You are here

ਪੰਜਾਬ

34 ਸਾਲ ਪੁਰਾਣੇ ਕੇਸ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹੋਈ ਇਕ ਸਾਲ ਦੀ ਸਜ਼ਾ  

ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ: ਸੁਪਰੀਮ ਕੋਰਟ ਨੇ ਸੁਣਾਈ ਇੱਕ ਸਾਲ ਦੀ ਸਜ਼ਾ

ਚੰਡੀਗੜ੍ਹ, 19 ਮਈ ( ਜਨ ਸ਼ਕਤੀ ਨਿਊਜ਼ ਬਿਊਰੋ )ਸੁਪਰੀਮ ਕੋਰਟ ਵੱਲੋਂ ਇਕ 34 ਸਾਲ ਪੁਰਾਣੇ ਕੇਸ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ ਟਵੀਟ ਕੀਤਾ ਹੈ। ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਅਦਾਲਤ ਦਾ ਫੈਸਲਾ ਸਵੀਕਾਰ ਹੈ।

 ਜ਼ਿਕਰਯੋਗ ਹੈ ਕਿ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ ਹੈ। ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ 1 ਸਾਲ ਦੀ ਕਠੋਰ ਸਜ਼ਾ ਸੁਣਾਈ ਹੈ। ਇਹ ਮਾਮਲਾ ਕਰੀਬ 34 ਸਾਲ ਪੁਰਾਣਾ ਹੈ। ਜਦੋਂ ਪਟਿਆਲਾ 'ਚ ਪਾਰਕਿੰਗ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਦੋਸਤ ਦੀ ਲੜਾਈ ਹੋ ਗਈ ਸੀ। ਇਸ ਵਿੱਚ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਹਾਈਕੋਰਟ ਨੇ ਇਸ ਮਾਮਲੇ ਵਿੱਚ ਸਿੱਧੂ ਨੂੰ ਦੋਸ਼ੀ ਕਰਾਰ ਦਿੱਤਾ ਸੀ ਪਰ ਸੁਪਰੀਮ ਕੋਰਟ ਨੇ ਗੈਰ ਇਰਾਦਤਨ ਕਤਲ ਦੇ ਦੋਸ਼ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋ ਸਾਲ ਪਹਿਲਾਂ ਪਰਿਵਾਰ ਵਾਲਿਆਂ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ। ਸਿੱਧੂ ਦੇ ਵਕੀਲਾਂ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ ਸੀ ਪਰ ਸੁਪਰੀਮ ਕੋਰਟ ਨੇ ਅੱਜ ਇੱਕ ਸਾਲ ਦੀ ਸਜ਼ਾ ਸੁਣਾ ਦਿੱਤੀ ਹੈ।

ਸ਼ਹਿਰ ਵਾਸੀਆਂ ਨੂੰ ਮਿਲੇਗਾ ਪਹਿਲਾ 'ਮੁਹੱਲਾ ਕਲੀਨਿਕ'

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਯਾਦ ਵਿੱਚ ਜਲਦ ਬਣੇਗਾ ਲਾਜਪਤ ਰਾਏ ਭਵਨ-ਬੀਬੀ ਮਾਣੂੰਕੇ

ਜਗਰਾਉਂ , 19 ਮਈ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲਗਾਤਾਰ ਦੂਜੀ ਵਾਰ ਚੋਣ ਜਿੱਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਹਲਕੇ ਨੂੰ ਨਮੂਨੇ ਦਾ ਬਨਾਉਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਸਰਕਾਰ ਬਣਦਿਆਂ ਹੀ ਵਿਧਾਇਕਾ ਵੱਲੋਂ ਹਲਕੇ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਨਾਲ ਨਾਲ ਰਹਿੰਦੇ ਵਿਕਾਸ ਕਾਰਜਾਂ ਲਈ ਲੋੜੀਂਦੇ ਖਰੜੇ ਤਿਆਰ ਕਰਨ ਅਤੇ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਜਗਰਾਉਂ ਸ਼ਹਿਰ ਵਿੱਚ ਬਹੁਤ ਜ਼ਲਦੀ ਹੀ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ 'ਲਾਜਪਤ ਰਾਏ ਭਵਨ' ਦਾ ਨਿਰਮਾਣ ਸ਼ੁਰੂ ਹੋ ਜਾ ਰਿਹਾ ਹੈ, ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ 'ਲਾਲਾ ਲਾਜਪਤ ਰਾਏ ਭਵਨ' ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਅਠਵੰਜਾ ਲੱਖ ਰੁਪਏ ਦੀ ਗਰਾਂਟ ਜਾਰੀ ਹੋ ਚੁੱਕੀ ਹੈ ਅਤੇ ਵਿਭਾਗ ਅਧਿਕਾਰੀਆਂ ਵੱਲੋਂ ਅਗਲੀ ਲੋੜੀਂਦੀ ਕਾਰਵਾਈ ਵੀ ਆਰੰਭ ਦਿੱਤੀ ਹੈ। ਇਹ ਭਵਨ ਦੇਸ਼ ਦੀ ਅਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੂੰ ਸਮਰਪਿਤ ਹੋਵੇਗਾ, ਜੋ ਲੋਕਾਂ ਨੂੰ ਉਹਨਾਂ ਦੀ ਦੇਸ਼ ਲਈ ਕੀਤੀ ਕੁਰਬਾਨੀ ਦੀ ਯਾਦ ਤਾਜ਼ਾ ਕਰਵਾਉਂਦਾ ਰਹੇਗੇ। ਇਸ ਤੋਂ ਇਲਾਵਾ ਉਹਨਾਂ ਹੋਰ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਮੁਤਾਬਿਕ ਜਗਰਾਉਂ ਵਾਸੀਆਂ ਲਈ ਸ਼ਹਿਰ ਵਿੱਚ ਮੁਹੱਲਾ ਕਲੀਨਿਕ ਖੋਲਣ ਲਈ ਵੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਮਾਣੂੰਕੇ ਨੇ ਦੱਸਿਆ ਕਿ ਸ਼ਹਿਰ ਵਿੱਚ ਯੋਗ ਜਗ੍ਹਾ ਦਾ ਨਰੀਖਣ ਕੀਤਾ ਗਿਆ ਹੈ ਅਤੇ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਪ੍ਰੋਜੈਕਟ ਤਿਆਰ ਕਰਨ ਲਈ ਕਹਿ ਦਿੱਤਾ ਗਿਆ ਹੈ ਅਤੇ ਜ਼ਲਦੀ ਹੀ ਸਰਕਾਰ ਪਾਸੋਂ ਮੰਨਜੂਰੀ ਲੈਣ ਉਪਰੰਤ ਜਗਰਾਉਂ ਵਾਸੀਆਂ ਲਈ ਪਹਿਲਾ ਮੁਹੱਲਾ ਕਲੀਨਿਕ ਖੋਲ ਦਿੱਤਾ ਜਾਵੇਗਾ। ਜਿੱਥੇ ਲੋਕ ਆਪਣੀ ਲੋੜ ਅਨੁਸਾਰ ਵਧੀਆ ਸਿਹਤ ਸਹੂਲਤਾਂ ਪ੍ਰਾਪਤ ਕਰ ਸਕਣਗੇ। ਉਹਨਾਂ ਆਖਿਆ ਕਿ ਹੁਣ ਹਲਕੇ ਲਈ ਕੁੱਝ ਕਰ ਵਿਖਾਉਣ ਦਾ ਵੇਲਾ ਹੈ ਅਤੇ ਜਦੋਂ ਤੱਕ ਜਗਰਾਉਂ ਹਲਕੇ ਦੇ ਲੋਕਾਂ ਤੋਂ ਸਹਿਯੋਗ ਉਹਨਾਂ ਦੇ ਨਾਲ ਹੈ, ਉਹ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਜੰਗੀ ਪੱਧਰ ਤੇ ਤੇਜ਼ੀ ਲਿਆਂਦੀ ਜਾਵੇਗੀ ਅਤੇ ਜਗਰਾਉਂ ਸ਼ਹਿਰ ਨੂੰ ਨਵੀਂ ਦਿਖ ਪ੍ਰਦਾਨ ਕਰਨ ਲਈ ਉਹ ਜੀਅ-ਜਾਨ ਲਗਾ ਦੇਣਗੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਕਰਮ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਨੋਨੀ, ਸਰਪੰਚ ਗੁਰਨਾਮ ਸਿੰਘ ਭੈਣੀ, ਗੋਪੀ ਸ਼ਰਮਾਂ, ਸੋਨੀ ਕਾਉਂਕੇ, ਛਿੰਦਰਪਾਲ ਸਿੰਘ ਮੀਨੀਆਂ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਸਨੀ ਬੱਤਰਾ, ਅਭਿਨਾਸ਼ ਭੰਡਾਰੀ, ਗੁਰਪ੍ਰੀਤ ਸਿੰਘ ਗੋਪੀ, ਬਲਜੀਤ ਸਿੰਘ, ਸੁਰਿੰਦਰ ਸਿੰਘ ਕਾਕਾ ਆਦਿ ਵੀ ਹਾਜ਼ਰ ਸਨ।

ਲੰਬਾ ਸਮਾਂ ਰਾਜ ਕਰਨ ਵਾਲਾ ਸ਼ਾਸਕ -ਔਰੰਗਜੇਬ ✍️ ਪੂਜਾ

ਮੁਗ਼ਲ ਸਾਮਰਾਜ ਉਪਰ ਲੰਬਾ ਸਮਾਂ ਰਾਜ ਕਰਨ ਵਾਲਾ ਸ਼ਾਸਕ -ਔਰੰਗਜੇਬ
ਔਰੰਗਜੇਬ ਮੁਗ਼ਲ ਸਾਮਰਾਜ ਦਾ ਛੇਵਾਂ ਸ਼ਾਸਕ ਸੀ।ਉਸਦਾ ਪੂਰਾ ਨਾਮ ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਸੀ।ਔਰੰਗਜੇਬ ਦਾ ਜਨਮ 4 ਨਵੰਬਰ, 1618 ਨੂੰ ਦਾਹੋਦ, ਗੁਜਰਾਤ ਵਿੱਚ ਹੋਇਆ ਸੀ। ਉਹ ਸ਼ਾਹਜਹਾਂ ਅਤੇ ਮੁਮਤਾਜ ਦੀ ਛੇਵੀਂ ਔਲਾਦ ਸੀ।ਮੁਸਲਿਮ ਪਰਜਾ ਦੁਬਾਰਾ ਉਸਨੂੰ ਸ਼ਾਹੀ ਨਾਮ ਦਿੱਤਾ ਗਿਆ ਔਰੰਗਜ਼ੇਬ ਜਾਂ ਆਲਮਗੀਰ।ਜਿਸਦਾ ਮਤਲਬ ਸੀ ਵਿਸ਼ਵ ਵਿਜੇਤਾ।ਉਸ ਨੇ 49 ਸਾਲ ਤਕ ਲਗਭਗ ਸਾਰੇ ਭਾਰਤ ਦੇ ਹਿਸਿਆਂ ਤੇ ਰਾਜ ਕੀਤਾ। ਉਹ ਅਕਬਰ ਦੇ ਬਾਅਦ ਸਭ ਤੋਂ ਜ਼ਿਆਦਾ ਸਮਾਂ ਤੱਕ ਹਕੂਮਤ ਕਰਨ ਵਾਲਾ ਮੁਗ਼ਲ ਸ਼ਾਸਕ ਸੀ।ਔਰੰਗਜੇਬ ਨੇ ਪੂਰੇ ਸਾਮਰਾਜ ਉੱਤੇ (ਇਸਲਾਮੀ ਕਨੂੰਨ ਉੱਤੇ ਆਧਾਰਿਤ) ਫਤਵਾ-ਏ-ਆਲਮਗੀਰੀ ਲਾਗੂ ਕੀਤਾ ਅਤੇ ਗੈਰ-ਮੁਸਲਮਾਨ ਜਨਤਾ ਉੱਤੇ ਸ਼ਰੀਅਤ ਲਾਗੂ ਕਰਨ ਵਾਲਾ ਉਹ ਪਹਿਲਾ ਮੁਸਲਮਾਨ ਸ਼ਾਸਕ ਸੀ। ਸ਼ਰੀਅਤ ਇਕ ਅਰਬੀ ਭਾਸ਼ਾ ਦਾ ਸ਼ਬਦ ਸੀ ਜਿਸਨੂੰ  ਇਸਲਾਮੀ ਕਾਨੂੰਨ ਵੀ ਕਿਹਾ ਜਾਂਦਾ ਸੀ।ਸ਼ਰੀਅਤ ਵਿੱਚ ਅਪਰਾਧ, ਰਾਜਨੀਤੀ, ਵਿਆਹ ਇਕਰਾਰਨਾਮੇ, ਵਪਾਰ ਨਿਯਮ, ਧਰਮ ਦੇ ਨੁਸਖੇ ਅਤੇ ਅਰਥਸ਼ਾਸਤਰ ਦੇ ਨਾਲ ਨਾਲ ਜਿਨਸੀ ਸੰਬੰਧ, ਸਫਾਈ, ਖ਼ੁਰਾਕ, ਪ੍ਰਾਰਥਨਾ ਕਰਨ, ਰੋਜ਼ਾਨਾ ਸਲੀਕਾ ਅਤੇ ਵਰਤ ਵਰਗੇ ਨਿੱਜੀ ਮਾਮਲੇ ਵੀ ਸ਼ਾਮਿਲ ਹਨ।
ਉਹ ਇਕ ਸੁੰਨੀ ਕੱਟੜ ਮੁਸਲਮਾਨ ਸੀ ਜੋ ਸਾਰੇ ਭਾਰਤ ਨੂੰ ਇਸਲਾਮ ਦੀ ਧਰਤੀ ਬਣਾਉਣਾ ਚਾਉਂਦਾ ਸੀ।ਉਸਦੀ ਕੱਟੜਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕਾਰਨ ਬਣੀ। ਔਰੰਗਜ਼ੇਬ ਨੇ ਅਕਬਰ ਦੁਬਾਰਾ ਹਟਾਇਆ ਜਜ਼ੀਆ ਕਰ ਹਿੰਦੂਆਂ ਉਪਰ ਫਿਰ ਲਗਾ ਦਿੱਤਾ ਸੀ। ਬਾਦਸ਼ਾਹ ਔਰੰਗਜ਼ੇਬ ਨੇ ਇਸਲਾਮ ਧਰਮ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ‘ਕੁਰਾਨ’ ਨੂੰ ਆਪਣੇ ਰਾਜ ਦਾ ਆਧਾਰ ਬਣਾਇਆ। ਉਸਨੇ ਸਿੱਕਿਆਂ 'ਤੇ ਕਲਮਾ ਉਕਰਾਉਣ, ਨੌਂ ਦਿਨਾਂ ਦਾ ਤਿਉਹਾਰ ਮਨਾਉਣ, ਭੰਗ ਦੀ ਖੇਤੀ, ਗਾਉਣ ਆਦਿ 'ਤੇ ਪਾਬੰਦੀ ਲਗਾ ਦਿੱਤੀ। 1663 ਈ: ਵਿਚ ਸਤੀ ਪ੍ਰਥਾ 'ਤੇ ਪਾਬੰਦੀ ਲਗਾ ਦਿੱਤੀ ਗਈ। ਤੀਰਥ ਯਾਤਰਾ ਟੈਕਸ ਦੁਬਾਰਾ ਲਗਾਇਆ ਗਿਆ। ਆਪਣੇ ਰਾਜ ਦੇ 11ਵੇਂ ਸਾਲ 'ਝਰੋਖਾ ਦਰਸ਼ਨ', 12ਵੇਂ ਸਾਲ 'ਤੁਲਦਾਨ ਪ੍ਰਥਾ', 1668 ਈ: ਵਿਚ ਹਿੰਦੂ ਤਿਉਹਾਰਾਂ 'ਤੇ ਪਾਬੰਦੀ ਲਗਾ ਦਿੱਤੀ।ਇਹਨਾਂ ਵਿੱਚ 'ਰਾਇਦਾਰੀ' (ਟਰਾਂਸਪੋਰਟ ਟੈਕਸ) ਨੂੰ 'ਅਬਵਾਬ' ਵਜੋਂ ਜਾਣਿਆ ਜਾਂਦਾ ਹੈ ਅਤੇ 'ਪੰਡਾਰੀ' (ਟੋਸੀਜ਼ਮ ਟੈਕਸ) ਕਿਹਾ ਜਾਂਦਾ ਹੈ।
ਔਰੰਗਜ਼ੇਬ ਨੇ ਲਾਹੌਰ ਦੀ ਬਾਦਸ਼ਾਹੀ ਮਸਜਿਦ 1673 ਈ.,1678 ਈ: ਵਿਚ ਆਪਣੀ ਪਤਨੀ ਰਾਬੀਆ ਦੁਰਾਨੀ ਦੀ ਯਾਦ ਵਿਚ ਬੀਬੀ ਕਾ ਮਕਬਰਾ  ਔਰੰਗਾਬਾਦ ਵਿਖੇ ਬਣਾਇਆ ਜਿਸਨੂੰ ਦੱਖਣੀ ਤਾਜ ਮਹਿਲ ਕਿਹਾ ਜਾਂਦਾ ਹੈ ਅਤੇ ਦਿੱਲੀ ਦੇ ਲਾਲ ਕਿਲੇ ਵਿੱਚ ਮੋਤੀ ਮਸਜਿਦ ਬਣਵਾਈ ਸੀ।ਭਾਵੇਂ ਉਸਨੇ ਸੰਗੀਤ ਤੇ ਰੋਕ ਲਗਾ ਦਿੱਤੀ ਸੀ ਪਰ ਉਸਨੂੰ ਵੀਣਾ ਬਜਾਉਣ ਦਾ ਸ਼ੌਂਕ ਸੀ।ਇਸ ਤਰ੍ਹਾਂ ਉਸਦੇ ਰਾਜ ਦੌਰਾਨ ਭਵਨ ਜਾਂ ਸਾਹਿਤ ਦਾ ਖ਼ਾਸ ਨਿਰਮਾਣ ਨਹੀਂ ਹੋਇਆ।ਔਰੰਗਜ਼ੇਬ ਕੁਰਾਨ ਦੀਆਂ ਆਇਤਾਂ ਲਿਖਦਾ ਸੀ ਅਤੇ ਆਪਣੇ ਖਰਚਿਆਂ ਲਈ ਟੋਪੀਆਂ ਸਿਵਾਉਂਦਾ ਸੀ। ਇਸ ਕਰਕੇ ਉਸਨੂੰ ਜ਼ਿੰਦਾ ਪੀਰ ਕਿਹਾ ਜਾਂਦਾ ਸੀ।
7 ਸਤੰਬਰ 1695 ਨੂੰ ਸਮੁੰਦਰੀ ਡਾਕੂ ਕੈਪਟਨ ਹੈਨਰੀ ਨੇ ਆਪਣੇ"ਫੈਂਸੀ" ਨਾਮਕ  ਜਹਾਜ ਤੋਂ ਅਰਬ ਸਾਗਰ ਵਿੱਚ ਔਰੰਗਜ਼ੇਬ ਦੇ ਜਹਾਜ਼ ਗੰਜ-ਏ-ਸਵਾਈ ਉੱਤੇ ਹਮਲਾ ਕਰ ਦਿੱਤਾ।ਔਰੰਗਜ਼ੇਬ ਦਾ ਜਹਾਜ਼ 62ਭਾਰੀ ਤੋਪਾਂ ਅਤੇ ਗੋਲਾ ਬਰੂਦ ਨਾਲ ਭਰਿਆ ਹੋਇਆ ਸੀ। ਇਸ ਅੰਗਰੇਜ਼ ਲੁਟੇਰੇ ਨੇ ਭਾਰਤੀ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਹੀ ਜਹਾਜ਼ ਲੁੱਟ ਲਿਆ ਸੀ।
ਔਰੰਗਜ਼ੇਬ ਦੀ ਸਭ ਤੋਂ ਵੱਡੀ ਗਲਤੀ ਆਪਣੇ ਜੀਵਨ ਦੇ ਆਖਰੀ 27 ਸਾਲ ਯੁੱਧਾਂ ਵਿੱਚ ਖਰਾਬ ਕਰ ਦਿੱਤੇ ਜਿਸ ਨਾਲ ਮੁਗ਼ਲ ਸਾਮਰਾਜ ਦਾ ਖਜਾਨਾ ਖਾਲੀ ਹੋ ਗਿਆ ਅਤੇ ਬਗਾਵਤਾਂ ਸ਼ੁਰੂ ਹੋ ਗਈਆਂ ਜੋ ਕਿ ਮੁਗ਼ਲ ਸਾਮਰਾਜ ਦੇ ਪਤਨ ਦਾ ਕਾਰਨ ਬਣੀਆਂ।
ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਨਾਮੀ ਸਥਾਨ ਤੇ ਔਰੰਗਜ਼ੇਬ ਨੂੰ ਪੱਤਰ ਲਿਖਿਆ ਜਿਸਨੂੰ ਜ਼ਫ਼ਰਨਾਮਾ ਕਿਹਾ ਜਾਂਦਾ ਹੈ ਅਤੇ ਜਿਸਦਾ ਅਰਥ ਹੈ ਵਿਜੈ ਪੱਤਰ।ਇਸ ਵਿੱਚ ਗੁਰੂ ਜੀ ਨੇ ਉਸਦੇ ਅੱਤਿਆਚਾਰਾਂ ਅਤੇ ਅਨਿਆਪੂਰਨ ਨੀਤੀਆਂ ਦਾ ਸਖਤ ਵਿਰੋਧ ਕੀਤਾ।ਭਾਈ ਦਇਆ ਸਿੰਘ ਅਤੇ ਧਰਮ ਸਿੰਘ ਨੇ ਇਸਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ।
ਜ਼ਫ਼ਰਨਾਮਾ’ ਪੜ੍ਹ ਕੇ ਉਸ ਨੂੰ ਗੁਰੂ ਜੀ ਨਾਲ ਹੋਈਆਂ ਜ਼ਿਆਦਤੀਆਂ ਦਾ ਅਹਿਸਾਸ ਹੋ ਗਿਆ ਸੀ। ਉਸਨੇ ਗੁਰੂ ਜੀ ਨੂੰ ਮਿਲਣ ਦਾ ਫੈਸਲਾ ਕੀਤਾ ਪਰ ਉਸਦੀ 1707ਈ.ਵਿੱਚ ਮੌਤ ਹੋ ਗਈ ਅਤੇ ਉਸਨੂੰ ਔਰੰਗਾਬਾਦ ਵਿਖੇ  ਖੁਲਦਾਬਾਦ ਵਿੱਚ ਦਫ਼ਨਾਇਆ ਗਿਆ।
ਪੂਜਾ 9815591967

ਪਾਗ਼ਲ ਵਿਦਵਾਨ ਕਿਹਾ ਜਾਣ ਵਾਲਾ ਸੁਲਤਾਨ -ਮੁਹੰਮਦ ਬਿਨ ਤੁਗਲਕ ✍️ ਪੂਜਾ

ਸਭ ਤੋਂ ਵੱਧ ਪੜ੍ਹਿਆ ਲਿਖਿਆ ਮੂਰਖ ਅਤੇ ਪਾਗ਼ਲ ਵਿਦਵਾਨ ਕਿਹਾ ਜਾਣ ਵਾਲਾ ਸੁਲਤਾਨ -ਮੁਹੰਮਦ ਬਿਨ ਤੁਗਲਕ
1320ਈ.ਵਿੱਚ ਗਿਆਸਉਦੀਨ ਤੁਗਲਕ ਨੇ ਤੁਗਲਕ ਵੰਸ਼ ਦੀ ਨੀਂਹ ਰੱਖੀ ਸੀ।ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮੁਹੰਮਦ ਬਿਨ ਤੁਗਲਕ ਦਿੱਲੀ ਸਲਤਨਤ ਦੀ ਰਾਜਗੱਦੀ ਉੱਪਰ ਬੈਠਾ ਜਿਸਨੇ 1325 ਤੋਂ 1351ਤਕ ਰਾਜ ਕੀਤਾ।
ਮੁਹੰਮਦ ਬਿਨ ਤੁਗਲਕ ਦਾ ਮੁੱਢਲਾ ਨਾਮ ਫ਼ਖਰ ਉਦੀਨ ਜੂਨਾ ਖਾਂ ਸੀ।ਇਸਦੇ ਪਿਤਾ ਦਾ ਨਾਮ ਗਿਆਸ-ਉਦ-ਦੀਨ ਤੁਗ਼ਲਕ ਅਤੇ ਉਸਦੀ ਮਾਂ ਨੂੰ ਮਖ਼ਦੂਮਾ-ਏ-ਜ਼ਹਾਨ ਵੀ ਕਿਹਾ ਜਾਂਦਾ ਹੈ ਕਿਉਂ ਕਿ ਉਸਨੇ ਹਸਪਤਾਲ ਖੋਲ੍ਹੇ ਸਨ। ਉਸਦੇ ਪਿਤਾ ਨੇ ਮੁਹੰਮਦ ਨੂੰ  ਉਲਗ ਖਾਂ ਦੀ ਉਪਾਧੀ ਦਿੱਤੀ ਸੀ। 1325ਈ.ਵਿੱਚ ਦਿੱਲੀ ਦੇ ਦੌਲਤਖਾਨਾਂ ਨਾਮੀ ਰਾਜ ਮਹਿਲ ਵਿੱਚ ਉਸਦੀ ਤਾਜਪੋਸ਼ੀ ਦੀ ਰਸਮ ਮਨਾਈ ਗਈ ਅਤੇ ਲੋਕਾਂ ਵਿੱਚ ਸੋਨੇ ਚਾਂਦੀ ਦੇ ਸਿੱਕੇ ਵੰਡੇ ਗਏ।ਮੁਹੰਮਦ ਬਿਨ ਤੁਗਲਕ ਇੱਕ ਕਲਾ-ਪ੍ਰੇਮੀ ਅਤੇ ਅਨੁਭਵੀ ਜਰਨੈਲ ਸੀ। ਉਹ ਅਰਬੀ ਭਾਸ਼ਾ ਅਤੇ ਫ਼ਾਰਸੀ ਭਾਸ਼ਾ ਅਤੇ ਖਗੋਲ ਵਿਗਿਆਨ, ਦਰਸ਼ਨ, ਗਣਿਤ, ਦਵਾਈ, ਵਿਗਿਆਨ, ਤਰਕ ਆਦਿ ਵਿੱਚ ਨਿਪੁੰਨ ਸੀ।ਇੱਕ ਰਾਜਮੁੰਦਰੀ ਸ਼ਿਲਾਲੇਖ ਵਿੱਚ, ਮੁਹੰਮਦ ਤੁਗਲਕ ਨੂੰ ਦੁਨੀਆ ਦਾ ਖਾਨ ਕਿਹਾ ਗਿਆ ਹੈ। ਸ਼ਾਇਦ ਮੁਹੰਮਦ ਤੁਗਲਕ ਸਾਰੇ ਮੱਧਕਾਲੀ ਸੁਲਤਾਨਾਂ ਵਿੱਚੋਂ ਸਭ ਤੋਂ ਵੱਧ ਪੜ੍ਹਿਆ-ਲਿਖਿਆ ਅਤੇ ਕਾਬਲ ਵਿਅਕਤੀ ਸੀ। ਆਪਣੀਆਂ ਮਨਘੜਤ ਯੋਜਨਾਵਾਂ, ਜ਼ਾਲਮ-ਕਾਰਵਾਈਆਂ ਅਤੇ ਦੂਜਿਆਂ ਦੇ ਸੁੱਖ-ਦੁੱਖ ਦੀ ਅਣਦੇਖੀ ਕਾਰਨ ਇਸ ਨੂੰ 'ਸੁਪਨੇਹੀਣ', 'ਪਾਗਲ' 'ਲਹੂ-ਭੁੱਖਾ' ਅਤੇ ਪੜ੍ਹਿਆ ਲਿਖਿਆ ਮੂਰਖ ਕਿਹਾ ਗਿਆ ਹੈ।
ਜਦੋਂ ਮੁਹੰਮਦ ਤੁਗਲਕ ਗੱਦੀ 'ਤੇ ਬੈਠਾ ਤਾਂ ਦਿੱਲੀ ਸਲਤਨਤ ਨੂੰ 23 ਸੂਬਿਆਂ ਵਿਚ ਵੰਡਿਆ ਹੋਇਆ ਸੀ।ਆਪਣੀ ਪਹਿਲੀ ਯੋਜਨਾ ਰਾਹੀਂ, ਮੁਹੰਮਦ ਤੁਗਲਕ ਨੇ ਦੁਆਬ ਦੇ ਉਪਜਾਊ ਖੇਤਰ ਵਿੱਚ ਟੈਕਸ ਵਧਾ ਦਿੱਤਾ।ਉਸਨੇ ਖੇਤੀਬਾੜੀ ਦੇ ਵਿਕਾਸ ਲਈ 'ਦੀਵਾਨ-ਏ-ਅਮੀਰ ਕੋਹੀ' ਨਾਂ ਦਾ ਨਵਾਂ ਵਿਭਾਗ ਸਥਾਪਿਤ ਕੀਤਾ।ਉਸਦੀ ਆਪਣੀ ਦੂਜੀ ਯੋਜਨਾ ਤਹਿਤ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਵਿੱਚ ਤਬਦੀਲ ਕਰ ਦਿੱਤੀ।ਦੇਵਗਿਰੀ ਨੂੰ "ਕੁਵਤੁਲ ਇਸਲਾਮ" ਵੀ ਕਿਹਾ ਜਾਂਦਾ ਹੈ। ਸੁਲਤਾਨ ਕੁਤਬੁੱਦੀਨ ਮੁਬਾਰਕ ਖਿਲਜੀ ਨੇ ਦੇਵਗਿਰੀ ਦਾ ਨਾਂ ਕੁਤੁਬਾਬਾਦ' ਰੱਖਿਆ ਅਤੇ ਮੁਹੰਮਦ ਬਿਨ ਤੁਗਲਕ ਨੇ ਇਸ ਦਾ ਨਾਂ ਬਦਲ ਕੇ ਦੌਲਤਾਬਾਦ ਰੱਖਿਆ।ਤੀਸਰੀ ਯੋਜਨਾ ਦੇ ਤਹਿਤ ਮੁਹੰਮਦ ਤੁਗਲਕ ਨੇ ਸਿੱਕੇ ਅਤੇ ਪ੍ਰਤੀਕਾਤਮਕ ਸਿੱਕੇ ਪ੍ਰਚਲਿਤ ਕੀਤੇ। ਐਡਵਰਡ ਥਾਮਸ ਨੇ ਸਿੱਕਿਆਂ ਦੀ ਵੱਖ-ਵੱਖ ਵਰਤੋਂ ਕਾਰਨ ਉਸ ਨੂੰ 'ਅਮੀਰਾਂ ਦਾ ਰਾਜਕੁਮਾਰ' ਕਿਹਾ ਹੈ। ਮੁਹੰਮਦ ਤੁਗਲਕ ਨੇ ‘ਦੋਕਾਨੀ’ ਨਾਂ ਦਾ ਸਿੱਕਾ ਚਲਾਇਆ।ਉਸਨੇ ਸੋਨੇ ਅਤੇ ਚਾਂਦੀ ਦੇ ਸਿਕਿਆ ਦੀ ਥਾਂ ਤਾਂਬੇ ਦੇ ਸਿੱਕੇ ਚਲਾਏ।ਚਾਂਦੀ ਦੇ ਸਿੱਕੇ ਨੂੰ ਟੰਕਾ ਅਤੇ ਤਾਂਬੇ ਦੇ ਸਿੱਕੇ ਨੂੰ ਜੀਤਲ ਕਿਹਾ ਜਾਂਦਾ ਸੀ।ਚੌਥੀ ਯੋਜਨਾ ਤਹਿਤ ਮੁਹੰਮਦ ਤੁਗਲਕ ਦੀਆਂ ਖੁਰਾਸਾਨ ਅਤੇ ਕਰਾਚੀ ਦੀਆਂ ਜਿੱਤਾਂ ਦਾ ਜ਼ਿਕਰ ਕੀਤਾ ਗਿਆ ਹੈ। ਖੁਰਾਸਾਨ ਨੂੰ ਫਤਹਿ ਕਰਨ ਲਈ ਮੁਹੰਮਦ ਤੁਗਲਕ ਨੇ 370,000 ਸੈਨਿਕਾਂ ਦੀ ਵੱਡੀ ਫੌਜ ਨੂੰ ਇਕ ਸਾਲ ਦੀ ਅਗਾਊਂ ਤਨਖਾਹ ਦਿੱਤੀ, ਪਰ ਰਾਜਨੀਤਿਕ ਤਬਦੀਲੀਆਂ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਹੋ ਗਿਆ, ਜਿਸ ਕਾਰਨ ਸੁਲਤਾਨ ਦੀ ਇਹ ਯੋਜਨਾ ਅਸਫਲ ਰਹੀ ਅਤੇ ਉਸ ਨੂੰ ਆਰਥਿਕ ਤੌਰ 'ਤੇ ਨੁਕਸਾਨ ਸਹਿਣਾ ਪਿਆ।
ਸਭ ਤੋਂ ਵੱਧ ਬਗ਼ਾਵਤ (34) ਮੁਹੰਮਦ ਬਿਨ ਤੁਗਲਕ ਦੇ ਰਾਜ ਦੌਰਾਨ ਹੋਈਆਂ, ਜਿਨ੍ਹਾਂ ਵਿੱਚੋਂ 27 ਬਗ਼ਾਵਤਾਂ ਇਕੱਲੇ ਦੱਖਣੀ ਭਾਰਤ ਵਿੱਚ ਹੋਈਆਂ।ਆਪਣੇ ਰਾਜ ਦੇ ਅੰਤ ਵਿੱਚ, ਜਦੋਂ ਸੁਲਤਾਨ ਮੁਹੰਮਦ ਤੁਗਲਕ ਨੇ ਗੁਜਰਾਤ ਵਿੱਚ ਵਿਦਰੋਹ ਨੂੰ ਕੁਚਲਣ ਲਈ ਸਿੰਧ ਵੱਲ ਕੂਚ ਕੀਤਾ, ਤਾਂ ਉਹ ਥੱਟਾ ਦੇ ਨੇੜੇ ਗੋਂਡਲ ਦੇ ਰਸਤੇ ਵਿੱਚ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ। ਇੱਥੇ 20 ਮਾਰਚ 1351 ਨੂੰ ਸੁਲਤਾਨ ਦੀ ਮੌਤ ਹੋ ਗਈ। ਉਸ ਦੀ ਮੌਤ 'ਤੇ ਇਤਿਹਾਸਕਾਰ ਬਦਾਯੂਨੀ ਨੇ ਕਿਹਾ ਕਿ, "ਸੁਲਤਾਨ ਨੂੰ ਆਪਣੀ ਪਰਜਾ ਤੋਂ ਆਜ਼ਾਦੀ ਮਿਲੀ ਅਤੇ ਪਰਜਾ ਨੂੰ ਆਪਣੇ ਸੁਲਤਾਨ ਤੋਂ ਆਜ਼ਾਦੀ ਮਿਲੀ।"
ਪੂਜਾ 9815591967
ਰਤੀਆ (ਫਤਹਿਬਾਦ,ਹਰਿਆਣਾ)

ਸਲਤਨਤ ਕਾਲ ਦਾ ਅਕਬਰ ਕਿਹਾ ਜਾਣ ਵਾਲਾ ਸ਼ਾਸਕ -ਫਿਰੋਜ਼ ਸ਼ਾਹ ਤੁਗਲਕ ✍️ ਪੂਜਾ

ਫਿਰੋਜ਼ ਸ਼ਾਹ ਤੁਗਲਕ ਦਿੱਲੀ ਸਲਤਨਤ ਵਿੱਚ ਤੁਗਲਕ ਵੰਸ਼ ਦਾ ਤੀਸਰਾ ਸ਼ਾਸਕ ਸੀ। ਉਸਦਾ ਜਨਮ 1309 ਈ: ਨੂੰ ਹੋਇਆ ਸੀ। ਉਸਦੇ ਪਿਤਾ ਦਾ ਨਾਮ ਸੂਰਬੀਰ ਰਜਬ ਅਤੇ ਮਾਤਾ ਦਾ ਨਾਂ ਨਾਇਲਾ ਜੋ ਕਿ ਦੀਪਾਲਪੁਰ ਦੇ ਬਾਸਾਲਾ ਗੁੱਜਰ ਸ਼ਾਸਕ (ਜੋਗਰਾਜ) ਦੀ ਧੀ ਸੀ।ਉਹ ਮਹੰਮੁਦ ਬਿਨ ਤੁਗਲਕ ਦਾ ਚਚੇਰਾ ਭਰਾ ਸੀ।ਆਪਣਾ ਕੋਈ ਵੀ ਪੁੱਤਰ ਨਾ ਹੋਣ ਕਰਕੇ ਮਹੁੰਮਦ ਨੇ ਫਿਰੋਜ਼ ਸ਼ਾਹ ਨੂੰ ਅਪਣਾ ਉੱਤਰਾਧਿਕਾਰੀ ਚੁਣਿਆ।ਉਸ ਦਾ ਰਾਜ 1351 ਤੋਂ 1388 ਤੱਕ ਰਿਹਾ।ਮੁਹੰਮਦ ਤੁਗਲਕ ਦੀ ਮੌਤ ਤੋਂ ਬਾਅਦ ਫਿਰੋਜ਼ ਤੁਗਲਕ ਦੀ ਤਾਜਪੋਸ਼ੀ 23 ਮਾਰਚ 1351 ਨੂੰ ਥੱਟਾ ਦੇ ਨੇੜੇ ਹੋਈ। ਅਗਸਤ 1351 ਵਿਚ ਫਿਰੋਜ਼ ਦੀ ਫਿਰ ਦਿੱਲੀ ਵਿਚ ਤਾਜਪੋਸ਼ੀ ਹੋਈ।
ਸੁਲਤਾਨ ਬਣਨ ਤੋਂ ਬਾਅਦ ਉਸਨੇ ਬੰਗਾਲ,ਸਿੰਧ, ਗੁਜਰਾਤ ਅਤੇ ਦੱਖਣੀ ਭਾਰਤ ਦੇ ਇਲਾਕੇ ਜਿੱਤਣ ਦੀ ਯੋਜਨਾ ਬਣਾਈ ਪਰ ਉਸਨੂੰ ਸਫਲਤਾ ਹਾਸਿਲ ਨਾ ਹੋਈ ।
ਫਿਰੋਜ਼ ਸ਼ਾਹ ਤੁਗਲਕ ਨੇ ਗੱਦੀ ਉੱਪਰ ਬੈਠਦਿਆਂ ਹੀ ਕਈ ਸੁਧਾਰ ਅਤੇ ਲੋਕ ਭਲਾਈ ਦੇ ਕੰਮ ਕੀਤੇ।ਉਸਨੇ ਮੁਹੰਮਦ ਤੁਗਲਕ ਦੇ ਸਮੇਂ ਦੌਰਾਨ ਕਿਸਾਨਾਂ ਨੂੰ ਦਿੱਤੇ ਗਏ 'ਸੋਂਧਰ ਕਰਜ਼ੇ' ਸਮੇਤ ਸਾਰੇ ਕਰਜ਼ੇ ਮੁਆਫ ਕਰ ਦਿੱਤੇ। ਵਿੱਤੀ  ਪ੍ਰਣਾਲੀ ਸੁਧਾਰਨ  ਲਈ ਉਸਨੇ ਆਪਣੇ ਰਾਜ ਦੌਰਾਨ 23 ਨਾਜਾਇਜ਼ ਕਰਾ ਨੂੰ ਖ਼ਤਮ ਕੀਤਾ ਅਤੇ ਸਿਰਫ਼ ਕੁਰਾਨ ਵਿੱਚ ਦੱਸੇ 4 ਟੈਕਸ ਹੀ ਲਗਾਏ ਜਿਵੇਂ-(1) ਖਿਰਾਜ਼ ਜਾਂ ਭੂਮੀ ਕਰ (2) ਖਮਸ (ਯੁੱਧ ਵਿੱਚ ਪ੍ਰਾਪਤ ਕੀਤੇ ਗਏ ਧਨ ਦਾ ਹਿੱਸਾ)(3)ਜਜ਼ੀਆ (ਹਿੰਦੂਆਂ ਉਪਰ ਲਗਾਇਆ ਕਰ)ਅਤੇ ਜਕਾਤ (ਧਰਮ ਪ੍ਰਚਾਰ ਲਈ ਮੁਸਲਮਾਨਾਂ ਉਪਰ ਲਗਾਇਆ ਗਿਆ ਕਰ)ਆਦਿ।
ਸੁਲਤਾਨ ਨੇ ਸਿਚਾਈ ਲਈ ਚਾਰ ਨਹਿਰਾਂ ਅਤੇ 150ਖੂਹ ਬਣਵਾਏ। ਪਹਿਲੀ ਸਭ ਤੋਂ ਲੰਬੀ ਨਹਿਰ  ਯਮੁਨਾ ਨਦੀ ਤੋਂ ਹਿਸਾਰ ਤੱਕ, ਦੂਜੀ ਨਹਿਰ ਸਤਲੁਜ ਦਰਿਆ ਤੋਂ ਘੱਗਰ ਨਦੀ ਤੱਕ 96ਮੀਲ, ਤੀਜੀ ਨਹਿਰ ਸਿਰਮੌਰ ਪਹਾੜੀ ਤੋਂ ਹਾਂਸੀ ਤੱਕ ਅਤੇ ਚੌਥੀ ਨਹਿਰ ਘੱਗਰ ਤੋਂ ਫ਼ਿਰੋਜ਼ਾਬਾਦ ਅਤੇ ਯਮੁਨਾ ਤੋਂ ਫ਼ਿਰੋਜ਼ਾਬਾਦ ਤੱਕ ਜਾਂਦੀ ਸੀ। ਨਿਆ ਸਬੰਧੀ ਸੁਧਾਰ ਵਜੋਂ ਉਸਨੇ ਦਾਰੁਲ ਅਦਲ ਨਾਮੀ ਅਦਾਲਤਾਂ ਕਾਇਮ ਕੀਤੀਆਂ। ਉਸਨੇ ਫਲਾਂ ਦੇ ਕਰੀਬ 1200 ਬਾਗ ਲਗਾਏ। ਅੰਦਰੂਨੀ ਵਪਾਰ ਨੂੰ ਵਧਾਉਣ ਲਈ ਬਹੁਤ ਸਾਰੇ ਟੈਕਸ ਖਤਮ ਕਰ ਦਿੱਤੇ ਗਏ।ਆਪਣੇ ਕਲਿਆਣਕਾਰੀ ਕੰਮ ਦੇ ਹਿੱਸੇ ਵਜੋਂ, ਫਿਰੋਜ਼ ਨੇ ਮੁਸਲਿਮ ਅਨਾਥ ਔਰਤਾਂ, ਵਿਧਵਾਵਾਂ ਅਤੇ ਲੜਕੀਆਂ ਦੀ ਮਦਦ ਲਈ 'ਦੀਵਾਨ-ਏ-ਖੈਰਤ' ਨਾਂ ਦਾ ਇੱਕ ਰੁਜ਼ਗਾਰ ਦਫ਼ਤਰ ਅਤੇ ਇੱਕ ਨਵਾਂ ਵਿਭਾਗ ਸਥਾਪਿਤ ਕੀਤਾ। 'ਦਾਰੁਲ-ਸ਼ਫਾ' (ਸ਼ਫਾ = ਜ਼ਿੰਦਗੀ ਦਾ ਆਖਰੀ ਹਿੱਸਾ, ਜੀਵਨ ਦਾ ਆਖਰੀ ਹਿੱਸਾ) ਨਾਂ ਦਾ ਸਰਕਾਰੀ ਹਸਪਤਾਲ ਬਣਾਇਆ, ਜਿਸ ਵਿਚ ਗਰੀਬਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਸੀ।ਉਸਨੇ 200ਸਰਾਵਾਂ ਬਣਵਾਈਆਂ ਸਿੱਖਿਆ ਦੇ ਖੇਤਰ ਵਿਚ ਸੁਲਤਾਨ ਫਿਰੋਜ਼ ਨੇ ਕਈ ਮਕਬਰੇ ਅਤੇ ਮਦਰੱਸੇ (ਲਗਭਗ 13) ਸਥਾਪਿਤ ਕੀਤੇ।ਫਿਰੋਜ਼ ਇਕ ਵਿਦਵਾਨ ਸੀ
ਜਿਸਨੇ ਆਪਣੀ ਸਵੈ-ਜੀਵਨੀ ਫੁਤੁਹਤ-ਏ-ਫਿਰੋਜ਼ਸ਼ਾਹੀ ਦੀ ਰਚਨਾ ਕੀਤੀ। ਇਸ ਸਮੇਂ ਦੌਰਾਨ ਫ਼ਾਰਸੀ ਭਾਸ਼ਾ ਦਾ ਸਭ ਤੋਂ ਵੱਧ ਵਿਕਾਸ ਹੋਇਆ। ਸੰਗੀਤ ਅਤੇ ਦਵਾਈ ਉੱਤੇ ਲਿਖੀਆਂ ਜ਼ਿਆਦਾਤਰ ਸੰਸਕ੍ਰਿਤ ਪੁਸਤਕਾਂ ਦਾ ਫ਼ਿਰੋਜ਼ ਦੇ ਸਮੇਂ ਦੌਰਾਨ ਫ਼ਾਰਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਸੀ।ਉਸ ਨੇ ਆਪਣੀ ਸਰਪ੍ਰਸਤ ਫਿਰੋਜ਼ਸ਼ਾਹੀ ਵਜੋਂ ‘ਜ਼ਿਆਉਦੀਨ ਬਰਾਨੀ’ ਅਤੇ ‘ਸ਼ਮ-ਏ-ਸਿਰਾਜ ਆਫੀਫ਼’ ਦੀ ਰਚਨਾ ਕੀਤੀ, ਜਦੋਂ ਕਿ ‘ਸੀਰਤ-ਏ-ਫ਼ਿਰੋਜ਼ਸ਼ਾਹੀ’ ਦੀ ਰਚਨਾ ਕਿਸੇ ਅਣਜਾਣ ਵਿਦਵਾਨ ਨੇ ਕੀਤੀ ਹੈ। ਉਸਦੇ ਦਰਬਾਰ ਦੇ ਪ੍ਰਸਿੱਧ ਵਿਦਵਾਨ ਬਰਨੀ, ਅਫ਼ੀਫ, ਜਲਾਲੁੱਦੀਨ ਰੂਮੀ ਸਨ।ਫ਼ਿਰੋਜ਼ ਨੂੰ ਹਿੰਦੂਆਂ ਦੇ ਜਵਾਲਾਮੁਖੀ ਮੰਦਿਰ ਦੀ ਲਾਇਬ੍ਰੇਰੀ ਦੇ 1300 ਗ੍ਰੰਥਾਂ ਵਿੱਚੋਂ ਕੁਝ ਨੂੰ ਈਜ਼ੂਦੀਨ ਦੁਆਰਾ 'ਦਲੇਤੇ-ਫ਼ਿਰੋਜ਼ਸ਼ਾਹੀ' ਨਾਮ ਹੇਠ ਅਨੁਵਾਦ ਕੀਤਾ ਗਿਆ ਸੀ। ‘ਦਲਯਤੇ-ਫਿਰੋਜ਼ਸ਼ਾਹੀ’ ਆਯੁਰਵੇਦ ਨਾਲ ਸਬੰਧਤ ਸੀ। ਉਸਨੇ ਪਾਣੀ ਘੜੀ ਦੀ ਖੋਜ ਕੀਤੀ। ਖਾਨ-ਏ-ਜਹਾਨ ਤੇਲਗਾਨੀ ਦਾ ਮਕਬਰਾ ਫਿਰੋਜ਼ ਕਾਲ ਦੌਰਾਨ ਬਣਾਇਆ ਗਿਆ ਸੀ। ਸੁਲਤਾਨ ਫਿਰੋਜ਼ ਤੁਗਲਕ ਨੇ ਦਿੱਲੀ ਵਿੱਚ ਕੋਟਲਾ ਫਿਰੋਜ਼ ਸ਼ਾਹ ਦਾ ਕਿਲਾ ਬਣਵਾਇਆ ਸੀ। ਆਪਣੇ ਭਰਾ ਜੌਨਾ ਖਾਂ (ਮੁਹੰਮਦ ਤੁਗਲਕ) ਦੀ ਯਾਦ ਵਿੱਚ ਉਸਨੇ ਜੌਨਪੁਰ ਨਾਮ ਦਾ ਸ਼ਹਿਰ ਵਸਾਇਆ।ਇਸ ਤੋਂ ਇਲਾਵਾ ਉਸਨੇ ਕਈ ਨਗਰਾਂ ਦਾ ਨਿਰਮਾਣ ਕਰਵਾਇਆ ਜਿਸ ਵਿੱਚੋ ਫਿਰੋਜ਼ਾਬਾਦ, ਫ਼ਤਹਿਬਾਦ,ਹਿਸਾਰ ਅਤੇ ਜੋਨਪੁਰ ਆਦਿ ਪ੍ਰਮੁੱਖ ਸਨ।
ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਨੇ ਖੁਦ ਪ੍ਰਸ਼ਾਸਨ ਵਿਚ ਰਿਸ਼ਵਤਖੋਰੀ ਨੂੰ ਉਤਸ਼ਾਹਿਤ ਕੀਤਾ। ਆਫੀਫ ਦੇ ਅਨੁਸਾਰ:- ਸੁਲਤਾਨ ਨੇ ਇੱਕ ਘੋੜਸਵਾਰ ਨੂੰ ਆਪਣੇ ਖਜ਼ਾਨੇ ਵਿੱਚੋਂ ਇੱਕ ਟਕਾ ਦਿੱਤਾ, ਤਾਂ ਜੋ ਉਹ ਰਿਸ਼ਵਤ ਦੇ ਕੇ ਆਪਣਾ ਘੋੜਾ ਅਰਜ ਵਿੱਚ ਪਾਸ ਕਰਵਾ ਸਕੇ। ਫ਼ਿਰੋਜ਼ ਤੁਗਲਕ ਸਲਤਨਤ ਦਾ ਪਹਿਲਾ ਸ਼ਾਸਕ ਸੀ ਜਿਸ ਨੇ ਰਾਜ ਦੀ ਆਮਦਨ ਦਾ ਵੇਰਵਾ ਤਿਆਰ ਕੀਤਾ ਸੀ। ਖਵਾਜਾ ਹਿਸਾਮੁਦੀਨ ਦੇ ਇੱਕ ਅੰਦਾਜ਼ੇ ਅਨੁਸਾਰ - ਫਿਰੋਜ਼ ਤੁਗਲਕ ਦੇ ਰਾਜ ਦੀ ਸਾਲਾਨਾ ਆਮਦਨ 6 ਕਰੋੜ 75 ਲੱਖ ਟਕਾ ਸੀ।ਫ਼ਿਰੋਜ਼ ਤੁਗਲਕ ਨੇ ਮੁਦਰਾ ਪ੍ਰਣਾਲੀ ਅਧੀਨ ਤਾਂਬੇ ਅਤੇ ਚਾਂਦੀ ਦੇ ਮਿਸ਼ਰਣ ਨਾਲ ਬਣੇ ਬਹੁਤ ਸਾਰੇ ਸਿੱਕੇ ਜਾਰੀ ਕੀਤੇ, ਜਿਨ੍ਹਾਂ ਨੂੰ ਸ਼ਾਇਦ 'ਅਧਾ' ਅਤੇ 'ਮਿਸਰ' ਕਿਹਾ ਜਾਂਦਾ ਸੀ। ਫਿਰੋਜ਼ ਤੁਗਲਕ ਨੇ 'ਸ਼ੰਸਗਨੀ' (6 ਜੀਤਲ ਦਾ) ਦਾ ਨਵਾਂ ਸਿੱਕਾ ਪੇਸ਼ ਕੀਤਾ ਸੀ। ਉਸਨੇ ਆਪਣੇ ਪੁੱਤਰ ਜਾਂ ਉੱਤਰਾਧਿਕਾਰੀ ਦਾ ਨਾਮ 'ਫਤਿਹ ਖਾਨ' ਆਪਣੇ ਨਾਮ ਦੇ ਨਾਲ ਸਿੱਕਿਆਂ 'ਤੇ ਲਿਖਿਆ ਹੋਇਆ ਸੀ। ਫਿਰੋਜ਼ ਨੇ ਆਪਣੇ ਆਪ ਨੂੰ ਖਲੀਫਾ ਦਾ ਨਾਇਬ ਕਿਹਾ ਅਤੇ ਸਿੱਕਿਆਂ 'ਤੇ ਖਲੀਫਾ ਦਾ ਨਾਂ ਲਿਖਿਆ ਹੋਇਆ ਸੀ। ਗਰੀਬਾ ਲਈ ਉਸਨੇ ਘੱਟ ਮੁੱਲ ਵਾਲੇ ਸਿੱਕੇ ਜਾਰੀ ਕੀਤੇ।
ਫਿਰੋਜ਼ ਸ਼ਾਹ ਦੀ ਸੈਨਾ ਦਾ ਸੰਗਠਨ ਜਾਗੀਰਦਾਰੀ ਪ੍ਰਣਾਲੀ ਤੇ ਕੀਤਾ ਗਿਆ ਸੀ। ਜੋ ਬਾਅਦ ਵਿੱਚ ਬਹੁਤ ਦੋਸ਼ ਪੂਰਨ ਸਿੱਧ ਹੋਈ।
ਭਾਵੇਂ ਫਿਰੋਜ਼ ਨੇ ਕਾਫ਼ੀ ਸੁਧਾਰ ਕੀਤੇ ਪਰ ਇਹ ਸਹੂਲਤਾਂ ਸਿਰਫ ਮੁਸਲਮਾਨਾਂ ਲਈ ਸੀ ਕਿਉੰਕਿ ਉਹ ਇਕ ਕੱਟੜ ਮੁਸਲਮਾਨ ਸੀ।ਜਿਸਦਾ ਹਿੰਦੂ ਧਰਮ ਪ੍ਰਤੀ ਵਤੀਰਾ ਨਫ਼ਰਤ ਭਰਿਆ ਸੀ।ਉਸਨੇ ਹਿੰਦੂਆਂ ਦੇ ਪ੍ਰਸਿੱਧ ਮੰਦਿਰਾਂ ਜਗਨਨਾਥ ਅਤੇ ਜਵਾਲਾਦੇਵੀ ਨੂੰ ਤਬਾਹ ਕਰ ਦਿੱਤਾ। ਨੌਕਰੀਆਂ ਤੋਂ ਵਾਂਝੇ ਰੱਖਿਆ ਅਤੇ ਜਜੀਆ ਕਰ ਲਗਾਇਆ। ਹਿੰਦੂਆਂ ਨੂੰ  ਜ਼ਬਰਦਸਤੀ ਮੁਸਲਮਾਨ ਬਣਾਇਆ।
ਉਹ ਪਹਿਲਾ ਸੁਲਤਾਨ ਸੀ ਜਿਸ ਨੇ ਜਿੱਤਾਂ ਅਤੇ ਯੁੱਧਾਂ ਨਾਲੋਂ ਆਪਣੀ ਪਰਜਾ ਦੀ ਭੌਤਿਕ ਤਰੱਕੀ ਨੂੰ ਉੱਤਮ ਸਥਾਨ ਦਿੱਤਾ, ਸ਼ਾਸਕ ਦੇ ਫਰਜ਼ਾਂ ਦੀ ਵਿਆਖਿਆ ਕੀਤੀ ਅਤੇ ਇਸਲਾਮ ਨੂੰ ਰਾਜ ਸ਼ਾਸਨ ਦਾ ਅਧਾਰ ਬਣਾਇਆ। ਹੈਨਰੀ ਇਲੀਅਟ ਅਤੇ ਐਲਫਿੰਸਟਨ ਨੇ ਫਿਰੋਜ਼ ਤੁਗਲਕ ਨੂੰ "ਸਲਤਨਤ ਯੁੱਗ ਦਾ ਅਕਬਰ" ਕਿਹਾ ਹੈ।ਫਿਰੋਜ਼ ਦੇ ਆਖਰੀ ਦਿਨ ਉਦਾਸ ਰਹੇ। ਸੰਨ 1374 ਵਿਚ ਉਸ ਦੇ ਵਾਰਸ ਪੁੱਤਰ ਫਤਿਖਾ ਦੀ ਮੌਤ ਹੋ ਗਈ, ਉਸ ਤੋਂ ਕੁਝ ਸਾਲਾਂ ਬਾਅਦ 1387 ਵਿਚ ਦੂਜੇ ਪੁੱਤਰ ਖਾਨ ਜਹਾਨ ਦੀ ਵੀ ਮੌਤ ਹੋ ਗਈ, ਜਿਸ ਨਾਲ ਸੁਲਤਾਨ ਨੂੰ ਡੂੰਘਾ ਧੱਕਾ ਲੱਗਾ। ਵਧਦੀ ਉਮਰ ਦੇ ਨਾਲ, ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਦੀ 80 ਸਾਲ ਦੀ ਉਮਰ ਵਿੱਚ ਸਤੰਬਰ 1388 ਵਿੱਚ ਮੌਤ ਹੋ ਗਈ। ਉਸ ਨੂੰ ਦਿੱਲੀ ਵਿਖੇ ਦਫ਼ਨਾਇਆ ਗਿਆ।
ਪੂਜਾ 9815591967
ਰਤੀਆ (ਫਤਹਿਬਾਦ,ਹਰਿਆਣਾ)

ਅਫਸੋਸ ✍️ ਸੁਖਜਿੰਦਰ ਮੁਹਾਰ

ਅਕਸ ਤਾਂ ਗੰਧਲਾ ਹੋਣਾ ਹੀ ਸੀ,
ਧਰਤੀ ਮਾਂ ਨੂੰ ਸਾੜ ਰਹੇ ਨੇ,

ਹਰੀ ਕ੍ਰਾਂਤੀ ਆਈ ਕਹਿੰਦੇ,
ਵਿਸ਼ ਫ਼ਸਲੀ ਖਿਲਾਰ ਰਹੇ ਨੇ,

ਪੁੱਤਰਾਂ ਦੇ ਲਾਲਚ ਵਿੱਚ ਲੋਕੀ,
ਧੀ ਨੂੰ ਕੁੱਖ ਵਿੱਚ ਮਾਰ ਰਹੇ ਨੇ,

ਕੁੱਖ ਮਾਂ ਦੀ ਨੂੰ ਲੁੱਟ ਕੇ ਲੋਕੀ,
ਤਪਦਾ ਸੀਨਾ ਠਾਰ ਰਹੇ ਨੇ,

ਕੁਦਰਤ ਉੱਤੇ ਕਹਿਰ ਕਮਾ ਕੇ,
ਜਿੱਤੀ ਬਾਜੀ ਹਾਰ ਰਹੇ ਨੇ,

ਸੁਖਜਿੰਦਰ ਮੁਹਾਰ (ਪਿੰਡ ਮੜ੍ਹਾਕ ਜ਼ਿਲ੍ਹਾ ਫਰੀਦਕੋਟ )
ਮੋ:98885-98350

ਮਾਤਾ ਹਰਜੀਤ ਕੌਰ ਨੂੰ ਵੱਖ-ਵੱਖ ਆਗੂਆ ਨੇ ਸਰਧਾਜਲੀਆ ਦਿੱਤੀਆ

ਹਠੂਰ,18,ਮਈ-(ਕੌਸ਼ਲ ਮੱਲ੍ਹਾ)-ਪੇਂਡੂ ਮਜਦੂਰ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਦੀ ਧਰਮਪਤਨੀ ਬੀਬੀ ਹਰਜੀਤ ਕੌਰ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ਼੍ਰੀ ਸਹਿਜ ਪਾਠਾ ਦੀ ਲੜੀ ਦੇ ਭੋਗ ਅੱਜ ਸ੍ਰੀ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਮਾਣੂੰਕੇ ਵਿਖੇ ਪਾਏ ਗਏ।ਇਸ ਮੌਕੇ ਭਾਈ ਧਨਜਿੰਦਰ ਸਿੰਘ ਖਾਲਸਾ ਹਠੂਰ ਵਾਲਿਆ ਦੇ ਮਹਾਨ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ,ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਸਿੰਘ ਪੀਟਰ,ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਕੰਵਲਜੀਤ ਸਿੰਘ ਖੰਨਾ,ਦਸ਼ਮੇਸ ਕਿਸਾਨ ਮਜਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋ,ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਬਰ ਕਰਮਜੀਤ ਸਿੰਘ ਮਾਣੂੰਕੇ ਨੇ ਕਿਹਾ ਕਿ ਬੀਬੀ ਹਰਜੀਤ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਥੇ ਉਨ੍ਹਾ ਦੀ ਮੌਤ ਨਾਲ ਇਨਸਾਫ ਪਸੰਦ ਜੱਥੇਬੰਦੀਆ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾ ਕਿਹਾ ਕਿ ਹੁਣ ਜਦੋ ਵੀ ਔਰਤ ਵਰਗ ਵਿਚ ਸ਼ੰਘਰਸਸੀਲ ਔਰਤਾ ਦਾ ਜਿਕਰ ਹੋਵੇਗਾ ਤਾਂ ਬੀਬੀ ਹਰਜੀਤ ਕੌਰ ਮਾਣੂੰਕੇ ਦਾ ਨਾਮ ਅਦਬ ਅਤੇ ਸਤਿਕਾਰ ਨਾਲ ਲਿਆ ਜਾਵੇਗਾ।ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਮੈ ਆਪਣੀ ਬਾਕੀ ਰਹਿੰਦੀ ਜਿੰਦਗੀ ਕਿਸਾਨਾ ਅਤੇ ਮਜਦੂਰਾ ਦੇ ਸੰਘਰਸ ਦਾ ਹਿੱਸਾ ਬਣ ਕੇ ਹੀ ਬਤੀਤ ਕਰਾਗਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਨੋਹਰ ਸਿੰਘ ਝੋਰੜਾ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਆਗੂ ਅਵਤਾਰ ਸਿੰਘ,ਹੁਕਮਰਾਜ ਸਿੰਘ,ਜਿਲ੍ਹਾ ਪ੍ਰਧਾਂਨ ਤਰਲੋਚਣ ਸਿੰਘ ਝੋਰੜਾ,ਜਗਰੂਪ ਸਿੰਘ,ਝੋਰੜਾ,ਜਲੌਰ ਸਿੰਘ,ਗੁਰਚਰਨ ਸਿੰਘ ਰਸੂਲਪੁਰ,ਗੁਰਚਰਨ ਸਿੰਘ ਟੂਸੇ,ਨਿਰਮਲ ਸਿੰਘ ਰਸੂਲਪੁਰ,ਇਕਬਾਲ ਸਿੰਘ ਰਸੂਲਪੁਰ,ਸਰਪੰਚ ਹਰਮਿੰਦਰ ਸਿੰਘ,ਸਰਪੰਚ ਜਗਰਾਜ ਸਿੰਘ,ਸੋਨੀ ਸਿੱਧਵਾ,ਕਰਮ ਸਿੰਘ,ਬਲਵਿੰਦਰ ਸਿੰਘ,ਸੁਖਵਿੰਦਰ ਸਿੰਘ,ਬਲਦੇਵ ਸਿੰਘ ਜਗਰਾਓ,ਸਤਨਾਮ ਸਿੰਘ ਤੋ ਇਲਾਵਾ ਵੱਖ-ਵੱਖ ਜੱਥੇਬੰਦੀਆ ਦੇ ਆਗੂ ਹਾਜ਼ਰ ਸਨ।  
ਫੋਟੋ ਕੈਪਸਨ:-ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਬੀਬੀ ਹਰਜੀਤ ਕੌਰ ਮਾਣੂੰਕੇ ਨੂੰ ਸਰਧਾ ਦੇ ਫੁੱਲ ਭੇਂਟ ਕਰਦੇ ਹੋਏ।

ਪਿੰਡ ਲੱਖਾ ਵਿਚ ਕਬੂਤਰਾ ਦੀ ਬਾਜੀ ਕਰਵਾਈ

ਹਠੂਰ,18,ਮਈ-(ਕੌਸ਼ਲ ਮੱਲ੍ਹਾ)-ਗ੍ਰਾਮ ਪੰਚਾਇਤ ਲੱਖਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਲੱਖਾ ਵਿਖੇ ਕਬੂਤਰਬਾਜੀ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾ ਮੁਕਾਬਲਿਆ ਵਿਚ 60 ਕਬੂਤਰਬਾਜਾ ਨੇ ਭਾਗ ਲਿਆ।ਜਿਨ੍ਹਾ ਵਿਚੋ ਪਹਿਲਾ ਸਥਾਨ ਸੋਨੂੰ ਲੰਮੇ,ਦੂਜਾ ਸਥਾਨ ਤਲਵਿੰਦਰ ਸਿੰਘ ਚੌਕੀਮਾਨ,ਤੀਜਾ ਸਥਾਨ ਦਰਸ਼ਨ ਸਿੰਘ ਕਿਲਾ ਰਾਏਪੁਰ ਅਤੇ ਚੌਥਾ ਸਥਾਨ ਕੌਰ ਸਿੰਘ ਕੌਰਾ ਫਾਜਿਲਕਾ ਨੇ ਪ੍ਰਾਪਤ ਕੀਤਾ।ਇਸ ਮੌਕੇ ਜੇਤੂ ਕਬੂਤਰਬਾਜਾ ਨੂੰ ਫਰਿੱਜ,ਕੂਲਰ,ਐਲ ਸੀ ਡੀ ਅਤੇ ਪੱਖਾ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਜਗਸੀਰ ਸਿੰਘ,ਸਾਬਕਾ ਸਰਪੰਚ ਗੁਰਚਰਨ ਸਿੰਘ,ਪੰਚ ਜਸਵਿੰਦਰ ਸਿੰਘ,ਪ੍ਰਧਾਨ ਸੁਰਜੀਤ ਸਿੰਘ ਧਾਲੀਵਾਲ,ਸਿਕੰਦਰ ਸਿੰਘ,ਚਤਰ ਸਿੰਘ ਪ੍ਰਿਤਪਾਲ ਸਿੰਘ,ਗੋਲਡੀ ਗੋਇਲ,ਸੰਨੀ ਦਿਓਲ,ਸਿੰਦਰ ਸਿੰਘ,ਜਗਰਾਜ ਸਿੰਘ ਰਾਜੂ,ਗੁਰਪ੍ਰੀਤ ਸਿੰਘ,ਜੋਰਾ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਜੇਤੂ ਕਬੂਤਰਬਾਜਾ ਨੂੰ ਇਨਾਮ ਤਕਸੀਮ ਕਰਦੇ ਹੋਈ ਗ੍ਰਾਮ ਪੰਚਾਇਤ ਲੱਖਾ।

 ਬਿਜਲੀ ਮੁਲਾਜਮਾ ਨੇ ਕੀਤਾ ਰੋਸ ਪ੍ਰਦਰਸਨ

ਹਠੂਰ,18,ਮਈ-(ਕੌਸ਼ਲ ਮੱਲ੍ਹਾ)-ਬੀਤੇ ਮੰਗਲਵਾਰ ਦੀ ਸਵੇਰ ਪਾਵਰਕਾਮ ਦਫਤਰ ਲੱਖਾ ਦੇ ਅਧਿਕਾਰੀਆ ਵੱਲੋ ਪਿੰਡ ਬੁਰਜ ਕੁਲਾਰਾ ਵਿਖੇ ਬਿਜਲੀ ਦੀ ਚੋਰੀ ਰੋਕਣ ਲਈ ਕੀਤੀ ਛਾਪੇਮਾਰੀ ਦੌਰਾਨ ਪਾਵਰਕਾਮ ਅਧਿਕਾਰੀਆ ਅਤੇ ਪਿੰਡ ਵਾਸੀਆ ਵਿਚ ਹੋਈ ਤਕਰਾਰਬਾਜੀ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ।ਜਿਸ ਦੇ ਰੋਸ ਵਜੋ ਅੱਜ ਪਾਵਰਕਾਮ ਦਫਤਰ ਲੱਖਾ ਵਿਖੇ ਪਾਵਰਕਾਮ ਦਫਤਰ ਰਾਏਕੋਟ,ਪਾਵਰਕਾਮ ਦਫਤਰ ਰੂੰਮੀ ਅਤੇ ਪਾਵਰਕਾਮ ਦਫਤਰ ਬੱਸੀਆ ਦੇ ਕਰਮਚਾਰੀਆ ਨੇ ਪਿੰਡ ਬੁਰਜ ਕੁਲਾਰਾ ਦੀ ਮਹਿਲਾ ਸਰਪੰਚ ਦੇ ਪਤੀ ਖਿਲਾਫ ਅਤੇ ਕੁਝ ਪਿੰਡ ਵਾਸੀਆ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਰੋਸ ਪ੍ਰਦਰਸਨ ਕੀਤਾ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਪ੍ਰਧਾਨ ਤਰਲੋਚਣ ਸਿੰਘ,ਪ੍ਰਧਾਨ ਹਰਵਿੰਦਰ ਸਿੰਘ ਲਾਲੂ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਅਸੀ ਲਿਖਤੀ ਰੂਪ ਵਿਚ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਨੂੰ ਲਿਖਤੀ ਰੂਪ ਵਿਚ ਦਰਖਾਸਤ ਦੇ ਦਿੱਤੀ ਹੈ ਅਤੇ ਜਿਨ੍ਹਾ ਸਮਾਂ ਮਹਿਲਾ ਸਰਪੰਚ ਦੇ ਪਤੀ ਖਿਲਾਫ ਅਤੇ ਪਿੰਡ ਦੇ ਕੁਝ ਵਿਅਕਤੀਆ ਖਿਲਾਫ ਕਾਨੂੰਨੀ ਕਾਰਵਾਈ ਨਹੀ ਹੁੰਦੀ ਉਨ੍ਹਾ ਸਮਾਂ ਅਸੀ ਕੰਮ ਨਹੀ ਕਰਾਗੇ।ਉਨ੍ਹਾ ਕਿਹਾ ਕਿ ਜੇਕਰ ਅੱਜ ਤੋ ਬਾਅਦ ਅਸੀ ਕਿਸੇ ਵੀ ਪਿੰਡ ਦੀ ਚੈਕਿੰਗ ਕਰਨ ਲਈ ਜਾਦੇ ਹਾਂ ਤਾਂ ਪੰਜਾਬ ਪੁਲਿਸ ਦੇ ਕਰਮਚਾਰੀ ਸਾਡੇ ਨਾਲ ਹੋਣੇ ਜਰੂਰੀ ਹਨ ਨਹੀ ਤਾਂ ਅਸੀ ਪਿੰਡਾ ਦੀ ਚੈਕਿੰਗ ਨਹੀ ਕਰਾਗੇ।ਇਸ ਮੌਕੇ ਉਨ੍ਹਾ ਨਾਲ ਕੁਲਦੀਪ ਕੁਮਾਰ ਐਸ ਡੀ ਓ ਰਾਏਕੋਟ,ਛਿੰਦਰਪਾਲ ਸਿੰਘ ਐਸ ਡੀ ਓ ਬੱਸੀਆ,ਕੇਸਰ ਸਿੰਘ ਐਸ ਡੀ ਓ ਲੱਖਾ,ਮਨਜੀਤ ਸਿੰਘ ਐਸ ਡੀ ਓ ਰੂੰਮੀ, ਬਿੱਲੂ ਖਾਂ,ਸਾਧੂ ਸਿੰਘ,ਚਰਨ ਸਿੰਘ,ਜਸਕਰਨ ਸਿੰਘ,ਸੁਖਦੇਵ ਸਿੰਘ,ਅਮਨਦੀਪ ਸਿੰਘ,ਦਲਬਾਰਾ ਸਿੰਘ,ਬਲਪ੍ਰੀਤ ਸਿੰਘ ਰਾਏਕੋਟ,ਮਨਜਿੰਦਰ ਸਿੰਘ,ਬਲਵੰਤ ਸਿੰਘ,ਚਰਨਜੀਤ ਸਿੰਘ,ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਪਾਵਰਕਾਮ ਦਫਤਰ ਲੱਖਾ ਵਿਖੇ ਰੋਸ ਪ੍ਰਦਰਸਨ ਕਰਦੇ ਹੋਏ ਬਿਜਲੀ ਮੁਲਾਜਮ।

19 ਮਈ 1926 ਈ. ਨੂੰ ਥੋਮਸ ਅਲਵਾ ਐਡੀਸ਼ਨ ਦੁਆਰਾ ਅਟਲਾਂਟਿਕ ਸ਼ਹਿਰ ਨਿਊ ਜਰਸੀ ਵਿੱਚ ਰੇਡੀਓ ਤੋਂ ਬੋਲਣ ਦਾ ਪਹਿਲੀ ਵਾਰ ਤਜਰਬਾ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਥੋਮਸ ਅਲਵਾ ਐਡੀਸਨ ਦਾ ਜਨਮ 11 ਫ਼ਰਵਰੀ 1847 ਅਮਰੀਕਾ ਵਿੱਚ ਓਹੀਓ ਰਾਜ ਦੇ ਮਿਲਨ ਸ਼ਹਿਰ ਵਿੱਚ ਹੋਇਆ। ਥੋਮਸ ਦੇ ਮਾਤਾ ਪਿਤਾ ਸੇਮੁਏਲ ਅਗਡਿਨ ਐਡੀਸਨ ਜੁਨੀਅਰ ਨੈਨਸੀ ਮੈਥਿਉ ਐਲਿਉਟ ਸਨ। ਉਹਨਾਂ ਦਾ ਇਹ ਸੱਤਵਾਂ ਬੱਚਾ ਸੀ।ਬਚਪਨ ਵਿੱਚ ਐਡੀਸਨ ਨੂੰ ਘੱਟ ਸੁਣਨ ਦੀ ਸਮੱਸਿਆ ਸੀ।ਉਹ ਹੌਲੀ ਹੌਲੀ ਬੋਲਣਾ ਸਿੱਖਿਆ ਸੀ।ਉਸ ਸਮੇਂ ਸਕੂਲ ਬਹੁਤ ਘੱਟ ਹੋਇਆ ਕਰਦੇ ਸਨ।ਉਸ ਸਮੇਂ ਇੱਕ ਐਂਗਲ ਨਾਂ ਦਾ ਇੱਕ ਪਾਦਰੀ ਸਕੂਲ ਚਲਾਇਆ ਕਰਦਾ ਸੀ। ਇੱਕ ਵਾਰ ਥਾਮਸ ਐਡੀਸਨ ਨੇ ਅਧਿਆਪਕ ਨੂੰ ਪੁੱਛ ਲਿਆ, ‘‘ਗੁਰੂਤਾ ਆਕਰਸ਼ਨ ਦਾ ਨਿਯਮ ਕੀ ਹੈ?’’ ਅਧਿਆਪਕ ਨੇ ਐਡੀਸਨ ਦੀ ਕੁੱਟਮਾਰ ਕਰਕੇ ਉਸ ਨੂੰ ਸਕੂਲੋਂ ਕੱਢ ਦਿੱਤਾ। ਆਖਰ ਮਾਂ ਨੇ ਐਡੀਸਨ ਨੂੰ ਖ਼ੁਦ ਪੜ੍ਹਾਉਣ ਲੱਗੀ। ਐਡੀਸ਼ਨ ਦੀ ਮਾਂ ਜਿੱਥੋਂ ਵੀ ਹੋ ਸਕਦਾ ਚਾਹੇ ਬਾਜ਼ਾਰ ਵਿੱਚੋਂ ਜੋ ਵੀ ਪੁਰਾਣੀਆਂ ਬਾਲ ਪੁਸਤਕਾਂ ਮਿਲਣੀਆਂ ਓਹੀ ਖਰੀਦ ਕੇ ਲੈ ਆਉਂਦੀ ਤੇ ਐਡੀਸ਼ਨ ਨੂੰ ਪੜਾਉਂਦੀ ।ਆਪਣੀ ਛੋਟੀ ਉਮਰ ਵਿੱਚ ਹੀ ਉਸ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨ।ਘਰ ਦੇ ਕੋਨੇ ਵਿੱਚ ਕਮਰੇ ਵਿੱਚ ਹੀ ਐਡੀਸ਼ਨ ਨੇ ਇੱਕ ਪ੍ਰਯੋਗਸ਼ਾਲਾ ਬਣਾ ਲਈ ।ਸੌ ਤੋਂ ਵੱਧ ਰਸਾਇਣਾਂ ਦੀਆਂ ਬੋਤਲਾਂ ਉਸ ਨੇ ਆਪਣੀ ਪ੍ਰਯੋਗਸ਼ਾਲਾ ਦੀਆਂ ਸੈਲਫਾਂ ’ਤੇ ਸਜਾ ਲਈਆਂ। ਅਜਿਹਾ ਉਹ ਪੰਜ ਸਾਲ ਕਰਦਾ ਰਿਹਾ ਪੰਜ ਸਾਲ ਦੇ ਅਨੁਭਵ ਤੋ ਬਾਅਦ ਉਸਨੇ ਬਹੁਤ ਡੂੰਘਾ ਗਿਆਨ ਪ੍ਰਾਪਤ ਕਰ ਲਿਆ ਸੀ।ਕੱਚ ਦੀਆਂ ਟਿਊਬਾਂ ਵਿੱਚੋਂ ਹੁੰਦੀਆਂ ਰਸਾਇਣਕ ਕਿਰਿਆਵਾਂ ਨੂੰ ਉਹ ਰੋਜ ਦੇਖਦਾ ਰਹਿੰਦਾ ਤੇ ਆਪਣੇ ਮਨ ਅੰਦਰ ਹੋਰ ਕਿਰਿਆਵਾਂ ਪੈਦਾ ਕਰਦਾ ਗਿਆ।ਸਮਾਂ ਪੈਣ ਤੇ ਐਡੀਸ਼ਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 1860 ਵਿੱਚ ਉਹ ਅਮਰੀਕਾ ਦੇ ਸ਼ਹਿਰ ਹੁਰੋਂ ਤੋਂ ਡੇਟਰਾਇਟ ਲਈ ਇੱਕ ਸਵਾਰੀ ਗੱਡੀ ਵਿੱਚ ਅਖ਼ਬਾਰ, ਟਾਫੀਆਂ ਤੇ ਫਲ ਵੇਚਣ ਲੱਗਾ।ਉਸਨੇ ਓਥੇ ਹੀ ਉਸ ਨੇ ਗੱਡੀ ਦੇ ਇੰਜਣ ਦੇ ਨਾਲ ਲੱਗਦੇ ਡੱਬੇ ਵਿੱਚ ਜਿੱਥੇ ਧੂੰਆਂ ਜਿਆਦਾ ਹੁੰਦਾ ਸੀ ਵਿੱਚ ਆਪਣੀ ਪ੍ਰਯੋਗਸ਼ਾਲਾ ਬਣਾ ਲਈ।ਅਚਾਨਕ ਇੱਕ ਦਿਨ ਉਸ ਦੀ ਟਿਊਬ ਵਿੱਚੋਂ ਡਿੱਗੇ ਫਾਸਫੋਰਸ ਦਾ ਟੁਕੜਾ ਡਿੱਗ ਗਿਆ।ਇਸ ਟੁਕੜੇ ਨੇ ਅੱਗ ਫੜ ਲਈ। ਮੁਸਾਫਰਾਂ ਵਿਸਚ ਹਫੜਾ ਦਫੜੀ ਮੱਚ ਗਈ ਸੀ ਉਹਨਾਂ ਵੱਲੋਂ ‘ਅੱਗ ਬੁਝਾਓ’ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਥੋੜ੍ਹੇ ਜਿਹੇ ਯਤਨਾਂ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ ।ਗਾਰਡ ਨੇ ਐਡੀਸ਼ਨ ਦੇ ਥੱਪੜ ਮਾਰਿਆਂ ਜਿਸ ਕਾਰਨ ਉਹ ਕੰਨਾਂ ਤੋਂ ਅਪਾਹਜ ਬਣ ਗਿਆ। ਕੁੱਝ ਸਮੇਂ ਬਾਅਦ ਕਮਾਈ ਕਰਨ ਤੋਂ ਬਾਅਦ ਉਸਨੇ ਹਿਰਾਲਡ’ ਨਾਂ ਦਾ ਹਫ਼ਤਾਵਾਰੀ ਅਖਬਾਰ ਕੱਢਣਾ ਸ਼ੁਰੂ ਕੀਤਾ ਤੇ ਆਪ ਹੀ ਵੇਚਣਾ ਸ਼ੁਰੂ ਕਰ ਦਿੱਤਾ।ਇੱਕ ਵਾਰ ਅਖਬਾਰ ਵੇਚਦਿਆਂ ਸਮੇਂ ਇੱਕ ਘਟਨਾ ਵਾਪਰੀ ।ਐਡੀਸਨ ਸਟੇਸ਼ਨ ’ਤੇ ਅਖ਼ਬਾਰ ਵੇਚ ਰਿਹਾ ਸੀ ਤੇ ਉਸ ਨੇ ਸਟੇਸ਼ਨ ਮਾਸਟਰ ਦੇ ਬੱਚੇ ਨੂੰ ਬਚਾ ਲਿਆ ਅਤੇ ਖ਼ੁਸ਼ ਹੋ ਕਿ ਸਟੇਸ਼ਨ ਮਾਸਟਰ ਨੇ ਟੈਲੀਗ੍ਰਾਫ ਵਾਲੀ ਮਸ਼ੀਨ ਵਿਖਾ ਦਿੱਤੀ।।ਇੱਕ ਵਾਰ ਐਡੀਸਨ ਨੇ ਆਪਣੇ ਇੱਕ ਦੋਸਤ ਦੇ ਘਰ ਦਾ ਸਬੰਧ, ਸਟੋਵ ਦੀ ਫਾਲਤੂ ਤਾਰ ਨਾਲ ਹੀ ਜੋੜ ਲਿਆ। ਉਹਨਾਂ ਨੇ ਟੈਲੀਗ੍ਰਾਫ ਦੀ ਵਰਤੋਂ ਵਿੱਚ ਆਉਣ ਵਾਲੀਆਂ ਕੁੰਜੀਆਂ ਵੀ ਖ਼ੁਦ ਹੀ ਕਬਾੜ ਦੇ ਸਾਮਾਨ ਤੋਂ ਬਣਾ ਲਈਆਂ। ਦੋਵੇਂ ਦੋਸਤ ਘੰਟਿਆਂ ਬੱਧੀ ਇੱਕ-ਦੂਜੇ ਨੂੰ ਟੈਲੀਗ੍ਰਾਫ ਰਾਹੀਂ ਸੁਨੇਹੇ ਭੇਜਣ ’ਚ ਲੱਗੇ ਰਹਿੰਦੇ। 1877–78 ਵਿੱਚ ਐਡੀਸਨ ਨੇ ਕਾਰਬਨ ਮਾਈਕਰੋਫੋਨ ਜੋ ਸਾਰੇ ਟੈਲੀਫੋਨ 'ਚ ਘੰਟੀ ਨਾਲ ਹੁੰਦਾ ਹੈ ਦੀ ਵਰਤੋਂ ਹੁੰਦੀ ਹੈ, ਦੀ ਖੋਜ ਅਤੇ ਸੁਧਾਰ ਕੀਤੀ। ਐਡੀਸਨ 16 ਸਾਲਾਂ ਦੀ ਉਮਰ ਵਿੱਚ ਟੈਲੀਗ੍ਰਾਫਰ ਦੇ ਤੌਰ ’ਤੇ ਰੇਲਵੇ ਮਹਿਕਮੇ ਵਿੱਚ ਭਰਤੀ ਹੋ ਗਿਆ। ਉਸ ਨੇ ਰੇਲਵੇ ਦੇ ਕਲਾਕ ਦੀ ਵੱਡੀ ਸੂਈ ਦਾ ਸਬੰਧ ਟੈਲੀਗ੍ਰਾਫ ਨਾਲ ਜੋੜ ਦਿੱਤਾ। ਜਦੋਂ ਕਲਾਕ ਦੀ ਵੱਡੀ ਸੂਈ 12 ਦੇ ਨਿਸ਼ਾਨ ’ਤੇ ਪੁੱਜ ਜਾਂਦੀ ਤਾਂ ਘੰਟੀ ਮਾਰਨ ਵਾਲੀ ਮਸ਼ੀਨ ਦਾ ਬਟਨ ਆਪਣੇ ਆਪ ਔਨ ਹੋ ਜਾਂਦਾ ਸੀ ਤੇ ਸਾਰੇ ਸਟੇਸ਼ਨਾਂ ’ਤੇ ਇੱਕੋ ਸਮੇਂ ਘੰਟੀ ਆਪਣੇ ਆਪ ਵੱਜ ਜਾਂਦੀ।
ਉਸ ਤੋਂ ਬਾਅਦ ਉਸ ਨੇ 1868 ਵਿੱਚ ਆਪਣੀ ਖੋਜ ਦਾ ਪਹਿਲਾ ਪੇਟੈਂਟ ਕਰਵਾਇਆ। ਦੁਨੀਆ ਵਿੱਚ ਸਭ ਤੋਂ ਵੱਧ ਖੋਜਾਂ ਦੇ ਪੇਟੈਂਟ ਉਸ ਦੇ ਹੀ ਨਾਂ ਹੋਏ। ਉਸ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ 1093 ਖੋਜਾਂ ਦੇ ਪੇਟੈਂਟ ਕਰਵਾਏ। ਐਡੀਸਨ ਨੇ ਪਲੈਟੀਨਮ ਅਤੇ ਹੋਰ ਧਾਂਤਾਂ ਦੇ ਫਿਲਾਮੈਟ ਬਣਾਉਣ ਦੇ ਤਜਰਬੇ ਕੀਤੇ ਅਖੀਰ 'ਚ ਕਾਰਬਨ ਫਿਲਾਮੈਂਟ ਦੀ ਵਰਤੋਂ ਕੀਤੀ ਗਈ। ਉਸ ਦਾ ਪਹਿਲਾ ਤਜਰਬਾ 22 ਅਕਤੂਬਰ, 1879 ਨੂੰ ਕੀਤਾ ਜੋ 13.5 ਘੰਟੇ ਚੱਲਿਆ। 4 ਨਵੰਬਰ, 1879 ਨੂੰ ਉਸ ਨੇ ਅਮਰੀਕਾ ਵਿੱਚ ਬਿਲਜੀ ਬੱਲਬ ਪੇਟੈਟ ਕਰਵਾਇਆ। ਐਡੀਸਨ ਪਹਿਲਾ ਸਫਲਤਾ ਪੂਰਵਕ ਬੱਲਬ ਜੋ ਲੋਕਾ ਨੂੰ ਦਸੰਬਰ 1879 ਵਿੱਚ ਮੈਨਲੋ ਪਾਰਕ 'ਚ ਪਰਦਰਸ਼ਨ ਕੀਤਾ ਗਿਆ। 1904 ਵਿਚ, ਯੂ. ਐਸ. ਪੇਟੈਂਟ ਆਫਿਸ ਨੇ ਇਸ ਦੇ ਫੈਸਲੇ ਦਾ ਉਲਟਾ ਬਦਲ ਦਿੱਤਾ, ਮਾਰਕੋਨੀ ਨੂੰ ਰੇਡੀਓ ਦੀ ਖੋਜ ਲਈ ਇੱਕ ਪੇਟੈਂਟ ਅਵਾਰਡ ਦਿੱਤਾ, ਜੋ ਸ਼ਾਇਦ ਅਮਰੀਕਾ ਵਿੱਚ ਮਾਰਕੋਨੀ ਦੇ ਵਿੱਤੀ ਸਹਿਯੋਗੀਆਂ ਦੁਆਰਾ ਪ੍ਰਭਾਵਿਤ ਸੀ, ਜਿਸ ਵਿੱਚ ਥਾਮਸ ਐਡੀਸਨ ਅਤੇ ਐਡਰਿਊ ਕਾਰਨੇਗੀ ਸਾਮਿਲ ਸਨ ।
19 ਮਈ 1926 ਈ. ਨੂੰ ਥੋਮਸ ਅਲਵਾ ਐਡੀਸ਼ਨ ਨੇ ਅਟਲਾਂਟਿਕ ਸ਼ਹਿਰ ਨਿਊ ਜਰਸੀ ਵਿੱਚ ਰੇਡੀਓ ਤੋਂ ਬੋਲਣ ਦਾ ਪਹਿਲੀ ਵਾਰ ਤਜਰਬਾ ਕੀਤਾ ।
ਫਿਰ ਐਡੀਸ਼ਨ ਨੇ X-ਰੇਅ ਦੀ ਵਰਤੋਂ ਵਾਲੀ ਮਸ਼ੀਨ ਤਿਆਰ ਕੀਤੇ ਜਿਸ ਵਿੱਚ ਫਲੋਰੋਸਕੋਟ ਦੀ ਵਰਤੋਂ ਹੁੰਦੀ ਸੀ। ਬੱਲਬ ਦੀ 75ਵੀਂ ਬਰਸੀ ਨੂੰ ਸਮਰਪਤ ਕੈਲੀਫੋਰਨੀਆ ਨੇ ਝੀਲ ਦਾ ਨਾਮ ਥੋਮਸ ਅਲਵਾ ਐਡੀਸਨ ਰੱਖਿਆ। 1931 ਵਿੱਚ ਨਿਉਯਾਰਕ ਸ਼ਹਿਰ ਦੇ ਹੋਟਲ ਨੇ ਆਪਣਾ ਨਾਮ ਹੋਟਲ ਐਡੀਸਨ ਰੱਖਿਆ।ਐਡੀਸਨ ਦੇ ਨਾਮ ਤੇ ਤਿੰਨ ਪੁੱਲਾਂ ਦਾ ਨਾਮ ਵੀ ਅਮਰੀਕਾ 'ਚ ਰੱਖਿਆ ਗਿਆ ਹੈ।ਅਸਮਾਨ 'ਚ ਵੀ ਇੱਕ ਉਲਕਾ ਦਾ ਨਾਮ 742 ਐਡੀਸੋਨਾ ਰੱਖਿਆ ਗਿਆ ਹੈ। ਸਭ ਤੋਂ ਮਹਾਨ ਖੋਜਕਰਤਾ ਐਡੀਸ਼ਨ ਦੀ ਮੌਤ 18 ਅਕਤੂਬਰ 1931 ਨੂੰ (84 ਸਾਲ ਦੀ ਉਮਰ ਵਿੱਚ ) ਹੋਈ।

ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ ।
 

ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਮੈਮੋਰੀਅਲ ਕੁੱਪ ਰੋਹੀੜਾ ਅਹਿਮਦਗੜ੍ਹ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦਾ ਆਯੋਜਨ -

-  ਮਹਾਨ ਯਾਦਗਾਰ ਉਸਾਰਨ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨਾ : ਸੰਯਮ ਅਗਰਵਾਲ

 

ਮਾਲੇਰਕੋਟਲਾ 18 ਮਈ (ਰਣਜੀਤ ਸਿੱਧਵਾਂ)  :  ਵੱਡਾ ਘੱਲੂਘਾਰਾ ਦੇਸ਼ ਅਤੇ ਕੌਮ ਦੀ ਆਣ ਅਤੇ ਸ਼ਾਨ ਨੂੰ ਬਚਾਉਣ ਲਈ ਕੀਤੀਆਂ ਗਈਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਅਜਿਹੇ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਪਣੀ ਵਿਰਾਸਤ 'ਤੇ ਮਾਣ ਕਰਦੇ ਹਾਂ। ਪੰਜਾਬ ਸਰਕਾਰ ਵਲੋਂ ਇਸ ਮਹਾਨ ਯਾਦਗਾਰ ਉਸਾਰਨ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਹੈ ਅਤੇ ਆਪਣੇ ਕੀਮਤੀ ਸਰਮਾਏ ਨੂੰ ਸਾਂਭ ਕੇ ਰੱਖਣਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਨੇ ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਮੈਮੋਰੀਅਲ ਕੁੱਪ ਰੋਹੀੜਾ ਅਹਿਮਦਗੜ੍ਹ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੀਤੇ । ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸ਼ਹੀਦਾਂ ਨੂੰ ਯਾਦ ਕਰੀਏ ਤੇ ਉਨ੍ਹਾਂ ਦੇ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਡਿਊਟੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਈਏ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਮੈਂਬਰ ਸਕੱਤਰ ਕਮ ਐਸ.ਡੀ.ਐਮ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਐਕਸੀਅਨ ਪੀ.ਡਵਲਿਓ.ਡੀ ਸ੍ਰੀ ਰਾਜੀਵ ਕੁਮਾਰ, ਐਸ.ਡੀ.ਓ ਪੀ.ਡਵਲਿਓ.ਡੀ ਵਰਿੰਦਰ ਸਿੰਘ, ਐਸ.ਡੀ.ਓ  ਪਬਲਿਕ ਹੈਲਥ ਸ੍ਰੀ ਹਨੀ ਗੁਪਤਾ, ਸ੍ਰੀ ਸਾਹਿਲ ਜਿੰਦਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਰਕ ਦੀ ਰੱਖ ਰਖਾਓ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਅਤੇ ਟੈਂਡਰ ਦੀਆਂ ਉਪਚਾਰਿਕਤਾਵਾਂ ਪੂਰੀਆਂ ਕਰਕੇ ਜਲਦ ਤੋਂ ਜਲਦ ਟੈਂਡਰ ਲਗਾਇਆ ਜਾਵੇ ਤਾਂ ਜੋ ਬਿਨਾਂ ਰੁਕਾਵਟ ਤੋਂ ਕੰਮ ਨਿਰੰਤਰ ਚਲਦਾ ਰਹੇ । ਉਨ੍ਹਾਂ ਹੋਰ ਹਦਾਇਤ ਕੀਤੀ ਕਿ ਮੈਮੋਰੀਅਲ ਦੇ ਸਿਨੇਮਾ ਹਾਲ ਦੇ ਏ.ਸੀ.,ਜਨਰੇਟਰ ਅਤੇ ਹੋਰ ਰਿਪੇਅਰ ਦਾ ਅਨੁਮਾਨ ਤਿਆਰ ਕੀਤਾ ਜਾਵੇ । ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਕਿਹਾ ਕਿ ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਮੈਮੋਰੀਅਲ ਕੁੱਪ ਰੋਹੀੜਾ ਅਹਿਮਦਗੜ੍ਹ ਵਿਖੇ ਆਉਣ ਵਾਲੇ ਯਾਤਰੀਆਂ ਦੀ ਦਰ ਵਧਾਉਣ ਲਈ  ਵਿਸ਼ੇਸ਼ ਉਪਰਾਲੇ ਕੀਤੇ ਜਾਣ । ਯਾਤਰੀਆਂ ਨੂੰ ਇਸ ਮਹਾਨ ਯਾਦਗਾਰ ਵਿਖੇ ਸਿੱਖੀ ਇਤਿਹਾਸ ਦੇ ਦਸਤਾਵੇਜ਼ੀ ਫ਼ਿਲਮ ਵਿਖਾਉਣ ਲਈ ਸਮਾਂਬੱਧ ਤਰੀਕੇ ਨਾਲ ਫ਼ਿਲਮ ਦੇ ਸ਼ੋਅ ਕੀਤੇ ਜਾਣ । ਉਨ੍ਹਾਂ ਕਿਹਾ  ਕਿ ਹੋਰ ਇਤਿਹਾਸ ਨਾਲ ਸਬੰਧਿਤ ਜਾਣਕਾਰੀ ਭਰਪੂਰ ਫ਼ਿਲਮਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਇਤਿਹਾਸ ਨਾਲ ਜੋੜਿਆ ਜਾ ਸਕੇ । ਉਨ੍ਹਾਂ ਹੋਰ ਕਿਹਾ ਸੰਗਤ ਦੀ ਸਹੂਲਤ ਲਈ ਕੰਟੀਨ ਦਾ ਪ੍ਰਬੰਧ ਵੀ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਸਕੂਲੀ ਵਿਦਿਆਰਥੀਆਂ ਦਾ ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਮੈਮੋਰੀਅਲ ਕੁੱਪ ਰੋਹੀੜਾ ਅਹਿਮਦਗੜ੍ਹ ਵਿਖੇ ਸਿੱਖਿਆ ਟੂਰ ਕਰਵਾਉਣ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਮਾਣਮੱਤੇ ਇਤਿਹਾਸ ਤੋਂ ਜਾਣੂੰ ਹੋ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਵਲੋਂ ਮੈਮੋਰੀਅਲ ਦੇ ਸਿਨੇਮਾ ਹਾਲ ਵਿਖੇ ਚਾਰ ਸਾਹਿਬਜ਼ਾਦੇ ਫ਼ਿਲਮ ਵੀ ਦੇਖੀ ।

ਐੱਸ.ਡੀ.ਐੱਮ ਹਰਪ੍ਰੀਤ ਸਿੰਘ ਅਟਵਾਲ ਵਲੋਂ ਡਰਾਇਵਿੰਗ ਟੈਸਟ ਟਰੈਕ, ਮਹੱਦਿਆਂ ਦਾ ਦੌਰਾ 

ਕਰਮਚਾਰੀਆਂ ਨੂੰ ਲਾਇਸੰਸ ਜਾਰੀ ਕਰਨ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਦੀ ਹਿਦਾਇਤ 

 

ਫਤਹਿਗੜ੍ਹ  ਸਾਹਿਬ, 18 ਮਈ  (ਰਣਜੀਤ ਸਿੱਧਵਾਂ) :  ਹਰਪ੍ਰੀਤ ਸਿੰਘ ਅਟਵਾਲ, ਉਪ ਮੰਡਲ ਮੈਜਿਸਟਰੇਟ, ਫਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਬਣੇ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ, ਮਹੱਦਿਆਂ ਵਿਖੇ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਡਰਾਇਵਿੰਗ ਟੈਸਟ ਟਰੈਕ, ਮਹੱਦਿਆਂ ਵਿਖੇ ਤੈਨਾਤ ਸਟਾਫ਼ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਲਾਇਸੰਸ ਜਾਰੀ ਕਰਨ ਸਮੇਂ ਪੰਜਾਬ ਟਰਾਂਸਪੋਰਟ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੰਮ ਵਿੱਚ ਪ੍ਰਦਰਸਤਾ ਲਿਆਂਦੀ ਜਾਵੇ ਅਤੇ ਕੰਮ ਸਮੇਂ ਸਿਰ ਕੀਤਾ ਜਾਵੇ ਅਤੇ ਲੋਕਾਂ ਨੂੰ ਅਪਣੇ ਕੰਮ ਕਰਵਾਉਣ ਵਿੱਚ ਕੋਈ ਵੀ ਦਿੱਕਤ ਨਾ ਆਉਣ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਡਰਾਇਵਿੰਗ ਟੈਸਟ ਟਰੈਕ ਵਿਖੇ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਅਟਵਾਲ ਵੱਲੋਂ ਉਥੇ ਮੌਜੂਦ ਆਮ ਪਬਲਿਕ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਆਮ ਪਬਲਿਕ ਲਈ ਬੈਠਣ ਲਈ ਕੁਰਸੀਆਂ ਅਤੇ ਪੀਣ ਲਈ ਪਾਣੀ ਆਦਿਕ ਦੇ ਪ੍ਰਬੰਧ ਦਾ ਜਾਇਜਾ ਵੀ ਲਿਆ ਗਿਆ।

ਬਾਲ ਘਰਾਂ ਲਈ ਜੁਵੇਨਾਇਲ ਜਸਟਿਸ ਐਕਟ-2015 ਅਧੀਨ ਰਜਿਸਟ੍ਰੇਸ਼ਨ ਲਾਜ਼ਮੀ : ਡਿਪਟੀ ਕਮਿਸ਼ਨਰ

-ਕਿਹਾ, ਅਣ-ਰਜਿਸਟਰਡ ਬਾਲ ਘਰ ਦੇ ਮੁਖੀ ’ਤੇ ਐਕਟ ਮੁਤਾਬਕ ਕੀਤੀ ਜਾਵੇਗੀ ਕਾਰਵਾਈ

 

ਹੁਸ਼ਿਆਰਪੁਰ, 18 ਮਈ   (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ 0 ਤੋਂ 18 ਸਾਲ ਤੱਕ ਦੇ ਅਨਾਥ ਅਤੇ ਬੇਸਹਾਰਾ ਬੱਚਿਆਂ ਜਾਂ ਦਿਵਆਂਗ ਬੱਚਿਆਂ ਲਈ ਚੱਲ ਰਹੇ ਬਾਲ ਘਰਾਂ ਨੂੰ ਜੁਵੇਨਾਇਲ ਜਸਟਿਸ ਐਕਟ-2015 ਦੀ ਧਾਰਾ 41 (1) ਅਧੀਨ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬਾਲ ਘਰ ਉਕਤ ਐਕਟ ਅਧੀਨ ਰਜਿਸਟਰਡ ਨਹੀਂ ਹਨ, ਉਨ੍ਹਾਂ ਬਾਲ ਘਰਾਂ ਦੇ ਮੁਖੀ ’ਤੇ ਜੁਵੇਨਾਇਲ ਜਸਟਿਸ ਐਕਟ-2015 ਦੀ ਧਾਰਾ 42 ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਤਹਿਤ ਇੱਕ ਸਾਲ ਦੀ ਸਜ਼ਾ ਜਾਂ ਇੱਕ ਲੱਖ ਰੁਪਏ ਜ਼ੁਰਮਾਨਾ ਜਾਂ ਦੋਨੇ ਹੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੁਵੇਨਾਇਲ ਜਸਟਿਸ ਐਕਟ-2015 ਅਨੁਸਾਰ ਅਜਿਹਾ ਕੋਈ ਵੀ ਬਾਲ ਘਰ ਜੋ ਕਿਸੇ ਸਰਕਾਰੀ, ਗੈਰ-ਸਰਕਾਰੀ ਸੰਸਥਾ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਜਿਸ ਵਿੱਚ 0 ਤੋਂ 18 ਸਾਲ ਤੱਕ ਦੇ ਅਨਾਥ ਅਤੇ ਬੇਸਹਾਰਾ ਬੱਚਿਆਂ ਜਾਂ ਦਿਵਿਆਂਗ ਬੱਚਿਆਂ ਦੇ ਰਹਿਣ, ਖਾਣ-ਪੀਣ ਅਤੇ ਦੇਖ-ਭਾਲ ਦੀ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ, ਉਨ੍ਹਾਂ ਦਾ ਜੁਵੇਨਾਇਲ ਜਸਟਿਸ ਐਕਟ-2015 ਦੀ ਧਾਰਾ 41 (1) ਅਧੀਨ ਰਜਿਸਟਰ ਹੋਣਾ ਜ਼ਰੂਰੀ ਹੈ।ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਸਰਕਾਰੀ, ਗੈਰ-ਸਰਕਾਰੀ ਸੰਸਥਾ ਵਲੋਂ ਰਜਿਸਟ੍ਰੇਸ਼ਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜੁਵੇਨਾਇਲ ਜਸਟਿਸ (ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ) ਮਾਡਲ ਰੂਲਜ਼, 2016 ਦੇ ਫਾਰਮ 27, ਰੂਲ 21 (2) ਅਤੇ 22 (2) ਅਧੀਨ ਬਿਨੈ ਪੱਤਰ ਦਿੱਤਾ ਜਾਣਾ ਹੈ, ਜਿਸ ’ਤੇ ਜ਼ਿਲ੍ਹਾ ਪੱਧਰੀ ਨਿਰੀਖਣ ਕਮੇਟੀ ਵਲੋਂ ਉਕਤ ਬਾਲ ਘਰ ਦਾ ਨਿਰੀਖਣ ਕਰਨ ਉਪਰੰਤ ਰਾਜ ਸਰਕਾਰ ਨੂੰ ਸਮੇਤ ਸਿਫਾਰਸ਼ ਰਾਹੀਂ ਰਜਿਸਟ੍ਰੇਸ਼ਨ ਲਈ ਭੇਜਿਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਉਕਤ ਸਮੇਂ ਦੌਰਾਨ 6 ਮਹੀਨੇ ਲਈ ਰਾਜ ਸਰਕਾਰ ਵਲੋਂ ਪ੍ਰੋਵਿਜ਼ਨਲ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਅਤੇ ਦਸਤਾਵੇਜ਼ਾਂ ਦੀ ਮੁਕੰਮਲ ਪੜਤਾਲ ਉਪਰੰਤ 3 ਸਾਲ ਲਈ ਪੱਕੇ ਤੌਰ ’ਤੇ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਣ-ਰਜਿਸਟਰਡ ਗੈਰ ਸਰਕਾਰੀ ਸੰਸਥਾ ਚੱਲ ਰਹੀ ਹੈ, ਤਾਂ ਉਸ ਦੀ ਸੂਚਨਾ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਦਫ਼ਤਰ (98765-91722) ’ਤੇ ਦੇਣੀ ਯਕੀਨੀ ਬਣਾਈ ਜਾਵੇ।

ਕਿਸਾਨ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਧ ਤੋਂ ਵੱਧ ਅਪਣਾਉਣ : ਰੁਪਿੰਦਰ ਸਿੰਘ ਹੈਪੀ  

ਪਿੰਡ ਸ਼ਹਿਜਾਦਪੁਰ ਵਿਖੇ ਸ਼ੁਰੂ ਕੀਤਾ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪ੍ਰਦਰਸ਼ਨੀ ਪਲਾਂਟ 

 

ਬੱਸੀ ਪਠਾਣਾਂ/ ਫਤਹਿਗੜ੍ਹ ਸਾਹਿਬ, 18 ਮਈ  (ਰਣਜੀਤ ਸਿੱਧਵਾਂ)  : ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ ਤਾਂ ਜੋ ਦਿਨੋ-ਦਿਨ ਡੂੰਘੇ ਹੋ ਰਹੇ ਪਾਣੀ ਦੇ ਸੰਕਟ ਤੋਂ ਨਿਜਾਤ ਪਾਈ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬੱਸੀ ਪਠਾਣਾਂ ਤੋਂ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ  ਨੇ ਬਲਾਕ ਬੱਸੀ ਪਠਾਣਾ ਅਧੀਨ ਪੈਂਦੇ ਪਿੰਡ ਵਿੱਚ ਸ਼ਹਿਜਾਦਪੁਰ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪ੍ਰਦਰਸ਼ਨੀ ਪਲਾਟ ਬਿਜਵਾਉਣ ਉਪਰੰਤ ਕੀਤਾ।  ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣਗੇ ਤਾਂ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਤਰ੍ਹਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਲੇਬਰ ਦੇ ਖਰਚੇ ਵੀ ਘੱਟਦੇ ਹਨ। ਇਸ ਮੌਕੇ  ਪੰਜਾਬ ਸਰਕਾਰ ਵੱਲੋਂ ਪਾਣੀ ਬਚਾਓ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਦਰਸ਼ਨ ਲਾਲ ਦੀ ਯੋਗ ਅਗਵਾਈ ਹੇਠ ਡਾ. ਕਿਰਪਾਲ ਸਿੰਘ ਮਹੰਤ ਬੀਜ ਵਿਕਾਸ ਅਫਸਰ-ਕਮ- ਖੇਤੀਬਾੜੀ ਅਫ਼ਸਰ ਬੱਸੀ ਪਠਾਣਾ ਵੱਲੋਂ ਸ੍ਰੀਮਤੀ ਮਨਦੀਪ ਕੌਰ ਗਿੱਲ ਖੇਤੀਬਾੜੀ ਵਿਸਥਾਰ ਅਫ਼ਸਰ ਦੇ ਸਹਿਯੋਗ ਨਾਲ ਝੋਨੇ ਦੀ ਸਿੱਧੀ ਬਿਜਾਈ ਦੇ ਪ੍ਰਦਰਸ਼ਨੀ ਪਲਾਟ ਦਾ ਆਰੰਭ ਕੀਤਾ ਗਿਆ। ਇਸ ਮੌਕੇ ਵੱਲੋਂ ਐੱਸ.ਡੀ.ਐੱਸ ਸ੍ਰੀ ਰਵਿੰਦਰ ਸਿੰਘ ਜੌਹਲ ਅਤੇ ਸ੍ਰੀ ਰਾਜ ਪੂਰੀ ਐੱਮ.ਸੀ.ਜੀ. ਵੱਲੋਂ ਖੇਤੀਬਾੜੀ ਵਿਭਾਗ ਦੇ ਸਾਰੇ ਕਰਮਚਾਰੀਆਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ । ਇਸ ਮੌਕੇ ਅਗਾਂਹਵਧੂ ਕਿਸਾਨ ਭਗਵੰਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ (ਗੋਪਾਲ), ਮੇਜਰ ਸਿੰਘ, ਸਰਪੰਚ ਬਲਜਿੰਦਰ ਸਿੰਘ , ਧਰਮਜੀਤ ਸਿੰਘ, ਅਵਤਾਰ ਸਿੰਘ, ਰੁਲਦਾ ਸਿੰਘ, ਹਰਜੀਤ ਸਿੰਘ, ਬਹਾਦਰ ਸਿੰਘ ਆਦਿ ਕਿਸਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਆ। ਡਾ. ਕਿਰਪਾਲ ਸਿੰਘ ਮਹੰਤ ਬੀਜ ਵਿਕਾਸ ਅਫਸਰ-ਕਮ- ਖੇਤੀਬਾੜੀ ਅਫ਼ਸਰ ਬਸੀ ਪਠਾਣਾ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਖਾਦਾਂ, ਪਾਣੀ ਆਦਿ ਦੀ ਬੱਚਤ ਹੁੰਦੀ ਹੈ ਉੱਥੇ ਹੀ ਅਗਲੀਆਂ ਫਸਲਾਂ ਲਈ ਜਮੀਨ ਵਿੱਚ ਤੱਤ ਅਤੇ ਤਾਕਤ ਵੱਧਦੀ ਹੈ ਕਿਸਾਨੀ ਖਰਚੇ ਵੀ ਘਟਦੇ ਹਨ ਅਤੇ ਖੇਤੀ ਮਾਹਿਰਾਂ ਦੀਆਂ ਨਵੀਂਆਂ ਖੋਜਾਂ ਨੂੰ ਹੁੰਗਾਰਾ ਮਿਲਦਾ ਹੈ। ਸੁਚੱਜੇ ਬੀਜ ਪ੍ਰਬੰਧਨ, ਮਿਆਰੀ ਖਾਦਾਂ, ਕੀੜੇਮਾਰ ਜ਼ਹਿਰਾਂ ਦੀ ਸਪਲਾਈ ਬਾਰੇ ਡਾ. ਕਿਰਪਾਲ ਸਿੰਘ ਮਹੰਤ (ਖੇਤੀਬਾੜੀ ਅਫਸਰ) ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਹਨਾਂ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

19 ਸੇਵਾ ਕੇਂਦਰਾਂ ਰਾਹੀਂ ਤੈਅ ਸਮਾਂ ਹੱਦ ਵਿੱਚ ਸਰਕਾਰੀ ਸੇਵਾਵਾਂ ਦੇਣ ਵਿੱਚ ਫਾਜ਼ਿਲਕਾ ਜ਼ਿਲ੍ਹਾ ਬਣਿਆ ਮੋਹਰੀ

ਫਾਜ਼ਿਲਕਾ, 18 ਮਈ  (ਰਣਜੀਤ ਸਿੱਧਵਾਂ) :  ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਤੇਜੀ ਨਾਲ ਦੇਣ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਫਾਜ਼ਿਲਕਾ ਜ਼ਿਲ੍ਹੇ ਵਿੱਚ  19 ਸੇਵਾ ਕੇਂਦਰਾਂ ਦੇ ਮਾਰਫ਼ਤ ਲੋਕਾਂ ਨੂੰ ਸਰਕਾਰੀ ਸੇਵਾਵਾਂ ਤੇਜੀ ਨਾਲ ਅਤੇ ਸਮਾਂਬੱਧ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਬਕਾਇਆ ਫਾਇਲਾਂ ਦੀ ਗਿਣਤੀ ਸਭ ਤੋਂ ਘੱਟ ਹੈ ਅਤੇ ਲੋਕਾਂ ਦੇ ਕੰਮ ਸਰਕਾਰ ਵੱਲੋਂ ਤੈਅ ਸਮਾਂ ਹੱਦ ਅੰਦਰ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਆਈਏਐੱਸ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਤੱਕ ਸਰਕਾਰੀ ਸੇਵਾਵਾਂ ਬਿਹਤਰ ਤਰੀਕੇ ਨਾਲ ਪੁੱਜਦੀਆਂ ਕਰਨ ਦੇ ਨਿਰਣੇ ਅਨੁਸਾਰ ਜ਼ਿਲ੍ਹੇ ਵਿੱਚ ਸਾਰੇ ਵਿਭਾਗ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਦਫ਼ਤਰਾਂ ਵਿੱਚ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ ਅਤੇ ਸੇਵਾ ਕੇਂਦਰ ਤੇ ਜ਼ੋ ਕੋਈ ਵੀ ਸਰਕਾਰੀ ਸੇਵਾ ਲਈ ਅਰਜੀ ਦਿੰਦਾ ਹੈ ਉਸਦਾ ਕੰਮ ਤੈਅ ਸਮੇਂ ਵਿਚ ਹੋ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੱਛਲੇ ਇਕ ਸਾਲ ਦੇ ਆਂਕੜਿਆਂ ਅਨੁਸਾਰ ਜ਼ਿਲ੍ਹੇ ਵਿੱਚ ਇਸ ਸਮੇਂ ਦੌਰਾਨ 197354 ਅਰਜੀਆਂ ਸੇਵਾ ਕੇਂਦਰਾਂ ਵਿਖੇ ਵੱਖ-ਵੱਖ ਸੇਵਾਵਾਂ ਲੈਣ ਲਈ ਪ੍ਰਾਪਤ ਹੋਈਆਂ ਸਨ ਜਿੰਨ੍ਹਾਂ ਵਿੱਚੋਂ ਕੇਵਲ 101 ਅਰਜੀਆਂ ਹੀ ਨਿਰਧਾਰਤ ਸਮਾਂਹੱਦ ਤੋਂ ਵੱਧ ਬਕਾਇਆ ਹਨ, ਜ਼ੋ ਕਿ 0.05 ਫੀਸਦੀ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਸਭ ਤੋਂ ਘੱਟ ਬਕਾਇਆ ਅਰਜੀਆਂ ਨਾਲ ਫਾਜ਼ਿਲਕਾ ਜ਼ਿਲ੍ਹਾ ਰਾਜ ਦੇ ਸਾਰੇ 23 ਜ਼ਿਲ੍ਹਿਆਂ ਵਿੱਚੋਂ ਪਹਿਲੇ ਨੰਬਰ ਤੇ ਹੈ। ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਗਗਨਦੀਪ ਸਿੰਘ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਸੇਵਾ ਕੇਂਦਰ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਖੁੱਲੇ ਰਹਿੰਦੇ ਹਨ। ਇਸ ਤੋਂ ਬਿਨ੍ਹਾਂ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸੇਵਾ ਕੇਂਦਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲਦੇ ਹਨ। ਇਸ ਲਈ ਲੋਕ ਵੱਖ-ਵੱਖ ਸਰਕਾਰੀ ਸੇਵਾਵਾਂ ਲੈਣ ਲਈ ਆਪਣੇ ਨੇੜੇ ਦੇ ਸੇਵਾ ਕੇਂਦਰ ਵਿਖੇ ਰਾਬਤਾ ਕਰ ਸਕਦੇ ਹਨ।

ਪੰਛੀਆਂ ਦੇ ਲਈ ਆਪਣੇ ਘਰਾਂ ਦੀਆਂ ਛੱਤਾਂ ਉਪਰ ਪੀਣ ਵਾਲਾ ਪਾਣੀ ਜਰੂਰ ਰੱਖੋ ਇਸ ਤੋਂ ਵੱਡੀ ਸੇਵਾ ਕੋਈ ਨਹੀਂ-  ਸਮਾਜ ਸੇਵੀ ਅਰਸ਼ ਵਰਮਾ, ਸੁਖਚੈਨ ਸਿੰਘ

ਧਰਮਕੋਟ, 18 ਮਈ ( ਮਨੋਜ ਕੁਮਾਰ ਨਿੱਕੂ )ਗਰਮੀਆ ਆ ਗਈਆ ਨੇ ਜਿਵੇਂ ਜਿਵੇਂ ਇਨਸਾਨ ਨੂੰ ਗਰਮੀ ਤੋਂ ਬਚਣ ਦੇ ਲਈ ਪੀਣ ਵਾਲੇ ਪਾਣੀ ਦੀ ਜਰੂਰਤ ਹੁੰਦੀ ਹੈ ਉਸੇ ਤਰ੍ਹਾਂ ਬੇਜੁਬਾਨ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਪਾਣੀ ਦੀ ਬੇਹੱਦ ਜਰੂਰਤ ਹੁੰਦੀ ਹੈ। ਸਾਨੂੰ ਸਭ ਨੂੰ ਆਪਣੇ ਘਰਾਂ ਦੀਆਂ ਛੱਤਾਂ ਉਪਰ ਪੀਣ ਵਾਲੇ ਪਾਣੀ ਨੂੰ ਕਿਸੇ ਬਰਤਨ ਵਿੱਚ ਪਾ ਕੇ ਰੋਜਾਨਾ ਰੱਖਣਾ ਚਾਹੀਦਾ ਹੈ ਜੋ ਕਿ ਇਸ ਪਾਣੀ ਨੂੰ ਪੀ ਕੇ ਪੰਛੀ ਆਪਣੀ ਪਿਆਸ ਬੁਝਾ ਸਕਣ। ਸਾਡਾ ਇੱਕ ਨੇਕੀ ਨਾਲ ਕੀਤਾ ਹੋਇਆ ਪੁੰਨ ਸਾਨੂੰ ਪ੍ਰਮਾਤਮਾਂ ਦੇ ਦਰਵਾਜੇ ਤੱਕ ਲੈ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਧਰਮਕੋਟ ਦੇ ਸਮਾਜ ਸੇਵੀ ਅਰਸ਼ ਵਰਮਾ, ਸੁਖਚੈਨ ਸਿੰਘ ਜੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਕ ਉਪਰਾਲਾ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਮੈਸੇਜ ਦੇਣਾ ਚਾਹੀਦਾ ਹੈ ਕਿ ਗਰਮੀਆਂ ਦੇ ਵਿਚ ਆਪਣੀਆਂ ਛੱਤਾਂ ਦੇ ਉੱਪਰ ਕਿਸੇ ਬਰਤਨ ਵਿੱਚ ਪਾਣੀ ਪਾ ਕੇ ਪੰਛੀਆਂ ਅਤੇ ਚਿੜੀਆਂ ਦੇ ਲਈ ਰੱਖਣਾ ਚਾਹੀਦਾ ਹੈ ਕਿਉਂਕਿ

ਗਰਮੀਆਂ ਨੂੰ ਪਾਣੀ ਦੀ ਬਹੁਤ ਜਰੂਰਤ ਹੁੰਦੀ ਹੈ‌ ਸਾਡੇ ਇਹ ਛੋਟੇ ਜਿਹੇ ਉਪਰਾਲੇ ਨਾਲ ਅਨੇਕਾਂ ਜੀਵ-ਜੰਤੂਆਂ ਦੀ ਪਿਆਸ ਮਿਟੰਗੀ ਅਤੇ ਅਨੇਕਾਂ ਪੰਛੀਆਂ ਦੀ ਜਾਨ ਵੀ ਬਚੇਗੀ ਇਹ ਸੇਵਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨੀ ਚਾਹੀਦੀ ਹੈ

ਡਰੇਨਾਂ ਰਜਬਾਹਿਆਂ ਅਤੇ ਕੱਸੀਆਂ ਦੀ ਮਸ਼ੀਨਾਂ ਨਾਲ ਸਫ਼ਾਈ ਕਰਵਾਉਣ ਦੀ ਬਜਾਏ ਨਰੇਗਾ ਸਕੀਮ ਤਹਿਤ ਮਨਰੇਗਾ ਮਜ਼ਦੂਰਾਂ ਤੋਂ ਕਰਵਾਈ ਜਾਵੇ

ਬਰਨਾਲਾ /ਮਹਿਲ ਕਲਾਂ 17 ਮਈ- (ਗੁਰਸੇਵਕ ਸਿੰਘ ਸੋਹੀ )- ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦਿਹਾਤੀ ਮਜ਼ਦੂਰ ਸਭਾ ਅਤੇ ਲਿਬਰੇਸ਼ਨ ਨੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਉੱਪਰ ਅੱਜ ਪਿੰਡ ਚੁਹਾਣਕੇ ਖੁਰਦ ਵਿਖੇ ਮਨਰੇਗਾ ਮਜ਼ਦੂਰਾਂ ਦੀ ਭਰਵੀਂ ਇਕੱਤਰਤਾ ਕਰਨ ਉਪਰੰਤ ਆਪਣੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਕੇਂਦਰ ਕੀ ਰਾਜ ਸਰਕਾਰਾਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਜ਼ਦੂਰਾਂ ਨੂੰ ਮਨਰੇਗਾ ਐਕਟ ਸਕੀਮ ਤਹਿਤ ਕੰਮ ਦੇਣ ਦੀ ਮੰਗ ਕੀਤੀ। ਇਸ ਮੌਕੇ ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ, ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਜ਼ਿਲ੍ਹਾ ਬਰਨਾਲਾ ਦੇ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਬਰਨਾਲਾ,ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਤੇ ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਨੇ ਕਿਹਾ ਕਿ ਸਰਕਾਰ ਦੀ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਤੇ ਸਰਮਾਏਦਾਰ ਪੱਖੀ ਨੀਤੀਆਂ ਕਾਰਨ ਦੇਸ਼ ਅੰਦਰ ਮਹਿੰਗਾਈ ਤੇ ਬੇਰੁਜ਼ਗਾਰੀ ਦਿਨ ਬ ਦਿਨ ਵਧ ਰਹੀ ਹੈ। ਗ਼ਰੀਬ ਹੋਰ ਗ਼ਰੀਬ ਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ। ਅੱਜ ਬੇਰੁਜ਼ਗਾਰੀ ਤੇ ਮਹਿੰਗਾਈ ਮਜ਼ਦੂਰ ਜਮਾਤ ਲਈ ਗੰਭੀਰ ਸਮੱਸਿਆ ਬਣ ਚੁੱਕੀ ਹੈ। ਮਸ਼ੀਨੀ ਯੁੱਗ ਦੇ ਆਉਣ ਕਰਕੇ ਮਜ਼ਦੂਰ ਵਰਗ ਬਿਲਕੁੁੱਲ ਵਿਹਲਾ ਹੋ ਕੇ ਰਹਿ ਗਿਆ ਹੈ। ਹੁਣ ਸਰਕਾਰ ਵੀ ਡਰੇਨਾਂ ਸੂਇਆਂ ਅਤੇ ਕੱਸੀਆਂ ਦੀ ਸਫ਼ਾਈ ਦਾ ਕੰਮ ਮਨਰੇਗਾ ਮਜ਼ਦੂਰਾਂ ਦੀ ਬਜਾਏ ਮਸ਼ੀਨਾਂ ਰਾਹੀਂ ਕਰਵਾਉਣ ਜਾ ਰਹੀ ਹੈ। ਜਿਸ ਨੂੰ ਮਜ਼ਦੂਰ ਜਥੇਬੰਦੀਆਂ ਵੱਲੋਂ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪੇਂਡੂ ਮਜ਼ਦੂਰਾਂ ਨੂੰ ਸਾਲ ਭਰ ਦਾ ਰੁੁਜ਼ਗਾਰ 700 ਰੁਪਏ ਪ੍ਰਤੀ ਦਿਨ ਦਿਹਾੜੀ ਦੇਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ 5 ਕਿਲੋਮੀਟਰ ਤੋਂ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮਨਰੇਗਾ ਕਾਨੂੰਨ ਮੁਤਾਬਕ 10 ਪ੍ਰਤੀਸ਼ਤ ਹੈ ਕਿਰਾਇਆ ਭੱਤਾ, ਕੰਮ ਦੇ ਚਲਦੇ ਪ੍ਰੋਜੈਕਟਾਂ ਤੇ ਮਜ਼ਦੂਰਾਂ ਨੂੰ ਮੈਡੀਕਲ ਕਿੱਟਾ ਲਾਗੂ ਕਰਾਉਣ ਲਈ ਮਜ਼ਦੂਰਾਂ ਨੂੰ ਸੰਘਰਸ਼ ਦੇ ਰਾਹ ਪੈਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ  ਪੰਚਾਇਤੀ ਜ਼ਮੀਨਾਂ ਚੋਂ ਦਲਿਤਾਂ ਦੇ ਹਿੱਸੇ ਦੀ ਤੀਜੇ ਹਿੱਸੇ ਦੀ ਰਾਖਵੀਂ ਜ਼ਮੀਨ ਦਲਿਤਾਂ ਨੂੰ ਵਾਹੁਣ ਬੀਜਣ ਲਈ ਦੇਣਾ ਯਕੀਨੀ ਤੇ ਝੋਨੇ ਦੀ ਲਵਾਈ 6 ਹਜ਼ਾਰ ਰੁਪਏ ਪ੍ਰਤੀ ਏਕੜ ਲਾਗੂ ਕੀਤਾ ਜਾਵੇ। ਇਸ ਮੌਕੇ ਵਿਸਾਖਾ ਸਿੰਘ, ਲਾਭ ਸਿੰਘ, ਗਿਆਨ ਸਿੰਘ, ਬੰਤ ਸਿੰਘ ,ਜੱਗਾ ਸਿੰਘ ,ਨਿੱਕਾ ਸਿੰਘ, ਅਮਨਦੀਪ ਕੌਰ, ਸੰਦੀਪ ਕੌਰ ,ਬਲਦੀਪ ਕੌਰ ,ਸੁਖਵਿੰਦਰ ਕੌਰ ਤੇ ਸੁਰਜੀਤ ਕੌਰ ਹਾਜ਼ਰ ਸਨ।

ਬਿਜਲੀ ਮਹਿਕਮੇ ਦੀ ਅਣਗਹਿਲੀ ਦੇ ਕਾਰਨ ਕਿਸੇ ਵੇਲੇ ਵੀ ਲੱਗ ਸਕਦੀ ਹੈ ਅੱਗ ।

2 ਕਿੱਲਿਆਂ ਵਿੱਚ ਪੌਦੇ ਅਤੇ ਪਿਆ ਹੈ ਘਰੇਲੂ ਬਰਤਨ ਦੇ ਲਈ ਬਾਲਣ । ਬਰਨਾਲਾ /ਮਹਿਲ- ਕਲਾਂ -17 ਮਈ-( ਗੁਰਸੇਵਕ ਸੋਹੀ)- ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਰਾਤ ਦੇ ਸਮੇਂ ਹਾਹਾਕਾਰ ਮੱਚ ਗਈ ਜਦੋਂ ਹਵਾ ਚੱਲਣ ਦੇ ਕਾਰਨ ਕਰੰਟ ਵਾਲੀਆਂ ਤਾਰਾਂ ਆਪਸ ਵਿਚ ਭਿੜ ਗਈਆਂ ਥੱਲੇ ਪਏ ਬਾਲਣ ਨੂੰ ਅੱਗ ਲੱਗ ਗਈ ।ਪਿੰਡ ਵਾਸੀਆਂ ਨੇ ਜੱਦੋ ਜਹਿਦ ਕਰ ਕੇ ਅੱਗ ਤੇ ਕਾਬੂ ਪਾ ਲਿਆ ।ਜ਼ਿਕਰਯੋਗ ਹੈ ਕਿ ਬਿਜਲੀ ਵਿਭਾਗ ਵਾਲੇ ਕੁਝ ਦਿਨ ਪਹਿਲਾਂ ਪਿੰਡ ਵਿੱਚ ਕੁੰਡੀਆਂ ਫੜਨ ਦੇ ਲਈ ਛਾਪੇ ਛਾਪੇਮਾਰੀ ਕਰ ਰਹੇ ਸਨ ਪਰ ਉਨ੍ਹਾਂ ਦਾ ਧਿਆਨ ਸਿਰਫ ਛਾਪੇਮਾਰੀ ਵਿਚ ਹੀ ਰਿਹਾ ਨਾ ਕੇ ਪਿੰਡ ਦੇ ਆਲੇ ਦੁਆਲੇ ਪਿੰਡ ਨੂੰ ਸਪਲਾਈ ਦੇਣ  ਵਾਲੀਆਂ ਇਨ੍ਹਾਂ ਤਾਰਾਂ ਵਿੱਚ ਗਿਆ   ਜਿਨ੍ਹਾਂ ਦੀ ਦੂਰੀ ਇੱਕ- ਇੱਕ ਫੁੱਟ ਹੋਣ ਦੇ ਕਾਰਨ ਕਿਸੇ ਵੇਲੇ ਵੀ ਵਾਪਰ ਸਕਦੀ ਹੈ ਵੱਡੀ ਘਟਨਾ । ਦੋ ਕਿੱਲਿਆਂ ਵਿੱਚ ਪਿਆ ਤਕਰੀਬਨ 100 ਘਰਾਂ ਜਾਂ ਘਰੇਲੂ ਬਾਲਣ ਅਤੇ ਲੱਗੇ ਹੋਏ ਹਨ ਸ਼ਾਨਦਾਰ ਪੌਦੇ । ਖ਼ਬਰ ਲਿਖੇ ਜਾਣ ਤੱਕ ਜਦੋਂ ਬਿਜਲੀ ਵਿਭਾਗ ਦੇ ਡਿਊਟੀ ਕਰਮਚਾਰੀ  ਨਾਲ ਗੱਲ ਕਰਨੀ ਚਾਹੀ ਉਨ੍ਹਾਂ ਨੇ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ।

ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਥਾਣਾ ਮਹਿਲ ਕਲਾਂ ਵਿਖੇ ਨਵੇਂ ਇੰਸਪੈਕਟਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਲਿਆ                                                           

ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ-ਇੰਸਪੈਕਟਰ ਢਿੱਲੋਂ                                 

ਬਰਨਾਲਾ /ਮਹਿਲ ਕਲਾਂ 17 ਮਈ- (ਗੁਰਸੇਵਕ ਸਿੰਘ ਸੋਹੀ ) -ਥਾਣਾ ਕੋਤਵਾਲੀ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਬਦਲ ਕੇ ਆਏ ਨਵੇਂ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਥਾਣਾ ਮਹਿਲ ਕਲਾਂ ਵਿਖੇ ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਨਵੇਂ ਇੰਸਪੈਕਟਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਚਾਰਜ ਸੰਭਾਲਣ ਉਪਰੰਤ ਨਵੇਂ ਆਏ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਥਾਣਾ ਮਹਿਲ ਕਲਾਂ ਵਿਖੇ ਇੰਸਪੈਕਟਰ ਵਜੋਂ ਸੌਂਪੀ ਗਈ ਹੈ ਉਸ ਨੂੰ ਮੈਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੇ ਮੈਨੂੰ ਥਾਣਾ ਮੁਖੀ ਵਜੋਂ ਪਿਛਲੇ ਸਮੇਂ ਸੇਵਾਵਾਂ ਨਿਭਾਉਣ ਸਮੇ ਪੂਰਾ ਮਾਣ ਸਤਿਕਾਰ ਦਿੱਤਾ ਅਤੇ ਪਹਿਲਾਂ ਵਾਂਗ ਹੀ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਡਿਊਟੀ ਦੀਆਂ ਸੇਵਾਵਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਥਾਣੇ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡਾਂ ਦੇ ਚੁਣੇ ਹੋਏ ਸਰਪੰਚਾਂ ਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਇਨਸਾਫ਼ ਲੈਣ ਲਈ ਆਏ ਲੋਕਾਂ  ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਬਣਦਾ ਇਨਸਾਫ ਦਿੱਤਾ ਜਾਵੇਗਾ।ਢਿੱਲੋਂ ਨੇ ਕਿਹਾ ਕਿ  ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾਵੇਗਾ ਅਤੇ ਅਮਨ ਕਾਨੂੰਨ ਦੀ ਸਥਿਤੀ ਨਾਲ ਛੇੜਛਾੜ ਕਰਨ ਵਾਲੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।  ਇਸ ਮੌਕੇ ਅੈਸ ਆਈ  ਸਤਪਾਲ ਸਿੰਘ ਏ ਐੱਸ ਆਈ,ਏ ਐਸ ਆਈ ਜਗਰੂਪ ਸਿੰਘ, ਸਹਾਇਕ ਥਾਣੇਦਾਰ ਗੁਰਸਿਮਰਨ ਸਿੰਘ, ਮੁਨਸ਼ੀ ਰਾਜਿੰਦਰ ਸਿੰਘ ਸਹਾਇਕ ਮੁਨਸ਼ੀ ਜਗਜੀਵਨ ਸਿੰਘ,ਲਖਵੀਰ ਸਿੰਘ, ਕੇਵਲ ਸਿੰਘ ਆਦਿ ਤੋਂ ਇਲਾਵਾ ਹੋਰ ਸਮੂਹ ਸਟਾਫ ਵੀ ਹਾਜ਼ਰ ਸਨ।

ਮੀਤ ਪ੍ਰਧਾਨ ਗੁਰਮੀਤ ਮੁਖੀਜਾ ਦਾ ਆੜ੍ਹਤੀ ਐਸੋਸੀਏਸ਼ਨ ਧਰਮਕੋਟ ਵੱਲੋਂ ਸਨਮਾਨ

ਧਰਮਕੋਟ 17 ਮਈ ( ਮਨੋਜ ਕੁਮਾਰ ਨਿੱਕੂ) ਨਗਰ ਕੌਂਸਲ ਧਰਮਕੋਟ ਦੇ ਨਵੇਂ ਬਣੇ ਮੀਤ ਪ੍ਰਧਾਨ ਗੁਰਮੀਤ ਮੁਖੀਜਾ ਦਾ ਆੜ੍ਹਤੀ ਐਸੋਸੀਏਸ਼ਨ ਧਰਮਕੋਟ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਆੜੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਸ਼ੋਕ ਕੁਮਾਰ ਖੁੱਲਰ, ਗੁਰਤਾਰ ਸਿੰਘ ਕਮਾਲਕੇ, ਰਾਜਾ ਬੱਤਰਾ ਨੇ ਕਿਹਾ ਕਿ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਗੁਰਮੀਤ ਮੁਖੀਜਾ ਨੂੰ ਨਗਰ ਕੌਂਸਲ ਦਾ ਮੀਤ ਪ੍ਰਧਾਨ ਬਣਾ ਕੇ ਬਹੁਤ ਹੀ ਵਧੀਆ ਫੈਸਲਾ ਕੀਤਾ ਹੈ।ਇਸ ਮੌਕੇ ਮੀਤ ਪ੍ਰਧਾਨ ਗੁਰਮੀਤ ਮੁਖੀਜਾ ਨੇ ਸਮੂਹ ਆੜ੍ਹਤੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਤਾਰ ਸਿੰਘ ਕਮਾਲ ਕੇ, ਗੋਪਾਲ ਕ੍ਰਿਸ਼ਨ ਪਾਲੀ, ਸਪਨ ਗੁਪਤਾ, ਅਸ਼ੋਕ ਕੁਮਾਰ ਖੁੱਲਰ, ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ, ਹਰਜਿੰਦਰ ਸਿੰਘ ਬਾਜੇਕੇ, ਸੁਸ਼ੀਲ ਕੁਮਾਰ ਸਾਬਕਾ ਕੌਂਸਲਰ,ਰਾਜਾ ਬੱਤਰਾ, ਬਲਰਾਜ ਸਿੰਘ ਕਲਸੀ, ਕਿਸ਼ਨਰਾਂਸ, ਚਮਕੌਰ ਸਿੰਘ ਕੌਸਲਰ, ਸੁਰਜੀਤ ਕੁਮਾਰ ਕੌੜਾ, ਜਿਊਣ ਸਿੰਘ, ਪ੍ਰਿਤਪਾਲ ਸਿੰਘ ਗਿੱਲ, ਹਰਭਜਨ ਸਿੰਘ, ਦੀਪਕ ਗਾਬਾ, ਪਿੰਦਰ ਸਿੱਧੂ, ਅਸ਼ਵਨੀ ਕੁਮਾਰ ਜੱਸੀ, ਸੁਖਵਿੰਦਰ ਸ਼ਰਮਾ, ਗੁਰਮੀਤ ਸਿੰਘ ਭਾਈ, ਉਮੇਸ਼ ਕੁਮਾਰ ਗੋਲਡੀ, ਮਨੀ ਮਠਾੜੂ, ਪਵਨ ਕੁਮਾਰ ਰੈਲੀਆ ਆਦਿ ਵੀ ਹਾਜ਼ਰ ਸਨ।