You are here

ਪੰਜਾਬ

ਮਹਾਨ ਕਵੀ ਰਬਿੰਦਰਨਾਥ ਟੈਗੋਰ ਜੀ ਦੀ ਜਯੰਤੀ ਤੇ ਵਿਸ਼ੇਸ ✍️ ਪੂਜਾ

ਰਬਿੰਦਰਨਾਥ ਟੈਗੋਰ ਜੀ ਇੱਕ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਸਨ। ਜਿਹਨਾਂ ਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ।ਰਬਿੰਦਰਨਾਥ ਟੈਗੋਰ ਦਾ ਜਨਮ 7 ਮਈ 1861ਈ. ਨੂੰ ਕੋਲਕਾਤਾ ਦੇ ਜੋੜਾਸਾਂਕੋ ਠਾਕੁਰਬਾੜੀ ਵਿੱਚ ਹੋਇਆ ਸੀ।ਉਨ੍ਹਾਂ ਦੇ ਪਿਤਾ ਜੀ ਦਾ ਨਾਮ ਮਹਾਰਿਸ਼ੀ ਦੇਬੇਂਦਰਨਾਥ ਟੈਗੋਰ ਅਤੇ ਮਾਤਾ ਜੀ ਦਾ ਨਾਮ ਸ਼ਾਰਦਾ ਦੇਵੀ ਸੀ। ਉਨ੍ਹਾਂ ਦਾ ਵਿਆਹ 'ਮ੍ਰਿਨਾਲਿਨੀ ਦੇਵੀ' ਨਾਲ ਹੋਇਆ ਸੀ।
ਰਬਿੰਦਰਨਾਥ ਟੈਗੋਰ, ਜੋ ਖੁਦ ਨੂੰ ਬਾਊਲ ਟੈਗੋਰ ਕਹਿੰਦੇ ਹਨ, ਬਿਨਾ ਸ਼ਕ ਇੱਕ ਬਹੁਰੰਗੀ ਸੁਭਾ ਦੀ ਸ਼ਖਸੀਅਤ ਹਨ।ਉਨ੍ਹਾਂ ਦੀ ਸਕੂਲ ਦੀ ਪੜ੍ਹਾਈ ਮਸ਼ਹੂਰ ਸੇਂਟ ਜੇਵੀਅਰ ਸਕੂਲ ਵਿੱਚ ਹੋਈ। ਉਨ੍ਹਾਂ ਨੇ ਵਕੀਲ ਬਨਣ ਦੀ ਚਾਹਤ ਵਿੱਚ 1878 ਵਿੱਚ ਇੰਗਲੈਂਡ ਦੇ ਬਰਿਜਟੋਨ ਦੇ ਇੱਕ ਪਬਲਿਕ ਸਕੂਲ ਵਿੱਚ ਨਾਮ ਦਰਜ ਕਰਾਇਆ।
ਅੱਜ ਵੀ ਦੁਨੀਆ ਉਨ੍ਹਾ ਨੂੰ ਇੱਕ ਅਜ਼ੀਮ ਕਵੀ ਦੇ ਤੌਰ ’ਤੇ ਹੀ ਜਾਣਦੀ ਹੈ।ਇੱਕ ਅਜਿਹਾ ਕਵੀ ਜੋ "ਗੀਤਾਂਜਲੀ "ਵਰਗੀ ਅਮਰ ਰਚਣਾ ਦਾ ਰਚਣਹਾਰ ਹੈ, ਜਿਸਦੇ ਗੀਤਾਂ ਨੂੰ ਇੱਕ ਨਹੀਂ ਦੋ-ਦੋ ਦੇਸ਼ਾਂ ਦੇ ਕੌਮੀ ਗੀਤ ਹੋਣ ਦਾ ਫ਼ਖਰ ਹਾਸਿਲ ਹੈ।ਆਪਣੀ ਕਾਵਿ-ਪੁਸਤਕ ਗੀਤਾਂਜਲੀ ਲਈ ਉਨ੍ਹਾਂ ਨੂੰ 1913 ਵਿੱਚ  ਸਾਹਿਤ ਦਾ ਨੋਬਲ ਇਨਾਮ ਮਿਲਿਆ। ਯੂਰਪ ਤੋਂ ਬਾਹਰ ਦਾ ਉਹ ਪਹਿਲੇ ਵਿਅਕਤੀ ਸਨ ਜਿਹਨਾਂ ਨੂੰ ਇਹ ਇਨਾਮ ਮਿਲਿਆ। ਟੈਗੋਰ ਜੀ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝੇ ਜਾਂਦੇ ਸਨ। ਉਨ੍ਹਾ ਨੇ, ਕਵਿਤਾਵਾਂ ਤੋਂ ਬਿਨਾਂ ਨਾਵਲ, ਕਹਾਣੀ, ਨਾਟਕ, ਸਫ਼ਰਨਾਮਾ, ਜੀਵਨੀ ਤੇ ਨਿਬੰਧਕਾਰੀ ਵਿੱਚ ਵੀ ਆਪਣਾ ਭਰਪੂਰ ਹਿੱਸਾ ਪਾਇਆ ਹੈ। ਸੰਗੀਤ ਦੇ ਖੇਤਰ ਵਿੱਚ ਅੱਜ ਵੀ ਉਨ੍ਹਾ ਦਾ "ਰਬਿੰਦਰ ਸੰਗੀਤ"ਭਾਰਤ ਵਿੱਚ ਹੀ ਨਹੀਂ ਸਗੋਂ ਪੂਰੇ ਪੂਰਬੀ ਏਸ਼ੀਆ ਦੇ ਮੁਲਕਾਂ ਅੰਦਰ ਗੂੰਜਦਾ ਹੈ।ਟੈਗੋਰ ਜੀ ਦੇ ਘਰ ਦਾ ਮਾਹੌਲ ਸਾਹਿਤ ਅਤੇ ਸੰਗੀਤ ਵਿੱਚ ਰਸਿਆ-ਬਸਿਆ ਸੀ। ਉਨ੍ਹਾਂ ਦਾ ਵੱਡਾ ਭਰਾ ਸਤੇਂਦਰਨਾਥ ਇੰਡੀਅਨ ਸਿਵਿਲ ਸਰਵਿਸ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਭਾਰਤੀ ਸੀ। ਟੈਗੋਰ ਜੀ ਦੀ ਪਰਵਰਿਸ਼ ਤਿੰਨ ਸਭਿਅਤਾਵਾਂ ਦੇ ਮਿਲੇ-ਜੁਲੇ ਮਾਹੋਲ ਵਿੱਚ ਹੋਈ, ਜਿਸ ਵਿੱਚ ਹਿੰਦੂ, ਮੁਹੰਮਦੀ ਤੇ ਪੱਛਮੀ ਸਭਿਆਤਾਵਾਂ ਸ਼ਾਮਿਲ ਸਨ।ਸਤਾਰ੍ਹਾਂ ਸਾਲ ਦੀ ਉਮਰ ਵਿੱਚ ਟੈਗੋਰ ਜੀ ਨੂੰ ਉਨ੍ਹਾ ਦੇ ਵੱਡੇ ਭਰਾ ਸਤੇਂਦਰਨਾਥ ਦੇ ਨਾਲ ਇੰਗਲੈਂਡ ਭੇਜਿਆ ਗਿਆ।ਰਬਿੰਦਰਨਾਥ ਜੀ ਦੇ ਮਨ ਵਿੱਚ ਇੰਗਲੈਂਡ ਦੀ ਵੱਖਰੀ ਹੀ ਸੁਫ਼ਨਮਈ ਤਸਵੀਰ ਸੀ।ਇਹ ਉਨ੍ਹਾ ਦੀ ਪਹਿਲੀ ਸਮੁੰਦਰੀ ਯਾਤਰਾ ਸੀ।"ਸੰਧਿਆ-ਸੰਗੀਤ" ਦੇ ਛਪਣ ਤੋਂ ਬਾਦ ਟੈਗੋਰ ਜੀ ਦੇ ਜੀਵਨ ਦੀ ਧਾਰਾ ਦਾ ਰੁਖ ਸਪਸ਼ਟ ਹੋ ਗਿਆ ਸੀ। ਹੁਣ ਤਕ ਉਨ੍ਹਾਂ ਦੇ ਕਈ ਕਾਵਿ-ਸੰਗ੍ਰਿਹ, ਨਾਟਕ ਅਤੇ ਨਾਵਲ ਛਪ ਚੁਕੇ ਸਨ- ਜਿਨ੍ਹਾ ਵਿੱਚੋਂ ਸੁਨਹਿਰੀ ਕਿਸ਼ਤੀ, ਰਾਜਰਿਸ਼ੀ, ਸਨਿਆਸੀ, ਵਿਸਰਜਨ ਤੇ ਰਾਜਾ ਅਤੇ ਰਾਣੀ ਆਦਿ ਪ੍ਰਮੁਖ ਸਨ।ਬੰਗਾਲੀ ਸਾਹਿਤ ਦੇ ਪਿਤਾਮਹ ਬੰਕਿਮ ਚੰਦਰ ਵੀ ਉਨ੍ਹਾਂ ਦੀ ਪ੍ਰਤਿਭਾ ਨੂੰ ਕਬੂਲ ਕਰਦੇ ਸਨ।
21 ਸਾਲ ਦੀ ਉਮਰ ਵਿੱਚ ਟੈਗੋਰ ਜੀ ਨੇ ਇਕ ਬੰਗਾਲੀ ਬਾਲ ਰਸਾਲੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਦੀ ਕਥਾ ਬਾਰੇ ਲੇਖ ਲਿਖਿਆ।ਗੁਰੂ ਗੋਬਿੰਦ ਸਿੰਘ ਜੀ ਬਾਰੇ ਉਨ੍ਹਾਂ ਨੇ ਕਵਿਤਾਵਾਂ "ਗੋਬਿੰਦ ਗੁਰੂ" , "ਵੀਰ ਗੁਰੂ" ਅਤੇ ਬੰਦਾ ਸਿੰਘ ਬਹਾਦਰ ਬਾਰੇ "ਬੰਦੀ ਬੀਰ" ਬੰਗਾਲੀ ਵਿੱਚ ਰਚੀਆਂ।ਸਿੱਖ ਰਾਗੀਆਂ ਦੁਬਾਰਾ ਗੁਰੂ ਨਾਨਕ ਬਾਣੀ ਗਾਇਨ ਨੇ ਉਨ੍ਹਾਂ ਦੇ ਬਾਲ ਮਨ ਨੂੰ ਇਨ੍ਹਾਂ ਪ੍ਰਭਾਵਿਤ ਕੀਤਾ ਕਿ ਬਾਅਦ ਵਿੱਚ ਉਨ੍ਹਾਂ ਨੇ " ਗਗਨ ਮੈਂ ਥਾਲ" ਰਚਨਾ ਦਾ ਬੰਗਾਲੀ ਵਿੱਚ ਅਨੁਵਾਦ ਕੀਤਾ।
ਕਵੀ ਨੇ ਆਪਣੇ ਗਮ ਨੂੰ ਗੀਤਾਂ ਤੇ ਕਵਿਤਾਵਾਂ ਵਿੱਚ ਰਚਿਆ। ਉਨ੍ਹਾਂ ਦੇ  ਇਹ ਗੀਤ "ਸ਼ਿਸ਼ੂ" ਤੇ "ਸਮਰਪਣ" ਨਾਂ ਦੀਆਂ ਕਿਤਾਬਾਂ ਵਿੱਚ ਪ੍ਰਕਾਸ਼ਿਤ ਹੋਏ। ਕਵੀ ਨੇ ਆਪਣੀ ਇਹ ਕਿਤਾਬ ਆਪਣੀ ਪਤਨੀ ਦੀ ਯਾਦ ਨੂੰ ਸਮਰਪਿਤ ਕੀਤੀ।ਜਨ-ਗਣ-ਮਨ ਦੇ ਰਚਣਹਾਰ ਉਹ ਖੁਦ ਸਨ ਤੇ ਦੂਜੇ ਪਾਸੇ ਬੰਦੇ-ਮਾਤਰਮ ਦੀ ਪਹਿਲੀ ਧੁਨ ਵੀ ਉਨ੍ਹਾ ਨੇ ਹੀ ਬਣਾਈ ਸੀ। ਡਾ. ਰਾਜੇਂਦਰ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਟੈਗੋਰ ਜੀ ਦੇ ਜਨ-ਗਣ-ਮਨ ਨੂੰ ਕੌਮੀ ਗੀਤ ਦੇ ਰੂਪ ਵਿੱਚ ਸਵੀਕਾਰ ਕੀਤਾ।ਟੈਗੋਰ ਜੀ ਨੇ ਕਰੀਬ 2, 230 ਗੀਤਾਂ ਦੀ ਰਚਨਾ ਕੀਤੀ। "ਰਾਬਿੰਦਰ ਸੰਗੀਤ"ਬੰਗਲਾ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ। ਕੁਦਰਤ ਦੇ ਪ੍ਰਤੀ ਗਹਿਰਾ ਲਗਾਉ ਰੱਖਣ ਵਾਲੇ ਇਹ ਕੁਦਰਤ ਪ੍ਰੇਮੀ ਅਜਿਹੇ ਇੱਕਮਾਤਰ ਵਿਅਕਤੀ ਸਨ ਜਿਹਨਾਂ ਨੇ ਦੋ ਦੇਸ਼ਾਂ ਲਈ ਰਾਸ਼ਟਰਗਾਨ ਲਿਖਿਆ।ਇਨ੍ਹਾਂ 'ਚੋਂ ਇਕ ਹੈ ਭਾਰਤ, ਜਿਸ ਦਾ ਰਾਸ਼ਟਰੀ ਗੀਤ ਹੈ 'ਜਨ ਗਨ ਮਨ...' ਅਤੇ ਦੂਜਾ ਹੈ ਬੰਗਲਾਦੇਸ਼ ਜਿਸ ਦਾ ਰਾਸ਼ਟਰੀ ਗੀਤ ਹੈ- 'ਆਮਾਰ ਸੋਨਾਰ ਬਾਂਗਲਾ...।' ਟੈਗੋਰ ਜੀ ਦਾ ਇਹ ਰਾਸ਼ਟਰੀ ਗੀਤ 'ਜਨ ਗਨ ਮਨ...' ਪਹਿਲੀ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਲਕੱਤਾ ਇਜਲਾਸ ਵਿਚ 27 ਦਸੰਬਰ 1911 ਨੂੰ ਗਾਇਆ ਗਿਆ।ਸੀ। ਸੰਵਿਧਾਨ ਅਸੈਂਬਲੀ ਨੇ ਇਸ ਨੂੰ ਰਾਸ਼ਟਰੀ ਗਾਨ ਵਜੋਂ 24 ਜਨਵਰੀ 1950 ਨੂੰ ਅਪਣਾਇਆ।
ਉਨ੍ਹਾਂ ਦੀ ਕਾਵਿ ਰਚਨਾ ਗੀਤਾਂਜਲੀ ਲਈ ਉਨ੍ਹਾਂ ਨੂੰ ਸੰਨ 1913 ਵਿੱਚ ਸਾਹਿਤ ਦਾ ਨੋਬਲ ਇਨਾਮ ਮਿਲਿਆ। ਉਹਨਾਂ ਨੂੰ ਅੰਗਰੇਜ ਸਰਕਾਰ ਵੱਲੋਂ ਸਰ ਦੀ ਉਪਾਧੀ ਮਿਲੀ,ਕਲਕੱਤਾ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਉਪਾਧੀ, ਉਨ੍ਹਾਂ ਨੂੰ 1915 ਵਿੱਚ ਬਰਤਾਨੀਆ ਦੇ ਸ਼ਹਿਨਸ਼ਾਹ ਦੇ ਜਨਮ ਦਿਨ 'ਸਰ' ਦੀ ਉਪਾਧੀ ਦਿੱਤੀ ਗਈ। 1919 ਈ: ਵਿੱਚ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਪਿੱਛੋਂ ਉਨ੍ਹਾਂ ਨੇ ਸਰ ਦੀ ਉਪਾਧੀ ਮੋੜ ਦਿੱਤੀ,1935 ਈ: ਵਿੱਚ ਉਨ੍ਹਾਂ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਨੇ ਡੀ. ਲਿਟ ਦੀ ਉਪਾਧੀ,1936 ਵਿੱਚ ਢਾਕਾ ਯੂਨੀਵਰਸਿਟੀ ਵੱਲੋਂ ਵੀ ਡੀ. ਲਿਟ ਦੀ ਉਪਾਧੀ,1940 ਈ: ਵਿੱਚ ਉਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਮਾਣਹਿਤ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।7 ਅਗਸਤ 1941ਈ. ਨੂੰ ਭਾਰਤ ਦਾ ਅਦੁੱਤੀ ਕਵੀ, ਨਾਟਕਕਾਰ ਤੇ ਚਿੰਤਕ ਸਵਰਗ ਸਿਧਾਰ ਗਿਆ।
ਪੂਜਾ 9815591967

ਦਰਿਆਵਾਂ ਦੇ ਰੁਖ਼ ਬਦਲ ਸਕਦਾ ਹੈ ਮੀਡੀਆ : ਕੁਲਦੀਪ ਸਿੰਘ ਧਾਲੀਵਾਲ

ਮੀਡੀਆ ਕਰਮੀਆਂ ਦੀਆਂ ਮੁਸ਼ਕਲਾਂ ਤੇ ਮੰਗਾਂ ਪਹਿਲ ਦੇ ਆਧਾਰ ਉੱਤੇ ਕੀਤੀਆਂ ਜਾਣਗੀਆਂ ਹੱਲ

ਪੰਜਾਬ ਦੀ ਕਾਇਆ ਕਲਪ ਲਈ ਮੀਡੀਆ ਦਾ ਸਹਿਯੋਗ ਲਾਜ਼ਮੀ

ਮੰਡੀ ਗੋਬਿੰਦਗੜ੍ਹ/ ਫਤਹਿਗੜ੍ਹ ਸਾਹਿਬ, 07 ਮਈ  (ਰਣਜੀਤ ਸਿੱਧਵਾਂ)  :  ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਕਰਵਾਈ ਤੀਜੀ ਸੂਬਾਈ ਕਾਨਫ਼ਰੰਸ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਅਤੇ ਪਰਵਾਸੀ ਭਾਰਤੀ ਮਾਮਲੇ ਮੰਤਰੀ, ਪੰਜਾਬ, ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੀਡੀਆ ਵਿੱਚ ਐਨੀ ਤਾਕਤ ਹੈ ਕਿ ਉਹ ਦਰਿਆਵਾਂ ਦੇ ਰੁਖ ਬਦਲ ਸਕਦਾ ਹੈ। ਅੱਜ ਉਹ ਉਹਨਾਂ ਲੋਕਾਂ ਵਿੱਚ ਆਏ ਹਨ, ਜਿਨ੍ਹਾਂ ਲੋਕਾਂ ਨੇ ਸਮਾਜ ਨੂੰ ਸਹੀ ਰਾਹ ਦਸਣਾ ਹੁੰਦਾ ਹੈ। ਪੱਤਰਕਾਰ ਸਰਕਾਰਾਂ ਤੇ ਲੋਕਾਂ ਵਿਚਾਲੇ ਪੁਲਾਂ ਦਾ ਕੰਮ ਕਰਦੇ ਹਨ। ਲੋਕਾਂ ਦੇ ਮੁੱਦੇ ਉਭਾਰਨੇ ਮੀਡੀਆ ਦੀ ਵੱਡੀ ਜ਼ਿੰਮੇਵਾਰੀ ਹੈ। ਕੈਬਨਿਟ ਮੰਤਰੀ ਸ. ਧਾਲੀਵਾਲ ਨੇ ਕਿਹਾ ਕਿ  ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਮੰਗਾਂ ਲੈ ਕੇ ਆਵੇ। ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਸ. ਭਗਵੰਤ ਮਾਨ ਨਾਲ ਕਰਵਾ ਕੇ ਮੀਡੀਆ ਕਰਮੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਉੱਤੇ ਹੱਲ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਮੀਡੀਆ ਦੇ ਸਹਿਯੋਗ ਦੀ ਲੋੜ ਹੈ, ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ। ਸ. ਧਾਲੀਵਾਲ ਨੇ ਕਿਹਾ ਕਿ ਜਦੋਂ ਵੀ ਸਰਕਾਰ ਦੇ ਨੁਮਾਇੰਦੇ ਕਿਸੇ ਵੀ ਵਰਗ ਕੋਲ ਜਾਂਦੇ ਹਨ ਤਾਂ ਉਹ ਵਰਗ ਆਪਣੀਆਂ ਮੁਸ਼ਕਲਾਂ ਉਭਾਰਦਾ ਹੈ ਤੇ ਮੁਸ਼ਕਲਾਂ ਉਭਾਰਨੀਆਂ ਵੀ ਚਾਹੀਦੀਆਂ ਹਨ ਪਰ ਹਰ ਖੇਤਰ ਦੇ ਵਿਅਕਤੀ ਨੇ ਆਪਣੇ ਅਦਾਰੇ ਦੀ ਡਿਊਟੀ ਦੇ ਨਾਲ-ਨਾਲ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਨਿਭਾਉਣੀ ਹੈ। ਪੰਜਾਬ ਦੇ ਅੱਗੇ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹਨ ਤੇ ਉਹਨਾਂ ਪ੍ਰਤੀ ਜਾਗਰੂਕ ਹੋਣਾ ਤੇ ਉਹਨਾਂ ਸਬੰਧੀ ਆਵਾਜ਼ ਬੁਲੰਦ ਕਰਨੀ ਸਾਂਝਾ ਫਰਜ਼ ਹੈ। ਸ. ਧਾਲੀਵਾਲ ਨੇ ਕਿਹਾ ਕਿ ਕਿਤੇ ਨਾ ਕਿਤੇ ਕਈ ਵਾਰ ਕੁਝ ਮੀਡੀਆ ਕਰਨੀ ਅਪਣੀ ਡਿਊਟੀ ਕਰਨ ਤੋਂ ਕੰਨੀ ਕਤਰਾ ਜਾਂਦੇ ਹਨ। ਉਹਨਾਂ ਦੱਸਿਆ ਕਿ ਕੱਲ੍ਹ ਉਹਨਾਂ ਕੋਲ ਇੱਕ ਬੰਦਾ ਕਪੂਰਥਲੇ ਤੋਂ, ਜੋ ਕਿ ਪਰਵਾਸੀ ਪੰਜਾਬੀ ਹੈ, ਆਇਆ ਤੇ ਉਸ ਨੇ ਦੱਸਿਆ ਕੇ ਉਸ ਦੀ ਜ਼ਮੀਨ ਇਕ ਸਾਬਕਾ ਉੱਚ ਅਧਿਕਾਰੀ ਨੇ ਆਪਣੇ ਰਿਸ਼ਤੇਦਾਰ ਦੇ ਨਾਮ ਲਗਵਾ ਦਿੱਤੀ ਤੇ ਕਿਸੇ ਪੱਤਰਕਾਰ ਨੇ ਵੀ ਖ਼ਬਰ ਨਹੀਂ ਲਈ। ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਉਹਨਾਂ ਨੂੰ ਦਸਿਆ ਕਿ ਮੋਹਾਲੀ ਵਿਚ ਉਸਦੀ ਜ਼ਮੀਨ ਕਿਸੇ ਨੇ ਆਪਣੇ ਨਾਮ ਲਗਵਾ ਲਈ। ਪੀੜਤ ਨੇ ਦੱਸਿਆ ਕਿ ਕਿਸੇ ਨੇ ਵੀ ਇਸ ਬਾਬਤ ਖ਼ਬਰ ਨਹੀਂ ਲਾਈ। ਸ. ਧਾਲੀਵਾਲ ਨੇ ਕਿਹਾ ਕਿ ਇਹ ਸੁਣ ਕੇ ਉਹਨਾਂ ਨੂੰ ਅਫ਼ਸੋਸ ਹੋਇਆ। ਉਹਨਾਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਹਨਾਂ ਕਿਹਾ ਕਿ ਸਾਡੀ ਡਿਊਟੀ ਹੈ ਪੰਜਾਬ ਨੂੰ ਬਚਾਉਣਾ, ਜੇ ਪੰਜਾਬ ਬਚੇਗਾ ਤਾਂ ਹੀ ਪੰਜਾਬ ਦਾ ਮੀਡੀਆ ਬਚੇਗਾ। ਇਸ ਲਈ ਮੀਡੀਆ ਅਪਣੀ ਜ਼ਿੰਮੇਵਾਰੀ ਸਾਂਭੇ ਤੇ ਨਿੱਠ ਕੇ ਕੰਮ ਕਰੇ। ਸਰਕਾਰ ਮੀਡੀਆ ਕਰਮੀਆਂ ਦੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਕੁਝ ਅਯੋਗ ਵਿਅਕਤੀਆਂ ਦੇ ਮੀਡੀਆ ਲਾਈਨ ਵਿੱਚ ਆਉਣ ਕਰ ਕੇ ਮੀਡੀਆ ਦਾ ਮਿਆਰ ਵੀ ਥੱਲੇ ਆਇਆ ਹੈ। ਉਹਨਾਂ ਨੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਲੋੜਵੰਦਾਂ ਦੀ ਆਵਾਜ਼ ਬਣਨ, ਸਗੋਂ ਸਰਕਾਰ ਦਾ ਵੀ ਮਾਰਗਦਰਸ਼ਨ ਕਰਨ। ਸ. ਧਾਲੀਵਾਲ ਨੇ ਕਿਹਾ ਕਿ ਕੋਵਿਡ ਵਿੱਚ ਆਰ.ਐਮ.ਪੀਜ਼ ਨੇ ਦਿਨ ਰਾਤ ਇੱਕ ਕੇ ਕੰਮ ਕੀਤਾ ਤੇ ਇਸੇ ਤਰ੍ਹਾਂ ਲੋਕਲ ਮੀਡੀਆ ਨੇ ਵੀ ਜ਼ਮੀਨੀ ਪੱਧਰ ਉੱਤੇ ਨਿੱਠ ਕੇ ਕੰਮ ਕੀਤਾ। ਉਹ ਬਹੁਤ ਹੀ ਮੁਸ਼ਕਲਾਂ ਵਾਲਾ ਸਮਾਂ ਸੀ ਤੇ ਮੀਡੀਆ ਨੇ ਸ਼ਲਾਗਾਯੋਗ ਕੰਮ ਕੀਤਾ। ਪੰਜਾਬ ਦੇ ਬਕਾਇਆ ਮਸਲੇ ਹੱਲ ਕਰਨ ਲਈ ਵੀ ਮੀਡੀਆ ਅੱਗੇ ਹੋ ਕੇ ਕੰਮ ਕਰੇ। ਸਾਰੀਆਂ ਕਮੀਆਂ ਉਜਾਗਰ ਕੀਤੀਆਂ ਜਾਣ। ਮੀਡੀਆ ਸਰਕਾਰ ਦੇ ਅੱਖ ਤੇ ਕੰਨ ਦਾ ਕੰਮ ਕਰੇ। ਪਿਛਲੀਆਂ ਸਰਕਾਰਾਂ ਕਾਰਨ ਪੰਜਾਬ ਦੀ ਸਥਿਤੀ ਮਾੜੀ ਹੋਈ ਹੈ, ਮੀਡੀਆ ਇਸ ਨੂੰ ਠੀਕ ਕਰਨ ਲਈ ਯੋਗਦਾਨ ਪਾਵੇ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਇਸ ਗੱਲ ਉੱਤੇ ਖੁਸ਼ੀ ਪ੍ਰਗਟ ਕੀਤੀ ਕਿ ਇਹ ਕਾਨਫ਼ਰੰਸ ਛੋਟੇ ਸ਼ਹਿਰ ਵਿੱਚ ਰੱਖੀ ਗਈ ਹੈ। ਉਹਨਾਂ ਕਿਹਾ ਕਿ ਅਕਸਰ ਅਜਿਹੀਆਂ ਕਾਨਫਰੰਸਾਂ ਵੱਡੇ ਸ਼ਹਿਰਾਂ ਤੱਕ ਸੀਮਤ ਰਹਿ ਜਾਂਦੀਆਂ ਹਨ ਪਰ ਅੱਜ ਇਕ ਨਵੀਂ ਲੀਹ ਪਈ ਗਈ ਹੈ। ਇਸ ਕਾਨਫਰੰਸ ਵਿੱਚ ਛੋਟੇ ਸ਼ਹਿਰਾਂ ਦੇ ਪੱਤਰਕਾਰਾਂ ਖ਼ਾਸਕਰ ਵਰਨੈਕੂਲਰ ਪੱਤਰਕਾਰਾਂ ਤੇ ਵੱਡੇ ਸ਼ਹਿਰਾਂ ਦੇ ਪਤਰਕਾਰਾਂ ਵਿਚਲੀ ਵਿੱਥ ਦੂਰ ਹੋਈ ਹੈ ਅਤੇ ਮੁਸ਼ਕਲਾਂ ਸਾਂਝੀਆਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਮੀਡੀਆ ਜਮਹੂਰੀਅਤ ਦਾ ਚੌਥਾ ਥੰਮ ਹੈ। ਉਹਨਾਂ ਭਰੋਸਾ ਜਤਾਇਆ ਕਿ ਉਹ ਮੀਡੀਆ ਕਰਮੀਆਂ ਦੀ ਹੱਕੀ ਮੰਗਾਂ ਲਈ  ਮੀਡੀਆ ਦੇ ਨਾਲ ਹਨ। ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਗੁਰਿੰਦਰ ਸਿੰਘ ਗੈਰੀ
ਬੜਿੰਗ, ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਸ. ਜ਼ੋਰਾ ਸਿੰਘ, ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਸ੍ਰੀਨਿਵਾਸਨ ਰੈਡੀ, ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਸੀਨੀਅਰ ਪੱਤਰਕਾਰ ਐਸ. ਐਨ. ਸਿਨਹਾ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਵਿੰਦਰ ਸਿੰਘ ਜੰਮੂ, ਚੇਅਰਮੈਨ ਬਲਬੀਰ ਸਿੰਘ ਜੰਡੂ, ਐਸਡੀਐਮ ਜੀਵਨਜੋਤ ਕੌਰ, ਮੀਤ ਪ੍ਰਧਾਨ ਭੂਸ਼ਨ ਸੂਦ, ਜ਼ਿਲ੍ਹਾ ਪ੍ਰਧਾਨ ਆਪ ਅਜੈ ਸਿੰਘ ਲਿਬੜਾ, ਲੋਕ ਸਭਾ ਇੰਚਾਰਜ ਨਵਜੋਤ ਸਿੰਘ ਜਰਗ, ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸੂਬੇ ਭਰ ਵਿੱਚੋਂ ਆਏ ਮੀਡੀਆ ਕਰਮੀ, ਸਥਾਨਕ ਲੋਕ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਪੰਜਾਬ ਸਰਕਾਰ ਵੱਲੋਂ 8 ਮਈ ਤੋਂ ਸੂਬੇ ਭਰ ਵਿੱਚ ਕਣਕ ਦੀ ਖਰੀਦ ਬੰਦ ਕਰਨ ਦਾ ਫ਼ੈਸਲਾ      

ਚੰਡੀਗੜ੍ਹ 07 ਮਈ  (ਰਣਜੀਤ ਸਿੱਧਵਾਂ)  :  ਖਰੀਦ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ 8 ਮਈ ਨੂੰ ਸ਼ਾਮ 5 ਵਜੇ ਤੋਂ ਸੂਬੇ ਭਰ ਦੀਆਂ 825 ਮੰਡੀਆਂ ਵਿੱਚ ਕਣਕ ਦੀ ਖਰੀਦ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ  ਸੂਬੇ ਦੀਆਂ ਕੁੱਲ 1099 ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਬੰਦ ਹੋ ਚੁੱਕੀ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੀਤੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਮਾਗਮ ਦੀ ਪ੍ਰਧਾਨਗੀ

ਮਿਸਤਰੀ ਮਜ਼ਦੂਰਾਂ ਦਾ ਕੰਮ ਵਾਲੇ ਵਿਅਕਤੀਆਂ ਨੂੰ ਸਰਕਾਰ ਵਲੋਂ ਜਾਰੀ ਕੀਤੀ ਜਾਣਵਾਲੀ ਲਾਭਪਾਤਰੀ ਕਾਪੀ ਦੀਆਂ ਸਰਤਾਂ ਨੂੰ ਹੋਰ ਬਣਾਇਆ ਜਾਵੇਗਾ ਸੁਖਾਲਾ  :  ਸ. ਕੁਲਤਾਰ ਸਿੰਘ ਸੰਧਵਾਂ
ਸ੍ਰੀ ਮੁਕਤਸਰ ਸਾਹਿਬ 7 ਮਈ ( ਰਣਜੀਤ ਸਿੱਧਵਾਂ) :  ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 299ਵਾਂ ਜਨਮ ਦਿਹਾੜਾ  ਸਮੂਹ ਰਾਮਗੜ੍ਹੀਆ ਭਾਈਚਾਰੇ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਵਿਧਾਨ ਸਭਾ ਦੇ  ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸ. ਸੰਧਵਾ ਨੇ ਸਮੂਹ ਰਾਮਗੜ੍ਹੀਆ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਾਨੂੰ ਸ. ਜੱਸਾ ਸਿੰਘ ਵਲੋਂ ਦਰਸਾਏ ਪੂਰਨਿਆ ਤੇ ਚਲਣਾ ਚਾਹੀਦਾ ਹੈ  ਅਤੇ ਆਪਸੀ ਭਾਈਚਾਰੇ ਨੂੰ ਹਮੇਸ਼ਾ ਕਾਮਯਾਬ ਰੱਖਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਨੀਤੀ ਨੂੰ ਕਾਮਯਾਬ ਬਨਾਉਣ ਲਈ ਜਲਦੀ ਬੰਦ ਪਏ ਉਦਯੋਗਾਂ ਨੂੰ ਮੁੜ ਚਾਲੂ ਕਰਵਾਇਆ ਜਾਵੇਗਾ, ਜਿਸ ਨਾਲ ਬੇਰੁਜ਼ਗਾਰ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ । ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਜਲਦੀ ਬਾਬਾ ਵਿਸ਼ਵਕਰਮਾ ਟੈਕਨੀਕਲ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਜਾਵੇਗੀ, ਜਿੱਥੇ ਬੇਰੁਜ਼ਗਾਰਾਂ ਨੂੰ ਇੰਡਸਟਰੀ ਨਾਲ ਸਬੰਧਿਤ ਸਿਖਲਾਈ ਦੇ ਕੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਕਾਬੂ ਕੀਤਾ ਜਾਵੇਗਾ।ਉਹਨਾਂ ਇਹ ਵੀ ਕਿਹਾ ਕਿ ਮਿਸਤਰੀ ਮਜ਼ਦੂਰਾਂ ਦਾ ਕੰਮ ਵਾਲੇ ਵਿਅਕਤੀਆਂ ਨੂੰ ਸਰਕਾਰ ਵਲੋਂ ਜਾਰੀ ਕੀਤੀ ਜਾਣਵਾਲੀ ਲਾਭਪਾਤਰੀ ਕਾਪੀ ਦੀਆਂ ਸਰਤਾਂ ਨੂੰ ਹੋਰ ਸੁਖਾਲਾ ਬਣਾਇਆ ਜਾਵੇਗਾ ਤਾਂ ਜ਼ੋ ਇਸ ਵਰਗ ਦੇ ਲੋਕ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣਾ। ਉਹਨਾਂ ਇਸ ਮੌਕੇ ਤੇ ਕਾਮਨਾ ਕੀਤੀ ਕਿ ਉਹਨਾਂ ਦੀ ਵੱਡੀ ਸੇਵਾ ਇਹ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸੱਚੇ ਸੁੱਚੇ ਅਤੇ ਇਮਾਨਦਾਰ ਸਿੱਖ ਵਿਅਕਤੀਆਂ ਦੇ ਹੱਥ ਆਵੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਵਿਅਕਤੀ ਗੁਰੂ ਘਰ ਨਾਲ ਜੁੜ ਸਕਣ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਕਿਸਾਨ ਸੈਲ ਸੁਖਜਿੰਦਰ ਸਿੰਘ ਬਰਾੜ, ਜਗਮੀਤ ਸਿੰਘ ਜੱਗਾ ਐਮ.ਸੀ, ਬਲਾਕ ਪ੍ਰਧਾਨ  ਰਾਜਿੰਦਰ ਸਿੰਘ ਬਰਾੜ , ਸੁਖਜਿੰਦਰ ਸਿੰਘ ਸੁੱਖਾ, ਸ਼ਮਸੇਰ ਸਿੰਘ ਵੜਿੰਗ ਵਾਈਸ ਪ੍ਰਧਾਨ ਕਿਸਾਨ ਸੈਲ, ਜਸਵਿੰਦਰ ਸਿੰਘ ਫੱਤਣਵਾਲਾ, ਸ਼ਮਿੰਦਰ ਸਿੰਘ ਚਾਨਾ, ਗੁਰਪਾਲ ਸਿੰਘ ਪਾਲੀ, ਸਮਿੰਦਰ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਖੋਖਰ ਤੋਂ ਇਲਾਵਾ  ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਵਾਗਤੀ ਕਮੇਟੀ ਦੇ ਅਹੁਦੇਦਾਰ ਮੌਜੂਦ ਸਨ।

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਪੁਸਤਕ ਲੋਕ ਅਰਪਣ ਅਤੇ 101 ਕਲਮਕਾਰਾਂ ਦਾ ਸਨਮਾਨ 8 ਮਈ ਨੂੰ -

ਪ੍ਰੋ. ਬੀਰ ਇੰਦਰ ਸਰਾਂ

ਫ਼ਰੀਦਕੋਟ, (ਜਨ ਸ਼ਕਤੀ ਨਿਊਜ਼ ਬਿਊਰੋ  ) ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਪ੍ਰੈਸ ਨੂੰ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 08 ਮਈ 2022 (ਐਤਵਾਰ) ਨੂੰ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਸਵੇਰੇ 10 ਤੋਂ ਬਾਅਦ ਦੁਪਹਿਰ 2 ਵਜੇ ਤੱਕ ਸਭਾ ਦੇ ਸਹਿਯੋਗ ਨਾਲ ਇੱਕ ਸਾਂਝਾ ਕਾਵਿ-ਸੰਗ੍ਰਹਿ ‘ਕਲਮਾਂ ਦੇ ਰੰਗ’ ਲੋਕ-ਅਰਪਣ ਕੀਤਾ ਜਾ ਰਿਹਾ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਥਾਪਿਤ ਅਤੇ ਉੱਭਰਦੇ ਕਵੀ ਸਾਹਿਬਾਨ ਸ਼ਾਮਿਲ ਹਨ । ਸਭਾ ਦੇ ਸਰਪ੍ਰਸਤ ਡਾ. ਨਿਰਮਲ ਕੌਸ਼ਿਕ ਨੇ ਦੱਸਿਆ ਕਿ ਕਵੀ ਦਰਬਾਰ ਤੋਂ ਬਾਅਦ 101 ਕਲਮਕਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਗੁਰਦਿੱਤ ਸਿੰਘ ਸੇਖੋਂ, ਹਲਕਾ ਵਿਧਾਇਕ ਫ਼ਰੀਦਕੋਟ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ (ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ), ਸ. ਮਨਜੀਤ ਪੁਰੀ (ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਰੀਦਕੋਟ), ਸ. ਹਰਿੰਦਰ ਸੰਧੂ (ਪ੍ਰਸਿੱਧ ਪੰਜਾਬੀ ਲੋਕ ਗਾਇਕ), ਸ. ਜਸਬੀਰ ਜੱਸੀ (ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਸਿੱਖਿਆ ਵਿਭਾਗ, ਫ਼ਰੀਦਕੋਟ ਅਤੇ ਅੰਤਰਰਾਸ਼ਟਰੀ ਮੰਚ ਸੰਚਾਲਕ) ਹੋਣਗੇ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਦੇਵਿੰਦਰ ਸੈਫ਼ੀ (ਪ੍ਰਸਿੱਧ ਸਾਹਿਤਕਾਰ ਅਤੇ ਆਲੋਚਕ) ਕਰਨਗੇ ਅਤੇ ਮੰਚ ਸੰਚਾਲਕ ਦੀ ਭੂਮਿਕਾ ਬੀਬਾ ਅਮਨਦੀਪ ਕੌਰ ਖੀਵਾ , ਰਿਸ਼ੀ ਦੇਸ ਰਾਜ ਸ਼ਰਮਾ ਨਿਭਾਉਣਗੇ। ਇਸ ਮੌਕੇ ਸਭਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

  ਮਨੁੱਖ ਤੇ ਰੁੱਖ ✍️ ਸਲੇਮਪੁਰੀ ਦੀ ਚੂੰਢੀ

- ਧਰਮ ਦਾ ਮਖੌਟਾ
ਪਹਿਨ ਕੇ
 ਜਿਉਂਦੇ ਮਨੁੱਖ ਨੂੰ
ਜਲਾਉਣਾ
ਖੁਸ਼ੀਆਂ
ਤੇ ਖੇੜਿਆਂ ਦਾ
ਤਿਉਹਾਰ ਹੁੰਦੈ!
ਤੇ-
ਬੇਜ਼ੁਬਾਨ ਰੁੱਖਾਂ
 ਦਾ ਕਤਲੇਆਮ
ਕਰਵਾਉਣਾ,
ਅੱਗ ਵਿਚ
 ਜਲਾਉਣਾ,
 ਵਿਕਾਸ ਦਾ ਪ੍ਰਤੀਕ ਐ!
- ਸੁਖਦੇਵ ਸਲੇਮਪੁਰੀ
09780620233
6 ਮਈ, 2022.

ਲੋਕ ਗਾਇਕ ਲੱਕੀ ਖਾਨ ਅਲੀ ਲੈ ਕੇ ਹਾਜ਼ਰ ਹੈ ‘ਜੁਲਮ ਦੀ ਜੜ੍ਹ’

ਹਠੂਰ,7,ਮਈ-(ਕੌਸ਼ਲ ਮੱਲ੍ਹਾ)-ਧਾਰਮਿਕ ਅਤੇ ਪਰਿਵਾਰਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਲੋਕ ਗਾਇਕ ਲੱਕੀ ਖਾਨ ਅਲੀ ਆਪਣੇ ਸਰੋਤਿਆ ਦੀ ਕਚਹਿਰੀ ਵਿਚ ਲੈ ਕੇ ਹਾਜ਼ਰ ਹੈ ਆਪਣਾ ਸਿੰਗਲ ਟਰੈਕ ਧਾਰਮਿਕ ਗੀਤ ‘ਜੁਲਮ ਦੀ ਜੜ੍ਹ’ ਇਸ ਗੀਤ ਨੂੰ ਅੱਜ ਆਮ-ਆਦਮੀ ਪਾਰਟੀ ਐਨ ਆਰ ਆਈ ਸਭਾ ਹਲਕਾ ਜਗਰਾਓ ਦੇ ਪ੍ਰਧਾਨ ਜਰਨੈਲ ਸਿੰਘ ਲੰਮੇ ਨੇ ਪਿੰਡ ਲੰਮਾ ਵਿਖੇ ਰਿਲੀਜ ਕੀਤਾ।ਇਸ ਮੌਕੇ ਲੋਕ ਗਾਇਕ ਲੱਕੀ ਖਾਨ ਅਲੀ ਨੇ ਦੱਸਿਆ ਕਿ ਇਸ ਗੀਤ ਨੂੰ ਆਪਣੀ ਕਲਮ ਨਾਲ ਸਿੰਗਾਰਿਆ ਹੈ ਗੀਤਕਾਰ ਸੁੱਖੀ ਪਾਤੜਾ,ਸੰਗੀਤਕਾਰ ਲਵੀ ਰੰਧਾਵਾ,ਪ੍ਰੋਡਿਊਸਰ ਜਰਨੈਲ ਸਿੰਘ ਯੂ ਕੇ,ਵੇਵ ਆਡੀਓ ਅਤੇ ਪੰਮਾ ਜੱਟਪੁਰੀ ਦੀ ਪੇਸਕਸ ਹੈ।ਇਸ ਗੀਤ ਦੀ ਵੀਡੀਓ ਇਤਿਹਾਸਕ ਗੁਰਦੁਆਰਾ ਸ਼੍ਰੀ ਪੰਜੂਆਣਾ ਸਾਹਿਬ ਪਿੰਡ ਲੰਮਾ ਵਿਖੇ ਫਿਲਮਾਈ ਗਈ ਹੈ।ਇਹ ਗੀਤ ਅੱਜ ਤੋ ਵੱਖ-ਵੱਖ ਟੀ ਵੀ ਚੈਨਲਾ ਅਤੇ ਸੋਸਲ ਮੀਡੀਆ ਤੇ ਦੇਖਿਆ ਜਾ ਸਕੇਗਾ।ਇਸ ਮੌਕੇ ਨਵੇ ਗੀਤ ਦੀਆ ਮੁਬਾਰਕਾ ਦਿੰਦਿਆ ਪ੍ਰਧਾਨ ਜਰਨੈਲ ਸਿੰਘ ਲੰਮੇ ਨੇ ਕਿਹਾ ਕਿ ਇਹ ਗੀਤ ਦਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 21 ਦਿਨ ਪਿੰਡ ਲੰਮਾ ਵਿਚ ਗੁਜਾਰਨ ਦੀ ਦਾਸਤਾ ਪੇਸ ਕਰਦਾ ਹੈ।ਉਨ੍ਹਾ ਸਮੂਹ ਸਿੱਖ ਜੱਥੇਬੰਦੀਆ ਨੂੰ ਬੇਨਤੀ ਕੀਤੀ ਕਿ ਅਜਿਹੇ ਧਾਰਮਿਕ ਗੀਤ ਗਾਉਣ ਵਾਲੇ ਕਲਾਕਾਰਾ ਨੂੰ ਸਮੇਂ-ਸਮੇਂ ਤੇ ਵਿਸ਼ੇਸ ਤੌਰ ਤੇ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਜੋ ਅੱਜ ਦੇ ਕਲਾਕਾਰ ਧਾਰਮਿਕ ਗੀਤ ਗਾਉਣ ਲਈ ਅੱਗੇ ਆਉਣ ਅੰਤ ਵਿਚ ਸਮੂਹ ਟੀਮ ਵੱਲੋ ਇਤਿਹਾਸਕ ਗੁਰਦੁਆਰਾ ਸ਼੍ਰੀ ਪੰਜੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਲੰਮਿਆ ਵਾਲਿਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਰਜਿੰਦਰ ਸਿੰਘ ਖਾਨਪੁਰੀ,ਕਰਮਜੀਤ ਸਿੰਘ ਤੱਤਲਾ,ਜਿੰਦਰ ਸਿੰਘ,ਸੂਬੇਦਾਰ ਪ੍ਰੀਤਮ ਸਿੰਘ,ਟਹਿਲ ਸਿੰਘ,ਡਾ:ਰਣਜੀਤ ਸਿੰਘ,ਸੰਦੀਪ ਸ਼ਰਮਾਂ,ਜੱਗੂ ਸਿੰਘ,ਜੰਗ ਸਿੰਘ,ਬਾਬਾ ਗੁਲਜਾਰ ਸਿੰਘ,ਡਾ:ਹਰਪਾਲ ਸਿੰਘ,ਕੁਲਵੰਤ ਸਿੰਘ ਤੱਤਲਾ,ਜਸਵਿੰਦਰ ਸ਼ਰਮਾਂ,ਨਾਇਬ ਸਿੰਘ,ਨਵਜੋਵਨ ਸਿੰਘ,ਗੁਰਪ੍ਰੀਤ ਸਿੰਘ,ਚੰਦ ਸਿੰਘ,ਰਾਮ ਸਿੰਘ,ਸਤਵੀਰ ਸਿੰਘ,ਗਗਨਦੀਪ ਸਿੰਘ,ਗੁਰਜੀਤ ਸਿੰਘ ਆਦਿ ਹਾਜ਼ਰ ਸਨ

ਮਾਂ ਤੇਰੀ ਛਾਂ ਹੇਠ ਬੈਠਣ ਨੂੰ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਮਾਂ ਤੇਰੀ ਛਾਂ ਹੇਠ ਬੈਠਣ ਨੂੰ ਅੱਜ ਬੜਾ ਹੀ ਦਿਲ ਕਰਦਾ ਏ
ਤੂੰ ਲਾਡ-ਲਡਾਵੇ ਤੇਰੀ ਗੋਦ ਵਿੱਚ
ਸੌਣ ਨੂੰ ਜੀ ਕਰਦਾ ਏ।

ਮੁੜ ਆਵੇ ਉਹ ਵੇਲਾ
ਭੌਰਾ ਵਸਾਹ ਨਹੀਂ ਸੀ ਕਰਦੀ ਮੇਰਾ
ਅੱਜ ਫਿਰ ਉਹ ਗੱਲਾਂ ਕਹਿਣ ਨੂੰ ਦਿਲ ਕਰਦਾ ਏ।

ਤੱਕ ਲੈਂਦੀ ਹਾਂ ਜਦ ਮੋਹ ਮਮਤਾ ਕਿਸੇ ਦੀ
ਤਾਂ ਦਿਲ ਹੌਕਾ ਜਿਹਾ ਭਰਦਾ ਏ
ਲੱਖ ਕੋਸ਼ਿਸ਼ ਕੀਤੀ ਏ ਤੈਨੂੰ ਮਿਲਣੇ ਦੀ
ਪਰ ਬੜਾ ਲੰਮਾ ਪੈਂਡਾ ਤੇਰੇ ਘਰ ਦਾ ਏ
ਕੁੱਟ ਕੇ ਦੇਸੀ ਘਿਓ ਦੀ ਚੂਰੀ ਤੂੰ ਖਵਾਉਂਦੀ ਸੀ
ਨਾ ਹੀ ਉਹ ਛੰਨਾ ਹੁਣ ਚੂਰੀ ਨਾਲ ਭਰਦਾ ਏ ।

ਤੇਰੀਆਂ ਯਾਦਾਂ ਵਿੱਚ ਜਦ ਅੱਖਾਂ ਰੋਣ ਨੀ ਮਾਏ
ਇਹ ਹੰਝੂ ਵੀ ਨਾ ਹਾੜਿਆ ਹੱਟਦਾ ਏ
ਤੇਰੇ ਮੁੜ ਆਉਣ ਦਾ ਵਹਿਮ ਜੋ ਦਿਲ ਅੰਦਰ ਏ
ਨਾ ਉਹ ਮਾਰਿਆ ਮਰਦਾ ਏ ।

ਜਦ ਮੇਰੇ ਕੋਈ ਸੱਟ ਲੱਗ ਜਾਂਦੀ
ਝੱਟ ਤੇਰੇ ਕਲ਼ੇਜੇ ਖੋਹ ਜਿਹੀ ਪੈ ਜਾਂਦੀ
ਬੜਾ ਡੂੰਘਾ ਹੋ ਗਿਆ ਏ ਮਾਂ ਜ਼ਖ਼ਮ ਦਿਲ ਦਾ
ਨਾ ਕਿਸੇ ਦੇ ਭਰਿਆ ਭਰਦਾ ਏ ।

ਮਾਵਾਂ ਬਿਨਾਂ ਜ਼ਿੰਦਾ ਲਾਸ਼ ਹੈ ਜ਼ਿੰਦਗੀ ਬੱਚਿਆਂ ਦੀ
ਹੁਣ ਨਾ ਵਹਿਮ ਮਨ ‘ਚੋਂ ਹਟੱਦਾ ਏ
ਜੇ ਖੁੱਸ ਜਾਵੇ ਕਿਸੇ ਦੀ ਮਮਤਾ
ਤਾਂ ਜੱਗ ਉੱਚੀ ਉੱਚੀ ਹੱਸਦਾ ਏ।

ਧਾਲੀਵਾਲ ਨੂੰ ਤੇਰੇ ਬਾਝੋਂ ਕੁੱਝ ਨਹੀਂ ਭਾਉਂਦਾ ਏ
ਬੱਸ ‘ਗਗਨ’ ਦਾ ਦਿਲ ਤੇਰੇ ਰਾਹੇ ਆ ਖੜਦਾ ਏ
ਬੜਾ ਸਮਾਂ ਹੋ ਗਿਆ ਮਾਂ ਤੇਰੀ ਬੁੱਕਲ ਵਿੱਚ ਬੈਠੀ ਨੂੰ
ਮਾਂ ਤੇਰੀ ਛਾਂ ਹੇਠ ਬੈਠਣ ਨੂੰ ਅੱਜ ਬੜਾ ਹੀ ਦਿਲ ਕਰਦਾ ਏ।

ਪ੍ਰੋ.ਗਗਨਦੀਪ ਕੌਰ ਧਾਲੀਵਾਲ

ਆਪਣੀ ਸੰਸਥਾ 'ਮਾਨਵਤਾ ਅਤੇ ਕੁਦਰਤ' ਰਾਹੀਂ ਲੋਕਾਂ ਨੂੰ ਰੁੱਖ ਲਾਉਣ ਲਈ ਜਾਗਰੂਕ ਕਰ ਰਹੇ ਹਨ- ਹਰਚਰਨ ਨਿਥਾਂਵਾਂ

ਧਰਤੀ ਆਪਣੇ ਆਪ ਵਿੱਚ ਇੱਕ ਖਾਸ ਗ੍ਰਹਿ ਹੈ। ਜੀਵਨ ਦੀ ਹੋਂਦ ਸਿਰਫ ਇਸੇ ਗ੍ਰਹਿ ਉੱਤੇ ਹੀ ਸੰਭਵ ਹੈ। ਕਈ ਸਦੀਆਂ ਤੋਂ ਮਨੁੱਖ ਨੇ ਇਸ ਧਰਤੀ ਉੱਤੇ ਰਾਜ ਕੀਤਾ ਹੈ ਅਤੇ ਆਪਣੇ ਕੁਝ ਸਵਾਰਥਾਂ ਕਰਕੇ ਉਸਨੇ ਆਪਣੇ ਇਸ ਘਰ ਨੂੰ ਕਾਫੀ ਹੱਦ ਤੱਕ ਤਬਾਹ ਕਰਕੇ ਰੱਖ ਦਿੱਤਾ ਹੈ।ਮਸ਼ੀਨੀਕਰਨ ਦੇ ਇਸ ਯੁੱਗ ਵਿੱਚ ਧਰਤੀ ਉੱਤੋਂ ਕਈ ਕਰੋੜਾਂ ਦਰਖਤਾਂ ਨੂੰ ਕੱਟ ਦਿੱਤਾ ਗਿਆ ਅਤੇ ਇਸਦੇ ਦੁਸ਼ਪਰਿਣਾਮ ਜਾਣੇ ਬਿਨਾ ਮਨੁੱਖ ਨੇ ਹਲੇ ਵੀ ਇਹ ਸਭ ਜਾਰੀ ਰੱਖਿਆ ਹੈ।ਕੁਝ ਕੁਦਰਤੀ ਕਾਰਨ ਵੀ ਇਸ ਲਈ ਜਿੰਮੇਵਾਰ ਹੁੰਦੇ ਹਨ ਜਿਵੇਂ ਜੰਗਲਾਂ ਦੀ ਅੱਗ, ਭੂਚਾਲ, ਹੜ, ਸੁਨਾਮੀ ਆਦਿਙ ਪਰ ਜੇ ਰੁੱਖ ਆਪਣੀਆਂ ਜੜਾਂ ਉੱਤੇ ਕਾਇਮ ਰਹਿੰਦੇ ਹਨ ਫੇਰ ਸਭ ਕੁਝ ਸਹਿ ਹੋ ਜਾਂਦਾ ਹੈ। ਪਰ ਹੁਣ ਰੁੱਖ ਘਟਦੇ ਜਾ ਰਹੇ ਹਨ, ਜੜਾਂ ਤੱਕ ਪਾਣੀ ਨਹੀਂ ਪਹੁੰਚਦਾ ਅਤੇ ਆਪਦਾ ਹੋਰ ਜ਼ਿਆਦਾ ਨੁਕਸਾਨ ਕਰਦੀ ਹੈ। ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਜਿੱਥੇ ਇੱਕ ਤਬਕਾ ਵਿਨਾਸ਼ ਵੱਲ ਅੱਗੇ ਵੱਧ ਰਿਹਾ ਹੈ ਉਥੇ ਹੀ ਦੂਜਾ ਕੁਝ ਉਸਾਰੂ ਕਰਕੇ ਇਸ ਹੋ ਰਹੇ ਵਿਨਾਸ਼ ਦੀ ਰਫਤਾਰ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਪਟਿਆਲੇ ਜਿਲੇ ਤੋਂ ਇੱਕ ਸੰਸਥਾ ਮਾਨਵਤਾ ਅਤੇ ਕੁਦਰਤ (ਅੰਗਰੇਜ਼ੀ ਅਨੁਵਾਦ "ਹਿਉਮੈਨੀਤੀ ਐਂਡ ਨੇਚਰ) 2021 ਤੋਂ ਸਮਾਜ ਸੁਧਾਰਿਕ ਵੱਜੋਂ ਕੰਮ ਬੜੀ ਲਗਨ ਨਾਲ ਕੰਮ ਕਰਦੀ ਆ ਰਹੀ ਹੈ। ਇਸ ਸੰਸਥਾ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਪੇੜ ਲਾਉਣਾ ਅਤੇ ਲੋਕਾਂ ਨੂੰ ਪੇੜ ਲਾਉਣ ਬਾਰੇ ਜਾਗਰੂਕ ਕਰਨਾ ਹੈ। ਸੰਸਥਾ ਦੇ ਮੋਢੀ ਹਰਚਰਨ ਸਿੰਘ ਨਿਥਾਵਾਂ ਨਿਸ਼ਕਾਮ ਸੇਵਾ ਭਾਵ ਨਾਲ ਆਪਣੇ ਉਦੇਸ਼ ਨੂੰ ਸਾਰਥਕ ਕਰਨ ਵਿੱਚ ਲੱਗੇ ਹੋਏ ਹਨ।ਆਪਣੇ ਇਸ ਮਿਸ਼ਨ ਬਾਰੇ ਓਹਨਾ ਨੇ ਦੱਸਿਆ ਕਿ ਸਮਾਜ ਵਿੱਚ ਇੱਕ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਵਿੱਚ ਰੁੱਖਾਂ ਨੂੰ ਲੈ ਕੇ ਜਾਗਰੂਕਤਾ ਦੀ ਕਮੀ ਆਈ ਹੈ। ਹਰ ਕੋਈ ਖਾਲੀ ਪਈ ਜ਼ਮੀਨ ਨੂੰ ਵੇਚ ਕੇ ਇਮਾਰਤਾਂ ਦੀ ਉਸਾਰੀ ਕਰਾਉਣ ਵਿੱਚ ਲੱਗਾ ਹੈਙ ਇਸੇ ਤਰਾਂ ਹੋਲੀ ਹੋਲੀ ਕਰਦੇ ਖੇਤੀ ਲਾਇਕ ਜ਼ਮੀਨਾਂ ਵੀ ਵਿਕਦੀਆਂ ਗਈਆਂ ਅਤੇ ਪਾਣੀ ਦਾ ਸਤਰ ਹੋਰ ਡੂੰਘਾ ਹੁੰਦਾ ਗਿਆਙ ਜੇ ਅੱਜ ਦੀ ਪੀੜੀ ਨੇ ਸਮਾਂ ਰਹਿੰਦਿਆਂ ਕੁਝ ਨਾ ਕੀਤਾ ਤਾਂ ਬਹੁਤ ਦੇਰ ਚੁੱਕੀ ਹੋਵੇਗੀ।ਇਸੇ ਉਪਰਾਲੇ ਨੂੰ ਸੇਧ ਦੇਣ ਲਈ ਉਹ ਸਕੂਲਾਂ, ਕਾਲਜਾਂ ਚ ਜਾ ਕੇ ਵਿਿਦਆਰਥੀਆਂ ਨੂੰ ਸਚੇਤ ਕਰਦੇ ਹਨ ਕਿ ਰੁੱਖਾਂ ਦੀ ਸੰਭਾਲ ਕਿਓਂ ਜ਼ਰੂਰੀ ਹੈਙ ਆਪਣੇ ਸੋਸ਼ਲ ਮਾਧਿਅਮ ਨਾਲ ਉਹ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ ਕਿ ਉਹ ਵੱਧ ਤੋਂ ਵੱਧ ਰੁੱਖ ਲਗਾਉਣ ਚ ਯੋਗਦਾਨ ਪਾਉਣ।ਮਾਨਵਤਾ ਅਤੇ ਕੁਦਰਤ ਸੰਸਥਾ ਤਨ, ਮਨ ਅਤੇ ਧਨ ਤੋਂ ਆਪਣੇ ਇਸ ਮਿੱਠੇ ਹੋਏ ਟੀਚੇ ਨੂੰ ਪੂਰਾ ਕਰਨ ਲੱਗੀ ਹੈ। ਤਕਰੀਬਨ ਹਰ ਰੋਜ਼ ਹੀ ਸੈਂਕੜੇ ਬੂਟਿਆਂ ਨੂੰ ਸੰਸਥਾ ਵੱਲੋਂ ਦਾਨ ਕਰ ਦਿੱਤਾ ਜਾਂਦਾ ਹੈ। ਆਪਣੇ ਇਸ ਯਤਨ ਸਦਕਾ ਹਰਚਰਨ ਨਿਥਾਵਾਂ ਨੂੰ ਕਈ ਸਮਾਜਿਕ ਜਥੇਬੰਦੀਆਂ ਅਤੇ ਕਈ ਸਰਕਾਰੀ ਅਦਾਰਿਆਂ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਇਹ ਗ੍ਰਹਿ ਸੱਭ ਦਾ ਸਾਂਝਾ ਹੈ ਫਿਰ ਕੁਝ ਕੁ ਹੀ ਲੋਕ ਕਿਓਂ ਇਸਦੀ ਸਾਂਭ ਸੰਭਾਲ ਦਾ ਬੀੜਾ ਚੁੱਕਣ। ਕਮੀ ਸਿਰਫ ਅਤੇ ਸਿਰਫ ਜਾਗਰੂਕਤਾ ਫੈਲਾਉਣ ਦੀ ਹੈ। ਮਾਨਵਤਾ ਅਤੇ ਕੁਦਰਤ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਦਾ ਹਿੱਸਾ ਬਣਕੇ ਇੱਕ ਸਾਰਥਕ ਕਦਮ ਵਧਾਇਆ ਜਾ ਸਕਦਾ ਹੈ ।

ਹਰਜਿੰਦਰ ਸਿੰਘ

ਮਾਂ ਦਿਵਸ 'ਤੇ ਵਿਸ਼ੇਸ਼ ✍️ ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਮਾਂ ਦਾ ਇੱਕ ਦਿਨ ਹੁੰਦਾਂ ? ਜਾਂ ਮਾਂ ਬਿਨਾਂ ਵੀ ਕੋਈ ਦਿਨ ਹੁੰਦਾਂ ?)

ਇੱਕ ਅੱਖਰ ਇੱਕ ਲਗ ਤੇ ਇੱਕ ਲਗਾਖਰ ਨੂੰ ਵਰਤਦਿਆਂ ਜੇ ਦੁਨੀਆਂ 'ਤੇ ਸਭ ਤੋਂ ਖ਼ੂਬਸੂਰਤ,ਸਭ ਤੋਂ ਨਿੱਕਾ ਸ਼ਬਦ,ਸਭ ਤੋਂ ਪਿਆਰੇ ਅਹਿਸਾਸ ਦੇ ਰੂਪ 'ਚ ਲਿਖਣਾ ਹੋਵੇ ਤਾਂ ਉਹ ਮਾਂ ( ਮੱਮੇ ਕੰਨਾ ਤੇ ਉੱਤੇ ਬਿੰਦੀ) ਹੀ ਹੈ। ਪੂਰੀ ਦੁਨੀਆਂ ਵਿੱਚ ਮਈ ਮਹੀਨੇ ਦਾ ਦੂਜਾ ਹਫਤਾ "ਮਾਂ-ਦਿਵਸ" ਨੂੰ ਸਮਰਪਿਤ ਹੁੰਦਾ ਹੈ। ਪੂਰੀ ਦੁਨੀਆਂ ਨੂੰ ਇੱਕ ਪਾਸੇ ਰੱਖਕੇ ਜਦੋਂ ਅਸੀਂ ਆਪਣੇ ਪੰਜਾਬ ਦੀ ਧਰਤੀ ਦੇ ਵਸਿੰਦੇ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ ਤਾਂ ਸਾਡੇ ਮਨ 'ਚ ਇਹੀ ਖਿਆਲ ਆਉਂਦਾ ਕਿ ਮਾਂ ਦਾ ਇੱਕ ਦਿਨ ਹੁੰਦਾਂ ? ਜਾਂ ਮਾਂ ਬਿਨਾਂ ਵੀ ਕੋਈ ਦਿਨ ਹੁੰਦਾਂ ? ਦੁਨੀਆਂ 'ਤੇ ਕਿਸੇ ਵੀ ਇਨਸਾਨ ਨੂੰ ਉਹਦੇ ਆਪਣੇ-ਆਪ ਨਾਲ਼ੋਂ ਵੀ ਜੇ ਕੋਈ ਵੱਧ ਜਾਣਦਾ ਤਾਂ ਉਹ ਮਾਂ ਹੀ ਹੁੰਦੀ ਹੈ। ਬਾਕੀ ਦੁਨੀਆਵੀ ਰਿਸ਼ਤਿਆਂ ਨਾਲ਼ ਇਨਸਾਨ ਦੀ ਸਾਂਝ ਜਨਮ ਲੈਣ ਤੋਂ ਬਾਅਦ ਕੁੱਝ ਸਾਲਾਂ ਬਾਅਦ ਹੌਲ਼ੀ-ਹੌਲ਼ੀ ਬਣਨੀ ਸ਼ੁਰੂ ਹੁੰਦੀ ਹੈ ਪਰ ਬੱਚੇ ਦੀ ਮਾਂ ਨਾਲ਼ ਸਾਂਝ ਕੁਦਰਤ ਵੱਲੋਂ ਕੁੱਖ ਵਿੱਚ ਹੀ ਬਣਨੀ ਤੈਅ ਹੁੰਦੀਂ ਹੈ। ਇਹੀ ਤਾਂ ਫ਼ਰਕ ਹੈ, ਇਸੇ ਸਾਂਝ ਨੇ ਹੀ ਤਾਂ ਮਾਂਵਾਂ ਤੇ ਬੱਚਿਆਂ ਦਾ ਮੋਹ ਬਣਾਈ ਰੱਖਣਾ। ਅੱਜ ਇੱਥੇ ਬੇਸ਼ੱਕ ਅਸੀਂ ਦੁਨੀਆਂ ਦੀ ਭੀੜ ਵਿੱਚ ਲੱਗੀ ਹੋਈ ਦੌੜ ਨਾਲ਼ ਇਹ ਦਿਹਾੜੇ ਮਨਾਉਣ ਦੀਆਂ ਰਵਾਇਤਾਂ ਨਿਭਾਉਣ ਦੀਆਂ ਕੋਸ਼ਸ਼ਾਂ ਕਰ ਰਹੇ ਹਾਂ ਪਰ ਇੱਥੇ ਇਹ ਵਿਚਾਰਨ ਦੀ ਵੀ ਲੋੜ ਹੈ ਕਿਤੇ ਸਾਡੇ ਇਹ ਮੋਹ ਮਮਤਾ ਦੇ ਰਿਸ਼ਤੇ ਦਿਖਾਵਿਆਂ ਦੇ "ਸੋ-ਪੀਸ" ਤਾਂ ਨਹੀਂ ਬਣ ਰਹੇ ? ਹੁਣ ਧਿਆਨ ਨਾਲ਼ ਆਪਣੇ ਆਲ਼ੇ-ਦੁਆਲ਼ੇ ਦੇਖੋ,ਆਪਣੇ ਪਰਿਵਾਰ 'ਚ ਦੇਖੋ, ਕਿਤੇ ਇੱਕ ਪਰਿਵਾਰ ਦੇ ਸਾਰੇ ਪਰਿਵਾਰਕ ਮੈਂਬਰ ਇੱਕ ਦੂਜੇ ਵੱਲੋਂ ਮੂੰਹ ਘੁੰਮਾ ਕੇ ਵੱਖੋ-ਵੱਖਰੇ ਕਮਰਿਆਂ 'ਚ ਬੈਠੇ ਸਿਰਫ਼ ਸੋਸਲ ਮੀਡੀਆ 'ਤੇ ਹੀ ਮਾਂ-ਦਿਵਸ ਤਾਂ ਨਹੀਂ ਮਨਾ ਰਹੇ ? ਅਸਲ 'ਚ ਸਾਡਾ ਮੋਹ ਕਿੱਥੇ ਨਿਭਾਇਆ ਜਾ ਰਿਹਾ ? ਕਿਤੇ ਘਰਾਂ ਤੇ ਜ਼ਮੀਨਾਂ ਦੀ ਵੰਡ ਕਰਦਿਆਂ ਕਿਸੇ ਧੀ-ਪੁੱਤ ਦੇ ਹਿੱਸੇ ਨਾ ਆਈਆਂ ਸਾਡੀਆਂ ਮਾਂਵਾਂ ਬਿਰਧ ਆਸ਼ਰਮਾਂ 'ਚ ਤਾਂ ਨਹੀਂ ਰੁਲ਼ ਰਹੀਆਂ ? ਕਿਤੇ ਮਿੱਟੀ 'ਚ ਖੇਡਕੇ ਲਿੱਬੜ ਕੇ ਆਏ ਨਿਆਣਿਆਂ 'ਤੇ ਮਾਂਵਾਂ ਖਿਝ ਤਾਂ ਨਹੀਂ ਰਹੀਆਂ ? ਕਿਤੇ ਆਪਣੇ ਨਿੱਕੇ ਨਿਆਣਿਆਂ ਨੂੰ ਰੋਂਦਿਆਂ ਵਰਾਉਣ ਲਈ ਮਾਂਵਾਂ ਮੋਬਾਇਲ ਫੋਨਾਂ ਦੇ ਸਹਾਰੇ ਆਪਣੀਆਂ ਜੁੰਮੇਵਾਰੀਆਂ ਤੋਂ ਤਾਂ ਨੀ ਸੁਰਖੁਰੂ ਹੋ ਰਹੀਆਂ ? ਅੱਜ ਜੇ ਵਿਸ਼ਵ ਵਿੱਚ ਮਾਂ-ਦਿਵਸ ਮਨਾ ਕੇ ਮਾਂ ਦੀ ਮਮਤਾ ਲਈ ਮੋਹ ਜਤਾਇਆ ਜਾ ਰਿਹਾ ਤਾਂ ਬਹੁਤ ਕੁਝ ਸਾਨੂੰ ਸਮਝਣ ਦੀ ਲੋੜ ਹੈ। ਸਾਡੀਆਂ ਮਾਂਵਾਂ ਨੂੰ ਆਪਣੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੋਂ ਮਾਤਾ ਤ੍ਰਿਪਤਾ,ਮਾਤਾ ਖੀਵੀ, ਮਾਤਾ ਭਾਨੀ, ਮਾਤਾ ਨਾਨਕੀ,ਮਾਤਾ ਗੁਜਰੀ,ਮਾਤਾ ਸੁੰਦਰੀ,ਭਾਈ ਭਾਗੋ,ਰਾਜਕੁਮਾਰੀ ਸੋਫ਼ੀਆ ਦਲੀਪ ਸਿੰਘ ਤੇ ਤੇ ਬੀਬੀ ਗੁਲਾਬ ਕੌਰ ਵਰਗੀਆਂ ਮਹਾਨ ਮਾਂਵਾਂ ਦੀਆਂ ਸ਼ਖ਼ਸੀਅਤਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਉੱਥੇ ਨਾਲ਼ ਹੀ ਸਾਡੀ ਪੀੜ੍ਹੀ ਦੇ ਧੀਆਂ-ਪੁੱਤਰਾਂ ਨੂੰ ਇਹਨਾਂ ਮਹਾਨ ਮਾਂਵਾਂ ਦੇ ਧੀਆਂ-ਪੁੱਤਰਾਂ ਹੋਣ ਦਾ ਫ਼ਰਜ਼ ਨਿਭਾਉਣ ਦੀ ਜਾਚ ਸਿੱਖਕੇ ਇੱਕੀਵੀਂ ਸਦੀ ਵਿੱਚ "ਪੂਰਨ" ਤੇ "ਸਰਵਣ" ਨੂੰ ਜਿਉਂਦੇ ਰੱਖਣ ਦੀ ਵੀ ਲੋੜ ਹੈ। 

ਰਾਮ,ਅੱਲ੍ਹਾ,ਗੌਡ,ਵਾਹਿਗੁਰੂ, ਸਭ ਆਪੋ ਆਪਣੀ ਥਾਂ,

ਸਭ ਨੂੰ ਇੱਕੋਂ ਥਾਂ ਜੇ ਦੇਖਣਾ, ਸੱਜਣਾ ਕਹਿ ਦੇਈਂ ਮੂੰਹੋਂ "ਮਾਂ"। 

ਮਾਂ-ਦਿਵਸ ਤੇ ਇਹਨਾਂ ਵਿਚਾਰਾਂ ਨੂੰ ਪੜ੍ਹਦਿਆਂ ਤੁਸੀਂ ਆਪਣੇ ਘਰ ਵਿੱਚ ਬੈਠੇ-ਬੈਠੇ ਮੰਮੀ,ਮੰਮਾ,ਮੌਮ ਸ਼ਬਦ ਦੀ ਥਾਂ ਆਪਣੀ ਮਾਂ ਨੂੰ ਇੱਕ ਵਾਰ ਉੱਚੀ ਦੇਣੇ ਮਾਂ ਕਹਿਕੇ ਅਵਾਜ਼ ਤਾਂ ਦੇਣਾ ਸੱਚੀਂ ! ਤੁਹਾਡੀ ਮਾਂ ਲਈ ਜ਼ਿੰਦਗੀ ਦਾ ਇਹ ਸਭ ਤੋਂ ਖ਼ੂਬਸੂਰਤ ਪਲ ਹੋਵੇਗਾ। ਸਾਡੇ ਪੰਜਾਬ ਦੀ ਧਰਤੀ ਹਿੱਸੇ ਅੰਮੀ,ਅੰਮੜੀ,ਅੰਮਾਂ,ਅੰਬੋ,ਮਾਂ,ਬੀਬੀ,ਬੇਬੇ,ਝਾਈ ਅਤੇ ਮਾਤਾ ਵਰਗੇ "ਮਾਘੀ ਦੀ ਸੁੱਚੜੀ ਸੰਗਰਾਂਦ" ਵਰਗੇ  ਸ਼ਬਦ ਆਏ ਹਨ। ਇਹੋ ਸਾਡੀ ਖ਼ੁਸ਼ਕਿਸਮਤੀ ਹੈ। ਇਹੋ ਸਾਡੀਆਂ ਮਾਂਵਾਂ ਦੀਆਂ ਸਿਖਾਈਆਂ ਬੋਲੀਆਂ ਦੀ ਅਮੀਰੀ ਹੈ। ਆਓ ਅੱਜ ਵਾਅਦਾ ਕਰੀਏ ਕਿ ਇਸੇ ਮਾਂ-ਬੋਲੀ ਦੀ ਅਮੀਰੀ ਨਾਲ਼ ਅਸੀਂ ਆਪਣੀਆਂ ਮਾਂਵਾਂ ਦੀ ਮਮਤਾ ਤੇ ਮੋਹ ਨੂੰ ਹਮੇਸ਼ਾ ਲਈ ਜਿਉਂਦੇ ਰੱਖ ਸਕੀਏ।

 

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ) 9463551814

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਦੋਸਤੋਂ ਮਾਂ ਸ਼ਬਦ ਮੂੰਹੋਂ ਨਿਕਲਦੇ ਹੀ ਦਿਲ ਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਹੈ।ਜਿੰਨੀ ਨਿੱਘ ਤੇ ਮਿਠਾਸ ਮਾਂ ਸ਼ਬਦ ਵਿੱਚ ਭਰੀ ਹੈ ਸਾਇਦ ਦੁਨੀਆਂ ਦੀ ਹੋਰ ਕਿਸੇ ਵੀ ਚੀਜ ਵਿੱਚ ਨਹੀਂ ਮਿਲਦੀ।ਮਾਂ ਦਾ ਪਿਆਰ ਕਦੇ ਵੀ ਮਾਪਿਆ ਨਹੀਂ ਜਾ ਸਕਦਾ।ਮਾਂ ਦੇ ਪਿਆਰ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।ਮਾਂ ਲਾਡ ਪਿਆਰ ਕਰਦੀ ਹੈ ਰੀਝਾਂ ਤੇ ਸੱਧਰਾਂ ਨਾਲ ਬੱਚੇ ਦਾ ਪਾਲਣ ਪੋਸਣ ਕਰਦੀ ਹੈ।ਇੱਕ ਮਾਂ ਹੀ ਹੈ ਜੋ ਆਪਣੀ ਕੁੱਖ ਵਿੱਚ ਬੱਚੇ ਨੂੰ ਨੌ ਮਹੀਨੇ ਰੱਖ ਕੇ ਦੁੱਖ ਝੱਲ ਕੇ ਫਿਰ ਜਨਮ ਦਿੰਦੀ ਹੈ।ਮਾਂ ਬੱਚੇ ਨੂੰ ਪੇਟ ਵਿੱਚ ਰੱਖ ਕੇ ਆਪਣੇ ਖ਼ੂਨ ਨਾਲ ਪਾਲ ਕੇ ਜਨਮ ਦਿੰਦੀ ਹੈ । ਮਾਂ ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ ।ਦੋਸਤੋਂ ਚਾਹੇ ਘਰ ਵਿੱਚ ਸਾਰੇ ਮੈਂਬਰ ਹੋਣ ਪਰ ਮਾਂ ਨਾ ਹੋਵੇ ਤਾਂ ਘਰ ਖਾਲ਼ੀ ਜਾਪਦਾ ਹੈ ਭਾਵ ਘਰ ਵੱਢ ਖਾਣ ਨੂੰ ਪੈਂਦਾ ਹੈ।ਸਿਆਣੇ ਕਹਿੰਦੇ ਹਨ ਕਿ ਧੀਆਂ ਦੇ ਪੇਕੇ ਤਾਂ ਮਾਂ ਨਾਲ ਹੀ ਹੁੰਦੇ ਹਨ।ਮਾਂ ਕਦੇ ਵੀ ਆਪਣੇ ਬੱਚਿਆਂ ਦੇ ਲੱਗੀ ਸੱਟ ਨਹੀਂ ਝੱਲ ਸਕਦੀ।ਮਾਂ ਦੇ ਪੈਰ੍ਹਾਂ ਵਿੱਚ ਜੰਨਤ ਦਾ ਨਜ਼ਾਰਾ ਹੁੰਦਾ ਹੈ।ਇਹ ਓਹੀ ਲੋਕ ਮਾਣਦੇ ਹਨ ਜੋ ਮਾਂ ਦਾ ਸਤਿਕਾਰ ਕਰਕੇ ਉਸਦੀ ਕਦਰ ਕਰਦੇ ਹਨ ਤੇ ਮਾਂ ਦਾ ਆਸ਼ਿਰਵਾਦ ਪ੍ਰਾਪਤ ਕਰਦੇ ਹਨ।ਉਦਾਹਰਨ ਵਜੋਂ ਇਬਰਾਹਿਮ ਲਿੰਕਨ ਨੇ ਕਿਹਾ ਹੈ ਕਿ
” ਮੈਂ ਅੱਜ ਜੋ ਕੁੱਝ ਵੀ ਹਾਂ ਜਾ ਬਣ ਸਕਦਾ ਹਾਂ।”ਉਹ ਸਿਰਫ ਆਪਣੀ ਮਾਂ ਕਰਕੇ ਹੀ ਹਾਂ।ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ।ਮਾਂ ਤਾਂ ਰੱਬ ਦਾ ਦੂਜਾ ਰੂਪ ਹੈ।ਪੰਜਾਬੀ ਮਸਹੂਰ ਗਾਇਕ ਕੁਲਦੀਪ ਮਾਣਕ ਨੇ ਆਪਣੇ ਗੀਤ ਵਿੱਚ ਮਾਂ ਬਾਰੇ ਸੱਚ ਕਿਹਾ ਹੈ-
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ।ਹਰਭਜਨ ਮਾਨ ਦੇ ਗੀਤ ਵਿੱਚ ਵੀ ਮਾਂ ਬਾਰੇ ਬਹੁਤ ਪਿਆਰੇ ਸ਼ਬਦ ਕਹੇ ਹਨ-
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ।
ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਮਾਂ ਸਾਡੇ ਲਈ ਬਹੁਤ ਕੁੱਝ ਕਰਦੀ ਹੈ ਸਾਡੀ ਖੁਸ਼ੀ ਲਈ ਆਪ ਦੁੱਖ ਸਹਾਰਦੀ ਹੈ।ਅਸੀਂ ਕਿੰਨੀ ਮਰਜੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜ਼ਾ ਕਦੇ ਨਹੀਂ ਚੁਕਾ ਸਕਦੇ। ਮਾਂ ਦੀ ਮਮਤਾ ਹਮੇਸ਼ਾ ਨਿਰ-ਸਵਾਰਥ ਹੁੰਦੀ ਹੈ।ਦੋਸਤੋਂ ਇਸ ਦੁਨੀਆਂ ਦੇ ਜਿੰਨੇ ਵੀ ਰਿਸ਼ਤੇ ਹਨ ਸਭ ਮਤਲਬੀ ਹਨ ਸਿਰਫ ਮਾਂ ਦਾ ਰਿਸ਼ਤਾ ਹੀ ਅਜਿਹਾ ਹੈ ਜੋ ਬਿਨਾਂ ਮਤਲਬ ਲਾਲਚ ਦੇ ਹੈ।ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ।ਕਿਸੇ ਸਾਇਰ ਨੇ ਸਹੀ ਕਿਹਾ ਹੈ ਕਿ —
ਮਾਂ ਦੇ ਲਈ ਸੱਭ ਨੂੰ ਛੱਡ ਦਿਓ...
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ
ਮਾਂ ਕਦੇ ਵੀ ਕਿਸੇ ਵੀ ਚੀਜ ਏਥੋਂ ਤੱਕ ਕਿ ਪਿਆਰ ਦਾ ਵੀ ਦਿਖਾਵਾ ਨਹੀਂ ਕਰਦੀ।ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨਾਲ ਹੀ ਸਾਰਾ ਕੁੱਝ ਚੰਗਾ ਲੱਗਦਾ ਹੈ।ਜੋ ਲੋਕ ਮਾਂ ਦੀ ਕਦਰ ਕਰਦੇ ਹਨ ਉਹ ਹਮੇਸ਼ਾ ਖੁਸ਼ ਰਹਿੰਦੇ ਹਨ।ਜਦੋਂ ਕਿਸੇ ਇਨਸਾਨ ਨੂੰ ਸਾਰੀ ਦੁਨੀਆਂ ਬੇਗਾਨਾ ਕਰ ਦਿੰਦੀ ਹੈ।ਭਾਵ ਦੁਰਕਾਰ ਦਿੰਦੀ ਹੈ ਤਾਂ ਇੱਕ ਮਾਂ ਹੀ ਹੈ ਜੋ ਉਸਨੂੰ ਸਹਾਰਾ ਦਿੰਦੀ ਹੈ ਗੱਲ ਨਾਲ ਲਾਉਂਦੂ ਹੈ। ਦੋਸਤੋਂ ਸਭ ਤੋਂ ਅਨਮੋਲ ,ਸਦੀਵੀ ,ਅਨੋਖਾ ਰਿਸ਼ਤਾ ਮਾਂ ਦਾ ਹੁੰਦਾ ਹੈ ।ਮਾਂ ਦਾ ਪਿਆਰ ਰਿਸ਼ਤਾ ਅਜਿਹਾ ਹੁੰਦਾ ਹੈ ਜੋ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮਾਂ ਕਦੇ ਨਾ ਵਿਛੜੇ ,ਮਾਂ ਦਾ ਪਿਆਰ ਕਦੇ ਨਾ ਖੁੱਸੇ। ਦੁਨੀਆਂ ਦੀਆਂ ਸਭ ਚੀਜ਼ਾਂ ‘ਚੋਂ ਇੱਕ ਸਿਰਫ ਮਾਂ ਦਾ ਪਿਆਰ ਹੀ ਸੱਚਾ ਹੈ
ਮੈਂ ਇਹੋ ਦੁਆ ਕਰਦੀ ਹਾਂ ਕਿ ਦੁਨੀਆਂ ਦੀ ਹਰ ਇੱਕ ਮਾਂ ਹਮੇਸ਼ਾ ਖੁਸ਼ ਰਹੇ ਤੇ ਕਦੇ ਵੀ ਮਾਂ ਨੂੰ ਕੋਈ ਤੱਤੀ ਵਾਹ ਨਾ ਲੱਗੇ।ਦੁਨੀਆਂ ਦੀ ਹਰ ਮਾਂ ਲਈ ਮੇਰੀ ਕਲਮ ਚੋਂ ਇੱਕ ਸ਼ਾਇਰ —

ਮਾਂ ਸ਼ਬਦ ਹੋਵੇ ਮੇਰੀ ਕਲਮ ਦੀ ਨੁੱਕਰੇ ,
ਬੱਸ ਮਾਂ ਖੁਸ਼ ਰਹੇ ਇਹੋ ਹੀ ਉੱਕਰੇ ।
ਮਾਂ ਦੇ ਹਿੱਸੇ ਦੇਵੀ ਹਰ ਸੁੱਖ ਮੇਰਾ ,
ਮਾਂ ਦੀ ਅੱਖ ਚੋਂ ਕਦੇ ਵੀ ਹੰਝੂ ਨਾ ਨੁੱਚੜੇ।
ਗਗਨ ਮਾਂ ਦੇ ਪੈਰ੍ਹੀ ਹੀ ਜੰਨਤ ਹੈ ,
ਰੱਬਾ ਇਹ ਜੰਨਤ ਕਦੇ ਨਾ ਉੱਜੜੇ ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ।
ਝਲੂਰ ਬਰਨਾਲਾ ।

ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ

ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਵਲੋਂ ਸਵੈ ਰੋਜ਼ਗਾਰ ਕਰਨ ਦੇ ਇੱਛਕਾਂ ਦੇ 13 ਕੇਸ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਨੂੰ ਭੇਜੇ

-  ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਬੇਰੁਜ਼ਗਾਰ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਬਿਨਾਂ ਕਿਸੇ ਗਰੰਟੀ ਤੋਂ 07 ਫ਼ੀਸਦੀ ਤੇ ਕਰਜ਼ਾ

ਮਾਲੇਰਕੋਟਲਾ 06 ਮਈ  (ਰਣਜੀਤ ਸਿੱਧਵਾਂ)   :   ਦੀਨ-ਦਿਆਲ ਅੰਤੋਦਿਆ ਯੋਜਨਾ-ਕੌਮੀ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਆਪਣਾ ਰੋਜ਼ਗਾਰ ਸ਼ੁਰੂ ਕਰਨ ਅਤੇ ਆਰਥਿਕ ਤੌਰ 'ਤੇ ਸੁਤੰਤਰ ਹੋਣ ਲਈ ਪ੍ਰੇਰਿਤ ਕਰਨ ਲਈ ਅੱਜ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਸ੍ਰੀ ਵਿਕਾਸ ਉੱਪਲ ਦੀ ਪ੍ਰਧਾਨਗੀ ਵਿੱਚ ਹੋਈ । ਇਸ ਮੌਕੇ ਲੀਡ ਬੈਂਕ ਦੇ ਮੈਂਨੇਜਰ ਸ੍ਰੀ ਪੀ.ਕੇ.ਚੋਪੜਾ, ਸਿਟੀ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਸ਼ਹਿਨਾਜ਼ ਅਖ਼ਤਰ,ਪੰਜਾਬ ਨੈਸ਼ਨਲ ਬੈਂਕ ਦੇ ਬ੍ਰਾਂਚ ਮੈਨੇਜਰ ਸ੍ਰੀ ਹਸਨ ਅਲੀ ,ਪੰਜਾਬ ਐਂਡ ਸਿੰਧ ਬੈਂਕ ਤੋਂ ਸ੍ਰੀ ਗੁਰਜਿੰਦਰ ਸਿੰਘ  ਅਤੇ  ਜ਼ਿਲ੍ਹਾ ਮੈਨੇਜਰ ਸ੍ਰੀ ਮੁਹੰਮਦ ਸ਼ਾਹਿਦ ਤੋਂ ਇਲਾਵਾ ਹੋਰ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਦੇ ਮੈਂਬਰ ਮੌਜੂਦ ਸਨ । ਇਸ ਮੌਕੇ ਸਿਟੀ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਸ਼ਹਿਨਾਜ਼ ਅਖ਼ਤਰ ਨੇ ਨੌਜਵਾਨਾਂ ਨੂੰ ਆਰਥਿਕ ਤੌਰ 'ਤੇ ਸੁਤੰਤਰ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਗਰੁੱਪ ਜਾਂ ਹੋਰ ਸ਼ਹਿਰੀ ਗ਼ਰੀਬ ਬੇਰੁਜ਼ਗਾਰ ਵਿਅਕਤੀ ਜੋ ਆਪਣਾ ਕੰਮ ਕਾਰ ਸ਼ੁਰੂ ਕਰਨਾ ਚਾਹੁੰਦਾ ਹੈ ਜਾ ਆਪਣੇ ਮੌਜੂਦਾ ਕੰਮ ਵਿੱਚ ਵਾਧਾ ਕਰਨਾ ਚਾਹੁੰਦਾ ਹੈ , ਉਸ ਚਾਹਵਾਨ ਵਿਅਕਤੀ ਨੂੰ ਇਸ ਸਕੀਮ ਤਹਿਤ 10 ਹਜ਼ਾਰ ਰੁਪਏ ਤੋਂ ਲੈ ਕੇ 02 ਲੱਖ ਰੁਪਏ ਤੱਕ ਦਾ ਵਿੱਤੀ ਕਰਜ਼ਾ 07 ਫ਼ੀਸਦੀ ਵਿਆਜ ਦਰ ਤੇ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਸਕੀਮ ਤਹਿਤ ਬਿਨਾਂ ਕਿਸੇ ਗਰੰਟੀ ਤੋਂ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਅਤੇ  ਆਪਣਾ ਰੋਜ਼ਗਾਰ ਸ਼ੁਰੂ ਕਰਨ ਦੇ ਇੱਛਕ ਬੇਰੁਜ਼ਗਾਰ ਗ਼ਰੀਬ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਨਗਰ ਕੌਂਸਲ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ । ਸਿਟੀ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਸ਼ਹਿਨਾਜ਼ ਅਖ਼ਤਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਵਲੋਂ ਸਵੈ ਰੋਜ਼ਗਾਰ ਕਰਨ ਦੇ 13 ਇੱਛੁਕਾਂ ਦੇ ਕੇਸ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਨੂੰ ਉਨ੍ਹਾਂ ਦੀਆਂ ਬੈਂਕਿੰਗ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਲੋਨ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਭੇਜ ਦਿੱਤੇ ਗਏ ਹਨ। ਜਿਨ੍ਹਾਂ ਨੂੰ ਜਲਦ ਹੀ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਹੋ ਜਾਵੇਗੀ । ਸਿਟੀ ਮਿਸ਼ਨ ਮੈਨੇਜਰ ਸ੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਵੱਖ ਵੱਖ ਸਕੀਮਾਂ ਦਾ ਲਾਭ ਲੈਣ ਲਈ ਜ਼ਿਲ੍ਹੇ ਦੇ ਬੇਰੁਜ਼ਗਾਰ ਆਪਣਾ ਕੰਮ ਸ਼ੁਰੂ ਕਰਨ ਲਈ ਲਈ ਨੋਡਲ ਅਫ਼ਸਰ ਡੇ-ਨੂਲਮ ( ਨਗਰ ਕੌਸ਼ਲ ਮਾਲੇਰਕੋਟਲਾ) ਸ੍ਰੀਮਤੀ ਸ਼ਹਿਨਾਜ਼ ਅਖ਼ਤਰ, ਨੋਡਲ ਅਫ਼ਸਰ ਡੇ ਨੂਲਮ (ਨਗਰ ਕੌਂਸਲ ਅਹਿਮਦਗੜ੍ਹ) ਸ੍ਰੀ ਇਫਤਿਖਾਰ ਅਹਿਮਦ, ਨੋਡਲ ਅਫ਼ਸਰ ਡੇ ਨੂਲਮ (ਨਗਰ ਪੰਚਾਇਤ ਅਮਰਗੜ੍ਹ) ਸ੍ਰੀ ਵਰਿੰਦਰ ਕੁਮਾਰ ਨਾਲ ਸੰਪਰਕ ਕਰ ਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ।

ਵਿਧਾਨ ਸਭਾ ਹਲਕਾ ਮਲੋਟ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਅਤੇ ਮਲੋਟ  ਸ਼ਹਿਰ ਦੇ ਵਾਰਡਾਂ ਵਿੱਚ ਸੁਵਿਧਾ ਕੈਂਪ ਲਗਾਏ ਜਾਣਗੇ :   ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ 6 ਮਈ (ਰਣਜੀਤ ਸਿੱਧਵਾਂ)  : ਪੰਜਾਬ ਸਰਕਾਰ ਵੱਲੋਂ ਸਮਾਜ ਭਲਾਈ ਨਾਲ ਸਬੰਧਿਤ ਵੱਖ-ਵੱਖ ਸਕੀਮਾਂ ਦਾ ਲਾਭ ਲੋਕਾਂ ਨੂੰ ਦੇਣ ਲਈ ਅਤੇ ਇਹਨਾਂ ਸਕੀਮਾਂ ਦੀ ਜਾਗਰੂਕਤਾ ਲਈ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਮਲੋਟ ਹਲਕੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਅਤੇ ਮਲੋਟ ਸ਼ਹਿਰ ਦੇ ਵਾਰਡਾਂ ਵਿੱਚ 09 ਮਈ 2022 ਤੋਂ 10 ਜੂਨ 2022 ਤੱਕ ਵਿਸ਼ੇੇਸ਼ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ।ਇਹ ਜਾਣਕਾਰੀ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਪੈਨਸ਼ਨ ਸਕੀਮਾਂ, ਦਿਵਿਆਂਗ ਸਰਟੀਫਿਕੇਟ, ਲੇਬਰ ਕਾਰਡ, ਸ਼ਗਨ ਸਕੀਮ, ਸਮਾਰਟ ਰਾਸ਼ਨ ਕਾਰਡ, ਪੋਸ਼ਣ ਅਭਿਆਨ ਸਬੰਧੀ, ਸਖੀ ਵਨ ਸਟਾਪ ਸੈਂਟਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ, ਬੇਟੀ ਬਚਾਓ-ਬੇਟੀ ਪੜਾਓ ਆਦਿ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਯੋਗ ਲਾਭਪਾਤਰੀਆਂ ਨੂੰ ਮੌਕੇ ਤੇ ਹੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ । ਉਹਨਾਂ ਅੱਗੇ ਦੱਸਿਆ ਕਿ 9 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਅਬੁਲਖੁਰਾਣਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਅਬੁਲਖੁਰਾਣਾ, ਰਥੜੀਆਂ, ਕਿੰਗਰਾ, ਦਾਨੇਵਾਲਾ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। ਉਹਨਾਂ ਅੱਗੇ ਦੱਸਿਆ ਕਿ 11 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਫਕਰਸਰ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਫਕਰਸਰ, ਘੁਮਿਆਰਾ, ਥੇੜੀ, ਘੱਗਾ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 13 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਜੰਡਵਾਲਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਜੰਡਵਾਲਾ, ਸ਼ੇਖੂ, ਮੱਲਵਾਲਾ, ਕਟੋੋਰੇਵਾਲਾ  ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 16 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਮਲੋਟ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਪਿੰਡ ਮਲੋਟ, ਝੋਰੜ, ਈਨਾਖੇੜਾ, ਵਿਰਕਖੇੜਾਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 18 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਲੱਕੜਵਾਲਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਲੱਕੜਵਾਲਾ, ਖਾਨੇ ਕੀ ਢਾਬ, ਲਖਮੀਰੇਆਣਾ, ਭੁਲੇਰੀਆਂ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 20 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਤਾਮਕੋਟ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਤਾਮਕੋਟ, ਧਿਗਾਣਾ, ਚੱਕ ਤਾਮਕੋਟ, ਫੂਲੇਵਾਲਾ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 23 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਔਲਖ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਔਲਖ, ਮਹਿਰਾਜਵਾਲਾ, ਚੱਕ ਦੂਹੇਵਾਲਾ, ਰਾਮਨਗਰ,ਸਾਉਂਕੇ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ।

25 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਬਾਂਮ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਬਾਂਮ, ਸ਼ੇਰਗੜ੍ਹ, ਤਰਖਾਣਾਵਾਲਾ, ਉੜਾਂਗ, ਖੂਨਣਕਲਾਂੇ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ।

27 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਲੱਖੇਵਾਲੀ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਲੱਖੇਵਾਲੀ, ਸੰਮੇਵਾਲੀ, ਨੰਦਗੜ੍ਹ, ਮਦਰੱਸਾ  ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 30 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਭਾਗਸਰ  ਦੇ ਨਹਿਰ ਵਾਲਾ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਭਾਗਸਰ, ਚੱਕ ਮਦਰੱਸਾ, ਰਾਮਗੜ੍ਹ ਚੂੰਘਾਂ, ਮੌੜ, ਬਲਮਗੜ੍ਹ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 02 ਜੂਨ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਚਿਬੜਾਂਵਾਲੀ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਚਿਬੜਾਂਵਾਲੀ, ਸ਼ੇਰੇਵਾਲਾ, ਗੰਧੜ, ਖੁੰਡੇਹਲਾਲ, ਮਹਾਂਬੱਧਰਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ।6 ਜੂਨ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਰੁਪਾਣਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਰੁਪਾਣਾ, ਸੋਥਾ, ਭੰਗਚਿੜੀ, ਦਬੜਾ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ।

8 ਜੂਨ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਮਲੋਟ ਦੇ ਐਡਵਰਗੰਜ  ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਵਾਰਡ ਨੰਬਰ, 1,2,3,4,7,8,9,10,11,12 ਦੇ ਵਸਨੀਕ ਭਾਗ ਲੈ ਸਕਦੇ ਹਨ। ਇਸ ਤਰ੍ਹਾਂ ਹੀ  10 ਜੂਨ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਨਵਜੋਤ ਮਾਡਲ ਸਕੂਲ ਮਲੋਟ  ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਵਾਰਡ ਨੰਬਰਵਾਰਡ ਨੰਬਰ 13, 14, 15, 16, 17, 18, 20, 23, 24, 27, 25,26,19 ਦੇ ਵਸਨੀਕ ਭਾਗ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਲਗਾਏ ਜਾ ਰਹੇ ਇਹਨਾਂ ਸੁਵਿਧਾ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ।

ਬਜਟ ਲਈ ਲੋਕਾਂ ਦੇ ਸੁਝਾਅ ਮੰਗਣੇ ਪੰਜਾਬ ਲਈ ਇੱਕ ਇਤਿਹਾਸਕ ਫੈਸਲਾ ਸਾਬਤ ਹੋਵੇਗਾ : ਚੀਮਾ

- ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੂਰੀ ਸੰਜੀਦਗੀ ਨਾਲ ਲੈ ਰਹੇ ਨੇ ਫੈਸਲੇ 

 

- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਡੀ ਗੋਬਿੰਦਗੜ੍ਹ ਵਿਖੇ ਜਨਤਾ ਬਜਟ ਲਈ ਸਨਅਤਕਾਰਾਂ ਦੇ ਲਏ ਸੁਝਾਅ 

 

ਮੰਡੀ ਗੋਬਿੰਦਗੜ੍ਹ/ਫ਼ਤਹਿਗੜ੍ਹ ਸਾਹਿਬ 06 ਮਈ   (ਰਣਜੀਤ ਸਿੱਧਵਾਂ)  : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਵੱਲੋਂ ਬਜਟ ਲਈ ਲੋਕਾਂ ਦੇ ਸੁਝਾਅ ਮੰਗੇ ਜਾ ਰਹੇ ਹਨ, ਅਜਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਲਿਆ ਗਿਆ ਇਹ ਫੈਸਲਾ ਇੱਕ ਇਤਿਹਾਸਕ ਫੈਸਲਾ ਸਾਬਤ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ, ਯੋਜਨਾ, ਯੋਜਨਾ ਲਾਗੂ ਕਰਨ,  ਕਰ ਤੇ ਆਬਕਾਰੀ ਅਤੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਮੰਡੀ ਗੋਬਿੰਦਗੜ੍ਹ ਵਿਖੇ ਜਨਤਾ ਬਜਟ 2022-23 ਲਈ ਸਨਅਤਕਾਰਾਂ ਦੇ ਸੁਝਾਅ ਲੈਣ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।  

ਸ. ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉਦਯੋਗਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਉਦਯੋਗਿਕ ਵਿਕਾਸ ਸਹੀ ਢੰਗ ਨਾਲ ਨਹੀਂ ਹੋਇਆ ਅਤੇ ਜੇਕਰ ਹੁਣ ਵੀ ਉਦਯੋਗਾਂ ਦੇ ਵਿਕਾਸ ਲਈ ਕੁਝ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ  ਹਨ ਤੇ ਸੂਬਾ ਤਰੱਕੀ ਨਹੀਂ ਕਰ ਸਕੇਗਾ। ਇਸੇ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਜਨਤਾ ਬਜਟ ਲਈ ਲੋਕਾਂ ਦੇ ਸੁਝਾਅ ਲੈ ਕੇ ਲੋਕ ਹਿੱਤ ਵਿੱਚ ਹਰ ਵਰਗ ਨਾਲ ਸਬੰਧਤ ਬਜਟ ਪੇਸ਼ ਕੀਤਾ ਜਾਵੇਗਾ। ਮੰਡੀ ਗੋਬਿੰਦਗੜ੍ਹ, ਜੋ ਕਿ ਉਦਯੋਗਿਕ ਹੱਬ ਹੈ, ਦੇ ਉਦਯੋਗਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਨਾਲ ਹੀ ਪੰਜਾਬ ਮੁੜ ਤੋਂ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਲੋਕਾਂ ਤੋਂ ਸੁਝਾਅ ਲਏ ਜਾਣਗੇ ਤਾਂ ਲੋਕ ਆਪਣੀਆਂ ਮੁਸ਼ਕਲਾਂ ਵੀ ਦੱਸਣਗੇ ਅਤੇ ਉਸੇ ਅਨੁਸਾਰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਕੀਤਾ ਜਾ ਸਕੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਨਤਾ ਬਜਟ ਲਈ ਵੱਧ ਤੋਂ ਵੱਧ ਹਾਂ ਪੱਖੀ ਸੁਝਾਅ ਦਿੱਤੇ ਜਾਣ ਤਾਂ ਜੋ ਪੰਜਾਬ ਅੰਦਰ ਪਹਿਲੀ ਵਾਰ ਲੋਕਾਂ ਦੀ ਪਸੰਦ ਦਾ ਬਜਟ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਰੇਤ ਮਾਫੀਏ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬਾ ਸਰਕਾਰ ਵੱਲੋਂ ਰੇਤ ਮਾਫੀਏ ਦੇ ਖਾਤਮੇ ਲਈ ਕੀਤੇ ਜਾ ਰਹੇ ਯਤਨਾਂ ਨਾਲ ਰੇਤ ਮਾਫੀਏ ਵੱਲੋਂ ਕਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਗਈਆਂ ਅਤੇ ਰੇਤ ਮਾਫੀਏ ਦਾ ਸਿਆਸੀ ਲੋਕਾਂ ਨਾਲ ਗਠਜੋੜ ਖਤਮ ਕੀਤਾ ਜਾ ਰਿਹਾ ਹੈ, ਜਿਹੜਾ ਕਿ ਛੇਤੀ ਖਤਮ ਹੋ ਜਾਵੇਗਾ। ਉਹਨਾਂ ਕਿਹਾ ਕਿ ਨਵੀਂ ਮਾਈਨਿੰਗ ਨੀਤੀ ਵੀ ਜਲਦ ਸਾਹਮਣੇ ਆ ਜਾਵੇਗੀ। ਵਿੱਤ ਮੰਤਰੀ ਨੇ ਰਿਸ਼ਵਤਖੋਰੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਰਿਸ਼ਵਤਖੋਰੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਰਿਸ਼ਵਤਖੋਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ. ਚੀਮਾ ਨੇ ਦੱਸਿਆ ਕਿ  ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਪਿਛਲੇ ਲੰਮੇਂ ਸਮੇਂ ਤੋਂ ਝਾਰਖੰਡ ਵਿੱਚ ਬੰਦ ਪਈ ਪੰਜਾਬ ਦੀ ਪਛਵਾੜਾ ਕੋਲਾ ਖਾਣ ਦਾ ਛੇਤੀ ਹੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਚਾਲੂ ਹੋਣ ਨਾਲ ਬਿਜਲੀ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਸੁਝਾਅ ਲੈਣ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਪੋਰਟਲ finance.punjab.gov.in. ਤੇ ਹੁਣ ਈ ਮੇਲ ਆਈ.ਡੀ. punjabdabudget@gmail.com ਵੀ ਜਾਰੀ ਕੀਤੀ ਗਈ ਹੈ ਜਿਸ ’ਤੇ ਲੋਕ ਆਪਣੇ ਸੁਝਾਅ ਭੇਜ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਮਿਲ ਕੇ ਵੀ ਸੁਝਾਅ ਦੇ ਸਕਦੇ ਹਨ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਾਰੇ ਵਿਧਾਇਕਾਂ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਕੋਲ ਜਾ ਕੇ ਉਨ੍ਹਾਂ ਦੇ ਸੁਝਾਅ ਇਕੱਤਰ ਕਰਨ ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਜਦੋਂ ਕਿ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ  ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਠੋਸ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਸੀ ਪਠਾਣਾ ਦੇ ਫੋਕਲ ਪੁਆਂਇੰਟ ਦੀ ਜ਼ਮੀਨ ’ਤੇ ਕੀਤੇ ਨਜਾਇਜ਼ ਕਬਜਿਆਂ ਨੂੰ ਛੇਤੀ ਹੀ ਛੁਡਵਾਇਆ ਜਾਵੇਗਾ ਅਤੇ ਉਦਯੋਗਾਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਮੌਕੇ ਹਲਕਾ ਅਮਲੋਹ ਦੇ ਆਪ ਵਿਧਾਇਕ ਸ਼੍ਰੀ ਗੁਰਿੰਦਰ ਸਿੰਘ ਗੈਰੀ ਬੜਿੰਗ, ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਜਨਤਾ ਬਜਟ ਦੀ ਸ਼ੁਰੂਆਤ ਮੰਡੀ ਗੋਬਿੰਦਗੜ੍ਹ ਤੋਂ ਕਰਨ ਨਾਲ ਇਸ ਉਦਯੋਗਿਕ ਹੱਬ ਦੇ ਸਰਵਪੱਖੀ ਵਿਕਾਸ ਦੇ ਰਾਹ ਖੁੱਲ੍ਹਣਗੇ ਅਤੇ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਸਿਰਜ ਕੇ ਦਿੱਤਾ ਜਾ ਸਕੇਗਾ। ਉਨ੍ਹਾਂ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਲੋਕ ਭਲਾਈ ਦੇ ਕੰਮਾਂ ਲਈ ਕੁਝ ਸਮਾਂ ਦਿੱਤਾ ਜਾਵੇ ਅਤੇ ਵਿਰੋਧੀਆਂ ਦੀਆਂ ਗੁਮਰਾਹਕੁੰਨ ਗੱਲਾਂ ਵੱਲ ਗੌਰ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਸਮੇਂ ਬਾਅਦ ਹੀ ਨਵੇਂ ਪੰਜਾਬ ਦੀ ਦਿੱਖੀ ਸਭ ਦੇ ਸਾਹਮਣੇ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਨਵੇਂ ਪੰਜਾਬ ਦਾ ਨਿਰਮਾਣ ਕਰਕੇ ਲੋਕਾਂ ਦੇ ਸੁਪਨਿਆਂ ਦਾ ਪੰਜਾਬ ਬਣਾਇਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਾ ਬਜਟ ਲਈ ਸੁਝਾਅ ਲੈਣ ਦਾ ਫੈਸਲਾ ਪੰਜਾਬ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ ਅਤੇ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਬੁਲੰਦੀਆਂ ’ਤੇ ਲਿਆਂਦਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਥੋੜ੍ਹੇ ਦਿਨਾਂ ਵਿੱਚ ਜੋ ਫੈਸਲੇ ਕੀਤੇ ਗਏ ਹਨ, ਉਹ ਇਤਿਹਾਸਕ ਫੈਸਲੇ ਸਾਬਤ ਹੋ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਵੱਖ-ਵੱਖ ਸਨਅਤਕਾਰਾਂ ਨੇ ਜਨਤਾ ਬਜਟ ਲਈ ਆਪਣੇ ਸੁਝਾਅ ਦਿੱਤੇ, ਜਿਸ ’ਤੇ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਬਜਟ ਤਿਆਰ ਕਰਨ ਵਿੱਚ ਇਨ੍ਹਾਂ ਸੁਝਾਵਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। 

ਇਸ ਮੌਕੇ ਡਿਪਟੀ ਸਕੱਤਰ, ਵਿੱਤ, ਸ. ਉਦੈਦੀਪ ਸਿੰਘ ਸਿੱਧੂ, ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਨੀਤਾ ਦਰਸ਼ੀ, ਐਸ.ਪੀ.(ਡੀ) ਸ. ਰਾਜਪਾਲ ਸਿੰਘ, ਐਸ.ਡੀ.ਐਮ. ਅਮਲੋਹ ਸ਼੍ਰੀਮਤੀ ਜੀਵਨਜੋਤ ਕੌਰ, ਜੀ.ਐਮ. ਇੰਡਸਟਰੀ ਜਗਦੀਸ਼ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

ਸਕੂਲੀ ਬੱਚਿਆ ਨੇ ਵਿਿਦਅਕ ਟੂਰ ਲਾਇਆ

ਹਠੂਰ,6,ਮਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਸਕੂਲੀ ਵਿਿਦਆਰਥੀਆ ਨੇ ਇੱਕ ਰੋਜਾ ਵਿਿਦਅਕ ਟੂਰ ਲਗਾਇਆ ਗਿਆ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਦੱਸਿਆ ਕਿ ਇਸ ਟੂਰ ਵਿਚ ਜਿਲ੍ਹਾ ਫਿਰੋਜਪੁਰਾ ਦੇ ਪ੍ਰਸਿੱਧ ਸਥਾਨਾ ਦਾ ਬੱਚਿਆ ਨੇ ਅਨੰਦ ਮਾਣਿਆ ਜਿਨ੍ਹਾ ਵਿਚ ਤਲਵੰਡੀ ਭਾਈ ਦੇ ਫਨ-ਆਈਲੈਂਡ ਵਿਚ ਬੱਚਿਆ ਨੂੰ ਸਿੱਖਣ ਲਈ ਬਹੁਤ ਕੁਝ ਮਿਿਲਆ।ਇਸ ਮੌਕੇ ਬੱਚਿਆ ਨੂੰ ਇੱਕ ਨਿਰੋਲ ਪਰਿਵਾਰਕ ਫਿਲਮ ਵੀ ਦਿਖਾਈ ਗਈ।ਉਨ੍ਹਾ ਕਿਹਾ ਕਿ ਇੱਹ ਵਿਿਦਅਕ ਟੂਰ ਜਿੱਥੇ ਬੱਚਿਆ ਦਾ ਮਨੋਰੰਜਨ ਕਰਦੇ ਹਨ ਉੱਥੇ ਇਹ ਟੂਰ ਬੱਚਿਆ ਦੇ ਗਿਆਨ ਵਿਚ ਵੀ ਵਾਧਾ ਕਰਦੇ ਹਨ।ਇਸ ਮੌਕੇ ਉਨ੍ਹਾ ਨਾਲ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ,ਚੇਅਰਪਰਸਨ ਬੀਬੀ ਸੁਖਦੀਪ ਕੌਰ ਯੂ ਐਸ,ਵਾਈਸ ਪ੍ਰਿੰਸੀਪਲ ਕਸਮੀਰ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਕੁਲਵਿੰਦਰ ਸਿੰਘ ਰਾਊਕੇ,ਹਰਪਾਲ ਸਿੰਘ ਮੱਲ੍ਹਾ,ਹਰਦੀਪ ਸਿੰਘ ਚਕਰ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਗੁਰਪ੍ਰੀਤ ਸਿੰਘ,ਗੁਰਚਰਨ ਸਿੰਘ ਬੁੱਟਰ,ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

ਕੌਲਧਾਰ ਜਠੇਰੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਰੁੜਕਾ ਕਲਾਂ ਵਿਖੇ ਕੀਤੀ ਗਈ ਜਗਤਾਰ ਸਿੰਘ ਚੂਹੜਚੱਕ

ਮਿੌਤੀ 25 ਮਈ ਨੂੰ ਹੋਵੇਗਾ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ

ਅਜੀਤਵਾਲ, ( ਬਲਵੀਰ ਸਿੰਘ ਬਾਠ ) ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ  ਪ੍ਰਬੰਧਕ ਕਮੇਟੀ ਦੀ ਮੀਟਿੰਗ ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਕੀਤੀ ਗਈ ਮੀਟਿੰਗ ਬਾਰੇ  ਜਨ ਸ਼ਕਤੀ ਨੂੰ ਜਾਣਕਾਰੀ ਦਿੰਦਿਆਂ  ਸਾਬਕਾ ਪੰਚਾਇਤ ਮੈਂਬਰ ਜਗਤਾਰ ਸਿੰਘ ਤਾਰੀ ਨੇ ਦੱਸਿਆ  ਤੇ ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ ਪਿੰਡ ਰੁੜਕਾ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਮਨਾਏ ਜਾਣ ਸਬੰਧੀ ਵਿਚਾਰ ਵਟਾਂਦਰਾ ਪਰਗਟ ਕੀਤਾ ਗਿਆ  ਉਨ੍ਹਾਂ ਦੱਸਿਆ ਕਿ ਮਿਤੀ ਪੱਚੀ ਮਈ ਨੂੰ ਸਵੇਰੇ ਗਿਆਰਾਂ ਵਜੇ ਝੰਡੇ ਦੀ ਰਸਮ ਹੋਵੇਗੀ ਉਪਰੰਤ ਸੱਭਿਆਚਾਰਕ ਅਤੇ ਧਾਰਮਿਕ ਸਮਾਗਮ ਹੋਵੇਗਾ ਜਿਸ ਵਿਚ ਓਂਕਾਰ ਸੰਧੂ ਮਿਊਜ਼ੀਕਲ ਗਰੁੱਪ ਉੱਚਾ ਪਿੰਡ  ਕਹਾਣੀ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਮੇਲੇ  ਨੂੰ ਲੈ ਕੇ ਕੌਲਧਰ ਪਰਿਵਾਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਕੌਲਧਰ ਪਰਿਵਾਰਾਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਕੌਲਧਰ ਪਰਿਵਾਰ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਉਣਗੇ ਅਤੇ ਪੂਰਵਜਾਂ ਦੇ ਅਸਥਾਨ ਤੇ ਸ਼ਰਧਾ ਪੂਰਵਕ ਨਤਮਸਤਕ ਹੋਣਗੇ ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ  ਉਨ੍ਹਾਂ ਨਾਲ ਸੰਪਰਕ ਕਰਨ ਵਾਸਤੇ ਆਪਣਾ ਇੱਕ ਨੰਬਰ ਜਾਰੀ ਕੀਤਾ 9815155922

6 ਮਈ 'ਤੇ ਵਿਸ਼ੇਸ਼ ✍️ ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)  

ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਤੇ ਸਾਹਿਤਕ ਸਫ਼ਰ ਦੀ ਸਾਂਝ
ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ।
ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾ।
ਉਪਰੋਕਤ ਸਤਰਾਂ ਤੁਸੀਂ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਪੜ੍ਹੀਆਂ ਜਾਂ ਸੁਣੀਆਂ ਹੋਣਗੀਆਂ। ਇਹਨਾਂ ਸਤਰਾਂ ਨੂੰ ਲਿਖਣ ਵਾਲ਼ਾ ਖ਼ੁਦ ਆਪਣੀਆਂ ਲਿਖੀਆਂ ਸਤਰਾਂ ਨਾਲ਼ ਵਫਾ ਨਿਭਾਉਂਦਿਆਂ ਸੱਚੀਂ ਜੋਬਨ ਰੁੱਤੇ 6 ਮਈ 1973 ਨੂੰ ਇਸ ਦੁਨੀਆਂ ਤੋਂ ਆਪਣੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਲਈ "ਅਲਵਿਦਾ" ਕਹਿ ਗਿਆ ਸੀ।
ਭਲਾ ਇਸ ਤਰ੍ਹਾਂ ਵੀ ਕੋਈ ਅਲਵਿਦਾ ਕਹਿੰਦਾਂ ਹੁੰਦਾ ?
ਹਾਂ ਸਾਡੇ ਕੋਲ਼ ਇੱਕ ਨਾਂ ਹੈ ਅਜਿਹਾ ਜਿਸ ਨੇ ਇੰਝ ਅਲਵਿਦਾ ਕਹਿਣ ਤੋਂ ਪਹਿਲਾਂ ਸਾਹਿਤਕ ਖੇਤਰ ਵਿੱਚ ਬਿਰਹਾ ਦੇ ਕਵੀ ਦੇ ਤੌਰ ਤੇ ਆਪਣੀ ਬਹੁਤ ਵੱਡੀ ਪਹਿਚਾਣ ਬਣਾਈ।
ਬਿਰਹਾ ਦਾ ਕਵੀ ਸ਼ਬਦ ਸੁਣਦਿਆਂ ਉਮੀਦ ਕਰਦੇ ਹਾਂ ਕਿ ਤੁਹਾਡੇ ਖਿਆਲ ਸ਼ਿਵ ਕੁਮਾਰ ਬਟਾਲਵੀ ਦਾ ਨਾਂ ਹੁਣ ਜ਼ਰੂਰ ਆ ਚੁੱਕਾ ਹੋਵੇਗਾ।
ਸ਼ਿਵ ਕੁਮਾਰ ਦੇ ਦੁੱਖਾਂ ਦੀ ਗੱਲ ਕਰਦਿਆਂ ਸੰਤ ਸਿੰਘ ਸੇਖੋਂ ਲਿਖਦੇ ਹਨ ਕਿ “ਸ਼ਿਵ ਕੁਮਾਰ ਦੇ ਦੁੱਖ ਉਥੋਂ ਸ਼ੁਰੂ ਹੁੰਦੇ ਹਨ, ਜਿਥੋਂ ਜੌਹਨ ਕੀਟਸ ਦੇ ਖਤਮ ਹੁੰਦੇ ਹਨ।
ਆਓ ਅੱਜ ਪੰਜਾਬੀ ਦੇ ਜੌਹਨ ਕੀਟਸ, ਬਿਰਹਾ ਦੇ ਕਵੀ ਨੂੰ ਯਾਦ ਕਰਦਿਆਂ ਉਹਦੀ ਜ਼ਿੰਦਗੀ ਤੇ ਸਾਹਿਤਕ ਸਫ਼ਰ ਨਾਲ਼ ਆਪਾਂ ਸਾਂਝ ਬਣਾਈਏ।
ਜਨਮ ਤੇ ਪਰਿਵਾਰ:- ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 (ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਮੁਤਾਬਕ 8 ਅਕਤੂਬਰ 1937ਈ.) ਨੂੰ ਜੰਮੂ-ਕਸ਼ਮੀਰ ਦੀ ਹੱਦ ਨਾਲ਼ ਲੱਗਦੇ 'ਸ਼ਕਰਗੜ੍ਹ' ਤਹਿਸੀਲ ਦੇ ਬੜਾ ਪਿੰਡ ਲੋਹਟੀਆਂ (ਅੱਜਕਲ ਪਾਕਿਸਤਾਨ) ਵਿੱਚ ਹੋਇਆ ਸੀ। ਦੇਸ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਪਿੰਡ ਸੀ। ਉਸ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿਚ ਕਾਨੂੰਗੋ ਅਤੇ ਸੇਵਾਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ। ਉਸ ਦੀ ਮਾਤਾ ਸ਼ਾਂਤੀ ਦੇਵੀ ਦੀ ਆਵਾਜ਼ ਬਹੁਤ ਸੁਰੀਲੀ ਸੀ, ਉਹੀ ਸੁਰੀਲਾਪਣ ਸ਼ਿਵ ਦੀ ਆਵਾਜ਼ ਵਿਚ ਵੀ ਸੀ।
ਪੜ੍ਹਾਈ ਤੇ ਰੁਜ਼ਗਾਰ ਦਾ ਸਫ਼ਰ:- ਸ਼ਿਵ ਕੁਮਾਰ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ 'ਲੋਹਤੀਆਂ' ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਸੰਨ 1953 ਵਿਚ ਸ਼ਿਵ ਨੇ 'ਸਾਲਵੇਸ਼ਨ ਆਰਮੀ ਹਾਈ ਸਕੂਲ' ਬਟਾਲਾ ਤੋਂ ਦਸਵੀਂ ਪਾਸ ਕੀਤੀ। ਉਸ ਦੇ ਪਿਤਾ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉਚ ਵਿੱਦਿਆ ਦਿਵਾ ਕੇ ਇਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲ਼ੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਦੌਰਾਨ ਬਿਨਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸ ਨੇ ਤਿੰਨ ਵਾਰੀ ਕਾਲਜ ਬਦਲੇ। ਪਹਿਲਾਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਚ ਐਫ਼.ਐਸ.ਸੀ. ਵਿਚ ਦਾਖ਼ਲਾ ਲਿਆ ਅਤੇ ਇਮਤਿਹਾਨਾਂ ਤੋਂ ਪਹਿਲਾਂ ਹੀ ਛੱਡ ਦਿਤਾ। ਫਿਰ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ ਵਿਚ ਦਾਖ਼ਲ ਹੋਇਆ, ਪਰ ਕੁੱਝ ਹੀ ਮਹੀਨਿਆਂ ਪਿੱਛੋਂ ਮੁੜ ਆਇਆ ਅਤੇ ਆਰਟਸ ਵਿਸ਼ਿਆਂ ਨਾਲ ਸਿੱਖ ਨੈਸ਼ਨਲ ਕਾਲਜ, ਕਾਦੀਆਂ ਵਿਚ ਦਾਖ਼ਲਾ ਲੈ ਲਿਆ। ਉਥੇ ਵੀ ਇਮਤਿਹਾਨ ਨਾ ਦਿੱਤਾ ਅਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜ਼ਿਲ੍ਹਾ ਕਾਂਗੜਾ ਦੇ ਇਕ ਸਕੂਲ ਵਿਚ ਓਵਰਸੀਅਰ ਦੇ ਕੋਰਸ ਵਿਚ ਦਾਖ਼ਲਾ ਲੈ ਲਿਆ। ਫਿਰ ਪਿਤਾ ਕ੍ਰਿਸ਼ਨ ਗੋਪਾਲ ਨੇ ਪੁੱਤਰ ਸ਼ਿਵ ਕੁਮਾਰ ਨੂੰ ਪਟਵਾਰੀ ਲਵਾ ਦਿਤਾ ਪਰ 1961 ਵਿਚ ਉਸ ਨੇ ਇਸ ਨੌਕਰੀ ਤੋਂ ਵੀ ਅਸਤੀਫ਼ਾ ਦੇ ਦਿਤਾ ਅਤੇ 1966 ਤਕ ਬੇਰੁਜ਼ਗਾਰ ਹੀ ਰਿਹਾ। ਪਿਤਾ ਕੋਲੋਂ ਉਹ ਕੋਈ ਖ਼ਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿਚ ਅਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁੱਝ ਛਪ ਚੁਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ 'ਤੇ ਹੀ ਗੁਜ਼ਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖ਼ਰ 1966 ਵਿਚ ਰੋਜ਼ੀ-ਰੋਟੀ ਦੇ ਉਪਰਾਲੇ ਵਜੋਂ ਉਸ ਨੇ 'ਸਟੇਟ ਬੈਂਕ ਆਫ਼ ਇੰਡੀਆ' ਦੀ ਬਟਾਲਾ ਬ੍ਰਾਂਚ ਵਿਚ ਕਲਰਕ ਦੀ ਨੌਕਰੀ ਲੈ ਲਈ।
ਵਿਆਹ ਤੇ ਔਲ਼ਾਦ:- 5 ਫਰਵਰੀ 1967 ਨੂੰ ਉਸਦੀ ਸ਼ਾਦੀ ਅਰੁਣਾ ਨਾਲ਼ ਹੋਈ, ਉਨ੍ਹਾਂ ਦੇ ਦੋ ਬੱਚੇ ਮਿਹਰਬਾਨ ਬਟਾਲਵੀ ਤੇ ਪੂਜਾ ਬੇਟੀ ਹੋਏ। ਅਗਲੇ ਸਾਲ ਉਸਦੀ ਬਦਲੀ ਚੰਡੀਗੜ੍ਹ ਹੋ ਗਈ। ਇਸੇ ਸਾਲ ਹੀ ਸ਼ਿਵ ਨੂੰ ਉਸਦੀ ਸ਼ਾਹਕਾਰ ਕਾਵਿ ਨਾਟਕ ਰਚਨਾ  "ਲੂਣਾ" ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਸਭ ਤੋਂ ਛੋਟੀ ਉਮਰੇ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਸ਼ਿਵ ਕੁਮਾਰ ਬਟਾਲਵੀ ਦੇ ਹਿੱਸੇ ਹੀ ਆਇਆ।
ਇਸ ਕਾਵਿ ਨਾਟਕ ਵਿੱਚ ਕਵੀ ਨੇ ਪਹਿਲੀ ਵਾਰ ਲੂਣਾ ਨੂੰ ਨਿਰਦੋਸ਼ ਸਾਬਤ ਕਰਨ ਦਾ ਸਫਲ ਯਤਨ ਕੀਤਾ।
“ਪੰਜਾਬੀ ਕਵੀਆਂ ਵਿਚੋਂ ਸ਼ਿਵ ਨੂੰ ਸਭ ਤੋਂ ਵੱਧ ਗਾਇਆ ਗਿਆ ਹੈ। ਮੁਹੰਮਦ ਰਫੀ, ਮਹਿੰਦਰ ਕਪੂਰ, ਜਗਜੀਤ ਸਿੰਘ, ਹੰਸ ਰਾਜ ਹੰਸ, ਜਗਜੀਤ ਜੀਰਵੀ, ਸ਼ਿੰਗਾਰਾ ਚਾਹਲ, ਆਸ਼ਾ ਭੌਂਸਲੇ, ਪੁਸ਼ਪਾ ਹੰਸ, ਸੁਰਿੰਦਰ ਕੌਰ ਗਾਇਕਾਂ ਨੇ ਗਾਇਆ ਹੈ। ਬਲਵੰਤ ਗਾਰਗੀ ਦੇ ਨਾਟਕ ਗਗਨ ਮਹਿ ਥਾਲ ਦੇ ਗੀਤ ਵੀ ਸ਼ਿਵ ਨੇ ਗੁਰੂ ਨਾਨਕ ਸ਼ਤਾਬਦੀ ਮੌਕੇ ਲਿਖੇ।
ਉਸ ਦੇ ਜਮਾਤੀ ਸ: ਭੁਪਿੰਦਰ ਸਿੰਘ ਮਾਨ ਅਤੇ ਡਾ: ਮ. ਸ. ਬਾਜਵਾ ਦੱਸਦੇ ਨੇ ਕਿ ਸ਼ਿਵ ਕੁਮਾਰ ਦੀ ਜ਼ਿੰਦਗੀ ਦਾ ਹਰ ਵਰਕਾ ਰਵਾਇਤੀ ਬੰਧਨਾਂ ਤੋਂ ਮੁਕਤ ਸੀ। ਉਹ ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਿਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਉਹ ਰਾਵੀ ਦਾ ਪੁੱਤਰ ਸੀ । ਉਸ ਨੂੰ ਦਰਿਆ ਦੇ ਅੱਥਰੇ ਵੇਗ ਦੀ ਗੁੜ੍ਹਤੀ ਸੀ।
ਸ਼ਿਵ ਬਾਰੇ ਗੱਲ ਕਰਦਿਆਂ ਹਰਭਜਨ ਬਾਜਵਾ ਦੱਸਦੇ ਹਨ ਕਿ ਜਦ ਕਵੀ ਦਰਬਾਰ ਲਗਦਾ ਤਾਂ ਸ਼ਿਵ ਕੁਮਾਰ ਨੂੰ ਉਦੋਂ ਹੀ ਕਵਿਤਾ ਬੋਲਣ ਲਈ ਆਖਿਆ ਜਾਂਦਾ ਜਦ ਕਵੀ ਦਰਬਾਰ ਸਮਾਪਤ ਹੋਣਾ ਹੋਵੇ, ਕਿਉਂਕਿ ਜੇਕਰ ਸ਼ਿਵ ਪਹਿਲਾਂ ਕਵਿਤਾ ਸੁਣਾ ਦਿੰਦਾ ਤਾਂ ਬਾਅਦ ਵਿੱਚ ਚਾਹੇ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਕਵਿਤਾ ਗਾਉਣ ਪਰ ਸ਼ਿਵ ਦੀ ਕਵਿਤਾ ਅੱਗੇ ਉਨ੍ਹਾਂ ਦਾ ਰੰਗ ਫਿੱਕਾ ਪੈ ਜਾਂਦਾ। ਸ਼ਿਵ ਕੁਮਾਰ ਦੀ ਕਵੀ ਦਰਬਾਰ 'ਚ ਸਰਦਾਰੀ ਹੁੰਦੀ ਸੀ।
ਸਾਹਿਤਕ ਰਚਨਾਵਾਂ:-  ਪੀੜਾ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ,ਮੈਨੂੰ ਵਿਦਾ ਕਰੋ,ਦਰਦਮੰਦਾਂ ਦੀਆਂ ਆਹੀਂ,ਬਿਰਹਾ ਤੂੰ ਸੁਲਤਾਨ,ਲੂਣਾ, ਮੈਂ ਤੇ ਮੈਨੂੰ, ਆਰਤੀ,ਬਿਰਹੜਾ ਆਦਿ ਉਸ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ। ਅਲਵਿਦਾ ਅਤੇ ਅਸਾਂ ਤਾਂ ਜੋਬਨ ਰੁੱਤੇ ਮਰਨਾ ਉਸ ਦੇ ਸੰਪਾਦਿਤ ਕਾਵਿ-ਸੰਗ੍ਰਹਿ ਹਨ।
ਸ਼ਿਵ ਦੀ ਗੱਲ ਕਰਦਿਆਂ ਉਹਦੇ ਲਿਖੇ ਰੇਖਾ ਚਿੱਤਰਾਂ ਬਾਰੇ ਵੀ ਸਾਂਝ ਬਣਾਉਣੀ ਜ਼ਰੂਰੀ ਹੈ। ਸ਼ਿਵ ਸ.ਸ. ਮੀਸ਼ਾ ਨੂੰ ਚਿਤਰਦਿਆਂ ਉਸ ਦੇ ਮੁਹਾਂਦਰੇ ਨੂੰ "ਮੀਸਣੀ ਮੁਸਕਾਨ" ਦਾ ਨਾਂ ਦਿੰਦਾ ਹੈ। ਅਜੀਤ ਕੌਰ ਨੂੰ "ਉਦਾਸ ਲਾਲਟੈਣ" ਦੱਸਦਾ ਹੈ ਅਤੇ ਮੋਹਨ ਭੰਡਾਰੀ ਨੂੰ ਬਹੁਤਾ ਗਰੀਬੜਾ ਜਿਹਾ ਪੇਸ਼ ਕਰਦਿਆਂ ਉਸ ਨੂੰ "ਫੁਲਬਹਿਰੀ ਵਾਲੇ ਹੱਥ" ਆਖਦਾ ਹੈ। ਸੱਜਣ ਦੱਸਦੇ ਨੇ ਕਿ ਸ਼ਿਵ ਕੁਮਾਰ ਨੂੰ ਭੰਡਾਰੀ ਵਾਲੇ ਰੇਖਾ ਚਿੱਤਰ ਬਾਰੇ ਆਖਰੀ ਵੇਲੇ ਤੀਕ ਪਛਤਾਵਾ ਰਿਹਾ ਕਿ ਮੈਂ ਉਸ ਨਾਲ ਧੱਕਾ ਕੀਤਾ ਹੈ।
1972 ‘ਚ ਉਹ ਡਾ.ਗੋਪਾਲਪੁਰ ਤੇ ਸ਼੍ਰੀਮਤੀ ਕੈਲਾਸ਼ਪੁਰੀ ਦੇ ਸੱਦੇ ‘ਤੇ ਸ਼ਿਵ ਇੰਗਲੈਂਡ ਗਿਆ।  ਜਦੋਂ ਉਹ ਇੰਗਲੈਂਡ ਪਹੁੰਚਿਆ ਤਾਂ ਉਸ ਦੀ ਆਮਦ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀ। ਉਸ ਦੇ ਮਾਣ 'ਚ ਸਥਾਨਕ ਪੰਜਾਬੀ ਲੇਖਕਾਂ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਕਈ ਪਾਰਟੀਆਂ ਦਿੱਤੀਆਂ ਗਈਆਂ। ਇੰਗਲੈਂਡ 'ਚ ਉਸ ਦੀਆਂ ਗਤੀਵਿਧੀਆਂ ਭਾਰਤੀ ਮੀਡੀਆ ਅਤੇ ਬੀ.ਬੀ.ਸੀ. ਦੀਆਂ ਖ਼ਬਰਾਂ ਵੀ ਬਣਦੀਆਂ ਰਹੀਆਂ।
ਜਦੋਂ ਸ਼ਿਵ ਇੰਗਲੈਂਡ ਤੋਂ ਸਤੰਬਰ 1972 'ਚ ਵਾਪਸ ਆਇਆ, ਉਸ ਦੀ ਸਿਹਤ ਵਿਗੜਦੀ ਚਲੀ ਗਈ। ਇੰਗਲੈਂਡ ਵਾਪਸੀ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ।ਅਖੀਰ 6 ਮਈ 1973 ਨੂੰ ਇਹ ਬਿਰਹਾ ਦਾ ਕਵੀ ਹਮੇਸ਼ਾਂ ਲਈ ਆਪਣੇ ਚਾਹੁਣ ਵਾਲਿਆਂ ਨੂੰ ਵਿਦਾ ਕਹਿ ਗਿਆ।

 

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਸ਼੍ਰੀ ਸ਼ੰਕਰਾਚਾਰੀਆ ਜਯੰਤੀ ✍️ ਪੂਜਾ

ਸ਼ੰਕਰਾਚਾਰੀਆ ਜੀ ਦਾ ਜਨਮ ਦਿਨ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਪੰਜਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ।ਗੁਰੂ ਸ਼ੰਕਰਾਚਾਰੀਆ ਦਾ ਜਨਮ ਇਸ ਦਿਨ ਹੋਇਆ ਸੀ।ਆਦਿ ਸ਼ੰਕਰਾ ਭਾਰਤ ਦੇ ਮਹਾਨ ਦਾਰਸ਼ਨਿਕ ਅਤੇ ਧਾਰਮਿਕ ਆਗੂ ਸਨ। ਸ਼ੰਕਰ ਆਚਾਰੀਆ ਦਾ ਜਨਮ 509-508 ਈ.ਪੂ. ਜਨਮ ਕੇਰਲਾ ਵਿੱਚ ਕਾਲਪੀ ਜਾਂ 'ਕਸ਼ਲ' ਨਾਮਕ ਇੱਕ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸ਼ਿਵਗੁਰੂ ਭੱਟ ਅਤੇ ਮਾਤਾ ਦਾ ਨਾਮ ਸੁਭਦਰਾ ਸੀ। ਲੰਬੇ ਸਮੇਂ ਤੱਕ ਸ਼ਿਵ ਦੀ ਪੂਜਾ ਕਰਨ ਤੋਂ ਬਾਅਦ ਸ਼ਿਵ ਗੁਰੂ ਨੂੰ ਪੁੱਤਰ-ਰਤਨ ਮਿਲਿਆ ਸੀ ਅਤੇ ਇਸ ਲਈ ਉਨ੍ਹਾਂ ਦਾ ਨਾਮ ਸ਼ੰਕਰ ਰੱਖਿਆ ਗਿਆ। ਉਹ ਛੇ ਸਾਲ ਦੀ ਉਮਰ ਵਿੱਚ ਪੰਡਤ ਬਣ ਗਏ ਸੀ ਅਤੇ ਅੱਠ ਸਾਲ ਦੀ ਉਮਰ ਵਿੱਚ ਸੰਨਿਆਸ ਲੈ ਲਿਆ ਸੀ।ਉਨ੍ਹਾਂ ਨੇ ਗੋਵਿੰਦ ਨਾਥ ਤੋਂ ਸੰਨਿਆਸ ਲਿਆ ਸੀ।
ਆਦਿ ਸ਼ੰਕਰਾਚਾਰੀਆ ਜੀ ਨੇ ਭਾਰਤੀ ਸੰਸਕ੍ਰਿਤੀ ਦੇ ਵਿਕਾਸ ਅਤੇ ਸੰਭਾਲ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ।ਉਨ੍ਹਾਂ ਨੇ ਭਾਰਤ ਦੇ ਚਾਰੇ ਕੋਨਿਆਂ ਵਿਚ ਚਾਰ ਮੱਠ ਸਥਾਪਿਤ ਕੀਤੇ ਸਨ, ਜੋ ਅੱਜ ਵੀ ਬਹੁਤ ਮਸ਼ਹੂਰ ਅਤੇ ਪਵਿੱਤਰ ਮੰਨੇ ਜਾਂਦੇ ਹਨ ਅਤੇ ਜਿਨ੍ਹਾਂ 'ਤੇ ਸੰਤਾਂ ਨੂੰ 'ਸ਼ੰਕਰਾਚਾਰੀਆ' ਕਿਹਾ ਜਾਂਦਾ ਹੈ। ਇਹ ਚਾਰ ਸਥਾਨ ਹਨ ਜੋਤਿਸ਼ਪੀਠ, ਬਦਰੀਕਾਸ਼ਰਮ ਸ਼੍ਰਿਂਗਰੀ ਪੀਠ, ਦਵਾਰਕਾ ਸ਼ਾਰਦਾ ਪੀਠ ਅਤੇ ਪੁਰੀ ਗੋਵਰਧਨ ਪੀਠ। ਉਹ ਅੱਠ ਸਾਲ ਦੀ ਉਮਰ ਵਿੱਚ ਚਾਰ ਵੇਦਾਂ ਦੇ ਗਿਆਤਾ ਬਣ ਗਏ ਸਨ।ਸਾਰੇ ਸੰਸਾਰ ਦੀਆਂ ਜੀਵ-ਜੰਤੂਆਂ ਨੂੰ ਬ੍ਰਾਹਮਣ ਮੰਨਣਾ ਅਤੇ ਇਸ ਨੂੰ ਤਰਕ ਆਦਿ ਰਾਹੀਂ ਸਿੱਧ ਕਰਨਾ ਆਦਿ ਸ਼ੰਕਰਾਚਾਰੀਆ ਦੀ ਵਿਸ਼ੇਸ਼ਤਾ ਰਹੀ ਹੈ।ਸ਼ੰਕਰਾਚਾਰੀਆ ਇੱਕ ਮਹਾਨ ਸਮਕਾਲੀ ਸਨ। ਉਨ੍ਹਾਂ ਨੂੰ ਸਨਾਤਨ ਧਰਮ ਦੀ ਪੁਨਰ ਸਥਾਪਨਾ ਦਾ ਸਿਹਰਾ ਦਿੱਤਾ ਜਾਂਦਾ ਹੈ।ਉਨ੍ਹਾਂ ਨੇ ਅਦਵੈਤ ਵੇਦਾਂਤ ਨੂੰ ਇੱਕ ਮਜ਼ਬੂਤ ਨੀਂਹ ਪ੍ਰਦਾਨ ਕੀਤੀ। ਭਗਵਦ ਗੀਤਾ, ਉਪਨਿਸ਼ਦਾਂ ਅਤੇ ਵੇਦਾਂਤਸੂਤਰਾਂ 'ਤੇ ਲਿਖੀਆਂ ਉਨ੍ਹਾਂ ਦੀਆਂ ਟੀਕਾਵਾਂ ਬਹੁਤ ਮਸ਼ਹੂਰ ਹਨ।ਸਾਰੇ ਕੰਮ ਨੂੰ ਪੂਰਾ ਕਰਨ ਤੋਂ ਬਾਅਦ, ਉਹ 32 ਸਾਲ ਦੀ ਉਮਰ ਵਿਚ ਬ੍ਰਾਹਮਣ ਬਣ ਗਏ।
ਆਦਿ ਸ਼ੰਕਰਾਚਾਰੀਆ ਜੀ ਨੇ ਕਿਹਾ ਕਿ ਗਿਆਨ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਨੂੰ ਪਰਾਵਿਦਿਆ ਕਿਹਾ ਜਾਂਦਾ ਹੈ ਅਤੇ ਦੂਜੀ ਨੂੰ ਅਪਰਾਵਿਦਿਆ ਕਿਹਾ ਜਾਂਦਾ ਹੈ। ਪਹਿਲਾ ਸਗੁਣ ਬ੍ਰਾਹਮਣ (ਪਰਮਾਤਮਾ) ਹੈ ਪਰ ਦੂਜਾ ਨਿਰਗੁਣ ਬ੍ਰਾਹਮਣ ਹੈ। ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਨੂੰ ਇੱਕ ਧਾਗੇ ਵਿੱਚ ਬੰਨ੍ਹਣ ਦਾ ਕੰਮ ਸ਼ੰਕਰਾਚਾਰੀਆ ਜੀ ਨੇ ਕੀਤਾ ਸੀ। ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਦੇ ਪਸਾਰ ਵਿੱਚ ਵੀ ਅਮੁੱਲ ਯੋਗਦਾਨ ਪਾਇਆ ਹੈ।
ਆਦਿ ਗੁਰੂ ਸ਼ੰਕਰਾਚਾਰੀਆ ਦਾ ਪ੍ਰਕਾਸ਼ ਪੁਰਬ 6 ਮਈ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ।
ਪੂਜਾ 9815591967

ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਹੁਲਾਰਾ ਦੇਣ ਲਈ ਜ਼ਿਲ੍ਹਾ ਪ੍ਰਸਾਸ਼ਨ ਪੱਬਾਂ ਭਾਰ

-ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਲਈ ਡਿਪਟੀ ਕਮਿਸ਼ਨਰ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ, 5 ਮਈ (ਰਣਜੀਤ ਸਿੱਧਵਾਂ) : ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਹੁਲਾਰਾ ਦੇਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਗੰਭੀਰਤਾ ਦਿਖਾਈ ਜਾ ਰਹੀ ਹੈ ਅਤੇ ਇਸੇ ਗੰਭੀਰਤਾ ਸਦਕਾ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵਲੋਂ ਡੀ.ਐਫ.ਓ. ਹੁਸ਼ਿਆਰਪੁਰ, ਦਸੂਹਾ, ਗੜ੍ਹਸ਼ੰਕਰ ਸਮੇਤ ਜੰਗਲਾਤ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਟੂਰਿਜ਼ਮ ਦੇ ਤੌਰ ’ਤੇ ਹੋਰ ਹੁਲਾਰਾ ਦੇਣ ਲਈ ਕਾਫੀ ਸੰਭਾਵਨਾਵਾਂ ਹਨ, ਇਸ ਲਈ ਜੰਗਲਾਤ ਵਿਭਾਗ ਇਹਨਾਂ ਸੰਭਾਵਨਾਵਾਂ ਨੂੰ ਤਲਾਸ਼ ਕੇ ਰੂਪ ਰੇਖਾ ਤਿਆਰ ਕਰਨ, ਤਾਂ ਜੋ ਜ਼ਿਲ੍ਹੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਪ੍ਰਫੁਲਿਤ ਕੀਤਾ ਜਾ ਸਕੇ। ਉਨ੍ਹਾਂ ਸਿੰਧੂ ਘਾਟੀ ਦੀ ਸਭਿਅੱਤਾ ਨਾਲ ਜੁੜੇ ਢੋਲਵਾਹਾ ਖੇਤਰ ਵਿੱਚ ਬਣੇ ਮਿਊਜ਼ੀਅਮ ਨੂੰ ਮੁੜ ਸੁਰਜੀਤ ਕਰਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਏਰੀਏ ਵਿੱਚ ਖੁਦਾਈ ਦੌਰਾਨ ਸਿੰਧੂ ਘਾਟੀ ਦੀ ਸਭਿਅੱਤਾ ਸਬੰਧੀ ਕਲਾਕ੍ਰਿਤੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਇਸ ਅਜਾਇਬ ਘਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ, ਤਾਂ ਜੋ ਪੁਰਾਤਨ ਸਭਿਅੱਤਾ ’ਤੇ ਝਾਤ ਪਾਉਂਦੇ ਇਤਿਹਾਸ ਨੂੰ ਸਾਂਭਿਆ ਜਾ ਸਕੇ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾ ਸਕੇ। ਸ਼੍ਰੀ ਸੰਦੀਪ ਹੰਸ ਨੇ ਕਿਹਾ ਕਿ ਪਿੰਡ ਤੱਖਣੀ ਵਿਖੇ ਬਣੇ ਵਾਈਲਡ ਲਾਈਫ ਸੈਂਚਰੀ ਨੂੰ ਹੋਰ ਆਕ੍ਰਸ਼ਿਤ ਕੀਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਸੈਲਾਨੀ ਇਸ ਸੈਂਚਰੀ ਦਾ ਦੌਰਾ ਕਰ ਸਕਣ। ਮੀਟਿੰਗ ਵਿੱਚ ਜੰਗਲਾਤ ਵਿਭਾਗ ਦੇ ਸਾਰੇ ਗੈਸਟ ਹਾਊਸ, ਵਾਇਲਡ ਲਾਈਫ ਸੈਂਚਰੀ, ਡੈਮ, ਟਰੈਕ ਅਤੇ ਟੂਰਿਜ਼ਮ ਲਈ ਬਣੇ ਵਿਸ਼ੇਸ਼ ਸਥਾਨਾਂ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਵੀ ਵਿਸ਼ੇਸ਼ ਵਿਚਾਰ ਚਰਚਾ ਹੋਈ। ਇਸ ਤੋਂ ਇਲਾਵਾ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਸਾਈਕਲਿੰਗ ਟਰੈਕ ਬਣਾਉਣ ਸਬੰਧੀ ਵੀ ਗੰਭੀਰਤਾ ਨਾਲ ਗੱਲਬਾਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੈਲਾਨੀਆਂ ਨੂੰ ਜੰਗਲ ਵਿੱਚ ਰਾਤ ਰੁਕਣ ਲਈ ਕੌਟੇਜ਼, ਟੈਂਟ ਹਾਊਸ, ਹਟਸ ਆਦਿ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲਿਆਂ ਦੀ ਲੋੜ ਹੈ ਅਤੇ ਇਸ ਲਈ ਰੂਪ ਰੇਖਾ ਤਿਆਰ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਵਾਇਲਡ ਲਾਈਫ ਸੈਂਚਰੀ, ਡੈਮ, ਟਰੈਕ ਅਤੇ ਟੂਰਿਜ਼ਮ ਲਈ ਬਣੇ ਵਿਸ਼ੇਸ਼ ਸਥਾਨਾਂ ਅਤੇ ਸੁਵਿਧਾਵਾਂ ਸਬੰਧੀ ਜਾਗਰੂਕਤਾ ਸਮੱਗਰੀ ਵੀ ਤਿਆਰ ਕੀਤੀ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋਕ ਸੈਰ-ਸਪਾਟਾ ਵਜੋਂ ਹੁਸ਼ਿਆਰਪੁਰ ਨੂੰ ਤਰਜ਼ੀਹ ਦੇ ਸਕਣ। ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੰਗਲਾਤ ਇਲਾਕਿਆਂ ਵਿੱਚ ਘੁੰਮਣ ਲਈ ਆ ਰਹੇ ਸੈਲਾਨੀਆਂ ਨੂੰ ਸਾਫ-ਸਫਾਈ ਲਈ ਵੀ ਜਾਗਰੂਕ ਕਰਨ ਲਈ ਵਿਸ਼ੇਸ਼ ਕਦਮ ਉਠਾਏ ਜਾਣ। ਇਸ ਮੌਕੇ ਡੀ.ਐਫ.ਓ ਹੁਸ਼ਿਆਰਪੁਰ ਸ਼੍ਰੀ ਅਮਨੀਤ ਸਿੰਘ, ਡੀ.ਐਫ.ਓ ਦਸੂਹਾ ਸ਼੍ਰੀ ਅਟਲ ਮਹਾਜਨ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ : ਮੋਹੀ

ਸ਼ਿਕਾਇਤ ਕਰਤਾਵਾਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਉਨ੍ਹਾਂ ਦੀ ਭਲਾਈ ਲਈ ਹੀ ਕਾਇਮ
ਐਸ.ਸੀ. ਭਾਈਚਾਰੇ ਦੀਆਂ ਸ਼ਿਕਾਇਤਾਂ ਦਾ ਤੈਅ ਸਮੇਂ ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਉਣ ਦੀਆਂ ਹਦਾਇਤਾਂ
ਮਾਲੇਰਕੋਟਲਾ 05 ਮਈ  (ਰਣਜੀਤ ਸਿੱਧਵਾਂ)  :  ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ੍ਰੀ ਚੰਦਰੇਸ਼ਵਰ ਮੋਹੀ ਨੇ ਕਲੱਬ ਹਾਊਸ ਮਾਲੇਰਕੋਟਲਾ ਵਿਖੇ ਐਸ.ਸੀ ਸਮੁਦਾਇ ਨਾਲ ਸਬੰਧਿਤ ਜ਼ਿਲ੍ਹਾ ਮਾਲੇਰਕੋਟਲਾ (ਮਾਲੇਰਕੋਟਲਾ,ਅਮਰਗੜ੍ਹ ਅਤੇ ਅਹਿਮਦਗੜ੍ਹ) ਦੀਆਂ ਸ਼ਿਕਾਇਤਾਂ ਦੀ ਪੜਤਾਲ ਕਰਨ ਮੌਕੇ ਕੀਤਾ । ਉਨ੍ਹਾਂ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਆਦੇਸ਼ ਅਨੁਸਾਰ ਸ਼ਿਕਾਇਤ ਕਰਤਾਵਾਂ ਕੋਲ ਜਾ ਕੇ ਉਨ੍ਹਾਂ ਦੀਆਂ ਦੁਖ ਤਕਲੀਫ਼ਾਂ ਜਾਣਨ ਲਈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਰਵਾਰਨ ਕਰਨ ਲਈ ਆਏ ਹਨ । ਸ੍ਰੀ ਚੰਦਰੇਸ਼ਵਰ ਮੋਹੀ ਨੇ ਸ਼ਿਕਾਇਤ ਕਰਤਾਵਾਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਉਨ੍ਹਾਂ ਦੀ ਭਲਾਈ ਲਈ ਹੀ ਕਾਇਮ ਕੀਤਾ ਗਿਆ ਹੈ । ਇਸ ਮੌਕੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਮਿਸ਼ਨ ਨੂੰ ਮਿਲੀਆਂ ਸ਼ਿਕਾਇਤਾਂ ਸਬੰਧੀ ਚਰਚਾ ਵੀ ਕੀਤੀ ਅਤੇ ਕਿਹਾ ਕਿ ਸ਼ਿਕਾਇਤਾਂ ਨੂੰ ਜਲਦ ਤੋਂ ਜਲਦ ਹੱਲ ਕਰ ਲਿਆ ਜਾਵੇਗਾ । ਇਸ ਮੌਕੇ ਉਪ ਮੰਡਲ ਮੈਜਿਸਟਰੇਟ ਮਾਲੇਰਕੋਟਲਾ ਸ੍ਰੀ ਜਸਬੀਰ ਸਿੰਘ, ਡੀ.ਐਸ.ਪੀ ਅਮਰਗੜ੍ਹ ਸ੍ਰੀ ਸੰਦੀਪ, ਡੀ.ਐਸ.ਪੀ.ਅਹਿਮਦਗੜ੍ਹ, ਹਰਵਿੰਦਰ ਸਿੰਘ ਚੀਮਾ, ਡੀ.ਐਸ.ਪੀ ਸ੍ਰੀ ਰਣਜੀਤ ਸਿੰਘ, ਤਹਿਸੀਲਦਾਰ ਸ੍ਰੀ ਹਰਫੂਲ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਸ੍ਰੀਮਤੀ ਬੱਬਲ ਜੀਤ ਕੌਰ, ਤਹਿਸੀਲ ਭਲਾਈ ਅਫ਼ਸਰ ਮਾਲੇਰਕੋਟਲਾ ਸ੍ਰੀ ਜਗਦੀਪ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ । ਸ੍ਰੀ ਚੰਦਰੇਸ਼ਵਰ ਮੋਹੀ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਭੋਲੇ ਭਾਲੇ ਲੋਕਾਂ ਨੂੰ ਝਗੜਿਆਂ ਦਾ ਨਿਪਟਾਰਾ ਕਰਨ ਲਈ  ਐਸ.ਸੀ.ਐਕਟੀਵਿਸਟ/ਏਜੰਟਾਂ ਦੇ ਬਹਿਕਾਵੇ ਵਿੱਚ ਨਹੀਂ ਆਉਣ ਚਾਹੀਦਾ ਸਗੋਂ ਆਪਸੀ ਸਹਿਮਤੀ ਨਾਲ ਝਗੜਿਆਂ ਦਾ ਨਿਪਟਾਰਾ ਕਰਨ ਨੂੰ ਤਰਜੀਹ ਦੇਣ ਤਾਂ ਜੋ ਝਗੜਿਆਂ ਦੇ ਨਿਪਟਾਰੇ ਲਈ ਪੁਲਿਸ ਸਟੇਸ਼ਨਾਂ ਅਤੇ ਕੋਰਟਾਂ ਦੇ ਚੱਕਰ ਨਾ ਮਾਰਨੇ ਪੈਣ। ਐਸ.ਸੀ.ਐਕਟੀਵਿਸਟ/ਏਜੰਟ ਹੀ ਐਸ.ਸੀ ਸਮੁਦਾਇ ਦਾ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਨਾਮ ਅਨੁਸੂਚਿਤ ਜਾਤੀਆਂ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐਸ.ਸੀ. ਐਕਟ ਸਬੰਧੀ ਕਈ ਏਜੰਟ/ ਐਸ.ਸੀ. ਐਕਟੀਵਿਸਟ ਬਣ ਕੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਤੋਂ ਹਲਫ਼ੀਆ ਬਿਆਨ ਲੈਂਦੇ ਹਨ ਜਦੋਂ ਕਿ ਮਾਣਯੋਗ ਹਾਈ ਕੋਰਟ ਵੱਲੋਂ ਇਹ ਫ਼ੈਸਲਾ ਦਿੱਤਾ ਗਿਆ ਹੈ ਕਿ ਥਰਡ ਪਾਰਟੀ ਕਿਸੇ ਵੀ ਝਗੜੇ ਦੀ ਪੈਰਵੀ ਨਹੀਂ ਕਰ ਸਕਦੀ ਇਸ ਲਈ ਜੇਕਰ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦਾ ਕੋਈ ਝਗੜਾ ਹੁੰਦਾ ਹੈ ਤਾਂ ਉਹ ਖ਼ੁਦ ਕਮਿਸ਼ਨ ਕੋਲ ਪਹੁੰਚ ਕੇ ਬਣਦੀ ਕਾਰਵਾਈ ਕਰਵਾ ਨੂੰ ਅਮਲ ਵਿੱਚ ਲਿਆ ਸਕਦੇ ਹਨ।      
ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਮਾਣਹਾਨੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਕੇਸਾਂ ਵਿੱਚ ਦੋਸ਼ੀ 'ਤੇ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ  ਕਮਿਸ਼ਨ ਵਲੋਂ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਇਸ ਮੌਕੇ  ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਸ.ਸੀ. ਭਾਈਚਾਰੇ ਨਾਲ ਸਬੰਧਿਤ ਸ਼ਿਕਾਇਤਾਂ ਦਾ ਤੈਅ ਸਮੇਂ ਅੰਦਰ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਐਸ.ਸੀ. ਭਾਈਚਾਰੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ।  ਉਨ੍ਹਾਂ ਹੋਰ ਕਿਹਾ ਕਿ ਤੈਅ ਸਮੇਂ ਅੰਦਰ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਅਣਗਹਿਲੀ ਵਿਖਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਸ਼੍ਰੀ ਮੋਹੀ ਨੇ ਦੱਸਿਆ ਕਿ ਕਮਿਸ਼ਨ ਦਾ ਮੈਂਬਰ ਹੋਣ ਨਾਤੇ ਉਨ੍ਹਾਂ ਵਲੋਂ ਹਮੇਸ਼ਾ ਦੋਵੇਂ ਧਿਰਾਂ ਦੀ ਗੱਲ ਸੁਣ ਕੇ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਅਤੇ ਇਸ ਗੱਲ ਨੂੰ ਵਿਸ਼ੇਸ਼ ਤਰਜ਼ੀਹ ਦਿੱਤੀ ਜਾਂਦੀ ਹੈ ਕਿ ਦੋਵੇਂ ਧਿਰਾਂ ਆਪਣੇ ਝਗੜਿਆਂ ਨੂੰ ਆਪਸੀ ਸਹਿਮਤੀ ਨਾਲ ਹੱਲ ਕਰ ਲੈਣ । ਉਨ੍ਹਾਂ ਦੱਸਿਆ ਕਿ  ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਝਗੜੇ ਹਮੇਸ਼ਾ ਹੀ ਮਿਲਵਰਤਨ ਤੇ ਸਹਿਮਤੀ ਨਾਲ ਨਬੇੜਨੇ ਚਾਹੀਦੇ ਹਨ ।