You are here

ਲੈਮਨ ਗਰਾਸ ਤੰਦਰੁਸਤੀ ਲਈ ਚਮਤਕਾਰੀ ਪੌਦਾ ਗਰੀਨ ਪੰਜਾਬ ਮਿਸ਼ਨ ਟੀਮ

ਜਗਰਾਉਂ 12 ਜੂਨ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ   )   ਅੱਜ ਗ੍ਰੀਨ ਪੰਜਾਬ ਮਿਸ਼ਨ ਟੀਮ ਦੁਆਰਾ ਬਹੁਤ ਵੱਡਾ ਅਤੇ ਸ਼ਲਾਘਾਯੋਗ ਉਪਰਾਲਾ ਕਰਕੇ ਅੈਸ ਬੀ ਬੀ ਐਸ ਲਾਹੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਗਰਾਉਂ ਵਿਖੇ ਆਮ ਲੋਕਾਂ ਨੂੰ ਧਰਤੀ ਮਾਂ ਨਾਲ ਜੁੜਣ ਲਈ ਅਨੋਖੇ ਢੰਗ ਨਾਲ ਸੁਨੇਹਾ ਦਿੱਤਾ ਗਿਆ। ਨੈਸ਼ਨਲ ਐਵਾਰਡ ਜੇਤੂ ਨੇਚਰ ਲਵਰ ਅਧਿਆਪਕ ਮਾਸਟਰ ਪਰਮਿੰਦਰ ਸਿੰਘ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਨੂੰ ਲੋਕਾਂ ਨੂੰ ਕੁਦਰਤੀ ਪੌਦੇ ਲੈਵਨ ਗ੍ਰਾਸ ਦੇ ਪੌਦਿਆਂ ਨੂੰ ਵੰਡ ਕੇ ਧਰਤੀ ਮਾਂ ਦੀ ਸੇਵਾ ਲਈ 6500 ਰੁ: ਦੀ ਮਾਲੀ ਸਹਾਇਤਾ ਅਤੇ ਇਸ ਪੌਦੇ ਦੇ ਤੰਦਰੁਸਤੀ ਲਈ ਚਮਤਕਾਰੀ ਨਤੀਜਿਆਂ ਨੂੰ ਸਾਂਝਾ ਕਰ ਕੇ ਮਨਾਇਆ ਗਿਆ । ਮਾਸਟਰ ਪਰਮਿੰਦਰ ਸਿੰਘ ਲੰਮੇ ਸਮੇਂ ਤੋਂ ਧਰਤੀ ਮਾਂ ਦੀ ਸੇਵਾ ਲਈ ਗਰੀਨ ਪੰਜਾਬ ਮਿਸ਼ਨ ਟੀਮ ਨਾਲ ਜੁੜ ਕੇ ਸੇਵਾ ਨਿਭਾ ਰਹੇ ਹਨ । ਉਹਨਾਂ ਦੁਆਰਾ ਸਮੇਂ ਸਮੇਂ ਤੇ ਕੁਦਰਤੀ ਪੌਦਿਆਂ ਤੋਂ ਅਸੀਂ ਕਿਸ ਤਰ੍ਹਾਂ ਤੰਦਰੁਸਤੀ ਹਾਸਲ ਕਰ ਸਕਦੇ ਹਾਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ । ਅੱਜ ਉਹਨਾਂ ਦੁਆਰਾ ਲੈਮਨ ਗਰਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਨੂੰ ਉਬਾਲ ਕੇ ਪੀਣ ਨਾਲ ਸਰੀਰ ਦੇ ਨਸ਼ੀਲੇ ਪਦਾਰਥ ਅਤੇ ਵਾਧੂ ਚਰਬੀ ਸਰੀਰ ਤੋਂ  ਚਮਤਕਾਰੀ ਤਰੀਕੇ ਨਾਲ ਬਾਹਰ ਨਿਕਲ ਜਾਂਦੀ ਹੈ। ਜਿਸ ਨਾਲ ਸਾਡਾ ਵਾਧੂ ਵਜਨ ਚਮਤਕਾਰੀ  ਅਤੇ ਕੁਦਰਤੀ ਤਰੀਕੇ ਨਾਲ ਘੱਟਦਾ ਹੈ। ਚਾਇਨੀ ਲੋਕ ਇਸਨੂੰ ਭਰਪੂਰ ਮਾਤਰਾ ਵਿੱਚ ਇਸਤੇਮਾਲ ਕਰਕੇ ਭਰਪੂਰ ਫਾਇਦਾ ਲੈਂਦੇ ਹਨ । ਮਾਸਟਰ ਪ੍ਰਮਿੰਦਰ ਸਿੰਘ ਨੇ ਸਿੰਘ ਨੇ ਦੱਸਿਆ ਕਿ ਅੱਜ ਸਾਡੇ ਦੇਸ਼ ਅੰਦਰ ਹਰ ਇਕ ਵਿਅਕਤੀ ਨੂੰ ਇਸ ਦੀ ਜ਼ਰੂਰਤ ਹੈ । ਤੰਦਰੁਸਤ ਵਿਅਕਤੀ ਇਸ ਨੂੰ ਹਫਤੇ ਵਿਚ ਇਕ ਵਾਰ ਅਤੇ ਬੀਮਾਰ ਵਿਅਕਤੀ ਇਸ ਨੂੰ ਹਰ ਰੋਜ਼ ਇਸਤੇਮਾਲ ਕਰਕੇ ਤੰਦਰੁਸਤ ਰਹਿ  ਸਕਦਾ ਹੈ। ਮਹਿਗਾਈ ਦੇ ਦੌਰ ਅੰਦਰ ਮਹਿੰਗੀਆਂ ਦਵਾਈਆਂ ਤੋਂ ਸਦਾ ਲਈ ਛੁਟਕਾਰਾ ਪਾ ਸਕਦੇ ਹਾਂ।  ਅਸੀਂ ਇਸ ਨੂੰ ਘਰ ਅੰਦਰ ਗਮਲਿਆਂ ਵਿਚ ਹੀ ਲਗਾ ਸਕਦੇ ਹਾਂ। ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਇਸ ਦੀਆਂ ਪੱਤੀਆਂ ਨੂੰ ਹਰ ਰੋਜ਼ ਉਬਾਲ ਕੇ ਪੀਣ ਨਾਲ ਚਮਤਕਾਰੀ ਨਤੀਜੇ ਸਾਹਮਣੇ ਆਉਂਦੇ ਹਨ । ਮਾਸਟਰ ਪ੍ਰਮਿੰਦਰ ਸਿੰਘ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਵਾਲੇ ਦਿਨ ਇਨ੍ਹਾਂ ਪੌਦਿਆਂ ਨੂੰ ਵੰਡਿਆ ਗਿਆ ਅਤੇ ਲੈਮਨ ਗਰਾਸ ਦੀਆਂ ਬਹੁਤ ਸਾਰੀਆਂ ਗੁੱਟੀਆਂ ਵੀ ਤਿਆਰ ਕਰਕੇ ਮੌਕੇ ਤੇ ਚਾਹਵਾਨ ਲੋਕਾਂ ਨੂੰ ਦਿੱਤੀਆਂ ਗਈਆਂ। ਉਨ੍ਹਾਂ ਵੱਲੋਂ ਸੋਸ਼ਲ ਮੀਡੀਏ ਦੁਆਰਾ ਪੂਰੀ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕੀਤੀ ਗਈ। ਗਰੀਨ ਮਿਸ਼ਨ ਪੰਜਾਬ ਟੀਮ ਮੈਂਬਰ ਸੱਤਪਾਲ ਸਿੰਘ ਦੇਹੜਕਾ ਵੱਲੋਂ ਦੱਸਿਆ ਗਿਆ ਕਿ ਹੋਰ ਹਰਬਲ ਪੌਦਿਆਂ ਨੂੰ ਪ੍ਰਾਪਤ ਕਰਨ ਅਤੇ ਪੂਰੀ ਜਾਣਕਾਰੀ ਲੈਣ ਲਈ ਗ੍ਰੀਨ ਪੰਜਾਬ ਮਿਸ਼ਨ ਟੀਮ ਨਾਲ  ਸੰਪਰਕ ਕੀਤਾ ਜਾ ਸਕਦਾ ਹੈ। ਮੌਕੇ ਤੇ ਹਾਜਰ ਸਾਰਿਆਂ ਵੱਲੋਂ ਜਿੱਥੇ ਮਾਸਟਰ ਪ੍ਰਮਿੰਦਰ ਸਿੰਘ ਦੇ ਬੇਟੇ ਨੂੰ ਜਨਮ ਦਿਨ ਲਈ ਮੁਬਾਰਕਬਾਦ ਦਿੱਤੀ ਉਥੇ ਇਸ ਅਨੋਖੇ ਢੰਗ ਨਾਲ ਧਰਤੀ ਮਾਂ ਦੀ ਸੇਵਾ ਲਈ ਅਨੋਖੇ ਉਪਰਾਲੇ ਤੋਂ ਆਮ ਲੋਕਾਂ ਨੂੰ ਸਾਦਗੀ ਭਰੇ ਕਾਰਜ ਤੋਂ ਸੇਧ ਲੈਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਇਸ ਮੌਕੇ ਮਾਸਟਰ ਪਰਮਿੰਦਰ ਸਿੰਘ ਨੈਸ਼ਨਲ ਅਵਾਰਡ ਜੇਤੂ, ਸੱਤਪਾਲ ਸਿੰਘ ਦੇਹੜਕਾ, ਮਾਸਟਰ ਹਰਨਾਰਾਇਣ ਸਿੰਘ, ਰਾਮ ਸ਼ਰਨਮ ਗੁਪਤਾ, ਮੈਡਮ ਕੰਚਨ ਗੁਪਤਾ,ਕੇਵਲ ਮਲਹੋਤਰਾ, ਨਵੀਨ ਗੋਇਲ ਆਦਿ ਹਾਜ਼ਰ ਸਨ।