ਹਠੂਰ,17,ਮਈ-(ਕੌਸ਼ਲ ਮੱਲ੍ਹਾ)-ਘਰਾ ਦਾ ਲੋਡ ਚੈੱਕ ਕਰਨ ਆਏ ਬਿਜਲੀ ਮੁਲਾਜਮਾ ਨੂੰ ਪਿੰਡ ਬੁਰਜ ਕੁਲਾਰਾ ਵਾਸੀਆ ਨੇ ਘੇਰ ਕੇ ਪੰਜਾਬ ਸਰਕਾਰ ਖਿਲਾਫ ਅਤੇ ਪਾਵਰਕਾਮ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ)ਡਕੌਦਾ ਦੇ ਇਕਾਈ ਪ੍ਰਧਾਨ ਦਲਵੀਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਚਾਰ ਵਜੇ ਪਾਵਰਕਾਮ ਦਫਤਰ ਲੱਖਾ ਦੇ ਲਗਭਗ ਵੀਹ ਮੁਲਾਜਮ ਘਰਾ ਦਾ ਲੋਡ ਚੈਕ ਕਰਨ ਲਈ ਬਿਨ੍ਹਾ ਕਿਸੇ ਨੂੰ ਸੂਚਿਤ ਕੀਤੇ ਘਰਾ ਵਿਚ ਦਾਖਲ ਹੋਣ ਲੱਗੇ।ਜਿਸ ਦੀ ਸੂਚਨਾ ਪਿੰਡ ਵਾਸੀਆ ਨੇ ਗ੍ਰਾਮ ਪੰਚਾਇਤ ਨੂੰ ਦਿੱਤੀ।ਉਨ੍ਹਾ ਕਿਹਾ ਕਿ ਪਾਵਰਕਾਮ ਦੀ ਟੀਮ ਦੀ ਅਗਵਾਈ ਕਰ ਰਹੇ ਇੱਕ ਜੇ ਈ ਨੂੰ ਜਦੋ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨਿਰਮਲ ਸਿੰਘ ਨੇ ਪੁੱਛਿਆ ਕਿ ਤੁਸੀ ਘਰਾ ਵਿਚ ਕੀ ਕਰ ਰਹੇ ਹੋ ਜਦਕਿ ਬਿਜਲੀ ਦੇ ਮੀਟਰ ਘਰਾ ਤੋ ਬਾਹਰ ਲੱਗੇ ਹੋਏ ਹਨ ਤਾਂ ਪਾਵਰਕਾਮ ਦਾ ਜੇ ਈ ਨਿਰਮਲ ਸਿੰਘ ਨੂੰ ਗਲਤ ਸਬਦ ਬੋਲਣ ਲੱਗਾ ਤਾਂ ਪਿੰਡ ਵਾਸੀਆ ਨੇ ਪਾਵਰਕਾਮ ਦੀ ਟੀਮ ਨੂੰ ਘੇਰਾ ਪਾ ਲਿਆ,ਇਹ ਰੋਸ ਪ੍ਰਦਰਸਨ ਲਗਭਗ ਦੋ ਘੰਟੇ ਜਾਰੀ ਰਿਹਾ।ਉਨ੍ਹਾ ਕਿਹਾ ਕਿ ਸਾਡੀ ਮੰਗ ਹੈ ਕਿ ਅਸੀ ਘਰਾ ਦਾ ਲੋਡ ਚੈਕ ਨਹੀ ਕਰ ਦੇਵਾਗੇ ਕਿਉਕਿ ਘਰਾ ਦੇ ਮੀਟਰ ਘਰਾ ਤੋ ਬਾਹਰ ਲੱਗੇ ਹੋਏ ਹਨ।ਉਨ੍ਹਾ ਕਿਹਾ ਕਿ ਪਹਿਲਾ ਸਰਮਾਏਦਾਰ ਲੋਕਾ ਦੀਆ ਫੈਕਟਰੀਆ ਦਾ ਲੋਡ ਚੈਕ ਕੀਤਾ ਜਾਵੇ ਫਿਰ ਯੁਨੀਅਨ ਦੇ ਫੈਸਲੇ ਮੁਤਾਬਕ ਅਸੀ ਵੀ ਘਰਾ ਦਾ ਲੋਡ ਚੈਕ ਕਰਵਾਵਾਗੇ।ਅੰਤ ਵਿਚ ਪਿੰਡ ਵਾਸੀਆ ਅਤੇ ਗ੍ਰਾਮ ਪੰਚਾਇਤ ਬੁਰਜ ਕੁਲਾਰਾ ਦੇ ਸਾਹਮਣੇ ਪਾਵਰਕਾਮ ਦੇ ਜੇ ਈ ਨੇ ਆਪਣੀ ਗਲਤੀ ਮੰਨੀ,ਫਿਰ ਪਿੰਡ ਵਾਸੀਆ ਨੇ ਰੋਸ ਪ੍ਰਦਰਸਨ ਖਤਮ ਕੀਤਾ।ਇਸ ਮੌਕੇ ਉਨ੍ਹਾ ਨਾਲ ਯੂਥ ਆਗੂ ਸੁਰਿੰਦਰ ਕੁਮਾਰ ਸ਼ਰਮਾਂ,ਨਿਰਮਲ ਸਿੰਘ,ਦਲਬੀਰ ਸਿੰਘ,ਜਸਵੀਰ ਸਿੰਘ,ਵਰਿੰਦਰ ਸਿੰਘ,ਜਗਸੀਰ ਸਿੰਘ,ਲਛਮਣ ਸਿੰਘ,ਗੁਰਮੀਤ ਸਿੰਘ,ਬਲਤੇਜ ਸਿੰਘ,ਹਰਪਾਲ ਸਿੰਘ,ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ,ਸੀਤਾ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਪਾਵਰਕਾਮ ਦਫਤਰ ਲੱਖਾ ਦੇ ਐਸ ਡੀ ਓ ਕੇਸਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਪਿੰਡ ਬੁਰਜ ਕੁਲਾਰਾ ਦੀ ਘਟਨਾ ਸਬੰਧੀ ਅਸੀ ਉੱਚ ਅਧਿਕਾਰੀਆ ਨੂੰ ਸੂਚਿਤ ਕਰ ਦਿੱਤਾ ਹੈ।