੂਰ ਹੋਣਾ ਪਿਆ, ਜਿਸ ਦਿਨ ਜਾਣਾ ਹੁੰਦਾ ਸੀ, ਉਸ ਦਿਨ ਕਿਸਾਨ ਦੇ ਖੇਤਾਂ ਵਿਚ ਕੰਮ ਕਰਨਾ ਪੈਂਦਾ ਸੀ, ਹੋਰ ਤਾਂ ਹੋਰ ਜਦੋਂ ਪਿਤਾ ਜੀ ਕਿਸਾਨ ਨੂੰ ਨਾਲ ਲੈ ਕੇ ਬੈਂਕ ਵਿਚ ਜਾਂਦੇ ਸਨ, ਉਸ ਪਿੱਛੋਂ ਮੈਂਨੂੰ ਉਨ੍ਹਾਂ ਦੀ ਥਾਂ ਕੰਮ ਕਰਨਾ ਪੈਂਦਾ ਸੀ, ਤਾਂ ਜਾ ਕੇ ਮੱਝ ਖ੍ਰੀਦਣ ਲਈ ਕਰਜਾ ਮਿਲਿਆ ਸੀ, ਮੈਂ ਉਸ ਵੇਲੇ 7ਵੀਂ ਜਮਾਤ ਵਿਚ ਪੜ੍ਹਦਾ ਸੀ। ਬੈਂਕ ਸਾਡੇ ਪਿੰਡ ਤੋਂ 5-6 ਕਿਲੋਮੀਟਰ ਦੂਰ ਸੀ।
ਕੌੜਾ ਸੱਚ ਤਾਂ ਇਹ ਹੈ ਕਿ ਪਿਤਾ ਜੀ ਨੇ ਸਾਨੂੰ ਪਾਲਣ ਲਈ ਬੇਹੱਦ ਮੁਸ਼ਕਿਲਾਂ ਝੱਲੀਆਂ, ਪਰ ਜਦੋਂ ਉਨ੍ਹਾਂ ਦੇ ਸੁੱਖ ਅਰਾਮ ਕਰਨ ਦੀ ਵਾਰੀ ਆਉਣ ਲੱਗੀ ਤਾਂ ਨਾਮੁਰਾਦ ਬੀਮਾਰੀ ਕੈਂਸਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਜਾਨ ਲੈ ਕੇ ਖਹਿੜਾ ਛੱਡਿਆ। ਅਸੀਂ ਉਨ੍ਹਾਂ ਦਾ ਸੀ ਐੱਮ ਸੀ / ਹਸਪਤਾਲ ਲੁਧਿਆਣਾ ਵਿਚ ਬਹੁਤ ਇਲਾਜ ਕਰਵਾਇਆ। ਅਫਸੋਸ ਮੇਰੀ ਮਾਂ ਦੇ ਦਿਹਾਂਤ ਤੋਂ ਤਿੰਨ ਸਾਲ ਬਾਅਦ ਹੀ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ, ਅਜੇ ਉਨ੍ਹਾਂ ਦੇ ਜਾਣ ਦੀ ਉਮਰ ਨਹੀਂ ਸੀ।
ਪਰ ਜਦੋਂ ਮੈਂ ਬਾਪ ਬਣਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ 'ਇੱਕ ਬਾਪ ਆਪਣੇ ਬੱਚਿਆਂ ਨੂੰ ਕਿਵੇਂ ਪਾਲਦਾ ਹੈ ਤੇ ਉਸ ਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਵਿਚੋਂ ਦੀ ਗੁਜਰਨਾ ਪੈਂਦਾ ਹੈ?
ਕੁਦਰਤ ਅੱਗੇ ਕਾਮਨਾ ਕਰਦਾ ਹਾਂ ਕਿ, ਕਦੀ ਕਿਸੇ ਬੱਚੇ ਦਾ ਬਾਪ ਨਾ ਮਰੇ, ਕਿਉਂਕਿ ਬੱਚਿਆਂ ਦਾ ਦਰਦ ਇੱਕ ਬਾਪ ਹੀ ਸਮਝ ਸਕਦਾ ਹੈ, ਬਾਕੀ ਸਭ ਗੱਲਾਂ ਝੂਠ ਹਨ। ਰੋਂਦੇ ਬੱਚਿਆਂ ਦੇ ਹੰਝੂ ਬਾਪ ਹੀ ਪੂੰਝਦਾ ਹੈ, ਜਦ ਕਦੀ ਬੱਚੇ ਨੂੰ ਕੋਈ ਦੁੱਖ- ਤਕਲੀਫ ਹੋ ਜਾਵੇ ਤਾਂ ਬਾਪ ਦੇ ਦਿਲ ਵਿਚੋਂ ਚੀਸ ਉੱਠਦੀ ਹੈ। ਬਾਪੂ ਦੇ ਬੈਠਿਆਂ ਜੇ ਕਿਸੇ ਬੱਚੇ ਦੀ ਮੌਤ ਹੋ ਜਾਵੇ ਤਾਂ ਬਾਪ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ, ਕੇਵਲ ਘਰ ਨਹੀਂ ਸਾਰੀ ਦੁਨੀਆ ਸਵਰਗ ਤੋਂ ਨਰਕ ਵਿਚ ਬਦਲ ਜਾਂਦੀ ਹੈ। ਬਾਪ ਦਾ ਇਕ ਇਕ ਪਲ ਮਰ ਮਰ ਕੇ ਨਿਕਲਦਾ ਹੈ। ਬਾਪ ਬੱਚਿਆਂ ਲਈ ਜਿਉਂਦਾ ਹੈ ਅਤੇ ਬੱਚਿਆਂ ਲਈ ਮਰਦਾ ਹੈ। ਅੱਜ ਬਾਪ ਦਿਵਸ ਮਨਾਉਣ ਦੀ ਕਿਉਂ ਜਰੂਰਤ ਪਈ? ਸਾਡੇ ਸਾਹਮਣੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਬਣਕੇ ਖੜ੍ਹਾ ਹੋ ਗਿਆ ਹੈ। ਅੱਜ ਬਾਪ ਅਤੇ ਬੱਚਿਆਂ ਵਿਚਾਲੇ ਦੂਰੀਆਂ ਵਧਣ ਲੱਗ ਪਈਆਂ ਹਨ, ਜਿਸ ਕਰਕੇ ਬਾਪ ਪ੍ਰਤੀ ਬੱਚਿਆਂ ਦਾ ਸਤਿਕਾਰ ਘਟਦਾ ਨਜ਼ਰ ਆ ਰਿਹਾ ਹੈ। ਬਾਪ ਦੇ ਰੁਤਬੇ ਪ੍ਰਤੀ ਬੱਚਿਆਂ ਨੂੰ ਅਹਿਸਾਸ ਕਰਵਾਉਣ ਲਈ ਅੱਜ ਸਾਨੂੰ ਬਾਪ ਦਿਵਸ ਵਰਗੇ ਦਿਵਸ ਮਨਾਉਣ ਦੀ ਜਰੂਰਤ ਪੈਦਾ ਹੋ ਗਈ ਹੈ। ਬਾਪ ਦਾ ਰੁਤਬਾ ਬਹੁਤ ਉੱਚਾ ਹੁੰਦਾ ਹੈ, ਇਸ ਲਈ ਬੱਚਿਆਂ ਦਾ ਫਰਜ ਬਣਦਾ ਹੈ ਕਿ ਉਹ ਬਿਨਾਂ ਕਿਸੇ ਦੀ ਸਲਾਹ ਲਿਆਂ ਬਾਪ ਦਾ, ਮਾਂ ਦਾ ਸਤਿਕਾਰ ਕਰਨ। ਮਾਂ ਦੀ ਗੋਦੀ ਜਿਵੇਂ ਸਕੂਨ ਦਿੰਦੀ ਹੈ, ਉਸੇ ਤਰ੍ਹਾਂ ਹੀ ਬਾਪ ਦੀ  ਉਂਗਲੀ ਫੜ ਕੇ ਤੁਰਨਾ ਅਤੇ ਮੋਢਿਆਂ ਉਪਰ ਚੜ੍ਹ ਕੇ ਬੈਠਣ ਦਾ ਨਜਾਰਾ ਵੀ ਮਾਰੂਥਲ ਵਿਚ ਪਾਣੀ ਦੀਆਂ ਬੁਛਾੜਾਂ ਪੈਣ ਤੋਂ ਘੱਟ ਨਹੀਂ ਹੁੰਦਾ।
- ਸੁਖਦੇਵ ਸਲੇਮਪੁਰੀ
9780620233
19 ਜੂਨ, 2022.

ਲੋਕ ਸੇਵਾ ਸੁਸਾਇਟੀ ਵੱਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ  ਜਗਰਾਉਂ

(ਅਮਿਤ ਖੰਨਾ  )ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਐੱਸ ਪੀ ਐੱਸ ਹਾਸਪੀਟਲ ਲੁਧਿਆਣਾ ਦੇ ਸਹਿਯੋਗ ਨਾਲ ਅੱਜ ਦਿਲ, ਪੇਟ, ਜਿਗਰ, ਹੱਡੀਆਂ, ਜੋੜਾਂ ਅਤੇ ਬੱਚਿਆਂ ਦੇ ਰੋਗਾਂ ਦਾ ਮਲਟੀ ਸਪੈਸ਼ਲਿਸਟ ਮੁਫ਼ਤ ਜਾਂਚ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਸਾਹਮਣੇ ਰੇਲਵੇ ਸਟੇਸ਼ਨ ਜਗਰਾਓਂ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਸਰਪ੍ਰਸਤ ਰਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਲੋਕ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਬਹੁਤ ਪੁੰਨ ਦਾ ਕੰਮ ਹੈ ਜਿਹੜਾ ਕਿ ਸੁਸਾਇਟੀ ਬਖ਼ੂਬੀ ਕਰ ਰਹੀ ਹੈ। ਕੈਂਪ ਵਿਚ ਸਤਿਗੁਰ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਤੋਂ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਸ਼ਗੁਨ ਵਾਲੀਆ, ਪੇਟ ਦੀਆਂ ਬਿਮਾਰੀਆਂ ਦੇ ਡਾਕਟਰ ਪੁਨੀਤ ਧੀਮਾਨ, ਹੱਡੀਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਹਰਮਨਦੀਪ ਸਿੰਘ, ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਗੁਰਜਿੰਦਰ ਪਾਲ ਡਾਕਟਰਾਂ ਨੇ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਸਹੀ ਖਾਣਾ ਖਾਣ ਦੀ ਸਲਾਹ ਵੀ ਦਿੱਤੀ। ਕੈਂਪ ਵਿਚ ਮਰੀਜ਼ਾਂ ਨੂੰ ਦਵਾਈਆਂ ਫ਼ਰੀ ਦੇਣ ਦੇ ਨਾਲ 35 ਮਰੀਜ਼ਾਂ ਦੀ ਈ ਸੀ ਜੀ, 65 ਮਰੀਜ਼ਾਂ ਦਾ ਸ਼ੂਗਰ ਟੈੱਸਟ ਅਤੇ 78 ਮਰੀਜ਼ਾਂ ਦੀ ਬੀ ਐੱਮ ਡੀ ਟੈੱਸਟ ਵੀ ਫ਼ਰੀ ਵਿਚ ਕੀਤਾ ਗਿਆ। ਇਸ ਮੌਕੇ ਰਾਜਿੰਦਰ ਜੈਨ ਕਾਕਾ, ਲਾਕੇਸ਼ ਟੰਡਨ, ਪੀ ਆਰ ਓ ਮਨੋਜ ਗਰਗ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਵਿਨੋਦ ਬਾਂਸਲ, ਪ੍ਰਸ਼ੋਤਮ ਅਗਰਵਾਲ, ਕੈਪਟਨ ਨਰੇਸ਼ ਵਰਮਾ, ਕੰਵਲ ਕੱਕੜ, ਆਰ ਕੇ ਗੋਇਲ, ਪ੍ਰੇਮ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ ਵਾਈਸ ਚੇਅਰਮੈਨ, ਪ੍ਰਵੀਨ ਮਿੱਤਲ, ਕਪਿਲ ਸ਼ਰਮਾ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਜਸਵੰਤ ਸਿੰਘ ਸਮੇਤ ਅਪੋਲੋ ਹਸਤਪਾਲ ਦੇ ਅਸ਼ਵਨੀ ਕੁਮਾਰ, ਅਨੀਸ਼ ਮੋਹਰੀ, ਰਜਨੀਸ਼ ਪਾਲ ਡੋਗਰਾ, ਸਲੋਨੀ, ਕਮਲਪ੍ਰੀਤ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

ਲੁਧਿਆਣਾ 'ਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ : ਡਿਪਟੀ ਕਮਿਸ਼ਨਰ ਸੁਰਭੀ ਮਲਿਕ

- ਸਮਾਗਮ ਨੂੰ ਸਫਲ ਬਣਾਉਣ ਲਈ  ਵਸਨੀਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਵੀ ਕੀਤੀ ਅਪੀਲ

ਲੁਧਿਆਣਾ, 19 ਜੂਨ (ਰਣਜੀਤ ਸਿੱਧਵਾਂ) : 21 ਜੂਨ, 2022 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਸਮਾਗਮ ਕਰਵਾਏ ਜਾਣਗੇ। ਜਿਸ ਵਿੱਚ ਉੱਘੇ ਟ੍ਰੇਨਰਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਯੋਗਾ ਅਭਿਆਸ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓ.) ਦੇ ਸਹਿਯੋਗ ਨਾਲ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੈਗਾ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਨਾਗਰਿਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇਸ ਨੂੰ ਸਫਲ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਯੋਗਾ ਕਰਨ ਨਾਲ ਵਿਅਕਤੀ ਸਰੀਰਕ ਅਤੇ ਦਿਮਾਗੀ ਤੌਰ 'ਤੇ ਤੰਦਰੁਸਤ ਰਹਿੰਦਾ ਹੈ, ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਰੋਜ਼ਾਨਾ ਯੋਗਾ ਅਭਿਆਸ ਕਰਨ ਵਾਲੇ ਵਿਅਕਤੀਆਂ ਤਣਾਅ ਮੁਕਤ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਬ੍ਰਹਮਾ ਕੁਮਾਰੀ ਸੰਸਥਾ ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਸਦਕਾ ਸਮਾਗਮਾਂ ਦੀ ਲੜੀ ਉਲੀਕੀ ਗਈ ਹੈ। ਜਿਸਦੇ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਅਤੇ ਜ਼ਿਲ੍ਹਾ ਇੰਚਾਰਜ ਬ੍ਰਹਮਾ ਕੁਮਾਰੀ ਸੰਸਥਾ ਬੀ.ਕੇ. ਭੈਣ ਸਰਸਵਤੀ ਦੀ ਅਗਵਾਈ ਵਿੱਚ ਸਥਾਨਕ ਗੁਰੂ ਨਾਨਕ ਸਟੇਡੀਅਮ ਗੇਟ ਨੰਬਰ 4, ਲੁਧਿਆਣਾ ਵਿਖੇ ਸਵੇਰੇ 06:00 ਵਜੇ ਤੋਂ ਸਵੇਰੇ 08:00 ਵਜੇ ਤੱਕ ਯੋਗਾ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਸਮਾਜ ਵਿੱਚੋਂ ਨਸ਼ਾਖੋਰੀ ਨੂੰ ਜੜ੍ਹੋਂ ਪੁੱਟਣ ਦੇ ਮਕਸਦ ਨਾਲ ਨਸ਼ਾ ਵਿਰੋਧੀ ਮੁਹਿੰਮ ਵੀ ਚਲਾਈ ਜਾਵੇਗੀ। ਜਿਸ ਨੂੰ ਜ਼ਿਲ੍ਹੇ ਦੇ 300 ਪਿੰਡਾਂ ਤੱਕ ਅੱਗੇ ਵਧਾਇਆ ਜਾਵੇਗਾ। ਇਸੇ ਤਰ੍ਹਾਂ ਹਰ ਹਫ਼ਤੇ ਚਾਰ ਰੋਜ਼ਾ ਪ੍ਰੋਗਰਾਮ ਵੀ ਜ਼ਿਲ੍ਹੇ ਭਰ ਵਿੱਚ ਖਾਸ ਕਰਕੇ ਮੁੜ ਵਸੇਬਾ ਕੇਂਦਰਾਂ ਵਿੱਚ ਆਯੋਜਿਤ ਕੀਤੇ ਜਾਣਗੇ। ਇਸ ਸਮਾਗਮ ਵਿੱਚ ਲਗਭਗ ਚਾਰ ਹਜ਼ਾਰ ਲੋਕ ਭਾਗ ਲੈਣਗੇ ਅਤੇ ਪ੍ਰਸਿੱਧ ਮਨੋ-ਚਿਕਿਤਸਕ, ਅੰਤਰਰਾਸ਼ਟਰੀ ਟ੍ਰੇਨਰ ਅਤੇ ਪ੍ਰਸਿੱਧ ਲੇਖਕ ਡਾ. ਗਿਰੀਸ਼ ਡੀ. ਪਟੇਲ ਸਮਾਗਮਾਂ ਨੂੰ ਸੰਬੋਧਨ ਕਰਨਗੇ।ਇਸੇ ਤਰ੍ਹਾਂ ਦੇ ਸਮਾਗਮ ਦਾ ਆਯੋਜਨ ਸਥਾਨਕ ਨਹਿਰੂ ਰੋਜ਼ ਗਾਰਡਨ, ਨੇੜੇ ਲਾਇਬ੍ਰੇਰੀ ਵਿਖੇ ਸਾਂਝੇ ਤੌਰ 'ਤੇ ਕੀਤਾ ਜਾਵੇਗਾ ਜਿਸ ਵਿੱਚ ਪਤੰਜਲੀ ਯੋਗ ਸਮਿਤੀ, ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ, ਐਵਰੈਸਟ ਇੰਸਟੀਚਿਊਟ ਆਫ ਯੋਗਾ, ਪੰਜਾਬ ਯੋਗਾਸਨਾ ਸਪੋਰਟਸ ਐਸੋਸੀਏਸ਼ਨ, ਪੀ.ਕਿਊ.ਐਮ.ਐਸ. ਯੋਗਾ ਸਰਟੀਫਿਕੇਸ਼ਨ ਬਾਡੀ, ਅਮੋਲ ਲੇਡੀਜ਼ ਕਲੱਬ, ਨਹਿਰੂ ਯੁਵਾ ਕੇਂਦਰ, ਯੋਗਾ ਸੁਸਾਇਟੀ ਪੰਜਾਬ, ਐਸ.ਬੀ.ਐਸ. ਸਿਨੇਟਿਕ ਕਾਲਜ, ਸ਼ਕਤੀ ਨਗਰ ਯੋਗ ਸਮਿਤੀ ਅਤੇ ਹੋਰ ਸੰਸਥਾਵਾਂ ਸ਼ਾਮਲ ਹੋਣਗੀਆਂ। ਇਨ੍ਹਾਂ ਸੰਸਥਾਵਾਂ ਦੇ ਇੱਕ ਹਜ਼ਾਰ ਤੋਂ ਵੱਧ ਵਿਅਕਤੀ ਸਵੇਰੇ 06:00 ਵਜੇ ਇਕੱਠੇ ਯੋਗਾ ਕਰਨਗੇ।ਇਸ ਸਮਾਗਮ ਮੌਕੇ ਹਲਕਾ ਲੁਧਿਆਣਾ ਉੱਤਰੀ ਤੋ ਵਿਧਾਇਕ ਸ੍ਰੀ ਚੌਧਰੀ ਮਦਨ ਲਾਲ ਬੱਗਾ, ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਸਮੇਤ ਹੋਰ ਅਧਿਕਾਰੀਆਂ ਵੱਲੋਂ ਕੀਤਾ ਜਾਵੇਗਾ।

ਲੁਧਿਆਣਾ 'ਚ ਪਲਸ ਪੋਲੀਓ ਮੁਹਿੰਮ ਦਾ ਆਗਾਜ਼

- ਐਸ.ਐਨ.ਆਈ.ਡੀ. ਤਹਿਤ 19 ਤੋਂ 23 ਜੂਨ ਤੱਕ 0-5 ਸਾਲ ਦੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ - ਸਿਵਲ ਸਰਜਨ ਡਾ. ਐਸ.ਪੀ. ਸਿੰਘ

ਲੁਧਿਆਣਾ, 19 ਜੂਨ (ਰਣਜੀਤ ਸਿੱਧਵਾਂ) : ਜ਼ਿਲ੍ਹੇ ਭਰ ਵਿੱਚ 19 ਜੂਨ ਤੋ 23 ਜੂਨ, 2022 ਤੱਕ ਚੱਲਣ ਵਾਲੇ ਸਬ-ਰਾਸ਼ਟਰੀ ਟੀਕਾਕਰਨ ਦੌਰ (ਐਸ.ਐਨ.ਆਈ.ਡੀ.) ਦੀ ਸ਼ੁਰੂਆਤ ਅੱਜ ਸਿਵਲ ਸਰਜਨ ਡਾ. ਐਸ.ਪੀ ਸਿੰਘ ਵੱਲੋਂ  ਸਿਵਲ ਹਸਪਤਾਲ ਲੁਧਿਆਣਾ ਵਿਖੇ ਬੱਚਿਆ ਨੂੰ ਬੂੰਦਾਂ ਪਿਲਾਕੇ ਕੀਤੀ ਗਈ।ਇਸ ਸਬੰਧੀ ਸਿਵਲ ਸਰਜਨ ਡਾ.ਐਸ.ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਿਲਾਈਆਂ ਜਾਣਗੀਆਂ । ਜਿਸਦੇ ਤਹਿਤ ਕਰੀਬ 1500 ਟੀਮਾਂ ਵੱਲੋਂ 860912 ਘਰਾਂ ਦਾ ਦੌਰਾ ਕਰਦਿਆਂ ਕਰੀਬ 352765 ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹੇ ਭਰ ਦੇ ਲਗਭਗ 952 ਹਾਈਰਿਸਕ ਖੇਤਰਾਂ ਵਿੱਚ ਪੰਜ ਦਿਨ ਚੱਲੇਗੀ। ਜਿਸ ਵਿੱਚ ਸ਼ਹਿਰ, ਸਾਹਨੇਵਾਲ, ਕੂੰਮਕਲਾ ਅਤੇ ਪੈਰੀ ਅਰਬਨ ਸ਼ਾਮਲ ਹਨ ਅਤੇ ਆਮ ਖੇਤਰਾਂ ਵਿਚ ਇਹ ਮੁਹਿੰਮ ਤਿੰਨ ਦਿਨ ਚੱਲੇਗੀ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨੀਸ਼ਾ ਖੰਨਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਰਜੀਤ ਕੌਰ, ਵਿਸ਼ਵ ਸਿਹਤ ਸੰਗਠਨ ਤੋਂ ਡਾ. ਨਵੇਦਿਤਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਈਸਟਰਨ ਕੈਨਾਲ ਵਿਚੋਂ ਨਿਕਲਦੀਆਂ ਨਹਿਰਾਂ ਵਿੱਚ ਟੇਲਾਂ ਤੱਕ ਪੁੱਜਿਆ ਪਾਣੀ, ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਦੀ ਅਪੀਲ  

ਜਲਾਲਾਬਾਦ ਅਤੇ ਫਾਜ਼ਿਲਕਾ ਦੇ ਵਿਧਾਇਕਾਂ ਦੇ ਯਤਨਾਂ ਨੂੰ ਪਿਆ ਬੂਰ  
ਫ਼ਾਜ਼ਿਲਕਾ 19  ਜੂਨ  (ਰਣਜੀਤ ਸਿੱਧਵਾਂ) : ਈਸਟਰਨ ਕੈਨਾਲ ਵਿਚੋਂ ਨਿਕਲਣ ਵਾਲੀਆਂ ਵੱਖ-ਵੱਖ ਨਹਿਰਾਂ ਰਾਹੀਂ ਫ਼ਾਜ਼ਿਲਕਾ ਅਤੇ ਜਲਾਲਾਬਾਦ ਖੇਤਰਾਂ ਵਿੱਚ ਟੇਲਾਂ ਤੱਕ ਸਿੰਚਾਈ ਵਿਭਾਗ ਨਹਿਰੀ ਪਾਣੀ ਪਹੁੰਚਾਉਣ ਵਿੱਚ ਕਾਮਯਾਬ ਹੋਇਆ ਹੈ।  ਇਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਅਤੇ ਫ਼ਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਅਤੇ ਉਨ੍ਹਾਂ ਦੇ ਸੱਦੇ ਤੇ ਸਿੰਚਾਈ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਵੀ ਇਲਾਕੇ ਦੀਆਂ ਨਹਿਰਾਂ ਦਾ ਦੌਰਾ ਕਰਕੇ ਗਏ ਸਨ । ਜਿਸ ਤੋਂ ਬਾਅਦ ਈਸਟਰਨ ਨਹਿਰ ਮੰਡਲ ਅਧੀਨ ਆਉਂਦੀਆਂ ਨਹਿਰਾਂ ਵਿੱਚੋਂ ਸਦਰਨ ਨਹਿਰ ਸਿਸਟਮ,  ਫ਼ਾਜ਼ਿਲਕਾ ਨਹਿਰ ਸਿਸਟਮ, ਜੰਡਵਾਲਾ ਨਹਿਰ ਸਿਸਟਮ, ਤਰੋਬੜੀ  ਨਹਿਰ ਸਿਸਟਮ, ਕਾਲੇ ਵਾਲਾ ਸਿਸਟਮ ਅਤੇ ਬਰਕਤ ਵਾਲਾ ਸਿਸਟਮ ਦੀਆਂ ਨਹਿਰਾਂ ਵਿੱਚ ਪੁੂਰਾ ਪਾਣੀ ਪਹੁੰਚਣ ਲੱਗਿਆ ਹੈ ।
ਵਿਭਾਗ ਦੇ ਕਾਰਜਕਾਰੀ ਇੰਜਨੀਅਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਘਟਾਉਣ ਲਈ ਕਿਸਾਨਾਂ ਨੂੰ ਇਸ ਇਲਾਕੇ ਵਿੱਚ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਹਿਰਾਂ ਦੀ ਸਫਾਈ ਕਰਵਾਉਣ ਤੋਂ ਬਾਅਦ 17 ਜੂਨ ਤੋਂ ਇਲਾਕੇ ਦੀਆਂ ਸਾਰੀਆਂ ਨਹਿਰਾਂ ਵਿਚ ਪਾਣੀ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਝੋਨੇ ਦੀ ਲਵਾਈ ਕਰ ਸਕਣ। ਐੱਸਡੀਓ ਸੁਨੀਲ ਕੁਮਾਰ ਨੇ ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਵੀ ਕਿਸਾਨਾਂ ਨੂੰ ਨਹਿਰੀ ਪਾਣੀ ਇਸੇ ਤਰ੍ਹਾਂ ਮਿਲਦਾ ਰਹੇਗਾ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਟਿਊਬਵੈੱਲਾਂ ਦਾ ਪਾਣੀ ਵਰਤਣ ਦੀ ਬਜਾਏ ਨਹਿਰਾਂ ਦਾ ਪਾਣੀ ਖੇਤੀ ਲਈ ਵਰਤਣ ਕਿਉਂਕਿ ਇਹ ਜ਼ਮੀਨ ਸੁਧਾਰ ਲਈ ਵੀ ਚੰਗਾ ਹੈ ਅਤੇ ਇਸ ਨਾਲ ਫ਼ਸਲ ਵੀ ਚੰਗੀ ਹੁੰਦੀ ਹੈ  ਅਤੇ ਅਜਿਹਾ ਕਰਕੇ ਅਸੀਂ ਧਰਤੀ ਹੇਠਲੇ ਪਾਣੀ ਨੂੰ ਹੋਰ ਥੱਲੇ ਜਾਣ  ਤੋਂ ਰੋਕ ਸਕਦੇ ਹਾਂ।ਐਸਡੀਓ ਸੁਨੀਲ ਕੁਮਾਰ ਨੇ ਦੱਸਿਆ ਕਿ ਸਦਰਨ ਸਿਸਟਮ ਵਿੱਚੋਂ ਨਿਕਲਦੀਆਂ ਕਬੂਲਸ਼ਾਹ ਮਾਈਨਰ, ਨਿਊ ਲੱਖੇ ਕੇ ਮਾਈਨਰ, ਬਾਂਡੀਵਾਲਾ ਮਾਈਨਰ, ਸਟੇਟ ਮਾਈਨਰ, ਫ਼ਾਜ਼ਿਲਕਾ ਸਿਸਟਮ ਚੋਂ ਨਿਕਲਦੀਆਂ ਮੌਸਮ ਮਾਈਨਰ, ਲਾਲਾਂ ਵਾਲੀ ਮਾਈਨਰ, ਆਲਮਸ਼ਾਹ ਮਾਈਨਰ, ਕੇਰੀਆਂ ਮਾਈਨਰ ਅਤੇ  ਜੰਡਵਾਲਾ ਡਿਸਟੀਬਿਊਟਰੀ ਚੋਂ ਨਿਕਲਦੀਆਂ ਅੰਭੁਨ ਮਾਈਨਰ ਅਤੇ ਓਡੀਆ ਮਾਈਨਰ ਆਪਣੀ ਪੂਰੀ ਸਮਰੱਥਾ ਤੇ ਚੱਲ ਰਹੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ  ਅਤੇ ਦਿਨ ਰਾਤ 24 ਘੰਟੇ ਪਾਣੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਜੇਕਰ ਰਾਤ ਸਮੇਂ ਪਾਣੀ ਨਾ ਵਰਤਿਆ ਜਾਵੇ ਅਤੇ ਮੋਘੇ ਬੰਦ ਕਰ ਦਿੱਤੇ ਜਾਣ ਤਾਂ ਨਹਿਰ ਨੂੰ ਨੁਕਸਾਨ ਹੋਣ ਦਾ ਡਰ ਬਣ ਜਾਂਦਾ ਹੈ।ਇਸੇ ਤਰਾਂ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਰਸਾਤ ਦੇ ਸਮੇਂ ਵੀ ਮੋਘੇ ਬੰਦ ਨਾ ਕੀਤੇ ਜਾਣ ਕਿਉਂਕਿ ਇਸ ਨਾਲ ਵੀ ਨਹਿਰ ਟੁੱਟਣ ਦਾ ਡਰ ਬਣ ਜਾਂਦਾ ਹੈ ਜਿਸ ਨਾਲ ਸਰਕਾਰੀ ਸੰਪਤੀ ਦੇ ਨੁਕਸਾਨ ਦੇ ਨਾਲ-ਨਾਲ ਜਿੱਥੇ ਨਹਿਰ ਟੁੱਟਦੀ ਹੈ ਉਥੇ ਵੀ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ।

ਰਾਸ਼ਟਰੀ ਮੁੱਖ ਸਚਾਲਕ ਵੀਰ ਓ, ਪੀ ਭੱਟੀ ਜੀ  ਭਾਵਾਧਸ ਵੱਲੋਂ: ਵਿਜੇ ਸੱਭਰਵਾਲ ਨਾਭਾ ਜੀ ਨੂੰ ਰਾਸ਼ਟਰੀ ਸਯੁੰਕਤ ਮੰਤਰੀ ਭਾਵਾਧਸ ਭਾਰਤ ਨਿਯੁਕਤ ਕੀਤਾ ਗਿਆ

ਮੱਖੂ / ਧਰਮਕੋਟ  ,ਜੂਨ 19 (ਮਨੋਜ ਕੁਮਾਰ ਨਿੱਕੂ )ਅੱਜ ਨਾਭਾ ਸ਼ਹਿਰ ਜਿਲਾ ਪਟਿਆਲਾ ਵਿਖੇ ,ਰਾਸ਼ਟਰੀ ਮੁੱਖ ਸਚਾਲਕ ਵੀਰ ਓ, ਪੀ ਭੱਟੀ ਜੀ, ਭਾਰਤੀਏ ਵਾਲਮੀਕੀ ਧਰਮ ਸਮਾਜ ਰਜਿ:ਭਾਵਾਧਸ ਵੱਲੋ,ਵਿਜੇ ਸੱਭਰਵਾਲ ਨਾਭਾ ਜੀ ਨੂੰ ਰਾਸ਼ਟਰੀ ਸਯੁੰਕਤ ਮੰਤਰੀ ਭਾਵਾਧਸ ਭਾਰਤ ਨਿਯੁਕਤ ਕੀਤਾ ਗਿਆ
ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਮੁੱਖ ਸਚਾਲਕ ਵੀਰ ਓ, ਪੀ ਭੱਟੀ ਜੀ ਨੇ ਕਿਹਾ ਕਿ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ , ਕੁਰੀਤੀਆਂ ਨੂੰ ਬੰਦ ਕਰਨਾ ਹੈ ਤੇ ਚੰੰਗੇ ਸਮਾਜ ਦੀ ਸਿਰਜਣਾ ਕਰਨਾ ਅਤੇ ਸਮਾਜ ਵਿੱਚ ਗਰੀਬ ਬੱਚਿਆਂ ਨੂੰ ਪੜ੍ਹਾਈ ਲਈ ਮੁਫਤ ਕਿਤਾਬਾਂ ਦੇਣੀਆ ਤੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਜਾਵੇਗੀ ,ਇਸੇ ਤਰ੍ਹਾਂ ਹੋਰ ਵੀ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਣਗੇ ਤੇ ਮੋਦੀ ਸਰਕਾਰ ਨੇ ਜੋ ਅਗਨੀਪਥ ਕਾਨੂੰਨ ਬਣਾਇਆ ਹੈ ਉਹ ਬਿਲਕੁਲ ਗਲਤ ਹੈ ਅਤੇ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ ,ਇਸ ਮੌਕੇ ਮਾਸਟਰ ਰਾਸ਼ਟਰੀ ਮਹਾ ਮੰਤਰੀ ਵੀਰ ਚੇਤਨ ਜੀ,ਵੀਰ ਮਲਕੀਤ ਸਿੰਘ ਮੰਡ ਸਰਾਲੀ ਮੰਡ ਪੱਟੀ, ਪੰਜਾਬ ਪ੍ਰਧਾਨ,ਵੀਰ ਪ੍ਕਾਸ਼ ਚੰਦ ਵਾਇਸ ਪ੍ਧਾਨ,ਰਾਜ ਕੁਮਾਰ ਮੱਖੂ ਉਪ ਪ੍ਰਧਾਨ ਪੰਜਾਬ,ਤਰਸੇਮ ਸਿੰਘ ਕਲੋਨੀ ਸੈਕਟਰੀ ਪੰਜਾਬ ,ਮਹਿਲਾ ਵਿੰਗ  ਜ਼ਿਲ੍ਹਾ ਪ੍ਰਧਾਨ ਪਰੀਤ ਗਿੱਲ ਫ਼ਰੀਦਕੋਟ,ਅਨੀਲ ਸਭਰਵਾਲ ਨਾਭਾ,ਸੁਖਵਿੰਦਰ ਸਿੰਘ ਖਜਾਨਚੀ ਪੰਜਾਬ,ਬਲਜੀਤ ਸਿੰਘ ਖੁੱਲਰ ਫਿਰੋਜ਼ਪੁਰ ਦਿਹਾਤੀ ਪ੍ਧਾਨ ,ਨਿਰਮਲ ਮੈਬਰ ਪੰਚਾਇਤ ਭਾਵਾਧਸ, ਐਡਵੋਕੇਟ ਗੁਰਪ੍ਰੀਤ ਸਿੰਘ ਲਵਲੀ  ਗੁਰਬਚਨ ਸਿੰਘ ਸਿੱਧੂ, ਗੰਗਾ ਰਾਮ ਜੀ ,ਅਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਖੁਸ਼ਦੀਪ ਸਿੰਘ ਅਨੀਲ ਸਭਰਵਾਲ ਨਾਭਾ ,ਨਿਰਮਲ ਨੰਬਰ ਪੰਚਾਇਤ ਭਾਵਾਧਸ ,ਅਸ਼ਵਨੀ ਕੁਮਾਰ ਫਿਰੋਜਪੁਰ ,ਵੈਦ ਰਜਿੰਦਰ ਸਿੰਘ ਪ੍ਧਾਨ,ਸੁਧੀਰ ਕੁਮਾਰ ਕਨਾਲ ਕਲੋਨੀ ਮੱਖੂ ਸ਼ਹਿਰੀ ਪ੍ਰਧਾਨ ,ਅਮਿਤ ਕੁਮਾਰ ਜਿਲਾ ਬਲਾਕ ਪ੍ਰਧਾਨ ,ਸ਼ੰਮੀ ਬਲਾਕ ਪ੍ਰਧਾਨ ਵਾਈਸ ਲਵਪ੍ਰੀਤ ਸਿੰਘ ਸੈਕਟਰੀ ਬਲਾਕ ਮੱਖੂ, ਸੁਨੀਲ ਕੁਮਾਰ ਪ੍ਧਾਨ, ਸੇਮ ਮੱਖੂ ਪ੍ਰਧਾਨ, ਕੇਵਲ ਕਿ੍ਸ਼ਨ ਲਾਡੀ ਪ੍ਧਾਨ, ਸਾਜਨ ਸਿਕਰੀ, ਪਿੰਸ  ਪ੍ਧਾਨ ਹਲਵਾਈ ਸੰਨੀ ਕੁਮਾਰ ਜੁਆਇੰਟ ਸੈਕਟਰੀ ਮੱਖੂ ਪ੍ਰਧਾਨ ,ਤੇ ਹੋਰ ਵੀ ਮੈਂਬਰ ਹਾਜਰ ਸਨ

Demolition at Ludhiana Railway Station

ਲੁਧਿਆਣਾ ਰੇਲਵੇ ਸਟੇਸ਼ਨ ਉੱਪਰ ਭੰਨਤੋੜ .. ਅਗਨੀਪੰਥ ਭਾਰਤੀ ਯੋਜਨਾ ਨੂੰ ਲੈ ਕੇ ਨੌਜਵਾਨਾਂ ਵੱਲੋਂ ਪ੍ਰਦਰਸ਼ਨ  .. ਲੁਧਿਆਣੇ ਅੰਦਰ ਦਹਿਸ਼ਤ ਵਾਲਾ ਮਾਹੌਲ .. ਪੱਤਰਕਾਰ ਕੌਸ਼ਲ ਮੱਲਾ ਦੀ ਵਿਸ਼ੇਸ਼ ਰਿਪੋਰਟ  

Demolition at Ludhiana Railway Station .. Demonstration by youth over Agnipanth Bharti Yojana .. Atmosphere of Terror in Ludhiana .. Special Report by Journalist Kaushal Malla ..

 

ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ (ਰਜਿ.) ਪੰਜਾਬ ਵੱਲੋਂ 51ਵਾਂ ਸ਼ਾਨਦਾਰ ਕਵੀ ਦਰਬਾਰ ਕਰਵਾਇਆ

ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ (ਰਜਿ.) ਪੰਜਾਬ ਵੱਲੋਂ ਚੇਅਰਮੈਨ ਸ. ਗੁਰਵੇਲ ਕੋਹਾਲ਼ਵੀ, ਪ੍ਰਧਾਨ ਕੁਲਵਿੰਦਰ ਕੋਮਲ ਦੁਬਈ ਤੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਬੀਰ ਇੰਦਰ ਸਰਾਂ ਦੀ ਯੋਗ ਰਹਿਨੁਮਾਈ ਹੇਠ ਸ਼ਹੀਦਾਂ ਦੀ ਧਰਤੀ ਖਟਕੜ-ਕਲਾਂ (ਬੰਗਾ), ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ(ਨਵਾਂ ਸ਼ਹਿਰ) ਵਿਖੇ 51ਵਾਂ ਕਵੀ ਦਰਬਾਰ ਅਤੇ ਪੁਸਤਕ ਲੋਕ-ਅਰਪਣ ਸਮਾਰੋਹ ਕਰਵਾਇਆ ਗਿਆ । ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਸਿੱਧ ਸ਼੍ਰੋਮਣੀ ਕਵੀ ਡਾ. ਹਰੀ ਸਿੰਘ ਜਾਚਕ ਅਤੇ ਵਿਸ਼ੇਸ਼ ਮਹਿਮਾਨ ਨਿਰਮਲ ਕੌਰ ਕੋਟਲਾ, ਰਾਜ ਕਲਾਨੌਰ ਅਤੇ ਸ਼ਿੰਗਾਰਾਂ ਸਿੰਘ ਸਨ ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਰਵਨਜੋਤ ਕੌਰ ਰਾਵੀ ਸਿੱਧੂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹਾਜ਼ਰ ਕਵੀ ਸਹਿਬਾਨ ਨੂੰ 'ਜੀਓ ਆਇਆਂ' ਆਖਿਆ । ਇਸ ਸਮਾਰੋਹ ਦੌਰਾਨ ਰਵਨਜੋਤ ਕੌਰ ਰਾਵੀ ਸਿੱਧੂ ਦੀਆਂ ਦੋ ਪੁਸਤਕਾਂ ‘ ਸਹਿਕਦੀ ਵਿਰਾਸਤ ’ ਅਤੇ ‘ ਸਬਰ ’ ਲੋਕ-ਅਰਪਣ ਕੀਤੀਆਂ ਗਈਆਂ । ਸੀਨੀਅਰ ਮੀਤ ਪ੍ਰਧਾਨ ਪ੍ਰੋ. ਬੀਰ ਇੰਦਰ ਸਰਾਂ ਨੇ ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ(ਰਜਿ.) ਪੰਜਾਬ ਵੱਲੋਂ ਇੱਕ ਸਾਲ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ । ਮੰਚ ਸੰਚਾਲਨ ਚੇਅਰਮੈਨ ਗੁਰਵੇਲ ਕੋਹਾਲਵੀ ਨੇ ਬਾਖੂਬੀ ਢੰਗ ਨਾਲ ਕੀਤਾ ਅਤੇ ਆਪਣੀਆਂ ਰਚਨਾਵਾਂ ਦੀ ਬਾਕਮਾਲ ਪੇਸ਼ਕਾਰੀ ਵੀ ਕੀਤੀ । ਇਸ ਮੌਕੇ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੇ ਜਸਵੀਰ ਫ਼ੀਰਾ, ਸਿਕੰਦਰ ਚੰਦਭਾਨ ਅਤੇ ਸੁਖਜਿੰਦਰ ਮੁਹਾਰ ਦੇ ਸਹਿਯੋਗ ਨਾਲ ਪ੍ਰੋ. ਬੀਰ ਇੰਦਰ ਸਰਾਂ ਦੁਆਰਾ ਸੰਪਾਦਿਤ ਪੁਸਤਕ ‘ ਕਲਮਾਂ ਦੇ ਰੰਗ ’ ਡਾ. ਹਰੀ ਸਿੰਘ ਜਾਚਕ, ਗੁਰਵੇਲ ਕੋਹਾਲਵੀ, ਰਾਵੀ ਸਿੱਧੂ ਅਤੇ ਬਲਬੀਰ ਕੌਰ ਬੱਬੂ ਸੈਣੀ ਨੂੰ ਭੇਂਟ ਕੀਤੀ ਗਈ । ਰਾਵੀ ਸਿੱਧੂ ਨੂੰ ਪੁਸਤਕ ਰਿਲੀਜ਼ ਅਤੇ ਵਧੀਆ ਪ੍ਰਬੰਧ ਲਈ ਚੇਅਰਮੈਨ ਗੁਰਵੇਲ ਕੋਹਾਲਵੀ ਨੇ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ।
ਇਸ ਮੌਕੇ ਮੁੱਖ ਮਹਿਮਾਨ ਡਾ. ਹਰੀ ਸਿੰਘ ਜਾਚਕ ਅਤੇ ਵਿਸ਼ੇਸ਼ ਮਹਿਮਾਨ ਨਿਰਮਲ ਕੌਰ ਕੋਟਲਾ, ਰਾਜ ਕਲਾਨੌਰ ਅਤੇ ਸ਼ਿੰਗਾਰਾਂ ਸਿੰਘ, ਚੇਅਰਮੈਨ ਗੁਰਵੇਲ ਕੋਹਾਲਵੀ, ਸੀਨੀਅਰ ਮੀਤ ਪ੍ਰਧਾਨ ਪ੍ਰੋ. ਬੀਰ ਇੰਦਰ ਸਰਾਂ, ਮਨਜੀਤ ਕੌਰ ਬੋਲਾ, ਰਜਨੀ ਸ਼ਰਮਾ, ਬਲਬੀਰ ਕੌਰ ਬੱਬੂ ਸੈਣੀ, ਜਸਪ੍ਰੀਤ ਕੌਰ, ਕਮਲਜੀਤ ਸਿੰਘ, ਬੇਅੰਤ ਸਿੰਘ, ਸੁਖਜਿੰਦਰ ਸਿੰਘ, ਸਿਕੰਦਰ ਚੰਦਭਾਨ, ਸੁਖਜਿੰਦਰ ਮੁਹਾਰ, ਜਸਵੀਰ ਫ਼ੀਰਾ, ਆਕਾਸ਼ਦੀਪ ਸਮਾਘ, ਰਵਿੰਦਰ ਲਾਲਪੁਰੀ, ਬੂਟਾ ਕਾਹਨੇ ਕੇ, ਜਸਪ੍ਰੀਤ ਸਿੰਘ ਜੱਸੀ, ਨੂਰ ਨਵਨੂਰ, ਪਰਮਪ੍ਰੀਤ ਮੁਕਤਸਰ ਆਦਿ ਨੇ ਵਿਸ਼ੇ ਨਾਲ ਸਬੰਧਤ ਆਪਣੀਆਂ ਰਚਨਾਵਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ । ਸਾਰੇ ਹਾਜ਼ਰ ਕਵੀ ਸਾਹਿਬਾਨ ਨੂੰ ਸ਼ਾਨਦਾਰ ਸਨਮਾਨ ਪੱਤਰ ਵੀ ਜਾਰੀ ਕੀਤੇ ਜਾਣਗੇ । ਅੰਤ ਵਿੱਚ ਪ੍ਰੋਗਰਾਮ ਪ੍ਰਬੰਧਕ ਰਵਨਜੋਤ ਕੌਰ ਰਾਵੀ ਸਿੱਧੂ ਨੇ ਮੁੱਖ ਮਹਿਮਾਨ , ਵਿਸ਼ੇਸ਼ ਮਹਿਮਾਨਾਂ ਅਤੇ ਕਵੀ ਸਾਹਿਬਾਨ ਦਾ ਧੰਨਵਾਦ ਕੀਤਾ ।  

-ਪ੍ਰੋ. ਬੀਰ ਇੰਦਰ ਸਰਾਂ (ਸੰਪਾਦਕ, ਸੀਨੀਅਰ ਮੀਤ ਪ੍ਰਧਾਨ, ਪ੍ਰੈਸ ਸਕੱਤਰ, ਮੀਡੀਆ ਇੰਚਾਰਜ ਅਤੇ ਸਹਿ-ਪ੍ਰਬੰਧਕ) ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ/ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ

ਸੰਗਰੂਰ ਜ਼ਿਮਨੀ ਚੋਣਾ ਆਪ ਪਾਰਟੀ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰੇਗੀ ਆਪ ਆਗੂ

ਧਰਮਕੋਟ 18 ਜੂਨ (ਮਨੋਜ ਕੁਮਾਰ ਨਿੱਕੂ)  ਆਪ ਪਾਰਟੀ ਦੇ ਆਗੂ  ਕਾਕੂ ਨੋਹਰੀਆ, ਇਸ਼ੂ ਅਰੋੜਾ, ਲਛਮਣ ਸਿੰਘ ਸਿੱਧੂ,ਪਵਨ ਰੇਲੀਆ ਫਿਰੋਜ਼ਪੁਰ ਦੀ ਅਵਾਜ਼ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੰਗਰੂਰ ਵਿੱਚ ਜੋ ਜ਼ਿਮਨੀ ਚੋਣਾਂ ਹੋਣਗੀਆਂ ਇਨ੍ਹਾਂ ਚੋਣਾਂ ਵਿੱਚ ਆਪ ਪਾਰਟੀ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ। ਇਸ ਸਮੇਂ ਗੱਲਬਾਤ ਦੌਰਾਨ ਕਾਕੂ ਨੋਹਰੀਆ, ਲਛਮਣ ਸਿੰਘ ਸਿੱਧੂ ਇਸ਼ੂ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਬਦਲਾਅ ਲਿਆਉਣ ਲਈ ਜੋ ਆਪ ਪਾਰਟੀ ਨੂੰ ਵੋਟਾਂ ਪਾਈਆਂ ਸਨ ਅਤੇ ਜੋ ਵਾਅਦੇ ਆਪ ਪਾਰਟੀ ਵੱਲੋਂ ਪੰਜਾਬ ਵਾਸੀਆਂ ਨਾਲ ਕੀਤੇ ਗਏ ਸਨ ਉਨ੍ਹਾਂ ਨੂੰ ਆਪ ਪਾਰਟੀ ਵੱਲੋਂ ਨਿਭਾਇਆ ਜਾ ਰਿਹਾ ਹੈ‌ ਉਨ੍ਹਾਂ ਦੱਸਿਆ ਕਿ ਆਪ ਪਾਰਟੀ ਦੀ ਸਰਕਾਰ ਦੀ ਪਿਛਲੇ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਲੋਕ ਬੇਹੱਦ ਖ਼ੁਸ਼ ਹਨ ਅਤੇ ਆਮ ਲੋਕਾਂ ਨੂੰ ਪੰਜਾਬ ਵਿੱਚ ਆ ਰਿਹਾ ਬਦਲਾਅ ਸਪੱਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਵਿੱਚ ਆਪ ਪਾਰਟੀ ਦਾ ਝੰਡਾ ਫਿਰ ਤੋਂ ਬੁਲੰਦ ਹੋਵੇਗਾ ਅਤੇ ਆਪ ਪਾਰਟੀ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ ।

ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਮੋਗਾ ਦੀਆਂ ਜਥੇਬੰਦੀਆਂ ਵੱਲੋਂ ਮੂੰਗੀ ਅਤੇ ਮੱਕੀ ਦੀ ਐਮ ਐਸ ਪੀ ਨੂੰ ਯਕੀਨੀ ਬਣਾਉਣ ਲਈ  ਐਸ ਡੀ ਐਮ ਧਰਮਕੋਟ ਨੂੰ ਦਿੱਤਾ ਮੰਗ ਪੱਤਰ

ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਫੌਰੀ ਕਰੇ ਹੱਲ-ਸੁੱਖ ਗਿੱਲ ਜਿਲ੍ਹਾ ਪ੍ਰਧਾਨ
ਧਰਮਕੋਟ /ਮੋਗਾ ,18 ਜੂਨ (ਮਨੋਜ ਕੁਮਾਰ ਨਿੱਕੂ )ਅੱਜ ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਮੋਗਾ ਦੀਆਂ ਜਥੇਬੰਦੀਆਂ ਵੱਲੋਂ ਮੂੰਗੀ ਅਤੇ ਮੱਕੀ ਦੀ ਐਮ ਐਸ ਪੀ ਨੂੰ ਯਕੀਨੀ ਬਣਾਉਣ ਲਈ ਐਸ ਡੀ ਐਮ ਧਰਮਕੋਟ ਨੂੰ ਮੰਗ ਪੱਤਰ ਪੱਤਰ ਦਿੱਤਾ ਗਿਆ,ਇਸ ਮੌਕੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਜਿਲ੍ਹਾ ਪ੍ਰਧਾਨ ਯੂਥ ਵਿੰਗ ਬੀਕੇਯੂ ਪੰਜਾਬ ਅਤੇ ਸੂਰਤ ਸਿੰਘ ਕਾਮਰੇਡ ਨੇ ਬੋਲਦਿ ਆਂ ਕਿਹਾ ਕੇ ਅਸੀ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਦਾ ਤੁਰੰਤ ਹੱਲ ਕਰਨ ਲਈ ਹੇਠ ਲਿਖੀਆਂ ਮੰਗਾਂ ਨੂੰ ਫੌਰੀ ਹੱਲ ਕਰਨ ਦੀ ਮੰਗ ਕਰਦੇ ਹਾਂ।
1.ਪੰਜਾਬ ਸਰਕਾਰ ਵਲੋਂ ਮੂੰਗੀ ਦੀ ਖਰੀਦ ਕਰਨ ਦੇ ਐਲਾਨ ਨੂੰ ਮੰਡੀਆਂ ਵਿੱਚ ਕੇਂਦਰ ਵਲੋਂ ਨਿਰਧਾਰਤ ਐਮ ਐਸ ਪੀ ਅਨੁਸਾਰ ਖਰੀਦ ਕਰਕੇ ਅਮਲੀ ਜਾਮਾ ਪਹਿਨਾਇਆ ਜਾਵੇ।
2.ਮੂੰਗੀ ਦੀ ਖਰੀਦ ਸਬੰਧੀ  ਫ਼ਰਦ, ਏਕੜ ਪ੍ਰਤੀ 5 ਕੁਇੰਟਲ ਕੋਟਾ ਫਿਕਸ ਕਰਨ ਸਮੇਤ ਲਾਈਆਂ ਕਿਸਾਨ ਮਾਰੂ ਬੇਲੋੜੀਆਂ ਸ਼ਰਤਾਂ ਫੌਰੀ ਹਟਾ ਕੇ ਦਾਣਾ ਦਾਣਾ ਖਰੀਦਿਆ ਜਾਣਾ ਯਕੀਨੀ ਬਣਾਇਆ ਜਾਵੇ।
3.ਮੱਕੀ ਕਾਸ਼ਤਕਾਰਾਂ ਦੀ ਫ਼ਸਲ ਨੂੰ ਐਮ ਐਸ ਪੀ ਤੇ ਖਰੀਦ ਦੀ ਗਾਰੰਟੀ ਕੀਤੀ ਜਾਵੇ।
4.ਪੰਜਾਬ ਦੇ ਸਾਰੇ ਇਲਾਕਿਆਂ ਵਿਚ ਸੂਏ, ਕੱਸੀਆਂ ਅਤੇ ਰਜਬਾਹਿਆਂ ਨੂੰ ਸੁਚਾਰੂ ਢੰਗ ਨਾਲ ਪਾਣੀ ਛੱਡ ਕੇ ਤੁਰੰਤ ਚਲਾਇਆ ਜਾਵੇ।ਹਰ ਇਲਾਕੇ ਨੂੰ ਬੱਣਦਾ ਨਹਿਰੀ ਪਾਣੀ ਦੇਣ ਦੀ ਵਿਵਸਥਾ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।
       ਪੰਜਾਬ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਦੇ ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਉਪਰੋਕਤ ਮੰਗਾਂ ਨੂੰ ਪੂਰਾ ਕਰਨਾ ਬੇਹੱਦ ਜ਼ਰੂਰੀ ਹੈ ਨਹੀ ਤਾਂ ਸਰਕਾਰ ਦੇ ਫ਼ਸਲੀ ਵਿਭਿੰਨਤਾ ਦੇ ਦਾਅਵਿਆਂ ਦੀ ਭਰੋਸੇਯੋਗਤਾ ਉੱਪਰ ਗੰਭੀਰ ਸਵਾਲ ਖੜੇ ਹੋ ਜਾਣਗੇ। ਉਮੀਦ ਹੈ ਪੰਜਾਬ ਸਰਕਾਰ ਤੁਰੰਤ ਧਿਆਨ ਦੇ ਕੇ ਉਪਰੋਕਤ ਮੰਗਾਂ ਨੂੰ ਹੱਲ ਕਰੇਗੀ,ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਚ ਸ਼ਾਮਲ ਜਥੇਬੰਦੀਆਂ ਦੇ ਆਗੂ ਸੁੱਖਾ ਸਿੰਘ ਵਿਰਕ,ਜਥੇਦਾਰ ਸਤਨਾਮ ਸਿੰਘ ਲੋਹਗੜ੍ਹ,ਫਤਿਹ ਸਿੰਘ ਭਿੰਡਰ,ਰਛਪਾਲ ਸਿੰਘ ਭਿੰਡਰ,ਜਰਨੈਲ ਸਿੰਘ ਲੋਹਗੜ੍ਹ,ਅਵਤਾਰ ਸਿੰਘ ਸੈਦਮੁਹੰਮਦ,ਜਰਨੈਲ ਸਿੰਘ ਕੋਟ ਈਸੇ ਖਾਂ,ਗੁਰਦਿਆਲ ਸਿੰਘ ਘਾਲੀ ਆਦਿ ਕਿਸਾਨ ਹਾਜਰ ਸਨ!

ਪਿਤਾ ਦਿਵਸ 'ਤੇ ਵਿਸ਼ੇਸ਼ ✍️  ਸ. ਸੁਖਚੈਨ ਸਿੰਘ ਕੁਰੜ

ਦੁਨੀਆਂਦਾਰੀ ਜਿਵੇਂ-ਜਿਵੇਂ ਤਰੱਕੀਆਂ ਦੇ ਦੌਰ 'ਚ ਪੈਸੇ ਦੀ ਦੌੜ 'ਚ ਅੱਗੇ ਲੱਗੀ ਹੋਈ ਹੈ,ਉੱਥੇ ਰਿਸ਼ਤਿਆਂ ਨੂੰ ਜਿਊਣ ਤੇ ਨਿਭਾਉਣ 'ਚ ਪਿੱਛੇ ਹੁੰਦੀਂ ਜਾ ਰਹੀ ਹੈ। ਕੁੱਝ ਰਿਸ਼ਤੇ ਖ਼ੂਨ ਨਾਲ਼ ਸਿੰਜੇ ਹੁੰਦੇ ਹਨ, ਕੁੱਝ ਰਿਸ਼ਤੇ ਭਾਵਨਾਵਾਂ ਨਾਲ਼ ਜਿਉਂਦੇ-ਵੱਸਦੇ ਰਹਿੰਦੇ ਹਨ। ਰਿਸ਼ਤਿਆਂ ਨੂੰ ਨਿਭਾਉਣ ਦੀ ਆਪਣੀ ਦੁਨੀਆਂ ਤੇ ਆਪੋ ਆਪਣਾ ਢੰਗ ਹੁੰਦਾ। ਹਰ ਇਨਸਾਨ ਦਾ ਇਹ ਧਰਤੀ 'ਤੇ ਆਉਣ ਦਾ ਸਬੱਬ ਮਾਂ-ਪਿਓ ਦੇ ਰਿਸ਼ਤੇ ਨਾਲ਼ ਹੀ ਹੁੰਦਾ। ਸੁਭਾਵਿਕ ਹੈ ਇਹ ਦੋਵੇਂ ਰਿਸ਼ਤੇ ਹਰ ਇੱਕਨਸਾਨ ਲਈ ਰੱਬ ਦਾ ਰੂਪ ਹੀ ਹੋਣਗੇ। ਇਹਨਾਂ ਦੋਵਾਂ ਰਿਸ਼ਤਿਆਂ ਦੇ ਦਿੱਤੇ ਮਹੌਲ 'ਤੇ ਹੀ ਅੱਗੇ ਹੋਰ ਪਿਆਰੇ ਰਿਸ਼ਤਿਆਂ ਦੀ ਦੁਨੀਆਂ ਬਣਦੀ ਹੈ। ਵਿਸ਼ਵ ਪੱਧਰ 'ਤੇ ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਹੁਣ ਰਿਸ਼ਤਿਆਂ ਨੂੰ ਨਿਭਾਉਣ ਲਈ ਜਾਂ ਇਹ ਕਹਿ ਲਓ ਕਿ ਰਿਸ਼ਤਿਆਂ 'ਤੇ ਆਪਣਾ ਹੱਕ ਦਿਖਾਉਣ ਲਈ ਕੁੱਝ ਦਿਨ ਮਿਥ ਲਏ ਗਏ ਹਨ। ਹਰ ਰਿਸ਼ਤੇ ਨੂੰ ਸਾਲ 'ਚ ਇੱਕ ਵਿਸ਼ੇਸ਼ ਦਿਨ ਦੇਕੇ ਮਨਾਉਣ ਦੀ ਰਵਾਇਤ ਚੱਲ ਰਹੀ ਹੈ। ਹਰ ਮੁਲਕ ਦੀ ਆਪਣੀ ਜੀਵਨ ਜਾਚ ਹੁੰਦੀ ਹੈ, ਕਿਸੇ ਮੁਲਕ ਦੇ ਸੱਭਿਆਚਾਰ ਵਿੱਚ,ਕਿਰਤ ਦੇ ਹੁਨਰ ਤੇ ਵਕਤ ਦੀ ਕਦਰ ਨੇ ਇਹ ਵਿਸ਼ੇਸ਼ ਦਿਨ ਮਨਾਉਣ ਦੀ ਰਵਾਇਤ ਨੂੰ ਅਪਣਾ ਲਿਆ। ਹੌਲ਼ੀ ਹੌਲ਼ੀ ਵੱਖੋ-ਵੱਖ ਮੁਲਕਾਂ ਵਿੱਚ ਇਸ ਤਰ੍ਹਾਂ ਵਿਸ਼ੇਸ਼ ਦਿਹਾੜੇ ਮਨਾਉਣ ਦੀ ਇੱਕ ਪਿਰਤ ਪੈ ਗਈ। ਗੱਲ ਅੱਜ ਦੀ ਕਰੀਏ ਅੱਜ ਪਿਤਾ ਦਿਵਸ ਮਨਾਇਆ ਜਾ ਰਿਹਾ। ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਕੀ ਇਹ ਦਿਨ ਮਨਾਉਣਾ ਚਾਹੀਦਾ ? ਕੀ ਇੱਕ ਦਿਨ ਹੀ ਆਪਣੇ ਪਿਤਾ ਲਈ ਪਿਆਰ ਦਾ ਦਿਨ ਹੁੰਦਾ ? ਕੀ ਸਿਰਫ ਅਸੀਂ ਦਿਖਾਵਾ ਕਰਨ ਲਈ ਹੀ ਤਾਂ ਨਹੀਂ ਇਹ ਦਿਨ ਮਨਾ ਰਹੇ ? ਜੇ ਆਪਾਂ ਸਾਰੇ ਪੰਜਾਬ ਦੀ ਧਰਤੀ ਨਾਲ਼ ਜੁੜੇ ਹੋਏ ਹਾਂ ਤਾਂ ਅਜਿਹੇ ਸਵਾਲ ਮਨ 'ਚ ਆਉਣੇ ਸੁਭਾਵਿਕ ਹੀ ਨੇ ਕਿਉਂਕਿ ਸਾਡੇ ਮੁਲਕ ਦੀ ਜੀਵਨ ਜਾਚ ਵੱਖਰੀ ਹੈ। ਸਾਡੇ ਰਿਸ਼ਤੇ ਮਾਂ ਦੀ ਕੁੱਖ 'ਚੋਂ,ਪਿਤਾ ਦੀ ਗੁੜ੍ਹਤੀ ਨਾਲ਼ ਅੱਗੇ ਤੁਰਦੇ ਹੋਏ,ਦਾਦਾ-ਦਾਦੀ ਦੀਆਂ ਬਾਤਾਂ ਸੁਣਦੇ, ਭੈਣਾਂ ਦੀਆਂ ਘੋੜੀਆਂ ਦਾ ਮਾਣ ਵਧਾਉਂਦੇ, ਭਰਾਵਾਂ ਦੇ ਲਲਕਾਰਿਆਂ 'ਤੇ ਭੰਗੜੇ ਪਾਉਂਦੇ, ਆਪੋ-ਆਪਣੇ ਹਮਸਫ਼ਰ ਨਾਲ਼ ਸਾਥ ਨਿਭਾਉਂਦੇ ਹੋਏ, ਬੱਚਿਆਂ ਨਾਲ਼ ਬੱਚੇ ਬਣਕੇ ਸ਼ਮਸ਼ਾਨ ਘਾਟ ਤੱਕ ਨਿਭਦੇ ਹਨ। ਬੇਸ਼ੱਕ ਸਮੇਂ ਦੀ ਦੌੜ 'ਚ ਰਿਸ਼ਤਿਆਂ ਨੂੰ ਨਿਭਾਉਣ ਦਾ ਢੰਗ ਬਦਲ ਜ਼ਰੂਰ ਗਿਆ ਪਰ ਮਾਂ-ਪਿਓ ਤੋਂ ਸਾਡੇ ਰਿਸ਼ਤੇ ਹਜੇ ਆਕੀ ਨਹੀਂ ਹੋਏ। ਅਸੀਂ ਦੁਆ ਕਰਦੇ ਹਾਂ ਕਿ ਇੰਝ ਕਦੇ ਹੋਵੇ ਵੀ ਨਾ। ਬਾਪ ਹੋਣਾ,ਬਾਬਲ ਹੋਣਾ ਸੌਖੀ ਗੱਲ ਨਹੀਂ,ਬੱਚੇ ਦਾ ਮਾਂ ਦੀ ਕੁੱਖ ਤੋਂ ਬਾਹਰ ਆ ਕੇ ਸਾਹ ਲੈਣਾ,ਪਿਤਾ ਦੀਆਂ ਜੁੰਮੇਵਾਰੀਆਂ ਅਤੇ ਮਾਣ ਨੂੰ ਦੁੱਗਣਾ ਕਰ ਦਿੰਦਾ।
ਜੇ ਮਾਂ ਦਾ ਰਿਸ਼ਤਾ ਠੰਢੀ ਛਾਂ ਹੈ,
ਪਿਤਾ ਨੇ ਜੜ੍ਹਾਂ ਲਾਈਆਂ ਉਹ ਵੀ ਤਾਂ ਹੈ।
ਸਾਇਦ ਸਭ ਨੇ ਕਿਤੇ ਇਹ ਜ਼ਰੂਰ ਪੜ੍ਹਿਆ-ਸੁਣਿਆ ਹੋਵੇਗਾ ਕਿ ਜਦ ਜਵਾਨ ਪੁੱਤ ਕਮਾ ਕੇ ਸਾਮੀਂ ਘਰ ਵਾਪਸ ਆਉਦਾ ਏ ਤਾਂ ਬਾਪ ਪੁੱਛਦਾ ਏ, "ਪੁੱਤਰਾ ਅੱਜ ਕੀ ਕਮਾਇਆ ?" ਬੇਟਾ ਪੁੱਛਦਾ ਹੈ, "ਬਾਪੂ ਮੈਨੂੰ ਖਾਣ ਨੂੰ ਕੀ ਲਿਆਇਆਂ ?" ਮਾਂ ਪੁੱਛਦੀ ਹੈ, "ਬੇਟਾ ਅੱਜ ਕੀ ਖਾਇਆ ?" ਤੇ ਪਤਨੀ ਪੁੱਛਦੀ ਹੈ, "ਅੱਜ ਕਿੰਨਾ ਕੁ ਬਚਾਇਆ ?"
ਇੱਥੋਂ ਅਸੀਂ ਮਾਂ ਦੀ ਮਮਤਾ ਤੇ ਮੋਹ ਨੂੰ ਤਾਂ ਸਜਦਾ ਕਰਦੇ ਹੀ ਹਾਂ ਪਰ ਕਿਤੇ ਨਾ ਕਿਤੇ ਬਾਪ ਨੂੰ ਕਮਾਈ ਵਾਲ਼ੀ ਗੱਲ ਕਰਕੇ ਆਮ ਸਾਧਾਰਨ ਨਜ਼ਰੀਏ ਤੋਂ ਪੜ੍ਹ-ਸੁਣ ਕੇ ਘੱਟ ਮਹੱਤਵ ਦਿੰਦੇ ਹਾਂ। ਅਸਲ 'ਚ ਇੱਥੇ ਹੀ ਤਾਂ ਲੋੜ ਹੈ ਸਮਝਣ ਦੀ, ਮਹਿਸੂਸ ਕਰਨ ਦੀ, ਮੇਰਾ ਮਤਲਬ,ਜਦ ਬਾਪ ਪੁੱਛਦਾ ਹੈ, "ਪੁੱਤਰਾ ਅੱਜ ਕੀ ਕਮਾਇਆ ?" ਤਾਂ ਇਸ ਪਿੱਛੇ ਉਹਦਾ ਕੋਈ ਨਿੱਜ ਜਾਂ ਸੁਆਰਥ ਨਹੀਂ ਹੁੰਦਾ ਸਗੋ ਉਹ ਚਾਹੁੰਦਾ ਹੈ ਕਿ ਮੇਰਾ ਪੁੱਤਰ ਆਪਣੇ ਪੈਰਾਂ 'ਤੇ ਖਲੋਵੇ, ਆਪ ਆਪਣੀ ਮਿਹਨਤ ਨਾਲ਼ ਕਮਾਉਣ ਯੋਗ ਹੋਵੇ। ਸਾਰੀ ਜ਼ਿੰਦਗੀ ਆਪਣੇ ਹੱਕ ਦੀ ਕਮਾ ਕੇ ਸਿਰ ਉੱਚਾ ਕਰਕੇ ਜ਼ਿੰਦਗੀ ਮਾਣੇ।
ਮਾਂ ਬਾਰੇ ਲਿਖਿਆ ਬਹੁਤ ਕੁੱਝ ਮਿਲ਼ ਜਾਂਦਾ ਕਵਿਤਾਵਾਂ, ਗੀਤ, ਨਾਟਕ,ਨਾਵਲ, ਕਹਾਣੀਆਂ, ਫਿਲਮਾਂ ਆਦਿ। ਪਤਾ ਨਹੀਂ ਕਿਉਂ ਪਿਤਾ ਦਾ ਰਿਸ਼ਤਾ ਇਸ ਪੱਖੋਂ ਕਿਤੇ ਨਾ ਕਿਤੇ ਥੋੜਾ ਨਜ਼ਰ-ਅੰਦਾਜ਼ ਹੋ ਜਾਂਦਾ। ਅਸਲ 'ਚ ਪਿਤਾ ਬਾਰੇ ਕੁੱਝ ਲਿਖਣਾ ਉਦੋਂ ਹੀ ਸੰਭਵ ਹੋ ਸਕਦਾ ਜਦ ਕਲਮ ਜ਼ੁੰਮੇਵਾਰੀਆਂ ਸਮਝਦੀ ਤੇ ਨਿਭਾਉਂਦੀ ਹੋਈ ਚੱਲੇ। ਮਾਂ ਬਾਰੇ ਤਾਂ ਮਮਤਾ ਦਾ ਭਾਵ ਹੀ ਸੁਤੇ ਸੁਭਾਅ ਲਿਖਵਾ ਦਿੰਦਾ। ਪਿਤਾ ਦੀ ਘੂਰੀ ਨੂੰ ਸਮਝਕੇ ਜਦੋਂ ਅਸੀਂ ਮਾਣ ਮਹਿਸੂਸ ਕਰਦੇ ਹੋਏ,ਆਪਣੇ ਫ਼ਰਜ਼ ਨਿਭਾਵਾਂਗੇ ਤਾਂ ਕਲਮ ਆਪਣੇ ਆਪ ਆਪਣੇ ਪਿਤਾ ਦੀ ਮਿਹਨਤ ਨੂੰ ਸਜਦਾ ਕਰਦਿਆਂ ਸ਼ਾਹਕਾਰ ਰਚਨਾਵਾਂ ਨੂੰ ਜਨਮ ਦੇਵੇਗੀ ਹੀ ਦੇਵੇਗੀ। ਮਾਂ ਕੋਲ਼ ਮਮਤਾ ਤੇ ਸਬਰ ਹੈ ਤਾਂ ਪਿਤਾ ਕੋਲ਼ ਮਿਹਨਤ ਦਾ ਹੁਨਰ ਹੈ। ਜਦ ਘਰੇ ਮਾਂ ਆਪਣੇ ਬੱਚੇ 'ਤੇ ਚੁੰਨੀ ਦੀ ਛਾਂ ਕਰਦੀ ਹੈ ਤਾਂ ਪਿਤਾ ਉਦੋਂ ਆਪਣੇ ਪਰਿਵਾਰ ਲਈ ਖੇਤਾਂ ਵਾਲ਼ੇ ਰਾਹਾਂ 'ਤੇ ਜਾਂ ਸ਼ਹਿਰਾਂ ਦੀਆਂ ਵੱਡੀਆਂ ਸੜਕਾਂ 'ਤੇ ਸੂਰਜ ਨੂੰ ਮਸ਼ਕਰੀਆਂ ਕਰਦਾ ਕਮਾਈ ਕਰ ਰਿਹਾ ਹੁੰਦਾ। ਮਾਂ ਦੀ ਕੁੱਖ ਤੇ ਪਿਤਾ ਦੇ ਮੋਢਿਆਂ ਅੱਗੇ ਵੱਡੇ-ਵੱਡੇ ਤਖ਼ਤ ਵੀ ਨਿੱਕੇ ਨਿੱਕੇ ਲੱਗਦੇ ਹਨ। ਬਾਪ ਦੇ ਮੱਥੇ 'ਤੇ ਪਾਈਆਂ ਵਕਤ ਦੀਆਂ ਤਿਉੜੀਆਂ ਬੱਚਿਆਂ ਦੇ ਭਵਿੱਖ ਦਾ ਨਕਸ਼ਾ ਬਣਾਉਂਦੀਆਂ ਹਨ। ਬਾਪ ਦੇ ਹੱਥਾਂ 'ਤੇ ਪਏ ਅੱਟਣਾਂ ਦਾ ਮੋਢੇ 'ਤੇ ਦਿੱਤਾ ਥਾਪੜਾ ਬੱਚਿਆਂ ਨੂੰ ਚੜ੍ਹਦੀ ਕਲਾ 'ਚ ਜਿਊਣ ਦਾ ਹੁਨਰ ਬਖ਼ਸ਼ਦਾ। ਮਾਂ ਧੀ ਤੇ ਪੁੱਤ ਲਈ ਮਾਂ ਹੀ ਰਹਿੰਦੀ ਹੈ ਪਰ ਬਾਪ ਦੀ ਖ਼ੁਸ਼ਕਿਸਮਤੀ ਦੇਖੋ ਬਾਪ "ਬਾਬਲ" ਬਣ ਕੇ ਧੀ ਲਈ ਮਾਂ ਤੋਂ ਵੀ ਵੱਖਰਾ ਅਹਿਸਾਸ ਜਿਊਂਦਾ। ਬੇਸ਼ੱਕ ਬਾਪ ਬਾਰੇ ਥੋੜ੍ਹਾ ਲਿਖਿਆ ਗਿਆ ਪਰ ਬਾਪ ਬਾਰੇ ਜਿੰਨ੍ਹਾਂ ਵੀ ਲਿਖੀਏ ਉਹ ਥੋੜ੍ਹਾ ਹੀ ਹੈ। ਪਿਤਾ ਹੋਣ ਦੇ ਅਹਿਸਾਸ ਨੂੰ ਮਹਿਸੂਸ ਕਰਕੇ ਜਿਊਣ ਦੀ ਲੋੜ ਹੈ। ਮਾਂ ਦੀ ਮਮਤਾ ਦੇ ਬਰਾਬਰ ਦਾ ਪਿਆਰ ਤੇ ਸਤਿਕਾਰ ਸਾਡੇ ਵੱਲੋਂ ਬਾਪੂ ਦੀ ਘੂਰੀ ਉਹਲੇ ਲੁਕੇ ਫ਼ਿਕਰ ਨੂੰ ਦੇਣਾ ਬਣਦਾ। ਇਹਦੇ ਲਈ ਧੀ ਹੋਣ ਨਾਤੇ ਬਸ ਬਾਪੂ ਦੀ ਸਿਰ ਤੋਂ ਲਾਹੀ ਪੱਗ ਨੂੰ ਆਪਣੇ ਸਿਰ 'ਤੇ ਰੱਖਕੇ ਕਹਿ ਦੇਣਾ, "ਦੇਖ ਬਾਪੂ ਤੇਰੀ ਲਾਡੋ ਤੇਰਾ ਰਾਜਾ ਪੁੱਤ ਬਣਗੀ।" ਪੁੱਤ ਹੋਣ ਨਾਤੇ ਕਦੇ ਕੰਮ ਤੋਂ ਆਏ ਬਾਪੂ ਦੇ ਸਿਰ ਤੋਂ ਲਾਹੇ ਪਰਨੇ ਨੂੰ ਬਿਨ੍ਹਾਂ ਝਾੜੇ ਹੇਠਾਂ ਧਰਤੀ 'ਤੇ ਵਿਛਾ ਕੇ ਉੱਪਰ ਪੈ ਕੇ ਲੱਤ 'ਤੇ ਲੱਤ ਧਰਕੇ ਕਹਿਣਾ, "ਦੇਖ ਬਾਪੂ ਤੇਰਾ ਪੁੱਤ ਅੱਜ ਦੁਨੀਆਂ ਦੇ ਨਕਸ਼ੇ 'ਤੇ ਰਾਜਾ ਬਣਿਆ ਪਿਆ।" ਅੱਜ ਇਹ ਦੁਨੀਆਂ ਦਿਖਾਉਣ ਤੇ ਦੁਨੀਆਦਾਰੀ ਬਾਰੇ ਸਮਝਾਉਣ ਵਾਲ਼ੇ ਪਿਤਾ ਨੂੰ ਯਾਦ ਕਰਦਿਆਂ ਪਾਪਾ,ਪਾ, ਡੈਡੀ, ਡੈਡ ਤੇ ੜੈੜ ਆਦਿ ਸ਼ਬਦਾਂ ਦੀ ਭੀੜ ਤੋਂ ਥੋੜ੍ਹਾ ਜਿਹਾ ਪਾਸੇ ਹੋਕੇ "ਬਾਪ" ਤੇ "ਬਾਬਲ" ਹੋਣ ਦਾ ਮਾਣ ਦੇਈਏ। ਅੱਜ ਇੱਕ ਦੁਆ ਤੇ ਵਾਅਦਾ ਕਰੀਏ ਕਿ ਸਾਨੂੰ ਕਦੇ ਬਿਰਧ ਆਸ਼ਰਮਾਂ 'ਚ ਜਾਕੇ ਇਹ ਦਿਨ ਮਨਾਉਣ ਦੀ ਕਦੇ ਲੋੜ ਨਾ ਪਵੇ। ਸਾਡੇ ਮਾਪੇ-ਸਾਡੀਆਂ ਮਾਂਵਾਂ, ਸਾਡੇ ਬਾਪ ਆਪੋ-ਆਪਣੇ ਪਰਿਵਾਰਾਂ 'ਚ ਆਪਣੀ ਔਲਾਦ ਨਾਲ਼ ਆਪਣੀਆਂ ਪੋਤੀਆਂ-ਦੋਹਤੀਆਂ ਤੇ ਪੋਤੇ-ਦੋਹਤਿਆਂ ਨਾਲ਼ ਖੇਡਦੇ ਜਿਉਂਦੇ ਵੱਸਦੇ ਉਮਰਾਂ ਦੇ ਆਖਰੀ ਪਲ ਖ਼ੁਸ਼ੀਆਂ ਨਾਲ਼ ਬਿਤਾਉਣ।
ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ