ਧਰਮਕੋਟ, ਜੂਨ 14 (ਮਨੋਜ ਕੁਮਾਰ ਨਿੱਕੂ )ਅੱਜ ਉਸ ਵੇਲੇ ਐਕਸੀਲੈਂਟ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਜਦੋ ਐਕਸੀਲੈਂਟ ਦੀ ਪੁਰਾਣੀ ਵਿਦਿਆਰਥਣ ਸੰਦੀਪ ਕੌਰ ਰੇੜ੍ਹਵਾਂ ਆਪਣੀ ਵਕਾਲਤ ਪੂਰੀ ਕਰਨ ਤੋਂ ਬਾਅਦ ਅਕੈਡਮੀ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਮਿਲਣ ਆਈ । ਜਾਣਕਾਰੀ ਦਿੰਦੇ ਹੋਏ ਮੈਡਮ ਆਂਚਲ ਅਤੇ ਹਰਦੀਪ ਕੌਰ ਖਾਲਸਾ ਨੇ ਦੱਸਿਆ ਕਿ ਸੰਦੀਪ ਕੌਰ ਪੁੱਤਰੀ ਸ: ਬਲਵਿੰਦਰ ਸਿੰਘ 2010 ਦੀ ਵਿਦਿਆਰਥਣ ਹੈ । ਅਕੈਡਮੀ ਤੋਂ ਕੋਰਸ ਪੂਰਾ ਕਰਨ ਤੋਂ ਬਾਅਦ ਉਸ ਨੇ ਵਕਾਲਤ ਵਿੱਚ ਦਾਖਿਲਾ ਲੈ ਲਿਆ । ਅੱਜ ਜਦੋ ਸੰਦੀਪ ਕੌਰ ਨੇ ਵਕੀਲ ਬਣਕੇ ਅਕੈਡਮੀ ਵਿਜਟ ਕੀਤਾ ਤਾਂ ਵਿਦਿਆਰਥੀਆ ਵਿੱਚ ਖੁੱਸ਼ੀ ਦੀ ਲਹਿਰ ਸੀ । ਅਕੈਡਮੀ ਦੇ ਡਾਇਰੈਕਟਰ ਮੈਡਮ ਜਨਕ ਅਰੌੜਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਮਾਤਾ – ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੀਆ ਧੀਆਂ ਹੋਣਾ ਵੀ ਮਾਣ ਵਾਲੀ ਗੱਲ ਹੈ । ਸੰਦੀਪ ਕੌਰ ਦੀ ਸਪੀਚ ਨੇ ਸਮੂਹ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੱਤੀ ।