ਪਟਿਆਲਾ, 05 ਫਰਵਰੀ (ਗੁਰਭਿੰਦਰ ਗੁਰੀ) ਮਾਣ ਪੰਜਾਬੀਆਂ ਤੇ' ਅੰਤਰ-ਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦੇ ਚੇਅਰਮੈਨ ਸ੍ਰ: ਲਖਵਿੰਦਰ ਸਿੰਘ ਲੱਖਾ ਵਲੋਂ, ਭਾਸ਼ਾ ਵਿਭਾਗ ਪੰਜਾਬ (ਪਟਿਆਲਾ) ਦੇ ਵਿਹੜੇ, ਮੰਚ ਦੀ ਸਮੁੱਚੀ ਪ੍ਰਬੰਧਕੀ ਟੀਮ ਅਤੇ ਭਾਸ਼ਾ ਵਿਭਾਗ ਦੇ ਅਹੁਦੇਦਾਰਾਂ ਦੀ ਹਾਜਰੀ ਵਿੱਚ ਮੈਡਮ ਰਾਜਬੀਰ ਕੌਰ ਗਰੇਵਾਲ ਨੂੰ, ਅੰਮ੍ਰਿਤਸਰ ਇਕਾਈ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਕੀਤਾ ਗਿਆ ਵਿਸ਼ੇਸ਼ ਸਨਮਾਨ!
ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰੰਚ ਇੰਗਲੈਂਡ ਦੇ ਚੇਅਰਮੈਨ (ਸੰਸਥਾਪਕ) ਅਤੇ ਵਿਸ਼ਵ ਪ੍ਰਸਿੱਧ ਗੀਤ 'ਅੰਮ੍ਰਿਤਸਰ ਵੱਲ ਜਾਂਦੇ ਰਾਹੀਓ' ਦੇ ਰਚੇਤਾ ਸ੍ਰ: ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਪੰਜਾਬੀ ਮਾਂ ਬੋਲੀ ਵਿਸ਼ੇ ਤੇ ਕਵੀ ਸੰਮੇਲਨ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਕਵੀ ਤੇ ਲੇਖਕ ਪਹੁੰਚੇ।ਡਾ. ਵੀਰਪਾਲ ਕੌਰ ਜੀ , ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ, ਸ੍ਰ: ਤੇਜਿੰਦਰ ਸਿੰਘ ਗਿੱਲ ਜੀ , ਸ੍ਰ: ਸਤਨਾਮ ਸਿੰਘ ਜੀ, ਸ੍ਰੀਮਤੀ ਜਸਪ੍ਰੀਤ ਕੌਰ ਅਤੇ ਸ੍ਰੀ ਪ੍ਰਵੀਨ ਕੁਮਾਰ ਸਾਰੇ ਸਹਾਇਕ ਡਾਇਰੈਕਟਰ ਤੇ ਪੰਥਕ ਕਵੀ ਸ੍ਰ ਹਰੀ ਸਿੰਘ ਜਾਚਕ ਜੀ ਸਾਰਿਆਂ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ ਤੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਅੰਮ੍ਰਿਤਸਰ ਦੀ ਮੈਡਮ ਰਾਜਬੀਰ ਕੌਰ ਗਰੇਵਾਲ ਨੂੰ ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦੇ ਚੈਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਜੀ ਵੱਲੋਂ ਪੰਥਕ ਕਵੀ ਹਰੀ ਸਿੰਘ ਜਾਚਕ ਜੀ, ਪ੍ਰਬੰਧਕੀ ਮੈਂਬਰਾਂ ਤੇ ਭਾਸ਼ਾ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਅੰਮ੍ਰਿਤਸਰ ਇਕਾਈ ਦੀ ਪ੍ਰਧਾਨ ਥਾਪਿਆ ਗਿਆ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ| ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਵੱਲੋਂ ਉਨ੍ਹਾਂ ਨੂੰ ਅੰਮ੍ਰਿਤਸਰ ਇਕਾਈ ਦਾ ਪ੍ਰਧਾਨ ਉਨ੍ਹਾਂ ਦੀਆਂ ਸਮਾਜ ਵਿੱਚ ਹਰ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਣਾਇਆ ਗਿਆ| ਮੈਡਮ ਰਾਜਬੀਰ ਕੌਰ ਗਰੇਵਾਲ ਉੱਘੇ ਲੇਖਕ, ਕਵੀ, ਮੋਟੀਵੇਸ਼ਨਲ ਸਪੀਕਰ ਵਜੋਂ ਜਾਣੇ ਜਾਂਦੇ ਹਨ| ਉਂਨਟਾਰੀਓ ਫਰੇੈੰਡਜ਼ ਕਲੱਬ ਕੈਨੇਡਾ ਦੇ ਚੈਅਰਮੈਨ ਸ੍ਰ ਰਵਿੰਦਰ ਸਿੰਘ ਕੰਗ, ਸਤਰੰਗੀ ਮੈਗਜ਼ੀਨ ਦੇ ਸੰਪਾਦਕ ਜਸਬੀਰ ਸਿੰਘ ਝਬਾਲ, ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਪ੍ਰਿੰਸੀਪਲ ਮੈਡਮ ਨਵਜੋਤ ਕੌਰ ਜੀ, ਗੁਰੂ ਰਾਮਦਾਸ ਗਰੁੱਪ ਆਫ ਇੰਸਟੀਚਿਊਸ਼ਨ ਦੇ ਡਾਇਰੈਕਟਰ ਡਾਕਟਰ ਹਰਜਿੰਦਰ ਪਾਲ ਕੌਰ ਕੰਗ ਜੀ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਯੂ.ਕੇ ਦੇ ਕਨਵੀਨਰ ਡਾ ਸਤਿੰਦਰਜੀਤ ਕੌਰ ਬੁੱਟਰ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾਕਟਰ ਪਰਮਜੀਤ ਸਿੰਘ ਕਲਸੀ, ਡਾ.ਰਮਨਦੀਪ ਸਿੰਘ ਦੀਪ ਬਟਾਲਾ,ਤਰਸੇਮ ਸਿੰਘ ਬਾਠ, ਮਨਮੋਹਨ ਸਿੰਘ ਬਾਸਰਕੇ, ਇਕਵਾਕ ਸਿੰਘ (ਮਾਝਾ ਵਰਲਡ ਵਾਈਡ), ਅੰਤਰਾਸ਼ਟਰੀ ਸਾਹਿਤਕ ਸਾਂਝਾ ਕੈਨੇਡਾ ਦੇ ਚੇਅਰਮੈਨ ਮੈਡਮ ਰਮਿੰਦਰ ਵਾਲੀਆ, ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਚੇਅਰਮੈਨ ਡਾਕਟਰ ਸਰਬਜੀਤ ਕੌਰ ਸੋਹਲ ਪੰਜਾਬੀ ਸਭਾ ਦੇ ਚੇਅਰਮੈਨ ਸ੍ਰ ਅਜੈਬ ਸਿੰਘ ਚੱਠਾ, ਮੈਡਮ ਨਿਰਮਲ ਕੌਰ ਕੋਟਲਾ, ਪ੍ਰਿੰਸੀਪਲ ਗੁਰਬਾਜ ਸਿੰਘ ਛੀਨਾ ਵੱਲੋਂ ਮੈਡਮ ਰਾਜਬੀਰ ਕੌਰ ਗਰੇਵਾਲ ਨੂੰ ਪ੍ਰਧਾਨ ਬਣਨ ਤੇ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਮੈਡਮ ਨਿਰਮਲਜੀਤ ਕੌਰ ਗਿੱਲ ਜੀ ਨੇ ਮਾਣ ਪੰਜਾਬੀਆਂ ਅਤੇ ਅੰਤਰਰਾਸ਼ਟਰੀ ਸਾਹਿਤ ਮੰਚ ਇੰਗਲੈਂਡ ਦੇ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਪ੍ਰਿੰਸੀਪਲ ਮੈਡਮ ਤੇ ਅਧਿਆਪਕ ਸਾਥੀਆਂ ਨੇ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ| ਉਹਨਾਂ ਕਿਹਾ ਕਿ ਇੱਕ ਸੂਝਵਾਨ ਅਧਿਆਪਕ ਉਮੀਦ ਨੂੰ ਉਤਸ਼ਾਹਿਤ ਕਰ ਸਕਦਾ ਹੈ, ਕਲਪਨਾ ਨੂੰ ਜਗਾ ਸਕਦਾ ਹੈ ਅਤੇ ਸਿੱਖੀ ਜਾਂ ਮਾਂ ਬੋਲੀ ਪ੍ਰਤੀ ਰੁਚੀ ਪੈਦਾ ਕਰ ਸਕਦਾ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਖੂਬੀਆਂ ਦੇ ਮਾਲਕ ਮੈਡਮ ਰਾਜਬੀਰ ਕੌਰ ਜੀ ਗਰੇਵਾਲ ਨੇ ਸਕੂਲ ਬੁਲੰਦੀਆਂ ਤੱਕ ਪਰਚਾਉਣ ਲਈ ਵਿਸ਼ੇਸ਼ ਯੋਗਦਾਨ ਦਿੱਤਾ| ਸਕੂਲ ਵਿੱਚ ਵੀ ਉਹ ਧਾਰਮਿਕ, ਸਭਿਆਚਾਰਕ, ਸਪੋਰਟਸ, ਲਾਇਬਰੇਰੀ ਅਤੇ ਐਡਮਿਸ਼ਨ ਸੈੱਲ ਦੇ ਇੰਚਾਰਜ ਹਨ| ਕਰੜੀ ਮਿਹਨਤ, ਸਿਦਕ, ਹੌਂਸਲੇ ਨੂੰ ਪਰਖਦੇ ਹੋਏ ਅਤੇ ਸਮਾਜ ਵਿੱਚ ਪਾਏ ਸ਼ਲਾਘਾਯੋਗ ਕਾਰਜਾਂ ਕਾਰਨ ਹੀ ਵੱਖ-ਵੱਖ ਸੰਸਥਾਵਾਂ ਨੇ ਮੈਡਮ ਨੂੰ ਵਿਸ਼ੇਸ਼ ਸਨਮਾਨਾਂ ਨਾਲ ਸਨਮਾਨਿਤ ਕੀਤਾ| ਇਸ ਮੌਕੇ ਮੈਡਮ ਨਿਰਮਲਜੀਤ ਕੌਰ ਗਿੱਲ ਜੀ ਨੇ ਮੈਡਮ ਰਾਜਬੀਰ ਕੌਰ ਗਰੇਵਾਲ ਨੂੰ ਸੁਨਹਿਰੀ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ|
ਮੈਡਮ ਰਾਜਬੀਰ ਕੌਰ ਗਰੇਵਾਲ ਜੀ ਨੇ ਮਾਣ ਪੰਜਾਬੀਆਂ ਦੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦੇ ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਜੀ ਵੱਲੋਂ ਲਿਖਿਆ ਤੇ ਉਨ੍ਹਾਂ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਨਵਾਂ ਗੀਤ "ਬੋਲੀਏ ਪੰਜਾਬੀਏ' ਮੈਂ ਤੇਰਾ ਹਾਂ ਮੁਰੀਦ ਹੋਇਆ" ਲਈ ਮੁਬਾਰਕਬਾਦ ਵੀ ਦਿੱਤੀ ਤੇ ਪ੍ਰਧਾਨ ਨਿਯੁਕਤ ਕਰਨ ਲਈ ਧੰਨਵਾਦ ਵੀ ਕੀਤਾ|