You are here

ਪੰਜਾਬ

ਕਰ ਭਲਾ ਹੋ ਭਲਾ ਸੰਸਥਾ ਨੇ ਰਾਸ਼ਨ ਵੰਡਿਆ

ਜਗਰਾਉ 13 ਜੂਨ (ਅਮਿਤਖੰਨਾ) ਕਰ ਭਲਾ ਹੋ ਭਲਾ ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਦਰਜਨ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ  ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ ਲੋੜਵੰਦ ਪਰਿਵਾਰਾਂ ਦੇ ਨਾਮ ਗੁਪਤ ਰੱਖਦਿਆਂ ਉਨ੍ਹਾਂ ਨੂੰ ਘਰ ਦੀ ਜ਼ਰੂਰਤ ਦਾ ਸਾਰਾ ਰਾਸ਼ਨ ਪਹੁੰਚਾਇਆ ਗਿਆ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਲੋਕਾਂ ਦੇ ਸਹਿਯੋਗ ਨਾਲ ਲੋਕ ਭਲਾਈ ਦੇ ਕੰਮਾਂ ਲਈ ਬਣਾਈ ਗਈ ਹੈ  ਸੰਸਥਾ ਵੱਲੋਂ ਹਮੇਸ਼ਾ ਹੀ ਲੋੜਵੰਦਾਂ ਦੀ ਬਾਂਹ ਫੜੀ ਗਈ ਹੈ ਇਸ ਤਹਿਤ ਸਿਹਤ ਸਿੱਖਿਆ ਤੇ ਰਾਸ਼ਨ ਤਕਸੀਮ ਕੀਤਾ ਜਾਂਦਾ ਹੈ  ਇਹ ਸਾਰੀਆਂ ਸੇਵਾਵਾਂ ਜਾਰੀ ਰੱਖਦਿਆਂ ਕਿਸੇ ਵੀ ਲੋੜਵੰਦ ਪਰਿਵਾਰ ਦਾ ਨਾਮ ਨਜ਼ਰ ਨਹੀਂ ਕੀਤਾ ਜਾਂਦਾ ਤਾਂ ਕੀ ਉਸ ਨੂੰ ਸਮਾਜ ਵਿੱਚ ਵਿਚਰਨ ਲਈ  ਨੀਵਾਂ ਨਾ ਮਹਿਸੂਸ ਹੋਣਾ ਪਵੇ  ਉਨ੍ਹਾਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰੱਖਣ ਦਾ ਅਹਿਦ ਲਿਆ  ਇਸ ਮੌਕੇ ਚੇਅਰਮੈਨ ਅਮਿਤ ਅਰੋੜਾ ,ਪ੍ਰਧਾਨ ਜਗਦੀਸ਼ ਖੁਰਾਨਾ,  ਕਪਿਲ ਨਰੂਲਾ ,ਦਿਨੇਸ਼ ਗਾਂਧੀ ਭੁਪਿੰਦਰ ਸਿੰਘ ਮੁਰਲੀ, ਵਿਸ਼ਾਲ ਸ਼ਰਮਾ, ਮੇਜਰ ਸਿੰਘ, ਪੰਕਜ ਅਰੋੜਾ, ਹਰਪਾਲ ਸਿੰਘ ,ਸੋਨੀ ਮੱਕੜ, ਰਾਹੁਲ ਆਦਿ ਹਾਜ਼ਰ ਸਨ

ਸ਼ਿਵਾ ਜੀ ਮਹਾਨ ਰਾਜ ਪ੍ਰਬੰਧਕ ✍️ ਪੂਜਾ ਰਤੀਆ

(ਲੜੀ ਨੰਬਰ.3)

ਜਿਵੇਂ ਕਿ ਤੁਸੀਂ ਪਿਛਲੇ ਅੰਕ ਵਿੱਚ ਸ਼ਿਵਾ ਜੀ ਦੇ ਸ਼ਾਸਨ ਪ੍ਰਬੰਧ ਬਾਰੇ ਪੜ੍ਹਿਆ ਹੈ ਇਹਨਾਂ ਸੁਧਾਰਾਂ ਤੋਂ ਇਲਾਵਾ ਸ਼ਿਵਾ ਜੀ ਨੇ ਹੋਰ ਵੀ ਸੁਧਾਰ ਕੀਤੇ ਜਿਵੇਂ:-
 ਨਿਆ ਵਿਵਸਥਾ ਰਾਜਾ ਆਪ ਹੀ ਮੁਕ਼ਦਮਿਆਂ ਦਾ ਫ਼ੈਸਲਾ ਕਰਦਾ ਸੀ। ਕਾਨੂੰਨ ਲਿਖਤੀ ਨਹੀਂ ਹੁੰਦੇ ਸਨ। ਹਾਜ਼ਿਰ ਮਜਲਿਸ ਸਭ ਤੋਂ ਵੱਡੀ ਅਦਾਲਤ ਹੁੰਦੀ ਸੀ।ਆਮ ਤੌਰ ਤੇ ਹਿੰਦੂ ਰੀਤੀ ਰਿਵਾਜ਼ਾਂ ਅਤੇ ਪ੍ਰਾਚੀਨ ਸਮ੍ਰਿਤੀਆ ਅਨੁਸਾਰ ਨਿਆ ਕੀਤਾ ਜਾਂਦਾ ਸੀ। ਆਰਡੀਅਲ ਭਾਵ ਅਪਰਾਧੀ ਦੀ ਪ੍ਰੀਖਿਆ ਪ੍ਰਥਾ ਪ੍ਰਚਿਲਤ ਸੀ।ਨੇਮ ਅਨੁਸਾਰ,"ਸ਼ਿਵਾ ਜੀ ਦੀ ਨਿਆ ਵਿਵਸਥਾ ਸੰਤੋਖਜਣਕ ਨਹੀਂ ਸੀ।"
 ਜਾਸੂਸ ਵਿਵਸਥਾ ਸ਼ਿਵਾ ਜੀ ਨੇ ਜਾਸੂਸ ਵਿਵਸਥਾ ਕਾਇਮ ਕੀਤੀ। ਸਾਮਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਸੂਸ ਛੱਡੇ ਤਾਂ ਕਿ ਹੋਣ ਵਾਲੀਆ ਘਟਨਾਵਾਂ ਦਾ ਪਤਾ ਲਗ ਸਕੇ।ਸ਼ਿਵਾ ਜੀ ਸਮੇਂ ਜਾਸੂਸਾਂ ਦਾ ਮੁਖੀ ਭਾਇਰਜੀ ਨਾਇਕ ਸੀ।
 ਸੈਨਿਕ ਸੁਧਾਰ ਸ਼ਿਵਾ ਜੀ ਨੇ ਆਪਣੀ ਸੈਨਾ ਨੂੰ ਸਚੁੱਜੇ ਢੰਗ ਨਾਲ ਸੰਗਠਿਤ ਕੀਤਾ ਸੀ।ਉਸਨੇ ਸਥਾਈ ਸੈਨਾ ਸੰਗਠਤ ਕੀਤੀ। ਤੋਪਖਾਨਾ ਉਸਦੀ ਸੈਨਾ ਦਾ ਮੁੱਖ ਹਿੱਸਾ ਸੀ।
 ਪਾਗ ਭਾਵ ਘੋੜ ਸਵਾਰ ਸੈਨਾ ਮਰਾਠਾ ਸੈਨਾ ਦਾ ਮਹੱਤਵਪੂਰਨ ਅੰਗ ਸੀ। 25 ਘੋੜਸਵਾਰਾਂ ਦੀ ਸੈਨਾ ਟੁਕੜੀ  ਜੋ ਸਭ ਤੋਂ ਛੋਟਾ ਭਾਗ ਸੀ ਇਸਨੂੰ ਬਾਰਗੀਰ ਕਿਹਾ ਜਾਂਦਾ ਸੀ। ਪੰਜ ਹਜ਼ਾਰੀ ਘੋੜਸਵਾਰ ਟੁਕੜੀ ਸੈਨਾ ਦਾ ਸਭ ਤੋਂ ਵੱਡਾ ਅਧਿਕਾਰੀ ਸੀ।ਇਸ ਤੋਂ ਇਲਾਵਾ ਸ਼ਿਵਾ ਜੀ ਦੀ ਸੈਨਾ ਵਿੱਚ ਪੈਦਲ ਸੈਨਿਕ, ਜਲ ਸੈਨਾ ਵੀ ਸੀ। ਸੈਨਾ ਵਿੱਚ ਸਾਰੇ ਧਰਮਾਂ ਦੇ ਭਰਤੀ ਕੀਤੇ ਹੋਏ ਸਨ। ਸੈਨਿਕਾ ਨੂੰ ਤਨਖਾਹਾਂ ਨਗਦ ਦਿੱਤੀਆ ਜਾਂਦੀਆਂ ਸਨ।
 ਇਸ ਤੋਂ ਇਲਾਵਾ ਸ਼ਿਵਾ ਜੀ ਦੇ ਰਾਜ ਵਿੱਚ 240ਕਿਲ੍ਹੇ ਸਨ।ਜਿਹਨਾਂ ਵਿਚ ਹਮਲੇ ਸਮੇਂ ਆਪਣੀ ਜਾਨ ਬਚਾਉਣ ਲਈ ਸ਼ਰਨ ਲਈ ਜਾਂਦੀ ਸੀ। ਸ਼ਿਵਾ ਜੀ ਨੇ ਆਪਣੀ ਸੈਨਾ ਵਿੱਚ ਸਖ਼ਤ ਅਨੁਸ਼ਾਸ਼ਨ ਕਾਇਮ ਰੱਖਿਆ।
 ਰਾਜਮੁਦਰਾ ਸ਼ਿਵਾਜੀ ਦੀ ਰਾਜਮੁਦਰਾ ਸੰਸਕ੍ਰਿਤ ਵਿੱਚ ਲਿਖੀ ਇੱਕ ਅਸ਼ਟਭੁਜ ਵਾਲੀ ਮੋਹਰ ਸੀ ਜੋ ਉਸਨੇ ਆਪਣੇ ਅੱਖਰਾਂ ਅਤੇ ਫੌਜੀ ਸਮੱਗਰੀ ਉੱਤੇ ਵਰਤੀ ਸੀ। ਉਸ ਦੇ ਹਜ਼ਾਰਾਂ ਪੱਤਰ ਮਿਲੇ ਹਨ ਜਿਨ੍ਹਾਂ 'ਤੇ ਰਾਜਮੁਦਰਾ ਉਲੀਕੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਸ਼ਿਵਾਜੀ ਦੇ ਪਿਤਾ ਸ਼ਾਹਜੀਰਾਜੇ ਭੋਸਲੇ ਨੇ ਇਹ ਮੁਦਰਾ ਉਸ ਨੂੰ ਭੇਟ ਕੀਤੀ ਸੀ ਜਦੋਂ ਸ਼ਾਹਜੀ ਨੇ ਜੀਜਾਬਾਈ ਅਤੇ ਤਰੁਣ ਸ਼ਿਵਾਜੀ ਨੂੰ ਪੁਣੇ ਦੀ ਜਾਗੀਰ ਲੈਣ ਲਈ ਭੇਜਿਆ ਸੀ। ਸਭ ਤੋਂ ਪੁਰਾਣਾ ਅੱਖਰ ਜਿਸ 'ਤੇ ਇਹ ਰਾਜਮੁਦਰਾ ਉੱਕਰਿਆ ਹੋਇਆ ਹੈ ਉਹ ਸਾਲ 1639 ਦਾ ਹੈ।
ਸ਼ਿਵਾ ਜੀ ਕਵੀਆਂ ਦਾ ਬਹੁਤ ਸਤਿਕਾਰ ਕਰਦਾ ਸੀ।ਉਸਦੇ ਸਮੇਂ ਸੰਸਕ੍ਰਿਤ ਭਾਸ਼ਾ ਦਾ ਵਿਕਾਸ ਹੋਇਆ। ਭੂਸ਼ਣ ਸ਼ਿਵਾ ਜੀ ਦੇ ਦਰਬਾਰ ਦਾ ਪ੍ਰਸਿੱਧ ਕਵੀ ਸੀ।
ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸ਼ਿਵਾ ਜੀ ਇਕ ਮਹਾਨ ਸ਼ਾਸਕ ਹੋਣ ਦੇ ਨਾਲ ਨਾਲ ਸਫ਼ਲ ਰਾਜ ਪ੍ਰਬੰਧਕ ਵੀ ਸੀ। ਉਸਨੇ ਚਾਰ ਪ੍ਰਬਲ ਸ਼ਕਤੀਆਂ - ਬੀਜਾਪੁਰੀਆ, ਮੁਗ਼ਲਾਂ, ਪੁਰਤਗਾਲੀਆਂ ਅਤੇ ਸਿੱਧੀਆਂ ਦੇ ਵਿਰੁੱਧ ਯੁੱਧ ਕੀਤੇ ਅਤੇ ਸੁਤੰਤਰ ਮਰਾਠਾ ਰਾਜ ਸਥਾਪਤ ਕਰਨ ਵਿੱਚ ਸਫ਼ਲ ਹੋਇਆ। ਉਸਦਾ ਉਦੇਸ਼ ਇਕ ਰਾਸ਼ਟਰ ਦੀ ਉਸਾਰੀ ਕਰਨਾ ਸੀ ਜਿਸ ਕਰਕੇ ਉਸਨੂੰ ਮਹਾਨ ਰਾਸ਼ਟਰ ਨਿਰਮਾਤਾ ਵੀ ਕਿਹਾ ਜਾਂਦਾ ਹੈ।
(ਸਮਾਪਤ)
ਪੂਜਾ 9815591967
ਰਤੀਆ

ਪੈਗੰਬਰ ਮੁਹੰਮਦ ਖਿਲਾਫ਼ ਟਿੱਪਣੀਆਂ ਆਰਐਸਐਸ ਦੀ ਸੋਚੀ ਸਮਝੀ ਸਾਜਿਸ਼-ਇਨਕਲਾਬੀ ਕੇਂਦਰ.....

ਬਰਨਾਲਾ/ਮਹਿਲ ਕਲਾਂ  13 ਜੂਨ (ਡਾਕਟਰ ਸੁਖਵਿੰਦਰ ਬਾਪਲਾ /ਗੁਰਸੇਵਕ ਸੋਹੀ ) ਇਨਕਲਾਬੀ ਕੇਂਦਰ ਪੰਜਾਬ ਨੇ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦੇ ਦੋਸ਼ੀ ਭਾਜਪਾ ਦੇ ਦੋ ਬੁਲਾਰਿਆਂ ਨੂਪੁਰ ਸ਼ਰਮਾਂ ਅਤੇ ਨਵੀਨ ਜਿੰਦਲ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸ ਅਤਿਅੰਤ ਸੰਵੇਦਨਸ਼ੀਲ ਮਾਮਲੇ 'ਚ ਭਾਜਪਾ ਵੱਲੋਂ ਆਪਣੇ ਇਨ੍ਹਾਂ ਦੋ ਬੁਲਾਰਿਆਂ ਨੂੰ ਮੁਅੱਤਲ ਅਤੇ ਬਰਖਾਸਤ ਕਰਕੇ ਦੇਸ਼ਵਾਸੀਆਂ ਦੀਆਂ ਅੱਖਾਂ ਪੂੰਝਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ। ਸਿਆਸੀ ਵਿਭਚਾਰ ਦੀਆਂ ਸਾਰੀਆਂ ਹੱਦਾਂ ਟੱਪਦਿਆਂ‌ ਇਨ੍ਹਾਂ ਦੋਵਾਂ ਦੇ ਨਾਲ ਨਾਲ ਬਿਨੵਾਂ  ਪੜਤਾਲ ਅਨੇਕਾਂ ਮੁਸਲਿਮ ਆਗੂਆਂ 'ਤੇ ਵੀ ਐਫਆਈ ਆਰ ਦਰਜ ਕਰਕੇ ਬਹੁਗਿਣਤੀ ਹਿੰਦੂ ਲੋਕਾਂ 'ਚ ਅਪਣੀ ਸਿਆਸੀ ਭੱਲ ਬਚਾਉਣ ਦੀ ਵੀ ਅਸਫਲ ਕੋਸ਼ਿਸ਼ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਨਾਕਾਬਿਲੇ ਬਰਦਾਸ਼ਤ ਜ਼ੁਰਮ ਨੇ ਖਾੜੀ ਦੇ ਦੇਸ਼ਾਂ ਨਾਲ ਵੀ ਸਾਡੇ ਵਿਦੇਸ਼ੀ ਸਬੰਧ ਖ਼ਤਰੇ ਮੂੰਹ ਪਾ ਦਿੱਤੇ ਹਨ ।
ਜਿਨਾਂ ਦੇਸ਼ਾਂ ਤੋਂ ਵਪਾਰ ਦੇ ਚਲਦਿਆਂ ਪਚਵੰਜਾ ਪ੍ਰਤੀਸ਼ਤ ਵਿਦੇਸ਼ੀ ਪੂੰਜੀ ਭਾਰਤ ਹਾਸਲ ਕਰਦਾ ਹੈ। ਲੱਖਾਂ ਕਰੋੜਾਂ ਲੋਕ ਕਿਰਤ ਕਰਨ ਲਈ ਇਨੵਾਂ ਅਰਬ ਮੁਲਕਾਂ'ਚ ਜਾਕੇ ਵਸੇ ਹੋਏ ਹਨ। ਦਹਿ ਹਜਾਰਾਂ ਲੋਕਾਂ ਦਾ ਵਪਾਰਕ ਕਾਰੋਬਾਰ ਵੀ ਇਨ੍ਹਾਂ ਮੁਲਕਾਂ'ਚ ਚੱਲ ਰਿਹਾ ਹੈ। ਭਾਜਪਾ ਦੇ ਇਸ ਫ਼ਿਰਕੂ ਫਾਸ਼ੀਵਾਦ ਦਾ ਸਿੱਟਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਖਾੜੀ ਦੇਸ਼ਾਂ ਦੇ ਸਟੋਰਾਂ ਦੇ ਬਾਹਰ ਕੂੜੇਦਾਨਾਂ ਚ ਟੰਗੀਆਂ ਨਜ਼ਰ ਆਉਂਦੀਆਂ ਹਨ। ਉਨਾਂ ਦੇਸ਼ ਭਰ 'ਚ ਇਸ ਫਾਸ਼ੀ ਅਮਲ ਖਿਲਾਫ ਹੋ ਰਹੇ ਰੋਸ ਪ੍ਰਦਰਸ਼ਨਾਂ ਨੂੰ ਬਾਰੂਦ ਦੋ ਜ਼ੋਰ ਦਬਾ ਕੇ ਖੂਨ ਦੀ ਖੇਡੀ ਜਾ ਰਹੀ ਅੰਨੵੀ ਖੇਡ ਬੰਦ ਕਰਨ ਦੀ ਮੰਗ ਕੀਤੀ ਹੈ। ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਮ ਸਾਧਾਰਨ ਲੋਕ ਗੋਲੀਆਂ ਦਾ ਸ਼ਿਕਾਰ ਬਣਾ ਕੇ ਮਾਰੇ ਜਾ ਰਹੇ ਹਨ, ਵੱਡੀ ਪੱਧਰ ਤੇ ਜ਼ਖ਼ਮੀ ਕੀਤੇ ਜਾ ਰਹੇ ਹਨ। ਰੋਸ ਪ੍ਰਗਟ ਕਰਨ ਦੇ ਜਮਹੂਰੀ ਹੱਕਾਂ ਨੂੰ ਬੁਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੈ। ਇਹ ਬਿਆਨ ਇੱਥੇ ਜਾਰੀ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਭਾਜਪਾ ਦੇ ਅੱਠ ਸਾਲਾਂ ਦੇ ਰਾਜ ਚ ਘੱਟ ਗਿਣਤੀਆਂ ਖਾਸ ਕਰ ਮੁਲਕ ਦੀ ਸਭ ਤੋਂ ਵੱਡੀ ਘੱਟ ਗਿਣਤੀ ਮੁਸਲਿਮ ਤਬਕੇ ਖਿਲਾਫ ਮਿੱਥ ਕੇ ਕੀਤੇ ਜਾ ਰਹੇ ਜ਼ਹਿਰੀਲੇ ਪ੍ਰਚਾਰ ਨੇ ਸਾਰੇ ਹੱਦ ਬੰਨੇ ਟੱਪ ਲਏ ਹਨ। ਕਦੇ ਬੁਲਡੋਜ਼ਰਾਂ ਰਾਹੀਂ  ਘੱਟ ਗਿਣਤੀਆਂ ਨੂੰ ਫਨਾਹ ਕੀਤਾ ਜਾ ਰਿਹਾ ਹੈ ਕਦੇ ਕੁੱਟ ਕੁੱਟ ਕੇ ਰਾਮ ਦੇ ਨਾਮ ਤੇ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਭਾਜਪਾ ,ਆਰਐਸਐਸ ਦੀ ਸਾਜ਼ਿਸ਼ ਇਨ੍ਹਾਂ ਫਿਰਕੂ ਕਤਲੇਆਮਾਂ ਦੀ ਆੜ 'ਚ ਹਿੰਦੂ ਭਾਵਨਾਵਾਂ‌ ਭੜਕਾ ਕੇ  2024 ਵਿੱਚ ਮੁੜ ਰਾਜ ਗੱਦੀ ਤੇ ਕਾਬਜ਼ ਹੋਣਾ ਹੈ। ਨਾਲ ਦੀ ਨਾਲ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਨੂੰ ਲਾਗੂ ਕਰਦਿਆਂ ਆਰਥਿਕ ਹੱਲਾ ਤੇਜ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜਲੰਧਰ ਵਿਖੇ ਹੋਣ‌ ਜਾ ਰਹੀ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੀ ਮੀਟਿੰਗ ਵਿੱਚ ਇਸ ਗੰਭੀਰ ਮਸਲੇ ਤੇ ਚਰਚਾ ਕਰ ਕੇ ਫਾਸ਼ੀਵਾਦ ਖਿਲਾਫ ਪਿਛਲੇ ਮਹੀਨੇ ਜੋਨਲ ਕਨਵੈਨਸ਼ਨਾਂ ਸਫਲਤਾ ਪੂਰਵਕ ਨੇਪਰੇ ਚਾੜਨ ਤੋਂ ਬਾਅਦ ਹੁਣ ਸੰਘਰਸ਼ ਦੀ ਅਗਲੀ ਰਣਨੀਤੀ ਘੜੀ ਜਾਵੇਗੀ। ਉਨ੍ਹਾਂ ਸਮੂਹ ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਇਸ ਫਾਸ਼ੀ ਹੱਲੇ ਖਿਲਾਫ ਛੋਟੇ ਮੋਟੇ ਮੱਤਭੇਦ ਛੱਡ ਕੇ ਇਕਜੁੱਟ ਟਾਕਰਾ ਕਰਨ ਦੀ ਅਪੀਲ ਕੀਤੀ ਹੈ।

ਵਾਤਾਵਰਨ ਦਿਵਸ ਮਨਾਈਏ ✍️ ਧਰਮਿੰਦਰ ਸਿੰਘ ਮੁੱਲਾਂਪੁਰੀ

ਆਓ ਇਕੱਠੇ ਹੋ ਕੇ ਆਪਾਂ ਵਾਤਾਵਰਣ ਦਿਵਸ ਮਨਾਈਏ,  

ਆਓ ਰਲ ਮਿਲ ਕੇ ਸਭ ਨੂੰ ਇਹ ਗੱਲ ਸਮਝਾਈਏ,  

ਵਾਤਾਵਰਣ ਬਚਾਓ ਮੁਹਿੰਮ ਰਲ ਮਿਲ ਕੇ ਚਲਾਈਏ,  

ਆਪਣਾ ਆਪਣਾ ਬਣਦਾ ਯੋਗਦਾਨ ਆਪਾਂ ਸਾਰੇ ਪਾਈਏ, 

ਇਸ ਧਰਤੀ ਤੇ ਜੀਵਨ ਵੱਸਦਾ ਹਰ ਜੀਵ ਹੈ ਏਥੇ ਵਸਦਾ,  

ਏਸੇ ਧਰਤੀ ਤੋਂ ਖਾਵੇ ਪੀਵੇ ਏਸੇ ਧਰਤੀ ਤੇ ਜੀਵਨ ਹੱਸਦਾ, 

ਦਰੱਖਤ ਲਗਾ ਕੇ  ਇਸ ਧਰਤੀ ਤੇ ਨਾਲੇ ਪਾਣੀ ਬਚਾਈਏ, 

 ਇਸ ਧਰਤੀ ਨੂੰ ਆਪਾਂ ਸਭ ਰਲ  ਕੇ ਸਵਰਗ ਬਣਾਈਏ,  

ਰਹਿੰਦੇ ਏਥੇ ਇਸ ਨੂੰ ਸਦਾ ਲਈ ਰਹਿਣਯੋਗ ਬਣਾਈਏ,  

ਧਰਤੀ ਨੂੰ ਬਣਾਈਏ ਸਵਰਗ ਆਪਣਾ ਯੋਗਦਾਨ ਪਾਈਏ, 

ਕੂੜਾ ਕਰਕਟ ,ਪਲਾਸਟਿਕ ਏਥੇ ਕਦੇ ਗੰਦ ਨਾ ਪਾਈਏ,  

ਰਲ ਮਿਲ ਕੇ ਧਰਤੀ,ਪਾਣੀ ਬਚਾਉਣ ਦੀ ਸਹੁੰ ਖਾਈਏ,  

ਪੇੜ ਲਗਾਓ ਪੌਦੇ ਲਗਾਓ ਫਰੂਟਾਂ ਵਾਲੇ ਦਰੱਖਤ ਲਗਾਓ,  

ਨਾਲੇ ਠੰਡੀ ਛਾਂ ਮਾਣੋ ਨਾਲੇ ਮਿੱਠੇ ਮਿੱਠੇ ਫਲ ਵੀ ਖਾਓ, 

ਜੇ ਧਰਤੀ ਤੇ ਪੇੜ ਪੌਦੇ ਵਧਣਗੇ ਖੁਸ਼ ਹੋਵੇਗੀ ਧਰਤੀ ਮਾਂ,

 ਬੱਦਲਾਂ ਤੋਂ ਬਰਸੇਗਾ ਪਾਣੀ ਹਰੀ ਭਰੀ ਹੋਵੇਗੀ ਧਰਤੀ ਮਾਂ,  

ਸਾਡੇ ਲਈ ਉਪਜਾਊ ਬਣ ਅੰਨ ਪੈਦਾ ਕਰੇਗੀ ਧਰਤੀ ਮਾਂ, 

 ਜੀਵਾਂ ਨੂੰ ਹਰਿਆਲੀ ਦੇ ਕੇ ਰੈਣ ਬਸੇਰੇ ਦੇਵੇਗੀ ਧਰਤੀ ਮਾਂ,  

ਪੰਛੀਆਂ ਜਾਨਵਰਾਂ ਲਈ ਖੁੱਲ੍ਹੇ ਹੋਣਗੇ ਪੇੜ ਪੌਦੇ ਏਥੇ,  

ਰੈਣ ਬਸੇਰਾ ਬਣਾ ਕੇ ਓਹ ਵੀ ਜਿਉਣ ਜੋਗੇ ਹੋਣਗੇ ਏਥੇ ,

ਸਾਡੇ ਗੁਰੂ ਗੁਰਬਾਣੀ ਅੰਦਰ ਧਰਤੀ ਨੂੰ ਮਾਂ ਬਣਾਇਆ,  

ਜੇ ਨਾ ਕੀਤੀ ਸੇਵਾ ਧਰਤੀ ਤੇ ਸਮਝੋ ਕੁਛ ਨਾ ਕਮਾਇਆ,  

ਧਰਮਿੰਦਰ ਦੀ ਤਾਂ ਇਹੀ ਕੋਸ਼ਿਸ਼ ਸਭ ਨੂੰ ਗੱਲ ਸਮਝਾ ਕੇ,  

ਖੁਸ਼ ਰਹਾਂਗੇ ਧਰਤੀ ਉੱਤੇ  ਸਭ ਹਿੱਸੇ ਦੇ ਪੇੜ ਪੌਦੇ ਲਗਾਕੇ।

ਧਰਮਿੰਦਰ ਸਿੰਘ ਮੁੱਲਾਂਪੁਰੀ

ਮੋਬਾ 9872000461

ਪੰਜਾਬੀ ਸਾਹਿੱਤ ਦੇ ਪਰਸਾਰ ਲਈ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ  ਪੁਸਤਕ ਵਿਕਰੀ ਕੇਂਦਰ ਨੂੰ ਭਰਵਾਂ ਹੁੰਗਾਰਾ ਦਿਉ- ਡਾਃ ਲਖਵਿੰਦਰ ਜੌਹਲ

ਲੁਧਿਆਣਾ 13 ਜੂਨ -ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਕਾਰਜਕਾਰਨੀ ਦੇ ਫ਼ੈਸਲੇ ਅਨੁਸਾਰ ਲੁਧਿਆਣਾ ਵਿਖੇ "ਪੁਸਤਕ ਵਿਕਰੀ ਕੇਂਦਰ" 28 ਮਈ ਤੋਂ ਖੋਲ੍ਹ ਦਿਤਾ ਗਿਆ ਹੈ। ਇਸ ਨੂੰ ਚਾਲੂ ਕਰਨ ਲਈ ਜ਼ੁੰਮੇਵਾਰੀ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਗਿੱਲ ਨੂੰ ਸੌਂਪੀ ਗਈ ਸੀ। 
ਇਸਦੀ ਜਾਣਕਾਰੀ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਦੇਂਦਿਆਂ ਦੱਸਿਆ ਕਿ ਇਸਦੀ ਜ਼ਿੰਮੇਵਾਰੀ ਸਃ ਅਜਮੇਰ ਸਿੰਘ ਨੂੰ ਸੌਂਪੀ ਗਈ ਹੈ। 
ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਕਾਰਜਕਾਰਨੀ ਵੱਲੋ ਨਿਸ਼ਚਤ ਕੀਤੇ ਨੇਮਾਂ ਅਨੁਸਾਰ ਇਸ ਵਿਕਰੀ ਕੇਂਦਰ ਲਈ ਅਕਾਡਮੀ ਦਾ ਮੈਂਬਰ ਲੇਖਕ ਇਕ ਸਿਰਲੇਖ ਦੀਆਂ ਵੱਧ ਤੋਂ ਵੱਧ ਪੰਜ ਕਿਤਾਬਾਂ ਅਕਾਡਮੀ ਦੇ ਦਫ਼ਤਰ ਵਿੱਚ ਜਮਾਂ ਕਰਵਾ ਸਕੇਗਾ, ਜੋ ਉਸ ਰਾਹੀਂ ਵਿਕਰੀ ਕੇਂਦਰ ਨੂੰ ਮਿਲ ਜਾਣਗੀਆਂ। ਸਬੰਧਿਤ ਲੇਖਕ ਨੂੰ ਕਿਤਾਬ ਤੇ ਛਪੀ ਹੋਈ ਕੀਮਤ ਦਾ ਚਾਲੀ ਪ੍ਰਤੀਸ਼ਤ ਹੀ ਵਾਪਸ ਮਿਲੇਗਾ ਜਦ ਕਿ ਖਰੀਦਣ ਵਾਲੇ ਨੂੰ ਚਾਲੀ ਪ੍ਰਤੀਸ਼ਤ ਰਿਆਇਤ ਮਿਲੇਗੀ। ਕਿਤਾਬਾਂ ਦਾ ਹਿਸਾਬ ਸਾਲ ਚ ਦੋ ਵਾਰ 30 ਜੂਨ ਅਤੇ 31 ਦਸੰਬਰ ਨੂੰ ਹੋਇਆ ਕਰੇਗਾ। 
ਉਨ੍ਹਾਂ ਦੱਸਿਆ ਕਿ ਕਿਤਾਬਾਂ ਵਾਲੇ ਨਿਯਮ ਹੀ ਰਸਾਲਿਆਂ ਉੱਤੇ ਵੀ ਲਾਗੂ ਹੋਣਗੇ। ਕਿਤਾਬਾਂ/ਰਸਾਲਿਆਂ ਦੀ ਚੋਣ ਅਕਾਡਮੀ ਦੀ ਤਿੰਨ ਮੈਂਬਰੀ ਕਮੇਟੀ ਕਰਿਆ ਕਰੇਗੀ। 
ਅਕਾਡਮੀ ਦੇ ਗੈਰ ਮੈਂਬਰ ਵੀ ਕਿਤਾਬਾਂ ਦੇ ਸਕਣਗੇ ਪਰ ਉਨ੍ਹਾਂ ਦੀ ਮਿਆਰੀ ਪਰਖ਼ ਪੁਸਤਕ ਕਮੇਟੀ ਹੀ ਕਰੇਗੀ। 
ਕਿਤਾਬਾਂ ਵਿਕਣ ਦੀ ਸੂਰਤ ਵਿੱਚ ਵਿਕਰੀ ਕੇਂਦਰ ਹੋਰ ਕਿਤਾਬਾਂ ਦੀ ਮੰਗ ਦੱਸ ਸਕੇਗੀ। 
ਸਾਲ ਬਾਅਦ ਨਾ ਵਿਕਣ ਵਾਲੀਆਂ ਕਿਤਾਬਾਂ ਵਾਪਸ ਲਿਜਾਣ ਦੀ ਜ਼ਿੰਮੇਵਾਰੀ ਲੇਖਕ ਦੀ ਆਪਣੀ ਹੋਵੇਗੀ   
ਡਾਃ ਜੌਹਲ ਨੇ ਪੰਜਾਬੀ ਸਾਹਿੱਤ ਦੇ ਕਦਰਦਾਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬੀ ਭਵਨ ਲੁਧਿਆਣਾ ਦੇ ਸਾਈਂ ਮੀਆਂ ਮੀਰ ਪੁਸਤਕ ਬਾਜ਼ਾਰ ਵਿੱਚ ਸਥਾਪਿਤ ਇਸ ਵਿਕਰੀ ਕੇਂਦਰ ਨੂੰ ਭਰਵਾਂ ਹੁੰਗਾਰਾ ਦਿਉ।

ਡਿਪਟੀ ਕਮਿਸ਼ਨਰ ਨੇ 16 ਜੂਨ ਨੂੰ ਹੋਣ ਵਾਲੇ ਫਲੈਟਾਂ ਦੇ ਡਰਾਅ ਪ੍ਰਬੰਧਾਂ ਦਾ ਲਿਆ ਜਾਇਜ਼ਾ

ਲੁਧਿਆਣਾ 'ਚ 336 ਐਚ.ਆਈ.ਜੀ. ਤੇ 240 ਐਮ.ਆਈ.ਜੀ. ਫਲੈਟ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਅਲਾਟ ਕਰਨ ਦੇ ਨਿਰਦੇਸ਼

-ਵਸਨੀਕ ਲਿੰਕ https://youtu.be/lzoRZzHNkxY  'ਤੇ ਵੈੱਬਕਾਸਟਿੰਗ ਰਾਹੀਂ ਡਰਾਅ ਦੀ ਕਾਰਵਾਈ ਵੀ ਦੇਖ ਸਕਦੇ ਹਨ

ਲੁਧਿਆਣਾ, 13 ਜੂਨ (ਰਣਜੀਤ ਸਿੱਧਵਾਂ) :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਅੱਜ ਅੰਤਿਮ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ, ਨਗਰ ਸੁਧਾਰ ਟਰੱਸਟ ਲੁਧਿਆਣਾ, ਅਟਲ ਅਪਾਰਟਮੈਂਟ ਸਕੀਮ ਦੇ ਤਹਿਤ 16 ਜੂਨ, 2022 ਨੂੰ ਨਹਿਰੂ ਸਿਧਾਂਤ ਕੇਂਦਰ, ਪੱਖੋਵਾਲ ਰੋਡ, ਵਿਖੇ 336 ਹਾਈ ਇਨਕਮ ਗਰੁੱਪ (ਐਚ.ਆਈ.ਜੀ.) ਅਤੇ 240 ਮਿਡਲ ਇਨਕਮ ਗਰੁੱਪ (ਐਮ.ਆਈ. ਜੀ.) ਫਲੈਟਾਂ ਲਈ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਣ ਲਈ ਪੱਬਾਂ ਭਾਰ ਹੈ। ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਫਲੈਟਾਂ ਦਾ ਡਰਾਅ ਸਵੇਰੇ 10 ਵਜੇ ਬਿਨੈਕਾਰਾਂ ਦੀ ਹਾਜ਼ਰੀ ਵਿੱਚ ਕੱਢਿਆ ਜਾਵੇਗਾ ਅਤੇ ਯੋਗ ਬਿਨੈਕਾਰਾਂ ਦੀ ਅੰਤਿਮ ਸੂਚੀ ਟਰੱਸਟ ਦੀ ਅਧਿਕਾਰਤ ਵੈੱਬਸਾਈਟ www.ludhianaimprovementtrust.org 'ਤੇ ਅਪਲੋਡ ਅਤੇ ਨੋਟਿਸ ਬੋਰਡ 'ਤੇ ਵੀ ਚਿਪਕਾ ਦਿੱਤੀ ਗਈ ਹੈ ਜਿਸ ਨੂੰ ਆਮ ਲੋਕਾਂ ਦੁਆਰਾ ਚੈਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸਮਾਗਮ ਦੀ ਲਾਈਵ ਵੈਬਕਾਸਟਿੰਗ ਵੀ ਕੀਤੀ ਜਾਵੇਗੀ ਅਤੇ ਆਮ ਲੋਕ ਇਸ ਈਵੈਂਟ ਨੂੰ ਇਸ ਲਿੰਕ https://youtu.be/lzoRZzHNkxY  'ਤੇ ਕਲਿੱਕ ਕਰਕੇ ਆਨਲਾਈਨ ਦੇਖ ਸਕਦੇ ਹਨ।ਉਨ੍ਹਾਂ ਦੱਸਿਆ ਕਿ ਅੱਤ ਦੀ ਗਰਮੀ ਅਤੇ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਲਾਈਵ ਪ੍ਰਸਾਰਣ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਮਾਗਮ ਨੂੰ ਦੇਖ ਸਕਣ।ਡਿਪਟੀ ਕਮਿਸ਼ਨਰ ਨੇ ਡਰਾਅ ਕਰਵਾਉਣ ਲਈ ਤਾਇਨਾਤ ਅਧਿਕਾਰੀਆਂ ਨੂੰ ਵੀ ਕਿਹਾ ਕਿ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ- ਮੱਠ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਬੇਹੱਦ ਪੁਖਤਾ ਪ੍ਰਬੰਧ ਕੀਤੇ ਗਏ ਹਨ।ਐਲ.ਏ.ਸੀ. ਸ੍ਰੀਮਤੀ ਨੀਰੂ ਕਤਿਆਲ ਨੇ ਅੱਗੇ ਦੱਸਿਆ ਕਿ ਇਹ ਹਾਊਸਿੰਗ ਪ੍ਰੋਜੈਕਟ 8.8 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ ਅਤੇ ਜਿਹੜਾ ਕਿ ਕਮਿਊਨਿਟੀ ਸੈਂਟਰ, ਸਵੀਮਿੰਗ ਪੂਲ, ਜਿਮਨੇਜ਼ੀਅਮ, ਛੋਟਾ ਵਪਾਰਕ ਕੇਂਦਰ ਅਤੇ ਪਾਰਕਿੰਗ ਸਮੇਤ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਇਸ ਪ੍ਰੋਜੈਕਟ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸ਼ੁਰੂ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਸੈਮੀ-ਫਰਨੀਸ਼ਡ ਫਲੈਟ ਨਗਰ ਸੁਧਾਰ ਟਰੱਸਟ ਵੱਲੋਂ 100 ਫੀਸਦੀ ਸਵੈ-ਵਿੱਤੀ ਆਧਾਰ 'ਤੇ ਬਣਾਏ ਜਾਣਗੇ।

ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵਿਸ਼ੇਸ਼ ਪ੍ਰੋਜੇਕਟ “ਸਮਰੱਥ“ ਤਹਿਤ  ਚਾਰ ਦਿਨ ਦੀ ਮੁਫ਼ਤ ਸਾਫਟ ਸਕਿੱਲ ਟ੍ਰੇਨਿੰਗ

ਸ੍ਰੀ ਮੁਕਤਸਰ ਸਾਹਿਬ 13 ਜੂਨ  (ਰਣਜੀਤ ਸਿੱਧਵਾਂ)  : ਪੰਜਾਬ ਸਰਕਾਰ ਦੇ ਹੁਨਰ ਵਿਕਾਸ ਮਿਸ਼ਨ ਤਹਿਤ ਅੱਜ 13 ਜੂਨ ਨੂੰ  ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵਿਸ਼ੇਸ਼ ਪ੍ਰੋਜੇਕਟ “ਸਮਰੱਥ“ ਤਹਿਤ ਚਾਰ ਦਿਨ ਦੀ ਮੁਫ਼ਤ ਸਾਫਟ ਸਕਿੱਲ ਟ੍ਰੇਨਿੰਗ ਭਾਈ ਮਹਾ ਸਿੰਘ ਹਾਲ, ਪਹਿਲੀ ਮੰਜਿਲ, ਰੈਡ ਕਰਾਸ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਸ਼ੁਰੂ ਕੀਤੀ ਗਈ। ਇਸ ਮੁਫ਼ਤ ਸਾਫਟ ਸਕਿੱਲ ਟ੍ਰੇਨਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਮਿਸ ਰਾਜਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਹਨਾ ਵੱਲੋਂ ਪ੍ਰਾਰਥੀਆਂ ਨੂੰ ਮੋਟੀਵੇਟ ਵੀ ਕੀਤਾ ਗਿਆ। ਇਸ ਸਮੱਰਥ ਸਾਫਟ ਸਕਿੱਲ 4 ਦਿਨ ਦੇ ਟ੍ਰੇਨਿੰਗ ਕੋਰਸ ਵਿੱਚ ਡਾ. ਕੁਲਵੀਰ ਸਿੰਘ ਅਸਿਸਟੈਂਟ ਪ੍ਰੋਫੇਸਰ ਮੀਮਿਟ ਕਾਲਜ ਨੇ ਪ੍ਰਾਰਥੀਆਂ ਨੂੰ ਟ੍ਰੇਨਿੰਗ ਦਿੰਦੇ ਕਿਹਾ ਕਿ ਬੇਰੋਜਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੇਲਿਆਂ ਜਾ ਪਲੇਸਮੈਂਟ ਕੈਂਪ ਵਿੱਚ ਇੰਟਰਵਿਊ ਦੇਣ ਸਮੇਂ ਆ ਰਹੀ ਸਮੱਸਿਆਂ ਨੂੰ ਦੂਰ ਕਰਨ ਲਈ ਪ੍ਰਾਰਥੀਆਂ ਨੂੰ ਪਰਸਨੈਲਿਟੀ ਡਿਵੇਲਪਮੈਂਟ ਬਾਰੇ ਵਿਸਥਾਰ ਪੁੂਰਵਕ ਜਾਣਕਾਰੀ ਦਿੱਤੀ ਗਈ। ਇਸ ਟ੍ਰੇਨਿੰਗ ਵਿੱਚ ਟੋਟਲ 64 ਪ੍ਰਾਰਥੀਆਂ ਨੇ ਭਾਗ ਲਿਆ। ਇਸ “ਸਮੱਰਥ-ਸਾਫਟ ਸਕਿੱਲ“ ਟ੍ਰੇਨਿੰਗ ਵਿੱਚ ਅਸ਼ੋਕ ਜਿੰਦਲ ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ (ਜ) ਨੇ  ਅਤੇ ਪਲੇਸਮੈਂਟ ਅਫ਼ਸਰ ਦਲਜੀਤ ਸਿੰਘ ਬਰਾੜ ਨੇ ਭਾਈ ਮਹਾ ਸਿੰਘ ਹਾਲ, ਪਹਿਲੀ ਮੰਜਿਲ, ਰੈਡ ਕਰਾਸ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿੱਚ ਟ੍ਰੇਨਿੰਗ ਦੇਣ ਆਏ ਸਾਰੇ ਪ੍ਰਾਰਥੀਆਂ ਨੂੰ ਪਹਿਲਾਂ ਕੌਂਸਲਿੰਗ ਦੁਆਰਾ ਬਿਊਰੋ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਡੀ.ਬੀ.ਈ.ਈ  ਬੇਰੋਜਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਦੁਆਉਣ ਲਈ ਹਰ ਸੰਭਵ ਮਦਦ ਕਰਦਾ ਰਿਹਾ ਹੈ ਤੇ ਭਵਿੱਖ ਵਿੱਚ ਵੀ ਕਰਦਾ ਰਹੇਗਾਂ । ਇਸ ਮੌਕੇ ਮਨੀਸ਼ ਕੁਮਾਰ, ਵਿੱਕੀ ਕਲਰਕ, ਕੁਲਵਿੰਦਰ ਕਲਰਕ, ਅਰੁੱਣ ਸੇਤੀਆ  ਨੇ ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਲਈ ਚਲਾਏ ਜਾ ਰਹੇ ਪੋਰਟਲ WWW.PGRKAM.COM ਤੇ ਵਟਸਐਪ ਨੰ: 98885-62317 ਤੇ ਰਜਿਸਟ੍ਰੇਸ਼ਨ ਸਬੰਧੀ ਗਾਈਡ ਕੀਤਾ ਗਿਆ। ਇਸ ਪੋਰਟਲ ਰਾਹੀਂ ਪ੍ਰਾਰਥੀ ਆਪਣੀ ਰਜਿਸਟ੍ਰੇਸ਼ਨ ਕਰਨ ਉਪਰੰਤ ਬਿਊਰੋ ਵਿੱਚ ਚੱਲ ਰਹੀਆਂ ਸਾਰੀਆਂ ਸਹੂਲਤਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ।

ਜ਼ਿਮਨੀ ਚੋਣ ਲੋਕ ਸਭਾ 2022 - ਹੁਣ ਤੱਕ ਸੀ-ਵਿਜਿਲ ਐਪ 'ਤੇ  ਆਈਆਂ 05 ਸ਼ਿਕਾਇਤਾਂ

ਪੰਜੇ ਸਿਕਾਇਤਾਂ ਦਾ ਸਮਾਂਬੱਧ ਨਿਪਟਾਰਾ, ਬਾਕੀ 03 ਟੈਸਟ ਸਿਕਾਇਤਾਂ ਰੱਦ -ਜ਼ਿਲ੍ਹਾ ਚੋਣ ਅਫ਼ਸਰ

ਚੋਣ ਜ਼ਾਬਤੇ ਦੀ ਉਲੰਘਣਾ ਤੇ ਚੋਣਾਂ ਨਾਲ ਸਬੰਧਿਤ ਮਾਮਲਿਆਂ ਲਈ ਜ਼ਿਲ੍ਹੇ 'ਚ ਪ੍ਰਤੀਬੱਧ ਸ਼ਿਕਾਇਤ ਸੈੱਲ ਸਰਗਰਮ

 ਮਲੇਰਕੋਟਲਾ 13 ਜੂਨ   (ਰਣਜੀਤ ਸਿੱਧਵਾਂ)  : ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ ਦਾ ਇੱਕੋ-ਇੱਕ ਏਜੰਡਾ ਜ਼ਿਮਨੀ ਚੋਣ ਅਮਲ ਦੌਰਾਨ ਕਿਸੇ ਵੀ ਤਰ੍ਹਾਂ ਦੇ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕ ਕੇ ਹਰੇਕ ਪਾਰਟੀ ਵਾਸਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ, ਵੋਟਰਾਂ ਨੂੰ ਭਰਮਾਉਣ ਦੀ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਨੂੰ ਰੋਕਣਾ, ਉਨ੍ਹਾਂ ਵਿੱਚ ਭਰੋਸੇ, ਨਿੱਡਰਤਾ ਅਤੇ ਨਿਰਪੱਖਤਾ ਦਾ ਮਾਹੌਲ ਸਿਰਜਣਾ ਹੈ। ਇਸ ਲਈ ਵੱਖ-ਵੱਖ ਚੋਣ ਟੀਮਾਂ 24 ਘੰਟੇ ਕਾਰਜਸ਼ੀਲ ਹਨ ।ਸਹਾਇਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਮਨੀ ਚੋਣ ਲੋਕ ਸਭਾ ਦੇ ਆਦਰਸ਼ ਚੋਣ ਜ਼ਾਬਤੇ ਦੇ ਲਾਗੂ ਹੋਣ ਬਾਅਦ ਚੋਣ ਅਮਲ ਨਾਲ ਸਬੰਧਿਤ ਸ਼ਿਕਾਇਤਾਂ/ਮਾਮਲਿਆਂ ਲਈ ਪ੍ਰਤੀਬੱਧ ਪ੍ਰਣਾਲੀ ਕੰਮ ਕਰ ਰਹੀ ਹੈ ਤਾਂ ਜੋ ਚੋਣ ਅਮਲ ਨੂੰ ਨਿਰਪੱਖ, ਸੁਤੰਤਰ, ਸ਼ਾਂਤਮਈ ਤੇ ਨਿਰਵਿਘਨ ਬਣਾਇਆ ਜਾ ਸਕੇ। ਜ਼ਿਮਨੀ ਚੋਣ ਲੋਕ ਸਭਾ ਦੇ ਮੱਦੇਨਜ਼ਰ ਹਲਕਾ-105 ਮਾਲੇਰਕੋਟਲਾ ਵਿਖੇ ਇੱਕ ਸੀ ਵਿਜਿਲ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜੋ ਕਿ ਚੋਣ ਅਮਲ ਨਾਲ ਸਬੰਧਤ ਸਿਕਾਇਤਾਂ ਦੇ ਨਿਪਟਾਰੇ ਲਈ 24 ਘੰਟੇ ਕੰਮ ਕਰ ਰਿਹਾ ਹੈ, ਜਿੱਥੇ ਪ੍ਰਾਪਤ ਹੋਈ ਹਰੇਕ ਸ਼ਿਕਾਇਤ ਨੂੰ ਬੜੀ ਹੀ ਗੰਭੀਰਤਾ ਨਾਲ ਲੈ ਕੇ ਸਬੰਧਤ  ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੀ-ਵਿਜਿਲ ਜੋ ਕਿ ਐਂਡਰਾਇਡ/ਆਈ.ਓ.ਐਸ ਪਲੇਟਫ਼ਾਰਮ ਅਧਾਰਿਤ ਆਨਲਾਈਨ ਸ਼ਿਕਾਇਤ ਪ੍ਰਣਾਲੀ ਹੈ, ਰਾਹੀਂ ਪਿਛਲੇ ਹੁਣ ਤੱਕ ਆਈਆਂ 08 ਸ਼ਿਕਾਇਤਾਂ ਵਿੱਚੋਂ 05 ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਗਿਆ ਹੈ ਅਤੇ ਬਾਕੀ ਤਿੰਨ ਟੈਸਟ ਸਿਕਾਇਤਾ ਰੱਦ ਕਰ ਦਿੱਤੀ ਗਈਆ ਹਨ। ਜਿਆਦਾ ਤਰ ਸਿਕਾਇਤਾ ਸਰਕਾਰੀ ਇਮਾਰਤਾਂ ਤੇ ਪੋਸਟਰ/ਬੈਨਰ  ਲੱਗਣ ਦੀਆ ਪ੍ਰਾਪਤ ਹੋਇਆ ਸਨ । ਨੋਡਲ ਅਫ਼ਸਰ ਸੀ-ਵਿਜਿਲ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਸੀ-ਵਿਜਿਲ ਐਪ 'ਤੇ ਆਉਂਦੀ ਸ਼ਿਕਾਇਤ ਨੂੰ ਪ੍ਰਾਪਤ ਹੋਣ ਦੇ ਪੰਜ ਮਿੰਟ 'ਚ ਹੀ ਫਲਾਇੰਗ ਸਕੂਐਡ ਟੀਮ ਨੂੰ ਸੌਂਪ ਦਿੱਤਾ ਜਾਂਦਾ ਹੈ। ਟੀਮ 15 ਮਿੰਟ 'ਚ ਸਬੰਧਿਤ ਥਾਂ 'ਤੇ ਪਹੁੰਚਦੀ ਹੈ। ਉਸ ਤੋਂ ਬਾਅਦ 30 ਮਿੰਟ 'ਚ ਉਸ ਸ਼ਿਕਾਇਤ ਦੇ ਤੱਥ ਜਾਂਚ ਕੇ, ਉਸ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਸਬੰਧਿਤ ਹਲਕੇ ਦੇ ਰਿਟਰਨਿੰਗ ਅਫ਼ਸਰ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਜਾਂਦੀ ਹੈ। ਰਿਟਰਨਿੰਗ ਅਫ਼ਸਰ ਉਸ ਸ਼ਿਕਾਇਤ 'ਤੇ ਅਗਲੇ 50 ਮਿੰਟ 'ਚ ਆਪਣੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਕਰਕੇ ਇਸ ਦਾ ਨਿਪਟਾਰਾ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕੇਵਲ 100 ਮਿੰਟ 'ਚ ਸ਼ਿਕਾਇਤ ਨੂੰ ਹੱਲ ਕਰਨਾ ਯਕੀਨੀ ਬਣਾਇਆ ਜਾਂਦਾ ਹੈ।

ਕੈਬਨਿਟ ਮੰਤਰੀ ਬਲਜੀਤ ਕੌਰ ਨੇ ਧਾਰਮਿਕ ਸਮਾਗਮ 'ਚ ਕੀਤੀ ਸ਼ਿਰਕਤ

ਫਾਜ਼ਿਲਕਾ 13 ਜੂਨ (ਰਣਜੀਤ ਸਿੱਧਵਾਂ) :ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬੀਤੀ ਸ਼ਾਮ ਫਾਜ਼ਿਲਕਾ ਵਿਖੇ ਸ੍ਰੀ ਬਾਬੋਸਾ ਭਗਵਾਨ, ਵਿਸ਼ਾਲ ਭਜਨ ਸੰਧਿਆ ਸਮਾਗਮ ਵਿੱਚ ਸ਼ਰਧਾ ਸਹਿਤ ਸ਼ਿਰਕਤ ਕੀਤੀ। ਇਹ ਧਾਰਮਿਕ ਸਮਾਗਮ ਸ੍ਰੀ ਅਜੈ ਸਿੰਘ ਸਾਵਨ ਸੁੱਖਾ ਨੇ ਕਰਵਾਇਆ ਸੀ। ਇਸ ਮੌਕੇ ਕੈਬਨਿਟ ਮੰਤਰੀ ਦੇ ਨਾਲ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਜ਼ਿਲ੍ਹਾ ਪ੍ਰਧਾਨ ਸ੍ਰੀ ਅਰੁਣ ਵਧਵਾ, ਅਬੋਹਰ ਤੋਂ ਸ੍ਰੀ ਕੁਲਦੀਪ ਕੁਮਾਰ ਦੀਪ ਕੰਬੋਜ਼ ਵੀ ਹਾਜਰ ਸਨ। ਭਜਨ ਸੰਧਿਆ ਸਮਾਗਮ ਵਿੱਚ ਡਾ. ਬਲਜੀਤ ਕੌਰ ਨੇ ਸ਼ਿਰਕਤ ਕਰਕੇ ਭਜਨ ਸਰਵਨ ਕੀਤਾ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਪੁੱਜਣ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਭੇਂਟ ਕੀਤਾ ਗਿਆ ਅਤੇ ਜੀ ਆਇਆਂ ਨੂੰ ਕਿਹਾ ਗਿਆ। ਇਸ ਦੌਰਾਨ ਐਸਐਸਪੀ ਸ. ਭੁਪਿੰਦਰ ਸਿੰਘ, ਐਸ.ਡੀ. ਐਮ ਸ੍ਰੀ ਰਵਿੰਦਰ ਸਿੰਘ ਅਰੋੜਾ, ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ,    ਸਾਜਨ ਖਰਬਾਟ ਸਮੇਤ ਹੋਰ ਵੀ ਅਧਿਕਾਰੀ ਹਾਜਰ ਸਨ।

ਅਰਸ਼ਦੀਪ ਕੌਰ ਨੇ 8ਵੀ ਬੋਰਡ ਦੀ ਪ੍ਰੀਖਿਆ ਵਿਚੌ 600 ਵਿੱਚੋ 567 ਅੰਕ ਪ੍ਰਪਾਤ ਕਰਕੇ ਅਪਣੇ ਸਕੂਲ ਗੋਬਿੰਦਗੜ੍ਹ ਦਾ ਨਾਂ ਰੌਸ਼ਨ ਕੀਤਾ

ਰਾਏਕੋਟ,13 ਜੂਨ  (ਡਾ ਸੁਖਵਿੰਦਰ ਬਾਪਲਾ /ਗੁਰਸੇਵਕ ਸੋਹੀ ) ਪਿੰਡ ਗੋਬਿੰਦਗੜ੍ਹ  ਦੀ ਬੱਚੀ ਨੇ 8 ਵੀ ਬੋਰਡ ਦੀ ਪ੍ਰੀਖਿਆ ਵਿੱਚੋ ਪਹਿਲਾਂ ਸਥਾਨ ਹਾਸਲ ਕਰਕੇ ਅਪਣੇ ਮਾਤਾ ਪਿਤਾ ਅਤੇ ਅਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ। ਅਰਸ਼ਦੀਪ ਦੇ ਪਿਤਾ ਮਜ਼ਦੂਰ ਹਨ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਹਨ। ਓਨਾ ਦੀ 14 ਸਾਲ ਦੀ ਬੱਚੀ ਅਰਸ਼ਦੀਪ ਨੇ (ਸਰਕਾਰੀ ਮਿਡਲ) ਸਕੂਲ ਗੋਬਿੰਦਗੜ੍ਹ ਵਿਖੇ ਪੜਾਈ ਕਰਕੇ 8 ਵੀ ਬੋਰਡ ਦੀ ਪ੍ਰੀਖਿਆ ਵਿੱਚੋ 600 ਚੋਂ 567 ਅੰਕ ਹਾਸਲ ਕੀਤੇ ਹਨ। ਅਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ। ਓਥੋਂ ਦੇ ਮਾਸਟਰ ਅਮਨਦੀਪ ਸਿੰਘ  ,ਮਾਸਟਰ ਮੰਗਲ ਸਿੰਘ ਨੇ ਕਿਹਾ ਸਾਡਾ ਸਾਰਾ ਐਜੂਕੇਸ਼ਨਲ ਸਟਾਫ ਹੈ ਜੋ ਕਿ ਬੜੀ ਮੇਹਨਤ ਤੇ ਲਗਨ ਨਾਲ ਬੱਚਿਆ ਨੂੰ ਸਿੱਖਿਆ ਦੇ ਰਹੇ ਹਨ। ਬੇਟੀ ਅਰਸ਼ਦੀਪ ਦੇ ਮਾਤਾ ਪਿਤਾ ਨੂੰ ਬਹੁਤ ਖੁਸ਼ੀ ਹੋਈ ਏ ਖਬਰ ਸੁਣ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਬੱਚੀ ਦਾ ਮਿੱਠਾ ਮੂੰਹ ਕਰਵਾਇਆ ਗਿਆ। ਪਿੰਡ ਵਾਸੀਆਂ ਵਲੋਂ ਵੀ ਖੁਸ਼ੀ ਮਨਾਈ ਗਈ ਏਸ ਮੌਕੇ ਪਿਤਾ ਦਲਵਿੰਦਰ ਸਿੰਘ, ਮਾਤਾ ਮਨਦੀਪ ਕੋਰ  ਹਾਜਰ ਸਨ।

ਸ. ਸੁਖਚੈਨ ਸਿੰਘ ਕੁਰੜ ਤੇ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ “ਮਾਂ ਦੇ ਸੁਪਨਿਆਂ ਦੀ ਪਰਵਾਜ਼”ਸ੍ਰੀ ਗੁਰੂਦੁਆਰਾ ਮਿਲਾਪਸਰ ਸਾਹਿਬ ਕੁਰੜ ਵਿਖੇ ਕੀਤੀ ਗਈ ਲੋਕ ਅਰਪਨ


ਨੇੜਲੇ ਪਿੰਡ ਕੁਰੜ ਜ਼ਿਲ੍ਹਾ ਬਰਨਾਲਾ ਦੇ ਉੱਘੇ ਗੀਤਕਾਰ ਸ. ਸੁਖਚੈਨ ਸਿੰਘ ਕੁਰੜ ਜਿੰਨ੍ਹਾਂ ਨੇ ਆਪਣੀ ਗੀਤਕਾਰੀ ਤੇ ਆਪਣੀਆਂ ਰਚਨਾਵਾਂ ਰਾਹੀਂ ਅੰਤਰਰਾਸ਼ਟਰੀ ਪਹਿਚਾਣ ਬਣਾਈ ਹੋਈ ਹੈ। ਉਹਨਾਂ ਦੀ ਪਤਨੀ ਉੱਘੀ ਲੇਖਿਕਾ ਗਗਨਦੀਪ ਕੌਰ ਧਾਲੀਵਾਲ ਜਿਸ ਨੇ ਆਪਣੀਆਂ ਰਚਨਾਵਾਂ ਦੀ ਲੇਖਣੀ ਨਾਲ਼ ਅੰਤਰਰਾਸ਼ਟਰੀ ਪੱਧਰ 'ਤੇ ਪਹਿਚਾਣ ਬਣਾਈ ਹੋਈ ਹੈ ।ਪਹਿਲਾ ਵੀ ਗਗਨਦੀਪ ਕੌਰ ਧਾਲੀਵਾਲ ਲਗ-ਪਗ ਦਰਜਨ ਪੁਸਤਕਾਂ ਸੰਪਾਦਿਤ ਕਰਕੇ ਸਾਹਿਤ ਦੀ ਝੋਲੀ ਪਾ ਚੁੱਕੀ ਹੈ।ਬੀਤੀ 10 ਜੂਨ 2022 ਨੂੰ ਸ.ਸੁਖਚੈਨ ਸਿੰਘ ਕੁਰੜ ਨੇ ਆਪਣੀ ਮਾਂ ਦੀ ਬਰਸੀ ਤੇ ਵਿਸ਼ੇਸ਼ 'ਮਾਂ ਦੇ ਸੁਪਨਿਆਂ ਦੀ ਪਰਵਾਜ਼' ਸੰਪਾਦਿਤ ਸਾਂਝੇ ਕਾਵਿ ਤੇ ਗੀਤ ਸੰਗ੍ਰਹਿ ਨੂੰ ਪਿੰਡ ਦੇ ਗੁਰੂਘਰ ਗੁਰਦੁਆਰਾ ਮਿਲਾਪਸਰ ਵਿਖੇ ਪ੍ਰਬੰਧਕ ਕਮੇਟੀ ਤੇ ਸੰਗਤ ਦੀ ਹਾਜ਼ਰੀ ਵਿੱਚ ਲੋਕ ਅਰਪਨ ਕੀਤਾ। ਇਸ ਮੌਕੇ ਉੱਘੇ ਪਰਚਾਰਕ ਮਨਜੀਤ ਸਿੰਘ ਨੇ ਪਿੰਡ ਦੀ ਸੰਗਤ ਦੀ ਹਾਜ਼ਰੀ ਵਿੱਚ 'ਮਾਂ ਦੇ ਸੁਪਨਿਆਂ ਦੀ ਪਰਵਾਜ਼' ਕਿਤਾਬ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਿਤਾਬ ਵਿੱਚ ਲਗਭਗ 36 ਸਾਹਿਤਕਾਰਾਂ ਦੀਆਂ ਰਚਨਾਵਾਂ ਤੇ ਗੀਤ ਸ਼ਾਮਿਲ ਕੀਤੇ ਗਏ ਹਨ।ਇਸ ਮੌਕੇ ਪਰਿਵਾਰ ਵੱਲੋਂ ਸਹਿਜ ਪਾਠ ਦੀ ਸੰਪੂਰਨਤਾ ਤੇ ਅਰਦਾਸ ਕਰਵਾਈ ਗਈ। ਅਰਦਾਸ ਕਰਨ ਉਪਰੰਤ ਪਰਿਵਾਰ ਵੱਲੋਂ ਮਾਂ ਦੀ ਬਰਸੀ 'ਤੇ ਵਿਸ਼ੇਸ਼ ਪਿੰਡ ਦੇ ਸਰਕਾਰੀ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਸਮੇਤ ਪਿੰਡ ਦੀ ਮਸਜਿਦ ਤੇ ਗੁਰੂਘਰਾਂ ਨੂੰ ਆਪਣੀ ਕਮਾਈ ਵਿੱਚੋਂ ਦਸਵੰਧ ਭੇਂਟ ਕੀਤਾ ਗਿਆ। ਪਰਿਵਾਰ ਵੱਲੋਂ ਪ੍ਰਚਾਰਕ ਸ. ਮਨਜੀਤ ਸਿੰਘ ਤੇ ਗ੍ਰੰਥੀ ਸਿੰਘ ਭਾਈ ਜਸਵੀਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਸ.ਗੁਰਚਰਨ ਸਿੰਘ ਬਦੇਸ਼ਾ, ਪਰਗਟ ਸਿੰਘ ਬਦੇਸ਼ਾ, ਗਗਨਦੀਪ ਕੌਰ ਸਿੱਧੂ, ਅਨਮੋਲ ਸਿੰਘ ਸਿੱਧੂ, ਸੰਤੋਖ ਸਿੰਘ ਗਿੱਲ, ਗੁਰਮੀਤ ਕੌਰ, ਪ੍ਰਿਥੀ ਸਿੰਘ ਬਦੇਸ਼ਾ, ਪ੍ਰੀਤਮ ਕੌਰ ਬਦੇਸ਼ਾ, ਗਗਨਪ੍ਰੀਤ ਕੌਰ ਬਦੇਸ਼ਾ, ਮਨਦੀਪ ਕੌਰ ਬਦੇਸ਼ਾ ਪਰਿਵਾਰਕ ਮੈਂਬਰ ਅਤੇ ਮੌਕੇ ‘ਤੇ ਪਿੰਡ ਦੇ ਮੋਹਤਬਰ ਅਮਰ ਸਿੰਘ ਸਿੱਧੂ, ਚੰਦ ਸਿੰਘ ਧਾਲੀਵਾਲ, ਭਾਗ ਸਿੰਘ ਸਰਾਂ ਹਾਜ਼ਰ ਸਨ

ਬੀ ਕੇ ਯੂ ਡਕੌਂਦਾ ਨੇ ਮੀਟਿੰਗਾ ਕੀਤੀਆ


ਹਠੂਰ,12,ਜੂਨ-(ਕੌਸ਼ਲ ਮੱਲ੍ਹਾ)-ਅੱਜ ਬੀ ਕੇ ਯੂ ਡਕੌਂਦਾ ਵੱਲੋਂ ਹਠੂਰ ਅਤੇ ਲੱਖਾ ਦੇ ਕਸਿਾਨਾ ਨਾਲ ਮੀਟੰਿਗਾਂ ਕੀਤੀਆਂ ਗਈਆਂ ।ਜਸਿ ਵੱਿਚ ਮੂੰਗੀ ਦੇ ਮੰਡੀਕਰਨ ਦੀ ਅਤੇ ਡੱਿਗ ਰਹੇ ਪਾਣੀ ਦੇ ਪੱਧਰ ਦੀ ਸਮੱਸਆਿ ਬਾਰੇ ਵਚਿਾਰਾਂ ਕੀਤੀਆ ਗਈਆ।ਇਸ ਮੌਕੇ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਤਾਰ ਸੰਿਘ ਦੇਹੜਕਾ ਨੇ ਕਿਹਾ ਕ ਿਸਾਰੀਆਂ ਸ਼ਰਤਾਂ ਬੇਲੋੜੀਆਂ ਹਨ ਅਤੇ ਕਸਿਾਨਾਂ ਨੂੰ ਖੱਜਲ ਖੁਆਰ ਕਰਨ ਵਾਲੀਆਂ ਹਨ।ਇਸ ਤਰ੍ਹਾਂ ਦੀਆਂ ਸ਼ਰਤਾਂ ਲਾਕੇ ਸਰਕਾਰ ਮੂੰਗੀ ਖਰੀਦਣ ਤੋਂ  ਭੱਜ ਰਹੀ ਹੈ।ਉਨ੍ਹਾ ਕਿਹਾ ਕਿ ਬੀਕੇਯੂ ਡਕੌਂਦਾ ਜਲਿਾ ਲੁਧਆਿਣਾ ਦੀਆਂ ਸਾਰੀਆਂ ਇਕਾਈਆਂ ਵੱਲੋਂ 13 ਜੂਨ ਦਿਨ ਸੋਮਵਾਰ ਨੂੰ ਲੁਧਆਿਣਾ ਡੀ ਸੀ ਦਫਤਰ ਘੇਰਆਿ ਜਾਵੇਗਾ ਤੇ ਮੂੰਗੀ ਵੇਚਣ ਸਮੇਂ ਕਸਿਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਮੰਗ ਪੱਤਰ ਦੱਿਤਾ ਜਾਵੇਗਾ।ਉਨ੍ਹਾ ਪਾਣੀ ਦੇ ਡੱਿਗ ਰਹੇ ਪੱਧਰ ਬਾਰੇ ਕਿਹਾ ਕ ਿਪਾਣੀ ਬਚਾ ਕੇ ਧਰਤੀ ਤੇ ਜਉਿਣ ਜੋਗੇ ਹਾਲਾਤ ਬਣਾਉਣੇ ਜਰੂਰੀ ਹਨ,ਇਸ ਬਾਰੇ ਦੱਸਆਿ ਗਆਿ ਕ ਿਕਸਿਾਨ ਤਾਂ ਪਾਣੀ ਦੀ ਵਰਤੋਂ ਅੰਨ ਪੈਦਾ ਕਰਨ ਲਈ ਕਰਦੇ ਹਨ ਜੋ ਦੇਸ ਦੀ 135 ਕਰੋੜ ਅਬਾਦੀ ਦਾ ਢੱਿਡ ਭਰਨ ਲਈ ਜਰੂਰੀ ਹੈ, ਜੇ ਕਸਿਾਨਾਂ ਨੂੰ ਮੱਕੀ ਵਰਗੀਆਂ ਫਸਲਾਂ ਤੇ ਐਮ ਐਸ ਪੀ ਦੱਿਤੀ ਜਾਵੇ ਤਾਂ ਕਸਿਾਨ ਝੋਨਾ ਨਹੀਂ ਬੀਜਣਗੇ ਪਰ ਸਰਕਾਰ ਕਸਿਾਨਾਂ ਨੂੰ ਝੋਨਾ ਬੀਜਣ ਲਈ ਮਜਬੂਰ ਕਰ ਰਹੀ ਹੈ,ਸਰਕਾਰ ਮੀਂਹ ਦਾ ਅਤੇ ਦਰਆਿਵਾਂ ਦਾ ਪਾਣੀ ਨਹਰਿਾਂ ਰਾਹੀਂ ਕਸਿਾਨਾਂ ਦੇ ਖੇਤਾਂ ਵਚਿ ਨਹੀਂ ਪਹੁੰਚਾਅ ਰਹੀ,ਸ਼ਹਰਿਾਂ ਅਤੇ ਕਾਰਖਾਨਆਿਂ ਦਾ ਗੰਦਾ  ਪਾਣੀ ਬਨਿਾ ਸਾਫ ਕੀਤੇ ਦਰਆਿਵਾਂ  ਵੱਿਚ ਪਾਇਆ ਜਾ ਰਹਿਾ ਹੈ, ਕਈ ਕਾਰਖਾਨੇ ਡੂੰਘੇ ਬੋਰ ਕਰਕੇ ਗੰਦਾ ਪਾਣੀ ਧਰਤੀ ਵੱਿਚ ਧੱਕ ਰਹੇ ਨੇ,ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ,ਦਰਖਤਾਂ ਦੀ ਕਟਾਈ ਵੀ ਸਰਕਾਰੀ ਮਲਿੀ ਭੁਗਤ ਨਾਲ ਅੰਨੇ੍ ਵਾਹ ਕੀਤੀ ਗਈ ਹੈ ਤੇ ਦਰਖਤ ਲਾਉਣ ਦੀਆਂ ਗੱਲਾਂ ਸਰਕਾਰੀ ਫਾਈਲਾਂ ਤੱਕ ਸੀਮਤ ਹਨ।ਇਸ ਮੌਕੇ ਉਨ੍ਹਾ ਨਾਲ ਬਲਾਕ ਪ੍ਰਧਾਨ ਜਗਤਾਰ ਸੰਿਘ ਦੇਹੜਕਾ, ਮੀਤ ਪ੍ਧਾਨ ਮਨਦੀਪ ਭੰਮੀਪੁਰਾ,ਮਾਸਟਰ ਇਕਬਾਲ ਸਿੰਘ ਮੱਲ੍ਹਾ,ਗੁਰਮੀਤ ਸਿੰਘ ਮੱਲ੍ਹਾ,ਨਰਿਮਲ ਸਿੰਘ ਭੰਮੀਪੁਰਾ, ਲਖਮੇਰ ਸੰਿਘ ਦੇਹੜਕਾ, ਬਹਾਦਰ ਸੰਿਘ ਲੱਖਾ, ਲਾਡੀ  ਇਕਾਈ ਪ੍ਰਧਾਨ ਹਠੂਰ,ਕਰਮਜੀਤ ਸਿੰਘ ਹਠੂਰ, ਪ੍ਰਧਾਨ ਕਮਲਜੀਤ ਸਿੰਘ ਹਠੂਰ, ਭਾਗ ਸਿੰਘ,ਪੱਪੀ ਹਠੂਰ,ਦਵਿੰਦਰ ਸਿੰਘ ਗਰੇਵਾਲ, ਡਾ: ਕਮਲ ਹਠੂਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਹਠੂਰ ਵਿਖੇ ਮੀਟਿੰਗ ਕਰਦੇ ਹੋਏ ਜਗਤਾਰ ਸਿੰਘ ਦੇਹੜਕਾ ਅਤੇ ਹੋਰ।

  ਠੰਡੇ-ਮਿੱਠੇ ਜਲ ਦੀ ਛਬੀਲ ਲਾਈ

          
ਹਠੂਰ,12,ਜੂਨ-(ਕੌਸ਼ਲ ਮੱਲ੍ਹਾ)-ਸ਼ਹੀਦਾ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਫਤਹਿ ਖਾਲਸਾ ਚੈਰੀਟੇਬਲ ਟਰੱਸਟ (ਰਜਿ:)ਦੀ ਅਗਵਾਈ ਹੇਠ ਪਿੰਡ ਚਕਰ ਵਿਖੇ ਠੰਡੇ-ਮਿੱਠੇ ਜਲ ਦੀ ਛਬੀਲ ਲਾਈ ਗਈ।ਇਸ ਮੌਕੇ ਚੈਰੀਟੇਬਲ ਦੇ ਚੇਅਰਮੈਨ ਭਾਈ ਬਸੰਤ ਸਿੰਘ ਖਾਲਸਾ ਨੇ ਕਿਹਾ ਕਿ ਸਾਨੂੰ ਗੁਰੂ ਸਹਿਬਾ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਪਾਰਟੀਬਾਜੀ ਤੋ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ ਕਿਉਕਿ ਸਾਡੇ ਗੁਰੂ ਸਹਿਬਾ ਨੇ ਸਾਡੀ ਕੌਮ ਖਾਤਰ ਸ਼ਹੀਦੀਆ ਪ੍ਰਾਪਤ ਕੀਤੀਆ ਹਨ।ਇਸ ਮੌਕੇ ਨੌਜਵਾਨਾ ਨੇ ਰਾਹਗੀਰਾ ਨੂੰ ਰੋਕ-ਰੋਕ ਤੇ ਠੰਡਾ-ਮਿੱਠਾ ਜਲ ਛਕਾਇਆ ਅਤੇ ਸਮੂਹ ਦਾਨੀ ਪਰਿਵਾਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਭਾਈ ਅਮਨਦੀਪ ਸਿੰਘ,ਗੁਰਜੰਟ ਸਿੰਘ,ਸੁਖਪ੍ਰੀਤ ਸਿੰਘ,ਜਗਸੀਰ ਸਿੰਘ,ਸੁਖਮਨਪ੍ਰੀਤ ਸਿੰਘ,ਏਕਮ ਸਿੰਘ,ਸਤਪਾਲ ਸਿੰਘ,ਅਕਾਸਦੀਪ ਸਿੰਘ,ਅੰਗਰੇਜ ਸਿੰਘ,ਜਗਰੂਪ ਸਿੰਘ,ਪ੍ਰਿਤਪਾਲ ਸਿੰਘ,ਜਸਪ੍ਰੀਤ ਸਿੰਘ,ਜਗਜੀਤ ਸਿੰਘ,ਅੰਮ੍ਰਿਤਪਾਲ ਸਿੰਘ,ਗੁਰਵਿੰਦਰ ਸਿੰਘ,ਨਿੱਕਾ ਸਿੰਘ,ਅਰਜਨ ਸਿੰਘ ਆਦਿ ਹਾਜ਼ਰ ਸਨ।  
ਫੋਟੋ ਕੈਪਸ਼ਨ:-ਪਿੰਡ ਚਕਰ ਦੇ ਨੌਜਵਾਨ ਠੰਡੇ-ਮਿੱਠੇ ਜਲ ਦੀ ਛਬੀਲ ਲਾਉਣ ਸਮੇ।

 ਧੰਨ-ਧੰਨ ਸੰਤ ਬਾਬਾ ਦਸੌਂਦਾ ਸਿੰਘ ਵਰ੍ਹਿਆ ਵਾਲਿਆ ਦੀ ਬਰਸੀ ਸਮਾਗਮ 14 ਨੂੰ


ਹਠੂਰ,12,ਜੂਨ-(ਕੌਸ਼ਲ ਮੱਲ੍ਹਾ)-ਗ੍ਰਾਮ ਪੰਚਾਇਤ ਡੱਲਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਧੰਨ-ਧੰਨ ਸੰਤ ਬਾਬਾ ਦਸੌਂਦਾ ਸਿੰਘ ਵਰ੍ਹਿਆ ਵਾਲਿਆ ਦੀ 68 ਵੀਂ ਬਰਸੀ ਨੂੰ ਸਮਰਪਿਤ ਗੁਰਦੁਆਰਾ ਗੁਰਪੁਰੀ ਠਾਠ ਡੱਲਾ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ ਧਾਰਮਿਕ ਸਮਾਗਮ 14 ਜੂਨ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਅਤੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ 29 ਮਈ ਤੋ ਅਰੰਭ ਹੋਏ ਇਹ ਧਾਰਮਿਕ ਸਮਾਗਮ 14 ਜੂਨ ਨੂੰ ਸਮਾਪਤ ਹੋਣਗੇ।ਇਸ ਮੌਕੇ 120 ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪੈਣ ਉਪਰੰਤ ਭਾਈ ਅਮਰਜੀਤ ਸਿੰਘ ਗਾਲਿਬ ਦਾ ਕੀਰਤਨੀ ਜੱਥਾ ਕੀਰਤਨ ਕਰੇਗਾ,ਭਾਈ ਭਗਵਾਨ ਸਿੰਘ ਟੱਲੇਵਾਲ ਵਾਲੇ ਕਥਾ ਕਰਨਗੇ,ਭਾਈ ਰਛਪਾਲ ਸਿੰਘ ਪੁਮਾਲ ਦਾ ਢਾਡੀ ਜੱਥਾ ਵਾਰਾ ਪੇਸ ਕਰਨਗਾ,ਸੰਤ ਬਾਬਾ ਕਮਲਜੀਤ ਸਿੰਘ ਸੁਖਾਨੰਦ ਵਾਲੇ ਧਾਰਮਿਕ ਦੀਵਾਨ ਸਜਾਉਣਗੇ ਅਤੇ ਹੋਰ ਧਾਰਮਿਕ ਸਖਸੀਅਤਾ ਆਪੋ-ਆਪਣੇ ਵਿਚਾਰ ਪੇਸ ਕਰਨਗੀਆ।ਉਨ੍ਹਾ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ 14 ਜੂਨ ਨੂੰ ਸਮਾਗਮ ਵਿਚ ਵੱਧ ਤੋ ਵੱਧ ਸੰਗਤਾ ਹਾਜ਼ਰੀ ਭਰਨ।ਇਸ ਮੌਕੇ ਉਨ੍ਹਾ ਨਾਲ ਬਾਬਾ ਰਾਮ ਸਿੰਘ ,ਕੁਲਦੀਪ ਸਿੰਘ, ਡਾ:ਰਾਜਾ ਸਿੰਘ, ਭਾਈ ਭਿੰਦਰ ਸਿੰਘ, ਮਨਜੀਤ ਸਿੰਘ, ਬੂਟਾ ਸਿੰਘ, ਪਾਲੀ ਸਿੰਘ, ਐਡਵੋਕੇਟ ਰੁਪਿੰਦਰਪਾਲ ਸਿੰਘ, ਕਮਲਜੀਤ ਸਿੰਘ ਜੀ ਓ ਜੀ, ਯੂਥ ਆਗੂ ਕਰਮਜੀਤ ਸਿੰਘ ਕੰਮੀ,ਇਕਬਾਲ ਸਿੰਘ, ਗੁਰਚਰਨ ਸਿੰਘ,ਪ੍ਰਦੀਪ ਸਿੰਘ,ਦਰਸਨ ਸਿੰਘ,ਦੇਵ ਸਿੰਘ,ਸਵਰਨ ਸਿੰਘ,ਦਰਵਾਰਾ ਸਿੰਘ,ਮੇਜਰ ਸਿੰਘ,ਹਰਚੰਦ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:–ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਅਤੇ ਹੋਰ।

ਆਯੂਸ਼ਮਾਨ ਅਰੋਗ ਜੀਵਨ ਸਬੰਧੀ ਕੈਪ ਲਗਾਇਆ

  

ਹਠੂਰ,12,ਜੂਨ-(ਕੌਸ਼ਲ ਮੱਲ੍ਹਾ)-ਪੰਜਾਬ ਦੀ ਆਪ ਸਰਕਾਰ ਵੱਲੋ ਚਲਾਈ ਗਈ ਆਯੂਸ਼ਮਾਨ ਅਰੋਗ ਜੀਵਨ ਸਕੀਮ ਸਬੰਧੀ ਲੋਕਾ ਨੂੰ ਜਾਗ੍ਰਿਤ ਕਰਨ ਲਈ ਅੱਜ ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ ਦੀ ਅਗਵਾਈ ਹੇਠ ਪਿੰਡ ਲੱਖਾ ਵਿਖੇ ਕੈਪ ਲਗਾਇਆ ਗਿਆ।ਇਸ ਮੌਕੇ ਟੀਮ ਦੇ ਮੁੱਖ ਬੁਲਾਰੇ ਅਮਿਤ ਸਿੰਘ ਅਤੇ ਸੁਨੀਲ ਸੇਠੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਸਰਪ੍ਰਸਤੀ ਹੇਠ ਪਿੰਡਾ ਵਿਚ ਰੋਜਾਨਾ ਜਾਗ੍ਰਿਤ ਕੈਪ ਲਾਏ ਜਾਦੇ ਹਨ ਤਾਂ ਜੋ ਸੂਬਾ ਵਾਸੀ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰ ਸਕਣ,ਉਨ੍ਹਾ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਲਾਭਪਾਤਰੀ ਪੰਜ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕੇਗਾ,ਸਾਨੂੰ ਇਸ ਸਕੀਮ ਦਾ ਵੱਧ ਤੋ ਵੱਧ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ।ਇਸ ਮੌਕੇ ਟੀਮ ਵੱਲੋ ਪਿੰਡ ਭੰਮੀਪੁਰਾ ਦੇ 230 ਲਾਭਪਾਤਰੀ ਕਾਰਡ ਬਣਾਏ ਗਏ ਅਤੇ ਜੋ ਵਿਅਕਤੀ ਕਾਰਡ ਬਣਾਉਣ ਤੋ ਅੱਜ ਵਾਝੇ ਰਹਿ ਗਏ ਹਨ।ਉਨ੍ਹਾ ਦੇ ਕਾਰਡ ਅਗਲੇ ਹਫਤੇ ਬਣਾਏ ਜਾਣਗੇ।ਪਿੰਡ ਭੰਮੀਪੁਰਾ ਵਾਸੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜਰਨੈਲ ਸਿੰਘ ਬਰਾੜ,ਕੁਲਵੰਤ ਸਿੰਘ,ਭਜਨ ਸਿੰਘ ਕੁਲਾਰ,ਦਰਸ਼ਨ ਸਿੰਘ,ਮੇਜਰ ਸਿੰਘ,ਕੈਪਟਨ ਅਜੈਬ ਸਿੰਘ,ਮਾਸਟਰ ਚਮਕੌਰ ਸਿੰਘ,ਗੁਰਚਰਨ ਸਿੰਘ,ਇੰਦਰਪਾਲ ਸਿੰਘ,ਅਲਵਿੰਦਰ ਸਿੰਘ,ਹਰਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:–ਪਿੰਡ ਲੱਖਾ ਵਿਖੇ ਆਯੂਸ਼ਮਾਨ ਅਰੋਗ ਜੀਵਨ ਸਕੀਮ ਸਬੰਧੀ ਲੋਕਾ ਨੂੰ ਜਾਗ੍ਰਿਤ ਕਰਦੀ ਹੋਈ ਟੀਮ।

ਪਾਵਰਕੌਮ ਵੱਲੋਂ ਸਵੱਦੀ ਕਲਾਂ ਚ ਮੋਟਰਾਂ ਦਾ ਲੋਡ ਵਧਾਉਣ ਲਈ ਕੈਂਪ ਲਗਾਇਆ ਗਿਆ


ਮੁੱਲਾਂਪੁਰ ਦਾਖਾ,12 ਜੂਨ(ਸਤਵਿੰਦਰ  ਸਿੰਘ ਗਿੱਲ) ਸਬ ਸਟੇਸ਼ਨ ਅੱਡਾ ਦਾਖਾ ਅਧੀਨ ਆਉਂਦੇ ਪਿੰਡ ਸਵੱਦੀ ਕਲਾਂ ਵਿੱਚ ਪਾਵਰ ਸਟੇਟ ਪਾਵਰ ਕਾਰਪੋਰੇਸ਼ਨ ਵਲੋ ਮੋਟਰਾਂ ਵਾਲੀ ਬਿਜਲੀ ਦਾ ਲੋਡ ਵਧਾਉਣ ਦਾ ਕੈਂਪ ਲਗਾਇਆ ਗਿਆ। ਇਹ ਕੈਂਪ ਐਸ ਡੀ ਓ ਪਰਮਿੰਦਰ ਸਿੰਘ ਦੀ ਅਗਵਾਈ ਚ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਪੁੱਜ ਕੇ ਲਾਹਾ ਲਿਆ। ਐਸ ਡੀ ਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਪ੍ਰਤੀ ਹਾਰਸ ਪਾਵਰ 2700 ਰੁਪਏ ਮਹਿਕਮੇ ਵਲੋ ਲਏ ਜਾ ਰਹੇ ਹਨ ਜਿਸ ਦੀ ਬਕਾਇਦਾ ਰਸੀਦ ਦਿੱਤੀ ਜਾਂਦੀ ਹੈ।ਜੇ ਈ ਮੁਖਸ਼ਿੰਦਰ ਸਿੰਘ ਸਵੱਦੀ  ਨੇ ਇਲਾਕੇ ਭਰ ਦੇ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਹਨਾਂ ਇਹ ਵੀ ਦਸਿਆ ਕਿ ਝੋਨੇ ਦੇ ਸੀਜ਼ਨ ਨੂੰ ਮੱਦੇਨਜ਼ਰ ਮਹਿਕਮੇ ਵੱਲੋਂ ਕਿਸਾਨਾਂ ਨੂੰ ਮੋਟਰਾਂ ਵਾਲੀ ਬਿਜਲੀ ਦੀ ਸਪਲਾਈ ਸਹੀ ਦਿੱਤੀ ਜਾਵੇਗੀ ਤਾਂ ਜੌ ਕਿਸਾਨ ਝੋਨੇ ਦੀ ਫ਼ਸਲ ਦੀ ਬਿਜਾਈ ਕਰ ਸਕਣ। ਇਸ ਮੌਕੇ ਆਰ ਏ ਲਖਵਿੰਦਰ ਸਿੰਘ, ਲਾਇਨਮੈਂਨ ਗੁਰਮੇਲ ਸਿੰਘ, ਲਾਈਂਨਮੈਂਨ ਜਸਵਿੰਦਰ ਸਿੰਘ ਆਦਿ ਤੋਂ ਇਲਾਵਾ ਕਿਸਾਨ ਜਗਮੋਹਨ ਸਿੰਘ ਤੂਰ ਅਤੇ ਸੁਰਿੰਦਰ ਸਿੰਘ ਆਦਿ ਹਾਜਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਧੀਨ ਸਿੱਧਵਾਂ ਬੇਟ ਦੇ ਪਿੰਡ ਸੋਢੀ ਵਾਲ ਵਿਖੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਧੀਨ ਸਿੱਧਵਾਂ ਬੇਟ ਦੇ ਪਿੰਡ ਸੋਢੀ ਵਾਲ ਵਿਖੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ ਜਥੇਬੰਦੀ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਹੋਈ
ਜਗਰਾਉਂ(ਗੁਰਕੀਰਤ ਸਿੰਘ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਧੀਨ ਸਿੱਧਵਾਂ ਬੇਟ ਦੇ ਪਿੰਡ ਸੋਢੀ ਵਾਲ ਵਿਖੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ ਜਥੇਬੰਦੀ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਵਿਸ਼ੇਸ਼ ਤੋਰ ਤੇ ਪੁੱਜੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਵਲੋਂ ਮੂੰਗੀ ਦੀ ਖਰੀਦ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮੜੀਆਂ ਤੁਗਲਕੀ ਸ਼ਰਤਾਂ ਖਤਮ ਕਰਾਉਣ ਲਈ ਭਲਕੇ 13ਜੂਨ ਨੂੰ ਜਿਲੇ ਭਰ ਦੇ ਕਿਸਾਨ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦੇਣ ਗੇ। ਉਨਾਂ ਦਸਿਆ ਕਿ ਕੇਂਦਰ ਦੀ ਹਕੂਮਤ ਭਗਵੰਤ ਮਾਨ ਦੀ ਪੰਜਾਬ ਸਰਕਾਰ ਰਾਹੀਂ ਮੂੰਗੀ ਮਹੀੰਗੀ ਖਰੀਦ ਕੇ ਵਪਾਰੀਆਂ ਨੂੰ ਸਸਤੇ ਭਾਅ ਲੁਟਾਉਣ ਜਾ ਰਹੀ ਹੈ। ਸਿੱਟੇ ਵਜੋ ਅਨਾਜ ਮੰਡੀਆਂ ਚ ਆੜਤੀਆਂ ਅਤੇ ਗੱਲਾ ਮਜ਼ਦੂਰ  ਗਿਆਰਾਂ ਦਿਨ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਚਲ ਰਹੇ ਹਨ। ਪੰਜਾਬ ਸਰਕਾਰ ਦੇ ਕੰਨਾਂ ਤੇ ਅਜੇ ਤਕ ਜੂੰ ਨਹੀਂ ਸਰਕੀ । ਉਨਾਂ ਕਿਸਾਨਾਂ ਨੂੰ ਡੀ ਸੀ ਦਫਤਰ ਧਰਨੇ ਚ ਪੁੱਜਣ‌ਦਾ ਸੱਦਾ ਦਿੱਤਾ। ਇਸ ਸਮੇਂ ਜਥੇਬੰਦੀ ਦੀ ਪਿੰਡ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਬਲਦੇਵ ਸਿੰਘ ਪ੍ਰਧਾਨ,ਚਰਨ ਸਿੰਘ ਮੀਤ ਪ੍ਰਧਾਨ, ਮਨਦੀਪ ਸਿੰਘ ਸਕੱਤਰ,ਰਾਜਪਰੀਤਮ ਸਿੰਘ ਜਾਇੰਟ ਸਕਤਰ ਅਤੇ ਜਸਮੇਲ ਸਿੰਘ ਖਜਾਨਚੀ ਚੁਣੇ ਗਏ। ਇਸ ਸਮੇਂ ਬਚਿੱਤਰ ਸਿੰਘ ਜਨੇਤਪੁਰਾ, ਦੇਵਿੰਦਰ ਸਿੰਘ ਕਾਉਂਕੇ ਬਲਾਕ ਮੀਤ ਪ੍ਰਧਾਨ ਅਤੇ ਕੁਲਦੀਪ ਸਿੰਘ ਕਾਉਂਕੇ ਆਗੂ ਹਾਜਰ ਸਨ।

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ 16.25 ਕਰੋੜ ਦੀ ਲਾਗਤ ਨਾਲ ਤਿਆਰ ਲਾਡੋਵਾਲ ਜੀਟੀ ਰੋਡ ਲੁਧਿਆਣਾ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ

ਪੰਜਾਬ ਚ ਪਹਿਲੀ ਵਾਰ ਮੋਨੋਪੋਲ ਲਾਈਨਾਂ ਦਾ ਇਸਤੇਮਾਲ ਕੀਤਾ ਗਿਆ- ਬਿਜਲੀ ਮੰਤਰੀ

ਲੁਧਿਆਣਾ, 12 ਜੂਨ (ਰਣਜੀਤ ਸਿੱਧਵਾਂ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਸੁਧਾਰ ਦਾ ਜ਼ੋਰ ਲਗਾਤਾਰ ਜਾਰੀ ਹੈ।ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਲਾਡੋਵਾਲ ਜੀਟੀ ਰੋਡ ਲੁਧਿਆਣਾ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਪੀਐਸਪੀਸੀਐਲ ਵੱਲੋਂ ਉਦਯੋਗਿਕ ਖੇਤਰਾਂ ਵਿੱਚ ਨਿਰੰਤਰ ਸਪਲਾਈ ਪੁਖਤਾ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਇਸਦੇ ਤਹਿਤ ਸੰਘਣੇ ਇਲਾਕਿਆਂ ਵਿੱਚ ਮੋਨੋਪੋਲ ਲਾਈਨਾਂ ਲਗਾਈਆਂ ਜਾ ਰਹੀਆਂ ਹਨ। ਭਾਵੇਂ ਇਸਦੀ ਲਾਗਤ ਜ਼ਿਆਦਾ ਹੈ, ਲੇਕਿਨ ਉਦਯੋਗਾਂ ਅਤੇ ਲੋਕਾਂ ਨੂੰ ਬਿਹਤਰੀਨ ਬਿਜਲੀ ਸੇਵਾਵਾਂ ਦੇਣ ਨੂੰ ਸਰਕਾਰ ਆਪਣਾ ਫਰਜ਼ ਸਮਝਦੀ ਹੈ।  ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਵਾਸਤੇ ਮੋਨੋਪੋਲ ਲਾਈਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨਾਲ ਖਾਸ ਤੌਰ ਤੇ ਸ਼ਹਿਰ ਦੇ ਸੰਘਣੀ ਹਿੱਸਿਆਂ ਵਿੱਚ ਬਿਜਲੀ ਦੀ ਸਪਲਾਈ ਦੇਣ ਲਈ ਮੱਦਦ ਮਿਲੇਗੀ, ਜਿੱਥੇ ਪੁਰਾਣੇ ਖੰਭੇ ਜ਼ਿਆਦਾ ਜਗ੍ਹਾ ਥਾਂ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਗ੍ਹਾ ਘੱਟ ਹੋਣ ਕਾਰਨ ਪੀਐੱਸਪੀਸੀਐੱਲ ਲਈ ਸਬ ਸਟੇਸ਼ਨ ਤੋਂ 66 ਕੇਵੀ ਟਰਾਂਸਮਿਸ਼ਨ ਲਾਈਨ ਨੂੰ ਲਿਆਉਣਾ ਮੁਸ਼ਕਿਲ ਸੀ, ਜਿਸ ਕਾਰਨ ਮੋਨੋਪੋਲਜ ਰਾਹੀਂ ਲਾਈਨ ਵਿਛਾਉਣ ਦੀ ਯੋਜਨਾ ਬਣੀ। ਇਸ 12 ਕਿਲੋਮੀਟਰ ਡਬਲ ਸਰਕਟ ਲਾਈਨ ਨੂੰ ਪੀਐਸਪੀਸੀਐਲ ਵੱਲੋਂ 16.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 12 ਕਿਲੋਮੀਟਰ ਲਾਈਨ ਵਿੱਚੋਂ ਕਰੀਬ 6 ਕਿਲੋਮੀਟਰ ਲਾਈਨ ਮੋਨੋਪੋਲਜ ਤੇ ਹੈ। ਭਵਿੱਖ ਵਿਚ ਮੋਨੋਪੋਲ ਲਾਇਨਜ਼ ਦਾ ਵਿਸਥਾਰ ਹੋਰ ਵੀ ਇਲਾਕਿਆਂ ਵਿਚ ਕੀਤਾ ਜਾਵੇਗਾ। ਇਸ ਮੌਕੇ ਬਿਜਲੀ ਮੰਤਰੀ ਵੱਲੋਂ 220 ਕੇਵੀ ਲਾਡੋਵਾਲ ਸਬ ਸਟੇਸ਼ਨ ਵਿਖੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਵੀ ਕੀਤਾ ਗਿਆ।ਜਿਸ ਤੇ ਪੀਐਸਟੀਸੀਐਲ ਵੱਲੋਂ ਦੂਸਰਾ 160 MVA, 220/66 KV ਪਾਵਰ ਟਰਾਂਸਫਾਰਮਰ 9.5 ਕਰੋਡ਼ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾ ਰਿਹਾ ਹੈ, ਜਿਹੜਾ ਕੰਮ 15 ਜੁਲਾਈ, 2022 ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਤਰ੍ਹਾਂ ਉਨ੍ਹਾਂ ਨੇ ਸਬ ਸਟੇਸ਼ਨ ਵਿਖੇ ਦੋ 220 ਕੇਵੀ ਟਰਾਂਸਮਿਸ਼ਨ ਸਿਸਟਮ ਤੇ ਹੌਟਲਾਈਨ ਮੇਨਟੇਨਸ ਤਕਨੀਕਾਂ ਦਾ ਵੀ ਨਿਰੀਖਣ ਕੀਤਾ। ਬਿਜਲੀ ਮੰਤਰੀ ਨੇ ਦੱਸਿਆ ਕਿ ਬੀਤੇ ਮਹੀਨੇ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਨੇ 8.5 ਕਰੋੜ ਰੁਪਏ ਦੀ ਲਾਗਤ ਨਾਲ ਦੋ 220 ਕੇਵੀ ਸਬ ਸਟੇਸ਼ਨ ਬੀਬੀਐਮਬੀ ਜਮਾਲਪੁਰ ਸਥਿਤ 1*100 MVA 220/66 KV ਪਾਵਰ ਟਰਾਂਸਫਾਰਮਰ ਨੂੰ 160 MVA ਦੀ ਸ਼ਮਤਾ ਤੇ ਅਪਗ੍ਰੇਡ ਕੀਤਾ ਗਿਆ ਸੀ।
ਇਸ ਤਰ੍ਹਾਂ, ਸੂਬੇ ਵਿੱਚ ਆਉਂਦੇ ਝੋਨੇ ਦੇ ਸੀਜ਼ਨ ਕਾਰਨ ਖੇਤੀਬਾੜੀ ਟਿਊਬਵੈੱਲ ਮੋਟਰਾਂ ਦੀ ਉੱਚ ਸਮਰੱਥਾ ਦੀ ਲੋੜ ਨੂੰ ਪੂਰਾ ਕਰਨ ਲਈ ਖੇਤੀਬਾੜੀ ਟਿਊਬਵੈੱਲ (ਏ.ਪੀ) ਕੁਨੈਕਸ਼ਨਾਂ ਦੇ ਲੋਡ ਵਿੱਚ ਵਾਧੇ ਨੂੰ ਨਿਯਮਤ ਕਰਨ ਲਈ ਵਾਲੰਟਰੀ ਡਿਸਕਲੋਜ਼ਰ ਸਕੀਮ (ਵੀਡੀਐਸ) ਲਾਗੂ ਕੀਤੀ ਜਾ ਰਹੀ ਹੈ। ਇਸ ਲਈ ਬਕਾਇਦਾ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਅਤੇ ਸਿਰਫ਼ 2,700 ਰੁਪਏ ਦੀ ਰਾਸ਼ੀ ਅਦਾ ਕਰਕੇ ਇਸ ਸਕੀਮ ਦਾ ਫਾਇਦਾ ਲਿਆ ਜਾ ਸਕਦਾ ਹੈ। ਡਾਇਰੈਕਟਰ ਟੈਕਨੀਕਲ ਯੋਗੇਸ਼ ਟੰਡਨ ਨੇ ਦੱਸਿਆ ਕਿ ਇਹ ਸਪਲਾਈ 440 ਕੇਵੀ ਨਕੋਦਰ ਗਰਿੱਡ ਤੋਂ 220 ਕੇਵੀ ਲਾਡੋਵਾਲ ਸਬ ਸਟੇਸ਼ਨ ਨੂੰ ਆਏਗੀ ਤੇ ਉਥੋਂ 66 ਕੇਵੀ ਲਾਈਨ ਮੋਨੋਪੋਲਜ ਰਾਹੀਂ ਅਮਲਤਾਸ ਗਰਿੱਡ ਨੂੰ ਜਾਵੇਗੀ। ਜਦਕਿ ਇਸ ਤੋਂ ਪਹਿਲਾਂ ਲਲਤੋਂ ਕਲਾਂ ਗਰਿੱਡ ਤੋਂ  66 ਕੇਵੀ ਅਮਲਤਾਸ, 66 ਕੇਵੀ ਸੁੰਦਰ ਨਗਰ ਅਤੇ 66 ਕੇਵੀ ਜੀਟੀ ਰੋਡ ਤੇ 66 ਕੇਵੀ ਚੌੜਾ ਬਜ਼ਾਰ ਨੂੰ ਬਿਜਲੀ ਦੀ ਸਪਲਾਈ ਜਾਂਦੇ ਸੀ ਅਤੇ ਓਵਰਲੋਡ ਹੋਣ ਕਾਰਨ ਕੱਟ ਲੱਗਦੇ ਸਨ। ਪਰ ਇਸ ਨਵੇਂ ਵਿਕਲਪ ਨਾਲ ਹੁਣ ਗਰਿੱਡ ਓਵਰਲੋਡ ਨਹੀਂ ਹੋਵੇਗਾ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਨਹੀਂ ਹੋਵੇਗੀ। ਇਸ ਤੋਂ ਪਹਿਲਾਂ, ਪੁਲੀਸ ਤੇ ਪ੍ਰਸ਼ਾਸਨ ਵੱਲੋਂ ਬਿਜਲੀ ਮੰਤਰੀ ਨੂੰ ਲੁਧਿਆਣਾ ਪਹੁੰਚਣ ਤੇ ਗਾਰਡ ਆਫ ਆਨਰ ਦਿੱਤਾ ਗਿਆ। ਜਿੱਥੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਏਡੀਸੀਪੀ ਪਰੱਗਿਆ ਜੈਨ, ਡਾਇਰੈਕਟਰ ਟੈਕਨੀਕਲ ਯੋਗੇਸ਼ ਟੰਡਨ, ਚੀਫ਼ ਇੰਜੀਨੀਅਰ ਟੀਐੱਸ ਪੀਐਸਪੀਸੀ ਐਲ, ਚੀਫ਼ ਇੰਜਨੀਅਰ ਪੀ.ਐਂਡ.ਐੈੱਮ ਪੀਐਸਟੀਸੀਐਲ ਤੇ ਚੀਫ਼ ਇੰਜਨੀਅਰ ਸੈਂਟਰਲ ਜੋਨ ਪੀਐੱਸਪੀਸੀ ਐਲ ਲੁਧਿਆਣਾ ਵੀ ਮੌਜੂਦ ਰਹੇ।

ਲੈਮਨ ਗਰਾਸ ਤੰਦਰੁਸਤੀ ਲਈ ਚਮਤਕਾਰੀ ਪੌਦਾ ਗਰੀਨ ਪੰਜਾਬ ਮਿਸ਼ਨ ਟੀਮ

ਜਗਰਾਉ 11 ਜੂਨ (ਅਮਿਤਖੰਨਾ) ਅੱਜ ਗ੍ਰੀਨ ਪੰਜਾਬ ਮਿਸ਼ਨ ਟੀਮ ਦੁਆਰਾ ਬਹੁਤ ਵੱਡਾ ਅਤੇ ਸ਼ਲਾਘਾਯੋਗ ਉਪਰਾਲਾ ਕਰਕੇ ਅੈਸ ਬੀ ਬੀ ਐਸ ਲਾਹੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਗਰਾਉਂ ਵਿਖੇ ਆਮ ਲੋਕਾਂ ਨੂੰ ਧਰਤੀ ਮਾਂ ਨਾਲ ਜੁੜਣ ਲਈ ਅਨੋਖੇ ਢੰਗ ਨਾਲ ਸੁਨੇਹਾ ਦਿੱਤਾ ਗਿਆ। ਨੈਸ਼ਨਲ ਐਵਾਰਡ ਜੇਤੂ ਨੇਚਰ ਲਵਰ ਅਧਿਆਪਕ ਮਾਸਟਰ ਪਰਮਿੰਦਰ ਸਿੰਘ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਨੂੰ ਲੋਕਾਂ ਨੂੰ ਕੁਦਰਤੀ ਪੌਦੇ ਲੈਵਨ ਗ੍ਰਾਸ ਦੇ ਪੌਦਿਆਂ ਨੂੰ ਵੰਡ ਕੇ ਧਰਤੀ ਮਾਂ ਦੀ ਸੇਵਾ ਲਈ 6500 ਰੁ: ਦੀ ਮਾਲੀ ਸਹਾਇਤਾ ਅਤੇ ਇਸ ਪੌਦੇ ਦੇ ਤੰਦਰੁਸਤੀ ਲਈ ਚਮਤਕਾਰੀ ਨਤੀਜਿਆਂ ਨੂੰ ਸਾਂਝਾ ਕਰ ਕੇ ਮਨਾਇਆ ਗਿਆ । ਮਾਸਟਰ ਪਰਮਿੰਦਰ ਸਿੰਘ ਲੰਮੇ ਸਮੇਂ ਤੋਂ ਧਰਤੀ ਮਾਂ ਦੀ ਸੇਵਾ ਲਈ ਗਰੀਨ ਪੰਜਾਬ ਮਿਸ਼ਨ ਟੀਮ ਨਾਲ ਜੁੜ ਕੇ ਸੇਵਾ ਨਿਭਾ ਰਹੇ ਹਨ । ਉਹਨਾਂ ਦੁਆਰਾ ਸਮੇਂ ਸਮੇਂ ਤੇ ਕੁਦਰਤੀ ਪੌਦਿਆਂ ਤੋਂ ਅਸੀਂ ਕਿਸ ਤਰ੍ਹਾਂ ਤੰਦਰੁਸਤੀ ਹਾਸਲ ਕਰ ਸਕਦੇ ਹਾਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ । ਅੱਜ ਉਹਨਾਂ ਦੁਆਰਾ ਲੈਮਨ ਗਰਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਨੂੰ ਉਬਾਲ ਕੇ ਪੀਣ ਨਾਲ ਸਰੀਰ ਦੇ ਨਸ਼ੀਲੇ ਪਦਾਰਥ ਅਤੇ ਵਾਧੂ ਚਰਬੀ ਸਰੀਰ ਤੋਂ  ਚਮਤਕਾਰੀ ਤਰੀਕੇ ਨਾਲ ਬਾਹਰ ਨਿਕਲ ਜਾਂਦੀ ਹੈ। ਜਿਸ ਨਾਲ ਸਾਡਾ ਵਾਧੂ ਵਜਨ ਚਮਤਕਾਰੀ  ਅਤੇ ਕੁਦਰਤੀ ਤਰੀਕੇ ਨਾਲ ਘੱਟਦਾ ਹੈ। ਚਾਇਨੀ ਲੋਕ ਇਸਨੂੰ ਭਰਪੂਰ ਮਾਤਰਾ ਵਿੱਚ ਇਸਤੇਮਾਲ ਕਰਕੇ ਭਰਪੂਰ ਫਾਇਦਾ ਲੈਂਦੇ ਹਨ । ਮਾਸਟਰ ਪ੍ਰਮਿੰਦਰ ਸਿੰਘ ਨੇ ਸਿੰਘ ਨੇ ਦੱਸਿਆ ਕਿ ਅੱਜ ਸਾਡੇ ਦੇਸ਼ ਅੰਦਰ ਹਰ ਇਕ ਵਿਅਕਤੀ ਨੂੰ ਇਸ ਦੀ ਜ਼ਰੂਰਤ ਹੈ । ਤੰਦਰੁਸਤ ਵਿਅਕਤੀ ਇਸ ਨੂੰ ਹਫਤੇ ਵਿਚ ਇਕ ਵਾਰ ਅਤੇ ਬੀਮਾਰ ਵਿਅਕਤੀ ਇਸ ਨੂੰ ਹਰ ਰੋਜ਼ ਇਸਤੇਮਾਲ ਕਰਕੇ ਤੰਦਰੁਸਤ ਰਹਿ  ਸਕਦਾ ਹੈ। ਮਹਿਗਾਈ ਦੇ ਦੌਰ ਅੰਦਰ ਮਹਿੰਗੀਆਂ ਦਵਾਈਆਂ ਤੋਂ ਸਦਾ ਲਈ ਛੁਟਕਾਰਾ ਪਾ ਸਕਦੇ ਹਾਂ।  ਅਸੀਂ ਇਸ ਨੂੰ ਘਰ ਅੰਦਰ ਗਮਲਿਆਂ ਵਿਚ ਹੀ ਲਗਾ ਸਕਦੇ ਹਾਂ। ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਇਸ ਦੀਆਂ ਪੱਤੀਆਂ ਨੂੰ ਹਰ ਰੋਜ਼ ਉਬਾਲ ਕੇ ਪੀਣ ਨਾਲ ਚਮਤਕਾਰੀ ਨਤੀਜੇ ਸਾਹਮਣੇ ਆਉਂਦੇ ਹਨ । ਮਾਸਟਰ ਪ੍ਰਮਿੰਦਰ ਸਿੰਘ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਵਾਲੇ ਦਿਨ ਇਨ੍ਹਾਂ ਪੌਦਿਆਂ ਨੂੰ ਵੰਡਿਆ ਗਿਆ ਅਤੇ ਲੈਮਨ ਗਰਾਸ ਦੀਆਂ ਬਹੁਤ ਸਾਰੀਆਂ ਗੁੱਟੀਆਂ ਵੀ ਤਿਆਰ ਕਰਕੇ ਮੌਕੇ ਤੇ ਚਾਹਵਾਨ ਲੋਕਾਂ ਨੂੰ ਦਿੱਤੀਆਂ ਗਈਆਂ। ਉਨ੍ਹਾਂ ਵੱਲੋਂ ਸੋਸ਼ਲ ਮੀਡੀਏ ਦੁਆਰਾ ਪੂਰੀ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕੀਤੀ ਗਈ। ਗਰੀਨ ਮਿਸ਼ਨ ਪੰਜਾਬ ਟੀਮ ਮੈਂਬਰ ਸੱਤਪਾਲ ਸਿੰਘ ਦੇਹੜਕਾ ਵੱਲੋਂ ਦੱਸਿਆ ਗਿਆ ਕਿ ਹੋਰ ਹਰਬਲ ਪੌਦਿਆਂ ਨੂੰ ਪ੍ਰਾਪਤ ਕਰਨ ਅਤੇ ਪੂਰੀ ਜਾਣਕਾਰੀ ਲੈਣ ਲਈ ਗ੍ਰੀਨ ਪੰਜਾਬ ਮਿਸ਼ਨ ਟੀਮ ਨਾਲ  ਸੰਪਰਕ ਕੀਤਾ ਜਾ ਸਕਦਾ ਹੈ। ਮੌਕੇ ਤੇ ਹਾਜਰ ਸਾਰਿਆਂ ਵੱਲੋਂ ਜਿੱਥੇ ਮਾਸਟਰ ਪ੍ਰਮਿੰਦਰ ਸਿੰਘ ਦੇ ਬੇਟੇ ਨੂੰ ਜਨਮ ਦਿਨ ਲਈ ਮੁਬਾਰਕਬਾਦ ਦਿੱਤੀ ਉਥੇ ਇਸ ਅਨੋਖੇ ਢੰਗ ਨਾਲ ਧਰਤੀ ਮਾਂ ਦੀ ਸੇਵਾ ਲਈ ਅਨੋਖੇ ਉਪਰਾਲੇ ਤੋਂ ਆਮ ਲੋਕਾਂ ਨੂੰ ਸਾਦਗੀ ਭਰੇ ਕਾਰਜ ਤੋਂ ਸੇਧ ਲੈਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਇਸ ਮੌਕੇ ਮਾਸਟਰ ਪਰਮਿੰਦਰ ਸਿੰਘ ਨੈਸ਼ਨਲ ਅਵਾਰਡ ਜੇਤੂ, ਸੱਤਪਾਲ ਸਿੰਘ ਦੇਹੜਕਾ, ਮਾਸਟਰ ਹਰਨਾਰਾਇਣ ਸਿੰਘ, ਰਾਮ ਸ਼ਰਨਮ ਗੁਪਤਾ, ਮੈਡਮ ਕੰਚਨ ਗੁਪਤਾ,ਕੇਵਲ ਮਲਹੋਤਰਾ, ਨਵੀਨ ਗੋਇਲ ਆਦਿ ਹਾਜ਼ਰ ਸਨ

ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੇ ਜਖਮੀ ਰੋਜ ਦਾ ਇਲਾਜ ਕਰਵਾ ਕੇ ਜੰਗਲੀ ਵਿਭਾਗ ਨੂੰ ਸੌਂਪਿਆ ।

ਜਗਰਾਉ 11 ਜੂਨ (ਅਮਿਤਖੰਨਾ) ਨਾਨਕਸਰ ਜਗਰਾਓ  ਦੇ ਨਜਦੀਕੀ ਪੈਂਦੇ  ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਵੱਲੋ ਬੁਰੀ ਤਰਾਂ ਜਖਮੀ ਹੋਏ ਰੋਜ ਦੇ ਬੱਚੇ ਦਾ ਇਲਾਜ ਕਰਵਾ ਕੇ ਜੰਗਲੀ ਵਿਭਾਗ ਨੂੰ ਸੌਪਿਆ ਗਿਆਂ । ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰੋਜ ਦੇ ਬੱਚੇ ਦੀ ਲੱਤ ਟੱੁਟਣ ਕਾਰਨ ਉਹ ਚੱਲਣ ਫਿਰਨ ਤੋ ਅਸਮਰਥ ਸੀ ਜਿਸ ਦੀ ਸੂਚਨਾ ਹੀਰਾ ਐਨੀਮਲਜ ਹਸਪਤਾਲ ਨੂੰ ਮਿਲੀ ਸੀ , ਜਿਸ ਦਾ ਸਫਲ ਇਲਾਜ ਕਰਵਾ ਕੇ ਜੰਗਲੀ ਵਿਭਾਗ ਨੂੰ ਸੌਂਪਿਆ ਗਿਆਂ । ਉਨਾ ਇਹ ਵੀ ਦੱਸਿਆ ਕਿ ਹੀਰਾ ਐਨੀਮਲਜ ਹਸਪਤਾਲ ਵਿਖੇ  ਦਾਨੀ ਤੇ ਸਹਿਯੋਗੀ ਵੀਰਾਂ ਦੇ ਸਹਿਯੋਗ ਨਾਲ ਹੀ ਜਖਮੀ ਗਊਆ ਤੇ ਜੀਵਾਂ ਦਾ ਨਿਸਕਾਮ ਇਲਾਜ ਕੀਤਾ ਜਾਂਦਾ ਹੈ । ਇਸ ਮੌਕੇ ਉਨਾ ਨਾਲ ਕਾਕਾ ਪੰਡਿਤ ਸੇਵਾਦਾਰ,ਦਵਿੰਦਰ ਸਿੰਘ ਢਿੱਲੋ, ਹਰਪ੍ਰੀਤ ਸਿੰਘ ਗੁਰੂਸਰ, ਜਸਵੀਰ ਸਿੰਘ ਸੀਰਾ , ਸੱੁਖੀ ਕਾਉਂਕੇ ਸਮੇਤ ਹੋਰ ਵੀ ਹਸਪਤਾਲ ਦੇ ਸੇਵਾਦਾਰ ਹਾਜਿਰ ਸਨ ।