You are here

ਪੰਜਾਬ

ਪਿੰਡ ਸੰਗਾਲਾ ਦੇ ਕਿਸਾਨ ਜਸਵੀਰ ਸਿੰਘ ਦੇ ਖੇਤ ਤੋਂ ਝੋਨੇ ਦੀ ਸਿੱਧੀ ਬਿਜਾਈ ਦੀ  ਰਸਮੀ ਸ਼ੁਰੂਆਤ

--ਕੁਦਰਤੀ ਸੋਮਿਆਂ ਦੇ ਰੱਖ ਰਖਾਓ ਲਈ ਲੋਕ ਮੁਹਿੰਮ ਚਲਾਉਣ ਦੀ ਲੋੜ : ਸੁਖਪ੍ਰੀਤ ਸਿੰਘ ਸਿੱਧੂ

-ਪਿੰਡ ਸੰਗਾਲਾ ਦੇ ਕਿਸਾਨ ਜਸਵੀਰ ਸਿੰਘ ਨੇ ਤੀਜੇ ਸਾਲ ਵੀ 14 ਏਕੜ ਕੀਤੀ ਝੋਨੇ ਦੀ ਸਿੱਧੀ ਬਿਜਾਈ

ਮਾਲੇਰਕੋਟਲਾ 20 ਮਈ  (ਰਣਜੀਤ ਸਿੱਧਵਾਂ)  : ਖੇਤੀ ਵਿੱਚ ਸਫ਼ਲਤਾ ਲਈ ਜ਼ਰਖੇਜ਼ ਮਿੱਟੀ, ਸੂਰਜ, ਪੌਣ ਅਤੇ ਪਾਣੀ ਦੀ ਲੋੜ ਹੈ। ਪੰਜਾਬ ਇਸ ਪੱਖੋਂ ਵਡਭਾਗਾ ਹੈ ਕਿ ਇੱਥੇ ਇਹ ਸਾਰੇ ਸਾਧਨ ਮੌਜੂਦ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਪਿੰਡ ਸੰਗਾਲਾ ਵਿਖੇ ਕਿਸਾਨ ਜਸਵੀਰ ਸਿੰਘ ਦੇ ਖੇਤ ਤੋਂ ਝੋਨੇ ਦੀ ਸਿੱਧੀ ਬਿਜਾਈ ਦੀ ਰਸਮੀ ਸ਼ੁਰੂਆਤ ਕਰਵਾਉਣ ਸਮੇਂ ਕੀਤਾ । ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਅਸੀਂ ਕੁਦਰਤ ਦੇ ਮੁੜ ਨੇੜੇ ਜਾਈਏ ਅਤੇ ਕੁਦਰਤੀ ਵਸੀਲਿਆਂ (ਸੋਮਿਆਂ) ਦੀ ਸਾਂਭ ਸੰਭਾਲ ਲਈ ਆਪਣਾ ਯੋਗਦਾਨ ਪਾਈਏ  ਤਾਂ ਜੋ ਆਉਣ ਵਾਲੀਆ ਪੀੜੀਆਂ ਨੂੰ ਸਾਫ਼ ਸੁਥਰਾ ਵਾਤਾਵਰਣ, ਪੀਣ ਯੋਗ ਪਾਣੀ ਪ੍ਰਾਪਤ ਹੋ ਸਕੇ । ਕੁਦਰਤੀ ਸੋਮਿਆਂ ਦੇ ਰੱਖ ਰਖਾਓ ਲਈ ਲੋਕ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਵਿੱਚ ਪਾਣੀ ਦੇ ਸੰਯਮ ਨਾਲ ਵਰਤੋਂ ਸਬੰਧੀ ਚੇਤਨਾ ਪੈਦਾ ਹੋ ਸਕੇ । ਇੱਥੇ ਵਰਣਨਯੋਗ ਹੈ ਕਿ ਪਿੰਡ ਸੰਗਾਲਾ ਦਾ ਅਗਾਂਹਵਧੂ ਕਿਸਾਨ ਜਸਵੀਰ ਸਿੰਘ ਸੰਗਾਲਾ ਪਿਛਲੇ ਦੋ ਸਾਲਾਂ ਤੋਂ 14 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਦਾ ਆ ਰਿਹਾ ਹੈ । ਇਸ ਵਾਰ ਤੀਜੀ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਖਰਚਾ, ਰਵਾਇਤੀ ਕੱਦੂ ਕਰਕੇ ਝੋਨਾ ਲਾਉਣ ਦੇ ਮੁਕਾਬਲੇ  70%  ਘੱਟ ਖਰਚਾ ਹੁੰਦਾ ਹੈ ਅਤੇ ਕਿਸਾਨਾਂ ਨੂੰ ਲਾਭ ਜ਼ਿਆਦਾ ਹੁੰਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦੀ ਅਪੀਲ ਵੀ ਕੀਤੀ ।ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਰਾਹੀਂ ਧਰਤੀ ਹੇਠਲੇ ਪਾਣੀ ਵਰਗੇ ਬਹੁਮੁੱਲੇ ਕੁਦਰਤੀ ਵਸੀਲਿਆਂ ਦੀ ਸੰਭਾਲ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਅਹਿਮ ਕਦਮ ਚੁੱਕੇ ਗਏ ਹਨ। ਇਸ ਤਕਨੀਕ ਰਾਹੀਂ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਹੱਲਾਸ਼ੇਰੀ ਵਜੋਂ ਪ੍ਰਤੀ ਏਕੜ 1500 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਪਾਣੀ ਦੀ ਘੱਟ ਖਪਤ ਅਤੇ ਘੱਟ ਖ਼ਰਚੇ ਵਾਲੀ ਇਸ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਵਾਸਤੇ ਇਹ ਰਾਸ਼ੀ ਰੱਖੀ ਗਈ ਹੈ। ਪਿਛਲੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਰਹੇ ਕਿਸਾਨਾਂ ਦੇ ਤਜਰਬਿਆਂ ਤੋਂ ਸਿੱਖ ਲੈਣ ਦੀ ਲੋੜ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਤੇ ਬੀਤੇ ਕਈ ਸਾਲਾਂ ਤੋਂ ਸਫਲ ਤਜਰਬੇ ਕਰ ਚੁੱਕਾ ਹੈ ਅਤੇ ਸਿੱਧੀ ਬਿਜਾਈ ਕਰਨ ਨਾਲ ਝੋਨੇ ਦੇ ਝਾੜ ਵਿੱਚ ਕੋਈ ਕਮੀ ਨਹੀਂ ਹੁੰਦੀ । ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਮਾਲੇਰਕੋਟਲਾ ਡਾ. ਨਵਦੀਪ ਕੁਮਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤੋਂ ਹੋਣ ਵਾਲੇ ਲਾਭ ਸਬੰਧੀ ਦੱਸਿਆ ਜਿਵੇਂ ਕਿ 15-20% ਪਾਣੀ ਦੀ ਬੱਚਤ, ਮਜ਼ਦੂਰੀ ਦੀ ਬੱਚਤ, ਭੂਮੀਗਤ ਪਾਣੀ ਦਾ 10 -12 %  ਜ਼ਿਆਦਾ  ਰੀਚਾਰਜ ਹੋਣਾ, ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰਨਾ ਸੌਖਾ, ਅਗਲੀ ਫ਼ਸਲ ਲਈ ਖੇਤ ਤਿਆਰ ਕਰਨਾ ਸੌਖਾ, ਬਿਮਾਰੀਆਂ ਅਤੇ ਕੀੜਿਆਂ ਦਾ ਘੱਟ ਹਮਲਾ ਅਤੇ ਖ਼ੁਰਾਕ ਤੱਤਾ ਦਾ ਜ਼ਿਆਦਾ ਉਪਲਬਧ ਹੋਣਾ,ਕਣਕ ਦੇ ਝਾੜ ਦਾ ਵਾਧਾ ਆਦਿ ਜਿਹੇ ਹੋਣ ਵਾਲੇ ਫਾਇਦਿਆਂ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਫ਼ਸਰ ਮਾਲੇਰਕੋਟਲਾ ਡਾ. ਕੁਲਦੀਪ ਕੌਰ ਨੇ ਕਿਸਾਨਾਂ ਨੂੰ ਝੋਨੇ ਦਾ ਬੀਜ ਸੋਧ ਕੇ ਬੀਜਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਸਵੇਰੇ ਜਾਂ ਸ਼ਾਮ ਨੂੰ ਕੀਤੀ ਜਾਵੇ ਅਤੇ ਦੁਪਹਿਰ ਨੂੰ ਸਿੱਧੀ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਬਿਜਾਈ ਤੋਂ ਤੁਰੰਤ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਨਦੀਨ ਨਾਸ਼ਕਾਂ ਦੀ ਸਪਰੇਅ ਕੀਤੀ ਜਾਵੇ ਤਾਂ ਜੋ ਨਦੀਨਾਂ ਦੀ ਰੋਕਥਾਮ ਸੁਖਾਲੀ ਹੋ ਸਕੇ । ਇਸ ਮੌਕੇ ਅਗਾਹ ਵਧੂ ਕਿਸਾਨ ਸੁਰਜੀਤ ਸਿੰਘ, ਸ੍ਰੀ ਗੁਰਜੀਤ ਸਿੰਘ ਰੁਸਤਮਗੜ, ਸ੍ਰੀ ਜੁਗਰਾਜ ਸਿੰਘ ਰੁਸਤਮਗੜ, ਸ੍ਰੀ ਕੇਵਲ ਸਿੰਘ, ਸ੍ਰੀ ਹਰੀ ਸਿੰਘ, ਸ੍ਰੀ ਗੁਰਦੀਪ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਬੰਤ ਸਿੰਘ ਸੰਗਾਲਾ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੌਜੂਦ ਸਨ ।

ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ :- ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ

ਫਤਹਿਗੜ੍ਹ ਸਾਹਿਬ 20 ਮਈ (ਰਣਜੀਤ ਸਿੱਧਵਾਂ)   :  ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਅਤੇ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਦੇ  ਫੂਡ ਸੇਫ਼ਟੀ ਵਿੰਗ ਅਤੇ ਡੇਅਰੀ ਵਿਭਾਗ ਵੱਲੋਂ ਖਾਣ ਪੀਣ ਦੀਆਂ ਵਸਤਾਂ ਦੀ ਚੈਕਿੰਗ, ਸੈਂਪਲਿੰਗ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਢੀ ਗਈ ਹੈ ।ਇਸ ਮੁਹਿੰਮ ਤਹਿਤ ਸਹਾਇਕ  ਕਮਿਸ਼ਨਰ  (ਫੂਡ) ਸ਼੍ਰੀਮਤੀ ਅਦਿੱਤੀ ਗੁਪਤਾ ਦੀ ਅਗਵਾਈ ਹੇਠ ਫੂਡ ਸੇਫ਼ਟੀ ਟੀਮ ਜਿਸ ਵਿੱਚ ਫੂਡ ਸੇਫ਼ਟੀ ਅਫ਼ਸਰ ਸਤਵਿੰਦਰ ਸਿੰਘ ਅਤੇ ਫੂਡ ਸੇਫ਼ਟੀ ਅਫ਼ਸਰ ਮਹਿਕ  ਵੱਲੋਂ ਪਟਿਆਲਾ ਰੋਡ ਤੇ ਪਿੰਡ ਰੁਡ਼ਕੀ ਅਤੇ ਚਨਾਰਥਲ ਕਲਾਂ ਆਦਿ ਥਾਵਾਂ ਤੇ ਦੁੱਧ  ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਵਿਕਰੀ ਕਰਨ ਵਾਲਿਆਂ ਤੇ ਛਾਪੇਮਾਰੀ ਕੀਤੀ ਗਈ ਅਤੇ  8 ਵਸਤਾਂ ਦੇ ਸੈਂਪਲ ਭਰ ਕੇ ਫੂਡ ਲੈਬਾਰਟਰੀ ਖਰੜ ਵਿਖੇ ਭੇਜੇ ਗਏ  ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਫੂਡ ਕਮਿਸ਼ਨਰ ਸ਼੍ਰੀਮਤੀ ਅਦਿੱਤੀ ਗੁਪਤਾ ਨੇ ਦੱਸਿਆ ਕਿ ਹੁਣ ਤੱਕ 38 ਸੈਂਪਲ ਲਏ ਜਾ ਚੁੱਕੇ ਹਨ ਜੋ ਕੇ ਲੈਬਾਰਟਰੀ ਵਿੱਚ ਟੈਸਟ ਕਰਨ ਲਈ ਭੇਜੇ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਦੇ ਕਿਸੇ ਵੀ ਟੈਸਟ ਦੀ ਰਿਪੋਰਟ ਐੱਫ.ਐੱਸ.ਐੱਸ.ਏ  ਆਈ ਦੇ ਮਾਪਦੰਡਾਂ ਅਨੁਸਾਰ  ਠੀਕ ਨਹੀਂ ਆਉਂਦੀ ਤਾਂ ਉਸ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਉਨ੍ਹਾਂ ਇਹ ਵੀ ਕਿਹਾ ਕਿ ਸੈਂਪਲਿੰਗ ਦੌਰਾਨ ਦੁਕਾਨਦਾਰਾਂ ਅਤੇ ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਨੂੰ ਫੂਡ ਸੇਫ਼ਟੀ ਲਾਈਸੈਂਸ ਬਣਵਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਖੋਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵਿਰੁੱਧ ਇਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਬੀਤੇ ਦਿਨ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਆਰਬਿਟਰੇਸ਼ਨ ਪ੍ਰੋਸੀਡਿੰਗ ਮੀਟਿੰਗ ਹੋਈ

ਲੁਧਿਆਣਾ, 20 ਮਈ (ਰਣਜੀਤ ਸਿੱਧਵਾਂ)  :  ਜ਼ਿਲ੍ਹਾ ਪੱਧਰੀ ਮਾਈਕਰੋ ਅਤੇ ਸਮਾਲ ਇੰਟਰਪ੍ਰਾਈਜਿਜ਼ ਫੈਸੀਲੀਟੇਸ਼ਨ ਕੌਂਸਲ ਦੀ 186ਵੀਂ ਕਾਰਵਾਈ ਮੀਟਿੰਗ ਸੁਰਭੀ ਮਲਿਕ, ਆਈ.ਏ.ਐਸ., ਡਿਪਟੀ ਕਮਿਸ਼ਨਰ, ਲੁਧਿਆਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੌਂਸਲ ਦੇ ਹੋਰ ਮੈਂਬਰਾਂ, ਮੈਂਬਰ ਸਕੱਤਰ ਰਾਕੇਸ਼ ਕਾਂਸਲ, ਜੀ.ਐਮ.ਡੀ.ਆਈ.ਸੀ., ਲੁਧਿਆਣਾ, ਐਲ.ਡੀ.ਐਮ ਲੁਧਿਆਣਾ ਸੰਜੇ ਕੁਮਾਰ ਹਾਜ਼ਰ ਸਨ। ਗੁਪਤਾ ਅਤੇ ਐਡਵੋਕੇਟ ਹਿਮਾਂਸ਼ੂ ਵਾਲੀਆ। ਮੀਟਿੰਗ ਵਿੱਚ ਸ੍ਰੀਮਤੀ ਨੀਰੂ ਕਤਿਆਲ, ਪੀ.ਸੀ.ਐਸ., ਐਲ.ਏ. ਸੀ., ਐਲ.ਆਈ.ਟੀ. ਨੋਡਲ ਦਫ਼ਤਰ ਵਜੋਂ ਵੀ ਹਾਜ਼ਰ ਸਨ। ਅੱਜ ਦੀ ਕਾਰਵਾਈ ਮੀਟਿੰਗ ਲਈ ਲਗਭਗ 124 ਕੇਸ ਸੂਚੀਬੱਧ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 15 ਕੇਸਾਂ ਦੀ ਇਜਾਜ਼ਤ ਦਿੱਤੀ ਗਈ ਸੀ, 1 ਕੇਸ ਖਾਰਜ ਹੋ ਗਿਆ ਸੀ ਅਤੇ 3 ਕੇਸ ਪਟੀਸ਼ਨਰਾਂ ਦੁਆਰਾ ਵਾਪਸ ਲੈ ਲਏ ਗਏ ਸਨ। ਸ੍ਰੀ ਰਾਕੇਸ਼ ਕੁਮਾਰ ਕਾਂਸਲ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਲੁਧਿਆਣਾ ਨੇ ਅੱਗੇ ਦੱਸਿਆ ਕਿ ਵਿਵਾਦਾਂ ਦੇ ਸੁਹਿਰਦ ਨਿਪਟਾਰੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਅਤੇ ਐਮਐਸਐਮਈ ਵਿਕਾਸ ਐਕਟ 2006 ਦੇ ਉਪਬੰਧ ਅਨੁਸਾਰ ਸੂਖਮ ਅਤੇ ਛੋਟੇ ਉਦਯੋਗਾਂ ਦੀਆਂ ਦੇਰੀ ਨਾਲ ਅਦਾਇਗੀਆਂ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਪਲੇਟਫਾਰਮ ਪ੍ਰਦਾਨ ਕੀਤਾ ਜਾਂਦਾ ਹੈ। ਉਸਨੇ ਅੱਗੇ ਦੱਸਿਆ ਕਿ ਸੁਲਾਹ ਦੀ ਕਾਰਵਾਈ ਹਰ ਮੰਗਲਵਾਰ ਨੂੰ ਕੀਤੀ ਜਾਂਦੀ ਹੈ ਅਤੇ ਸਾਲਸੀ ਕਾਰਵਾਈ ਹਰ ਵੀਰਵਾਰ ਨੂੰ ਚਲਾਈ ਜਾਂਦੀ ਹੈ।
ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਐਡਵੋਕੇਟ ਹਿਮਾਂਸ਼ੂ ਵਾਲੀਆ ਨੇ ਪ੍ਰਸਾਰਿਤ ਕੀਤਾ ਕਿ ਹਿੱਸੇਦਾਰਾਂ ਨੂੰ ਇਸ ਅਰਧ-ਨਿਆਇਕ ਅਥਾਰਟੀ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਇਹ ਵੀ ਜਾਣੂੰ ਕਰਵਾਇਆ ਕਿ ਇਸ ਜ਼ਿਲ੍ਹਾ ਪ੍ਰੀਸ਼ਦ ਦੁਆਰਾ ਐਲਾਨੇ ਗਏ ਅਵਾਰਡ ਦਾ ਐਮਐਸਐਮਈ ਦੇਵ ਐਕਟ 2006 ਦੇ ਉਪਬੰਧ ਅਨੁਸਾਰ ਓਵਰਰਾਈਡ ਪ੍ਰਭਾਵ ਹੈ।

ਪਸ਼ੂ ਪਾਲਣ ਕਿੱਤੇ ਸੂਬੇ ਦੀ ਨੁਹਾਰ ਬਦਲ ਸਕਦੇ ਹਨ : ਕੁਲਦੀਪ ਸਿੰਘ ਧਾਲੀਵਾਲ

ਲੁਧਿਆਣਾ, 20 ਮਈ (ਰਣਜੀਤ ਸਿੱਧਵਾਂ)  :  ਪਸ਼ੂ ਪਾਲਣ ਕਿੱਤਿਆਂ ਰਾਹੀਂ ਕਿਸਾਨ ਦੀ ਆਰਥਿਕਤਾ ਨੂੰ ਬਿਹਤਰ ਕੀਤਾ ਜਾ ਸਕਦਾ ਹੈ।ਇਹ ਕਿੱਤੇ ਕਿਸਾਨ ਨੂੰ ਰੋਜ਼ਾਨਾ ਕਮਾਈ ਦੇਣ ਦੇ ਸਮਰੱਥ ਹਨ।ਇਸ ਲਈ ਸਾਨੂੰ ਪਸ਼ੂ ਧਨ ਕਿੱਤਿਆਂ ਦੀ ਬਿਹਤਰੀ ਅਤੇ ਉਨਤੀ ਵਾਸਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਰਗੀ ਸੰਸਥਾ ਤੋਂ ਫਾਇਦਾ ਲੈਣਾ ਚਾਹੀਦਾ ਹੈ। ਇਹ ਵਿਚਾਰ ਸ. ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਪਰਵਾਸੀ ਭਾਰਤੀ ਮਾਮਲੇ, ਪੰਜਾਬ ਸਰਕਾਰ ਨੇ ਅੱਜ ਯੂਨੀਵਰਸਿਟੀ ਦੇ ਪਲੇਠੇ ਦੌਰੇ ਦੌਰਾਨ ਸਾਂਝੇ ਕੀਤੇ। ਸ. ਧਾਲੀਵਾਲ ਨੇ ਯੂਨੀਵਰਸਿਟੀ ਵਿਖੇ ਜਲਵਾਯੂ ਅਨੁਕੂਲ ਪਸ਼ੂ ਸ਼ੈੱਡ ਅਤੇ ਕਾਲਜ ਆਫ਼ ਫ਼ਿਸ਼ਰੀਜ਼ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਪਸ਼ੂਧਨ ਕਿੱਤਿਆਂ ਵਿਚ ਸਾਲਾਨਾ 8 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਹੋ ਰਿਹਾ ਹੈ ਜਦਕਿ ਖੇਤੀਬਾੜੀ ਵਿੱਚ ਇਹ ਵਾਧਾ ਦਰ 3.4 ਪ੍ਰਤੀਸ਼ਤ ਹੈ, ਇਸ ਲਈ ਸਾਨੂੰ ਪਸ਼ੂਧਨ ਕਿੱਤਿਆਂ ਵਿੱਚ ਬਿਹਤਰ ਨਸਲ ਦੇ ਪਸ਼ੂ ਲਿਆ ਕੇ ਵਧੇਰੇ ਉਤਪਾਦਨ ਲੈਣਾ ਚਾਹੀਦਾ ਹੈ ਅਤੇ ਦੁੱਧ ਅਤੇ ਪਸ਼ੂਧਨ ਉਤਪਾਦਾਂ ਦੀ ਪ੍ਰਾਸੈਸਿੰਗ ਕਰਕੇ ਕਿਸਾਨ ਦਾ ਮੁਨਾਫ਼ਾ ਵਧਾਉਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਪਸ਼ੂ ਧਨ ਖੇਤਰ ਵਿੱਚ ਸਰਕਾਰ ਨੂੰ ਹੋਰ ਸਰਮਾਇਆ ਨਿਵੇਸ਼ ਕਰਨਾ ਚਾਹੀਦਾ ਹੈ ਜਿਸ ਨਾਲ ਕਿ ਕਿਸਾਨਾਂ ਦੀ ਬਿਹਤਰੀ ਲਈ ਵਧੇਰੇ ਕੰਮ ਕੀਤਾ ਜਾ ਸਕੇ। ਸ. ਧਾਲੀਵਾਲ ਨੇ 150 ਪਸ਼ੂਆਂ ਦੇ ਜਲਵਾਯੂ ਅਨੁਕੂਲ ਪਸ਼ੂ ਸ਼ੈਡ ਦਾ ਉਦਘਾਟਨ ਕਰਦਿਆਂ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਡੇਅਰੀ ਕਿੱਤੇ ਨੂੰ ਹੋਰ ਪ੍ਰਫੁਲਿਤ ਕਰਨ ਲਈ ਯੂਨੀਵਰਸਿਟੀ ਵੱਲੋਂ ਇਸ ਕਿਸਮ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਛੋਟੇ ਕਿਸਾਨਾਂ ਲਈ ਵੀ ਇਸ ਕਿਸਮ ਦੇ ਨਮੂਨੇ ਦੇ ਸ਼ੈਡ ਬਨਾਉਣ ਲਈ ਯੂਨੀਵਰਸਿਟੀ ਤਕਨੀਕ ਵਿਕਸਤ ਕਰੇ।ਇਹ ਪ੍ਰਾਜੈਕਟ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਵਿਤੀ ਸਹਿਯੋਗ ਨਾਲ ਲਗਾਇਆ ਗਿਆ ਹੈ ਅਤੇ ਇਸ ਵਿਚ ਨਾਬਾਰਡ ਬੈਂਕ ਅਤੇ ਪੰਜਾਬ ਸਟੇਟ ਕਾਊਂਸਲ ਆਫ਼ ਸਾਇੰਸ ਅਤੇ ਤਕਨਾਲੋਜੀ ਵੱਲੋਂ ਯੋਗਦਾਨ ਪਾਇਆ ਗਿਆ ਹੈ।250 ਫੁੱਟ ਲੰਮਾ ਅਤੇ 85 ਫੁੱਟ ਚੌੜਾ ਇਹ ਸ਼ੈੱਡ ਪਸ਼ੂਆਂ ਲਈ ਬੜਾ ਆਰਾਮਦਾਇਕ ਵਸੇਬਾ ਬਣਦਾ ਹੈ ਜਿਸ ਵਿੱਚ ਪੱਖੇ, ਪਾਣੀ ਫੁਹਾਰੇ ਅਤੇ ਹੋਰ ਤਕਨੀਕਾਂ ਨਾਲ ਅੰਦਰੂਨੀ ਤਾਪਮਾਨ 5 ਤੋਂ 7 ਡਿਗਰੀ ਘਟਾਇਆ ਜਾ ਸਕਦਾ ਹੈ।ਅਜਿਹੇ ਸ਼ੈੱਡ ਵਿੱਚ ਕਾਮਿਆਂ ਦੀ ਲੋੜ ਵੀ ਘੱਟ ਪੈਂਦੀ ਹੈ ਅਤੇ ਸੁਖਾਵੇਂ ਵਾਤਾਵਰਣ ਵਿੱਚ ਪਸ਼ੂ ਵੱਧ ਉਤਪਾਦਨ ਦਿੰਦੇ ਹਨ। ਕਾਲਜ ਆਫ਼ ਫ਼ਿਸ਼ਰੀਜ਼ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸੂਬੇ ਵਿੱਚ ਮੱਛੀ ਉਤਪਾਦਾਂ ਦੀ ਮੰਡਕਾਰੀ ਦੀ ਬਹੁਤ ਸੰਭਾਵਨਾ ਹੈ ਇਸ ਲਈ ਇਸ ਖੇਤਰ ਵਿੱਚ ਹੁਨਰਮੰਦ ਕਿਰਤੀਆਂ ਅਤੇ ਪੇਸ਼ੇਵਰਾਂ ਨੂੰ ਬਿਹਤਰ ਸਿਖਲਾਈ ਦੇਣ ਲਈ ਇਹ ਕਾਲਜ ਹੋਰ ਵਧੇਰੇ ਯੋਗਦਾਨ ਪਾਵੇਗਾ।ਉਨ੍ਹਾਂ ਨੇ ਫ਼ਿਸ਼ਰੀਜ਼ ਕਾਲਜ ਦੇ ਤਜਰਬਾ ਖੇਤਰ ਅਤੇ ਮੱਛੀ ਤਲਾਬਾਂ ਦਾ ਵੀ ਦੌਰਾ ਕੀਤਾ।ਯੂਨੀਵਰਸਿਟੀ ਦਾ ਇਹ ਕਾਲਜ ਮੱਛੀ ਪਾਲਣ ਸੰਬੰਧੀ ਸਿੱਖਿਆ ਦੇਣ ਵਿੱਚ ਇਕ ਮੋਹਰੀ ਸੰਸਥਾ ਬਣ ਕੇ ਉਭਰਿਆ ਹੈ।ਪੰਜਾਬ ਦੇ ਖਾਰੇ ਪਾਣੀ ਵਾਲੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਸੇਮ ਤੋਂ ਪ੍ਰਭਾਵਿਤ ਜ਼ਮੀਨਾਂ ਨੂੰ ਮੱਛੀ ਪਾਲਣ ਲਈ ਵਰਤ ਕੇ ਇਸ ਕਾਲਜ ਨੇ ਇਕ ਨਵੀਂ ਸ਼ੁਰੂਆਤ ਕੀਤੀ ਸੀ।ਇਸ ਕਾਲਜ ਵੱਲੋਂ ਝੀਂਗਾ ਪਾਲਣ ਨੂੰ ਵੀ ਬਹੁਤ ਉੱਚ ਪੱਧਰ ’ਤੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ।ਜਿਸ ਨਾਲ ਹਜ਼ਾਰਾਂ ਏਕੜ ਜ਼ਮੀਨ ਵਰਤੋਂ ਵਿੱਚ ਲਿਆਂਦੀ ਗਈ ਹੈ।
ਸ. ਧਾਲੀਵਾਲ ਨੂੰ ਬਹੁ-ਵਿਸ਼ੇਸ਼ਤਾ ਵੈਟਨਰੀ ਹਸਪਤਾਲ ਦਾ ਵੀ ਦੌਰਾ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੂੰ ਜਾਨਵਰਾਂ ਦੇ ਇਲਾਜ ਪ੍ਰਤੀ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਜਿਵੇਂ ਡਾਇਲਸਿਸ ਇਕਾਈ, ਨਿਰੀਖਣ ਵਿਧੀਆਂ ਅਤੇ ਬਾਕੀ ਸੇਵਾਵਾਂ ਬਾਰੇ ਚਾਨਣਾ ਪਾਇਆ ਗਿਆ।ਹਸਪਤਾਲ ਵਿਖੇ ਹੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੀ ਚੰਗੀ ਰੁਚੀ ਵਿਖਾਈ ਅਤੇ ਕਾਲਜਾਂ ਨੂੰ ਹੋਰ ਵਧੇਰੇ ਅਤੇ ਬਿਹਤਰ ਉਤਪਾਦ ਬਨਾਉਣ ਲਈ ਪ੍ਰੇਰਿਆ। ਉਨ੍ਹਾਂ ਨੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨਾਲ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਵੀ ਕੀਤੀ ਜਿਸ ਵਿੱਚ ਪਸ਼ੂ ਪਾਲਣ ਕਿੱਤਿਆਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਸਰਾਹਿਆ ਅਤੇ ਨਿਮਨ ਤੇ ਮੱਧਵਰਗੀ ਕਿਸਾਨਾਂ ਨੂੰ ਵੀ ਉੱਪਰ ਚੁੱਕਣ ਲਈ ਨਵੀਆਂ ਨੀਤੀਆਂ ਤਿਆਰ ਕਰਨ ਲਈ ਕਿਹਾ।

ਬੱਲੂਆਣਾ ਹਲਕੇ ਦੇ ਲੋਕਾਂ ਨੂੰ ਪੀਣ ਲਈ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਹਾਂ ਵਚਨਬੱਧ : ਵਿਧਾਇਕ ਗੋਲਡੀ ਮੁਸਾਫ਼ਰ

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ

ਬੱਲੂਆਣਾ 20 ਮਈ  (ਰਣਜੀਤ ਸਿੱਧਵਾਂ)  :  ਹਲਕਾ ਬੱਲੂਆਣਾ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।  ਬੈਠਕ ਵਿੱਚ ਵਿਭਾਗ ਦੇ ਐਸਈ ਜਸਜੀਤ ਸਿੰਘ ਗਿੱਲ, ਕਾਰਜਕਾਰੀ ਇੰਜਨੀਅਰ ਅਮਰਦੀਪ ਸਿੰਘ ਭੱਠਲ, ਐੱਸਡੀਓ ਵੇਦ ਪ੍ਰਕਾਸ਼, ਐਸਡੀਓ ਸੁਭਾਸ਼ ਚੰਦਰ ਤੇ ਸੋਸ਼ਲ ਵਿੰਗ ਦੇ ਅਧਿਕਾਰੀ ਸੁਖਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਜੋਤੀ ਪ੍ਰਕਾਸ਼ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਵੀ ਹਾਜ਼ਰ ਸਨ। ਬੈਠਕ ਦੌਰਾਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਧਾਇਕ ਗੋਲਡੀ ਮੁਸਾਫ਼ਰ ਨੂੰ ਬੱਲੂਆਣਾ ਹਲਕੇ ਦੇ ਪਿੰਡਾਂ ਵਿੱਚ ਵਾਟਰ ਵਰਕਸਾਂ ਤੋਂ ਹੁੰਦੀ ਸਪਲਾਈ ਸਬੰਧੀ ਅਤੇ ਮੌਜੂਦਾ ਸਥਿਤੀ ਬਾਰੇ ਪੂਰਨ ਜਾਣਕਾਰੀ ਦਿੱਤੀ। ਬੈਠਕ ਦੌਰਾਨ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਤੇ ਹਰ ਘਰ ਜਲ ਪਹੁੰਚਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ ਉਹ ਪੂਰੇ ਕਰਾਂਗੇ। ਇਸ ਦੌਰਾਨ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਵਾਟਰ ਵਰਕਸਾਂ ਦੀ ਸਫ਼ਾਈ ਯਕੀਨੀ ਤੌਰ ਤੇ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਬੱਲੂਆਣਾ ਹਲਕੇ ਦੇ ਹਰੇਕ ਪਿੰਡ ਵਿੱਚ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਜਿਸ ਲਈ ਪੱਤਰੇਵਾਲਾ ਵਿਖੇ 122 ਪਿੰਡਾਂ ਅਤੇ 15 ਢਾਣੀਆਂ ਤੱਕ ਸਾਫ਼ ਸੁਥਰੇ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਵਾਟਰ ਸਰਫੇਸ ਪ੍ਰਾਜੈਕਟ ਵੀ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਵਾਟਰਵਰਕਸ ਨਹੀਂ ਬਣੇ ਉਨ੍ਹਾਂ ਪਿੰਡਾਂ ਵਿਚ ਪਾਣੀ ਵਾਲੀਆਂ ਟੈਂਕੀਆਂ ਸਥਾਪਿਤ ਕੀਤੀਆਂ ਜਾਣਗੀਆਂ ਤੇ ਪਿੰਡਾਂ ਵਿੱਚ ਵਾਟਰ ਸਪਲਾਈ ਲਈ ਪਾਈਪ ਲਾਈਨ ਵੀ ਪਾਈ ਜਾਵੇਗੀ।

ਬੀ ਕੇ ਯੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਪਿੰਡ ਛੀਨੀਵਾਲ ਕਲਾਂ ਵਿਖੇ 21 ਮਈ ਨੂੰ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਜਾਵੇਗੀ ....ਗਿਆਨੀ ਨਿਰਭੈ ਸਿੰਘ  

ਬਰਨਾਲਾ/ ਮਹਿਲਕਲਾਂ- 20 ਮਈ (ਸੁਖਵਿੰਦਰ ਬਾਪਲਾ /ਗੁਰਸੇਵਕ ਸੋਹੀ ) -ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਦੀ ਅਗਵਾਈ ਦੇ ਵਿੱਚ 21 ਮਈ ਨੂੰ ਗੁਰਦੁਆਰਾ ਭੂਆਣਾ   ਸਾਹਿਬ ਪਿੰਡ ਛੀਨੀਵਾਲ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਕਾਨਫਰੰਸ ਕਰਵਾਈ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹਾ ਪੱਧਰੀ ਕਾਨਫਰੰਸ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਪਹੁੰਚਣਗੇ ।ਇਸ ਮੌਕੇ ਉਨ੍ਹਾਂ ਨਾਲ ਮੀਤ ਪ੍ਰਧਾਨ ਮੁਖਤਿਆਰ ਸਿੰਘ ਬੀਹਲਾ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ ਮੀਤ ਪ੍ਰਧਾਨ ਹਰਦੇਵ ਸਿੰਘ ਕਾਕਾ ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ਜਗਰੂਪ ਸਿੰਘ ਠੀਕਰੀਵਾਲ ਰਵਿੰਦਰ ਸਿੰਘ ਵਜੀਦਕੇ ਤਾਰਾ ਸਿੰਘ ਵਜੀਦਕੇ ਖੁਰਦ ਖਜ਼ਾਨਚੀ ਜੱਗਾ ਸਿੰਘ ਗਹਿਲ ਤਰਲੋਚਨ ਸਿੰਘ ਬਰਮੀ ਮੰਦਰ ਸਿੰਘ ਛੀਨੀਵਾਲ ਆਦਿ ਹਾਜ਼ਰ ਸਨ ।

ਖ਼ਲਜੀ ਵੰਸ਼ ਦਾ ਮਹਾਨ ਸੁਲਤਾਨ -ਅਲਾਓਉੱਦੀਨ ਖ਼ਲਜੀ ✍️ ਪੂਜਾ ਰਤੀਆ

ਲੜੀ ਨੰਬਰ.1
1290ਈ. ਵਿੱਚ ਦਾਸ ਵੰਸ਼ ਦਾ ਅੰਤ ਹੋ ਗਿਆ ਅਤੇ ਜਲਾਲਉੱਦੀਨ ਫਿਰੋਜ਼ ਖ਼ਲਜੀ ਨੇ ਖ਼ਲਜੀ ਵੰਸ਼ ਦੀ ਨੀਂਹ ਰੱਖੀ।ਉਸਨੇ 1290 ਤੋਂ 1296ਈ. ਤੱਕ ਰਾਜ ਕੀਤਾ।
ਅਲਾਓਉੱਦੀਨ ਖ਼ਲਜੀ ਦਿੱਲੀ ਸਲਤਨਤ ਦੇ ਖ਼ਲਜੀ ਖ਼ਾਨਦਾਨ ਦਾ ਦੂਜਾ ਸ਼ਾਸਕ ਸੀ। ਅਲਾਉੱਦੀਨ ਖ਼ਲਜੀ ਦਾ ਮੁੱਢਲਾ ਨਾਂ ਅਲੀ ਗੁਰਸ਼ਸਪ ਸੀ। ਉਸਦੇ ਪਿਤਾ ਦਾ ਨਾਂ ਸ਼ਹਾਬਉੱਦੀਨ ਖ਼ਲਜੀ ਸੀ ਜੋ ਜਲਾਲਉੱਦੀਨ ਖ਼ਲਜੀ ਦਾ ਵੱਡਾ ਭਰਾ ਸੀ। ਅਲਾਉੱਦੀਨ ਖ਼ਲਜੀ ਜਲਾਲਉੱਦੀਨ ਖ਼ਲਜੀ ਦਾ ਭਤੀਜਾ ਅਤੇ ਜਵਾਈ ਸੀ।ਉਸਦੇ ਪਿਤਾ ਦੀ ਮੌਤ ਹੋ ਗਈ। ਇਸ ਲਈ ਉਸਦਾ ਪਾਲਣ-ਪੋਸ਼ਣ ਉਸਦੇ ਚਾਚੇ ਜਲਾਲਉੱਦੀਨ ਨੇ ਕੀਤਾ। ਉਸਨੂੰ ਪੜ੍ਹਣ-ਲਿਖਣ ਵਿੱਚ ਕੋਈ ਰੁਚੀ ਨਹੀਂ ਸੀ ਜਿਸ ਕਰਕੇ ਉਹ ਜੀਵਨ ਭਰ ਅਨਪੜ੍ਹ ਹੀ ਰਿਹਾ। ਪਰੰਤੂ ਉਸਨੇ ਅਸ਼ਤਰ-ਸ਼ਸਤਰ ਚਲਾਉਣ ਵਿੱਚ ਨਿਪੁੰਨਤਾ ਪ੍ਰਾਪਤ ਕਰ ਲਈ ਅਤੇ ਵੱਡਾ ਹੋਣ ਤੇ ਇੱਕ ਸੂਰਵੀਰ ਯੋਧਾ ਬਣਿਆ। ਉਹ ਇੱਕ ਜੇਤੂ ਸੀ ਅਤੇ ਉਸਨੇ ਆਪਣਾ ਸਾਮਰਾਜ ਦੱਖਣ ਵਿੱਚ ਮਦੁਰੈ ਤੱਕ ਫੈਲਾ ਰੱਖਿਆ ਸੀ। ਇਸ ਤੋਂ ਬਾਅਦ ਇੰਨਾ ਸਾਮਰਾਜ ਅਗਲੇ ਤਿੰਨ ਸੌ ਸਾਲਾਂ ਤੱਕ ਕੋਈ ਵੀ ਸ਼ਾਸਕ ਸਥਾਪਤ ਨਹੀਂ ਕਰ ਸਕਿਆ।ਅਲਾਉੱਦੀਨ ਖ਼ਲਜੀ 1296ਈ. ਤੋਂ 1316 ਈ. ਤੱਕ ਰਾਜਗੱਦੀ 'ਤੇ ਬੈਠਾ। ਉੱਚੇ ਮਨਸੂਬਿਆਂ ਵਾਲਾ ਸ਼ਾਸਕ ਹੁੰਦੇ ਹੋਏ, ਉਸਨੇ ਆਪਣੀ ਰਾਜਗੱਦੀ ਨੂੰ ਸੁਰੱਖਿਅਤ ਕਰਨ ਪਿੱਛੋਂ ਆਪਣੇ ਚਾਰ ਪ੍ਰਸਿੱਧ ਸੈਨਾਪਤੀਆਂ ਉਲਗ ਖਾਂ,ਨੁਸਰਤ ਖਾਂ,ਜ਼ਫਰ ਖਾਂ ਅਤੇ ਅਲਪ ਖਾਂ ਦੀ ਸਹਾਇਤਾ ਨਾਲ ਸਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਦੀ ਸੋਚੀ। ਉਹ ਆਪਣੇ ਚਿੱਤੌੜ ਦੇ ਫਤਹਿ ਅਭਿਆਨ ਦੇ ਬਾਰੇ ਵਿੱਚ ਵੀ ਪ੍ਰਸਿੱਧ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਅਵਧੀ ਵਿੱਚ ਮਲਿਕ ਮੁਹੰਮਦ ਜਾਇਸੀ ਦੁਆਰਾ ਲਿਖੇ ਪਦਮਾਵਤ ਵਿੱਚ ਵਰਣਿਤ ਰਾਣੀ ਪਦਮਾਵਤੀ ਦੀ ਸੁੰਦਰਤਾ ਉੱਤੇ ਮੋਹਿਤ ਸੀ।
ਅਲਾਉੱਦੀਨ ਖ਼ਲਜੀ ਨੇ ਆਪਣਾ ਸਾਮਰਾਜ ਦਾ ਵਿਸਥਾਰ ਕਰਨ ਲਈ ਭਾਰਤ ਦੇ ਉੱਤਰੀ ਅਤੇ ਦੱਖਣੀ ਇਲਾਕਿਆਂ ਨੂੰ ਜਿੱਤਿਆ।ਉੱਤਰੀ ਭਾਰਤ ਵਾਲੇ ਇਲਾਕਿਆਂ ਨੂੰ ਤਾਂ ਉਸਨੇ ਆਪਣੇ ਸਾਮਰਾਜ ਵਿੱਚ ਮਿਲਾ ਲਿਆ ਅਤੇ ਦੱਖਣੀ ਭਾਰਤ ਵਾਲੇ ਇਲਾਕਿਆਂ ਦੇ ਸਾਸ਼ਕਾ ਨੇ ਉਸਦੀ ਅਧੀਨਤਾ ਸਵੀਕਾਰ ਕਰ ਲਈ ਸੀ ਤੇ ਨਾਲ ਹੀ ਉਨ੍ਹਾਂ ਤੋਂ ਧਨ ਵੀ ਵਸੂਲਿਆ।ਸਭ ਤੋਂ ਪਹਿਲਾਂ  ਨੇ ਗੁਜਰਾਤ ,ਰਣਥੰਭੋਰ ਨੂੰ ਜਿੱਤਿਆ।1303 ਈ. ਵਿੱਚ ਉਸਨੇ ਮੇਵਾੜ ਉੱਤੇ ਜਿੱਤ ਪ੍ਰਾਪਤ ਕਰਨ ਦਾ ਨਿਸ਼ਚਾ ਕੀਤਾ। ਮੇਵਾੜ ਰਾਜਸਥਾਨ ਦਾ ਇੱਕ ਮਹੱਤਵਪੂਰਨ ਰਾਜ ਸੀ ਜਿਸ ਦੀ ਰਾਜਧਾਨੀ ਚਿਤੌੜ ਸੀ। ਉਸ ਸਮੇਂ ਉੱਥੋਂ ਦਾ ਰਾਜਾ ਰਤਨ ਸਿੰਘ ਸੀ। ਕਿਹਾ ਜਾਂਦਾ ਹੈ ਕਿ ਰਤਨ ਸਿੰਘ ਦੀ ਪਤਨੀ ਰਾਣੀ ਪਦਮਨੀ ਇੱਕ ਬਹੁਤ ਸੁੰਦਰ ਇਸਤਰੀ ਸੀ ਅਤੇ ਅਲਾਉੱਦੀਨ ਖ਼ਲਜੀ ਉਸ ਨੂੰ ਪ੍ਰਾਪਤ ਕਰਨ ਲਈ ਉਤਾਵਲਾ ਸੀ।ਅਲਾਉੱਦੀਨ ਖ਼ਲਜੀ ਨੇ ਚਿਤੌੜ ਉੱਤੇ ਜਿੱਤ ਪ੍ਰਾਪਤ ਕੀਤੀ।ਰਾਣਾ ਰਤਨ ਸਿੰਘ ਨੂੰ ਬੰਦੀ ਬਣਾ ਲਿਆ ਗਿਆ। ਸੁਲਤਾਨ ਨੇ ਆਪਣੇ ਪੁੱਤਰ ਖਿਜਰ ਖਾਂ ਨੂੰ ਇੱਥੋਂ ਦਾ ਸ਼ਾਸਕ ਬਣਾਇਆ ਅਤੇ ਚਿਤੌੜ ਨੂੰ ਖਿਜ਼ਰਾਬਾਦ ਦਾ ਨਵਾਂ ਨਾਮ ਦਿੱਤਾ।
1305 ਈ. ਵਿੱਚ ਅਲਾਉੱਦੀਨ ਖ਼ਲਜੀ ਨੇ ਮਾਲਵਾ ਦੇ ਵਿਸ਼ਾਲ ਖੇਤਰ,ਜਿਸ ਵਿੱਚ ਉਜੈਨ ਧਾਰ, ਚੰਦੇਰੀ, ਮਾਂਡੂ ਆਦਿ ਸ਼ਾਮਿਲ ਸਨ, ਨੂੰ ਫਤਿਹ ਕਰਨ ਦਾ ਨਿਸ਼ਚਾ ਕੀਤਾ। 1308 ਈ. ਵਿੱਚ ਸੁਲਤਾਨ ਅਲਾਉੱਦੀਨ ਨੇ ਮਾਰਵਾੜ ਦੇ ਪ੍ਰਦੇਸ਼ਾ  ਸਿਵਾਨਾ ਅਤੇ ਜਲੌਰ ਦੇ ਸ਼ਕਤੀਸ਼ਾਲੀ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ ਅਤੇ ਦਿੱਲੀ ਸਲਤਨਤ ਵਿੱਚ ਸ਼ਾਮਿਲ ਕਰ ਲਿਆ ਗਿਆ।
ਅਲਾਉੱਦੀਨ ਪਹਿਲਾ ਮੁਸਲਮਾਨ ਹਾਕਮ ਸੀ ਜਿਸ ਨੇ ਨਰਬਦਾ ਪਾਰ ਭਾਰਤ ਦੇ ਦੱਖਣੀ ਪ੍ਰਦੇਸ਼ਾ ਨੂੰ ਜਿੱਤਿਆ।1306 ਈਸਵੀ ਤੋਂ 1313ਈਸਵੀ ਤਕ ਪ੍ਰਸਿੱਧ ਰਾਜਾ ਦੇਵਗਿਰੀ, ਵਾਰੰਗਲ, ਦੁਆਰਸਮੁਦਰ ਅਤੇ ਮਦੁਰਾ ਨੂੰ ਅਧੀਨ ਕਰ ਲਿਆ। ਇਨਾ ਇਲਾਕਿਆਂ ਨੂੰ ਜਿੱਤਣ ਦਾ ਕੰਮ ਉਸਦੇ ਯੋਗ ਸੈਨਾਪਤੀ ਮਲਿਕ ਕਾਫ਼ੂਰ ਨੂੰ ਦਿੱਤਾ ਗਿਆ। ਅਲਾਉੱਦੀਨ ਨੇ ਮਲਿਕ ਕਾਫ਼ੂਰ ਤੋਂ ਪ੍ਰਸੰਨ ਹੋ ਕੇ ਉਸ ਨੂੰ ਰਾਏ ਰਾਇਆ (ਰਾਜਿਆਂ ਦੇ ਰਾਜਾ) ਦੀ ਉਪਾਧੀ ਵੀ ਪ੍ਰਦਾਨ ਕੀਤੀ। ਇੱਕ ਤਾਂ ਸੁਲਤਾਨ ਨੂੰ ਭਾਰੀ ਧਨ ਰਾਸ਼ੀ ਦੀ ਪ੍ਰਾਪਤੀ ਹੋਈ ਦੂਜਾ, ਦੇਵਗਿਰੀ ਦੱਖਣ ਅਤੇ ਦੂਰ ਦੱਖਣ ਵਿੱਚ ਸੈਨਿਕ ਮੁਹਿੰਮਾਂ ਦਾ ਅਧਾਰ ਬਣ ਗਿਆ।
ਇਸ ਤਰ੍ਹਾਂ ਅਲਾਉੱਦੀਨ ਇਕ ਬੁੱਧੀਮਾਨ ਵਿਅਕਤੀ ਸੀ।ਉਸਨੇ ਦੱਖਣੀ ਰਾਜਾਂ ਨੂੰ ਆਪਣੇ ਸਾਮਰਾਜ ਵਿੱਚ ਇਸਲਈ ਸ਼ਾਮਿਲ ਨਾ ਕੀਤਾ ਕਿਉੰਕਿ ਦੱਖਣ ਦੇ ਦੂਰ ਦੇ ਪ੍ਰਦੇਸ਼ਾ ਉੱਤੇ ਕੰਟਰੋਲ ਰੱਖਣਾ ਔਖ਼ਾ ਸੀ।
ਇਸ ਤੋਂ ਇਲਾਵਾ ਅਲਾਉੱਦੀਨ ਨੇ ਆਪਣੇ ਸਾਮਰਾਜ ਦੀ ਮੰਗੋਲਾ ਤੋਂ ਰੱਖਿਆ ਕੀਤੀ।ਕਿਉੰਕਿ ਮੰਗੋਲ ਵਾਰ ਵਾਰ ਹਮਲੇ ਕਰਕੇ ਅਸ਼ਾਂਤੀ ਫੈਲਾ ਰਹੇ ਸਨ।ਉਸਨੇ ਰੱਖਿਆ ਵਜੋਂ ਪੁਰਾਣੇ ਕਿਲ੍ਹੇ ਦੀ ਮੁਰੰਮਤ ਕਰਵਾਈ, ਹਥਿਆਰਾਂ ਲਈ ਕਾਰਖ਼ਾਨੇ ਖੋਲ੍ਹੇ,ਯੋਗ ਸੈਨਾ ਸੰਗਠਤ ਕੀਤੀ ਅਤੇ ਮੰਗੋਲਾ ਦੇ ਮਨ ਵਿੱਚ ਡਰ ਪੈਦਾ ਕਰਨ ਲਈ  ਸਖ਼ਤ ਸਜ਼ਾਵਾਂ ਦਿੱਤੀਆਂ।
ਅਲਾਉਦੀਨ ਖਿਲਜੀ ਨੇ ਆਪਣਾ ਆਖਰੀ ਸਮਾਂ ਬਹੁਤ ਮੁਸ਼ਕਿਲਾਂ ਵਿੱਚ ਗੁਜ਼ਾਰਿਆ ਅਤੇ 5 ਜਨਵਰੀ 1316 ਈ: ਨੂੰ ਅਕਾਲ ਚਲਾਣਾ ਕਰ ਗਿਆ।
ਪੂਜਾ 9815591967
ਰਤੀਆ

ਪੀੜ੍ਹਤ ਮਾਤਾ ਨੇ 52ਵੇਂ ਦਿਨ ਵੀ ਰੱਖੀ ਭੁੱਖ ਹੜਤਾਲ

ਧਰਨਾ 59ਵੇਂ ਦਿਨ ਵੀ ਰਿਹਾ ਜਾਰੀ

ਪ੍ਰਸਾਸ਼ਨ ਕੁੰਭਕਰਨੀ ਨੀੰਦ ਸੁੱਤਾ- ਬਾਬਾ ਸੁਖਦੇਵ ਸਿੰਘ ਲੋਪੋ
ਜਗਰਾਉਂ 20 ਮਈ ( ਮਨਜਿੰਦਰ ਗਿੱਲ) ਇਹ ਕਹਿਣਾ ਗਲ਼ਤ ਨਹੀਂ ਹੋਵੇਗਾ ਕਿ ਅਸੀਂ ਅੱਜ ਵੀ ਗੁਲ਼ਾਮ ਹਾਂ। ਇਹ ਸਬਦ ਨਿਹੰਗ ਮੁਖੀ ਬਾਬਾ ਸੁਖਦੇਵ ਸਿੰਘ ਲੋਪੋ ਵਾਲਿਆਂ ਨੇ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਿਫਤਾਰੀ ਲਈ ਥਾਣੇ ਮੂਹਰੇ ਲੱਗੇ ਪੱਕੇ ਧਰਨਾ ਦੇ 59ਵੇ ਦਿਨ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਹੇ। ਜੱਥੇਦਾਰ ਲੋਪੋ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਦੇ ਰਾਜ ਵਿੱਚ ਵੀ ਮ੍ਰਿਤਕ ਧੀ ਨੂੰ ਇਨਸਾਫ਼ ਦਿਵਾਉਣ ਲਈ ਬਿਰਧ ਮਾਤਾ 75 ਸਾਲ ਦੀ ਉਮਰ ਵਿੱਚ 52ਵੇਂ ਦਿਨ ਭੁੱਖ ਹੜਤਾਲ 'ਤੇ ਬੈਠੀ ਹੈ ਪਰ ਨਾਂ ਅੈਸ.ਅੈਸ.ਪੀ. ਦੀਪਕ ਹਿਲੋਰੀ, ਨਾਂ ਅੈਮ.ਅੈਲ਼.ਏ. ਸਰਬਜੀਤ ਕੌਰ ਅਤੇ ਨਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨ 'ਤੇ ਜੂੰ ਸਰਕੀ। ਉਨ੍ਹਾਂ ਕਿਹਾ ਲੋਕ ਦਾ ਨਿਆਂ ਦੇ ਮਾਮਲੇ ਵਿੱਚ ਆਵਾ ਊਤ ਗਿਆ ਲਗਦਾ ਏ।
ਅੱਜ ਧਰਨਾਕਾਰੀਆਂ ਨੂੰ ਬਾਬਾ ਸੁਖਦੇਵ ਸਿੰਘ ਲੋਪੋ ਤੋਂ ਬਿਨਾਂ  ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਭਰਭੂਰ ਸਿੰਘ ਛੱਜਾਵਾਲ, ਬਲਦੇਵ ਸਿੰਘ ਰੂਮੀ, ਸਾਬਕਾ ਚੇਅਰਮੈਨ ਮਲਕੀਅਤ ਸਿੰਘ ਰੂਮੀ, ਵਿੰਦਰ ਸਿੰਘ ਖਾਲਸਾ, ਕਿਰਤੀ ਕਿਸਾਨ ਯੂਨੀਅਨ ਦੇ ਚਰਨ ਸਿੰਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਰਜਿੰਦਰ ਕੌਰ, ਕੁਲਦੀਪ ਕੌਰ ਅਦਿ ਹਾਜ਼ਰ ਸਨ। ਪ੍ਰੈਸ ਨੂੰ ਜਾਰੀ ਬਿਆਨ 'ਚ ਆਲ ਇੰਡੀਆ ਅੈਸ.ਸੀ.ਬੀ.ਸੀ.ਏਕਤਾ ਭਲਾਈ ਮੰਚ ਦੇ ਚੇਅਰਮੈਨ ਦਰਸ਼ਨ ਸਿੰਘ ਧਾਲੀਵਾਲ ਅਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਪੁਲਿਸ ਦੇ ਅਖੌਤੀ ਥਾਣਾਮੁਖੀ ਗੁਰਿੰਦਰ ਬੱਲ ਤੇ ਏ.ਅੈਸ.ਆਈ. ਰਾਜਵੀਰ   ਜੋ ਕਿ ਬਿਨਾਂ ਕਿਸੇ ਮਨਜ਼ੂਰੀ ਦੇ ਤਾਇਨਾਤ ਸਨ ਅਤੇ ਲੋਕਾਂ ਤੇ ਅੱਤਿਆਚਾਰ ਕਰਨ ਲਈ ਹੀ ਕੰਮ ਕਰਦੇ ਸਨ, ਨੇ ਇੱਕ ਸਾਜਿਸ਼ ਰਚ ਕੇ ਗਰੀਬ ਪਰਿਵਾਰ ਨੂੰ ਪਹਿਲਾਂ ਝੂਠੇ ਕੇਸ ਵਿੱਚ ਫਸਾਇਆ ਫਿਰ ਮਾਵਾਂ-ਧੀਆਂ ਨੂੰ ਰਾਤ ਨੂੰ ਘਰੋਂ ਚੁੱਕ ਕੇ ਅਣ-ਮਨੁੱਖੀ ਤਸੀਹੇ ਦਿੱਤੇ ਸਨ। ਮ੍ਰਿਤਕ ਕੁਲਵੰਤ ਕੌਰ ਪੁਲਿਸ ਦੇ ਤਸੀਹਿਆ ਕਾਰਨ ਨਕਾਰਾ ਹੋ ਕੇ ਲੰਘੀ 10 ਦਸੰਬਰ  ਨੂੰ ਸਵਰਗ ਸੁਧਾਰ ਗਈ ਸੀ। ਪੁਲਿਸ ਨੇ ਜਗਰਾਉਂ ਥਾਣੇ ਵਿੱਚ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕੀਤਾ ਸੀ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ ਕਿਉਂ ਕਿ ਉਹ ਪੁਲਿਸ ਅਤੇ ਲੀਡਰਾਂ ਦੇ ਖਾਸ ਕਮਾਊ ਪੁੱਤ ਹਨ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨਾ ਭਾਰਤੀ ਕ‍ਾਨੂੰਨ ਦੀ ਘੋਰ ਉਲੰਘਣਾ ਹੈ। ਇਸ ਸਮੇਂ ਮਾਤਾ ਸੁਰਿੰਦਰ ਕੌਰ ਨੇ ਕਿਹਾ ਪੁਲਿਸ ਨੇ ਮੇਰੇ ਸਾਹਮਣੇ ਮੇਰੀ ਪੁੱਤਰੀ ਅੱਤਿਆਚਾਰ ਕੀਤਾ ਹੈ ਮੈਂ ਘਟਨਾ ਦੀ ਚਸਮਦੀਦ ਗਵਾਹ ਹਾਂ  ਪਰ ਪੁਲਿਸ ਅਧਿਕਾਰੀ ਦੋਸ਼ੀਆਂ ਨੂੰ ਬਚਾਉਣ ਦੀ ਕੋਸਿਸ਼ ਕਰ ਰਹੀ ਏ।

 "ਹਫਤਾਵਾਰੀ ਗੁਰਮਤਿ ਦੀਵਾਨ"

ਮਿਤੀ 21-05-2022 ਦਿਨ ਸ਼ਨੀਵਾਰ ਨੂੰ ਸ਼ਾਮ 06-30 ਤੋਂ ਰਾਤ 08-45 ਤੱਕ, ਹਫਤਾਵਾਰੀ ਵਿਸ਼ੇਸ਼ ਗੁਰਮਤਿ ਦੀਵਾਨ ਹੋਵੇਗਾ। ਜਿਸ ਵਿੱਚ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ। ਆਪ ਜੀ ਨੂੰ ਪ੍ਰਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ ਜੀ। ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ।
ਪ੍ਰਬੰਧਕ ਸੇਵਾਦਾਰ - ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ -  9417600502

ਸਾਡਾ ਧਰਮ ਰਾਖੀ ਏ ਫਸਲਾਂ  ✍️ ਸੁਖਚੈਨ ਸਿੰਘ ਕੁਰੜ

ਸਾਡੇ ਖੇਤ ਸਿੰਜੇ ਹੋਏ ਮੁੜ੍ਹਕੇ ਨਾਲ਼,
ਸਾਡਾ ਧਰਮ ਰਾਖੀ ਏ ਫਸਲਾਂ ਦੀ,
ਜਿੱਥੇ ਸਿਰ ਕੱਟਿਆਂ ਵਾਢੀ ਹੋਣ ਲੱਗੀ,
ਸਾਡੀਆਂ ਆਉਣ ਵਾਲੀਆਂ ਨਸਲਾਂ ਦੀ।
ਤੁਸੀਂ ਪੜ੍ਹਿਓ ਸਮਝਿਓ ਇਤਿਹਾਸ ਸਾਡਾ,
ਗਵਾਹੀ ਦੇਣੀ ਦਿੱਲੀ ਦੀਆਂ ਸੜਕਾਂ ਨੇ।
ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।
ਸਾਨੂੰ ਕਿਰਤ ਮਿਲ਼ੀ ਐ ਨਾਨਕ ਤੋਂ,
ਅਸੀ ਸੱਚੇ ਸੌਦੇ ਕਰਦੇ ਆ।
ਸਾਡੇ ਸ਼ੀਨੇ ਸੇਕ ਹੈ ਤਵੀਆਂ ਦਾ,
ਸਾਥੋਂ ਠੰਡੇ ਬੁਰਜ ਵੀ ਠਰਦੇ ਆ।
ਸਾਨੂੰ ਗੁੜ੍ਹਤੀ ਭਾਈ ਘਨੱਈਏ ਦੀ,ਸਾਡੇ ਜੈਕਾਰੇ ਸਿੰਘਾਂ ਦੀਆਂ ਬੜਕਾਂ ਨੇ।
ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।
ਸਾਨੂੰ ਅਟਕ ਵੀ ਸਕਿਆ ਰੋਕ ਨਹੀਂ,
ਪਹਿਲਾਂ ਸਰਸਾ ਵੀ ਦੱਬੀ ਹੋਈ ਐ।
ਅਸੀਂ ਵਾਰ ਆਸਾ ਦੀ ਪੜ੍ਹਦਿਆਂ ਨੇ,
ਦਿੱਲੀ ਜਿੱਤ ਜਿੱਤ ਛੱਡੀ ਹੋਈ ਐ।
ਸਾਡੀਆਂ ਅੱਖਾਂ ਕੇਰਾਂ ਪੜ੍ਹ ਦਿੱਲੀਏ,ਜ਼ਫ਼ਰਨਾਮੇ ਤਾਂ ਸਾਡੀਆਂ ਪਲਕਾਂ ਨੇ।
ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।
ਬਾਬੇ ਦੀਪ ਸਿੰਘ ਖਿੱਚੀ ਲੀਕ ਜਿਹੜੀ,
ਸਾਡੀ ਹਿੱਕ 'ਤੇ ਖੰਡਾ ਖੁਣਿਆ ਐ।
ਸਾਨੂੰ ਬੰਦਾਂ ਸਿੰਘ ਬਹਾਦਰ ਨੇ,
ਵਾਰਿਸ ਤੀਰਾਂ ਦੇ ਚੁਣਿਆ ਐ।
ਸੁਖਚੈਨ ਸਿੰਹਾਂ 84 ਯਾਦ ਰੱਖੀਂ ਜਦੋਂ ਸਾੜਿਆ ਫ਼ਿਰਕੂ ਝੜਪਾਂ ਨੇ।
ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।
ਕੁਰੜ ਵਾਲਿਆਂ ਇਹ ਵੀ ਦੱਸ ਜਾਵੀਂ,
ਅਸੀਂ ਪੋਤੇ ਬਘੇਲ ਸਿੰਘ ਬਾਬੇ ਦੇ।
ਬੇਸ਼ੱਕ ਬੈਠੇ ਹਾਂ ਵਿੱਚ ਵਿਦੇਸ਼ਾਂ ਦੇ,
ਸਾਡੇ ਅੰਦਰ ਅੰਸ਼ ਊਧਮ ਸਰਾਭੇ ਦੇ।
ਚੜ੍ਹਦੀ ਕਲਾ ਦਾ ਪਾਠ ਪੜ੍ਹਦਿਆਂ ਨੇ,ਅਸੀਂ ਦਫ਼ਨ ਕੀਤੀਆਂ ਕਈ ਤੜਫਾਂ ਨੇ।
ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।
ਲਿਖਤ:- ਸ. ਸੁਖਚੈਨ ਸਿੰਘ ਕੁਰੜ 9463551814

ਆਓ ਜਾਣੀਏ "ਮਹਾਨ ਕੋਸ਼" ਦੇ ਮਹਾਨ ਕਾਰਜ ਬਾਰੇ ✍️ ਸ.ਸੁਖਚੈਨ ਸਿੰਘ ਕੁਰੜ

ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਉਰਫ਼ ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ਼ ਦਿੱਤੇ ਗਏ ਹਨ ਜਿਸ ਕਰ ਕੇ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਜ਼ਬਾਨ ਦਾ ਵੀ ਗਿਆਨ ਕੋਸ਼ ਹੈ।
ਗੁਰੂ ਸ਼ਬਦ ਰਤਨਾਕਾਰ ਮਹਾਨ ਕੋਸ਼’ ਦੀ ਭੂਮਿਕਾ ਵਿੱਚ ਭਾਈ ਕਾਨ੍ਹ ਸਿੰਘ ਦੱਸਦੇ ਹਨ- ਕਿ ਪੰਡਤ ਤਾਰਾ ਸਿੰਘ ਨਰੋਤਮ ਦੇ ‘ਗੁਰੂ ਗਿਰਾਰਥ ਕੋਸ਼’ ਤੇ ਭਾਈ ਹਜ਼ਾਰਾ ਸਿੰਘ ਦੇ ‘ਸ੍ਰੀ ਗੁਰੂ ਗ੍ਰੰਥ ਕੋਸ਼’ ਨੂੰ ਪੜ੍ਹਨ ਉਪਰੰਤ ਫੁਰਨਾ ਫੁਰਿਆ, ‘‘ਕਿ ਸਿੱਖ ਸਾਹਿਤਯ ਦਾ ਵੀ ਇਕ ਅਜਿਹਾ ਕੋਸ਼ ਹੋਣਾ ਚਾਹੀਏ, ਜਿਸ ਵਿੱਚ ਸਾਰੇ ਸਿੱਖ ਮੱਤ ਸਬੰਧੀ ਗ੍ਰੰਥਾਂ ਦੇ ਸਰਵ ਪ੍ਰਕਾਰ ਦੇ ਸ਼ਬਦਾਂ ਦਾ ਯੋਗਜ ਰੀਤਿ ਨਾਲ ਨਿਰਣਾ ਕੀਤਾ ਹੋਵੇ।’ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਭਾਈ ਕਾਨ੍ਹ ਸਿੰਘ ਦੇ ਵਿਚਾਰ ਨੂੰ ਲੱਗਾ ਫਲ ਹੈ।
20 ਮਈ, 1912 ਦੇ ਦਿਨ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਸ਼ਾਹਕਾਰ 'ਮਹਾਨ ਕੋਸ਼' ਦੀ ਤਿਆਰੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਜੋ ਅੱਜ ਸਿੱਖਾਂ ਦਾ ਇੱਕ ਅਹਿਮ ਐਨਸਾਈਕਲੋਪੀਡੀਆ ਹੈ।
ਇਹ ਮਹਾਨ ਕੋਸ਼ ਸੰਨ 1926 ਵਿੱਚ ਪੂਰਾ ਹੋਇਆ ਅਤੇ ਸੰਨ 1930 ਵਿੱਚ ਦਰਬਾਰ ਪਟਿਆਲਾ ਵੱਲੋਂ ਛਾਪ ਕੇ ਪ੍ਰਕਾਸ਼ਿਤ ਕੀਤਾ ਗਿਆ।
ਮਹਾਨ ਕੋਸ਼ ਤਿਆਰ ਕਰਨ ਵਿੱਚ 14 ਸਾਲ ਦਾ ਸਮਾਂ ਲੱਗਾ ਸੀ। ਇਸ ਦਾ ਸਾਰਾ ਖ਼ਰਚ ਮਹਾਰਾਜਾ ਭੁਪਿੰਦਰ ਸਿੰਘ (ਪਟਿਆਲਾ) ਨੇ ਦਿਤਾ ਸੀ। ਉਸ ਨੇ ਇਸ ਮਕਸਦ ਵਾਸਤੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਮਸੂਰੀ ਵਿੱਚ ਇੱਕ ਕੋਠੀ ਦਿਤੀ ਅਤੇ ਪੂਰਾ ਸਟਾਫ਼ ਵੀ ਦਿਤਾ ਜਿਸ ਦਾ ਖ਼ਰਚਾ ਪਟਿਆਲਾ ਰਿਆਸਤ ਦਿਆ ਕਰਦੀ ਸੀ। ਮਗਰੋਂ ਇਸ ਦੀ ਛਪਾਈ ਵੀ ਪਟਿਆਲਾ ਰਿਆਸਤ ਵਲੋਂ ਹੀ ਕੀਤੀ ਗਈ ਸੀ। ਇਸ ਸਮੇਂ ਇਸ ਕੋਸ਼ ਨੂੰ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਪਟਿਆਲਾ ਕੋਲ ਹਨ।
ਮਹਾਨ ਕੋਸ਼’ ਨੂੰ ਤਿਆਰ ਕਰਨ ਲਈ ਜਿਨ੍ਹਾਂ ਕਿਤਾਬਾਂ ਤੋਂ ਸ਼ਬਦ-ਸੰਗ੍ਰਹਿ ਕੀਤਾ- ਉਹ ਸਨ-ਬਾਣੀ ਭਾਈ ਗੁਰਦਾਸ, ਰਚਨਾ ਭਾਈ ਨੰਦ ਲਾਲ ਗੁਰ ਸੋਭਾ, ਸਰਬ ਲੋਹ ਪ੍ਰਕਾਸ਼, ਗੁਰ ਬਿਲਾਸ, ਦਸਮ ਗ੍ਰੰਥ, ਗੁਰੂ ਪ੍ਰਤਾਪ ਸੂਰਜ, ਜਨਮ ਸਾਖੀਆਂ, ਰਹਿਤਨਾਮੇ ਅਤੇ ਹੋਰ ਵੀ ਬਹੁਤ ਇਤਿਹਾਸਕ ਤੇ ਸਾਹਿਤਕ ਗ੍ਰੰਥ। ਇਨ੍ਹਾਂ ਕਿਤਾਬਾਂ ਵਿੱਚੋਂ ਪਹਿਲਾ ਕੰਮ ਸ਼ਬਦ ਇਕੱਤਰ ਕਰਨੇ- ਉਨ੍ਹਾਂ ਨੂੰ ਵਣ ਮਾਲਾ ਅਨੁਸਾਰ ਰੱਖਣਾ-ਸ਼ਬਦਾਂ ਦੇ ਅਰਥ ਦੱਸਣੇ- ਸ਼ਬਦਾਂ ਦੇ ਸਮਾਨਾਰਥ ਸ਼ਬਦ ਲਿਖਣੇ ਵਿਆਖਿਆ ਕਰਨੀ। ਇਹੋ ਸਭ ਕੁਝ ‘ਗੁਰ ਸ਼ਬਦ- ਰਤਨਾਕਰ ਮਹਾਨ ਕੋਸ਼’ ਦੀ ਇਕ ਪੂੰਜੀ ਬਣੀ। ਇਸ ਕ੍ਰਿਤ ਨੇ ਹੀ ਭਾਈ ਕਾਨ੍ਹ ਸਿੰਘ ਨੂੰ ਸਾਹਿਤ ਦੀ ਦੁਨੀਆਂ ਵਿੱਚ ਇਕ ਨਿਵੇਕਲਾ ਨਾਮ ਦਿੱਤਾ- ‘ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ।’’ ਇਹ ਮਹਾਨ ਕੋਸ਼ ਸਿੱਖ ਸਾਹਿਤ ਅਤੇ ਇਤਿਹਾਸ ਦਾ ਇਕ ‘ਵਿਸ਼ਵਕੋਸ਼’ ਹੈ।
ਸਵਰਗਵਾਸੀ ਪ੍ਰੋਫੈਸਰ ਤੇਜਾ ਸਿੰਘ ਅਨੁਸਾਰ ਇਸ ਮਹਾਨਕੋਸ਼ ਵਿੱਚ 64263 ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ। ਖੁਸ਼ਵੰਤ ਸਿੰਘ ਨੇ  ‘ਗੁਰ ਸ਼ਬਦ- ਰਤਨਾਕਾਰ ਮਹਾਨ ਕੋਸ਼’ ਨੂੰ ਸਿੰਘ ਸਭਾ ਲਹਿਰ ਦੀਆਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਰਚਨਾਵਾਂ ਵਿੱਚ ਗਿਣਿਆ। ਡਾ. ਵਾਸਦੇਵ ਸ਼ਰਣ ਦਾ ਵਿਚਾਰ ਹੈ ਕਿ ‘ਭਾਈ ਕਾਨ੍ਹ ਸਿੰਘ ਦੀ ਇਹ ਰਚਨਾ ਆਪਣੀ ਕਿਸਮ ਦੀ ਭਾਰਤ ਭਰ ਵਿੱਚ ਇਕੱਲੀ ਸੀ।’’ ਕਿਉਂਕਿ ਇਸ ਮਹਾਨਕੋਸ਼ ਵਿੱਚ ਸ਼ਬਦਾਂ ਦੇ ਅਰਥ ਹੀ ਨਹੀਂ ਦੱਸੇ ਹੋਏ ਸਗੋਂ ਅਰਥਾਂ ਦਾ ਇਤਿਹਾਸਕ ਪਿਛੋਕੜ, ਵਿਕਾਸ ਅਤੇ ਵਿਸਤ੍ਰਿਤ ਵਿਆਖਿਆ ਵੀ ਹੈ। ਦੁਨੀਆ ਭਰ ਦੀਆਂ ਡਿਕਸ਼ਨਰੀਆਂ ਵਿੱਚ ਇਸ ਮਹਾਨ ਕੋਸ਼ ਦਾ 12ਵਾਂ ਸਥਾਨ ਹੈ।

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਸਵੱਲੀਆਂ ਨਜ਼ਰਾਂ ! ✍️ ਸਲੇਮਪੁਰੀ ਦੀ ਚੂੰਢੀ 

- ਭਗਵੰਤ ਸਿਹਾਂ!
 ਵਧਾਈ ਦਾ ਪਾਤਰ ਆਂ
ਤੈਨੂੰ ਢੇਰ ਸਾਰੀਆਂ ਮੁਬਾਰਕਾਂ!
ਤੂੰ ਜਲਦੀ ਹੀ
ਕਿਸਾਨਾਂ ਨੂੰ
ਘੁੱਟ ਕੇ ਜੱਫੀ ਪਾਈ!
ਉਨ੍ਹਾਂ ਦੀ ਸਮਝੀ
ਤੇ ਆਪਣੀ ਸਮਝਾਈ!
ਤੂੰ
 ਦੰਦ ਕਰੇੜਿਆਂ!
ਕੱਚੇ ਢਾਰਿਆਂ!
ਤੇ ਵਿਹੜਿਆਂ ਵਾਲਿਆਂ,
ਵਲ ਵੀ
ਪੰਛੀ ਝਾਤ ਮਾਰਦੇ !
ਜਿਵੇਂ ਤੂੰ ਆਪਣੇ
ਚਾਚਿਆਂ, ਤਾਇਆਂ
ਭਰਾ, ਭਤੀਜਿਆਂ
ਉਪਰ ਮਾਰੀ ਆ!
ਸਾਂਝੀਆਂ,
ਸੀਰੀਆਂ ਦੇ ਵੀ
ਸੁਫਨੇ ਨੇ
ਕਿ-
 ਧੀਆਂ - ਪੁੱਤ
 ਕੈਨੇਡਾ,
ਅਮਰੀਕਾ
ਦੀਆਂ ਉਡਾਣਾਂ ਭਰਨ!
ਗਲ  
ਸੋਨੇ ਦੀ ਤਵੀਤੀ
ਪਾ ਕੇ!
ਬਾਂਹ ਵਿਚ
 ਕੜਾ ਸਜਾ ਕੇ!
ਬੁਲੇਟ ਮੋਟਰਸਾਈਕਲ 'ਤੇ
ਪਿੰਡ ਦੀ ਫਿਰਨੀ
ਉਪਰੋਂ ਗੇੜੀ ਮਾਰਨ!
ਕਾਰਾਂ, ਜਿਪਸੀਆਂ ਦੇ
ਮੋਟੇ ਟਾਇਰ ਪਾ ਕੇ
ਅਰਮਾਨੀ ਦੀਆਂ ਸ਼ਰਟਾਂ ਸਜਾ ਕੇ
ਸ਼ਹਿਰ ਵਲ ਜਾਣ!
ਵੱਡੇ ਵੱਡੇ ਮੈਰਿਜ ਪੈਲੇਸਾਂ 'ਚ
ਵਿਆਹ ਹੋਣ!
ਉਨ੍ਹਾਂ ਦੇ ਵੀ
  ਅਰਮਾਨ ਨੇ
ਕਿ-
50-25 ਗਜ ਦੇ
ਕੋਠੜਿਆਂ 'ਚੋਂ
ਨਿਕਲ ਕੇ
ਦੋ ਦੋ ਮੰਜ਼ਿਲੀਆਂ
ਕੋਠੀਆਂ ਪਾਉਣ!
ਕੋਠੀਆਂ ਵਿਚ ਫੁਆਰੇ ਲਾਉਣ!
ਫੁਆਰਿਆਂ ਥੱਲੇ
ਰੱਜ ਰੱਜ ਨਹਾਉਣ!
ਸ਼ਾਇਦ-
ਉਨ੍ਹਾਂ ਦੇ ਦਿਲਾਂ
 ਵਿਚ ਵੀ
ਮੋਢੇ 'ਚ
' ਬੰਦੇ ਖਾਣੀ' ਪਾ ਕੇ
ਘੁੰਮਣ ਦੇ
ਕਦੇ ਕਦੇ
ਵਲਵਲੇ ਉੱਠਦੇ ਹੋਣਗੇ!
ਸ਼ੌਕ ਤੜਫਦੇ ਹੋਣਗੇ!
ਭਗਵੰਤ ਸਿਹਾਂ -
ਕਣਕ,
ਚੌਲਾਂ ,
 ਬਿਜਲੀ
ਨੇ ਤਾਂ
ਜਲੀਲ ਕਰਕੇ ਰੱਖ ਦਿੱਤੈ!
ਕਣਕ ਦੀ ਵਢਾਈ!
ਝੋਨੇ ਦੀ ਲਵਾਈ!
ਮਿਰਚਾਂ ਦੀ ਤੁੜਵਾਈ!
ਕਪਾਹ ਦੀ ਚੁਗਾਈ!
ਦਿਹਾੜੀ - ਜੋਤੇ
ਵਾਲਿਆਂ ਲਈ
ਸਾਂਝੀਆਂ ਲਈ!
ਸੀਰੀਆਂ ਲਈ!
ਮਾਰਦੇ ਇੱਕ ਹੰਭਲਾ!
ਕਰਦੇ
ਐਮ. ਐਸ. ਪੀ. ਲਾਗੂ,
ਚਲਾ ਦੇ
ਥੋੜ੍ਹਾ ਜਿਹਾ ਹਰਾ ਪੈੱਨ!
ਨਾਲੇ ਹਰਾ ਪੈੱਨ ਤੈਨੂੰ
ਤੇਰੇ 'ਕੱਲੇ
ਆਪਣਿਆਂ ਨੇ ਨ੍ਹੀਂ,
ਦੰਦ-ਕਰੇੜਿਆਂ ਨੇ ਵੀ ਦਿੱਤਾ!
ਮੁਫਤ ਦੀ
ਕਣਕ ਤੇ
 ਬਿਜਲੀ ਤੋਂ
ਛੁਡਾ ਦੇ ਖਹਿੜਾ,
ਬਣਾ ਦੇ
 ਹਿੱਕ ਕੱਢਕੇ ਤੁਰਨ ਜੋਗੇ!
 ਕਰਦੇ ਕੰਮੀ-ਕਮੀਣਾਂ
ਦੀ  ਕਾਇਆ-ਕਲਪ!
ਆਰਥਿਕ ਤਬਦੀਲੀਆਂ
ਸਰਕਾਰਾਂ ਦੀਆਂ
ਮਿਹਰਬਾਨੀਆਂ
ਤੇ ਸਵੱਲੀਆਂ ਨਜ਼ਰਾਂ
ਨਾਲ ਹੁੰਦੀਆਂ ਨੇ!
-ਸੁਖਦੇਵ ਸਲੇਮਪੁਰੀ
09780620233
19 ਮਈ, 2022.

51ਵੇਂ ਦਨਿ ਵੀ ਤਪਦੀ ਧੁੱਪ 'ਚ ਭੁੱਖ ਹੜਤਾਲ 'ਤੇ ਬੈਠੀ ਰਹੀ ਪੀੜ੍ਹਤ ਮਾਤਾ

ਪੱਕਾ ਧਰਨਾ 58ਵੇਂ ਦਨਿ 'ਚ ਸ਼ਾਮਲਿ

ਜਗਰਾਓ,ਹਠੂਰ,19,ਮਈ-(ਕੌਸ਼ਲ ਮੱਲ੍ਹਾ)-ਘਟਨਾ ਤੋਂ 16 ਸਾਲ ਬਾਦ ਸੰਗੀਨ ਧਰਾਵਾਂ ਅਧੀਨ ਦਰਜ ਕੀਤੇ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਫਿਤਾਰੀ ਲਈ ਇਲਾਕੇ ਦੀਆਂ ਇਨਸਾਫ਼ ਪਸੰਦ ਜੱਥੇਬੰਦੀਆਂ ਵਲੋ ਅਰੰਭਆਿ ਸੰਘਰਸ਼ ਅੱਜ 58ਵੇ ਦਨਿ ਵੱਿਚ ਸ਼ਾਮਲ ਹੋ ਗਆਿ ਹੈ। ਧਰਨੇ ਵੱਿਚ ਪੀੜ੍ਹਤ ਮਾਤਾ ਸੁਰੰਿਦਰ ਕੌਰ ਅੱਜ 51ਵੇ ਦਨਿ ਵੀ ਤਪਦੀ ਧੁੱਪ ਵੱਿਚ ਭੁੱਖ ਹੜਤਾਲ 'ਤੇ ਬੈਠੀ ਇਨਸਾਫ਼ ਮੰਗਦੀ ਰਹੀ। ਅੱਜ ਦੇ ਧਰਨੇ ਵੱਿਚ ਕਰਿਤੀ ਕਸਿਾਨ ਯੂਨੀਅਨ ਦੇ ਸਾਧੂ ਸੰਿਘ ਅੱਚਰਵਾਲ ਤੇ ਅਵਤਾਰ ਸੰਿਘ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸੰਿਘ, ਯੂਥ ਵੰਿਗ ਕਨਵੀਨਰ ਮਨੋਹਰ ਸੰਿਘ, ਦਸਮੇਸ਼ ਕਸਿਾਨ ਯੂਨੀਅਨ ਦੇ ਹਰੀ ਸੰਿਘ ਚਚਰਾੜੀ, ਕੁੱਲ ਹੰਿਦ ਕਸਿਾਨ ਸਭਾ ਵਲੋ ਨਰਿਮਲ ਸੰਿਘ ਧਾਲੀਵਾਲ, ਏਟਕ ਆਗੂ ਜਗਦੀਸ਼ ਸੰਿਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸੰਿਘ, ਭਾਰਤੀ ਕਸਿਾਨ ਯੂਨੀਅਨ (ਡਕੌਂਦਾ) ਦੇ ਰਾਮ ਤੀਰਥ ਸੰਿਘ ਲੀਲਾਂ, ਜੱਗਾ ਸੰਿਘ ਢੱਿਲੋ, ਬਾਬਾ ਬੰਤਾ ਸੰਿਘ ਡੱਲਾ, ਲੋਕ ਗਾਇਕ ਡਾਕਟਰ ਸੁਰੈਣ ਸੰਿਘ ਧੂਰਕੋਟ, ਕਰਿਤੀ ਕਸਿਾਨ ਯੂਨੀਅਨ ਦੇ ਅਵਤਾਰ ਸੰਿਘ, ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਵਲੋ ਬੀਬੀ ਪੁਸ਼ਪੰਿਦਰ ਕੌਰ, ਹਰਜੰਿਦਰ ਕੌਰ, ਕੁਲਦੀਪ ਕੌਰ ਅਦ ਿਹਾਜ਼ਰ ਸਨ। ਪ੍ਰੈਸ ਨੂੰ ਜਾਰੀ ਬਆਿਨ ਵੱਿਚ ਨਰਿਮਲ ਸੰਿਘ ਧਾਲੀਵਾਲ ਅਤੇ ਦਰਸ਼ਨ ਸੰਿਘ ਧਾਲੀਵਾਲ ਨੇ ਕਹਿਾ ਕ ਿਉਨ੍ਹਾਂ ਦੇ ਪਰਵਿਾਰ 'ਤੇ ਹੋਇਆ ਅੱਤਆਿਚਾਰ

ਕੋਈ ਇਕਲੌਤੀ ਘਟਨਾ ਨਹੀਂ ਤੇ ਨਾਂ ਹੀ ਪੁਲਸਿ ਹੁਣ ਸੁਧਰ ਗਈ ਏ ਉਨ੍ਹਾਂ ਬਾਘਾਪੁਰਾਣਾ ਪੁਲਸਿ ਥਾਣੇ ਵੱਿਚ ਹੋਏ ਹਰਿਾਸਤੀ ਕਤਲ਼ ਦੀ ਤਾਜ਼ਾ ਘਟਨਾ ਦੇ ਹਵਾਲੇ ਵੱਿਚ ਕਹਿਾ ਕ ਿਅੱਜ ਜ਼ਾਇਜ਼-ਨਜ਼ਾਇਜ਼ ਹਰਿਾਸਤ 'ਚ ਵਾਪਰਦੀਆਂ ਅਜਹਿੀਆਂ ਘਟਨਾਵਾਂ ਭਾਰਤੀ ਮਨੁੱਖੀ ਅਧਕਿਾਰ ਕਮਸਿ਼ਨਾਂ ਦਾ ਮੂੰਹ ਚੜਿਾ ਰਹੀਆਂ ਹਨ। ਇਕ ਪੁਲਸਿ ਅਧਕਿਾਰੀ ਨਾਲ ਹੋਈ ਗੱਲਬਾਤ ਦੇ ਹਵਾਲੇ ਵੱਿਚ ਉਨ੍ਹਾਂ ਦਾਅਵਾ ਕੀਤਾ ਕ ਿਭਾਰਤ ਦੇ ਹਰ ਥਾਣੇ-ਚੌਂਕੀ ਵੱਿਚ ਥਰਡ-ਡਗਿਰੀ ਅੱਤਆਿਚਾਰ ਕਰਨ ਅਤੇ ਤਸੀਹੇ ਦੇਣ ਵਾਲੇ ਯੰਤਰ ਮੌਜ਼ੂਦ ਹਨ ਪਰ ਕੌਣ ਕਹੇ ਰਾਣੀ ਅੱਗਾ ਢੱਕ ? ਕਬਲ਼ੇਗੌਰ ਹੈ ਕ ਿਸਥਾਨਕ ਪੁਲਸਿ ਦੇ ਤੱਤਕਾਲੀ ਆਪੂ ਬਣੇ ਥਾਣੇਦਾਰ ਗੁਰੰਿਦਰ ਬੱਲ ਤੇ ਚੌਂਕੀ ਮੁਖੀ ਰਾਜਵੀਰ ਨੇ ਮਾਤਾ ਸੁਰੰਿਦਰ ਕੌਰ ਤੇ ਧੀ ਕੁਲਵੰਤ ਕੌਰ ਨੂੰ ਅੱਧੀ ਰਾਤੋ ਜ਼ਬਰਦਸਤੀ ਘਰੋਂ ਚੁਕਆਿ ਅਤੇ ਥਾਣੇ ਲਆਿ ਕੇ ਅੱਧੀ ਰਾਤੀਂ ਅਣ-ਮਨੁੱਖੀ ਤਸੀਹੇ ਦੇ ਕੇ ਕਰੰਟ ਲਗਾਇਆ ਸੀ। ਥਾਣੇਦਾਰ ਵਲੋਂ ਕੀਤੇ ਜ਼ੁਲਮਾਂ ਕਾਰਨ ਕੁਲਵੰਤ ਕੌਰ ਸਰੀਰਕ ਤੌਰ 'ਤੇ ਨਕਾਰਾ ਹੋ ਕੇ ਮੰਜੇ ਤੇ 15 ਸਾਲ ਪਈ ਰਹੀ ਅੰਤ ਜ਼ਖ਼ਮਾਂ ਦੀ ਤਾਬ ਨਾਂ ਝੱਲਦੀ ਹੋਈ ਦਸੰਬਰ 2021 ਵੱਿਚ ਦੁਨੀਆਂ ਛੱਡ ਗਈ ਸੀ।ਉਨ੍ਹਾਂ ਦੱਸਆਿ ਕ ਿਮੌਕੇ ਦੇ ਅੈਸ.ਅੈਸ.ਪੀ. ਰਾਜ ਬਚਨ ਸੰਿਘ ਸੰਧੂ ਨੇ ਇਕਬਾਲ ਸੰਿਘ ਦੇ ਬਆਿਨਾਂ 'ਤੇ ਦੋਸ਼ੀਆਂ ਖਲਿਾਫ਼ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵੱਿਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਸੀ ਪਰ ਅਜੇ ਤੱਕ ਦੋਸ਼ੀਆਂ ਦੀ ਗ੍ਰਫਿਤਾਰੀ ਨਾਂ ਹੋਣ ਕਾਰਨ ਪੀੜ੍ਹਤ ਪਰਵਿਾਰ ਸੰਘਰਸ਼ ਦੇ ਰਾਹ ਤੇ ਹੈ। ਪਰਵਿਾਰ ਦੀ ਮੱਦਦ ਕਰ ਰਹੀਆਂ ਜਨਤਕ ਜੱਥੇਬੰਦੀਆਂ ਨਾਂ ਸਰਿਫ਼ ਐਸ ਐਸ ਪੀ ਦਫ਼ਤਰ ਦਾ ਘਰਿਾਓ ਕਰ ਚੁੱਕੀਆਂ ਹਨ ਸਗੋਂ ਹਲਕਾ ਵਧਿਾਇਕ ਸਰਬਜੀਤ ਕੌਰ ਮਾਣੂੰਕੇ ਦੇ ਦਫ਼ਤਰ ਦਾ ਘਰਿਾਓ ਵੀ ਕਰ ਚੁੱਕੀਆਂ ਹਨ। ਇਸ ਸਮੇਂ ਭੁੱਖ ਹੜਤਾਲੀ ਮਾਤਾ ਨੇ ਕਹਿਾ ਮੇਰੀ ਬੇਟੀ ਦੀ ਮੌਤ ਤੋਂ ਬਾਦ ਪੁਲਸਿ ਨੇ ਦੋਸ਼ੀਆਂ 'ਤੇ ਪਰਚਾ ਦਰਜ ਕੀਤਾ ਹੈ ਹੁਣ ਸ਼ਾਇਦ ਗ੍ਰਫਿਤਾਰੀ ਲਈ ਪੁਲਸਿ ਅਧਕਿਾਰੀ ਪੀੜ੍ਹਤ ਪਰਵਿਾਰ ਚੋਂ ਕਸਿੇ ਹੋਰ ਮੌਤ ਦੀ ਉਡੀਕ ਕਰ ਰਹੇ ਹਨ। ਇਸ ਸਮੇਂ ਜਗਦੀਸ਼ ਸੰਿਘ ਕਾਉਂਕੇ ਨੇ ਵੀ ਦੋਸ਼ੀਆਂ ਨੂੰ ਗ੍ਰਫਿ਼ਤਾਰ ਕਰਨ ਅਤੇ ਗਰੀਬ ਪਰਵਿਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਇਕ ਸਵਾਲ ਦੇ ਜਵਾਬ ਵੱਿਚ ਆਗੂਆਂ ਨੇ ਕਹਿਾ ਕ ਿਜਲ਼ਦੀ ਹੀ ਸਮੂਹ ਜੱਥੇਬੰਦੀਆਂ ਦੀ ਇੱਕ ਸਾਂਝੀ ਮੀਟੰਿਗ ਬੁਲਾ ਕੇ ਤੱਿਖਾ ਸੰਘਰਸ਼ ਵੱਿਢਆਿ ਜਾਵੇਗਾ। ਇਸ ਸਮੇਂ ਮਹਲਿਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਹਿਾ ਕ ਿਆਮ ਅਾਦਮੀ ਪਾਰਟੀ ਦੀ ਮੌਜੂਦਾ ਸਰਕਾਰ ਅੌਰਤਾਂ ਨੂੰ ਇਨਸਾਫ਼ ਦੇਣ ਦੇ ਮੁੱਦੇ 'ਤੇ ਪਹਲਿੀਆਂ ਸਰਕਾਰਾਂ ਨੂੰ ਮਾਤ ਪਾਏਗੀ।

ਬਿਜਲੀ ਮੁਲਾਜਮਾ ਨੇ ਦੂਜੇ ਦਿਨ ਵੀ ਦਿੱਤਾ ਰੋਸ ਧਰਨਾ

ਹਠੂਰ,19,ਮਈ-(ਕੌਸ਼ਲ ਮੱਲ੍ਹਾ)-ਪੀ ਐਸ ਈ ਬੀ ਦੀ ਸਾਂਝੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਵੀ ਪਾਵਰਕਾਮ ਦਫਤਰ ਲੱਖਾ ਵਿਖੇ ਰੋਸ ਧਰਨਾ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਪ੍ਰਧਾਨ ਤਰਲੋਚਣ ਸਿੰਘ,ਪ੍ਰਧਾਨ ਹਰਵਿੰਦਰ ਸਿੰਘ ਲਾਲੂ,ਬਲਵਿੰਦਰ ਸਿੰਘ ਸੱਦੋਵਾਲ,ਪ੍ਰਧਾਨ ਸਾਧੂ ਸਿੰਘ ਅਤੇ ਚਰਨ ਸਿੰਘ ਝੋਰੜਾ ਨੇ ਕਿਹਾ ਕਿ ਪਿੰਡ ਬੁਰਜ ਕੁਲਾਰਾ ਦੀ ਮਹਿਲਾ ਸਰਪੰਚ ਦੇ ਪਤੀ ਖਿਲਾਫ ਪੰਜਾਬ ਪੁਲਿਸ ਵੱਲੋ ਦੋ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਨੂੰਨੀ ਕਾਰਵਾਈ ਨਹੀ ਕੀਤੀ ਗਈ।ਜਿਸ ਕਰਕੇ ਅੱਜ ਬਿਜਲੀ ਮੁਲਾਜਮ ਤਪਦੀ ਗਰਮੀ ਵਿਚ ਰੋਸ ਧਰਨਾ ਦੇਣ ਲਈ ਮਜਬੂਰ ਹਨ।ਉਨ੍ਹਾ ਕਿਹਾ ਕਿ ਜੇਕਰ ਬਿਜਲੀ ਮੁਲਾਜਮ ਨੂੰ ਇਨਸਾਫ ਨਾ ਮਿਿਲਆਂ ਤਾਂ ਆਉਣ ਵਾਲੇ ਦਿਨਾ ਵਿਚ ਸਬ ਡਵੀਜਨ ਰਾਏਕੋਟ ਵਿਖੇ ਧਰਨਾ ਦਿੱਤਾ ਜਾਵੇਗਾ ਜੇਕਰ ਫਿਰ ਵੀ ਮਹਿਲਾ ਸਰਪੰਚ ਦੇ ਪਤੀ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਪੁਲਿਸ ਥਾਣਾ ਹਠੂਰ ਦਾ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਕੁਲਦੀਪ ਕੁਮਾਰ ਐਸ ਡੀ ਓ ਰਾਏਕੋਟ,ਛਿੰਦਰਪਾਲ ਸਿੰਘ ਐਸ ਡੀ ਓ ਬੱਸੀਆ,ਕੇਸਰ ਸਿੰਘ ਐਸ ਡੀ ਓ ਲੱਖਾ,ਮਨਜੀਤ ਸਿੰਘ ਐਸ ਡੀ ਓ ਰੂੰਮੀ,ਬਿੱਲੂ ਖਾਂ,ਸਾਧੂ ਸਿੰਘ,ਚਰਨ ਸਿੰਘ,ਜਸਕਰਨ ਸਿੰਘ,ਸੁਖਦੇਵ ਸਿੰਘ,ਅਮਨਦੀਪ ਸਿੰਘ,ਦਲਬਾਰਾ ਸਿੰਘ,ਬਲਪ੍ਰੀਤ ਸਿੰਘ ਰਾਏਕੋਟ,ਮਨਜਿੰਦਰ ਸਿੰਘ,ਬਲਵੰਤ ਸਿੰਘ,ਚਰਨਜੀਤ ਸਿੰਘ,ਮਨਜਿੰਦਰ ਸਿੰਘ,ਅੰਮ੍ਰਿਤਪਾਲ ਸਿੰਘ ਢੋਲਣ,ਜੋਗਿੰਦਰ ਸਿੰਘ ਜੱਟਪੁਰੀ,ਗੁਰਮੀਤ ਸਿੰਘ,ਕਰਨੈਲ ਸਿੰਘ,ਜਗਮੋਹਣ ਸਿੰਘ ਮੱਲ੍ਹਾ,ਪਰਮਿੰਦਰ ਕੁਮਾਰ,ਹਰਜੀਤ ਸਿੰਘ,ਪਾਵਰਕਾਮ ਦਫਤਰ ਲੱਖਾ,ਪਾਵਰਕਾਮ ਦਫਤਰ ਰਾਏਕੋਟ,ਪਾਵਰਕਾਮ ਦਫਤਰ ਰੂੰਮੀ ਅਤੇ ਪਾਵਰਕਾਮ ਦਫਤਰ ਬੱਸੀਆ ਦੇ ਕਰਮਚਾਰੀਆ ਹਾਜ਼ਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਬਿਜਲੀ ਮੁਲਾਜਮਾ ਦੇ ਬਿਆਨ ਲਏ ਜਾ ਰਹੇ ਹਨ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇਗੀ।
 

ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ  

ਪੱਤਰਕਾਰ ਮੋਹਿਤ ਗੋਇਲ ਅਤੇ ਏਕਤਾ ਰਾਣੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਿਵਾਰ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਜ਼ਿੰਦਗੀ ਦੇ ਹਰੇਕ ਰਸਤੇ ਉੱਪਰ ਇਕੱਠੇ ਪਿਆਰ ਮੁਹੱਬਤ ਨਾਲ ਚੱਲਣ ਦਾ ਬਲ ਬਖਸ਼ਣ ਸਮੂਹ ਵਰਕਰ ਸਾਹਿਬਾਨ ਅਦਾਰਾ ਜਨ ਸ਼ਕਤੀ ਨਿਊਜ਼।

ਜ਼ਿਲ੍ਹਾ ਬਰਨਾਲਾ ਤੋਂ ਸੁਖਵਿੰਦਰ ਸਿੰਘ ਲੋਹਟ ਹੋਣਗੇ ਜਨ ਸ਼ਕਤੀ ਨਿਊਜ਼ ਪੰਜਾਬ ਦੇ ਪੱਤਰਕਾਰ  

ਫੋਟੋ   ਮੈਨੇਜਰ ਮਨਜਿੰਦਰ ਗਿੱਲ  ਸੁਖਵਿੰਦਰ ਸਿੰਘ ਲੋਹਟ ਨੂੰ ਆਈ ਡੀ , ਅਥਾਰਿਟੀ ਲੈਟਰ ਅਤੇ ਆਈ ਕਾਰਡ ਦਿੰਦੇ ਹੋਏ   

ਜਗਰਾਉਂ / ਬਰਨਾਲਾ  , 19 ਮਈ  (ਗੁਰਸੇਵਕ ਸੋਹੀ  ) ਸ ਸੁਖਵਿੰਦਰ ਸਿੰਘ ਲੋਹਟ ਨੂੰ ਜਨ ਸ਼ਕਤੀ ਨਿਊਜ਼ ਪੰਜਾਬ ਨੇ ਜ਼ਿਲ੍ਹਾ ਬਰਨਾਲਾ ਤੋਂ ਆਪਣਾ ਪੱਤਰਕਾਰ ਨਿਯੁਕਤ ਕੀਤਾ ।  ਸ ਸੁਖਵਿੰਦਰ ਸਿੰਘ ਲੋਹਟ ਦਾ ਮਹਿਲ ਕਲਾਂ ਵਿਖੇ ਹੋਵੇਗਾ ਮੁੱਖ ਦਫ਼ਤਰ । ਮੌਜੂਦਾ ਸਮੇਂ ਵਿਚ ਜਨ ਸ਼ਕਤੀ ਨਿਊਜ਼ ਪੰਜਾਬ ਦੀ ਟੀਮ ਅਤੇ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਨਾਲ ਮਿਲ ਕੇ ਜ਼ਿਲ੍ਹਾ ਬਰਨਾਲਾ ਨੂੰ ਦੇਖਣਗੇ । ਖ਼ਬਰਾਂ ਇਸ਼ਤਿਹਾਰ ਅਤੇ ਹੋਰ ਜਾਣਕਾਰੀ ਸਾਂਝੀ ਕਰ ਲਈ ਸੁਖਵਿੰਦਰ ਸਿੰਘ ਦਾ ਨੰਬਰ 8146551275 । 

ਕੈਬਨਿਟ ਮੰਤਰੀ ਡਾ. ਬਲਜੀਤ ਕੌਰ 21 ਮਈ ਨੂੰ ਮਲੋਟ ਵਿੱਚ ਆਰੀਅਨਜ਼ ਦੇ ਸਮਾਗਮ ਵਿੱਚ ਹੋਣਗੇ ਸ਼ਾਮਿਲ  

ਸ੍ਰੀ ਮੁਕਤਸਰ ਸਾਹਿਬ 19 ਮਈ (ਰਣਜੀਤ ਸਿੱਧਵਾਂ)  : ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ੍ਹ ਦੁਆਰਾ ਮਲੋਟ ਖੇਤਰ ਦੇ ਲਗਭਗ 40- 50 ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਮਿਸਾਲੀ ਕੰਮ ਅਤੇ ਮਹੱਤਵਪੂਰਨ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਮਲੋਟ ਵਿੱਚ 21 ਮਈ ਨੂੰ ਅਧਿਆਪਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਮਲਕੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐੱਸ ਈ) ਸ਼੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ ।ਕਟਾਰੀਆ ਨੇ ਕਿਹਾ ਕਿ ਇਸ ਖੇਤਰ ਦੀ ਪਛੜੀ ਬੈਲਟ ਦੇ ਬਹੁਤੇ ਵਿਦਿਆਰਥੀ ਵੱਡੇ ਵਿਦਿਅਕ ਅਦਾਰਿਆਂ ਵਿੱਚ ਪ੍ਰੋਫੈਸ਼ਨਲ ਕੋਰਸਾਂ ਦੀ ਉੱਚ ਫੀਸ ਭਰਨ ਦੇ ਯੋਗ ਨਹੀਂ ਹਨ। ਪਰ ਆਰੀਅਨਜ਼ ਲੋੜਵੰਦ ਅਤੇ ਲਾਇਕ ਵਿਦਿਆਰਥੀਆਂ ਲਈ ਪਹਿਲੀ ਪਸੰਦ ਵਜੋਂ ਉਭਰਿਆ ਹੈ ਕਿਉਂਕਿ ਇਸ ਵਿੱਚ ਵੱਖ-ਵੱਖ ਸਕਾਲਰਸ਼ਿਪ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ। ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਦੇ ਇੱਕ ਵਫ਼ਦ ਨੇ ਹਾਲ ਹੀ ਵਿੱਚ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਵਿਦਿਆਰਥੀ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਤਕਨੀਕੀ ਅਤੇ ਮੈਡੀਕਲ ਉੱਚ ਸਿੱਖਿਆ ਲਈ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਕਰਨ ਲਈ ਮਲੋਟ, ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਖੇਤਰ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਅਧਿਆਪਕ ਸਨਮਾਨ ਸਮਾਰੋਹ ਲਈ ਡਾ. ਕਟਾਰੀਆ ਦੇ ਸੱਦੇ ਨੂੰ ਸਵੀਕਾਰ ਕੀਤਾ।

ਬਾਲ ਘਰਾਂ ਲਈ ਜੁਵੇਨਾਇਲ ਜਸਟਿਸ ਐਕਟ-2015 ਅਧੀਨ ਰਜਿਸਟ੍ਰੇਸ਼ਨ ਲਾਜ਼ਮੀ :  ਸ੍ਰੀ ਸੰਯਮ ਅਗਰਵਾਲ

-ਕਿਹਾ, ਅਣ-ਰਜਿਸਟਰਡ ਬਾਲ ਘਰ ਦੇ ਮੁਖੀ ’ਤੇ ਐਕਟ ਮੁਤਾਬਕ ਕੀਤੀ ਜਾਵੇਗੀ ਕਾਰਵਾਈ

ਮਾਲੇਰਕੋਟਲਾ 19 ਮਈ (ਰਣਜੀਤ ਸਿੱਧਵਾਂ)  :  ਜ਼ਿਲ੍ਹੇ ਵਿੱਚ 0 ਤੋਂ 18 ਸਾਲ ਤੱਕ ਦੇ ਅਨਾਥ ਅਤੇ ਬੇਸਹਾਰਾ ਬੱਚਿਆਂ ਜਾਂ ਦਿਵਿਆਂਗ ਬੱਚਿਆਂ ਲਈ ਚੱਲ ਰਹੇ ਬਾਲ ਘਰਾਂ ਨੂੰ ਜੁਵੇਨਾਇਲ ਜਸਟਿਸ ਐਕਟ-2015 ਦੀ ਧਾਰਾ 41 (1) ਅਧੀਨ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ।  ਇਸ ਗੱਲ ਦੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ  ਨੇ ਕਿਹਾ ਕਿ ਜਿਹੜੇ ਬਾਲ ਘਰ ਉਕਤ ਐਕਟ ਅਧੀਨ ਰਜਿਸਟਰਡ ਨਹੀਂ ਹਨ, ਉਨ੍ਹਾਂ ਬਾਲ ਘਰਾਂ ਦੇ ਮੁਖੀ ’ਤੇ ਜੁਵੇਨਾਇਲ ਜਸਟਿਸ ਐਕਟ-2015 ਦੀ ਧਾਰਾ 42 ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਤਹਿਤ ਇੱਕ ਸਾਲ ਦੀ ਸਜ਼ਾ ਜਾਂ ਇੱਕ ਲੱਖ ਰੁਪਏ ਜੁਰਮਾਨਾ ਜਾਂ ਦੋਨੇ ਹੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੁਵੇਨਾਇਲ ਜਸਟਿਸ ਐਕਟ-2015 ਅਨੁਸਾਰ ਅਜਿਹਾ ਕੋਈ ਵੀ ਬਾਲ ਘਰ ਜੋ ਕਿਸੇ ਸਰਕਾਰੀ, ਗੈਰ- ਸਰਕਾਰੀ ਸੰਸਥਾ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਜਿਸ ਵਿਚ 0 ਤੋਂ 18 ਸਾਲ ਤੱਕ ਦੇ ਅਨਾਥ ਅਤੇ ਬੇਸਹਾਰਾ ਬੱਚਿਆਂ ਜਾਂ ਦਿਵਿਆਂਗ ਬੱਚਿਆਂ ਦੇ ਰਹਿਣ, ਖਾਣ-ਪੀਣ ਅਤੇ ਦੇਖ-ਭਾਲ ਦੀ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ, ਉਨ੍ਹਾਂ ਦਾ ਜੁਵੇਨਾਇਲ ਜਸਟਿਸ ਐਕਟ-2015 ਦੀ ਧਾਰਾ 41 (1) ਅਧੀਨ ਰਜਿਸਟਰ ਹੋਣਾ ਜ਼ਰੂਰੀ ਹੈ।ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮਾਲੇਰਕੋਟਲਾ ਨਵਨੀਤ ਕੌਰ ਜ਼ਿਲ੍ਹੇ ਅੰਦਰ ਜੋ ਗੈਰ ਸਰਕਾਰੀ ਸੰਸਥਾਵਾਂ ਹਾਲੇ ਤੱਕ ਇਸ ਐਕਟ ਅਧੀਨ ਰਜਿਸਟਰਡ ਨਹੀਂ ਹਨ, ਉਹ 26 ਮਈ 2022 ਤੋ ਪਹਿਲਾ-ਪਹਿਲਾ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ,ਸੰਗਰੂਰ, ਕਮਰਾ 207-208, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ,ਸੰਗਰੂਰ ਵਿਖੇ ਨੋਟੀਫਾਈਡ ਜੇ.ਜੇ.ਮਾਡਲ ਰੂਲਜ਼ ਫਾਰਮ ਨੰਬਰ 27  ਅਨੁਸਾਰ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਣ। ਉਨ੍ਹਾਂ ਕਿਹਾ ਕਿ 26 ਮਈ 2022 ਤੋ ਬਾਅਦ ਜੇਕਰ ਕੋਈ ਗੈਰ-ਸਰਕਾਰੀ ਸੰਸਥਾ ਬੱਚਿਆ ਦੀ ਭਲਾਈ ਦੇ ਖੇਤਰ ਵਿੱਚ ਕੰਮ ਕਰਦੀ ਹੈ,ਪਰੰਤੂ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ ) ਐਕਟ 2015 ਦੀ ਧਾਰਾ 41(1) ਅਧੀਨ ਰਜਿਸਟਰਡ ਨਹੀਂ ਹੈ, ਤਾਂ ਉਸ ਸੰਸਥਾ ਦੇ ਵਿਰੁੱਧ (ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ ) ਐਕਟ 2015 ਦੀ ਧਾਰਾ 42 ਅਨੁਸਾਰ ਕਰਵਾਈ ਕੀਤੀ ਜਾਵੇਗੀ। ਉਨ੍ਹਾ ਦੱਸਿਆ ਕਿ ਸੰਸਥਾ ਨੂੰ ਰਜਿਸਟਰਡ ਕਰਵਾਉਣ ਦੀ ਜਾਣਕਾਰੀ ਲੈਣ ਲਈ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਸੰਗਰੂਰ, ਕਮਰਾ 207-208, ਦੂਜੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਜਾਂ ਫ਼ੋਨ ਨੰਬਰ 92566- 16132 , 01672- 232100 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸਰਕਾਰੀ ਸਕੂਲਾਂ ਦੇ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਲਈ 92.95 ਕਰੋੜ ਰੁਪਏ ਜਾਰੀ : ਮੀਤ ਹੇਅਰ

ਸਕੂਲ ਪ੍ਰਬੰਧਕ ਕਮੇਟੀਆਂ 600 ਰੁਪਏ ਪ੍ਰਤੀ ਵਿਦਿਆਰਥੀਆਂ ਦੇ ਹਿਸਾਬ ਨਾਲ ਨਿਯਮਾਂ ਅਨੁਸਾਰ ਵਰਦੀਆਂ ਖ਼ਰੀਦਣਗੀਆਂ

ਚੰਡੀਗੜ੍ਹ, 19 ਮਈ  (ਰਣਜੀਤ ਸਿੱਧਵਾਂ)  : ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਲਈ 92.95 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਸਿੱਖਿਆ ਮੰਤਰੀ ਨੇ ਸਮੂਹ ਜ਼ਿਲ੍ਹਾ  ਸਿੱਖਿਆ ਅਧਿਕਾਰੀਆਂ ਤੇ ਬਲਾਕ ਪ੍ਰਾਇਮਰੀ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਿਯਮਾਂ ਅਨੁਸਾਰ ਵਰਦੀਆਂ ਖ਼ਰੀਦਣ ਅਤੇ ਕਿਸੇ ਵੀ ਵਿਸ਼ੇਸ਼ ਦੁਕਾਨ ਤੋਂ ਵਰਦੀਆਂ ਖ਼ਰੀਦਣ ਸਬੰਧੀ ਲਿਖਤੀ ਜਾਂ ਜ਼ੁਬਾਨੀ ਆਦੇਸ਼ ਨਾ ਦਿੱਤੇ ਜਾਣ ਅਤੇ ਜੇਕਰ ਇਸ ਮਾਮਲੇ ਵਿੱਚ ਕੋਈ ਕੋਤਾਹੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਸ੍ਰੀ ਮੀਤ ਹੇਅਰ ਨੇ ਦੱਸਿਆ ਕਿ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੀਆਂ ਸਮੂਹ ਲੜਕੀਆਂ ਅਤੇ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਸਮੂਹ ਐਸ.ਸੀ./ਐਸ. ਟੀ./ਬੀ.ਪੀ.ਐਲ. ਲੜਕਿਆਂ ਨੂੰ ਮੁਫ਼ਤ ਵਰਦੀ ਮਿਲੇਗੀ ਜਿਨ੍ਹਾਂ ਦੀ ਕੁੱਲ ਗਿਣਤੀ 15,491,92 ਹੈ ਅਤੇ ਪ੍ਰਤੀ ਵਿਦਿਆਰਥੀ 600 ਰੁਪਏ ਦੇ ਹਿਸਾਬ ਨਾਲ ਵਰਦੀਆਂ ਖ਼ਰੀਦਣ ਲਈ ਸਕੂਲ ਪ੍ਰਬੰਧਕ ਕਮੇਟੀਆਂ (ਐਸ.ਐਮ.ਸੀ.) ਨੂੰ ਕੁੱਲ 92.95 ਰੁਪਏ ਜਾਰੀ ਕਰ ਦਿੱਤੇ ਗਏ ਹਨ। ਸਿੱਖਿਆ ਮੰਤਰੀ ਨੇ ਅੱਗੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਮੁਫ਼ਤ ਵਰਦੀ ਹਾਸਲ ਕਰਨ ਵਾਲੇ ਕੁੱਲ ਲਾਭਪਾਤਰੀ ਵਿਦਿਆਰਥੀਆਂ ਵਿੱਚੋਂ 8,45,429 ਲੜਕੀਆਂ ਲਈ 50.72 ਕਰੋੜ ਰੁਪਏ, 5,45,993 ਐਸ.ਸੀ. ਲੜਕਿਆਂ ਲਈ 32.75 ਕਰੋੜ ਰੁਪਏ ਅਤੇ 1,57,770 ਬੀ.ਪੀ.ਐਲ. ਲੜਕਿਆਂ ਲਈ 9.46 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਰਹਿਨਮਾਈ ਹੇਠ ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ

ਫਤਹਿਗੜ੍ਹ ਸਾਹਿਬ, 19 ਮਈ (ਰਣਜੀਤ ਸਿੱਧਵਾਂ)  : ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ਵਿੱਚ ਪੁਲਿਸ, ਸਿੱਖਿਆ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤ, ਨਾਪਤੋਲ, ਕਰ ਅਤੇ ਆਬਕਾਰੀ ਸਮੇਤ ਵੱਖ-ਵੱਖ  ਵਿਭਾਗਾਂ ਦੇ ਮੁਖੀ ਹਾਜ਼ਰ ਹੋਏ । ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਵੱਖ-ਵੱਖ ਸਿਹਤ ਪ੍ਰੋਗਰਾਮਾਂ 'ਤੇ ਚਰਚਾ ਕੀਤੀ ਗਈ । ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਸਾਰੇ ਅਦਾਰਿਆਂ ਅਤੇ ਦਫ਼ਤਰਾਂ ਨੂੰ ਤੰਬਾਕੂ ਮੁਕਤ ਕੀਤਾ ਜਾਵੇ ਅਤੇ ਆਪੋ ਆਪਣੇ ਅਧੀਨ ਆਉਂਦੇ ਪਿੰਡਾਂ ਨੂੰ ਤੰਬਾਕੂ ਮੁਕਤ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਟਪਾ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੀਤੇ ਜਾਣ ਅਤੇ ਆਮ ਲੋਕਾਂ ਨੂੰ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਅਤੇ ਤੰਬਾਕੂ ਕੰਟਰੋਲ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ।ਮੀਟਿੰਗ ਵਿੱਚ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 31 ਮਈ ਨੂੰ "ਵਿਸ਼ਵ ਨੋ ਤੰਬਾਕੂ ਦਿਵਸ "ਮਨਾਇਆ ਜਾ ਰਿਹਾ ਹੈ ਇਸ ਦਿਹਾੜੇ ਨੂੰ ਸਮਰਪਿਤ 16 ਮਈ ਤੋਂ 31ਮਈ ਤੱਕ ਜ਼ਿਲ੍ਹੇ ਅੰਦਰ ਕੋਟਪਾ-2003 ਤਹਿਤ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਡੇਂਗੂ ਅਤੇ ਚਿਕਨਗੁਨੀਆ ਦੀ ਬਿਮਾਰੀ ਸਬੰਧੀ ਵੀ ਇਸ ਮੀਟਿੰਗ ਵਿੱਚ ਚਰਚਾ ਕੀਤੀ ਗਈ ਡੇਂਗੂ, ਮਲੇਰੀਆ ਅਤੇ ਚਿਕੁਨਗੁਨੀਆ ਤੋਂ ਬਚਣ ਲਈ ਸ੍ਰੀਮਤੀ ਸ਼ੇਰਗਿੱਲ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰਾਂ ਅੰਦਰ ਫੋਗਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ,ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ਅੰਦਰ ਟੋਭਿਆਂ ਵਿੱਚ ਗੰਬੂਜੀਆ ਮੱਛੀ ਛੁਡਵਾਈ ਜਾਵੇ ।ਇਸ ਮੀਟਿੰਗ ਵਿੱਚ ਉਨ੍ਹਾਂ ਨੇ ਕੋਵਿਡ-19 ਸਬੰਧੀ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਵੀ ਜਾਇਜ਼ਾ ਲਿਆ ਅਤੇ ਨਾਲ ਹੀ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ  ਅਤੇ ਜ਼ਿਲ੍ਹੇ ਅੰਦਰ ਜੱਚਾ-ਬੱਚਾ ਮੌਤ ਦਰ ਉਪਰ ਵੀ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਸਿਵਲ ਸਰਜਨ ਡਾ. ਹਰਵਿੰਦਰ ਸਿੰਘ, ਸਹਾਇਕ ਸਿਵਲ ਸਰਜਨ ਡਾ ਸਵਪਨਜੀਤ ਕੌਰ ,ਜ਼ਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੌਰ , ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਜ਼ਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਆਦਿ ਤੋਂ ਇਲਾਵਾ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ ।