You are here

ਪੰਜਾਬ

ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਲੇ ਅਤੇ ਕਿਰਤੀਆਂ ਨੂੰ ਸਰਦਾਰੀਆਂ ਬਖਸ਼ਣ ਵਾਲੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾ ਰਕਬਾ ਭਵਨ ਵਿਖੇ ਮਨਾਇਆ


ਡਾ. ਰਣਜੀਤ ਸਿੰਘ ਦੀ ਲਿਖੀ ਪੁਸਤਕ ਲੋਕਰਾਜ ਸਿਰਜਕ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਸ਼ੁੱਧ ਸਿੰਘ, ਦਾਖਾ ਅਤੇ ਬਾਵਾ ਨੇ ਰਿਲੀਜ ਕੀਤੀ
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 4 ਸਾਲਾਂ ਸ਼ਹੀਦ ਸਪੁੱਤਰ ਅਜੇ ਸਿੰਘ ਦੀ ਰਕਬਾ ਭਵਨ ਵਿਖੇ ਢੁੱਕਵੀ ਯਾਦਗਾਰ ਬਣਾਵਾਂਗੇ- ਬਾਵਾ
ਬਾਵਾ, ਬਲਦੇਵ, ਅਸ਼ਵਨੀ, ਮਨੋਜ ਅਤੇ ਉਮਰਾਓ  ਸਿੰਘ ਦੀ ਅਗਵਾਈ 'ਚ ਜੱਥਾ ਉਜੈਨ (ਮੱਧ ਪ੍ਰਦੇਸ਼) ਸ਼ਹੀਦੀ ਦਿਹਾੜਾ ਮਨਾਉਣ ਲਈ ਹੋਇਆ ਰਵਾਨਾ
ਮੁੱਲਾਂਪੁਰ ਦਾਖਾ, 7 ਜੂਨ (ਸਤਵਿੰਦਰ ਸਿੰਘ ਗਿੱਲ)- ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਮਹਾਨ ਯੋਧੇ, ਜਰਨੈਲ, ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਾਲੇ ਅਤੇ ਕਿਰਤੀਆਂ ਨੂੰ ਸਰਦਾਰੀਆਂ ਬਖਸ਼ਣ ਵਾਲੇ ਸ਼੍ਰੋੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ, ਕਨਵੀਨਰ ਬਲਦੇਵ ਬਾਵਾ, ਬੈਰਾਗੀ ਮਹਾਂਮੰਡਲ ਪੰਜਾਬ ਦੇ ਪ੍ਰਧਾਨ ਬਾਵਾ ਰਵਿੰਦਰ ਨੰਦੀ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਅਤੇ ਪ੍ਰਧਾਨ ਫਾਊਂਡੇਸ਼ਨ ਹਰਿਆਣਾ ਉਮਰਾਉ ਸਿੰਘ ਛੀਨਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ਜਦਕਿ ਸਮਾਗਮ ਵਿਚ ਬਾਬਾ ਸ਼ੁੱਧ ਸਿੰਘ ਟੂਸਿਆਂ ਵਾਲੇ ਮੁੱਖ ਤੌਰ 'ਤੇ ਸ਼ਾਮਲ ਹੋਏ। ਇਸ ਸਮੇਂ ਫਾਊਂਡੇਸ਼ਨ ਵੱਲੋਂ ਸੱਤ ਪ੍ਰਮੁੱਖ ਸ਼ਖਸ਼ੀਅਤਾਂ ਜਿਹਨਾਂ 'ਚ ਬਾਬਾ ਸ਼ੁੱਧ ਸਿੰਘ, ਮਨਜੀਤ ਸਿੰਘ ਹੰਬੜਾਂ, ਡਾ. ਰਜਿੰਦਰ ਸਿੰਘ ਕੁਰਾਲੀ ਕਾਲਮ ਨਵੀਸ, ਤ੍ਰਿਲੋਚਨ ਸਿੰਘ ਬਿਲਾਸਪੁਰ, ਅੰਮ੍ਰਿਤਪਾਲ ਸਿੰਘ, ਅੰਗਰੇਜ ਸਿੰਘ ਬਰਨਾਲਾ, ਮੰਗਲੇਸ਼ ਕੌਰ ਅਮਰੀਕਾ (ਜਿਹਨਾਂ ਨੂੰ ਯੂ.ਐੱਸ.ਏ. ਫਾਊਂਡੇਸ਼ਨ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ), ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਨਮਾਨ ਭੇਂਟ ਕੀਤਾ ਗਿਆ।
ਇਸ ਸਮੇਂ ਬਾਵਾ ਨੇ ਕਿਹਾ ਕਿ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ, ਸਮਾਜ ਨੂੰ ਦੇਣ, ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ, ਮੁਜਾਹਰਿਆਂ ਨੂੰ ਜਮੀਨਾਂ ਦੇ ਮਾਲਕ ਬਣਾਉਣਾ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਜ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕਰਨਾ, 740 ਸਿੰਘਾਂ ਅਤੇ ਬਾਬਾ ਜੀ ਦੀ ਸ਼ਹਾਦਤ, ਚਾਰ ਸਾਲਾ ਸਪੁੱਤਰ ਅਜੇ ਸਿੰਘ ਦਾ ਕਲੇਜਾ ਕੱਢਕੇ ਬਾਬਾ ਜੀ ਦੇ ਮੂੰਹ ਵਿਚ ਪਾਉਣਾ, ਇਹ ਘਟਨਾਵਾਂ ਸਾਡੀ ਜਿੰਦਗੀ ਨੂੰ ਝੰਜੋੜਣ ਵਾਲੀਆਂ ਹਨ। ਆਓ ਸਾਰੇ ਹਰ ਸਾਲ ਮਿਲਕੇ ਮਹਾਨ ਯੋਧੇ ਜਰਨੈਲ ਦੇ ਜੀਵਨ ਨਾਲ ਸਬੰਧਿਤ ਚਾਰ ਇਤਿਹਾਸਿਕ ਦਿਹਾੜੇ 16 ਅਕਤੂਬਰ ਜਨਮ ਉਤਸਵ, 9 ਜੂਨ ਸ਼ਹੀਦੀ ਦਿਹਾੜਾ, 3 ਸਤੰਬਰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਗੋਦਾਵਰੀ ਨਦੀ ਦੇ ਕੰਢੇ ਮਿਲਾਪ, 12 ਮਈ ਸਰਹਿੰਦ ਫਤਿਹ ਅਤੇ ਜਿੱਤ ਦਾ ਝੰਡਾ ਲਹਿਰਾਉਣਾ, ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਨਾ ਆਦਿ ਵੱਡੇ ਸਮਾਗਮ ਆਯੋਜਿਤ ਕਰਕੇ ਮਨਾਈਏ। ਇਸ ਸਮੇਂ ਡਾ. ਰਣਜੀਤ ਸਿੰਘ ਦੀ ਲਿਖੀ ਪੁਸਤਕ ਲੋਕ ਰਾਜ ਸਿਰਜਕ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਵੀ ਬਾਬਾ ਸ਼ੁੱਧ ਸਿੰਘ, ਦਾਖਾ ਅਤੇ ਬਾਵਾ ਵੱਲੋਂ ਰਿਲੀਜ ਕੀਤੀ ਗਈ।
ਇਸ ਸਮੇਂ ਸ. ਗਿੱਲ ਨੇ ਜਾਣਕਾਰੀ ਦਿੱਤੀ ਕਿ ਸਮਾਗਮ ਤੋਂ ਉਪਰੰਤ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ 5 ਮੈਂਬਰੀ ਜੱਥਾ ਜਿਸ ਵਿਚ ਬਲਦੇਵ ਬਾਵਾ, ਅਸ਼ਵਨੀ ਮਹੰਤ, ਮਨੋਜ ਅਤੇ ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਉ ਸਿੰਘ ਸ਼ਾਮਲ ਹੋਣਗੇ, ਰਵਾਨਾ ਹੋਵੇਗਾ ਜੋ ਉਜੈਨ (ਮੱਧ ਪ੍ਰਦੇਸ਼) ਵਿਖੇ ਛਿਪਰਾ ਨਦੀ ਦੇ ਕੰਢੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਅ ਪ੍ਰਾਪਤ ਗੁਰਦੁਆਰਾ ਸਾਹਿਬ ਵਿਚ 9 ਜੂਨ ਨੂੰ ਸਮਾਗਮ ਆਯੋਜਿਤ ਕੀਤੇ ਜਾਣਗੇ। ਇਸ ਸਮੇਂ ਬੀਬੀ ਗੁਰਮੀਤ ਕੌਰ ਆਹਲੂਵਾਲੀਆ, ਬਲਜਿੰਦਰ ਸਿੰਘ ਮਲਕਪੁਰ, ਪ੍ਰਮਿੰਦਰ ਸਿੰਘ ਬਿੱਟੂ, ਸੁੱਚਾ ਸਿੰਘ ਤੁਗਲ, ਹਰਪ੍ਰੀਤ ਸਿੰਘ ਸਿੱਧਵਾਂ, ਵਿਪਨ ਬਾਵਾ ਆਦਿ ਹਾਜਰ ਸਨ।

ਚੈਂਪੀਅਨ ਬਣ ਕੇ ਪਰਤੇ ਮੱੁਕੇਬਾਜ਼ਾਂ ਦਾ ਸਨਮਾਨ

ਹਠੂਰ,8,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਵਾਸੀਆਂ ਅਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਚੱਲ ਰਹੀ '5ਜੈਬ ਬਾਕਸਿੰਗ ਅਕੈਡਮੀ' ਨਿੱਤ ਨਵੀਆਂ ਪ੍ਰਾਪਤੀਆਂ ਕਰ ਰਹੀ ਹੈ।ਬੀਤੇ ਦਿਨੀਂ ਹਰਿਆਣਾ ਦੇ ਸ਼ਹਿਰ ਝੱਜਰ ਵਿਖੇ ਹੋਈ 'ਪਹਿਲੀ ਇਨਵੀਟੇਸ਼ਨਲ ਸਬ-ਜੂਨੀਅਰ ਅਤੇ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ' ਵਿੱਚ 5ਜੈਬ ਬਾਕਸਿੰਗ ਅਕੈਡਮੀ,ਚਕਰ ਦੇ ਮੱੁਕੇਬਾਜ਼ਾਂ ਨੇ ਸ਼ਾਨਦਾਰ  ਪ੍ਰਦਰਸ਼ਨ ਕਰਦਿਆਂ ਛੇ ਸੋਨ ਤਗ਼ਮੇ, ਤਿੰਨ ਚਾਂਦੀ ਦੇ ਤਗ਼ਮੇ ਅਤੇ ਇੱਕ ਕਾਂਸੀ ਦਾ ਤਗ਼ਮੇ ਜਿੱਤ ਕੇ ਪਿੰਡ ਚਕਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।ਇਸ ਮੌਕੇ ਅਕੈਡਮੀ ਦੇ ਪ੍ਰਬੰਧਕ ਜਸਕਿਰਨਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਲੜਕੀਆਂ ਵਿੱਚ ਸੁਖਮਨਦੀਪ ਕੌਰ,ਸੰਦੀਪ ਕੌਰ,ਸੁਮਨਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਸੋਨ ਤਗ਼ਮੇ ਜਿੱਤੇ।ਸਿਮਰਨਜੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਚਾਂਦੀ ਅਤੇ ਮਨਪ੍ਰੀਤ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।ਇਸੇ ਤਰ੍ਹਾਂ ਲੜਕਿਆਂ ਵਿੱਚ ਜਸ਼ਨਪ੍ਰੀਤ ਸਿੰਘ ਅਤੇ ਹਰਮਨਦੀਪ ਸਿੰਘ ਨੇ ਸੋਨ ਤਗਮੇ ਅਤੇ ਗੁਰਚਰਨ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ।ਪਿੰਡ ਵਾਪਸੀ ਉੱਤੇ ਇਨ੍ਹਾਂ ਮੱੁਕੇਬਾਜ਼ਾਂ ਦਾ ਸਨਮਾਨ ਕੀਤਾ ਗਿਆ।ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕਰਨ ਲਈ ਬਾਰ ਐਸੋਸੀਏਸ਼ਨ ਜਗਰਾਉਂ ਦੇ ਸਾਬਕਾ ਉਪ-ਪ੍ਰਧਾਨ ਐਡਵੋਕੇਟ ਪ੍ਰੀਤਇੰਦਰ ਕੌਸ਼ਲ ਅੱਚਰਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ।ਉਨ੍ਹਾਂ ਕਿਹਾ ਕਿ ਚਕਰ ਦੇ ਖਿਡਾਰੀ ਪਿੰਡ ਚਕਰ ਦਾ ਹੀ ਨਹੀਂ ਸਮੱੁਚੇ ਇਲਾਕੇ ਦਾ ਮਾਣ ਵਧਾ ਰਹੇ ਹਨ।ਇਸ ਮੌਕੇ 5 ਜੈਬ ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਚਕਰ ਵਿੱਚ ਵਧੀਆ ਖੇਡ ਸਭਿਆਚਾਰ ਸਿਰਜਣ ਲਈ ਖਿਡਾਰੀਆਂ, ਬਾਕਸਿੰਗ ਕੋਚਾਂ ਮਿੱਤ ਸਿੰਘ, ਲਵਪ੍ਰੀਤ ਕੌਰ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।5ਜੈਬ ਫਾਊਂਡੇਸ਼ਨ ਦੇ ਫਾੳਂੂਡਰ ਜਗਦੀਪ ਸਿੰਘ ਘੁੰੰਮਣ, ਡਾਇਰੈਕਟਰ ਸਵਰਨ ਸਿੰਘ ਘੁੰਮਣ, ਡਾਇਰੈਕਟਰ ਜਗਰੂਪ ਸਿੰਘ ਜਰਖੜ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜਸਕਿਰਨਪ੍ਰੀਤ ਸਿੰਘ, ਅਮਿਤ ਕੁਮਾਰ, ਬਾਕਸਿੰਗ ਕੋਚ ਮਿੱਤ ਸਿੰਘ, ਲਵਪ੍ਰੀਤ ਕੌਰ,ਸੁਖਵੀਰ ਸਿੰਘ ਅਤੇ ਖਿਡਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਖਿਡਾਰੀਆ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ. ਬਲਵੰਤ ਸਿੰਘ ਸੰਧੂ ਅਤੇ ਹੋਰ।

ਆਮ-ਆਦਮੀ ਪਾਰਟੀ ਦੇ ਦਫਤਰ ਦਾ ਕੀਤਾ ਉਦਘਾਟਨ


ਹਠੂਰ,7,ਜੂਨ-(ਕੌਸ਼ਲ ਮੱਲ੍ਹਾ)-ਪੰਜਾਬ ਦੀ ਆਪ ਸਰਕਾਰ ਵੱਲੋ ਕੀਤੇ ਜਾ ਰਹੇ ਵਿਕਾਸ-ਕਾਰਜਾ ਤੋ ਸੂਬਾ ਵਾਸੀ ਖੁਸ ਦਿਖਾਈ ਦੇ ਰਹੇ ਹਨ।ਇਨ੍ਹਾ ਸਬਦਾ ਦਾ ਪ੍ਰਗਟਾਵਾ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਨੇ ਪਿੰਡ ਲੰਮਾ ਵਿਖੇ ਪਾਰਟੀ ਦੇ ਸਬ-ਦਫਤਰ ਦਾ ਉਦਘਾਟਨ ਕਰਨ ਸਮੇਂ ਕੀਤਾ।ਉਨ੍ਹਾ ਕਿਹਾ ਕਿ ਆਮ-ਆਦਮੀ ਪਾਰਟੀ ਵੱਲੋ ਪਿੰਡਾ ਵਿਚ ਦਫਤਰ ਖੋਲੇ ਜਾ ਰਹੇ ਹਨ ਜੋ ਰੋਜਾਨਾ ਦੇ ਕੰਮਾ ਦੀ ਰਿਪੋਰਟ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਦੇਣਗੇ।ਇਸ ਮੌਕੇ ਪਿੰਡ ਲੰਮਾ ਦੇ ਦਫਤਰ ਇੰਚਾਰਜ ਪ੍ਰਧਾਨ ਜਰਨੈਲ ਸਿੰਘ ਲੰਮੇ ਨੇ ਕਿਹਾ ਕਿ ਪਿੰਡ ਵਾਸੀਆ ਦੀ ਮੁੱਖ ਮੰਗ ਸੀ ਕਿ ਲੋਕਾ ਦੀਆ ਸਮੱਸਿਆਵਾ ਹੱਲ ਕਰਵਾਉਣ ਲਈ ਪਿੰਡ ਦਫਤਰ ਖੋਲ੍ਹਿਆ ਜਾਵੇ।ਜੋ ਅੱਜ ਪੂਰੀ ਕਰ ਦਿੱਤੀ ਹੈ ਅਤੇ ਇਹ ਦਫਤਰ ਰੋਜਾਨਾ ਸਵੇਰੇ 9 ਵਜੇ ਤੋ ਲੈ ਕੇ ਸਾਮ 5 ਵਜੇ ਤੱਕ ਖੁੱਲ੍ਹੇਗਾ ਅਤੇ ਪਿੰਡ ਵਾਸੀ ਆਪਣੀਆ ਸਮੱਸਿਆਵਾ ਦੇ ਹੱਲ ਲਈ ਦਫਤਰ ਟਾਇਮ ਆ ਕੇ ਮਿਲ ਸਕਦੇ ਹਨ।ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਨੂੰ ਦਫਤਰ ਇੰਚਾਰਜ ਪ੍ਰਧਾਨ ਜਰਨੈਲ ਸਿੰਘ ਲੰਮੇ ਅਤੇ ਪਾਰਟੀ ਵਰਕਰਾ ਨੇ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਪੰਜਾਬ ਦੀ ਆਪ ਸਰਕਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਗਾਇਕ ਲੱਕੀ ਖਾਨ ਅਲੀ,ਰਜਿੰਦਰ ਸਿੰਘ ਖਾਨਪੁਰੀ,ਕਰਮਜੀਤ ਸਿੰਘ ਤੱਤਲਾ,ਜਿੰਦਰ ਸਿੰਘ,ਸੂਬੇਦਾਰ ਪ੍ਰੀਤਮ ਸਿੰਘ,ਨਾਇਬ ਸਿੰਘ,ਭਾਲੀ ਸਿੰਘ,ਗਗਨ ਸਿੰਘ ਤੱਤਲਾ,ਟਹਿਲ ਸਿੰਘ,ਡਾ:ਰਣਜੀਤ ਸਿੰਘ,ਸੰਦੀਪ ਸ਼ਰਮਾਂ,ਜੱਗੂ ਸਿੰਘ,ਜੰਗ ਸਿੰਘ,ਬਾਬਾ ਗੁਲਜਾਰ ਸਿੰਘ,ਡਾ:ਹਰਪਾਲ ਸਿੰਘ,ਕੁਲਵੰਤ ਸਿੰਘ ਤੱਤਲਾ,ਜਸਵਿੰਦਰ ਸ਼ਰਮਾਂ,ਨਵਜੋਵਨ ਸਿੰਘ,ਗੁਰਪ੍ਰੀਤ ਸਿੰਘ,ਚੰਦ ਸਿੰਘ,ਰਾਮ ਸਿੰਘ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਪਿੰਡ ਲੰਮਾ ਵਿਖੇ ਪਾਰਟੀ ਦੇ ਸਬ-ਦਫਤਰ ਦਾ ਉਦਘਾਟਨ ਕਰਦੇ ਹੋਏ।

ਅਦਾਰਾ ਡੀ.ਡੀ.ਐੱਸ ਨਿਊਜ਼ ਨੇ ਜ਼ਿਲ੍ਹਾ ਬਰਨਾਲਾ ਦੇ ਸਬ ਦਫ਼ਤਰ ਦਾ ਕੀਤਾ ਉਦਘਾਟਨ

                                           

ਬਰਨਾਲਾ (ਡਾਕਟਰ ਸੁਖਵਿੰਦਰ ਬਾਪਲਾ ਗੁਰਸੇਵਕ ਸੋਹੀ ) ਅਦਾਰਾ ਡੀ.ਡੀ.ਐੱਸ ਨਿਊਜ਼ ਚੈਨਲ ਤੇ ਨਿਊਜ਼ ਪੇਪਰ ਨੇ ਜ਼ਿਲ੍ਹਾ ਬਰਨਾਲਾ ਦੇ ਸਭ ਦਫ਼ਤਰ ਦਾ ਉਦਘਾਟਨ ਪਿੰਡ ਕਰਮਗੜ੍ਹ ਵਿਖੇ ਕੀਤਾ।ਇਸ ਮੌਕੇ ਅਦਾਰਾ ਡੀ.ਡੀ.ਐੱਸ ਦੇ ਐਮ.ਡੀ ਸੁਖਵਿੰਦਰ ਸਿੰਘ ਪਲਾਹਾ ਤੇ ਸਬ ਐਡੀਟਰ ਪਰਮਜੀਤ ਸਿੰਘ ਨੈਹਿਲ ਵਿਸ਼ੇਸ਼ ਤੌਰ ਤੇ ਪਹੁੰਚੇ। ਜਿੱਥੇ ਪੱਤਰਕਾਰ ਪਰਦੀਪ ਸਿੰਘ ਚਹਿਲ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆ ਉਹਨਾਂ ਨੂੰ ਜੀ ਆਇਆਂ  ਆਖਦਿਆਂ ਭਰਮਾ ਸੁਆਗਤ ਕੀਤਾ। ਉੱਥੇ ਹੀ ਐੱਮ.ਡੀ ਸੁਖਵਿੰਦਰ ਸਿੰਘ ਪਲਾਹਾ ਤੇ ਬਰਨਾਲਾ ਦੇ ਜ਼ਿਲ੍ਹਾ ਇੰਚਾਰਜ ਰਮਨਦੀਪ ਸਿੰਘ ਧਾਲੀਵਾਲ ਨੇ ਉਦਘਾਟਨ ਮੌਕੇ ਰੀਬਨ ਕਟਾਈ ਦੀ ਰਸਮ ਸਾਂਝੇ ਤੌਰ ਤੇ ਕੀਤੀ।ਇਸ ਮੌਕੇ ਅਦਾਰਾ ਡੀ.ਡੀ.ਐੱਸ ਨਿਊਜ਼ ਦਾ ਸਬ ਦਫ਼ਤਰ ਖੋਲ੍ਹਣ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਤੇ ਅਦਾਰੇ ਦੀ ਚੜ੍ਹਦੀਕਲਾ ਲਈ ਗਿਆਨੀ ਸੁਖਦੇਵ ਸਿੰਘ ਵੱਲੋ ਅਰਦਾਸ ਬੇਨਤੀ ਕੀਤੀ ਗਈ। ਅਦਾਰੇ ਦੀ ਸਮੁੱਚੀ ਟੀਮ ਵੱਲੋਂ ਪੱਤਰਕਾਰ ਪਰਦੀਪ ਸਿੰਘ ਚਹਿਲ ਨੂੰ ਦਫ਼ਤਰ ਦੇ ਇੰਚਾਰਜ ਵਜੋਂ ਨਿਯੁਕਤੀ ਪੱਤਰ ਸੌਂਪਿਆ ਗਿਆ।ਅੰਤ ਸਬ ਦਫ਼ਤਰ ਦੇ ਇੰਚਾਰਜ ਪੱਤਰਕਾਰ ਪਰਦੀਪ ਚਹਿਲ ਕਰਮਗੜ੍ਹ ਨੇ ਅਦਾਰੇ ਦੀ ਪਹੁੰਚੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ।ਇਸ ਸਮੇਂ ਪੱਤਰਕਾਰ ਬਲਵਿੰਦਰ ਸਿੰਘ, ਮੇਘ ਰਾਜ ਜੋਸ਼ੀ, ਉਪਿੰਦਰ  ਪਿੰਕੂ,ਜਸ਼ਨਦੀਪ ਸਿੰਘ ਮਿੱਠੇਵਾਲ,ਮਨਜੀਤ ਸਿੰਘ ਮਿੱਠੇਵਾਲ ਤੋਂ ਇਲਾਵਾ ਸਾਬਕਾ ਸਰਪੰਚ ਜਗਦੇਵ ਸਿੰਘ,ਪੰਚ ਸੁਰਜੀਤ ਸਿੰਘ, ਗੁਰਦੀਪ ਸਿੰਘ,ਆਗੂ ਜਸਵੀਰ ਸਿੰਘ, ਪ੍ਰਧਾਨ ਦਲਜੀਤ ਸਿੰਘ, ਵਕੀਲ ਹਿਮਾਸੂ ਗਰਗ, ਜਰਨੈਲ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

ਜਨਮ ਦਿਨ ਦੀਆਂ ਵਧਾਈਆਂ

ਪੱਤਰਕਾਰ ਮਨਜੀਤ ਸਿੰਘ ਮਿੱਠੇਵਾਲ ਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ਜੀ

ਖ਼ੂਨਦਾਨ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ

ਗੁਰਦਾਸਪੁਰ(ਹਰਪਾਲ ਸਿੰਘ)   ਖ਼ੂਨਦਾਨ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਥੈਲੇਸੀਮੀਆ ਅਤੇ ਕੈਂਸਰ ਦੇ ਮਰੀਜਾਂ ਨੂੰ ਸਮਰਪਿਤ ਇਕ ਮੈਗਾ ਖ਼ੂਨਦਾਨ ਕੈਂਪ ਅਤੇ ਰਾਸ਼ਟਰੀ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਟੀਮ ਦੇ ਸੰਸਥਾਪਕ ਰਾਜੇਸ਼ ਬੱਬੀ ਨੇ ਟੀਮ ਦੇ ਸਥਾਪਨਾ ਦਿਵਸ ਮੌਕੇ ਕੀਤੀ ਪ੍ਰੈਸ ਵਾਰਤਾ ਵਿੱਚ ਦਸਿਆ ਕਿ ਸਾਡੀ ਟੀਮ ਵੱਲੋ 29 ਮਈ 2022 ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਇਸ ਸਨਮਾਨ ਸਮਾਰੋਹ ਵਿੱਚ ਭਾਰਤ ਦੇ ਵੱਖ ਵੱਖ ਕੋਨਿਆਂ ਵਿੱਚੋ ਖੂਨਦਾਨੀ ਇਸ ਕੈਂਪ ਵਿੱਚ ਪਹੁੰਚ ਰਹੇ ਹਨ ਇਸ ਮੌਕੇ ਬੋਲਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪ੍ਰਸੋਤਮ ਚਿੱਬ ਨੇ ਸੁਸਾਇਟੀ ਦੀ ਤਾਰੀਫ਼ ਕਰਦਾ ਸੁਸਾਇਟੀ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਅੱਗੇ ਗਲਬਾਤ ਕਰਦਿਆਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਬੱਚਾ ਜਿਸ ਦੇ ਦਿਲ ਵਿੱਚ ਸ਼ੇਕ ਸੀ 6 ਮਹੀਨੇ ਦੀ ਉਮਰ ਵਿੱਚ ਇਸਦਾ ਆਪ੍ਰੇਸ਼ਨ ਹੋਇਆ ਸੀ, ਬੀ ਡੀ ਐੱਸ ਪਰਿਵਾਰ ਨੇ ਇਸ ਬੱਚੇ ਲਈ 25 ਬੋਤਲਾਂ ਖੂਨ ਦਾ ਪ੍ਰਬੰਧ ਕੀਤਾ ਸੀ। ਅੱਜ ਬੱਚਾ 6 ਸਾਲ ਦਾ ਹੋ ਚੁੱਕਾ ਹੈ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਪਰਿਵਾਰ ਵਿੱਚ ਹੱਸ ਖੇਡ ਰਿਹਾ। ਬੱਚੇ ਦੇ ਮਾਤਾ ਪਿਤਾ ਨੇ ਵੀਡੀਓ ਭੇਜੀ ਹੈ ਅਤੇ ਬੱਚੇ ਸਮੇਤ ਪ੍ਰੋਗ੍ਰਾਮ ਵਿੱਚ ਆਉਣ ਦੀ ਸਹਿਮਤੀ ਦਿੱਤੀ ਹੈ ਸਟੇਜ ਸਕੱਤਰ ਦੀ ਭੂਮਿਕਾ ਜਨਰਲ ਸਕੱਤਰ ਪਰਵੀਨ ਅੱਤਰੀ ਨੇ ਨਿਭਾਈ ਇਸ ਮੌਕੇ ਤੇ ਲੈਂਡ ਪ੍ਰਮੋਟਰ ਸ਼ੀ ਗੁਰਮੀਤ ਸਿੰਘ ਡਾਲਾ, ਸਟੇਟ ਐਵਾਰਡੀ  ਅਧਿਆਪਕ ਪਰਮਿੰਦਰ ਸਿੰਘ ਸੈਣੀ,  ਸੁਨੀਲ ਕੁਮਾਰ  ਮੰਨੂੰ ਸ਼ਰਮਾ,ਕਨੂੰ ਸੰਧੂ, ਅਭੇ ਗੁਰਕਿਰਪਾ ,ਮੋਨੂੰ ਵਨਡੇ, ਅਤੇ ਕੇਪੀ ਬਾਜਵਾ, ਆਦਰਸ਼ ਕੁਮਾਰ, ਪੁਸ਼ਪਿੰਦਰ ਸਿੰਘ,  ਅਤੇ ਹੋਰ ਵਲੰਟੀਅਰ ਵੀ ਇਸ ਕੈਂਪ ਵਿੱਚ ਹਾਜ਼ਰ ਸਨ।

ਪੁਲਿਸ ਜ਼ੁਲਮਾਂ ਦਾ ਸ਼ਿਕਾਰ ਪਰਿਵਾਰ ਨਿਆਂ ਤੋਂ ਵਾਂਝਾਂ ਕਿਉਂ ?

ਧਰਨਾ 76ਵੇਂ ਦਿਨ ਅਤੇ ਭੁੱਖ ਹੜਤਾਲ 69ਵੇੰ ਦਿਨ 'ਚ ਪਹੁੰਚੀ  

ਜਗਰਾਉਂ 6 ਜੂਨ ( ਮਨਜਿੰਦਰ ਗਿੱਲ ) ਗਰੀਬ ਪਰਿਵਾਰ 'ਤੇ ਅੱਤਿਆਚਾਰ ਕਰਨ ਲਈ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਪਿਛਲੇ ਕਰੀਬ 3 ਮਹੀਨਿਆਂ ਤੋਂ ਸਿਟੀ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਮੌਕੇ ਦੇ ਜਿਲ੍ਹਾ ਪੁਲਿਸ ਮੁਖੀ, ਹਲਕਾ ਵਿਧਾਇਕ ਤੇ ਮੁੱਖ ਮੰਤਰੀ ਪੰਜਾਬ ਤੋਂ ਪੁਛਿਆ ਕਿ 3 ਮਹੀਨਿਆਂ ਤੋਂ ਧਰਨਾ ਲਗਾਈ ਬੈਠੇ ਅਨੁਸੂਚਿਤ ਜਾਤੀ ਦੇ ਗਰੀਬ ਪਰਿਵਾਰ ਨੂੰ ਹੁਣ ਤੱਕ ਨਿਆਂ ਕਿਉਂ ਨਹੀਂ ਦਿਵਾ ਸਕੇ ? ਜਦਕਿ ਕਿਹਾ ਜਾਂਦਾ ਹੈ ਕਿ ਕ‍ਾਨੂੰਨ ਸਭ ਲਈ ਇੱਕ ਹੈ ਫਿਰ ਇਹ ਪਰਿਵਾਰ ਨਿਆਂ ਤੋਂ ਕਿਉਂ ਵਾਂਝਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੋ ਕਾਨੂੰਨ ਕੰਮ ਕਰ ਰਹੇ ਹਨ ਅਮੀਰਾਂ ਲਈ ਹੋਰ ਅਤੇ ਗਰੀਬਾਂ ਲਈ ਹੋਰ । ਇਸ ਸਮੇਂ ਆਲ ਇੰਡੀਆ ਅੈਸ.ਸੀ.ਬੀ.ਸੀ. ਏਕਤਾ ਭਲਾਈ ਮੰਚ ਦੇ ਚੇਅਰਮੈਨ ਦਰਸ਼ਨ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਗਰੀਬ ਮਾਂ-ਧੀ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਸਥਾਨਕ ਥਾਣੇ ਵਿੱਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ, ਕੁੱਟਮਾਰ ਕਰਨ ਅਤੇ ਬਿਜਲ਼ੀ ਦਾ ਕਰੰਟ ਲਗਾਉਣ ਵਾਲੇ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਅਤੇ ਸਹਾਇਕ ਥਾਣੇਦਾਰ ਰਾਜਵੀਰ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁੱਟਮਾਰ ਦੀ ਘਟਨਾ ਨੂੰ ਛੁਪਾਉਣ ਲਈ ਹੀ ਥਾਣਾਮੁਖੀ ਨੇ ਪਰਿਵਾਰ ਨੂੰ ਹੀ ਝੂਠੇ ਕਤਲ਼ ਕੇਸ ਵਿੱਚ ਫਸਾ ਕੇ ਛੁਟਕਾਰੇ ਲਈ 2 ਲੱਖ ਰਿਸ਼ਵਤ ਮੰਗੀ ਸੀ ਗਿਆ ਸੀ। ਇਸ ਸਮੇਂ ਝੂਠੇ ਕਤਲ਼ ਕੇਸ ਵਿੱਚੋਂ 10 ਸਾਲਾਂ ਬਾਦ ਬਰੀ ਹੋਏ ਪੀੜ੍ਹਤ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਜੇ ਉਨਾਂ ਦਾ ਪਰਿਵਾਰ 2 ਲੱਖ ਰਿਸ਼ਵਤ ਦੇ ਦਿੰਦਾ ਤਾ ਤਾਂ ਅੱਜ ਇਹ ਦਿਨ ਨਾਂ ਦੇਖਣੇ ਪੈਂਦੇ। ਜਿਕਰਯੋਗ ਹੈ ਕਿ ਪੁਲਿਸ ਅੱਤਿਆਚਾਰ ਦੀ ਸ਼ਿਕਾਰ ਕੁਲਵੰਤ ਕੌਰ ਦੀ ਮੌਤ ਤੋ ਬਾਦ ਮੌਕੇ ਦੇ ਅੈਸ.ਅੈਸ.ਪੀ. ਰਾਜਬਚਨ ਸਿੰਘ ਸੰਧੂ ਨੇ ਦੋਸ਼ੀਆਂ ਤੇ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਬਾਵਜੂਦ ਸੰਗੀਨ ਧਰਾਵਾਂ ਦੇ ਦੋਸ਼ੀਆਂ ਨੂੰ ਅੱਜ ਤੱਕ  ਗ੍ਰਿਫਤਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦੋਸ਼ੀ ਥਾਣੇਦਾਰ ਅਤੇ ਸਰਪੰਚ ਬਿਨਾਂ ਕਿਸੇ ਜ਼ਮਾਨਤ ਜਾਂ ਅਰੈਸਟ ਵਰੰਟ ਦੇ ਖੁੱਲ੍ਹੇ ਘੁੰਮ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜੱਥੇਦਾਰ ਹਰੀ ਸਿੰਘ, ਬਾਬਾ ਬੰਤਾ ਸਿੰਘ, ਜੱਗਾ ਸਿੰਘ ਢਿਲੋਂ  ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਕਿਸੇ ਦਬਾਅ ਅਧੀਨ ਹੀ ਕਾਰਵਾਈ ਨਹੀਂ ਕਰ ਰਹੇ।
ਇਸ ਸਮੇਂ ਨਛੱਤਰ ਸਿੰਘ ਬਾਰਦੇਕੇ, ਜੱਥੇਦਾਰ ਚੜਤ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਹਰਮੀਤ ਕੌਰ, ਕੁਲਦੀਪ ਕੌਰ ਠੇਕੇਦਾਰ ਪਰਮਜੀਤ ਸਿੰਘ ਲੋਪੋ, ਡਾਕਟਰ ਬਚਿਤਰ ਸਿੰਘ ਲੋਪੋ, ਮਹਿੰਦਰ ਸਿੰਘ ਬੀਏ, ਕਰਨਜੀਤ ਕੌਰ ਹਾਂਸ ਤੇ ਰਾਜਵੀਰ ਸਿੰਘ ਰਾਜਾ ਅਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਵੰਤ ਕੌਰ ਪੁਲਿਸ ਦੇ ਤਸੀਹਿਆ ਕਾਰਨ ਨਕਾਰਾ ਹੋ ਕੇ ਲੰਘੀ 10 ਦਸੰਬਰ 2021 ਨੂੰ ਸਵਰਗ ਸੁਧਾਰ ਗਈ ਸੀ। ਪੁਲਿਸ ਨੇ ਜਗਰਾਉਂ ਥਾਣੇ ਵਿੱਚ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕੀਤਾ ਸੀ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ ਕਿਉਂ ਕਿ ਉਹ ਪੁਲਿਸ ਅਤੇ ਲੀਡਰਾਂ ਦੇ ਖਾਸ ਕਮਾਊ ਪੁੱਤ ਹਨ। ਮੁਦਈ ਮੁਕੱਦਮਾ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨਾ ਸਥਾਪਤ ਕ‍ਾਨੂੰਨ ਦੀ ਘੋਰ ਉਲੰਘਣਾ ਹੈ।

 ਪੰਛੀਆ ਲਈ ਆਲ੍ਹਣੇ ਲਾਏ


ਹਠੂਰ,6,ਜੂਨ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਯੂਥ ਆਗੂ ਇੰਦਰਜੀਤ ਸਿੰਘ ਲੰਮੇ ਦੀ ਅਗਵਾਈ ਹੇਠ ਪਿੰਡ ਲੰਮਾ ਵਿਖੇ ਪੰਛੀਆ ਦੇ ਰਹਿਣ ਲਈ 213 ਆਲਣੇ ਲਾਏ ਗਏ।ਇਸ ਮੌਕੇ ਇੰਦਰਜੀਤ ਸਿੰਘ ਲੰਮਾ ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆ ਪੰਛੀਆ ਦੇ ਬਚਾਅ ਲਈ ਇਹ ਆਲਣੇ ਪਿੰਡ ਦੀਆ ਵੱਖ-ਵੱਖ ਸਾਝੀਆ ਥਾਵਾ ਤੇ ਲਾਏ ਗਏ ਹਨ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਆਲ੍ਹਣਿਆ ਦੀ ਸਾਭ-ਸੰਭਾਲ ਵਿਚ ਸਹਿਯੋਗ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਮਲਕੀਤ ਸਿੰਘ,ਗੁਰਚਰਨ ਸਿੰਘ ਢਿੱਲੋ,ਬਬਲਾ ਲੰਮੇ,ਲੱਖਾ ਸਿੰਘ,ਸਤਬੀਰ ਸਿੰਘ,ਜਸਕੀਰਤ ਸਿੰਘ,ਮਲਕੀਤ ਸਿੰਘ,ਗੁਰਮੇਲ ਸਿੰਘ,ਹਰਪਾਲ ਸਿੰਘ,ਸੁਖਦੀਪ ਸਿੰਘ ਮਾਹੀ,ਰਾਜ ਕੁਮਾਰ ਸ਼ਰਮਾਂ,ਮੇਹਰ ਸਿੰਘ,ਜਸਵਿੰਦਰ ਸਿੰਘ,ਹਰਪਾਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਯੂਥ ਆਗੂ ਇੰਦਰਜੀਤ ਸਿੰਘ ਲੰਮੇ ਪਿੰਡ ਵਿਚ ਆਲ੍ਹਣੇ ਲਾਉਣ ਸਮੇਂ

ਸਿੱਧੂ ਮੂਸੇਵਾਲੇ ਦੀ ਯਾਦ ਵਿਚ ਕੈਡਲ ਮਾਰਚ ਕੱਢਿਆ


ਹਠੂਰ,6,ਜੂਨ-(ਕੌਸ਼ਲ ਮੱਲ੍ਹਾ)-ਆਮ-ਆਦਮੀ ਪਾਰਟੀ ਐਨ ਆਰ ਆਈ ਸਭਾ ਹਲਕਾ ਜਗਰਾਓ ਦੇ ਪ੍ਰਧਾਨ ਜਰਨੈਲ ਸਿੰਘ ਲੰਮੇ ਦੀ ਅਗਵਾਈ ਹੇਠ ਪ੍ਰਸਿੱਧ ਲੋਕ ਗਾਇਕ ਸਵ: ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਪਿੰਡ ਲੰਮਾ ਵਿਖੇ ਕੈਡਲ ਮਾਰਚ ਕੱਢਿਆ ਗਿਆ।ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਲੰਮੇ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸੁੱਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਾਤਲਾ ਨੂੰ ਜਲਦੀ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ।ਇਸ ਮੌਕੇ ਨੌਜਵਾਨਾ ਅਤੇ ਬੱਚਿਆ ਨੇ ਹੱਥਾ ਵਿਚ ਮੋਮਬੱਤੀਆ ਅਤੇ ਸਿੱਧੂ ਮੂਸੇਵਾਲ ਦੀ ਤਸਵੀਰ ਵਾਲੇ ਬੈਨਰ ਫੜ੍ਹੇ ਹੋਏ ਸਨ।ਇਹ ਕੈਡਲ ਮਾਰਚ ਪਿੰਡ ਦੀਆ ਵੱਖ-ਵੱਖ ਗਲੀਆ ਤੋ ਦੀ ਹੁੰਦਾ ਹੋਇਆ ਪਿੰਡ ਦੇ ਮੁੱਖ ਦਰਵਾਜੇ ਤੇ ਦੇਰ ਰਾਤ ਸਮਾਪਤ ਹੋਇਆ।ਇਸ ਮੌਕੇ ਨਾਲ ਸਾਬਕਾ ਸਰਪੰਚ ਮਲਕੀਤ ਸਿੰਘ,ਗਾਇਕ ਲੱਕੀ ਖਾਨ ਅਲੀ,ਰਜਿੰਦਰ ਸਿੰਘ ਖਾਨਪੁਰੀ,ਕਰਮਜੀਤ ਸਿੰਘ ਤੱਤਲਾ,ਜਿੰਦਰ ਸਿੰਘ,ਸੂਬੇਦਾਰ ਪ੍ਰੀਤਮ ਸਿੰਘ,ਟਹਿਲ ਸਿੰਘ,ਡਾ:ਰਣਜੀਤ ਸਿੰਘ,ਸੰਦੀਪ ਸ਼ਰਮਾਂ,ਜੱਗੂ ਸਿੰਘ,ਜੰਗ ਸਿੰਘ,ਬਾਬਾ ਗੁਲਜਾਰ ਸਿੰਘ,ਡਾ:ਹਰਪਾਲ ਸਿੰਘ,ਕੁਲਵੰਤ ਸਿੰਘ ਤੱਤਲਾ,ਜਸਵਿੰਦਰ ਸ਼ਰਮਾਂ,ਨਵਜੋਵਨ ਸਿੰਘ,ਗੁਰਪ੍ਰੀਤ ਸਿੰਘ,ਚੰਦ ਸਿੰਘ,ਰਾਮ ਸਿੰਘ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ:- ਲੋਕ ਗਾਇਕ ਸਵ: ਸਿੱਧੂ ਮੂਸੇਵਾਲੇ ਦੀ ਯਾਦ ਵਿਚ ਪਿੰਡ ਲੰਮਾ ਵਿਖੇ ਕੈਡਲ ਮਾਰਚ ਕੱਢਣ ਸਮੇਂ ਪਿੰਡ ਵਾਸੀ।

"ਫਸਟ ਚੁਆਇਸ ਇਮੀਗ੍ਰੇਸ਼ਨ ਅਤੇ ਆਇਲਟਸ ਇੰਸਟੀਚਿਊਟ ਮਹਿਲ ਕਲਾਂ"  ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ

ਮਹਿਲ ਕਲਾਂ 06 ਜੂਨ (ਡਾਕਟਰ ਸੁਖਵਿੰਦਰ ਬਾਪਲਾ )ਇਲਾਕੇ ਦੇ ਨਾਮਵਰ ਇਮੀਗ੍ਰੇਸ਼ਨ ਅਤੇ ਆਈਲੈਟਸ ਸੰਸਥਾ ਫਸਟ ਚੁਆਇਸ   ਇਮੀਗ੍ਰੇਸ਼ਨ ਅਤੇ  ਆਇਲੈਟਸ ਇੰਸਟੀਚਿਊਟ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਬੇਨਤੀ ਕੀਤੀ ਗਈ ਕਿ ਪੰਜਾਬ ਦੇ ਜੋ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੇ ਹਨ ਉਹ ਪਹਿਲਾਂ ਵਾਂਗੂੰ ਸੁੱਖ ਸ਼ਾਂਤੀ ਵਾਲੇ ਹਾਲਾਤ ਬਣ ਜਾਣ । ਨਾਲ ਹੀ ਇਸ ਸਮੇਂ ਆਈਲੈਟਸ ਦੀਆਂ ਕਲਾਸਾਂ ਦਾ ਨਵਾਂ ਸੈਸ਼ਨ ਸ਼ੁਰੂ ਕੀਤਾ ਗਿਆ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਅਰਦਾਸ ਬੇਨਤੀ ਵੀ ਕੀਤੀ ਗਈ । ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ,  ਸਰਪੰਚ ਬਲੌਰ ਸਿੰਘ ਕਲੇਰ ਮਹਿਲ ਕਲਾਂ,ਸੁਖਵਿੰਦਰ ਸਿੰਘ ਚਹਿਲ ਸਾਬਕਾ ਸਰਪੰਚ ਨਿਹਾਲੂਵਾਲ, ਰਜਿੰਦਰਪਾਲ ਸਿੰਘ ਬਿੱਟੂ ,ਨੰਬਰਦਾਰ ਤੇ ਪੰਚ ਗੁਰਪ੍ਰੀਤ ਸਿੰਘ ਚੀਨਾ,  ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਸੁਸ਼ੀਲ ਕੁਮਾਰ ਬਾਂਸਲ, ਮੈਨੇਜਰ ਵਿਨੋਦ ਮਿੱਡਾ , ਮੈਨੇਜਰ ਨਿਰਮਲ ਸਿੰਘ , ਅਵਤਾਰ ਸਿੰਘ ਪੰਡੋਰੀ, ਬਾਬਾ ਸ਼ੇਰ ਸਿੰਘ ਪ੍ਰਧਾਨ , ਕਲੱਬ ਪ੍ਰਧਾਨ ਡਾ ਮਿੱਠੂ ਮੁਹੰਮਦ, ਪੱਤਰਕਾਰ ਡਾਕਟਰ ਸੁਖਵਿੰਦਰ ਸਿੰਘ ਪੱਤਰਕਾਰ ਨਿਰਮਲ ਸਿੰਘ ਪੰਡੋਰੀ, ਗੁਰਸੇਵਕ ਸਿੰਘ ਸਹੋਤਾ ,ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਡਾ ਪਰਮਿੰਦਰ ਸਿੰਘ ਬੰਮਰਾਹ, ਅਸੋਕ ਅਗਰਵਾਲ, ਜਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ, ਪ੍ਰੇਮ ਕੁਮਾਰ ਪਾਸੀ,ਫਿਰੋਜ ਖਾਨ,ਵੈਦ ਜਰਨੈਲ ਸਿੰਘ ਸੋਨੀ,ਪੱਤਰਕਾਰ ਫ਼ਿਰੋਜ਼ ਖ਼ਾਨ,ਗੁਰਸੇਵਕ ਸਿੰਘ ਸੋਹੀ,ਹਰਜੀਤ ਸਿੰਘ ਹੈਰੀ ਮਹਿਲ ਖੁਰਦ,ਬੰਟੂ ਪੰਡੋਰੀ,ਇੰਦਰ ਸਹੋਤਾ ਬਰਨਾਲਾ, ਮਨੀ ਸਹੋਤਾ,  ਮਿੱਠੂ ਬਰਨਾਲਾ ,ਮਨੀ ਸਹੋਤਾ ਤੇ ਪਰਦੀਪ ਮਿੱਠੇਵਾਲ, ਸਟੇਟ ਬੈਂਕ ਆਫ਼ ਇੰਡੀਆ ਦਾ ਸਾਰੇ ਸਟਾਫ, ਸੰਸਥਾ ਦਾ ਸਾਰੇ ਸਟਾਫ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਆਈ ਹੋਈ ਸੰਗਤ ਦਾ ਸੰਸਥਾ ਦੇ ਡਾਇਰੈਕਟਰ  ਜਗਜੀਤ ਸਿੰਘ ਮਾਹਲ ਅਤੇ ਰਣਜੀਤ ਸਿੰਘ ਮਾਹਲ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਸੰਸਥਾ ਦੇ ਸਰਪ੍ਰਸਤ ਸ. ਮਨਜੀਤ ਸਿੰਘ ਮਾਹਲ ਨੇ ਕੈਨੇਡਾ ਤੋਂ   ਫੋਨ ਕਰ ਕੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ 

ਨਿਵੇਸਕ ਸਿੱਖਿਆ, ਜਾਗਰੂਕਤਾ ਅਤੇ ਸੁਰੱਖਿਆ ਬਾਰੇ 3 ਰੋਜਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ

ਸੰਗਰੂਰ , 6 ਜੂਨ (ਡਾਕਟਰ ਸੁਖਵਿੰਦਰ ਬਾਪਲਾ) ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋਂ ਮਿਤੀ 6 ਜੂਨ 2022 ਤੋਂ 8 ਜੂਨ 2022 ਤੱਕ ਅਕਾਲ  ਕਾਲਜ ਕੌਂਸਲ ਮਸਤੂਆਣਾ ਸਾਹਿਬ ਵਿਖੇ ਤਿੰਨ ਰੋਜਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਤਕਰੀਬਨ 80 ਦੇ ਕਰੀਬ ਨੌਜਵਾਨਾਂ ਨੂੰ ਨਿਵੇਸਕ ਸਿੱਖਿਆ ਦੇ ਸੰਬੰਧ ਵਿੱਚ ਜਾਗਰੂਕ ਕੀਤਾ ਜਾਵੇਗਾ।ਇਸ ਪ੍ਰੋਗਰਾਮ ਦਾ ਆਯੋਜਨ ਜਿਲਾ ਯੂਥ ਅਫ਼ਸਰ - ਸ਼੍ਰੀਮਾਨ ਸਰਬਜੀਤ ਸਿੰਘ, ਅਕਾਊਂਟਸ ਅਤੇ ਪ੍ਰੋਗਰਾਮ ਸੁਪਰਵਾਈਜ਼ਰ - ਸ਼੍ਰੀਮਤੀ ਅਮਰਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ  ਮੈਡਮ ਸੁਖਦੀਪ ਕੌਰ ਜੀ, ਪ੍ਰਿੰਸੀਪਲ ਬੀ.ਐਡ ਕਾਲਜ਼,   ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਸਾਮਲ ਹੋਏ, ਜਿੰਨਾਂ ਨੇ ਨਹਿਰੂ ਯੁਵਾ ਕੇਂਦਰ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਨੌਜਵਾਨਾਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ। ਇਸ ਪ੍ਰੋਗਰਾਮ ਵਿੱਚ ਬਤੌਰ ਬੁਲਾਰੇ  - ਮੈਡਮ ਮਨਦੀਪ ਕੌਰ ਜੀ ਸਾਇੰਸ ਟੀਚਰ ,ਡਾ.ਹਰਪਾਲ ਕੌਰ ਅਸੋਸੀਏਟ ਪ੍ਰੋਫੈਸਰ ਅਕਾਲ ਕਾਲਜ ਆਫ ਫੀਜੀਕਲ ਇਜੁਕੇਸ਼ਨ  ਮਸਤੂਆਣਾ ਸਾਹਿਬ  ਸਾਮਿਲ ਹੋਏ, ਜਿੰਨਾਂ ਨੇ ਇੱਕ ਇੱਕ ਕਰਕੇ ਮੁੱਖ ਵਿਸੇ ਦੇ ਸੰਬੰਧ ਵਿੱਚ ਨੌਜਵਾਨਾਂ ਅੱਗੇ ਆਪਣੇ ਕੀਮਤੀ ਵਿਚਾਰ ਰੱਖੇ। ਇਸ ਪ੍ਰੋਗਰਾਮ ਦਾ ਪਹਿਲਾ ਦਿਨ ਸਫਲਤਾਪੂਰਵਕ ਹੋ ਗੁਜਰਿਆ

ਪਿੰਡ ਵਜੀਦਕੇ ਕਲਾਂ ਵਿਖੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ


 ਮਹਿਲ ਕਲਾਂ 6 ਜੂਨ( ਗੁਰਸੇਵਕ ਸਿੰਘ ਸਹੋਤਾ  ) ਪਿੰਡ ਵਜੀਦਕੇ ਕਲਾਂ ਵਿਖੇ ਸੰਤ ਬਾਬਾ ਰਾਮ ਦਾਸ ਜੀ ਬੈਂਜੋ ਵਾਲੇ ਦੀ ਕਮੇਟੀ ਤੇ ਨਗਰ ਨਿਵਾਸੀਆਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ  ਬਰਨਾਲਾ- ਲੁਧਿਆਣਾ ਮੇਨ  ਰੋਡ ਉੱਪਰ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ ਤੇ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਠੰਢਾ ਮਿੱਠਾ ਪਾਣੀ ਪਿਲਾਇਆ ਗਿਆ।  ਇਸ ਮੌਕੇ ਗੋਰਾ ਸਿੰਘ ਨਾਈ, ਰਾਜਿੰਦਰ ਸਿੰਘ, ਸਤਬੀਰ ਸਿੰਘ, ਮੋਹਣ ਸਿੰਘ ਲੌਂਗੋਵਾਲੀਆ', ਸੋਨਾ ਦੁਕਾਨਦਾਰ, ਜਗਦੇਵ ਮਹੰਤ, ਜੋਧ ਸਿੰਘ, ਪ੍ਰੇਮ ਕੁਮਾਰ ,ਚਰਨ ਸਿੰਘ , ਜਗਤਾਰ ਸਿੰਘ ,ਮਿਸਤਰੀ ਜਗਦੇਵ ਸਿੰਘ, ਮਿਸਤਰੀ ਗੁਰਦੀਪ ਸਿੰਘ, ਮਿਸਤਰੀ ਸੀਰਾ ਸਿੰਘ, ਰਿੰਕੂ ਕੁਮਾਰ ,ਗੁਰਮੇਲ ਸਿੰਘ,  ਰਾਜੂ ਗਿੱਲ, ਰੂਪ ਸਿੰਘ ਸਮਰਾ, ਮਲਜੀਤ ਸਿੰਘ, ਮੱਖਣ ਸਿੰਘ, ਰਣਜੀਤ ਸਿੰਘ ਗਿੱਲ, ਅਤੇ ਦਰਸ਼ਨ ਸਿੰਘ ਬੱਸੀਆਂ ਵਾਲੇ ਆਦਿ ਤੋਂ ਇਲਾਵਾ ਹੋਰ ਹਾਜ਼ਰ ਸਨ।

ਵਿਧਾਇਕ ਸੁਖਵਿੰਦਰ ਕੋਟਲੀ ਵੱਲੋਂ ਆਪਣੇ ਜੱਦੀ ਪਿੰਡ ਦੀ ਨਵੀਂ ਬਣੀ ਸੜਕ ਦਾ ਕੀਤਾ ਉਦਘਾਟਨ  


ਬਾਬਾ ਲਾਲ ਸਿੰਘ ਕਮਿਊਨਿਟੀ ਸੈਂਟਰ ਲਈ ਦੋ ਲੱਖ ਰੁਪਏ ਅਤੇ ਸੜਕ ਨਾਲ ਟਾਇਲਿੰਗ ਅਤੇ ਹੋਰ ਵਿਕਾਸ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ  
ਪਿੰਡ ਕੋਟਲੀ ਥਾਨ ਸਿੰਘ ਦੇ ਲੋਕ ਹੋਏ ਇੱਕ ਮੰਚ ਤੇ ਇਕੱਠੇ, ਪਿੰਡ ਵਿਚ ਖੁਸ਼ੀ ਦਾ ਮਾਹੌਲ  
ਜਲੰਧਰ, 6 ਜੂਨ  (ਗੁਰਸੇਵਕ ਸੋਹੀ ਸੁਖਵਿੰਦਰ ਬਾਪਲਾ ) -ਆਦਮਪੁਰ ਹਲਕੇ ਅਧੀਨ ਪੈਂਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਆਪਣੇ ਜੱਦੀ ਪਿੰਡ ਕੋਟਲੀ ਥਾਨ ਸਿੰਘ ਵਿਖੇ ਜਿਮ ਕਲੱਬ ਤੋਂ ਲੈ ਕੇ ਬਾਬਾ ਲਾਲ ਸਿੰਘ ਗੁਰਦੁਆਰਾ ਬਾਬਾ ਰੂੜਿਆਣਾ ਸਾਹਿਬ ਤੱਕ ਬਣੀ ਕਰੀਬ ਦੋ ਕਿਲੋਮੀਟਰ ਸੜਕ ਦਾ ਉਦਘਾਟਨ ਸਮੁੱਚੀ ਪੰਚਾਇਤ ਸਮੇਤ ਸੁਖਵਿੰਦਰ ਸਿੰਘ ਕੋਟਲੀ ਨੇ ਕੀਤਾ। ਇਹ ਸੜਕ  ਇਹ ਸੜਕ ਬਣਾਉਣ ਲਈ ਗਰਾਮ ਪੰਚਾਇਤ ਕੋਟਲੀ ਥਾਨ ਸਿੰਘ ਵੱਲੋਂ ਸੁਖਵਿੰਦਰ ਕੋਟਲੀ ਦੇ ਸਰਪੰਚ ਹੁੰਦਿਆਂ ਉਨ੍ਹਾਂ ਦੀ ਅਗਵਾਈ ਵਿੱਚ ਇੱਕ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਸੀ, ਜਿਸ ਨੂੰ ਕਾਂਗਰਸ ਸਰਕਾਰ ਦੇ ਰਾਜ ਸਮੇਂ ਮਨਜ਼ੂਰ ਕਰਦਿਆਂ ਸਾਰਾ ਪੈਸਾ ਕਰੀਬ ਸੱਠ ਲੱਖ ਰੁਪਏ ਸਬੰਧਤ ਵਿਭਾਗ ਨੂੰ ਜਾਰੀ ਕੀਤਾ ਗਿਆ ਸੀ। ਜਿਸ ਦਾ ਨੀਂਹ ਪੱਥਰ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਰੱਖਿਆ ਗਿਆ ਸੀ। ਸੜਕ ਤੇ ਮਿੱਟੀ ਪਾਉਣ ਲਈ ਸਾਰਿਆਂ ਦੇ ਸਹਿਯੋਗ ਨਾਲ ਕੰਮ ਨੇਪਰੇ ਚਾੜ੍ਹਿਆ ਅਤੇ ਸੜਕ ਬਣ ਕੇ ਤਿਆਰ ਹੋਈ। ਪਿੰਡ ਵਾਸੀਆਂ ਦੇ ਉਪਰਾਲੇ ਨਾਲ ਬਣੀ ਸੜਕ ਦਾ ਉਦਘਾਟਨ ਕਰਨ ਲਈ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਸੱਦਿਆ ਗਿਆ ਕਿ ਸਾਨੂੰ ਮਾਣ ਹੈ ਕਿ ਸਾਡੇ ਪਿੰਡ ਦੇ ਵਿਧਾਇਕ ਦੇ ਸਹਿਯੋਗ ਨਾਲ ਬਣੀ ਸੜਕ ਦਾ ਉਦਘਾਟਨ ਉਨ੍ਹਾਂ ਤੋਂ ਹੀ ਕਰਵਾਇਆ ਜਾਵੇ। ਇਸ ਮੌਕੇ ਸੁਖਵਿੰਦਰ ਕੋਟਲੀ ਨੇ ਪਿੰਡ ਵਾਸੀਆਂ ਵੱਲੋਂ ਦਿੱਤੇ ਪਿਆਰ ਤੇ ਸਤਿਕਾਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਭਾਵੇਂ ਉਨ੍ਹਾਂ ਨੂੰ ਮੁੱਖ ਮੰਤਰੀ ਤੱਕ ਜਾਣਾ ਪਵੇ,ਉਹ ਜਾਣਗੇ। ਉਨ੍ਹਾਂ ਪਿੰਡ ਵਾਸਤੇ ਐਮ.ਪੀ. ਲੈਂਡ ਫੰਡ ਵਿੱਚੋਂ ਦੋ ਲੱਖ ਰੁਪਏ ਬਾਬਾ ਲਾਲ ਸਿੰਘ ਕਮਿਊਨਿਟੀ ਸੈਂਟਰ ਅਤੇ ਪੰਜ ਲੱਖ ਰੁਪਏ ਸੜਕ ਨਾਲ ਟਾਈਲਜ਼ ਅਤੇ ਹੋਰ ਵਿਕਾਸ ਲਈ ਦੇਣ ਦਾ ਐਲਾਨ ਕੀਤਾ।  ਇੱਕ ਮੰਚ ਤੇ ਇਕੱਠੇ ਹੋਏ ਪਿੰਡ ਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਸੁਰਿੰਦਰ ਸਿੰਘ ਲੱਡੂ, ਨਰਿੰਦਰ ਸਿੰਘ ਸੋਢੀ, ਨੰਬਰਦਾਰ ਪਰਮਜੀਤ ਸਿੰਘ, ਹਰਪ੍ਰੀਤ ਭੁੱਲਰ, ਸੰਪੂਰਨ ਸਿੰਘ ਸੰਮਤੀ ਮੈਂਬਰ, ਜ਼ੋਰਾਵਰ ਸਿੰਘ ਤੱਖੀ, ਪ੍ਰੇਮ ਕੁਮਾਰ ਪੰਚ, ਪਰਸ਼ੋਤਮ ਲਾਲ ਪੰਚ, ਜਸਵਿੰਦਰ ਕੁਮਾਰ ਪੰਚ, ਗੁਰਵਿੰਦਰ ਸਿੰਘ ਸੰਧਰ, ਹਰਨੇਕ ਸਿੰਘ ਸੰਧਰ, ਸਤਬੀਰ ਸਿੰਘ ਸੰਧਰ, ਆਤਮਾ ਸਿੰਘ, ਗੁਰਦਿਆਲ ਸਿੰਘ,  ਸੇਵਾ ਸਿੰਘ, ਬਲਵੀਰ ਸਿੰਘ ਬਿੱਲੂ, ਵਿਜੈ ਟਰੈਕਟਰ, ਗੁਰਮੇਲ ਗੇਜੀ, ਹਰਜਿੰਦਰ ਸਿੰਘ ਗੇਲੀ, ਪਰਮਜੀਤ ਢੇਸੀ, ਬਿੰਦਾ ਗਿੱਲ, ਕਾਲਾ ਕੋਟਲੀ, ਮਣੀ ਤੱਖੀ, ਮਨਜਿੰਦਰ, ਚਮਨ ਲਾਲ ਪੰਚ, ਸੁਖਦੇਵ ਦੇਬੀ, ਸੰਤੋਖ ਸਿੰਘ, ਬਾਬਾ ਮੁਕੰਦ ਲਾਲ, ਸੁਖਪਾਲ ਸਿੰਘ ਪੀਐਸਓ, ਸੁਖਵਿੰਦਰ ਲਿੱਦੜ, ਲਾਲੀ ਲਿੱਦੜ ਅਤੇ ਹਰਮੇਸ਼ ਰੱਤੂ ਆਦਿ ਹਾਜ਼ਰ ਸਨ।

ਪਿੰਡ ਮਹਿਲ ਕਲਾਂ ਦੇ ਟੋਲ ਟੈਕਸ ਤੇ  ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ

ਪਿੰਡ ਮਹਿਲ ਕਲਾਂ ਦੇ ਟੋਲ ਟੈਕਸ ਤੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ

 


 ਬਰਨਾਲਾ /ਮਹਿਲ ਕਲਾਂ 6 ਜੂਨ( ਗੁਰਸੇਵਕ ਸੋਹੀ/ ਸੁਖਵਿੰਦਰ ਬਾਪਲਾ ) -ਪਿੰਡ ਮਹਿਲ ਕਲਾਂ ਦੇ ਟੋਲ ਟੈਕਸ ਤੇ ਮਨੈਜਰ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਮੁਲਾਜ਼ਮਾਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ  ਬਰਨਾਲਾ- ਲੁਧਿਆਣਾ ਮੇਨ  ਰੋਡ ਉੱਪਰ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ ।ਜਿਸ ਵਿੱਚ ਸਵੇਰੇ ਤੋਂ ਲੈ ਕੇ ਸਾਮ ਤੱਕ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਠੰਢਾ ਮਿੱਠਾ ਪਾਣੀ ਪਿਲਾਇਆ ਗਿਆ। ਇਸ ਮੌਕੇ ਰੋਹਨ ਐਂਡ ਰਾਜਦੀਪ ਟੋਲ ਟੈਕਸ ਮਹਿਲ ਕਲਾਂ ਦੇ ਸਮੂਹ ਮੁਲਾਜ਼ਮ ਤੇ ਨੌਜਵਾਨ ਵੱਡੀ ਗਿਣਤੀ ਵਿੱਚ ਹਾਜਰ ਸਨ।ਇਸ ਮੌਕੇ ਮਨੈਜਰ ਪਰਵਿੰਦਰ ਸਿੰਘ ਨੇ ਸਮੂਹ ਮੁਲਾਜ਼ਮਾਂ ਅਤੇ ਸਹਿਯੋਗ ਦੇਣ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਇਹੋ ਕਾਰਜ ਕਰਨ ਦਾ ਪ੍ਰਣ ਕੀਤਾ।

ਬੀਕੇਯੂ ਉਗਰਾਹਾਂ ਵੱਲੋ ਮਹਿਲ ਕਲਾਂ ਬਲਾਕ  ਦੇ ਵੱਖ ਵੱਖ ਪਿੰਡਾਂ ਦੇ ਵਾਟਰ ਵਰਕਸਾਂ ਅੱਗੇ ਪਿੰਡ ਪੱਧਰ ਤੇ ਧਰਨੇ ਲਗਾਉਣ ਦੀ ਸ਼ੁਰੂਆਤ ਕੀਤੀ

ਬਰਨਾਲਾ /ਮਹਿਲ ਕਲਾਂ 06 ਜੂਨ (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ ) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਿ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਦੀਸ਼ ਸਿੰਘ ਗਹਿਰੀ ਦੀ ਅਗਵਾਈ ਦੇ ਸੂਬਾ ਕਮੇਟੀ ਦੇ ਸੱਦੇ ਉਪਰ ਬਿਜਲੀ ਸੰਕਟ ਤੇ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਮਿਆਰ ਨੂੰ  ਬਚਾਉਣ ਲਈ ਅੱਜ 6 ਜੂਨ ਤੋਂ 10 ਜੂਨ ਤੱਕ ਪਿੰਡ ਪੱਧਰ ਤੇ ਵਾਟਰ ਵਰਕਸਾਂ ਅਤੇ ਸਾਂਝੀਆਂ ਥਾਵਾਂ ਉੱਪਰ ਧਰਨੇ ਲਾੳੁਣ ਦੀ ਵਿੱਢੀ ਗਈ।ਇਸੇ ਮੁਹਿੰਮ ਤਹਿਤ। ਅੱਜ ਪਿੰਡ ਗੁੰਮਟੀ,ਗੁਰਮ, ਹਮੀਦੀ,ਵਜੀਦਕੇ ਕਲਾਂ,ਵਜੀਦਕੇ ਖੁਰਦ,ਨੰਗਲ,ਚੁਹਾਣਕੇ ਕਲਾਂ ,ਪੰਡੋਰੀ, ਸੱਦੋਵਾਲ,ਦੀਵਾਨਾ ਅਤੇ ਸੰਘੇੜਾ ਦੇ ਵਾਟਰ ਵਰਕਸਾਂ ਅਤੇ ਸਾਂਝੀਆਂ ਥਾਵਾਂ ਉਪਰ ਧਰਨੇ ਲਗਾਉਣ ਦੀ ਸ਼ੁਰੂਆਤ ਕਰਦਿਆਂ ਕਿਸਾਨ ਵਰਕਰਾਂ ਨੇ ਕੇਂਦਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਬਿਜਲੀ ਸੰਕਟ ਅਤੇ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਮਿਆਰ ਨੂੰ ਬਚਾਉਣ ਲਈ ਢੁਕਵੇਂ ਕਦਮ ਚੁੱਕਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾਈ ਆਗੂ ਹਰਦੀਪ ਸਿੰਘ ਟੱਲੇਵਾਲ,ਜਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ,ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜੱਜ ਸਿੰਘ ਗਹਿਲ,ਮੀਤ ਪ੍ਰਧਾਨ ਹਰਜੀਤ ਸਿੰਘ ਦੀਵਾਨਾਂ,ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ,ਵਿੱਤ ਸਕੱਤਰ ਨਾਹਰ ਸਿੰਘ ਗੁੰਮਟੀ,ਮੀਤ ਸਕੱਤਰ ਮਾਨ ਸਿੰਘ ਗੁਰਮ,ਸੀਨੀਅਰ ਆਗੂ ਜਥੇਦਾਰ ਉਦੈ ਸਿੰਘ ਹਮੀਦੀ,ਬਲਾਕ ਆਗੂ ਕੁਲਦੀਪ ਸਿੰਘ ਚੁਹਾਣਕੇ ਕਲਾਂ ਰਾਮ ਸਿੰਘ ਸੰਘੇੜਾ ਔਰਤ ਆਗੂ ਕੁਲਵਿੰਦਰ ਕੌਰ ਵਜੀਦਕੇ ਕਲਾਂ ਨਿਸ਼ਾਨ ਸਿੰਘ ਗੁੰਮਟੀ ਹਰਜਿੰਦਰ ਸਿੰਘ ਵਜੀਦਕੇ ਕਲਾਂ ਰਾਜਪਾਲ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਰਮਾਏਦਾਰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਪੰਜਾਬ ਦੇ ਪਾਣੀਆਂ ਨੂੰ  ਲੁੱਟਿਆਂ ਜਾ ਰਿਹਾ ਹੈ | ਪੰਜਾਬ ਦਾ ਪਾਣੀ ਖ਼ਤਮ ਹੋ ਰਿਹਾ ਹੈ,ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ  ਪੀਣ ਲਈ ਪਾਣੀ ਵੀ ਮੁੱਲ ਮਿਲੇਗਾ | ਵੱਡੀਆਂ ਵੱਡੀਆਂ ਕੰਪਨੀਆਂ ਪੰਜਾਬ ਦੇ ਪਾਣੀਆਂ ਤੇ ਕਬਜਾ ਕਰਨਾਂ ਚਾਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ  ਦੂਸ਼ਿਤ ਕਰਨ ਲਈ ਕਿਸਾਨ ਨਹੀ ਬਲਕਿ ਰਸਾਣਿਕ ਖਾਦਾਂ,ਕੀਟ ਨਾਸ਼ਕ ਦਵਾਈਆਂ ਰਾਹੀ ਮੋਟੇ ਮੁਨਾਫ਼ੇ ਕਮਾਉਣ ਵਾਲੀਆਂ ਕੰਪਨੀਆਂ ਤੇ ਕੇਂਦਰ ਸਰਕਾਰ ਜਿੰਮੇਵਾਰ ਹੈ | ਉਨ੍ਹਾਂ ਕਿਹਾ ਪੰਜਾਬ ਦੇ ਪਾਣੀਆਂ ਨੂੰ  ਬਚਾਉਣ ਲਈ ਪਾਣੀ ਦੀ ਬੱਚਤ,ਪਾਣੀ ਨੂੰ ਜਮਾਂ ਕਰਕੇ ਰੀਚਾਰਜ ਕਰਕੇ ਦੁਆਰਾ ਵਰਤੋਂ ਯੋਗ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਰਾਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬਾ ਕਮੇਟੀ ਦੇ ਸੱਦੇ ਅੱਜ 6 ਜੂਨ ਤੋਂ 10 ਜੂਨ ਤੱਕ ਪਿੰਡ ਪੱਧਰ ਤੇ ਵਾਟਰ ਵਰਕਸਾਂ ਅਤੇ ਸਾਂਝੀਆਂ ਥਾਵਾਂ ਉਪਰ ਧਰਨੇ ਲਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ  ਵੱਖ ਵੱਖ ਪਿੰਡਾਂ ਅੰਦਰ ਅੱਜ ਪਹਿਲੇ ਦਿਨ ਧਰਨੇ ਲਗਾ ਕੇ ਸ਼ੁਰੂਆਤ ਕਰਵਾਈ ਗਈ ।ਮੁਲਾਜ਼ਮ ਜਥੇਬੰਦੀ ਦੇ ਆਗੂ ਮਾਸਟਰ ਦਲਬੀਰ ਸਿੰਘ ਗਿੱਲ ਵਜੀਦਕੇ ਨੇ ਕਿਸਾਨ ਜਥੇਬੰਦੀ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕਰਦਿਆਂ ਹਰ ਸੰਭਵ ਸੰਘਰਸ਼ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਵੱਖ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਚ' ਹਾਜਰ ਸਨ |

27 ਵਾਂ ਸਾਲਾਨਾ ਭੰਡਾਰਾ ਤੇ ਮਹਿਫਲੇ ਸੱਭਿਆਚਾਰਕ ਮੇਲਾ ਯਾਦਾਂ ਛੱਡਦਾ ਹੋਇਆ ਸੰਪੰਨ

ਪਹੁੰਚੇ ਹੋਏ ਧਾਰਮਿਕ, ਸਮਾਜ ਸੇਵੀ  ਆਗੂਆਂ ਅਤੇ ਪੱਤਰਕਾਰ  ਨੂੰ ਕੀਤਾ ਗਿਆ ਸਨਮਾਨਿਤ...

ਬਾਬਾ ਬਾਕਰ ਸ਼ਾਹ ਕਮੇਟੀ ਵੱਲੋਂ ਅਗਲੇ ਸਾਲ ਇਸ ਤੋਂ ਵੀ ਵੱਡਾ ਪ੍ਰੋਗਰਾਮ ਕਰਵਾਉਣ ਦਾ ਅਹਿਦ....

ਬਰਨਾਲਾ /ਮਹਿਲ ਕਲਾਂ 6 ਜੂਨ (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)-ਇੱਥੋਂ ਨੇੜਲੇ ਪਿੰਡ ਮੂੰਮ ਵਿਖੇ ਪੀਰ ਬਾਬਾ ਬਾਕਰ ਸ਼ਾਹ ਜੀ ਪ੍ਰਬੰਧਕ ਕਮੇਟੀ, ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਇਕ ਰੋਜ਼ਾ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆl
 ਬਾਬਾ ਜੀ ਦੇ ਦਰਬਾਰ ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਚਾਦਰ ਚੜ੍ਹਾਉਣ ਅਤੇ ਝੰਡਾ ਲਹਿਰਾਉਣ ਦੀ ਰਸਮ ਨਾਲ  ਕੀਤੀ ਗਈ।
ਪ੍ਰੋਗਰਾਮ ਦੇ ਮੁੱਖ ਸਰਪ੍ਰਸਤ ਸੁਖਵਿੰਦਰ ਮੂੰਮ ਦੀ ਅਗਵਾਈ ਹੇਠ ਚੱਲੇ ਇਸ ਪ੍ਰੋਗਰਾਮ ਵਿਚ ਖਲੀਫ਼ਾ ਸਾਹਿਬਾਨ ਵਿੱਚੋਂ ਬਾਬਾ ਬਿੱਟੇ ਸ਼ਾਹ ਦਰਗਾਹ ਝਨੇਰ ਸ਼ਰੀਫ, ਬਾਬਾ ਇਰਫਾਨ ਸਾਬਰੀ ਦਰਗਾਹ ਸ਼ਾਜਾਪੁਰ,ਡਾ ਮਿੱਠੂ ਮੁਹੰਮਦ ਗੱਦੀ ਨਸ਼ੀਨ ਬਾਗਵਾਲਾ ਪੀਰਖਾਨਾ ਮਹਿਲਕਲਾਂ ,ਬਾਬਾ ਬੂਟੇ ਸ਼ਾਹ ਕਾਦਰੀ,ਬਾਬਾ ਜੱਗਾ ਸ਼ਾਹ ਹਿੰਮਤਪੁਰਾ, ਬਾਬਾ ਦੇਵ ਸ਼ਾਹ ਕੁੱਤੀਵਾਲ,  ਬਾਬਾ ਨੇਕ ਸ਼ਾਹ ਪਿੰਡ ਚੂੰਘਾਂ, ਬਾਬਾ ਬੂਟੇ ਸ਼ਾਹ ਸ਼ਾਬਰੀ, ਮਹੰਤ ਪਰਮਜੀਤ ਕੌਰ, ਸ਼ਹਿਨਾਜ਼ ਭਦੌੜ ਆਦਿ ਨੇਕੱਵਾਲੀ ਸਮਾਗਮ ਅਤੇ ਸੱਭਿਆਚਾਰਕ ਮੇਲੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਜ਼ਰੀ ਭਰੀ ।
ਉੱਘੇ ਗਾਇਕ ਕਲਾਕਾਰਾਂ ਵਿਚ ਮਾਸ਼ਾ ਅਲੀ, ਉਸਤਾਦ ਲਵਜੀਤ, ਬੱਬੂ ਖਾਨ ,ਸਾਜਨ ਮੂਮ, ਸੁਖਵਿੰਦਰ ਮੂੰਮ,ਰੇਸ਼ਮ ਸਿਕੰਦਰ,ਐਮ ਰਾਸ਼ਿਦ, ਰਫੀ ਜਾਫਰ ਹਿੰਮਤਪੁਰਾ ਆਦਿ ਗਾਇਕਾਂ ਨੇ ਖੂਬ ਰੰਗ ਬੰਨ੍ਹਿਆ।
ਇਸ ਤੋਂ ਇਲਾਵਾ ਇਸ ਮੇਲੇ ਵਿਚ ਪਹੁੰਚੇ "ਕਾਫ਼ਲਾ ਏ ਮੀਰ ਮਰਦਾਨੇ ਕਾ"ਦੇ ਸੂਬਾ ਪ੍ਰਧਾਨ ਨੀਲੂ ਖਾਨ ,,ਰਿਆਜ਼ ਅਲੀ ਪਿਥੋ ਅਤੇ ਸੂਬਾ ਜਨਰਲ ਸਕੱਤਰ ਮਸਹੂਰ ਅਲੀ,, ਮੀਤ ਪ੍ਰਧਾਨ ਬੂਟੇ ਸ਼ਾਹ ਸਾਬਰੀ ਜੀ ਵੱਲੋਂ ਸੁਖਵਿੰਦਰ ਮੂੰਮ ਨੂੰ ਜ਼ਿਲ੍ਹਾ ਬਰਨਾਲੇ ਦਾ ਸਰਬਸੰਮਤੀ ਨਾਲ ਪ੍ਰਧਾਨ ਲਗਾਉਣ ਤੇ ਉਨ੍ਹਾਂ ਨੂੰ ਅਥਾਰਟੀ ਲੈਟਰ ਦੇਣ ਉਪਰੰਤ ਇੱਕ ਵਿਸ਼ੇਸ਼ ਯਾਦਗਾਰੀ  ਮੋਮੈਂਟੋ ਨਾਲ ਸਨਮਾਨਤ ਕੀਤਾ ਗਿਆ।  
ਇਸ ਸਮੇਂ ਹਾਜ਼ਰ ਮੈਂਬਰ ਸਰਪੰਚ ਗੁਰਮੀਤ ਸਿੰਘ ਪੰਧੇਰ, ਰਾਜ ਸਿੰਘ ਪੰਚ, ਪ੍ਰਧਾਨ ਨਿਰਭੈ ਸਿੰਘ ਗੁਰੂ ਨਾਨਕ ਕਲੱਬ , ਮਾਸਟਰ ਬਖਤੌਰ ਸਿੰਘ ਪੰਚ , ਬੂਟਾ ਸਿੰਘ ਪੰਚ ,ਪ੍ਰਧਾਨ ਹਰਪ੍ਰੀਤ ਸਿੰਘ, ਜਗਰੂਪ ਸਿੰਘ ਪੰਚ , ਗੁਰਪ੍ਰੀਤ ਸਿੰਘ ਘੈੰਟਾ ,ਬਾਬਾ ਗੁਰਚਰਨ ਸਿੰਘ, ਦਰਸ਼ਨ ਖਾਨ,  ਜੱਗਾ ਖਾਨ ,ਆਦਿ ਸਮੇਤ ਬਾਬਰ ਬਾਬਾ ਬਾਕਰ ਸ਼ਾਹ ਪ੍ਰਬੰਧਕ ਕਮੇਟੀ ਵੱਲੋਂ  ਇਸ ਮੇਲੇ ਤੇ ਪਹੁੰਚੇ ਹੋਏ  ਸੰਤਾਂ, ਮਹਾਂਪੁਰਸ਼ਾਂ, ਖਲੀਫ਼ਾ ਸਾਹਿਬਾਨਾਂ, ਸਹਿਯੋਗੀ ਸੱਜਣਾ ਦਾ ਪੱਤਰਕਾਰ ਸਾਹਿਬਾਨਾਂ, ਡਾਕਟਰ  ਸਹਿਬਾਨਾਂ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ।ਬਾਬਾ ਬਾਕਰ ਸ਼ਾਹ ਪ੍ਰਬੰਧਕ ਕਮੇਟੀ ਸੁਖਵਿੰਦਰ ਮੂੰਮ, ਅਸਲਮ ਖਾਨ, ਛਿੰਦਾ ਖਾਨ, ਬਿੱਲੂ ਖਾਨ, ਰਾਜੂ ਖਾਨ , ਵੱਲੋਂ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਬਾਬਾ ਜੀ ਦੇ ਦਰਬਾਰ ਪਾਣੀ ਦੀ ਛਬੀਲ ਤੇ ਗੁਰੂ ਕਾ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤਕ ਅਤੁੱਟ ਵਰਤਿਆ।

ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਸੜਕ ਦੇ ਕਿਨਾਰੇ ਖੜ੍ਹਾ ਰੂਲਰ

ਹਠੂਰ,5,ਜੂਨ-(ਕੌਸ਼ਲ ਮੱਲ੍ਹਾ)-ਪਿਛਲੇ ਦੋ ਮਹੀਨਿਆ ਤੋ ਸੜਕ ਦੇ ਕਿਨਾਰੇ ਖੜ੍ਹਾ ਰੂਲਰ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸ਼ਹੀਦ ਭਗਤ ਸਿੰਘ ਕਲੱਬ ਰਸੂਲਪੁਰ (ਮੱਲ੍ਹਾ)ਦੇ ਸਰਪ੍ਰਸਤ ਡਾਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਅਸੀ ਪੰਜਾਬ ਮੰਡੀਕਰਨ ਬੋਰਡ ਨੂੰ ਅਨੇਕਾ ਵਾਰ ਸੂਚਿੱਤ ਕਰ ਚੁੱਕੇ ਹਾਂ ਕਿ ਪਿੰਡ ਰਸੂਲਪੁਰ ਤੋ ਪਿੰਡ ਡੱਲਾ ਵਾਲੀ ਲੰਿਕ ਸੜਕ ਦੇ ਕਿਨਾਰੇ ਖੜ੍ਹਾ ਰੂਲਰ ਸੜਕ ਤੋ ਦੂਰ ਕੀਤਾ ਜਾਵੇ ਪਰ ਸਾਡੀ ਕਿਸੇ ਨੇ ਵੀ ਇਸ ਸਮੱਸਿਆ ਵੱਲੋ ਧਿਆਨ ਨਹੀ ਦਿੱਤਾ,ਜਦਕਿ ਰੂਲਰ ਲੋਕਾ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ।ਉਨ੍ਹਾ ਦੱਸਿਆ ਕਿ ਇਸ ਰੂਲਰ ਦਾ ਇੱਕ ਟਾਇਰ ਕੱਚੇ ਹੈ ਅਤੇ ਦੂਜਾ ਟਾਇਰ ਸੜਕ ਤੇ ਖੜ੍ਹਾ ਹੈ ਜੋ ਰਾਤ ਸਮੇਂ ਕਿਸੇ ਦੀ ਵੀ ਜਾਨ ਲੈ ਸਕਦਾ ਹੈ।ਇਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਰਸੂਲਪੁਰ ਦੇ ਮੈਬਰਾ ਅਤੇ ਆਹੁਦੇਦਾਰਾ ਨੇ ਪੰਜਾਬ ਮੰਡੀਕਰਨ ਬੋਰਡ ਨੂੰ ਬੇਨਤੀ ਕੀਤੀ ਕਿ ਸੜਕ ਤੇ ਖੜ੍ਹੇ ਰੂਲਰ ਨੂੰ ਕਿਸੇ ਖਾਲੀ ਜਗ੍ਹਾ ਤੇ ਖੜ੍ਹਾ ਕੀਤਾ ਜਾਵੇ।ਇਸ ਸਬੰਧੀ ਜਦੋ ਸੜਕ ਬਣਾਉਣ ਵਾਲੇ ਠੇਕੇਦਾਰ ਭਗਵਾਨ ਦਾਸ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਜਲਦੀ ਹੀ ਰੂਲਰ ਨੂੰ ਸੜਕ ਤੇ ਹਟਾ ਦਿੱਤਾ ਜਾਵੇਗਾ।
 

ਠੰਡੇ-ਮਿੱਠੇ ਜਲ ਦੀ ਛਬੀਲ ਲਾਈ

ਹਠੂਰ,5,ਜੂਨ-(ਕੌਸ਼ਲ ਮੱਲ੍ਹਾ)-ਸ਼ਹੀਦੇ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਮੱਲ੍ਹਾ ਵਿਖੇ ਠੰਡੇ-ਮਿੱਠੇ ਜਲ ਦੀ ਛਬੀਲ ਲਾਈ ਗਈ।ਇਸ ਮੌਕੇ ਮਾਸਟਰ ਸਰਬਜੀਤ ਸਿੰਘ ਮੱਲ੍ਹਾ ਨੇ ਕਿਹਾ ਕਿ ਸਾਨੂੰ ਗੁਰੂ ਸਹਿਬਾ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਪਾਰਟੀਬਾਜੀ ਤੋ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ ਕਿਉਕਿ ਸਾਡੇ ਗੁਰੂ ਸਹਿਬਾ ਨੇ ਸਾਡੀ ਕੌਮ ਖਾਤਰ ਸ਼ਹੀਦੀਆ ਪ੍ਰਾਪਤ ਕੀਤੀਆ ਹਨ।ਇਸ ਮੌਕੇ ਨੌਜਵਾਨਾ ਨੇ ਰਾਹਗੀਰਾ ਨੂੰ ਰੋਕ-ਰੋਕ ਤੇ ਠੰਡਾ-ਮਿੱਠਾ ਜਲ ਛਕਾਇਆ ਅਤੇ ਸਮੂਹ ਦਾਨੀ ਪਰਿਵਾਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਰਾਜਪਾਲ ਸਿੰਘ ਪਾਲੀ,ਸਰਬਜੀਤ ਸਿੰਘ,ਪ੍ਰਿਤਪਾਲ ਸਿੰਘ,ਜੀਵਨ ਸਿੰਘ,ਅਮਰਜੀਤ ਸਿੰਘ,ਐਸਪ੍ਰੀਤ ਸਿੰਘ,ਹੈਪੀ ਮੱਲ੍ਹਾ,ਇੰਦਰ ਮੱਲ੍ਹਾ,ਗੁਰਪਾਲ ਸਿੰਘ,ਹਰਪਾਲ ਸਿੰਘ,ਕਾਲਾ ਸਿੰਘ,ਬਿੱਲਾ ਮੱਲ੍ਹਾ,ਕਰਤਾਰ ਸਿੰਘ ਭਟੋਏ,ਤਾਰੀ ਮੱਲ੍ਹਾ,ਜਸਵਿੰਦਰ ਸਿੰਘ,ਲਖਵੀਰ ਸਿੰਘ,ਵਰਿੰਦਰ ਸਿੰਘ ਆਦਿ ਹਾਜ਼ਰ ਸਨ।  
 

75ਵੇਂ ਦਿਨ ਵੀ ਦਿੱਤਾ ਥਾਣੇ ਮੂਹਰੇ ਧਰਨਾ ,ਮਾਤਾ ਦੀ ਭੁੱਖ ਹੜਤਾਲ 68ਵੇੰ ਦਿਨ 'ਚ ਪਹੁੰਚੀ 

ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰਹੇਗਾ- ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ 

ਜਗਰਾਉਂ 5 ਜੂਨ ( ਮਨਜਿੰਦਰ ਗਿੱਲ ) ਸੰਗੀਨ ਧਰਾਵਾਂ ਦੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰਹੇਗਾ। ਇਹ ਵਿਚਾਰ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਨੇ 23 ਮਾਰਚ ਤੋਂ ਸਿਟੀ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਵਲੋਂ ਇਲਾਕੇ ਦੇ ਪਿੰਡਾਂ ਵਿੱਚ ਮੀਟਿੰਗ ਕਰਕੇ ਲੋਕਾਂ ਨੂੰ ‍ਲਾਮਬੰਦ ਕੀਤਾ ਜਾ ਰਿਹਾ  ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ, ਸੁੱਤੀ ਪਈ ਪੰਜਾਬ ਸਰਕਾਰ ਨੂੰ ਗੂੜ੍ਹੀ ਨੀਂਦ ਵਿੱਚੋਂ ਜਗਾਇਆ ਜਾ ਸਕੇ। ਇਸ ਸਮੇਂ ਆਗੂਆਂ ਨੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੀ ਚੁੱਪੀ ਨੂੰ ਵੀ ਗੰਭੀਰਤਾ ਨਾਲ ਲੈਣ ਦਾ ਸੱਦਾ ਦਿੱਤਾ। ਕੁੱਲ ਹਿੰਦ ਕਿਸਾਨ ਸਭਾ ਹਲਕਾ ਵਿਧਾਇਕ ਦੇ ਬਦਲੇ ਤੇਵਰਾਂ ਨੂੰ ਸਾਜਿਸ਼ ਕਰਾਰ ਦਿੱਤਾ ਅਤੇ ਆਮ ਲੋਕਾਂ ਨੂੰ ਸੁਚੇਤ ਵੀ ਕੀਤਾ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਦੱਸਿਆ ਕਿ 17 ਸਾਲ  ਪਿੰਡ ਰਸੂਲਪੁਰ ਦੀ ਗਰੀਬ ਮਾਂ-ਧੀ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ, ਨਾਲੇ ਕੁੱਟਿਆ-ਮਾਰਿਆ, ਨਾਲੇ ਬਿਜਲ਼ੀ ਦੇ ਝਟਕੇ ਲਗਾਏ ਗਏ। ਸਨ। ਥਾਣਾਮੁਖੀ ਨੇ ਆਪਣੇ ਅੱਤਿਆਚਾਰਾਂ ਦੀ ਘਟਨਾ ਨੂੰ ਛੁਪਾਉਣ ਲਈ ਹੀ ਪਰਿਵਾਰ ਨੂੰ ਹੀ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ ਜੋ ਕਰੀਬ 10 ਸਾਲਾਂ ਬਾਦ ਬਰੀ ਹੋਇਆ। ਉਨ੍ਹਾਂ ਕਿਹਾ ਕਿ ਅੱਤਿਆਚਾਰ ਦੀ ਸ਼ਿਕਾਰ ਕੁਲਵੰਤ ਕੌਰ ਦੀ ਮੌਤ ਤੋ ਬਾਦ ਦੋਸ਼ੀਆਂ ਤੇ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਸੰਗੀਨ ਧਾਰਾਵਾਂ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਦੋਸ਼ੀ ਥਾਣੇਦਾਰ ਅਤੇ ਸਰਪੰਚ ਬਿਨਾਂ ਕਿਸੇ ਜ਼ਮਾਨਤ ਜਾਂ ਅਰੈਸਟ ਵਰੰਟ ਦੇ ਖੁੱਲ੍ਹੇ ਘੁੰਮ ਰਹੇ ਹਨ। ਯੂਥ ਆਗੂ ਮਨੋਹਰ ਸਿੰਘ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਦੋਸ਼ੀ ਦੀ ਹੈਸੀਅਤ ਦੇਖ ਕੇ ਹੀ ਕਾਨੂੰਨ ਨੂੰ ਅਪਲਾਈ ਕਰਦੇ ਹਨ। ਅੱਜ ਦੇ ਧਰਨੇ ਵਿੱਚ ਵਿਸੇਸ਼ਤੌਰ ਤੇ ਕਾਫਲ਼ਾ ਲੈ ਪਹੁੰਚੇ ਪਹੁੰਚੇ ਡਾ. ਗੁਰਮੇਲ ਸਿੰਘ ਕੁਲਾਰ ਅਤੇ ਪ੍ਰਧਾਨ ਗੁਰਿਦਆਲ ਸਿੰਘ ਤਲਵੰਡੀ ਨੇ ਕਿਹਾ ਪੀੜ੍ਹਤਾਂ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ ਆਮ ਆਦਮੀ ਦੀ ਸਰਕਾਰ ਦੇ ਮੱਥੇ 'ਤੇ ਕਲੰਕ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤਿੱਖਾ ਕਰਕੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ।  ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਹੱਕ-ਸੱਚ ਤੇ ਇਨਸਾਫ਼ ਲਈ ਲੱਗਾ ਕਿਰਤੀ ਲੋਕਾਂ ਦਾ ਇਹ ਧਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੋਟਾਂ ਤੋਂ ਪਹਿਲਾਂ ਦੀ ਕਹਿਣੀ ਤੇ ਹੁਣ ਦੀ ਕਰਨੀ ਦੇ ਫਰਕ ਨੂੰ ਦਰਸਾ ਰਿਹਾ ਹੈ। ਪ੍ਰਧਾਨ ਤਲਵੰਡੀ ਨੇ ਭਗਵੰਤ ਮਾਨ ਤੋਂ ਇਨਸਾਫ਼ ਦੀ ਮੰਗ ਕੀਤੀ ਅਤੇ ਧਰਨਾਕਾਰੀਆਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ। ਇਸ ਸਮੇਂ ਬਲਜੀਤ ਸਿੰਘ ਸਬੱਦੀ, ਨੰਬਰਦਾਰ ਮਨਮੋਹਨ ਸਿੰਘ ਪੰਡੋਰੀ, ਹਰੀ ਸਿੰਘ ਗੁਰਚਰਨ ਸਿੰਘ ਬਾਬੇਕਾ, ਜਲੌਰ ਸਿੰਘ ਜਗਰੂਪ ਸਿੰਘ ਜੱਗਾ ਸਿੰਘ ਢਿਲੋਂ ਲੋਕ ਗਾਇਕ ਤਾਮ ਸਿੰਘ ਹਠੂਰ, ਤੇਜਾ ਸਿੰਘ ਸੋਹੀਆ, ਸੋਨੀ ਸਿੱਧਵਾਂ ਆਦਿ ਵੀ ਹਾਜ਼ਰ ਸਨ।

ਧਰਮਕੋਟ ਘੱਲੂਘਾਰੇ‌ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਫਲੈਗ ਮਾਰਚ ਕੱਢਿਆ

ਧਰਮਕੋਟ ਘੱਲੂਘਾਰੇ‌ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਫਲੈਗ ਮਾਰਚ ਕੱਢਿਆ 

   

ਧਰਮਕੋਟ, 5 ਜੂਨ ( ਮਨੋਜ ਕੁਮਾਰ ਨਿੱਕੂ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਦੀਆਂ ਹਦਾਇਤਾਂ ਅਨੁਸਾਰ ਥਾਣਾ ਧਰਮਕੋਟ ਪੁਲਿਸ ਵੱਲੋਂ ਡੀਐਸਪੀ ਮਨਜੀਤ ਸਿੰਘ ਢੇਸੀ ਅਤੇ ਐਸਐਚਓ ਜਸਵਰਿੰਦਰ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਵਿਚ ਸਬ ਡਵੀਜ਼ਨ ਧਰਮਕੋਟ ਅਧੀਨ ਪੈਂਦੇ ਥਾਣਿਆਂ ਦੇ ਐੱਸਐੱਚਓਜ਼ ਅਤੇ ਚੌਂਕੀ ਇੰਚਾਰਜਾਂ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਨੇ ਵੀ ਹਿੱਸਾ ਲਿਆ। ਇਸ ਸਬੰਧੀ ਡੀਐੱਸਪੀ ਮਨਜੀਤ ਸਿੰਘ ਢੇਸੀ ਅਤੇ ਐਸਐਚਓ ਜਸਵਰਿੰਦਰ ਸਿੰਘ ਦੱਸਿਆ ਕਿ ਘੱਲੂਘਾਰੇ ਸਬੰਧੀ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਜੋ ਸਬ ਡਵੀਜ਼ਨਵਿਚ ਸ਼ਾਂਤੀ ਬਣੀ ਰਹੇ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਸਬ ਡਵੀਜ਼ਨ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਸ਼ੱਕੀ ਹਾਲਤ ਵਿਚ ਦਿਸਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਅਤੇ ਲੋਕਾਂ ਦਾ ਆਪਸੀ ਤਾਲਮੇਲ ਅਤਿ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਹ ਫਲੈਗ ਮਾਰਚ ਥਾਣਾ ਮਹਿਣਾ, ਕੋਟ ਈਸੇ ਖਾਂ ਅਤੇ ਫਤਿਹਗੜ੍ਹ ਪੰਜਤੂਰ ਤੋਂ ਇਲਾਵਾ ਵੱਖ-ਵੱਖ ਚੌਕੀਆਂ ਵਿਚ ਕੱਢਿਆ ਗਿਆ ਹੈ।