You are here

ਪੰਜਾਬ

ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋਂ ਵਾਤਾਵਰਣ ਦਿਵਸ ਮਨਾਇਆ ਗਿਆ

 ਮਾਲੇਰਕੋਟਲਾ,5 ਜੂਨ  (ਡਾਕਟਰ ਸੁਖਵਿੰਦਰ ਬਾਪਲਾ) ਪਿੰਡ ਮਿੱਠੇਵਾਲ ਦੇ ਨਿਊ ਯੰਗ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਨੌਜਵਾਨਾਂ ਵੱਲੋਂ  ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਡਿਸਟ੍ਰਿਕ ਯੂਥ ਅਫਸਰ ਸਰਬਜੀਤ ਸਿੰਘ ਦੀ ਅਗਵਾਈ ਹੇਠ  ਵਾਤਾਵਰਣ ਦਿਵਸ ਮਨਾਇਆ ਗਿਆ ਜਿਸ ਵਿਚ ਪਿੰਡ ਦੇ ਨੌਜਵਾਨਾਂ ਅਤੇ ਪਤਵੰਤੇ ਸੱਜਣਾਂ ਨੇ ਰਲ ਮਿਲ ਕੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਪੌਦੇ ਲਗਾਏ । ਅਤੇ ਹੋਰ ਪੌਦਿਆਂ ਨੂੰ ਪਾਣੀ ਦਿੱਤਾ  ਉਪਰੰਤ ਇੱਕ ਗੁਰਦੁਆਰਾ ਭਗਤ ਰਵਿਦਾਸ ਵਿੱਚ ਸੈਮੀਨਰ ਕਰਵਾਇਆ ਗਿਆ  ਜਿਸ ਵਿੱਚ ਕਿਰਨਦੀਪ ਸਿੰਘ ਖ਼ਾਲਸਾ (ਭੈਣੀ ਵੜਿੰਗ ਨੇ )ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ  ਆਪਣੀ ਜ਼ਿੰਦਗੀ ਚ ਹਰ ਇਕ ਵਿਅਕਤੀ ਆਪਣੀ ਜ਼ਰੂਰਤ ਤੋਂ ਵੱਧ ਦਰੱਖਤ ਲਗਾਵੇ  ਜਿਵੇਂ ਕਿ ਸਿਆਣੇ ਕਹਿੰਦੇ ਹਨ ਇਕ ਰੁੱਖ ਸੌ ਸੁੱਖ  ਦੀ ਤਰ੍ਹਾਂ ਹੋਰਾਂ ਦੋਸਤਾਂ ਮਿੱਤਰਾਂ ਨੂੰ ਵੀ ਪ੍ਰੇਰਿਤ ਕਰੇ। ਇਸ ਲਈ ਸਾਡੇ ਸਮਾਜ ਦਾ ਵਾਤਾਵਰਣ ਸਾਫ ਹੋਵੇਗਾ। ਅਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚ ਜਾਵਾਂਗੇ ਦੇਸ਼ ਨੂੰ ਸੋਹਣਾ ਬਣਾਉਣ ਦੇ ਲਈ ਹਰ ਇਕ ਮਨੁੱਖ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ  ਤਾਂ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ  ਵਧੀਆ ਅਤੇ ਸੁਚੱਜੇ ਢੰਗ ਨਾਲ ਰਹਿ ਸਕਣ । ਅਖੀਰ ਵਿੱਚ ਗੁਰਦੁਆਰਾ ਭਗਤ ਰਵਿਦਾਸ ਕਮੇਟੀ ਵੱਲੋਂ  ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਕਿਰਨਦੀਪ ਸਿੰਘ ਖਾਲਸਾ ਦਾ ਸਨਮਾਨ ਕੀਤਾ ਗਿਆ। ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਲੱਡੂ ਵੰਡੇ ਗਏ   ਇਸ ਸੈਮੀਨਾਰ ਵਿਚ ਹਾਕਮ ਸਿੰਘ ਰਾਮਦਾਸ ਰਾਮ, ਆਸਰਾ ਸਿੰਘ ਜਰਨੈਲ ਸਿੰਘ , ਗੁਰਚਰਨ ਸਿੰਘ ਮੱਖਣ ਸਿੰਘ, ਕੁਲਵੀਰ ਸਿੰਘ, ਅਤੇ ਕਲੱਬ ਮੈਂਬਰ ਲਵਪ੍ਰੀਤ ਸਿੰਘ ਮਨਿੰਦਰਜੀਤ ਸਿੰਘ, ਗੱਗੂ, ਧਰਮਿੰਦਰ ਸਿੰਘ, ਮਨਜੀਤ ਸਿੰਘ, ਮਨਦੀਪ ਸਿੰਘ, ਸ਼ੰਕਰ, ਗੁਰਸਾਨ, ਸਿੰਘ.ਗੁਰਸੇਵਕ ਸਿੰਘ, ਮਨਿੰਦਰਜੀਤ ਸਿੰਘ,  ਹਰਮਨ ਸਿੰਘ ਆਦਿ ਹਾਜ਼ਰ ਸਨ

ਜਸਨਦੀਪ ਕੌਰ ਨੇ 8ਵੀ ਬੋਰਡ ਦੀ ਪ੍ਰੀਖਿਆ ਵਿਚੌ 600 ਵਿੱਚੋ 524 ਅੰਕ ਪ੍ਰਪਾਤ ਕਰਕੇ ਅਪਣੇ ਸਕੂਲ ਦਸੌਂਧਾ ਸਿੰਘ ਵਾਲੇ ਦਾ ਨਾਂ ਰੌਸ਼ਨ ਕੀਤਾ


         ਮਾਲੇਰਕੋਟਲਾ : ਸੰਦੌੜ (ਡਾਕਟਰ ਸੁਖਵਿੰਦਰ ਬਾਪਲਾ) ਨੇੜਲੇ ਪਿੰਡ ਦਸੌਂਧਾ ਸਿੰਘ ਵਾਲਾ ਦੀ ਨੇ 8 ਵੀ ਬੋਰਡ ਦੀ ਪ੍ਰੀਖਿਆ ਵਿੱਚੋ ਪਹਿਲਾਂ ਸਥਾਨ ਹਾਸਲ ਕਰਕੇ ਅਪਣੇ ਮਾਤਾ ਪਿਤਾ ਅਤੇ ਅਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ। ਜਸਨਦੀਪ ਦੇ ਪਿਤਾ ਇਕ ਟਰੱਕ ਡਰਾਈਵਰ ਹਨ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਹਨ। ਓਨਾ ਦੀ 14 ਸਾਲ ਦੀ ਬੱਚੀ ਜਸਨਦੀਪ ਨੇ (ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ) ਸਕੂਲ ਦਸੌਂਧਾ ਸਿੰਘ ਵਾਲਾ ਵਿਖੇ ਪੜਾਈ ਕਰਕੇ 8 ਵੀ ਬੋਰਡ ਦੀ ਪ੍ਰੀਖਿਆ ਵਿੱਚੋ 600 ਚੋਂ 524 ਅੰਕ ਹਾਸਲ ਕੀਤੇ ਹਨ। ਅਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ। ਓਥੋਂ ਦੇ ਪ੍ਰਿੰਸੀਪਲ ਮੈਡਮ ਰਾਵਿੰਦਰ ਕੌਰ ਨੇ ਕਿਹਾ ਸਾਡਾ ਸਾਰਾ ਐਜੂਕੇਸ਼ਨਲ ਸਟਾਫ ਹੈ ਜੋ ਕਿ ਬੜੀ ਮੇਹਨਤ ਤੇ ਲਗਨ ਨਾਲ ਬੱਚਿਆ ਨੂੰ ਸਿੱਖਿਆ ਦੇ ਰਹੇ ਹਨ। ਬੇਟੀ ਜਸਨਦੀਪ ਦੇ ਮਾਤਾ ਪਿਤਾ ਨੂੰ ਬਹੁਤ ਖੁਸ਼ੀ ਹੋਈ ਏ ਖਬਰ ਸੁਣ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਬੱਚੀ ਦਾ ਮਿੱਠਾ ਮੂੰਹ ਕਰਵਾਇਆ ਗਿਆ। ਪਿੰਡ ਵਾਸੀਆਂ ਵਲੋਂ ਵੀ ਖੁਸ਼ੀ ਮਨਾਈ ਗਈ ਏਸ ਮੌਕੇ ਪਿਤਾ ਰੌਸ਼ਨ ਸਿੰਘ, ਜਸਪਾਲ ਸਿੰਘ, ਦੋਸਤ ਰੌਸ਼ਨ ਸਿੰਘ, ਜਸਕਰਨ, ਤੇ ਭਰਾ ਅਰਸ਼ਦੀਪ ਹਾਜਰ ਸਨ।

ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਵਿਦਾਸ ਕਲੱਬ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ


                 ਮਾਲੇਰਕੋਟਲਾ /ਸੰਦੌੜ 4 ਜੂਨ ਡਾ ਸੁਖਵਿੰਦਰ ਬਾਪਲਾ ਗੁਰਸੇਵਕ ਸੋਹੀ )- ਪਿੰਡ ਬਾਪਲਾ ਵਿਖੇ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਪਿੰਡ ਦੇ ਨੋਜਵਾਨ ਵੀਰਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ। ਤਕਰੀਬਨ 9 ਤੋਂ 5 ਵਜ਼ੇ ਤੱਕ ਸੰਗਤਾਂ ਨੇ ਸੇਵਾ ਕੀਤੀ ਤੇ ਪਿਆਸੇ ਲੋਕਾਂ ਨੂੰ ਠੰਡਾ ਮਿੱਠਾ ਜਲ ਸਕਾ ਕੇ ਗਰਮੀ ਤੋਂ ਰਾਹਤ ਦਿਵਾਈ ਏਸ ਮੌਕੇ ਸੇਵਾ ਵਿਚ ਹਾਜਰ ਹੋਏ ਸੇਵਾਦਾਰ ਬਾਬਾ ਸੁਰਜੀਤ ਸਿੰਘ, ਰਿਸ਼ੂ, ਗਿਆਨ ਸਿੰਘ, ਗੁਰਮੇਲ ਸਿੰਘ, ਅਮਰੀਕ ਸਿੰਘ, ਰੁਲਦਾ ਸਿੰਘ, ਜੱਗਾ ਸਿੰਘ,ਗੁਰਮੇਲ ਬੱਲ, ਮੁਕੰਦ ਸਿੰਘ, ਸੁਖਚੈਨ, ਤਰਨਜੀਤ, ਦੇਵ ਸਿੰਘ, ਪ੍ਰਦੀਪ, ਹਰਮੇਲ, ਸਤਨਾਮ, ਬੂਟਾ, ਕੁਲਦੀਪ ਸਿੰਘ, ਅਤੇ ਹੋਰ ਸਾਰੇ ਕਲੱਬ ਦੇ ਮੈਂਬਰਾਂ ਨੇ ਪੂਰੀ ਤਨਦੇਹੀ ਨਾਲ ਸੇਵਾ ਕੀਤੀ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮਹਿਲਕਲਾਂ ਦੀ ਮਹੀਨਾ ਵਾਰ ਮੀਟਿੰਗ ਹੋਈ


                 ਮਹਿਲਕਲਾਂ 4 ਜੂਨ (ਸੁਖਵਿੰਦਰ ਬਾਪਲਾ/ਗੁਰਸੇਵਕ ਸੋ ਹੀ)ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਜਿਲਾ ਬਰਨਾਲਾ ਦੇ ਬਲਾਕ ਮਹਿਲਕਲਾਂ ਦੀ ਮਹੀਨਾ ਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛੇਵੀਂ ਪਾਤਸ਼ਾਹੀ ਮਹਿਲਕਲਾਂ ਵਿਖੇ ਹੋਈ। ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਵਿਸੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਲੇਹ ਲਦਾਖ ਵਿਚ ਹੋਏ ਸ਼ਹੀਦ 7 ਫੋਜੀ ਜਵਾਨਾਂ ਨੂੰ ਅਤੇ ਪੰਜਾਬੀ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲੇ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਦਿੱਤੀ ਗਈ। ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਨੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਮੈਡਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਜਿਲ੍ਹਾ ਪ੍ਰਧਾਨ ਡਾਕਟਰ ਕੇਸਰ ਖਾਨ ਮਾਂਗੇਵਾਲ ਨੇ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਰ ਮਹੁੱਲਾ ਕਲੀਨਿਕਾਂ ਖੋਲ ਰਹੀ ਏ ਓਨਾ ਕਿਹਾ ਪਿੰਡਾਂ ਦੇ ਡਾਕਟਰ ਨੂੰ ਵੀ ਓਨਾ ਦੀ ਕੁਆਲੀਫਾਈਡ ਦੇ ਹਿਸਾਬ ਨਾਲ ਕਲਿੰਨਕਾ ਵਿਚ ਜਗਾ ਦਿੱਤੀ ਜਾਵੇ। ਸਾਡੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਮੈਡੀਕਲ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਵਿਚ ਵੀ ਮੋਹਰੀ ਭੂਮਿਕਾ ਨਿਭਾਈ। ਬਲਾਕ ਕੇਸੀਆਰ ਡਾਕਟਰ ਸੁਖਵਿੰਦਰ ਸਿੰਘ ਨੇ ਕਿਹਾ ਬਲਾਕ ਵਿਚ ਕਿਸੇ ਵੀ ਡਾਕਟਰ ਸਾਥੀ ਨੂੰ ਕੋਈ ਵੀ ਸਮੱਸਿਆ ਹੋਵੇ ਜ਼ਰੂਰ ਦੱਸੋ। ਆਖਿਰ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ 27 ਵੀ ਵਰੇਗੰਢ ਤੇ ਸਾਰੇ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ। ਮੀਟਿੰਗ ਵਿਚ ਡਾਕਟਰ ਬਲਿਹਾਰ ਸਰਪ੍ਰਸਤ, ਡਾਕਟਰ ਕੇਸਰ, ਡਾਕਟਰ ਸੁਰਜੀਤ, ਡਾਕਟਰ ਮਿੱਠੂ ਮੁਹੰਮਦ, ਡਾਕਟਰ ਮੁਕਲ, ਡਾਕਟਰ ਪਰਮਿੰਦਰ, ਡਾਕਟਰ, ਡਾਕਟਰ ਸੁਖਪਾਲ, ਡਾਕਟਰ ਸੁਖਵਿੰਦਰ ਸਿੰਘ ਬਾਪਲਾ ਡਾਕਟਰ ਸੁਰਜੀਤ, ਡਾਕਟਰ ਮਿੱਠੂ ਮੁਹੰਮਦ, ਡਾਕਟਰ ਮੁਕਲ, ਡਾਕਟਰ ਪਰਮਿੰਦਰ,  ਡਾਕਟਰ ਸੁਖਪਾਲ, ਬਲਦੇਵ, ਜਸਵੀਰ ਸਿੰਘ ਹਾਜਰ ਸਨ।

ਨਹਿਰੂ ਯੁਵਾ ਕੇਂਦਰ ਸੰਗਰੂਰ ਵਲੋਂ ਵਿਸ਼ਵ ਸਾਈਕਲ ਦਿਵਸ ਤੇ ਕਰਵਾਈ ਗਈ ਸਾਈਕਲ ਰੈਲੀ


                 ਸੰਗਰੂਰ 4 ਜੂਨ  (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)-  ਨਹਿਰੂ ਯੁਵਾ ਕੇਂਦਰ ਸੰਗਰੂਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ 3 ਜੂਨ 2022 ਨੂੰ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਮੰਦੇਨਜਰ ਰੱਖਦੇ ਹੋਏ ਵਿਸ਼ਵ ਸਾਈਕਲ ਦਿਵਸ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਓਲੰਪਿਕ ਸਟੇਡੀਅਮ ਸੁਨਾਮ ਤੋਂ ਐੱਸ ਡੀ ਐੱਮ ਸੁਨਾਮ ਸ੍ਰੀ ਜਸਪ੍ਰੀਤ ਸਿੰਘ, ਡੀ ਐੱਸ ਪੀ ਸੁਨਾਮ ਸ੍ਰੀ ਸੁਖਰਾਜ ਸਿੰਘ ਅਤੇ ਐਸਐਚਓ ਸੁਨਾਮ ਸ੍ਰੀ ਸੁਖਦੇਵ ਸਿੰਘ ਜੀ ਦੁਆਰਾ ਹਰੀ ਝੰਡੀ ਦਿਖਾ ਕੇ ਕੀਤੀ ਗਈ। ਇਸ 8 ਕਿਲੋਮੀਟਰ ਸਾਇਕਲ ਰੈਲੀ ਦੀ ਸਮਾਪਤੀ ਸਹੀਦ ਊਧਮ ਸਿੰਘ ਦੇ ਜੱਦੀ ਘਰ ਵਿਖੇ ਕੀਤੀ ਗਈ। ਸਹੀਦ ਊਧਮ ਸਿੰਘ ਦੇ ਜੱਦੀ ਘਰ ਵਿਖੇ ਨਹਿਰੂ ਯੁਵਾ ਕੇਂਦਰ ਵੱਲੋਂ ਇਸ ਮੌਕੇ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਲਾ ਖੇਡ ਅਫਸਰ ਸੰਗਰੂਰ ਅਤੇ ਯੁਵਕ ਸੇਵਾਵਾਂ ਵਿਭਾਗ ਸੰਗਰੂਰ ਨੇ ਵੀ ਇਸ ਪ੍ਰੋਗਰਾਮ ਵਿੱਚ ਆਪਣਾ ਰੋਲ ਅਦਾ ਕੀਤਾ। ਪ੍ਰੋਗਰਾਮ ਵਿੱਚ ਪਹੰਚੇ ਸਾਰੇ ਮੁੱਖ ਮਹਿਮਾਨਾਂ ਦੁਆਰਾ ਵਿਸ਼ੇ ਦੇ ਸੰਬੰਧਿਤ ਆਪਣੇ ਕੀਮਤੀ ਵਿਚਾਰ ਦਿੱਤੇ। ਜਿਲਾ ਯੂਥ ਅਫਸਰ ਸ੍ਰੀ ਸਰਬਜੀਤ ਸਿੰਘ ਜੀ ਨੇ ਕਿਹਾ ਕਿ ਤੰਦਰੁਸਤ ਸਰੀਰ ਲਈ ਸਾਇਕਲ ਦਾ ਉਪਯੋਗ ਸਾਨੂੰ ਰੋਜਾਨਾ ਜਿੰਦਗੀ ਵਿੱਚ ਕਰਨਾ ਚਾਹੀਦਾ ਹੈ ਅਤੇ ਪਰੋਗਰਾਮ ਸੁਪਰਵਾਈਜ਼ਰ ਮੈਡਮ ਅਮਰਜੀਤ ਕੌਰ ਜੀ ਨੇ ਕਿਹਾ ਕਿ ਸਾਈਕਲ ਦਾ ਉਪਯੋਗ ਕਰਨਾ ਵਾਤਾਵਰਣ ਲਈ ਵੀ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਨਾਲ ਪਰਦੂਸ਼ਣ ਵਾਹਨਾਂ ਦਾ ਘੱਟ ਉਪਯੋਗ ਕਰਨ ਦੀ ਲੋੜ ਪੈਂਦੀ ਹੈ । ਇਸ ਮੌਕੇ ਸਰਦਾਰ ਹਰਿੰਦਰ ਸਿੰਘ ਨਿਰਮਾਣ ਗੱਜੂਮਾਜਰਾ ਅਤੇ ਮੈਡਮ ਹਰਪ੍ਰੀਤ ਕੌਰ ਜੀ ਵੀ ਹਾਜਰ ਰਹੇ। ਪ੍ਰੋਗਰਾਮ ਦੇ ਅੰਤ ਵਿੱਚ  ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਸੁਨਾਮ ਊਧਮ ਸਿੰਘ ਵਾਲਾ ਦੇ ਉਮੀਦਵਾਰ ਬਲਜਿੰਦਰ ਸਿੰਘ , ਜਸਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਮੁੱਖ ਸਹਿਯੋਗੀ ਰਹੇ।

ਅਕਾਲ ਅਕੈਡਮੀ ਮਨਾਲ ਵੱਲੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

 ਬਰਨਾਲਾ /ਮਨਾਲ 4 ਜੂਨ (ਡਾ ਸੁਖਵਿੰਦਰ ਸਿੰਘ/ਗੁਰਸੇਵਕ ਸੋਹੀ ) ਕਲਗੀਧਰ ਟਰੱਸਟ ਬੜੂ ਸਾਹਿਬ ਵਾਲਿਆਂ ਦੀ ਸੰਸਥਾ ਹੇਠ ਚੱਲ ਰਹੀ ਅਕਾਲ ਅਕੈਡਮੀ ਮਨਾਲ ਵਿੱਚ  ਪੰਜਵੇਂ ਪਾਤਸ਼ਾਹ ,ਸ਼ਾਂਤੀ ਦੇ ਪੁੰਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ  ਬੜੀ ਸ਼ਰਧਾ ਭਾਵਨਾ ਨਾਲ  ਮਨਾਇਆ ਗਿਆ।ਸੁੱਖਾ ਦੀ ਮਣੀ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਸਮੂਹ ਸਟਾਫ਼ ਅਤੇ ਬੱਚਿਆਂ ਵਲੋਂ ਬੜੀ ਹੀ ਰਸਮਈ ਅਵਾਜ ਵਿੱਚ ਕੀਤੇ ਗਏ ।ਜਿਸ ਵਿੱਚ ਅਕੈਡਮੀ ਦੇ ਵਿਦਿਆਰਥੀ ਨੂੰ ਗੁਰ ਇਤਹਾਸ ਬਾਰੇ ਦੱਸਿਆ ਗਿਆ ।ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤੇ ਗਏ ।  ਬੱਚਿਆਂ ਦੇ ਮਾਤਾ ਪਿਤਾ ,ਸਮੂਹ ਸਟਾਫ਼ ਅਤੇ ਡਰਾਈਵਰ ਵੀਰਾਂ ਦੇ ਸਹਿਜੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਅਕੈਡਮੀ ਦੇ ਵਿਦਿਆਰਥੀਆ ਵਲੋਂ ਸਟੇਜ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਇਤਹਾਸਿਕ ਕਵਿਤਾਵਾਂ ਅਤੇ ਢਾਡੀ ਵਾਰਾਂ ਰਾਹੀਂ ਗੁਰੂ ਜੀ ਦੀ ਸ਼ਹਾਦਤ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਗੁਰੂ ਅਰਜਨ ਦੇਵ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆ  ਵਿਦਆਰਥੀਆ ਵਲੋਂ  ਚੌਪਈ ਸਾਹਿਬ ,ਸੁਖਮਨੀ ਸਾਹਿਬ,ਅਤੇ ਮੂਲ ਮੰਤਰ ਦੇ ਪਾਠ ਕੀਤੇ । ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਚਰਨਦੀਪ ਕੌਰ ਨੇ ਵਿਦਿਆਰਥੀਆ ਨੂੰ ਦਸਿਆ ਕਿ ਕਿਵੇਂ ਗੁਰੂਆਂ ਨੇ ਸਾਨੂੰ ਸਬਰ ਤੇ ਸੰਤੋਖ ਵਿੱਚ ਰਹਿਣਾ ਸਿਖਾਇਆ ਹੈ ਅਤੇ ਸਾਨੂੰ ਸਿੱਖੀ ਕਿਵੇਂ ਮਿਲੀ ਹੈ।ਪ੍ਰਿੰਸੀਪਲ ਮੈਡਮ ਚਰਨਦੀਪ ਕੌਰ ਨੇ ਵਿਦਿਆਰਥੀਆ ਨੂੰ ਬਾਣੀ ਅਤੇ ਬਾਣੇ  ਨਾਲ ਜੂੜੇ ਰਹਿਣ ਲਈ ਕਿਹਾ ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਚਰਨਦੀਪ ਕੌਰ ਨੇ ਵਿਦਿਆਰਥੀਆ ਨੂੰ ਦਸਿਆ ਕਿ ਕਿਵੇਂ ਗੁਰੂਆਂ ਨੇ ਸਾਨੂੰ ਸਬਰ ਤੇ ਸੰਤੋਖ ਵਿੱਚ ਰਹਿਣਾ ਸਿਖਾਇਆ ਪ੍ਰਿੰਸੀਪਲ ਸ੍ਰੀਮਤੀ ਚਰਨਜੀਤ ਵੱਲੋਂ ਸਾਰੇ ਸਟਾਫ ਦਾ ਧੰਨਵਾਦ ਕੀਤਾ ਗਿਆ।

ਕੋਹਿਪ ਕੈਨੇਡਾ ਵੱਲੋਂ ਦੀਪਕ ਆਨੰਦ ਦੀ ਜਿੱਤ 'ਤੇ ਖੁਸੀ ਦਾ ਪ੍ਰਗਟਾਵਾ

ਮਹਿਲ ਕਲਾਂ /ਬਰਨਾਲਾ- ਜੂਨ (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ) -Jan Shakti News -

ੳਂਟਾਰੀਓ ਵਿਧਾਨ ਸਭਾ ਲਈ ਮਿਸੀਸਾਗਾ ਮਾਨਟਨ ਤੋਂ ਪ੍ਰੋਗਰੈਸਿਵ ਕੰਜ਼ਰਵੇਵਿਟ ਪਾਰਟੀ ਦੇ ਉਮੀਦਵਾਰ ਸ੍ਰੀ ਦੀਪਕ ਆਨੰਦ ਨੇ ਇਤਿਹਾਸਕ ਜਿੱਤ ਪ੍ਰਾਪਤ ਕਰਨ 'ਤੇ ''ਕੌਂਸਲ ਆਫ਼ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕੈਨੇਡਾ'' ਦੇ ਚੇਅਰਮੈਨ ਰੌਸ਼ਨ ਪਾਠਕ, ਉੱਤਰੀ ਭਾਰਤ ਦੇ ਪ੍ਰਧਾਨ ਡਾ. ਕਮਲਜੀਤ ਸਿੰਘ ਟਿੱਬਾ,ਜਨਰਲ ਸਕੱਤਰ ਮੋਨਿਕਾ ਮਲਹੋਤਰਾ ਅਤੇ ਸੰਸਥਾ ਦੇ ਮੀਡੀਆ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਖੁਸੀ ਦਾ ਪ੍ਰਗਟਾਵਾ ਕੀਤਾ ਹੈ।ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲ ਦੇ ਮੀਡੀਆ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਦੱਸਿਆ ਕਿ ੳਂਟਾਰੀਓ ਪ੍ਰੀਮੀਅਰ ਲਈ ਹੋਈਆਂ ਚੋਣਾਂ ਵਿੱਚ ਪ੍ਰੋਗਰੈਸਿਵ ਕੰਜ਼ਰਵੇਵਿਟ ਪਾਰਟੀ ਨੇ ਡੱਗ ਫੋਰਡ ਦੀ ਅਗਵਾਈ ਹੇਠ ਇਤਿਹਾਸਕ ਜਿੱਤ ਨਾਲ ਮੁੜ ਸੱਤਾ ਪ੍ਰਾਪਤ ਕੀਤੀ ਹੈ।ਉਨ੍ਹਾਂ ਦੱਸਿਆ ਕਿ ਪ੍ਰੋਗਰੈਸਿਵ ਕੰਜ਼ਰਵੇਵਿਟ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਪੰਜਾਬੀ ਮੂਲ ਦੇ ਸਾਰੇ ਛੇ ਉਮੀਦਵਾਰ ਚੋਣ ਜਿੱਤ ਗਏ ਹਨ, ਜੋ ਪੰਜਾਬ ਲਈ ਮਾਣ ਵਾਲੀ ਗੱਲ ਹੈ।ਟਿੱਬਾ ਨੇ ਦੱਸਿਆ ਕਿ ੳਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਪਿਛਲੀ ਸਰਕਾਰ ਵਿੱਚ ਪੰਜਾਬੀ ਮੂਲ ਦੇ ਪ੍ਰਭਜੀਤ ਸਰਕਾਰੀਆ ਪਹਿਲੇ ਪਗੜੀਧਾਰੀ ਸਿੱਖ ਕੈਬਨਿਟ ਮੰਤਰੀ ਬਣਾਏ ਗਏ ਸਨ।ਟਿੱਬਾ ਨੇ ਦੱਸਿਆ ਕਿ ਕੈਨੇਡਾ ਵਿਖੇ ਸਾਡੀ ਸੰਸਥਾ ਦੇ ਚੇਅਰਮੈਨ ਰੌਸ਼ਨ ਪਾਠਕ ਨੇ ਸ੍ਰੀ ਦੀਪਕ ਆਨੰਦ ਨੂੰ ਮਿਲ ਕੇ ਮੁਬਾਰਕਬਾਦ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਇਸੇ ਸਾਲ ਮਾਰਚ ਮਹੀਨੇ ਦੌਰਾਨ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਆਯੋਜਿਤ ਆਨਲਾਈਨ ਜ਼ੂਮ ਕਾਨਫ਼ਰੰਸ ਵਿੱਚ ਦੀਪਕ ਆਨੰਦ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਸੀ ਅਤੇ ਚੇਅਰਮੈਨ ਰੌਸ਼ਨ ਪਾਠਕ ਦੀ ਅਗਵਾਈ ਹੇਠ ਸ੍ਰੀ ਆਨੰਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਸੀ।

ਪੁਲਿਸ ਜ਼ਬਰ ਖਿਲਾਫ਼ 74ਵੇਂ ਦਿਨ ਵੀ ਦਿੱਤਾ ਧਰਨਾ 

67ਵੇੰ ਦਿਨ 'ਚ ਪਹੁੰਚੀ ਮਾਤਾ ਦੀ ਭੁੱਖ ਹੜਤਾਲ 
ਪੰਜਾਬ 'ਚ ਕੰਮ ਕਰਦੇ ਨੇ ਦੋ ਕਾਨੂੰਨ ? 
ਜਗਰਾਉਂ 4 ਜੂਨ ( ਮਨਜਿੰਦਰ ਗਿੱਲ ) ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ 23 ਮਾਰਚ ਤੋਂ ਸਿਟੀ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਪੁਲਿਸ ਅਧਿਕਾਰੀਆਂ ਤੋਂ ਪੁਛਿਆ ਕਿ ਪੰਜਾਬ ਵਿੱਚ ਦੋ ਹਨ, ਜੇ ਕੁਤਾਹੀ ਆਮ ਬੰਦਾ ਕਰੇ ਤਾਂ ਕਾਨੂੰਨ ਤੁਰੰਤ ਲਾਗੂ ਹੋ ਜਾਂਦਾ ਹੈ ਪਰ ਜੇ ਕੁਤਾਹੀ ਕੋਈ ਪੁਲਿਸ ਮੁਲਾਜ਼ਮ ਕਰੇ ਤਾਂ ਕਾਨੂੰਨ ਠੁੱਸ ਹੋ ਕੇ ਕਿਉਂ ਰਹਿ ਜਾਂਦਾ ਹੈ? ਅੈਸ.ਸੀ.ਬੀ.ਸੀ. ਏਕਤਾ ਭਲਾਈ ਮੰਚ ਦੇ ਚੇਅਰਮੈਨ ਦਰਸ਼ਨ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ 17 ਸਾਲ ਪਹਿਲਾਂ ਨੇੜਲੇ ਪਿੰਡ ਰਸੂਲਪੁਰ ਦੀ ਗਰੀਬ ਮਾਂ-ਧੀ ਨੂੰ ਅੰਧੀ ਰਾਤ ਨੂੰ ਘਰੋਂ ਚੁੱਕ ਕੇ, ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ, ਨਾਲੇ ਕੁੱਟਿਆ-ਮਾਰਿਆ, ਨਾਲੇ ਬਿਜਲ਼ੀ ਦੇ ਝਟਕੇ ਲਗਾਏ ਗਏ। ਸਨ। ਥਾਣਾਮੁਖੀ ਨੇ ਕੁੱਟਮਾਰ ਦੀ ਘਟਨਾ ਨੂੰ ਛੁਪਾਉਣ ਲਈ ਹੀ ਸਾਡੇ ਪਰਿਵਾਰ ਨੂੰ ਹੀ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ ਅਸੀਂ ਕਰੀਬ 10 ਸਾਲਾਂ ਬਾਦ ਬਰੀ ਹੋਏ। ਉਨ੍ਹਾਂ ਕਿਹਾ ਕਿ ਅੱਤਿਆਚਾਰ ਦੀ ਸ਼ਿਕਾਰ ਕੁਲਵੰਤ ਕੌਰ ਦੀ ਮੌਤ ਤੋ ਬਾਦ ਦੋਸ਼ੀਆਂ ਤੇ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਸੰਗੀਨ ਧਾਰਾਵਾਂ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਦੋਸ਼ੀ ਥਾਣੇਦਾਰ ਅਤੇ ਸਰਪੰਚ ਬਿਨਾਂ ਕਿਸੇ ਜ਼ਮਾਨਤ ਜਾਂ ਅਰੈਸਟ ਵਰੰਟ ਦੇ ਖੁੱਲ੍ਹੇ ਘੁੰਮ ਰਹੇ ਹਨ। ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਦੋਸ਼ੀ ਦੀ ਹੈਸੀਅਤ ਦੇਖ ਕੇ ਹੀ ਕਾਨੂੰਨ ਨੂੰ ਅਪਲਾਈ ਕਰਦੇ ਹਨ। 
ਧਰਨੇ ਵਿੱਚ ਵਿਸੇਸ਼ਤੌਰ ਤੇ ਪਹੁੰਚੇ ਫੂਲੇ  ਸ਼ਾਹੁ ਅੰਬੇਦਕਰ ਦੇ ਲੋਕ ਜਗਾਉ ਮੰਚ  ਦੇ ਪ੍ਰਧਾਨ ਗੁਰਦੀਪ ਸਿੰਘ ਕਾਲੀ ਹਲਕਾ ਪਾਇਲ ਨੇ ਕਿਹਾ ਪੀੜ੍ਹਤਾਂ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ ਆਮ ਆਦਮੀ ਦੀ ਸਰਕਾਰ ਦੇ ਮੱਥੇ 'ਤੇ ਕਲੰਕ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤਿੱਖਾ ਕਰਕੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ।  ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਬਾਬਾ ਮੇਜ਼ਰ ਸਿੰਘ ਨਿਹੰਗ ਮੁਖੀ ਤਰਨਾ ਦਲ਼ ਨੇ ਕਿਹਾ ਕਿ ਹੱਕ-ਸੱਚ ਤੇ ਇਨਸਾਫ਼ ਲਈ ਲੱਗਾ ਕਿਰਤੀ ਲੋਕਾਂ ਦਾ ਇਹ ਧਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੋਟਾਂ ਤੋਂ ਪਹਿਲਾਂ ਦੀ ਕਹਿਣੀ ਤੇ ਹੁਣ ਦੀ ਕਰਨੀ ਦੇ ਫਰਕ ਨੂੰ ਦਰਸਾ ਰਿਹਾ ਹੈ। ਨਿਹੰਗ ਮੁਖੀ ਨੇ ਭਗਵੰਤ ਮਾਨ ਤੋਂ ਇਨਸਾਫ਼ ਦੀ ਮੰਗ ਕੀਤੀ ਅਤੇ ਧਰਨਾਕਾਰੀਆਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ। ਇਸ ਸਮੇਂ ਬਾਬਾ ਸੁਖਦੇਵ ਸਿੰਘ ਲੋਪੋ, ਜੱਥੇਦਾਰ ਚੜਤ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਹਰਜੀਤ ਕੌਰ, ਕੁਲਦੀਪ ਕੌਰ ਅਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਵੰਤ ਕੌਰ ਪੁਲਿਸ ਦੇ ਤਸੀਹਿਆ ਕਾਰਨ ਨਕਾਰਾ ਹੋ ਕੇ ਲੰਘੀ 10 ਦਸੰਬਰ 2021 ਨੂੰ ਸਵਰਗ ਸੁਧਾਰ ਗਈ ਸੀ। ਪੁਲਿਸ ਨੇ ਜਗਰਾਉਂ ਥਾਣੇ ਵਿੱਚ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕੀਤਾ ਸੀ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ ਕਿਉਂ ਕਿ ਉਹ ਪੁਲਿਸ ਅਤੇ ਲੀਡਰਾਂ ਦੇ ਖਾਸ ਕਮਾਊ ਪੁੱਤ ਹਨ। ਮੁਦਈ ਮੁਕੱਦਮਾ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨਾ ਸਥਾਪਤ ਕ‍ਾਨੂੰਨ ਦੀ ਘੋਰ ਉਲੰਘਣਾ ਹੈ।

 

ਮੁੱਖ ਖੇਤੀਬਾੜੀ ਅਫ਼ਸਰ ਵਲੋਂ ਸਿੱਧਵਾਂ ਬੇਟ ਬਲਾਕ 'ਚ ਝੋਨੇ ਦੀ ਸਿੱਧੀ ਬਿਜਾਈ ਕੀਤੇ ਖੇਤਾਂ ਦਾ ਦੌਰਾ

ਸਿੱਧਵਾਂ ਬੇਟ/ਜਗਰਾਉਂ  04 ਜੂਨ (ਰਣਜੀਤ ਸਿੱਧਵਾਂ) - ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਲਾਗੂ ਕਰਵਾਉਣ ਹਿੱਤ ਚਲਾਈ ਜਾ ਰਹੀ ਮੁਹਿੰਮ ਤਹਿਤ ਡਾ. ਗੁਰਵਿੰਦਰ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਅਗਵਾਈ ਹੇਠ ਬਲਾਕ ਸਿੱਧਵਾਂ ਬੇਟ ਦੇ ਪਿੰਡ ਗੋਰਸੀਆਂ ਕਾਦਰ ਬਖਸ਼ ਵਿਖੇ ਹਲਕਾ ਦਾਖਾ ਵਿਧਾਇਕ  ਸ. ਮਨਪ੍ਰੀਤ ਸਿੰਘ ਇਆਲੀ, ਸ. ਹਰਵੀਰ ਸਿੰਘ ਇਆਲੀ ਅਤੇ ਸ. ਹਰਕਿੰਦਰ ਸਿੰਘ ਇਆਲੀ, ਪਿੰਡ ਪੁੜੈਣ ਵਿਖੇ ਸ. ਕਰਤਿੰਦਰਪਾਲ ਸਿੰਘ ਅਤੇ ਪਿੰਡ ਰਾਊਵਾਲ ਵਿਖੇ ਬਲਰਾਜ ਸਿੰਘ ਦੇ ਖੇਤਾਂ ਵਿੱਚ ਝੋਨੇ ਦੀ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਬਿਜਾਈ ਦੇ ਖੇਤਾਂ ਦਾ ਨਿਰੀਖਣ ਡਾ. ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਵਲੋਂ ਕੀਤਾ ਗਿਆ। ਇਸ ਮੌਕੇ ਕੈਂਪ ਵਿੱਚ ਸ਼ਾਮਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਬੈਨੀਪਾਲ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਜੋ ਕਿ ਇੱਕ ਕਾਮਯਾਬ ਤਕਨੀਕ ਹੈ, ਨਾਲ ਜਿੱਥੇ 15 ਤੋਂ 20 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ ਓਥੇ 10 ਤੋਂ 12 ਫੀਸਦ ਪਾਣੀ ਵੀ ਰੀਚਾਰਜ ਹੁੰਦਾ ਹੈ। ਇਸ ਤੋਂ ਇਲਾਵਾ ਲੇਬਰ ਦੀ ਬੱਚਤ ਹੁੰਦੀ ਹੈ ਅਤੇ ਫਸਲ ਨੂੰ ਕੀੜੇ-ਮਕੌੜੇ ਵੀ ਘੱਟ ਲੱਗਦੇ ਹਨ। ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਕਿਸਾਨਾਂ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਪੋਰਟਲ 'ਤੇ ਆਨਲਾਇਨ ਰਜਿਸਟਰੇਸ਼ਨ ਦੀ ਮਿਆਦ 30 ਜੂਨ 2022 ਕਰ ਦਿੱਤੀ ਗਈ ਹੈ। ਉਨ੍ਹਾਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਮੀਨ ਵਿੱਚੋਂ ਘੱਟੋ ਘੱਟ ਇੱਕ ਜਾਂ ਦੋ ਏਕੜ ਝੋਨੇ ਦੀ ਸਿੱਧੀ ਬਿਜਾਈ ਕਰਨ। ਹਲਕਾ ਦਾਖਾ ਵਿਧਾਇਕ ਸ. ਮਨਪ੍ਰੀਤ ਸਿੰਘ ਇਆਲੀ ਵਲੋਂ ਦੱਸਿਆ ਗਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਅਤੇ ਇਸ ਸਾਲ ਵੀ ਕਰੀਬ 40 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨਗੇ।ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਵੀ ਕੱਦੂ ਕਰਕੇ ਬੀਜੇ ਝੋਨੇ ਦੇ ਬਰਾਬਰ ਜਾਂ ਜਿਆਦਾ ਹੀ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ ਅਧੀਨ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ ਤਾਂ ਜੋ ਜ਼ਮੀਨ ਹੇਠਲੇ ਪਾਣੀ ਦੇ ਡੂੰਘੇ ਜਾ ਰਹੇ ਤਲ ਨੂੰ ਠੱਲ ਪਾਈ ਜਾ ਸਕੇ। ਝੋਨੇ ਦੀ ਸਿੱਧੀ ਬਿਜਾਈ ਕੀਤੇ ਖੇਤਾਂ ਦਾ ਨਿਰੀਖਣ ਕਰਦੇ ਸਮੇਂ ਦੇਖਿਆ ਗਿਆ ਕਿ ਫਸਲ ਦੀ ਉੱਗਣ ਸ਼ਕਤੀ ਪੂਰੀ ਹੈ ਅਤੇ ਫਸਲ ਦੀ ਹਾਲਤ ਬਹੁਤ ਵਧੀਆ ਹੈ।ਇਸ ਮੌਕੇ ਡਾ. ਜਗਦੇਵ ਸਿੰਘ ਐਗਰੋਨੌਮਿਸਟ, ਲੁਧਿਆਣਾ ਵਲੋਂ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਰੋਕਥਾਮ ਅਤੇ ਹੋਰ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ, ਇੰਜੀ: ਹਰਮਨਪ੍ਰੀਤ ਸਿੰਘ ਵਲੋਂ ਸਿੱਧੀ ਬਿਜਾਈ ਦੀ ਲੱਕੀ ਸੀਡ ਡਰਿੱਲ ਅਤੇ ਬਿਜਾਈ ਦੀਆਂ ਦੂਸਰੀਆਂ ਮਸ਼ੀਨਾਂ ਦੀ ਸਿੱਧੀ ਬਿਜਾਈ ਲਈ ਵਰਤੋਂ ਬਾਰੇ ਜਾਣੂੰ ਕਰਵਾਇਆ ਗਿਆ ਜਦਕਿ ਡਾ. ਗੁਰਮੁੱਖ ਸਿੰਘ, ਬਲਾਕ ਖੇਤੀਬਾੜੀ ਅਫ਼ਸਰ, ਸਿੱਧਵਾਂ ਬੇਟ ਵਲੋਂ ਸਿੱਧੀ ਬਿਜਾਈ ਦੀ ਤਕਨੀਕ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਫੀਲਡ ਵਿਜ਼ਿਟ ਦਾ ਆਯੋਜਨ ਸਰਕਲ ਭੂੰਦੜੀ ਦੇ ਖੇਤੀਬਾੜੀ ਵਿਸਥਾਰ ਅਫਸਰ, ਡਾ.ਸ਼ੇਰਅਜੀਤ ਸਿੰਘ ਮੰਡ ਵਲੋਂ ਕੀਤਾ ਗਿਆ। ਇਸ ਕੈਂਪ ਮੌਕੇ ਸ਼ਾਮਲ ਕਿਸਾਨਾਂ ਵਿੱਚ ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆ ਕਾਦਰ ਬਖਸ, ਬਲਰਾਜ ਸਿੰਘ ਰਾਊਵਾਲ, ਬਲਵਿੰਦਰ ਸਿੰਘ ਅਤੇ ਸਾਧੂ ਸਿੰਘ ਗੋਰਸੀਆ ਮੱਖਣ, ਗੁਰਮੀਤ ਸਿੰਘ ਧਾਲੀਵਾਲ ਵਲੀਪੁਰ, ਹਰਜਿੰਦਰ ਸਿੰਘ ਲੰਬੜਦਾਰ ਅਤੇ ਉਜਾਗਰ ਸਿੰਘ ਭੂੰਦੜੀ ਅਤੇ ਬਲਾਕ ਸਿੱਧਵਾਂ ਬੇਟ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।

ਪਿੰਡ ਗੋਰਾਹੂਰ 'ਚ ਕਰਵਾਈ ਗਈ ਝੋਨੇ ਦੀ ਸਿੱਧੀ ਬਿਜਾਈ :  ਮੁੱਖ ਖੇਤੀਬਾੜੀ ਅਫ਼ਸਰ ਡਾ. ਬੈਨੀਪਾਲ

ਸਿੱਧਵਾਂ ਬੇਟ/ਲੁਧਿਆਣਾ, 04 ਜੂਨ (ਰਣਜੀਤ ਸਿੱਧਵਾਂ) - ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਲਾਗੂ ਕਰਵਾਉਣ ਹਿੱਤ ਚਲਾਈ ਜਾ ਰਹੀ ਮੁਹਿੰਮ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਿੱਧਵਾ ਬੇਟ ਦੇ ਪਿੰਡ ਗੋਰਾਹੂਰ ਵਿਖੇ ਸ. ਕਰਤਿੰਦਰਪਾਲ ਸਿੰਘ (ਪੰਮੀ) ਸਾਬਕਾ ਸਰਪੰਚ ਸਿੰਘਪੁਰਾ ਦੇ ਖੇਤਾਂ ਵਿੱਚ ਤਿੰਨ ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਡਾ. ਜਸਵਿੰਦਰਪਾਲ ਸਿੰਘ ਗਰੇਵਾਲ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਪੰਜਾਬ ਦੀ ਹਾਜ਼ਰੀ ਵਿੱਚ ਕਰਵਾਈ ਗਈ।ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਗਰੇਵਾਲ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਦੇ ਖੇਤਾਂ ਵਿੱਚ ਮੌਕੇ 'ਤੇ ਜਾ ਕੇ ਪ੍ਰਦਰਸ਼ਨੀਆਂ ਲਗਵਾਈਆਂ ਜਾ ਰਹੀਆਂ ਹਨ। ਇਸ ਵਿਧੀ ਨੂੰ ਪੁਰਜੋਰ ਢੰਗ ਨਾਲ ਲਾਗੂ ਕਰਵਾਉਣ ਲਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਕਿਸਾਨ ਸਿਖਲਾਈ ਕੈਂਪਾਂ ਰਾਹੀਂ, ਲਿਟਰੈਚਰ ਵੰਡ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬਾ ਇਸ ਤਕਨੀਕ ਹੇਠ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾ.ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਵਲੋਂ ਕਿਹਾ ਗਿਆ ਕਿ ਇਸ ਤਕਨੀਕ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ ਉਥੇ ਧਰਤੀ ਹੇਠ ਪਾਣੀ ਰੀਚਾਰਜ ਵੀ ਹੁੰਦਾ ਹੈ, ਲੇਬਰ ਦੀ ਬੱਚਤ ਹੁੰਦੀ ਹੈ ਅਤੇ ਫਸਲ ਨੂੰ ਕੀੜੇ- ਮਕੌੜੇ ਵੀ ਘੱਟ ਲੱਗਦੇ ਹਨ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਝੋਨੇ ਦੀਆਂ ਪਰਮਲ ਕਿਸਮਾਂ ਦੀ ਸਿੱਧੀ ਬਿਜਾਈ 15 ਜੂਨ ਅਤੇ ਬਾਸਮਤੀ ਦੀ ਸਿੱਧੀ ਬਿਜਾਈ 30 ਜੂਨ ਤੱਕ ਕੀਤੀ ਜਾ ਸਕਦੀ ਹੈ।ਕਿਸਾਨ ਕਰਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਥੋੜ੍ਹਾ-ਥੋੜ੍ਹਾ ਰਕਬਾ ਝੋਨੇ ਦੀ ਸਿੱਧੀ ਬਿਜਾਈ ਅਧੀਨ ਲਿਆ ਰਿਹਾ ਹੈ ਅਤੇ ਇਸ ਸਾਲ ਤਕਰੀਬਨ 06 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ, ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਵੀ ਕੱਦੂ ਕਰਕੇ ਬੀਜੇ ਝੋਨੇ ਦੇ ਬਰਾਬਰ ਜਾਂ ਜਿਆਦਾ ਹੀ ਪ੍ਰਾਪਤ ਹੁੰਦਾ ਹੈ।ਇਸ ਮੌਕੇ ਡਾ. ਜਗਦੇਵ ਸਿੰਘ ਐਗਰੋਨੌਮਿਸਟ, ਲੁਧਿਆਣਾ, ਇੰਜੀ. ਅਮਨਪ੍ਰੀਤ ਸਿੰਘ ਘਈ,  ਡਾ. ਗੁਰਮੁੱਖ ਸਿੰਘ, ਬਲਾਕ ਖੇਤੀਬਾੜੀ ਅਫਸਰ, ਸਿੱਧਵਾ ਬੇਟ ਵਲੋਂ ਸਿੱਧੀ ਬਿਜਾਈ ਦੀ ਤਕਨੀਕ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।ਇਸ ਪ੍ਰਦਰਸ਼ਨੀ ਦਾ ਆਯੋਜਨ ਸਰਕਲ ਭੂੰਦੜੀ ਦੇ ਖੇਤੀਬਾੜੀ ਵਿਸਥਾਰ ਅਫਸਰ, ਡਾ .ਸ਼ੇਰਅਜੀਤ ਸਿੰਘ ਮੰਡ ਵਲੋਂ ਕੀਤਾ ਗਿਆ।

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਸ਼ੁਰੂ ਕਰਵਾਈ ਛਬੀਲ

 ਜਗਰਾਉ 3 ਜੂਨ (ਅਮਿਤਖੰਨਾ)ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ  ਨੇਡ਼ੇ ਗੁਰਦੁਆਰਾ ਰਾਮਗੜ੍ਹੀਆ ਕਮੇਟੀ ਪਾਰਕ ਵਿਖੇ  ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਤਿੱਨ ਚਾਰ ਮਹੀਨੇ ਚੱਲਣ ਵਾਲੀ ਠੰਡੇ ਪਾਣੀ ਦੀ ਛਬੀਲ ਸ਼ੁਰੂ ਕਰਵਾਈ  ਰਾਹਗੀਰਾਂ ਨੂੰ ਗਰਮੀ ਦੇ ਮੌਸਮ ਵਿੱਚ ਪਾਣੀ ਲਈ ਪਾਣੀ ਨਾ ਮਿਲਣਾ ਯਾਨੀ ਮੁਸ਼ਕਲਾਂ ਦਾ ਹੱਲ ਕਰਨਾ ਕਰਦਿਆਂ ਐਸੋਸੀਏਸ਼ਨ ਨੇ  ਛਬੀਲ ਦਾ ਸ਼ੁੱਭ ਆਰੰਭ ਭਾਈ ਜਸਵੰਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸੰਗਤਾਂ ਨੂੰ ਜਲ ਛਕਾਇਆ ਗਿਆ  ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ ਨੇ ਕਿਹਾ ਕਿ ਸੰਸਥਾ ਦੇ ਸਰਪ੍ਰਸਤ ਸਵ: ਸ ਮਹਿੰਦਰ ਸਿੰਘ  ਸੋਈ ਤੇ ਰਤਨ ਸਿੰਘ ਧੰਜਲ ਦੀ ਸੋਚ ਨੂੰ ਸਾਕਾਰ ਕਰਦਿਆਂ ਲੋੜਵੰਦ ਦੀ ਮਦਦ ਲਈ ਇਹ ਛਬੀਲ ਸ਼ੁਰੂ ਹੋਈ ਹੈ  ਇਸ ਮੌਕੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ  ਹੱਤਿਆ ਦੀ ਨਿੰਦਾ ਕਰਦਿਆਂ ਦੋ ਮਿੰਟ ਦਾ ਮੌਨ ਵੀ ਧਾਰਿਆ  ਇਸ ਮੌਕੇ ਸਰਪ੍ਰਸਤ ਕਸ਼ਮੀਰੀ ਲਾਲ ,ਗੁਰਮੇਲ ਸਿੰਘ ਢੁੱਡੀਕੇ, ਪ੍ਰਿਤਪਾਲ ਸਿੰਘ ਮਣਕੂ, ਗੁਰਦੁਆਰਾ ਰਾਮਗੜ੍ਹੀਆ ਦੇ ਪ੍ਰਧਾਨ ਕਰਮ ਸਿੰਘ ਜਗਦੇ, ਸੈਕਟਰੀ ਅਮਰਜੀਤ ਸਿੰਘ ਘਟੌੜੇ ,ਮੀਤ ਪ੍ਰਧਾਨ ਮੰਗਲ ਸਿੰਘ ਸਿੱਧੂ, ਮਨਪ੍ਰੀਤ ਸਿੰਘ ਮਨੀ, ਪ੍ਰੀਤਮ ਸਿੰਘ ਜੰਡੂ, ਸੁਰਿੰਦਰ ਸਿੰਘ ਕਾਕਾ,  ਗੁਰਮੇਲ ਸਿੰਘ ਬਿੱਟੂ ,ਹਰਜੀਤ ਸਿੰਘ ਭੰਵਰਾ ,ਜਸਵਿੰਦਰ ਸਿੰਘ ਮਠਾੜੂ , ਨਿਰਮਲ ਸਿੰਘ ਨਿੰਮਾ , ਹਰਦਿਆਲ ਸਿੰਘ ਭੰਮਰਾ, ਜਗਦੀਸ਼ ਸਿੰਘ ਦੀਸ਼ਾ ,ਸਤਪਾਲ ਸਿੰਘ ਮਲਕ, ਬਲਜੀਤ ਸਿੰਘ, ਅਮਨਦੀਪ ਸਿੰਘ ਮਠਾੜੂ, ਜਸਪਾਲ ਸਿੰਘ ਪਾਲੀ, ਹਰਪ੍ਰੀਤ ਸਿੰਘ ਲੱਕੀ , ਧਰਮ ਸਿੰਘ ਰਾਜੂ ਆਦਿ ਹਾਜ਼ਰ ਸਨ

ਗਰਮੀਆਂ ਦੀਆਂ ਛੁੱਟੀਆਂ ਵਿੱਚ ਸਮਰ ਕੈਂਪ ਇੱਕ ਵਧੀਆ ਉਪਰਾਲਾ

ਹਠੂਰ,4,ਜੂਨ-(ਕੌਸ਼ਲ ਮੱਲ੍ਹਾ)-ਸਰਕਾਰੀ ਸਕੂਲਾਂ ਵਿੱਚ ਹਰੇਕ ਸਾਲ ਦੀ ਤਰਾਂ੍ਹ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ।ਪ੍ਰੰਤੂ ਬਹੁਤ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਸਮਰ ਕੈਂਪ ਲਗਾਏ ਜਾ ਰਹੇ ਹਨ।ਇਹਨਾਂ ਕੈਂਪਾ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਜਿਵੇਂ ਗਿੱਧਾ,ਭੰਗੜਾ, ਕੋਰੀਓਗ੍ਰਾਫੀ,ਸਿਲਾਈ ਕਢਾਈ,ਗਾਰਡਨਿੰਗ,ਯੋਗਾ,ਕਰਾਟੇ,ਖਾਣਾ ਤਿਆਰ ਕਰਨਾ, ਆਰਟ ਐਂਡ ਕਰਾਫਟ ਅਤੇ ਵੱਖ-ਵੱਖ ਖੇਡਾਂ ਆਦਿ ਬੱਚਿਆਂ ਨੂੰ ਸਿਖਾਏ ਜਾਂਦੇ ਹਨ।ਇਸ ਸਬੰਧੀ ਗੱਲਬਾਤ ਕਰਦਿਆਂ ਸੈਂਟਰ ਹੈੱਡ ਟੀਚਰ ਇਤਬਾਰ ਸਿੰਘ,ਸੁਰਿੰਦਰ ਕੁਮਾਰ ਭੰਮੀਪੁਰਾ ਅਤੇ ਰਾਜਮਿੰਦਰਪਾਲ ਸਿੰਘ ਨੇ ਸਾਂਝੇ ਤੌਰ ਤੇ ਪਿੰਡ ਮਾਣੂੰਕੇ ਵਿਖੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਸਵੇਰੇ ਸੱਤ ਵਜੇ ਤੋਂ ਦਸ ਵਜੇ ਤੱਕ ਸਮਰ ਕੈਂਪ ਵਿੱਚ ਬੱਚਿਆਂ ਨੂੰ ਉਪ੍ਰੋਕਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਇਹਨਾਂ ਗਤੀਵਿਧੀਆਂ ਦਾ ਮੁੱਖ ਉਦੇਸ ਬੱਚਿਆਂ ਨੂੰ ਆਤਮ ਨਿਰਭਰ ਬਣਾਉਣਾ, ਬੱਚਿਆਂ ਵਿੱਚ ਕਰਿਟੀਵਿਟੀ ਪੈਦਾ ਕਰਨੀ ਅਤੇ ਖੇਡਾਂ ਲਈ ਵੀ ਤਿਆਰ ਕਰਨਾ ਹੈ।ਇਸ ਮੌਕੇ ਉਨ੍ਹਾ ਨਾਲ ਸੈਂਟਰ ਹੈੱਡ ਟੀਚਰ ਬਲਵੀਰ ਸਿੰਘ ਮਾਣੂੰਕੇ,ਗੁਰਪ੍ਰੀਤ ਸਿੰਘ ਸੰਧੂ,ਬਲਜੀਤ ਸਿੰਘ,ਜੰਗਪਾਲ ਸਿੰਘ ਆਦਿ ਹਾਜਿਰ ਸਨ ।

ਫਾਹਾ ਲੈ ਕੇ ਜੀਵਨ ਲੀਲਾ ਖਤਮ ਕੀਤੀ  

ਹਠੂਰ,4,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਦੇਹੜਕਾ ਦੇ ਵਿਅਕਤੀ ਵੱਲੋ ਕਰਜੇ ਤੋ ਤੰਗ ਆ ਕੇ ਖੁਦਕਸੀ  ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਏ ਐਸ ਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਚੰਨਣ ਸਿੰਘ (58)ਪੁੱਤਰ ਦਲੀਪ ਸਿੰਘ ਜੋ ਗੱਡੀਆ ਅਤੇ ਖੇਤੀ-ਬਾੜੀ ਦਾ ਕੰਮ ਕਰਦਾ ਸੀ।ਜਿਸ ਗੱਡੀਆ ਅਤੇ ਖੇਤੀਬਾੜੀ ਵਿਚੋ ਵੱਡਾ ਘਾਟਾ ਪੈ ਗਿਆ ਉਸ ਨੇ ਆਪਣਾ ਘਰ ਅਤੇ ਜਮੀਨ ਵੀ ਗਹਿਣੇ ਰੱਖ ਦਿੱਤੀ ਫਿਰ ਵੀ ਉਸ ਦੇ ਸਿਰ 6 ਲੱਖ ਰੁਪਏ ਦਾ ਕਰਜਾ ਹੋ ਗਿਆ।ਸੁੱਕਰਵਾਰ ਨੂੰ ਰਾਤ ਦੀ ਰੋਟੀ ਖਾਣ ਉਪਰੰਤ ਪਿੰਡ ਦੇਹੜਕਾ ਦੇ ਧਾਰਮਿਕ ਸਥਾਨ ਬਾਬਾ ਸ਼ਹੀਦ ਹਾਕਮ ਸਿੰਘ ਦੇ ਸਥਾਨ ਤੇ ਜਾ ਕੇ ਬਰਾਡੇ ਵਿਚ ਛੱਤ ਵਾਲੇ ਪੱਖੇ ਵਾਲੀ ਹੁੱਕ ਨਾਲ ਆਪਣੇ-ਆਪ ਨੂੰ ਫਾਹਾ ਲੈ ਲਿਆ।ਜਿਸ ਦਾ ਅੱਜ ਜਦੋ ਪਿੰਡ ਵਾਸੀਆ ਨੂੰ ਪਤਾ ਲੱਗਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ,ਹਠੂਰ ਪੁਲਿਸ ਨੇ ਲਾਸ ਨੂੰ ਕਬਜੇ ਵਿਚ ਲੈ ਲਿਆ।ਉਨ੍ਹਾ ਦੱਸਿਆ ਮ੍ਰਿਤਕ ਦੇ ਵੱਡੇ ਭਰਾ ਸੁਖਦਰਸਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਦੇਹੜਕਾ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ ਦਾ ਪੋਸਟਮਾਰਟਮ  ਕਰਕੇ ਵਾਰਸਾ ਹਵਾਲੇ ਕਰ ਦਿੱਤੀ ਹੈ।

ਪੰਜ ਸਾਲਾ ਤੋ ਭਗੌੜਾ ਹਠੂਰ ਪੁਲਿਸ ਨੇ ਕੀਤਾ ਕਾਬੂ

ਹਠੂਰ,4,ਜੂਨ-(ਕੌਸ਼ਲ ਮੱਲ੍ਹਾ)-ਪਿਛਲੇ ਪੰਜ ਸਾਲਾ ਤੋ ਮਾਨਯੋਗ ਅਦਾਲਤ ਵੱਲੋ ਭਗੌੜਾ ਚੱਲਦਾ ਆ ਰਿਹਾ ਇੱਕ ਨੌਜਵਾਨ ਨੂੰ ਹਠੂਰ ਪੁਲਿਸ ਨੇ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਰਸੂਲਪੁਰ (ਮੱਲ੍ਹਾ)ਦੇ ਖਿਲਾਫ ਸਾਲ 2014 ਵਿਚ ਮੁਕੱਦਮਾ ਨੰਬਰ 47 ਧਾਰਾ 22 ਐਨ ਡੀ ਪੀ ਐਸ ਤਹਿਤ ਅਤੇ ਸਾਲ 2015 ਵਿਚ ਮੁਕੱਦਮਾ ਨੰਬਰ 32 ਧਾਰਾ 22 ਐਨ ਡੀ ਪੀ ਐਸ ਤਹਿਤ ਪੁਲਿਸ ਥਾਣਾ ਹਠੂਰ ਵਿਖੇ ਦੋ ਮੁਕੱਦਮੇ ਦਰਜ ਕੀਤੇ ਗਏ ਸਨ।ਉਨ੍ਹਾ ਦੱਸਿਆ ਕਿ ਹਰਜਿੰਦਰ ਸਿੰਘ 2017 ਤੋ ਮਾਨਯੋਗ ਅਦਾਲਤ ਵਿਚੋ ਭਗੌੜਾ ਚੱਲਿਆ ਆ ਰਿਹਾ ਸੀ ਜਿਸ ਨੂੰ ਅੱਜ ਹਠੂਰ ਪੁਲਿਸ ਨੇ ਕਾਬੂ ਕੀਤਾ ਹੈ ਅਤੇ ਮਾਨਯੋਗ ਅਦਾਲਤ ਵਿਚ ਪੇਸ ਕਰਕੇ ਜੇਲ ਵਿਚ ਭੇਜਿਆ ਜਾ ਰਿਹਾ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਸੁਲੱਖਣ ਸਿੰਘ,ਜਤਿੰਦਰ ਸਿੰਘ,ਜਸਵਿੰਦਰ ਸਿੰਘ,ਕੁਲਵੰਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਏ ਐਸ ਆਈ ਸੁਲੱਖਣ ਸਿੰਘ ਕਾਬੂ ਕੀਤੇ ਨੌਜਵਾਨ ਸਬੰਧੀ ਜਾਣਕਾਰੀ ਦਿੰਦੇ ਹੋਏ।

ਫੁੱਟਬਾਲ ਆਈ ਲੀਗ ਖੇਡ ਕੇ ਪਰਤੇ ਗੁਰਮੁਖ ਸਿੰਘ ਸਿੱਧੂ ਦਾ ਸਨਮਾਨ

ਹਠੂਰ,4,ਜੂਨ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਕੋਲਕਾਤਾ ਵਿਖੇ ਹੋਈ ਫੁੱਟਬਾਲ ਆਈ ਲੀਗ ਵਿੱਚ ਚਕਰ ਸਪੋਰਟਸ ਅਕੈਡਮੀ ਦੇ ਖਿਡਾਰੀ ਗੁਰਮੁਖ ਸਿੰਘ ਸਿੱਧੂ ਨੇ ਰਾਜਸਥਾਨ ਫੱੁਟਬਾਲ ਕਲੱਬ ਵੱਲੋਂ ਖੇਡ ਕੇ ਪਿੰਡ ਚਕਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।ਅੱਜ ਗੁਰਮੁਖ ਸਿੰਘ ਦੀ ਪਿੰਡ ਵਾਪਸੀ ਉੱਤੇ ਨਗਰ ਪੰਚਾਇਤ, ਪਿੰਡ ਵਾਸੀਆਂ ਅਤੇ ਖਿਡਾਰੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਅਕੈਡਮੀ ਦੇ ਪ੍ਰਬੰਧਕਾਂ ਜਸਕਿਰਨਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਗੁਰਮੁਖ ਸਿੰਘ ਚਕਰ ਅਕੈਡਮੀ ਦਾ ਬਿਹਤਰੀਨ ਫੱੁਟਬਾਲ ਖਿਡਾਰੀ ਹੈ ਜੋ ਈਸਟ ਬੰਗਾਲ, ਮਿਨਰਵਾ ਅਕੈਡਮੀ ਚੰਡੀਗੜ੍ਹ ਅਤੇ ਗੜਵਾਲ ਕਲੱਬ ਦਿੱਲੀ ਵੱਲੋਂ ਵੀ ਖੇਡ ਚੁੱਕਿਆ ਹੈ।ਪਿਛਲੇ ਸਾਲ ਉਸ ਦੀ ਚੋਣ ਰਾਜਸਥਾਨ ਫੱੁਟਬਾਲ ਕਲੱਬ ਵਿੱਚ ਹੋ ਗਈ ਸੀ।ਬੰਗਲੋਰ ਵਿਖੇ ਹੋਈ ਸੈਕੰਡ ਡਿਵੀਜ਼ਨ ਆਈ ਲੀਗ ਵਿੱਚ ਰਾਜਸਥਾਨ ਫੱੁਟਬਾਲ ਕਲੱਬ ਦੀ ਟੀਮ ਨੂੰ ਚੈਂਪੀਅਨ ਬਣਾਉਣ ਵਿੱਚ ਗੁਰਮੁਖ ਸਿੰਘ ਦਾ ਵੱਡਾ ਯੋਗਦਾਨ ਰਿਹਾ ਹੈ।ਇਸ ਮੌਕੇ ਗੁਰਮੁਖ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਆਈ ਲੀਗ ਵਿੱਚ 'ਰਾਜਸਥਾਨ ਫੱੁਟਬਾਲ ਕਲੱਬ' ਵੱਲੋਂ ਖੇਡੇ ਗਏ ਕੱੁਲ ਅਠਾਰਾਂ ਮੈਚਾਂ ਵਿੱਚੋਂ ਉਸ ਨੇ ਸੋਲਾਂ ਮੈਚ ਖੇਡੇ ਹਨ।ਇਨ੍ਹਾਂ ਵਿੱਚੋਂ ਇੱਕ ਮੈਚ ਵਿੱਚ ਉਹ 'ਮੈਨ ਆਫ਼ ਦਾ ਮੈਚ' ਵੀ ਚੁਣਿਆ ਗਿਆ।ਇਸ ਸਨਮਾਨ ਸਮਾਰੋਹ ਦੌਰਾਨ ਸਰਪੰਚ ਸੁਖਦੇਵ ਸਿੰਘ,ਸਾਬਕਾ ਸਰਪੰਚ ਮੇਜਰ ਸਿੰਘ,ਸਾਬਕਾ ਪੰਚ ਰੂਪ ਸਿੰਘ, ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਗੁਰਮੁਖ ਸਿੰਘ ਦਾ ਹੌਸਲਾ ਵਧਾੳੇੁਂਦਿਆਂ ਕਿ ਗੁਰਮੁਖ ਸਿੰਘ ਖੇਡ ਖੇਤਰ ਵਿੱਚ ਚੰਗੀਆਂ ਪੈੜਾਂ ਪਾ ਰਿਹਾ ਹੈ।ਇਸ ਮੌਕੇ ਚਕਰ ਸਪੋਰਟਸ ਅਕੈਡਮੀ ਦੇ ਪ੍ਰਬੰਧਕ ਪ੍ਰਿੰ. ਬਲਵੰਤ ਸਿੰਘ ਸੰਧੂ ਅਤੇ ਅਕੈਡਮੀ ਦੇ ਪਹਿਲੇ ਕੋਚ ਜਗਜੀਤ ਸਿੰਘ ਮੱਲ੍ਹਾ ਨੇ ਪਿੰਡ ਅਤੇ ਪੰਜਾਬ ਦਾ ਮਾਣ ਵਧਾਉਣ ਲਈ ਗੁਰਮੁਖ ਸਿੰਘ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਉਨ੍ਹਾ ਨਾਲ ਨੰਬਰਦਾਰ ਜਗਜੀਤ ਸਿੰਘ ਸਿੱਧੂ ਯੂ ਐਸ ਏ,ਜਸਕਿਰਨਪ੍ਰੀਤ ਸਿੰਘ, ਅਮਿਤ ਕੁਮਾਰ, ਬਾਕਸਿੰਗ ਕੋਚ ਲਵਪ੍ਰੀਤ ਕੌਰ, ਜਗਜੀਤ ਸਿੰਘ ਮੱਲ੍ਹਾ, ਦਰਸ਼ਨ ਸਿੰਘ ਸੰਧੂ, ਜਗਸੀਰ ਸਿੰਘ ਸੰਧੂ, ਚਮਕੌਰ ਸਿੰਘ ਸਿੱਧੂ, ਸੁਖਵੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ:- ਖਿਡਾਰੀ ਗੁਰਮੁਖ ਸਿੰਘ ਸਿੱਧੂ ਨੂੰ ਸਨਮਾਨਿਤ ਕਰਦੀ ਹੋਈ ਗ੍ਰਾਮ ਪੰਚਾਇਤ ਚਕਰ ਅਤੇ ਪਿੰਡ ਵਾਸੀ।

ਸ਼ਹੀਦੀ ਗੁਰਪੁਰਬ ਅਤੇ ਹਫਤਾਵਾਰੀ ਗੁਰਮਤਿ ਦੀਵਾਨ

 

"ਸ਼ਹੀਦੀ ਗੁਰਪੁਰਬ ਅਤੇ ਹਫਤਾਵਾਰੀ ਗੁਰਮਤਿ ਦੀਵਾਨ"

      ਮਿਤੀ 04-06-2022, ਸ਼ਨੀਵਾਰ

 

ਮਿਤੀ 04-06-2022 ਦਿਨ ਸ਼ਨੀਵਾਰ  ਨੂੰ ਸ਼ਾਮ 06-30 ਤੋਂ ਰਾਤ 09 ਤੱਕ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ,"ਸ਼ਹੀਦੀ ਗੁਰਪੁਰਬ ਅਤੇ ਹਫਤਾਵਾਰੀ ਵਿਸ਼ੇਸ਼ ਗੁਰਮਤਿ ਦੀਵਾਨ ਸਜੇਗਾ।

ਜਿਸ ਵਿੱਚ ਭਾਈ ਸਰਵਣ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਇਤਿਹਾਸ ਨਾਲ ਜੋੜਨਗੇ।

 

       ਆਪਜੀ ਨੂੰ ਪ੍ਰਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ ਜੀ। 

 

ਸਮਾਪਤੀ ਤੇ ਛਬੀਲ ਅਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਜੀ।

 

               ਪ੍ਰਬੰਧਕ ਸੇਵਾਦਾਰ

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ।9417600502

 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 103ਵਾਂ ਦਿਨ  

ਸਰਕਾਰਾਂ ਦੇ ਬੀਜੇ ਕੰਡੇ ਨੌਜਵਾਨ ਗੈਂਗਸਟਾਰ ਬਣਨ ਨੂੰ ਹੀ ਆਪਣਾ ਭਵਿੱਖ ਸਮਝੀ ਬੈਠੇ ਹਨ : ਦੇਵ ਸਰਾਭਾ

ਮੁੱਲਾਂਪੁਰ ਦਾਖਾ , 3 ਜੂਨ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 103ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਗੁਰਮੀਤ ਸਿੰਘ ਢੱਟ,ਉੱਘੇ ਗੀਤਕਾਰ ਹਰੀ ਸਿੰਘ ਝੱਜ ਟੂਸੇ,ਕੈਪਟਨ ਰਾਮ ਲੋਕ ਸਿੰਘ ਸਰਾਭਾ, ਭਿੰਦਰ ਸਿੰਘ ਬਿੱਲੂ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ  ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜਾਬ 'ਚ ਰਾਜ ਕਰ ਚੁੱਕੀਆਂ ਨਿਕੰਮੀਆਂ ਸਰਕਾਰਾਂ ਦੇ ਬੀਜੇ ਕੰਡੇ ਨੌਜਵਾਨ ਅੱਜ ਗੈਂਗਸਟਾਰ ਬਣਨ ਨੂੰ ਹੀ ਆਪਣਾ ਭਵਿੱਖ ਸਮਝੀ ਬੈਠੇ ਨੇ ਜੋ ਆਪਣੇ ਗੁਰੂਆਂ ,ਸ਼ਹੀਦਾਂ ਦੇ ਇਤਿਹਾਸ ਨੂੰ ਭੁੱਲ ਗਏ । ਜਦ ਕੇ ਹਰੇਕ ਮਾਂ ਬਾਪ ਦਾ ਇਹ ਸਪਨਾ ਹੁੰਦਾ ਕਿ ਉਸ ਦਾ ਪੁੱਤ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਉਹ ਆਪਣੇ ਮਾਂ - ਮਾਪਿਆਂ ਤੇ ਪੂਰੇ ਪਿੰਡ ਅਤੇ ਦੇਸ਼ ਦਾ ਨਾਮ ਦੁਨੀਆਂ ਤੇ ਚਮਕਾਏ । ਪਰ ਕੁਝ ਦੇਸ਼ ਵਿਰੋਧੀ ਤਾਕਤਾਂ ਨੌਜਵਾਨਾਂ ਨੂੰ ਆਪਣੇ ਸਟਾਈਲ ਨਾਲ ਵਾਰਤ ਦੀਆਂ ਨੇ ਜੋ ਇਨ੍ਹਾਂ ਨੂੰ ਨਸ਼ਿਆਂ ਦੇ ਰਾਹ ਪਾ ਕੇ ਕਾਲਜਾਂ ਦੇ ਪ੍ਰਧਾਨ ਬਣਾ ਕੇ ਇਨ੍ਹਾਂ ਨੂੰ ਆਪਸ ਵਿੱਚ ਲੜਾਈਆਂ ਕਰਵਾ ਕੇ ਇਨ੍ਹਾਂ ਤੋਂ ਇਕ ਦੂਜੇ ਦੇ ਕਤਲ ਕਰਵਾ ਕੇ ਗੈਂਗਸਟਰਾਂ ਦੇ ਰਾਹ ਪਾਉਂਦੀਆਂ ਨੇ ।ਸੋ ਅਸੀਂ ਤਾਂ ਅਕਾਲਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਨ੍ਹਾਂ ਨੌਜਵਾਨਾਂ ਨੂੰ ਆਪਣੀ  ਮਿਹਰ ਨਾਲ ਸਿੱਧੇ ਰਸਤੇ ਪਾਉਣ ਤੇ ਇਨ੍ਹਾਂ ਨੂੰ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਦਾ ਬਲ ਬਖਸ਼ਣ । ਜਦੋਂ ਨੌਜਵਾਨ ਗੈਂਗਸਟਾਰ ਹਥਿਆਰਾਂ ਛੱਡ ਕੇ ਝੰਡੇ ਫੜ ਕੇ ਸੰਘਰਸ਼ਾਂ ਕਰਨਗੇ ਤਾਂ ਜਿੱਤਾਂ ਵੀ ਇਨ੍ਹਾਂ ਦੇ ਪੈਰ ਚੁੰਮਣਗੀਆਂ। ਉਨ੍ਹਾਂ ਅੱਗੇ ਆਖਿਆ ਕਿ ਜੇ ਸਰਕਾਰਾਂ ਨੂੰ ਨੌਜਵਾਨਾਂ ਦੇ ਹੱਥਾਂ ਵਿੱਚ ਫੜੀਆਂ ਡਿਗਰੀਆਂ ਦੀ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆਂ ਜਾਂਦੀਆਂ ਤਾਂ ਨੌਜਵਾਨ ਆਪਣੀ ਜ਼ਿੰਦਗੀ ਬਰਬਾਦੀ ਦੇ ਰਾਹ ਕਦੇ ਨਾ ਪਾਉਂਦੇ । ਜਦਕਿ ਇਨ੍ਹਾਂ ਦੀ ਬਰਬਾਦੀ ਦਾ ਅਸਲ ਕਾਰਨ ਵੀ ਸਰਕਾਰਾਂ ਹਨ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਜੋ ਅੱਜ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਹੀ ਬੰਦੀ ਸਿੰਘਾਂ ਦੀ ਜ਼ਿੰਦਗੀ ਨੂੰ ਗੌਰ ਨਾਲ ਪੜ੍ਹਿਆ ਜਾਵੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ । ਜਿਨ੍ਹਾਂ ਉੱਚੀ ਵਿੱਦਿਆ ਹਾਸਲ ਕਰਨ ਦੇ ਬਾਵਜੂਦ ਪੰਜਾਬ 'ਚ ਕਾਲੇ ਦੌਰ ਦੇ ਦੌਰਾਨ ਸਿੱਖ ਕੌਮ ਤੇ ਵਾਪਰੇ ਕਹਿਰ ਅਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਹੋਏ ਖਿਲਵਾੜ ਅਤੇ ਨੌਜਵਾਨ ਘਰੋਂ ਗਏ ਸੈਰ ਕਾਰਨ ਅਤਿਵਾਦੀ ਕਹਿ ਕੇ ਮੁਕਾਬਲੇ ਕਰਕੇ ਮਾਰੇ ਤਾਂ ਬੰਦੀ ਸਿੰਘਾਂ ਨੇ ਸਮੇਂ ਦੀਆਂ ਸਰਕਾਰਾਂ ਦੇ ਘੜਾਮ ਚੌਧਰੀ ਲੀਡਰਾਂ ਨੂੰ ਸੋਧਿਆ। ਜਿਸ ਦੀ ਸਜ਼ਾ ਉਹ ਦੇਸ਼ ਦੇ ਸੰਵਿਧਾਨ ਮੁਤਾਬਕ ਭੁਗਤ ਚੁੱਕੇ ਹਨ  ਪਰ ਹੁਣ ਸਰਕਾਰਾਂ ਉਨ੍ਹਾਂ ਨੂੰ ਕਿਉਂ ਧੱਕੇ ਨਾਲ ਜੇਲ੍ਹਾਂ 'ਚ ਡੱਕੀ ਬੈਠੀਆਂ ਹਨ  । ਹੁਣ ਸਮੁੱਚੀ ਸਿੱਖ ਕੌਮ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਇਕ ਮੰਚ ਤੇ ਇਕ ਝੰਡੇ ਥੱਲੇ ਇਕੱਠੇ ਹੋ ਕੇ ਸੰਘਰਸ਼ ਕਰਨਾ ਪਊਗਾ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਬਲਦੇਵ ਸਿੰਘ ਈਸਨਪਰ, ਹਰਬੰਸ ਸਿੰਘ ਹਿੱਸੋਵਾਲ, ਗੁਲਜ਼ਾਰ ਸਿੰਘ ਮੋਹੀ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਭੁਪਿੰਦਰ ਸਿੰਘ ਬਿੱਲੂ ,ਅਮਰਜੀਤ ਸਿੰਘ ਸਰਾਭਾ,ਜਸਵਿੰਦਰ ਸਿੰਘ ਕਾਲਖ,ਸਵਰਨਜੀਤ ਸਿੰਘ ਬਰਮੀ, ਅਮਰਜੀਤ ਸਿੰਘ ਅੰਮੀ ਸਰਾਭਾ,  
ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ, ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਢੈਪਈ ਵਿਖੇ ਸ੍ਰੀ ਗੁਰੂ ਅਰਜਨ ਦੇਵ  ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ  

ਮੁੱਲਾਂਪੁਰ ਦਾਖਾ 3 ਜੂਨ (ਸਤਵਿੰਦਰ  ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਪਿੰਡ ਢੈਪਈ ਜ਼ਿਲ੍ਹਾ ਲੁਧਿਆਣਾ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਵੱਲੋਂ ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲਿਆਂ ਵਰਸਾਏ ਬਾਬਾ ਹਰਨੇਕ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ ਢੈਪਈ   ਦੀਆਂ ਸੰਗਤਾਂ ਵੱਲੋਂ ਮੁੱਖ ਮਾਰਗ ਤੇ ਆਉਣ ਜਾਣ ਵਾਲੇ ਰਾਹਗੀਰਾਂ ਲਈ   ਠੰਢੇ ਮਿੱਠੇ ਜਲ ਛਕਾਉਣ ਦੀ ਸੇਵਾ ਕੀਤੀ।ਇਸ ਸਮੇਂ ਸ੍ਰੀ ਨਾਨਕਸਰ ਆਸ਼ਰਮ ਠਾਠ ਸਿਆੜ,ਬਰਾਂਚ ਠਾਠ ਪਿੰਡ ਢੈਪਈ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਦੀਪਾ ਜੋਧਾਂ ਵਾਲੇ ਹਾਜ਼ਰ ਸਨ ।

ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਸਵੱਦੀ ਕਲਾਂ ਚ ਨਗਰ ਕੀਰਤਨ ਸਜਾਇਆ ਗਿਆ*

ਮੁੱਲਾਂਪੁਰ ਦਾਖਾ,3 ਜੂਨ(ਸਤਵਿੰਦਰ ਸਿੰਘ ਗਿੱਲ)ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਪਿੰਡ ਸਵੱਦੀ ਕਲਾਂ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਅਤੇ ਗੁਰਦਵਾਰਾ ਨਾਨਕਸਰ ਸਾਹਿਬ ਸਵੱਦੀ ਕਲਾਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਹ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ ਕਰੀਬ 9 ਵਜੇ ਪੂਰੀਆਂ ਧਾਰਮਿਕ ਰੀਤੀ ਰਿਵਾਜਾਂ ਨਾਲ ਸ਼ੁਰੂ ਹੋਏ ਇਸ ਨਗਰ ਕੀਰਤਨ ਤੇ ਵੱਡੀ ਗਿਣਤੀ ਪਿੰਡ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਜਿਸ ਵਿਚ ਵੱਡੀ ਗਿਣਤੀ ਟਰੈਕਟਰ ਅਤੇ ਟਰਾਲੀਆਂ ਵੀ ਫੁੱਲਾਂ ਨਾਲ ਸਜਾਏ ਗਏ ਸਨ। ਵੱਖ ਵੱਖ ਪੜਾਵਾਂ ਰਾਹੀਂ ਹੁੰਦਾ ਹੋਇਆ ਇਹ ਨਗਰ ਕੀਰਤਨ ਦੇਰ ਸ਼ਾਮ ਨੂੰ ਵਿਧੀਆ ਪਾਸਾ ਵਾਲੇ ਪੜਾਅ ਤੇ ਜਦੋਂ ਪੁੱਜਾ ਤਾਂ ਲੋਕਾਂ ਵਿਚ ਬਹੁਤ ਧਾਰਮਿਕ ਭਾਵਨਾ ਦਿਖਾਈ ਦੇ ਰਹੀ ਸੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਪਿੰਡ ਦੇ ਵੱਖ ਵੱਖ ਥਾਵਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਸਨ ਅਤੇ ਸਮੋਸੇ ਆਦਿ ਵੀ ਸੰਗਤਾਂ ਵੱਲੋ ਰਾਹਗੀਰਾਂ ਨੂੰ ਵਰਤਾਏ ਗਏ। ਇਸ ਨਗਰ ਕੀਰਤਨ ਦੌਰਾਨ ਢਾਡੀ ਹਰਦੀਪ ਸਿੰਘ ਬਲੋਵਾਲ ਦੇ ਢਾਡੀ ਜਥੇ ਨੇ ਹਾਜਰ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ ਅਤੇ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਾਰੇ ਕਿਹਾ ਕਿ ਉਹ ਮਹਾਨ ਸ਼ਹੀਦ ਸਨ ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਸਟੇਜ ਸਕੱਤਰ ਦੀ ਭੂਮਿਕਾ ਪੰਚ ਭਾਈ ਗੁਰਦੀਪ ਸਿੰਘ ਕਾਕਾ ਸਵੱਦੀ ਕਲਾਂ ਨੇ ਬਾਖੂਬੀ ਨਾਲ ਨਿਭਾਈ।

ਕਰਜੇ ਤੋ ਤੰਗ ਆ ਕੇ ਕਿਸਾਨ ਨੇ ਕੀਤੀ ਖੁਦਕਸੀ

ਜਗਰਾਓ,ਹਠੂਰ,3,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਨੱਥੋਵਾਲ ਦੇ ਕਿਸਾਨ ਵੱਲੋ ਕਰਜੇ ਤੋ ਤੰਗ ਆ ਕੇ ਖੁਦਕਸੀ  ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਏ ਐਸ ਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਦੇਵ ਸਿੰਘ (70)ਪੁੱਤਰ ਅਰਜਨ ਸਿੰਘ ਜੋ ਖੇਤੀ-ਬਾੜੀ ਦਾ ਕੰਮ ਕਰਦਾ ਸੀ ਅਤੇ ਬੀਤੀ ਹਾੜੀ ਦੀ ਫਸਲ ਵਿਚੋ ਵੱਡਾ ਘਾਟਾ ਪੈ ਗਿਆ।ਉਸ ਦੇ ਸਿਰ 7 ਲੱਖ ਰੁਪਏ ਦਾ ਕਰਜਾ ਹੋ ਗਿਆ ਅਤੇ ਉਹ ਕੁਝ ਦਿਨਾ ਤੋ ਪ੍ਰੇਸਾਨ ਰਹਿਣ ਲੱਗ ਗਿਆ ਤਾਂ ਉਸ ਨੇ ਵੀਰਵਾਰ ਨੂੰ ਆਪਣੇ ਖੇਤ ਜਾ ਕੇ ਕੀਟ ਨਾਸਕ ਦਵਾਈ ਪੀ ਲਈ, ਜਿਸ ਨੂੰ ਪਰਿਵਾਰਕ ਮੈਬਰਾ ਨੇ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਇਲਾਜ ਲਈ ਲਿਆਦਾ ਤਾਂ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਮਨਪ੍ਰੀਤ ਸਿੰਘ ਵਾਸੀ ਨੱਥੋਵਾਲ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਸਰਕਾਰੀ ਹਸਪਤਾਲ ਜਗਰਾਓ ਤੋ ਲਾਸ ਦਾ ਪੋਸਟਮਾਰਟਮ  ਕਰਕੇ ਵਾਰਸਾ ਹਵਾਲੇ ਕਰ ਦਿੱਤੀ ਹੈ।ਇਸ ਮੌਕੇ ਪਿੰਡ ਵਾਸੀਆ ਅਤੇ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਗੁਰਦੇਵ ਸਿੰਘ ਦਾ ਕਰਜਾ ਮਾਫ ਕਰਕੇ ਯੋਗ ਸਹਾਇਤਾ ਕੀਤੀ ਜਾਵੇ।