You are here

ਪੰਜਾਬ

ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ

ਹਠੂਰ, 25 ਅਪ੍ਰੈਲ- (ਕੌਸ਼ਲ ਮੱਲ੍ਹਾ) -ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਅਤੇ ਚੇਅਰਪਰਸਨ ਬੀਬੀ ਸੁਖਦੀਪ ਕੌਰ ਯੂ ਐਸ ਦੀ ਅਗਵਾਈ ਹੇਠ ਸਕੂਲ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਬੀਤੇ ਸਾਲ ਅਕਤੂਬਰ 2021 ਵਿਚ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਟਰੱਸਟ ਵੱਲੋ ਸਾਡੇ ਸਕੂਲ ਦੇ ਵਿਿਦਆਰਥੀਆ ਦੀ ਧਾਰਮਿਕ ਪ੍ਰੀਖਿਆ ਲਈ ਗਈ ਸੀ ਜਿਸ ਵਿਚੋ 35 ਬੱਚਿਆ ਨੇ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ,ਆਪਣਾ ਅਤੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ।ਇਨ੍ਹਾ ਪੁਜੀਸਨਾ ਪ੍ਰਾਪਤ ਕਰਨ ਵਾਲੇ ਅੱਜ 35 ਬੱਚਿਆ ਨੂੰ ਟਰੱਸਟ ਵੱਲੋ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਟਰੱਸਟ ਦੇ ਪ੍ਰਚਾਰਕ ਭਾਈ ਗੁਰਜੀਤ ਸਿੰਘ ਗੰਗੋਹਰ,ਵਾਈਸ ਪ੍ਰਿੰਸੀਪਲ ਕਸਮੀਰ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਕੁਲਵਿੰਦਰ ਸਿੰਘ ਰਾਊਕੇ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਗੁਰਪ੍ਰੀਤ ਸਿੰਘ,ਗੁਰਚਰਨ ਸਿੰਘ ਬੁੱਟਰ,ਕੁਲਵੰਤ ਸਿੰਘ ਬੁੱਟਰ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
 

'5ਜੈਬ ਗੋਲਡਨ ਗਲਵਜ਼' ਦੇ ਖਿਤਾਬ 'ਤੇ ਰਾਹੁਲ ਕਰਨਾਲ ਅਤੇ ਸੁਖਮਨਦੀਪ ਕੌਰ ਚਕਰ ਨੇ ਮਾਰੀ ਬਾਜ਼ੀ

ਹਠੂਰ,25,ਅਪ੍ਰੈਲ-(ਕੌਸ਼ਲ ਮੱਲ੍ਹਾ)-'5ਜੈਬ ਫਾਊਂਡੇਸ਼ਨ' ਦੇ ਸਹਿਯੋਗ ਅਤੇ ਸਰਪ੍ਰਸਤੀ ਵਿੱਚ ਪਿੰਡ ਚਕਰ ਵਿਖੇ ਪਹਿਲਾ '5ਜੈਬ ਗੋਲਡਨ ਗਲਵਜ਼ ਬਾਕਸਿੰਗ ਟੂਰਨਾਮੈਂਟ' ਕਰਾਇਆ ਗਿਆ।ਜਿਸ ਵਿਚ 5ਜੈਬ ਫਾਊਂਡੇਸ਼ਨ ਦੇ ਫਾਊਂਡਰ ਜਗਦੀਪ ਸਿੰਘ ਘੁੰਮਣ. ਡਾਇਰੈਕਟਰ ਸਵਰਨ ਸਿੰਘ ਘੁੰਮਣ, ਡਾਇਰੈਕਟਰ ਜਗਰੂਪ ਸਿੰਘ ਜਰਖੜ ਅਤੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਦੀ ਅਗਵਾਈ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ ਚਕਰ, ਜਰਖੜ (ਲੁਧਿਆਣਾ), ਤਲਵਾੜਾ (ਕਪੂਰਥਲਾ) ਅਤੇ ਕਰਨਾਲ (ਹਰਿਆਣਾ) ਦੀਆਂ ਬਾਕਸਿੰਗ ਟੀਮਾਂ ਨੇ ਹਿੱਸਾ ਲਿਆ।ਇਸ ਟੂਰਨਾਮੈਂਟ ਵਿੱਚ ਤਹਿਸੀਲ ਭਲਾਈ ਅਫ਼ਸਰ ਜਗਰਾਉਂ, ਕੁਲਵੰਤ ਸਿੰਘ ਸੰਧੂ ਨੇ ਮੱੁਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ।ਇਸ ਟੂਰਨਾਮੈਂਟ ਵਿੱਚ 28-30 ਕਿਲੋ ਭਾਰ ਵਰਗ ਵਿੱਚ ਜਗਤਾਰ ਸਿੰਘ ਤਲਵਾੜਾ ਨੇ ਸ਼ਗਨਦੀਪ ਸਿੰਘ ਚਕਰ ਨੂੰ,42-44 ਭਾਰ ਵਰਗ ਵਿੱਚ ਨਵਨੂਰ ਕਰਨਾਲ ਨੇ ਹਰਗੁਣ ਸਿੰਘ ਜਰਖੜ ਨੂੰ,45-48 ਭਾਰ ਵਰਗ ਵਿੱਚ ਹਰਜੋਤ ਸਿੰਘ ਜਰਖੜ ਨੇ ਅਰਵਿੰਦ ਨੂੰ, 52-54 ਵਿੱਚ ਵੰਸ਼

ਕਰਨਾਲ ਨੇ ਸੁਸ਼ਾਂਤ ਨੂੰ ਹਰਾ ਕੇ ਸੋਨ ਤਗਮੇ ਜਿੱਤੇ।ਸੀਨੀਅਰ ਵਰਗ ਵਿੱਚ 52-54 ਕਿਲੋ ਵਰਗ ਵਿਚ ਸੁਖਜਿੰਦਰ ਸਿੰਘ ਜਰਖੜ ਨੇ ਹਰਮਨਪ੍ਰੀਤ ਸਿੰਘ ਨੂੰ,57-60 ਵਿੱਚ ਰਾਹੁਲ ਕਰਨਾਲ ਨੇ ਸਤਪਾਲ ਨੂੰ,60-64 ਭਾਰ ਵਰਗ ਵਿੱਚ ਅਕਾਂਸਤੀ ਕਰਨਾਲ ਨੇ ਵਿਸ਼ਾਲ ਨੂੰ, 75-80 ਵਿੱਚ ਤੇਜਸ ਕਰਨਾਲ ਨੇ ਹਰਮਨ ਸਿੰਘ ਚਕਰ ਨੂੰ, 85-90 ਭਾਰ ਵਰਗ ਵਿੱਚ ਜਗਦੀਪ ਸਿੰਘ ਕਰਨਾਲ ਨੇ ਜਸਪ੍ਰੀਤ ਸਿੰਘ ਚਕਰ ਨੂੰ ਹਰਾ ਕੇ ਸੋਨ ਤਗ਼ਮੇ ਜਿੱਤੇ।ਲੜਕੀਆਂ ਵਿੱਚ 40-42 ਭਾਰ ਵਰਗ ਵਿੱਚ ਸੁਮਨਪ੍ਰੀਤ ਕੌਰ ਚਕਰ ਨੇ ਕੋਮਲ ਤਲਵਾੜਾ ਨੂੰ,44-46 ਵਿੱਚ ਸੁਖਮਨਦੀਪ ਕੌਰ ਚਕਰ ਨੇ ਪ੍ਰਦੀਪ ਕੌਰ ਨੂੰ ਹਰਾ ਕੇ,48-50 ਵਿੱਚ ਸਵਰੀਤ ਕੌਰ ਚਕਰ ਨੇ ਸੁਸ਼ਿਤਾ ਕਰਨਾਲ ਨੂੰ,50-52 ਕਿਲੋ ਵਰਗ ਵਿੱਚ ਹਰਪ੍ਰੀਤ ਕੌਰ ਚਕਰ ਨੇ ਦਰੋਪਦੀ ਨੂੰ ਹਰਾ ਕੇ ਸੋਨ ਤਗਮੇ ਜਿੱਤੇ।'5ਜੈਬ ਗੋਲਡਨ ਗਲਵਜ਼' ਦਾ ਖਿਤਾਬ ਟੂਰਨਾਮੈਂਟ ਦੇ ਬਿਹਤਰੀਨ ਮੁੱਕੇਬਾਜ਼ ਰਾਹੁਲ ਕਰਨਾਲ ਅਤੇ ਸੁਖਮਨਦੀਪ ਕੌਰ ਚਕਰ ਨੇ ਜਿੱਤਿਆ।ਇਸ ਮੌਕੇ ਹੈਵੀਵੇਟ ਵਿੱਚ ਰਮਨਪ੍ਰੀਤ ਰੂਸੀ ਲੰਮਾ ਅਤੇ ਆਰਮੀ ਦੇ ਮੱੁਕੇਬਾਜ਼ ਗੁਰਵੰਤ ਸਿੰਘ ਵਿਚਕਾਰ ਪ੍ਰਦਰਸ਼ਨੀ ਮੈਚ ਸਭ ਤੋਂ ਦਿਲਚਸਪ ਰਿਹਾ।ਇਨਾਮਾਂ ਦੀ ਵੰਡ ਮੱੁਖ ਮਹਿਮਾਨ ਕੁਲਵੰਤ ਸਿੰਘ ਸੰਧੂ ਨੇ ਕੀਤੀ।ਇਸ ਸਮੇਂ 5ਜੈਬ ਫਾਊਂਡੇਸ਼ਨ ਦੇ ਡਾਇਰੈਕਟਰ ਸਵਰਨ ਸਿੰਘ ਘੁੰਮਣ,ਡਾਇਰੈਕਟਰ ਜਗਰੂਪ ਸਿੰਘ ਜਰਖੜ, ਕੈਪਟਨ ਸਤਪਾਲ ਸਿੰਘ ਕਰਨਾਲ,ਸਰਪੰਚ ਸੁਖਦੇਵ ਸਿੰਘ,ਸੀਨੀਅਰ ਬਾਕਸਿੰਗ ਕੋਚ ਭੁਪਿੰਦਰ ਸਿੰਘ ਮੁਕਤਸਰ,ਕੋਚ ਅੰਤਰ ਸਿੰਘ, ਕੋਚ ਗੁਰਤੇਜ ਸਿੰਘ, ਕੋਚ ਮਿੱਤ ਸਿੰਘ, ਕੋਚ ਲਵਪ੍ਰੀਤ ਕੌਰ,ਅਕੈਡਮੀ ਮੈਂਬਰ ਜਸਕਿਰਨਪ੍ਰੀਤ ਸਿੰਘ, ਸੁਖਵੀਰ ਸਿੰਘ, ਅਮਿਤ ਕੁਮਾਰ, ਹਰਜੀਤ ਸਿੰਘ,ਜਗਵਿੰਦਰ ਸਿੰਘ,ਬਲਵੀਰ ਕੌਰ,ਡਾ. ਜਸਵਿੰਦਰ ਸਿੰਘ ਸਿੱਧੂ,ਬਾਈ ਰਛਪਾਲ ਸਿੰਘ ਚਕਰ, ਗੁਰਕੀਰਤ ਸਿੰਘ ਸੰਧੂ ਤੋਂ ਇਲਾਵਾ ਬਹੁਤ ਸਾਰੇ ਖਿਡਾਰੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਹਾਜ਼ਰ ਸਨ।'5ਜੈਬ ਫਾਊਂਡੇਸ਼ਨ ਦੇ ਮੱੁਖ ਸਲਾਹਕਾਰ ਉੱਘੇ ਖੇਡ ਲੇਖਕ ਪ੍ਰਿੰ ਸਰਵਣ ਸਿੰਘ ਅਤੇ ਪਦਮ ਸ੍ਰੀ ਕੌਰ ਸਿੰਘ ਨੇ ਟੂਰਨਾਮੈਂਟ ਦੀ ਸਫਲ਼ਤਾ ਲਈ ਵਿਸ਼ੇਸ਼ ਤੌਰ ਤੇ ਮੁਬਾਰਕਵਾਦ ਭੇਜੀ।
 

ਹਠੂਰ ਇਲਾਕੇ ਦੀਆ ਬੁਰੀ ਤਰ੍ਹਾ ਟੁੱਟੀਆ ਸੜਕਾ ਬਣਾਉਣ ਦੀ ਕੀਤੀ ਮੰਗ

ਹਠੂਰ,25,ਅਪ੍ਰੈਲ-(ਕੌਸ਼ਲ ਮੱਲ੍ਹਾ)-ਪੰਜਾਬ ਦੇ ਮਹਾਨਗਰ ਜਿਲ੍ਹਾ ਲੁਧਿਆਣਾ ਦੇ ਸਰਹੱਦੀ ਕਸਬੇ ਹਠੂਰ ਨਾਲ ਜਿਲ੍ਹਾ ਬਰਨਾਲਾ ਅਤੇ ਜਿਲ੍ਹਾ ਮੋਗਾ ਦੀਆ ਹੱਦਾ ਲੱਗਦੀਆ ਹਨ।ਇਥੇ ਇਹ ਗੱਲ ਵਰਨਣਯੋਗ ਹੈ ਕਿ ਜਿਲ੍ਹਾ ਬਰਨਾਲਾ ਅਤੇ ਮੋਗਾ ਦੀਆ ਸੜਕਾ ਪੂਰਨ ਰੂਪ ਵਿਚ ਬਣ ਚੁੱਕੀਆਂ ਹਨ ਪਰ ਜਿਲ੍ਹਾ ਲੁਧਿਆਣਾ ਦੀ ਹੱਦ ਅਧੀਨ ਪੈਦੀਆ ਸੜਕਾ ਪਿਛਲੇ ਲੰਮੇ ਸਮੇਂ ਤੋ ਬੁਰੀ ਤਰ੍ਹਾ ਟੁੱਟੀਆ ਪਈਆ ਹਨ।ਇਨ੍ਹਾ ਟੁੱਟੀਆ ਸੜਕਾ ਬਾਰੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਦੇ ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ ਨੇ ਦੱਸਿਆ ਕਿ ਹਠੂਰ ਤੋ ਛੇ ਕਿਲੋਮੀਟਰ ਦੂਰ ਜਿਲ੍ਹਾ ਬਰਨਾਲੇ ਦਾ ਪਿੰਡ ਦੀਵਾਨਾ ਹੈ ਜਿਸ ਦੇ ਮੈਬਰ ਪਾਰਲੀਮੈਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਲ੍ਹਾ ਬਰਨਾਲਾ ਦੀ ਹੱਦ ਤੱਕ ਪੈਦੀ ਤਿੰਨ ਕਿਲੋਮੀਟਰ ਲੰਿਕ ਸੜਕਾ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਲਗਭਗ ਪੰਜ ਸਾਲ ਪਹਿਲਾ ਅਠਾਰਾ ਫੁੱਟ ਚੌੜੀ ਕਰਕੇ ਬਣਾ ਦਿੱਤਾ ਸੀ ਪਰ ਜਿਲ੍ਹਾ ਲੁਧਿਆਣਾ ਦੀ ਹੱਦ ਅਧੀਨ ਪੈਦੀ ਤਿੰਨ ਕਿਲੋਮੀਟਰ ਲੰਿਕ ਸੜਕ ਪਿਛਲੇ ਲੰਮੇ ਸਮੇਂ ਤੋ ਬੁਰੀ ਤਰ੍ਹਾ ਟੁੱਟੀ ਪਈ ਹੈ ਜਿਸ ਨੂੰ ਬਣਾਉਣ ਵੱਲ ਕਿਸੇ ਵੀ ਲੀਡਰ ਨੇ ਤਬੱਜੋ ਨਹੀ ਦਿੱਤੀ।ਉਨ੍ਹਾ ਕਿਹਾ ਕਿ ਚੋਣਾ ਸਮੇਂ ਹਠੂਰ ਇਲਾਕੇ ਦੀਆ ਟੱੁਟੀਆ ਸੜਕਾ ਦਾ ਮੁੱਦਾ ਉਛਾਲਿਆ ਜਾਦਾ ਹੈ ਪਰ ਜਦੋ ਚੋਣਾ ਲੰਘ ਜਾਦੀਆ ਹਨ ਤਾਂ ਟੁੱਟੀਆ ਸੜਕਾ ਬਣਾਉਣ ਲਈ ਕੋਈ ਵੀ ਅੱਗੇ ਨਹੀ ਆਉਦਾ।ਉਨ੍ਹਾ ਦੱਸਿਆ ਕਿ ਪਿੰਡ ਬੁਰਜ ਕੁਲਾਰਾ,ਹਠੂਰ,ਲੱਖਾ,ਝੋਰੜਾ ਤੱਕ 12 ਕਿਲੋਮੀਟਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ ਸੜਕ ਬੁਰੀ ਤਰ੍ਹਾ ਟੁੱਟੀ ਪਈ ਹੈ।ਇਸੇ ਤਰ੍ਹਾ ਜਿਲ੍ਹਾ ਮੋਗਾ ਦੀ ਹੱਦ ਤੋ ਪਿੰਡ ਚਕਰ,ਲੱਖਾ,ਮਾਣੂੰਕੇ,ਜੱਟਪੁਰਾ,ਲੰਮਾ ਅਤੇ ਕਮਾਲਪੁਰਾ ਤੱਕ ਲਗਭਗ 22 ਕਿਲੋਮੀਟਰ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਵੀ ਬੁਰੀ ਤਰ੍ਹਾ ਟੁੱਟ ਚੁੱਕਾ ਹੈ।ਉਨ੍ਹਾ ਕਿਹਾ ਕਿ ਮੈਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ ਨੇ ਆਪਣੇ ਸੱਤ ਸਾਲਾ ਦੇ ਲੰਮੇ ਅਰਸੇ ਦੌਰਾਨ ਹਲਕੇ ਦੀ ਪਹਿਲੀ ਲੰਿਕ ਸੜਕ ਪਿੰਡ ਦੇਹੜਕਾ,ਭੰਮੀਪੁਰਾ ਕਲਾਂ,ਚੀਮਾ ਅਤੇ ਕਮਾਲਪੁਰੇ ਤੱਕ ਲਗਭਗ 12 ਕਿਲੋਮੀਟਰ ਲੰਿਕ ਸੜਕ ਨੂੰ ਅਠਾਰਾ ਫੁੱਟ ਚੌੜਾ ਕਰਕੇ ਬਣਾਉਣ ਦੀ ਪਹਿਲ ਕਦਮੀ ਕੀਤੀ ਸੀ ਜਿਸ ਦਾ ਕੰਮ ਅੱਜ ਤੋ ਲਗਭਗ ਛੇ ਮਹੀਨੇ ਪਹਿਲਾ ਸੁਰੂ ਕੀਤਾ ਗਿਆ ਸੀ ਜਿਸ ਤੇ ਅੱਜ ਤੱਕ ਪ੍ਰੀਮੈਕਸ ਨਹੀ ਪਾਇਆ ਗਿਆ ਅਤੇ ਮੌਜੂਦਾ ਸਮੇਂ ਸੜਕ ਤੇ ਪਾਇਆ ਹੋਇਆ ਪੱਥਰ ਲੋਕਾ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ।ਉਨ੍ਹਾ ਕਿਹਾ ਕਿ ਇਸੇ ਤਰ੍ਹਾ ਨਾਨਕਸਰ ਠਾਠ ਦੇ ਮੁੱਖ ਗੇਟ ਤੋ ਲੈ ਕੇ ਕਾਉਕੇ ਕਲਾਂ,ਡੱਲਾ,ਦੇਹੜਕਾ ਅਤੇ ਤੇਰਾ ਮੰਜਲੀ ਨਾਨਕਸਰ ਝੋਰੜਾ ਠਾਠ ਤੱਕ ਪਿਛਲੇ ਸੱਤ ਮਹੀਨੇ ਤੋ ਪੱਥਰ ਪਾਇਆ ਗਿਆ ਹੈ ਪਰ ਅੱਜ ਤੱਕ ਪ੍ਰੀਮੈਕਸ ਪਾਉਣ ਦੀ ਕੋਈ ਬਾਈ ਧਾਈ ਨਜਰ ਨਹੀ ਆ ਰਹੀ।ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਮੈਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ ਅਤੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਤੋ ਮੰਗ ਕੀਤੀ ਕਿ ਇਨ੍ਹਾ ਬੁਰੀ ਤਰ੍ਹਾ ਟੁੱਟੀਆ ਸੜਕਾ ਨੂੰ ਜਲਦੀ ਤੋ ਜਲਦੀ ਬਣਾਇਆਂ ਜਾਵੇ ਤਾਂ ਜੋ ਇਲਾਕੇ ਦੇ ਲੋਕਾ ਨੂੰ ਕੁਝ ਰਾਹਤ ਮਿਲ ਸਕੇ।ਇਸ ਮੌਕੇ ਉਨ੍ਹਾ ਨਾਲ ਯੂਥ ਆਗੂ ਭਾਗ ਸਿੰਘ ਗੋਲਡੀ,ਹਰਜਿੰਦਰ ਸਿੰਘ, ਸਿਮਰਨਜੋਤ ਸਿੰਘ ਹਠੂਰ,ਸੇਵਕ ਸਿੰਘ,ਪ੍ਰਮਿੰਦਰ ਸਿੰਘ,ਹਰਜੀਤ ਸਿੰਘ,ਗੁਰਚਰਨ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਮੰਡੀਕਰਨ ਬੋਰਡ ਦੇ ਜੇ ਈ ਪ੍ਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਪਿੰਡ ਦੇਹੜਕਾ ਤੋ ਕਮਾਲਪੁਰਾ ਤੱਕ ਸੜਕ ਤੇ ਦੋ ਦਿਨਾ ਤੱਕ ਪ੍ਰੀਮੈਕਸ ਪਾਉਣ ਦਾ ਕੰਮ ਸੁਰੂ ਕੀਤਾ ਜਾਵੇਗਾ।

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 63ਵਾਂ ਦਿਨ  

ਸਿੰਘੋ ਇੱਕਜੁੱਟ ਹੋ ਜਾਓ,ਤਾਂ ਜੋ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ : ਦੇਵ ਸਰਾਭਾ    

 

ਮੁੱਲਾਂਪੁਰ ਦਾਖਾ 24 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦਾ 63 ਵਾਂ ਦਿਨ ਹੋਇਆ ਪੂਰਾ । ਮੋਰਚੇ 'ਚ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣ ਲਈ ਪਹੁੰਚੇ ਉੱਘੇ ਕਵੀ ਮੋਹਣ ਸਿੰਘ ਮੋਮਨਾਬਾਦੀ,ਅੱਛਰਾ ਸਿੰਘ,ਸੁਖਚੈਨ ਸਿੰਘ ,ਰਣਜੀਤ ਸਿੰਘ ਢੈਪਈ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹੜਤਾਲ ਤੇ ਬੈਠੇ। ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜੇਕਰ ਪੰਜਾਬ ਦੇ ਉਹ ਕਾਲੇ ਦੌਰ ਦੀ ਗੱਲ ਕਰੀਏ ਤਾਂ ਅੱਜ ਵੀ ਦਿਲ ਕੰਬ ਉੱਠਦਾ ਜਦੋਂ ਬੇਕਸੂਰੇ ਨੌਜ਼ਵਾਨਾਂ ਨੂੰ ਮੋਢਿਆਂ ਤੇ ਸਟਾਰ ਵਧਾਉਣ ਦੇ ਭੁੱਖੇ ਅਫ਼ਸਰਾਂ ਨੇ ਝੂਠੇ ਮੁਕਾਬਲੇ ਬਣਾ ਕੇ ਸ਼ਿਕਾਰ ਖੇਡਿਆ। ਉਨ੍ਹਾਂ ਅੱਗੇ ਆਖਿਆ ਕਿ ਜੇਕਰ ਮੈਂ ਆਪਣੇ ਪਿੰਡ ਸਰਾਭੇ ਦੀ ਪੰਜਾਬ ਪ੍ਰਸਿੱਧ ਫੁਟਬਾਲ ਦੀ ਟੀਮ ਬਾਰੇ ਗੱਲ ਕਰਾਂ ਤਾਂ ਉਸ ਨੂੰ ਵੀ 90 ਦੇ ਕਾਲੇ ਦੌਰ ਨੇ ਖਾ ਲਿਆ, ਆਖ਼ਰ ਕੀ ਕਸੂਰ ਸੀ ਉਨ੍ਹਾਂ ਦਾ ਜਿਨ੍ਹਾਂ ਨੂੰ  ਆਪਣੀ ਖੇਡ ਨੂੰ ਛੱਡ ਕੇ ਮਜਬੂਰੀ ਵੱਸ ਹਥਿਆਰ ਚੁੱਕਣੇ ਪੈ ਗਏ। ਭਾਵੇਂ ਅੱਜ ਉਹ ਨੌਜਵਾਨ ਸਾਡੇ ਵਿੱਚ ਨਹੀਂ ਰਹੇ ਜਦ ਕੇ ਦੁੱਖ ਇਸੇ ਗੱਲ ਦਾ ਹੈ ਜੇਕਰ ਅਸੀਂ ਉਨ੍ਹਾਂ ਖਿਡਾਰੀ ਵੀਰਾਂ ਦੀ  ਖ਼ਾਤਰ ਇੱਕਜੁੱਟ ਹੋ ਕੇ ਖੜ੍ਹੇ ਹੁੰਦੇ ਤਾਂ ਅੱਜ ਉਹ ਵੀ ਸਾਡੇ ਵਿੱਚ ਹਾਜ਼ਰ ਹੁੰਦੇ ।  ਆਖ਼ਰ ਵਿੱਚ ਉਨ੍ਹਾਂ ਨੇ ਆਖਿਆ ਕਿ ਜਿਹੜੇ ਜੁਝਾਰੂ ਅੱਜ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਨਾ ਤਾਂ ਜਥੇਬੰਦੀਆਂ ਕੱਠੀਆਂ ਹੁੰਦੀਆਂ ਨੇ ਨਾ ਹੀ ਸਰਕਾਰਾਂ ਛੱਡਣ ਨੂੰ ਤਿਆਰ ਜਦ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲਾਂ ਵੀ ਵੱਡੇ ਸੰਘਰਸ਼ ਹੋਏ ਜਿਵੇਂ ਕਿ ਗੁਰਦੁਆਰਾ ਅੰਬ ਸਾਹਿਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਭਾਈ ਗੁਰਬਖ਼ਸ਼ ਸਿੰਘ ਵੱਲੋਂ ਜੁਝਾਰੂ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਤੇ ਆਖ਼ਰ ਸ਼ਹੀਦ ਹੋ ਗਏ, ਉਸ ਤੋਂ ਬਾਅਦ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਸੰਨ 2015 ਤੋਂ ਬਾਬਾ ਸੂਰਤ ਸਿੰਘ ਖ਼ਾਲਸਾ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਸੱਤ ਸਾਲਾਂ ਤੋਂ ਲੜਾਈ ਲੜ ਰਹੇ ਹਨ ਜੋ ਕਿ ਅੱਜ ਖ਼ੁਦ ਡੀ ਐਮ ਸੀ ਹਸਪਤਾਲ 'ਚ ਪੁਲਸ ਦੀ ਕੈਦ ਵਿਚ ਹਨ। ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਭਾਵੇਂ ਪੂਰੇ ਦੇਸ਼ ਵਿੱਚ ਆਵਾਜ਼ ਉੱਠ ਰਹੀ ਹੈ ,ਸੋ ਅਸੀਂ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਦੀ ਜਲਦ ਰਿਹਾਈ ਕਰਵਾਉਣ ਲਈ ਸਿੰਘੋ ਇੱਕਜੁੱਟ ਹੋ ਜਾਓ ਤਾਂ ਜੋ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ । ਇਸ ਮੌਕੇ  ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ਇੰਦਰਜੀਤ ਸਿੰਘ ਸਹਿਜਾਦ,ਕੁਲਜੀਤ ਸਿੰਘ ਭੰਮਰਾ ਸਰਾਭਾ,ਕੈਪਟਨ ਰਾਮ ਲੋਕ ਸਿੰਘ ਸਰਾਭਾ,ਸ਼ਿੰਗਾਰਾ ਸਿੰਘ ਟੂਸੇ,ਅਮਨਦੀਪ ਸਿੰਘ ਲਿੱਤਰਾਂ,ਢਾਡੀ ਕਰਨੈਲ ਸਿੰਘ ਛਾਪਾ, ਜਗਦੇਵ ਸਿੰਘ ਦੁੱਗਰੀ ,ਕੁਲਦੀਪ ਸਿੰਘ ਦੁੱਗਰੀ,ਰਣਜੀਤ ਸਿੰਘ ਢੋਲਣ , ਬਲਦੇਵ ਸਿੰਘ, ਹੁਸ਼ਿਆਰ ਸਿੰਘ ਸਰਾਭਾ,ਗੁਲਜ਼ਾਰ ਸਿੰਘ ਮੋਹੀ ਸੁਖਦੇਵ ਸਿੰਘ ਗੁੱਜਰਵਾਲ ,ਤੁਲਸੀ ਸਿੰਘ ਆਦਿ ਨੇ ਹਾਜ਼ਰੀ ਭਰੀ ।

ਡੀਸੀ ਕੰਪਲੈਕਸ ਦੇ ਬਾਥਰੂਮ ਵਿੱਚੋਂ ਮਿਲੀ ਲਾਸ਼ 3 ਦਿਨ ਤੋਂ ਘਰੋਂ ਲਾਪਤਾ ਸੀ ਪਟਵਾਰੀ ਹਰਦੀਪ ਸਿੰਘ ਹੈਪੀ ਪੰਡੋਰੀ  

ਮਹਿਲ ਕਲਾਂ /ਬਰਨਾਲਾ- 24 ਅਪ੍ਰੈਲ- ( ਗੁਰਸੇਵਕ ਸਿੰਘ ਸੋਹੀ  ) ਪਿਛਲੇ ਕੁੱਝ ਦਿਨ ਤੋਂ ਘਰੋਂ ਲਾਪਤਾ ਪਟਵਾਰੀ ਹਰਦੀਪ ਸਿੰਘ( ਹੈਪੀ) ਦੀ ਲਾਸ਼ ਅੱਜ ਦੁਪਿਹਰ ਵੇਲੇ ਸ਼ੱਕੀ ਹਾਲਤਾਂ ਵਿੱਚ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਬਾਥਰੂਮ ਵਿੱਚੋਂ ਗਲੀ ਸੜੀ ਹਾਲਤ ਵਿੱਚ ਬਰਾਮਦ ਹੋਈ ਹੈ । ਪਟਵਾਰੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ  ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ । ਮੌਕੇ ਤੇ ਪਹੁੰਚੇ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਟਵਾਰੀ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਸੰਭਾਲ ਕੇ ਮਾਮਲੇ ਦੀ ਤਫਤੀਸ਼ ਅਤੇ ਕਾਨੂੰਨੀ ਕਾਰਵਾਈ ਦਾ ਅਮਲ ਸ਼ੁਰੂ ਕਰ ਦਿੱਤਾ ਹੈ । ਪ੍ਰਾਪਤ ਸੂਚਨਾ ਅਨੁਸਾਰ ਹਰਦੀਪ ਸਿੰਘ ਉਰਫ ਹੈਪੀ ਪਟਵਾਰੀ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਪੰਡੋਰੀ , ਕੁੱਝ ਦਿਨ ਤੋਂ ਆਪਣੇ ਘਰੋਂ ਲਾਪਤਾ ਸੀ , ਜਿਸ ਸਬੰਧੀ ਪਰਿਵਾਰ ਦੇ ਮੈਂਬਰ ਆਪਣੇ ਤੌਰ ਤੇ ਉਸ ਦੀ ਤਲਾਸ਼ ਵਿੱਚ ਲੱਗੇ ਹੋਏ ਸਨ । ਪਟਵਾਰੀ ਦੀ ਪਤਨੀ ਹਰਜਿੰਦਰ ਕੌਰ ਆਈਸੀਆਈਸੀ ਬੈਂਕ ਦੀ ਬਰਨਾਲਾ ਸ਼ਾਖਾ ਵਿੱਚ ਨੌਕਰੀ ਕਰਦੀ ਹੈ । ਜਦੋਂਕਿ ਪਟਵਾਰੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ । ਅੱਜ ਦੁਪਿਹਰ ਕਰੀਬ 1.30 ਵਜੇ , ਡੀਸੀ ਕੰਪਲੈਕਸ ਦਾ ਚੌਂਕੀਦਾਰ ਜਦੋਂ ਬਾਥਰੂਮ ਕਰਨ ਲਈ , ਡੀਸੀ ਕੰਪਲੈਕਸ ਦੀ ਪਹਿਲੀ ਮੰਜਿਲ ਤੇ ਸਥਿਤ ਬਾਥਰੂਮ ਵਿੱਚ ਗਿਆ ਤਾਂ ਉਹ ਪਟਵਾਰੀ ਦੀ ਗਲੀ ਸੜੀ ਲਾਸ਼ ਤੱਕ ਕੇ ਡਰ ਗਿਆ । ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਟਵਾਰੀ ਹਰਦੀਪ ਸਿੰਘ , ਬਰਨਾਲਾ ਤਹਿਸੀਲ ਵਿੱਚ ਤਾਇਨਾਤ ਸੀ , ਲਾਸ਼ ਵਿੱਚੋਂ ਬਦਬੂ ਮਾਰ ਰਹੀ ਸੀ , ਜਿਸ ਤੋਂ ਪਹਿਲੀ ਨਜ਼ਰੇ ਇਉਂ ਲੱਗਦਾ ਹੈ ਕਿ ਲਾਸ਼ 1 - 2 ਦਿਨ ਪੁਰਾਣੀ ਇੱਥੇ ਪਈ ਹੈ ।ਉਨਾਂ ਦੱਸਿਆ ਕਿ ਮ੍ਰਿਤਕ ਪਟਵਾਰੀ ਦੇ ਵਾਰਿਸਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ , ਪਰਿਵਾਰ ਦੇ ਬਿਆਨ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ ਪਰ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । 

ਕੀ ਕਹਿੰਦੇ ਨੇ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ

ਉੱਧਰ ਥਾਣਾ ਮਹਿਲ ਕਲਾਂ ਦੇ ਐਸ.ਐਚ.ਉ ਗੁਰਮੇਲ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਬੇਸ਼ੱਕ ਹਰਦੀਪ ਸਿੰਘ ਦੇ ਕਰੀਬ 3 ਦਿਨ ਤੋਂ ਘਰੋਂ ਲਾਪਤਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ , ਪਰੰਤੂ ਪਟਵਾਰੀ ਦੇ ਪਰਿਵਾਰ ਨੇ ਉਸਦੇ ਲਾਪਤਾ ਹੋਣ ਸਬੰਧੀ , ਕੋਈ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ । ਪੰਚਾਇਤ ਤੋਂ ਜਾਂਚ ਪੜਤਾਲਕਰਨ ਤੇ , ਉਨ੍ਹਾਂ ਨੇ ਵੀ ਕਿਹਾ ਕਿ ਪਰਿਵਾਰ ਨੇ ਪਟਵਾਰੀ ਦੇ ਲਾਪਤਾ ਹੋਣ ਸਬੰਧੀਕੋਈ ਗੱਲ ਪੰਚਾਇਤ ਤੱਕ ਵੀ ਨਹੀਂ ਪਹੁੰਚਾਈ ਸੀ । ਹੁਣ ਪੁਲਿਸ ਕਾਰਵਾਈ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਤਿੰਨ ਦਿਨ ਤੋਂ ਡੀਸੀ ਕੰਪਲੈਕਸ ਦੇ ਚੌਂਕੀਦਾਰ ਜਾਂ ਕਿਸੇ ਹੋਰ ਮੁਲਾਜ਼ਮ ਨੂੰ ਬਾਥਰੂਮ ਵਿੱਚ ਪਈ ਲਾਸ਼ ਦੀ ਭਿਣਕ ਤੱਕ ਕਿਉਂ ਨਹੀਂ ਪਈ ,ਇਹ ਇਕ ਸਵਾਲ ਬਣਿਆ ਹੋਇਆ ਹੈ।

ਧਰਤੀ ਦਿਵਸ ਮਨਾਇਆ

ਹਠੂਰ,24,ਅਪ੍ਰੈਲ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਅਤੇ ਚੇਅਰਪਰਸਨ ਬੀਬੀ ਸੁਖਦੀਪ ਕੌਰ ਯੂ ਐਸ ਦੀ ਅਗਵਾਈ ਹੇਠ ਸਕੂਲ ਵਿਖੇ ਧਰਤੀ ਦਿਵਸ ਮਨਾਇਆ ਗਿਆ।ਇਸ ਮੌਕੇ ਵਿਿਦਆਰਥੀਆ ਨੇ ਲਘੂ ਨਾਟਕ ‘ਧਰਤੀ ਦੀ ਹੂਕ’ਪੇਸ ਕੀਤਾ ਅਤੇ ਧਰਤੀ ਦੀ ਸਾਭ ਸੰਭਾਲ ਲਈ ਵੱਖ-ਵੱਖ ਤਰ੍ਹਾਂ ਦੇ ਵਿਚਾਰ ਪੇਸ ਕੀਤੇ।ਇਸ ਮੌਕੇ ਮਾ:ਜਗਰੂਪ ਸਿੰਘ ਨੇ ਧਰਤੀ ਦੇ ਪਤਨ ਲਈ ਜਿਮੇਵਾਰ ਕਾਰਨ ਅਤੇ ਪ੍ਰਭਾਵ ਵਿਸ਼ੇ ਤੇ ਆਪਣੇ ਵਿਚਾਰ ਪੇਸ ਕਰਕੇ ਵਿਿਦਆਰਥੀਆ ਨੂੰ ਜਾਗ੍ਰਿਤ ਕੀਤਾ।ਇਸ ਮੌਕੇ ਸਕੂਲੀ ਵਿਿਦਆਰਥੀਆ ਵੱਲੋ ਮਨੁੱਖਤਾ ਦੀ ਸਾਝ ਨੂੰ ਬਿਆਨ ਕਰਦੇ ਚਾਰਟ ਤਿਆਰ ਕਰਕੇ ਪ੍ਰਦਰਸਨੀ ਲਾਈ ਗਈ।ਇਸ ਮੌਕੇ ਦਰੱਖਤਾ ਦੀ ਸਾਭ-ਸ਼ੰਭਾਲ ਬਾਰੇ ਵੀ ਵਿਸ਼ੇਸ ਤੌਰ ਤੇ ਜਾਣੂ ਕਰਵਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਅਜਿਹੇ ਪ੍ਰੇਗਰਾਮ ਕਰਵਾਉਣੇ ਅੱਜ ਸਮੇਂ ਦੀ ਮੁੱਖ ਲੋੜ ਹਨ।ਇਸ ਮੌਕੇ ਉਨ੍ਹਾ ਨਾਲ ਵਾਈਸ ਪ੍ਰਿੰਸੀਪਲ ਕਸਮੀਰ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਕੁਲਵਿੰਦਰ ਸਿੰਘ ਰਾਊਕੇ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਗੁਰਪ੍ਰੀਤ ਸਿੰਘ,ਗੁਰਚਰਨ ਸਿੰਘ ਬੁੱਟਰ,ਕੁਲਵੰਤ ਸਿੰਘ ਬੁੱਟਰ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

ਬਾਕਸਿੰਗ ਖਿਡਾਰਨ ਨੂੰ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆ ਨੇ ਕੀਤਾ ਸਨਮਾਨਿਤ

ਹਠੂਰ,24,ਅਪ੍ਰੈਲ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ 18 ਸਾਲ ਦੀ ਉਮਰ ਵਰਗ ਦੇ ਸੂਬਾ ਪੱਧਰੀ ਬਾਕਸਿੰਗ ਮੁਕਾਬਲੇ ਖੇਡ ਸਟੇਡੀਅਮ ਫਗਵਾੜਾ ਵਿਖੇ ਹੋਏ।ਇਨ੍ਹਾ ਮੁਕਾਬਲਿਆ ਵਿਚ ਪੰਜਾਬ ਦੇ ਖਿਡਾਰੀਆ ਨੇ ਵੱਧ ਚੜ੍ਹ ਕੇ ਭਾਗ ਲਿਆ।ਇਨ੍ਹਾ ਮੁਕਾਬਲਿਆ ਵਿਚ 57 ਕਿਲੋਗ੍ਰਾਮ ਵਰਗ ਭਾਰ ਵਿਚੋ ਪਿੰਡ ਰਣਧੀਰਗੜ੍ਹ ਦੀ ਜੰਮਪਲ ਖਿਡਾਰਨ ਜਸਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ।ਇਸ ਜਿੱਤ ਦੀ ਖੁਸੀ ਵਿਚ ਅਤੇ ਪ੍ਰਮਾਤਮਾ ਦੇ ਸੁਕਰਾਨੇ ਲਈ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸਮੂਹ ਖਿਡਾਰੀਆ ਦੀ ਚੜ੍ਹਦੀ ਕਲਾਂ ਲਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਸਰਪੰਚ ਸਰਬਜੀਤ ਕੌਰ ਅਤੇ ਉੱਘੇ ਸਮਾਜ ਸੇਵਕ ਕਰਮਜੀਤ ਸਿੰਘ ਰਣਧੀਰਗੜ੍ਹ ਨੇ ਕਿਹਾ ਕਿ ਸਾਡੇ ਪਿੰਡ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਪਿੰਡ ਦੀ ਧੀ ਜਸਨਪ੍ਰੀਤ ਕੌਰ ਨੇ ਸਖਤ ਮਿਹਨਤ ਕਰਕੇ ਅੱਜ ਪੰਜਾਬ ਪੱਧਰ ਦੀਆ ਖੇਡਾ ਵਿਚੋ ਸੋਨੇ ਦਾ ਤਗਮਾ ਜਿੱਤ ਕੇ ਆਪਣਾ,ਆਪਣੇ ਮਾਪਿਆ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾ ਕਿਹਾ ਕਿ ਅਸੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਜਸਨਪ੍ਰੀਤ ਕੌਰ ਨੈਸਨਲ ਅਤੇ ਵਰਲਡ ਪੱਧਰ ਤੇ ਆਪਣੀ ਖੇਡ ਦਾ ਪ੍ਰਦਰਸਨ ਕਰਕੇ ਪਹਿਲਾ ਸਥਾਨ ਪ੍ਰਾਪਤ ਕਰੇ।ਇਸ ਮੌਕੇ ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਪ੍ਰਸਿੱਧ ਢਾਡੀ ਭਾਈ ਪ੍ਰਿਤਪਾਲ ਸਿੰਘ ਪਾਰਸ,ਸਰਪੰਚ ਸਰਬਜੀਤ ਕੌਰ,ਸਮਾਜ ਸੇਵਕ ਕਰਮਜੀਤ ਸਿੰਘ,ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਭੰਮੀਪੁਰਾ,ਗ੍ਰਾਮ ਪੰਚਾਇਤ ਰਣਧੀਰਗੜ,ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਪਿੰਡ ਵਾਸੀਆ ਨੇ ਖਿਡਾਰਨ ਜਸਨਪ੍ਰੀਤ ਕੌਰ ਨੂੰ ਸਿਰਪਾਓ ਅਤੇ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰਿਤਪਾਲ ਸਿੰਘ ਪਾਰਸ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਅੰਮ੍ਰਿਤਪਾਲ ਸਿੰਘ ਕੁੱਕੂ ਪਹਿਲਵਾਨ,ਬੀਬੀ ਵੀਰਪਾਲ ਕੌਰ,ਪ੍ਰਧਾਨ ਬਲਵਿੰਦਰ ਸਿੰਘ,ਦਵਿੰਦਰ ਸਿੰਘ,ਲਖਵੀਰ ਸਿੰਘ ਕਾਲਾ,ਬਲਵੀਰ ਸਿੰਘ,ਪ੍ਰਧਾਨ ਸੁਰਿੰਦਰ ਸਿੰਘ ਭੰਮੀਪੁਰਾ,ਨਿਰੰਜਣ ਸਿੰਘ,ਹਰਚੰਦ ਸਿੰਘ,ਕਿਰਨਦੀਪ ਕੌਰ,ਯੂਥ ਆਗੂ ਪ੍ਰਿਤਪਾਲ ਸਿੰਘ ਰਣਧੀਰਗੜ੍ਹ,ਸਿਵਤਾਰ ਸਿੰਘ,ਤੇਜਾ ਸਿੰਘ,ਗੁਰਮੇਲ ਸਿੰਘ,ਮੋਹਣ ਸਿੰਘ,ਪਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਸਿੰਘ ਭੰਮੀਪੁਰਾ ਕਲਾਂ,ਕਮਲਜੀਤ ਸਿੰਘ ਆਦਿ ਹਾਜ਼ਰ ਸਨ।  

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਜੰਡਿਆਲਾ ਗੁਰੂ ਹਲਕੇ ਦੇ ਸਕੂਲਾਂ ਅਤੇ ਹਸਪਤਾਲ ਦਾ ਦੌਰਾ -

ਮਹਿਤਾ ਦੇ ਸਰਕਾਰੀ ਹਸਪਤਾਲ ਤਾਇਨਾਤ ਕੀਤੀ ਐਬੂਲੈਂਸ 

 

ਅੰਮ੍ਰਿਤਸਰ / ਜੰਡਿਆਲਾ ਗੁਰੂ, 23 ਅਪ੍ਰੈਲ  (ਰਣਜੀਤ ਸਿੱਧਵਾਂ)  :   ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਵੱਲੋਂ ਅੱਜ ਆਪਣੇ ਹਲਕੇ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਦੀਆਂ ਇਮਾਰਤਾਂ, ਬੁਨਿਆਦੀ ਢਾਂਚਾ, ਸਟਾਫ਼ ਦੀ ਤਾਇਨਾਤੀ ਅਤੇ ਹੋਰ ਲੋੜਾਂ ਨੂੰ ਵੇਖਿਆ। ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਖੱਬੇ ਰਾਜਪੂਤਾਂ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਹਿਤਾ ਨੰਗਲ, ਸਰਕਾਰੀ ਮਿਡਲ ਸਕੂਲ ਮਹਿਤਾ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਾਨਾਂਵਾਲਾ ਦੇ ਦੌਰੇ ਦੌਰਾਨ ਅਧਿਆਪਕਾਂ ਨੂੰ ਸਕੂਲ ਦੀਆਂ ਲੋੜਾਂ ਬਾਬਤ ਪੁੱਛਿਆ। ਇਸ ਦੌਰਾਨ ਉਨ੍ਹਾਂ ਸਕੂਲ ਵਿੱਚ ਪੜਦੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਪਿੰਡਾਂ ਦੇ ਮੋਹਤਬਰਾਂ ਕੋਲੋਂ ਸਰਕਾਰੀ ਸਿੱਖਿਆ ਢਾਂਚੇ ਨੂੰ ਬਿਹਤਰ ਬਨਾਉਣ ਵਾਸਤੇ ਸੁਝਾਅ ਲਏ। ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਸਿਹਤ ਅਤੇ ਸਿੱਖਿਆ ਹੈ, ਜਿਸ ਨੂੰ ਵਿਸ਼ਵ ਦਰਜੇ ਦਾ ਬਨਾਉਣ ਲਈ ਸਾਰੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦਾ ਮੰਨਣਾ ਹੈ ਕਿ ਸੂਬੇ ਦਾ ਵਿਕਾਸ ਤਾਂ ਹੀ ਮੰਨਿਆ ਜਾ ਸਕਦਾ ਹੈ, ਜੇਕਰ ਸਾਡੇ ਸਾਰੇ ਨਾਗਰਿਕਾਂ ਨੂੰ ਸਿਹਤ ਅਤੇ ਸਿੱਖਿਆ ਲਈ ਕਿਸੇ ਅੱਗੇ ਤਰਲੇ ਨਾ ਕਰਨੇ ਪੈਣ। ਉਨ੍ਹਾਂ ਕਿਹਾ ਕਿ ਇਸ ਆਸ਼ੇ ਦੀ ਪੂਰਤੀ ਲਈ ਸਰਕਾਰ ਵੱਲੋਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਹਿਲੀ ਨਜ਼ਰ ਵਿੱਚ ਬਦਲਾਅ ਵੀ ਮਹਿਸੂਸ ਹੋਣ ਲੱਗਾ ਹੈ।  ਕਮਿਊਨਿਟੀ ਹੈਲਥ ਕੇਂਦਰ ਮਹਿਤਾ ਦੇ ਦੌਰੇ ਦੌਰਾਨ ਲੋਕਾਂ ਨੇ ਹਸਪਤਾਲ ਵਿੱਚ ਐਂਬੂਲੈਂਸ ਨਾ ਹੋਣ ਬਾਬਤ ਦਸਿਆ ਤਾਂ ਕੈਬਨਿਟ ਮੰਤਰੀ ਨੇ ਤਰੁੰਤ ਹਸਪਤਾਲ ਵਿੱਚ ਐਂਬੂਲੈਂਸ ਤਾਇਨਾਤ ਕਰਨ ਦੀ ਹਦਾਇਤ ਸਿਵਲ ਸਰਜਨ ਨੂੰ ਕੀਤੀ ਅਤੇ ਨਾਲ ਹੀ ਸਹੂਲਤ ਨੂੰ ਪੱਕੇ ਤੌਰ ਉੱਤੇ ਜਾਰੀ ਰੱਖਣ ਲਈ ਸਿਹਤ ਵਿਭਾਗ ਪੰਜਾਬ ਨੂੰ ਪੱਤਰ ਵੀ ਲਿਖਿਆ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੀ ਸਿਹਤ ਸਾਡੀ ਪਹਿਲੀ ਜਿੰਮੇਵਾਰੀ ਹੈ ਅਤੇ ਸਰਕਾਰ ਇਸ ਜਿੰਮੇਵਾਰ ਉਤੇ ਪਹਿਰਾ ਦੇਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੀ ਸਰਕਾਰ ਹੈ ਅਤੇ ਤੁਹਾਡੇ ਹਿੱਤਾਂ ਲਈ ਕੰਮ ਕਰਨਾ ਸਾਡੀ ਡਿਊਟੀ ਹੈ।

-ਲੂ ਤੋਂ ਬਚਾਅ ਲਈ ਵਰਤੀਆਂ ਜਾਣ ਸਾਵਧਾਨੀਆਂ- ਡਿਪਟੀ ਕਮਿਸ਼ਨਰ

-ਗਰਮੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕੀਤਾ ਸੁਚੇਤ

 

ਹੁਸ਼ਿਆਰਪੁਰ, 23 ਅਪ੍ਰੈਲ   (ਰਣਜੀਤ ਸਿੱਧਵਾਂ)    : ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਪੈ ਰਹੀ ਸਖ਼ਤ ਗਰਮੀ ਦੌਰਾਨ ਲੂ (ਗਰਮ ਹਵਾ) ਤੋਂ ਬਚਣ ਲਈ ਜ਼ਿਲ੍ਹਾ ਵਾਸੀਆਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਇਸ ਮੌਸਮ ਵਿੱਚ ਅਸੀਂ ਕੋਵਿਡ ਦੇ ਨਾਲ-ਨਾਲ ਲੂ ਤੋਂ ਵੀ ਬਚਾਅ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੋਵਿਡ ਮਹਾਮਾਰੀ ਦੇ ਇਸ ਦੌਰ ਵਿੱਚ ਲੂ ਤੋਂ ਬਚਣ ਦੇ ਉਪਾਵਾਂ ਪ੍ਰਤੀ ਜਾਗਰੂਕ ਨਹੀਂ ਹੋਵਾਂਗੇ ਤਾਂ ਅਸੀਂ ਆਪਣੇ ਆਪ ਨੂੰ ਜ਼ੋਖਿਮ ਵਿੱਚ ਪਾ ਰਹੇ ਹੋਵਾਂਗੇ। ਉਨ੍ਹਾਂ ਕਿਹਾ ਕਿ ਲੂ ਤੋਂ ਬਚਾਅ ਲਈ ਜਿੱਥੇ ਵੱਖ-ਵੱਖ ਸਬੰਧਿਤ ਵਿਭਾਗਾਂ ਨੂੰ ਲੋੜੀਂਦੇ ਇੰਤਜ਼ਾਮਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਉਥੇ ਆਮ ਲੋਕਾਂ ਨੂੰ ਵੀ ਰੋਜ਼ਾਨਾ ਮੌਸਮ ਬਾਰੇ ਰੇਡੀਓ, ਟੀ. ਵੀ, ਅਖ਼ਬਾਰਾਂ ਅਤੇ ਸੰਚਾਰ ਦੇ ਹੋਰਨਾਂ ਸਾਧਨਾਂ ਰਾਹੀਂ ਤਾਪਮਾਨ ਅਤੇ ਗਰਮ ਹਵਾਵਾਂ ਬਾਰੇ ਜਾਣਕਾਰੀ ਰੱਖਣੀ ਪਵੇਗੀ।ਡਿਪਟੀ ਕਮਿਸ਼ਨਰ ਅਨੁਸਾਰ ਗਰਮੀ ਦੌਰਾਨ ਜੇ ਪਿਆਸ ਨਾ ਵੀ ਲੱਗੀ ਹੋਵੇ ਤਾਂ ਵੀ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਇਸੇ ਤਰ੍ਹਾਂ ਹਵਾਦਾਰ, ਹਲਕੇ ਅਤੇ ਹਲਕੇ ਰੰਗਾਂ ਦੇ ਖਾਦੀ ਕੱਪੜੇ ਪਾਉਣ ਨੂੰ ਤਰਜੀਹ ਦਿੱਤੀ ਜਾਵੇ ਅਤੇ ਧੁੱਪ ਤੋਂ ਬਚਣ ਲਈ ਐਨਕਾਂ, ਛਤਰੀ, ਜੁੱਤੇ ਆਦਿ ਪਾਉਣ ਤੋਂ ਇਲਾਵਾ ਸਿਰ ਢੱਕ ਕੇ ਹੀ ਬਾਹਰ ਨਿਕਲਿਆ ਜਾਵੇ ਅਤੇ ਪਾਣੀ ਨਾਲ ਜ਼ਰੂਰ ਰੱਖਿਆ ਜਾਵੇ। ਜੇ ਕੋਈ ਬਾਹਰ ਕੰਮ ਕਰਨ ਜਾਂਦਾ ਹੈ ਤਾਂ ਉਹ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਜਾਵੇ। ਹੋਰਨਾਂ ਲੋਕਾਂ ਤੋਂ ਘੱਟੋ-ਘੱਟ ਇੱਕ  ਮੀਟਰ ਦੀ ਦੂਰੀ ਰੱਖੀ ਜਾਵੇ। ਹੱਥਾਂ ਨੂੰ ਵਾਰ-ਵਾਰ ਸਾਬਣ ਤੇ ਪਾਣੀ ਨਾਲ ਧੋਤਾ ਜਾਵੇ। ਜੇਕਰ ਪਾਣੀ ਤੇ ਸਾਬਣ ਉਪਲਬੱਧ ਨਾ ਹੋਣ ਤਾਂ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕੀਤਾ ਜਾਵੇ। ਘਰ ਦੇ ਹਰੇਕ ਮੈਂਬਰ ਵੱਲੋਂ ਵੱਖਰੇ ਤੋਲੀਏ ਦੀ ਵਰਤੋਂ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਧੋਤਾ ਜਾਵੇ।ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਓ. ਆਰ. ਐਸ ਘੋਲ, ਲੱਸੀ, ਤੋਰਾਨੀ (ਚੌਲਾਂ ਦਾ ਪਾਣੀ), ਨਿੰਬੂ ਪਾਣੀ, ਬਟਰ ਮਿਲਕ ਆਦਿ ਨੂੰ ਸਰੀਰਕ ਲੋੜ ਮੁਤਾਬਕ ਨਾਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਲੂ ਲੱਗਣ ਦੇ ਲੱਛਣਾਂ ਜਿਵੇਂ ਕਮਜ਼ੋਰੀ, ਸੁਸਤੀ, ਸਿਰ ਦਰਦ, ਨਜ਼ਲਾ, ਪਸੀਨਾ ਅਤੇ ਦੌਰਿਆਂ ਆਦਿ ਤੋਂ ਪੀੜਤ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਕੱਲੇ ਇਨਸਾਨਾਂ ਹੀ ਨਹੀਂ ਬਲਕਿ ਪਸ਼ੂਆਂ ਨੂੰ ਵੀ ਲੂ ਤੋਂ ਬਚਾਉਣਾ ਜ਼ਰੂਰੀ ਹੈ, ਜਿਸ ਲਈ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਛਾਂਵੇਂ ਰੱਖਣ ਅਤੇ ਵੱਧ ਤੋਂ ਵੱਧ ਪਾਣੀ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਘਰਾਂ ਨੂੰ ਠੰਡੇ ਰੱਖਣ, ਪਰਦਿਆਂ ਦੀ ਵਰਤੋਂ ਕਰਨ ਅਤੇ ਰਾਤ ਨੂੰ ਖਿੜਕਿਆਂ ਖੋਲ੍ਹਣ ਨਾਲ ਗਰਮੀ ਤੋਂ ਬਚਾਅ ਹੋ ਸਕਦਾ ਹੈ। ਇਸੇ ਤਰ੍ਹਾਂ ਪੱਖੇ ਦੀ ਵਰਤੋਂ ਅਤੇ ਠੰਡੇ ਪਾਣੀ ਨਾਲ ਦਿਨ ’ਚ ਇਕ ਤੋਂ ਵੱਧ ਵਾਰ ਨਹਾ ਕੇ ਵੀ ਲੂ ਦੇ ਆਸਰ ਤੋਂ ਬਚਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਮਕਾਜ਼ ਵਾਲੀਆਂ ਥਾਵਾਂ ’ਤੇ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਠੰਡੇ ਪਾਣੀ ਦਾ ਪ੍ਰਬੰਧ ਕਰਨ, ਕਾਮਿਆਂ ਨੂੰ ਸਿੱਧੀ ਸੂਰਜੀ ਰੋਸ਼ਨੀ ਤੋਂ  ਪ੍ਰਹੇਜ਼ ਕਰਨ, ਮੁਸ਼ੱਕਤੀ ਕੰਮ ਦਿਨ ਦੇ ਠੰਡੇ ਵੇਲੇ ’ਚ ਕਰਨ, ਆਊਟਡੋਰ ਗਤੀਵਿਧੀਆਂ ਲਈ ਅਰਾਮ ਦੇ ਪੜਾਵਾਂ ’ਚ ਵਾਧਾ ਕਰਨ ਅਤੇ ਗਰਭਵਤੀ ਮਹਿਲਾ ਕਾਮਿਆਂ ’ਤੇ ਵਧਦੇ ਤਾਪਮਾਨ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਲੂ ਤੋਂ ਬਚਣ ਲਈ ਕੁਝ ਨਾ ਕਰਨਯੋਗ ਗੱਲਾਂ ਬਾਰੇ ਵੀ ਸੁਝਾਵਾਂ ’ਤੇ ਅਮਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਨ੍ਹਾਂ ਵਿੱਚ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਖੜ੍ਹੇ ਕੀਤੇ ਵਾਹਨਾਂ ਵਿੱਚ ਨਾ ਛੱਡਣਾ, ਸਿਖ਼ਰਾਂ ਦੀ ਗਰਮੀ ਵਿੱਚ ਖਾਸ ਕਰ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ, ਗੂੜ੍ਹੇ, ਭਾਰੀ ਜਾਂ ਤੰਗ ਕੱਪੜੇ ਨਾ ਪਹਿਨਣਾ, ਤਾਪਮਾਨ ਵਧੇਰੇ ਹੋਣ ’ਤੇ ਮੁਸ਼ੱਕਤੀ ਕੰਮ ਤੋਂ ਗੁਰੇਜ਼ ਕਰਨਾ, ਤਾਪਮਾਨ ਦੇ ਵਾਧੇ ਦੇ ਸਮੇਂ ਵਿੱਚ ਖਾਣਾ ਪਕਾਉਣ ਤੋਂ ਗੁਰੇਜ਼ ਕਰਨਾ ਅਤੇ ਖਾਣਾ ਬਣਾਉਣ ਵਾਲੀ ਥਾਂ ਹਵਾਦਾਰ ਹੋਣਾ, ਅਲਕੋਹਲ, ਚਾਹ ਕੌਫ਼ੀ ਅਤੇ ਕਾਰਬੋਨੇਟਿਡ ਸਾਫ਼ਟ ਡਰਿੰਕਸ ਤੋਂ ਪ੍ਰਹੇਜ਼ ਕਰਨਾ ਅਤੇ ਵਧੇਰੇ ਪ੍ਰੋਟੀਨ ਯੁਕਤ, ਮਸਾਲੇਦਾਰ, ਤਲਿਆ ਅਤੇ ਬੇਹਾ ਖਾਣਾ ਖਾਣ ਤੋਂ ਬਚਾਅ ਰੱਖਣਾ ਆਦਿ ਸ਼ਾਮਲ ਹਨ। ਹੱਥ ਧੋਣ ਤੋਂ ਬਗੈਰ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਛੂਹਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਵਧਾਨੀਆਂ ਨਾਲ ਅਸੀਂ ਜਿਥੇ ਲੂ ਤੋਂ ਬਚਾਅ ਕਰ ਸਕਦੇ ਹਾਂ ਉਥੇ ਆਪਣੇ ਆਪ ਨੂੰ ਬਿਮਾਰ ਹੋਣ ਤੋਂ ਵੀ ਬਚਾਅ ਸਕਦੇ ਹਾਂ।

ਪੀ.ਐਮ.ਓ. ਵਲੋਂ ਜਾਰੀ ‘ਕੌਫ਼ੀ ਟੇਬਲ’ ਬੁੱਕ ’ਚ ਕੀਤੀ ਗਈ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਕੰਮਾਂ ਦੀ ਪ੍ਰਸ਼ੰਸਾ

ਹੁਸ਼ਿਆਰਪੁਰ, 23 ਅਪ੍ਰੈਲ  (ਰਣਜੀਤ ਸਿੱਧਵਾਂ)  : ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਬਿਊਰੋ ਹਮੇਸ਼ਾਂ ਤੋਂ ਹੀ ਰੋਜ਼ਗਾਰ ਦੇ ਖੇਤਰ ਵਿੱਚ ਸੂਬੇ ਭਰ ਵਿੱਚ  ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕਰਦਾ ਆ ਰਿਹਾ ਹੈ। ਇਸੇ ਕੜੀ ਵਿੱਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਇੱਕ  ਹੋਰ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਵਲੋਂ ਭਾਰਤ ਸਰਕਾਰ ਦੁਆਰਾ ਰਾਜਾਂ ਵਿੱਚ ਚੰਗੇ ਸ਼ਾਸਨ ਅਭਿਆਸਾਂ ’ਤੇ ‘ਗੁਡ ਗਵਰਨੈਂਸ ਇਨਡੈਕਸ-2021’ ’ਤੇ ਇੱਕ ਕੌਫੀ ਟੇਬਲ ਕਿਤਾਬ ਲਾਂਚ ਕੀਤੀ ਗਈ ਹੈ, ਜਿਸ ਅਨੁਸਾਰ ਪੂਰੇ ਭਾਰਤ ਵਿੱਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਘਰ-ਘਰ ਰੋਜ਼ਗਾਰ ਯੋਜਨਾ ਨੂੰ ਸਫ਼ਲ ਬਣਾਉਂਦੇ ਹੋਏ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਅਨਮੋਲ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਗਈ ਹੈ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਹ ਕਾਰਜ ਪਲੇਸਮੈਂਟ ਅਫ਼ਸਰ ਸ੍ਰੀ ਮੰਗੇਸ਼ ਸੂਦ, ਕੈਰੀਅਰ ਕਾਊਂਸਲਰ ਸ੍ਰੀ ਆਦਿਤਿਆ ਰਾਣਾ ਅਤੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਹੁਸ਼ਿਆਰਪੁਰ ਦੀ ਪੂਰੀ ਟੀਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੀ ਸਫ਼ਲ ਹੋ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਬਿਊਰੋ ਦੀ ਟੀਮ ਦੀ ਦਿਨ-ਰਾਤ ਦੀ ਸਖਤ ਮਿਹਨਤ ਦਾ ਹੀ ਨਤੀਜ਼ਾ ਹੈ, ਜਿਸ ਦੇ ਚੱਲਦਿਆਂ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਪੂਰੇ ਭਾਰਤ ਵਿੱਚ ਸੂਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਨੇ ਇਕ ਵਿਲੱਖਣ ਪਹਿਚਾਣ ਬਣਾਈ ਹੈ।

ਭਗਵਾਨ ਸ੍ਰੀ ਪਰਸ਼ੂਰਾਮ ਚੌੰਕ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਨਹੀਂ ਛੱਡੀ ਜਾਵੇਗੀ ਕੋਈ ਕਮੀ : ਬ੍ਰਮ ਸ਼ੰਕਰ ਜਿੰਪਾ -

ਕੈਬਨਿਟ ਮੰਤਰੀ ਨੇ 34 ਲੱਖ ਰੁਪਏ ਦੀ ਲਾਗਤ ਨਾਲ ਭਗਵਾਨ ਸ੍ਰੀ ਪਰਸ਼ੂਰਾਮ ਚੌਕ ਤੋਂ ਮਾਲ ਰੋਡ ਤੱਕ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ

 

ਹੁਸ਼ਿਆਰਪੁਰ, 23 ਅਪ੍ਰੈਲ  (ਰਣਜੀਤ ਸਿੱਧਵਾਂ)   :   ਮਾਲ, ਜਲ ਸਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਕਚਹਿਰੀ ਰੋਡ ’ਤੇ ਭਗਵਾਨ ਪਰਸ਼ੂਰਾਮ ਜੀ ਦੇ ਵਿਸ਼ਾਲ ਚੌਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵਲੋਂ ਚੌੰਕ ਦੇ ਨਿਰਮਾਣ ਅਤੇ ਇਸ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਹ ਅੱਜ 34 ਲੱਖ ਰੁਪਏ ਦੀ ਲਾਗਤ ਨਾਲ ਭਗਵਾਨ ਸ੍ਰੀ ਪਰਸ਼ੂਰਾਮ ਚੌਕ ਤੋਂ ਮਾਲ ਰੋਡ ਤੱਕ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਸੰਤਾਂ ਦੀ ਨਗਰੀ ਦੇ ਨਾਮ ਨਾਲ ਜਾਣੇ ਜਾਂਦੇ ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਕਚਹਿਰੀ ਨਜ਼ਦੀਕ ਸ੍ਰੀ ਭਗਵਾਨ ਪਰਸ਼ੂਰਾਮ ਜੀ ਦੇ ਨਾਮ ’ਤੇ ਵਿਸ਼ਾਲ ਚੌਂਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਚੌਕ ਦੀ ਸ਼ਾਨ ਨੂੰ ਬਣਾਏ ਰੱਖਣ ਲਈ ਇਸ ਦੇ ਚਾਰੇ ਪਾਸੇ ਸੜਕ, ਲਾਈਟਿੰਗ ਆਦਿ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਚੌਕ ਦੀ ਨੁਹਾਰ ਬਦਲ ਦਿੱਤੀ ਜਾਵੇਗੀ, ਤਾਂ ਜੋ ਹੁਸ਼ਿਆਰਪੁਰ ਆਉਣ- ਜਾਣ ਵਾਲਾ ਹਰ ਵਿਅਕਤੀ ਭਗਵਾਨ ਸ੍ਰੀ ਪਰਸ਼ੂਰਾਮ ਚੌਂਕ ਨੂੰ ਯਾਦ ਰੱਖੇ।

ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਸਾਰੇ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਸੁਵਿਧਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਵਲੋਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਕੋਈ ਵੀ ਯੋਗ ਲਾਭਪਾਤਰੀ ਸਰਕਾਰੀ ਸੁਵਿਧਾਵਾਂ ਤੋਂ ਵੰਚਿਤ ਨਾ ਰਹੇ। ਇਸ ਮੌਕੇ ਐਕਸੀਅਨ ਨਗਰ ਨਿਗਮ ਸ੍ਰੀ ਹਰਪ੍ਰੀਤ ਸਿੰਘ, ਭਗਵਾਨ ਸ੍ਰੀ ਪਰਸ਼ੂਰਾਮ ਸੈਨਾ ਦੇ ਪ੍ਰਧਾਨ ਸ੍ਰੀ ਆਸ਼ੂਤੋਸ਼ ਸ਼ਰਮਾ, ਸ੍ਰੀ ਵਰਿੰਦਰ ਸ਼ਰਮਾ ਬਿੰਦੂ, ਸ੍ਰੀ ਯੋਗੇਸ਼ ਚੌਬੇ, ਸ੍ਰੀ ਪਵਨ ਮਹਿਤਾ, ਅਜੇ ਮਹਿਤਾ, ਅਜੇ ਸ਼ਰਮਾ, ਹਰੂਪ ਭਾਰਦਵਾਜ, ਵਿਵੇਕ ਸ਼ਰਮਾ, ਪ੍ਰਿਆ ਵਰਤ, ਰੋਹਿਤ ਰਾਵਲ, ਰਾਜੀਵ ਸ਼ਰਮਾ, ਅਮਰਜੀਤ ਸ਼ਰਮਾ, ਸ੍ਰੀ ਸੁਮੇਸ਼ ਸੋਨੀ, ਜੁਆਇੰਟ ਸੈਕਟਰੀ ਸ੍ਰੀ ਸਤਵੰਤ ਸਿੰਘ ਸਿਆਨ, ਸਾਬਕਾ ਕੌਂਸਲਰ ਸ੍ਰੀ ਕੁਲਵਿੰਦਰ ਸਿੰਘ ਹੁੰਦਲ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਵਿਦਿਆਰਥੀਆਂ ਨੂੰ ਵਿੱਦਿਅਕ, ਨੈਤਿਕ, ਕਰੀਅਰ ਸੇਧ ਦਿੱਤੀ ਜਾਵੇਗੀ  : ਡਿਪਟੀ ਕਮਿਸ਼ਨਰ

----ਵਿਦਿਆਰਥੀਆਂ ਦਾ ਹੁਨਰ ਪਛਾਣਨਾ ਬੇਹੱਦ ਜ਼ਰੂਰੀ: ਐਸਡੀਐਮ

 

----ਜ਼ਿਲ੍ਹੇ ਦੇ ਸਕੂਲਾਂ ’ਚ ‘ਫਿਟਨੈੱਸ ਫਾਰ ਆਲ’ ਮੁਹਿੰਮ ਜ਼ੋਰਾਂ ’ਤੇ  : ਜ਼ਿਲ੍ਹਾ ਸਿੱਖਿਆ ਅਫ਼ਸਰ

 

----ਸਿੱਖਿਆ ਵਿਭਾਗ ਨੇ ਕਰਵਾਇਆ ਪ੍ਰੇਰਨਾਤਮਕ ਸਮਾਗਮ ‘ਲੋਅ’

 

ਬਰਨਾਲਾ, 22 ਅਪ੍ਰੈਲ  (ਰਣਜੀਤ ਸਿੱਧਵਾਂ)  :   ਜ਼ਿਲ੍ਹਾ ਬਰਨਾਲਾ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਰੋਜ਼ਗਾਰ ਦੇ ਬਿਹਤਰੀਨ ਮੌਕੇ ਮੁਹੱਈਆ ਕਰਾਉਣ ਲਈ ਨਵੀਂ ਪਹਿਲ ਕੀਤੀ ਗਈ ਹੈ। ਜ਼ਿਲ੍ਹੇ ਦੇ ਦਸਵੀਂ ਜਮਾਤ ਦੇ ਇਮਤਿਹਾਨ ਦੇਣ ਜਾ ਰਹੇ 6732 ਵਿਦਿਆਰਥੀਆਂ ਨੂੰ ਸਾਇੰਸ ਅਧਿਆਪਕਾਂ ਵੱਲੋਂ ਗੋਦ ਲਿਆ ਜਾਵੇਗਾ। ਹਰ ਸਾਇੰਸ ਅਧਿਆਪਕ 10 ਵਿਦਿਆਰਥੀਆਂ ਨੂੰ ਗੋਦ ਲਵੇਗਾ ਅਤੇ ਉਨਾਂ ਨੂੰ ਗਿਆਰਵੀਂ/ਬਾਰਵੀਂ ਵਿੱਚ ਸਿੱਖਿਆ, ਆਰਥਿਕ, ਨੈਤਿਕ ਤੇ ਕਰੀਅਰ ਪੱਧਰ ’ਤੇ ਉਸਾਰੂ ਸੇਧ ਦਿੱਤੀ ਜਾਵੇਗੀ ਤਾਂ ਜੋ ਵਿਦਿਆਰਥੀ ਆਪਣੀ ਮੰਜ਼ਿਲ ਸਰ ਕਰ ਸਕਣ।ਇਸ ਸਬੰਧੀ ਅੱਜ ਸਿੱਖਿਆ ਵਿਭਾਗ ਬਰਨਾਲਾ ਵੱਲੋਂ ਤਰਕਸ਼ੀਲ ਭਵਨ ਵਿਖੇ ਪ੍ਰੇਰਨਾਤਮਕ ਸਮਾਗਮ ‘ਲੋਅ’ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਾਇਰ ਪੁੱਜੇ। ਇਸ ਮੌਕੇ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਵਿਦਿਆਰਥੀਆਂ ਅੰਦਰ ਹੁਨਰ ਪਛਾਣ ਕੇ ਉਨਾਂ ਨੂੰ ਸਹੀ ਦਿਸ਼ਾ ਦੇਣਾ ਬੇਹੱਦ ਜ਼ਰੂਰੀ ਹੈ, ਇਸੇ ਮਕਸਦ ਨਾਲ ‘ਲੋਅ’ ਮੁਹਿੰਮ ਤਹਿਤ ਸਾਇੰਸ ਅਧਿਆਪਕ ਗਿਆਰਵੀਂ ਵਿੱਚ ਹੋਣ ਵਾਲੇ ਵਿਦਿਆਰਥੀਆਂ, ਜੋ ਮੈਡੀਕਲ, ਨਾਨ-ਮੈਡੀਕਲ ਜਾਂ ਇੰਟਰ-ਆਰਟਸ ਸਟਰੀਮ ਚੁਣਨਗੇ, ਨੂੰ ਅੱਗੇ ਵਧਣ ਦੀ ਸੇਧ ਦੇਣਗੇ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਨਗੇ। ਇਸ ਮੌਕੇ ਸੰਬੋਧਨ ਕਰਦੇ ਹੋਏ ਐਸਪੀ ਕੁਲਦੀਪ ਸਿੰਘ ਸੋਹੀ ਨੇ ਵਿਸ਼ਵ ਧਰਤੀ ਦਿਵਸ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਰ ਤਰਾਂ ਦੇ ਪ੍ਰਦੂਸ਼ਣ ਵਿਰੁੱਧ ਮੁਹਿੰਮ ਆਪਣੇ ਘਰ ਤੋਂ ਸ਼ੁਰੂ ਕਰਨ ਦਾ ਸੱਦਾ ਦਿੱਤਾ। ਐਸਡੀਐਮ ਬਰਨਾਲਾ ਵਰਜੀਤ ਵਾਲੀਆ ਨੇ ਕਿਹਾ ਕਿ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਪਹਿਲ ਕਰਦੇ ਹੋਏ ਪ੍ਰੇਰਨਾਤਮਕ ਸਮਾਗਮ ਕਰਾਇਆ ਗਿਆ ਤੇ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਗੋਦ ਲੈਣ ਦੀ ਮੁਹਿੰਮ ਵਿੱਢੀ ਗਈ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਫਿੱਟ ਰੱਖਣ ਲਈ ‘ਫਿਟਨੈੱਸ ਫਾਰ ਆਲ’ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਰੱਸੀ ਟੱਪਣ ਅਤੇ ਬਾਸਕਿਟਬਾਲ ’ਚ ਮੋਹਰੀ ਬਣਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਕੂਲਾਂ ’ਚ 61 ਲੱਖ ਰੁਪਏ ਦਾ ਖੇਡਾਂ ਦਾ ਤੇ ਹੋਰ ਸਾਮਾਨ ਵੰਡਿਆ ਗਿਆ ਹੈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਤਗੜ ਦੀਆਂ ਵਿਦਿਆਰਥਣਾਂ ਵੱਲੋਂ ਰੱਸੀ ਟੱਪਣ ਦੀ ਪੇਸ਼ਕਾਰੀ ਦਿੱਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਦੇ ਵਿਦਿਆਰਥੀਆਂ ਵੱਲੋਂ ਭਾਰਤੀ ਸੰਵਿਧਾਨ ਦੇ ਮੌਲਿਕ ਕਰਤਵਾਂ ਸਬੰਧੀ ਨਾਟਕ ਪੇਸ਼ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੇ ਵਿਦਿਆਰਥੀਆਂ ਵੱਲੋਂ ਯੋਗਾ ’ਤੇ ਆਧਾਰਿਤ ਪੇਸ਼ਕਾਰੀ ਦਿੱਤੀ ਗਈ। ਸਾਇੰਸ ਅਧਿਆਪਕਾ ਅਮਨਿੰਦਰ ਕੌਰ ਵੱਲੋਂ ਵਿਸ਼ਵ ਧਰਤੀ ਦਿਵਸ ’ਤੇ ਭਾਸ਼ਣ ਦਿੱਤਾ ਗਿਆ। ਆਰਪੀਐਸਐਡ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੀ ਗੁਰਮੀਤ ਕੌਰ ਵੱਲੋਂ ਭਾਰਤੀ ਸੰਵਿਧਾਨ ਦੇ ਹੋਂਦ ਵਿੱਚ ਆਉਣ ਦੀ ਗਾਥਾ ਸੁਣਾਈ ਗਈੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਸਟੇਜ ਸੰਚਾਲਨ ਪਰਮਿੰਦਰ ਸਿੰਘ ਵੱਲੋਂ ਕੀਤਾ ਗਿਆ।

      ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਕੰਵਲਜੀਤ ਕੌਰ, ਸਿਮਰਦੀਪ ਸਿੰਘ, ਮੀਡੀਆ ਕੋਆਰਡੀਨਟਰ ਹਰਵਿੰਦਰ ਰੋਮੀ, ਸਾਇੰਸ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।ਹਾਂਗਕਾਂਗ ਤੋਂ ਆਏ ਦਿਲਸ਼ਾਨ ਨੇ ਸਰਕਾਰੀ ਸਕੂਲ ’ਚ ਲਿਆ ਦਾਖਲਾ ਹਾਂਗਕਾਂਗ ਤੋਂ ਆਏ ਸ਼ਹਿਣਾ ਦੇ ਦਿਲਸ਼ਾਨ ਸਿੰਘ ਨੇ ਪ੍ਰਾਈਵੇਟ ਸਕੂਲ ਦੀ ਥਾਂ ਦਸਵੀਂ ਜਮਾਤ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ’ਚ ਦਾਖਲਾ ਲਿਆ ਹੈ। ਸਮਾਗਮ ’ਚ ਪੁੱਜੇ ਦਿਲਸ਼ਾਨ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪ੍ਰਾਈਵੇਟ ਸਕੂਲਾਂ ਨਾਲੋਂ ਵਧੇਰੇ ਵਿਦਿਅਕ ਉਪਲੱਬਧੀਆਂ ਵਾਲੇ ਤੇ ਤਜਰਬੇਕਾਰ ਅਧਿਆਪਕ ਹਨ ਅਤੇ ਸਰਕਾਰੀ ਸਮਾਰਟ ਸਕੂਲਾਂ ਵਿੱਚ ਨਵੀ ਤਕਨਾਲੋਜੀ ਦੀ ਮਦਦ ਨਾਲ ਪੜਾਈ ਕਰਾਈ ਜਾ ਰਹੀ ਹੈ। ਇਸ ਲਈ ਉਸ ਨੇ ਪ੍ਰਾਈਵੇਟ ਸਕੂਲ ਦੀ ਥਾਂ ਸਰਕਾਰੀ ਸਕੂਲ ’ਚ ਪੜਨ ਨੂੰ ਤਰਜੀਹ ਦਿੱਤੀ। ਉਸ ਨੇ ਦੱਸਿਆ ਕਿ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਦੀ ਅਗਵਾਈ ’ਚ ਸਕੂਲ ਵਿੱਚ ਬਿਹਤਰੀਨ ਸਿੱਖਿਆ ਮੁਹੱਈਆ ਕਰਾਈ ਜਾ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ, ਐਸਡੀਐਮ ਸ੍ਰੀ ਵਰਜੀਤ ਵਾਲੀਆ ਤੇ ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਦਿਲਸ਼ਾਨ ਦੀ ਸੋਚ ਅਤੇ ਮਿਹਨਤ ਦੀ ਸ਼ਲਾਘਾ ਕੀਤੀ।

ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਹਰ ਜਾਇਜ਼ ਮੰਗ ਦਾ ਕੀਤਾ ਜਾਵੇਗਾ ਹੱਲ : ਬ੍ਰਮ ਸ਼ੰਕਰ ਜਿੰਪਾ -

ਕੈਬਨਿਟ ਮੰਤਰੀ ਨੇ ਨਗਰ ਨਿਗਮ ਹੁਸਿਆਰਪੁਰ ’ਚ ਕਰਮਚਾਰੀ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਦਿਵਾਇਆ ਭਰੋਸਾ

 

-ਕਿਹਾ, ਬਾਬਾ ਸਾਹਿਬ ਡਾ. ਅੰਬੇਦਕਰ ਦੀ ਸੋਚ ’ਤੇ ਪਹਿਰਾ ਦੇਣਾ ਸਮੇਂ ਦੀ ਮੁੱਖ ਲੋੜ

 

ਹੁਸ਼ਿਆਰਪੁਰ, 22 ਅਪ੍ਰੈਲ  (ਰਣਜੀਤ ਸਿੱਧਵਾਂ)   :   ਮਾਲ, ਜਲ ਸਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਦੀ ਕਰਮਚਾਰੀ ਯੂਨੀਅਨ ਦੀ ਹਰ ਜਾਇਜ਼ ਮੰਗ ਨੂੰ ਹੱਲ ਕਰਨ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਹ ਅੱਜ ਨਗਰ ਨਿਗਮ ਹੁਸ਼ਿਆਰਪੁਰ ਦੀਆਂ ਸਮੂਹ ਯੂਨੀਅਨਾਂ ਦੇ ਸੱਦੇ ’ਤੇ ਨਗਰ ਨਿਗਮ ਦਫ਼ਤਰ ਹੁਸ਼ਿਆਰਪੁਰ ਵਿਖੇ ਕਮਰਚਾਰੀ ਸੰਗਠਨਾਂ ਨਾਲ ਹੋਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਡਾ. ਭੀਮ ਰਾਓ ਅੰਬੇਦਕਰ ਜੀ ਦੀ ਤਸਵੀਰ ’ਤੇ ਸ਼ਰਧਾ ਸੁਮਨ ਭੇਂਟ ਕਰਦੇ ਹੋਏ ਸਾਰਿਆਂ ਨੂੰ ਉਨ੍ਹਾਂ ਦੇ ਦਰਸਾਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਦਕਰ ਦੀ ਸੋਚ ’ਤੇ ਪਹਿਰਾ ਦੇਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਕੈਬਨਿਟ ਮੰਤਰੀ ਨੇ ਇਸ ਦੌਰਾਨ ਨਗਰ ਨਿਗਮ ਦੀਆਂ ਵੱਖ-ਵੱਖ ਕਰਮਚਾਰੀ ਯੂਨੀਅਨਾਂ ਦੀਆਂ ਮੰਗਾਂ ਨੂੰ ਗੌਰ ਨਾਲ ਸੁਣਿਆ ਅਤੇ ਵਿਸ਼ਵਾਸ ਦੁਆਇਆ ਕਿ ਸਰਕਾਰ ਕਰਮਚਾਰੀ ਯੂਨੀਅਨਾਂ ਦੀ ਮੰਗਾਂ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਿੱਚ ਨਗਰ ਨਿਗਮ ਦਾ ਬਹੁਤ ਅਹਿਮ ਯੋਗਦਾਨ ਹੈ, ਇਸ ਲਈ ਸਾਰੇ ਅਧਿਕਾਰੀ ਅਤੇ ਕਰਮਚਾਰੀ ਇਕਜੁੱਟ ਹੋ ਕੇ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਉਣ। ਇਸ ਮੌਕੇ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸ੍ਰੀ ਰਾਜਾ ਹੰਸ, ਸ੍ਰੀ ਕਮਲ ਭੱਟੀ ਨੇ ਕੈਬਨਿਟ ਮੰਤਰੀ ਨੂੰ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਲੰਬੇ ਸਮੇਂ ਤੋਂ ਆਊਟਸੋਰਸ ਮੁਲਾਜ਼ਮਾਂ, ਸਫ਼ਾਈ ਸੇਵਕਾਂ, ਸੀਵਰਮੈਨਾਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਦੱਸਿਆ। ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਵਿਸ਼ਵਾਸ਼ ਦਿਵਾਇਆ ਕਿ ਇਨ੍ਹਾਂ ਮੰਗਾਂ ਨੂੰ ਉਹ ਮੁੱਖ ਮੰਤਰੀ ਅਤੇ ਸਬੰਧਿਤ ਵਿਭਾਗ ਦੇ ਮੰਤਰੀ ਦੇ ਧਿਆਨ ਵਿਚ ਲਿਆਉਣਗੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਅਤੇ ਨਗਰ ਨਿਗਮ ਦੇ ਵਿਕਾਸ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਅਜੇ ਮੋਹਨ ਬੱਬੀ, ਸਾਬਕਾ ਕੌਂਸਲਰ ਮੋਹਨ ਲਾਲ ਪਹਿਲਵਾਨ, ਕਮਲ ਭੱਟੀ, ਕੌਂਸਲਰ ਜਸਪਾਲ ਚੇਚੀ ਤੋਂ ਇਲਾਵਾ ਮਾਲੀ ਯੂਨੀਅਨ, ਡਰਾਈਵਰ ਯੂਨੀਅਨ, ਟਿਊਬਵੈਲ ਓਪਰੇਟਰ ਯੂਨੀਅਨ, ਬੇਲਦਾਰ ਯੂਨੀਅਨ, ਵਾਟਰ ਸਪਲਾਈ ਮੈਂਟੀਨੈਂਸ ਯੂਨੀਅਨ, ਇਲੈਕਟ੍ਰੀਸ਼ੀਅਨ ਯੂਨੀਅਨ, ਸੀਵਰਮੈਨ ਯੂਨੀਅਨ, ਫਾਇਰ ਬ੍ਰਿਗੇਡ ਯੂਨੀਅਨ, ਦਫ਼ਤਰੀ ਸੇਵਾਦਾਰ ਯੂਨੀਅਨ ਅਤੇ ਦਫ਼ਤਰੀ ਕਲਰਕ ਯੂਨੀਅਨ ਦੇ ਮੈਂਬਰ ਵੀ ਮੌਜੂਦ ਸਨ।

ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ

ਹੁਸ਼ਿਆਰਪੁਰ, 22 ਅਪ੍ਰੈਲ  (ਰਣਜੀਤ ਸਿੱਧਵਾਂ)   : ਜ਼ਿਲ੍ਹਾ ਮੈਜਿਸਟਰੇਟ-ਕਮ -ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਤਹਿਤ ਫੌਜਦਾਰੀ ਸੰਘ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਗੈਰ-ਕਾਨੂੰਨੀ ਹੁੱਕਾ ਬਾਰ ਚਲਾਉਣ ’ਤੇ ਪਾਬੰਦੀ ਦਾ ਹੁਕਮ ਜਾਰੀ ਕੀਤਾ ਹੈ। ਜਾਰੀ ਹੁਕਮ ਵਿੱਚ ਉਨ੍ਹਾਂ ਕਿਹਾ ਕਿ ਅਜਿਹੇ ਹੁੱਕਾ ਬਾਰ ਅੰਦਰ ਤੰਬਾਕੂ, ਸਿਗਰਟ ਅਤੇ ਮੁਨੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੈਮੀਕਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਮਨੁੱਖੀ ਸਿਹਤ ਲਈ ਕਾਫੀ ਘਾਤਕ ਸਿੱਧ ਹੁੰਦਾ ਹੈ ਅਤੇ ਸਮਾਜ ਵਿੱਚ ਵੀ ਮਾੜਾ ਅਸਰ ਪੈਂਦਾ ਹੈ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਪੋਲਟਰੀ ਫਾਰਮਾਂ/ਰਾਇਸ ਸ਼ੈਲਰਾਂ/ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼ ਦੇ ਮਾਲਕਾਂ ਦੇ ਨਾਲ-ਨਾਲ ਘਰੇਲੂ ਨੌਕਰ ਰੱਖਣ ਵਾਲਿਆਂ ਦੇ ਨਾਮ ਹੁਕਮ ਜਾਰੀ ਕੀਤੇ ਹਨ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਵਿਅਕਤੀਆਂ ਦਾ ਨਾਮ, ਪੂਰਾ ਪਤਾ, ਤਿੰਨ ਫੋਟੋਆਂ (ਸੱਜੇ, ਖੱਬੇ ਅਤੇ ਸਾਹਮਣੇ ਤੋਂ ਪੋਜ਼) ਆਪਣੇ ਘਰਾਂ ਵਿੱਚ ਰਜਿਸਟਰ ਲਾ ਕੇ ਰੱਖਣ ਅਤੇ ਉਨ੍ਹਾਂ ਦੇ ਸਾਰੇ ਰਿਸ਼ਤੇਦਾਰਾਂ ਦੇ ਐਡਰੈਸ ਲਿਖ ਕੇ ਰੱਖਣ। ਨੌਕਰ ਦੇ ਫਿੰਗਰ ਪ੍ਰਿੰਟ ਮਾਲਕ ਆਪਣੇ ਰਜਿਸਟਰ ਵਿੱਚ ਲਾ ਕੇ ਰੱਖਣ ਅਤੇ ਇਹ ਸਾਰਾ ਰਿਕਾਰਡ ਇਲਾਕੇ ਦੇ ਸਬੰਧਤ ਥਾਣੇ ਜਾਂ ਪੁਲਿਸ ਚੌਂਕੀ ਵਿੱਚ ਵੀ ਤੁਰੰਤ ਦਰਜ ਕਰਵਾਉਣ। ਇਸ ਤੋਂ ਇਲਾਵਾ ਜ਼ਿਲ੍ਹੇ ਦੀ ਹਦੂਦ ਅੰਦਰ ਗੱਡੀਆਂ ਵਿੱਚ ਕਾਲੀ ਫ਼ਿਲਮ ਦੀ ਦੁਰਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਨੇ ਗੱਡੀਆਂ ਦੇ ਸ਼ੀਸ਼ਿਆਂ ’ਤੇ ਕਾਲੀ ਫਿਲਮ ਦੀ ਦੁਰਵਰਤੋਂ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੀਆਂ ਗਲੀਆਂ/ਰਸਤਿਆਂ ਵਿਚ ਨਜਾਇਜ਼ ਬੋਰ ਕਰਨ ’ਤੇ ਵੀ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਡੀਲਿਸਟ ਖੇਤਰ ਵਿੱਚੋਂ ਹਰੇ ਅੰਬ, ਨਿੰਮ, ਪਿੱਪਲ ਤੇ ਬੋਹੜ ਦੇ ਦਰੱਖਤਾਂ ਨੂੰ ਕੱਟਣ ’ਤੇ ਵੀ ਪਾਬੰਦੀ ਲਗਾਈ ਹੈ। ਹੁਕਮ ਵਿੱਚ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਕਤ ਦਰੱਖਤਾਂ ਨੂੰ ਵਿਸ਼ੇਸ਼ ਹਾਲਾਤ ਵਿੱਚ ਕੱਟਣਾਂ ਜ਼ਰੂਰੀ ਹੋਵੇ ਤਾਂ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਕੱਟੇ ਜਾਣ। ਇਸ ਮੰਤਵ ਲਈ ਵਣ ਵਿਭਾਗ ਵੱਲੋਂ ਉਹ ਹੀ ਪ੍ਰਕ੍ਰਿਆ ਅਪਣਾਈ ਜਾਵੇਗੀ, ਜਿਹੜੀ ਕਿ ਪੰਜਾਬ ਭੂਮੀ ਸੁਰੱਖਿਆ ਐਕਟ-1900 ਦਫਾ-4 ਅਤੇ 5 ਅਧੀਨ ਬੰਦ ਰਕਬੇ ਵਿੱਚ ਪਰਮਿੱਟ ਦੇਣ ਲਈ ਅਪਣਾਈ ਜਾਂਦੀ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ  ਲਗਾਉਣ ’ਤੇ ਪਾਬੰਦੀ ਲਾਉਂਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੰਦੀਪ ਹੰਸ ਨੇ 18-ਐਮੂਨੀਸ਼ਨ ਡਿਪੂ, ਉਚੀ ਬਸੀ ਦੀ ਬਾਹਰਲੀ ਚਾਰਦੀਵਾਰੀ ਦੇ ਇੱਕ ਹਜ਼ਾਰ ਯਾਰਡ (914 ਮੀਟਰ) ਗਜ਼ ਦੇ ਘੇਰੇ ਅੰਦਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ ਪੂਰਨ ਰੋਕ ਲਗਾ ਦਿੱਤੀ ਹੈ।ਇੱਕ ਹੋਰ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ’ਤੇ ਜਾਂ ਜਨਤਕ ਥਾਵਾਂ ’ਤੇ ਚਰਾਉਣ ਲਈ ਲੈ ਕੇ ਨਹੀਂ ਜਾਵੇਗਾ।  ਇੱਕ ਹੋਰ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪਿੰਡਾਂ ਦੇ ਪ੍ਰਬੰਧਕਾਂ ਨੂੰ ਪਿੰਡਾਂ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਰਾਤ ਸਮੇਂ ਠੀਕਰੀ ਪਹਿਰਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਪਿੰਡਾਂ ਵਿੱਚ ਰਾਤ ਸਮੇਂ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ  ਅੰਦਰ ਵੱਡੀਆਂ-ਛੋਟੀਆਂ ਨਹਿਰਾਂ, ਚੋਅ ਦੇ ਬੰਨ ਅਤੇ ਦਰਿਆ ਬਿਆਸ ਦੇ ਕੰਢੇ ਬਣੇ ਧੁੱਸੀ ਬੰਨ ਵਿੱਚ ਕਿਸੇ ਵੀ ਵਿਅਕਤੀ ਵਲੋਂ ਡੰਗਰਾਂ ਨੂੰ ਪਾਣੀ ਪਿਲਾਉਣ ਜਾਂ ਨਹਾਉਣ ’ਤੇ ਮੁਕੰਮਲ ਪਾਬੰਦੀ ਲਾਈ ਹੈ।ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹੇ ਵਿੱਚ ਗਰਮੀਆਂ ਨੂੰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਅਤੇ ਸਰਦੀਆਂ ਨੂੰ ਸ਼ਾਮ 5 ਵਜੇ ਤੋਂ ਸਵੇਰੇ 7 ਵਜੇ ਤੱਕ ਗਊ ਵੰਸ਼ ਦੀ ਢੋਆ-ਢੁਆਈ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕਰਨ ਦੇ ਨਾਲ-ਨਾਲ ਜਿਨ੍ਹਾਂ ਲੋਕਾਂ ਨੇ ਗਊ ਵੰਸ਼ ਰੱਖੇ ਹੋਏ ਹਨ, ਉਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਪਾਸ ਰਜਿਸਟਰਡ ਕਰਾਉਣ ਦੇ ਆਦੇਸ਼ ਵੀ ਦਿੱਤੇ ਗਏ ਹਨ।

            ਜ਼ਿਲ੍ਹਾ ਮੈਜਿਸਟਰੇਟ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੀਮਨ ਦਾ ਅਣ ਅਧਿਕਾਰਤ ਤੌਰ ’ਤੇ ਭੰਡਾਰਨ ਕਰਨ, ਟਰਾਂਸਪੋਰਟੇਸ਼ਨ ਕਰਨ, ਵਰਤਣ ਜਾਂ ਵੇਚਣ ’ਤੇ ਵੀ ਪਾਬੰਦੀ ਲਗਾਈ ਹੈ। ਇਹ ਪਾਬੰਦੀ ਪਸ਼ੂ ਪਾਲਣ ਵਿਭਾਗ, ਪੰਜਾਬ ਦੀਆਂ ਸਮੂਹ ਵੈਟਰਨਰੀ ਸੰਸਥਾਵਾਂ ਸਮੇਤ ਪਸ਼ੂ ਹਸਪਤਾਲ/ਡਿਸਪੈਂਸਰੀਆਂ ਅਤੇ ਪੋਲੀਕਲੀਨਿਕ, ਪਸ਼ੂ ਪਾਲਣ ਵਿਭਾਗ ਪੰਜਾਬ, ਮਿਲਕਫੈਡ ਅਤੇ ਕਾਲਜ ਆਫ਼ ਵੈਟਨਰੀ ਸਾਇੰਸ, ਗਡਵਾਸੂ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ, ਕੋਈ ਹੋਰ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ ਜੋ ਕਿ ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ਪ੍ਰੋਸੈਸ ਅਤੇ ਸਪਲਾਈ ਜਾਂ ਇੰਪੋਰਟ ਕੀਤੇ ਗਏ ਬੋਵਾਇਨ ਸੀਮਨ ਨੂੰ ਵਰਤ ਰਹੇ ਹਨ, ਪ੍ਰੋਗਰੈਸਿਵ ਡੇਅਰੀ ਫਾਰਮਜ਼ ਐਸੋਸੀਏਸ਼ਨ, ਪੰਜਾਬ ਦੇ ਮੈਂਬਰ ਜਿਨ੍ਹਾਂ ਨੇ ਕੇਵਲ ਆਪਣੇ ਪਸ਼ੂਆਂ ਦੀ ਵਰਤੋਂ ਲਈ ਬੋਵਾਇਨ ਸੀਮਨ ਇੰਪੋਰਟ ਕੀਤਾ ਹੋਵੇ ’ਤੇ ਲਾਗੂ ਨਹੀਂ ਹੋਵੇਗੀ। ਇਹ ਸਾਰੇ ਹੁਕਮ 24 ਅਪ੍ਰੈਲ ਤੋਂ 23 ਜੂਨ 2022 ਤੱਕ ਲਾਗੂ ਰਹਿਣਗੇ।

ਸਿਵਲ ਹਸਪਤਾਲ ’ਚ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ ਸਿਹਤ ਸਹੂਲਤਾਂ : ਬ੍ਰਮ ਸ਼ੰਕਰ ਜਿੰਪਾ

-ਕੈਬਨਿਟ ਮੰਤਰੀ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ

 

ਹੁਸ਼ਿਆਰਪੁਰ, 22 ਅਪ੍ਰੈਲ  (ਰਣਜੀਤ ਸਿੱਧਵਾਂ)    : ਮਾਲ, ਜਲ ਸਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਨੂੰ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਬਣਾਇਆ ਜਾ ਰਿਹਾ ਹੈ। ਉਹ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸਿਵਲ ਹਸਪਤਾਲ ਵਿਖੇ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਐਸ.ਐਮ.ਓ. ਡਾ. ਜਸਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਮਰੀਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੁਵਿਧਾਵਾਂ ਤਸੱਲੀਬਖ਼ਸ਼ ਸਨ।ਕੈਬਨਿਟ ਮੰਤਰੀ ਨੇ ਇਸ ਦੌਰਾਨ ਮਰੀਜਾਂ ਨਾਲ ਗੱਲਬਾਤ ਕਰਕੇ ਹਸਪਤਾਲ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਉਨ੍ਹਾਂ ਸਹਾਇਕ ਸਿਵਲ ਸਰਜਨ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਲੋਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਪਰਚੀ ਕਾਊਂਟਰ ਵਿੱਚ ਵਾਧਾ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਡਾਕਟਰ ਦੀ ਪਰਚੀ ਕਟਵਾਉਣ ਲਈ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ। ਉਨ੍ਹਾਂ ਹਸਪਤਾਲ ਵਿੱਚ ਮਰੀਜਾਂ ਨੂੰ ਮੁਫ਼ਤ ਦਵਾਈ ਦੇਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਹਸਪਤਾਲ ਪ੍ਰਬੰਧਕਾਂ ਨੂੰ ਟੈਸਟਿੰਗ ਸੁਵਿਧਾ ਨੂੰ ਹੋਰ ਦਰੁੱਸਤ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਮੁਹੱਲਾ ਕਮਾਲਪੁਰ ਦੇ ਗੌਰਵ ਦਾ ਹਾਲ-ਚਾਲ ਵੀ ਪੁੱਛਿਆ, ਜਿਸ ’ਤੇ 21 ਅਪ੍ਰੈਲ ਨੂੰ ਕੁਝ ਯੁਵਕਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਦੌਰਾਨ ਥਾਣਾ ਮਾਡਲ ਟਾਊਨ ਪੁਲਿਸ ਨੂੰ ਇਸ ਮਾਮਲੇ ਵਿੱਚ ਨਿਰਪੱਖ ਅਤੇ ਜਲਦ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਅਤੇ ਕਿਹਾ ਕਿ ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮਾਸਕ ਪਾਉਣ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਵੀਂਆਂ ਹਦਾਇਤਾਂ ਜਾਰੀ

ਮਾਲੇਰਕੋਟਲਾ 22 ਅਪ੍ਰੈਲ  (ਰਣਜੀਤ ਸਿੱਧਵਾਂ)   :   ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਕੋਰੋਨਾ ਦੇ ਮੁੜ ਵਧਦੇ ਕੇਸਾਂ ਦੇ ਮੱਦੇਨਜਰ ‘ ਮਾਸਕ ਪਾਉਣ ਸਬੰਧੀ’ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਵਲੋਂ ਮਹਾਂਮਾਰੀ ਰੋਗ ਐਕਟ, 1897 ਦੀ ਧਾਰਾ 2 ਦੇ ਅਧੀਨ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਆਫ਼ਤ ਪ੍ਰਬੰਧਨ ਐਕਟ, 2005 ਦੇ ਹੋਰ ਸਾਰੇ ਯੋਗ ਉਪਬੰਧ ਅਧੀਨ ਜ਼ਿਲ੍ਹਾ ਵਾਸੀਆਂ ਨੂੰ ਮਾਸਕ ਪਾਉਣ ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਾਰੀ ਹਦਾਇਤਾਂ ਅਨੁਸਾਰ ਭੀੜ ਭਾੜ ਵਾਲੀਆਂ ਥਾਂਵਾਂ ਤੇ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ ਜਦ ਕਿ ਬੰਦ ਥਾਂਵਾਂ ਜਿਵੇਂ ਜਨਤਕ ਟਰਾਂਸਪੋਰਟ ਜਿਵੇਂ ਬੱਸ, ਟ੍ਰੇਨ, ਹਵਾਈ ਜਹਾਜ਼, ਟੈਕਸੀ ਆਦਿ, ਸਿਨੇਮਾ ਹਾਲ, ਸੌਪਿੰਗ ਮਾਲ, ਡਿਪਾਰਟਮੈਂਟ ਸਟੋਰ, ਕਲਾਸ-ਰੂਮ, ਦਫ਼ਤਰਾਂ ਦੇ ਕਮਰੇ, ਇਨਡੋਰ ਇਕੱਠ ਆਦਿ ਥਾਂਵਾਂ ਤੇ ਮਾਸਕ ਪਾਉਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ।

ਸਾਰੇ ਯੋਗ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਸਕੀਮ ਦਾ ਦਿੱਤਾ ਜਾਵੇ ਲਾਭ  : ਪਰਨੀਤ ਸ਼ੇਰਗਿੱਲ

ਕਿਸਾਨਾਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ 24 ਅਪਰੈਲ ਤੋਂ 01 ਮਈ ਤੱਕ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ

 

ਡਿਪਟੀ ਕਮਿਸ਼ਨਰ ਵੱਲੋਂ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਤੇ ਬੈਂਕਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

 

ਫ਼ਤਹਿਗੜ੍ਹ ਸਾਹਿਬ, 22 ਅਪਰੈਲ  (ਰਣਜੀਤ ਸਿੱਧਵਾਂ)  : ਕਿਸਾਨ ਕਰੈਡਿਟ ਕਾਰਡ ਸਕੀਮ ਸਮੇਤ ਖੇਤੀਬਾੜੀ ਗਤੀਵਿਧੀਆਂ ਲਈ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਅਤੇ ਤੈਅ ਸਮੇਂ ਉਤੇ ਵੱਖ-ਵੱਖ ਸਕੀਮਾਂ ਦਾ ਲਾਭ ਕਿਸਾਨਾਂ ਨੂੰ ਦੇਣ ਦੇ ਮਕਸਦ ਨਾਲ 24 ਅਪਰੈਲ 2022 ਤੋਂ 01 ਮਈ 2022 ਤੱਕ "ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ" ਮੁਹਿੰਮ ਤਹਿਤ ਸਕੀਮਾਂ ਬਾਰੇ ਜਾਗਰੂਕ ਕਰ ਕੇ ਯੋਗ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿਲ ਨੇ ਬੱਚਤ ਭਵਨ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਵੱਖ-ਵੱਖ ਬੈਂਕਾਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਤਹਿਤ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸੇ਼ਰਗਿੱਲ ਨੇ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹਾ ਪ੍ਰਸ਼ਾਸਨ, ਵੱਖ-ਵੱਖ ਵਿਭਾਗਾਂ, ਨਬਾਰਡ ਅਤੇ ਸਥਾਨਕ ਸਰਕਾਰਾਂ ਦੇ ਸਹਿਯੋਗ ਨਾਲ ਚਲਾਈ ਜਾਵੇਗੀ। ਇਸੇ ਤਹਿਤ ਬੈਂਕਾਂ ਵੱਲੋਂ ਕਿਸਾਨ ਕਰੈਡਿਟ ਕਾਰਡ (ਕੇ.ਸੀ.ਸੀ.) ਦੀ ਸੈਂਕਸ਼ਨ ਲਈ ਕਦਮ ਚੁੱਕੇ ਜਾਣਗੇ। 24 ਅਪਰੈਲ ਨੂੰ ਜ਼ਿਲ੍ਹੇ ਦੀਆਂ ਪੰਚਾਇਤਾਂ ਵਿਸ਼ੇਸ਼ ਗਰਾਮ ਸਭਾਵਾਂ ਸੱਦਣਗੀਆਂ ਤੇ ਜਿਹੜੇ ਕਿਸਾਨਾਂ ਦੇ ਕੇ.ਸੀ.ਸੀ. ਨਹੀਂ ਹਨ, ਉਨ੍ਹਾਂ ਦੇ ਫਾਰਮ ਸਬੰਧਿਤ ਸਰਪੰਚ ਵੱਲੋਂ ਭਰਵਾਏ ਜਾਣਗੇ। ਸਰਪੰਚ ਇਨ੍ਹਾਂ ਸਭਾਵਾਂ ਵਿੱਚ ਵੱਧ ਤੋਂ ਵੱਧ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਤੇ ਜਿਹੜੇ ਫਾਰਮ ਰਹਿ ਜਾਣਗੇ, ਉਹ 25 ਅਪਰੈਲ ਤੋਂ 01 ਮਈ 2022 ਦੌਰਾਨ ਭਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਯੋਗ ਕਿਸਾਨਾਂ ਅਤੇ ਡੇਅਰੀ ਤੇ ਮੱਛੀ ਪਾਲਕਾਂ ਨੂੰ ਇਹ ਲਾਭ ਦਿੱਤਾ ਜਾਣਾ ਹੈ। ਇਸ ਲਈ ਸਾਰੇ ਭਾਈਵਾਲ ਇਸ ਮੁਹਿੰਮ ਨੂੰ ਸਫ਼ਲ ਬਨਾਉਣਾ ਯਕੀਨੀ ਬਨਾਉਣ। ਮੀਟਿੰਗ ਦੌਰਾਨ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਜਸਵੰਤ ਸਿੰਘ ਨੇ ਕਿਸਾਨਾਂ ਨੂੰ ਕੇ.ਸੀ.ਸੀ. ਮੁਹੱਈਆ ਕਰਵਾਉਣ ਦੀ ਲੋੜ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਸਫ਼ਲਤਾ ਲਈ ਸਮੂਹ ਭਾਈਵਾਲ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ ਤਾਂ ਜੋ ਕਿਸਾਨ ਵੱਖ-ਵੱਖ ਸਕੀਮਾਂ ਦਾ ਲਾਭ ਲੈ ਕੇ ਤਰੱਕੀ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਕੇ.ਸੀ.ਸੀ.ਸਬੰਧੀ ਕੇਸਾਂ ਦਾ ਨਿਪਟਾਰਾ ਇੱਕ ਮਹੀਨੇ ਦੇ ਅੰਦਰ-ਅੰਦਰ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਨਬਾਰਡ ਦੇ ਕਲੱਸਟਸ ਅਫ਼ਸਰ ਸ਼੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਇਸ ਮੁਹਿੰਮ ਦੀ ਸਫ਼ਲਤਾ ਲਈ ਸਮੂਹ ਭਾਈਵਾਲਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਹੜਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਨਬਾਰਡ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਤਹਿਤ ਉਚੇਚੇ ਤੌਰ ਉਤੇ ਫਾਇਨਾਂਸ਼ੀਅਲ ਲਿਟਰੇਸੀ ਕੈਂਪ ਵੀ ਲਾਏ ਜਾਣਗੇ। ਇਸ ਮੌਕੇ ਆਰ.ਸੇ.ਟੀ. ਸਰਹਿੰਦ ਦੇ ਡਾਇਰੈਕਟਰ, ਸ਼੍ਰੀ ਏ.ਸੀ. ਸ਼ਰਮਾ ਵੀ ਹਾਜ਼ਰ ਸਨ।

ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ : ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ

ਫ਼ਤਿਹਗੜ੍ਹ ਪੰਜਗਰਾਈਆਂ ਦਾ ਬਲਾਕ ਪੱਧਰੀ ਸਿਹਤ ਮੇਲਾ ਅਹਿਮਦਗੜ੍ਹ ਵਿਖੇ ਹੋਇਆ

ਚਾਰ ਸੌ ਤੋਂ ਵਧੇਰੇ ਲੋਕਾਂ ਨੇ ਲਿਆ ਮੈਡੀਕਲ ਕੈਂਪ ਦਾ ਲਾਹਾ

 ਮਾਲੇਰਕੋਟਲਾ /ਅਹਿਮਦਗੜ੍ਹ/ਫ਼ਤਿਹਗੜ੍ਹ ਪੰਜਗਰਾਈਆਂ  22 ਅਪ੍ਰੈਲ   (ਰਣਜੀਤ ਸਿੱਧਵਾਂ)  : ਆਜ਼ਾਦੀ ਕਾ ਅੰਮ੍ਰਿਤ ਮਹਾ ਉਤਸਵ ਸਮਾਗਮਾਂ ਦੀ ਲੜੀ ਤਹਿਤ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ  ਸੀਨੀਅਰ ਮੈਡੀਕਲ ਅਫ਼ਸਰ ਮੰਡੀ ਅਹਿਮਦਗੜ੍ਹ ਡਾ. ਰਾਜੇਸ਼ ਗਰਗ ਦੇ ਸਹਿਯੋਗ ਨਾਲ ਬਲਾਕ ਪੱਧਰੀ ਸਿਹਤ ਮੇਲਾ ਸੀ.ਐੱਚ.ਸੀ ਅਹਿਮਦਗੜ੍ਹ ਵਿਖੇ ਕਰਵਾਇਆ ਗਿਆ । ਇਸ ਮੇਲੇ ਵਿੱਚ  ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ । ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੀਤਾ ਕਟਾਰੀਆ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਬਿੰਦੂ ਨਲਵਾ ਵੀ ਮੌਜੂਦ ਸਨ । ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਇਸ ਮੌਕੇ ਕਿਹਾ ਕਿ ਸਰਕਾਰ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲਗਾਏ ਜਾ ਰਹੇ ਬਲਾਕ ਪੱਧਰੀ ਸਿਹਤ ਮੇਲੇ ਬਹੁਤ ਵਧੀਆ ਉੱਦਮ ਹਨ ।  ਪੰਜਾਬ ਸਰਕਾਰ ਵੱਲੋਂ ਸਿਹਤ, ਸਿੱਖਿਆ ਤੇ ਹੋਰ ਲੋੜੀਂਦੀਆਂ ਸੇਵਾਵਾਂ ਬਿਹਤਰੀਨ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਮੇਲੇ ਲਗਾ ਕੇ ਲੋਕਾਂ ਨੂੰ ਉਨ੍ਹਾਂ ਦੇ ਦਰਾਂ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਾਉਣਾ ਅਜਿਹੇ ਉਪਰਾਲਿਆਂ ਦਾ ਹੀ ਹਿੱਸਾ ਹੈ। ਇਸ ਮੌਕੇ ਉਨ੍ਹਾਂ ਸਿਹਤ ਮੇਲੇ ’ਚ ਵੱਖ-ਵੱਖ ਬਿਮਾਰੀਆਂ ਦੇ ਚੈੱਕਅਪ, ਮੁਫ਼ਤ ਦਵਾਈਆਂ ਤੇ ਜਾਗਰੂਕਤਾ ਸਮੱਗਰੀ ਵਾਲੀਆਂ ਸਟਾਲਾਂ ਦਾ ਜਾਇਜ਼ਾ ਲਿਆ । ਉਨ੍ਹਾਂ ਇਸ ਮੌਕੇ ਮੇਲੇ ਦੇ ਪ੍ਰਬੰਧਾਂ  ਪ੍ਰਸ਼ੰਸਾ ਕਰਦਿਆ ਸੀਨੀਅਰ ਮੈਡੀਕਲ ਅਫ਼ਸਰ ਫ਼ਤਿਹਗੜ੍ਹ ਪੰਜਗਰਾਈਆਂ ਡਾ. ਐਮ.ਐਸ ਹਸੀਨ ,ਐੱਸਐੱਮਓ ਅਹਿਮਦਗੜ੍ਹ ਡਾ. ਰਾਜੇਸ਼ ਗਰਗ  ਅਤੇ ਸਬੰਧਿਤ ਸਟਾਫ਼ ਨੂੰ ਵਧਾਈ  ਦਿੱਤੀ ਤੇ ਕਿਹਾ ਕਿ ਹਸਪਤਾਲਾਂ ਵਿੱਚ ਵੀ ਆਉਂਦੇ ਲੋੜਵੰਦਾਂ ਦੀ ਪਹਿਲ ਦੇ ਆਧਾਰ ਤੇ ਮਦਦ ਕਰਨ ਨੂੰ ਯਕੀਨੀ ਬਣਾਉਣ ਅਤੇ ਸਰਕਾਰ ਵਲੋਂ ਚਲਾਇਆ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਉਨ੍ਹਾਂ ਨੂੰ ਜ਼ਰੂਰ ਜਾਗਰੂਕ ਕਰਨ । ਇਸ ਮੌਕੇ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਗੱਜਣਮਾਜਰਾ ਨੇ ਇਸ ਮੌਕੇ ਸਿਹਤ ਸਹੂਲਤਾਂ ਦੀ ਬਿਹਤਰੀ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ ਅਤੇ  ਕਿਹਾ ਕਿ ਉਹ ਹਲਕੇ ਦੇ ਲੋਕਾਂ ਨੂੰ ਉੱਚ ਪੱਧਰ ਦੀਆਂ ਮੈਡੀਕਲ ਸਹੂਲਤਾਂ ਦਿਵਾਉਣ ਲਈ ਉਚੇਚੇ ਯਤਨ ਕਰਨਗੇ। ਇਸ ਮੌਕੇ ਜ਼ਿਲ੍ਹਾ ਬਲੱਡ ਬੈਂਕ ਮਾਲੇਰਕੋਟਲਾ ਵਲੋਂ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ । ਜਿਸ ਵਿਚ ਮੰਡੀ ਅਹਿਮਦਗੜ੍ਹ ਦੇ ਖ਼ੂਨਦਾਨੀਆਂ ਨੇ ਵੱਧ ਚੜ ਕੇ ਖ਼ੂਨਦਾਨ ਕੀਤਾ।

ਸਬ ਡਵੀਜ਼ਨ ਮੈਜਿਸਟਰੇਟ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਮੇਲੇ ਕਰਵਾਏ ਜਾਣਾ ਬਹੁਤ ਵਧੀਆ ਉੱਦਮ ਹੈ ਜਿਸ ਵਿੱਚ ਇਲਾਕੇ ਦੇ ਲੋਕ ਸਿਹਤ ਨਾਲ ਸਬੰਧਿਤ ਵੱਖ-ਵੱਖ ਤਰ੍ਹਾਂ ਦੀ ਜਾਂਚ ਕਰਵਾ ਸਕਦੇ ਹਨ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਮੁਫ਼ਤ ਇਲਾਜਾਂ ਕਰਵਾ ਸਕਦੇ ਹਨ । ਇਸ ਮੌਕੇ ਸਿਹਤ ਬਲਾਕ ਫ਼ਤਿਹਗੜ੍ਹ ਪੰਜਗਰਾਈਆਂ ਦੇ ਆਈ.ਈ.ਸੀ ਨੋਡਲ ਅਧਿਕਾਰੀ ਸੋਨਦੀਪ ਸਿੰਘ ਸੰਧੂ ਨੇ ਦੱਸਿਆ ਕਿ  ਇਸ ਸਿਹਤ ਮੇਲੇ ਵਿੱਚ ਕਰੀਬ ਚਾਰ ਸੌ ਤੋਂ ਵਧੇਰੇ ਲੋਕਾਂ ਨੇ ਮੈਡੀਕਲ ਕੈਂਪ ਦਾ ਲਾਹਾ ਲਿਆ ।ਇਸ ਸਿਹਤ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੀ ਸਿਹਤ ਜਾਂਚ ਕੀਤੀ ਗਈ ਜਿਸ ਵਿੱਚ  ਸੀਐਚਓ ਵੱਲੋਂ ਟੈਲੀ ਕੰਸਲਟੈਂਸੀ, ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰ ਸਾਹਿਬਾਨ ਵੱਲੋਂ ਸਰੀਰ ਦੇ ਵੱਖ-ਵੱਖ ਰੋਗਾਂ ਨਾਲ ਸਬੰਧਿਤ ਸਿਹਤ ਜਾਂਚ, ਖ਼ੂਨਦਾਨ ਕੈਂਪ,ਪੋਸਟਰ ਮੇਕਿੰਗ ਮੁਕਾਬਲਾ, ਵੱਖ-ਵੱਖ ਸੰਚਾਰੀ ਅਤੇ ਗੈਰ ਸੰਚਾਰੀ ਰੋਗਾਂ ਤੋਂ ਬਚਾਓ ਅਤੇ ਇਲਾਜ ਸਬੰਧੀ ਜਾਗਰੂਕਤਾ ਪ੍ਰਦਰਸ਼ਨੀ, ਮਲੇਰੀਆ ਅਤੇ ਡੇਂਗੂ ਦੇ ਸ਼ੱਕੀ ਰੋਗਾਂ ਦੇ ਖ਼ੂਨ ਦੀ ਜਾਂਚ  ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਡਾ. ਰੀਤੂ ਸੇਠੀ ਮੈਡੀਕਲ ਅਫ਼ਸਰ ਕੁਠਾਲਾ, ਬਹੁਮੰਤਵੀ ਸਿਹਤ ਨਿਰੀਖਕ ਹਰਮਿੰਦਰ ਸਿੰਘ, ਰਣਜੀਤ ਕੌਰ, ਬਲਾਕ  ਅਕਾਊਂਟੈਂਟ ਜ਼ੁਲਫ਼ਿਕਾਰ ਅਲੀ ਖ਼ਾਨ, ਬੀ.ਐਸ.ਏ ਮਨਦੀਪ ਸਿੰਘ, ਬਹੁਮੰਤਵੀ ਸਿਹਤ ਕਰਮਚਾਰੀ ਇਜਾਜ਼ ਅਲੀ, ਮਨਦੀਪ ਸਿੰਘ, ਗੁਰਮੇਲ ਸਿੰਘ, ਜਸਬੀਰ ਸਿੰਘ, ਕਰਮਜੀਤ ਸਿੰਘ, ਸਰਬਜੀਤ ਕੌਰ, ਬਲਜਿੰਦਰ ਕੌਰ, ਰਜਨੀਕਬਾਲਾ, ਨਸੀਮ ਅਖ਼ਤਰੀ, ਗੁਰਦੀਪ ਕੌਰ, ਨਰਿੰਦਰ ਕੌਰ, ਨਜ਼ਮਾਂ, ਸੁਖਵੰਤ ਕੌਰ ਅਤੇ ਸਮੁਦਾਇਕ ਸਿਹਤ ਅਫ਼ਸਰਾਂ ਬਿਕਰਮ ਕੌੜਾ, ਅਮਨਦੀਪ ਕੌਰ, ਮਮਤਾ ਵੀ ਮੌਜੂਦ ਸਨ ।

ਸਰਕਾਰੀ ਹਸਪਤਾਲ ਹਠੂਰ ਵਿਚ ਸਿਹਤ ਮੇਲਾ ਲਾਇਆ

ਹਠੂਰ,22,ਅਪ੍ਰੈਲ-(ਕੌਸ਼ਲ ਮੱਲ੍ਹਾ)-ਅਜਾਦੀ ਦੀ 75 ਵੀਂ ਵਰੇ੍ਹਗੰਢ ਨੂੰ ਸਮਰਪਿਤ ਸਰਕਾਰੀ ਹਸਪਤਾਲ ਹਠੂਰ ਦੇ ਐਸ ਐਮ ਓ ਡਾਕਟਰ ਵਰੁਣ ਸੱਘੜ ਦੀ ਅਗਵਾਈ ਹੇਠ ਹਠੂਰ ਵਿਖੇ ਪਹਿਲਾ ਸਿਹਤ ਮੇਲਾ ਲਾਇਆ ਗਿਆ।ਇਸ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਸਰਕਾਰੀ ਹਸਪਤਾਲ ਹਠੂਰ ਦੇ ਸਮੂਹ ਸਟਾਫ ਵੱਲੋ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਭਰਵਾ ਸਵਾਗਤ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਨੂੰ ਸੰਬੋਧਨ ਕਰਦਿਆ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਅਜਿਹੇ ਮੇਲੇ ਕਰਵਾਉਣੇ ਅੱਜ ਸਮੇਂ ਦੀ ਮੁੱਖ ਲੋੜ ਹਨ ਕਿਉਕਿ ਇਨ੍ਹਾ ਮੇਲਿਆ ਵਿਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਨਿਰੋਏ ਜੀਵਨ ਜਿਉਣ ਦੀ ਜਾਚ ਆਉਦੀ ਹੈ।ਇਸ ਮੌਕੇ ਡਾ: ਅਮਰਿੰਦਰ ਸਿੰਘ ਮਾਣੂੰਕੇ,ਡਾ: ਹਰਸਿਮਰਨ ਕੌਰ ਡੈਟਲ ਸਰਜਨ ਹਠੂਰ ਨੇ ਲੋਕਾ ਨੂੰ ਸਿਹਤ ਸਹੂਲਤਾ ਬਾਰੇ ਵਿਸਥਾਰਪੂਰਕ ਚਾਨਣਾ ਪਾਇਆ ਅਤੇ ਵੱਖ-ਵੱਖ ਬਿਮਾਰੀਆ ਤੋ ਬਚਣ ਲਈ ਜਾਣਕਾਰੀ ਦਿੱਤੀ।ਅੰਤ ਵਿਚ ਐਸ ਐਮ ਓ ਡਾਕਟਰ ਵਰੁਣ ਸੱਘੜ ਅਤੇ ਸਮੂਹ ਸਟਾਫ ਵੱਲੋ ਮੁੱਖ ਮਹਿਮਾਨ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਮੇਲੇ ਵਿਚ ਪਹੁੰਚੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਸਟਾਫ ਵੱਲੋ ਹਸਪਤਾਲ ਹਠੂਰ ਵਿਚ ਐਕਸਰੇ ਵਿਭਾਗ ਰੇਡੀਓਗ੍ਰਾਫਰ ਦੀ ਅਤੇ ਗਾਇਨੀ ਓ ਪੀ ਡੀ ਲਈ ਡਾਕਟਰ ਨਿਯੁਕਤ ਕਰਨ ਲਈ ਮੰਗ ਪੱਤਰ ਦਿੱਤਾ ਗਿਆ।ਇਸ ਸਿਹਤ ਮੇਲੇ ਵਿਚ 800 ਮਰੀਜਾ ਨੇ ਲਾਭ ਪ੍ਰਾਪਤ ਕੀਤਾ।ਜਿਨ੍ਹਾ ਦੇ ਮੌਕੇ ਤੇ ਫਰੀ ਦਵਾਈਆ ਅਤੇ ਫਰੀ ਟੈਸਟ ਕੀਤੇ ਗਏ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਕੌਰ ਮੱਲ੍ਹਾ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਡਾਕਟਰ ਅਮਨਪ੍ਰੀਤ ਸਿੰਘ,ਡਾ:ਵਿਕਾਸ,ਡਾ:ਸਰਵਰਨਜੀਤ ਕੌਰ,ਸਵਰਨ ਸਿੰਘ ਡੱਲਾ,ਪ੍ਰੀਤਮ ਸਿੰਘ ਅਖਾੜਾ,ਕੁਲਵਿੰਦਰ ਸਿੰਘ ਕਾਲਾ,ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ, ਭਾਗ ਸਿੰਘ ਗੋਲਡੀ,ਸਰਪੰਚ ਮਲਕੀਤ ਸਿੰਘ ਹਠੂਰ,ਪੰਚ ਅਮਨਪ੍ਰੀਤ ਸਿੰਘ ਫਰਵਾਹਾ,ਪੰਚ ਰਣਜੋਧ ਸਿੰਘ ਜੋਧਾ,ਪ੍ਰਧਾਨ ਤਰਸੇਮ ਸਿੰਘ,ਪ੍ਰਧਾਨ ਹਰਜੀਤ ਸਿੰਘ,ਸੁੱਖਾ ਬਾਠ ਚਕਰ,ਗੁਰਦੀਪ ਸਿੰਘ ਭੁੱਲਰ,ਸੁਰਿੰਦਰ ਸਿੰਘ ਲੱਖਾ,ਪਰਮਿੰਦਰ ਸਿੰਘ,ਨੰਬੜਦਾਰ ਸੁਖਵਿੰਦਰ ਸਿੰਘ,ਪੰਚ ਸੋਹਣ ਸਿੰਘ,ਸੁਰਿੰਦਰ ਸਿੰਘ ਸੱਗੂ,ਗੁਰਜੰਟ ਸਿੰਘ ਖਾਲਸਾ,ਰਾਣੀ ਹਠੂਰ,ਗੁਰਚਰਨ ਸਿੰਘ,ਗੁਰਮਿੰਟ ਸਿੰਘ,ਮਨਜੀਤ ਕੌਰ ਲੋਪੋ,ਕਮਲਜੀਤ ਕੌਰ ਮਾਣੂੰਕੇ,ਰਾਣਾ ਸਿੰਘ ਆਦਿ ਹਾਜ਼ਰ ਸਨ।

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦੇ 60 ਦਿਨ

ਸਿੱਖ ਵਿਰੋਧੀ ਤਾਕਤਾਂ ਸਿੱਖਾਂ ਤੋਂ ਥਰ ਥਰ ਕੰਬਿਆ ਕਰਨਗੀਆਂ : ਦੇਵ ਸਰਾਭਾ
ਮੁੱਲਾਂਪੁਰ ਦਾਖਾ 21 ਅਪ੍ਰੈਲ ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਵਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 60 ਦਿਨ ਹੋਏ ਪੂਰੇ ।ਸਜ਼ਾਵਾਂ ਪੂਰੀਆਂ ਕਰ ਚੁੱਕੇ ਜੁਝਾਰੂਆਂ ਨੂੰ ਜਲਦ ਰਿਹਾਅ ਕਰਵਾਉਣ ਲਈ ਮੋਰਚਾ 'ਚ ਪਹੁੰਚੇ ਸਹਿਯੋਗੀ ਢਾਡੀ ਕਰਨੈਲ ਸਿੰਘ ਛਾਪਾ, ਗੁਰਪ੍ਰੀਤ ਸਿੰਘ ਪਮਾਲ ,ਜਗਦੇਵ ਸਿੰਘ ਦੁੱਗਰੀ, ਕੁਲਦੀਪ ਸਿੰਘ ਦੁੱਗਰੀ ਆਦਿ ਦੇਵ ਸਰਾਭਾ ਸਮੇਤ ਭੁੱਖ ਹਡ਼ਤਾਲ ਤੇ ਬੈਠ ਕੇ ਹਾਜ਼ਰੀ ਭਰੀ ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਵ ਸਰਾਭਾ ਨੇ ਆਪਣੇ ਮਨ ਦੀ ਭਾਵਨਾ ਪੇਸ਼ ਕਰਦਿਆਂ ਆਖਿਆ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਗੁਰੂਆਂ, ਪੀਰਾਂ, ਸ਼ਹੀਦਾਂ ਨੇ ਪਿੰਡ ਸਰਾਭਾ ਵਿਖੇ ਪੰਥਕ ਮੋਰਚਾ ਲਾਉਣ ਲਈ ਬਲ ਬਖ਼ਸ਼ਿਆ । ਮੋਰਚੇ ਵਿੱਚ ਸਾਡੀਆਂ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ‍ਇਕ ਹੱਕ ਸੱਚ ਦੀ ਆਵਾਜ਼ ਹੈ ਜੋ ਕਿ ਹਰ ਇਕ ਸਿੱਖ ਨੂੰ ਉਠਾਉਣੀ ਚਾਹੀਦੀ ਹੈ । ਉਨ੍ਹਾਂ ਅੱਗੇ ਆਖਿਆ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਲੰਮੀਆਂ ਲੰਮੀਆਂ ਅਰਦਾਸਾਂ, ਬੇਨਤੀਆਂ ਤਾਂ ਜ਼ਰੂਰ ਕਰਦੇ ਹਾਂ ਪਰ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਦੇ ਖ਼ਿਲਾਫ਼ ਚੱਲ ਰਹੇ ਮੋਰਚੇ 'ਚ ਹਾਜ਼ਰੀ ਲਾਉਣੀ ਜ਼ਰੂਰੀ ਨਹੀਂ ਸਮਝਦੇ। ਇਸੇ ਕਰਕੇ ਹੀ ਉਨ੍ਹਾਂ ਪਾਪੀਆਂ ਦੇ ਹੌਸਲੇ ਬੁਲੰਦ ਨੇ ਉਹ ਆਏ ਦਿਨ ਬੇਅਦਬੀਆਂ ਕਰਦੇ ਨੇ ਬਾਕੀ ਜਦੋਂ ਪੂਰੀ ਸਿੱਖ ਕੌਮ ਕੱਠੀ ਹੋ ਗਈ ਤਾਂ ਕਿਸੇ ਪਾਪੀ ਦੀ ਜ਼ਰੂਰਤ ਨਹੀਂ ਕਿ ਉਹ ਸਾਡੀ ਬਾਣੀ ਦੀ ਬੇਅਦਬੀ ਬਾਰੇ ਸੋਚ ਵੀ ਸਕੇ । ਹੁਣ ਫ਼ੈਸਲਾ ਪੂਰੀ ਸਿੱਖ ਕੌਮ ਨੇ ਕਰਨਾ ਹੈ ਕਿ ਅਸੀਂ ਲੱਗ ਲੱਗ ਇੱਕ ਦੂਜੇ ਨਾਲ ਵੈਰ ਵਿਰੋਧ ਵੰਡੀਆਂ ਪਾ ਕੇ ਰਹਿਣਾ ਹੈ ਜਾਂ ਗੁਰੂਆਂ ਦੇ ਦਰਸਾਏ ਸਭੈ ਸਾਂਝੀ ਵਾਰਤਾ ਦੇ ਅਵਦੇਸ਼ ਨਾਲ ਜ਼ਿੰਦਗੀ ਜਿਊਣੀ ਹੈ ਤਦ ਹੀ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਤੋਂ ਥਰ ਥਰ ਕੰਬਿਆ ਕਰਨਗੀਆਂ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਜਿਸ ਕੌਮ ਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਛੋਟੀ ਉਮਰੇ ਵੱਡੀ ਕੁਰਬਾਨੀ ਕਰਕੇ ਪੂਰੀ ਸਿੱਖ ਕੌਮ ਨੂੰ ਅਣਖ ਦੀ ਜ਼ਿੰਦਗੀ ਜਿਉਂ ਦਾ ਰਾਹ ਨੀਹਾਂ ਵਿੱਚ ਖੜ੍ਹ ਕੇ ਨੀਹ ਰੱਖੀ ਹੋਵੇ ਉਸ ਕੌਮ ਨੂੰ ਘਬਰਾਉਣ ਦੀ ਕੀ ਲੋੜ ਫਤਿਹ ਨਸੀਬ ਹੋਵੇਗੀ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਚਰਨਜੀਤ ਸਿੰਘ ਸਰਾਭਾ,ਦਵਿੰਦਰ ਸਿੰਘ ਜੋਧਾਂ, ਰਜਤ ਜੋਧਾਂ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਇਪੁਰ,ਮਨਮੰਦਰ ਸਿੰਘ ਸਰਾਭਾ,ਭਿੰਦਰ ਸਿੰਘ ਸਰਾਭਾ,ਪੰਚ ਬਲਰਾਜ ਸਿੰਘ ਰਾਜੀ ਸਰਾਭਾ,ਰਣਜੀਤ ਸਿੰਘ ਢੋਲਣ ਪਰਵਿੰਦਰ ਸਿੰਘ ਟੂਸੇ,ਹਰਬੰਸ ਸਿੰਘ ਹਿੱਸੋਵਾਲ,ਲਵਪ੍ਰੀਤ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ ।