ਕਹਿਰਾਂ ਦੀ ਸਰਦੀ ਦੇ ਬਾਵਜੂਦ ਵੀ ਸੰਗਤਾਂ ਦੀ ਰਹੀ ਭਰਵੀ ਹਾਜ਼ਰੀ
ਲੁਧਿਆਣਾ, ਦਸੰਬਰ 2019- (ਮਨਜਿੰਦਰ ਗਿੱਲ )-
ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸੇਵਾ ਸੁਸਾਇਟੀ ਜਗਰਾਉਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ, ਦਸਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ, ਜਿਹਨਾਂ ਨੇ ਸ਼ਹਾਦਤਾਂ ਦੀ ਦੁਨੀਆਂ ਵਿੱਚ ਅਨੂਠਾ ਇਤਹਾਸ ਸਿਰਜਿਆ, ਦੀ ਮਿੱਠੀ ਪਿਆਰੀ ਯਾਦ ਨੂੰ ਸਮਰਪਿਤ 18ਵਾਂ ਸਲਾਨਾ 10 ਰੋਜ਼ਾ ਸਮਾਗਮ ਕਰਵਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ ਅਤੇ ਠੰਡੀਆਂ ਰਾਤਾਂ ਦੇ ਬਾਵਜੂਦ ਵੀ ਸੰਗਤਾਂ ਨੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ। ਰੋਜ਼ਾਨਾ ਜਿਥੇ ਪ੍ਰਸਿੱਧ ਰਾਗੀਆਂ, ਕੀਰਤਨੀਆਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏ ੳੁਥੇ ਪ੍ਰਸਿੱਧ ਵਿਦਵਾਨ ਕਥਾ ਵਾਚਕ ਭਾਈ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦਾ ਸ਼ਾਨਾਮੱਤੇ ਤੇ ਗੋਰਵਮਈ ਇਤਿਹਾਸ ਸੰਗਤਾਂ ਨਾਲ ਲਗਾਤਾਰ 10 ਦਿਨ ਸਾਂਝਾ ਕੀਤਾ, ਉਹਨਾਂ ਆਖਿਆ ਕਿ ਦੁਨੀਆਂ ਦੇ ਇਤਿਹਾਸ ਵਿੱਚ ਅਜੇਹਾ ਅਨੌਖਾ ਕੋਈ ਪੈਗੰਬਰ ਨਾ ਕੋਈ ਹੋਇਆ ਅਤੇ ਨਾ ਕੋਈ ਅਜਿਹਾ , ਜੋ ਇਕੋ ਸਮੇਂ ਦਾਨੀ,ਭਗਤ ਅਤੇ ਸੂਰਬੀਰ ਆਦਿ ਸਭ ਕੁਝ ਹੋਵੇ। ੳੁਹ ਸਿਰਫ ਦਸਮੇਸ਼ ਪਿਤਾ ਜੀ ਹੀ ਸਨ ਜਿਨ੍ਹਾਂ ਨੇ ਧਰਪੈਗੰਬਰ ਹੋਵੇਗਾਮ ਕੌਮ ਦੀ ਖਾਤਰ ਸਭ ਕੁੱਝ ਕੁਰਬਾਨ ਕਰ ਕੇ ਸਾਨੂੰ ਸਰਦਾਰੀਆਂ ਬਖਸ਼ੀਆਂ ਹਨ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੁਸਾਇਟੀ ਮੈਂਬਰਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਲਗਾਤਾਰ 10 ਦਿਨ ਸਮਾਗਮ ਕਰਵਾਕੇ ਆਪਣੇ ਫਰਜ਼ ਦੀ ਪੂਰਤੀ ਕੀਤੀ ੳੁਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵੀ ਲਾਹੇ ਪ੍ਰਾਪਤ ਕੀਤੇ। 10 ਰੋਜ਼ਾ ਸਮਾਗਮਾਂ ਦੋਰਾਨ ਲਗਾਤਾਰ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਕੀਰਤਨੀਏ, ਕਥਾਵਾਚਕ, ਤਬਲਾਵਾਦਕ, ਗ੍ਰੰਥੀ ਸਿੰਘਾਂ ਅਤੇ ਸਿੰਘਣੀਆਂ ਦੇ ਕੀਰਤਨੀ ਜਥੇ ਨੂੰ ਸਤਿਕਾਰ ਦਿੱਤਾ ਗਿਆ। ਹਰ ਰੋਜ਼ ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸੰਗਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਦੀਪਇੰਦਰ ਸਿੰਘ ਭੰਡਾਰੀ, ਰਵਿੰਦਰ ਪਾਲ ਸਿੰਘ ਮੈਦ, ਜਸਪਾਲ ਸਿੰਘ ਛਾਬੜਾ, ਭਾਈ ਅਵਤਾਰ ਸਿੰਘ ਨਾਰੰਗ, ਹਰਮੀਤ ਸਿੰਘ ਬਜਾਜ, ਹਰਜੀਤ ਸਿੰਘ ਸੋਨੂੰ, ਜਨਪ੍ਰੀਤ ਸਿੰਘ, ਅਜੀਤ ਸਿੰਘ ਠੁਕਰਾਲ, ਗੁਰਪ੍ਰੀਤ ਸਿੰਘ ਭਜਨਗੜ੍ਹ ਅਤੇ ਸੁਸਾਇਟੀ ਮੈਂਬਰ ਚਰਨਜੀਤ ਸਿੰਘ ਜੋਨੀ, ਗੁਰਦੀਪ ਸਿੰਘ ਦੁਆ,ਦਿਲਮੋਹਨ ਸਿੰਘ, ਜਤਵਿੰਦਰ ਪਾਲ ਸਿੰਘ ਜੇਪੀ, ਚਰਨਜੀਤ ਸਿੰਘ ਚੀਨੂੰ,ਉਪਿੰਦਰ ਸਿੰਘ, ਅਮਰਜੀਤ ਸਿੰਘ, ਪਰਮਿੰਦਰ ਸਿੰਘ, ਸੋਹਣ ਸਿੰਘ, ਇਸ਼ਟ ਪ੍ਰੀਤ ਸਿੰਘ ਅਤੇ ਪ੍ਰਤਾਪ ਸਿੰਘ ਨੇ ਹਾਜ਼ਰੀਆਂ ਭਰੀਆਂ।