You are here

ਪੰਜਾਬ

ਪੀੜ੍ਹਤ ਮਾਤਾ ਦੀ 56ਵੇਂ ਦਿਨ ਵੀ ਭੁੱਖ ਹੜਤਾਲ ਜਾਰੀ

ਦੋਸ਼ੀਆਂ ਦੀ ਗ੍ਰਿਫਤਾਰੀ ਲਈ 63ਵੇਂ ਦਿਨ ਵੀ ਦਿੱਤਾ ਧਰਨਾ !
ਜਗਰਾਉਂ 24 ਮਈ ( ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਦਿੱਤਾ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਜਿਥੇ ਅੱਜ 63ਵੇਂ ਦਿਨ ਵੀ ਜਾਰੀ ਰਿਹਾ, ਉਥੇ ਪੀੜ੍ਹਤ ਮਾਤਾ ਸੁਰਿੰਦਰ ਕੌਰ ਰਸੂਲਪੁਰ ਵਲੋਂ ਰੱਖੀ ਭੁੱਖ ਹੜਤਾਲ ਅੱਜ 56ਵੇਂ ਦਿਨ ਵੀ ਜਾਰੀ ਰਹੀ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ ਨੇ ਡੀ.ਜੀ.ਪੀ. ਪੰਜਾਬ, ਮੁੱਖ ਮੰਤਰੀ ਪੰਜਾਬ ਤੋਂ ਪੁਰਜ਼ੋਰ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ 16 ਸਾਲਾਂ ਬਾਦ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਸਮੇਂ  ਭੁੱਖ ਹੜਤਾਲ ਤੇ ਬੈਠੀ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਦੋਵੇਂ ਪਰਿਵਾਰਾਂ ਨਾਂ ਸਿਰਫ਼ ਸਾਲ 2005 ਵਿੱਚ ਤੱਤਕਾਲੀ ਥਾਣਾਮੁਖੀ ਹੱਥੋਂ ਜ਼ਲੀਲ ਹੋਏ ਹਨ ਸਗੋਂ 2005 ਤੋਂ ਅੱਜ ਤੱਕ ਕਰੀਬ 17 ਸਾਲ ਤਸੱਸ਼ਦ ਝੱਲ਼ਿਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹ ਰਹੇ ਹਨ ਪਰ ਦੁੱਖ ਦੀ ਗੱਲ਼ ਹੈ ਕਿ ਨਾਂ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਇਨਸਾਫ਼ ਦਿੱਤਾ ਤੇ ਨਾਂ ਹੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਨੇ ਇਨਸਾਫ਼ ਦਿੱਤਾ ਅਤੇ ਹੁਣ ਬਦਲਾਅ ਲਿਆਉਣ ਦੇ ਨਾਮ ਹੇਠ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਇਨਸਾਫ਼ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਉਨ੍ਹਾਂ ਦਾ ਪਰਿਵਾਰ ਗਰੀਬ ਅਨੁਸੂਚਿਤ ਜਾਤੀ ਦਾ ਪਰਿਵਾਰ ਹੋਣ ਕਰਕੇ ਸਰਕਾਰੀ ਇਨਸਾਫ਼ ਤੋਂ ਵਾਂਝਾ ਹੈ। ਇਥੇ ਅਮੀਰ ਲੋਕਾਂ ਦੀ ਹੀ ਸੁਣਵਾਈ ਹੈ ਗਰੀਬ ਦਰ-ਦਰ ਭਟਕਦਾ ਫਿਰਦਾ ਹੈ। ਮਾਤਾ ਨੇ ਇਹ ਵੀ ਕਿਹਾ ਕਿ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਿਖ ਕੇ ਵੀ ਭੇਜ ਚੁੱਕੇ ਹਨ ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਮੈਂ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਹਾਂ। ਗਰੀਬ ਲੋਕਾਂ ਦਾ ਇਥੇ ਕੋਈ ਦਰਦਮੰਦ ਨਹੀਂ ਹੈ। ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਪ੍ਰਧਾਨ ਬਲਵਿੰਦਰ ਸਿੰਘ ਪੋਨਾ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼) ਦੇ ਪ੍ਰਧਾਨ ਮਦਨ ਸਿੰਘ ਜਗਰਾਉਂ  ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਇਨਸਾਫ਼ ਪਸੰਦ ਆਗੂਆਂ ਦੀ ਇਕ ਸਾਂਝੀ ਮੀਟਿੰਗ ਬੁਲਾ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਪੁਲਿਸ ਦੇ ਜੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਚਰਨ ਸਿੰਘ ਮਾਣੂੰਕੇ, ਸੁਖਦੇਵ ਸਿੰਘ ਮਾਣੂੰਕੇ, ਮਹਿੰਦਰ ਸਿੰਘ ਬੀਏ, ਜੱਗਾ ਸਿੰਘ ਢਿੱਲੋਂ, ਬਾਬਾ ਬੰਤਾ ਸਿੰਘ ਡੱਲਾ, ਬਲਦੇਵ ਸਿੰਘ ਫੌਜ਼ੀ, ਸੀਨੀਅਰ ਲੈਕਚਰਾਰ (ਰਿਟਾ.) ਹਰਭਜਨ ਸਿੰਘ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਆਗਣਵਾੜੀ ਸੈਟਰ ਨੂੰ ਇਨਵਾਟਰ ਦਾਨ ਕੀਤਾ

ਜਗਰਾਓ,ਹਠੂਰ,24,ਮਈ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਮਾਰਕੀਟ ਕਮੇਟੀ ਜਗਰਾਓ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਵੱਲੋ ਆਪਣੀ ਜਨਮ ਭੂੰਮੀ ਪਿੰਡ ਮੱਲ੍ਹਾ ਦੇ ਆਗਣਵਾੜੀ ਸੈਟਰ ਨੰਬਰ 137 ਨੂੰ ਇਨਵਾਟਰ ਅਤੇ ਬੈਟਰਾ ਦਾਨ ਕੀਤਾ ਗਿਆ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਨੇ ਕਿਹਾ ਕਿ ਆਗਣਵਾੜੀ ਸੈਟਰ ਨੰਬਰ 137 ਵਿਚ ਇਨਵਾਟਰ ਦੀ ਪਿਛਲੇ ਲੰਮੇ ਸਮੇਂ ਤੋ ਘਾਟ ਪਾਈ ਜਾ ਰਹੀ ਸੀ ਕਿਉਕਿ ਗਰਮੀ ਦੇ ਮੌਸਮ ਵਿਚ ਬਿਜਲੀ ਘੱਟ ਆਉਦੀ ਹੈ ਜਿਸ ਕਰਕੇ ਬੱਚੇ ਗਰਮੀ ਵਿਚ ਰਹਿਣ ਲਈ ਮਜਬੂਰ ਸਨ।ਇਸ ਸਮੱਸਿਆ ਨੂੰ ਮੁੱਖ ਰੱਖਦਿਆ ਸਮੂਹ ਸਿੱਧੂ ਪਰਿਵਾਰ ਵੱਲੋ ਆਗਣਵਾੜੀ ਸੈਟਰ 137 ਲਈ ਇਨਵਾਟਰ ਅਤੇ ਬੈਟਰਾ ਲਾ ਕੇ ਦਿੱਤਾ ਗਿਆ ਹੈ।ਇਸ ਮੌਕੇ ਆਗਣਵਾੜੀ ਵਰਕਰ ਅਮਨਜੀਤ ਕੌਰ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜਗਦੀਪ ਸਿੰਘ,ਨਿਹਾਲ ਸਿੰਘ,ਕੁਲਦੀਪ ਸਿੰਘ,ਗੁਰਮਨਦੀਪ ਸਿੰਘ,ਪਿੰਦਰ ਸਿੰਘ,ਨੰਬੜਦਾਰ ਪਾਲ ਸਿੰਘ,ਨਵਦੀਪ ਸਿੰਘ ਧਾਲੀਵਾਲ,ਜੋਤੀ ਸਿੰਘ,ਜਸਵੰਤ ਸਿੰਘ,ਇਕਬਾਲ ਸਿੰਘ,ਬੰਸਾ ਸਿੰਘ,ਸਤਨਾਮ ਸਿੰਘ,ਮਲਕੀਤ ਸਿੰਘ,ਸਿਮਲਾ ਦੇਵੀ,ਜਸਵਿੰਦਰ ਕੌਰ ਆਦਿ ਹਾਜ਼ਰ ਸਨ।
 

ਪੀੜ੍ਹਤ ਮਾਤਾ 55 ਵੇੰ ਦਨਿ ਬੈਠੀ ਭੁੱਖ ਹੜਤਾਲ 'ਤੇ  ,62 ਵੇਂ ਦਨਿ ਵੀ ਥਾਣੇ ਅੱਗੇ ਧਰਨਾ ਰਹਿਾ ਜਾਰੀ

ਜਗਰਾਉਂ,ਹਠੂਰ,23 ਮਈ (ਕੌਸ਼ਲ ਮੱਲ੍ਹਾ)-ਕਰੀਬ ਡੇਢ ਦਹਾਕਾ ਪਹਲਿਾਂ ਮੌਕੇ ਕਥਤਿ ਥਾਣਾਮੁਖੀ ਵਲੋਂ ਉਸ ਦੇ ਪਰਵਿਾਰ 'ਤੇ ਕੀਤੇ ਅੱਤਆਿਚਾਰਾਂ ਦੇ ਦਰਜ ਮਾਮਲੇ ਵੱਿਚ ਇਨਸਾਫ਼ ਲੈਣ ਲਈ ਅਾਖਰੀ ਸਾਹਾਂ ਤੱਕ ਜੰਗ ਲੜ੍ਹਾਂਗੀ। ਇਹ ਦਾਅਵਾ ਮੁਕੱਦਮੇ 'ਚ ਨਾਮਜ਼ਦ ਦੋਵੇਂ ਥਾਣੇਦਾਰਾਂ ਤੇ ਸਰਪੰਚ ਦੀ ਗ੍ਰਫਿਤਾਰੀ ਲਈ ਕਰੀਬ 2 ਮਹੀਨਆਿਂ ਤੋਂ ਥਾਣੇ ਦੀ ਨੁੱਕਰ 'ਤੇ ਭੁੱਖ ਹੜਤਾਲ ਰੱਖੀ ਬੈਠੀ ਪੀੜ੍ਹਤ ਬਜ਼ੁਰਗ ਮਾਤਾ ਸੁਰੰਿਦਰ ਕੌਰ ਰਸੂਲਪੁਰ ਨੇ ਪ੍ਰੈਸ ਨੂੰ ਜਾਰੀ ਬਆਿਨ 'ਚ ਕਹੇ। ਇਸ ਮੌਕੇ ਭੁੱਖ ਹੜਤਾਲੀ ਮਾਤਾ ਨੇ ਇਹ ਵੀ ਦੱਸਆਿ ਕ ਿਉਸ ਦਾ ਪਰਵਿਾਰ ਪਛਿਲੇ 17 ਸਾਲਾਂ ਤੋਂ ਅੱਤਆਿਚਾਰੀ ਥਾਣੇਦਾਰਾਂ ਤੇ ਪੰਚ-ਸਰਪੰਚ ਨੂੰ ਸੀਖਾਂ ਪੱਿਛੇ ਬੰਦ ਕਰਵਾਉਣ ਲਈ ਲੜ੍ਹਾਈ ਲੜ੍ਹ ਰਹਿਾ ਹੈ।ਇਸ ਮੌਕੇ ਧਰਨਾਕਾਰੀਆਂ ਨੂੰ ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ, ਮਜ਼ਦੂਰ ਆਗੂ ਅਵਤਾਰ ਸੰਿਘ ਰਸੂਲਪੁਰ ਅਤੇ ਮਹਲਿਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਸੰਬੋਧਨ ਕਰਦਆਿਂ ਕਹਿਾ ਕ ਿਪਛਿਲੇ 55 ਦਨਿਾਂ ਤੋਂ ਭੁੱਖ ਹੜਤਾਲ ਤੇ ਬੈਠੀ 75 ਸਾਲਾ ਬਜ਼ੁਰਗ ਮਾਤਾ ਹਲਕੇ ਦੀ ਵਧਿਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਹੁਣ ਕਉਿਂ ਨਹੀਂ ਦਸਿ ਰਹੀ? ਇਹ ਗੱਲ ਸਮਝ ਤੋਂ ਬਾਹਰ ਹੈ, ਜਦਕ ਿਵੋਟਾਂ ਤੋਂ ਪਹਲਿਾਂ ਵਧਿਾਇਕ ਬੀਬੀ ਬਨਿ ਬੁਲਾਇਆਂ ਵੀ ਧਰਨੇ ਵੱਿਚ ਆਉਂਦੀ ਸੀ ਹੁਣ ਕਉਿਂ ਪਾਸਾ ਵੱਟ ਕੇ ਲੰਘ ਜਾਂਦੀ ਏ ਇਹ ਸਵਾਲ ਧਰਨੇ 'ਚ ਆਉਂਦੇ ਲੋਕ ਸਾਥੋਂ ਪੁੱਛਦੇ ਨੇ ਪਰ ਇਸ ਸਵਾਲ ਦਾ ਜਵਾਬ ਤਾਂ ਬੀਬੀ ਹੀ ਦੇਵੇਗੀ ਜਾਂ ਲੋਕ ਹੀ ਬੀਬੀ ਤੋਂ ਸਮੇਂ ਸਰਿ ਪੁੱਛਣਗੇ। ਇਸ ਸਮੇਂ ਮੁਦਈ ਮੁਕੱਦਮਾ ਭਾਰਤੀ ਕਸਿਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਜੱਗਾ ਸੰਿਘ ਢੱਿਲੋਂ ਤੇ ਰਾਮਤੀਰਥ ਸੰਿਘ ਲੀਲ੍ਹਾ ਨੇ ਕਹਿਾ ਕ ਿਨੇੜਲੇ ਪਿੰਡ ਰਸੂਲਪੁਰ ਦੀਆਂ ਗਰੀਬ ਮਾਵਾਂ-ਧੀਆਂ ਨੂੰ ਘਰੋਂ ਚੁੱਕ ਕੇ, ਥਾਣੇ 'ਚ ਰੱਖ ਕੇ, ਨਾਲੇ ਕੁੱਟਆਿ-ਮਾਰਆਿ, ਨਾਲੇ ਬਜਿਲ਼ੀ ਦਾ ਕਰੰਟ ਲਗਾਇਆ ਗਆਿ,ਫਰਿ ਘਟਨਾ ਨੂੰ ਲਕੋਣ ਲਈ ਪਰਵਿਾਰ ਨੂੰ ਹੀ ਝੂਠੇ ਕੇਸ ਵੱਿਚ ਫਸਾਉਣ ਵਾਲੇ ਜਾਲ਼ਮਾਂ ਨੂੰ ਹਰ ਹਾਲ਼ਤ ਸੀਖਾਂ ਪੱਿਛੇ ਬੰਦ ਕਰਵਾਇਆ ਜਾਵੇਗਾ। ਉਨ੍ਹਾਂ ਕਹਿਾ ਕ ਿਪੁਲਸਿ ਨੇ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਫਿ਼ਤਾਰ ਨਾਂ ਕਰਕੇ ਦੋਹਰੀ ਨੀਤੀ ਦਾ ਸਬੂਤ ਦੱਿਤਾ ਹੈ। ਇਸ ਮੌਕੇ ਇੰਟਰਨੈਸਨਲ ਪੰਥਕ ਦਲ ਦੇ ਪੈਨਲ ਮੈਬਰ ਜਥੇਦਾਰ ਦਲੀਪ ਸਿੰਘ ਚਕਰ, ਇੰਟਰਨੈਸਨਲ ਪੰਥਕ ਦਲ ਆਲਇੰਡੀਆ ਦੇ ਕਨਵੀਨਰ ਹਰਚੰਦ ਸਿੰਘ ਚਕਰ,ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸੰਿਘ ਜਗਰਾਉਂ, ਦਸਮੇਸ਼ ਕਸਿਾਨ ਯੂਨੀਅਨ ਦੇ ਹਰੀ ਸੰਿਘ ਚਚਰਾੜੀ, ਏਟਕ ਆਗੂ ਜਗਦੀਸ਼ ਸੰਿਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸੰਿਘ, ਭਾਰਤੀ ਕਸਿਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸੰਿਘ ਡੱਲਾ, ਰੂਪਾ ਸੰਿਘ ਡੱਲਾ, ਨਹਿੰਗ ਸੰਿਘ ਜੱਥੇਦਾਰ ਚੜ੍ਤ ਸੰਿਘ ਬਾਰਦੇਕੇ, ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਦ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ, ਹਰਜੀਤ ਕੌਰ, ਕੁਲਦੀਪ ਕੌਰ ਨੇ ਵੀ ਦੋਸ਼ੀਆਂ ਦੀ ਗ੍ਰਫਿਤਾਰੀ ਦੀ ਮੰਗ ਕੀਤੀ।ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸੰਿਘ ਰਸੂਲਪੁਰ ਨੇ ਦੱਸਆਿ ਕ ਿਭਾਵੇਂ ਗੈਰ-ਜਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦਾ ਮੁੱਖ ਦੋਸ਼ੀ ਗੁਰੰਿਦਰ ਬੱਲ ਉੱਚ ਪੁਲਸਿ ਅਫਸਰਾਂ ਨਾਲ ਗੰਢਤੁੱਪ ਕਰਕੇ  ਨਾਂ ਸਰਿਫ਼ ਗ੍ਰਫਿਤਾਰੀ ਤੋਂ ਬਚਆਿ ਹੋਇਆ ਏ ਸਗੋਂ ਦਰਜ ਮੁਕੱਦਮੇ ਨੂੰ ਖਾਰਜ਼ ਕਰਵਾਉਣ ਲਈ ਹੱਥ ਕੰਡੇ ਵਰਤ ਰਹਿਾ ਏ ਪਰ ਉਹ ਬੱਲ ਸਮੇਤ ਸਾਰੇ ਦੋਸ਼ੀਆਂ ਨੂੰ ਸੀਖਾਂ ਪੱਿਛੇ ਬੰਦ ਕਰਵਾਉਣ ਲਈ ਲੋਕਾਂ ਦੀ ਸਹਾਇਤਾ ਨਾਲ ਹਰ ਸੰਭਵ ਯਤਨ ਜਾਰੀ ਰੱਖਣਗੇ।

ਫਾਜ਼ਿਲਕਾ ਜ਼ਿਲ੍ਹੇ ਵਿੱਚ ਤਾਰਬੰਦੀ ਦੇ ਪਾਰ ਜ਼ੀਰੋ ਲਾਇਨ ਦੇ ਨਾਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਹੋਈ ਸ਼ੁਰੂਆਤ

ਜਲਾਲਾਬਾਦ ਦੇ ਵਿਧਾਇਕ, ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਸ਼ੁਰੂ ਕਰਵਾਈ ਜ਼ਿਲ੍ਹੇ ਵਿੱਚ ਸਿੱਧੀ ਬਿਜਾਈ
ਫਾਜ਼ਿਲਕਾ, 23 ਮਈ  (ਰਣਜੀਤ ਸਿੱਧਵਾਂ)  : ਫਾਜ਼ਿਲਕਾ ਜ਼ਿਲ੍ਹੇ ਦੇ ਬਹਾਦਰ ਸਰਹੱਦਾਂ ਦੇ ਰਾਖੇ ਕਿਸਾਨਾਂ ਨੇ ਇੱਕ ਵਾਰ ਫਿਰ ਵਾਤਾਵਰਨ ਦੇ ਰਾਖੇ ਬਣਨ ਦਾ ਅਹਿਦ ਕਰਦਿਆਂ ਅੱਜ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਤਾਰਬੰਦੀ ਦੇ ਪਾਰ ਬਿਲਕੁੱਲ ਜ਼ੀਰੋ ਲਾਇਨ ਤੋਂ ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ।ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਆਈਏਐਸ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਆਈਏਐਸ, ਐੱਸਐੱਸਪੀ ਸ. ਭੁਪਿੰਦਰ ਸਿੰਘ ਸਿੱਧੂ ਅਤੇ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ ਨੇ ਬੀਐਸਐਫ ਦੀ ਹਾਜਰੀ ਵਿੱਚ ਜਲਾਲਾਬਾਦ ਖੇਤਰ ਵਿੱਚ ਜ਼ੀਰੋ ਲਾਇਨ ਦੇ ਨਾਲੋਂ ਝੋਨੇ ਦੀ ਇਹ ਸਿੱਧੀ ਬਿਜਾਈ ਸ਼ੁਰੂ ਕਰਵਾਈ ਹੈ। ਇਸ ਮੌਕੇ ਬੋਲਦਿਆਂ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਇਸ ਸਮੇਂ ਧਰਤੀ ਅਤੇ ਪਾਣੀ ਦੀ ਸੰਭਾਲ ਸਾਡਾ ਮੁੱਢਲਾ ਫਰਜ਼ ਬਣਦਾ ਹੈ ਅਤੇ ਇਸੇ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਫੁਲਿਤ ਕਰਨ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਣ ਵੀ ਕੀਤਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਨੇ ਇਸ ਮੌਕੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹਾ ਪਿੱਛਲੇ ਸਾਲ 46 ਫੀਸਦੀ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆ ਕੇ ਪੰਜਾਬ ਵਿਚੋਂ ਮੋਹਰੀ ਰਿਹਾ ਸੀ ਅਤੇ ਇਸ ਵਾਰ ਵੀ ਇਸ ਜ਼ਿਲ੍ਹੇ ਦੇ ਕਿਸਾਨ 70 ਫੀਸਦੀ ਤੋਂ ਜਿਆਦਾ ਰਕਬਾ ਸਿੱਧੀ ਬਿਜਾਈ ਹੇਠ ਲਿਆਉਣਗੇ। ਉਨ੍ਹਾਂ ਨੇ ਕਿਹਾ ਕਿ ਤਾਰੋਂ ਪਾਰ ਜ਼ਿਲ੍ਹੇ ਦੇ ਕਿਸਾਨਾਂ ਦੀ ਲਗਭਗ 3000 ਏਕੜ ਜ਼ਮੀਨ ਪੈਂਦੀ ਹੈ ਜਿੱਥੇ ਕਿਸਾਨਾਂ ਨੂੰ ਖੇਤੀ ਕਰਨ ਲਈ ਕੁਝ ਨਿਰਧਾਰਤ ਸਮਾਂ ਹੀ ਮਿਲਦਾ ਹੈ। ਇਸ ਲਈ ਇੰਨ੍ਹਾਂ ਕਿਸਾਨਾਂ ਨੇ ਵੀ ਇਸ ਵਾਰ ਪੰਜਾਬ ਸਰਕਾਰ ਦੀ ਅਪੀਲ ਮੰਨ ਕੇ ਸਿੱਧੀ ਬਿਜਾਈ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਤਾਰੋਂ ਪਾਰ ਜ਼ਮੀਨਾਂ ਵਾਲੇ ਕਿਸਾਨ ਸਿੱਧੀ ਬਿਜਾਈ ਕਰ ਸਕਦੇ ਹਨ ਤਾਂ ਹੋਰਨਾਂ ਕਿਸਾਨਾਂ ਲਈ ਤਾਂ ਇਹ ਹੋਰ ਵੀ ਆਸਾਨ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਾਲ ਦੇ ਉਤਸਾਹਵਰਧਕ ਨਤੀਜਿਆਂ ਤੋਂ ਜ਼ਿਲ੍ਹੇ ਦੇ ਕਿਸਾਨ ਖੁਸ਼ ਹਨ ਅਤੇ ਇਸ ਵਾਰ ਸਿੱਧੀ ਬਿਜਾਈ ਵਿੱਚ ਜਿਆਦਾ ਰੁੱਚੀ ਵਿਖਾ ਰਹੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਰੇਸ਼ਮ ਸਿੰਘ ਨੇ ਕਿਹਾ ਕਿ ਸਿੱਧੀ ਬਿਜਾਈ ਨਾਲ ਖੇਤੀ ਕਰਨ ਨਾਲ ਪਾਣੀ ਦੀ ਬਚਤ ਦੇ ਨਾਲ ਨਾਲ ਕਿਸਾਨ ਦੇ ਖੇਤੀ ਖਰਚੇ ਘੱਟਦੇ ਹਨ। ਪ੍ਰਭਾਤ ਸਿੰਘ ਵਾਲਾ ਦੇ ਕਿਸਾਨ ਹਰਪਾਲ ਸਿੰਘ ਜਿਸ ਦੇ ਖੇਤਾਂ ਵਿੱਚ ਬਿਜਾਈ ਦੀ ਸ਼ੁਰੂਆਤ ਕਰਵਾਈ ਗਈ ਨੇ ਕਿਹਾ ਕਿ ਉਹ ਪਿੱਛਲੇ ਕਈ ਸਾਲਾਂ ਤੋਂ ਅਜਿਹਾ ਕਰਦਾ ਆ ਰਿਹਾ ਹੈ ਅਤੇ ਸਿੱਧੀ ਬਿਜਾਈ ਨਾਲ ਉਸਦੇ ਖਰਚੇ ਘਟੇ ਹਨ ਅਤੇ ਆਮਦਨ ਵਧੀ ਹੈ। ਉਸਨੇ ਹੋਰਨਾਂ ਕਿਸਾਨਾਂ ਨੂੰ ਵੀ ਇਹ ਤਕਨੀਕ ਅਪਨਾਉਣ ਦੀ ਅਪੀਲ ਕੀਤੀ।ਇਸ ਤੋਂ ਬਿਨ੍ਹਾਂ ਇੱਥੇ ਕਿਸਾਨ ਰਛਪਾਲ ਸਿੰਘ, ਇਕਬਾਲ ਸਿੰਘ, ਸਤਪਾਲ ਸਿੰਘ ਨੇ ਵੀ ਸਿੱਧੀ ਬਿਜਾਈ ਆਰੰਭ ਕੀਤੀ ਹੈ। ਬਾਅਦ ਵਿਚ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਚੱਕ ਸੁੱਕੜ ਵਿੱਚ ਕਿਸਾਨ ਸਿਖਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿੱਤੀ ਅਤੇ ਪਿੱਛਲੇ ਸਾਲ ਦੌਰਾਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ।  ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਹਰਪ੍ਰੀਤ ਕੌਰ, ਏਡੀਓ ਪਰਵਿੰਦਰ ਸਿੰਘ, ਬੀਟੀਐਮ ਆਤਮਾ ਰਾਜਵਿੰਦਰ ਸਿੰਘ, ਬਾਬਾ ਸਤੀ ਦਾਸ ਜੀ, ਸੰਦੀਪ ਸਿੰਘ ਆਦਿ ਵੀ ਹਾਜਰ ਸਨ।

ਪਾੜ ਪੈਣ ਉਪਰੰਤ ਡੀ.ਸੀ ਨੇ ਦੂਸਰੀ ਵਾਰ ਲਿਆ ਸਰਹਿੰਦ ਫੀਡਰ ਨਹਿਰ ਦਾ ਜਾਇਜ਼ਾ

ਮੰਗਲਵਾਰ ਨੂੰ ਛੱਡਿਆ ਜਾਵੇਗਾ ਨਹਿਰ ਵਿੱਚ ਪਾਣੀ

ਸ੍ਰੀ ਮੁਕਤਸਰ ਸਾਹਿਬ 23 ਮਈ  (ਰਣਜੀਤ ਸਿੱਧਵਾਂ) : ਸਰਹਿੰਦ ਫੀਡਰ ਨਹਿਰ ਵਿੱਚ ਪਾੜ ਪੈਣ ਤੋਂ ਕੁੱਝ ਦਿਨਾਂ ਬਾਅਦ ਅੱਜ ਦੂਸਰੀ ਵਾਰ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਮੌਕੇ ਦਾ ਜਾਇਜਾ ਲਿਆ, ਚੱਲ ਰਹੇ ਕੰਮ ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਾੜ ਦੀ ਮੁਰੰਮਤ ਕਰਨ ਲਈ ਜੰਗੀ ਪੱਧਰ ਤੇ ਕੰਮ ਕੀਤਾ ਗਿਆ ਹੈ। ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 24 ਮਈ ਨੂੰ ਇਸ ਨਹਿਰ ਵਿੱਚ ਪਾਣੀ ਛੱਡ ਦਿਤਾ ਜਾਵੇਗਾ। ਉਹਨਾਂ ਦੱਸਿਆ ਕਿ ਪਾਣੀ ਛੱਡਣ ਨਾਲ ਮੁਕਤਸਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪਾਣੀ ਦੀ ਕਿੱਲਤ ਨੂੰ ਪੂਰਾ ਕਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਤਕਰੀਬਨ 13 ਕੁ ਦਿਨ ਪਹਿਲਾਂ ਨਾਲ ਦੀ ਰਾਜਸਥਾਨ ਫੀਡਰ ਨਹਿਰ ਵਿੱਚ ਸਫ਼ਾਈ ਕਾਰਣ ਬੰਦੀ ਹੋਣ ਦੇ ਚਲਦਿਆਂ ਸਰਹਿੰਦ ਫੀਡਰ ਵਿੱਚ ਪਾਣੀ ਛੱਡ ਦਿਤਾ ਗਿਆ ਸੀ, ਜਿਸ ਕਾਰਨ ਵਾਧੂ ਪਾਣੀ ਦਾ ਬੋਝ ਨਾ ਸਹਾਰਦਿਆਂ ਇਸ ਨਹਿਰ ਵਿਚ ਪਾੜ ਪੈ ਗਿਆ ਸੀ। ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੀ (ਪਾੜ ਵਰਗੀ) ਕਿਸੇ ਵੀ ਪ੍ਰਕਾਰ ਦੀ ਸਥਿਤੀ ਉਤਪੰਨ ਨਾ ਹੋਵੇ ਇਸ ਲਈ ਢੁੱਕਵੇਂ ਕਦਮ ਚੁਕੇ ਜਾਣ। ਉਹਨਾ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੋ ਕੰਮ ਦਫ਼ਤਰ ਡਿਪਟੀ ਕਮਿਸ਼ਨਰ ਵੱਲੋਂ ਇਸ ਨਹਿਰ ਦੇ ਸੂਚਾਰੂ ਢੰਗ ਨਾਲ ਪਾਣੀ ਦੇ ਵਹਾਅ ਲਈ ਜਰੂਰੀ ਹਨ, ਤਾਂ ਤੁਰੰਤ ਉੁਹਨਾਂ ਦੇ ਧਿਆਨ ਵਿੱਚ ਲਿਆਂਦੇਂ ਜਾਣ।
ਉਹਨਾਂ ਅਧਿਕਾਰੀਆਂ ਨੂੰ ਇਹ ਵੀ ਹਿਦਾਇਤ ਕੀਤੀ ਕਿ ਨਹਿਰ ਵਿੱਚ ਕਿਸੇ ਵੀ ਕਿਸਮ ਦੇ ਸੰਭਾਵਿਤ ਪਾੜ ਦੀ ਨਜ਼ਰਸਾਨੀ ਸੂਨਿਸ਼ਚਿਤ ਕੀਤੀ ਜਾਵੇੇ, ਤਾਂ ਜੋਂ ਹੋਣ ਵਾਲੇ ਨੁਕਸਾਨ ਤੋਂ ਪਹਿਲਾਂ ਹੀ ਬਚਿਆ ਜਾ ਸਕੇ।
ਉਹਨਾਂ ਇਹ ਵੀ ਕਿਹਾ ਕਿ ਜੇਕਰ ਨਹਿਰ ਵਿੱਚ ਪਾੜ ਤੋਂ ਬਚਣ ਲਈ ਕਿਸੇ ਵੀ ਵੇਲੇ ਉਨ੍ਹਾਂ ਦੀ ਨਿੱਜੀ ਦਖਲ਼ ਅੰਦਾਜੀ ਦੀ ਵੀ ਜਰੂਰਤ ਪੈਂਦੀ ਹੈ ਤਾਂ ਬਿਨ੍ਹਾਂ ਕਿਸੇ ਡਰ, ਸੰਕੋਚ ਅਤੇ ਸਮੇਂ ਨੂੰ ਨਾ ਵਿਚਾਰਦਿਆਂ ਉਹਨਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇ।

ਵਿਧਾਇਕ ਲਖਵੀਰ ਸਿੰਘ ਰਾਏ ਨੇ ਆਦਮਪੁਰ ਨਹਿਰ ਦੇ  ਨਵੇਂ ਉਸਾਰੇ ਜਾਣ ਵਾਲੇ ਪੁਲ ਦਾ ਕੰਮ ਸੁਰੂ ਕਰਵਾਇਆ  

ਫਤਹਿਗੜ੍ਹ ਸਾਹਿਬ, 23 ਮਈ  (ਰਣਜੀਤ ਸਿੱਧਵਾਂ)  :  ਸਰਹਿੰਦ ਪਟਿਆਲਾ ਰੋਡ ਜਲਦ ਫੋਰਲੇਨ ਹੋਵੇਗਾ, ਜਿਸ ਦਾ ਇਲਾਕੇ ਦੇ ਲੋਕਾਂ ਨੂੰ ਵਧੇਰੇ ਲਾਭ ਹੋਵੇਗਾ। ਇਸ ਨਾਲ ਅਣਸੁਖਾਵੀਆਂ ਘਟਨਾਵਾਂ ਤੋਂ ਨਿਜਾਤ ਮਿਲੇਗੀ। ਇਹ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਹਿੰਦ-ਪਟਿਆਲਾ ਰੋਡ 'ਤੇ ਆਦਮਪੁਰ ਨਹਿਰ ਦੇ ਨਵੇ ਉਸਾਰੇ ਜਾਣ ਵਾਲੇ ਪੁਲ ਦੇ ਕੰਮ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਰੋਪੜ, ਸਰਹਿੰਦ, ਪਟਿਆਲਾ, ਸੰਗਰੂਰ, ਬਠਿੰਡਾ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਇਸ ਸੜਕ ਦੇ ਫੋਰਲੇਨ ਹੋਣ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਪਿਛਲੇ ਲੰਮੇ ਸਮੇਂ ਤੋਂ ਸੜਕੀ ਦੁਰਘਟਨਾਵਾਂ ਦੇ ਕਾਰਨ ਬਹੁਤ ਲੋਕ ਜਾਨਾਂ ਗਵਾ ਚੁੱਕੇ ਸਨ, ਉਸ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਇਸ ਮੌਕੇ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਯੁਵਰਾਜ ਸਿੰਘ ਨੇ ਦੱਸਿਆ ਕਿ ਉਕਤ ਪ੍ਰਾਜੈਕਟ 9.68 ਕਰੋੜ ਦਾ ਹੈ ਤੇ ਡੇਢ ਸਾਲ ਦੇ ਸਮੇਂ ਵਿਚ ਪੂਰਾ ਕੀਤਾ ਜਾਵੇਗਾ। ਹਲਕਾ ਵਿਧਾਇਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੁਲ ਸਟੀਲ ਅਧਾਰਤ ਹੋਵੇਗਾ, ਜਿਸ ਦੀ ਲੰਬਾਈ 55 ਮੀਟਰ ਅਤੇ ਚੌੜਾਈ 10 ਮੀਟਰ ਰਹੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੇ ਲਈ ਰੋਜ਼ਾਨਾ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਨਸ਼ਿਆਂ ਦੇ ਖਿਲਾਫ਼ ਮੁਹਿੰਮ ਵਿੱਢੀ ਗਈ ਹੈ, ਉੱਥੇ ਹੀ ਵਿਕਾਸ ਕਾਰਜਾਂ ਨੂੰ ਵੀ ਬੜਾਵਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੁਣ ਆਮ ਲੋਕਾਂ ਦੀ ਸਰਕਾਰ ਹੈ ਹਰ ਕਾਰਜ ਲੋਕਾਂ ਦੀ ਰਾਇ ਅਨੁਸਾਰ ਲੋਕਾਂ ਦੇ ਲਾਭ ਲਈ ਕੀਤਾ ਜਾਵੇਗਾ। ਇਸ ਮੌਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਓ ਮਨਜੀਤ ਸਿੰਘ, ਕੁਮਾਰ ਗੌਰਵ, ਹਰਵਿੰਦਰ ਸਿੰਘ, ਪੰਕਜ ਮਹਿਰਾ (ਸਾਰੇ ਜੇ.ਈ), ਮਲਕੀਤ ਸਿੰਘ ਟਿਵਾਣਾ, ਗੁਰਸਤਿੰਦਰ ਸਿੰਘ ਜੱਲ੍ਹਾ, ਰਮੇਸ਼ ਸੋਨੂੰ, ਸੰਨੀ ਚੋਪੜਾ, ਰਮੇਸ਼ ਪੂਨੀਆ, ਹਰਮੇਸ ਸਿੰਘ ਨਰੈਣਗੜ੍ਹ ਛੰਨਾ, ਨਾਹਰ ਸਿੰਘ ਆਦਮਪੁਰ,  ਪ੍ਰਿਤਪਾਲ ਸਿੰਘ ਜੱਸੀ, ਪਾਵੇਲ ਹਾਂਡਾ, ਗੁਰਮੁੱਖ ਸਿੰਘ ਸਰਹਿੰਦ, ਅਮਰੀਕ ਸਿੰਘ ਬਾਲਪੁਰ, ਨਾਹਰ ਸਿੰਘ ਖਰੋੜਾ, ਅਮਰਿੰਦਰ ਮੰਡੋਫਲ, ਨਵਦੀਪ ਨਬੀ ਆਦਿ ਵੀ ਹਾਜ਼ਰ ਸਨ

ਇਸਟਨ ਕੈਨਾਲ ਵਿੱਚੋਂ ਨਿਕਲਦੀਆਂ ਨਹਿਰਾਂ ਸਫ਼ਾਈ ਲਈ ਹੋਣਗੀਆਂ ਬੰਦ

ਫ਼ਾਜ਼ਿਲਕਾ 22 ਮਈ   (ਰਣਜੀਤ ਸਿੱਧਵਾਂ)  : ਸਿੰਚਾਈ ਵਿਭਾਗ ਵਲੋਂ ਈਸਟਰਨ ਕੈਨਾਲ ਵਿੱਚੋਂ ਨਿਕਲਣ ਵਾਲੀਆਂ ਨਹਿਰਾਂ ਨੂੰ ਸਫ਼ਾਈ ਲਈ ਕੁਝ ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਵਿਭਾਗ ਦੇ ਐਸਡੀਓ ਸੁਨੀਲ ਕੰਬੋਜ ਨੇ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਨਹਿਰਾਂ ਦੀ ਸਫ਼ਾਈ ਦਾ ਕਾਰਜ ਮੁਕੰਮਲ ਕੀਤਾ ਜਾਣਾ ਹੈ ਇਸ ਲਈ ਇਹ ਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਨਰਮੇ ਦੀ ਬਿਜਾਈ ਕਰਨੀ ਹੈ ਉਹ ਤੁਰੰਤ ਪਾਣੀ ਲਗਾ ਕੇ ਰੌਣੀ ਕਰ ਲੈਣ। ਉਨ੍ਹਾਂ ਕਿਹਾ ਕਿ ਵਿਭਾਗ ਛੇਤੀ ਤੋਂ ਛੇਤੀ ਸਫ਼ਾਈ ਕਰਵਾ ਕੇ ਕਿਸਾਨਾਂ ਦੀ ਜ਼ਰੂਰਤ ਅਨੁਸਾਰ ਨਹਿਰੀ ਪਾਣੀ ਦੁਬਾਰਾ ਛੱਡ ਦੇਵੇਗਾ  ।

ਵਾਤਾਵਰਣ ਪੱਖੀ ਖੇਤੀ ਕਰ ਰਿਹਾ ਨੌਜਵਾਨ ਪ੍ਰਦੀਪ ਸਿੰਘ ਕਾਸਮਪੁਰ --

ਤਿੰਨ ਸਾਲਾਂ ਤੋਂ ਕਰ ਰਿਹਾ ਝੋਨੇ ਦੀ ਸਿੱਧੀ ਬਿਜਾਈ, ਨਹੀਂ ਲਗਾਉਂਦਾ ਪਰਾਲੀ ਨੂੰ ਅੱਗ
 ਸਿੱਧੀ ਬਿਜਾਈ ਨਾਲ ਬੀਜੇ ਝੋਨੇ ਦਾ ਝਾੜ ਲਗਭਗ 36 ਕੁਇੰਟਲ ਪ੍ਰਤੀ ਏਕੜ ਰਿਹਾ : ਪ੍ਰਦੀਪ ਸਿੰਘ
ਮਾਲੇਰਕੋਟਲਾ/ਅਹਿਮਦਗੜ੍ਹ 22 ਮਈ (ਰਣਜੀਤ ਸਿੱਧਵਾਂ)   :  ਪਿੰਡ ਕਾਸਮਪੁਰ ਬਲਾਕ ਅਹਿਮਦਗੜ੍ਹ ਦੇ ਰਹਿਣ ਵਾਲੇ ਅਗਾਂਹ-ਵਧੂ ਕਿਸਾਨ ਪ੍ਰਦੀਪ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਅਪਣਾ ਕੇ ਅਤੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤੀ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ। ਕਿਸਾਨ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਮੇਂ 'ਚ ਜਿੱਥੇ ਕਣਕ-ਝੋਨੇ ਦੇ ਫ਼ਸਲੀ ਚੱਕਰ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਸੁਧਾਰੀ ਹੈ ਉੱਥੇ ਹੀ ਸਾਡੇ ਕੁਦਰਤੀ ਸੋਮਿਆਂ (ਹਵਾ, ਪਾਣੀ, ਮਿੱਟੀ) ਦੀ ਗੁਣਵੱਤਾ 'ਚ ਨਿਘਾਰ ਵੀ ਆ ਰਿਹਾ ਹੈ।ਇਸ ਲਈ ਸਾਨੂੰ ਬਦਲਦੇ ਸਮੇਂ ਨਾਲ ਵਾਤਾਵਰਣ ਪੱਖੀ ਤਕਨੀਕਾਂ ਅਪਣਾਉਣ ਦੀ ਲੋੜ ਹੈ। ਇਸੇ ਸੋਚ ਨਾਲ ਕਿਸਾਨ ਪਿਛਲੇ ਤਿੰਨ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਪਹਿਲੇ ਸਾਲ ਉਸ ਨੇ ਲਗਭਗ 05 ਏਕੜ ਜ਼ਮੀਨ ਵਿੱਚ ਫਿਰ ਦੂਜੇ ਸਾਲ 08 ਏਕੜ ਅਤੇ 2021 ਵਿੱਚ  11 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ। ਇਸ ਸਾਲ ਵੀ ਕਿਸਾਨ ਹੁਣ ਤੱਕ ਲਗਭਗ 08 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕਰ ਚੁੱਕਾ ਹੈ।ਉਸ ਦਾ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਦਾ ਝਾੜ ਲਗਭਗ 36 ਕੁਇੰਟਲ ਪ੍ਰਤੀ ਏਕੜ ਰਿਹਾ। ਉਸ ਨੇ ਕਿਹਾ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਕਣਕ ਦਾ ਝਾੜ ਵੀ ਚੰਗਾ ਰਿਹਾ।ਕਿਸਾਨ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਆਪਣੀ ਮਸ਼ੀਨ ਵੀ ਖਰੀ ਦੀ ਹੈ।ਇਸ ਦੇ ਨਾਲ ਹੀ ਉਸ ਨੇ ਪਿਛਲੇ॥ ਚਾਰ ਸਾਲਾਂ ਤੋਂ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਨਹੀਂ ਲਗਾਈ। ਪਰਾਲੀ ਦੇ ਪ੍ਰਬੰਧਨ ਲਈ ਉਹ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ ਜੋ ਉਸ ਨੇ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਤੇ ਪ੍ਰਾਪਤ ਕੀਤਾ ਸੀ। ਪਿਛਲੇ ਸਾਲ ਉਸ ਨੇ ਕੁਝ ਰਕਬੇ ਵਿਚ ਸੁਪਰ-ਸੀਡਰ ਨਾਲ ਵੀ ਕਣਕ ਦੀ ਬਿਜਾਈ ਕੀਤੀ। ਕਿਸਾਨ ਪਾਸ ਆਪਣੀ ਘਰੇਲੂ ਜ਼ਰੂਰਤ ਅਨੁਸਾਰ ਦੋ ਦੁਧਾਰੂ ਪਸ਼ੂ ਵੀ ਹਨ।ਕਿਸਾਨ ਆਪਣੀ ਆਮਦਨ ਵਧਾਉਣ ਦੇ ਮੰਤਵ ਨਾਲ ਹੋਰਨਾਂ ਕਿਸਾਨਾਂ ਦੇ ਖੇਤਾਂ ਵਿੱਚ ਆਪਣੇ ਲੇਜ਼ਰ ਕਰਾਹੇ ਨਾਲ ਕਿਰਾਏ ਤੇ ਵੀ ਕੰਮ ਕਰਦਾ ਹੈ। ਬੀ.ਟੀ.ਐਮ ਅਹਿਮਦਗੜ੍ਹ ਮੁਹੰਮਦ ਜਮੀਲ ਨੇ ਦੱਸਿਆ ਕਿ ਪ੍ਰਦੀਪ ਸਿੰਘ ਹਮੇਸ਼ਾ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲੈਂਦਾ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਦਾ ਹੈ। ਵਿਭਾਗ ਵੱਲੋਂ ਉਸ ਦੇ ਖੇਤ ਵਿੱਚ ਆਤਮਾ ਸਕੀਮ ਅਧੀਨ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪ੍ਰਦਰਸ਼ਨੀ ਪਲਾਂਟ ਵੀ ਬਿਜਵਾਇਆ ਗਿਆ ਸੀ।  ਖੇਤੀਬਾੜੀ ਵਿਕਾਸ ਅਫ਼ਸਰ ਅਹਿਮਦਗੜ੍ਹ ਡਾ. ਕੁਲਬੀਰ ਸਿੰਘ ਨੇ ਕਿਸਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਦੀਪ ਜਿਹੇ ਅਗਾਂਹਵਧੂ ਕਿਸਾਨਾਂ ਤੋਂ ਸੇਧ ਲੈਂਦੇ ਹੋਏ ਹੋਰਨਾਂ ਕਿਸਾਨ ਭਰਾਵਾਂ ਨੂੰ ਵੀ ਵਾਤਾਵਰਣ ਪੱਖੀ ਤਕਨੀਕਾਂ ਅਪਣਾ ਕੇ ਆਪਣੇ ਖੇਤੀ ਖ਼ਰਚੇ ਘਟਾਉਣ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ ।

ਉਹ ਸਮਾਜ ਹਮੇਸ਼ਾ ਤਰੱਕੀ ਕਰਦਾ ਹੈ ਜਿਸ ਸਮਾਜ ਦੇ ਵਿਅਕਤੀ ਕਿਸੇ ਨਾ ਕਿਸੇ ਮੁਕਾਮ ਤੇ ਪੁੱਜਣ ਤੇ ਵੀ ਆਪਣੇ ਜਨਮ ਸਥਾਨ ਨਾਲ ਜੁੜੇ ਰਹਿੰਦੇ ਹਨ  : ਸੰਯਮ ਅਗਰਵਾਲ -

ਬੀ ਕਾਇੰਡ ਨਜ਼ੀਰ ਫਾਊਂਡੇਸ਼ਨ ਦਾ ਮੁੱਖ ਮਕਸਦ ਲੋੜਵੰਦਾਂ ਨੂੰ ਤੁਰੰਤ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਾ : ਮੁਹੰਮਦ ਯੂਨਸ
ਮਾਲੇਰਕੋਟਲਾ 22 ਮਈ   (ਰਣਜੀਤ ਸਿੱਧਵਾਂ)    : ਸਮਾਜ 'ਚ ਲੋੜਵੰਦ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਲਈ ਤਿਆਰ ਰਹਿਣ ਵਾਲੀਆਂ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਦੀ ਭੂਮਿਕਾ ਬਹੁਤ ਅਹਿਮ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਪੰਜਾਬ ਉਰਦੂ ਅਕਾਦਮੀ ਦਿੱਲੀ ਗੇਟ ਮਾਲੇਰਕੋਟਲਾ ਵਿਖੇ ਬੀ ਕਾਇੰਡ ਨਜ਼ੀਰ ਫਾਊਂਡੇਸ਼ਨ ਵਲੋਂ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦਿਆ ਕੀਤੇ । ਉਨ੍ਹਾਂ ਕਿਹਾ ਕਿ ਉਹ ਸਮਾਜ ਹਮੇਸ਼ਾ ਤਰੱਕੀ ਕਰਦਾ ਹੈ ਜਿਸ ਸਮਾਜ ਦੇ ਵਿਅਕਤੀ ਕਿਸੇ ਨਾ ਕਿਸੇ ਮੁਕਾਮ ਤੇ ਪੁੱਜਣ ਤੇ ਵੀ ਆਪਣੇ ਜਨਮ ਸਥਾਨ ਨਾਲ ਜੁੜੇ ਰਹਿੰਦੇ ਹਨ  ਉਨ੍ਹਾਂ ਇਸ ਮੌਕੇ ਮੁਹੰਮਦ ਯੂਨਸ ਆਈ.ਏ. ਐਸ. ਐਮ.ਡੀ. (ਟਰਾਂਸਪੋਰਟ) ਹਿਮਾਚਲ ਪ੍ਰਦੇਸ਼ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ  ਪਿਤਾ ਜੀ ਸ੍ਰੀ. ਮੁਹੰਮਦ ਨਜ਼ੀਰ ਦੀ ਯਾਦ ਵਿੱਚ ਬੀ ਕਾਇੰਡ ਨਜ਼ੀਰ ਫਾਊਂਡੇਸ਼ਨ ਸਥਾਪਿਤ ਕੀਤੀ ਹੈ ਇਹ ਸਭ ਤੋਂ ਵੱਡੀ ਅਤੇ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਭਰੋਸਾ ਦਵਾਇਆ ਕਿ  ਸਮਾਜ ਸੇਵਾ ਦੇ ਕੰਮ ਲਈ  ਸੰਸਥਾ ਨੂੰ ਜੋ ਵੀ ਸਹਿਯੋਗ ਦੀ ਜ਼ਰੂਰਤ ਹੋਵੇਗੀ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਵਧਾਕੇ ਉਨ੍ਹਾਂ ਦੀ ਮਦਦ ਕਰੇਗਾ। ਸ੍ਰੀ ਮੁਹੰਮਦ ਯੂਨਸ ਆਈ.ਏ.ਐਸ. ਕਮਿਸ਼ਨਰ ਐਕਸਾਈਜ਼ ਐਂਡ ਜੀ.ਐਸ.ਟੀ ਕਮ ਐਮ.ਡੀ. (ਟਰਾਂਸਪੋਰਟ) ਹਿਮਾਚਲ ਪ੍ਰਦੇਸ਼ ਨੇ ਆਪਣੇ ਪਿਤਾ ਜੀ ਨੂੰ ਯਾਦ ਕਰਦਿਆ ਕਿਹਾ ਕਿ ਉਹ ਬਾਹਰ ਰਹਿੰਦੇ ਹੋਏ ਵੀ ਆਪਣੇ ਇਲਾਕੇ ਨਾਲ ਜੁੜੇ ਹੋਏ ਹਨ । ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਨਿਸ਼ਕਾਮ ਤੇ ਨਿਰਸਵਾਰਥ ਕਾਰਜ ਕਰਨ ਹਿਤ ਇਕੱਠੇ ਮੈਦਾਨ ਵਿਚ ਨਿੱਤਰਿਆ ਹੈ । ਇਸ ਸੰਸਥਾ ਦਾ ਮੁੱਖ ਮਕਸਦ ਲੋੜਵੰਦਾਂ ਨੂੰ ਖ਼ਾਸ ਤੌਰ ਤੇ ਸਿੱਖਿਆ ਦੇ ਖੇਤਰ ਵਿੱਚ ਤੁਰੰਤ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਾ ਹੈ ।  ਉਨ੍ਹਾਂ ਆਸ ਕੀਤੀ ਕਿ ਪਰਿਵਾਰ ਅਤੇ ਇਹ ਸੰਸਥਾ ਸੇਵਾ ਕਰਨ ਵਾਸਤੇ ਸਹੀ ਦਿਸ਼ਾ ਨਿਰਦੇਸ਼, ਵਿਆਪਕ ਸੋਚ ਅਤੇ ਸੇਵਾ ਕਾਰਜਾਂ ਨੂੰ ਅੰਜਾਮ ਦੇਣ ਲਈ ਦੂਰ ਦ੍ਰਿਸ਼ਟੀ ਅਤੇ ਕਾਰਜ ਸ਼ੈਲੀ ਨਾਲ ਕੰਮ ਕਰੇਗੀ। ਪ੍ਰੋਫੈਸਰ ਮੁਮਤਾਜ਼  ਨੇ ਆਪਣੇ ਪਿਤਾ ਸ੍ਰੀ ਮੁਹੰਮਦ ਨਜ਼ੀਰ ਨੂੰ ਯਾਦ ਕਰਦਿਆ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਿਆ ਕਿਹਾ ਕਿ ਅਸੀਂ ਸਾਰੇ ਆਪਣੇ ਪਿਤਾ ਦੇ ਦਰਸਾਏ ਕਦਮਾਂ ਤੇ ਚੱਲਦੇ ਹੋਏ ਸਮਾਜ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਉਂਦੇ ਰਹਾਂਗੇ ।ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਸਮਗਰੀ ਵੀ ਤਕਸੀਮ ਕੀਤੀ ਗਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਲਤੀਫ ਅਹਿਮਦ,  ਡੀ.ਐਸ.ਪੀ ਸ੍ਰੀ ਰਣਜੀਤ ਸਿੰਘ, ਸ੍ਰੀ ਮੁਹੰਮਦ ਆਰਿਫ਼, ਐਡਵੋਕੇਟ ਇਨਾਮ ਉਰ ਰਹਿਮਾਨ,  ਸ੍ਰੀ ਮੁਹੰਮਦ ਯੂਨਸ ਮੁਨਾ, ਸ੍ਰੀ ਅਬਦੁਲ ਗ਼ਫ਼ੂਰ,  ਸ੍ਰੀ ਮੁਹੰਮਦ ਇਸਮਾਈਲ ਸਾਬਕਾ ਸਰਪੰਚ, ਡਾ. ਇਨਾਮ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ ।

ਮਾਲਵੀਕਾ ਸੂਦ ਨੇ ਬਰਜਿੰਦਰ ਸਿੰਘ ਬਰਾੜ ਨਾਲ ਦੁੱਖ ਕੀਤਾ ਸਾਂਝਾ

ਧਰਮਕੋਟ,  ਮਈ 22 (ਮਨੋਜ ਕੁਮਾਰ ਨਿੱਕੂ) ਵਿਕਾਸ ਦੇ ਮਸੀਹਾ ਅੱਜ ਸਾਡੇ ਤੋਂ ਸ਼ਰੀਰਕ ਰੂਪ ਵਿੱਚ ਤਾਂ ਜੁਦਾ ਹੋ ਗਏ ਹਨ ਪਰ ਉਨ੍ਹਾਂ ਦੀ ਕੀਤੀ ਹੋਈ ਸਮਾਜ ਵਿਚ ਸੇਵਾ ਉਹ ਮੋਗਾ ਵਾਸੀ ਹੀ ਨਹੀਂ ਬਲਕਿ ਪੂਰੇ ਪੰਜਾਬ ਵਾਸੀ ਕਦੀ ਵੀ ਨਹੀਂ ਭੁਲ ਸਕਦੇ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਨਾਲ ਦੁਖ ਸਾਂਝਾ ਕਰਨ ਪਹੁੰਚੀ ਮੋਗਾ ਤੋਂ ਮਾਲਵੀਕਾ ਸੂਦ ਨੇ ਕਿਹਾ ਕੀ ਜਥੇਦਾਰ ਤੋਤਾ ਸਿੰਘ ਉਹ ਮਹਾਨ ਸ਼ਖਸ਼ੀਅਤ ਸਨ ਜਿਨ੍ਹਾਂ ਨੇ ਮੋਗਾ ਦੇ ਇਕ ਇਕ ਘਰ ਅੰਦਰ ਆਪਣਾ ਦਿਲ ਦਿੱਤਾ ਹੋਇਆ ਸੀ ਅਤੇ ਮੋਗਾ ਵਾਸੀ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਨਗੇ ਮੈਂ ਵਾਹੇਗੁਰੁ ਅਗੇ ਅਰਦਾਸ ਕਰਦੀ ਹਾਂ ਕਿ ਵਾਹੇਗੁਰੁ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਿੱਛੇ ਪਰਿਵਾਰ ਨੂੰ ਇਹ ਵੱਡਾ ਦੁੱਖ ਸਹਿਣ ਦੀ ਸ਼ਕਤੀ ਦੇਵੇ। 

ਅਮਿੱਟ ਯਾਦਾ ਛੱਡ ਗਿਆ ਪਿੰਡ ਮੱਲੇ੍ਹ ਦਾ ਸੱਭਿਆਚਾਰਕ ਮੇਲਾ

ਜਗਰਾਓ,ਹਠੂਰ,22,ਮਈ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਖੇਤਰਪਾਲ ਦੀ ਦਰਗਾਹ ਪਿੰਡ ਮੱਲ੍ਹਾ ਵਿਖੇ ਸਲਾਨਾ ਸੱਭਿਆਚਾਰਕ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ।ਇਸ ਮੇਲੇ ਦਾ ਉਦਘਾਟਨ ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਅਤੇ ਬਾਬਾ ਗੋਧਾ ਸਾਈ ਨੇ ਰੀਬਨ ਕੱਟ ਕੇ ਕੀਤਾ ਅਤੇ ਸਮੂਹ ਮੇਲਾ ਕਮੇਟੀ ਨੇ ਬਾਬਾ ਖੇਤਰਪਾਲ ਦੀ ਦਰਗਾਹ ਤੇ ਚਾਦਰ ਚੜ੍ਹਾ ਕੇ ਮੇਲੇ ਦੀ ਸੁਰੂਆਂਤ ਕੀਤੀ।ਇਸ ਮੌਕੇ ਲੋਕ ਗਾਇਕ ਹਰਜਿੰਦਰ ਗਰੇਵਾਲ ਨੇ ਵਾਰ ਬਾਬਾ ਬੰਦਾ ਸਿੰਘ ਬਹਾਦਰ,ਚਾਦਰ,ਧੀਆਂ ਪ੍ਰਦੇਸਣਾ ਗੀਤ ਗਾ ਕੇ ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੀ ਯਾਦ ਨੂੰ ਤਾਜਾ ਕੀਤਾ।ਇਸ ਮੌਕੇ ਪ੍ਰਸਿੱਧ ਲੋਕ ਗਾਇਕ ਜੋੜੀ ਚੀਮਾ ਬਾਈ-ਦੀਪ ਅਮਨ,ਹਰਭੋਲ ਮੱਲ੍ਹਾ-ਮਨਪ੍ਰੀਤ ਗਿੱਲ,ਤਾਰਾ ਗੱਪੀ-ਬੀਬਾ ਧੰਨੋ,ਗਗਨ ਮੱਲ੍ਹਾ,ਗਗਨ ਹਠੂਰ,ਮਨੀ ਹਠੂਰ,ਤੇਜਾ ਹਠੂਰ,ਅਵਤਾਰ ਤਾਰੀ,ਸੰਧੂ ਮੇਜਰ,ਲੱਖੀ ਢੱਟ,ਸੀਮਾ ਗਿੱਲ,ਸੋਨੂੰ ਮਾਣੂੰਕੇ,ਸਤਵੀਰ ਅਖਤਰ,ਫਰੀਦ ਖਾਨ,ਮਿੱਟੂ ਧਾਲੀਵਾਲ,ਹੈਰੀ ਬਾਰਦੇਕੇ,ਛਿੰਦਾ ਜਗਰਾਓ,ਗਿੱਲ ਅਖਾੜੇ ਵਾਲਾ,ਸੰਮਾ ਜਗਰਾਓ,ਰਵੀ ਜਗਰਾਓ ਆਦਿ ਕਲਾਕਾਰ ਨੇ ਵਾਰੋ-ਵਾਰੀ ਆਪਣੀ ਹਾਜ਼ਰੀ ਲਗਵਾਈ।ਇਹ ਮੇਲਾ ਉਦੋ ਸਿਖਰਾ ਤੇ ਪੁੱਜ ਗਿਆ ਜਦੋ ਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਚੀਮਾ ਬਾਈ ਅਤੇ ਦੀਪ ਅਮਨ ਨੇ ਆਪਣੇ ਅਨੇਕਾ ਹਿੱਟ ਗੀਤ ਪੇਸ ਕਰਕੇ ਦਰਸਕਾ ਨੂੰ ਤਾੜੀਆ ਮਾਰਨ ਲਈ ਮਜਬੂਰ ਕਰ ਦਿੱਤਾ।ਇਸ ਮੌਕੇ ਮੇਲੇ ਵਿਚ ਪੁੱਜੇ ਕਲਾਕਾਰਾ,ਗੀਤਕਾਰਾ,ਮਹਿਮਾਨਾ ਨੂੰ ਮੇਲਾ ਕਮੇਟੀ ਨੇ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਵਿੱਕੀ ਮੱਲ੍ਹਾ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਸਾਬਕਾ ਸਰਪੰਚ ਗੁਰਮੇਲ ਸਿੰਘ,ਪਰਮਜੀਤ ਸਿੰਘ,ਨੰਬੜਦਾਰ ਪਾਲ ਸਿੰਘ,ਚਰਨਾ ਸਿੰਘ,ਸਿਕੰਦਰ ਸਿੰਘ,ਸਵਰਨ ਸਿੰਘ,ਵਿੱਕੀ ਮੱਲ੍ਹਾ,ਇਕਬਾਲ ਸਿੰਘ,ਗੁਰਮੇਲ ਸਿੰਘ,ਸਵਰਨ ਸਿੰਘ,ਰਣਜੀਤ ਸਿੰਘ,ਗੁਲਾਮ ਅਲੀ,ਅਵਤਾਰ ਸਿੰਘ,ਅਮਰਜੀਤ ਕੌਰ,ਜਗਦੀਸ ਸਿੰਘ,ਬੇਅੰਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਦਰਸਕ ਹਾਜਰ ਸਨ।

 

ਪੰਚਾਇਤ ਤੋਂ ਖਫਾ ਪਿੰਡ ਬਿਰਕ ਵਾਸੀਆਂ ਨੇ ਸਵੱਦੀ ਕਲਾਂ ਨੂੰ ਜੋੜਦੀ ਸੜਕ ਬਨਾਉਣ ਚ ਅਣਗਹਿਲੀ ਵਰਤਣ ਵਾਲੇ ਠੇਕੇਦਾਰ ਖਿਲਾਫ ਕੀਤੀ ਕਾਰਵਾਈ ਦੀ ਮੰਗ

ਜਗਰਾਉਂ / ਚੋਕੀਮਾਨ 22 ਮਈ(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸੂਬੇ ਚ ਕਾਂਗਰਸ ਅਤੇ ਅਕਾਲੀ ਸਰਕਾਰ ਨੂੰ ਕਰਾਰ  ਹਾਰ ਦੇਣ ਤੋਂ ਬਾਅਦ ਬਹੁਮੱਤ ਨਾਲ ਪੰਜਾਬ ਦੀ ਸਤਾ ਚ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਮਦ ਨੇ ਪੰਜਾਬ ਵਾਸੀਆਂ ਦੇ ਸੁੱਕੇ ਬਾਗ਼ ਹਰੇ ਕਰ ਦਿੱਤੇ ਸਨ ਸਭ ਨੂੰ ਇਸ ਸਰਕਾਰ ਤੋਂ ਖੂਬ ਆਸਾਂ ਸਨ ਪਰ ਹਲਕਾ ਦਾਖਾ ਦੇ ਸਰਹੱਦੀ ਪਿੰਡ ਬਿਰਕ ਦੇ ਭੁਲੇਖੇ ਉਸ ਵੇਲੇ ਦੂਰ ਹੁੰਦੇ ਨਜ਼ਰ ਆਏ ਜਦੋਂ ਪਿੰਡ ਬਿਰਕ ਤੋਂ ਸਵੱਦੀ ਕਲਾਂ ਨੂੰ ਜੋੜਦੀ ਲਿੰਕ ਰੋੜ ਤੇ ਠੇਕੇਦਾਰ ਵੱਲੋਂ ਅਣਗਹਿਲੀ ਵਰਤਦੇ ਹੋਏ ਬਿਨਾਂ ਸਫ਼ਾਈ ਕੀਤੇ ਸੜਕ ਬਨਾਉਣ ਦਾ ਕਾਰਜ ਅਰੰਭਿਆ ਗਿਆ ਜਦੋਂ ਇਸ ਦਾ ਗਿਆ ਪਿੰਡ ਵਾਸੀਆਂ ਨੂੰ ਹੋਇਆ ਤਾਂ ਉਹਨਾਂ ਨੇ ਇਸ ਬਣ ਰਹੀ ਸੜਕ ਵਾਲੀ ਜਗਾ ਤੇ ਲਾਮਬੰਦ ਹੋਕੇ ਠੇਕੇਦਾਰ ਦਾ ਡਟਕੇ ਵਿਰੋਧ ਕਰਦੇ ਹੋਏ ਸੜਕ ਵਧੀਆ ਤਰੀਕੇ ਨਾਲ ਬਨਾਉਣ ਦੀ ਗੁਜਾਰਿਸ਼ ਕੀਤੀ ਅਤੇ ਕਿਹਾ ਕਿ ਜੇਕਰ ਇਸ ਲਿੰਕ ਰੋੜ ਤੇ ਇਸੇ ਤਰ੍ਹਾਂ ਕੰਮ ਹੁੰਦਾ ਹੈ ਤਾਂ ਉਹ ਇਸ ਸੜਕ ਦੇ ਕਾਰਜ ਨੂੰ ਨੇਪਰੇ ਨਹੀਂ ਚੜਣ ਦੇਣਗੇ ! ਇਸ ਸਮੇਂ ਮੌਕੇ ਤੇ ਪਹੁੰਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਤਪਾਲ ਸਿੰਘ ਵਿਰਕ,ਮਹਿੰਦਰ ਸਿੰਘ ਵਿਰਕ,ਗੋਗੀ ਚੱਕੀ ਵਾਲਾ,ਬਿੰਦਰ ਫੌਜੀ, ਗੁਰਪ੍ਰੀਤ ਸਿੰਘ ਉੱਭੀ,ਸ਼ਿੰਦਾ ਵਿਰਕ ਅਤੇ ਸਾਬਕਾ ਕਬੱਡੀ ਖਿਡਾਰੀ ਚੈਨਾ ਵਿਰਕ ਨੇ ਕਿਹਾ ਕਿ ਇਸ ਸਾਰੀ ਘਟਨਾ ਬਾਰੇ ਅਸੀਂ ਪਿੰਡ ਦੀ ਪੰਚਾਇਤ ਨੂੰ ਜਾਣਕਾਰੀ ਦੇ ਚੁੱਕੇ ਹਾਂ ਪਰ ਪੰਚਾਇਤ ਦਾ ਕੋਈ ਵੀ ਪੰਚ ਜਾ ਸਰਪੰਚ ਆਪਣੇ ਫ਼ਰਜ਼ਾਂ ਨੂੰ ਪਛਾਣਦਾ ਇੱਥੇ ਨਹੀਂ ਆਇਆ ,ਉਹਨਾਂ ਕਿਹਾ ਕਿ ਜੇਕਰ ਜੋ ਪੰਚਾਇਤ ਅਸੀ ਪਿੰਡ ਦੇ ਵਿਕਾਸ ਕਾਰਜਾਂ ਲਈ ਚੁੱਭੀ ਸੀ ਉਹ ਪੰਚਾਇਤ ਹੀ ਪਿੰਡ ਲਈ ਵਿਨਾਸ਼ਕਾਰੀ ਸਿੱਧ ਹੋ ਰਹੀ ਹੈ । ਇਸ ਸਮੇ ਮੌਕੇ ਤੇ ਇਕੱਤਰ ਹੋਏ ਪੱਤਵੰਤਿਆ ਨੇ ਕਿਹਾ ਕਿ ਜੇਕਰ ਇਹ ਸੜਕ ਬਣੇਗੀ ਤੇ ਵਧੀਆ ਤਰੀਕੇ ਨਾਲ ਨਹੀਂ ਤੇ ਫੇਰ ਇਸ ਕੰਮ ਨੂੰ ਰੋਕ ਦਿੱਤਾ ਜਾਵੇਗਾ ,ਮੌਕੇ ਤੇ ਪਹੁੰਚੇ ਜੇਈ ਅਤੇ ਠੇਕੇਦਾਰ ਨੇ ਆਪਣੀ ਅਣਗਿਹਲੀ ਨੂੰ ਸਵੀਕਾਰਦੇ ਹੋਏ ਇਸ ਸੜਕ ਨੂੰ ਵਧੀਆ ਤਰੀਕੇ ਨਾਲ ਬਨਾਉਣ ਦਾ ਵਾਅਦਾ ਕੀਤਾ । ਇਸ ਸਾਂਝੇ ਕੰਮ ਵਿਚ ਪੰਚਾਇਤ ਦੇ ਕਿਸੇ ਵੀ ਮੈਂਬਰ ਦੇ ਨਾਂ ਪਹੁੰਚਣ ਤੇ ਨਗਰ ਨਿਵਾਸੀਆ ਨੇ ਪੰਚਾਇਤ ਨੂੰ ਰੱਜਕੇ ਲਾਹਨਤਾ ਪਾਈਆਂ ਅਤੇ ਪਿੰਡ ਵਾਸੀ ਉਹਨਾਂ ਨੂੰ ਪਾਣੀ ਪੀ ਪੀ ਕੇ ਕੋਸ ਰਹੇ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਵਾਸੀਆਂ ਵਲੋ ਕੀਤੇ ਇਸ ਸ਼ਲਾਘਾਯੋਗ ਕਾਰਜ ਦਾ ਲੋਕ ਸਾਥ ਦਿੰਦੇ ਨੇ ਜਾ ਫੇਰ ਚੁੱਪ ਕਰਕੇ ਘਰਾਂ ਵਿੱਚ ਬੈਠਣਗੇ। ਸਤਪਾਲ ਸਿੰਘ ਅਤੇ ਕਬੱਡੀ ਖਿਡਾਰੀ ਚੈਨ ਵਿਰਕ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਸ ਸੜਕ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ।

ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।।

ਮਲੇਰਕੋਟਲਾ /ਸੰਦੌੜ 22 ਮਈ (ਡਾ ਸੁਖਵਿੰਦਰ ਬਾਪਲਾ ਗੁਰਸੇਵਕ ਸੋਹੀ) ਨੇੜਲੇ ਪਿੰਡ ਬਾਪਲਾ ਵਿਖੇ ਧੰਨ ਧੰਨ   ਬਾਬਾ ਅਰਜਨ ਦੇਵ ਜੀ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਪਿਆਸੇ ਲੋਕਾਂ ਤੇ ਰਾਹਗੀਰਾਂ ਵਾਸਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸਾਰੀ ਸੰਗਤ ਤੇ ਸੇਵਾਦਾਰਾਂ ਨੇ ਖਾਸ ਕਰਕੇ ਨੋਜਵਾਨਾਂ ਤੇ ਬੱਚਿਆਂ ਨੇ ਵੱਧ ਚੜ ਕੇ ਸੇਵਾ ਵਿਚ ਹਿੱਸਾ ਲਿਆ। ਤਕਰੀਬਨ ਸੁਭਾ 10 ਵਜ਼ੇ ਤੋਂ ਸ਼ਾਮ ਦੇ 5 ਵਜ਼ੇ ਤੱਕ ਪੂਰੀ ਤਨਦੇਹੀ ਨਾਲ ਸੰਗਤਾਂ ਨੇ ਸੇਵਾ ਨਿਭਾਈ। ਏਸ ਮੌਕੇ ਸੇਵਾ ਵਿਚ ਹਾਜਰ ਹੋਏ ਸੇਵਾਦਾਰ ਜਗਰੂਪ ਸਿੰਘ, ਹਰਬੰਸ ਸਿੰਘ ਜਵੰਧਾ, ਮਲਕੀਤ ਸਿੰਘ ਜਵੰਧਾ, ਸਤਵਿੰਦਰ ਸੇਖੋ, ਸਰਬਜੀਤ ਹਲਵਾਈ, ਅਮਰਜੀਤ ਸਿੰਘ ਸੇਖੋ, ਕੁਲਦੀਪ ਸਿੰਘ, ਮੇਜਰ ਸਿੰਘ ਮੈਂਬਰ, ਅਮਨਪ੍ਰੀਤ ਸਿੰਘ, ਕਾਲਾ ਆਪ੍ਰੇਟਰ, ਚਿਰਾਗਦੀਨ, ਪ੍ਰਦੀਪ ਮਿਸਤਰੀ, ਰਾਮਪਾਲ, ਗੋਪੀ, ਬੀਬੀ ਮਨਜੀਤ ਕੌਰ, ਬੀਬੀ ਸਤਵੰਤ ਕੌਰ, ਆਦਿ ਸੇਵਾ ਵਿਚ ਹਾਜਰ ਸਨ। ਬਾਬਾ ਸੁਰਜੀਤ ਸਿੰਘ ਜੀ ਡੇਰੇ ਵਾਲਿਆਂ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ।

ਹਰਦੀਪ ਗਰੇਵਾਲ ਦੇ ਅੰਗਰੇਜ਼ੀ ਨਾਵਲ ਰਾਧਿਕਾ ਦਾ ਪੰਜਾਬੀ ਰੂਪ ਲਖਵਿੰਦਰ ਜੌਹਲ ਤੇ ਗੁਰਭਜਨ ਗਿੱਲ ਸਮੇਤ ਲੇਖਕਾਂ ਵੱਲੋਂ ਲੋਕ  ਸਮਰਪਣ

ਲੁਧਿਆਣਾਃ 22 ਮਈ (ਮਨਜਿੰਦਰ ਗਿੱਲ)  ਪੰਜਾਬੀ ਭਵਨ ਲੁਧਿਆਣਾ ਵਿਖੇ ਦਿੱਲੀ - ਗਾਜ਼ੀਆਬਾਦ ਦੇ ਵਾਸੀ  ਤੇ ਕਿਲ੍ਹਾ ਰਾਏਪੁਰ ਇਲਾਕੇ ਦੇ ਜੰਮਪਲ ਅੰਗਰੇਜ਼ੀ ਨਾਵਲਕਾਰ ਹਰਦੀਪ ਗਰੇਵਾਲ ਦੇ ਨਾਵਲ ਦਾ ਪੰਜਾਬੀ ਰੂਪ ਰਾਧਿਕਾ ਅੱਜ ਲੁਧਿਆਣਾ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਜੌਹਲ, ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਡਾ. ਸ਼ਯਾਮ ਸੁੰਦਰ ਦੀਪਤੀ , ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਕਹਾਣੀਕਾਰ ਸੁਖਜੀਤ ਤੇ ਪ੍ਰਸਿੱਧ ਪੱਤਰਕਾਰ ਸਤਿਨਾਮ ਸਿੰਘ ਮਾਣਕ ਨੇ ਲੋਕ ਅਰਪਨ ਕੀਤਾ।
ਗੁਰਭਜਨ ਗਿੱਲ ਨੇ ਹਰਦੀਪ ਗਰੇਵਾਲ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਉਸਨੇ ਕਿਲ੍ਹਾ ਰਾਏਪੁਰ ਇਲਾਕੇ ਤੋਂ ਚੱਲ ਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਇੰਜਨੀਰਿੰਗ ਕਾਲਿਜ ਰਾਹੀਂ ਆਈ  ਆਈ ਟੀ ਖੜਗਪੁਰ ਤੇ ਫਿਰ ਅੰਗਰੇਜ਼ੀ ਸਾਹਿਤ ਵੱਲ ਮੋੜ ਕੱਟ ਕੇ ਨਾਵਲ ਸਿਰਜਣਾ ਦੀ ਰਾਹ ਅਖ਼ਤਿਆਰ ਕੀਤਾ ਹੈ ਜੋ ਕਿ ਸਨਮਾਨਯੋਗ ਹੈ।
ਉਨ੍ਹਾਂ ਕਿਹਾ ਕਿ ਰਾਧਿਕਾ ਨਾਵਲ ਦਾ ਅਨੁਵਾਦ ਕਰਦਿਆਂ ਡਾਃ.ਸਾਧੂ ਸਿੰਘ ਜੀ ਨੂੰ ਕੌੜੇ ਮਿੱਠੇ ਅਨੁਭਵ ਹੋਏ। ਕਰੋਨਾ ਕਾਲ ਦੌਰਾਨ ਵਾਪਰੀਆਂ ਘਟਨਾਵਾਂ ਤੇ ਉਸ ਵਿੱਚ ਸਮਾਂ ਕੱਢ ਕੇ ਕੈਨੇਡਾ ਵੱਸਦੇ ਸਿਰਜਕ ਡਾ ਸਾਧੂ ਸਿੰਘ ਜੀ ਵਲੋਂ ਇਸ ਮਹੱਤਵਪੂਰਨ ਲਿਖਤ ਨੂੰ ਅਨੁਵਾਦ ਕਰਕੇ ਇਹ ਨਾਵਲ ਪੰਜਾਬੀ  ਪਾਠਕਾਂ  ਤਕ ਪਹੁੰਚਾਉਣਾ ਯਕੀਨਨ ਮਾਣ ਵਾਲੀ ਗੱਲ ਹੈ।
ਨਾਵਲ ਦੇ ਮਿਆਰੀ ਅਨੁਵਾਦ ਅਤੇ ਖੂਬਸੂਰਤ ਦਿੱਖ ਬਾਰੇ ਡਾਃ ਲਖਵਿੰਦਰ ਜੌਹਲ ਨੇ ਕਿਹਾ ਕਿ ਅਸੀਂ ਡਾ ਸਾਧੂ  ਸਿੰਘ ਜੀ,ਲੇਖਕ ਹਰਦੀਪ ਗਰੇਵਾਲ ਅਤੇ ਪ੍ਰਕਾਸ਼ਨ ਵਿੱਚ ਸਹਿਯੋਗੀ ਪਿਆਰੇ ਵੀਰ ਸੁਰਿੰਦਰਪਾਲ ਸਿੰਘ  ਚਾਹਲ ਤੇ ਚੇਤਨਾ ਪ੍ਰਕਾਸ਼ਨ ਦੇ ਮਾਲਕ ਸਤੀਸ਼ ਗੁਲਾਟੀ ਦੇ ਰਿਣੀ ਹਾਂ ਜਿੰਨ੍ਹਾਂ ਦੀ ਇਹ ਸਾਂਝੀ ਪੇਸ਼ਕਸ਼ ਹੈ। ਨਾਵਲ ਬਾਰੇ ਡਾਃ.ਗੁਰਇਕਬਾਲ ਸਿੰਘ ਨੇ ਕਿਹਾ ਕਿ ਰਾਧਿਕਾ ਨਾਵਲ ਦੀਆਂ ਜੜ੍ਹਾਂ ਹਰਦੀਪ ਗਰੇਵਾਲ ਦੀਆਂ  ਉਨ੍ਹਾਂ  ਸਿਆਸੀ ਜਥੇਬੰਦਕ ਸਰਗਰਮੀਆਂ ਨਾਲ ਜੁੜੀਆਂ  ਹੋਈਆਂ ਹਨ ਜੋ ਪੰਜਾਬ ਦੇ ਗਲਪ ਸਾਹਿਤ  ਲਈ  ਬਿਲਕੁਲ ਨਿਵੇਕਲੀਆਂ ਹਨ।
ਸੁਖਜੀਤ ਕਹਾਣੀਕਾਰ ਨੇ ਕਿਹਾ ਕਿ ਰਾਧਿਕਾ ਦੀ ਕਹਾਣੀ ਸਮਕਾਲੀ ਭਾਰਤ ਦੇ ਸਿਆਸੀ ਪ੍ਰਪੰਚਾਂ ਤੇ ਪੇਚੀਦਗੀਆਂ ਨੂੰ  ਨਸ਼ਰ ਕਰਨ ਦੇ ਨਾਲ ਸਾਡੀ ਜ਼ਿਹਨੀਅਤ ਵਿੱਚ  ਧਸੇ ਉਨ੍ਹਾਂ  ਸੰਸਕਾਰਾਂ ਨੂੰ  ਵੀ ਬੇਪਰਦ ਕਰਦੀ
ਹੈ ਜੋ ਸਾਡੀ ਜੀਵਨ ਤੋਰ ਵਿੱਚ ਖਲਲ ਪਾਉਂਦੇ ਹਨ।
ਡਾਃ ਸ਼ਯਾਮ ਸੁੰਦਰ ਦੀਪਤੀ ਨੇ ਕਿਹਾ ਕਿ ਇਸ ਵੱਡ ਆਕਾਰੀ ਮੁੱਲਵਾਨ ਨਾਵਲ ਰਾਧਿਕਾ ਵਰਗੇ ਨਾਵਲ ਨੂੰ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਜਾਣਾ ਚੰਗੀ ਗੱਲ ਹੈ। ਉਨ੍ਹਾਂ ਗੱਠਵੇਂ ਅਨੁਵਾਦ ਲਈ ਡਾਃ ਸਾਧੂ ਸਿੰਧ ਜੀ ਨੂੰ ਮੁਬਾਰਕ ਦਿੱਤੀ।
ਇਸ ਮੌਕੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਹਰਜੀਤ ਸਿੰਘ ਸੰਧੂ  ਮੌਜ਼ੇਕ ਆਰਟਿਸਟ ਨਿਉਯਾਰਕ, ਭਾਈ ਬਲਦੀਪ ਸਿੰਘ ਰਾਗੀ, ਸਃ ਹਰਪ੍ਰੀਤ ਸਿੰਘ ਸੰਧੂ, ਚੇਅਰਮੈਨ ਇਨਫੋਟੈੱਕ ਪੰਜਾਬ,ਸਃ ਅਮਰਦੀਪ ਸਿੰਘ ਹਰੀ ਸਰਪ੍ਰਸਤ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਪਰਮਜੀਤ ਸਿੰਘ ਮਾਨ ਬਰਨਾਲਾ ਕਹਾਣੀਕਾਰ, ਭਗਵੰਤ ਸਿੰਘ ਸੰਪਾਦਕ ਜਾਗੋ, ਭਗਵੰਤ ਰਸੂਲਪੁਰੀ ਸੰਪਾਦਕ ਕਹਾਣੀ ਧਾਰਾ, ਕੇ ਸਾਧੂ ਸਿੰਘ, ਹਰਦੀਪ ਢਿੱਲੋਂ, ਸਤਿਨਾਮ ਸਿੰਘ ਮਾਣਕ, ਜਸਬੀਰ ਝੱਜ, ਡਾਃ ਹਰਵਿੰਦਰ ਸਿੰਘ ਸਿਰਸਾ, ਡਾਃ ਗੁਰਚਰਨ ਕੌਰ ਕੋਚਰ, ਬਲਦੇਵ ਸਿੰਘ ਝੱਜ, ਹਰਬੰਸ ਮਾਲਵਾ, ਡਾਃ ਇੰਦਰਾ ਵਿਰਕ ਹਾਜਰ ਸਨ।

ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ 

 ਧਰਮਕੋਟ ਮਈ 22 (ਮਨੋਜ ਕੁਮਾਰ ਨਿੱਕੂ)  ਪੰਜਾਬ ਦੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਜੀ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਅਕਾਲ ਚਲਾਣੇ ਕਰ ਗਏ ਹਨ। ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਉਨ੍ਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਬਰਾੜ ਜੀ ਨਾਲ ਅਤੇ ਪਰਿਵਾਰਕ ਮੈਂਬਰਾਂ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ।ਪੰਜਾਬ ਦੀ ਸਿਆਸਤ ਵਿੱਚ ਉਹਨਾ ਵੱਲੋਂ ਪਾਏ ਵਡਮੁੱਲੇ  ਲਈ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ। ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ।

ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਕੀਤੀ ਸ਼ੁਰੂਆਤ 

ਧਰਮਕੋਟ ਮਈ 22 (ਮਨੋਜ ਕੁਮਾਰ ਨਿੱਕੂ )  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਮੰਤਵ ਨਾਲ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਬਦਲਵੀਆਂ ਫਸਲਾਂ ਬੀਜਣ ਦੀ ਅਪੀਲ ਕੀਤੀ ਗਈ ਹੈ, ਜਿਸ ਤਹਿਤ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਪਹਿਲ ਦਿੰਦੇ ਹੋਏ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ। ਇਸ ਤਹਿਤ ਹੀ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਦੋਸ਼ ਦੇ ਪਿੰਡ ਕੈਲਾ ਵਿਖੇ ਪਿੰਡ ਦੀ ਸਹਿਕਾਰੀ ਸਭਾ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕੈਂਪ ਲਾਇਆ ਗਿਆ। ਇਸ ਮੌਕੇ ਵਿਧਾਇਕ ਲਾਡੀ ਢੋਸ ਤੋਂ ਇਲਾਵਾ ਡਾ. ਸੁਰਜੀਤ ਸਿੰਘ ਫਸਲ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਏਆਰ ਸਹਿਕਾਰੀ ਸਭਾ, ਖੇਤੀਬਾੜੀ ਵਿਭਾਗ ਦੇ ਡਾ. ਗੁਰਪ੍ਰੀਤ ਸਿੰਘ ਅਤੇ ਸੀਆਈਪੀਟੀ ਤੋਂ ਬਲਰਾਜ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਖੇਤੀਬਾੜੀ ਮਾਹਿਰਾਂ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਹੀ ਕਿਸਾਨਾਂ ਦੇ ਹੋਰ ਖਰਚੇ ਵੀ ਘੱਟ ਹੁੰਦੇ ਹਨ, ਸਿੱਧੀ ਬਿਜਾਈ ਨਾਲ ਜਿੱਥੇ ਕਿਸਾਨਾਂ ਨੂੰ ਲਾਭ ਹੁੰਦਾ ਹੈ, ਉੱਥੇ ਹੀ ਪੀਣ ਯੋਗ ਪਾਣੀ ਨੂੰ ਬਚਾਉਣ ਵਿੱਚ  ਵੱਡੀ ਮਦਦ ਮਿਲਦੀ ਹੈ। ਕੈਂਪ ਉਪਰੰਤ ਪਿੰਡ ਕੈਲਾ ਵਿਖੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸਸ ਵੱਲੋਂ ਆਪਣੇ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਸਿਰਫ ਝੋਨੇ ਅਤੇ ਕਣਕ ਦੀ ਫਸਲ ਨੂੰ ਪਹਿਲ ਦਿੱਤੀ ਜਾਂਦੀ ਸੀ ਅਤੇ ਟਾਵੀਆਂ-ਟਾਵੀਆਂ ਦੂਸਰੀਆਂ ਫਸਲਾਂ ਦੀ ਕਾਸ਼ਤ ਹੁੰਦੀ ਸੀ। ਧਰਤੀ ਹੇਠ ਪਾਣੀ ਦਾ ਪੱਧਰ ਦਿਨ-ਬ- ਦਿਨ ਹੇਠਾਂ ਹੁੰਦਾ ਜਾ ਰਿਹਾ, ਜਿਸ ਨੂੰ ਬਚਾਉਣ ਦੇ ਮੰਤਵ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਅਪੀਲ ਕੀਤੀ ਗਈ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 1500 ਰੁਪਏ ਮਾਲੀ ਮਦਦ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਫਸਲੀ ਬਦਲਾਅ ਲਈ ਹੋਰ ਵੱਖ ਵੱਖ ਫਸਲਾਂ 'ਤੇ ਐੱਮਐੱਸਪੀ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਪੰਜਾਬ ਹੀ ਬਲਕੇ ਦੇਸ਼ ਦੇ ਹਰ ਵਿਅਕਤੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਡਾ. ਗੁਰਮੀਤ ਸਿੰਘ ਗਿੱਲ, ਅਮਨ ਪੰਡਰੀ, ਲਸ਼ਮਣ ਸਿੰਘ ਸਿੱਧੂ, ਨਛੱਤਰ ਸਿੰਘ ਢਿੱਲੋਂ ਰਸੂਲਪੁਰ ਕਿਸਾਨ ਆਗੂ, ਪਵਨ ਰੋਲੀਆ, ਡਾ. ਅਮ੍ਰਿਪਾਲ ਸਿੰਘ ਬਿੱਟੂ ਆਦਿ ਵੀ ਹਾਜ਼ਰ ਸਨ।

ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਦੇ ਆਗੂਆਂ ਵੱਲੋਂ ਜੱਥੇਦਾਰ ਤੋਤਾ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ   

ਧਰਮਕੋਟ,  ਮਈ 22 (ਮਨੋਜ ਕੁਮਾਰ ਨਿੱਕੂ )   ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਦੀ ਮੌਤ 'ਤੇ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਦੁੱਖ਼ ਪ੍ਰਗਟ ਕੀਤਾ। ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੇ ਡਾ. ਅਮਨਦੀਪ ਕੌਰ ਤੋਂ ਇਲਾਵਾ ਮਨਜੀਤ ਸਿੰਘ ਬਿਲਾਸਪੁਰ, ਦਵਿੰਦਰਜੀਤ ਸਿੰਘ ਢੋਸ ਅਤੇ ਅਮ੍ਰਿਤਪਾਲ ਸਿੰਘ ਸਿੱਧੂ ਨੇ ਵੀ ਇਸ ਦੁੱਖ ਦੀ ਘੜੀ 'ਚ ਸੋਗ ਜ਼ਾਹਰ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇਆਗੂ ਤੋਤਾ ਸਿੰਘ ਨੇ ਨਿਮੋਨੀਆ ਨਾਲ ਲੰਬੇ ਸੰਘਰਸ਼ ਤੋਂ ਬਾਅਦ ਅੱਜ ਆਖ਼ਰੀ ਸਾਹ ਲਿਆ। ਫੇਫੜਿਆਂ ਦੀ ਇਨਫੈਕਸ਼ਨ ਵੱਧਣ ਜਾਣ ਕਰਕੇ ਉਹ ਬੀਤੇ ਕਈ ਮਹੀਨਿਆਂ ਤੋਂ ਬੀਮਾਰ ਸਨ ਅਤੇ ਕੁਝ ਦਿਨ ਪਹਿਲਾਂ ਹੀ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸਵੇਰੇ ਤਕਰੀਬਨ 5 ਵਜੇ ਉਨ੍ਹਾਂ ਨੇ ਆਪਣੇ ਆਖ਼ਰੀ ਸਾਹ ਲਏ। ਜ਼ਿਲ੍ਹਾ ਪ੍ਰਧਾਨ ਮੋਗਾ ਹਰਮਨਜੀਤ ਸਿੰਘ ਦਿਦਾਰੇਵਾਲਾ ਅਤੇ ਮੀਡੀਆ ਇੰਚਾਰਜ ਮੋਗਾ ਅਮਨ ਰਖਰਾ ਨੇ ਵੀ ਉਹਨਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਪੰਜਾਬ ਦੀ ਸਿਆਸਤ ਵਿੱਚ ਉਹਨਾਂ ਵੱਲੋਂ ਪਾਏ ਵਡਮੁੱਲੇ ਯੋਗਦਾਨ ਲਈ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਤੋਤਾ ਸਿੰਘ ਦੇ ਦਿਹਾਂਤ ਤੋਂ ਬਾਅਦ ਮੋਗਾ ਵਿਚ ਉਨ੍ਹਾਂ ਦੇ ਜੱਦੀ ਪਿੰਡ ਦੀਦਾਰੇ ਵਾਲਾ `ਚ ਸੋਗ ਦੀ ਲਹਿਰ ਛਾ ਗਈ ਹੈ।

ਅੰਤਮ ਸਾਹਾਂ ਤੱਕ ਲੜ੍ਹਾਂਗੀ-ਸੁਰਿੰਦਰ ਕੌਰ

ਪੀੜ੍ਹਤ ਮਾਤਾ 54ਵੇੰ ਦਿਨ ਬੈਠੀ ਭੁੱਖ ਹੜਤਾਲ 'ਤੇ  
61ਵੇਂ ਦਿਨ ਵੀ ਥਾਣੇ ਅੱਗੇ ਧਰਨਾ ਰਿਹਾ ਜਾਰੀ
ਅੈਮ.ਅੈਲ਼.ਏ. ਬੀਬੀ ਹੁਣ ਕਿਉਂ ਨਹੀਂ ਆਉੰਦੀ ਧਰਨੇ 'ਚ ? ਲੋਕ ਪੁੱਛਦੇ ਨੇ!
ਜਗਰਾਉਂ 22 ਮਈ (ਮਾਲਵਾ) ਕਰੀਬ ਡੇਢ ਦਹਾਕਾ ਪਹਿਲਾਂ ਮੌਕੇ ਕਥਿਤ ਥਾਣਾਮੁਖੀ ਵਲੋਂ ਉਸ ਦੇ ਪਰਿਵਾਰ 'ਤੇ ਕੀਤੇ ਅੱਤਿਆਚਾਰਾਂ ਦੇ ਦਰਜ ਮਾਮਲੇ ਵਿੱਚ ਇਨਸਾਫ਼ ਲੈਣ ਲਈ ਅਾਖਰੀ ਸਾਹਾਂ ਤੱਕ ਜੰਗ ਲੜ੍ਹਾਂਗੀ। ਇਹ ਦਾਅਵਾ ਮੁਕੱਦਮੇ 'ਚ ਨਾਮਜ਼ਦ ਦੋਵੇਂ ਥਾਣੇਦਾਰਾਂ ਤੇ ਸਰਪੰਚ ਦੀ ਗ੍ਰਿਫਤਾਰੀ ਲਈ ਕਰੀਬ 2 ਮਹੀਨਿਆਂ ਤੋਂ ਥਾਣੇ ਦੀ ਨੁੱਕਰ 'ਤੇ ਭੁੱਖ ਹੜਤਾਲ ਰੱਖੀ ਬੈਠੀ ਪੀੜ੍ਹਤ ਬਜ਼ੁਰਗ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਪ੍ਰੈਸ ਨੂੰ ਜਾਰੀ ਬਿਆਨ 'ਚ ਕਹੇ। ਭੁੱਖ ਹੜਤਾਲੀ ਮਾਤਾ ਨੇ ਇਹ ਵੀ ਦੱਸਿਆ ਕਿ ਉਸ ਦਾ ਪਰਿਵਾਰ ਪਿਛਲੇ 17 ਸਾਲਾਂ ਤੋਂ ਅੱਤਿਆਚਾਰੀ ਥਾਣੇਦਾਰਾਂ ਤੇ ਪੰਚ-ਸਰਪੰਚ ਨੂੰ ਸੀਖਾਂ ਪਿੱਛੇ ਬੰਦ ਕਰਵਾਉਣ ਲਈ ਲੜ੍ਹਾਈ ਲੜ੍ਹ ਰਿਹਾ ਹੈ। ਧਰਨਾਕਾਰੀਆਂ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਅਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 54 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੀ 75 ਸਾਲਾ ਬਜ਼ੁਰਗ ਮਾਤਾ ਹਲਕੇ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਹੁਣ ਕਿਉਂ ਨਹੀਂ ਦਿਸ ਰਹੀ? ਇਹ ਗੱਲ ਸਮਝ ਤੋਂ ਬਾਹਰ ਹੈ, ਜਦਕਿ ਵੋਟਾਂ ਤੋਂ ਪਹਿਲਾਂ ਵਿਧਾਇਕ ਬੀਬੀ ਬਿਨ ਬੁਲਾਇਆਂ ਵੀ ਧਰਨੇ ਵਿੱਚ ਆਉਂਦੀ ਸੀ ਹੁਣ ਕਿਉਂ ਪਾਸਾ ਵੱਟ ਕੇ ਲੰਘ ਜਾਂਦੀ ਏ ਇਹ ਸਵਾਲ ਧਰਨੇ 'ਚ ਆਉਂਦੇ ਲੋਕ ਸਾਥੋਂ ਪੁੱਛਦੇ ਨੇ ਪਰ ਇਸ ਸਵਾਲ ਦਾ ਜਵਾਬ ਤਾਂ ਬੀਬੀ ਹੀ ਦੇਵੇਗੀ ਜਾਂ ਲੋਕ ਹੀ ਬੀਬੀ ਤੋਂ ਸਮੇਂ ਸਿਰ ਪੁੱਛਣਗੇ। ਇਸ ਸਮੇਂ ਮੁਦਈ ਮੁਕੱਦਮਾ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਕਿਹਾ ਕਿ ਨੇੜਲੇ ਰਸੂਲਪੁਰ ਦੀਆਂ ਗਰੀਬ ਮਾਵਾਂ-ਧੀਆਂ ਨੂੰ ਘਰੋਂ ਚੁੱਕ ਕੇ, ਥਾਣੇ 'ਚ ਰੱਖ ਕੇ, ਨਾਲੇ ਕੁੱਟਿਆ-ਮਾਰਿਆ, ਨਾਲੇ ਬਿਜਲ਼ੀ ਦਾ ਕਰੰਟ ਲਗਾਇਆ ਗਿਆ ਫਿਰ ਘਟਨਾ ਨੂੰ ਲਕੋਣ ਲਈ ਪਰਿਵਾਰ ਨੂੰ ਹੀ ਝੂਠੇ ਕੇਸ ਵਿੱਚ ਫਸਾਉਣ ਵਾਲੇ ਜਾਲ਼ਮਾਂ ਨੂੰ ਹਰ ਹਾਲ਼ਤ ਸੀਖਾਂ ਪਿੱਛੇ ਬੰਦ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾਂ ਕਰਕੇ ਦੋਹਰੀ ਨੀਤੀ ਦਾ ਸਬੂਤ ਦਿੱਤਾ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ ਜਗਰਾਉਂ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਰੂਪਾ ਸਿੰਘ ਡੱਲਾ, ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਹਰਜੀਤ ਕੌਰ, ਕੁਲਦੀਪ ਕੌਰ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਭਾਵੇਂ ਗੈਰ-ਜਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦਾ ਮੁੱਖ ਦੋਸ਼ੀ ਗੁਰਿੰਦਰ ਬੱਲ ਉੱਚ ਪੁਲਿਸ ਅਫਸਰਾਂ ਨਾਲ ਗੰਢਤੁੱਪ ਕਰਕੇ  ਨਾਂ ਸਿਰਫ਼ ਗ੍ਰਿਫਤਾਰੀ ਤੋਂ ਬਚਿਆ ਹੋਇਆ ਏ ਸਗੋਂ ਦਰਜ ਮੁਕੱਦਮੇ ਨੂੰ ਖਾਰਜ਼ ਕਰਵਾਉਣ ਲਈ ਹੱਥ ਕੰਡੇ ਵਰਤ ਰਿਹਾ ਏ ਪਰ ਉਹ ਬੱਲ ਸਮੇਤ ਸਾਰੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਵਾਉਣ ਲਈ ਲੋਕਾਂ ਦੀ ਸਹਾਇਤਾ ਨਾਲ ਹਰ ਸੰਭਵ ਯਤਨ ਜਾਰੀ ਰੱਖਣਗੇ।

ਕਬੱਡੀ ਜਗਤ ਦੇ ਮਹਾਨ ਖਿਡਾਰੀ  ਹਠੂਰ ਰੂਪਾ ਵੱਲੋਂ ਮਦਦ ਦੀ ਗੁਹਾਰ 

ਹਠੂਰ- 22 ਮਈ -(ਗੁਰਸੇਵਕ ਸੋਹੀ/ ਸੁਖਵਿੰਦਰ ਬਾਪਲਾ) -ਅੱਜ ਸਾਰੇ ਕਬੱਡੀ ਜਗਤ ਅਤੇ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਆਪਾ ਹਰ ਇੱਕ ਦੇ ਦੁੱਖ- ਸੁੱਖ ਚ ਖੜਦੇ ਆ ਉਸ ਤਰ੍ਹਾਂ ਹੀ ਰੂਪੇ ਹਠੂਰ ਨਾਲ ਖੜ੍ਹੀਏ ਬਹੁਤ ਵੀਰਾਂ ਨੂੰ ਪਤਾ ਨਹੀਂ ਕਿ ਰੂਪੇ ਹਠੂਰ ਨੂੰ ਇੱਕ ਨਾ ਮਰਾਦ ਬਿਮਾਰੀ ਨੇ ਇੱਕ ਸਾਲ ਤੋ ਘੇਰ ਰੱਖਿਆ ਇਲਾਜ ਚਲਦਾ ਮੰਜੇ ਤੇ ਪਿਆ ਨੌਕਰੀ ਵੀ ਸੁੱਟ ਗਈ ਕਬੱਡੀ ਤੋ ਘਰ ਚਲਦਾ ਜੋ ਕੋਲ ਸੀ ਉਹ ਇਲਾਜ ਤੇ ਲਾ ਦਿੱਤਾ। ਦੋ ਬੇਟੇ ਨੇ ਉਹ ਵੀ ਕਬੱਡੀ ਖੇਡਦੇ ਨੇ ਆਪਣੇ ਸਮੇਂ ਬਹੁਤ ਤਕੜੀ ਕਬੱਡੀ ਖੇਡੀ ਤੇ ਕੋਚ ਬਣ ਕਿ ਬਹੁਤ ਖਿਡਾਰੀ ਬਣਾਏ ਨੇ ਬਾਈ ਕੋਲ ਕੋਈਆ ਆਪਣੀ ਨਿੱਜੀ ਜਾਇਦਾਦ ਵੀ ਨਹੀਂ ਮੇਰੀ ਸਾਰਿਆ ਅੱਗੇ ਹੱਥ ਬੰਨ ਕਿ ਬੇਨਤੀ ਆ ਕਿ ਆਪਾ ਜਿੰਨੇ ਯੋਗੇ ਹਾਂ ਬਾਈ ਦਾ ਦੁੱਖ ਦੀ ਘੜੀ ਚ ਸਾਥ ਦੇਈਏ ਬਾਈ ਨੂੰ ਮੱਦਦ ਦੀ ਲੋੜ ਆ ਰੂਪੇ ਹਠੂਰ ਦਾ ਫੋਨ ਨੰਬਰ +91 95016 88530

‘ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂਗੇ ਅਤੇ ਪੜ੍ਹਾਂਗੇ’ ਦਾ ਨਾਅਰਾ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣ ਲਈ ਸੰਗਰੂਰ 'ਚ ਨਸ਼ਿਆਂ ਖਿਲਾਫ ਸਾਇਕਲ ਰੈਲੀ

ਮੁੱਖ ਮੰਤਰੀ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਕਰਵਾਈ ਰੈਲੀ ਦੌਰਾਨ 15,000 ਤੋਂ ਜ਼ਿਆਦਾ ਨੌਜਵਾਨਾਂ ਦਾ ਸਾਥ ਮਿਲਿਆ

ਸੰਗਰੂਰ, (ਜਨ ਸ਼ਕਤੀ ਨਿਊਜ਼ ਬਿਊਰੋ  ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ 15,000 ਤੋਂ ਵੱਧ ਸਾਈਕਲ ਸਵਾਰਾਂ ਦੀ ਅਗਵਾਈ ਕਰਦਿਆਂ ਸਥਾਨਕ ਜੀਜੀਐਸ ਸਕੂਲ ਦੇ ਗਰਾਊਂਡ ਤੋਂ ਇੱਕ ਵਿਸ਼ਾਲ ਨਸ਼ਾ ਵਿਰੋਧੀ ਜਾਗਰੂਕਤਾ ਸਾਈਕਲ ਰੈਲੀ ਕੀਤੀ।

ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਕ੍ਰਾਂਤੀਕਾਰੀਆਂ ਦੀ ਧਰਤੀ ਹੈ ਅਤੇ ਅੱਜ ਇੱਕ ਵਾਰ ਫਿਰ ਸੰਗਰੂਰ ਦੇ ਲੋਕ ਇੱਕ ਨੇਕ ਕੰਮ ਲਈ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਉਦੇਸ਼ ਨਸ਼ਿਆਂ ਵਿਰੁੱਧ ਵਿਆਪਕ ਪੱਧਰ 'ਤੇ ਜਾਗਰੂਕਤਾ ਪੈਦਾ ਕਰਨਾ ਅਤੇ ਅਣਜਾਣੇ ਵਿੱਚ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਇਸ ਖਤਰੇ ਤੋਂ ਦੂਰ ਕਰਨਾ ਹੈ। ‘ਵਿਹਲਾ ਦਿਮਾਗ ਸ਼ੈਤਾਨ ਦਾ ਘਰ’ ਦਾ ਹਵਾਲਾ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਰੁਜ਼ਗਾਰ ਦੇ ਵਧੇਰੇ ਮੌਕੇ ਹੋਣ ਨਾਲ ਸਮਾਜ ਵਿੱਚ ਨਸ਼ਿਆਂ ਲਈ ਕੋਈ ਥਾਂ ਨਹੀਂ ਬਚੇਗੀ।

Image preview

ਮੁੱਖ ਮੰਤਰੀ ਨੇ ਕਿਹਾ “ਸਾਡੀ ਸਮਾਜਿਕ ਸਾਂਝ ਇੰਨੀ ਮਜ਼ਬੂਤ ਹੈ ਕਿ ਪੰਜਾਬ ਦੀ ਧਰਤੀ ‘ਤੇ ਕੋਈ ਵੀ ਬੀਜ ਉਗ ਸਕਦਾ ਹੈ ਪਰ ਇੱਥੇ ਨਫ਼ਰਤ ਦਾ ਬੀਜ ਕਿਸੇ ਵੀ ਕੀਮਤ ‘ਤੇ ਨਹੀਂ ਫੁੱਟੇਗਾ। ਜੇਕਰ ਸਾਡੀ ਸਿਹਤ ਅਤੇ ਦਿਮਾਗ ਫਿੱਟ ਰਹੇਗਾ ਤਾਂ ਅਸੀਂ ਮਿਲ ਕੇ ਸੂਬੇ ਨੂੰ ਉੱਚ ਵਿਕਾਸ ਦੇ ਰਾਹ 'ਤੇ ਲਿਆਵਾਂਗੇ।

ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਜਾਗਰੂਕ ਪਹਿਲਕਦਮੀਆਂ ਨੂੰ ਵੱਡੇ ਪੱਧਰ 'ਤੇ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਕਈ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ ਅਤੇ ਨਸ਼ਾ ਪੀੜਤ ਮਰੀਜ਼ਾਂ ਦੇ ਬਿਹਤਰ ਇਲਾਜ ਲਈ ਹੋਰ ਮੁੜ ਵਸੇਬਾ ਕੇਂਦਰ ਅਤੇ ਕਲੀਨਿਕ ਖੋਲ੍ਹੇ ਜਾਣਗੇ।

Image preview

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਾਉਣ 'ਤੇ ਵੀ ਜ਼ੋਰ ਦਿੱਤਾ ਜਾਵੇਗਾ ਜਿਸ ਨਾਲ ਉਨ੍ਹਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣ ਵਿੱਚ ਮਦਦ ਮਿਲੇਗੀ। ਪਾਣੀ ਦੇ ਡਿੱਗ ਰਹੇ ਪੱਧਰ 'ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਕੀਮਤੀ ਕੁਦਰਤੀ ਸਰੋਤ ਪਾਣੀ ਅਤੇ ਹਵਾ ਦੋਵੇਂ ਹੀ ਪ੍ਰਦੂਸ਼ਿਤ ਹੋ ਚੁੱਕੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਪ੍ਰੇਰਿਤ ਕਰਨ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਭਾਰਤ ਸਰਕਾਰ ਨੇ ਹਾੜੀ ਦੇ ਸੀਜ਼ਨ 2021-22 ਲਈ ਪੰਜਾਬ ਸਰਕਾਰ ਤੋਂ ਮੂੰਗੀ ਦੀ ਫਸਲ ਦੀ ਖਰੀਦ ਲਈ ਮੁੱਲ ਸਮਰਥਨ ਸਕੀਮ ਲਾਗੂ ਕਰਨ ਲਈ ਵੀ ਸਹਿਮਤੀ ਦਿੱਤੀ ਹੈ।

Image preview

ਇਸ ਦੌਰਾਨ ਐਸਐਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਪ੍ਰੇਰਿਤ ਕਰਨ ਲਈ ਇਸ ਉਪਰਾਲੇ ਦੀ ਅਗਵਾਈ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।

ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ।

ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਆਈਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ, ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਸਿੰਘ, ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ, ਅਰਜੁਨਾ ਐਵਾਰਡੀ ਪਲਵਿੰਦਰ ਸਿੰਘ ਚੀਮਾ ਅਤੇ ਰਾਜਪਾਲ ਸਿੰਘ, ਰਾਸ਼ਟਰਮੰਡਲ ਖੇਡਾਂ ਦੇ ਮੈਡਲ ਜੇਤੂ ਐਸਪੀ ਹਰਵੰਤ ਕੌਰ, ਪਦਮ ਸ੍ਰੀ ਸੁਨੀਤਾ ਰਾਣੀ, ਡੀਐਸਪੀ ਪ੍ਰਿਥਵੀ ਸਿੰਘ ਚਹਿਲ, ਸੁਖਵੀਰ ਸਿੰਘ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।