You are here

ਸ਼ਿਵਾ ਜੀ ਮਹਾਨ ਰਾਜ ਪ੍ਰਬੰਧਕ ✍️ ਪੂਜਾ ਰਤੀਆ

(ਲੜੀ ਨੰਬਰ.3)

ਜਿਵੇਂ ਕਿ ਤੁਸੀਂ ਪਿਛਲੇ ਅੰਕ ਵਿੱਚ ਸ਼ਿਵਾ ਜੀ ਦੇ ਸ਼ਾਸਨ ਪ੍ਰਬੰਧ ਬਾਰੇ ਪੜ੍ਹਿਆ ਹੈ ਇਹਨਾਂ ਸੁਧਾਰਾਂ ਤੋਂ ਇਲਾਵਾ ਸ਼ਿਵਾ ਜੀ ਨੇ ਹੋਰ ਵੀ ਸੁਧਾਰ ਕੀਤੇ ਜਿਵੇਂ:-
 ਨਿਆ ਵਿਵਸਥਾ ਰਾਜਾ ਆਪ ਹੀ ਮੁਕ਼ਦਮਿਆਂ ਦਾ ਫ਼ੈਸਲਾ ਕਰਦਾ ਸੀ। ਕਾਨੂੰਨ ਲਿਖਤੀ ਨਹੀਂ ਹੁੰਦੇ ਸਨ। ਹਾਜ਼ਿਰ ਮਜਲਿਸ ਸਭ ਤੋਂ ਵੱਡੀ ਅਦਾਲਤ ਹੁੰਦੀ ਸੀ।ਆਮ ਤੌਰ ਤੇ ਹਿੰਦੂ ਰੀਤੀ ਰਿਵਾਜ਼ਾਂ ਅਤੇ ਪ੍ਰਾਚੀਨ ਸਮ੍ਰਿਤੀਆ ਅਨੁਸਾਰ ਨਿਆ ਕੀਤਾ ਜਾਂਦਾ ਸੀ। ਆਰਡੀਅਲ ਭਾਵ ਅਪਰਾਧੀ ਦੀ ਪ੍ਰੀਖਿਆ ਪ੍ਰਥਾ ਪ੍ਰਚਿਲਤ ਸੀ।ਨੇਮ ਅਨੁਸਾਰ,"ਸ਼ਿਵਾ ਜੀ ਦੀ ਨਿਆ ਵਿਵਸਥਾ ਸੰਤੋਖਜਣਕ ਨਹੀਂ ਸੀ।"
 ਜਾਸੂਸ ਵਿਵਸਥਾ ਸ਼ਿਵਾ ਜੀ ਨੇ ਜਾਸੂਸ ਵਿਵਸਥਾ ਕਾਇਮ ਕੀਤੀ। ਸਾਮਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਸੂਸ ਛੱਡੇ ਤਾਂ ਕਿ ਹੋਣ ਵਾਲੀਆ ਘਟਨਾਵਾਂ ਦਾ ਪਤਾ ਲਗ ਸਕੇ।ਸ਼ਿਵਾ ਜੀ ਸਮੇਂ ਜਾਸੂਸਾਂ ਦਾ ਮੁਖੀ ਭਾਇਰਜੀ ਨਾਇਕ ਸੀ।
 ਸੈਨਿਕ ਸੁਧਾਰ ਸ਼ਿਵਾ ਜੀ ਨੇ ਆਪਣੀ ਸੈਨਾ ਨੂੰ ਸਚੁੱਜੇ ਢੰਗ ਨਾਲ ਸੰਗਠਿਤ ਕੀਤਾ ਸੀ।ਉਸਨੇ ਸਥਾਈ ਸੈਨਾ ਸੰਗਠਤ ਕੀਤੀ। ਤੋਪਖਾਨਾ ਉਸਦੀ ਸੈਨਾ ਦਾ ਮੁੱਖ ਹਿੱਸਾ ਸੀ।
 ਪਾਗ ਭਾਵ ਘੋੜ ਸਵਾਰ ਸੈਨਾ ਮਰਾਠਾ ਸੈਨਾ ਦਾ ਮਹੱਤਵਪੂਰਨ ਅੰਗ ਸੀ। 25 ਘੋੜਸਵਾਰਾਂ ਦੀ ਸੈਨਾ ਟੁਕੜੀ  ਜੋ ਸਭ ਤੋਂ ਛੋਟਾ ਭਾਗ ਸੀ ਇਸਨੂੰ ਬਾਰਗੀਰ ਕਿਹਾ ਜਾਂਦਾ ਸੀ। ਪੰਜ ਹਜ਼ਾਰੀ ਘੋੜਸਵਾਰ ਟੁਕੜੀ ਸੈਨਾ ਦਾ ਸਭ ਤੋਂ ਵੱਡਾ ਅਧਿਕਾਰੀ ਸੀ।ਇਸ ਤੋਂ ਇਲਾਵਾ ਸ਼ਿਵਾ ਜੀ ਦੀ ਸੈਨਾ ਵਿੱਚ ਪੈਦਲ ਸੈਨਿਕ, ਜਲ ਸੈਨਾ ਵੀ ਸੀ। ਸੈਨਾ ਵਿੱਚ ਸਾਰੇ ਧਰਮਾਂ ਦੇ ਭਰਤੀ ਕੀਤੇ ਹੋਏ ਸਨ। ਸੈਨਿਕਾ ਨੂੰ ਤਨਖਾਹਾਂ ਨਗਦ ਦਿੱਤੀਆ ਜਾਂਦੀਆਂ ਸਨ।
 ਇਸ ਤੋਂ ਇਲਾਵਾ ਸ਼ਿਵਾ ਜੀ ਦੇ ਰਾਜ ਵਿੱਚ 240ਕਿਲ੍ਹੇ ਸਨ।ਜਿਹਨਾਂ ਵਿਚ ਹਮਲੇ ਸਮੇਂ ਆਪਣੀ ਜਾਨ ਬਚਾਉਣ ਲਈ ਸ਼ਰਨ ਲਈ ਜਾਂਦੀ ਸੀ। ਸ਼ਿਵਾ ਜੀ ਨੇ ਆਪਣੀ ਸੈਨਾ ਵਿੱਚ ਸਖ਼ਤ ਅਨੁਸ਼ਾਸ਼ਨ ਕਾਇਮ ਰੱਖਿਆ।
 ਰਾਜਮੁਦਰਾ ਸ਼ਿਵਾਜੀ ਦੀ ਰਾਜਮੁਦਰਾ ਸੰਸਕ੍ਰਿਤ ਵਿੱਚ ਲਿਖੀ ਇੱਕ ਅਸ਼ਟਭੁਜ ਵਾਲੀ ਮੋਹਰ ਸੀ ਜੋ ਉਸਨੇ ਆਪਣੇ ਅੱਖਰਾਂ ਅਤੇ ਫੌਜੀ ਸਮੱਗਰੀ ਉੱਤੇ ਵਰਤੀ ਸੀ। ਉਸ ਦੇ ਹਜ਼ਾਰਾਂ ਪੱਤਰ ਮਿਲੇ ਹਨ ਜਿਨ੍ਹਾਂ 'ਤੇ ਰਾਜਮੁਦਰਾ ਉਲੀਕੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਸ਼ਿਵਾਜੀ ਦੇ ਪਿਤਾ ਸ਼ਾਹਜੀਰਾਜੇ ਭੋਸਲੇ ਨੇ ਇਹ ਮੁਦਰਾ ਉਸ ਨੂੰ ਭੇਟ ਕੀਤੀ ਸੀ ਜਦੋਂ ਸ਼ਾਹਜੀ ਨੇ ਜੀਜਾਬਾਈ ਅਤੇ ਤਰੁਣ ਸ਼ਿਵਾਜੀ ਨੂੰ ਪੁਣੇ ਦੀ ਜਾਗੀਰ ਲੈਣ ਲਈ ਭੇਜਿਆ ਸੀ। ਸਭ ਤੋਂ ਪੁਰਾਣਾ ਅੱਖਰ ਜਿਸ 'ਤੇ ਇਹ ਰਾਜਮੁਦਰਾ ਉੱਕਰਿਆ ਹੋਇਆ ਹੈ ਉਹ ਸਾਲ 1639 ਦਾ ਹੈ।
ਸ਼ਿਵਾ ਜੀ ਕਵੀਆਂ ਦਾ ਬਹੁਤ ਸਤਿਕਾਰ ਕਰਦਾ ਸੀ।ਉਸਦੇ ਸਮੇਂ ਸੰਸਕ੍ਰਿਤ ਭਾਸ਼ਾ ਦਾ ਵਿਕਾਸ ਹੋਇਆ। ਭੂਸ਼ਣ ਸ਼ਿਵਾ ਜੀ ਦੇ ਦਰਬਾਰ ਦਾ ਪ੍ਰਸਿੱਧ ਕਵੀ ਸੀ।
ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸ਼ਿਵਾ ਜੀ ਇਕ ਮਹਾਨ ਸ਼ਾਸਕ ਹੋਣ ਦੇ ਨਾਲ ਨਾਲ ਸਫ਼ਲ ਰਾਜ ਪ੍ਰਬੰਧਕ ਵੀ ਸੀ। ਉਸਨੇ ਚਾਰ ਪ੍ਰਬਲ ਸ਼ਕਤੀਆਂ - ਬੀਜਾਪੁਰੀਆ, ਮੁਗ਼ਲਾਂ, ਪੁਰਤਗਾਲੀਆਂ ਅਤੇ ਸਿੱਧੀਆਂ ਦੇ ਵਿਰੁੱਧ ਯੁੱਧ ਕੀਤੇ ਅਤੇ ਸੁਤੰਤਰ ਮਰਾਠਾ ਰਾਜ ਸਥਾਪਤ ਕਰਨ ਵਿੱਚ ਸਫ਼ਲ ਹੋਇਆ। ਉਸਦਾ ਉਦੇਸ਼ ਇਕ ਰਾਸ਼ਟਰ ਦੀ ਉਸਾਰੀ ਕਰਨਾ ਸੀ ਜਿਸ ਕਰਕੇ ਉਸਨੂੰ ਮਹਾਨ ਰਾਸ਼ਟਰ ਨਿਰਮਾਤਾ ਵੀ ਕਿਹਾ ਜਾਂਦਾ ਹੈ।
(ਸਮਾਪਤ)
ਪੂਜਾ 9815591967
ਰਤੀਆ