ਜਗਰਾਉ 13 ਜੂਨ (ਅਮਿਤਖੰਨਾ) ਕਰ ਭਲਾ ਹੋ ਭਲਾ ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਦਰਜਨ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ ਲੋੜਵੰਦ ਪਰਿਵਾਰਾਂ ਦੇ ਨਾਮ ਗੁਪਤ ਰੱਖਦਿਆਂ ਉਨ੍ਹਾਂ ਨੂੰ ਘਰ ਦੀ ਜ਼ਰੂਰਤ ਦਾ ਸਾਰਾ ਰਾਸ਼ਨ ਪਹੁੰਚਾਇਆ ਗਿਆ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਲੋਕਾਂ ਦੇ ਸਹਿਯੋਗ ਨਾਲ ਲੋਕ ਭਲਾਈ ਦੇ ਕੰਮਾਂ ਲਈ ਬਣਾਈ ਗਈ ਹੈ ਸੰਸਥਾ ਵੱਲੋਂ ਹਮੇਸ਼ਾ ਹੀ ਲੋੜਵੰਦਾਂ ਦੀ ਬਾਂਹ ਫੜੀ ਗਈ ਹੈ ਇਸ ਤਹਿਤ ਸਿਹਤ ਸਿੱਖਿਆ ਤੇ ਰਾਸ਼ਨ ਤਕਸੀਮ ਕੀਤਾ ਜਾਂਦਾ ਹੈ ਇਹ ਸਾਰੀਆਂ ਸੇਵਾਵਾਂ ਜਾਰੀ ਰੱਖਦਿਆਂ ਕਿਸੇ ਵੀ ਲੋੜਵੰਦ ਪਰਿਵਾਰ ਦਾ ਨਾਮ ਨਜ਼ਰ ਨਹੀਂ ਕੀਤਾ ਜਾਂਦਾ ਤਾਂ ਕੀ ਉਸ ਨੂੰ ਸਮਾਜ ਵਿੱਚ ਵਿਚਰਨ ਲਈ ਨੀਵਾਂ ਨਾ ਮਹਿਸੂਸ ਹੋਣਾ ਪਵੇ ਉਨ੍ਹਾਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰੱਖਣ ਦਾ ਅਹਿਦ ਲਿਆ ਇਸ ਮੌਕੇ ਚੇਅਰਮੈਨ ਅਮਿਤ ਅਰੋੜਾ ,ਪ੍ਰਧਾਨ ਜਗਦੀਸ਼ ਖੁਰਾਨਾ, ਕਪਿਲ ਨਰੂਲਾ ,ਦਿਨੇਸ਼ ਗਾਂਧੀ ਭੁਪਿੰਦਰ ਸਿੰਘ ਮੁਰਲੀ, ਵਿਸ਼ਾਲ ਸ਼ਰਮਾ, ਮੇਜਰ ਸਿੰਘ, ਪੰਕਜ ਅਰੋੜਾ, ਹਰਪਾਲ ਸਿੰਘ ,ਸੋਨੀ ਮੱਕੜ, ਰਾਹੁਲ ਆਦਿ ਹਾਜ਼ਰ ਸਨ