You are here

ਪੰਜਾਬ

ਜੈਨ ਧਰਮ ਬਾਰੇ ਜਾਣਕਾਰੀ ✍️  ਪੂਜਾ ਰਤੀਆ

 

 (ਲੜੀ ਨੰਬਰ.1)

ਜੈਨ ਗ੍ਰੰਥਾਂ (ਅਗਮ) ਅਨੁਸਾਰ ਅਜੋਕੇ ਜੈਨ ਧਰਮ ਭਗਵਾਨ ਆਦਿਨਾਥ ਦੇ ਸਮੇਂ ਤੋਂ ਪ੍ਰਚਲਤ ਹੋਇਆ। ਇੱਥੋਂ ਸ਼ੁਰੂ ਹੋਈ ਤੀਰਥੰਕਰ ਪਰੰਪਰਾ ਭਗਵਾਨ ਮਹਾਂਵੀਰ ਜਾਂ ਵਰਧਮਾਨ ਤੱਕ ਜਾਰੀ ਰਹੀ ਜਿਸ ਨੇ ਈਸਾ ਤੋਂ 527 ਸਾਲ ਪਹਿਲਾਂ ਨਿਰਵਾਣ ਪ੍ਰਾਪਤ ਕੀਤਾ ਸੀ।
  ਜੈਨ ਧਰਮ ਸ਼੍ਰਮਣ ਪਰੰਪਰਾ ਤੋਂ ਉਤਪੰਨ ਹੋਇਆ ਹੈ ਅਤੇ ਇਸਦਾ ਜਨਮਦਾਤਾ ਹੈ,24 ਤੀਰਥੰਕਰ, ਜਿਨ੍ਹਾਂ ਵਿੱਚ ਪਹਿਲੇ ਤੀਰਥੰਕਰ ਭਗਵਾਨ ਰਿਸ਼ਭਦੇਵ (ਆਦਿਨਾਥ) ਹਨ ਅਤੇ ਆਖਰੀ ਤੀਰਥੰਕਰ ਮਹਾਵੀਰ ਸਵਾਮੀ ਹਨ। ਜੈਨ ਧਰਮ ਦੀ ਪੁਰਾਤਨਤਾ ਨੂੰ ਸਾਬਤ ਕਰਨ ਵਾਲੇ ਬਹੁਤ ਸਾਰੇ ਜ਼ਿਕਰ ਸਾਹਿਤ ਅਤੇ ਖਾਸ ਕਰਕੇ ਪੁਰਾਣ ਸਾਹਿਤ ਵਿੱਚ ਭਰਪੂਰ ਹਨ।ਜੈਨੀਆਂ ਦੇ ਪੂਜਾ ਸਥਾਨਾਂ ਨੂੰ ਜਿਨਾਲਾ ਜਾਂ ਮੰਦਰ ਕਿਹਾ ਜਾਂਦਾ ਹੈ।
   ‘ਜਿਨ ਪਰੰਪਰਾ’ ਦਾ ਅਰਥ ਹੈ ‘ਜਿਨ ਦੁਆਰਾ ਪ੍ਰਚਾਰਿਆ ਫਲਸਫਾ’। ‘ਜਿਨ’ ਦੇ ਪੈਰੋਕਾਰ ਹੋਣ ਵਾਲਿਆਂ ਨੂੰ ‘ਜੈਨ’ ਕਿਹਾ ਜਾਂਦਾ ਹੈ। ‘ਜਿਨ’ ਸ਼ਬਦ ਸੰਸਕ੍ਰਿਤ ਦੇ ਮੂਲ ‘ਜੀ’ ਤੋਂ ਬਣਿਆ ਹੈ। 'ਜੀ' ਦਾ ਅਰਥ ਹੈ ਜਿੱਤਣਾ। ‘ਜਿਨ’ ਦਾ ਅਰਥ ਹੈ ਜੇਤੂ। ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ, ਆਪਣੇ ਤਨ, ਮਨ ਅਤੇ ਬੋਲ ਨੂੰ ਜਿੱਤ ਲਿਆ ਹੈ ਅਤੇ ਵਿਸ਼ੇਸ਼ ਆਤਮ-ਗਿਆਨ ਦੀ ਪ੍ਰਾਪਤੀ ਕਰਕੇ ਸਰਬ-ਵਿਆਪਕ ਜਾਂ ਪੂਰਨ ਗਿਆਨ ਦੀ ਪ੍ਰਾਪਤੀ ਕੀਤੀ ਹੈ, ਉਨ੍ਹਾਂ ਆਪ ਪੁਰਸ਼ਾਂ ਨੂੰ ਜਿਨੇਂਦਰ ਜਾਂ ਜਿਨ ਕਿਹਾ ਜਾਂਦਾ ਹੈ। ਜੈਨ ਧਰਮ ਦਾ ਅਰਥ ਹੈ ‘ਜਿਨ’ ਪਰਮਾਤਮਾ ਦਾ ਧਰਮ।
ਮਹਾਂਵੀਰ 24ਵੇਂ ਤੀਰਥੰਕਰ ਸਨ। ਉਨ੍ਹਾਂ ਦਾ ਜਨਮ 599ਈ. ਪੂ. ਨੂੰ ਵੈਸ਼ਾਲੀ ਦੇ ਨੇੜੇ ਕੁੰਡ ਗ੍ਰਾਮ ਵਿੱਚ ਹੋਇਆ। ਉਨ੍ਹਾਂ ਦਾ ਅਸਲੀ ਨਾਮ ਵਰਧਮਾਨ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸਿਧਾਰਥ ਅਤੇ ਮਾਤਾ ਦਾ ਨਾਮ ਤ੍ਰਿਸ਼ਲਾ ਸੀ।12ਸਾਲ, 5ਮਹੀਨੇ ਅਤੇ 15ਦਿਨ ਕਠੋਰ ਤਪ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੈਵਲਯ ਗਿਆਨ ਦੀ ਪ੍ਰਾਪਤੀ ਹੋਈ।ਮਹਾਂਵੀਰ ਨੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਜੈਨ ਧਰਮ ਦਾ ਪ੍ਰਚਾਰ ਕੀਤਾ। ਚੰਪਾ ਦਾ ਰਾਜਾ ਦਧੀਵਾਹਨ ਉਨ੍ਹਾਂ ਦਾ ਸ਼ਰਧਾਲੂ ਬਣਿਆ ਅਤੇ ਚੰਪਾ ਦੀ ਪੁੱਤਰੀ ਚੰਦਨਾ ਮਹਾਂਵੀਰ ਦੀ ਪਹਿਲੀ ਸ਼ਿਸ਼ ਭਿਕਸ਼ੁਣੀ ਬਣੀ। ਤੀਹ ਸਾਲ ਪ੍ਰਚਾਰ ਕਰਨ ਪਿੱਛੋਂ 527ਈ. ਪੂ. ਨੂੰ ਰਾਜਗ੍ਰਹਿ ਦੇ ਨੇੜੇ ਪਾਵਾਂ ਨਾਮੀ ਸਥਾਨ ਤੇ 72 ਸਾਲ ਦੀ ਉਮਰ ਵਿਚ ਦੇਹਾਂਤ ਹੋਇਆ। ਇਸ ਸਥਾਨ ਨੂੰ ਅੱਜ ਕੱਲ੍ਹ ਪਾਵਾਪੁਰੀ ਕਿਹਾ ਜਾਂਦਾ ਹੈ।
   ਮਹਾਂਵੀਰ ਦਾ ਉਦੇਸ਼ ਧਰਮ ਵਿੱਚ ਸੁਧਾਰ ਕਰਨਾ ਸੀ। ਉਨ੍ਹਾਂ ਨੇ ਦੇਵੀ ਦੇਵਤਿਆਂ ,ਯੱਗਾਂ, ਜਾਤੀ ਪ੍ਰਥਾ ਅਤੇ ਖੋਖਲੇ ਰੀਤੀ ਰਿਵਾਜਾਂ ਦਾ ਖੰਡਨ ਕੀਤਾ।ਮਹਾਂਵੀਰ ਨੇ ਮਨੁੱਖ ਨੂੰ ਆਤਮਾ ਦੀ ਮੁਕਤੀ ਲਈ ਤਿੰਨ ਸਿਧਾਂਤ ਦੱਸੇ- ਸੱਚਾ ਵਿਸ਼ਵਾਸ,ਸੱਚਾ ਗਿਆਨ ਅਤੇ ਸੱਚਾ ਕਰਮ। ਇਨ੍ਹਾਂ ਸਿਧਾਂਤਾਂ ਨੂੰ ਤ੍ਰੈ ਰਤਨ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਠੋਰ ਤਪੱਸਿਆ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਅਨੁਸਾਰ ਮਨੁੱਖ ਨੂੰ ਹਿੰਸਾ ਦੀ ਜਗ੍ਹਾ ਅਹਿੰਸਾ ਦੀ ਪਾਲਣਾ ਕਰਨੀ ਚਾਹੀਦੀ ਹੈ।ਕਿਸੇ ਵੀ ਜੀਵ ਨਹੀਂ ਮਾਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਮਨੁੱਖ ਨੂੰ ਉਸਦੇ ਚੰਗੇ ਜਾਂ ਬੁਰੇ ਕਰਮਾ ਅਨੁਸਾਰ ਜਨਮ ਮਿਲਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਨੁੱਖ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਭਾਵ ਨੈਤਿਕ ਸਿਧਾਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਉਪਰੋਕਤ ਸਿਧਾਤਾਂ ਦੀ ਪਾਲਣਾ ਕਰ ਕੇ ਹੀ ਮਨੁੱਖ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਅਤੇ ਮਨੁੱਖ ਜਨਮ ਮਰਨ ਦੇ ਚੱਕਰ ਤੋਂ ਨਿਕਲ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰੱਬ ਮਨੁੱਖ ਦੇ ਅੰਦਰ ਹੀ ਹੈ। ਉਨ੍ਹਾਂ ਨੇ ਵੇਦਾਂ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਵਿਸ਼ਵਾਸ਼ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਉਪਦੇਸ਼ ਆਮ ਲੋਕਾਂ ਦੀ ਭਾਸ਼ਾ ਵਿਚ ਹੀ ਦਿੱਤੇ ਸਨ।
  ਇਸ ਤਰ੍ਹਾਂ ਜੈਨ ਧਰਮ ਇਕ ਪੁਰਾਣਾ ਧਰਮ ਮੰਨਿਆ ਗਿਆ ਹੈ।
(ਬਾਕੀ ਅਗਲੇ ਅੰਕ ਵਿਚ)
ਪੂਜਾ 9815591967

ਅਨੁਸੂਚਿਤ ਜਾਤੀਆਂ ਕਮਿਸ਼ਨ ਪੁੱਜਾ ਧਰਨੇ 'ਚ ! ਅਫਸਰ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਨਾਬਰ !

ਧਰਨਾ 86ਵੇਂ ਦਿਨ 'ਚ ਤੇ ਭੁੱਖ ਹੜਤਾਲ 79ਵੇਂ ਦਿਨ ਵੀ ਰਹੀ ਜਾਰੀ !
ਜਗਰਾਉਂ 16ਜੂਨ ( ਗੁਰਕੀਰਤ ਜਗਰਾਉਂ ) ਪੰਜਾਬ ਪੁਲਿਸ ਥਾਣੇ 'ਚ ਅੱਤਿਆਚਾਰ ਕਰਕੇ ਮਾਰ ਮੁਕਾਈ ਨੇੜਲੇ ਪਿੰਡ ਰਸੂਲਪੁਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਸਬੰਧੀ ਦਰਜ ਕੀਤੇ ਮੁਕੱਦਮੇ ਵਿੱਚ ਨਾਮਜ਼ਦ ਪੰਜਾਬ ਪੁਲਿਸ ਦੇ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਅਤੇ ਕੋਠੇ ਸ਼ੇਰਜੰਗ ਦੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਲਗਾਏ ਧਰਨੇ ਵਿਚ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਪੁੱਜਾ ਹੈ। ਜ਼ਿਕਰਯੋਗ ਹੈ ਕਿ 23 ਮਾਰਚ ਤੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਇਹ ਧਰਨਾ ਅੱਜ 86ਵੇਂ ਦਿਨ ਵਿੱਚ ਤੇ ਮਿ੍ਤਕ ਕੁਲਵੰਤ ਕੌਰ ਦੀ ਮਾਤਾ ਵਲੋਂ ਰੱਖੀ ਭੁੱਖ ਹੜਤਾਲ ਅੱਜ 79ਵੇਂ ਦਿਨ ਵਿਚ ਸ਼ਾਮਿਲ ਹੋ ਗਈ ਹੈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਮੈਂਬਰ ਪ੍ਰਭਦਿਆਲ ਨੇ ਦੱਸਿਆ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕੁ ਗਰੀਬ ਪਰਿਵਾਰ ਇਨਸਾਫ਼ ਲਈ ਲੰਬੇ ਸਮੇਂ ਤੋਂ ਸ਼ੜਕ ਤੇ ਬੈਠਾ ਹੈ ਪਰ ਕੋਈ ਸੁਣਵਾਈ ਨਹੀਂਹ੍ਯੋ ਰਹੀ ਉਨ੍ਹਾਂ ਦੱਸਿਆ ਕਿ ਹੁਣ ਕਮਿਸ਼ਨ ਦੇ ਦਖਲ਼ ਤੋਂ ਡੀਜੀਪੀ ਨੇ ਮੁਕੱਦਮੇ ਦੀ ਤਫਤੀਸ਼ ਲਈ ਤਿੰਨ ਮੈਂਬਰੀ "ਸਿੱਟ" ਬਣਾਈ ਹੈ ਜੋ ਕਮਿਸ਼ਨ ਦੀ ਨਿਗਰਾਨੀ ਹੇਠ 30 ਦਿਨਾਂ ਵਿੱਚ ਅੰਤਮ ਰਿਪੋਰਟ ਕਮਿਸ਼ਨ ਅੱਗੇ ਪੇਸ਼ ਕਰੇਗੀ। ਉਨਾਂ ਮੌਕੇ ਤੇ ਹਾਜ਼ਰ ਸੀਟੂ ਆਗੂ ਸਾਬਕਾ ਵਿਧਾਇਕ ਤਰਸੇਨ ਜੋਧਾਂ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ ਫੌਜ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਤੇ ਡਾਕਟਰ ਗੁਰਮੇਲ ਸਿੰਘ ਕੁਲਾਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਧਾਲੀਵਾਲ ਨੂੰ ਵਿਸਵਾਸ਼ ਦਿਵਾਇਆ ਕਿ ਕਮਿਸ਼ਨ ਗਰੀਬ ਪਰਿਵਾਰ ਦੇ ਹਿੱਤਾਂ ਦੀ ਲੜ੍ਹਾਈ ਜਰੂਰ ਲੜੇਗਾ ਅਤੇ ਨਿਆਂ ਦਿਵਾਏਗਾ। ਇਸ ਸਮੇਂ ਪ੍ਰਸਾਸ਼ਨ ਵਲੋਂ ਅੈਸ.ਪੀ.(ਅੈਚ) ਪ੍ਰਿਥੀਪਾਲ ਸਿੰਘ, ਡੀਅੈਸਪੀ ਦਲਜੀਤ ਸਿੰਘ ਵਿਰਕ, ਜਿਲ੍ਹਾ ਭਲਾਈ ਅਫਸਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਕਿਹੋ ਜਿਹਾ ਰਾਜ ਪ੍ਰਬੰਧ ਹੈ ਕਿ ਦਹਾਕਿਆਂ ਬੱਧੀ ਲੜ੍ਹਾਈ ਲੜ ਕੇ ਵੀ ਇਨਸਾਫ਼ ਨਹੀਂ ਮਿਲਦਾ ਏਥੇ? ਆਖਰ ਪੀੜ੍ਹਤ ਲੋਕ ਜਾਣ  ਕਿਥੇ?ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਮੁਕੱਦਮੇ 'ਚ ਨਾਮਜ਼ਦ ਗੁਰਿੰਦਰ ਬੱਲ, ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫ਼ਤਾਰੀ ਕਰਨ ਦੀ ਮੰਗ ਕੀਤੀ। ਇੱਕ ਸਵਾਲ ਦੇ ਜਵਾਬ ਵਿੱਚ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਅੱਤਿਆਚਾਰ ਦੇ ਇਸ ਸਾਰੇ ਮਾਮਲੇ ਦੀ ਪੜਤਾਲ ਪਹਿਲਾਂ ਇੰਟੈਲੀਜ਼ੈਸ ਵਿਭਾਗ ਅਤੇ ਫਿਰ ਡੀਜੀਪੀ ਮਨੁੱਖੀ ਅਧਿਕਾਰ ਵਲੋਂ ਕੀਤੀ ਗਈ ਅਤੇ ਪੜਤਾਲੀਆ ਰਿਪੋਰਟਾਂ ਅਨੁਸਾਰ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਨੇ ਮੁਕੱਦਮਾ ਦਰਜ ਕਰਨ ਦੇ ਹੁਕਮ ਸੀਨੀਅਰ ਪੁਲਿਸ ਕਪਤਾਨ ਜਗਰਾਉਂ ਸੁਰਜੀਤ ਸਿੰਘ ਨੂੰ ਦਿੱਤੇ ਸਨ ਪਰ ਲੋਕਲ ਪੁਲਿਸ ਨੇ ਕਿਸੇ ਦਬਾਅ ਅਧੀਨ ਕਾਰਵਾਈ ਨਹੀਂ ਸੀ ਕੀਤੀ।
ਆਗੂਆਂ ਨੇ ਕਮਿਸ਼ਨ ਦੇ ਧਿਆਨ 'ਚ ਲਿਆਂਦਾ ਕਿ ਕਿਵੇਂ ਪੁਲਿਸ ਦੇ ਅੱਤਿਆਚਾਰ ਦਾ ਸ਼ਿਕਾਰ ਹੋ ਕੇ ਕੁਲਵੰਤ ਕੌਰ ਇਨਸਾਫ਼ ਮੰਗਦੀ-ਮੰਗਦੀ ਲੰਘੀ10 ਦਸੰਬਰ ਨੂੰ ਫੌਤ ਹੋ ਗਈ ਅਤੇ ਦੂਜੇ ਦਿਨ 11 ਦਸੰਬਰ 2021 ਨੂੰ ਦੋਸ਼ੀਆਂ ਖਿਲਾਫ਼ ਸੰਗੀਨ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਸੀ। ਅੱਜ ਦੇ ਧਰਨੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਅਜੈਬ ਸਿੰਘ, ਨਿਹੰਗ ਸਿੰਘ ਚੜ੍ਤ ਸਿੰਘ ਬਾਰਦੇਕੇ ਜੱਥੇਦਾਰ ਮੋਹਣ ਸਿੰਘ ਬੰਗੀਪੁਰਾ, ਅਵਤਾਰ ਸਿੰਘ ਠੇਕੇਦਾਰ ਨੇ ਵੀ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

ਉੱਜਵਲ ਯੋਜਨਾ ਤਹਿਤ ਮੁੰਡਿਆਣੀ ਚ ਗੈਸ ਸਿਲੰਡਰ ਅਤੇ ਉਹਨਾਂ ਨੂੰ ਕੁਨੈਕਸ਼ਨ ਵੰਡੇ

 ਮੁੱਲਾਂਪੁਰ ਦਾਖਾ,16 ਜੂਨ(ਸਤਵਿੰਦਰ  ਸਿੰਘ  ਗਿੱਲ)ਅੱਜ ਜਿਲ੍ਹਾ ਲੁਧਿਆਣਾ ਦੇ ਪਿੰਡ ਮੁੰਡਿਆਂਣੀ ਵਿੱਚ ਸਰਪੰਚ ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀ ਉੱਜਵਲ ਯੋਜਨਾ ਤਹਿਤ ਲੋੜਵੰਦ ਲੋਕਾਂ ਨੂੰ ਘਰੇਲੂ ਗੈਸ ਸਿਲੰਡਰ ਅਤੇ ਉਸਦੇ ਕੁਨੈਕਸ਼ਨ ਵੰਡੇ ਗਏ। ਜਾਣਕਾਰੀ ਦਿੰਦੇ ਹੋਏ ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਗਗਨ ਭਾਰਤ ਗੈਸ ਏਜੰਸੀ ਸਵੱਦੀ ਕਲਾਂ ਵਲੋਂ ਕੇਂਦਰ ਦੀ ਸਰਕਾਰ ਦੀ ਉੱਜਵਲ ਯੋਜਨਾ ਤਹਿਤ ਉਕਤ ਗੈਸ ਏਜੰਸੀ ਵੱਲੋਂ ਅਮਰੀਕ ਸਿੰਘ ਧੂਲਕੋਟ ਅਤੇ ਹਰਜੀਤ ਸਿੰਘ ਘੁੰਗਰਾਣਾ ਦੇ ਉਪਰਾਲੇ ਨਾਲ ਕੈਂਪ ਲਗਾ ਕੇ ਗਰੀਬ ਔਰਤਾਂ ਨੂੰ ਫਰੀ ਗੈਸ ਕੁਨੈਕਸ਼ਨ ਵੰਡੇ ਗਏ ਜਿਸ ਚ ਉਹਨਾਂ ਨੂੰ ਇਕ ਸਲੰਡਰ,ਚੁੱਲਾ,ਰੈਗੂਲੇਟਰ ਸਮੇਤ ਪਈਪ ਸਮੇਤ ਪਿੰਡ ਵਾਸੀਆਂ ਨੂੰ 15 ਕੁਨੈਕਸ਼ਨ ਵੰਡੇ ਗਏ । ਜਿਸ ਦਾ ਵੱਡੀ ਗਿਣਤੀ ਔਰਤਾਂ ਨੇ ਲਾਭ ਲਿਆ। ਬੇਸ਼ਕ ਇਹ ਸਕੀਮ ਐਸ ਸੀ ਔਰਤਾਂ ਵਾਸਤੇ ਸੀ ਪਰ ਇਸ ਦਾ ਲਾਭ ਗਵਾਂਢੀ ਸੂਬਿਆਂ ਦੇ ਪਰਵਾਸੀ ਵੀ ਲੈ ਸਕਦੇ ਹਨ। ਇਸ ਮੌਕੇ ਸੁਖਪ੍ਰੀਤ ਸਿੰਘ ਬੰਟੀ, ਬਲਵੀਰ ਸਿੰਘ ਵਜੀਰਾ,ਹਰਮੋਹਨ ਸਿੰਘ,ਪ੍ਰੀਤਮ ਸਿੰਘ ਠੇਕੇਦਾਰ  ਅਤੇ ਮਨੀ ਸਵੱਦੀ ਕਲਾਂ ਆਦਿ ਹਾਜਰ ਸਨ।

ਨਗਰ ਕੌਂਸਲ ਵੱਲੋਂ ਅੱਜ ਨਾਲਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਚਲਾਇਆ ਗਿਆ  

ਜਗਰਾਉਂ (ਅਮਿਤ ਖੰਨਾ )ਅਗਾਮੀਂ ਬਰਸਾਤੀ ਮੌਸਮ ਦੇ ਮੱਦੇਨਜਰ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਗਰ ਕੌਂਸਲ ਜਗਰਾਉਂ ਵਲੋਂ ਅੱਜ ਨਾਲਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਚਲਾਇਆ ਗਿਆ। ਨਗਰ ਕੌਂਸਲ ਪ੍ਰਧਾਨ ਸ੍ਰੀ ਜਤਿੰਦਰ ਪਾਲ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕੌਂਸਲਰ ਸ੍ਰੀ ਰਵਿੰਦਰ ਪਾਲ ਸਿੰਘ ਰਾਜੂ ਕਾਮਰੇਡ, ਕੌਂਸਲਰ ਸ੍ਰੀ ਜਰਨੈਲ ਸਿੰਘ ਲੌਹਟ ਅਤੇ ਕੌਂਸਲਰ ਸ੍ਰੀ ਵਿਕਰਮ ਜੱਸੀ ਦੀ ਤਿੰਨ ਮੈਂਬਰੀ ਟੀਮ ਵੱਲੋਂ ਸੁਭਾਸ਼ ਗੇਟ ਦੀ ਪੁਲੀ ਤੋਂ ਲੈ ਕੇ ਡਿਸਪੌਜ਼ਲ ਤੱਕ ਵੱਗਦੇ ਨਾਲੇ ਦੀ ਸਫਾਈ ਦੀ ਦੇਖ-ਰੇਖ ਕੀਤੀ। ਵਰਨਣਯੋਗ ਹੈ ਕਿ ਇਸ ਨਾਲੇ ਦੇ ਦੋਵੇਂ ਪਾਸੇ ਝਾੜੀਆਂ ਦਾ ਜੰਗਲ ਪਸਰਿਆ ਹੋਣ ਦੇ ਨਾਲ-2 ਪਲਾਸਟਿਕ ਦੇ ਲਿਫਾਫੇ ਅਤੇ ਹੋਰ ਗੰਦਗੀ ਨਾਲ ਨੱਕੋ-ਨੱਕ ਭਰੇ ਪਏ ਸਨ ਜਿਸ ਕਾਰਨ ਪਾਣੀ ਦੀ ਨਿਕਾਸੀ ਵਿੱਚ ਭਾਰੀ ਰੁਕਾਵਟ ਪੈਦਾ ਹੋ ਰਹੀ ਹੈ ਅਤੇ ਜਿਸ ਕਰਕੇ ਸ਼ਹਿਰ ਦਾ ਨੀਵਾਂ ਹਿੱਸਾ ਮਾਮੂਲੀ ਮੀਂਹ ਨਾਲ ਹੀ ਜਲਮਗਨ ਹੋ ਜਾਂਦਾ ਹੈ। ਇਸ ਮੌਕੇ ਕੌਂਸਲਰ ਸ੍ਰੀ ਰਵਿੰਦਰ ਪਾਲ ਸਿੰਘ ਰਾਜੂ ਕਾਮਰੇਡ ਨੇ ਕਿਹਾ ਕਿ ਸਾਡੀ ਪੂਰੀ ਕੌਸ਼ਿਸ਼ ਹੈ ਕਿ ਬਾਰਿਸ਼ ਦੇ ਸੀਜ਼ਨ ਦੌਰਾਨ ਸ਼ਹਿਰ ਨੂੰ ਜਲਮਗਨ ਹੋਣ ਤੋਂ ਹਰ ਹੀਲੇ ਬਚਾਇਆ ਜਾਵੇ।ਉਹਨਾਂ ਵਲੋਂ ਇਹ ਵੀ ਕਿਹਾ ਗਿਆ ਕਿ ਇਸ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਨਗਰ ਕੌਂਸਲ ਜਗਰਾਉਂ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਪੂਰੀ ਤਨਦੇਹੀ ਨਾਲ ਲੱਗੇ ਹੋਏ ਹਨ।ਪ੍ਰਧਾਨ ਨਗਰ ਕੌਂਸਲ ਜਗਰਾਉਂ ਸ੍ਰੀ ਜਤਿੰਦਰ ਪਾਲ ਰਾਣਾ ਜੀ ਵਲੋਂ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਇਹਨਾਂ ਨੂੰ ਗਲੀਆਂ$ਨਾਲੀਆਂ ਵਿੱਚ ਨਾ ਸੁੱਟਿਆ ਜਾਵੇ ਕਿਉਂਜੋ ਇਹ ਲਿਫਾਫੇ ਸੀਵਰੇਜ਼ ਵਿੱਚ ਜਾ ਕੇ ਪਾਣੀ ਦੀ ਨਿਕਾਸੀ ਵਿੱਚ ਅੜਚਨ ਪੈਦਾ ਕਰਦੇ ਹਨ ਅਤੇ ਜਿਸ ਕਰਕੇ ਸੀਵਰੇਜ਼ ਦੀ ਬਲਾਕੇਜ਼ ਦੀ ਸਮੱਸਿਆ ਪੈਦਾ ਹੁੰਦੀ ਹੈ।

ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲ੍ਹਾ ਸਾਹਿਬ ਦੀ ਯਾਦ 'ਚ ਵਿਸ਼ਾਲ ਖੂਨਦਾਨ ਕੈਂਪ 30  ਨੂੰ

ਬਰਨਾਲਾ /ਮਹਿਲ ਕਲਾਂ,16 ਜੂਨ (ਗੁਰਸੇਵਕ ਸੋਹੀ)-ਸੱਚਖੰਡ ਵਾਸੀ ਸੰਤ ਜਸਬੀਰ ਸਿੰਘ ਖ਼ਾਲਸਾ ਕਾਲਾਮਾਲ੍ਹਾ ਸਾਹਿਬ ਛਾਪਾ ਦੀ ਸਾਲਾਨਾ ਬਰਸੀ ਮੌਕੇ 30 ਜੂਨ ਨੂੰ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਵੱਲੋਂ  ਗ੍ਰਾਮ ਪੰਚਾਇਤ, ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ 17 ਵਾਂ ਵਿਸ਼ਾਲ ਖੂਨਦਾਨ ਕੈਂਪ ਇਤਿਹਾਸਕ ਗੁਰਦੁਆਰਾ ਸਿੱਧਸਰ ਕਾਲਾਮਾਲ੍ਹਾ ਸਾਹਿਬ ਛਾਪਾ (ਬਰਨਾਲਾ) ਵਿਖੇ  ਲਗਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਨੇ ਕਲੱਬ ਦੀ ਮੀਟਿੰਗ ਉਪਰੰਤ ਦਿੱਤੀ।  ਉਨ੍ਹਾਂ ਨੇ ਕਿਹਾ ਕਿ ਆਪਣੀ ਜ਼ਿੰਦਗੀ ਦੇ ਆਖ਼ਰੀ ਦਮ ਤਕ ਧਰਮ ਪ੍ਰਚਾਰ ਅਤੇ ਸਮਾਜ ਸੇਵੀ ਕਾਰਜਾਂ ਨੂੰ  ਸਮਰਪਿਤ ਰਹੇ ਗ਼ਰੀਬਾਂ ਦੇ ਮਸੀਹਾ ਸੰਤ ਜਸਵੀਰ ਸਿੰਘ ਖਾਲਸਾ ਦਾ ਬੇਦਾਗ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਉਨਾਂ ਦੱਸਿਆ ਕਿ ਇਸ ਯਾਦਗਾਰੀ ਸਮਾਗਮ ਸਮੇਂ ਖੂਨਦਾਨੀਆਂ ਤੋਂ ਇਲਾਵਾ ਵੱਖ ਵੱਖ ਖੇਤਰਾਂ 'ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪ੍ਰੈੱਸ ਕਲੱਬ ਦੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ,ਚੇਅਰਮੈਨ ਅਵਤਾਰ ਸਿੰਘ ਅਣਖੀ,ਰਮਨਦੀਪ ਸਿੰਘ ਠੁੱਲੀਵਾਲ, ਸੁਖਵਿੰਦਰ ਸਿੰਘ ਸੋਨੀ, ਬਲਵੰਤ ਸਿੰਘ ਚੁਹਾਣਕੇ, ਮੇਘ ਰਾਜ ਜੋਸ਼ੀ, ਜਗਰਾਜ ਸਿੰਘ ਮੰਮੂ ,ਸਖਵੀਰ ਸਿੰਘ ਜਗਦੇ ਪ੍ਰਦੀਪ ਸਿੰਘ ਲੋਹਗੜ੍ਹ, ਜਗਸੀਰ ਸਿੰਘ ਸਹਿਜੜਾ,ਗੁਰਪ੍ਰੀਤ ਸਿੰਘ ਅਣਖੀ, ਪ੍ਰਦੀਪ ਸਿੰਘ ਚਹਿਲ, ਗਗਨਦੀਪ ਸਿੰਘ ਛਾਪਾ ਵੀ ਹਾਜ਼ਰ ਸਨ।

ਪੰਜਾਬ 'ਚ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ-ਘੁਬਾਇਆ

ਬਰਨਾਲਾ /ਮਹਿਲ ਕਲਾਂ 16 ਜੂਨ (ਗੁਰਸੇਵਕ ਸੋਹੀ )-ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਸਦਲਵੀਰ ਸਿੰਘ ਗੋਲਡੀ ਦੇ ਹੱਕ ਵਿੱਚ ਸਾਬਕਾ ਵਿਧਾਇਕ ਸ ਦਵਿੰਦਰ ਸਿੰਘ ਘੁਬਾਇਆ ਸਾਬਕਾ ਐਮ ਐਲ ਏ  ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਅੰਦਰ ਪਾਰਟੀ ਉਮੀਦਵਾਰ ਲਈ ਪ੍ਰਚਾਰ ਕਰਦਿਆਂ ਕਿਹਾ ਕਿ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਾਤ 'ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਜਿਸ ਪੰਜਾਬ ਦੀ ਅਮਨ ਸਾਂਤੀ ਲਈ ਕਾਂਗਰਸ ਪਾਰਟੀ ਦੇ ਆਗੂਆਂ ਨੇ ਆਪਣੇ ਪ੍ਰਾਂਣਾ ਦੀ ਅਹੂਤੀ ਦੇ ਦਿੱਤੀ ,ਅੱਜ ਉਸੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਚਲਦੀ ਸਰਕਾਰ ਨੇ ਤਿੰਨ ਮਹੀਨੇ ਵਿਚ ਫਿਰ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਸਾਬਕਾ ਵਿਧਾਇਕ ਘੁਬਾਇਆਨੇ ਕਿਹਾ ਕਿ ਜਿਸ ਪੰਜਾਬ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਕਰਨੀ ਹੈ, 'ਆਪ' ਦੇ ਆਗੂ ਉਸੇ ਪੁਲਿਸ ਕਰਮਚਾਰੀਆਂ ਤੇ ਅਫ਼ਸਰਾਂ 'ਤੇ ਕਿੰਤੂ ਕਰੀ ਜਾਂਦੇ ਹਨ | ਇਸ ਤੋਂ ਇਲਾਵਾ ਅਸਲ ਮੁੱਦਿਆਂ ਤੋਂ ਲੋਕਾਂ ਨੂੰ ਭਟਕਾਉਣ ਲਈ ਸਕਿਉਰਟੀਆਂ ਵਾਪਸ ਲੈ ਕੇ ਫੋਕੀ ਸ਼ੁਹਰਤ ਲਈ ਸੂਚੀਆਂ ਜਾਰੀ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਫ਼ੇਲ੍ਹ ਹੋ ਰਹੀ ਸਰਕਾਰ ਨੂੰ ਲੋਕਾਂ ਦੇ ਰੋਹ ਤੋਂ ਬਚਣ ਲਈ ਖ਼ੁਦ ਸੈਂਕੜੇ ਪੁਲਿਸ ਕਰਮਚਾਰੀਆਂ ਦੀ ਸਕਿਉਰਿਟੀ ਦੀ ਲੋੜ ਪੈ ਰਹੀ ਹੈ ਜੋ ਪਹਿਲਾ ਦੂਜੇ ਮੁੱਖ ਮੰਤਰੀਆਂ ਤੇ ਮੰਤਰੀਆਂ ਦੇ ਸਕਿਉਰਿਟੀ 'ਤੇ ਤੰਜ਼ ਕੱਸਦੇ ਸਨ |ਇਸ ਮੌਕੇ ਅਮਰਜੀਤ ਸਿੰਘ ਮਹਿਲ ਕਲਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੀਨੀਅਰ ਆਗੂ ਬਲਵੰਤ ਸਿੰਘ ਮਹਿਲ ਕਲਾਂ, ਅਵਤਾਰ ਸਿੰਘ ਕੁਰੜ, ਪਰਮਜੀਤ ਕੌਰ ਕੁਰੜ,ਭੋਲੀ ਕੋਰ ਕੁਰੜ, ਜਸਵਿੰਦਰ ਸਿੰਘ ਖਿਆਲੀ,ਬਲੋਰ ਸਿੰਘ ਬਲਵੰਤ ਸਿੰਘ ਆਦਿ ਹਾਜ਼ਰ ਸਨ।

ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਨੂੰ ਆਪਣੀ ਕੀਮਤੀ ਵੋਟ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਉਣ ਲਈ ਅੱਗੇ ਆਉਣਾ ਚਾਹੀਦਾ - ਕਮਲਦੀਪ ਰਾਜੋਆਣਾ

ਵੱਖ ਵੱਖ ਜੇਲ੍ਹਾਂ ਅੰਦਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੀਬੀ ਰਾਜੋਆਣਾ ਨੂੰ ਜਿਤਾਉਣਾ ਸਮੇਂ ਦੀ ਮੁੱਖ ਲੋੜ-ਵਲਟੋਹਾ                                

ਬਰਨਾਲਾ /ਮਹਿਲ ਕਲਾਂ 16 ਜੂਨ (ਗੁਰਸੇਵਕ ਸੋਹੀ )- ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਅਕਾਲੀ ਦਲ-ਬਸਪਾ ਤੇ ਸਮੂਹ ਪੰਥਕ ਜਥੇਬੰਦੀਆਂ ਵਲੋਂ ਚੋਣ ਮੈਦਾਨ 'ਚ ਉਤਾਰੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਵਲੋਂ ਹਲਕੇ ਦੇ ਕਸਬਾ ਮਹਿਲ ਕਲਾਂ ,ਪਿੰਡ ਗਹਿਲ ,ਠੀਕਰੀਵਾਲ ਅਤੇ ਗੁੰਮਟੀ  ਵਿਖੇ ਚੋਣ ਜਲਸੇ ਨੂੰ ਸੰਬੋਧਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਸਪਾ ਅਤੇ ਪੰਥਕ ਜਥੇਬੰਦੀਆਂ ਆਪਣਾ ਸਾਂਝਾ ਫ਼ੈਸਲਾ ਲੈਂਦਿਆਂ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਲਈ ਮੈਨੂੰ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ । ਪਰ ਹੁਣ ਸਾਰਿਆਂ ਦਾ ਫ਼ਰਜ਼ ਬਣਦਾ ਹੈ  ਕਿ ਜੇਲ੍ਹਾਂ ਵਿੱਚ ਨਜ਼ਰਬੰਦ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਇੱਕੋ ਇੱਕ ਕੀਮਤੀ ਵੋਟ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਬੀਬੀ ਰਾਜੋਆਣਾ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੇ ਦਰਦ ਨੂੰ ਬਿਆਨ ਕਰਨ ਆਈ ਹੈ। ਜਿਹੜੇ ਬੰਦੀ ਸਿੰਘ ਕੌਮੀ ਇਨਸਾਫ਼ ਤੇ ਕੌਮੀ ਮਾਨ ਸਨਮਾਨ ਲਈ ਤੇ ਕੌਮੀ ਦੀ ਅਣਖ ਲਈ ਘਰੋਂ ਤੁਰੇ ਪਰ ਅੱਜ ਤੱਕ ਵਪਾਸ ਨਹਂੀਂ ਆਏ। ਸਾਡੇ ਇਹ ਵੀ 25-30 ਸਾਲਾਂ ਤੋਂ ਜੇਲਾਂ 'ਚ ਬੰਦ ਹਨ। ਕਾਂਗਰਸ ਦੀ ਸਰਕਾਰ ਨੇ ਸਾਨੂੰ ਜੂਨ 1984 'ਚ ਨਾ ਭੁੱਲਣ ਵਾਲੇ ਜ਼ਖ਼ਮ ਦਿੱਤੇ ਹਨ। ਨਵੰਬਰ 84 ਦੇ ਅਜਿਹੇ ਜ਼ਖ਼ਮ ਦਿੱਤੇ ਕਿ ਸਾਡੇ ਸਿੱਖ ਨੌਜਵਾਨਾਂ ਨੇ ਅਣਖ਼ ਤੇ ਗੈਰਤ ਦੇ ਲਈ ਆਪਣੇ ਘਰ ਵਾਰ ਛੱਡ ਦਿੱਤੇ। ਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਹਜ਼ਾਰਾਂ ਘਰ ਉੱਜੜੇ ਤੇ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਫ਼ਾਂਸੀਆਂ ਦੇ ਰੱਸੇ ਗਲਾਂ 'ਚ ਪਾਏ। ਜ਼ੁਲਮਾਂ ਦੇ ਬਾਵਜੂਦ ਵੀ ਸਾਡੇ ਵੀਰ ਜੇਲਾਂ ਅੰਦਰ ਕੈਦ ਵੀ ਚੜ੍ਹਦੀ ਕਲਾਂ 'ਚ ਹਨ ਤੇ ਆਪਣੀ ਕੌਮ ਵੱਲ ਦੇਖ ਰਹੇ ਹਨ ਕਿ ਕੌਮ ਉਨਾਂ ਦੀਆਂ ਕੁਰਬਾਨੀਆਂ ਨੂੰ ਕਿੰਨਾਂ ਕੁ ਯਾਦ ਕਰ ਰਹੀ ਹੈ। ਉਨਾਂ ਕਿਹਾ ਕਿ ਜੋ ਵੀਰ ਕੌਮ ਦੀ ਸ਼ਾਨ ਲਈ ਜੇਲਾਂ 'ਚ ਕੈਦ ਹਨ ਉਹ ਕਦੇ ਸਰਕਾਰੀ ਨੌਕਰੀਆਂ ਕਰਦੇ ਸਨ। ਪਰ ਉਨ੍ਹਾਂ ਨੇ ਕੌਮ ਦੀ ਅਣਖ਼ ਲਈ ਸਾਰਾ ਕੁਝ ਵਾਰ ਦਿੱਤਾ ਪਰ ਅੱਜ ਦੇ ਨੌਜਵਾਨ ਨੌਕਰੀਆਂ ਲਈ ਧਰਨੇ ਪ੍ਰਦਰਸ਼ਨ ਦੇ ਰਹੇ ਹਨ। ਜੇਲਾਂ 'ਚ ਕੈਦ ਸਿੱਖ ਨੌਜਵਾਨਾਂ ਨੇ ਆਪਣੀਆਂ ਨੌਕਰੀਆਂ ਛੱਡ ਕੇ ਕੌਮ ਨੂੰ ਪਹਿਲ ਦਿੱਤੀ ਤੇ ਕੌਮ ਲਈ ਆਪਣਾ ਸਾਰਾ ਜੀਵਨ ਕੁਰਬਾਨ ਕਰ ਦਿੱਤਾ। ਉਨਾਂ ਕਿਹਾ ਕਿ ਚੋਣਾਂ ਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਇਸ ਵਾਰ ਲੋਕ ਆਪਣੀ ਵੋਟ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਉਣ। ਇਸ ਮੌਕੇ ਬੀਬੀ ਕਮਲਦੀਪ ਕੌਰ ਰਾਜੋਆਣਾ ਦਾ ਵੱਖ ਵੱਖ ਪਿੰਡਾਂ ਵਿੱਚ ਪੁੱਜਣ ਤੇ ਸਮੂਹ ਸੰਗਤਾਂ ਤੇ ਪ੍ਰਬੰਧਕਾਂ ਵਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਸਾਂਝਾ ਫ਼ੈਸਲਾ ਲੈਂਦਿਆਂ ਹੋਇਆ ਲੋਕ ਸਭਾ ਹਲਕਾ ਸੰਗਰੂਰ ਤੋ ਪੰਥਕ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮਦਾਨ ਵਿੱਚ ਉਤਰ ਗਿਆ ਹੈ ਦੂਜੇ ਪਾਸੇ ਉਹ ਪਾਰਟੀਆਂ ਦੇ ਲੋਕ ਜਿਹੜੇ ਹਰਿਮੰਦਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲੇ ਕਰਵਾਏ ਗਏ ਹਨ ।ਇਸ ਨਾਲ ਇਕ ਨਵੀਂ ਹੋਂਦ ਆਈ ਪਾਰਟੀ ਕੇਂਦਰ ਨਾਲ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਰੁਕਣ ਲਈ ਹਰ ਤਰ੍ਹਾਂ ਦਾ ਹੱਥਕੰਡਾ ਵਰਤ ਰਹੀ ਪਰ ਅੱਜ ਸਾਨੂੰ ਲੋੜ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਰਟੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਜਿਤਾ ਕੇ  ਪਾਰਲੀਮੈਂਟ ਵਿੱਚ ਭੇਜਣਗੇ ਤਾਂ ਜੋ ਕਿ ਵੱਖ ਵੱਖ ਜੇਲ੍ਹਾਂ ਅੰਦਰ  ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ ਜਾ ਸਕੇ । ਇਸ ਮੌਕੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਮਨਜੀਤ ਸਿੰਘ ਆਗੂ ਕਰਨੈਲ ਸਿੰਘ ਪੀਰ ਮੁਹੰਮਦ,ਸਰਕਲ ਦੇ ਪ੍ਰਧਾਨ ਗੁਰਦੀਪ ਸਿੰਘ ਛਾਪਾ, ਰਿੰਕਾ ਕੁਤਬਾ,  ਦ ਸਰਕਲ ਮਹਿਲ ਕਲਾਂ ਦੇ ਪ੍ਰਧਾਨ  ਸੁਖਵਿੰਦਰ ਸਿੰਘ ਸੁੱਖਾ ,ਗੁਰਮੇਲ ਸਿੰਘ ਗੁੰਮਟੀ,ਹਰਮਨ ਸਿੰਘ ਟਿਵਾਣਾ,
ਸੁਖਵਿੰਦਰ ਸਿੰਘ ਨਿਹਾਲੂਵਾਲ, ਗੁਰਦੀਪ ਟਿਵਾਣਾ, ਜਗਪਾਲ ਸਹੋਤਾ, ਬੇਅੰਤ ਕੌਰ ਖਹਿਰਾ, ਅਰਸ ਢੀਂਡਸਾ,ਬਲਜਿੰਦਰ ਸਿੰਘ ਬਿੱਟੂ ਧਨੇਰ ਆਦਿ ਆਗੂ ਤੇ ਵਰਕਰ ਹਾਜ਼ਰ ਸਨ।

ਲੋਕ ਭਲਾਈ ਵੇਲਫੈਅਰ ਸੁਸਾਇਟੀ (ਰਜਿ) ਵੱਲੋਂ ਨਸਾਂ ਛੁੜਾਓ ਕੈਂਪ ਲਗਾਇਆ।  

ਬਰਨਾਲਾ /ਮਹਿਲ ਕਲਾਂ 15 ਜੂਨ (ਗੁਰਸੇਵਕ ਸੋਹੀ /ਸੁਖਵਿੰਦਰ ਬਾਬਲਾ )- ਡਾ ਸੁਨੀਤਾ ਚੈਰੀਟੇਬਲ ਹਸਪਤਾਲ ਵੱਲੋਂ ਵੱਖ ਵੱਖ ਬਿਮਾਰੀਆਂ ਸਬੰਧੀ ਵਿਸਾਲ ਕੈਪ ਲਗਾਇਆ ਗਿਆ। ਜਿਸ ਵਿੱਚ ਲੋਕ ਭਲਾਈ ਵੇਲਫੈਅਰ ਸੁਸਾਇਟੀ (ਰਜਿ) ਵੱਲੋਂ ਫਿੱਟ ਲਾਈਫ ਹਰਬਲ ਦਵਾਖਾਨਾ ਦੀ ਟੀਮ ਨੇ ਡਾ ਪਰਮਿੰਦਰ ਸਿੰਘ ਹਮੀਦੀ ਦੀ ਅਗਵਾਈ ਹੇਠ ਨਸਾ ਛਡਾਉ ਜਾਗਰੁਕਤਾ ਕੈਪ ਲਗਾਇਆ ਗਿਆ। ਇਸ ਕੈਪ ਵਿੱਚ ਵੱਡੀ ਗਿਣਤੀ ਲੋਕਾਂ ਨੇ ਨਸਿਆ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਮੁਫਤ ਦਵਾਈ ਪ੍ਰਾਪਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਲੋਕ ਭਲਾਈ ਵੈਲਫੇਅਰ ਸੁਸਾਇਟੀ (ਰਜਿ) ਮਹਿਲ ਕਲਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਹਮੀਦੀ  ਨੇ ਦੱਸਿਆ ਕਿ ਫਿੱਟ ਲਾਈਫ ਹਰਬਲ ਦਵਾਖਾਨਾ ਵੱਲੋਂ ਸੈਕੜੇ ਲੜਕੀਆਂ ਅਤੇ ਲੜਕਿਆ ਦਾ ਨਸਾ ਛੁਡਾਇਆ ਜਾ ਚੁੱਕਾ ਹੈ ਤੇ ਦਵਾਈ ਲੈ ਰਹੇ ਹਨ। ਇਹ ਇੱਕ ਅਜਿਹੀ ਸੰਸਥਾ ਹੈ ਜੋ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਖਿਲਾਫ਼ ਲਾਮਬੰਦ ਕਰਦੀ ਆ ਰਹੀ ਹੈ, ਨਸਿਆਂ ਤੇ ਹੋਰ ਅਲਾਮਤਾ ਨੂੰ ਰੋਕਣ ਲਈ ਯਤਨਸੀਲ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਨਸੇ ਦੀ ਦਲਦਲ ਵਿੱਚ ਫਸ ਚੁੱਕਾ ਹੈ ਉਸ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ। ਸੰਸਥਾ ਵੱਲੋਂ ਪੰਜਾਬ ਭਰ ਵਿੱਚ ਨਸਿਆ ਦੇ ਖਾਤਮੇ ਲਈ ਲਗਾਤਾਰ ਕੈਪ ਲਗਾਏ ਜਾ ਰਹੇ ਹਨ। ਉਹਨਾਂ ਨੌਜਵਾਨਾ ਨੂੰ ਨਸਿਆ ਦਾ ਖਹਿੜਾ ਛੱਡ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੁਨੀਤਾ ਚੈਰੀਟੇਬਲ ਟਰੱਸਟ ਵੱਲੋਂ ਡਾ ਪਰਮਿੰਦਰ ਸਿੰਘ ਹਮੀਦੀ ਤੇ ਸਮੁੱਚੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੈਂਪ ਦੌਰਾਨ ਗੁਰੂ ਕਿ੍ਪਾ ਬਲੱਡ ਸੈਂਟਰ ਰੌਪੜ ਦੀ ਡਾਕਟਰੀ ਟੀਮ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ,ਜਿਸ ਵਿੱਚ ਸੈਕੜੇ ਲੋਕਾਂ ਨੇ ਖੂਨਦਾਨ ਕੀਤਾ। ਇਸ ਸਮੇਂ ਬੀੜ ਬਲਾਚੌਰ ਜੰਗਲ ਸੇਵਾ ਸੁਸਾਇਟੀ ਵੱਲੋਂ ਲੋਕਾਂ ਨੂੰ ਬੂਟੇ,ਪਾਣੀ ਵਾਲੇ ਕਟੋਰੇ ਤੇ ਪੰਝੀਆਂ ਲਈ ਆਲਣੇ ਵੀ ਵੰਡੇ ਗਏ।ਕੈਂਪ ਵਿੱਚ ਡਾ ਸੁਨੀਤਾ ਸਰਮਾਂ,ਚੇਅਰਮੈਨ ਅਮਨ ਵਰਮਾਂ, ਪੰਜਾਬੀ ਐਕਟਰ ਤੇ ਸਮਾਜ ਸੇਵੀ ਪੰਮੀ ਸਿੱਧੂ, ਅਰੌੜਾ ਪੀ ਪੀ (ਪੰਜਾਬ ਪੁਲਸ), ਮੱਖਣ ਸਿੰਘ, ਆਮ ਆਦਮੀ ਪਾਰਟੀ ਦੇ ਸੂਬਾ ਵਾਇਸ ਪ੍ਰਧਾਨ ਤੇ ਬੁਲਾਰੇ ਸਤਨਾਮ ਸਿੰਘ, ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ, ਗੁਰਦੇਵ ਸਿੰਘ ਮੀਰਪੁਰ, ਬਲਾਕ ਪ੍ਰਧਾਨ ਆਤਮਾ ਰਾਮ, ਮੈਡਮ ਰਾਜ ਰਾਣੀ,ਲੇਖਕ ਯਤਿੰਦਰ ਕੌਰ ਮਾਹਲ ਰੌਪੜ, ਸੁਖਵੰਤ ਸਿੰਘ ਖਾਲਸਾ, ਕੁਲਦੀਪ ਕੁਮਾਰ, ਜਸਵੀਰ ਸਿੰਘ, ਬੀੜ ਬਲਾਚੌਰ ਜੰਗਲ ਸੇਵਾ  ਦੇ ਸਮੂਹ ਅਹੁਦੇਦਾਰ,ਡਾ ਸੱਤਪਾਲ ਸਿੰਘ ਲੁਧਿਆਣਾ, ਵੈਦ ਜਰਨੈਲ ਸਿੰਘ ਸੋਨੀ,ਬਲਜਿੰਦਰ ਕੌਰ ਮਾਂਗੇਵਾਲ ਆਦਿ ਹਾਜਰ ਸਨ।

ਜੇਕਰ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਮੈਨੂੰ  ਪਾਰਲੀਮੈਂਟ ਚ ਭੇਜਿਆ ਤਾ ਹਰ ਵਰਗ ਦੀ ਆਵਾਜ਼ ਨੂੰ  ਬੁਲੰਦ ਕਰਾਂਗਾ-ਗੋਲਡੀ              

ਗੋਲਡੀ ਵਰਗੇ ਧੜੱਲੇਦਾਰ ਲੀਡਰਾਂ ਨੂੰ ਚੁਣ ਕੇ ਪਾਰਲੀਮੈਂਟ ਭੇਜਣਾ ਸਮੇਂ ਦੀ ਮੁੱਖ ਲੋੜ-ਸੁਖਪਾਲ ਖਹਿਰਾ                                    

 ਬਰਨਾਲਾ /ਮਹਿਲ ਕਲਾਂ,15 ਜੂਨ (ਗੁਰਸੇਵਕ ਸਿੰਘ ਸੋਹੀ)-ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੇ ਹਲਕੇ ਦੇ ਪਿੰਡ ਗੁਰਮ, ਠੁੱਲੀਵਾਲ,ਵਜੀਦਕੇ ਕਲਾਂ, ਵਜੀਦਕੇ ਖੁਰਦ, ਠੀਕਰੀਵਾਲ, ਰਾਏਸਰ, (ਪੰਜਾਬ),ਰਾਏਸਰ (ਪਟਿਆਲਾ), ਭੋਤਨਾ, ਟੱਲੇਵਾਲ,ਬੀਹਲਾ ਅਤੇ ਮਹਿਲ ਕਲਾਂ  ਵਿਖੇ ਆਪਣੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਲੋਕਾਂ ਤੋਂ ਆਪਣੇ ਲਈ ਝੋਲੀ ਅੱਡ ਕੇ ਵੋਟਾਂ ਦੇ ਭਰਵੇਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਪੁੱਜ ਚੁੱਕੀ ਹੈ। ਕਿਉਂਕਿ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸੀਆਂ ਨੂੰ ਗਾਰੰਟੀ ਦੇਣ ਦਾ ਵਾਅਦਾ ਕੀਤਾ ਸੀ ਕਿ ਤੁਸੀਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿਓ ਅਸੀਂ ਸਰਕਾਰ ਬਣਨ ਉਪਰੰਤ ਹਰ ਇਕ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ, 1000 ਰੁਪਏ ਹਰ ਇਕ ਔਰਤ ਨੂੰ , ਨੌਜਵਾਨਾਂ ਨੂੰ ਨੌਕਰੀਆਂ, ਰੇਤਾ, ਬਜਰੀ ਸਸਤਾ, ਪੰਜਾਬ ਭਿ੍ਸ਼ਟਾਚਾਰ ਤੇ ਨਸ਼ਾ ਮੁਕਤ ਕਰ ਦੇਵਾਂਗੇ, ਪਰ ਹੁਣ ਪੰਜਾਬ ਵਾਸੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਮੈਨੂੰ ਤਾਕਤ ਦੇ ਕੇ ਪਾਰਲੀਮੈਂਟ ਵਿੱਚ ਭੇਜਿਆ ਤਾਂ ਹਰ ਵਰਗ ਦੇ  ਲੋਕਾ ਦੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਬੁਲੰਦ ਕਰਾਂਗਾ ਤੇ ਹਰ ਪਰਿਵਾਰ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਦੇ ਨਾਲ ਨਾਲ ਕੇਂਦਰ ਸਰਕਾਰ ਦੀ ਹੈ ਵੱਖ ਵੱਖ ਸਕੀਮਾਂ ਪਿੰਡ ਪੱਧਰ ਤੇ ਕੈਂਪ ਲਗਾ ਕੇ ਰੁੱਖਾਂ ਨੂੰ ਪਹਿਲ ਦੇ ਅਧਾਰ ਤੇ ਸਹੂਲਤਾਂ ਦਵਾਈਆਂ ਜਾਣਗੀਆ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਉਨ੍ਹਾਂ ਕਾਂਗਰਸ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ । ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਵੇਂ ਬਦਲਾਅ ਤੇ ਗੁਮਰਾਹ ਕਰਨ ਪ੍ਰਚਾਰ ਦੇ ਪ੍ਰਭਾਵ ਥੱਲੇ ਆ ਕੇ ਰਾਜ ਅੰਦਰ ਆਮ ਆਦਮੀ ਪਾਰਟੀ ਦੇ 92 ਵਿਧਾਇਕ ਚੁਣ ਕੇ ਸਰਕਾਰ ਬਣਾਈ ਸੀ ਪਰ ਸੱਤਾ ਉੱਤੇ ਕਾਬਜ਼ ਹੁੰਦਿਆਂ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਤਾਂ ਕਰਨੇ ਕੀ ਸੀ ਸਗੋਂ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਖ਼ਰਾਬ ਕਰਕੇ ਰੱਖ ਦਿੱਤਾ ਮੌਕੇ ਲਗਾਤਰ ਲੁੱਟਾਂ ਖੋਹਾਂ ਕਤਲ ਅਤੇ ਗੁੰਡਾਗਰਦੀ  ਕਿ ਨੰਗੇ ਨਾਚ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਉਨ੍ਹਾਂ ਕਿਹਾ ਕਿ  ਅੱਜ ਸਾਨੂੰ ਤਜਰਬੇਕਾਰ ਅਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੋਕ ਸਭਾ ਹਲਕਾ ਸੰਗਰੂਰ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਆਉਂਦੀ 23 ਜੂਨ ਨੂੰ ਪੰਜੇ ਦੇ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ  ਕਾਂਗਰਸੀ ਆਗੂ ਇਹ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਬਲਦੇਵ ਸਿੰਘ ਜੈਤੋ, ਗੁਰਪ੍ਰੀਤ ਸਿੰਘ ਵਿੱਕੀ ਮਾਨਸਾ, ਕੁਲਵੰਤ ਸਿੰਘ ਟਿੱਬਾ ,ਐਡਵੋਕੇਟ ਜਸਬੀਰ ਸਿੰਘ ਖੇੜੀ, ਸਿਮਰਜੀਤ ਸਿੰਘ ਜੌਹਲ ਪੰਡੋਰੀ,ਪੰਚ ਗੁਰਮੀਤ ਕੌਰ ਵਜੀਦਕੇ ਕਲਾਂ, ਬਲਜਿੰਦਰ ਸਿੰਘ ਮਿਸ਼ਰਾ, ਅਸ਼ੋਕ ਕੁਮਾਰ ਅਗਰਵਾਲ ਤਪੇ ਵਾਲੇ ,ਨਾਜ਼ਰ ਸਿੰਘ ਵਜੀਦਕੇ ਖੁਰਦ ,ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਜਰਨੈਲ ਸਿੰਘ ਠੁੱਲੀਵਾਲ, ਪਰਮਿੰਦਰ ਸਿੰਘ ਠੁੱਲੀਵਾਲ, ਕਲਾਂ ,ਜਸਵਿੰਦਰ ਸਿੰਘ ਮਾਂਗਟ ਹਮੀਦੀ, ਸਾਬਕਾ ਸਰਪੰਚ ਸੂਬੇਦਾਰ ਸੁਦਾਗਰ ਸਿੰਘ ਚੋਪੜਾ,ਮਲਕੀਤ ਸਿੰਘ ਮਾਨ ਠੀਕਰੀਵਾਲਾ, ਪੰਚ ਅਮਰਜੀਤ ਸਿੰਘ ਢੀਂਡਸਾ,ਮਹੰਤ ਗੁਰਮੀਤ ਗੁਰਮੀਤ ਸਿੰਘ ਠੀਕਰੀਵਾਲਾ, ਐਸਸੀ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਰਜਿੰਦਰ ਸਿੰਘ ਰਾਜੂ , ਜਰਨੈਲ ਸਿੰਘ ਭੁੱਲਰ, ਨਾਹਰ ਸਿੰਘ ਦੇਹੜ, ਮਲਕੀਤ ਸਿੰਘ ਮਾਨ  ਨਾਜਮ ਸਿੰਘ ਪੰਚ ਤੋਂ ਇਲਾਵਾ ਸਮਰਥਕ ਹਾਜ਼ਰ ਸਨ |

ਸੰਗਰੂਰ ਜ਼ਿਮਨੀ ਚੋਣਾ ਆਪ ਪਾਰਟੀ ਵੱਡੇ ਫ਼ਰਕ ਨਾਲ ਜਿੱਤ ਹਾਸਲ ਯਕੀਨੀ ਸਾਬਕਾ ਸਰਪੰਚ ਜਸਵਿੰਦਰ ਸਿੰਘ ਢੋਲੇਵਾਲ

ਧਰਮਕੋਟ 16 ਜੂਨ (ਮਨੋਜ ਕੁਮਾਰ ਨਿੱਕੂ)  ਆਪ ਪਾਰਟੀ ਦੇ ਆਗੂ ਸਾਬਕਾ ਸਰਪੰਚ ਜਸਵਿੰਦਰ ਸਿੰਘ ਢੋਲੇਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੰਗਰੂਰ ਵਿੱਚ ਜੋ ਜ਼ਿਮਨੀ ਚੋਣਾਂ ਹੋਣਗੀਆਂ ਇਨ੍ਹਾਂ ਚੋਣਾਂ ਵਿੱਚ ਆਪ ਪਾਰਟੀ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ। ਇਸ ਸਮੇਂ ਗੱਲਬਾਤ ਦੌਰਾਨ ਸਾਬਕਾ ਸਰਪੰਚ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਬਦਲਾਅ ਲਿਆਉਣ ਲਈ ਜੋ ਆਪ ਪਾਰਟੀ ਨੂੰ ਵੋਟਾਂ ਪਾਈਆਂ ਸਨ ਅਤੇ ਜੋ ਵਾਅਦੇ ਆਪ ਪਾਰਟੀ ਵੱਲੋਂ ਪੰਜਾਬ ਵਾਸੀਆਂ ਨਾਲ ਕੀਤੇ ਗਏ ਸਨ ਉਨ੍ਹਾਂ ਨੂੰ ਆਪ ਪਾਰਟੀ ਵੱਲੋਂ ਨਿਭਾਇਆ ਜਾ ਰਿਹਾ ਹੈ‌ ਉਨ੍ਹਾਂ ਦੱਸਿਆ ਕਿ ਆਪ ਪਾਰਟੀ ਦੀ ਸਰਕਾਰ ਦੀ ਪਿਛਲੇ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਲੋਕ ਬੇਹੱਦ ਖ਼ੁਸ਼ ਹਨ ਅਤੇ ਆਮ ਲੋਕਾਂ ਨੂੰ ਪੰਜਾਬ ਵਿੱਚ ਆ ਰਿਹਾ ਬਦਲਾਅ ਸਪੱਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਵਿੱਚ ਆਪ ਪਾਰਟੀ ਦਾ ਝੰਡਾ ਫਿਰ ਤੋਂ ਬੁਲੰਦ ਹੋਵੇਗਾ ਅਤੇ ਆਪ ਪਾਰਟੀ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ ।

ਧਰਮਕੋਟ ਬਾਬਾ ਅਟੱਲ ਸ਼ਾਹ ਜੀ ਦੇ ਦਰਬਾਰ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਧਰਮਕੋਟ ਜੂਨ 16 (ਮਨੋਜ ਕੁਮਾਰ ਨਿੱਕੂ )ਧਰਮਕੋਟ ਬਾਬਾ ਅਟੱਲ ਸ਼ਾਹ ਜੀ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਨਿੱਕਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾੜ੍ਹ ਦੇ ਪਹਿਲੇ ਵੀਰਵਾਰ ਨੂੰ ਇਹ ਜੋ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਸੰਗਤਾਂ ਦੂਰੋਂ ਦੂਰੋਂ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਅਤੇ ਆ ਕੇ ਲੰਗਰ ਲਗਾਉਂਦੀਆਂ ਹਨ

ਜੱਥੇਦਾਰ ਅਕਾਲ ਤਖਤ ਸਾਹਿਬ ਜੀ ਸਹਿਜਧਾਰੀ ਅਤੇ ਅੰਮ੍ਰਿਤਧਾਰੀ ਸਿੱਖਾਂ ਦੇ ਪਾੜੇ ਨੂੰ ਕੌਮ ਦੇ ਭਲੇ ਲਈ ਨਿੱਜੀ ਦਖਲ ਦੇ ਕੇ ਹੱਲ ਕੀਤਾ ਜਾਵੇ

ਹਠੂਰ,16,ਜੂਨ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇਂ ਸਮੇਂ ਤੋਂ ਸਹਿਜਧਾਰੀ ਅਤੇ ਅੰਮ੍ਰਿਤਧਾਰੀ ਸਿੱਖਾਂ ਪ੍ਰਤੀ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਸਹਿਜਧਾਰੀ ਸਿੱਖ ਪਾਰਟੀ ਦੇ ਮੁੱਖੀ ਡਾ: ਪਰਮਜੀਤ ਸਿੰਘ ਰਾਣੂ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜੀ ਨੂੰ ਇੱਕ ਪੱਤਰ ਲਿਖ ਕੇ ਮੰਗ ਕਰਦਿਆਂ ਕਿਹਾ ਕਿ ਜੱਥੇਦਾਰ ਅਕਾਲ ਤਖਤ ਸਾਹਿਬ ਜੀ ਇਸ ਨੂੰ ਸਿੱਧੇ ਦਖਲ ਦੇ ਕੇ ਕੌਮ ਦੇ ਅੰਦਰ ਅੰਦਰ ਹੀ ਬਿਨਾਂ ਅਦਾਲਤ ਅਤੇ ਕੌਮੀ ਪਾਰਲੀਮੈਂਟ ਦੇ ਹੱਲ ਕਰਨ ਤਾਂ ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੋਵੇਗੀ ਅਤੇ ਇਹ ਸਭ ਲਈ ਸਰਵ ਪ੍ਰਮਾਣਤ ਹੋਵੇਗੀ ।ਉਹਨਾਂ ਜੱਥੇਦਾਰ ਸਾਹਿਬ ਦਾ ਮੀਡੀਆ ਵਿੱਚ ਛਪੇ ਬਿਆਨ ਜਿਸ ਵਿਚ ਕਿਹਾ ਕਿ ਸਿੱਖ ਕੌਮ ਅਤੇ ਸਿੱਖ ਜੱਥੇਬੰਦੀਆਂ ਨੂੰ ਇੱਕ ਜੁੱਟ ਹੋ ਕੇ ਚੱਲਣਾ ਚਾਹੀਦਾ ਹੈ,ਕਿਉਕਿ ਜੋ ਇਕੱਲੇ ਚੱਲਦੇ ਹਨ।ਉਹਨਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾਂ ਪੈਂਦਾ ਹੈ ਅਤੇ ਇਕੱਠੇ ਚੱਲਣ ਵਾਲਿਆਂ ਨੂੰ ਫਤਿਹ ਨਸੀਬ ਹੁੰਦੀ ਹੈ,ਦਾ ਜਿਕਰ ਕਰਦਿਆਂ ਕਿਹਾ ਹੈ ਕਿ ਆਪ ਜੀ ਪਿਛਲੇ ਕਾਫੀ ਸਮੇਂ ਤੋਂ ਸਿੱਖ ਕੌਮ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਅਹਿਮ ਰੋਲ ਅਦਾ ਕਰ ਰਹੇ ਹੋ।ਉਹਨਾਂ ਸਹਿਜਧਾਰੀ ਸਿੱਖਾਂ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਅਸੀਂ ਸਿੱਖ ਪ੍ਰੀਵਾਰਾਂ ਵਿੱਚ ਪੈਦਾ ਹੋਏ ਹਾਂ, ਸਾਡੇ ਮਾਪੇ ਸਿੱਖ ਹਨ ਪ੍ਰੰਤ ੂਸਾਨੂੰ ਰਹਿਤਧਾਰੀ ਸਿੱਖ ਨਾਂ ਹੋਣ ਕਾਰਕੇ ਮੁੱਠੀ ਭਰ ਰਾਜਨੀਤਿਕ ਤਾਕਤਾਂ ਆਪਣੀਆਂ ਨਿੱਜੀ ਮੁਫਾਦਾਂ ਖਾਤਰ ਜਾਂ ਸ੍ਰੋਮਣੀ ਕਮੇਟੀ ਅਤੇ ਗੋਲਕ ਤੇ ਕਾਬਜ ਰਹਿਣ ਲਈ ਸਾਨੂੰ ਪਤਿਤ ਜਾਂ ਗੈਰ ਸਿੱਖ ਆਖ ਕੇ ਧਰਮ ਚੋਂ ਹੀ ਬਾਹਰ ਕੱਢਣਾ ਚਾਹੁੰਦੀਆਂ ਹਨ।ਅੱਜ ਵੱਡੇ ਪੱਧਰ ਤੇ ਵੇਖਿਆ ਜਾਵੇ ਤਾਂ ਬਹੁ ਗਿਣਤੀ ਸਿੱਖ ਅਬਾਦੀ ਸਹਿਜਧਾਰੀ ਸਿੱਖਾਂ ਦੀ ਹੀ ਹੈ ਅਤੇ ਇਹ ਸਿੱਖੀ ਦੇ ਹੀ ਪੈਰੋਕਾਰ ਹਨ ,ਜਿਹਨਾਂ ਦਾ ਕੋਈ ਹੋਰ ਧਰਮ ਹੈ ਹੀ ਨਹੀਂ , ਪਰ ਸੰਪਰਦਾਇਕ ਤਾਕਤਾਂ ਸਾਡੇ ਧਰਮ ਨੂੰ ਕਮਜੋਰ ਕਰਨ ਲਈ ਸਾਡੇ ਬਹੁਤੇ ਸਿੱਖ ਵਿਦਵਾਨਾਂ ਤੋਂ ਵੀ ਗੁੰਮਰਾਹਕੁਨ ਪ੍ਰਚਾਰ ਕਰਵਾ ਰਹੇ ਹਨ ਜੋ “ ਸਿੱਖ ਅਤੇ ਸਿੰਘ ਵਿੱਚ ਬੜਾ ਵੱਡਾ ਭੰਬਲਭੂਸਾ ਪਾ ਰਹੇ ਹਨ । ਇਸ ਨੂੰ ਸਾਡਾ ਮੀਡੀਆ ਵੀ ਇੱਕ ਨਵੀਂ ਰੰਗਤ ਦੇਣ ਚ ਕਾਮਯਾਬ ਹੋਇਆ ਹੈ।ਕਈ ਅਖੌਤੀ ਸਿੱਖ ਵਿਦਵਾਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਿੱਖ ਘਰੇ ਜਨਮੇ ਬੱਚੇ ਨੂੰ ਸਿੱਖ ਨਹੀਂ ਮੰਨਿਆ ਜਾ ਸਕਦਾ ਸਗੋਂ ਸਿੱਖ ਬਣਨਾ ਪੈਂਦਾ ਹੈ । ਡਾ: ਪਰਮਜੀਤ ਸਿੰਘ ਰਾਣੂ ਨੇ ਅੰਕੜਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਅਗਰ ਸਹਿਜਧਾਰੀ ਸਿੱਖਾਂ ਨੂੰ ਮੁੱਖ ਧਾਰਾ ਵਿੱਚ ਮੰਨਿਆ ਜਾਂਦਾ ਹੈ ਤਾਂ ਭਾਰਤ ਦੀ 2011 ਦੀ ਜਨਗਣਨਾਂ ਅਤੇ ਸ੍ਰੋਮਣੀ ਕਮੇਟੀ ਦੀਆਂ 2011 ਦੀਆਂ ਵੋਟਾਂ ਦੇ ਅੰਕੜਿਆਂ ਅਨੁਸਾਰ 1.70 ਕਰੋੜ ਸਹਿਜਧਾਰੀ ਇੱਕੋ ਝਟਕੇ ਨਾਲ ਸਿੱਖੀ ਵਿੱਚ ਸਾਮਲ ਹੋ ਜਾਣਗੇ । ਉਹਨਾਂ ਆਪਣੀ ਪਾਰਟੀ ਦੇ ਨਾਮ ਨਾਲੋਂ ਵੀ ਸਹਿਜਧਾਰੀ ਸ਼ਬਦ ਹਟਾਉਣ ਦੀ ਗੱਲ ਵੀ ਆਖੀ ।

ਮੂੰਗੀ ਤੇ ਮੱਕੀ ਦੀ ਸਰਕਾਰੀ ਖਰੀਦ ਚਾਲੂ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਦਾ ਐਲਾਨ,, ਕਾਦੀਆਂ,,,16ਜੂਨ ਤੋਂ ਕੀਤੇ ਜਾਣਗੇ ਮੰਡੀਆ ਚੋਂ ਮੁਜ਼ਾਹਰੇ

ਮਹਿਲ ਕਲਾਂ, 15 ਜੂਨ (ਡਾਕਟਰ ਸੁਖਵਿੰਦਰ /ਗੁਰਸੇਵਕ ਸੋਹੀ )- ਦੇਸ ਚ ਕਿਸਾਨਾਂ ਨੂੰ ਦਰਵੇਸ਼ ਸਮੱਸਿਆਵਾ ਦੇ ਹੱਲ ਕਿਸਾਨ ਏਕਤਾ ਦੀ ਲੜੀ ਵਿੱਚ ਬਣਨ ਦੇ ਯਤਨਾਂ ਲਗਤਾਰ ਬੂਰ ਪੈ ਰਿਹਾ ਹੈ 16 ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਣਾਏ ਸਯੁੰਕਤ ਕਿਸਾਨ  ਮੋਰਚਾ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ ਇਹ ਵਿਚਾਰ ਭਾਰਤੀ ਕਿਸਾਨ  ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਨੂੰ ਲੈਕੇ 16ਜੂਨ ਤੋਂ ਪੰਜਾਬ ਸਰਕਾਰ ਵਿਰੁੱਧਵ ਮੰਡੀਆ ਚੋਂ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੁਆਰਾ ਮੂੰਗੀ ਦੀ ਖ਼ਰੀਦ ਉੱਤੇ ਲਾਈਆਂ ਸਰਾਸਰ ਨਾਜਾਇਜ਼ ਸ਼ਰਤਾਂ ਹਟਾਉਣ ਦੀ ਮੰਗ ਕੀਤੀ ਗਈ ਹੈ |ਕਾਦੀਆਂ ਨੇ ਦਾਅਵਾ ਕੀਤਾ ਹੈ ਕਿ ਗਿਰਦਾਵਰੀ ਦੀ ਨਕਲ ਸਮੇਤ 5 ਕੁਇੰਟਲ ਪ੍ਰਤੀ ਏਕੜ ਤੇ ਉਹ ਵੀ ਸਿਰਫ਼ ਮੰਡੀ ਦੀ ਸਹਿਕਾਰੀ ਦੁਕਾਨ 'ਤੇ ਹੀ ਖ਼ਰੀਦਣ ਵਰਗੀਆਂ ਤੁਗਲਕੀ ਸ਼ਰਤਾਂ ਦੀ ਕੋਈ ਵਾਜਬੀਅਤ ਨਹੀਂ ਬਣਦੀ | ਜਥੇਬੰਦੀ ਦੀ ਜ਼ੋਰਦਾਰ ਮੰਗ ਹੈ ਕਿ ਇਹ ਤਿੰਨੇ ਬੇਲੋੜੀਆਂ ਸ਼ਰਤਾਂ ਖਤਮ ਕਰ ਕੇ ਮੂੰਗੀ ਦੀ ਨਿਰਵਿਘਨ ਖ਼ਰੀਦ ਕੀਤੀ ਜਾਵੇ | ਆਪਣਾ ਬਿਆਨ ਜਾਰੀ ਰੱਖਦਿਆਂ ਕਿਸਾਨ ਆਗੂਆਂ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਮੁਕੰਮਲ ਕੰਟਰੋਲ ਆਪਣੇ ਹੱਥਾਂ ਵਿਚ ਲੈਣ ਵਾਂਗ ਹੀ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁਕੰਮਲ ਕੰਟਰੋਲ ਵੀ ਆਪਣੇ ਹੱਥ ਹੇਠ ਲੈਣ ਦੇ ਤਾਨਾਸ਼ਾਹੀ ਫ਼ੈਸਲੇ ਵਿਰੁੱਧ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਮੁਹਾਲੀ ਵਿਖੇ ਪੰਜਾਬ ਪੁਲਿਸ ਵਲੋਂ ਲਾਠੀਚਾਰਜ ਕਰਨ ਦੀ ਧੱਕੇਸ਼ਾਹੀ ਦੀ ਸਖ਼ਤ ਨਿੰਦਾ ਕੀਤੀ ਗਈ ਹੈ ਅਤੇ ਦੋਸ਼ ਲਾਇਆ ਗਿਆ ਹੈ ਕਿ ਮਾਨ ਸਰਕਾਰ ਦਾ ਇਹ ਜਾਬਰ ਕਦਮ ਉਸ ਦੀ ਲੋਕ-ਵਿਰੋਧੀ ਪੰਜਾਬ-ਵਿਰੋਧੀ ਸੋਚ ਵੱਲ ਇਸ਼ਾਰਾ ਕਰਦਾ ਹੈ | ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਜੇਕਰ ਅਜਿਹਾ ਨਹੀਂ ਤਾਂ ਮੁੱਖ ਮੰਤਰੀ ਨੂੰ ਇਸ ਦੀ ਨਿਖੇਧੀ ਕਰਦੇ ਹੋਏ ਆਪਹੁਦਰੀ ਜਾਬਰ ਕਾਰਵਾਈ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਦਾ ਇਹ ਕਦਮ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਵਿਚ ਇਤਿਹਾਸ ਦੀ ਦੇਸ਼ਭਗਤ ਨਿਰਪੱਖ ਪੈਂਤੜੇ ਵਾਲੀ ਪੇਸ਼ਕਾਰੀ ਦੀ ਥਾਂ ਫਿਰਕਾਪ੍ਰਸਤ ਪੇਸ਼ਕਾਰੀ ਥੋਪਣ ਵੱਲ ਤਾਨਾਸ਼ਾਹੀ ਕਦਮ-ਵਧਾਰਾ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸ਼ੀਰਾ ਛੀਨੀਵਾਲ ਕਲਾਂ, ਜ਼ਿਲਾ ਜਰਨਲ ਸਕੱਤਰ ਗਗਨਦੀਪ ਸਿੰਘ ਬਾਜਵਾ,ਜਿਲਾ ਪ੍ਰੈੱਸ ਸਕੱਤਰ ਜਰਨੈਲ ਸਿੰਘ ਸਹੋਰ,ਸਹਾਇਕ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਜਮੰਦਾ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਸੁਰਿੰਦਰ ਸਿੰਘ ਛਿੰਦਾ ਵਜੀਦਕੇ, ਸਤਨਾਮ ਸਿੰਘ ਸੱਤਾ ਧਨੇਰ,ਮੱਘਰ ਸਿੰਘ ਧਾਲੀਵਾਲ ਸਹਿਜੜਾ, ਸੁਖਵਿੰਦਰ ਸਿੰਘ ਧਨੇਰ,ਨਾਜਰ ਸਿੰਘ ਵਜੀਦਕੇ ਖੁਰਦ, ਗੋਬਿੰਦਰ ਸਿੰਘ ਗੰਗਹੋਰ ਆਦਿ ਹਾਜ਼ਰ ਸਨ,

ਸੰਤ ਆਸ਼ਰਮ ਬਾਪਲਾ ਬਾਬਾ ਗਰਜਾ ਸਿੰਘ ਜੀ ਦੇ ਅਸਥਾਨ ਤੇ ਸੰਗਰਾਂਦ ਦਾ ਦਿਹਾੜਾ ਮਨਾਇਆ ਅਤੇ ਰੁੱਖ ਵੰਡੇ ਗਏ     

ਮਲੇਰਕੋਟਲਾ  ,14 ਜੂਨ (ਡਾਕਟਰ ਸੁਖਵਿੰਦਰ ਬਾਪਲਾ) ਨੇੜਲੇ ਪਿੰਡ ਬਾਪਲਾ ਵਿਖੇ ਡੇਰਾ ਬਾਬਾ ਗਰਜਾ ਸਿੰਘ ਜੀ ਦੇ ਅਸਥਾਨ ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ। ਮੁੱਖ ਸੇਵਾਦਾਰ ਬਾਬਾ ਗੁਲਜ਼ਾਰ ਸਿੰਘ ਅਗਵਾਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਕੇ ਹਾੜ ਦੀ ਸੰਗਰਾਂਦ ਦੇ ਭੋਗ ਪਾਏ ਗਏ। ਏਸ ਮੌਕੇ ਬਾਬਾ ਜੀ ਵੱਲੋਂ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ। ਨਾਮ ਜਪੋ ਤੇ ਕਿਰਤ ਕਰੋ ਵੰਡ ਕੇ ਸਕਣ ਦੇ ਉਦੇਸ਼ ਦਿਤੇ ਗਏ। ਏਸ ਮੌਕੇ ਬਾਬਾ ਸੁਰਜੀਤ ਸਿੰਘ ਨੇ ਦੁਨੀਆਂ ਦੇ ਚੱਲ ਰਹੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਸੰਗਤਾਂ ਨੂੰ ਗੁਰੂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਨਾਲ ਹੀ ਸੰਗਤਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਕਿਹਾ ਅਪਣਾ ਆਲਾ ਦੁਆਲਾ ਸਾਫ ਰੱਖਣ ਲਈ ਕਿਹਾ। ਏਸ ਮੌਕੇ ਬਾਬਾ ਜੀ ਅਤੇ ਸੰਤ ਬਾਬਾ ਗਰਜਾ ਸਿੰਘ ਜੀ ਸੇਵਾ ਸੁਸਾਇਟੀ ਬਾਪਲਾ ਵਾਲੋਂ ਅਪਣੀ ਪੋਤਰੀ ਪਵਨ ਪ੍ਰੀਤ ਕੌਰ ਦੀ ਖੁਸ਼ੀ ਵਿਚ ਸਾਰੀਆਂ ਸੰਗਤਾਂ ਨੂੰ ਦੋ ਦੋ ਰੁੱਖ ਵੰਡੇ ਗਏ ਅਤੇ ਓਨਾ ਨੂੰ ਲਗਾ ਕੇ ਪਾਲਣ ਦੀ ਅਪੀਲ ਕੀਤੀ ਏਸ ਮੌਕੇ ਗੁਰੂ ਘਰ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਬਾਬਾ ਜੀ ਵੱਲੋਂ ਬੂਟੇ ਵੰਡੇ ਗਏ ਮੌਕੇ ਤੇ ਬਾਬਾ ਗੁਲਜ਼ਾਰ ਸਿੰਘ, ਭਾਈ ਸੁਰਜੀਤ ਸਿੰਘ, ਮਲਕੀਤ ਸਿੰਘ ਹੈਡ ਗ੍ਰੰਥੀ, ਅਮਰ ਸਿੰਘ, ਕੁਲਦੀਪ ਸਿੰਘ ਲੋਹਟ, ਅਮਨਪ੍ਰੀਤ ਲੋਹਟ, ਡ, ਗੁਰਮੀਤ ਸਿੰਘ, ਡ. ਸੁਖਵਿੰਦਰ, ਸੱਤਪਾਲ ਖੇੜੀ, ਤਾਰੀ, ਜਸਪਾਲ ਸਿੰਘ, ਅਤੇ ਹੋਰ ਮੈਂਬਰ ਤੇ ਬੀਬੀਆਂ ਵੱਡੀ ਗਿਣਤੀ ਵਿਚ ਹਾਜਰ ਸਨ

 ਇਰਾਨ ਚ ਅਗਵਾਕਾਰਾਂ ਤੋਂ ਸੁੱਟਿਆ ਨੌਜਵਾਨ ਠੋਕਰਾਂ ਖਾਣ ਲਈ ਮਜਬੂਰ

 ਭਾਰਤੀ ਸਰਾਫਤਖਾਨੇ ਤੇ ਮੱਦਦ ਨਾ ਕਰਨ ਦੇ ਦੋਸ਼  
ਪਰਿਵਾਰ ਵਲੋਂ ਨੌਜਵਾਨ ਨੂੰ ਵਾਪਸ ਲਿਆਉਣ ਦੀ ਮੰਗ
 ਅਜੀਤਵਾਲ (ਬਲਵੀਰ ਸਿੰਘ ਬਾਠ)  ਇਰਾਨ ਵਿੱਚ ਅਗਵਾਕਾਰਾਂ ਤੋਂ ਸੁੱਟਿਆ ਮੋਗੇ ਜ਼ਿਲ੍ਹੇ ਦਾ ਨੌਜਵਾਨ  ਇਸ ਦੇਸ਼ ਦੀ ਰਾਜਧਾਨੀ ਤਹਿਰਾਨ ਵਿਚ ਭਾਰਤੀ ਸਰਾਫਤਖਾਨੇ ਦੇ ਬਾਹਰ ਖੱਜਲ ਖੁਆਰ ਹੋ ਰਿਹਾ ਹੈ ਜਨਸੰਘ ਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪਰਿਵਾਰ ਨੇ ਦੱਸਿਆ ਕਿ ਪਿੰਡ ਦੌਧਰ ਗਰਬੀ ਦਾ ਵਸਨੀਕ ਮਨਜਿੰਦਰ ਸਿੰਘ ਪੁੱਤਰ ਮਰਹੂਮ ਕੁਲਵਿੰਦਰ ਸਿੰਘ ਰੋਜ਼ੀ ਰੋਟੀ ਦੀ ਤਲਾਸ਼ ਵਿਚ ਕਤਰ ਦੀ ਰਾਜਧਾਨੀ ਦੋਹਾ ਵਿੱਚ ਗਿਆ ਸੀ ਜਿੱਥੇ  ਇੱਥੇ ਡਾ ਗੌਣ ਸ਼ਹਿਰ ਵਿੱਚ ਉਸ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਅਤੇ ਵੀਹ ਲੱਖ ਰੁਪਏ ਦੀ ਫਿਰੌਤੀ ਮੰਗੀ ਅਗਵਾਕਾਰਾਂ ਕੋਲੋਂ ਆਧੁਨਿਕ ਹਥਿਆਰ ਸਨ ਉਸ ਨੂੰ ਛੇ ਦਿਨ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਤੇ  ਤੇ ਉਸ ਤੇ ਤਸ਼ੱਦਦ ਢਾਹਿਆ ਗਿਆ  ਪਰਿਵਾਰ ਨੇ ਆਪਣੇ ਪੁੱਤਰ ਦੀ ਸਲਾਮਤੀ ਲਈ ਦੱਸ ਪੰਦਰਾਂ ਲੱਖ ਦਾ ਪਰਬੰਧ ਕਰਕੇ  ਅਗਵਾਕਾਰਾਂ ਨੂੰ ਦਿੱਤੇ ਪਰ ਉਨ੍ਹਾਂ ਹੋਰ ਪੈਸਿਆਂ ਦੀ ਮੰਗ ਕੀਤੀ ਇਸ ਦੌਰਾਨ ਨੌਜਵਾਨ ਅਗਵਾਕਾਰਾਂ ਦੇ ਚੁੰਗਲ ਵਿਚੋਂ ਬਚ ਨਿਕਲਿਆ ਤੇ ਦੋ ਹਜ਼ਾਰ ਕਿਲੋਮੀਟਰ ਦਾ ਲੰਮਾ ਸਫ਼ਰ ਤੈਅ ਕਰਕੇ ਇਰਾਨ ਦੀ ਰਾਜਧਾਨੀ ਤਹਿਰਾਨ ਵਿਚ ਸਥਿਤ ਭਾਰਤੀ ਸਰਾਫਤਖਾਨੇ ਕੋਲ ਪੁੱਜ ਗਿਆ ਉਸਨੂੰ ਸਰਾਫਤਖਾਨੇ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਮਨਜਿੰਦਰ ਸਿੰਘ ਨੇ ਪੱਤਰਕਾਰ ਨਾਲ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਅਗਵਾ ਹੋਣ ਤੋਂ ਕੁੱਝ ਸਮੇਂ ਬਾਅਦ ਹੀ   ਭਾਰਤੀ ਅੰਬੈਸੀ ਨੂੰ ਈ ਮੇਲ ਕੀਤੀ ਸੀ ਪਰ ਉਧਰੋਂ ਕੋਈ ਜਵਾਬ ਨਹੀਂ ਆਇਆ  ਅਤੇ ਨਾ ਹੀ ਮਦਦ ਕੀਤੀ ਗਈ  ਉਸ ਨੇ ਦੱਸਿਆ ਕਿ ਉਸ ਨੂੰ ਚਾਰ ਹਫ਼ਤੇ ਤੋਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ  ਭਾਰਤੀ ਸਰਾਫਤਖਾਨੇ ਨੇ ਉਸ ਨੂੰ ਵਾਪਸ ਭੇਜਣ ਦੇ ਪੰਜ ਸੌ ਡਾਲਰ ਦੀ ਮੰਗ ਕੀਤੀ ਹੈ  ਮਨਜਿੰਦਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਨੌਜਵਾਨ ਦੀ ਮਾਤਾ ਬਲਜਿੰਦਰ ਕੌਰ ਅਤੇ ਭੈਣ ਸੰਦੀਪ ਕੌਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਮਨਜਿੰਦਰ ਸਿੰਘ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਅਗਵਾਕਾਰਾਂ ਨੂੰ ਦੇ ਦਿੱਤੇ ਹੁਣ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਬਚਿਆ

 

ਵਿਸ਼ਵਾਸ ✍️ ਪਵਿੱਤਰ ਕੌਰ ਮਾਟੀ   

ਕੁਝ ਰਿਸ਼ਤੇ
 ਦਰਗਾਹਾਂ ਵਰਗੇ ਹੁੰਦੇ
 ਉਹ ਜਦੋਂ ਬੋਲਦੇ
ਮੇਰੇ ਕੰਨ ਸੁਣਦੇ
ਸਿਰ ਝੁਕਦਾ  
ਅੱਖਾਂ ਬੰਦ ਹੁੰਦੀਆਂ
 ਉਨ੍ਹਾਂ ਦਾ ਬੋਲਿਆ
 ਹਰ ਸ਼ਬਦ ਮੇਰੇ ਲਈ
 ਆਖ਼ਰੀ ਸੱਚ ਹੁੰਦਾ
 ਤੁਸੀਂ ਆਖਦੇ ਹੋ
 ਅਸੀਂ ਵਿਸ਼ਵਾਸ ਤਾਂ ਕਰਦੇ ਹਾਂ
 ਪਰ ਅੱਖਾਂ ਖੋਲ੍ਹ ਕੇ
ਨਹੀਂ ਤੁਸੀਂ
ਵਿਸ਼ਵਾਸ ਵਾਸ ਕਰਦੇ ਹੀ ਨਹੀਂ ਡਗਮਗਾਉਂਦੇ ਹੋ
ਵਿਸ਼ਵਾਸ ਤਾਂ
 ਅੱਖਾਂ ਬੰਦ ਕਰ ਦਿੰਦਾ ਏ|

 ਪੰਜਾਬੀ ਦੇ ਪ੍ਰਸਿੱਧ ਸਿਰਮੌਰ ਲੇਖਕ  ਪਵਿੱਤਰ ਕੌਰ ਮਾਟੀ ਪੇਸਕਸ ਬਲਵੀਰ ਸਿੰਘ ਬਾਠ ਜਾਂਨ ਸਕਤੀ  ਨਿਊਜ  ਪੰਜਾਬ

ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵੇਨਿਊ ਸਾਊਥਹਾਲ ਵਿਖੇ ਸਿੱਧੂ ਮੂਸੇਵਾਲਾ ਦੇ ਨਮਿੱਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ  

ਸਾਊਥਾਲ ਵਿਖੇ ਸਿੱਧੂ ਮੂਸੇਵਾਲੇ ਨਮਿਤ ਭੋਗਾਂ ਦੀਆਂ ਸੇਵਾਵਾਂ ਸ ਗੁਰਮੇਲ ਸਿੰਘ ਮੱਲ੍ਹੀ, ਸ ਹਰਜੀਤ ਸਿੰਘ ਸਰਪੰਚ, ਸ ਕੁਲਵੰਤ ਸਿੰਘ ਮੱਲ੍ਹੀ, ਸ ਕੁਲਦੀਪ ਸਿੰਘ ਮੱਲ੍ਹੀ ਅਤੇ ਸ ਬਲਜੀਤ ਸਿੰਘ ਬੱਲੀ ਵੱਲੋਂ ਨਿਭਾਈਆਂ ਗਈਆਂ  

ਸਾਊਥਾਲ /ਲੰਡਨ, 15 ਜੂਨ (ਅਮਨਜੀਤ ਸਿੰਘ ਖਹਿਰਾ   ) ਸਿੱਧੂ ਮੂਸੇਵਾਲਾ ਦੇ ਘਿਨਾਉਣੇ ਕਤਲ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਜਿੱਥੇ ਵੀ ਕੋਈ ਪੰਜਾਬੀ ਵਸਦਾ ਹੈ ਇਸ ਦਾ ਵੱਡੇ ਪੱਧਰ ਤੇ ਸੋਗ ਮਨਾਇਆ ਜਾ ਰਿਹਾ ਹੈ ।ਇਸੇ ਤਰ੍ਹਾਂ ਇੰਗਲੈਂਡ ਦੀ ਧਰਤੀ ਤੇ ਯੂਰਪ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਬੀਤੇ ਸ਼ਨਿੱਚਰਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਇਸ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਸਾਹਿਬ  ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਈਆਂ ਅਤੇ ਆਪਣੇ ਹਰਮਨ ਪਿਆਰੇ ਥੋੜ੍ਹੇ ਦਿਨਾਂ ਵਿੱਚ ਲੋਕਾਂ ਦੇ ਦਿਲਾਂ ਦੇ ਉੱਪਰ ਵੱਡੀ ਛਾਪ ਛੱਡਣ ਵਾਲੇ  ਦੁਨੀਆਂ ਵਿੱਚ ਗਾਇਕੀ ਦੇ ਖੇਤਰ ਅੰਦਰ ਦਸਤਾਰ ਦੇ ਨਾਲ ਝੰਡਾ ਗੱਡਣ ਵਾਲੇ  ਬੜੀ ਛੋਟੀ ਉਮਰ ਵਿੱਚ ਸਿੱਖਾਂ ਦੀ ਪੀੜਾ ਨੂੰ ਅੰਦਰ ਤੋਂ ਸਮਝਣ ਵਾਲੇ  ਮਸ਼ਹੂਰ ਗਾਇਕ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ  । ਸ੍ਰੀ ਦਰਬਾਰ ਸਾਹਿਬ ਤੇ ਰਾਗੀ ਜਥਿਆਂ ਵੱਲੋਂ ਵੈਰਾਗਮਈ ਬਾਣੀ ਦਾ ਕੀਰਤਨ ਕਰਕੇ  ਗੁਰੂ ਦੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਗਿਆ ।  ਇਸ ਸਮੇਂ ਵੱਖ ਵੱਖ ਬੁਲਾਰਿਆਂ ਵੱਲੋਂ ਸੰਗਤਾਂ ਨੂੰ ਸੰਬੋਧਨ ਹੁੰਦੇ ਵਿਛੜੀ ਰੂਹ ਦੀ ਬੇਵਕਤੀ ਮੌਤ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ , ਸ ਗੁਰਮੇਲ ਸਿੰਘ ਮੱਲ੍ਹੀ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ , ਸ ਹਰਜੀਤ ਸਿੰਘ ਸਰਪੰਚ ,  ਸ ਸੁਖਦੀਪ ਸਿੰਘ ਰੰਧਾਵਾ  , ਸ ਮਨਪ੍ਰੀਤ ਸਿੰਘ ਬੱਧਣੀ  , ਸ ਕਰਨਵੀਰ ਸਿੰਘ ਨੇ ਸਿੱਧੂ ਮੂਸੇਵਾਲੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਸਮੇਂ ਸਟੇਜ ਦੀ ਸੇਵਾ  ਸਤਨਾਮ ਸਿੰਘ ਜੀ ਵੱਲੋਂ ਬਾਖੂਬੀ ਨਿਭਾਈ ਗਈ। ਅੱਜ ਸਿੱਧੂ ਮੂਸੇਵਾਲਾ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਸਮੇਂ ਹਰੇਕ ਇਨਸਾਨ ਦੇ ਮੁੱਖ ਵਿੱਚੋਂ ਇਹੀ ਨਿਕਲਦਾ ਸੁਣਿਆ ਗਿਆ ਕਿ ਪੰਜਾਬ ਅਤੇ ਭਾਰਤ ਸਰਕਾਰ ਨੌੰ ਲੋਕਾਂ ਦੇ ਹਰਮਨ ਪਿਆਰੇ ਗਾਇਕ ਇਕ ਮਾਂ ਬਾਪ ਦਾ ਇਕਲੌਤਾ ਸਹਾਰਾ ਹੋਣਹਾਰ ਸਪੁੱਤਰ ਨੂੰ ਇਨਸਾਫ਼ ਦੇਣ ਲਈ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਹੋਣਹਾਰ ਬੱਚਾ ਅਸੀਂ ਆਪਣੇ ਸਮਾਜ ਚੋਂ ਇਸ ਤਰ੍ਹਾਂ ਨਾ ਗਵਾਈਏ । 

ਪਿੰਡ ਰਛੀਨ ਦੇ ਵਸਨੀਕਾਂ ਨੇ ਚਿੱਟਾ ਵੇਚਣ ਵਾਲਿਆਂ ਖਿਲਾਫ਼ ਖੋਲਿ੍ਹਆ ਮੋਰਚਾ

ਨਸ਼ੇ ਵਾਲਿਆਂ ਦੀ ਰੋਕਥਾਮ ਲਈ ਵਾਰਡ ਪੱਧਰੀ ਠੀਕਰੇ ਪਹਿਰੇ ਲਗਾਉਣ ਲੱਗੇ ਪਿੰਡਵਾਸੀ
ਚੌਂਕੀ ਲੋਹਟਬੱਦੀ ਪੁਲਿਸ ਦੇ ਵੱਡਮੁੱਲੇ ਸਹਿਯੋਗ ਨੇ ਪਿੰਡਵਾਸੀਆਂ ਦੇ ਹੌਸਲੇ ’ਚ ਕੀਤਾ ਵਾਧਾ
ਪਿੰਡ ਵਿਚਲੇ ਨਸ਼ਾ ਤਸਕਰਾਂ ਨੂੰ ਮਾੜੇ ਕੰਮ ਬੰਦ ਕਰ ਦੇਣ ਦੀ ਸਪੱਸ਼ਟ ਤਾੜਨਾ

ਜਗਰਾਉ/ਸੁਧਾਰ 15 ਜੂਨ (ਅਮਿਤਖੰਨਾ /ਜਗਰੂਪ ਸਿੰਘ ਸੁਧਾਰ) ਵੈਸੇ ਤਾਂ ਪੂਰੇ ਪੰਜਾਬ ਵਿਚ ਹੀ ਨਸ਼ੇ ਖਾਸਕਰ ਚਿੱਟੇ ਦਾ ਮਾਰੂ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਰੋਜ਼ਾਨਾ ਹੀ ਅਨੇਕਾਂ ਲੜਕੇ ਇਸ ਬੇਮੁਰਾਦ ਚਿੱਟੇ ਕਾਰਨ ਅਣਆਈ ਮੌਤੇ ਮਰ ਰਹੇ ਹਨ। ਜਿਸ ਨੂੰ ਦੇਖ ਦੇ ਹੋਏ ਰਾਏਕੋਟ ਦੇ ਪਿੰਡ ਰਛੀਨ ਦੇ ਵਸਨੀਕਾਂ ਨੇ ਚਿੱਟਾ ਵੇਚਣ ਵਾਲਿਆਂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਬਲਕਿ ਪਿੰਡਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਸਦਕਾ ਨਸ਼ੇ ਦੀ ਗਿਰਫ ਵਿਚ ਆ ਚੁੱਕੇ ਪਿੰਡ ਨਸ਼ਾ-ਮੁਕਤ ਕਰਨ ਲਈ ਚੁੱਕਿਆ ਗਿਆ ਬੀੜਾ ਆਪਣੇ ਆਪ ਵਿਚ ਇੱਕ ਮਿਸਾਲ ਹੈ। ਦਰਅਸਲ ਪਿੰਡ ਵਿੱਚ ਜਿਥੇ ਚਿੱਟਾ ਵੇਚਣ ਵਾਲਿਆਂ ਦੀ ਬਹੁਤਾਤ ਹੈ, ਉਥੇ ਹੀ ਪਿੰਡ ਦੇ ਸੈਕੜੇ ਬੱਚੇ, ਨੌਜਵਾਨ ਅਤੇ ਵਿਅਕਤੀ ਚਿੱਟੇ ਦੀ ਦਲਦਲ ਵਿਚ ਫਸ ਚੁੱਕੇ ਹਨ, ਜੋ ਨਸ਼ੇ ਦੀ ਪੂਰਤੀ ਲਈ ਆਪਣੇ ਮਾਵਾਂ ਨੇ ਨਵੇਂ ਸੂਟ(ਕੱਪੜੇ) ਤੱਕ ਵੇਚ ਦਿੰਦੇ ਹਨ। ਇਸ ਸਭ ਤੋਂ ਤੰਗ ਪਿੰਡਵਾਸੀਆਂ ਲਈ ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਚੌਂਕੀ ਲੋਹਟਬੱਦੀ ਦੇ ਨਵੇਂ ਆਏ ਇੰਚਾਰਜ ਅਮਰਜੀਤ ਸਿੰਘ ਇੱਕ ਮਾਰਗਦਰਸ਼ਕ ਦੀ ਤਰ੍ਹਾਂ ਆਏ, ਬਲਕਿ ਪੁਲਿਸ ਚੌਂਕੀ ਲੋਹਟਬੱਦੀ ਦੇ ਵੱਡਮੁੱਲਾ ਸਹਿਯੋਗ ਨੇ ਪਿੰਡਵਾਸੀਆਂ ਦੇ ਹੌਸਲੇ ਵਿਚ ਕਾਫੀ ਵਾਧਾ ਕੀਤਾ। ਜਿਸ ਤਹਿਤ ਪਿੰਡ ਦੀ ਸੱਥ ਵਿਚ ਚੌਂਕੀ ਇੰਚਾਰਜ ਅਮਰਜੀਤ ਸਿੰਘ ਵੱਲੋਂ ਕੀਤੇ ਇਕੱਠ ਦੌਰਾਨ ਸਮੂਹ ਪਿੰਡਵਾਸੀਆਂ ਖਾਸਕਰ ਗ੍ਰਾਮ ਪੰਚਾਇਤ ਤੇ ਨੌਜਵਾਨਾਂ ਇਸ ਬੇਮੁਰਾਦ ਚਿੱਟੇ ਨਸ਼ੇ ਨੂੰ ਪਿੰਡ ਵਿਚੋਂ ਖਤਮ ਕਰਨ ਦਾ ਤਹੱਈਆ ਕੀਤਾ। ਜਿਸ ਦੇ ਦਬਾਅ ਦੇ ਚਲਦਿਆਂ ਪਿੰਡ ਵਿਚਲੇ ਨਸ਼ੇ ਦੇ ਕੁੱਝ ਤਸਕਰਾਂ ਨੇ ਪਿੰਡ ਵਿਚ ਨਸ਼ਾ ਵੇਚਣ ਨਾ ਵੇਚਣ ਦਾ ਪ੍ਰਣ ਲਿਆ, ਉਥੇ ਹੀ ਪਿੰਡ ਦੀ ਪੰਚਾਇਤ ਅਤੇ ਨੌਜਵਾਨਾਂ ਨੇ ਪਿੰਡ ਵਿਚ ਨਸ਼ੇ ਦੀ ਸਪਲਾਈ ਰੋਕਣ ਲਈ ਪਿੰਡ ਦੇ 9 ਵਾਰਡਾਂ ਵਿਚ ਵਾਰਡ ਮੁਤਾਬਿਕ ਦਿਨ ਰਾਤ ਠੀਕਰੀ ਪਹਿਰੇ ਲਗਾਉਣ ਦਾ ਫੈਸਲਾ ਲਿਆ ਤਾਂ ਜੋ ਕੋਈ ਬਾਹਰੀ ਵਿਅਕਤੀ ਪਿੰਡ ਵਿਚ ਨਸ਼ਾ ਨਾ ਵੇਚ ਸਕੇ, ਜਦਕਿ ਠੀਕਰੀ ਪਹਿਰੇ ’ਤੇ ਘੱਟੋ-ਘੱਟ ਦੋ ਵਿਅਕਤੀ ਤਾਇਨਾਤ ਰਹਿੰਦੇ ਹਨ, ਬਲਕਿ ਠੀਕਰੀ ਪਹਿਰਾ ਦੇ ਰਹੇ ਨੌਜਵਾਨਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਐਸਆਈ ਅਮਰਜੀਤ ਸਿੰਘ ਇੰਚਾਰਜ ਚੌਂਕੀ ਲੋਹਟਬੱਦੀ ਅਤੇ ਪੁਲਿਸ ਪਾਰਟੀ ਵੱਲੋਂ ਵਿਸਵਾਸ ਦਿਵਾਇਆ ਗਿਆ। ਇਸ ਮੌਕੇ ਸਰਪੰਚ ਅਵਤਾਰ ਸਿੰਘ ਗਾਂਧੀ ਦੀ ਪ੍ਰੇਰਣਾ ਸਦਕਾ ਪਿੰਡ ਰਛੀਨ ਵਿਖੇ ਨੌਜਵਾਨਾਂ ਵੱਲੋਂ ਪਿੰਡ ਵਿਚ ਠੀਕਰੀ ਪਹਿਰੇ ਲਗਾਏ ਜਾ ਰਹੇ ਹਨ। ਇਸ ਮੌਕੇ ਚੌਂਕੀ ਇੰਚਾਰਜ ਐਸਆਈ ਅਮਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਆਮ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਜਿਸ ਨੂੰ ਸਮਝਦੇ ਹੋਏ ਪਿੰਡ ਰਛੀਨ ਦੇ ਲੋਕ ਅੱਗੇ ਆਏ ਹਨ ਅਤੇ ਇਸ ਮੁਹਿੰਮ ਦਾ ਮੁੱਢਲੇ ਦੌਰ ਵਿਚ ਅਸਰ ਵੀ ਦੇਖਣ ਮਿਲ ਰਿਹਾ ਹੈ, ਬਲਕਿ ਨਸ਼ੇ ਦੇ ਸੌਦਾਗਰ ਹੁਣ ਖੁੱਲ੍ਹਮ-ਖੁੱਲ੍ਹਾ ਨੇਸ਼ ਵੇਚਣ ਦੀ ਬਜਾਏ ਚੋਰ-ਮੋਰੀਆਂ ਵਰਤ ਰਹੇ ਹਨ, ਜਿਨ੍ਹਾਂ ਨੂੰ ਆਉਂਦੇ ਦਿਨ੍ਹਾਂ ਵਿਚ ਬੰਦ ਕਰ ਦਿੱਤਾ ਜਾਵੇਗਾ, ਉਥੇ ਹੀ ਸਰਪੰਚ ਅਵਤਾਰ ਸਿੰਘ ਗਾਂਧੀ ਨੇ ਵੀ ਪਿੰਡਵਾਸੀਆਂ ਚੁੱਕੇ ਬੀੜੇ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਗੁਰਮੇਲ ਸਿੰਘ ਪੰਚ, ਪ੍ਰਦੀਪ ਸਿੰਘ ਪੰਚ, ਧਰਮਿੰਦਰ ਸਿੰਘ ਪੰਚ, ਗੁਰਵਿੰਦਰ ਸਿੰਘ ਪੰਚ, ਅਮਰਜੀਤ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਬੇਅੰਤ ਸਿੰਘ, ਜਗਪਾਲ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਬੱਧ ਸਿੰਘ, ਜਗਦੇਵ ਸਿੰਘ ਆਦਿ ਪਿੰਡਵਾਸੀਆਂ ਸਮੇਤ ਏਐਸਆਈ ਰਾਜ ਕੁਮਾਰ, ਏਐਸਆਈ ਰਣਜੀਤ ਸਿੰਘ, ਕਾਂਸਟੇਬਲ ਕਰਮਜੀਤ ਸਿੰਘ ਆਦਿ ਹਾਜ਼ਰ ਸਨ।

ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਹਿਣੀ ਅਤੇ ਕਰਨੀ ਦਾ ਪੂਰਾ ਨਹੀਂ ਉਸ ਦਾ ਰੱਬ ਰਾਖਾ : ਦੇਵ ਸਰਾਭਾ,ਸਿੱਧੂ ਰੱਤੋਵਾਲ  

ਮੁੱਲਾਂਪੁਰ ਦਾਖਾ, 15 ਜੂਨ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 115ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੋਵਾਲ,,ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਅਮਰਜੀਤ ਸਿੰਘ ਕਾਲੀ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਬੰਦੀ ਛੋੜ ਸਤਿਗੁਰੂ ਹਰਗੋਬਿੰਦ ਸਿੰਘ  ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ  ਨਿਕੰਮੀਆਂ ਸਰਕਾਰਾਂ ਨੂੰ ਇਹ ਵੀ ਯਾਦ ਨਹੀਂ ਕਿ ਜਿਸ ਗੁਰੂ ਨੇ 52 ਰਾਜਿਆਂ ਨੂੰ ਰਿਹਾਅ ਕਰਵਾਇਆ ਸੀ । ਪਰ ਇਹ ਸਿੱਖ ਵਿਰੋਧੀ ਸਰਕਾਰਾਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਨੂੰ ਤਿਆਰ ਨਹੀਂ।ਜਦ ਕੇ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਹਿਣੀ ਅਤੇ ਕਰਨੀ ਦਾ ਪੂਰਾ ਨਹੀਂ ਉਸ ਦਾ ਰੱਬ ਰਾਖਾ। ਜਿਵੇਂ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਅੈਲਾਨ ਕੀਤਾ ਸੀ ।ਪਰ ਭਾਜਪਾ ਦੇ ਲੀਡਰ ਕਰਦੇ ਨੇ  ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਰਾਜ ਸਰਕਾਰਾਂ ਦੇ ਅਧਿਕਾਰ 'ਚ ਆਉਂਦਾ ਹੈ। ਕੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ।ਉਨ੍ਹਾਂ ਨੇ ਅੱਗੇ ਆਖਿਆ ਕਿ ਅੱਜ ਪੂਰਾ ਭਾਰਤ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਇਕਜੁੱਟ ਹੋ ਕੇ ਹਾਅ ਦਾ ਨਾਅਰਾ ਮਾਰ ਰਹੇ ਨੇ ਉਥੇ ਹੀ ਹਰ ਜ਼ਿਲ੍ਹੇ  ਵਿੱਚ ਵੱਡੀ ਪੱਧਰ ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਰੋਸ ਮੁਜ਼ਾਹਰੇ ਹੋ ਰਹੇ ਹਨ ।ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੂੰ ਬੰਦੀ ਸਿੰਘਾਂ ਦੀ ਰਿਹਾਈ ਤੇ ਆਪਣੀ ਚੁੱਪੀ ਤੋੜਨ ਲਈ ਮਜਬੂਰ ਕਰਾਂਗੇ । ਇਸ ਮੌਕੇ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱੱਧੂ ਰੱਤੋਵਾਲ ਨੇ ਆਖਿਆ ਕਿ ਜਦੋਂ ਦੀ ਭਾਰਤ 'ਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਘੱਟ ਗਿਣਤੀਆਂ ਤੇ ਹਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ  । ਜਿਵੇਂ ਕੱਲ੍ਹ ਕਿਰਨ ਬੇਦੀ ਵੱਲੋਂ ਸਿੱਖਾਂ ਨਾਲ ਭੱਦਾ ਮਜ਼ਾਕ ਕੀਤਾ ਕਿ ਸਿੱਖਾਂ ਦੇ ਬਾਰਾਂ ਵੱਜ ਗਏ ਨੂੰ ਮਜ਼ਾਕੀਆ ਲਹਿਜੇ ਵਿੱਚ ਬੋਲ ਕੇ ਮਜ਼ਾਕ ਕੀਤਾ ਜੋ ਸਿੱਖ ਕੌਮ ਦੇ ਦਿਲਾਂ ਨੂੰ ਠੇਸ ਪਹੁੰਚੀ । ਉਥੇ ਹੀ ਇਸ ਤਰ੍ਹਾਂ ਦੇ ਭਾਜਪਾ ਦੇ ਹੋਰ ਕਈ ਲੀਡਰ ਆਏ ਦਿਨ ਘੱਟਗਿਣਤੀਆਂ ਨਾਲ ਭੱਦੇ ਮਜ਼ਾਕ ਕਰਦੇ ਰਹਿੰਦੇ ਨੇ ਜਿਵੇਂ ਕਿ ਮੁਸਲਮਾਨ ਭਾਈਚਾਰੇ ਤੇ ਵੀ ਏਦਾਂ ਦੇ ਹੀ ਭੱਦੇ ਸ਼ਬਦ ਵਰਤ ਕੇ ਮਜ਼ਾਕ ਉਡਾਉਂਦੇ ਨੇ ਜੋ ਸਹਿਣਯੋਗ ਨਹੀਂ ।ਜਿਵੇਂ ਕਿ  ਭਗਵਾਨ ਬਾਲਮੀਕ ਜੀ ਦੇ ਨਾਲ ਵੀ ਘਟੀਆ ਸ਼ਬਦ ਵਰਤ ਕੇ ਮਜ਼ਾਕ ਉਡਾਇਆ। ਅਸੀਂ ਭਾਜਪਾ ਸਰਕਾਰ ਦਾ ਵਿਰੋਧ ਕਰਦੇ ਹਾਂ । ਸੋ ਅਸੀਂ ਸਾਰੇ ਹੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਏਦਾਂ ਦੀ ਗੰਦੀ ਸੋਚ ਰੱਖਣ ਵਾਲੇ ਲੀਡਰਾਂ ਨੂੰ ਨੱਥ ਪਾਉਣ ਲਈ ਸਾਨੂੰ ਇੱਕ ਮੰਚ ਤੇ ਇਕੱਠੇ ਖੋਹਣਾ ਪਵੇਗਾ। ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਡਾ ਇਕਬਾਲ ਸਿੰਘ ਮਾਂਗਟ ਲੁਧਿਆਣਾ,ਡਾ ਜਸਵੰਤ ਸਿੰਘ ਲੁਧਿਆਣਾ ,ਸ਼ੇਰ ਸਿੰਘ ਕਨੇਚ, ਜਗਦੇਵ ਸਿੰਘ ਕਨੇਚ ,ਅਮਰਜੀਤ ਸਿੰਘ ਬਿੱਟੂ ਸਰਾਭਾ,ਮੁਖਤਿਆਰ ਸਿੰਘ ਟੂਸਾ,ਹਰਦੀਪ ਸਿੰਘ ਸਰਾਭਾ, ਮਹਿੰਦਰ ਕੌਰ ਸਰਾਭਾ, ਹਰਦੇਵ ਕੌਰ ਸਰਾਭਾ ,ਪਰਮਜੀਤ ਸਿੰਘ ਸਰਾਭਾ ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਆਓ ਜਾਣੀਏ ਪ੍ਰਾਚੀਨ ਭਾਰਤ ਬਾਰੇ✍️ ਪੂਜਾ ਰਤੀਆ

ਲੜੀ ਨੰਬਰ.1

ਭਾਰਤਵਰਸ਼ ਇੱਕ ਮਹਾਨ ਦੇਸ਼ ਹੈ।ਜਿਸਦਾ ਖੇਤਰਫ਼ਲ ਆਧੁਨਿਕ ਭਾਰਤ ਨਾਲੋਂ ਵੱਡਾ ਸੀ ਕਿਉਕਿ ਇਸ ਵਿੱਚ ਉਹ ਸਾਰੇ ਪ੍ਰਦੇਸ਼ ਸ਼ਾਮਿਲ ਸਨ ਜੋ ਅੱਜ ਪਾਕਿਸਤਾਨ ਅਤੇ ਬੰਗਲਾ ਦੇਸ਼ ਦਾ ਹਿੱਸਾ ਸਨ। ਇਸ ਤੋਂ ਇਲਾਵਾ ਪ੍ਰਾਚੀਨ ਭਾਰਤ ਉਪਰ ਅੱਜ ਕੱਲ੍ਹ ਵਾਂਗੂੰ ਪੱਛਮੀ ਸੱਭਿਆਚਾਰ ਦਾ ਅਸਰ
ਨਹੀਂ ਸੀ।ਲੋਕਾਂ ਦਾ ਜੀਵਨ ਸਿੱਧਾ ਸਾਦਾ ਸੀ। ਉਸ ਸਮੇਂ ਮਹਾਨ ਗ੍ਰੰਥਾਂ ਦੀ ਰਚਨਾ ਹੋਈ। ਭਾਰਤਵਰਸ਼ ਉਸ ਸਮੇਂ ਵਿੱਚ ਵਿਸ਼ਵ ਦਾ ਇੱਕ ਮਹਾਨ ਦੇਸ਼ ਸਮਝਿਆ ਜਾਂਦਾ ਸੀ।
 ਕਾਲ ਵੰਡ ਭਾਰਤੀ ਇਤਿਹਾਸ ਦੀ ਵੰਡ ਤਿੰਨ ਕਾਲ਼ਾ ਵਿੱਚ ਕੀਤੀ ਗਈ- ਪ੍ਰਾਚੀਨ ਭਾਰਤ, ਮੱਧ ਭਾਰਤ ਅਤੇ ਆਧੁਨਿਕ ਭਾਰਤ। ਇਸੇ ਤਰ੍ਹਾਂ ਇੰਗਲੈਂਡ ਦੇ ਇਤਿਹਾਸ ਨੂੰ ਵੀ ਤਿੰਨ ਕਾਲ਼ਾ ਵਿੱਚ ਵੰਡਿਆਂ ਗਿਆ- ਟਿਊਟਰ ਕਾਲ, ਸਟੂਅਰਟ ਕਾਲ ਅਤੇ  ਹੈਨੋਵਰ ਕਾਲ ਆਦਿ।ਇਹ ਵੰਡ ਅੱਜ ਵੀ ਪ੍ਰਚਲਿਤ ਹੈ ਕਿਉੰਕਿ ਇਸ ਨਾਲ ਇਤਿਹਾਸ ਦਾ ਅਧਿਐਨ ਸੌਖਾ ਅਤੇ ਸਹੀ ਸਮਝਿਆ ਜਾਂਦਾ ਹੈ।
 ਪ੍ਰਾਚੀਨ ਭਾਰਤ  ਪ੍ਰਾਚੀਨ ਭਾਰਤ ਤੋਂ ਭਾਵ ਸਭ ਤੋਂ ਪੁਰਾਤਨ ਸਮੇਂ ਵਿੱਚ ਭਾਰਤੀਆਂ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਦੇ ਵਿਕਾਸ ਦਾ ਅਧਿਐਨ ਹੈ।ਕਈ ਇਤਿਹਾਸਕਾਰ ਪ੍ਰਾਚੀਨ ਭਾਰਤ ਨੂੰ ਹਿੰਦੂ ਕਾਲ ਅਤੇ ਮੱਧ ਕਾਲ ਨੂੰ ਮੁਸਲਿਮ ਕਾਲ ਮੰਨਦੇ ਸਨ ਪਰ ਪ੍ਰਾਚੀਨ ਭਾਰਤ ਦਾ ਇਤਿਹਾਸ ਹੜੱਪਾ ਸੱਭਿਅਤਾ ਦੇ ਸਮੇਂ ਤੋਂ ਲੈ ਕੇ ਰਾਜਪੂਤ ਕਾਲ ਤਕ ਦਾ ਇਤਿਹਾਸ ਮੰਨਿਆ ਜਾਂਦਾ ਹੈ। ਇਸਦੇ ਅਧਿਐਨ ਤੋਂ ਸਾਨੂੰ ਪਤਾ ਲਗਦਾ ਹੈ ਕਿ ਉਸ ਸਮੇਂ ਕਿਸ ਤਰ੍ਹਾਂ ਦੀ ਸੱਭਿਅਤਾ ਸੀ, ਲੋਕਾਂ ਦਾ ਜੀਵਨ, ਰਹਿਣ ਸਹਿਣ, ਖਾਣ ਪੀਣ, ਪਹਿਰਾਵਾ, ਭਾਸ਼ਾ, ਕਿੱਤਾ, ਧਰਮ, ਸਾਹਿਤ ਕਿਹੋ ਜਿਹਾ ਸੀ। ਪ੍ਰਾਚੀਨ ਭਾਰਤੀ ਇਤਿਹਸ ਦਾ ਆਪਣੇ ਆਪ ਵਿੱਚ ਬਹੁਤ ਮਹੱਤਵ ਹੈ ਜਿਵੇਂ -
ਸਾਨੂੰ ਉਸ ਸਮੇਂ ਦੀ ਭੌਤਿਕ ਸੰਸਕ੍ਰਿਤੀ ਦਾ ਵਿਕਾਸ ਹੋਇਆ। ਪੁਰਾਤਨ ਪੱਥਰ ਯੁੱਗ ਵਿਚ ਲੋਕ ਪੱਥਰ ਦੇ ਔਜਾਰਾਂ ਦੀ ਵਰਤੋਂ ਕਰਦੇ ਸਨ, ਗੁਫਾਵਾਂ ਵਿੱਚ ਰਹਿੰਦੇ ਸਨ,ਨਦੀਆ ਤੋਂ ਪਾਣੀ ਪ੍ਰਾਪਤ ਕਰਦੇ ਸਨ। ਉਹ ਮੁੱਖ ਰੂਪ ਵਿੱਚ ਸ਼ਿਕਾਰੀ ਸਨ ਅਤੇ ਪਸ਼ੂਆਂ ਦਾ ਮਾਸ ਖਾਂਦੇ ਸਨ।
ਨਵ ਪੱਥਰ ਯੁੱਗ ਵਿੱਚ ਲੋਕਾਂ ਨੇ ਹੋਰ ਵਿਕਾਸ ਕੀਤਾ , ਪੱਥਰਾਂ ਦੇ ਔਜਾਰਾਂ ਤੋਂ ਬਿਨ੍ਹਾਂ ਉਹ ਲੱਕੜੀ ਅਤੇ ਹੱਡੀਆਂ ਦੇ ਔਜਾਰਾਂ ਦੀ ਵਰਤੋਂ ਕਰਨ ਲੱਗੇ।ਉਹ ਘਾਹ ਫੂਸ ਦੀਆ ਝੁੱਗੀਆਂ ਬਣਾ ਕੇ ਰਹਿਣ ਲੱਗੇ। ਮਾਸ ਖਾਣ ਤੋਂ ਇਲਾਵਾ ਉਹ ਕਣਕ, ਚੌਲ, ਦੁੱਧ ਆਦਿ ਦੀ ਵਰਤੋਂ ਕਰਨ ਲੱਗੇ।ਇਸ ਯੁੱਗ ਵਿੱਚ ਲੋਕਾਂ ਨੇ ਮਿੱਟੀ ਦੇ ਭਾਂਡੇ ਬਣਾਉਣੇ ਸ਼ੁਰੂ ਕੀਤੇ। ਪਹੀਏ ਦਾ ਅਵਿਸ਼ਕਾਰ ਹੋਣ ਨਾਲ ਕਪਾਹ ਅਤੇ ਉੱਨ ਕੱਤ ਕੇ ਕਪੜਾ ਤਿਆਰ ਕੀਤਾ ਜਾਣ ਲੱਗਿਆ। ਨਵੀਆਂ ਫ਼ਸਲਾਂ ਉਗਾਈਆਂ ਜਾਣ ਲੱਗੀਆਂ। ਤਾਂਬੇ ਅਤੇ ਕਾਂਸੀ ਦੇ ਯੁੱਗ ਵਿੱਚ ਸਿੰਧੂ ਘਾਟੀ ਦੀ ਸਭਿਅਤਾ ਦਾ ਵਿਕਾਸ ਹੋਇਆ।
 ਵੱਖ ਵੱਖ ਨਸਲਾਂ ਪ੍ਰਾਚੀਨ ਭਾਰਤ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਉਸ ਸਮੇਂ ਵੱਖ ਵੱਖ ਨਸਲਾਂ ਦੇ ਲੋਕ ਭਾਰਤ ਵਿਚ ਆ ਕੇ ਵਸ ਗਏ ਜਿਵੇਂ- ਆਰੀਆ, ਸ਼ਕ, ਕੁਸ਼ਾਣ, ਹੂਣ, ਅਰਬ, ਤੁਰਕ, ਮੰਗੋਲ ਆਦਿ।ਸਾਰੇ ਜਾਤੀ ਦੇ ਲੋਕਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਘੱਟ ਜਾਂ ਵੱਧ ਭਾਰਤੀ ਸੰਸਕ੍ਰਿਤੀ ਦੇ ਵਿਕਾਸ ਵਿੱਚ ਯੋਗਦਾਨ ਪਾਇਆ।
 ਭਾਸ਼ਾ ਅਤੇ ਲਿਪੀ ਦਾ ਵਿਕਾਸ ਪ੍ਰਾਚੀਨ ਭਾਰਤ ਵਿਚ ਵੱਖ ਵੱਖ ਜਾਤੀਆਂ ਨਾਲ ਵੱਖ ਵੱਖ ਭਾਸ਼ਾਵਾਂ ਦਾ ਵਿਕਾਸ ਹੋਇਆ ਜਿਵੇਂ ਵੈਦਿਕ ਆਰੀਆ ਦੀ ਭਾਸ਼ਾ ਸੰਸਕ੍ਰਿਤ ਸੀ। ਦ੍ਰਵਿੜ ਭਾਸ਼ਾਵਾਂ ਤਮਿਲ, ਤੇਲਗੂ, ਕੰਨੜ ਆਦਿ ਦੀ ਦੱਖਣ ਭਾਰਤ ਵਿਚ ਉਤਪਤੀ ਹੋਈ। ਸਮਾਂ ਬੀਤਣ ਤੇ ਦੇਵਨਾਗਰੀ ਲਿਪੀ ਦਾ ਵਿਕਾਸ ਹੋਇਆ। ਮੌਰੀਆ ਕਾਲ ਵਿੱਚ ਬ੍ਰਹਮੀ ਅਤੇ ਖਰੋਸ਼ਠੀ ਲਿਪੀਆਂ ਪ੍ਰਸਿੱਧ ਸਨ। ਸਮਰਾਟ ਅਸ਼ੋਕ ਦੇ ਅਭਿਲੇਖਾ ਵਿੱਚ ਇਨ੍ਹਾਂ ਲਿਪੀਆਂ ਦੀ ਵਰਤੋਂ ਕੀਤੀ ਗਈ। ਇਨ੍ਹਾਂ ਲਿਪੀਆਂ ਉਪਰ ਸੰਸਕ੍ਰਿਤ ਦਾ ਬੜਾ ਪ੍ਰਭਾਵ ਸੀ ਜਿਸ ਕਰਕੇ ਸੰਸਕ੍ਰਿਤ ਨੂੰ ਭਾਰਤ ਦੀਆ ਆਧੁਨਿਕ ਭਾਸ਼ਾਵਾਂ ਦੀ ਜਨਨੀ ਮੰਨਿਆ ਜਾਂਦਾ ਹੈ।
(ਬਾਕੀ ਵਿਕਾਸਾ ਦਾ ਵੇਰਵਾ ਅਗਲੇ ਅੰਕ ਵਿੱਚ)
ਪੂਜਾ ਰਤੀਆ
9815591967