You are here

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦੇ 60 ਦਿਨ

ਸਿੱਖ ਵਿਰੋਧੀ ਤਾਕਤਾਂ ਸਿੱਖਾਂ ਤੋਂ ਥਰ ਥਰ ਕੰਬਿਆ ਕਰਨਗੀਆਂ : ਦੇਵ ਸਰਾਭਾ
ਮੁੱਲਾਂਪੁਰ ਦਾਖਾ 21 ਅਪ੍ਰੈਲ ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਵਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 60 ਦਿਨ ਹੋਏ ਪੂਰੇ ।ਸਜ਼ਾਵਾਂ ਪੂਰੀਆਂ ਕਰ ਚੁੱਕੇ ਜੁਝਾਰੂਆਂ ਨੂੰ ਜਲਦ ਰਿਹਾਅ ਕਰਵਾਉਣ ਲਈ ਮੋਰਚਾ 'ਚ ਪਹੁੰਚੇ ਸਹਿਯੋਗੀ ਢਾਡੀ ਕਰਨੈਲ ਸਿੰਘ ਛਾਪਾ, ਗੁਰਪ੍ਰੀਤ ਸਿੰਘ ਪਮਾਲ ,ਜਗਦੇਵ ਸਿੰਘ ਦੁੱਗਰੀ, ਕੁਲਦੀਪ ਸਿੰਘ ਦੁੱਗਰੀ ਆਦਿ ਦੇਵ ਸਰਾਭਾ ਸਮੇਤ ਭੁੱਖ ਹਡ਼ਤਾਲ ਤੇ ਬੈਠ ਕੇ ਹਾਜ਼ਰੀ ਭਰੀ ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਵ ਸਰਾਭਾ ਨੇ ਆਪਣੇ ਮਨ ਦੀ ਭਾਵਨਾ ਪੇਸ਼ ਕਰਦਿਆਂ ਆਖਿਆ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਗੁਰੂਆਂ, ਪੀਰਾਂ, ਸ਼ਹੀਦਾਂ ਨੇ ਪਿੰਡ ਸਰਾਭਾ ਵਿਖੇ ਪੰਥਕ ਮੋਰਚਾ ਲਾਉਣ ਲਈ ਬਲ ਬਖ਼ਸ਼ਿਆ । ਮੋਰਚੇ ਵਿੱਚ ਸਾਡੀਆਂ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ‍ਇਕ ਹੱਕ ਸੱਚ ਦੀ ਆਵਾਜ਼ ਹੈ ਜੋ ਕਿ ਹਰ ਇਕ ਸਿੱਖ ਨੂੰ ਉਠਾਉਣੀ ਚਾਹੀਦੀ ਹੈ । ਉਨ੍ਹਾਂ ਅੱਗੇ ਆਖਿਆ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਲੰਮੀਆਂ ਲੰਮੀਆਂ ਅਰਦਾਸਾਂ, ਬੇਨਤੀਆਂ ਤਾਂ ਜ਼ਰੂਰ ਕਰਦੇ ਹਾਂ ਪਰ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਦੇ ਖ਼ਿਲਾਫ਼ ਚੱਲ ਰਹੇ ਮੋਰਚੇ 'ਚ ਹਾਜ਼ਰੀ ਲਾਉਣੀ ਜ਼ਰੂਰੀ ਨਹੀਂ ਸਮਝਦੇ। ਇਸੇ ਕਰਕੇ ਹੀ ਉਨ੍ਹਾਂ ਪਾਪੀਆਂ ਦੇ ਹੌਸਲੇ ਬੁਲੰਦ ਨੇ ਉਹ ਆਏ ਦਿਨ ਬੇਅਦਬੀਆਂ ਕਰਦੇ ਨੇ ਬਾਕੀ ਜਦੋਂ ਪੂਰੀ ਸਿੱਖ ਕੌਮ ਕੱਠੀ ਹੋ ਗਈ ਤਾਂ ਕਿਸੇ ਪਾਪੀ ਦੀ ਜ਼ਰੂਰਤ ਨਹੀਂ ਕਿ ਉਹ ਸਾਡੀ ਬਾਣੀ ਦੀ ਬੇਅਦਬੀ ਬਾਰੇ ਸੋਚ ਵੀ ਸਕੇ । ਹੁਣ ਫ਼ੈਸਲਾ ਪੂਰੀ ਸਿੱਖ ਕੌਮ ਨੇ ਕਰਨਾ ਹੈ ਕਿ ਅਸੀਂ ਲੱਗ ਲੱਗ ਇੱਕ ਦੂਜੇ ਨਾਲ ਵੈਰ ਵਿਰੋਧ ਵੰਡੀਆਂ ਪਾ ਕੇ ਰਹਿਣਾ ਹੈ ਜਾਂ ਗੁਰੂਆਂ ਦੇ ਦਰਸਾਏ ਸਭੈ ਸਾਂਝੀ ਵਾਰਤਾ ਦੇ ਅਵਦੇਸ਼ ਨਾਲ ਜ਼ਿੰਦਗੀ ਜਿਊਣੀ ਹੈ ਤਦ ਹੀ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਤੋਂ ਥਰ ਥਰ ਕੰਬਿਆ ਕਰਨਗੀਆਂ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਜਿਸ ਕੌਮ ਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਛੋਟੀ ਉਮਰੇ ਵੱਡੀ ਕੁਰਬਾਨੀ ਕਰਕੇ ਪੂਰੀ ਸਿੱਖ ਕੌਮ ਨੂੰ ਅਣਖ ਦੀ ਜ਼ਿੰਦਗੀ ਜਿਉਂ ਦਾ ਰਾਹ ਨੀਹਾਂ ਵਿੱਚ ਖੜ੍ਹ ਕੇ ਨੀਹ ਰੱਖੀ ਹੋਵੇ ਉਸ ਕੌਮ ਨੂੰ ਘਬਰਾਉਣ ਦੀ ਕੀ ਲੋੜ ਫਤਿਹ ਨਸੀਬ ਹੋਵੇਗੀ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਚਰਨਜੀਤ ਸਿੰਘ ਸਰਾਭਾ,ਦਵਿੰਦਰ ਸਿੰਘ ਜੋਧਾਂ, ਰਜਤ ਜੋਧਾਂ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਇਪੁਰ,ਮਨਮੰਦਰ ਸਿੰਘ ਸਰਾਭਾ,ਭਿੰਦਰ ਸਿੰਘ ਸਰਾਭਾ,ਪੰਚ ਬਲਰਾਜ ਸਿੰਘ ਰਾਜੀ ਸਰਾਭਾ,ਰਣਜੀਤ ਸਿੰਘ ਢੋਲਣ ਪਰਵਿੰਦਰ ਸਿੰਘ ਟੂਸੇ,ਹਰਬੰਸ ਸਿੰਘ ਹਿੱਸੋਵਾਲ,ਲਵਪ੍ਰੀਤ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ ।