ਔਰੰਗਜੇਬ ਮੁਗ਼ਲ ਸਾਮਰਾਜ ਦਾ ਛੇਵਾਂ ਸ਼ਾਸਕ ਸੀ।ਉਸਦਾ ਪੂਰਾ ਨਾਮ ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਸੀ।ਔਰੰਗਜੇਬ ਦਾ ਜਨਮ 4 ਨਵੰਬਰ, 1618 ਨੂੰ ਦਾਹੋਦ, ਗੁਜਰਾਤ ਵਿੱਚ ਹੋਇਆ ਸੀ। ਉਹ ਸ਼ਾਹਜਹਾਂ ਅਤੇ ਮੁਮਤਾਜ ਦੀ ਛੇਵੀਂ ਔਲਾਦ ਸੀ।ਮੁਸਲਿਮ ਪਰਜਾ ਦੁਬਾਰਾ ਉਸਨੂੰ ਸ਼ਾਹੀ ਨਾਮ ਦਿੱਤਾ ਗਿਆ ਔਰੰਗਜ਼ੇਬ ਜਾਂ ਆਲਮਗੀਰ।ਜਿਸਦਾ ਮਤਲਬ ਸੀ ਵਿਸ਼ਵ ਵਿਜੇਤਾ।ਉਸ ਨੇ 49 ਸਾਲ ਤਕ ਲਗਭਗ ਸਾਰੇ ਭਾਰਤ ਦੇ ਹਿਸਿਆਂ ਤੇ ਰਾਜ ਕੀਤਾ। ਉਹ ਅਕਬਰ ਦੇ ਬਾਅਦ ਸਭ ਤੋਂ ਜ਼ਿਆਦਾ ਸਮਾਂ ਤੱਕ ਹਕੂਮਤ ਕਰਨ ਵਾਲਾ ਮੁਗ਼ਲ ਸ਼ਾਸਕ ਸੀ।ਔਰੰਗਜੇਬ ਨੇ ਪੂਰੇ ਸਾਮਰਾਜ ਉੱਤੇ (ਇਸਲਾਮੀ ਕਨੂੰਨ ਉੱਤੇ ਆਧਾਰਿਤ) ਫਤਵਾ-ਏ-ਆਲਮਗੀਰੀ ਲਾਗੂ ਕੀਤਾ ਅਤੇ ਗੈਰ-ਮੁਸਲਮਾਨ ਜਨਤਾ ਉੱਤੇ ਸ਼ਰੀਅਤ ਲਾਗੂ ਕਰਨ ਵਾਲਾ ਉਹ ਪਹਿਲਾ ਮੁਸਲਮਾਨ ਸ਼ਾਸਕ ਸੀ। ਸ਼ਰੀਅਤ ਇਕ ਅਰਬੀ ਭਾਸ਼ਾ ਦਾ ਸ਼ਬਦ ਸੀ ਜਿਸਨੂੰ ਇਸਲਾਮੀ ਕਾਨੂੰਨ ਵੀ ਕਿਹਾ ਜਾਂਦਾ ਸੀ।ਸ਼ਰੀਅਤ ਵਿੱਚ ਅਪਰਾਧ, ਰਾਜਨੀਤੀ, ਵਿਆਹ ਇਕਰਾਰਨਾਮੇ, ਵਪਾਰ ਨਿਯਮ, ਧਰਮ ਦੇ ਨੁਸਖੇ ਅਤੇ ਅਰਥਸ਼ਾਸਤਰ ਦੇ ਨਾਲ ਨਾਲ ਜਿਨਸੀ ਸੰਬੰਧ, ਸਫਾਈ, ਖ਼ੁਰਾਕ, ਪ੍ਰਾਰਥਨਾ ਕਰਨ, ਰੋਜ਼ਾਨਾ ਸਲੀਕਾ ਅਤੇ ਵਰਤ ਵਰਗੇ ਨਿੱਜੀ ਮਾਮਲੇ ਵੀ ਸ਼ਾਮਿਲ ਹਨ।
ਉਹ ਇਕ ਸੁੰਨੀ ਕੱਟੜ ਮੁਸਲਮਾਨ ਸੀ ਜੋ ਸਾਰੇ ਭਾਰਤ ਨੂੰ ਇਸਲਾਮ ਦੀ ਧਰਤੀ ਬਣਾਉਣਾ ਚਾਉਂਦਾ ਸੀ।ਉਸਦੀ ਕੱਟੜਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕਾਰਨ ਬਣੀ। ਔਰੰਗਜ਼ੇਬ ਨੇ ਅਕਬਰ ਦੁਬਾਰਾ ਹਟਾਇਆ ਜਜ਼ੀਆ ਕਰ ਹਿੰਦੂਆਂ ਉਪਰ ਫਿਰ ਲਗਾ ਦਿੱਤਾ ਸੀ। ਬਾਦਸ਼ਾਹ ਔਰੰਗਜ਼ੇਬ ਨੇ ਇਸਲਾਮ ਧਰਮ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ‘ਕੁਰਾਨ’ ਨੂੰ ਆਪਣੇ ਰਾਜ ਦਾ ਆਧਾਰ ਬਣਾਇਆ। ਉਸਨੇ ਸਿੱਕਿਆਂ 'ਤੇ ਕਲਮਾ ਉਕਰਾਉਣ, ਨੌਂ ਦਿਨਾਂ ਦਾ ਤਿਉਹਾਰ ਮਨਾਉਣ, ਭੰਗ ਦੀ ਖੇਤੀ, ਗਾਉਣ ਆਦਿ 'ਤੇ ਪਾਬੰਦੀ ਲਗਾ ਦਿੱਤੀ। 1663 ਈ: ਵਿਚ ਸਤੀ ਪ੍ਰਥਾ 'ਤੇ ਪਾਬੰਦੀ ਲਗਾ ਦਿੱਤੀ ਗਈ। ਤੀਰਥ ਯਾਤਰਾ ਟੈਕਸ ਦੁਬਾਰਾ ਲਗਾਇਆ ਗਿਆ। ਆਪਣੇ ਰਾਜ ਦੇ 11ਵੇਂ ਸਾਲ 'ਝਰੋਖਾ ਦਰਸ਼ਨ', 12ਵੇਂ ਸਾਲ 'ਤੁਲਦਾਨ ਪ੍ਰਥਾ', 1668 ਈ: ਵਿਚ ਹਿੰਦੂ ਤਿਉਹਾਰਾਂ 'ਤੇ ਪਾਬੰਦੀ ਲਗਾ ਦਿੱਤੀ।ਇਹਨਾਂ ਵਿੱਚ 'ਰਾਇਦਾਰੀ' (ਟਰਾਂਸਪੋਰਟ ਟੈਕਸ) ਨੂੰ 'ਅਬਵਾਬ' ਵਜੋਂ ਜਾਣਿਆ ਜਾਂਦਾ ਹੈ ਅਤੇ 'ਪੰਡਾਰੀ' (ਟੋਸੀਜ਼ਮ ਟੈਕਸ) ਕਿਹਾ ਜਾਂਦਾ ਹੈ।
ਔਰੰਗਜ਼ੇਬ ਨੇ ਲਾਹੌਰ ਦੀ ਬਾਦਸ਼ਾਹੀ ਮਸਜਿਦ 1673 ਈ.,1678 ਈ: ਵਿਚ ਆਪਣੀ ਪਤਨੀ ਰਾਬੀਆ ਦੁਰਾਨੀ ਦੀ ਯਾਦ ਵਿਚ ਬੀਬੀ ਕਾ ਮਕਬਰਾ ਔਰੰਗਾਬਾਦ ਵਿਖੇ ਬਣਾਇਆ ਜਿਸਨੂੰ ਦੱਖਣੀ ਤਾਜ ਮਹਿਲ ਕਿਹਾ ਜਾਂਦਾ ਹੈ ਅਤੇ ਦਿੱਲੀ ਦੇ ਲਾਲ ਕਿਲੇ ਵਿੱਚ ਮੋਤੀ ਮਸਜਿਦ ਬਣਵਾਈ ਸੀ।ਭਾਵੇਂ ਉਸਨੇ ਸੰਗੀਤ ਤੇ ਰੋਕ ਲਗਾ ਦਿੱਤੀ ਸੀ ਪਰ ਉਸਨੂੰ ਵੀਣਾ ਬਜਾਉਣ ਦਾ ਸ਼ੌਂਕ ਸੀ।ਇਸ ਤਰ੍ਹਾਂ ਉਸਦੇ ਰਾਜ ਦੌਰਾਨ ਭਵਨ ਜਾਂ ਸਾਹਿਤ ਦਾ ਖ਼ਾਸ ਨਿਰਮਾਣ ਨਹੀਂ ਹੋਇਆ।ਔਰੰਗਜ਼ੇਬ ਕੁਰਾਨ ਦੀਆਂ ਆਇਤਾਂ ਲਿਖਦਾ ਸੀ ਅਤੇ ਆਪਣੇ ਖਰਚਿਆਂ ਲਈ ਟੋਪੀਆਂ ਸਿਵਾਉਂਦਾ ਸੀ। ਇਸ ਕਰਕੇ ਉਸਨੂੰ ਜ਼ਿੰਦਾ ਪੀਰ ਕਿਹਾ ਜਾਂਦਾ ਸੀ।
7 ਸਤੰਬਰ 1695 ਨੂੰ ਸਮੁੰਦਰੀ ਡਾਕੂ ਕੈਪਟਨ ਹੈਨਰੀ ਨੇ ਆਪਣੇ"ਫੈਂਸੀ" ਨਾਮਕ ਜਹਾਜ ਤੋਂ ਅਰਬ ਸਾਗਰ ਵਿੱਚ ਔਰੰਗਜ਼ੇਬ ਦੇ ਜਹਾਜ਼ ਗੰਜ-ਏ-ਸਵਾਈ ਉੱਤੇ ਹਮਲਾ ਕਰ ਦਿੱਤਾ।ਔਰੰਗਜ਼ੇਬ ਦਾ ਜਹਾਜ਼ 62ਭਾਰੀ ਤੋਪਾਂ ਅਤੇ ਗੋਲਾ ਬਰੂਦ ਨਾਲ ਭਰਿਆ ਹੋਇਆ ਸੀ। ਇਸ ਅੰਗਰੇਜ਼ ਲੁਟੇਰੇ ਨੇ ਭਾਰਤੀ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਹੀ ਜਹਾਜ਼ ਲੁੱਟ ਲਿਆ ਸੀ।
ਔਰੰਗਜ਼ੇਬ ਦੀ ਸਭ ਤੋਂ ਵੱਡੀ ਗਲਤੀ ਆਪਣੇ ਜੀਵਨ ਦੇ ਆਖਰੀ 27 ਸਾਲ ਯੁੱਧਾਂ ਵਿੱਚ ਖਰਾਬ ਕਰ ਦਿੱਤੇ ਜਿਸ ਨਾਲ ਮੁਗ਼ਲ ਸਾਮਰਾਜ ਦਾ ਖਜਾਨਾ ਖਾਲੀ ਹੋ ਗਿਆ ਅਤੇ ਬਗਾਵਤਾਂ ਸ਼ੁਰੂ ਹੋ ਗਈਆਂ ਜੋ ਕਿ ਮੁਗ਼ਲ ਸਾਮਰਾਜ ਦੇ ਪਤਨ ਦਾ ਕਾਰਨ ਬਣੀਆਂ।
ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਨਾਮੀ ਸਥਾਨ ਤੇ ਔਰੰਗਜ਼ੇਬ ਨੂੰ ਪੱਤਰ ਲਿਖਿਆ ਜਿਸਨੂੰ ਜ਼ਫ਼ਰਨਾਮਾ ਕਿਹਾ ਜਾਂਦਾ ਹੈ ਅਤੇ ਜਿਸਦਾ ਅਰਥ ਹੈ ਵਿਜੈ ਪੱਤਰ।ਇਸ ਵਿੱਚ ਗੁਰੂ ਜੀ ਨੇ ਉਸਦੇ ਅੱਤਿਆਚਾਰਾਂ ਅਤੇ ਅਨਿਆਪੂਰਨ ਨੀਤੀਆਂ ਦਾ ਸਖਤ ਵਿਰੋਧ ਕੀਤਾ।ਭਾਈ ਦਇਆ ਸਿੰਘ ਅਤੇ ਧਰਮ ਸਿੰਘ ਨੇ ਇਸਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ।
ਜ਼ਫ਼ਰਨਾਮਾ’ ਪੜ੍ਹ ਕੇ ਉਸ ਨੂੰ ਗੁਰੂ ਜੀ ਨਾਲ ਹੋਈਆਂ ਜ਼ਿਆਦਤੀਆਂ ਦਾ ਅਹਿਸਾਸ ਹੋ ਗਿਆ ਸੀ। ਉਸਨੇ ਗੁਰੂ ਜੀ ਨੂੰ ਮਿਲਣ ਦਾ ਫੈਸਲਾ ਕੀਤਾ ਪਰ ਉਸਦੀ 1707ਈ.ਵਿੱਚ ਮੌਤ ਹੋ ਗਈ ਅਤੇ ਉਸਨੂੰ ਔਰੰਗਾਬਾਦ ਵਿਖੇ ਖੁਲਦਾਬਾਦ ਵਿੱਚ ਦਫ਼ਨਾਇਆ ਗਿਆ।
ਪੂਜਾ 9815591967