You are here

ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਆਮ ਜਨਤਾ ਦੀਆਂ ਦਰਖਾਸਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਰਾਹਤ ਕੈਂਪ ਆਯੋਜਿਤ

- ਵੱਖ-ਵੱਖ ਕੇਸਾਂ ਦੀਆਂ ਕਰੀਬ 250 ਦਰਖਾਸਤਾਂ ਦਾ ਮੌਕੇ 'ਤੇ ਨਿਪਟਾਰਾ

- ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ, ਅਜਿਹੇ ਹੋਰ ਕੈਂਪ ਵੀ ਲਗਾਏ ਜਾਣਗੇ - ਰੁਪਿੰਦਰ ਕੌਰ ਸਰਾਂ ਐਸ.ਪੀ. ਸਪੈਸ਼ਲ ਬ੍ਰਾਂਚ

ਜਗਰਾਉਂ/ਲੁਧਿਆਣਾ, 21 ਅਪ੍ਰੈਲ (ਰਣਜੀਤ ਸਿੱਧਵਾਂ) : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਪੈਡਿੰਗ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਨਿਪਟਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ, ਚੰਡੀਗੜ ਦੇ ਦਿਸਾਂ-ਨਿਰਦੇਸਾਂ ਤਹਿਤ ਸ੍ਰੀ ਦੀਪਕ ਹਿਲੋਰੀ, ਆਈ.ਪੀ.ਐੱਸ, ਐੱਸ.ਐੱਸ.ਪੀ, ਲੁਧਿਆਣਾ (ਦਿਹਾਤੀ) ਦੀ ਸੁਚੱਜੀ ਰਹਿਣਨੁਮਾਈ ਹੇਠ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਰੁਪਿੰਦਰ ਕੌਰ ਸਰਾਂ, ਪੀ.ਪੀ.ਐੱਸ., ਐੱਸ.ਪੀ. ਸ਼ਪੈਸ਼ਲ ਬ੍ਰਾਂਚ, ਲੁਧਿਆਣਾ (ਦਿਹਾਤੀ) ਨੇ ਆਪਣੀ ਟੀਮ ਸਮੇਤ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਦਰਖਾਸਤਾਂ ਦੇ ਨਿਪਟਾਰੇ ਸਬੰਧੀ ਅੱਜ ਵਿਸ਼ੇਸ 'ਰਾਹਤ ਕੈਪ' ਦਾ ਆਯੋਜਨ ਕੀਤਾ ਗਿਆ। ਸਬ-ਡਵੀਜਨ ਜਗਰਾਉਂ ਦੀ ਪੁਲਿਸ ਲਾਈਨ, ਲੁਧਿਆਣਾ (ਦਿਹਾਤੀ) ਵਿਖੇ, ਸਬ-ਡਵੀਜਨ ਦਾਖਾ ਦੇ ਡਾ. ਬੀ.ਆਰ.ਅੰਬੇਦਕਰ ਭਵਨ ਦਾਖਾ ਵਿਖੇ, ਸਬ-ਡਵੀਜਨ ਰਾਏਕੋਟ ਦੇ ਦਫ਼ਤਰ ਡੀ.ਐਸ.ਪੀ. ਰਾਏਕੋਟ ਵਿਖੇ ਲੋਕਾਂ ਦੀ ਸਹੂਲਤ ਦੇ ਮੱਦੇਨਜਰ ਲੋਕਾਂ ਦੇ ਬੈਠਣ ਲਈ ਚੰਗੇ ਪ੍ਰਬੰਧ ਕੀਤੇ ਗਏ ਅਤੇ ਚਾਹ-ਪਾਣੀ ਦੀ ਵਿਵਸਥਾ ਵੀ ਕੀਤੀ ਗਈ।
ਇਸ ਵਿਸ਼ੇਸ ਕੈਂਪ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵੱਲੋ ਵਿਸ਼ੇਸ ਧਿਆਨ ਨਾਲ ਸੁਣਕੇ ਮੌਕੇ 'ਤੇ ਸੁਲਝਾਉਂਦੇ ਹੋਏ ਯੋਗ ਹੱਲ ਕੱਢੇ ਗਏ। ਇਸ ਵਿਸ਼ੇਸ ਕੈਂਪ ਦੌਰਾਨ ਮੈਟਰੀਮੋਨੀਅਲ ਨਾਲ ਸਬੰਧਿਤ ਦਰਖਾਸਤਾਂ, ਜ਼ਮੀਨ ਜਾਇਦਾਦ, ਪੈਸੇ ਦੇ ਲੈਣ ਦੇਣ ਸਬੰਧੀ ਅਤੇ ਹੋਰ ਲੜਾਈ ਝਗੜੇ ਨਾਲ ਸਬੰਧਿਤ ਕਰੀਬ 250 ਦਰਖਾਸਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। ਪੁਲਿਸ ਵਿਭਾਗ ਦੇ ਇਸ ਉਪਰਾਲੇ ਦੀ ਲੋਕਾਂ ਵੱਲੋ ਸ਼ਲਾਘਾ ਕੀਤੀ ਜਾ ਰਹੀ ਹੈ।
ਰੁਪਿੰਦਰ ਕੌਰ ਸਰਾਂ, ਪੀ.ਪੀ.ਐੱਸ. ਐੱਸ.ਪੀ. ਸ਼ਪੈਸ਼ਲ ਬ੍ਰਾਂਚ, ਲੁਧਿਆਣਾ (ਦਿਹਾਤੀ) ਵੱਲੋ ਦੱਸਿਆ ਗਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਲਈ ਆਉਣ ਵਾਲੇ ਸਮੇਂ ਦੌਰਾਨ ਵੀ ਅਜਿਹੇ ਕੈਂਪ ਲਗਾਏ ਜਾਣਗੇ।