You are here

ਮੀਂਹ-ਅਪਡੇਟ! ✍️ਸਲੇਮਪੁਰੀ ਦੀ ਚੂੰਢੀ

ਮੀਂਹ-ਅਪਡੇਟ!

 

 ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੀਂਹ ਤੇ ਹਨੇਰੀ ਕਿਸਾਨਾਂ ਦੀ ਤੇ ਮੰਡੀਆਂ ਚ ਫ਼ਸਲ ਦੀ ਸਮੱਸਿਆ ਵਿਚ ਵਾਧਾ ਕਰਨਗੇ। 

 

ਅਗਲੇ 4-5 ਦਿਨ ਖਿੱਤੇ ਪੰਜਾਬ 'ਚ 2-3 ਵਾਰ ਟੁੱਟਵੀਆਂ ਬਰਸਾਤੀ ਕਾਰਵਾਈਆਂ ਹੋਣਗੀਆਂ।

 

ਕੱਲ੍ਹ 25 ਅਪ੍ਰੈਲ ਦੁਪਹਿਰ ਤੇ ਸ਼ਾਮ ਨੂੰ ਖਾਸਕਰ ਕੇਂਦਰੀ ਤੇ ਦੱਖਣ-ਪੱਛਮੀ ਪੰਜਾਬ ਚ ਕਿਤੇ-ਕਿਤੇ ਕਮਜ਼ੋਰ ਗਰਜ-ਚਮਕ ਵਾਲੇ ਬੱਦਲ ਮੋਟੀਆਂ ਕਣੀਆਂ ਤੇ ਛਰਾਟੇ ਪਾ ਸਕਦੇ ਹਨ I

 

26/27 ਅਪ੍ਰੈਲ ਨੂੰ ਮੌਸਮੀ ਹਲਚਲ ਵਿੱਚ ਵਾਧਾ ਦੇਖਿਅਾ ਜਾਵੇਗਾ ਜਿਸ ਦੌਰਾਨ 1-2 ਵਾਰ ਖਿੱਤੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਚ ਮੀਂਹ/ਹਨੇਰੀ ਦੀ ਉਮੀਦ ਹੈ। ਕੁਝ ਥਾਂ ਮੀਂਹ ਦੇ ਛਰਾਟੇ ਭਾਰੀ ਰਹਿਣਗੇ ਤੇ ਕਿਤੇ-ਕਿਤੇ ਵੱਡੇ ਆਕਾਰ ਦੀ ਗੜ੍ਹੇਮਾਰੀ ਤੋਂ ਵੀ ਇਨਕਾਰ ਨਹੀਂ।

 

28-29 ਅਪ੍ਰੈਲ ਨੂੰ ਹਲਚਲ ਘੱਟ ਜਾਵੇਗੀ ਪਰ ਥੋੜ੍ਹੀ ਥਾਂ ਹਲਕੀ ਕਾਰਵਾਈ ਤੋੰ ਇਨਕਾਰ ਨਹੀੰ।

 

ਇਨ੍ਹਾਂ ਕਾਰਵਾਈਆਂ ਦੇ ਬਾਵਜੂਦ ਅਗਲੇ ਦਿਨੀੰ ਗਰਮੀ ਬਣੀ ਰਹੇਗੀ ਪਰ ਕਾਰਵਾਈ ਸਮੇੰ ਤੇ ੳੁਸ ਤੋਂ ਬਾਅਦ ਕੁਝ ਘੰਟੇ ਹਲਕੀ ਠੰਡਕ ਜ਼ਰੂਰ ਮਹਿਸੂਸ ਕੀਤੀ ਜਾਵੇਗੀ।

 

ਅੱਜ ਦੱਖਣ-ਪੱਛਮੀ ਪੰਜਾਬ (ਸਮੇਤ ਉੱਤਰੀ ਰਾਜਸਥਾਨ) ਚ  ਦੇਰ ਰਾਤ ਤੇ ਤੜਕਸਾਰ ਹਨੇਰੀ ਤੇ ਗਰਜ-ਚਮਕ ਦੀ ਉਮੀਦ ਬੱਝ ਰਹੀ ਹੈ ਜਿਸ ਬਾਰੇ ਲੋੜ ਪੈਣ ਤੇ ਵੱਖਰਾ ਅਲਰਟ ਕਰ ਦਿੱਤਾ ਜਾਵੇਗਾ।

ਧੰਨਵਾਦ ਸਹਿਤ!

ਪੇਸ਼ਕਸ਼ -

-ਸੁਖਦੇਵ ਸਲੇਮਪੁਰੀ

09780620233

24 ਅਪ੍ਰੈਲ, 2020