ਲੜੀ ਨੰਬਰ.1
1290ਈ. ਵਿੱਚ ਦਾਸ ਵੰਸ਼ ਦਾ ਅੰਤ ਹੋ ਗਿਆ ਅਤੇ ਜਲਾਲਉੱਦੀਨ ਫਿਰੋਜ਼ ਖ਼ਲਜੀ ਨੇ ਖ਼ਲਜੀ ਵੰਸ਼ ਦੀ ਨੀਂਹ ਰੱਖੀ।ਉਸਨੇ 1290 ਤੋਂ 1296ਈ. ਤੱਕ ਰਾਜ ਕੀਤਾ।
ਅਲਾਓਉੱਦੀਨ ਖ਼ਲਜੀ ਦਿੱਲੀ ਸਲਤਨਤ ਦੇ ਖ਼ਲਜੀ ਖ਼ਾਨਦਾਨ ਦਾ ਦੂਜਾ ਸ਼ਾਸਕ ਸੀ। ਅਲਾਉੱਦੀਨ ਖ਼ਲਜੀ ਦਾ ਮੁੱਢਲਾ ਨਾਂ ਅਲੀ ਗੁਰਸ਼ਸਪ ਸੀ। ਉਸਦੇ ਪਿਤਾ ਦਾ ਨਾਂ ਸ਼ਹਾਬਉੱਦੀਨ ਖ਼ਲਜੀ ਸੀ ਜੋ ਜਲਾਲਉੱਦੀਨ ਖ਼ਲਜੀ ਦਾ ਵੱਡਾ ਭਰਾ ਸੀ। ਅਲਾਉੱਦੀਨ ਖ਼ਲਜੀ ਜਲਾਲਉੱਦੀਨ ਖ਼ਲਜੀ ਦਾ ਭਤੀਜਾ ਅਤੇ ਜਵਾਈ ਸੀ।ਉਸਦੇ ਪਿਤਾ ਦੀ ਮੌਤ ਹੋ ਗਈ। ਇਸ ਲਈ ਉਸਦਾ ਪਾਲਣ-ਪੋਸ਼ਣ ਉਸਦੇ ਚਾਚੇ ਜਲਾਲਉੱਦੀਨ ਨੇ ਕੀਤਾ। ਉਸਨੂੰ ਪੜ੍ਹਣ-ਲਿਖਣ ਵਿੱਚ ਕੋਈ ਰੁਚੀ ਨਹੀਂ ਸੀ ਜਿਸ ਕਰਕੇ ਉਹ ਜੀਵਨ ਭਰ ਅਨਪੜ੍ਹ ਹੀ ਰਿਹਾ। ਪਰੰਤੂ ਉਸਨੇ ਅਸ਼ਤਰ-ਸ਼ਸਤਰ ਚਲਾਉਣ ਵਿੱਚ ਨਿਪੁੰਨਤਾ ਪ੍ਰਾਪਤ ਕਰ ਲਈ ਅਤੇ ਵੱਡਾ ਹੋਣ ਤੇ ਇੱਕ ਸੂਰਵੀਰ ਯੋਧਾ ਬਣਿਆ। ਉਹ ਇੱਕ ਜੇਤੂ ਸੀ ਅਤੇ ਉਸਨੇ ਆਪਣਾ ਸਾਮਰਾਜ ਦੱਖਣ ਵਿੱਚ ਮਦੁਰੈ ਤੱਕ ਫੈਲਾ ਰੱਖਿਆ ਸੀ। ਇਸ ਤੋਂ ਬਾਅਦ ਇੰਨਾ ਸਾਮਰਾਜ ਅਗਲੇ ਤਿੰਨ ਸੌ ਸਾਲਾਂ ਤੱਕ ਕੋਈ ਵੀ ਸ਼ਾਸਕ ਸਥਾਪਤ ਨਹੀਂ ਕਰ ਸਕਿਆ।ਅਲਾਉੱਦੀਨ ਖ਼ਲਜੀ 1296ਈ. ਤੋਂ 1316 ਈ. ਤੱਕ ਰਾਜਗੱਦੀ 'ਤੇ ਬੈਠਾ। ਉੱਚੇ ਮਨਸੂਬਿਆਂ ਵਾਲਾ ਸ਼ਾਸਕ ਹੁੰਦੇ ਹੋਏ, ਉਸਨੇ ਆਪਣੀ ਰਾਜਗੱਦੀ ਨੂੰ ਸੁਰੱਖਿਅਤ ਕਰਨ ਪਿੱਛੋਂ ਆਪਣੇ ਚਾਰ ਪ੍ਰਸਿੱਧ ਸੈਨਾਪਤੀਆਂ ਉਲਗ ਖਾਂ,ਨੁਸਰਤ ਖਾਂ,ਜ਼ਫਰ ਖਾਂ ਅਤੇ ਅਲਪ ਖਾਂ ਦੀ ਸਹਾਇਤਾ ਨਾਲ ਸਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਦੀ ਸੋਚੀ। ਉਹ ਆਪਣੇ ਚਿੱਤੌੜ ਦੇ ਫਤਹਿ ਅਭਿਆਨ ਦੇ ਬਾਰੇ ਵਿੱਚ ਵੀ ਪ੍ਰਸਿੱਧ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਅਵਧੀ ਵਿੱਚ ਮਲਿਕ ਮੁਹੰਮਦ ਜਾਇਸੀ ਦੁਆਰਾ ਲਿਖੇ ਪਦਮਾਵਤ ਵਿੱਚ ਵਰਣਿਤ ਰਾਣੀ ਪਦਮਾਵਤੀ ਦੀ ਸੁੰਦਰਤਾ ਉੱਤੇ ਮੋਹਿਤ ਸੀ।
ਅਲਾਉੱਦੀਨ ਖ਼ਲਜੀ ਨੇ ਆਪਣਾ ਸਾਮਰਾਜ ਦਾ ਵਿਸਥਾਰ ਕਰਨ ਲਈ ਭਾਰਤ ਦੇ ਉੱਤਰੀ ਅਤੇ ਦੱਖਣੀ ਇਲਾਕਿਆਂ ਨੂੰ ਜਿੱਤਿਆ।ਉੱਤਰੀ ਭਾਰਤ ਵਾਲੇ ਇਲਾਕਿਆਂ ਨੂੰ ਤਾਂ ਉਸਨੇ ਆਪਣੇ ਸਾਮਰਾਜ ਵਿੱਚ ਮਿਲਾ ਲਿਆ ਅਤੇ ਦੱਖਣੀ ਭਾਰਤ ਵਾਲੇ ਇਲਾਕਿਆਂ ਦੇ ਸਾਸ਼ਕਾ ਨੇ ਉਸਦੀ ਅਧੀਨਤਾ ਸਵੀਕਾਰ ਕਰ ਲਈ ਸੀ ਤੇ ਨਾਲ ਹੀ ਉਨ੍ਹਾਂ ਤੋਂ ਧਨ ਵੀ ਵਸੂਲਿਆ।ਸਭ ਤੋਂ ਪਹਿਲਾਂ ਨੇ ਗੁਜਰਾਤ ,ਰਣਥੰਭੋਰ ਨੂੰ ਜਿੱਤਿਆ।1303 ਈ. ਵਿੱਚ ਉਸਨੇ ਮੇਵਾੜ ਉੱਤੇ ਜਿੱਤ ਪ੍ਰਾਪਤ ਕਰਨ ਦਾ ਨਿਸ਼ਚਾ ਕੀਤਾ। ਮੇਵਾੜ ਰਾਜਸਥਾਨ ਦਾ ਇੱਕ ਮਹੱਤਵਪੂਰਨ ਰਾਜ ਸੀ ਜਿਸ ਦੀ ਰਾਜਧਾਨੀ ਚਿਤੌੜ ਸੀ। ਉਸ ਸਮੇਂ ਉੱਥੋਂ ਦਾ ਰਾਜਾ ਰਤਨ ਸਿੰਘ ਸੀ। ਕਿਹਾ ਜਾਂਦਾ ਹੈ ਕਿ ਰਤਨ ਸਿੰਘ ਦੀ ਪਤਨੀ ਰਾਣੀ ਪਦਮਨੀ ਇੱਕ ਬਹੁਤ ਸੁੰਦਰ ਇਸਤਰੀ ਸੀ ਅਤੇ ਅਲਾਉੱਦੀਨ ਖ਼ਲਜੀ ਉਸ ਨੂੰ ਪ੍ਰਾਪਤ ਕਰਨ ਲਈ ਉਤਾਵਲਾ ਸੀ।ਅਲਾਉੱਦੀਨ ਖ਼ਲਜੀ ਨੇ ਚਿਤੌੜ ਉੱਤੇ ਜਿੱਤ ਪ੍ਰਾਪਤ ਕੀਤੀ।ਰਾਣਾ ਰਤਨ ਸਿੰਘ ਨੂੰ ਬੰਦੀ ਬਣਾ ਲਿਆ ਗਿਆ। ਸੁਲਤਾਨ ਨੇ ਆਪਣੇ ਪੁੱਤਰ ਖਿਜਰ ਖਾਂ ਨੂੰ ਇੱਥੋਂ ਦਾ ਸ਼ਾਸਕ ਬਣਾਇਆ ਅਤੇ ਚਿਤੌੜ ਨੂੰ ਖਿਜ਼ਰਾਬਾਦ ਦਾ ਨਵਾਂ ਨਾਮ ਦਿੱਤਾ।
1305 ਈ. ਵਿੱਚ ਅਲਾਉੱਦੀਨ ਖ਼ਲਜੀ ਨੇ ਮਾਲਵਾ ਦੇ ਵਿਸ਼ਾਲ ਖੇਤਰ,ਜਿਸ ਵਿੱਚ ਉਜੈਨ ਧਾਰ, ਚੰਦੇਰੀ, ਮਾਂਡੂ ਆਦਿ ਸ਼ਾਮਿਲ ਸਨ, ਨੂੰ ਫਤਿਹ ਕਰਨ ਦਾ ਨਿਸ਼ਚਾ ਕੀਤਾ। 1308 ਈ. ਵਿੱਚ ਸੁਲਤਾਨ ਅਲਾਉੱਦੀਨ ਨੇ ਮਾਰਵਾੜ ਦੇ ਪ੍ਰਦੇਸ਼ਾ ਸਿਵਾਨਾ ਅਤੇ ਜਲੌਰ ਦੇ ਸ਼ਕਤੀਸ਼ਾਲੀ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ ਅਤੇ ਦਿੱਲੀ ਸਲਤਨਤ ਵਿੱਚ ਸ਼ਾਮਿਲ ਕਰ ਲਿਆ ਗਿਆ।
ਅਲਾਉੱਦੀਨ ਪਹਿਲਾ ਮੁਸਲਮਾਨ ਹਾਕਮ ਸੀ ਜਿਸ ਨੇ ਨਰਬਦਾ ਪਾਰ ਭਾਰਤ ਦੇ ਦੱਖਣੀ ਪ੍ਰਦੇਸ਼ਾ ਨੂੰ ਜਿੱਤਿਆ।1306 ਈਸਵੀ ਤੋਂ 1313ਈਸਵੀ ਤਕ ਪ੍ਰਸਿੱਧ ਰਾਜਾ ਦੇਵਗਿਰੀ, ਵਾਰੰਗਲ, ਦੁਆਰਸਮੁਦਰ ਅਤੇ ਮਦੁਰਾ ਨੂੰ ਅਧੀਨ ਕਰ ਲਿਆ। ਇਨਾ ਇਲਾਕਿਆਂ ਨੂੰ ਜਿੱਤਣ ਦਾ ਕੰਮ ਉਸਦੇ ਯੋਗ ਸੈਨਾਪਤੀ ਮਲਿਕ ਕਾਫ਼ੂਰ ਨੂੰ ਦਿੱਤਾ ਗਿਆ। ਅਲਾਉੱਦੀਨ ਨੇ ਮਲਿਕ ਕਾਫ਼ੂਰ ਤੋਂ ਪ੍ਰਸੰਨ ਹੋ ਕੇ ਉਸ ਨੂੰ ਰਾਏ ਰਾਇਆ (ਰਾਜਿਆਂ ਦੇ ਰਾਜਾ) ਦੀ ਉਪਾਧੀ ਵੀ ਪ੍ਰਦਾਨ ਕੀਤੀ। ਇੱਕ ਤਾਂ ਸੁਲਤਾਨ ਨੂੰ ਭਾਰੀ ਧਨ ਰਾਸ਼ੀ ਦੀ ਪ੍ਰਾਪਤੀ ਹੋਈ ਦੂਜਾ, ਦੇਵਗਿਰੀ ਦੱਖਣ ਅਤੇ ਦੂਰ ਦੱਖਣ ਵਿੱਚ ਸੈਨਿਕ ਮੁਹਿੰਮਾਂ ਦਾ ਅਧਾਰ ਬਣ ਗਿਆ।
ਇਸ ਤਰ੍ਹਾਂ ਅਲਾਉੱਦੀਨ ਇਕ ਬੁੱਧੀਮਾਨ ਵਿਅਕਤੀ ਸੀ।ਉਸਨੇ ਦੱਖਣੀ ਰਾਜਾਂ ਨੂੰ ਆਪਣੇ ਸਾਮਰਾਜ ਵਿੱਚ ਇਸਲਈ ਸ਼ਾਮਿਲ ਨਾ ਕੀਤਾ ਕਿਉੰਕਿ ਦੱਖਣ ਦੇ ਦੂਰ ਦੇ ਪ੍ਰਦੇਸ਼ਾ ਉੱਤੇ ਕੰਟਰੋਲ ਰੱਖਣਾ ਔਖ਼ਾ ਸੀ।
ਇਸ ਤੋਂ ਇਲਾਵਾ ਅਲਾਉੱਦੀਨ ਨੇ ਆਪਣੇ ਸਾਮਰਾਜ ਦੀ ਮੰਗੋਲਾ ਤੋਂ ਰੱਖਿਆ ਕੀਤੀ।ਕਿਉੰਕਿ ਮੰਗੋਲ ਵਾਰ ਵਾਰ ਹਮਲੇ ਕਰਕੇ ਅਸ਼ਾਂਤੀ ਫੈਲਾ ਰਹੇ ਸਨ।ਉਸਨੇ ਰੱਖਿਆ ਵਜੋਂ ਪੁਰਾਣੇ ਕਿਲ੍ਹੇ ਦੀ ਮੁਰੰਮਤ ਕਰਵਾਈ, ਹਥਿਆਰਾਂ ਲਈ ਕਾਰਖ਼ਾਨੇ ਖੋਲ੍ਹੇ,ਯੋਗ ਸੈਨਾ ਸੰਗਠਤ ਕੀਤੀ ਅਤੇ ਮੰਗੋਲਾ ਦੇ ਮਨ ਵਿੱਚ ਡਰ ਪੈਦਾ ਕਰਨ ਲਈ ਸਖ਼ਤ ਸਜ਼ਾਵਾਂ ਦਿੱਤੀਆਂ।
ਅਲਾਉਦੀਨ ਖਿਲਜੀ ਨੇ ਆਪਣਾ ਆਖਰੀ ਸਮਾਂ ਬਹੁਤ ਮੁਸ਼ਕਿਲਾਂ ਵਿੱਚ ਗੁਜ਼ਾਰਿਆ ਅਤੇ 5 ਜਨਵਰੀ 1316 ਈ: ਨੂੰ ਅਕਾਲ ਚਲਾਣਾ ਕਰ ਗਿਆ।
ਪੂਜਾ 9815591967
ਰਤੀਆ