ਫਾਜ਼ਿਲਕਾ 13 ਜੂਨ (ਰਣਜੀਤ ਸਿੱਧਵਾਂ) :ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬੀਤੀ ਸ਼ਾਮ ਫਾਜ਼ਿਲਕਾ ਵਿਖੇ ਸ੍ਰੀ ਬਾਬੋਸਾ ਭਗਵਾਨ, ਵਿਸ਼ਾਲ ਭਜਨ ਸੰਧਿਆ ਸਮਾਗਮ ਵਿੱਚ ਸ਼ਰਧਾ ਸਹਿਤ ਸ਼ਿਰਕਤ ਕੀਤੀ। ਇਹ ਧਾਰਮਿਕ ਸਮਾਗਮ ਸ੍ਰੀ ਅਜੈ ਸਿੰਘ ਸਾਵਨ ਸੁੱਖਾ ਨੇ ਕਰਵਾਇਆ ਸੀ। ਇਸ ਮੌਕੇ ਕੈਬਨਿਟ ਮੰਤਰੀ ਦੇ ਨਾਲ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਜ਼ਿਲ੍ਹਾ ਪ੍ਰਧਾਨ ਸ੍ਰੀ ਅਰੁਣ ਵਧਵਾ, ਅਬੋਹਰ ਤੋਂ ਸ੍ਰੀ ਕੁਲਦੀਪ ਕੁਮਾਰ ਦੀਪ ਕੰਬੋਜ਼ ਵੀ ਹਾਜਰ ਸਨ। ਭਜਨ ਸੰਧਿਆ ਸਮਾਗਮ ਵਿੱਚ ਡਾ. ਬਲਜੀਤ ਕੌਰ ਨੇ ਸ਼ਿਰਕਤ ਕਰਕੇ ਭਜਨ ਸਰਵਨ ਕੀਤਾ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਪੁੱਜਣ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਭੇਂਟ ਕੀਤਾ ਗਿਆ ਅਤੇ ਜੀ ਆਇਆਂ ਨੂੰ ਕਿਹਾ ਗਿਆ। ਇਸ ਦੌਰਾਨ ਐਸਐਸਪੀ ਸ. ਭੁਪਿੰਦਰ ਸਿੰਘ, ਐਸ.ਡੀ. ਐਮ ਸ੍ਰੀ ਰਵਿੰਦਰ ਸਿੰਘ ਅਰੋੜਾ, ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ, ਸਾਜਨ ਖਰਬਾਟ ਸਮੇਤ ਹੋਰ ਵੀ ਅਧਿਕਾਰੀ ਹਾਜਰ ਸਨ।