You are here

ਪੰਜਾਬ

ਐੱਮ ਐੱਲ ਏ  ਮੋਗਾ ਡਾ ਅਮਨਦੀਪ ਕੌਰ ਅਰੋੜਾ ਵੱਲੋਂ ਪਿੰਡ ਸਲੀਨੇ ਵਿਖੇ ਪੰਚਾਇਤੀ ਛੱਪੜ ਦਾ ਦੌਰਾ ਕੀਤਾ ਗਿਆ  

ਅਜੀਤਵਾਲ (ਬਲਵੀਰ ਸਿੰਘ ਬਾਠ)  ਐਮ ਐਲ ਏ ਹਲਕਾ ਮੋਗਾ ਡਾ ਅਮਨਦੀਪ ਕੌਰ ਅਰੋੜਾ ਵੱਲੋਂ ਅੱਜ ਪਿੰਡ ਸਲ੍ਹੀਣਾ ਵਿਖੇ ਵਿਸੇ ਤੌਰ ਤੇ ਪਹੁੰਚ ਕੇ ਪਿੰਡਾਂ ਦਾ ਦੌਰਾ ਕੀਤਾ ਗਿਆ  ਉਨ੍ਹਾਂ ਅੱਜ  ਪੰਚਾਇਤੀ ਛੱਪੜ ਦੇ ਜੋ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ  ਜਿਥੇ ਇਹ ਪਾਣੀ ਦੇ ਸੱਥਰ ਨੂੰ ਨੀਚੇ ਜਾਣ ਤੋਂ ਬਚਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਉੱਥੇ ਹੀ ਕੁਦਰਤੀ ਸਰੋਤ ਛੱਪੜ ਨੂੰ ਮਿੱਟੀ ਨਾਲ ਭਰ ਕੇ ਕਬਜ਼ਾ ਕੀਤਾ ਜਾ ਰਿਹਾ ਹੈ ਅੱਜ ਛੱਪੜ ਦਾ ਦੌਰਾ ਕਰਨ ਉਪਰੰਤ  ਕਿਤੇ ਨਾਜਾਇਜ਼ ਕਬਜ਼ੇ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਦਿੰਦੇ ਹੋਏ ਅਪੀਲ ਕੀਤੀ ਕਿ ਕਬਜ਼ੇ ਛੱਡ ਦਿੱਤੇ ਜਾਣ ਨਹੀਂ ਤਾਂ ਸਰਕਾਰ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ

DC ਮੋਗਾ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿਵਿਆਂਗਤਾ ਲਈ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ

ਅਜੀਤਵਾਲ (ਬਲਵੀਰ ਸਿੰਘ ਬਾਠ ) ਜਿਲਾ  ਮੋਗਾ ਦੇ DC ਕਲਵੰਤ ਸਿੰਘ  ਦੇ ਦਿਸ਼ਾ  ਨਿਰਦੇਸ਼ ਅਨੁਸਾਰ ਮਿਤੀ 17/5/22 ਨੂੰ  ਸਿਵਲ ਹਸਪਤਾਲ ਮੋਗਾ ਵਿਚ   ਤਹਿਸੀਲ ਨਿਹਾਲ ਸਿੰਘ ਵਾਲਾ ਦੇ ਦਵਿਆਗਤਾ  ਲਈ   UDID ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ  ਕੈਂਪ  ਦੀ ਸ਼ੁਰੂਆਤ  SDM  ਰਾਮ ਸਿੰਘ  PCS ਨਿਹਾਲ ਸਿੰਘ ਵਾਲਾ ਵੱਲੋ ਕੀਤੀ ਗਈ  GOG Head   Moga  Col ਬਲਕਾਰ  ਸਿੰਘ  ਸੁਪਰਵਾਈਜ਼ਰ ਸੁਰਜੀਤ ਸਿੰਘ  GOG ਟੀਮ ਨਿਹਾਲ ਸਿੰਘ  ਵਾਲਾ ਅਤੇ ਵੱਖ ਵੱਖ  ਵਿਭਾਗਾ ਵੱਲੋ   ਲਾਭਪਾਤਰੀਆ ਨੂੰ ਕੈਂਪ  ਦਾ ਲਾਭ ਦਵਾਉਣ ਲਈ  ਸਹਿਯੋਗ ਕੀਤਾ ਗਿਆ ਇਸ ਕੈਂਪ ਵਿੱਚ 

New UDID card =91 

Refresh card  =14  

ਬਣਾਏ ਗਏ  ਅਤੇ ਲਾਭਪਾਤਰੀਆ  ਵੱਲੋ ਸਾਰੇ 

ਵਿਭਾਗਾ ਦਾ ਧੰਨਵਾਦ ਕੀਤਾ ਗਿਆ। ਜੀ ਓ ਜੀ ਸੇਵਕ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ,ਬਬਲੂ ਸ਼ਰਮਾ, ਇੰਦਰਜੀਤ ਸਿੰਘ, ਛਿੰਦਰਪਾਲ ਸਿੰਘ,ਨੈਬ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ ਰਾਮਾ ਆਦਿ

ਆਜਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਬੱਚਤ ਭਵਨ ਵਿਖੇ ਮੁੱਢਲੀ ਸਹਾਇਤਾ ਵਰਕਸ਼ਾਪ ਸ਼ੁਰੂ

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ  ਪਹਿਲੇ ਦਿਨ ਕੀਤੀ ਪ੍ਰਧਾਨਗੀ
ਫ਼ਤਹਿਗੜ੍ਹ ਸਾਹਿਬ, 17 ਮਈ  ( ਰਣਜੀਤ ਸਿੱਧਵਾਂ)  : ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਫਤਹਿਗੜ੍ਹ ਸਾਹਿਬ ਵੱਲੋਂ ਟੈੱਕ ਮਹਿੰਦਰਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਬੱਚਤ ਭਵਨ ਫਤਹਿਗੜ੍ਹ ਸਾਹਿਬ ਵਿਖੇ ਦੋ ਦਿਨਾਂ ਮੁੱਢਲੀ ਸਹਾਇਤਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸਦੇ ਪਹਿਲੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ  ਸਕੂਲ ਅਤੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ  (ਡਾਈਟ) ਦੇ ਕਰੀਬ 150 ਵਿਦਿਆਰਥੀਆਂ ਨੇ ਭਾਗ ਲੈ ਕੇ ਮੁੱਢਲੀ ਸਹਾਇਤਾ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਨੀਤਾ ਦਰਸ਼ੀ ਨੇ ਵਰਕਸ਼ਾਪ ਦੀ ਪ੍ਰਧਾਨਗੀ ਕਰਨ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਇੱਕ ਬੱਚੇ ਨੂੰ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਹੋਣੀ ਲਾਜਮੀ ਹੈ ਕਿਉਂਕਿ ਕਈ ਵਾਰ ਇਹ ਜਾਣਕਾਰੀ ਨਾ ਹੋਣ ਕਾਰਨ ਮਰੀਜ ਦੀ ਜਾਣ ਨੂੰ ਖਤਰਾਂ ਬਣ ਜਾਂਦਾ ਹੈ। ਇਸ ਲਈ  ਜੇਕਰ ਸਾਨੂੰ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਹੋਵੇਗੀ ਤਾਂ ਮਰੀਜ਼ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਆਉਣ ਤੱਕ ਪਹਿਲਾਂ ਮੁੱਢਲੀ ਸਹਾਇਤਾ ਦੇ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਸ੍ਰੀਮਤੀ ਦਰਸ਼ੀ ਨੇ ਕਿਹਾ ਕਿ ਜੇਕਰ ਤੁਸੀਂ ਮੁੱਢਲੀ ਸਹਾਇਤਾ ਬਾਰੇ ਸਹੀ ਜਾਣਕਾਰੀ ਹਾਸਲ ਕਰਕੇ ਕਿਸੇ ਇੱਕ ਮਰੀਜ ਦੀ ਵੀ ਜਾਨ ਬਚਾਅ ਸਕੋਂ ਤਾਂ ਤੁਹਾਡਾ ਇਨਸਾਨੀਅਤ ਪ੍ਰਤੀ ਬਹੁਤ ਵੱਡਾ ਫਰਜ ਪੂਰਾ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਟੈੱਕ ਮਹਿੰਦਰਾ ਫਾਊਂਡੇਸ਼ਨ ਦੀ ਟੀਮ ਵੱਲੋਂ ਪਾਰਥੀਆਂ ਨੂੰ ਮੁੱਢਲੀ ਸਹਾਇਤਾ ਦੇ ਨਾਲ-ਨਾਲ ਸੀ.ਪੀ.ਆਰ.( ਕਾਰਡਿਪ ਪਲਮਨਰੀ ਰੀਸਸੀਟੇਸ਼ਨ) ਸਬੰਧੀ ਵੀ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।

ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਕੀਤਾ ਜਾਗਰੂਕ

ਹੁਣ ਤੱਕ ਜਿਲ੍ਹੇ ਦੇ 400 ਤੋਂ ਵੱਧ ਪਿੰਡਾਂ ਵਿੱਚ ਲਗਾਏ ਜਾ ਚੁੱਕੇ ਹਨ ਕੈਂਪ- ਮੁੱਖ ਖੇਤੀਬਾੜ੍ਹੀ ਅਫ਼ਸਰ  
ਫਤਹਿਗੜ੍ਹ ਸਾਹਿਬ,  17 ਮਈ  (ਰਣਜੀਤ ਸਿੱਧਵਾਂ)   :  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪਿੰਡ-ਪਿੰਡ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਦਰਸ਼ਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੇ 400 ਤੋਂ ਵੱਧ ਪਿੰਡਾਂ ਵਿੱਚ ਅਜਿਹੇ ਕੈਂਪ ਲਗਾਏ ਜਾ ਚੁੱਕੇ ਹਨ, ਇਸੇ ਲੜੀ ਤਹਿਤ ਪਿੰਡ ਭੈਣੀ ਕਲਾਂ, ਰੁੜਕੀ, ਅਤਾਪੁਰ, ਖੰਟ, ਮਨੈਲੀ , ਡਡਹੇੜੀ, ਸਿੱਧੁਪੁਰ, ਬਦੇਸ਼ ਖੁਰਦ ਵਿੱਚ ਕੈਂਪ ਲਗਾਏ ਗਏ ਹਨ । ਮੁੱਖ ਖੇਤੀਬਾੜ੍ਹੀ ਅਫ਼ਸਰ ਨੇ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਜ਼ੋ ਵੀ ਤਕਨੀਕੀ ਜਾਣਕਾਰੀ ਉਪਲਬੱਧ ਹੈ ਉਸਦਾ ਲਿਟਰੇਚਰ ਕਿਸਾਨਾਂ ਨੂੰ ਵੰਡਿਆ ਜਾ ਰਿਹਾ ਹੈ ਅਤੇ ਕਿਸਾਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ  ਧਰਤੀ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਇਸ ਲਈ ਹਰ ਨਾਗਰਿਕ ਦਾ ਫਰਜ਼ ਹੈ ਪਾਣੀ ਦੀ ਦੁਰਵਰਤੋ ਨੂੰ ਰੋਕਿਆ ਜਾਵੇ। ਲਗਾਤਾਰ ਕੱਦੂ ਕਰਨ ਨਾਲ ਖੇਤਾਂ ਵਿੱਚ ਮਿੱਟੀ ਦੀ ਸਖਤ ਤਹਿ ਬਣ ਗਈ ਹੈ । ਜਿਸ ਕਰਕੇ ਬਾਰਿਸ਼ ਦਾ ਪਾਣੀ ਥੱਲੇ ਧਰਤੀ ਵਿੱਚ ਸਿੰਮਣਾ ਬੰਦ ਹੋ ਗਿਆ ਹੈ। ਲਗਾਤਾਰ 3 ਜਾਂ 4 ਸਾਲ ਝੋਨੇ ਦੀ ਸਿੱਧੀ ਬਿਜਾਈ ਕਰਕੇ ਇਹ ਤਹਿ ਕਮਜੋਰ ਹੋ ਜਾਵੇਗੀ ਅਤੇ ਧਰਤੀ ਹੇਠਲਾ ਪਾਣੀ ਰੀਚਾਰਜ ਹੋ ਸਕੇਗਾ। ਕਣਕ ਦੇ ਸੀਜਨ ਵਿੱਚ ਬਾਰਿਸ਼ ਦਾ ਪਾਣੀ ਖੜਾ ਹੋਣਾ ਹੀ ਇਸ ਸਖਤ ਤਹਿ ਦਾ ਨਤੀਜਾ ਹੇ। ਟੂਟੀਆਂ ਵਿੱਚ ਬੇਲੋੜਾ ਡੁੱਲਦਾ ਪਾਣੀ ਅਤੇ ਦਰਖਤਾਂ ਦੀ ਕਟਾਈ ਕਾਰਨ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਇਸ ਸਬੰਧੀ ਵੀ ਪਿੰਡ ਪੱਧਰ ਤੇ ਗਰੁੱਪ ਬਣਾ ਕੇ ਉਪਰਾਲੇ ਕਰਨ ਦੀ ਲੋੜ ਹੈ।
ਇਸ ਮੌਕੇ ਕੈਂਪ ਵਿੱਚ ਹਾਜਰ ਕਿਸਾਨ ਸ੍ਰੀ ਹਰਦੀਪ ਸਿੰਘ ਅਤੇ ਸ੍ਰੀ ਗੁਰਮਿੰਦਰ ਸਿੰਘ ਨੇ ਸਰਕਾਰ ਨੂੰ ਮੰਗ  ਕੀਤੀ ਕਿ ਬਿਜਾਈ ਤੋਂ ਪਹਿਲਾਂ ਰਾਉਣੀ ਕਰਨ ਲਈ 8 ਘੰਟੇ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਮੌਕੇ  ਸ੍ਰੀ ਜ਼ਸਵਿੰਦਰ ਸਿੰਘ ਖੇਤੀਬਾੜੀ ਅਫ਼ਸਰ ਖੇੜਾ,  ਸ੍ਰੀ ਸਤਵਿੰਦਰ ਸਿੰਘ, ਸ੍ਰੀ ਨਰਾਇਣ ਰਾਮ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

ਕੋਵਿਡ-19 ਪੀੜਤਾਂ ਦੇ ਆਸ਼ਰਿਤ ਐਕਸ-ਗ੍ਰੇਸ਼ੀਆ ਮੁਆਵਜ਼ੇ ਲਈ ਉਪ-ਮੰਡਲ ਮੈਜਿਸਟ੍ਰੇਟ ਦਫ਼ਤਰਾਂ 'ਚ ਦੇ ਸਕਦੇ ਹਨ ਅਰਜ਼ੀ - ਡਿਪਟੀ ਕਮਿਸ਼ਨਰ ਸੁਰਭੀ ਮਲਿਕ

- ਕਿਹਾ! ਹੁਣ 20 ਮਾਰਚ, 2022 ਤੋਂ ਬਾਅਦ ਹੋਣ ਵਾਲੀਆਂ ਮੌਤਾਂ ਸਬੰਧੀ ਪ੍ਰਤੀਬੇਨਤੀਆਂ 90 ਦਿਨਾਂ 'ਚ ਦਿੱਤੀਆਂ ਜਾ ਸਕਦੀਆਂ ਹਨ
ਲੁਧਿਆਣਾ, 17 ਮਈ (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਆਫ਼ ਇੰਡੀਆ ਦੇ ਹੁਕਮਾਂ ਅਨੁਸਾਰ 20 ਮਾਰਚ, 2022 ਤੱਕ ਕੋਵਿਡ-19 ਮਹਾਂਮਾਰੀ ਕਾਰਨ ਹੋਈਆਂ ਮੌਤਾਂ ਸਬੰਧੀ ਐਕਸ ਗ੍ਰੇਸ਼ੀਆ ਦੀਆਂ ਪ੍ਰਤੀਬੇਨਤੀਆਂ ਅਗਲੇ 60 ਦਿਨਾਂ ਤੱਕ ਸਮੂਹ ਉਪ ਮੰਡਲ ਮੈਜਿਸਟਰੇਟ ਦਫ਼ਤਰਾਂ ਵਿਖੇ ਪ੍ਰਾਪਤ ਕੀਤੀਆਂ ਜਾਣ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਿਤੀ 20 ਮਾਰਚ, 2022 ਤੋਂ ਬਾਅਦ ਹੋਣ ਵਾਲੀਆਂ ਮੌਤਾਂ ਸਬੰਧੀ ਐਕਸ ਗ੍ਰੇਸ਼ੀਆਂ ਦੀਆਂ ਪ੍ਰਤੀ ਬੇਨਤੀਆਂ ਮੌਤ ਵਾਲੇ ਦਿਨ ਤੋਂ ਅਗਲੇ 90 ਦਿਨਾਂ ਦੇ ਅੰਦਰ-ਅੰਦਰ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਲਾਭਪਾਤਰੀਆਂ ਵੱਲੋਂ ਦਿੱਤੀਆਂ ਗਈਆਂ ਪ੍ਰਤੀਬੇਨਤੀਆਂ, ਜ਼ਿਲ੍ਹਾ ਪੱਧਰ ਤੋਂ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਸ਼ਿਕਾਇਤ ਨਿਵਾਰਣ ਕਮੇਟੀ ਵਿੱਚ ਯੋਗਤਾ ਦੇ ਆਧਾਰ ਤੇ ਵਿਚਾਰਦੇ ਹੋਏ ਐਕਸ ਗ੍ਰੇਸ਼ੀਆ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋਵਿਡ ਪੀੜਤਾਂ ਦੇ ਆਸ਼ਰਿਤ 50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਮੁਆਵਜ਼ੇ ਲਈ ਜ਼ਿਲ੍ਹਾ ਲੁਧਿਆਣਾ ਦੇ ਆਪਣੇ ਸਬੰਧਿਤ ਉਪ-ਮੰਡਲ ਮੈਜਿਸਟ੍ਰੇਟ ਦਫ਼ਤਰਾਂ ਵਿੱਚ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਕਾਰਨ ਮਰਨ ਵਾਲੇ ਵਸਨੀਕਾਂ ਦੇ ਹਰੇਕ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਾਅਵੇਦਾਰ ਨੂੰ ਆਪਣੀ ਅਰਜ਼ੀ ਇੱਕ ਫਾਰਮ ਰਾਹੀਂ ਆਪਣੇ ਸਬੰਧਿਤ ਉਪ-ਮੰਡਲ ਮੈਜਿਸਟ੍ਰੇਟ ਨੂੰ ਵਿਸ਼ੇਸ਼ ਦਸਤਾਵੇਜ਼ਾਂ ਸਮੇਤ ਜਮ੍ਹਾ ਕਰਵਾਉਣੀ ਪਵੇਗੀ, ਜਿਸ ਵਿੱਚ ਮੌਤ ਦੇ ਕਾਰਨ ਨੂੰ ਪ੍ਰਮਾਣਿਤ ਕਰਨ ਵਾਲਾ ਮੌਤ ਦਾ ਸਰਟੀਫਿਕੇਟ, ਦਾਅਵੇਦਾਰ ਦਾ ਪਛਾਣ ਪੱਤਰ, ਮ੍ਰਿਤਕ ਅਤੇ ਦਾਅਵੇਦਾਰ ਵਿਚਕਾਰ ਸਬੰਧਾਂ ਦਾ ਸਬੂਤ, ਲੈਬੋਰਟਰੀ ਰਿਪੋਰਟ ਜਿਸ ਵਿੱਚ ਕੋਵਿਡ-19 ਟੈਸਟ ਪੋਜ਼ਟਿਵ ਦਰਸਾਇਆ ਗਿਆ ਹੋਵੇ (ਅਸਲ ਜਾਂ ਤਸਦੀਕਸ਼ੁਦਾ ਕਾਪੀ), ਹਸਪਤਾਲ ਦੁਆਰਾ ਮੌਤ ਦਾ ਸੰਖੇਪ ਜਿੱਥੇ ਮੌਤ ਹੋਈ ਹੈ (ਹਸਪਤਾਲ ਵਿੱਚ ਮੌਤ ਹੋਣ ਦੀ ਸਥਿਤੀ ਵਿੱਚ), ਮੌਤ ਦਾ ਅਸਲ ਸਰਟੀਫਿਕੇਟ ਅਤੇ ਕਾਨੂੰਨੀ ਵਾਰਸਾਂ ਦਾ ਸਰਟੀਫਿਕੇਟ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਹਿਰ ਖਾਣ ਨਾਲ, ਖੁਦਕੁਸ਼ੀ ਕਰਕੇ, ਕਤਲ, ਦੁਰਘਟਨਾ ਆਦਿ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕੋਵਿਡ-19 ਮੌਤ ਨਹੀਂ ਮੰਨਿਆ ਜਾਵੇਗਾ ਭਾਵੇਂ ਕੋਵਿਡ-19 ਨਾਲ ਹੋਣ ਵਾਲੀ ਸਥਿਤੀ ਹੋਵੇ। ਉਨ੍ਹਾਂ ਕਿਹਾ ਕਿ ਇਹ ਸਾਰੇ ਫਾਰਮ ਜਮ੍ਹਾਂ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਐਕਸ-ਗ੍ਰੇਸ਼ੀਆ ਮੁਆਵਜ਼ਾ ਰਾਸ਼ੀ ਪ੍ਰਾਪਤ ਹੋ ਜਾਵੇਗੀ।

ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਮਹਿਤਾਬ ਸਿੰਘ ਨੂੰ ਪੰਚਾਇਤ ਨੇ ਪ੍ਰਿੰਟਰ ਖਰੀਦਣ ਲਈ 14 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦਿੱਤੀ

       ਫ਼ਾਜ਼ਿਲਕਾ  17 ਮਈ (ਰਣਜੀਤ ਸਿੱਧਵਾਂ) :   ਸਰਕਾਰੀ ਪ੍ਰਾਇਮਰੀ ਸਕੂਲ  ਝੁੱਗੇ ਮਹਿਤਾਬ ਸਿੰਘ (ਪੱਕਾ ਚਿਸ਼ਤੀ) ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕਰਨ ਲਈ ਪਹੁੰਚੇ ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਨੇ ਸਕੂਲ ਸਟਾਫ਼  ਦੀ ਮੰਗ 'ਤੇ ਸਕੂਲ ਵਿੱਚ ਪ੍ਰਿੰਟਰ ਦੀ ਲੋੜ ਨੂੰ ਪੂਰਾ ਕਰਨ ਲਈ 14 ਹਜ਼ਾਰ ਰੁਪਏ ਨਕਦ ਰਾਸ਼ੀ ਸਕੂਲ ਸਟਾਫ਼ ਨੂੰ ਸੌਂਪੀ। ਇਸ ਮੌਕੇ ਤੇ ਸਰਪੰਚ ਅਤੇ ਪੰਚਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਨਾਜਾਇਜ਼ ਅਸਲੇ ਸਮੇਤ 06 ਮੁਲਜ਼ਮ ਕਾਬੂ

ਪੰਚਾਇਤ ਵਿਭਾਗ ਦੇ ਜੇ.ਈ ਦੇ ਘਰ ਕਰਨੀ ਸੀ ਲੁੱਟ ਦੀ ਵਾਰਦਾਤ

ਜੇ.ਈ. ਦੇ ਘਰ ਦੀ ਤਲਾਸ਼ੀ 'ਤੇ ਕਰੀਬ 42,61,000 ਰੁਪਏ ਦੀ ਨਗਦੀ ਬ੍ਰਾਮਦ

ਫ਼ਤਹਿਗੜ੍ਹ ਸਾਹਿਬ, 17 ਮਈ  ( ਰਣਜੀਤ ਸਿੱਧਵਾਂ)  :  ਡਾ. ਰਵਜੋਤ ਗਰੇਵਾਲ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਸ਼੍ਰੀ ਰਾਜਪਾਲ ਸਿੰਘ, ਪੀ.ਪੀ.ਐਸ, ਕਪਤਾਨ ਪੁਲਿਸ, (ਡੀ) ਫਤਹਿਗੜ੍ਹ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਜਸਪਿੰਦਰ ਸਿੰਘ, ਉਪ ਕਪਤਾਨ ਪੁਲਿਸ ਸਰਕਲ, ਖਮਾਣੋਂ ਦੀ ਨਿਗਰਾਨੀ ਹੇਠ ਇੰਸਪੈਕਟਰ ਗੱਬਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ਼  ਸਰਹਿੰਦ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ 06 ਮੁਲਜ਼ਮਾਂ ਤੋਂ ਇੱਕ ਦੇਸੀ ਪਿਸਟਲ 32 ਬੋਰ, ਇੱਕ ਦੇਸੀ ਰਿਵਾਲਵਰ 32 ਬੋਰ ਅਤੇ ਤਿੰਨ ਦੇਸੀ ਕੱਟੇ .315 ਬੋਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਮਿਤੀ 12.05.2022 ਨੂੰ ਮੁਖਬਰੀ ਦੇ ਅਧਾਰ ਤੇ ਮੁਕੱਦਮਾ ਨੰਬਰ 4 ਮਿਤੀ 12.05.2022 ਅ/ਧ 25/54/59 ਆਰਮਜ ਐਕਟ, 419, 420, 395, 511, 170, 120 B PC ਥਾਣਾ ਖਮਾਣੋਂ ਦਰਜ ਰਜਿਸਟਰ ਕੀਤਾ ਗਿਆ। ਇਸ ਮੁਕੱਦਮਾ ਵਿੱਚ ਭਰਪੂਰ ਸਿੰਘ ਵਾਸੀ ਉਚਾ ਰਿਉਣਾ, ਥਾਣਾ ਮੂਲੇਪੁਰ, ਮਨਦੀਪ ਸਿੰਘ ਵਾਸੀ ਵਜੀਦਪੁਰ, ਥਾਣਾ ਬੱਸੀ ਪਠਾਣਾ , ਬਹਾਦਰ ਸਿੰਘ ਵਾਸੀ ਨਲੀਨੀ ਥਾਣਾ ਮੂਲੇਪੁਰ, ਸਹਿਜਪ੍ਰੀਤ ਸਿੰਘ, ਹਰਮਨ ਸਿੰਘ ਅਤੇ ਦਲਜੀਤ ਸਿੰਘ ਵਾਸੀਆਨ ਪਿੰਡ ਰੇਤਗੜ੍ਹ, ਥਾਣਾ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਹੋਰ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ, ਕਿ ਇਹਨਾਂ (6 ਮੁਲਜ਼ਮਾਂ ਵਿੱਚੋਂ ਦੋਸ਼ੀ ਬਹਾਦਰ ਸਿੰਘ ਪੰਚਾਇਤ ਮਹਿਕਮੇ ਵਿੱਚ ਬਤੌਰ ਸੈਕਟਰੀ, ਬਲਾਕ ਖੇੜਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਸੀ। ਜਿਸ ਨੇ ਆਪਣੇ ਮਹਿਕਮੇ ਦੇ ਹੀ ਆਪਣੇ ਨਾਲ ਡਿਊਟੀ ਕਰਦੇ ਜੇ.ਈ ਲੋਕੇਸ਼ ਥੰਮਨ ਦੇ ਘਰ ਇਮਲੀ ਮੁਹੱਲਾ ਬਨੂੜ ਵਿਖੇ ਅਸਲੇ ਨਾਲ ਲੁੱਟ ਦੀ ਵਾਰਦਾਤ ਕਰਨ ਦੀ ਵਿਉਂਤ ਬਣਾਈ ਸੀ, ਕਿਉਂਕਿ ਬਹਾਦਰ ਸਿੰਘ ਨੂੰ ਯਕੀਨ ਸੀ, ਕਿ ਜੇ.ਈ ਲੋਕੇਸ਼ ਥੰਮਨ ਦੇ ਘਰ ਭਾਰੀ ਮਾਤਰਾ ਵਿੱਚ ਕੈਸ਼ ਪਿਆ ਹੈ। ਮੁਲਜ਼ਮਾਂ ਨੇ ਇਹ ਵਾਰਦਾਤ ਕਰਨ ਲਈ ਹੀ ਇਹ ਨਾਜਾਇਜ਼ ਅਸਲਾ ਮੰਗਵਾਇਆ ਸੀ, ਪ੍ਰੰਤੂ ਸਮਾਂ ਰਹਿੰਦਿਆਂ ਹੀ ਇਹਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਵਾਰਦਾਤ ਨੂੰ ਹੋਣ ਤੋਂ ਰੋਕ ਦਿੱਤਾ ਗਿਆ। ਇਸੇ ਦੌਰਾਨ ਪੰਚਾਇਤੀ ਮਹਿਕਮੇ ਦੇ ਜੇ.ਈ ਲੋਕੇਸ਼ ਥੰਮਨ ਦੇ ਰਿਹਾਇਸ਼ੀ ਮਕਾਨ ਬਨੂੜ ਦੇ ਸਰਚ ਵਾਰੰਟ ਲੈ ਕੇ ਘਰ ਦੀ ਸਰਚ ਵੀ ਕੀਤੀ ਗਈ, ਜਿਸ ਦੇ ਘਰ ਤੋਂ ਕਰੀਬ 42,61,000 ਰੁਪਏ ਦੀ ਨਗਦੀ ਬ੍ਰਾਮਦ ਕੀਤੀ ਗਈ ਹੈ। ਇਸ ਸਾਰੇ ਕੈਸ਼ ਨੂੰ ਵੈਰੀਫਾਈ ਕਰਨ ਲਈ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਨੇ ਮੰਨਿਆ ਹੈ, ਕਿ ਉਹਨਾਂ ਨੇ ਇਸ ਵਾਰਦਾਤ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਅਤੇ ਜ਼ਿਲ੍ਹਾ ਸੰਗਰੂਰ ਵਿੱਚ ਵੀ ਲੁੱਟਾਂ ਖੋਹਾਂ ਕਰਨੀਆਂ ਸਨ।  ਇਹ ਨਾਜ਼ਾਇਜ਼ ਅਸਲਾ ਮੇਰਠ (ਯੂ.ਪੀ.) ਦੇ ਏਰੀਆਂ ਵਿੱਚੋਂ ਲੈ ਕੇ ਆਏ ਸੀ, ਜਿਸ ਸਬੰਧੀ ਤਫਤੀਸ਼ ਜਾਰੀ ਹੈ।

ਭੱਠਾ ਮਜਦੂਰਾਂ ਤੇ ਭੱਠਾ ਮਾਲਕਾਂ ਦਾ ਮਸਲਾ ਸੁਲਝਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਹਿਰਦ ਯਤਨ ਜਾਰੀ

-ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ ਨੇ ਕੀਤੀ ਭੱਠਾ ਮਾਲਕਾਂ ਨਾਲ ਮੁਲਾਕਾਤ

ਫਾਜ਼ਿਲਕਾ, 17 ਮਈ  (ਰਣਜੀਤ ਸਿੱਧਵਾਂ)  :   ਭੱਠਾ ਮਜਦੂਰਾਂ ਤੇ ਭੱਠਾ ਮਾਲਕਾਂ ਦਾ ਆਪਸੀ ਮਸਲਾ ਸੁਲਝਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਹਿਰਦ ਯਤਨ ਜਾਰੀ ਹੈ। ਲੇਬਰ ਵਿਭਾਗ ਸਮੇਤ ਸੀਨਿਅਰ ਅਧਿਕਾਰੀ ਜਿੱਥੇ ਮਜਦੂਰਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ ਉਥੇ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਆਈਏਐੱਸ ਅਤੇ ਐੱਸ.ਐੱਸ.ਪੀ ਸ੍ਰੀ ਭੁਪਿੰਦਰ ਸਿੰਘ ਸਿੱਧੂ ਨੇ ਭੱਠਾ ਮਾਲਕਾਂ ਨਾਲ ਵੀ ਬੀਤੀ ਦੇਰ ਰਾਤ ਤੱਕ ਬੈਠਕ ਕਰਕੇ ਉਨ੍ਹਾਂ ਨੂੰ ਆਪਸੀ ਸਹਿਮਤੀ ਨਾਲ ਮਸਲਾ ਸੁਲਝਾਉਣ ਲਈ ਕਿਹਾ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭੱਠਾ ਮਾਲਕਾਂ ਵੱਲੋਂ ਇਸ ਸਬੰਧੀ ਸਾਕਾਰਾਤਮਕ ਸੰਕੇਤ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੋਹਾਂ ਧਿਰਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਆਪਸੀ ਸਹਿਮਤੀ ਨਾਲ ਮਸਲੇ ਦਾ ਹੱਲ ਕਰ ਲੈਣ ਕਿਉਂਕਿ ਲਗਾਤਾਰ ਸੜਕ ਰੋਕ ਕੇ ਲਗਾਏ ਜਾ ਰਹੇ ਧਰਨੇ ਕਾਰਨ ਆਮ ਲੋਕ ਵੱਡੇ ਪੱਧਰ ਤੇ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇੰਨ੍ਹਾਂ ਦੋਹਾਂ ਧਿਰਾਂ ਨੇ ਆਪਸੀ ਝਗੜੇ ਕਾਰਨ ਆਮ ਲੋਕਾਂ ਦੀਆਂ ਮੁਸਕਿਲਾਂ ਨੂੰ ਵਿਚਾਰ ਕੇ ਮਸਲੇ ਦਾ ਨਿਬੇੜਾ ਨਹੀਂ ਕੀਤਾ ਤਾਂ ਰਾਹਗੀਰਾਂ ਅਤੇ ਹੋਰ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਦੇ ਮੱਦੇਨਜਰ ਕਾਨੂੰਨ ਆਪਣਾ ਕੰਮ ਕਰੇਗਾ।

ਘਰਾ ਦਾ ਲੋਡ ਚੈਕ ਕਰਨ ਆਏ ਬਿਜਲੀ ਮੁਲਾਜਮਾ ਨੂੰ ਪਿੰਡ ਵਾਸੀਆ ਨੇ ਘੇਰਿਆ

ਹਠੂਰ,17,ਮਈ-(ਕੌਸ਼ਲ ਮੱਲ੍ਹਾ)-ਘਰਾ ਦਾ ਲੋਡ ਚੈੱਕ ਕਰਨ ਆਏ ਬਿਜਲੀ ਮੁਲਾਜਮਾ ਨੂੰ ਪਿੰਡ ਬੁਰਜ ਕੁਲਾਰਾ ਵਾਸੀਆ ਨੇ ਘੇਰ ਕੇ ਪੰਜਾਬ ਸਰਕਾਰ ਖਿਲਾਫ ਅਤੇ ਪਾਵਰਕਾਮ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ)ਡਕੌਦਾ ਦੇ ਇਕਾਈ ਪ੍ਰਧਾਨ ਦਲਵੀਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਚਾਰ ਵਜੇ ਪਾਵਰਕਾਮ ਦਫਤਰ ਲੱਖਾ ਦੇ ਲਗਭਗ ਵੀਹ ਮੁਲਾਜਮ ਘਰਾ ਦਾ ਲੋਡ ਚੈਕ ਕਰਨ ਲਈ ਬਿਨ੍ਹਾ ਕਿਸੇ ਨੂੰ ਸੂਚਿਤ ਕੀਤੇ ਘਰਾ ਵਿਚ ਦਾਖਲ ਹੋਣ ਲੱਗੇ।ਜਿਸ ਦੀ ਸੂਚਨਾ ਪਿੰਡ ਵਾਸੀਆ ਨੇ ਗ੍ਰਾਮ ਪੰਚਾਇਤ ਨੂੰ ਦਿੱਤੀ।ਉਨ੍ਹਾ ਕਿਹਾ ਕਿ ਪਾਵਰਕਾਮ ਦੀ ਟੀਮ ਦੀ ਅਗਵਾਈ ਕਰ ਰਹੇ ਇੱਕ ਜੇ ਈ ਨੂੰ ਜਦੋ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨਿਰਮਲ ਸਿੰਘ ਨੇ ਪੁੱਛਿਆ ਕਿ ਤੁਸੀ ਘਰਾ ਵਿਚ ਕੀ ਕਰ ਰਹੇ ਹੋ ਜਦਕਿ ਬਿਜਲੀ ਦੇ ਮੀਟਰ ਘਰਾ ਤੋ ਬਾਹਰ ਲੱਗੇ ਹੋਏ ਹਨ ਤਾਂ ਪਾਵਰਕਾਮ ਦਾ ਜੇ ਈ ਨਿਰਮਲ ਸਿੰਘ ਨੂੰ ਗਲਤ ਸਬਦ ਬੋਲਣ ਲੱਗਾ ਤਾਂ ਪਿੰਡ ਵਾਸੀਆ ਨੇ ਪਾਵਰਕਾਮ ਦੀ ਟੀਮ ਨੂੰ ਘੇਰਾ ਪਾ ਲਿਆ,ਇਹ ਰੋਸ ਪ੍ਰਦਰਸਨ ਲਗਭਗ ਦੋ ਘੰਟੇ ਜਾਰੀ ਰਿਹਾ।ਉਨ੍ਹਾ ਕਿਹਾ ਕਿ ਸਾਡੀ ਮੰਗ ਹੈ ਕਿ ਅਸੀ ਘਰਾ ਦਾ ਲੋਡ ਚੈਕ ਨਹੀ ਕਰ ਦੇਵਾਗੇ ਕਿਉਕਿ ਘਰਾ ਦੇ ਮੀਟਰ ਘਰਾ ਤੋ ਬਾਹਰ ਲੱਗੇ ਹੋਏ ਹਨ।ਉਨ੍ਹਾ ਕਿਹਾ ਕਿ ਪਹਿਲਾ ਸਰਮਾਏਦਾਰ ਲੋਕਾ ਦੀਆ ਫੈਕਟਰੀਆ ਦਾ ਲੋਡ ਚੈਕ ਕੀਤਾ ਜਾਵੇ ਫਿਰ ਯੁਨੀਅਨ ਦੇ ਫੈਸਲੇ ਮੁਤਾਬਕ ਅਸੀ ਵੀ ਘਰਾ ਦਾ ਲੋਡ ਚੈਕ ਕਰਵਾਵਾਗੇ।ਅੰਤ ਵਿਚ ਪਿੰਡ ਵਾਸੀਆ ਅਤੇ ਗ੍ਰਾਮ ਪੰਚਾਇਤ ਬੁਰਜ ਕੁਲਾਰਾ ਦੇ ਸਾਹਮਣੇ ਪਾਵਰਕਾਮ ਦੇ ਜੇ ਈ ਨੇ ਆਪਣੀ ਗਲਤੀ ਮੰਨੀ,ਫਿਰ ਪਿੰਡ ਵਾਸੀਆ ਨੇ ਰੋਸ ਪ੍ਰਦਰਸਨ ਖਤਮ ਕੀਤਾ।ਇਸ ਮੌਕੇ ਉਨ੍ਹਾ ਨਾਲ ਯੂਥ ਆਗੂ ਸੁਰਿੰਦਰ ਕੁਮਾਰ ਸ਼ਰਮਾਂ,ਨਿਰਮਲ ਸਿੰਘ,ਦਲਬੀਰ ਸਿੰਘ,ਜਸਵੀਰ ਸਿੰਘ,ਵਰਿੰਦਰ ਸਿੰਘ,ਜਗਸੀਰ ਸਿੰਘ,ਲਛਮਣ ਸਿੰਘ,ਗੁਰਮੀਤ ਸਿੰਘ,ਬਲਤੇਜ ਸਿੰਘ,ਹਰਪਾਲ ਸਿੰਘ,ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ,ਸੀਤਾ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਪਾਵਰਕਾਮ ਦਫਤਰ ਲੱਖਾ ਦੇ ਐਸ ਡੀ ਓ ਕੇਸਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਪਿੰਡ ਬੁਰਜ ਕੁਲਾਰਾ ਦੀ ਘਟਨਾ ਸਬੰਧੀ ਅਸੀ ਉੱਚ ਅਧਿਕਾਰੀਆ ਨੂੰ ਸੂਚਿਤ ਕਰ ਦਿੱਤਾ ਹੈ।

ਮੁਗ਼ਲ ਸਾਮਰਾਜ ਉਪਰ ਲੰਬਾ ਸਮਾਂ ਰਾਜ ਕਰਨ ਵਾਲਾ ਸ਼ਾਸਕ -ਔਰੰਗਜੇਬ ✍️ ਪੂਜਾ  

ਔਰੰਗਜੇਬ ਮੁਗ਼ਲ ਸਾਮਰਾਜ ਦਾ ਛੇਵਾਂ ਸ਼ਾਸਕ ਸੀ।ਉਸਦਾ ਪੂਰਾ ਨਾਮ ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਸੀ।ਔਰੰਗਜੇਬ ਦਾ ਜਨਮ 4 ਨਵੰਬਰ, 1618 ਨੂੰ ਦਾਹੋਦ, ਗੁਜਰਾਤ ਵਿੱਚ ਹੋਇਆ ਸੀ। ਉਹ ਸ਼ਾਹਜਹਾਂ ਅਤੇ ਮੁਮਤਾਜ ਦੀ ਛੇਵੀਂ ਔਲਾਦ ਸੀ।ਮੁਸਲਿਮ ਪਰਜਾ ਦੁਬਾਰਾ ਉਸਨੂੰ ਸ਼ਾਹੀ ਨਾਮ ਦਿੱਤਾ ਗਿਆ ਔਰੰਗਜ਼ੇਬ ਜਾਂ ਆਲਮਗੀਰ।ਜਿਸਦਾ ਮਤਲਬ ਸੀ ਵਿਸ਼ਵ ਵਿਜੇਤਾ।ਉਸ ਨੇ 49 ਸਾਲ ਤਕ ਲਗਭਗ ਸਾਰੇ ਭਾਰਤ ਦੇ ਹਿਸਿਆਂ ਤੇ ਰਾਜ ਕੀਤਾ। ਉਹ ਅਕਬਰ ਦੇ ਬਾਅਦ ਸਭ ਤੋਂ ਜ਼ਿਆਦਾ ਸਮਾਂ ਤੱਕ ਹਕੂਮਤ ਕਰਨ ਵਾਲਾ ਮੁਗ਼ਲ ਸ਼ਾਸਕ ਸੀ।ਔਰੰਗਜੇਬ ਨੇ ਪੂਰੇ ਸਾਮਰਾਜ ਉੱਤੇ (ਇਸਲਾਮੀ ਕਨੂੰਨ ਉੱਤੇ ਆਧਾਰਿਤ) ਫਤਵਾ-ਏ-ਆਲਮਗੀਰੀ ਲਾਗੂ ਕੀਤਾ ਅਤੇ ਗੈਰ-ਮੁਸਲਮਾਨ ਜਨਤਾ ਉੱਤੇ ਸ਼ਰੀਅਤ ਲਾਗੂ ਕਰਨ ਵਾਲਾ ਉਹ ਪਹਿਲਾ ਮੁਸਲਮਾਨ ਸ਼ਾਸਕ ਸੀ। ਸ਼ਰੀਅਤ ਇਕ ਅਰਬੀ ਭਾਸ਼ਾ ਦਾ ਸ਼ਬਦ ਸੀ ਜਿਸਨੂੰ  ਇਸਲਾਮੀ ਕਾਨੂੰਨ ਵੀ ਕਿਹਾ ਜਾਂਦਾ ਸੀ।ਸ਼ਰੀਅਤ ਵਿੱਚ ਅਪਰਾਧ, ਰਾਜਨੀਤੀ, ਵਿਆਹ ਇਕਰਾਰਨਾਮੇ, ਵਪਾਰ ਨਿਯਮ, ਧਰਮ ਦੇ ਨੁਸਖੇ ਅਤੇ ਅਰਥਸ਼ਾਸਤਰ ਦੇ ਨਾਲ ਨਾਲ ਜਿਨਸੀ ਸੰਬੰਧ, ਸਫਾਈ, ਖ਼ੁਰਾਕ, ਪ੍ਰਾਰਥਨਾ ਕਰਨ, ਰੋਜ਼ਾਨਾ ਸਲੀਕਾ ਅਤੇ ਵਰਤ ਵਰਗੇ ਨਿੱਜੀ ਮਾਮਲੇ ਵੀ ਸ਼ਾਮਿਲ ਹਨ।

ਉਹ ਇਕ ਸੁੰਨੀ ਕੱਟੜ ਮੁਸਲਮਾਨ ਸੀ ਜੋ ਸਾਰੇ ਭਾਰਤ ਨੂੰ ਇਸਲਾਮ ਦੀ ਧਰਤੀ ਬਣਾਉਣਾ ਚਾਉਂਦਾ ਸੀ।ਉਸਦੀ ਕੱਟੜਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕਾਰਨ ਬਣੀ। ਔਰੰਗਜ਼ੇਬ ਨੇ ਅਕਬਰ ਦੁਬਾਰਾ ਹਟਾਇਆ ਜਜ਼ੀਆ ਕਰ ਹਿੰਦੂਆਂ ਉਪਰ ਫਿਰ ਲਗਾ ਦਿੱਤਾ ਸੀ। ਬਾਦਸ਼ਾਹ ਔਰੰਗਜ਼ੇਬ ਨੇ ਇਸਲਾਮ ਧਰਮ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ‘ਕੁਰਾਨ’ ਨੂੰ ਆਪਣੇ ਰਾਜ ਦਾ ਆਧਾਰ ਬਣਾਇਆ। ਉਸਨੇ ਸਿੱਕਿਆਂ 'ਤੇ ਕਲਮਾ ਉਕਰਾਉਣ, ਨੌਂ ਦਿਨਾਂ ਦਾ ਤਿਉਹਾਰ ਮਨਾਉਣ, ਭੰਗ ਦੀ ਖੇਤੀ, ਗਾਉਣ ਆਦਿ 'ਤੇ ਪਾਬੰਦੀ ਲਗਾ ਦਿੱਤੀ। 1663 ਈ: ਵਿਚ ਸਤੀ ਪ੍ਰਥਾ 'ਤੇ ਪਾਬੰਦੀ ਲਗਾ ਦਿੱਤੀ ਗਈ। ਤੀਰਥ ਯਾਤਰਾ ਟੈਕਸ ਦੁਬਾਰਾ ਲਗਾਇਆ ਗਿਆ। ਆਪਣੇ ਰਾਜ ਦੇ 11ਵੇਂ ਸਾਲ 'ਝਰੋਖਾ ਦਰਸ਼ਨ', 12ਵੇਂ ਸਾਲ 'ਤੁਲਦਾਨ ਪ੍ਰਥਾ', 1668 ਈ: ਵਿਚ ਹਿੰਦੂ ਤਿਉਹਾਰਾਂ 'ਤੇ ਪਾਬੰਦੀ ਲਗਾ ਦਿੱਤੀ।ਇਹਨਾਂ ਵਿੱਚ 'ਰਾਇਦਾਰੀ' (ਟਰਾਂਸਪੋਰਟ ਟੈਕਸ) ਨੂੰ 'ਅਬਵਾਬ' ਵਜੋਂ ਜਾਣਿਆ ਜਾਂਦਾ ਹੈ ਅਤੇ 'ਪੰਡਾਰੀ' (ਟੋਸੀਜ਼ਮ ਟੈਕਸ) ਕਿਹਾ ਜਾਂਦਾ ਹੈ।

ਔਰੰਗਜ਼ੇਬ ਨੇ ਲਾਹੌਰ ਦੀ ਬਾਦਸ਼ਾਹੀ ਮਸਜਿਦ 1673 ਈ.,1678 ਈ: ਵਿਚ ਆਪਣੀ ਪਤਨੀ ਰਾਬੀਆ ਦੁਰਾਨੀ ਦੀ ਯਾਦ ਵਿਚ ਬੀਬੀ ਕਾ ਮਕਬਰਾ  ਔਰੰਗਾਬਾਦ ਵਿਖੇ ਬਣਾਇਆ ਜਿਸਨੂੰ ਦੱਖਣੀ ਤਾਜ ਮਹਿਲ ਕਿਹਾ ਜਾਂਦਾ ਹੈ ਅਤੇ ਦਿੱਲੀ ਦੇ ਲਾਲ ਕਿਲੇ ਵਿੱਚ ਮੋਤੀ ਮਸਜਿਦ ਬਣਵਾਈ ਸੀ।ਭਾਵੇਂ ਉਸਨੇ ਸੰਗੀਤ ਤੇ ਰੋਕ ਲਗਾ ਦਿੱਤੀ ਸੀ ਪਰ ਉਸਨੂੰ ਵੀਣਾ ਬਜਾਉਣ ਦਾ ਸ਼ੌਂਕ ਸੀ।ਇਸ ਤਰ੍ਹਾਂ ਉਸਦੇ ਰਾਜ ਦੌਰਾਨ ਭਵਨ ਜਾਂ ਸਾਹਿਤ ਦਾ ਖ਼ਾਸ ਨਿਰਮਾਣ ਨਹੀਂ ਹੋਇਆ।ਔਰੰਗਜ਼ੇਬ ਕੁਰਾਨ ਦੀਆਂ ਆਇਤਾਂ ਲਿਖਦਾ ਸੀ ਅਤੇ ਆਪਣੇ ਖਰਚਿਆਂ ਲਈ ਟੋਪੀਆਂ ਸਿਵਾਉਂਦਾ ਸੀ। ਇਸ ਕਰਕੇ ਉਸਨੂੰ ਜ਼ਿੰਦਾ ਪੀਰ ਕਿਹਾ ਜਾਂਦਾ ਸੀ।

7 ਸਤੰਬਰ 1695 ਨੂੰ ਸਮੁੰਦਰੀ ਡਾਕੂ ਕੈਪਟਨ ਹੈਨਰੀ ਨੇ ਆਪਣੇ"ਫੈਂਸੀ" ਨਾਮਕ  ਜਹਾਜ ਤੋਂ ਅਰਬ ਸਾਗਰ ਵਿੱਚ ਔਰੰਗਜ਼ੇਬ ਦੇ ਜਹਾਜ਼ ਗੰਜ-ਏ-ਸਵਾਈ ਉੱਤੇ ਹਮਲਾ ਕਰ ਦਿੱਤਾ।ਔਰੰਗਜ਼ੇਬ ਦਾ ਜਹਾਜ਼ 62ਭਾਰੀ ਤੋਪਾਂ ਅਤੇ ਗੋਲਾ ਬਰੂਦ ਨਾਲ ਭਰਿਆ ਹੋਇਆ ਸੀ। ਇਸ ਅੰਗਰੇਜ਼ ਲੁਟੇਰੇ ਨੇ ਭਾਰਤੀ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਹੀ ਜਹਾਜ਼ ਲੁੱਟ ਲਿਆ ਸੀ।

ਔਰੰਗਜ਼ੇਬ ਦੀ ਸਭ ਤੋਂ ਵੱਡੀ ਗਲਤੀ ਆਪਣੇ ਜੀਵਨ ਦੇ ਆਖਰੀ 27 ਸਾਲ ਯੁੱਧਾਂ ਵਿੱਚ ਖਰਾਬ ਕਰ ਦਿੱਤੇ ਜਿਸ ਨਾਲ ਮੁਗ਼ਲ ਸਾਮਰਾਜ ਦਾ ਖਜਾਨਾ ਖਾਲੀ ਹੋ ਗਿਆ ਅਤੇ ਬਗਾਵਤਾਂ ਸ਼ੁਰੂ ਹੋ ਗਈਆਂ ਜੋ ਕਿ ਮੁਗ਼ਲ ਸਾਮਰਾਜ ਦੇ ਪਤਨ ਦਾ ਕਾਰਨ ਬਣੀਆਂ।

ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਨਾਮੀ ਸਥਾਨ ਤੇ ਔਰੰਗਜ਼ੇਬ ਨੂੰ ਪੱਤਰ ਲਿਖਿਆ ਜਿਸਨੂੰ ਜ਼ਫ਼ਰਨਾਮਾ ਕਿਹਾ ਜਾਂਦਾ ਹੈ ਅਤੇ ਜਿਸਦਾ ਅਰਥ ਹੈ ਵਿਜੈ ਪੱਤਰ।ਇਸ ਵਿੱਚ ਗੁਰੂ ਜੀ ਨੇ ਉਸਦੇ ਅੱਤਿਆਚਾਰਾਂ ਅਤੇ ਅਨਿਆਪੂਰਨ ਨੀਤੀਆਂ ਦਾ ਸਖਤ ਵਿਰੋਧ ਕੀਤਾ।ਭਾਈ ਦਇਆ ਸਿੰਘ ਅਤੇ ਧਰਮ ਸਿੰਘ ਨੇ ਇਸਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ।

ਜ਼ਫ਼ਰਨਾਮਾ’ ਪੜ੍ਹ ਕੇ ਉਸ ਨੂੰ ਗੁਰੂ ਜੀ ਨਾਲ ਹੋਈਆਂ ਜ਼ਿਆਦਤੀਆਂ ਦਾ ਅਹਿਸਾਸ ਹੋ ਗਿਆ ਸੀ। ਉਸਨੇ ਗੁਰੂ ਜੀ ਨੂੰ ਮਿਲਣ ਦਾ ਫੈਸਲਾ ਕੀਤਾ ਪਰ ਉਸਦੀ 1707ਈ.ਵਿੱਚ ਮੌਤ ਹੋ ਗਈ ਅਤੇ ਉਸਨੂੰ ਔਰੰਗਾਬਾਦ ਵਿਖੇ  ਖੁਲਦਾਬਾਦ ਵਿੱਚ ਦਫ਼ਨਾਇਆ ਗਿਆ।

ਪੂਜਾ 9815591967

ਛੋਟੇ ਘੱਲੂਘਾਰੇ 'ਤੇ ਵਿਸ਼ੇਸ਼ ✍️ ਸ.ਸੁਖਚੈਨ ਸਿੰਘ ਕੁਰੜ 

ਭਾਰਤ ਬਾਰੇ ਜਦ ਵੀ ਕਿਤੇ ਪੜ੍ਹਿਆ ਜਾਂ ਪੜ੍ਹਾਇਆ ਗਿਆ ਤਾਂ ਉੱਥੇ ਇਹ ਵੇਰਵਾ ਜ਼ਰੂਰ ਮਿਲ਼ਿਆ ਕਿ ਭਾਰਤ 'ਮੇਲਿਆਂ ਤੇ ਤਿਉਹਾਰਾਂ ਦਾ ਦੇਸ' ਹੈ ਪਰ ਜਦ ਕਿਤੇ ਵੀ ਪੰਜਾਬ ਦੀ ਗੱਲ ਤੁਰੀ ਹੈ ਜਾਂ ਅੱਗੇ ਤੁਰੇਗੀ ਤਾਂ ਇਹ ਕਹਿਣਾ ਕਿ "ਪੰਜਾਬ ਸ਼ਹਾਦਤਾਂ ਦੀ ਧਰਤੀ" ਹੈ ਤਾਂ ਇਹ ਦੇ 'ਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਦਾ ਅਸਲ ਇਤਿਹਾਸ ਫਰੋਲਿਆਂ ਹਰ ਪੰਨਾ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਦਾ ਨਜ਼ਰੀਂ ਪੈਂਦਾ ਹੈ। 

ਸਿੱਖ ਇਤਿਹਾਸ ਕੌਮੀ ਮਰਜੀਵੜਿਆਂ ਦਾ ਇਤਿਹਾਸ ਹੈ। ਸਿੱਖ ਕੌਮ ਨੂੰ ਤਬਾਹ ਕਰਨ ਵਾਲੀਆਂ ਘਟਨਾਵਾਂ ਨੂੰ ਸਾਡੀ ਕੌਮ ਨੇ ਇੱਕ ਦਰਦ ਦੇ ਰੂਪ 'ਚ ਹਮੇਸ਼ਾ 'ਘੱਲੂਘਾਰੇ' ਵਜੋਂ ਯਾਦ ਕੀਤਾ ਤਾਂ ਜੋ ਆਉਣ ਵਾਲ਼ੀ ਪੀੜ੍ਹੀ ਨੂੰ ਅਣਖਾਂ ਦੀ ਗੁੜ੍ਹਤੀ ਮਿਲ਼ਦੀ ਰਹੇ। 

‘ਘੱਲੂਘਾਰਾ’ ਸ਼ਬਦ ਦਾ ਸੰਬੰਧ ਅਫ਼ਗਾਨੀ ਬੋਲੀ ਨਾਲ ਹੈ;ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਵੱਡੇ ਪੱਧਰ ’ਤੇ ਕਤਲੇਆਮ ਹੋਣਾ, ਨਸਲਘਾਤ ਜਾਂ ਸਰਬਨਾਸ਼। ਸਿੱਖਾਂ ਦਾ ਸੁਭਾਅ ਮੁੱਢ ਤੋਂ ਹੀ ਜ਼ੁਲਮ ਦੇ ਵਿਰੁੱਧ ਲੜਨ ਵਾਲ਼ਾ ਰਿਹਾ, ਕਿਸੇ ਦੀ ਗੁਲਾਮੀ ਜਾਂ ਈਨ ਨਾ ਮੰਨਣਾ ਤਾਂ ਇਹਨਾਂ ਨੇ ਕਦੇ ਕਬੂਲਿਆ ਹੀ ਨਹੀਂ। ਇਸ ਲਈ ਸਮੇਂ- ਸਮੇਂ ਮੌਕੇ ਦੀਆਂ ਸਰਕਾਰਾਂ ਵੱਲੋਂ ਹਮੇਸ਼ਾਂ ਹੀ ਘੱਟ-ਗਿਣਤੀ ਕੌਮ ਨੂੰ ਖ਼ਤਮ ਕਰਨ ਦੇ ਮਨਸੂਬੇ ਬਣਾ ਕੇ ਕੋਝੇ ਯਤਨ ਜਾਂਦੇ ਰਹੇ ਹਨ।

ਛੋਟਾ ਘੱਲੂਘਾਰਾ 17 ਮਈ 1746 (1 ਜੇਠ 1803 ਸੰਮਤ) ਨੂੰ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ’ਚ ਵਾਪਰਿਆ। ਜੋ ਕਿ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾਂਦੀ ਸੜਕ ਉੱਤੇ 8 ਕਿਲੋਮੀਟਰ ਦੂਰ ਫੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿਲੋਮੀਟਰ ਦੂਰ ਸਥਿਤ ਹੈ। 

ਇਸ ਖੂਨੀ ਦੁਖਾਂਤ ਦਾ ਮੁੱਢ ਦੀਵਾਨ ਲਖਪਤ ਰਾਏ ਨੇ ਬੰਨਿਆ ਸੀ।

18ਵੀਂ ਸਦੀ ਦੇ ਅੱਧ ਵਿਚ ਜਦੋਂ ਦੀਵਾਨ ਲਖਪਤ ਰਾਏ ਦੇ ਭਰਾ ਤੇ ਐਮਨਾਬਾਦ ਦੇ ਫੌਜਦਾਰ ਜਸਪਤ ਰਾਏ ਦੀ ਪਿੰਡ ਖੋਖਰਾਂ ਵਿਖੇ ਸਿੰਘਾਂ ਨਾਲ ਲੜਾਈ ਦੌਰਾਨ ਮੌਤ ਹੋ ਗਈ ਤਾਂ ਦੀਵਾਨ ਲਖਪਤ ਰਾਏ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ। ਉਸ ਨੇ ਲਾਹੌਰ ਦੇ ਸੂਬੇ ਯਹੀਆ ਖਾਨ ਦੀ ਸਹਿਮਤੀ ਨਾਲ ਲਾਹੌਰ ਦੀਆਂ ਫੌਜਾਂ ਨੂੰ ਲਾਮਬੰਦ ਕੀਤਾ ਤੇ ਮੁਲਤਾਨ, ਬਹਾਵਲਪੁਰ ਅਤੇ ਜਲੰਧਰ ਤੋਂ ਫੌਜੀ ਮਦਦ ਮੰਗ ਲਈ।

ਇਸ ਤੋਂ ਇਲਾਵਾ ਪਹਾੜੀ ਰਾਜਿਆਂ ਨੂੰ ਵੀ ਸੁਚੇਤ ਕੀਤਾ ਕਿ ਸਿੱਖ ਪਹਾੜਾਂ ਵੱਲ ਨਾ ਨਿਕਲਣ। ਇਸ ਤੋਂ ਬਾਅਦ ਉਸ ਨੇ ਤਕੜੀ ਸੈਨਾ ਲੈ ਕੇ ਕਾਹਨੂੰਵਾਨ ਵਿੱਚ ਸਿੱਖਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ,ਪਹਿਲਾਂ ਤਾਂ ਸਿੱਖ ਫੌਜ ਦਾ ਮੁਕਾਬਲਾ ਕਰਦੇ ਰਹੇ ਪਰ ਗਿਣਤੀ ਘੱਟ ਹੋਣ ਕਾਰਨ ਉਹਨਾਂ ਨੇ ਬਸੋਲੀ ਵੱਲ ਜਾਣਾ ਸ਼ੁਰੂ ਕੀਤਾ। ਇਸ ਦੌਰਾਨ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਵੀ ਸਿੱਖਾਂ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਕਈ ਸਿੱਖ ਸ਼ਹੀਦ ਹੋ ਗਏ। ਇਸ ਤੋਂ ਬਾਅਦ ਸਿੱਖਾਂ ਨੇ ਲਖਪਤ ਰਾਏ ਦੇ ਘੇਰੇ ਨੂੰ ਤੋੜ ਕੇ ਸਤਲੁਜ ਅਤੇ ਬਿਆਸ ਪਾਸ ਕਰ ਲਿਆ। ਆਪਣੀ ਹਾਰ ਨੂੰ ਵੇਖ ਕੇ ਲਖਪਤ ਰਾਏ ਘਟੀਆ ਤੌਰ-ਤਰੀਕਿਆਂ ਉੱਤੇ ਉਤਰ ਆਇਆ। ਉਸ ਨੇ ਸੋਚਿਆ ਕਿ ਉਹ ਦਿੱਲੀ ਦਰਬਾਰ ਜਾ ਕੇ ਕੀ ਮੂੰਹ ਵਿਖਾਏਗਾ? ਉਸ ਨੇ ਨੇੜਲੇ ਪਿੰਡਾਂ ਦੇ ਲੁਹਾਰ, ਤਰਖਾਣ ਇਕੱਠੇ ਕਰ ਕੇ ਇਸ ਛੰਭਨੁਮਾ ਜੰਗਲ ਦੇ ਰੁੱਖਾਂ ਨੂੰ ਕਟਵਾ ਕੇ ਚੁਫੇਰਿਉਂ ਅੱਗ ਲਗਵਾ ਦਿੱਤੀ, ਜਿਸ ਨਾਲ ਸਿੰਘਾਂ ਨੂੰ ਚਾਰ-ਚੁਫੇਰਿਉਂ ਮੁਸੀਬਤਾਂ ਪੈ ਗਈਆਂ।ਇਸ ਛੰਭ ਦਾ ਘੇਰਾ ਲਗਭਗ 3 ਮਹੀਨੇ ਚੱਲਿਆ। ਇੰਨ੍ਹੇ ਲੰਬੇ ਸਮੇਂ ਦੌਰਾਨ ਸਿੱਖ ਗੁਰੀਲਾ ਯੁੱਧ ਪ੍ਰਣਾਲੀ ਰਾਹੀਂ ਡਟੇ ਰਹੇ। ਲੰਬੇ ਸਮੇਂ ਕਰਕੇ ਹੌਲ਼ੀ-ਹੌਲ਼ੀ ਸਿੱਖਾਂ ਦਾ ਰਾਸ਼ਨ ਪਾਣੀ ਖ਼ਤਮ ਹੋਣ ਲੱਗਾ ਪਰ ਸਿੱਖ ਆਪਣੇ ਇਤਿਹਾਸ ਨੂੰ ਚੇਤਿਆਂ ਚ ਵਸਾ ਕੇ ਫਿਰ ਵੀ ਲੜਾਈ ਲੜਦੇ ਰਹੇ। ਸਿੱਖਾਂ ਦੇ ਰਾਸ਼ਨ ਦੀ ਕਮੀ ਪੈਣ ਦੀ ਖ਼ਬਰ ਜਦੋਂ ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਲੱਗੀ ਤਾਂ ਉਸ ਨੇ ਹਜ਼ਾਰਾਂ ਖੱਚਰਾਂ, ਘੋੜਿਆਂ ਉੱਤੇ ਰਾਸ਼ਨ ਲੱਦ ਕੇ ਜੰਮੂ ਨੂੰ ਭੇਜਣ ਲਈ ਇੱਕ ਵਪਾਰੀ ਨੂੰ ਤੋਰ ਦਿੱਤਾ ਤੇ ਦੂਸਰੇ ਪਾਸੇ ਖੁਫ਼ੀਆ ਤੌਰ ਉੱਤੇ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਘੋੜੇ, ਖੱਚਰਾਂ ਤੁਹਾਡੇ ਨੇੜਿਉਂ ਗੁਜ਼ਰਨ ਤਾਂ ਲੁੱਟ ਲਏ ਜਾਣ। ਇਹ ਸਿੱਖਾਂ ਲਈ ਇੱਕ ਖ਼ੁਸ਼ੀ ਵਾਲ਼ੀ ਖ਼ਬਰ ਸੀ ਤੇ ਉਨ੍ਹਾਂ ਨੇ ਇੰਝ ਹੀ ਕੀਤਾ। ਜਦੋਂ ਵਪਾਰੀ ਕਾਹਨੂੰਵਾਨ ਦੇ ਛੰਭ ਨੇੜਿਓਂ ਗੁਜ਼ਰ ਰਿਹਾ ਸੀ ਤਾਂ ਸਿੰਘਾਂ ਨੇ ਇਹ ਸਾਰਾ ਰਾਸ਼ਨ ਆਪਣੇ ਹੱਥਾਂ 'ਚ ਕਰ ਲਿਆ, ਜਿਸ ਨਾਲ ਸਿੱਖ ਜਰਨੈਲਾਂ ਨੂੰ ਭਾਰੀ ਰਾਹਤ ਮਿਲੀ ਤੇ ਸਿੱਖਾਂ ਦੇ ਹੌਸਲੇ ਹੋਰ ਬੁਲੰਦ ਹੋਏ।

ਇੱਕ ਜੇਠ-ਹਾੜ੍ਹ ਦੀ ਅੱਤ ਦੀ ਗਰਮੀ, ਦੂਜਾ ਜੰਗਲ ਦੀ ਅੱਗ, ਤੀਜਾ ਉੱਚੇ ਪਹਾੜ ਤੇ ਵਿਰੋਧੀ ਪਹਾੜੀ ਰਾਜੇ ਤੇ ਚੌਥਾ ਚੜ੍ਹਦੇ ਪਾਸੇ ਸ਼ੂਕਦਾ ਬਿਆਸ ਦਰਿਆ। ਸਿੱਖ ਜਰਨੈਲਾਂ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਮਤਾ ਪਾਸ ਕਰ ਕੇ ਮੈਦਾਨੇ-ਜੰਗ 'ਚ ਦੁਸ਼ਮਣ ਨਾਲ ਜੂਝ ਕੇ ਲੜਨ ਤੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਅਟੱਲ ਫ਼ੈਸਲਾ ਕੀਤਾ ਤੇ ਸਿੰਘ ਚੜ੍ਹਦੀ ਕਲਾ ਦੇ ਜੈਕਾਰੇ ਲਗਾਉਂਦਿਆਂ ਦੁਸ਼ਮਣ ਖਿਲਾਫ਼ ਜੰਗ ਦੇ ਮੈਦਾਨ ਵਿੱਚ ਜੂਝ ਪਏ। ਵੱਖ-ਵੱਖ ਸਰੋਤਾਂ ਤੋਂ ਮਿਲ਼ੀ ਜਾਣਕਾਰੀ ਮੁਤਾਬਕ ਇਸ ਘੱਲੂਘਾਰੇ ਦੌਰਾਨ 11,000 ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 2000 ਦੇ ਕਰੀਬ ਸਿੰਘ ਜੰਗਲ ਵਿੱਚ ਲੱਗੀ ਅੱਗ ਤੇ ਬਿਆਸ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ। ਸੈਂਕੜੇ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਾਹੌਰ ਲੈ ਗਿਆ। ਗ੍ਰਿਫ਼ਤਾਰ ਸਿੱਖਾਂ ਨੂੰ ਲਾਹੌਰ ਲਿਜਾ ਕੇ ਸ਼ਾਹੀ ਕਿਲੇ ਦੇ ਪਿੱਛੇ ਚੌਂਕ ਵਿਚ ਸ਼ਹੀਦ ਕਰ ਦਿੱਤਾ ਗਿਆ। ਜਿਸ ਸਥਾਨ 'ਤੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ਹੀਦ ਗੰਜ ਭਾਈ ਮਨੀ ਸਿੰਘ ਜੀ ਬਣਿਆ ਹੋਇਆ ਸੀ। ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦਾਸਪੁਰ ਵਿੱਚ ਛੰਭ ਕਾਹਨੂੰਵਾਨ ਵਿੱਚ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਸੁਸ਼ੋਭਿਤ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰੇ ਨੇੜੇ ਚੱਕ ਅਬਦੁਲ ਬਾਰੀ ਕਾਹਨੂੰਵਾਨ ਵਿੱਚ ਛੋਟਾ ਘੱਲੂਘਾਰਾ ਮੈਮੋਰੀਅਲ ਬਣਾਇਆ ਗਿਆ ਹੈ।

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਦਸਮੇਸ਼ ਕਿਸਾਨ ਯੂਨੀਅਨ ਨੇ ਬੋਪਾਰਾਏ ਕਲਾਂ ਨੂੰ ਚੌਂਕੀਮਾਨ ਟੋਲ ਤੋ ਮੁਕਤ ਕਰਵਾਇਆ*

ਲੋਕ ਹਿੱਤ ਕਾਰਜ ਜਾਰੀ ਰੱਖੇ ਜਾਣਗੇ—ਜਸਦੇਵ ਲਲਤੋਂ

ਮੁੱਲਾਂਪੁਰ ਦਾਖਾ 16 ਮਈ (ਸਤਵਿੰਦਰ ਸਿੰਘ ਗਿੱਲ) ਅੱਜ

 ਦਸਮੇਸ਼ ਕਿਸਾਨ ਮਜ਼ਦੂਰ -ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦਾ ਇੱਕ ਵਿਸ਼ਾਲ ਡੈਪੂਟੇਸ਼ਨ ਉਚੇਚੇ ਤੌਰ ਤੇ  ਨਵੀਂ ਟੋਲ -ਕੰਪਨੀ ਰਾਜਰਾਮ ਕੰਪਨੀ ਚੌਕੀਮਾਨ ਦੇ ਮਾਲਕ ਸ੍ਰੀ ਰਾਜੂ  ਸਿਹਾਗ ਅਤੇ ਡਿਪਟੀ ਮੈਨੇਜਰ  ਸ੍ਰੀ ਪਵਨ ਨੂੰ ਮਿਲਿਆ। ਵਿਸ਼ਾਲ ਵਫਦ ਦੀ ਅਗਵਾਈ ਕਰਦਿਆਂ ਪ੍ਰਧਾਨ ਸ.ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਸ. ਬਲਜੀਤ ਸਿੰਘ ਸਵੱਦੀ (ਨੰਬਰਦਾਰ ),ਖਜ਼ਾਨਚੀ ਸ. ਮਨਮੋਹਣ ਸਿੰਘ ਪੰਡੋਰੀ (ਨੰਬਰਦਾਰ)) ਤੇ ਸਹਾਇਕ ਸਕੱਤਰ ਜਥੇਦਾਰ ਰਣਜੀਤ ਸਿੰਘ ਗੁੜੇ ਨੇ ਠੋਸ ਦਲੀਲਾਂ, ਨਿੱਗਰ ਸਬੂਤ ਤੇ ਤਹਿ-ਸ਼ੁਦਾ ਕਿਲੋਮੀਟਰਾਂ ਦੀ ਦੂਰੀ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕੀਤੇ । ਵਫ਼ਦ ਨੇ ਵਰਨਣ ਕੀਤਾ ਕਿ 15 ਦਸੰਬਰ 2021 ਤੋਂ  1.1.2022 ਤਕ ਚੱਲੇ 18 ਰੋਜ਼ਾ ਤਿੱਖੇ ਸੰਘਰਸ਼ ਦੇ ਸਿੱਟੇ ਵਜੋਂ 17 ਪਿੰਡ ਟੋਲ ਮੁਕਤ ਹੋਏ ਸਨ, ਪ੍ਰੰਤੂ ਬਾਅਦ ਵਿੱਚ ਕਿਸੇ ਵਿਅਕਤੀ ਨੇ ਮੰਦਭਾਵਨਾ ਨਾਲ ਸਮਝੌਤੇ ਦੇ ਦਸਤਾਵੇਜ਼ ਅੰਦਰ ਬੋਪਾਰਾਏ ਕਲਾਂ ਪਿੰਡ ਦੇ ਨਾਮ 'ਤੇ ਲਕੀਰ ਫੇਰ ਦਿੱਤੀ ਸੀ। ਜਿਸ ਨੂੰ ਮੁੜ -ਬਹਾਲ  ਕਰਵਾਉਣ ਲਈ ਯੂਨੀਅਨ ਨੇ ਯਤਨ ਜਾਰੀ ਰੱਖੇ। ਜਿਸ ਵਿਚ ਅੱਜ ਉਸ ਵੇਲੇ ਸਫਲਤਾ ਪ੍ਰਾਪਤ ਹੋਈ, ਜਦੋਂ ਸਬੰਧਤ ਨਵੀਂ ਟੋਲ ਕੰਪਨੀ ਚੌਕੀਮਾਨ  ਦੇ  ਮਾਲਕ ਤੇ ਡਿਪਟੀ ਮੈਨੇਜਰ ਨੇ ਵਫ਼ਦ ਦੇ ਹੱਕੀ ਪੱਖ ਨੂੰ ਪ੍ਰਵਾਨ ਕਰਦੇ ਹੋਏ, ਬੋਪਾਰਾਏ ਕਲਾਂ ਪਿੰਡ ਨੂੰ 17 ਵੇੰ ਨੰਬਰ 'ਤੇ ਮੁੜ ਬਹਾਲ ਕਰਕੇ ਟੋਲ ਮੁਕਤ ਕਰਨ ਦੀ ਮੰਗ ਮੰਨ ਲਈ।ਯੂਨੀਅਨ ਆਗੂ ਜਸਦੇਵ ਸਿੰਘ ਲਲਤੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਲੋਕ ਹਿੱਤ ਕਾਰਜ ਜਾਰੀ ਰੱਖੇ ਜਾਣਗੇ।

 ਅੱਜ ਦੇ ਵਫ਼ਦ 'ਚ ਹੋਰਨਾਂ ਤੋਂ ਇਲਾਵਾ ਸ. ਸੁਰਜੀਤ ਸ. ਸਵੱਦੀ, ਸ੍ਰੀ ਪਰਦੀਪ ਕੁਮਾਰ ਸਵੱਦੀ, ਜਗਮੋਹਣ ਸਿੰਘ ਸਵੱਦੀ, ਪ੍ਰਿਤਪਾਲ ਸਿੰਘ ਪੰਡੋਰੀ, ਸਰਵਿੰਦਰ ਸ.ਸੁਧਾਰ, ਜਥੇਦਾਰ ਗੁਰਮੇਲ ਸ. ਢੱਟ,ਡਾ. ਹਰਜਿੰਦਰਪਾਲ ਸ. ਵਿਰਕ, ਡਾ. ਗੁਰਮੇਲ ਸਿੰਘ ਕੁਲਾਰ ,ਅਵਤਾਰਸ. ਤਲਵੰਡੀ ,ਨਿਰਭੈ ਸ. ਤਲਵੰਡੀ, ਹਰਪਾਲ ਸ.ਸਵੱਦੀ, ਬਲਦੇਵ ਗਿੱਲ ਸਵੱਦੀ, ਅਮਰ ਸ.ਖੰਜਰਵਾਲ ਉਚੇਚੇ ਤੌਰ ਤੇ ਸ਼ਾਮਲ ਹੋਏ ।

ਅੱਜ ਦੇ ਵਫ਼ਦ ਨੇ ਪਿੰਡ ਪੰਡੋਰੀ ਤੇ ਮੰਡਿਆਣੀ ਨੂੰ ਵੀ ਟੋਲ-ਮੁਕਤ ਕਰਨ ਦੀ ਮੰਗ ਵੀ ਤਰਕਪੂਰਨ ਤੇ ਵਿਧੀਬੱਧ ਢੰਗ ਨਾਲ ਉਠਾਈ, ਜਿਸ ਬਾਰੇ ਕੰਪਨੀ ਨੇ ਵਿਚਾਰ ਕਰਨ ਉਪਰੰਤ ਫ਼ੈਸਲਾ ਕਰਨ ਬਾਰੇ ਆਖਿਆ ਹੈ।ਇਲਾਕੇ ਭਰ ਦੇ ਲੋਕਾਂ ਨੇ ਯੂਨੀਅਨ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।

ਟਰਾਂਸਪੋਰਟ ਮੰਤਰੀ ਵੱਲੋਂ ਬਠਿੰਡਾ ਤੇ ਆਰ.ਟੀ.ਏ ਦਫ਼ਤਰ ਵਿੱਚ ਅਚਨਚੇਤ ਛਾਪਾ      

ਬਠਿੰਡਾ 16 ਮਈ  (ਰਣਜੀਤ ਸਿੱਧਵਾਂ) :   ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਿਰੰਤਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਰਿਜਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਬਠਿੰਡਾ ਦੇ ਦਫ਼ਤਰ ਵਿਖੇ ਅਚਨਚੇਤ ਛਾਪਾ ਮਾਰਿਆ। ਰਿਕਾਰਡ ਘੋਖਣ 'ਤੇ ਆਰ.ਟੀ.ਏ. ਦਫ਼ਤਰ ਦੇ ਕੰਮਕਾਜ ਵਿੱਚ ਕਈ ਤਰ੍ਹਾਂ ਦੀਆਂ ਊਣਤਾਈਆਂ ਪਾਈਆਂ ਗਈਆਂ। ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਜਾਂਚ ਕਰਨ ਦੇ ਆਦੇਸ਼ ਦਿੰਦਿਆਂ ਹਫ਼ਤੇ ਦੇ ਅੰਦਰ-ਅੰਦਰ ਜਾਂਚ ਰਿਪੋਰਟ ਮੰਗੀ। ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਗ਼ੈਰ-ਕਾਨੂੰਨੀ ਤੌਰ 'ਤੇ ਚਲ ਰਹੀਆਂ ਬੱਸਾਂ ਦੇ ਮਾਲਕਾਂ ਨੂੰ ਹਰ ਹੀਲੇ ਨੱਥ ਪਾਈ ਜਾਵੇਗੀ ਪਰ ਕਿਸੇ ਵੀ ਅਸਲ ਆਪ੍ਰੇਟਰ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਨਿਹਾਲ ਸਿੰਘ ਵਾਲਾ ਬਲਾਕ ਦੇ ਦਿਵਿਆਂਗਜਨਾਂ ਲਈ ਸਿਵਲ ਹਸਪਤਾਲ ਮੋਗਾ ਵਿਖੇ 17 ਮਈ ਨੂੰ ਲੱਗੇਗਾ ਯੂ.ਡੀ.ਆਈ.ਡੀ. ਵਿਸ਼ੇਸ਼ ਕੈਂਪ

--ਬਾਕੀ ਬਲਾਕਾਂ ਦੇ ਕੈਂਪਾਂ ਦੀਆਂ ਤਾਰੀਖਾਂ ਛੇਤੀ ਐਲਾਨੀਆਂ ਜਾਣਗੀਆਂ :  ਡਿਪਟੀ ਕਮਿਸ਼ਨਰ

 

ਮੋਗਾ, 16 ਮਈ, (ਰਣਜੀਤ ਸਿੱਧਵਾਂ)  :

ਨਿਹਾਲ ਸਿੰਘ ਵਾਲਾ ਬਲਾਕ ਨਾਲ ਸੰਬਧਤ ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ. (ਦਿਵਿਆਂਗਤਾ ਸਰਟੀਫਿਕੇਟ) ਕਾਰਡ ਬਣਾਉਣ ਲਈ ਸਿਵਲ ਹਸਪਤਾਲ ਮੋਗਾ ਵਿਖੇ ਮਿਤੀ 17 ਮਈ, 2022 ਨੂੰ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਦਿਵਿਆਂਗਜਨਾਂ ਦੇ ਯੂ.ਡੀ. ਆਈ.ਡੀ. ਕਾਰਡ ਬਣਾਉਣ ਤੋਂ ਇਲਾਵਾ ਇਸ ਨੂੰ ਅਪਲਾਈ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਨੇ ਦੱਸਿਆ ਕਿ 17 ਮਈ, ਨੂੰ ਸਿਰਫ਼ ਨਿਹਾਲ ਸਿੰਘ ਵਾਲਾ ਬਲਾਕ ਨਾਲ ਸਬੰਧਤ ਦਿਵਿਆਂਗਜਨਾਂ ਦੇ ਯੂ.ਡੀ. ਆਈ.ਡੀ. ਕਾਰਡ ਬਣਾਏ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਬਲਾਕਾਂ ਦੇ ਦਿਵਿਆਂਗਜਨਾਂ ਲਈ ਵੀ ਸਿਵਲ ਹਸਪਤਾਲ ਮੋਗਾ ਵਿਖੇ ਬਲਾਕ ਵਾਈਜ਼ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬਲਾਕਾਂ ਦੇ ਦਿਵਿਆਂਗਜਨਾਂ ਲਈ ਲਗਾਏ ਜਾਣ ਵਾਲੇ ਕੈਂਪਾਂ ਦੀਆਂ ਤਾਰੀਖਾਂ ਵੀ ਛੇਤੀ ਹੀ ਐਲਾਨੀਆਂ ਜਾਣਗੀਆਂ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਿਸ ਰਾਜਕਿਰਨ ਕੌਰ ਨੇ ਦੱਸਿਆ ਕਿ ਦਿਵਿਆਂਗਜਨ ਇਸ ਕੈਂਪ ਵਿੱਚ ਆਪਣਾ ਆਧਾਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ, ਅਤੇ ਪੁਰਾਣਾ ਦਿਵਿਆਂਗਤਾ ਸਰਟੀਫਿਕੇਟ ਜਰੂਰ ਨਾਲ ਲੈ ਕੇ ਆਉਣ ਤਾਂ ਕਿ ਉਨ੍ਹਾਂ ਦਾ ਮੌਕੇ ਤੇ ਹੀ ਯੂ.ਡੀ. ਆਈ.ਡੀ. ਕਾਰਡ ਅਪਲਾਈ ਕਰਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਨਿਹਾਲ ਸਿੰਘ ਵਾਲਾ ਬਲਾਕ ਨਾਲ ਸਬੰਧਿਤ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਠੀਕ ਸਵੇਰੇ 9 ਵਜੇ ਪਹੁੰਚਣ ਨੂੰ ਯਕੀਨੀ ਬਣਾਉਣ।

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ)ਇਕਾਈ ਰਸੂਲਪੁਰ ਦੀ ਚੋਣ ਹੋਈ

ਹਠੂਰ,16,ਮਈ-(ਕੌਸ਼ਲ ਮੱਲ੍ਹਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ)ਇਕਾਈ ਰਸੂਲਪੁਰ(ਮੱਲ੍ਹਾ)ਦੀ ਚੋਣ ਅੱਜ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਪਿੰਡ ਰਸੂਲਪੁਰ ਵਿਖੇ ਸਰਬਸੰਮਤੀ ਨਾਲ ਹੋਈ।ਇਸ ਮੌਕੇ ਸਰਪ੍ਰਸਤ ਸਰਗੁਣ ਸਿੰਘ,ਪ੍ਰਧਾਨ ਸਤਿੰਦਰਪਾਲ ਸਿੰਘ ਸੀਬਾ,ਮੀਤ ਪ੍ਰਧਾਨ ਰਣਜੀਤ ਸਿੰਘ,ਸਕੱਤਰ ਸਾਧੂ ਸਿੰਘ,ਖਜਾਨਚੀ ਅਜਮੇਰ ਸਿੰਘ,ਜਸਮੇਲ ਸਿੰਘ,ਕੇਵਲ ਸਿੰਘ,ਰੁਪਿੰਦਰ ਸਿੰਘ,ਦਰਸ਼ਨ ਸਿੰਘ,ਮਨਜੀਤ ਸਿੰਘ,ਸੁਖਜਿੰਦਰ ਸਿੰਘ ਨੂੰ ਕਮੇਟੀ ਮੈਬਰ ਨਿਯੁਕਤ ਕੀਤਾ ਗਿਆ।ਇਸ ਮੌਕੇ ਨਵੀ ਚੁੱਣੀ ਕਮੇਟੀ ਨੇ ਕਿਹਾ ਕਿ ਜੋ ਜਿਮੇਵਾਰੀ ਸਾਨੂੰ ਜੱਥੇਬੰਦੀ ਨੇ ਦਿੱਤੀ ਹੈ ਅਸੀ ਇਸ ਜਿਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਵਾਗੇ ਅਤੇ ਜਥੇਬੰਦੀ ਦੀ ਚੜ੍ਹਦੀ ਕਲਾਂ ਲਈ ਹਮੇਸਾ ਤੱਤਪਰ ਰਹਾਗੇ।ਇਸ ਮੌਕੇ ਬਲਾਕ ਪ੍ਰਧਾਨ ਵੱਲੋ ਨਵੀ ਚੁੱਣੀ ਕਮੇਟੀ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਪੰਚ ਜਸਮੇਲ ਸਿੰਘ,ਮੇਲਾ ਸਿੰਘ,ਸਾਧੂ ਸਿੰਘ,ਜਗਜੀਤ ਸਿੰਘ,ਮਾਸਟਰ ਤਾਰਾ ਸਿੰਘ ਅੱਚਰਵਾਲ ਆਦਿ ਹਾਜ਼ਰ ਸਨ

ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸੰਘਵਾਲ ਤੇ ਸਨਿਆਲ ’ਚ ਛੁਡਾਇਆ ਨਾਜਾਇਜ਼ ਕਬਜਾ

-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਲਗਾਤਾਰ ਰਹੇਗੀ ਜਾਰੀ : ਡਿਪਟੀ ਕਮਿਸ਼ਨਰ

 

ਹੁਸ਼ਿਆਰਪੁਰ, 16 ਮਈ  (ਰਣਜੀਤ ਸਿੱਧਵਾਂ)  : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਬਲਾਕ ਦਸੂਹਾ ਦੇ ਪਿੰਡ ਸੰਘਵਾਲ ਵਿੱਚ ਇੱਕ ਵਿਅਕਤੀ ਅਤੇ ਬਲਾਕ ਮੁਕੇਰੀਆਂ ਦੇ ਪਿੰਡ ਸਨਿਆਲ ਵਿੱਚ ਤਿੰਨ ਵਿਅਕਤੀਆਂ ਵਲੋਂ ਪੰਚਾਇਤੀ ਜ਼ਮੀਨ ’ਤੇ ਕੀਤੇ ਗਏ ਕਬਜੇ ਨੂੰ ਛੁਡਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਸੰਘਵਾਲ ਵਿੱਚ ਇਹ ਕਬਜ਼ਾ ਡੀ.ਡੀ.ਪੀ.ਓ. ਸ੍ਰੀ ਅਜੇ ਕੁਮਾਰ ਅਤੇ ਬੀ.ਡੀ.ਪੀ.ਓ. ਦਸੂਹਾ ਸ੍ਰੀ ਧਨਵੰਤ ਸਿੰਘ ਰੰਧਾਵਾ ਅਤੇ ਮੁਕੇਰੀਆਂ ਵਿੱਚ ਤਹਿਸੀਲਦਾਰ ਸ੍ਰੀ ਅਰਵਿੰਦ ਸਲਵਾਨ ਅਤੇ ਬੀ.ਡੀ.ਪੀ.ਓ. ਮੁਕੇਰੀਆਂ ਕੁਲਵੰਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਛੁਡਾਇਆ ਗਿਆ। ਸੰਘਵਾਲ ਪਿੰਡ ਵਿਚ ਇਕ ਵਿਅਕਤੀ ਵਲੋਂ 97 ਏਕੜ ਅਤੇ ਪਿੰਡ ਸਨਿਆਲ ਵਿਚ 3 ਵਿਅਕਤੀਆਂ ਵਲੋਂ 3 ਏਕੜ 7 ਕਨਾਲ 16 ਮਰਲੇ ਦੀ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ ਸੀ, ਜਿਸ ਦਾ ਕਬਜ਼ਾ ਸਬੰਧਤ ਪਿੰਡ ਦੀ ਪੰਚਾਇਤ ਨੂੰ ਦੁਆ ਦਿੱਤਾ ਗਿਆ ਹੈ। ਕਬਜ਼ਾ ਛੁਡਾਉਣ ਤੋਂ ਬਾਅਦ ਬੀ.ਡੀ.ਪੀ.ਓ. ਦਸੂਹਾ ਨੇ ਦੱਸਿਆ ਕਿ 97 ਏਕੜ ਜ਼ਮੀਨ ’ਤੇ ਪੌਦੇ ਲਗਾਉਣ ਦਾ ਕੰਮ ਕੀਤਾ ਜਾਵੇਗਾ, ਜਦਕਿ ਬੀ.ਡੀ.ਪੀ.ਓ. ਮੁਕੇਰੀਆਂ ਨੇ ਦੱਸਿਆ ਕਿ ਕਰੀਬ ਸਾਢੇ 3 ਏਕੜ ਜ਼ਮੀਨ ਨੂੰ ਖੁੱਲ੍ਹੀ ਬੋਲੀ ਰਾਹੀਂ ਪਟੇ ’ਤੇ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਪਿੰਡਾਂ ਵਿਚੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਜ਼ਿਲ੍ਹੇ ਪ੍ਰਸ਼ਾਸਨ ਵਲੋਂ ਅਭਿਆਨ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹਾਲ ਵਿਚ ਹੀ 6 ਮਈ ਨੂੰ ਪਿੰਡ ਮਹਿਰਾ ਜੱਟਾਂ (ਬਲਾਕ ਤਲਵਾੜਾ) ਦੀ 12 ਏਕੜ 5 ਕਨਾਲ ਅਤੇ 8 ਮਰਲੇ ਦੀ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਾਅ ਕੇ ਪੰਚਾਇਤ ਨੂੰ ਦਿੱਤਾ ਗਿਆ ਸੀ। ਉਨ੍ਹਾਂ ਬੀ.ਡੀ.ਪੀ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣ ਲਈ ਪੂਰੀ ਗੰਭੀਰਤਾ ਦਿਖਾਈ ਜਾਵੇ ਕਿਉਂਕਿ ਪੰਜਾਬ ਸਰਕਾਰ ਇਸ ਪ੍ਰਤੀ ਪੂਰੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਿਸੇ ਵੀ ਵਿਅਕਤੀ ਦਾ ਨਾਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਕਬਜ਼ਾਕਾਰਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ, ਉਹ ਤੁਰੰਤ ਬੀ.ਡੀ.ਪੀ.ਓਜ਼ ਨੂੰ ਵਾਪਸ ਸੌਂਪ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕਬਜ਼ਾਕਾਰਾਂ ਵਲੋਂ ਆਪਣੇ ਨਾਜਾਇਜ਼ ਕਬਜ਼ੇ ਤਹਿਤ ਜ਼ਮੀਨ ਨਾ ਛੱਡੀ ਗਈ, ਤਾਂ ਕਾਨੂੰਨ ਮੁਤਾਬਕ ਸਖਤ ਕਾਰਵਾਈ ਅਮਲ ਵਿੱਚ  ਲਿਆਂਦੀ ਜਾਵੇਗੀ। ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਕਈ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਸ਼ਾਮਲਾਟ ਜ਼ਮੀਨਾਂ ’ਤੇ ਵੀ ਨਾਜਾਇਜ਼ ਕਬਜ਼ੇ ਕੀਤੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਪਿੰਡਾਂ ਵਿਚ ਜਿਥੇ ਲਿੰਕ ਰੋਡ ਜਾਂ ਹੋਰ ਸੜਕਾਂ, ਰਸਤਿਆਂ ਦੇ ਆਲੇ-ਦੁਆਲੇ ਜਾਂ ਦੂਸਰੀਆਂ ਸੜਕਾਂ ਦੇ ਬਰਮਾਂ ’ਤੇ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਉਥੇ ਕਈ ਪਿੰਡਾਂ ਵਿੱਚ ਸੜਕਾਂ ਅਤੇ ਆਮ ਰਸਤਿਆਂ ਦੇ ਆਲੇ-ਦੁਆਲੇ ਵੀ ਢੇਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਾਜਾਇਜ਼ ਕਬਜਿਆਂ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਮਾਲੇਰਕੋਟਲਾ ਦੇ ਪਿੰਡ ਲਸੋਈ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ

-- ਕਿਸਾਨਾਂ ਨੂੰ ਝੋਨੇ ਦੀ ਫ਼ਸਲ ਸਿੱਧੀ ਬਿਜਾਈ ਰਾਹੀ ਬੀਜਣ ਦੀ ਅਪੀਲ : ਇੰਦਰਦੀਪ ਕੌਰ ਪਨੂੰ

 

ਮਾਲੇਰਕੋਟਲਾ 16 ਮਈ  (ਰਣਜੀਤ ਸਿੱਧਵਾਂ)  : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਮਾਲੇਰਕੋਟਲਾ ਵੱਲੋਂ ਪੰਜਾਬ ਸਰਕਾਰ ਦੁਆਰਾ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਵਿੱਢੀ ਮੁਹਿੰਮ ਅਧੀਨ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ। ਇਸ ਲੜੀ ਤਹਿਤ ਜਿਲ੍ਹਾ ਮਾਲੇਰਕੋਟਲਾ ਦੇ ਪਿੰਡ ਲਸੋਈ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਖੇਤੀਬਾੜੀ ਉਪ ਨਿਰੀਖਕ, ਮੰਨਵੀ ( ਮਾਲੇਰਕੋਟਲਾ) ਇੰਦਰਦੀਪ ਕੌਰ ਪਨੂੰ ਨੇ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਸਬੰਧੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਸਿੱਧੀ ਬਿਜਾਈ ਰਾਹੀ ਬੀਜਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਇਸ ਤਰ੍ਹਾਂ ਕੱਦੂ ਕੀਤੇ ਝੋਨੇ ਦੇ ਮੁਕਾਬਲੇ 15-20 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ,ਲੇਬਰ ਅਤੇ ਡੀਜ਼ਲ ਦਾ ਖਰਚਾ ਘਟਦਾ ਹੈ , ਝਾੜ ਵੱਧ ਦਾ ਹੈ ਅਤੇ ਬਰਸਾਤੀ ਪਾਣੀ ਧਰਤੀ ਹੇਠ ਜਰੀਦਾ ਹੈ।ਜਿਸ ਨਾਲ ਜ਼ਮੀਨ ਹੇਠਲੀ ਪਾਣੀ ਦੇ ਪੱਧਰ ਵਿੱਚ ਸੁਧਾਰ ਆਉਂਦਾ ਹੈ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਹੀ ਬਿਜਾਈ ਕਰਨ ਨੂੰ ਤਰਜੀਹ ਦੇਣ ।ਇਸ ਮੌਕੇ ਕਿਸਾਨ ਸੁਰਜੀਤ ਸਿੰਘ ਅਤੇ ਅਮਰਿੰਦਰ ਸਿੰਘ ਪਿੰਡ ਸਰਦੂਲਗੜ੍ਹ ਤੋਂ ਵਿਸ਼ੇਸ਼ ਤੌਰ ਤੇ ਕਿਸਾਨ ਨੂੰ ਸਿੱਧੀ ਬਿਜਾਈ ਅਤੇ ਵੱਟਾ ਵਾਲੀ ਬਿਜਾਈ ਸਬੰਧੀ ਜਾਗਰੂਕ ਕਰਨ ਪਹੁੰਚੇ ।ਉਹ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਕੇ ਜਿੱਥੇ ਪਾਣੀ ਦੀ ਬੱਚਤ ਕਰ ਰਹੇ ਹਨ ਉਸ ਦੇ ਨਾਲ -ਨਾਲ ਆਪਣਾ ਖਰਚਾ ਘਟਾ ਕੇ ਤੇ ਕੱਦੂ ਕੀਤੀ ਫ਼ਸਲ ਨਾਲੋਂ ਜ਼ਿਆਦਾ ਝਾੜ ਪ੍ਰਾਪਤ ਕਰਕੇ ਮੁਨਾਫ਼ਾ ਵੀ ਜ਼ਿਆਦਾ ਕਮਾ ਰਹੇ ਹਨ। ਇਸ ਮੌਕੇ ਸੁਖਜਿੰਦਰਪਾਲ ਸਿੰਘ, ਮਨਪ੍ਰੀਤ ਸਿੰਘ, ਕਰਮਜੀਤ ਸਿੰਘ, ਰਵਿੰਦਰ ਸਿੰਘ, ਜਗਦੀਪ ਸਿੰਘ ਆਦਿ ਵੀ ਸ਼ਾਮਲ ਸਨ।

ਹਰਪ੍ਰੀਤ ਸਿੰਘ ਅਟਵਾਲ ਨੇ ਫਤਹਿਗੜ੍ਹ ਸਾਹਿਬ ਦੇ ਐੱਸ.ਡੀ.ਐੱਮ ਵਜੋਂ ਕਾਰਜਭਾਰ ਸੰਭਾਲਿਆ

 ਫਤਹਿਗੜ੍ਹ ਸਾਹਿਬ, 16 ਮਈ  (ਰਣਜੀਤ ਸਿੱਧਵਾਂ)  :  2016 ਬੈਚ ਦੇ ਪੀ.ਸੀ.ਐੱਸ. ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਅਟਵਾਲ  ਨੇ ਅੱਜ ਫਤਹਿਗੜ੍ਹ ਸਾਹਿਬ ਸਬ ਡਵੀਜਨ ਦੇ ਐੱਸ.ਡੀ.ਐੱਮ ਵਜੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਉਹ ਜਲੰਧਰ-1 ਦੇ ਐੱਸ.ਡੀ.ਐੱਮ  ਵੀ ਰਹਿ ਚੁੱਕੇ ਹਨ। ਸ੍ਰੀ ਅਟਵਾਲ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਹੀ ਭਾਗਸ਼ਾਲੀ ਮੰਨਦੇ ਹਨ ਕਿ  ਉਹਨ੍ਹਾਂ ਨੂੰ ਸ਼ਹੀਦਾਂ ਦੀ ਇਸ ਇਤਿਹਾਸਕ ਧਰਤੀ 'ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀਆਂ ਸਕੀਮਾਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨਗੇ ।

ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਭਾਸ਼ਾ ਸਿੱਖੋ ਪ੍ਰੋਗਰਾਮ ਦੀ ਡਿਪਟੀ ਕਮਿਸ਼ਨਰ ਵੱਲੋਂ ਪੋਸਟਰ ਜਾਰੀ ਕਰ ਕੇ  ਸ਼ੁਰੂਆਤ

-ਜ਼ਿਲ੍ਹਾ ਪੱਧਰੀ ਕਰਵਾਏ ਜਾਣਗੇ ਵੀਡੀਓ ਮੇਕਿੰਗ ਮੁਕਾਬਲੇ 

 

ਫ਼ਤਹਿਗੜ੍ਹ ਸਾਹਿਬ, 16 ਮਈ (ਰਣਜੀਤ ਸਿੱਧਵਾਂ)  : ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਤਹਿਤ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਦੇ ਤੇਲਗੂ ਭਾਸ਼ਾ ਸਿੱਖਣ ਲਈ ਵੀਡੀਓ ਮੇਕਿੰਗ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਇਹਨਾਂ ਮੁਕਾਬਲਿਆਂ ਦਾ ਪੋਸਟਰ ਜਾਰੀ ਕਰਨ ਮੌਕੇ ਸਾਂਝੀ ਕੀਤੀ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਕਾਬਲੇ ਵੱਖੋ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਵਿੱਚ ਕਰਵਾਈ ਜਾਵੇਗੀ ਅਤੇ ਜੇਤੂਆਂ ਨੂੰ ਪੰਜ ਹਜ਼ਾਰ ਤੱਕ ਦੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇੱਕ ਦੂਜੇ ਰਾਜਾਂ ਦੀਆਂ ਭਾਸ਼ਾਵਾਂ ਸਿੱਖਣ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ।  ਇਸੇ ਲੜੀ ਤਹਿਤ ਇਸ ਪ੍ਰੋਗਰਾਮ ਵਿੱਚ ਜੋੜੇ ਵਾਲੇ ਰਾਜ ਦੀ ਭਾਸ਼ਾ ਵਿੱਚ 100 ਵਾਕਾਂ ਨੂੰ ਸਿੱਖਣਾ ਸ਼ਾਮਲ ਹੈ, ਜਿਸ ਵਿੱਚ ਪੰਜਾਬ ਤੇ ਆਂਧਰਾ ਪ੍ਰਦੇਸ਼ ਨੂੰ ਨਾਲ ਨਾਲ ਰੱਖਿਆ ਗਿਆ ਹੈ।  

ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਭਾਸ਼ਾਈ ਸਹਿਣਸ਼ੀਲਤਾ, ਸਤਿਕਾਰ, ਅਤੇ ਨਵੀਂ ਭਾਸ਼ਾ ਵਿੱਚ ਦਿਲਚਸਪੀ ਪੈਦਾ ਕਰਕੇ ਅਤੇ ਹੋਰ ਸਿੱਖਣ ਦੀ ਉਤਸੁਕਤਾ ਪੈਦਾ ਕਰਨਗੇ ਅਤੇ ਏਕਤਾ ਨੂੰ ਵਧਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਤਹਿਤ ਬੱਚੇ ਤੇਲਗੂ ਭਾਸ਼ਾ ਵਿੱਚ ਇੱਕ ਵੀਡੀਓ ਸ਼ੂਟ ਕਰਨਗੇ ਅਤੇ ਦਿੱਤੇ ਲਿੰਕ ਦੀ ਵਰਤੋਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝਾ ਕਰਨਗੇ। ਇਹ ਵੀਡੀਓ ਇਕੱਲਾ ਬੱਚਾ ਜਾਂ ਤਿੰਨ ਬੱਚੇ ਮਿਲ ਕੇ ਵੀ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 03 – 07 ਸਾਲ ਉਮਰ ਵਰਗ ਦੇ ਬੱਚੇ  ਆਪਣੀ ਜਾਣ-ਪਛਾਣ, ਸਕੂਲ ਅਤੇ ਪਰਿਵਾਰ ਬਾਰੇ ਵੀਡੀਓ ਬਣਾਉਣਗੇ। ਜਦੋ ਕਿ 08 - 12 ਸਾਲ ਦੇ ਬੱਚੇ  ਆਪਣੇ  ਸ਼ੌਕ , ਰੁਚੀ ਅਤੇ ਉਦੇਸ਼ ਬਾਰੇ ਵੀਡੀਓ ਬਣਾਉਣਗੇ। ਇਸੇ ਤਰਾਂ  13 – 18ਸਾਲ ਦੇ ਬੱਚੇ  ਆਂਧਰਾ ਪ੍ਰਦੇਸ਼ ਅਤੇ ਪੰਜਾਬ ਰਾਜਾਂ ਬਾਰੇ (ਖਾਣਾ, ਪਹਿਰਾਵਾ,ਸੱਭਿਆਚਾਰ, ਡਾਂਸ, ਸੰਗੀਤ, ਤਿਉਹਾਰਾਂ ਬਾਰੇ ਵੀਡੀਓ ਘੱਟੋ-ਘੱਟ 45 ਸਕਿੰਟ, ਵੱਧ ਤੋਂ ਵੱਧ 2 ਮਿੰਟ ਦੀ ਬਣਾ ਕੇ ਲਿੰਕ  https://tinyurl.com/28d3txua  'ਤੇ ਮਿਤੀ 01 ਜੂਨ ਤੋਂ 15 ਜੁਲਾਈ ਤੱਕ  ਸਾਂਝੀ ਕਰ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ fatehgarhsahib.nic.in  'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਵਨੀਤ ਕੌਰ, ਐੱਸ.ਡੀ.ਐੱਮ ਖਮਾਣੋਂ, ਸ੍ਰੀਮਤੀ ਪਰਲੀਨ ਕਾਲੇਕਾ, ਸਹਾਇਕ ਕਮਿਸ਼ਨਰ ( ਜਨਰਲ ) ਸ੍ਰੀ ਅਸ਼ੋਕ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਸ਼ੁਸ਼ੀਲ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਆਪਣੇ ਨਾਲ ਫੇਸਬੁੱਕ ਤੇ ਪੰਜ ਹਜ਼ਾਰ ਬੰਦਾ ਜੁੜਿਆ ਹੈ ਉਨ੍ਹਾਂ ਵਿੱਚੋਂ ਤਿੱਨ ਸੌ ਬੰਦੇ ਨੇ ਸਟੇਟਸ ਖੋਲ੍ਹ ਕੇ ਦੇਖਿਆ ਤਾਂ ਤਿੱਨ ਸੌ ਵਿਊ ਮਿਲੇਗਾ

 ਕੀਤੇ ਵਾਅਦੇ ਅਨੁਸਾਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਰਕਾਰ ਦੇਵੇ ਮਾਨਤਾ....ਡਾ ਦੀਦਾਰ ਮੁਕਤਸਰ

 ਬਰਨਾਲਾ /ਮਹਿਲ ਕਲਾਂ- 16 ਮਈ- (ਗੁਰਸੇਵਕ ਸੋਹੀ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਵਿਸ਼ੇਸ ਮੀਟਿੰਗ ਡਾ. ਦੀਦਾਰ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਬਾਬਾ  ਮੋਢਾ ਜੀ ਦੇ ਮੰਡੀ ਬਰੀਵਾਲਾ ਵਿਖੇ ਹੋਈ। ਮੀਟਿੰਗ ਵਿਚ ਡਾ ਹਰਮਿੰਦਰ ਸਿੰਘ ਰੋਮਾਣਾ ਜੀ ਦੀ ਧਰਮ ਪਤਨੀ ਦੀ ਮੌਤ ਤੇ ਅਫ਼ਸੋਸ ਪ੍ਰਗਟ ਕੀਤਾ ਗਿਆ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ । ਮੀਟਿੰਗ  ਵਿੱਚ ਅਹਿਮ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੀਤੇ ਵਾਅਦੇ ਅਨੁਸਾਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪੰਜਾਬ  ਵਿੱਚ ਕਾਨੂੰਨੀ ਮਾਨਤਾ ਦਿੱਤੀ ਜਾਵੇ।

  ਮੀਟਿੰਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਤ ਛਬੀਲ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਤਾਂ ਕਿ ਅਸੀਂ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖ ਸਕੀਏ । ਮੀਟਿੰਗ ਵਿਚ ਬਲਾਕ ਦੋਦਾ ਤੋਂ ਬਲਾਕ ਪ੍ਰਧਾਨ ਗੁਰਮੀਤ ਸਿੰਘ, ਜ਼ਿਲਾ ਜਨਰਲ ਸੈਕਟਰੀ ਡਾ ਅੰਮ੍ਰਿਤਪਾਲ ਸਿੰਘ, ਜ਼ਿਲਾ ਚੇਅਰਮੈਨ ਡਾ ਜਗਸੀਰ ਸਿੰਘ, ਬਲਾਕ ਲੱਖੇਵਾਲੀ ਦੇ ਪ੍ਰਧਾਨ ਡਾ  ਬਲਵਿੰਦਰ ਸਿੰਘ ਖਾਲਸਾ, ਡਾ ਸੁਖਵਿੰਦਰ ਸਿੰਘ, ਡਾ ਬਲਵਿੰਦਰ ਸਿੰਘ, ਬਲਾਕ ਬਰੀਵਾਲਾ ਤੋਂ ਡਾਕਟਰ ਹਰਫੂਲ ਸਿੰਘ ਜ਼ਿਲ੍ਹਾ ਕੈਸ਼ੀਅਰ ,ਬਲਾਕ ਪ੍ਰਧਾਨ ਡਾ ਸੁਖਜੀਤ ਸਿੰਘ ਛੋਕਰ, ਡਾ ਸੁਰੇਸ਼ ਕੁਮਾਰ  ਜ਼ਿਲ੍ਹਾ ਮੈਂਬਰ, ਡਾ ਗੁਰਬਾਜ ਬਲਾਕ ਸਕੱਤਰ, ਡਾ ਬਲਵਿੰਦਰ ਬਾਵਾ ਵਾਈਸ ਪ੍ਰਧਾਨ ਜ਼ਿਲ੍ਹਾ ਬਲਾਕ ਮਲੋਟ ਅਤੇ ਡਾ ਜਗਜੀਤ ਸਿੰਘ ਹਰੀਕੇ ਆਦਿ ਹਾਜ਼ਰ ਸਨ।